ਸ਼ਹੀਦ ਭਾਈ ਸੁਬੇਗ ਸਿੰਘ ਫ਼ੌਜੀ 6 ਜੂਨ 1984 ਨੂੰ ਅਕਾਲ ਤਖ਼ਤ ਸਾਹਿਬ ਜੀ ਵਿਖੇ ਜੂਝ ਕੇ ਸ਼ਹੀਦ ਹੋਣ ਵਾਲਾ ਸੂਰਮਾ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਤੇ ਜਨਰਲ ਸੁਬੇਗ ਸਿੰਘ ਜੀ ਦੀ ਸਿਖਲਾਈ ਪ੍ਰਾਪਤ ਸੂਰਮੇ,ਜਿਹੜੇ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਦਿੱਲੀ ਤੋਂ ਆਈ ਪਾਪ ਦੀ ਜੰਝ ਨਾਲ ਜੂਝਦੇ ਹੋਏ ਸ਼ਹੀਦ ਹੋਏ,ਉਹਨਾਂ ਵਿੱਚ ਭਾਈ ਸੁਬੇਗ ਸਿੰਘ ਫ਼ੌਜੀ ਵੀ ਇੱਕ ਸਨ।ਭਾਈ ਸੁਬੇਗ ਸਿੰਘ ਦਾ ਜਨਮ ਜੂਨ 1935 ਵਿੱਚ ਸ. ਹਰਦਿੱਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਨਰੈਣ ਕੌਰ ਦੀ ਕੁੱਖੋਂ ,ਪਿੰਡ ਬੁਰਜ ਪੂਹਲਾ ਨੇੜੇ ਹਰੀਕੇ ਪੱਤਣ (ਅੰਮ੍ਰਿਤਸਰ) ਵਿਖੇ ਹੋਇਆ ।
ਵਧੀਆ ਖ਼ੁਰਾਕ ਤੇ ਕਸਰਤੀ ਸਰੀਰ ਕਾਰਨ ਆਪ ਸੰਨ 1953 ਵਿੱਚ 18 ਸਾਲ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋ ਗਏ।ਫ਼ੌਜ ਵਿਚ ਆਪ ਦੇ ਨਾਲ ਆਪ ਦਾ ਦੋਸਤ ਬਣਿਆ ਇੱਕ ਨੌਜਵਾਨ ਬਲਦੇਵ ਸਿੰਘ ਧਾਰਮਿਕ ਤੌਰ 'ਤੇ ਦਮਦਮੀ ਟਕਸਾਲ ਨਾਲ ਜੋੜ‍ਿਆ ਹੋਇਆ ਸੀ।ਉਸ ਨੇ ਛੁੱਟੀ ਆਏ ਭਾਈ ਸੁਬੇਗ ਸਿੰਘ ਨੂੰ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਧਰਮ ਪ੍ਰਚਾਰ ਮੁਹਿੰਮ ਅਧੀਨ ਆਯੋਜਿਤ ਦੀਵਾਨ 'ਚ ਚੱਲਣ ਲਈ ਕਿਹਾ,ਪਰ ਸੁਬੇਗ ਸਿੰਘ ਜਾਣਾ ਨਹੀਂ ਸੀ ਚਾਹੁੰਦੇ।ਕਾਫ਼ੀ ਜ਼ੋਰ ਪਾਏ ਜਾਣ ਤੋਂ ਬਾਅਦ ਸੁਬੇਗ ਸਿੰਘ ਇਸ ਸ਼ਰਤ 'ਤੇ ਰਾਜ਼ੀ ਹੋਏ ਕਿ ਜੇਕਰ ਸੰਤ ਗੁਰਬਚਨ ਸਿੰਘ ਜੀ ਨੇ ਮੇਰੇ ਮਨ ਦੀ ਗੱਲ ਬੁੱਝ ਲਈ ਤਾਂ ਠੀਕ ਹੈ,ਨਹੀਂ ਤਾਂ ਅਗਲੀ ਵਾਰ ਮੈਨੂੰ ਨਾਲ ਚੱਲਣ ਲਈ ਨਾ ਕਹੀਂ।
ਸ਼ਰਧਾਵਾਨ ਸਿੱਖ ਬਲਦੇਵ ਸਿੰਘ ਨੇ ਇਹ ਸ਼ਰਤ ਮੰਨ ਲਈ ਸੁਬੇਗ ਸਿੰਘ ਨੇ ਮਨ ਵਿੱਚ ਕੋਈ ਵਿਚਾਰ ਸੋਚ ਲਈ,ਜਿਸ ਨੂੰ ਕਿ ਸੰਤ ਗੁਰਬਚਨ ਸਿੰਘ ਜੀ ਨੇ ਕਥਾ ਕਰਦਿਆਂ ਹੀ ਇਸ਼ਾਰੇ ਰਾਹੀਂ ਪ੍ਰਗਟਾਵਾ ਕਰ ਦਿੱਤਾ,ਜਿਸ ਤੋਂ ਪ੍ਰਭਾਵਿਤ ਹੋ ਕੇ ਸੁਬੇਗ ਸਿੰਘ ਦਮਦਮੀ ਟਕਸਾਲ ਨਾਲ ਪੱਕੇ ਤੌਰ 'ਤੇ ਜੁੜ‍ ਗਏ।ਸੁਬੇਗ ਸਿੰਘ ਫ਼ੌਜ ਵਿੱਚ ਜੰਗ ਲੜ‍ਨ ਦੇ ਚਾਅ ਨਾਲ ਹੀ ਭਰਤੀ ਹੋਏ ਸਨ। ਜਦੋਂ ਸੰਨ 1962 ਦੀ ਜੰਗ ਲੱਗੀ ਤਾਂ ਆਪ ਘਰ ਛੁੱਟੀ ਆਏ ਹੋਏ ਸਨ।ਆਪ ਨੂੰ ਹੰਗਾਮੀ ਹਾਲਤ ਵਿੱਚ ਵਾਪਸ ਪਰਤਣ ਬਾਰੇ ਟੈਲੀਗ੍ਰਾਮ ਪਹੁੰਚੀ।ਉਸ ਸਮੇਂ ਆਪ ਕੇਸੀਂ ਇਸ਼ਨਾਨ ਕਰ ਕੇ ਬੈਠੇ ਹੋਏ ਸਨ।ਟੈਲੀਗ੍ਰਾਮ ਪੜ‍ ਕੇ ਆਪ ਤਰੁੰਤ ਡਿਊਟੀ'ਤੇ ਜਾਣ ਲਈ ਤਿਆਰ ਹੋ ਪਏ।ਆਪਦੇ ਪਰਿਵਾਰਕ ਮੈਂਬਰ ਆਪ ਦਾ ਜੰਗ ਵਿੱਚ ਜਾਣਾ ਸੁਣ ਕੇ ਕੁਝ ਪ੍ਰੇਸ਼ਾਨ ਹੋ ਗਏ ਤਾਂ ਆਪ ਕਾਹਲ਼ੀ ਪਾਉਂਦੇ ਹੋਏ ਕਹਿਣ ਲੱਗੇ:
''ਮਸਾਂ-ਮਸਾਂ ਮੇਰਾ ਜੰਗ 'ਚ ਲਡ਼ਨ ਦਾ ਚਾਅ ਪੂਰਾ ਹੋਣ ਲੱਗੈ ਤੇ ਤੁਸੀਂ ਐਵੇਂ ਮੂੰਹ ਲਟਕਾਈ ਫਿਰਦੇ ਓਂ::।''
ਉਹ ਤਿਆਰੀ ਕਰ ਕੇ ਛੇਤੀ ਹੀ ਰਵਾਨਾ ਹੋ ਗਏ।ਪਰ ਜਦੋਂ ਤਕ ਉਹ ਵਾਪਸ ਡਿਊਟੀ ਤੇ ਪਹੁੰਚੇ ,ਆਪ ਨੂੰ ਕਿਸ ਮੋਰਚੇ ਤੇ ਭੇਜਣਾ ਹੈ,ਇਸ ਦਾ ਫ਼ੈਸਲਾ ਹੋਇਆ,ਮੋਰਚੇ ਤਕ ਪਹੁੰਚੇ ਤਾਂ ਲਡ਼ਾਈ ਬੰਦ ਹੋ ਗਈ।ਉਹ ਕਹਿਣ ਲੱਗੇ-ਮੇਰਾ ਜੰਗ ਦਾ ਚਾਅ ਅਧੂਰਾ ਰਹਿ ਗਿਆ ਹੈ।''ਪਰ ਬਾਅਦ ਵਿੱਚ 1964 ਤੇ 1971 ਦੀਆਂ ਜੰਗਾਂ ਚ ਉਹਨਾਂ ਬਹੁਤ ਬਹਾਦਰੀ ਦਿਖਾਈ,ਜਿਸ ਕਾਰਨ ਉਹਨਾਂ ਨੂੰ ਕਈ ਮੈਡਲ ਮਿਲੇ।ਸੰਨ 1966 ਚ ਆਪ ਦਾ ਵਿਆਹ ਬੀਬੀ ਜਸਵੰਤ ਕੌਰ ਸਪੁੱਤਰੀ ਸ.ਮੱਸਾ ਸਿੰਘ ਪਿੰਡ ਭੱਗੂਪੁਰ,ਨੇੜੇ ਪੱਟੀ ਨਾਲ ਹੋਇਆ।ਵਿਆਹ ਤੋਂ ਛੇ ਸਾਲ ਤੱਕ ਜਦੋਂ ਆਪ ਦੇ ਘਰ ਔਲਾਦ ਨਾ ਹੋਈ ਤਾਂ ਦਮਦਮੀ ਟਕਸਾਲ ਨਾਲ ਸ਼ਰਧਾ ਹੋਣ ਕਾਰਨ ਆਪ ਨੇ ਸੰਤਾਂ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ।
ਸੰਗਤ ਦੀ ਅਰਦਾਸ ਸੁਣੀ ਗਈ ਤੇ ਆਪ ਦੇ ਘਰ ਵਿਆਹ ਤੋਂ ਸੱਤ ਸਾਲ ਬਾਅਦ ਭੁਝੰਗੀ ਨੇ ਜਨਮ ਲਿਆ,ਜਿਸ ਦਾ ਨਾਂ ਪਰਮਜੀਤ ਸਿੰਘ ਰੱਖਿਆ ਗਿਆ।ਫਿਰ ਆਪ ਦੇ ਘਰ ਇੱਕ ਹੋਰ ਭੁਝੰਗੀ ਵੀ ਪੈਦਾ ਹੋਇਆ,ਜਿਸ ਦਾ ਨਾਂ ਸੁਰਿੰਦਰਪਾਲ ਸਿੰਘ ਰੱਖਿਆ ਗਿਆ।ਸੰਨ 1974 ਵਿੱਚ ਆਪ ਫ਼ੌਜ ਵਿੱਚੋਂ ਹਵਾਲਦਾਰ ਦੀ ਪੋਸਟ ਤੋਂ ਰਿਟਾਇਰ ਹੋਏ। ਰਿਟਾਇਰ ਹੋਣ ਪਿੱਛੋਂ ਆਪ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਅੰਮ੍ਰਿਤਸਰ ਵਿਚਲੀ ਇੱਕ ਬ੍ਰਾਂਚ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰਨੀ ਅਰੰਭ ਕਰ ਦਿੱਤੀ।ਆਪ ਪਿੰਡ ਵਿੱਚੋਂ ਰੋਜ਼ਾਨਾ ਅੰਮ੍ਰਿਤਸਰ ਆਉਣ-ਜਾਣ ਕਰਦੇ,ਪਰ ਟਕਸਾਲ ਦੇ ਹੈੱਡਕੁਆਰਟਰ ਵਿਖੇ ਵੀ ਆਪ ਦਾ ਆਉਣਾ -ਜਾਣਾ ਨਿਰੰਤਰ ਜਾਰੀ ਰਿਹਾ।ਸੰਤ ਗੁਰਬਚਨ ਸਿੰਘ,ਸੰਤ ਕਰਤਾਰ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੇ ਨਾਲ ਵੀ ਆਪ ਦੀ ਨੇਡ਼ਤਾ ਬਰਕਰਾਰ ਰਹੀ।
ਸੰਨ 1978 ਚ ਜਦੋਂ ਨਰਕਧਾਰੀਆਂ ਨੂੰ ਗੁਰੂ ਸਾਹਿਬ ਵਿਰੁੱਧ ਕੁਬਚਨ ਬੋਲਣੋਂ ਹਟਾਉਣ ਸ਼ਾਂਤਮਈ ਸਿੰਘਾਂ ਦਾ ਜਥਾ ਤੁਰਿਆ ਤਾਂ ਆਪ ਉਸ ਵਿੱਚ ਸ਼ਾਮਲ ਸਨ।ਉਸ ਸਾਕੇ ਵਿੱਚ ਆਪ ਨੂੰ ਵੀ ਗੋਲੀ ਵੱਜੀ ਤੇ ਆਪ ਜ਼ਖ਼ਮੀ ਹੋ ਗਏ{ਇਸ ਸਾਕੇ ਚ ਸ਼ਹੀਦ ਹੋਇਆ ਭਾਈ ਰਘਬੀਰ ਸਿੰਘ ਭੱਗੂਪੁਰ ਆਪ ਦੇ ਸਹੁਰਾ ਪਿੰਡ ਵਿੱਚੋਂ ਸੀ ਤੇ ਆਪ ਦਾ ਨਜ਼ਦੀਕੀ ਸੀ। ਇਸ ਪਿੱਛੋਂ ਆਪ ਆਪਣੀ ਨੌਕਰੀ ਕਰਦੇ ਹੋਏ ਹੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਵੱਲੋਂ ਅਰੰਭ ਕੀਤੇ ਧਰਮ ਯੁੱਧ ਵਿੱਚ ਵਧ ਚੜ ਕੇ ਹਿੱਸਾ ਲੈਣ ਲੱਗੇ।ਫਿਰ ਜਦੋਂ ਸੰਤ ਪੱਕੇ ਤੌਰ ਤੇ ਸ੍ਰੀ ਅੰਮ੍ਰਿਤਸਰ ਆ ਗਏ ਤਾਂ ਆਪ ਦਾ ਉਹਨਾਂ ਨਾਲ ਮੇਲ-ਜੋਲ ਤੇ ਸਰਗਰਮੀਆਂ ਹੋਰ ਵਧ ਗਈਆਂ।
1984 ਵਿੱਚ ਸੰਤ ਜਰਨੈਲ ਸਿੰਘ ਜੀ ਲਈ ਪ੍ਰਸ਼ਾਦਾ ਆਪ ਆਪਣੇ ਘਰੋਂ ਬਣਾ ਕੇ ਲਿਆਇਆ ਕਰਦੇ ਸਨ। ਪਿੰਡੋਂ ਆਪ ਸਵੇਰੇ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਉਂਦੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਵਾਲੀ ਰਿਹਾਇਸ਼ ਵਿਖੇ ਸੰਤਾਂ ਨੂੰ ਛਕਾਉਂਦੇ ਦੇ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਬੈਂਕ ਚ ਡਿਊਟੀ ਤੇ ਚਲੇ ਜਾਂਦੇ । ਛੁੱਟੀ ਉਪਰੰਤ ਦਰਬਾਰ ਸਾਹਿਬ ਦਰਸ਼ਨ ਕਰ ਕੇ ਸੰਤਾਂ ਕੋਲ ਹਾਜ਼ਰੀ ਭਰ ਕੇ ਵਾਪਸ ਪਿੰਡ ਪਰਤ ਜਾਂਦੇ।ਸੰਤ ਜਰਨੈਲ ਸਿੰਘ ਦੀ ਫ਼ੌਜ ਵਿੱਚ ਹੁਣ ਭਾਰਤੀ ਫ਼ੌਜ ਵਿੱਚੋਂ ਆਏ ਦੋ ਸੁਬੇਗ ਸਿੰਘ ਹੋ ਗਏ ਸਨ।
ਪਹਿਲੇ ਸਨ;ਜੁਝਾਰੂ ਸਿੰਘਾਂ ਨੂੰ ਟਰੇਨਿੰਗ ਦੇਣ ਅਤੇ ਭਾਰਤੀ ਫ਼ੌਜ ਦੇ ਮੁਕਾਬਲੇ ਲਈ ਮੋਰਚਾਬੰਦੀ ਕਰਨ ਵਾਲ਼ੇ ਜਨਰਲ ਸੁਬੇਗ ਸਿੰਘ ਅਤੇ ਦੂਜੇ(ਇਹ) ਭਾਈ ਸੁਬੇਗ ਸਿੰਘ ਫ਼ੌਜੀ ਘਰ ਵਿੱਚ ਆਪ ਨੇ ਇੱਕ ਕਮਰੇ ਵਿੱਚ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਤੇ ਆਪ ਉੱਥੇ ਹੀ ਹੇਠਾਂ ਦਰੀ ਤੇ ਇਕੱਲੇ ਸੌਂਦੇ ਸਨ।ਆਪ ਦਾ ਵੱਡਾ ਲੜਕਾ ਪਰਮਜੀਤ ਸਿੰਘ ਓਦੋਂ 13 ਸਾਲ ਦਾ ਸੀ। ਉਹ ਦੱਸਦਾ ਹੈ ਕਿ ਕਈ ਵਾਰੀ ਮੈਂ ਜ਼ਿਦ ਕਰ ਕੇ ਉਹਨਾਂ ਦੇ ਨਾਲ ਉਸ ਕਮਰੇ ਚ ਸੌਂ ਜਾਂਦਾ ਤੇ ਕਈ ਵਾਰ ਜਦੋਂ ਅੱਧੀ ਰਾਤ ਨੂੰ ਮੇਰੀ ਜਾਗ ਖੁੱਲ ਜਾਂਦੀ ਤਾਂ ਮੈਂ ਉਹਨਾਂ ਨੂੰ ਚੌਕੜਾ ਮਾਰੀ ਸਿਮਰਨ ਵਿੱਚ ਲੀਨ ਹੀ ਵੇਖਦਾ ਸੀ।
ਆਪ ਧਰਮ ਯੁੱਧ ਨੂੰ ਏਨੇ ਸਮਰਪਿਤ ਸਨ ਕਿ ਆਪ ਨੇ ਆਪਣੀ ਤਨਖ਼ਾਹ ਵੀ ਇਸੇ ਹੀ ਅਰਥ ਲਈ ਸਿੰਘਾਂ ਦੀ ਸੇਵਾ ਹਿੱਤ ਵਰਤਣੀ ਅਰੰਭ ਕਰ ਦਿੱਤੀ ਸੀ,ਪਰ ਜਦੋਂ ਸੰਤਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਤਨਖ਼ਾਹ ਘਰ ਦੇਣ ਦੀ ਹਦਾਇਤ ਕੀਤੀ। 84 ਦੇ ਮਈ ਦੇ ਮਹੀਨੇ ਤਾਂ ਆਪ ਡਿਊਟੀ ਤੋਂ ਫ਼ਾਰਗ ਹੋ ਕੇ ਕੁਝ ਸਮੇਂ ਲਈ ਹੀ ਘਰ ਆਉਂਦੇ,ਨਹਾਂ-ਧੋ ਕੇ ਫਿਰ ਸੰਤਾਂ ਕੋਲ ਪਹੁੰਚ ਜਾਂਦੇ।
30 ਮਈ 1984 ਨੂੰ ਆਪ ਹਮੇਸ਼ਾ ਦੀ ਤਰਾਂ੍ਹ ਬੈਂਕ 'ਚੋਂ ਛੁੱਟੀ ਪਿੱਛੋਂ ਘਰ ਗਏ ਤਾਂ ਘਰ ਕੁਝ ਰਿਸ਼ਤੇਦਾਰ ਮਿਲਣ ਆਏ ਹੋਏ ਸਨ।ਉਹਨਾਂ ਨੇ ਆਪ ਨੂੰ ਰਾਤ ਘਰ ਹੀ ਰੁਕ ਜਾਣ ਲਈ ਕਿਹਾ,ਪਰ ਆਪ ਨਾ ਰੁਕੇ ਤੇ ਸੰਤਾਂ ਦਾ ਰਾਤ ਲਈ ਪ੍ਰਸ਼ਾਦਾ ਲੈ ਕੇ ਚਲੇ ਗਏ।ਇਸ ਤੋਂ ਅਗਲੇ ਦਿਨ 1 ਜੂਨ ਨੂੰ ਭਾਰਤ ਸਰਕਾਰ ਦੀ ਹਦਾਇਤ ਤੇ ਸੀ.ਆਰ.ਪੀ.ਨੇ ਸ੍ਰੀ ਦਰਬਾਰ ਸਾਹਿਬ ਤੇ ਸੱਤ ਘੰਟੇ ਗੋਲੀ ਚਲਾਈ । ਇਹ ਵੇਖ ਕੇ ਆਪ ਨੇ ਉਸ ਦਿਨ ਛੁੱਟੀ ਪਿੱਛੋਂ ਪਿੰਡ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਸਿੱਧਾ ਹੀ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ।ਆਪ ਦੀ ਪਤਨੀ ਆਪ ਦਾ ਪਤਾ ਲੈਣ ਲਈ ਚਿੰਤਾਤੁ ਹੋ ਕੇ ਅੰਮ੍ਰਿਤਸਰ ਆਈ,ਪਰ ਕਰਫ਼ਿਊ ਲੱਗ ਗਿਆ। 3ਜੂਨ ਨੂੰ ਕਰਫ਼ਿਊ ਕੁਝ ਸਮੇਂ ਲਈ ਖੁੱਲਾ੍ਹ ਤਾਂ ਆਪ ਦੀ ਪਤਨੀ ਸ੍ਰੀ ਦਰਬਾਰ ਸਾਹਿਬ ਆ ਕੇ ਆਪ ਨੂੰ ਮਿਲੀ ।
ਪਤਨੀ ਨੇ ਆਪ ਨੂੰ ਘਰ ਚੱਲਣ ਲਈ ਕਿਹਾ।ਆਪ ਕਹਿਣ ਲੱਗੇ:ਮੈਂ ਹੁਣ ਘਰ ਨੀ੍ਹ ਆਉਣਾ,ਜੇ ਸੰਤ ਇੱਥੋਂ ਨਿਕਲੇ ਤੇ ਫਿਰ ਮੈਂ ਵੀ ਨਿਕਲ ਆਊਂ...ਜੇ ਨਾ ਨਿਕਲੇ ਤੇ ਫੇਰ ਨੀਂ....।ਪਤਨੀ ਨੇ ਕਿਹਾ- ਤੁਹਾਨੂੰ ਬੱਚੇ ਬੜਾ ਯਾਦ ਕਰਦੇ ਆ::।''ਆਪ ਕਹਿਣ ਲੱਗੇ-ਜੇ ਹੁਣ ਸ਼ਾਮ ਨੂੰ ਕਰਫ਼ਿਊ ਖੁੱਲਾ ਤਾਂ ਬੱਚਿਆਂ ਨੂੰ ਇੱਕ ਵਾਰ ਮਿਲਾ ਕੇ ਲੈ ਜਾਈ ,ਨਈ ਤਾਂ ਗੁਰੂ ਰਾਖਾ....। ਆਂਪ ਦੀ ਪਤਨੀ ਵਿਦਾ ਲੈ ਕੇ ਚਲੀ ਗਈ।ਪਰ ਫਿਰ ਕਰਫ਼ਿਊ ਨਾ ਖੁੱਲਆ ਤੇ ਜੰਗ ਛਿੜ ਪਈ ।ਆਪ ਨੇ ਸ੍ਰੀ ਅਕਾਲ ਤਖ਼ਤ ਉੱਪਰ ਸ਼ਸਤਰਾਂ ਵਾਲੀ ਥਾਂ ਤੇ ਮੋਰਚਾ ਸੰਭਾਲ ਕੇ ਹਮਲਾਵਰ ਭਾਰਤੀ ਫ਼ੌਜੀਆਂ ਦੇ ਚੰਗੇ ਸੱਥਰ ਵਿਛਾਏ ਆਪ ਨੂੰ ਖ਼ੁਸ਼ੀ ਸੀ ਕਿ ਆਪਣੇ ਧਰਮ ਅਸਥਾਨ ਦੀ ਰਾਖੀ ਕਰਦਿਆਂ ਜੰਗ ਦਾ ਚਾਅ ਵੀ ਪੂਰਾ ਹੋ ਰਿਹਾ ਹੈ।ਉੱਥੋਂ ਬਚ ਨਿਕਲੇ ਸਿੰਘਾਂ ਮੁਤਾਬਿਕ ਆਪ ਅਖੀਰ ਤਕ ਉਸ ਮੋਰਚੇ ਤੇ ਡਟੇ ਰਹੇ।ਇਸ ਮੋਰਚੇ ਤੇ ਆਪ ਨੇ 4 ਜੂਨ ਤੋਂ ਲੈ ਕੇ ੬ ਜੂਨ ਤਕ ਜੁਝਦੇ ਹਏ ਕੁਝ ਖਾਣ ਵੀ ਖਾਣਾ ਠੀਕ ਨਾ ਸਮਝਿਆ।
ਸਾਥੀਆਂ ਨੇ ਵਿੱਚੋਂ ਕੁਝ ਖਾਣ ਲਈ ਜ਼ੋਰ ਪਾਇਆ ਤਾਂ ਕਹਿੰਦੇ-''ਜੇ ਮੈਂ ਕੁਝ ਖਾਣ ਲੱਗ ਪਿਆ ਤਾਂ ਉਹ (ਦੁਸ਼ਮਣ) ਘੰਟਾ ਘਰ ਦੀਆਂ ਪੌੜੀਆਂ ਲੰਘ ਆਉਣਗੇ....।ਦਮਦਮੀ ਟਕਸਾਲ ਦੇ ਉੱਘੇ ਵਰਕਰ ਭਾਈ ਮੁਖਤਿਆਰ ਸਿੰਘ ਮੁਖੀ.ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿੱਚ ਹੋਈ ਜੰਗ ਦੇ ਸਮੇਂ ਖ਼ੁਦ ਓਥੇ ਜੂਝਦੇ ਰਹੇ ਸਨ,ਦੇ ਦੱਸਣ ਮੁਤਾਬਿਕ ਜਦੋਂ ਜਨਰਲ ਸੁਬੇਗ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਤਾਂ ਉਹਨਾਂ ਨੇ-ਫ਼ੌਜੀ-ਫ਼ੌਜੀ ਕਹਿ ਕੇ ਕਿਸੇ ਸਿੰਘ ਨੂੰ ਅਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਉਸ ਨੂੰ ਕਿਹਾ ਕਿ ਉਹ ਉਹਨਾਂ ਨੂੰ ਫ਼ੌਜੀ ਤਰੀਕੇ ਅਨੁਸਾਰ ਚੁੱਕ ਕੇ ਸੰਤਾਂ ਕੋਲ ਲੈ ਜਾਵੇ।ਉਹ ਸਿੰਘ ਹੀ ਜਨ:ਸੁਬੇਗ ਸਿੰਘ ਨੂੰ ਵਰਦੀ ਗੋਲੀ ਚ ਚੁੱਕ ਕੇ ਸੰਤਾਂ ਕੋਲ ਲੈ ਗਿਆ ਉਹ ਫ਼ੌਜੀ ਸਿੰਘ ਭਾਈ ਸੁਬੇਗ ਸਿੰਘ ਫ਼ੌਜੀ ਹੀ ਸਨ।
ਜਦੌਂ ਸੰਤ ਜਰਨੈਲ ਸਿੰਘ ਜੀ ਸਾਥੀ ਸਿੰਘਾਂ ਨਾਲ 6 ਜੂਨ ਨੂੰ ਸਵੇਰੇ ਸਾਢੇ ਨੌਂ ਵਜੇ ਜਾਮੇ-ਸ਼ਹਾਦਤ ਪੀਣ ਲਈ ਬਾਹਰ ਨਿਕਲਣ ਲੱਗੇ ਤਾਂ ਆਪ ਓਦੋਂ ਵੀ ਜ਼ਖ਼ਮੀ ਹਾਲਤ ਚ ਮੋਰਚੇ ਤੇ ਹੀ ਸਨ।
ਸੰਤਾਂ ਪੁੱਛਿਆ: ਕਿਉਂ ਫ਼ੌਜੀਆ ਚੜਦੀ ਕਲਾ ਐ..? ਆਪ ਕਹਿਣ ਲੱਗੇ-''ਸੰਤ ਜੀ,ਗੋਲੀ -ਸਿੱਕਾ ਖ਼ਤਮ ਹੋ ਗਿਐ,ਜੇ ਹੈਗਾ ਜੇ ਤਾਂ ਦੇ ਦਿਓ....।''ਪਰ ਜਦੋਂ ਆਪ ਨੂੰ ਸੰਤਾਂ ਦੇ ਸ਼ਹੀਦੀ ਦੇਣ ਦੇ ਫੈਸਲੇ ਦਾ ਆਭਾਸ ਹੋਇਆ ਤਾਂ ਆਪ ਵੀ ਨਾਲ ਹੋ ਤੁਰੇ ,ਤੇ ਮੀਂਹ ਵਾਂਗ ਵਰ ਰਹੀ ਗੋਲੀ ਵਿੱਚ ਛਾਤੀ ਢਾਹ ਕੇ ਗੁਰੂ ਦੇ ਚਰਨਾਂ ਚ ਸਦਾ ਦੀ ਨੀਂਦ ਸੌਂ ਗਏ॥
ਜਦ ਕੌਮੀ ਘਰ ਖਾਲਿਸਤਾਨ ਦਾ ਇਤਿਹਾਸ ਸਿਰਜਿਆ ਜਾਵੇਗਾ ਘਲੂਘਾਰਾ 1984 ਦੇ ਮਹਾਨ ਸੂਰਮਿਆਂ ਦਾ ਨਾਂ ਸੁਨੇਹਰੀ ਅਖਰਾਂ ਚ ਲਿਖਿਆ ਵਖਰਾ ਹੀ ਚਮਕਦਾ ਨਜਰ ਆਵੇਗਾ |ਆਉ ਆਪਣੇ ਕੌਮੀ ਘਰ ਦੀ ਮੰਜ਼ਿਲ ਵਲ ਨੂੰ ਤੁਰੀਏ ਓਹਨੂੰ ਹਾਸਿਲ ਕਰਨਾ ਹੀ ਇਕ ਨਿਸ਼ਾਨਾ ਮਿਥ ਲਈਏ |ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ