ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ
( ਸ਼ਹੀਦੀ 30 ਅਗਸਤ 1987 )
ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਦਾ ਜਨਮ ਸੰਨ 1953 ਈ: ਵਿਚ ਪਿਤਾ ਸ੍ਰ: ਮੱਖਣ ਸਿੰਘ ਜੀ ਦੇ ਘਰ ਮਾਤਾ ਨਿਰੰਜਣ ਕੌਰ ਜੀ ਦੀ ਕੁੱਖੋਂ ਪਿੰਡ ਵੜਿੰਗ ਸੂਬਾ ਸਿੰਘ, ਨੇੜੇ ਖਡੂਰ ਸਾਹਿਬ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਚਾਰ ਭਰਾ ਸਨ। ਵੱਡੇ ਭਰਾ ਭਾਈ ਜੋਗਾ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਅਨੋਖ ਸਿੰਘ ਜੀ ਤੇ ਸਭ ਤੋਂ ਛੋਟੇ ਭਰਾ ਭਾਈ ਹਰਦੀਪ ਸਿੰਘ ਜੀ ਸਨ, ਜੋ ਪਿੰਡ ਵੜਿੰਗ ਸੂਬਾ ਸਿੰਘ ਵਿਚ ਖੇਤੀਬਾੜੀ ਕਰਦੇ ਹੋਏ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਸਨ। ਭਾਈ ਸਾਹਿਬ ਜੀ ਨੇ ਬਾਰ•ਵੀਂ ਤੱਕ ਦੀ ਵਿਦਿਆ ਖਡੂਰ ਸਾਹਿਬ ਤੋਂ ਪ੍ਰਾਪਤ ਕੀਤੀ। ਸੰਨ 1973 ਵਿਚ ਅੰਮ੍ਰਿਤ ਛਕ ਲਿਆ ਤੇ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋ ਗਏ। ਆਪ ਜੀ ਬਚਪਨ ਤੋਂ ਹੀ ਗੁਰਮੁਖ ਬਿਰਤੀ ਦੇ ਮਾਲਕ ਸਨ, ਆਪ ਜੀ ਸੇਵਾ-ਸਿਮਰਨ ਤੇ ਲੋੜਵੰਦਾਂ ਦੀ ਸਹਾਇਤਾ ਕਰ ਕੇ ਖ਼ੁਸ਼ ਰਹਿੰਦੇ ਸਨ।
ਭਾਈ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਗੋਲਕ ਇੰਸਪੈਕਟਰ ਦੀ ਡਿਊਟੀ ਕਰਦੇ ਰਹੇ। ਆਪ ਜੀ ਨਾ ਸਿਰਫ ਆਪਣੀ ਡਿਊਟੀ/ਸੇਵਾ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਬਲਕਿ ਆਪਣੀ ਸਾਰੀ ਦੀ ਸਾਰੀ ਤਨਖਾਹ ਵੀ ਅਖੰਡ ਕੀਰਤਨੀ ਸਮਾਗਮਾਂ ਵਿਚ ਖਰਚ ਦਿੰਦੇ। ਆਪ ਜੀ ਦਾ ਸਿੱਖੀ ਬਾਣੇ ਤੇ ਗੁਰਬਾਣੀ ਨਾਲ ਬੜਾ ਪਿਆਰ ਸੀ ਤੇ ਹਮੇਸ਼ਾ ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਦੇ ਰਹਿੰਦੇ। ਭਾਈ ਫ਼ੌਜਾ ਸਿੰਘ ਜੀ ਆਪ ਜੀ ਦੇ ਬੜੇ ਪਿਆਰੇ ਮਿੱਤਰ ਸਨ ਤੇ ਉਨਾਂ ਦੀ ਅਗਵਾਈ ਹੇਠ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ।
13 ਅਪ੍ਰੈਲ 1978 ਦਾ ਖ਼ੂਨੀ ਸਾਕਾ ਆਪ ਜੀ ਦੀ ਅੱਖਾਂ ਦੇ ਸਾਹਮਣੇ ਵਰਤਿਆ ਜਿਸ ਵਿਚ ਭਾਈ ਫ਼ੌਜਾ ਸਿੰਘ ਜੀ ਸਮੇਤ 13 ਸਿੰਘ ਸ਼ਹੀਦ ਹੋ ਗਏ ਸਨ ਅਤੇ 150 ਤੋਂ ਵੱਧ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ। ਉਸ ਦਿਨ ਤੋਂ ਹੀ ਭਾਈ ਸਾਹਿਬ ਜੀ ਨੇ ਨਰਕਧਾਰੀਆਂ ਨੂੰ ਸੋਧਣ ਲਈ ਕਮਰਕੱਸਾ ਕਰ ਲਿਆ। ਭਾਈ ਸੁਖਦੇਵ ਸਿੰਘ ਬੱਬਰ ਦਾਸੂਵਾਲ ਨੇ ਹਮ-ਖ਼ਿਆਲ ਸਿੰਘਾਂ ਦੀ ਇੱਕ ਗੁਪਤ ਬੈਠਕ ਬੁਲਾਈ, ਜਿਸ ਵਿਚ ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਵੈਰੋਵਾਲ, ਬੱਬਰ ਖ਼ਾਲਸਾ ਦੇ ਬਾਨੀ ਭਾਈ ਤਲਵਿੰਦਰ ਸਿੰਘ ਜੀ ਬੱਬਰ, ਭਾਈ ਵਧਾਵਾ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਚੱਬਾ, ਭਾਈ ਕੁਲਵੰਤ ਸਿੰਘ ਜੀ, ਭਾਈ ਮਨਮੋਹਨ ਸਿੰਘ ਜੀ ਉਰਫ਼ ਭਾਈ ਮਹਿੰਦਰ ਸਿੰਘ ਜੀ ਅਤੇ ਹੋਰ ਗੁਪਤ ਰੂਪ ਵਿਚ ਸੇਵਾ ਕਰਨ ਵਾਲੇ ਸਿੰਘ ਸ਼ਾਮਲ ਹੋਏ। ਇਸ ਬੈਠਕ ਵਿਚ ਨਕਲੀ ਨਿਰੰਕਾਰੀਆਂ ਨੂੰ ਸਬਕ ਸਿਖਾਉਣ ਲਈ ਬੱਬਰ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਤਰਨਤਾਰਨ, ਅਜਨਾਲਾ ਤੇ ਚੰਡੀਗੜ• ਵਿਚ ਸੋਧੇ ਨਕਲੀ ਨਿਰੰਕਾਰੀਆਂ ਕਾਰਨ ਭਾਈ ਅਨੋਖ ਸਿੰਘ ਜੀ ਬੱਬਰ ਦੀ ਚਰਚਾ ਆਮ ਹੋਣ ਲੱਗ ਪਈ। ਇਸ ਤੋਂ ਬਾਅਦ ਭਾਈ ਸਾਹਿਬ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਕੇ ਸਿੱਖ ਸੰਘਰਸ਼ ਵਿਚ ਵਿਚਰਨ ਲੱਗੇ। ਭਾਈ ਅਨੋਖ ਸਿੰਘ ਜੀ ਬੱਬਰ ਦਾ ਦਮਦਮੀ ਟਕਸਾਲ ਤੇ ਭਾਈ ਸੁਖਦੇਵ ਸਿੰਘ ਸਖੀਰਾ ਨਾਲ ਬੜਾ ਗੂੜਾ ਪਿਆਰ ਸੀ। ਆਪ ਸਦਾ ਸਿੱਖ ਕੌਮ ਦੀ ਚੜ•ਦੀ ਕਲਾ ਲਈ ਹਰ ਤਰਾਂ ਦੀ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ।
1984 ਦੇ ਸਿੱਖ ਕਤਲੇਆਮ ਦੀ ਭਾਜੀ ਮੋੜਨ ਲਈ ਸਿੰਘਾਂ ਨੇ ਮਈ 1985 ਵਿਚ ਦਿੱਲੀ ਵਿਚ ਟਰਾਂਜ਼ਿਸਟਰ ਬੰਬ ਕਰ ਕੇ ਰਾਜਧਾਨੀ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੇ ਇਸ ਕਾਂਡ ਪਿੱਛੇ ਭਾਈ ਅਨੋਖ ਸਿੰਘ ਬੱਬਰ ਦਾ ਦਿਮਾਗ ਹੀ ਮੰਨਿਆ ਸੀ।
ਡੇਹਲੋਂ (ਲੁਧਿਆਣਾ) ਪੁਲਿਸ ਨੇ ਆਪ ਜੀ ਨੂੰ ਪਹਿਲੀ ਵਾਰ ਆਪ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਭਾਈ ਸਾਹਿਬ ਜੀ ਨੂੰ ਪੇਸ਼ੀ ਲਈ ਲੁਧਿਆਣਾ ਦੀ ਅਦਾਲਤ ਵਿਚ ਲੈ ਕੇ ਆਈ ਤਾਂ ਭਾਈ ਅਨੋਖ ਸਿੰਘ ਬੱਬਰ ਦੇ ਨਾਲ ਦੇ ਸਿੰਘਾਂ ਨੇ ਭਾਈ ਸਾਹਿਬ ਨੂੰ ਛੁਡਾਉਣ ਲਈ ਹੱਲਾ ਬੋਲ ਦਿੱਤਾ। ਭਾਈ ਸਾਹਿਬ ਆਪਣੇ ਸਾਥੀਆਂ ਨੂੰ ਰੋਕਦੇ ਰਹੇ ਕਿ ਮੈਨੂੰ ਛੁਡਾਉਣ ਲਈ ਨਿਰਦੋਸ਼ ਮੁੰਡੇ (ਭਾਵ ਪੁਲਿਸ ਮੁਲਾਜ਼ਮ) ਨਾ ਮਾਰੋ ਪਰ ਸਿੰਘਾਂ ਨੇ ਇੱਕ ਨਾ ਸੁਣੀ। ਇਸ ਕਾਰਵਾਈ ਦੌਰਾਨ ਕਈ ਪੁਲਿਸ ਵਾਲੇ ਮਾਰੇ ਗਏ ਅਤੇ ਦੋ ਸਿੰਘ ਵੀ ਸ਼ਹੀਦ ਹੋ ਗਏ। ਸਿੰਘ ਜੈਕਾਰੇ ਗਜਾਉਂਦੇ ਹੋਏ ਭਾਈ ਸਾਹਿਬ ਜੀਪ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ।
ਭਾਈ ਅਨੋਖ ਸਿੰਘ ਜੀ ਬੱਬਰ ਦੇ ਮਨ ਵਿਚ ਬਚਪਨ ਤੋਂ ਹੀ ਸਿੱਖੀ ਤੋਂ ਕੁਰਬਾਨ ਹੋਣ ਦਾ ਜਜ਼ਬਾ ਸੀ। ਆਪ ਜੇਲ•ਬੰਦੀ ਦੀ ਜ਼ਿੰਦਗੀ ਜਿਊਣ ਨਾਲੋਂ ਅਣਖ ਤੇ ਬਹਾਦਰੀ ਦੀ ਮੌਤ ਨੂੰ ਅਸਲੀ ਜਿੰਦਗੀ ਸਮਝਦੇ ਸਨ। ਆਪ ਜੀ ਇਸ ਅਵਸਥਾ ਵਿਚ ਪਹੁੰਚ ਚੁੱਕੇ ਸਨ ਕਿ ਹੁਣ ਆਪ ਜੀ ਨੂੰ ਮੌਤ ਦਾ ਵੀ ਕੋਈ ਭੈਅ ਨਹੀਂ ਸੀ। ਪੰਜਾਬ ਪੁਲਿਸ ਭਾਈ ਅਨੋਖ ਸਿੰਘ ਜੀ ਬੱਬਰ ਨੂੰ ਜਿੰਨਾ ਵੱਡਾ ਅੱਤਵਾਦੀ ਪ੍ਰਚਾਰ ਰਹੀ ਸੀ, ਉਤਨਾ ਹੀ ਉਹ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਸਨ। ਜਦੋਂ ਰਿਬੇਰੋ ਨੇ ਪੰਜਾਬ ਪੁਲਿਸ ਦੀ ਕਮਾਨ ਸੰਭਾਲੀ ਤਾਂ ਜਿਹੜੇ 36 ਖਾੜਕੂ ਸਿੰਘਾਂ ਦੇ ਸਿਰਾਂ ’ਤੇ ਇਨਾਮ ਰੱਖੇ ਸਨ, ਉਨਾਂ ਵਿਚ ਭਾਈ ਅਨੋਖ ਸਿੰਘ ਜੀ ਬੱਬਰ ਦਾ ਨਾਂ ਪ੍ਰਮੁੱਖ ਸੀ।
ਲੁਧਿਆਣਾ ਕਚਿਹਰੀ ਵਾਲੀ ਕਾਰਵਾਈ ਤੋਂ ਬਾਅਦ ਕੁਝ ਸਮੇਂ ਬਾਅਦ ਭਾਈ ਸਾਹਿਬ ਪਿੰਡ ਮਿਲਣ ਆਏ। ਮਾਤਾ ਜੀ ਨੇ ਹਾਲ-ਚਾਲ ਪੁਛਿਆ ਤਾਂ ਭਾਈ ਸਾਹਿਬ ਕਹਿਣ ਲੱਗੇ,‘‘ਮਾਤਾ ਜੀ! ਪਰਚਾ ਪਿਆ ਸੀ, ਫ਼ੇਲ• ਹੋ ਗਿਆ। ਸਾਥੀ ਸਿੰਘਾਂ ਨੇ ਮਜਬੂਰ ਕਰ ਕੇ ਛੁਡਾ ਲਿਆਂਦਾ। ਹੋ ਸਕਦਾ ਹੈ ਕਿ ਸ਼ਹੀਦੀ ਪ੍ਰਾਪਤ ਕਰਨ ਦਾ ਮੌਕਾ ਹੱਥ ਨਾ ਆਵੇ। ਮੈਂ ਚਾਹੁੰਦਾ ਹਾਂ ਕਿ ਭਾਈ ਤਾਰੂ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਵਾਂਗ ਸਿੱਖੀ ਤੋਂ ਕੁਰਬਾਨ ਹੋ ਕੇ ਸੱਚਖੰਡ ਜਾਵਾਂ। ਮਾਤਾ ਜੀ! ਮੈਨੂੰ ਅਸੀਸ ਦਿਉ ਕਿ ਮੈਂ ਜ਼ਾਲਮ ਦਾ ਹਰ ਜ਼ੁਲਮ ਦਾ ਖਿੜੇ ਮੱਥੇ ਝੱਲਾਂ, ਜ਼ੁਬਾਨੋਂ ਸੀਅ ਨਾ ਕਰਾਂ। ਅਜਿਹੇ ਚੜ•ਦੀ ਕਲਾ ਵਾਲੇ ਬਚਨ-ਬਿਲਾਸ ਕਰ ਕੇ ਮਾਤਾ ਜੀ ਨੂੰ ਫ਼ਤਹਿ ਬੁਲਾ ਕੇ ਘਰੋਂ ਤੁਰੇ, ਫਿਰ ਦੁਬਾਰਾ ਘਰ ਵਾਪਸ ਨਹੀਂ ਆਏ।
ਅਗਸਤ 1987 ਵਿਚ ਜ¦ਧਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿਹੁੰ ਨੇ ਭਾਈ ਸਾਹਿਬ ਜੀ ਨੂੰ ਸਾਈਕਲ ’ਤੇ ਜਾਂਦਿਆਂ ਗ੍ਰਿਫ਼ਤਾਰ ਕਰ ਲਿਆ। ਭਾਈ ਅਨੋਖ ਸਿੰਘ ਬੱਬਰ ਤੋਂ ਪੁੱਛ-ਗਿੱਛ ਕਰਨ ਲਈ ਪੰਜਾਬ ਪੁਲਿਸ ਦਾ ਮੁਖੀ ਵਿਸ਼ੇਸ਼ ਤੌਰ ’ਤੇ ਪਹੁੰਚਿਆ। ਪੁਲਿਸ ਵਾਲੇ ਭਾਈ ਸਾਹਿਬ ਤੋਂ ਵੱਡੇ ਤੋਂ ਵੱਡਾ ਭੇਦ ਜਾਨਣਾ ਚਾਹੁੰਦੇ ਸਨ ਪਰ ਉਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੁਲਿਸ ਤਸ਼ੱਦਦ ਕਰ ਰਹੀ ਸੀ ਤੇ ਭਾਈ ਅਨੋਖ ਸਿੰਘ ਜੀ ਬੱਬਰ ਵਾਹਿਗੁਰੂ ਗੁਰ-ਮੰਤ੍ਰ ਦਾ ਜਾਪ ਕਰ ਰਹੇ ਸਨ। ਭਾਈ ਸਾਹਿਬ ਜੀ ਦੇ ਸਿਦਕ ਦੇ ਅੱਗੇ ਪੁਲਿਸ ਦੇ ਸਾਰੇ ਹਥਿਆਰ ਫ਼ੇਲ• ਹੋ ਰਹੇ ਸਨ। ਆਖਰ ਕ੍ਰੋਧ ਵਿਚ ਅੰਨੇ ਹੋਏ ਭਾਈ ਸਾਹਿਬ ਜੀ ਨੂੰ ਕਿਹਾ ਕਿ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਭਾਈ ਤਾਰੂ ਸਿੰਘ ਜੀ ਦੇ ਵਾਂਗ ਸ਼ਹੀਦ ਹੋਣਾ ਚਾਹੁੰਦਾ ਹਾਂ। ਲੈ ਮੈਂ ਤੇਰੀ ਇਹ ਰੀਝ ਵੀ ਪੂਰੀ ਕਰ ਦੇਵਾਂ। ਇਹ ਆਖ ਕੇ ਉਸ ਜੱਲਾਦ ਨੇ ਭਾਈ ਅਨੋਖ ਸਿੰਘ ਜੀ ਬੱਬਰ ਦੀ ਖੋਪਰੀ ਲਾਹ ਦਿੱਤੀ। ਖੋਪਰੀ ਲੱਥ ਜਾਣ ’ਤੇ ਭਾਈ ਸਾਹਿਬ ਜੀ ਨੇ ਕਿਹਾ ਕਿ ਤੂੰ ਸਿੱਖ ਹੋ ਕੇ ਮੇਰੇ ਉ¤ਪਰ ਜ਼ੁਲਮ ਕਰਦਾ ਹੈਂ, ਪਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਤਾਰੂ ਸਿੰਘ ਦੀ ਖੋਪਰੀ ਲੱਥੀ ਸੀ ਤਾਂ ਸੂਬਾ ਜ਼ਕਰੀਆ ਖ਼ਾਨ ਵੀ ਨਹੀਂ ਸੀ ਬਚ ਸਕਿਆ। ਭਾਈ ਤਾਰੂ ਸਿੰਘ ਜ਼ਕਰੀਏ ਨੂੰ ਅੱਗੇ ਲਾ ਕੇ ਲੈ ਗਿਆ ਸੀ। ਤੂੰ ਵੀ ਹੁਣ ਇਸ ਰੰਗਲੀ ਦੁਨੀਆਂ ਵਿਚ ਬਹੁਤਾ ਚਿਰ ਨਹੀਂ ਰਹਿ ਸਕੇਂਗਾ। ਭਾਈ ਅਨੋਖ ਸਿੰਘ ਜੀ ਬੱਬਰ ਦਾ ਸਰੀਰ ਖੋਪਰੀ ਲਹਿਣ ਤੋਂ ਬਾਅਦ ਲਹੂ ਨਾਲ ਲੱਥ-ਪੱਥ ਹੋਇਆ ਪਿਆ ਸੀ, ਸਰੀਰ ਦਾ ਅੰਗ-ਅੰਗ ਤਾਂ ਬੁੱਚੜਾਂ ਨੇ ਪਹਿਲਾਂ ਹੀ ਤੋੜ ਦਿੱਤਾ ਸੀ, ਪਰ ਭਾਈ ਸਾਹਿਬ ਜੀ ਮੁੱਖ ਵਿਚੋਂ ਵਾਹਿਗੁਰੂ ਦੀ ਧੁਨੀ ਲਗਾਤਾਰ ਉ¤ਠ ਰਹੀ ਸੀ। ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਦਰਿੰਦਿਆਂ ਨੂੰ ਵਿਹੁ ਵਾਂਗ ਲੱਗ ਰਿਹਾ ਸੀ। ਪੁਲਿਸ ਦੇ ਦਰਿੰਦੇ ਜ਼ੁਲਮ ਦੀਆਂ ਹੋਰ ਵੀ ਸਿਖ਼ਰਾਂ ਛੂਹਣਾ ਚਾਹੁੰਦੇ ਸਨ। ਉਨਾਂ ਬੇਦਰਦਾਂ ਨੇ ਭਾਈ ਅਨੋਖ ਸਿੰਘ ਜੀ ਬੱਬਰ ਦੀਆਂ ਅੱਖਾਂ ਵਿਚ ਰਾਈਫ਼ਲਾਂ ਦੀਆਂ ਸੰਗੀਨਾਂ ਖੁਭੋ ਦਿੱਤੀਆਂ ਤੇ ਜੀਭ ਵੀ ਸੰਗੀਨ ਨਾਲ ਕੱਟ ਦਿੱਤੀ। ਖੋਪਰੀ ਲੱਥ ਜਾਣ ਤੋਂ ਬਾਅਦ ਇਸ ਹਾਲਤ ਵਿਚ ਵੀ ਭਾਈ ਸਾਹਿਬ ਜੀ ਅੱਠ ਦਿਨ ਜ਼ਖ਼ਮੀ ਹਾਲਤ ਵਿਚ ਜ਼ਿੰਦਾ ਰਹੇ। ਆਖ਼ਰ ਵੈਰੋਵਾਲ ਦੀ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਵਿਖਾ ਕੇ ਭਾਈ ਅਨੋਖ ਸਿੰਘ ਜੀ ਬੱਬਰ ਦੀ ਜ਼ਖ਼ਮੀ ਦੇਹ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਕੁਝ ਚਿਰ ਬਾਅਦ ਜ¦ਧਰ ਜ਼ਿਲੇ ਅੰਦਰ ਸਿੰਘਾਂ ਨੇ ਬੁੱਚੜ ਪੁਲਿਸ ਇੰਸਪੈਕਟਰ ਸੁਰਜੀਤ ਸਿਹੁੰ ਨੂੰ ਬਾਰੂਦੀ ਸੁਰੰਗ ਨਾਲ ਉਸ ਦੀ ਜੀਪ ਸਮੇਤ ਉਡਾ ਦਿੱਤਾ।
ਇਸ ਤੋਂ ਬਾਅਦ ਬੇਅੰਤੇ ਬੁੱਚੜ ਦੇ ਰਾਜ ਵੇਲੇ ਪੰਜਾਬ ਅੰਦਰ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਦੌਰਾਨ ਪੁਲਿਸ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਦੇ ਪਿਤਾ ਜੀ ਬਾਬਾ ਮੱਖਣ ਸਿੰਘ ਜੀ ਨੂੰ ਘਰੋਂ ਚੁੱਕ ਕੇ ਲੈ ਗਈ ਤੇ ਕਿਤੇ ਮਾਰ ਕੇ ਖਪਾ ਦਿੱਤਾ ਅਤੇ ਉਨਾਂ ਦੀ ਲਾਸ਼ ਵੀ ਨਹੀ ਦਿੱਤੀ।
ਆਓ ਕੌਮੀ ਘਰ ਦੀ ਉਸਾਰੀ ਵਾਸਤੇ ਉਹਨਾਂ ਸ਼ਹੀਦ ਸੂਰਮਿਆਂ ਦੇ ਵਲੋਂ ਪਾਏ ਪੂਰਨਿਆਂ ਤੇ ਚਲਦਿਆਂ ਹੋਈਆਂ ਇਕ ਸਚੀ ਸ਼ਰਧਾਂਜਲੀ ਭੇਟ ਕਰੀਏ |ਕੌਮ ਨੂੰ ਜੋੜਨ ਦਾ ਕਮ ਕਰੀਏ ਜੋ ਕੌਮੀ ਘਰ ਦੀ ਖਿਲਾਫਤ ਵਿਚ ਕੂੜ ਪ੍ਰਚਾਰ ਕਰਦੇ ਹਨ ਓਹਨਾਂ ਦੇ ਵਲੋਂ ਪਾਏ ਜਾ ਰਿਹੇ ਭਰਮਾਂ ਤੋਂ ਕੌਮ ਨੂੰ ਜਾਨੂ ਕਰਵਾਈਏ ਤਾਕੀ ਕੌਮ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਵਲ ਅਗੇ ਵਧ ਸਕੇ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਅਮਰ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments
Post a Comment