ਸ਼ਹੀਦ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ
( ਸ਼ਹੀਦੀ 28ਦਸੰਬਰ 1992 )
ਪਿਛਲੇ ਦਹਾਕਿਆਂ ਵਿੱਚ ਸਿੱਖ ਕੌਮ ਸਿਰ ਚਡ਼੍ਹੀ ਦਿੱਲੀ ਦੇ ਜ਼ੁਲਮ -ਜਬਰ ਦੀ ਹਨੇਰੀ ਨੂੰ ਠੱਲ੍ਹਣ ਲਈ ਹਜ਼ਾਰਾਂ ਲੱਖਾਂ ਗੁਰੂ ਦੇ ਲਾਲਾਂ ਨੇ ਆਪਣੇ ਸਿਰ ਅਰਪਣ ਕੀਤੇ ਹਨ।ਭਾਈ ਧਰਮ ਸਿੰਘ ਕਾਸ਼ਤੀਵਾਲ ਵੀ ਚਡ਼੍ਹਦੀ ਉਮਰੇ ਹੀ ਪਤੰਗੇ ਵਾਂਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਕਸ਼ੀਅਤ ਅਤੇ ਵਿਚਾਰਾਂ ਵੱਲ ਖਿੱਚੇ ਗਏ ਹਨ।ਉਹ ਤਨੋਂ ਮਨੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੌਂ ਅਰੰਭੀ ਸਿੱਖ ਹੱਕਾਂ ਦੀ ਜੱਦੋ-ਜਹਿਦ ਨੂੰ ਸਮਰਪਿਤ ਹੋ ਗਏ ।ਆਪ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਆਪ ਬਚਪਨ ਵਿੱਚ ਹੀ ਅਰਦਾਸ ਕਰਿਆ ਕਰਦੇ ਸਨ ਕਿ ਮੈਨੂੰ ਕਿਤੋਂ ਪਿਸਤੌਲ ਲੱਭ ਜਾਵੇ।

ਸੰਨ 1980 ਵਿੱਚ ਹੀ ਗਿਆਰ੍ਹਵੀਂ ਕਲਾਸ ਕਰ ਕੇ ਆਪ ਮਾਰਕਫ਼ੈਡ ਵਿੱਚ ਨੌਕਰੀ ਕਰ ਰਹੇ ਸਨ ਕਿ ਆਪ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆ ਗਏ।ਆਪਣੇ ਬਚਪਨ ਦੇ ਦੋਸਤਾਂ ਜਸਬੀਰ ਸਿੰਘ ਬਿੱਟੂ aਤੇ ਅਜੀਤ ਸਿੰਘ ਪ੍ਰਧਾਨ ਦੇ ਨਾਲ ਆਪ ਦਾ ਸੰਤਾਂ ਕੋਲ ਆਉਣ ਜਾਣ ਸ਼ੁਰੂ ਹੋ ਗਿਆ।ਇਸ ਤੋਂ ਪਹਿਲਾਂ ਆਪ ਮੋਨੇ ਸਨ,ਪਰ ਸੰਤਾਂ ਨਾਲ ਮੇਲ ਹੁੰਦੇ ਹੀ ਅੰਮ੍ਰਿਤਧਾਰੀ ਹੋ ਗਏ।ਜਦੋਂ ਆਪ ਅਤੇ ਆਪ ਦਾ ਦੋਸਤ ਜਸਬੀਰ ਸਿੰਘ ਬਿੱਟੂ ਚੋਲੇ ਪਾ ਕੇ ਪਿੰਡ ਆਏ ਤਾਂ ਕਈਆਂ ਨੇ
ਮਖੌਲ ਸਮਝਿਆ,ਪਰ ਯਕੀਨ ਹੋ ਜਾਣ ਪਿੱਛੋਂ ਪਿੰਡ ਵਿੱਚ ਸਾਰੇ ਆਪ ਨੂੰ ਬਾਬਾ ਕਹਿਣ ਲੱਗ ਪਏ।ਆਪ ਨੇ ਕੁੱਲ ਹੀ ਮਾਰਕਫੈਡ ਵਿੱਚ ਡਿਊਟੀ ਕੀਤੀ।ਓਥੋਂ ਹੀ ਆਪ ਸ੍ਰੀ ਦਰਬਾਰ ਸਾਹਿਬ ਚਲੇ ਜਾਂਦੇ ਸਨ।
ਅਰੰਭਲੇ ਦਿਨਾਂ ਵਿੱਚ ਆਪ ਨੇ ਕਾਦੀਆਂ ਵਿਖੇ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਥਾਣੇਦਾਰ ਤੋਂ ਉਸ ਦਾ ਸਰਵਿਸ ਰਿਵਾਲਵਰ ਖੋਲ ਲਿਆ।ਇਸ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋਈ।ਉਸ ਵੇਲੇ ਗੁਰਦਾਸਪੁਰ ਦੇ ਇਲਾਕੇ ਹੀ ਵਿੱਚ ਬਾਬਾ ਰਣਜੀਤ ਸਿੰਘ ਦਿਆਲਗਡ਼੍ਹ, ਬਾਬਾ ਗੁਰਮੇਜ ਸਿੰਘ ਢਿਲਵਾਂ ਤੇ ਭਾਈ ਮੱਖਣ ਸਿੰਘ ਸ਼ਿੱਥ ਆਦਿ ਹੀ ਪ੍ਰਸਿੱਧ ਹੁੰਦੇ ਸਨ।ਬਾਅਦ ਵਿੱਚ ਇਹ ਤਿੰਨੇ ਹੀ ਸਿੰਘ ਇਕੱਠੇ ਹੀ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ।

ਜੂਨ 1984 ਘਲੂਘਾਰੇ ਨਾਲ ਭਾਈ ਧਰਮ ਸਿੰਘ ਦਾ ਆਪਾ ਝੰਜੋਡ਼ਿਆ ਗਿਆ।ਉਸ ਪਿੱਛੋਂ ਉਹ ਨਿੱਠ ਕੇ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣ ਲੱਗ ਗਏ।ਚਾਰ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡੇ ਭਾਈ ਧਰਮ ਸਿੰਘ ਕਾਸ਼ਤੀਵਾਲ,ਜਿਨ੍ਹਾਂ ਦੇ ਸਿਰ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੀ,ਉਹ ਪੰਥਕ ਪਰਿਵਾਰ ਦੀ ਸਲਾਮਤੀ ਨੂੰ ਮੁੱਖ ਰੱਖ ਕੇ ਆਪਣੇ ਨਿੱਜੀ ਪਰਿਵਾਰ ਨੂੰ ਅਲਵਿਦਾ ਕਹਿ ਕੇ ਸਿੱਖ ਸੰਘਰਸ਼ ਵਿੱਚ ਕੁੱਦ ਪਏ।
ਗੋਬਿੰਦ ਰਾਮ ਨੂੰ ਚੈਲਿੰਜ
ਬਟਾਲਾ ਖੇਤਰ,ਜੋ ਪਹਿਲਾਂ ਹਿੰਦੂ ਸ਼ਿਵ ਸੈਨਾ ਦੇ ਕੇਂਦਰ ਬਣ ਕੇ ਉੱਭਰਨ ਪਿੱਛੋਂ ਜੁਝਾਰੂ ਸਿੰਘਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ, ਹੁਣ ਉਹ ਪੁਲੀਸ ਦੇ ਦਮਨ ਚੱਕਰ ਦਾ ਵੀ ਪੂਰੇ ਪੰਜਾਬ ਚ ਇੱਕ ਕੇਂਦਰ ਬਣ ਕੇ ਉੱਭਰਨ ਲੱਗਾ।ਖਾਸ ਤੌਰ ਤੇ ਜਦੋਂ ਗੋਬਿੰਦ ਰਾਮ ਬਟਾਲੇ ਦਾ ਐਸ.ਐਸ.ਪੀ.ਲੱਗਾ ਤਾਂ ਉਸ ਨੇ ਹਿਟਲਰਸ਼ਾਹੀ ਢੰਗ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਖੌਰੂ ਪਾਉਣਾ ਅਰੰਭ ਦਿੱਤਾ।ਭਾਈ ਧਰਮ ਸਿੰਘ ਕਾਸ਼ਤੀਵਾਲ ਦੀਆਂ ਸਰਗਰਮੀਆਂ ਤੋਂ ਦੁਖੀ ਉਸ ਨੇ ਕਾਸ਼ਤੀਵਾਲ ਪਿੰਡ ਦੇ ਵਿੱਚ ਬਹੁਤ ਜ਼ੁਲਮ ਢਾਹੁਣਾ ਅਰੰਭ ਕਰ ਦਿੱਤਾ।ਉਹ ਪਿੰਡ ਨੁੰ ਘੇਰਾ ਪਾ ਕੇ ਸਭ ਨੂੰ ਇੱਕ ਥਾਂ ਇਕੱਠਾ ਕਰ ਲੈਂਦਾ,ਭਾਈ ਕਾਸ਼ਤੀਵਾਲ ਨੂੰ ਪੇਸ਼ ਕਰਵੁਣ ਦੇ ਦਬਕੇ ਮਾਰਦਾ ਪਿੰਡ ਦੇ ਕੱਲ੍ਹੇ-ਕੱਲ੍ਹੇ ਸ਼ਖਸ ਨੂੰ ਕੁਟਾਪਾ ਚਾਡ਼੍ਹਦਾ।ਇੱਕ ਵਾਰ ਉਸ ਨੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਘਰ ਨੂੰ ਢਹਿ-ਢੇਰੀ ਕਰ ਕੇ ਅੱਗ ਲਾ ਦਿੱਤੀ।ਇੱਕ ਦਿਨ ਜਦੋਂ ਅਚਨਚੇਤ ਹੀ ਭਾਈ ਧਰਮ ਸਿੰਘ ਕਾਸ਼ਤੀਵਾਲ ਆਪਣੇ ਪਿੰਡ ਆਏ ਤਾਂ ਪਿੰਡ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਆਪਣੀ ਵਿਥਿਆ ਸੁਣਾਈ।ਇਹ ਸੁਣ ਕੇ ਭਾਈ ਸਾਹਿਬ ਨੇ ਗੋਬਿੰਦ ਰਾਮ ਦੀ ਉਹਨਾਂ ਨੂੰ ਮਿਲਣ ਦੀ ਚਿਰੋਕਣੀ ਰੀਝ ਨੂੰ ਪੂਰਾ ਕਰਨ ਦਾ ਫ਼ੈਸਲਾ ਲਿਆ ਜਥੇਬੰਦੀ ਦੇ ਸਿੰਘਾਂ ਨਾਲ ਰਣਨੀਤੀ ਤਿਆਰ ਕਰਕੇ ਭਾਈ ਧਰਮ ਸਿੰਘ ਨੇ ਅਖਬਾਰਾਂ ਰਾਹੀਂ ਗੋਬਿੰਦ ਰਾਮ ਨੂੰ ਸ਼ਰੇਆਮ ਤਰੀਕ ਮਿਥ ਕੇ ਚੈਲੰਜ ਕਰ ਦਿੱਤਾ ਕਿ ਸਾਰਾ ਦਿਨ ਮੈਂ ਕਾਸ਼ਤੀਵਾਲ ਪਿੰਡ ਆਪਣੇ ਘਰ ਵਿੱਚ ਹੀ ਹੋਵਾਂਗਾ,ਜੋ ਤੇਰੇ ਵਿੱਚ ਮੈਨੂੰ ਮਿਲਣ ਦੀ ਤਾਂਘ ਅਤੇ ਹਿੰਮਤ ਹੈ ਤਾਂ ਆ ਕੇ ਮਿਲ ਲਈਂ।'ਮਿਥੇ ਹੋਏ ਦਿਨ ਆਪ ਪੂਰੀ ਤਿਆਰੀ ਨਾਲ ਖ਼ਆਪਣੇ ਘਰ ਵਿੱਚ ਗੋਬਿੰਦ ਰਾਮ ਦੀ ਉਡੀਕ ਕਰਦੇ ਰਹੇ।ਜਦੋਂ ਉਹ ਆਉਂਦਾ ਨਾ ਦਿਸਿਆ ਤਾਂ ਆਪ ਨੇ ਲਾਊਡ ਸਪੀਕਰ ਰਾਹੀਂ ਗੋਬਿੰਦ ਰਾਮ ਨੂੰ ਲਲਕਾਰਨਾ ਅਤੇ ਝਾਡ਼ਾਂ ਪਾਉਣੀਆਂ ਅਰੰਭ ਕਰ ਦਿੱਤੀਆਂ ਜਿਸ ਪਿੰਡ ਦੀ ਜੂਹ ਵਿੱਚ ਕਦੇ ਗੋਬਿੰਦ ਰਾਮ ਪੁਲਸੀਆ ਧਾਡ਼ਾਂ ਦੀ ਛਾ ਹੇਠ ਗਿੱਦਡ਼ ਭਬਕੀਆਂ ਮਾਰਦਾ ਭਾਈ ਧਰਮ ਸਿੰਘ ਕਾਸ਼ਤੀਵਾਲ ਬਾਰੇ ਪੁੱਛਿਆ ਕਰਦਾ ਸੀ,ਉਹ ਜੂਹ ਵਿੱਚ ਅੱਜ ਸਿੰਘਾਂ ਦੇ ਲਲਕਾਰੇ ਗੂੰਜਦੇ ਹੋਏ ਬਡ਼ੀ ਬੇਸਬਰੀ ਨਾਲ ਗੋਬਿੰਦ ਰਾਮ ਅਤੇ ਉਸ ਦੇ 'ਬਹਾਦਰ'ਸਿਪਾਹੀਆਂ ਨੂੰ ਉਡੀਕ ਰਹੇ ਸਨ,ਪਰ ਨਿਹੱਥੇ ਲੋਕਾਂ ਅਤੇ ਬੀਬੀਆਂ ਤੇ ਅੱਤਿਆਚਾਰ ਕਰਕੇ 'ਬਹਾਦਰ'ਅਖਵਾਉਣ ਵਾਲੇ ਇਹ ਦਿੱਲੀ ਦੇ ਸੂਰਮੇ ਆਪਣੇ ਘਰੁਨਿਆਂ ਵਿੱਚ ਦੁਬਕੇ ਬੈਠੇ ਰਹੇ।ਸਿੰਘਾਂ ਦਾ ਇਹ ਜਥਾ ਮਿਥੇ ਹੋਏ ਦਿਨ ਤੋਂ ਇਲਾਵਾ ਸਾਰੀ ਰਾਤ ਵੀ ਗੋਬਿੰਦ ਰਾਮ ਤੇ ਉਸ ਦੀ ਫ਼ੋਰਸ ਨੂੰ ਉਡੀਕਦਾ ਰਿਹਾ ,ਤੇ ਫਿਰ ਚਲਾ ਗਿਆ।ਪਰ ਡਰਦੇ ਹੋਏ ਗੋਬਿੰਦ ਰਾਮ ਨੇ ਇਸ ਤੋਂ ਪੰਦਰਾਂ ਦਿਨ ਬਾਅਦ ਤਕ ਵੀ ਕਾਸ਼ਤੀਵਾਲ ਪਿੰਡ ਦੀ ਹੱਦ ਅੰਦਰ ਦਾਖਲ ਹੋਣ ਦੀ ਹਿੰਮਤ ਨਾ ਕੀਤੀ।
15 ਦਿਨਾਂ ਬਾਅਦ ਗੋਬਿੰਦ ਰਾਮ ਫਿਰ ਇੱਕ ਵੱਡੀ ਫ਼ੋਰਸ ਲੈ ਕੇ ਪਿੰਡ ਵਿੱਚ ਵਡ਼ਿਆ ਤੇ ਭਾਈ ਕਾਸ਼ਤੀਵਾਲ ਦੇ ਜੱਦੀ ਘਰ ਤੇ ਧਾਵਾ ਬੋਲ ਦਿੱੱਤਾ।ਭਾਈ ਕਾਸ਼ਤੀਵਾਲ ਦੇ ਘਰ ਇਸ ਵੇਲੇ ਉਹਨਾਂ ਦੀ ਬਿਰਧ ਨਾਨੀ ਹੀ ਸੀ।ਗੋਬਿੰਦ ਰਾਮ ਨੇ ਆਉਂਦਿਆਂ ਹੀ ਗਿੱਦਡ਼ ਭਬਕੀ ਮਾਰੀ:-ਬੁਡ਼੍ਹੀਏ ,ਕਿੱਥੇ ਆ ਦਰਮਾ?''ਭਾਈ ਕਾਸ਼ਤੀਵਾਲ ਦੀ ਨਿਡਰ ਨਾਨੀ ਨੇ ਅੱਗੋ ਜਵਾਬ ਦਿੱਤਾ:-''ਜਦੋਂ ਉਹ ਸਾਰਾ ਦਿਨ ਉਡੀਕਦਾ ਤੇ ਲਲਕਾਰੇ ਮਾਰਦਾ ਰਿਹਾ ਸੀ,ਓਦੋਂ ਤੁਸੀਂ ਕਿੱਥੇ ਗਏ ਸੀ?''
ਇਹ ਸੁਣ ਕੇ ਗੋਬਿੰਦ ਰਾਮ ਝੂਜਲਾ ਉੱਠਿਆ।ਉਸ ਨੇ ਆਪਣੀ ਬੁਜ਼ਦਿਲੀ ਨੂੰ ਜਬਰ-ਜ਼ੁਲਮ ਦੇ ਹੇਠ ਲੁਕਾਉਣ ਦੀ ਨੀਤੀ ਅਖਤਿਆਰ ਕੀਤੀ।ਪੁਲੀਸ ਦੇ ਨਿੱਤ ਦੇ ਜਬਰ ਕਾਰਨ ਭਾਈ ਧਰਮ ਸਿੰਘ ਜੀ ਦਾ ਪੂਰਾ ਪਰਿਵਾਰ ਖਿੰਡ-ਪੁੰਡ ਗਿਆ।ਆਪ ਦੀ ਛੋਟੀ ਭੈਣ ਦਾ ਵਿਆਹ ਇਸੇ ਕਾਰਨ 16 ਸਾਲ ਦੀ ਉਮਰ ਵਿੱਚ ਹੀ ਕਰਨਾ ਪਿਆ।ਆਪ ਦੇ ਛੋਟੇ ਭਰਾਵਾਂ ਤੇ ਮਾਤਾ ਪਿਤਾ ਨੂੰ ਆਮ ਹੀ ਪੁਲੀਸ ਚੁੱਕ ਕੇ ਲੈ ਜਾਂਦੀ ਤੇ ਕਈ-ਕਈ ਮਹੀਨੇ ਉਹਨਾਂ ਉੱਪਰ ਥਾਣਿਆਂ ਅੰਦਰ ਤਸ਼ੱਦਦ ਕੀਤਾ ਜਾਂਦਾ,ਪਰ ਭਾਈ ਧਰਮ ਸਿੰਘ ਕਾਸ਼ਤੀਵਾਲ ਲੋਕਾਂ ਦੇ ਸਮੂਹਿਕ ਜੰਗਲ ਵਿੱਚ ਵਿਚਰਦੇ ਹੋਏ ਜ਼ਾਲਮਾਂ ਦੇ ਗਡ਼੍ਹਾਂ ਨਾਲ ਜਾ -ਜਾ ਕੇ ਟਕਰਾਉਂਦੇ ਰਹੇ।
ਬਟਾਲਾ ਦੇ ਚੱਕਰੀ ਬਜ਼ਾਰ ਵਿੱਚ ਸ਼ਿਵ ਸੈਨੀਆਂ ਨੇ ਜਦੋਂ ਅੱਤ ਚੁੱਕ ਲਈ ਤਾਂ ਉਹਨਾਂ ਨੂੰ ਆਪ ਨੇ ਹੀ ਨਕੇਲ ਪਾਈ।ਜਿਸ ਚੱਕਰੀ ਬਜ਼ਾਰ ਵਿੱਚ ਸਿੱਖਾਂ ਦਾ ਨਗਰ ਕੀਰਤਨ ਲੰਘਣਾ ਬੰਦ ਕਰ ਦਿੱਤਾ ਗਿਆ ਸੀ,ਕੁਝ ਕੁ ਕਾਰਵਾਈਆਂ ਪਿਛੋਂ ਹੀ ਉਹ ਚੱਕਰੀ ਬਜ਼ਾਰ ਬੰਦ ਦੇ ਜੁਝਾਰੂਆਂ ਦੇ ਸੱਦੇ ਨਾਲ ਬੰਦ ਵੀ ਹੋਣ ਲੱਗ ਪਿਆ।ਆਪ ਬੰਬ ਬਣਾਉਣ ਵਿੱਚ ਬਹੁਤ ਹੀ ਮਾਹਰ ਸਨ।ਚੂਹਿਆਂ ਵਾਲੀ ਕੁਡ਼ਿੱਕੀ ਵਾਲੇ ਬੰਬ ਬਣਾਉਣ ਦੀ ਆਪ ਦੀ ਕੱਢੀ ਕਾਢ ਤਾਂ ਇੰਨੀ ਪ੍ਰਸਿੱਧ ਹੋਈ ਕਿ ਪੁਲੀਸ ਨੇ ਘਰਾਂ ਵਿੱਚੋਂ ਚੂਹੇ ਫਡ਼ਨ ਵਾਲੀਆਂ ਕੁਡ਼ਿੱਕੀਆਂ ਹੀ ਫਡ਼ਨੀਆਂ ਸ਼ੁਰੂ ਕਰ ਦਿੱਤੀਆਂ ਅਖਬਾਰ ਵਿੱਚ ਵੀ ਚੂਹਿਆਂ ਵਾਲੀ ਕੁਡ਼ਿੱਕੀ ਵੇਖਦੇ ਹੀ ਪੁਲੀਸ਼ ਨੂੰ ਖਬਰ ਕਰਨ ਦੀ ਅਪੀਲ ਛਾਪੀ ਗਈ।ਇੱਕ ਵਾਰ ਬੀ.ਐਸ.ਐਫ.ਦੀ ਚੋਰਾਂਵਾਲੀ ਪਿੰਡ ਦੀ ਚੌਂਕੀ ਦਾ ਇੰਚਾਰਜ ਆਪ ਦੇ ਪਿਤਾ ਜੀ ਨੂੰ ਉਚੇਚਾ ਆ ਕੇ ਮਿਲਿਆ ਕਿ 'ਧਰਮ ਸਿੰਘ ਸਾਨੂੰ ਕੁਝ ਨਾ ਕਹੇ ਤੇ ਅਸੀਂ ਉਸ ਨੂੰ ਕੁਝ ਨਹੀਂ ਕਹਿੰਦੇ।''ਨਵੀਂ ਨਵੀਂ ਆਈ ਸੀ.ਆਰ.ਪੀ.ਨੇ ਜਦੋਂ ਪਿੰਡਾਂ ਵਿੱਚ ਆਪਣੀ ਹੋਂਦ ਵਿਖਾਉਣ ਲਈ ਜ਼ੁਲਮ ਕਰਨਾ ਅਰੰਭਿਆ ਤਾਂ ਆਪ ਨੇ ਇੱਕ ਵਾਰ ਤਿਆਰੀ ਕਰ ਕੇ ਸੀ.ਆਰ.ਪੀ.ਦੀਆਂ ਸਾਰੀਆਂ ਚੈਕਪੋਸਟਾਂ ਤੇ ਸੁਨੇਹੇ ਭੇਜ ਦਿੱਤੇ ਕਿ ਜੇਕਰ ਤਮੰਨਾ ਹੈ ਤਾਂ ਮੈਦਾਨ ਵਿੱਚ ਆ ਜਾਓ।ਇਸ ਤੋਂ ਬਾਅਦ ਸੀ.ਆਰ.ਪੀ.ਵਾਲਿਆਂ ਵਿੱਚ ਆਪ ਦੇ ਨਾਂ ਦੀ ਦਹਿਸ਼ਤ ਫੈਲ ਗਈ ਤੇ ਉਹ ਮੁਕਾਬਲਾ ਕਰਨ ਦੀ ਹਿੰਮਤ ਨਾ ਜੁਟਾ ਸਕੇਇਲਾਕੇ ਦੇ ਲੋਕ ਦੱਸਦੇ ਹਨ ਕਿ ਸੀ.ਸ਼ਾਰ.ਪੀ.ਦੇ ਕਿਸੇ ਵੀ ਗਸ਼ਤੀ ਦਲ ਤੇ ਜੇਕਰ ਸਿੰਘਾਂ ਦਾ ਹਮਲਾ ਹੋ ਜਾਂਦਾ ਤਾਂ ਸੀ.ਆਰ.ਪੀ.ਜਵਾਨ ਡਾਡਾਂ ਮਾਰਦੇ ਹੋਏ ਆਪ ਮੁਹਾਰੇ ਹੀ ਪੁਕਾਰ ਉੱਠਦੇ:
''ਅਰੇ ਧਰਮ ਸਿੰਘ ਹਮਾਰੇ ਛੋਟੇ -ਛੋਟੇ ਬੱਚੇ ਹੈਂ।''

ਮਿਤੀ 16 ਮਾਰਚ 1989 ਨੂੰ ਭਾਈ ਧਰਮ ਸਿੰਘ ਦਾ ਅਨੰਦ ਕਾਰਜ ਸਾਰਚੂਰ ਪਿੰਡ ਦੇ ਸੰਦੀਪ ਕੌਰ ਨੇ ਸਿੱਖ ਸੰਘਰਸ਼ ਵਿੱਚ ਜੂਝਣ ਹਿੱਤ ਹੀ ਇੱਕ ਜੁਝਾਰੂ(ਭਾਈ ਧਰਮ ਸਿੰਘ) ਨਾਲ ਅਨੰਦ ਕਾਰਜ ਕਰਵਾਇਆ ਸੀ ਤੇ ਸਿੱਖੀ ਰਵਾਇਤਾਂ ਅਨੁਸਾਰ ਉਹ ਉਹਨਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਸੰਘਰਸ਼ ਵਿੱਚ ਸੇਵਾ ਕਰਦੀ ਰਹੀ।ਅਜੇ ਆਪ ਦੇ ਅਨੰਦ ਕਾਰਜ ਨੂੰ ਥੋਡ਼੍ਹਾ ਚਿਰ ਹੀ ਹੋਇਆ ਸੀ ਕਿ ਆਪ ਅਤੇ ਸੰਦੀਪ ਕੌਰ ਨੂੰ ਯੂ.ਪੀ.ਵਿੱਚ ਸ਼ਾਹਜਹਾਨਪੁਰ ਜ਼ਿਲ੍ਹੇ ਦੇ ਪਿੰਡ ਸੁਭਾਸ਼ ਨਗਰ ਵਿਖੇ ਪੰਜ ਮਈ 1989 ਨੂੰ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਨੇ ਘੇਰਾ ਪਾ ਲਿਆ।ਇਸ ਵੇਲੇ ਆਪ ਕੋਲ ਕੇਵਲ ਇੱਕ 455 ਬੋਰ ਦਾ ਰਿਵਾਲਵਰ ਤੇ 25 ਕਾਰਤੂਸ ਸਨ,ਪਰ ਇਸ ਮਾਮੂਲੀ ਜਿਹੇ ਸ਼ਸਤਰ ਨਾਲ ਇਹਨਾਂ ਦੋਹਾਂ ਨੇ ਇਸ ਤਰਕੀਬ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ ਕਿ ਸਵੇਰੇ ਚਾਰ ਵਜੇ ਤੋਂ ਦੁਪਹਿਰੇ ਤਿੰਨ ਵਜੇ ਤਕ ਲਗਾਤਾਰ ਜੂਝਦੇ,ਪਿੱਛੇ ਹਟਦੇ ਤੇ ਪੁਲੀਸ ਨਾਲ ਲਹਾ ਲੈਂਦੇ ੧੧ ਘੰਟਿਆਂ ਬਾਅਦ ਆਖਰ ਇਹ ਵਿਸ਼ਾਲ ਘੇਰਾ ਤੋਡ਼ ਕੇ ਬਚ ਨਿਕਲਣ ਵਿੱਚ ਸਫਲ ਹੋ ਗਏ।ਇਸ ਪਿੱਛੋਂ ਆਪ ਫਿਰ ਪੰਜਾਬ ਆ ਗਏ।ਇਹੀ ਮੁਕਾਬਲਾ ਸੀ ਜਿਸ ਵਿੱਚ ਆਪ ਦਾ ਸੰਦੀਪ ਕੌਰ ਉੱਪਰ ਇਹ ਯਕੀਨ ਬੱਝ ਗਿਆ ਕਿ ਕਿਸੇ ਵੀ ਮੁਕਾਬਲੇ ਵਿੱਚ ਇਹ ਆਪਣੀ ਹਿਫ਼ਾਜਤ ਖੁਦ ਕਰਨ ਦੇ ਸਮਰੱਥ ਹੈ।ਸੰਘਰਸ਼ ਵਿੱਚ ਜੂਝਦੇ ਸਮੇਂ ਸਿੱਖ ਸੰਘਰਸ਼ ਦੇ ਇਸ ਅਹਿਮ ਦੌਰ ਵਿੱਚ ਕਈ ਮੌਕੇ ਅਜਿਹੇ ਵੀ ਆਏ ਜਦੋਂ ਆਗੂਆਂ ਦੀਆ ਕੁਝ ਗਲਤੀਆਂ ਨਾਲ ਲਹਿਰ ਕੁਰਾਹੇ ਵੀ ਪੈਣ ਲੱਗੀ,ਪਰ ਆਪ ਨੇ ਆਪਣੀ ਸੂਝ-ਬੂਝ ਦੇ ਨਾਲ ਆਪਣੇ ਇਲਾਕੇ ਅੰਦਰ ਲੋਕ ਮਾਨਸਿਕਤਾ ਵਿੱਚੋਂ ਇਸ ਲਹਿਰ ਦਾ ਪ੍ਰਭਾਵ ਫਿੱਕਾ ਨਹੀਂ ਪੈਣ ਦਿੱਤਾ।ਉਹ ਜਦੋਂ ਤਕ ਆਪਣੇ ਇਲਾਕੇ ਅੰਦਰ ਰਹੇ,ਲੋਕਾਂ ਨੇ ਉਹਨਾਂ ਨੂੰ ਆਪਣੇ ਸੰਘਣੇ ਜੰਗਲ ਵਿੱਚ ਜਜ਼ਬ ਕਰੀ ਰੱਖਿਆ ਤੇ ਦੁਸ਼ਮਣ ਤਾਕਤਾਂ ਉੱਥੇ ਉਹਨਾਂ ਦੀ ਕਨਸੋਅ ਤਕ ਵੀ ਲੈਣੋਂ ਅਸਫਲ ਰਹੀਆਂ।ਆਪ ਦੀ ਮੁੱਢ ਤੋਂ ਹੀ ਇਹ ਨੀਤੀ ਸੀ ਕਿਸੇਵਾ ਕਰਨ ਲਈ ਆਏ ਨੌਜੁਆਨਾਂ ਨੁੰ ਆਪ ਰੂਪੋਸ਼ ਹੋਣ ਤੋਂ ਬਿਨਾਂ ਹੀ ਸੇਵਾ ਕਰਨ ਲਈ ਕਹਿੰਦੇ ਸਨ।ਇਹੀ ਕਾਰਨ ਸੀ ਕਿ ਆਪ ਦੇ ਜ਼ਿਆਦਾਤਰ ਸਾਥੀ ਕਾਲਜਾਂ ਤੇ ਯੁਨੀਵਰਸਿਟੀਆ ਦੇ ਵਿਦਿਆਰਥੀ ਸਨ।ਵੈਸੇ ਆਪ ਦਾ ਗਰੁੱਪ ਪੂਰੇ ਪੰਜਾਬ ਭਰ ਵਿੱਚ ਹੀ ਨਹੀਂ,ਬਲਕਿ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਸੀ।
ਪੁਲੀਸ ਦੇ ਘੇਰਿਆਂ ਵਿੱਚ ਭਾਈ ਕਾਸ਼ਤੀਵਾਲ ਦੀ ਯੁੱਧ-ਕਲਾ
ਇੱਕ ਵਾਰ ਭਾਈ ਧਰਮ ਸਿੰਘ ਕਾਸ਼ਤੀਵਾਲ ਲੁਧਿਆਣੇ ਤੋਂ ਅੰਮ੍ਰਿਤਸਰ ਕਾਰ ਵਿੱਚ ਕੁਝ ਸਿੰਘਾਂ ਸਮੇਤ ਆ ਰਹੇ ਸਨ ਕਿ ਲਾਡੋਵਾਲ ਨੇਡ਼ੇ ਪੁਲੀਸ ਨਾਕੇ ਤੇ ਆਪ ਦੀ ਗੱਡੀ ਰੋਕ ਲਈ ਗਈ।ਸ਼ੱਕ ਦੇ ਆਧਾਰ ਤੇ ਆਪ ਨੂੰ ਗੱਡੀ ਸਮੇਤ ਲਾਡੋਵਾਲ ਪੁਲੀਸ ਚੌਂਕੀ ਲੈ ਗਏ।ਆਪ ਨੇ ਆਪਣੇ ਆਪ ਨੂੰ ਉਸ ਰਿਟਾਇਰ ਪੁਲੀਸ ਇੰਸਪੈਕਟਰ ਦਾ ਲਡ਼ਕਾ ਦੱਸਿਆ,ਜਿਸ ਦੇ ਘਰ ਆਪ ਦੀ ਠਾਹਰ ਹੋਇਆ ਕਰਦੀ ਸੀ।ਚੌਂਕੀ ਵਿੱਚੋਂ ਹੀ ਆਪ ਨੇ ਇਜਾਜ਼ਤ ਲੈ ਕੇ ਉਸ ਇੰਸਪੈਕਟਰ ਨਾਲ ਉਸ ਨੂੰ 'ਡੈਡੀ'ਕਹਿ ਕੇ ਗੱਲ ਕੀਤੀ ਤੇ ਕੋਡ ਵਿੱਚ ਸਾਰੀ ਗੱਲ ਸਮਝਾ ਦਿੱਤੀ।ਉਹ ਇੰਸਪੈਕਟਰ ਆਇਆ ਤੇ ਚੌਂਕੀ ਵਿੱਚੋਂ ਪਹਿਲਾਂ ਆਪ ਨੁੰ ਛੁਡਾ ਕੇ ਲੈ ਗਿਆ ਤੇ ਫਿਰ ਕੁਝ ਸਮੇਂ ਬਾਅਦ ਆਪ ਦੇ ਸਾਥੀਆਂ ਨੂੰ ਪੁਲੀਸ ਨੂੰ ਪਤਾ ਹੀ ਨਾ ਲੱਗਾ ਕਿ ਰਿਟਾਇਰ ਇੰਸਪੈਕਟਰ ਦਾ ਲਡ਼ਕਾ ਬਣਿਆ ਇਹ ਸੱਜਣ ਅਸਲ ਵਿੱਚ ਭਾਈ ਧਰਮ ਸਿੰਘ ਕਾਸ਼ਤੀਵਾਲ ਸੀ।
ਆਪ ਦੇ ਇੱਕ ਸਾਥੀ ਭਾਈ ਸਤਨਾਮ ਸਿੰਘ ਸੱਤਾ ਨੂੰ ਪਟਿਆਲਾ ਪੁਲੀਸ ਨੇ ਚੁੱਕ ਲਿਆ।ਉਸ ਨੂੰ ਛੁਡਾਉਣ ਲਈ ਆਪ ਨੇ ਸੰਗਰੂਰ ਦੇ ਐਸ.ਪੀ.(ਡੀ) ਦਾ ਇੱਕ ਲਡ਼ਕਾ ਅਤੇ ਲਡ਼ਕੀ ਨੂੰ ਅਗਵਾ ਕਰ ਲਿਆ।ਉਹ ਗੱਲਬਾਤ ਚੱਲ ਹੀ ਰਹੀ ਸੀ ਕਿ ਆਪ ਨੂੰ ਪਤਾ ਲੱਗਾ ਕਿ ਭਾਈ ਸੱਤਾ ਨੁੰ ਸ਼ਹੀਦ ਕਰ ਦਿੱਤਾ ਗਿਆ ਹੈ।ਇਹ ਫ਼ੈਸਲਾ ਕਰਨ ਲਈ ਕਿ ਹੁਣ ਐਸ.ਪੀ.ਦੇ ਬੱਚਿਆਂ ਨੁੰ ਕਿਵੇਂ ਛੱਡਿਆ ਜਾਵੇ,ਆਪ ਸੰਗਰੂਰ ਗਏ।ਓਥੇ ਇੱਕ ਵਾਰ ਪਿੰਡ ਵਿੱਚੋਂ ਸੰਗਰੂਰ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ,ਆਪ ਦੀ ਕਾਰ ਪੁਲੀਸ ਨੇ ਰੋਕ ਲਈ ਤੇ ਸ਼ੱਕ ਦੇ ਆਧਾਰ'ਤੇ ਥਾਣੇ ਲਿਜਾਣ ਲਈ ਕਾਰ ਬੈਕ ਕਰਨ ਲਈ ਕਿਹਾ।ਬੈਕ ਕਰਦੇ ਸਮੇਂ ਆਪ ਨੇ ਕਾਰ ਜਾਣ ਬੁੱਝ ਕੇ ਕਣਕ ਦੇ ਪਾਣੀ ਲੱਗੇ ਖੇਤ ਵਿੱਚ ਫਸਾ ਦਿੱਤੀ।ਪੁਲੀਸ ਵਾਲਿਆ ਨੇ ਇੱਕ ਬੱਸ ਰੋਕ ਕੇ ਕੁਝ ਸਵਾਰੀਆਂ ਨੂੰ ਕਾਰ ਬਾਹਰ ਕਢਵਾਉਣ ਲਈ ਕਿਹਾ।ਆਪ ਨੇ ਕੁਝ ਸਿੱਖ ਸਵਾਰੀਆਂ ਦੇ ਹੱਥ ਪਿੰਡ ਦਾ ਨਾਂ ਤੇ ਘਰ ਦੱਸ ਕੇਸੁਨੇਹਾ ਭੇਜ ਦਿੱਤਾ ਕਿ ਜਿਹਡ਼ੇ ਦੋ ਸਿੰਘ ਅੱਜ ਸਵੇਰੇ ਕਾਰ ਤੇ ਨਿਕਲੇ ਸੀ ਉਹ ਪੁਲੀਸ ਨੇ ਕਾਬੂ ਕਰ ਲਏ ਹਨ।ਸਿੱਖ ਸਵਾਰੀਆਂ ਨੇ ਇਹ ਸੁਨੇਹਾ ਤੁਰੰਤ ਹੀ ਸੰਬੰਧਿਤ ਪਿੰਡ ਪਹੁੰਚਾ ਦਿੱਤਾ।ਆਪ ਦੇ ਕੋਲ ਇਸ ਵੇਲੇ ਐਸ.ਡੀ.ਓ.ਦਾ ਪਛਾਣ ਪੱਤਰ ਸੀ।

ਆਪ ਨੇ ਪੁਲੀਸ ਵਾਲਿਆ ਨੂੰ ਪੂਰਾ ਯਕੀਨ ਦਿਵਾ ਦਿੱਤਾ ਕਿ ਆਪ ਇੱਕ ਗਜ਼ਟਿਡ ਅਫ਼ਸਰ ਹਨ,ਪਰ ਆਪ ਦੇ ਸਾਥੀ ਅਤੇ ਆਪ ਦੇ ਬਿਆਨ ਨਾ ਮਿਲਣ ਕਾਰਨ ਪੁਲੀਸ ਵਾਲੇ ਆਪ ਤੇ ਸ਼ੱਕ ਕਰਨ ਲੱਗੇ ਏਨੇ ਚਿਰ ਨੂੰ ਸੁਨੇਹਾ ਭੇਜ ਦਿੱਤਾ ਕਿ ਆਪਣੇ ਲਡ਼ਕੇ ਤੇ ਲਡ਼ਕੀ ਲਈ ਅੱਜ ਕਾਰ ਚੋਂ ਫਡ਼ੇ ਗਏ ਦੋ ਸਿੰਘ ਹੀ ਛੱਡ ਦੇਵੇ,ਹੋਰ ਅਸੀਂ ਕੁਝ ਨਹੀਂ ਮੰਗਦੇ।ਐਸ.ਪੀ.ਹੈਰਾਨ ਹੋਇਆ ਕਿ ਪਹਿਲਾਂ ਤਾਂ ਅਸੀਂ ਵੱਡੀ ਮੰਗ ਮੰਨਣ ਲਈ ਵੀ ਤਿਆਰ ਸਾਂ,ਪਰ ਫਿਰ ਵੀ ਹੋਰ ਵਧੇਰੇ ਮੰਗਾਂ ਰੱਖ ਰਹੇ ਸਨ,ਹੁਣ ਇਹਨਾਂ ਦੋਹਾਂ ਸਿੰਘਾਂ ਦੀ ਰਿਹਾਈ ਤੇ ਹੀ ਫੈਸਲਾ ਕਰਨ ਲਈ ਕਿਉਂ ਤਿਆਰ ਹਨ?ਉਹ ਸਮਝ ਗਏ ਕਿ ਇਹ ਜ਼ਰੂਰ ਹੀ ਕੋਈ ਮਹੱਤਵਪੂਰਨ ਹੈ।ਅਖੀਰ ਆਪ ਨੂੰ ਟਾਰਚਰ ਵੀ ਕੀਤਾ ਗਿਆ,ਪਰ ਆਪ ਨੇ ਕੁਝ ਨਾ ਦੱਸਿਆ।ਪਰ ਭਾਈ ਮਾਧਾ ਸਿੰਘ ਹੋਰਾਂ ਦਾ ਸੁਨੇਹਾ ਮਿਲਣ ਤੋਂ ਬਾਅਦ ਆਪ ਨੇ ਖੁਦ ਹੀ ਦੱਸ ਦਿੱਤਾ ਕਿ ਮੈਂ ਧਰਮ ਸਿੰਘ ਕਾਸ਼ਤੀਵਾਲ ਹਾਂ।ਐਸ.ਪੀ. ਬਡ਼ੀ ਕਸੂਤੀ ਸਥਿਤੀ ਵਿੱਚ ਫਸਿਆ।ਏਨਾ ਮਹੱਤਵਪੂਰਨ ਸਿੰਘ ਹੱਤ ਆਇਆ ਵੀ ਤਾਂ ਉਸ ਵੇਲੇ ਜਦੋਂ ਉਸ ਨੂੰ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।ਕਹਿਣ ਲੱਗਾ,''ਕਲੇਜਾ ਫਟਦੈ ਤੈਨੂੰ ਛੱਡਣ ਲੱਗੇ,ਤੂੰ ਪੰਜਾਹ ਲੱਖ ਦਾ ਇਨਾਮੀ ਐਂ।''
ਐਸ.ਐਸ.ਪੀ.ਨੇ ਫਿਰ ਵੀ ਚਲਾਕੀ ਖੇਡੀ ਅਤੇ ਪੇਸ਼ਕਸ਼ ਕੀਤੀ ਕਿ ਓਦਰੋਂ ਬੱਚੇ ਛੁਡਵਾ ਦਿਓ ਇੱਧਰੋਂ ਅਸੀਂ ਤੁਹਾਨੂੰ ਛੱਡ ਦਿੰਦੇ ਆਂ।ਭਾਈ ਧਰਮ ਸਿੰਘ ਉਸ ਐਸ਼.ਪੀ.ਦੀ ਚਲਾਕੀ ਤਾਡ਼ ਗਏ ਤੇ ਕਹਿਣ ਲੱਗੇ-''ਇਸ ਤਰਾਂ ਫ਼ਿਲਮਾਂ ਵਿੱਚ ਹੀ ਹੁੰਦਾ ਐ,ਹਕੀਕੀ ਤੌਰ ਤੇ ਤੁਹਾਡੇ ਬੱਚੇ ਮੈਂ ਆਪ ਜਾ ਕੇ ਛੱਡਣੇ ਆਂ।''
ਅਖੀਰ ਫਸੇ ਹੋਏ ਹੋਣ ਕਾਰਨ ਐਸ.ਪੀ.ਮੰਨ ਗਿਆ।ਪਰ ਫਿਰ ਵੀ ਚਲਾਕੀ ਇਹ ਖੇਡੀ ਗਈ ਕਿ ਨਾਲ ਹੀ ਬਟਾਲਾ ਪੁਲੀਸ ਨੂੰ ਖਬਰ ਕਰ ਦਿੱਤੀ।ਇਸੇ ਹੀ ਕਾਰਨ ਭਾਈ ਧਰਮ ਸਿੰਘ ਨੂੰ ਛੱਡਣ ਤੋਂ ਤਰੁੰਤ ਬਾਅਦ ਬਟਾਲਾ ਪੁਲੀਸ ਵੱਡੀ ਗਿਣਤੀ ਵਿੱਚ ਸੰਗਰੂਰ ਆ ਗਈ ਸ਼ਾਇਦ ਉਹਨਾਂ ਦੀ ਸਕੀਮ ਸੀ ਕਿ ਬੱਚੇ ਛੁੱਟ ਜਾਣ ਤੋਂ ਬਾਅਦ ਤੁਰੰਤ ਹੀ ਇਲਾਕੇ ਨੂੰ ਘੇਰਾ ਪਾ ਕੇ ਭਾਈ ਧਰਮ ਸਿੰਘ ਨੂੰ ਫਿਰ ਕਾਬੂ ਕਰ ਲਵਾਂਗੇ,ਪਰ ਭਾਈ ਧਰਮ ਸਿੰਘ ਕਾਸ਼ਤੀਵਾਲ ਨੇ ਸਾਰਾ ਕੰਮ ਇਸ ਢੰਗ ਨਾਲ ਨੇਪਰੇ ਚਾਡ਼੍ਹਿਆ ਕਿ ਦੋਹਾਂ ਜ਼ਿਲ੍ਹਿਆਂ ਦੀ ਪੁਲੀਸ ਹੱਥ ਮਲਦੀ ਹੀ ਰਹਿ ਗਈ ਤੇ ਆਪ ਐਸ.ਪੀ.ਦੇ ਬੱਚਿਆਂ ਨੂੰ ਛੱਡ ਕੇ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚ ਗਏ।
ਜਬਰ ਸਾਹਵੇਂ ਸਬਰ
ਅਖੀਰਲੇ ਦਿਨਾਂ ਵਿੱਚ ਆਪ ਨੂੰ ਕਈ ਜ਼ਬਰਦਸਤ ਝਟਕੇ ਲੱਗੇ ਜਿਨ੍ਹਾਂ ਨੂੰ ਬਡ਼ੇ ਸਹਿਜ ਭਾਅ ਨਾਲ ਸਹਾਰ ਗਏ।
16 ਮਈ 1992 ਨੂੰ ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਨੂੰ ਪੁਲੂਸ ਨੇ ਚੁੱਕ ਲਿਆ ਤੇ ਅਥਾਹ ਤਸ਼ੱਦਦ ਕਰਦਿਆਂ ਸਿਰ ਵਿੱਚ ਕਿੱਲ ਠੋਕ-ਠੋਕ ਕੇ ਉਸੇ ਦਿਨ ਸ਼ਹੀਦ ਕਰ ਦਿੱਤਾ।ਜ਼ਾਲਮਾਂ ਦਾ ਇਹ ਜ਼ੁਲਮ ਆਪ ਨੂੰ ਨਾ ਹੀ ਆਪਣੇ ਰਸਤੇ ਤੋਂ ਥਿਡ਼ਕਾ ਸਕਿਆ ਤੇ ਨਾ ਹੀ ਸੰਜਮ ਤੋਂ ਆਪ ਨੇ ਬਟਾਲਾ ਦੇ ਸਿਵਲ ਹਸਪਤਾਲ ਚ ਆਪਣਾ ਕੋਈ ਬੰਦਾ ਭੇਜ ਕੇ ਸਾਹਿਬ ਸਿੰਘ ਦੀ ਸ਼ਹਾਦਤ ਦੀ ਪੁਸ਼ਟੀ ਕੀਤੀ ਤੇ ਪੂਰੇ ਸੰਜਮ ਵਿੱਚ ਰਹੇ।ਇਸੇ ਤਰਾਂ੍ਹ ਮਿਤੀ 21 ਜੁਲਾਈ 1992 ਨੂੰ ਆਪ ਦੀ ਪਤਨੀ ਸੰਦੀਪ ਕੌਰ ਜੋ ਕਿ ਅੰਮ੍ਰਿਤਸਰ ਵਿਖੇ ਆਪ ਜੀ ਦੇ ਫਡ਼ੇ ਗਏ ਇੱਕ ਨਜ਼ਦੀਕੀ ਸਿੰਘ ਬਾਰੇ ਪਤਾ ਕਰਨ ਅੰਮ੍ਰਿਤਸਰ ਆਈ ਸੀ,ਖਾਲਸਾ ਕਾਲਜ ਦੇ ਕੋਲੋਂ ਗ੍ਰਿਫ਼ਤਾਰ ਕਰ ਲਈ ਗਈ।ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਦਾ ਪੱਤਾ-ਪੱਤਾ ਤਾਂ ਕੀ,ਹਰ ਸਿੰਘ ਦਾ ਆਪਣਾ ਪਰਛਾਂਵਾਂ ਤਕ ਸ਼ੱਕੀ ਹੋ ਗਿਆ ਸੀ।ਪੁਲੀਸ ਨੇ ਉੱਪਰੋਂ ਆਈਆਂ ਹਦਾਇਤਾਂ ਮੁਤਾਬਕ ਪੰਜਾਬ ਦੀ ਧਰਤੀ ਤੇ ਅਜਿਹਾ ਤਾਂਡਵ ਨਾਚ ਅਰੰਭ ਦਿੱਤਾ ਸੀ ਕਿ ਜਿਸ ਘਰ ਤੇ ਸਿੰਘਾਂ ਦਾ ਪਰਛਾਵਾਂ ਵੀ ਪੈ ਕੇ ਲੰਘ ਜਾਂਦਾ ਸੀ ਉਸ ਘਰ ਤੇ ਕਹਿਰ ਟੁੱਟ ਪੈਂਦਾ ਸੀ।ਇਸ ਬਿਖਡ਼ੇ ਸਮੇਂ ਵਿੱਚ ਵੀ ਆਪ ਦਾ ਸਾਥ ਦੇ ਰਹੇ ਲੋਕਾਂ ਨੇ ਆਪ ਨੂੰ ਆਪਣੇ ਦਿਲਾਂ ਦੇ ਮੋਰਚਿਆਂ ਦੀ ਓਟ ਮੁਹੱਈਆ ਕਰਵਾਈ ਰੱਖੀ।
ਪਰ ਕਿਸੇ ਚਾਰਦੀਵਾਰੀ ਅੰਦਰ ਬੈਠੇ ਰਹਿਣਾ ਕਿਸੇ ਸੰਘਰਸ਼ਸ਼ੀਲ ਜਰਨੈਲ ਨੂੰ ਗਵਾਰਾ ਨਹੀ ਹੁੰਦਾ।
28 ਦਸੰਬਰ 1992 ਨੂੰ ਆਪ ਨੂੰ ਕਿਸੇ ਕੰਮ ਜਲੰਧਰ ਜਾਣਾ ਪਿਆ।ਆਪ ਨੇ ਵਾਰੋ-ਵਾਰ ਜਲੰਧਰ ਚ ਜਿਨ੍ਹਾਂ ਦੋ ਨਜਦੀਕੀਆਂ ਨੂੰ ਮਿਲਣਾ ਸੀ,ਉਹ ਪੁਲੀਸ ਨਾਲ ਮਿਲ ਚੁੱਕੇ ਸਨ।ਚਰਚਾ ਹੈ ਕਿ ਉਹਨਾਂ ਦੀ ਗੱਲ ਕੇ.ਪੀ.ਐਸ.ਗਿੱਲ ਨਾਲ ਹੋ ਚੁੱਕੀ ਸੀ।ਇਹ ਵੀ ਕਿਆਸ ਹੈ ਕਿ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਸਿਵਲ ਕੱਪਡ਼ਿਆਂ ਚ ਪੁਲੀਸ ਆਪ ਦੇ ਪਿੱਛੇ ਲੱਗ ਚੁੱਕੀ ਸੀ।ਕੁਝ ਹੋਰ ਸੂਤਰਾਂ ਅਨੁਸਾਰ ਭਾਈ ਦਰਮ ਸਿੰਘ ਜਦੋਂ ਜਲੰਧਰ ਚ ਇੱਕ ਸਹਿਯੋਗੀ ਸ਼ਖਸ ਨੁੰ ਮਿਲੇ ਤਾਂ ਉਸ ਸ਼ਖਸ ਦੇ ਕੋਲ ਦੋ ਹੋਰ ਓਪਰੇ ਬੰਦੇ ਵੀ ਕੁਰਸੀਆਂ ਤੇ ਬੈਟੇ ਸਨ।ਉਹਨਾਂ ਨੇ ਵੀ ਭਾਈ ਧਰਮ ਸਿੰਘ ਨਾਲ ਹੱਥ ਮਿਲਾਇਆ ਹੱਥ ਮਿਲਾ ਕੇ ਭਾਈ ਧਰਮ ਸਿੰਘ ਕਾਸ਼ਤੀਵਾਲ ਜਿਉਂ ਹੀ ਕੁਰਸੀ ਤੇ ਬੈਠੇ ,ਇੱਕ ਕਮਰੇ ਚੋਂ ਤੇਜ਼ੀ ਨਾਲ ਨਿਕਲ ਕੇ ਕਈ ਕਮਾਂਡੋਂ ਚਾਰ ਚੁਫੇਰਿਓਂ ਆਪ ਉੱਪਰ ਟੁੱਟ ਪਏ ਤੇ ਆਪ ਨੂੰ ਕਾਬੂ ਕਰ ਲਿਆ।ਵੱਡੇ-ਵੱਡੇ ਘੇਰਿਆਂ ਚ ਵੀ ਆਪਣੀ ਮਾਨਸਿਕਤਾ ਨੂੰਅਡੋਲ ਰੱਖਣ ਵਾਲਾ ਇਹ ਸੰਜਮੀ ਜਰਨੈਲ ਇਸ ਗ਼ੱਦਾਰੀ ਨੂੰ ਵੀ ਇੱਕ ਪੀਡ਼ ਭਰੀ ਮੁਸਕਰਾਹਟ ਨਾਲ ਸਹਾਰ ਗਿਆ।ਇਸ ਮੌਕੇ ਭਾਈ ਧਰਮ ਸਿੰਘ ਨੇ ਪੁਲੀਸ ਫ਼ੋਰਸਾਂ ਨੁੰ ਆਪਣੇ ਜੀਵਨ ਦੀ ਆਂਖਰੀ ਮਾਤ ਦੇਣ ਲਈ ਆਪਣੇ ਮੂੰਹ ਵਿੱਚ ਰੱਖਿਆ ਕੱਚ ਵਿੱਚ ਪੈਕ ਕੀਤਾ(ਵਾਟਰ ਪਰੂਫ਼) ਕੈਪਸੂਲ ਜਿਸ ਦੇ ਅੰਦਰ ਸਾਇਆਨਾਈਡ ਹੁੰਦੀ ਸੀ,ਨੂੰ ਦੰਦਾਂ ਨਾਲ ਤੋਡ਼ ਲਿਆ ਤੇ ਸਹਾਦਤ ਦਾ ਪਿਰਮ-ਪਿਆਲਾ ਪੀ ਲਿਆ।
ਭਾਈ ਧਰਮ ਸਿੰਘ ਕਾਸ਼ਤੀਵਾਲ ਨੁੰ ਜਿਊਂਦਾ ਗ੍ਰਿਫ਼ਤਾਰ ਕਰਨ ਦਾ ਇਰਾਦਾ ਧਾਰ ਕੇ ਆਈ ਜਾਬਰ ਪੰਜਾਬ ਪੁਲੀਸ ਦੇ ਹੱਥ ਭਾਈ ਸਾਹਿਬ ਦਾ ਨਿਰਜ਼ਿੰਦ ਸਰੀਰ ਹੀ ਆਇਆ,ਆਪ ਦੀ ਅਜ਼ਾਦ ਆਤਮਾ ਉਸੇ ਹੀ ਤਰ੍ਹਾਂ ਆਪਣੇ ਪਿੱਛੇ ਪੁਲੀਸ ਵਾਲਿਆਂ ਨੂੰ ਸ਼ਰਮਸਾਰ ਛੱਡ ਕੇ ਆਪਣੇ ਰਾਹ ਪੈ ਗਈ,ਜਿਵੇ ਕਿ ਪਹਿਲਾਂ ਵੀ ਹਰ ਮੁਕਾਬਲੇ ਪਿੱਛੋਂ ਪੁਲੀਸ ਨੁੰ ਸ਼ਰਮਸਾਰ ਛੱਡ ਜਾਂਦੀ ਸੀ।ਸੰਦੀਪ ਕੌਰ ਦੇ ਦੱਸਣ ਮੁਤਾਬਕ ਭਾਈ ਧਰਮ ਸਿੰਘ ਕਾਸ਼ਤੀਵਾਲ ਦੀ ਸ਼ਹੀਦੀ ਪਿੱਛੋਂ ਉਹਨਾਂ ਦੇ ਪਿਤਾ ਜੀ ਨੇ ਜੇਲ੍ਹ ਵਿੱਚ ਬੀਬੀ ਸੰਦੀਪ ਕੌਰ ਨੂੰ ਮੁਲਾਕਾਤ ਵਿੱਚ ਦੱਸਿਆ ਸੀ ਕਿ ਇਸ ਧਹੀਦੀ ਪਿੱਛੋਂ ਇਲਾਕੇ ਦੇ ਲੋਕ ਇੰਨੇ ਗਮਗੀਨ ਹਨ ਕਿ ਸਾਨੂੰ ਆਪ ਜਾ ਕੇ ਘਰ-ਘਰ ਵਿੱਚ ਲੋਕਾਂ ਨੂੰ ਹੌਸਲਾ ਦੇਣਾ ਪੈ ਰਿਹਾ ਹੈ,ਪਰ ਅੱਗੋਂ ਇਲਾਕੇ ਦੇ ਲੋਕ ਰੋਂਦੇ ਹੋਏ ਕਹਿੰਦੇ ਹਨ ਕਿ ਅੱਜ ਅਸੀਂ ਨਿਆਸਰੇ ਹੋ ਗਏ ਹਾਂ।ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਲੋਕ ਨਾਇਕਾਂ ਦੀਆ ਇਲਾਕੇ ਦੇ ਲੋਕ ਮਨਾਂ ਅੰਦਰ ਸਾਭੀਆ ਪਈਆਂ ਯਾਦਾਂ ਦਾ ਵਿਸ਼ਾਲ ਖਜ਼ਾਨਾ ਉਹਨਾਂ ਦੇ ਲਹੂ ਵਿੱਚ ਘੁਲ ਜਾਵੇ ਤੇ ਉਹ ਪੰਥਕ ਅਣਖ ਦਾ ਝੰਡਾ ਉਹਨਾਂ ਯੋਧਿਆਂ ਵਾਂਗ ਹੀ ਬੁਲੰਦੀਆਂ ਤੇ ਝੁਲਾਈ ਰੱਖਣ॥
ਦਾਸ ਅਤੇ ਅਦਾਰਾ ਮੀਡਿਆ ਖਾਲਿਸਤਾਨ ਕੌਮ ਦੇ ਮਹਾਨ ਸੁਰਮੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments
Post a Comment