ਸ਼ਹੀਦ ਬਾਪੁ ਆਤਮਾ ਸਿੰਘ ਜੀ ਮਾਨੋਚਾਹਲ ਜੀ
(ਪਿਤਾ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ )
(ਸ਼ਹੀਦੀ 10 ਅਗਸਤ 1992 )
ਸਿਖ ਕੌਮ ਦੇ ਗਲ ਪਈਆਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਲਈ ਏਸ ਮਹਾਨ ਪਰਿਵਾਰ ਦੀ ਕੌਮ ਹਮੇਸ਼ਾਂ ਕਰਜਦਾਰ ਰਹੇਗੀ |
ਜੀ ਹਾਂ ਗੁਰੂ ਪਿਆਰੇ ਖਾਲਸਾ ਜੀਓ ਜ਼ਿਲਾ ਅਮ੍ਰਿਤਸਰ ਦੇ ਪਿੰਡ ਰਤੌਲ ਦੇ ਮਹਾਨ ਯੋਧੇ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਦੇ ਪਰਿਵਾਰ ਦਾ ਨਾਂ ਕੌਮ ਲਈ ਸ਼ਹੀਦ ਹੋ ਕੇ ਸਿਖ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਅਖਰਾਂ ਚ ਚਮਕਦਾ ਰਹੇਗਾ |
ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਦੇ ਪਿਤਾ ਬਾਪੁ ਆਤਮਾ ਸਿੰਘ ਜੀ ਨੂੰ ਤਾਂ ਪੁਲਿਸ ਪਹਿਲਾਂ ਵੀ ਬਹੁਤ ਬਾਰ ਗ੍ਰਿਫਤਾਰ ਕਰਦੀ ਹੀ ਰਹਿੰਦੀ ਸੀ ਪਰ ਜਦ ਦੋਬਾਰਾ ਕਾੰਗ੍ਰੇਸ ਸਤਾ ਚ ਆਈ ਤਾਂ ਓਸ ਸਮੇ ਫੇਰ ਬਾਪੁ ਜੀ ਨੂੰ ਗ੍ਰਿਫਤਾਰ ਕਰ ਲਇਆ ਗਇਆ |
1992 ਦਾ ਵੇਲਾ ਸੀ ਬਾਪੁ ਜੀ ਦੀ ਉਮਰ ਓਸ ਵੇਲੇ 70 ਵਰ੍ਹੇ ਸੀ ਜਦ ਪੁਲਿਸ ਨੇ ਬਾਪੁ ਜੀ ਨੂੰ ਗ੍ਰਿਫਤਾਰ ਕਰ ਲਇਆ ਤੇ ਓਨਾਂ ਤੇ ਬੇ ਇੰਤਹਾ ਮਨੁਖੀ ਕਦਰਾਂ ਕੀਮਤਾਂ ਦੀਆਂ ਹਦਾਂ ਤੋੜਦਿਆਂ ਹੋਇਆ ਕਹਿਰ ਢਾਹਿਆ ਗਇਆ ਅਤੇ ਬਾਦ ਓਨਾਂ ਨੂੰ ਵੀ 10 ਅਗਸਤ 1992 ਨੂੰ ਇਕ ਫਰਜੀ ਮੁਠਭੇੜ ਬਣਾ ਕੇ ਸ਼ਹੀਦ ਕਰ ਦਿਤਾ ਸੀ |
ਓਸ ਸਮੇ 1992 ਚ ਬਾਪੁ ਜੀ ਦੇ ਨਾਲ ਹੀ ਮਾਤਾ ਗੁਰਮੇਜ ਕੌਰ ਜੀ ਨੂੰ ਵੀ ਰੇਸ੍ਟ ਕੀਤਾ ਹੋਇਆ ਸੀ |
ਮਾਰਚ 1993 (28 ਫਰਵਰੀ 1993 ਨੂੰ ਬਾਬਾ ਜੀ ਦੀ ਸ਼ਹੀਦੀ ਤੋਂ ਬਾਦ )ਨੂੰ ਮਾਤਾ ਜੀ ਦਿਨੋ ਦਿਨ ਕਮਜੋਰ ਹੁੰਦੇ ਗਏ ਅਤੇ ਸ਼ਹੀਦ ਹੋ ਗਏ ਬਾਦ ਚ ਓਨਾਂ ਦੇ ਸ਼ਹੀਦੀ ਸਰੂਪ ਨੂੰ ਇਕ ਲਾਵਾਰਿਸ ਲਾਸ਼ ਕਹਿ ਕੇ ਅੰਤਿਮ ਸੰਸਕਾਰ ਕਰ ਦਿਤੇ ਗਏ ਸੀ ਓਸ ਵੇਲੇ ਮਾਤਾ ਜੀ ਵੀ 65 ਵਰ੍ਹੇ ਦੀ ਉਮਰ ਦੇ ਸੀ |

Comments

Post a Comment

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ