ਸ਼ਹੀਦ ਭਾਈ ਹਰਜੀਤ ਸਿੰਘ ਢਿਲੋਂ ਉਰਫ ਜਗਦੀਪ ਸਿੰਘ ''ਜੱਗੀ ''ਜੀ ਅਮਰੀਕਾ - (ਸ਼ਹੀਦੀ 15 ਜੁਲਾਈ 1994 )
ਸਿਖ ਖਾਲਸਾ ਰਾਜ ਤੋਂ ਬਾਦ ਅਤੇ ਮੁਗਲਾਂ ਦੇ ਹਥੋਂ ਜਦ ਹਿੰਦੁਸਤਾਨ ਅੰਗਰੇਜਾਂ ਦਾ ਗੁਲਾਮ ਹੋ ਗਿਆ ਪਰ ਸਿਖ ਕੌਮ ਨੇ ਕਦੀ ਹਾਰ ਨਾ ਮੰਨੀ ਅਤੇ ਸਿਖਾਂ ਨੇ ਸੰਘਰਸ਼ ਕਰਦਿਆਂ ਜੋ ਦੇਸ਼ ਸਦੀਆਂ ਤੋਂ ਕਦੀ ਗਜਨੀ, ਖਿਲਜੀ, ਲੋਧੀ, ਮੁਗਲਾਂ ਅਤੇ ਅੰਗਰੇਜਾਂ ਦਾ ਗੁਲਾਮ ਬਣ ਗਿਆ ਸੀ ਗੁਲਾਮੀ ਦੀਆਂ ਜੰਜੀਰਾਂ ਨੂੰ ਗਲੋਂ ਲਾਹੁਣ ਲਈ ਅੰਦੋਲਨ ਵਿੰਡ ਦਿਤੇ ਸਨ |ਅਤੇ ਇਹ ਸੰਘਰਸ਼ ਕਦੀ ਕਿਸਾਨ ਵਿਧਰੋਹ ਅਤੇ ਕਦੀ ਗੱਦਰ ਪਾਰਟੀ ਦਾ ਸੰਘਰਸ਼ ਤੇ ਕਦੀ ਕਾਮਾਗਾਟਾਮਾਰੂ ਅਤੇ ਗੁਰੂ ਕਾ ਮੋਰਚਾ ਜੇਤੋ ਦਾ ਮੋਰਚਾ ਰਾਹੀਂ ਸਿਖਾਂ ਨੇ ਆਪਣੀ ਬਹਾਦੁਰੀ ਵਿਖਾਉਂਦਿਆਂ ਹੋਈਆਂ ਜ਼ਾਲਿਮ ਨੂੰ ਝੁਕਨ ਤੇ ਮਜਬੂਰ ਕਰ ਦਿਤਾ ਸੀ |
ਇਤਿਹਾਸ ਗਵਾਹੀ ਭਰਦਾ ਹੈ ਸਿਖ ਪੰਥ ਨੇ ਆਜ਼ਾਦੀ ਦੇ ਸੰਘਰਸ਼ ਚ ਇਕ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ |ਅਤੇ ਅੱਜ ਮੋਜੂਦਾ ਸੰਘਰਸ਼ ਵੀ ਜਿਥੇ ਅਨੇਕਾਂ ਬਹਾਦੁਰ ਸੂਰਮਿਆਂ ਜਥੇਦਾਰ ਤਲਵਿੰਦਰ ਸਿੰਘ ਜੀ ਬੱਬਰ, ਭਾਈ ਅਨਾਰ ਸਿੰਘ ਜੀ ਪਾੜਾ,ਭਾਈ ਭੁਪਿੰਦਰ ਸਿੰਘ ਜੀ ਕੂਨੇਰ, ਭਾਈ ਹਰਦੇਵ ਸਿੰਘ ਜੀ ''ਬਾਪੁ'' ਭਾਈ ਦਵਿੰਦਰ ਸਿੰਘ ਜੀ ''ਸਿੰਘਾਪੁਰ ਅਤੇ ਭਾਈ ਹਰਜੀਤ ਸਿੰਘ ਜੀ ਢਿਲੋਂ ਜਿਹੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ |
ਇਨਾਂ ਬਹਾਦੁਰ ਮਾਂ ਦੇ ਜਾਇਆਂ ਸ਼ੁਰ੍ਬੀਰਾਂ ਵਿਚੋਂ ਹੀ ਭਾਈ ਹਰਜੀਤ ਸਿੰਘ ਜੀ ਢਿਲੋਂ ਜੀ ਦਾ ਨਾਂ ਬਹੁਤ ਉਚਾ ਰੁਤਾਵਾ ਰਖਦਾ ਹੈ |
ਸ਼ਹੀਦ ਭਾਈ ਹਰਜੀਤ ਸਿੰਘ ਜੀ ਢਿਲੋਂ
ਭਾਈ ਹਰਜੀਤ ਸਿੰਘ ਜੀ ਢਿਲੋਂ ਸਰਦਾਰ ਜੋਗਿੰਦਰ ਸਿੰਘ ਦੇ ਘਰ ਪਿੰਡ ਢਿਲਵਾਂ ਵਿਖੇ ਮਾਤਾ ਤਰਵਿੰਦਰ ਕੌਰ ਜੀ ਦੀ ਪਵਿਤਰ ਕੁਖੋਂ 30 ਜੁਲਾਈ 1967 ਨੂੰ ਪੈਦਾ ਹੋਏ |ਭਾਈ ਸਾਹਿਬ ਜੀ ਦਾ ਪੂਰਾ ਪਰਿਵਾਰ ਬਹੁਤ ਚੰਗੇ ਸੁਭਾਆ ਦਾ ਮਲਿਕ ਧਾਰਮਿਕ ਵਿਚਾਰਧਾਰਾ ਸਦਕਾ ਭਰਿਆ ਪੂਰਾ ਪਰਿਵਾਰ ਅਮ੍ਰਿਤਧਾਰੀ ਸੀ |ਗੁਰ ਸਿਖ ਜੀਵਨ ਜਿਉਣ ਦੇ ਅਭਿਲਾਖੀ ਇਹ ਗੁੜਤੀ ਪੀੜੀ ਦਰ ਪੀੜੀ ਵਿਰਾਸਤ ਚ ਮਿਲੀ ਸੀ ਅਤੇ ਅਗੇ ਵੀ ਚਲ ਰਹੀ ਸੀ |ਭਾਈ ਸਾਹਿਬ ਜੀ ਦੇ ਦਾਦਾ ਸੂਬੇਦਾਰ ਮੇਜਰ ਉਝਾਗਰ ਸਿੰਘ ਜੀ ਦੇ ਸੰਬਧ ਸੰਤ ਜਵਾਲਾ ਸਿੰਘ ਜੀ ਹਰ੍ਖੋਵਾਲੇ ਜੀ ਨਾਲ ਬਹੁਤ ਚੰਗੇ ਸਨ |ਭਾਈ ਸਾਹਿਬ ਜੀ ਦੇ ਚਾਚਾ ਸਰਦਾਰ ਮੋਹਿੰਦੇਰਪਾਲ ਸਿੰਘ ਢਿਲੋਂ ਜੀ ਇੰਗ੍ਲੇੰਡ ਦੇ ਬਹੁਤ ਮੰਨੇ ਪ੍ਰਮੰਨੇ ਬਿਜਨੇਸਮੇਨ ਅਤੇ ਇੰਗਲੇਡ ਚ ਓਨਾਂ ਨੂੰ ਬਹੁਤ ਸਮਾਨ ਨਾਲ ਵੇਖਿਆ ਜਾਂਦਾ ਸੀ |
ਭਾਈ ਸਾਹਿਬ ਜੀ ਦੇ ਦਾਦੀ ਬੀਬੀ ਹਰਨਾਮ ਕੌਰ ਜੀ ਦੇ ਦੇਖ ਰੇਖ ਹੇਠ ਪੂਰਾ ਪਰਿਵਾਰ ਗੁਰਮਤਿ ਅਧੀਨ ਜੀਵਨ ਜਿਉਂਣ ਦਾ ਧਾਰਨੀ ਬਣ ਚੁਕਿਆ ਸੀ ਕਹਿ ਸਕਦੇ ਹਾਂ ਕੀ ਪੂਰਾ ਮਾਹੋਲ ਹੀ ਕੁਝ ਇਸ ਤਰ੍ਹਾ ਦਾ ਹੋ ਚੁਕਿਆ ਸੀ ਪੰਥ ਕੌਮ ਦੀ ਸੇਵਾ ਤੋਂ ਬਿਨਾ ਕੁਝ ਨਹੀ ਇਹ ਹੀ ਦ੍ਰਿੜ ਵਿਸ਼ਵਾਸ ਬਣ ਚੁਕਾ ਸੀ |
ਭਾਈ ਸਾਹਿਬ ਜੀ ਦੀ ਮੁਢਲੀ ਸਿਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਇਸ ਤੋਂ ਬਾਦ ਆਪ ਜੀ 1983 ਚ ਜਲੰਧਰ ਦੇ ਡੀ ਏ ਵੀ ਕਾਲੇਜ ਤੋਂ ਉਚ ਸਿਖਿਆ ਪਾਸ ਕੀਤੀ ਅਤੇ ਫੇਰ ਮੇਹਰ ਚੰਦ ਪੋਲਿਟੇਕ੍ਨਿਕ ਕਾਲੇਜ ਚ ਦਾਖਿਲਾ ਲੈ ਲਇਆ |ਭਾਈ ਸਾਹਿਬ ਜੀ ਕੱਬਡੀ ਦੇ ਬਹੁਤ ਹੀ ਵਧੀਆ ਖ੍ਦਾਰੀ ਵੀ ਰਹਿ ਚੁਕੇ ਸਨ |ਓਨਾਂ ਦਿਨਾਂ ਚ ਹੀ ਕਾਲੇਜ ਸਟੂਡੇੰਟ ਤੋਰ ਤੇ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਓਥੇ ਓਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੀਆਂ ਜੀ ਦੇ ਵਿਚਾਰ ਸੁਨੇ ਜਿਸ ਤੋਂ ਭਾਈ ਸਾਹਿਬ ਜੀ ਬਹੁਤ ਪ੍ਰਭਾਵਿਤ ਹੋਏ |
ਕੁਝ ਸਮੇ ਬਾਦ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਜੀ ਤੇ ਭਾਰਤੀ ਫੋਰਸਾਂ ਵਲੋਂ ਹਮਲਾ ਕਰ ਦਿਤਾ ਗਇਆ, ਏਸ ਹਮਲੇ ਦਾ ਭਾਈ ਸਾਹਿਬ ਜੀ ਦੇ ਮਨ ਨੂੰ ਬਹੁਤ ਗੇਹਰਾ ਸਦਮਾ ਦਿਤਾ , ਸੱਟ ਖੜੇ ਜਖਮੀ ਹਿਰਦੇ ਨੇ ਪੰਥ ਕੌਮ ਦੀ ਸੇਵਾ ਨੂੰ ਪੈਰ ਓਸ ਵਾਲ ਵਧਾ ਦਿਤੇ ਨਾਲ ਦੇ ਨਾਲ ਆਪਣੀ ਸਿਖਿਆ ਵੀ ਜਾਰੀ ਰਖੀ ਅਤੇ 1987 ਚ ਸਿਵਿਲ ਇੰਜਿਰਿੰਗ ਚ ਡਿਪ੍ਲੋਮਾ ਕੀਤਾ |ਐਨਾਂ ਸਮਿਆਂ ਦੋਰਾਨ ਹੀ ਭਾਈ ਸਾਹਿਬ ਜੀ ਸਿਖ ਸਟੂਡੇੰਟ ਫ਼ੇਡਰੇਸ਼ਨ ਦੇ ਵਰਕਰ ਵਾਜੋਂ ਸੇਵਾ ਵੀ ਕਰ ਰਿਹੇ ਸਨ ਅਤੇ ਮਹਿਤਾ ਚੋਕ ਵਿਖੇ ਇਕ ਅਮ੍ਰਿਤ ਸੰਚਾਰ ਸਮੇ ਭਾਈ ਹਰਜੀਤ ਸਿੰਘ ਜੀ ਨੇ ਅਮ੍ਰਿਤ ਦੀ ਦਾਤਿ ਲੈ ਲਈ |ਭਾਈ ਸਾਹਿਬ ਜੀ ਗੁਪਤ ਰੂਪ ਚ ਫ਼ੇਡਰੇਸ਼ਨ ਦੀ ਸੇਵਾ ਵੀ ਕਰਦੇ ਰਿਹੇ ਸੀ ਪਰ ਓਨਾਂ ਦਾ ਸੁਵਾਓ ਬੜਾ ਨਰਮ ਦਿਲ ਵੀ ਸੀ |
ਭਾਈ ਹਰਜੀਤ ਸਿੰਘ ਜੀ ਪੁਲਿਸ ਦੀਆਂ ਨਜ਼ਰਾਂ ਚ ਓਸ ਵੇਲੇ ਆਇਆ ਜਦ ਓਨਾਂ ਸਟੂਡੇੰਟ ਫ਼ੇਡਰੇਸ਼ਨ ਦੇ ਵਰਕਰਾਂ ਨਾਲ ਮਿਲ ਕੇ 8 ਘੰਟੇ ਚੱਕਾ ਜਾਮ ਕਰ ਦਿਤਾ ਸੀ | ਇਹ ਇਕ ਵਿਰੋਧ ਪ੍ਰਦਰ੍ਸ਼ਨ ਢਿਲਵਾਂ ਦੇ ਜੀ ਟੀ ਰੋੜ ਤੇ ਕੀਤਾ ਗਇਆ ਸੀ ਭਾਈ ਸਾਹਿਬ ਜੀ ਨੇ ਓਸ ਵਿਰੋਧ ਪ੍ਰਦਰ੍ਸ਼ਨ ਚ ਐਹ੍ਮ ਰੋਲ ਅਦਾ ਕੀਤਾ ਸੀ , ਭਾਈ ਸਾਹਿਬ ਜੀ ਤੋਂ ਪਹਿਲਾਂ ਓਨਾਂ ਦੇ ਸਾਥੀ ਭਾਈ ਕੁਲਦੀਪ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਇਆ ਅਤੇ ਓਥੇ ਹੀ ਭਾਈ ਹਰਜੀਤ ਸਿੰਘ ਜੀ ਵੀ ਪੁਲਿਸ ਦੀਆਂ ਨਜ਼ਰਾਂ ਚ ਚੜ ਗਏ ਸੀ |
ਭਾਈ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕਰ ਲਇਆ ਗਇਆ ਅਤੇ ਕਈ ਦਿਨਾਂ ਤਕ ਬੇ ਰਹਿਮੀ ਨਾਲ ਅਤਿਆਚਾਰ ਕੀਤਾ ਜਾਂਦਾ ਰਿਹਾ ਸੀ |ਭਾਈ ਸਾਹਿਬ ਜੀ ਨੂੰ ਪੁਲਿਸ ਰਿਹਾ ਨਹੀ ਸੀ ਕਰਨਾ ਚਾਹੁੰਦੀ ਪਰ ਪਿੰਡ ਦੇ ਲੋਕਾਂ ਦੇ ਭਾਰੀ ਦਵਾਵ ਹੇਠ ਰਿਹਾ ਕਰਨਾ ਪਇਆ ਸੀ |
ਭਾਈ ਹਰਜੀਤ ਸਿੰਘ ਜੀ ਨੇ ਭਾਈ ਕੰਵਰਜੀਤ ਸਿੰਘ ਖਾਲਿਸਤਾਨ ਕਮਾਂਡੋ ਫੋਰਸ, ਭਾਈ ਨਿਰਮਲ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਢਿਲੋਂ, ਭਾਈ ਬਲਵਿੰਦਰ ਸਿੰਘ ਜੀ ਢਿਲੋਂ, ਭਾਈ ਬਲਬੀਰ ਸਿੰਘ ਜੀ ਖਾਸਾਂ,ਭਾਈ ਨਿਰਮਲ ਸਿੰਘ ਜੀ ਛੋਟੂ ਅਤੇ ਭਾਈ ਸੁਰਜੀਤ ਸਿੰਘ ਸੰਧੂ ਜੀ ਨਾਲ ਪੰਥ ਦੀ ਸੇਵਾ ਕਰਦਿਆਂ ਬਹੁਤ ਹੀ ਸਿਖੀ ਦੇ ਦੁਸ਼ਮਣ ਨੂੰ ਸਜ਼ਾ ਦਿਤੀ |
ਓਧਰ ਭਾਈ ਸਾਹਿਬ ਜੀ ਤੇ ਪੰਜਾਬ ਪੁਲਿਸ ਬਹੁਤ ਗੁੜੀ ਨਿਗ੍ਹਾ ਰਖ ਰਹੀ ਸੀ |ਓਸ ਵੇਲੇ ਭਾਈ ਸਾਹਿਬ ਜੀ ਹੁਸੈਨਪੁਰ ਕੋਚ ਫੇਕਟਰੀ ਕਪੂਰਥਲਾ ਵਿਖੇ ਇਕ ਇੰਜੀਨੀਅਰ ਵਾਜੋਂ ਕੰਮ ਕਰਦੇ ਸਨ |ਓਥੇ ਛੇਤੀ ਹੀ ਭਾਈ ਸਾਹਿਬ ਜੀ ਸ਼ਕ ਦੇ ਦਾਇਰੇ ਚ ਆ ਗਏ ਜਿਸ ਵਾਜੋਂ ਓਨਾਂ ਨੇ ਨੋਕਰੀ ਨੂੰ ਛਡ ਕੇ ਕੌਮ ਦੀ ਸੇਵਾ ਕਰਨਾ ਹੀ ਬਹਿਤਰ ਸਮਝਿਆ |
ਅਪ੍ਰੇਲ 1989 ਨੂੰ ਇਕ ਕਾਲੀ ਬਿੱਲੀ ਨੇ ਸੂਹ ਦਿਤੀ ਅਤੇ ਪੁਲਿਸ ਨੇ ਫੇਰ ਇਕ ਬਾਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਇਆ |ਭਾਈ ਸਾਹਿਬ ਜੀ ਨੂੰ ਜੇਲ ਲੈ ਜਾਇਆ ਗਇਆ ਪਰ ਭਾਈ ਸਾਹਿਬ ਜੀ ਤੋਂ ਸਿੰਘਾਂ ਬਾਰੇ ਇਕ ਸ਼ਬਦ ਵੀ ਨਾ ਬੁਲਵਾ ਸਕੇ ਜਦ ਕੀ ਇਕ ਮਹੀਨਾ ਆਪ ਜੀ ਨੂੰ ਭਾਰੀ ਅਤਿਆਚਾਰ ਦਾ ਸ੍ਮਨਾ ਕਰਨਾ ਪਇਆ ਸੀ |ਓਸ ਵੇਲੇ ਇਲਾਕਾ ਨਿਵਾਸਿਆਂ ਅਤੇ ਲੀਡਰਾਂ ਦੇ ਭਾਰੀ ਵਿਰੋਧ ਕਰਨ ਦੇ ਵਿੱਚ ਭਾਈ ਸਾਹਿਬ ਜੀ ਨੂੰ ਰਿਹਾ ਕਰਨ ਪਇਆ |
ਇਕ ਮਹੀਨੇ ਦੇ ਤਸੱਦਦ ਕਰਕੇ ਭਾਈ ਸਾਹਿਬ ਜੀ ਚਲਣ ਫਿਰਨ ਤੋਂ ਮੋਹਤਾਜ਼ ਹੋ ਗਏ ਸੀ ਅਤਿਆਚਾਰ ਐਨਾਂ ਸੀ ਕੀ ਸਹਿਣ ਕਰਨਾ ਮੁਸ਼ਕਿਲ ਸੀ ਪਰ ਭਾਈ ਸਾਹਿਬ ਜੀ ਚੜਦੀ ਕਲਾ ਵਿੱਚ ਰਹੇ |ਜੋ ਜੀਵ ਆਤਮਾ ਕਿਸੇ ਚੰਗੇ ਕਾਰਜ ਨੂੰ ਸਮਰਪਿਤ ਹੁੰਦਿਆ ਹਨ ਓਨਾਂ ਤੇ ਬਾਹਰੀ ਤਸੱਦਦ ਵੀ ਕੁਝ ਨੀ ਵਿਗੜ ਸਕਦੇ |
ਭਾਈ ਹਰਜੀਤ ਸਿੰਘ ਜੀ ਦੇ ਠੀਕ ਹੋਣ ਤੋਂ ਬਾਦ ਆਪਜੀ ਫੇਰ ਕੌਮੀ ਸੇਵਾ ਨੂੰ ਲਗ ਪਾਏ ਸੀ ਕੀ ਵਾਰ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਭਾਈ ਸਾਹਿਬ ਜੀ ਰੂਪੋਸ਼ ਹੋ ਗਏ |1990 ਨੂੰ ਭਾਈ ਸਾਹਿਬ ਜੀ ਇਕ ਏਜੇਂਟ ਦੇ ਰਾਹੀਂ ਜਰਮਨ ਜਾ ਪਹੁੰਚੇ ਅਤੇ ਕੁਝ ਮਹੀਨਿਆਂ ਬਾਦ ਭਾਈ ਸਾਹਿਬ ਜੀ ਅਮਰੀਕਾ ਚਲੇ ਗਏ |ਵਿਦੇਸ਼ਾਂ ਚ ਰਹਿਣ ਵਾਲੇ ਸਿੰਘਾਂ ਨਾਲ ਭਾਈ ਸਾਹਿਬ ਜੀ ਨੇ ਰਾਵਤਾ ਕਾਇਮ ਕੀਤਾ ਅਤੇ ਸਿਖ ਸੰਘਰਸ਼ ਲਈ ਓਨਾਂ ਨੂੰ ਤਿਆਰ ਕਰਕੇ ਪੰਥ ਦੀ ਸੇਵਾ ਨਿਵਾਉਂਦੇ ਰਿਹੇ ਵਿਦੇਸ਼ਾਂ ਵਿਚ ਵਸੇ ਸਿਖਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਜੁਝਾਰੂ ਸਿੰਘਾਂ ਨਾਲ ਵੀ ਮਿਲਦੇ ਰਿਹੇ |
ਭਾਈ ਸਾਹਿਬ ਜੀ ਦੇ ਭੈਣਾ ਅਤੇ ਨਿਕੇ ਭਾਈ ਇਹ ਸਾਰੇ ਬਾਹਰ ਵਸੇ ਹੋਏ ਸੀ ਭਾਈ ਸਾਹਿਬ ਜੀ ਨੂੰ ਵੀ ਸਾਰੀਆਂ ਕਿਹਾ ਅਤੇ ਰਿਸ਼ਤੇਦਾਰਾਂ ਵੀ ਵਥੇਰਾ ਕਿਹਾ ਕੀ ਇਥੇ ਬਾਹਰ ਹੀ ਵਸ ਜਾਵੇ ਪਰ ਭਾਈ ਹਰਜੀਤ ਸਿੰਘ ਜੀ ਦਾ ਹਿਰਦਾ ਪੰਥ ਕੌਮ ਦੀ ਸੇਵਾ ਚ ਰੁਝ ਚੁਕਾ ਸੀ ਇਸੇ ਲਈ ਓਨਾਂ ਏਸ਼ੋ ਆਰਾਮ ਦਾ ਜੀਵਨ ਤਿਆਗ ਕੇ ਕੌਮ ਦੇ ਗਲ ਪਾਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਲਾਹੁਣ ਲਈ ਪੰਜਾਬ ਵਾਪਸ ਪਰਤ ਆਏ |
ਭਾਈ ਹਰਜੀਤ ਸਿੰਘ ਜੀ ਢਿਲੋਂ ਅਪ੍ਰੇਲ 1992 ਨੂੰ ਪੰਜਾਬ ਪਰਤ ਆਏ ਆਉਂਦੀਆਂ ਹੀ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਦੇਵਿੰਦਰ ਸਿੰਘ ਜੀ 'ਸਿੰਗਾਪੁਰ, ਅਤੇ ਭਾਈ ਰਸ਼ਪਾਲ ਸਿੰਘ ਜੀ ਛੰਦੜਾ ਦੇ ਨਾਲ ਮਿਲ ਕੇ ਸੇਵਾ ਆਰੰਭ ਦਿਤੀ |ਭਾਈ ਹਰਜੀਤ ਸਿੰਘ ਜੀ ਢਿਲੋਂ ਨੇ ''ਜਗਦੀਪ ਸਿੰਘ '' ਨਾਂ ਹੇਠ ਦੁਸ਼ਮਣ ਨੂੰ ਸੋਧੇ ਲਾਏ ਅਤੇ ਪੰਥਕ ਕਾਰਵਾਈਆਂ ਨੂੰ ਗੁਪਤ ਰੂਪ ਚ ਚਲਾਉਂਦੇ ਰਿਹੇ |
ਭਾਈ ਹਰਜੀਤ ਸਿੰਘ ਜੀ ਦੇ ਉਦਮ ਸਦਕਾ ਸੰਘਰਸ਼ ਨੂੰ ਇਕ ਨਵਾਂ ਮੋੜ ਦਿਤਾ ਜੋ ਸੰਘਰਸ਼ ਕਲ ਤਕ ਪੰਜਾਬ ਚ ਹੀ ਸੀ ਓਹ ਹੁਣ ਬਾਹਰ ਦੇ ਰਾਜਾਂ ਵਿਚ ਵੀ ਫੈਲ ਚੁਕਿਆ ਸੀ ਓਨਾਂ ਨੇ ਵਿਦੇਸ਼ਾਂ ਚ ਵਸੇ ਕੌਮ ਦੇ ਦਰਦ ਨੂੰ ਸਮਝਣ ਵਾਲਿਆਂ ਨੂੰ ਵੀ ਸੰਘਰਸ਼ ਲਈ ਪ੍ਰੇਰਿਆ | ਜਿੱਥੇ ਗੁਆਢੀ ਰਾਜਾਂ ਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਨੇ ਸੰਘਰਸ਼ ਦਾ ਝੰਡਾ ਲਹਿਰਾਇਆ ਓਥੇ ਭਾਈ ਹਰਜੀਤ ਸਿੰਘ ਜੀ ਨੇ ਵਿਦੇਸ਼ਾਂ ਚ ਵਸਦੇ ਸਿਖਾਂ ਨੂੰ ਸੰਘਰਸ਼ ਨਾਲ ਜੋੜਿਆ |
ਭਾਈ ਸਾਹਿਬ ਜੀ ਦੀ ਵਧਦੀ ਲੋਕ ਪ੍ਰੀਆਤਾ ਤੋਂ ਭਾਰਤ ਸਰਕਾਰ ਲਗਾਤਾਰ ਆਪ ਜੀ ਤੇ ਨਜਰ ਰਖ ਰਹੀ ਸੀ |ਅਖੀਰ ਇਕ ਦਿਨ ਮਨਹੂਸ ਦਿਨ ਚੜ ਆਇਆ 15 ਜੁਲਾਈ 1994 ਨੂੰ ਭਾਈ ਸਾਹਿਬ ਜੀ ਅਤੇ ਸਾਥੀ ਸਿੰਘ ਜਲੰਧਰ ਦੇ ਕਿਸੇ ਘਰ ਚ ਕਿਸੇ ਮਿਸ਼ਨ ਤੇ ਵਿਚਾਰ ਕਰ ਰਿਹੇ ਸਨ ਕੀ ਪੁਲਿਸ ਨੇ ਆ ਘੇਰਾ ਪਾਇਆ ਅਤੇ ਇਕ ਮੁਠਭੇੜ ਤੋਂ ਬਾਦ ਭਾਈ ਸਾਹਿਬ ਜੀ ਸ਼ਹੀਦ ਹੋ ਗਏ |
ਦੂਜੇ ਦਿਨ ਭਾਈ ਸਾਹਿਬ ਜੀ ਦਾ ਸ਼ਹੀਦੀ ਸਰੂਪ ਜਲੰਧਰ ਤੋਂ ਓਨਾਂ ਦੇ ਪਿੰਡ ਲੈ ਜਾਇਆ ਗਿਆ ਅਤੇ ਅੰਤਿਮ ਸੰਸਕਾਰ ਕੀਤੇ ਗਏ |ਭਾਈ ਹਰਜੀਤ ਸਿੰਘ ਜੀ ਢਿਲੋਂ ਨੂੰ ਸਿਖ ਸੰਘਰਸ਼ ਚ ਭਾਈ ਜਗਦੀਪ ਸਿੰਘ ''ਜੱਗੀ'' ਦੇ ਨਾਂ ਤੋਂ ਹੀ ਜਾਣਿਆ ਜਾਂਦਾ ਰਿਹਾ ਹੈ |ਅਤੇ ਇਤਿਹਾਸ ਦੇ ਪੰਨਿਆਂ ਚ ਭਾਈ ਹਰਜੀਤ ਸਿੰਘ ਢਿਲੋਂ ਜੀ ਨੂੰ ਕੌਮ ਭਾਈ ਜਗਦੀਪ ਸਿੰਘ 'ਜੱਗੀ'' ਅਮਰੀਕਾ ਕਰਕੇ ਸਨਮਾਨ ਦੇਂਦੀ ਰਹੂਗੀ |ਇਸ ਤਰ੍ਹਾਂ ਕੌਮ ਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਜੂਝਣ ਦਾ ਸੁਨੇਹਾ ਦੇਂਦੀਆਂ ਹੋਇਆ ਇਕ ਹੋਰ ਖਾਲਿਸਤਾਨ ਦਾ ਸੂਰਮਾ ਗੁਰੂ ਪਿਤਾ ਕਲਗੀਧਰ ਪਾਤਸ਼ਾਹ ਜੀ ਦੀ ਪਵਿਤਰ ਗੋਦ ਚ ਸਮਾ ਗਇਆ |
ਆਓ ਕੌਮ ਦੇ ਇਸ ਬਹਾਦੁਰ ਸੁਰਮੇ ਨੂੰ ਅਸੀਂ ਸਾਰੇ ਮਿਲਕੇ ਸ਼ਰਧਾ ਦੇ ਫੁੱਲ ਭੇਟਾ ਕਰੀਏ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ