ਸ਼ਹੀਦ ਭਾਈ ਜਗਦੀਪ ਸਿੰਘ ਵਕੀਲ-(ਸ਼ਹੀਦੀ 20 ਨਵੰਬਰ 1990)
"ਸ਼ਹੀਦ ਭਾਈ ਜਗਦੀਪ ਸਿੰਘ ਵਕੀਲ" ਹੈਰਾਨ ਕਰਨ ਵਾਲੀ ਦੂਰਅੰਦੇਸ਼ੀ ਤੇ ਸਿਆਣਪ ਦਾ ਮਾਲਕ ਜੂਝਾਰੂ "ਸ਼ਹੀਦ ਭਾਈ ਜਗਦੀਪ ਸਿੰਘ ਵਕੀਲ(ਮੋਗਾ)" ਸਿੱਖਾਂ ਦੀ ਅਜ਼ਾਦੀ ਲਈ ਲਡ਼ੀ ਗਈ ਜੁਝਾਰੂ ਲਹਿਰ ਉੱਪਰ ਅਕਸਰ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਇਸ ਦੇ ਵਿੱਚ ਅਨਪਡ਼ੂ ਲੋਕਾਂ ਦੀ ਬਹੁਗਿਣਤੀ ਸੀ, ਪਰ ਮੌਜੂਦਾ ਸਿੱਖ ਸੰਘਰਸ਼ ਦੀ ਗਾਥਾ ਦੇ ਪੰਨੇ ਆਪਣੇ ਲਹੂ ਨਾਲ਼ ਸ਼ਿੰਗਾਰਨ ਵਾਲੇ ਜੁਝਾਰੂ ਗੁਰਮਤਿ ਵਿਚਾਰਧਾਰਾ ਨੂੰ ਦਿਲਾਂ ਦੀਆਂ ਡੂੰਘਾਈਆਂ ਤੋਂ ਸਮਰਪਿਤ ਸਨ ਤੇ ਉਹਨਾਂ ਨੂੰ ਅਨਪਡ਼੍ਹ ਕਹਿਣਾ ਹੀ ਅਸਲ ਵਿੱਚ ਸਭ ਤੋਂ ਵੱਡੀ ਅਨਪਡ਼੍ਹਤਾ ਹੈ।ਅਸੀਂ ਇਸ ਅਨਪਡ਼੍ਹਤਾਂ 'ਚੋਂ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਘਰਸ਼ ਦੇ ਅਜਿਹੇ ਮਹਾਨ ਸ਼ਹੀਦਾਂ ਦੇ ਜੀਵਨ ਪੇਸ਼ ਕਰ ਰਹੇ ਹਾਂ ਕਿ ਵੱਡੇ-ਵੱਡੇ ਵਿਦਵਾਨ ਵੀ ਹੈਰਾਨ ਰਹਿ ਜਾਂਦੇ ਹਨ।ਦੂਜਾ ,ਉਹਨਾਂ ਸੂਰਮਿਆਂ ਨੇ ਜੋ ਕਿਹਾ,ਉਹ ਕਰ ਕੇ ਵੀ ਵਿਖਾਇਆ ਹੈ।ਸ਼ਹੀਦ ਭਾਈ ਜਗਦੀਪ ਸਿੰਘ ਵਕੀਲ ਦੀ ਗਿਣਤੀ ਇਹਨਾਂ ਹੀ ਰੌਸ਼ਨ ਦਿਮਾਗ ਜੂਝਾਰੂ ਸਿੰਘਾਂ ਵਿੱਚ ਹੁੰਦੀ ਹੈ।ਭਾਈ ਜਗਦੀਪ ਸਿੰਘ ਦਾ ਜਨਮ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਸ.ਬਿੱਕਰ ਸਿੰਘ ਦੇ ਗ੍ਰਹਿ ਰੂਪੇ ਕਾ ਅਗਵਾਡ਼ (ਪੁਰਾਣਾ ਮੋਗਾ)
ਵਿਖੇ ਮਿਤੀ 27 ਜੂਨ 1962 ਨੂੰ ਹੋਇਆ।ਆਪ ਤਿੰਨ ਭੈਣ-ਭਰਾ ਸਨ।ਭੈਣ ਚਰਨਜੀਤ ਕੌਰ ਆਪ ਤੋਂ ਵੱਡੀ ਸੀ ਤੇ ਭਰਾ ਗੁਰਮੀਤ ਸਿੰਘ ਆਪ ਤੋਂ ਛੋਟੇ। ਦਸਵੀਂ ਕਲਾਸ ਤਕ ਪਡ਼੍ਹਾਈ ਆਪ ਨੇ ਭੁਪਿੰਦਰ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਮੋਗਾ ਤੋਂ ਕੀਤੀ।ਸੰਨ 1978 ਵਿੱਚ ਨੈਸ਼ਨਲ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਬਾਰਬੈਂਡਰ ਦਾ ਡਿਪਲੋਮਾ ਕੀਤਾ।ਫਿਰ ਗਰੈਜੂਏਸ਼ਨ ਲਈ ਆਪ ਨੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ 'ਚ ਦਾਖ਼ਲਾ ਲਿਆ।ਆਪ ਦਾ ਅਨੰਦ ਕਾਰਜ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰੇ(ਨੇਡ਼ੇ ਕੋਟਕਪੂਰਾ) ਦੇ ਸ.ਹਰਬੰਸ ਦੀ ਸਪੁੱਤਰੀ ਬੀਬੀ ਵੀਰਪਾਲ ਕੌਰ ਨਾਲ ਫਰਵਰੀ 1982 ਚ ਹੋਇਆ।ਹੁਣ ਤੱਕ ਸ੍ਰੀ ਅੰਮ੍ਰਿਤਸਰ ਵਿਖੇ ਦਿੱਲੀ ਸਰਕਾਰ ਦੇ ਥਾਪਡ਼ੇ ਤੇ ਨਰਕਧਾਰੀਆਂ ਵੱਲੋਂ ਸਿੰਘਾਂ ਦੇ ਲਹੂ ਦੀ ਹੋਲੀ ਖੇਡ ਕੇ ਕੌਮ ਦੇ ਸਿਰ ਭਾਜੀ ਚਾਡ਼੍ਹ ਦਿੱਤੀ ਗਈ ਸੀ,ਜਿਸ ਨੂੰ ਮੋਡ਼ਨ ਲਈ ਸਿੱਖੀ ਅਣਖ ਤਰਲੋਮੱਛੀ ਹੋ ਰਹੀ ਸੀ।ਭਾਈ ਜਗਦੀਪ ਸਿੰਘ ਦੇ ਘਰ ਦੋ ਬੱਚੇ ਵੱਡਾ ਲਡ਼ਕਾ ਲਵਪ੍ਰੀਤ ਸਿੰਘ ਤੇ ਛੋਟੀ ਲਡ਼ਕੀ ਰਵਿੰਦਰ ਕੌਰ ਹੋਏ,ਪਰ ਆਪ ਪਰਿਵਾਰਕ ਫ਼ਰਜ਼ਾਂ ਦੀ ਬਜਾਏ ਕੌਮੀ ਫ਼ਰਜ਼ ਨਿਭਾਉਣ ਲਈ ਵਧੇਰੇ ਸਰਗਰਮ ਹੋ ਗਏ।ਆਪ ਦਾ ਮੇਲ ਭਾਈ ਕੁਲਵੰਤ ਸਿੰਘ ਖੁਖਰਾਣਾ,ਭਾਈ ਅਮਰ ਸਿੰਘ ਮਾਨ ਕਿਸ਼ਨਪੁਰਾ ਆਦਿ ਸਿੰਘਾਂ ਦੇ ਨਾਲ ਹੋਇਆ।ਆਪ ਗੁਪਤ ਰੂਪ ਵਿੱਚ ਘਰ'ਚ ਹੀ ਰਹਿ ਕੇ ਸੇਵਾ ਕਰਨ ਨੂੰ ਤਰਜੀਹ ਦਿੰਦੇ ਸਨ।ਜਦੋਂ ਆਪ ਦਾ ਕੋਈ ਸਾਥੀ ਸ਼ਹੀਦ ਹੋ ਜਾਂਦਾ ਤਾਂ ਆਪ ਬਹੁਤ ਵੈਰਾਗ ਕਰਦੇ ਕਿ ਉਹ ਮੇਰੇ ਤੋਂ ਪਹਿਲਾਂ ਕਿਉਂ ਸ਼ਹੀਦ ਹੋ ਗਿਆ ਹੈ।ਸੰਨ 1989 ਵਿੱਚ ਪੁਲੀਸ ਨੂੰ ਆਪ ਦੀ ਜੂਝਾਰੂ ਸੇਵਾ ਬਾਰੇ ਪਤਾ ਲੱਗ ਗਿਆ,ਪਰ ਇਸ ਤੋਂ ਪਹਿਲਾਂ ਕਿ ਪੁਲੀਸ ਆਪ ਤਕ ਪਹੁਚਦੀ,ਆਪ ਰੂਪੋਸ਼ ਹੋ ਗਏ।ਹੁਣ ਆਪ ਨੇ ਰੂਪੋਸ਼ ਰਹਿ ਕੇ ਕੌਮ ਲਈ ਬਡ਼ੇ ਨਿੱਗਰ ਕੰਮ ਕੀਤੇ।ਆਪ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸੱਜੀ ਬਾਂਹ ਮੰਨੇ ਜਾਂਦੇ ਸਨ।ਹਰੇਕ ਗੱਲ ਨੂੰ ਦਲ਼ਲਿ ਨਾਲ ਕਰਨ ਕਰ ਕੇ ਆਪ ਨੂੰ ਜੂਝਾਰੂ ਸਫ਼ਾ 'ਚ 'ਵਕੀਲ' ਕਿਹਾ ਜਾਣ ਲੱਗਾ।ਪੁਲੀਸ ਨੇ ਆਪ ਦੇ ਪਰਿਵਾਰ ਉੱਪਰ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ।ਆਪ ਦੀ ਧਰਮ ਪਤਨੀ ਨੂੰ ਵੀ ਪੁਲੀਸ ਫਡ਼ ਕੇ ਲਿਜਾਂਦੀ ਰਹੀ,ਪਰ ਪਰਿਵਾਰ ਉੱਪਰ ਹੁੰਦਾ ਜ਼ੁਲਮੋ-ਸਿਤਮ ਭਾਈ ਜਗਦੀਪ ਸਿੰਘ ਦੇ ਦ੍ਰਿਡ਼੍ਹ ਇਰਾਦੇ ਨੂੰ ਡੁਲਾ ਨਾ ਸਕਿਆ।ਭਾਈ ਜਗਦੀਪ ਸਿੰਘ ਵੱਲੋਂ ਆਪਣੀ ਰੂਪੋਸ਼ੀ ਸਮੇਂ ਆਪਣੀ ਧਰਮ ਪਤਨੀ ਨੂੰ ਲਿਖੀ ਚਿੱਠੀ ਪੱਤਰਕਾਰੀ ਹਲਕਿਆਂ 'ਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਸੀ।ਇਹ ਆਮ ਧਾਰਨਾ ਹੈ ਕਿ ਹੱਥ ਵਿੱਚ ਹਥਿਆਰ ਚੁੱਕ ਕੇ ਜੁਝਣ ਵਾਲੇ ਜੁਝਾਰੂ ਬਹੁਤ ਪੱਥਰ ਦਿਲ ਹੁੰਦੇ ਹੋਣਗੇ;ਪਰ ਨਹੀਂ,ਅਸਲ 'ਚ ਇਹ ਜੁਝਾਰੂ ਸੂਰਮੇ ਹੀ ਸਭ ਤੋਂ ਕੋਮਲ ਦਿਲ ਹੁੰਦੇ ਹਨ।ਇਸ ਲਹਿਰ ਦੇ ਮੋਢੀ ਜੁਝਾਰੂ ਸਿੰਘਾਂ ਦੀਆਂ ਗੱਲਾਂ ਸੁਣੀਏ ਤਾਂ ਹੈਰਾਨੀ ਹੁੰਦੀ ਹੈ ਕਿ ਏਨੇ ਮਹਾਨ ਕਾਰਨਾਮੇ ਕਰਨ ਵਾਲੇ ਇਹ ਸਿੰਘ ਕਿੰਨੇ ਕੋਮਲ ਦਿਲ ਸਨ।ਇੰਦਰਾ ਗਾਂਧੀ ਦਾ ਅੰਤ ਕਰਨ ਵਾਲੇ ਭਾਈ ਬੇਅੰਤ ਸਿੰਘ ਏਨੇ ਕੋਮਲ ਦਿਲ ਸਨ ਕਿ ਆਪਣੇ ਪਵਿੱਤਰ ਧਾਰਮਕ ਕੇਂਦਰ ਤੇ ਹਮਲਾ ਹੋਣ ਅਤੇ ਛੋਟੇ-ਛੋਟੇ ਬੱਚਿਆਂ ਦੀ ਕਤਲੇਆਮ ਬਾਰੇ ਸੁਣ ਕੇ ਉਹ ਇਹ ਸੱਟ ਸਹਾਰ ਨਾ ਸਕੇ ਤੇ ਗੁਰਮਿਤ ਤੋਂ ਸੇਧ ਲੈ ਕੇ ਮਹਾਨ ਕਾਰਨਾਮਾ ਕਰ ਕੇ ਸ਼ਹੀਦ ਹੋ ਗਏ।ਇੱਕ ਹੋਰ ਜੁਝਾਰੂ ਜਰਨੈਲ ਸਿੰਘ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਦਿਲ ਦੀ ਕੋਮਲਤਾ ਬਾਰੇ ਵੀ ਬਹੁਤ ਗੱਲਾਂ ਇਲਾਕੇ 'ਚ ਪ੍ਰਸਿੱਧ ਹਨ।ਕਿਸੇ ਬੇਦੋਸ਼ੇ ਦੇ ਮਾਰੇ ਜਾਣ 'ਤੇ ਉਹ ਰੋਟੀ ਨਹੀਂ ਸਨ ਖਾ ਸਕਦੇ।ਇਹ ਵੀ ਸੁਣਿਆ ਹੈ ਕਿ ਰਾਤ-ਬਰਾਤੇ ਕਦੇ-ਕਦਾਈਂ ਜਦੋਂ ਉਹ ਕਿਤੇ ਘਰ-ਫੇਰਾ ਮਾਰਦੇ ਤਾਂ ਬੱਚੇ ਸੁੱਤੇ ਹੁੰਦੇ ਸਨ,ਉਹ ਸੁੱਤੇ ਹੋਏ ਬੱਚਿਆਂ ਨੁੰ ਹੀ ਵਾਰੋ-ਵਾਰੀ ਚੁੱਕ ਕੇ ਹਿੱਕ ਨਾਲ ਲਾਉਂਦੇ ਤਾਂ ਵੇਖਣ ਵਾਲ਼ਿਆਂ ਦੀਆਂ ਅੱਖਾਂ ਭਰ ਆਉਂਦੀਆਂ।ਭਾਈ ਜਗਦੀਪ ਸਿੰਘ ਵਕੀਲ਼ ਦੇ ਦਿਲ ਦੀ ਕੋਮਲਤਾ ਤੇ ਭਾਵੁਕਤਾ ਬਾਰੇ ਇੱਕ ਘਟਨਾ ਲਿਖਣਯੋਗ ਹੈ।ਭਾਈ ਜਗਦੀਪ ਸਿੰਘ ਰੂਪੋਸ਼ੀ ਦੇ ਸਾਰੇ ਸਮੇਂ ਵਿੱਚ ਸਿਰਫ਼ ਦੋ ਵਾਰ ਹੀ ਪਰਿਵਾਰ ਨੂੰ ਮਿਲੇ।ਪਹਿਲਾਂ ਮੇਲ਼ ਗੁਰਰਦੁਆਰਾ ਨਾਨਕਸਰ ਜਗਰਾਉਂ ਵਿਖੇ ਹੋਇਆ।ਓਦੋਂ ਆਪ ਦੇ ਭੁਝੰਗੀ ਲਵਪ੍ਰੀਤ ਸਿੰਘ ਦੀ ਉਮਰ ਸਿਰਫ਼ ਛੇ ਕੁ ਸਾਲ ਦੀ ਸੀ।ਆਪ ਨੇ ਆਪਣੇ ਇਸ ਨਿੱਕੇ ਜਿਹੇ ਭੁਝੰਗੀ ਨੁੰ ਛਬੀਲ ਤੋਂ ਪਾਣੀ ਲਿਆਉਣ ਲਈ ਕਿਹਾ।ਬੱਚਾ ਨਿੱਕੇ-ਨਿੱਕੇ ਕਦਮਾਂ ਨਾਲ ਪਾਣੀ ਦਾ ਬਾਟਾ ਲੈ ਕੇ ਆਇਆ।ਭਾਈ ਜਗਦੀਪ ਸਿੰਘ ਨੇ ਉਹ ਪਾਣੀ ਥੋਡ਼੍ਹਾ ਕੁ ਪੀਤਾ ਬਾਕੀ ਉਸੇ ਹੀ ਤਟ´ਰ੍ਹਾਂ ਅੱਕ ਬਚਾ ਕੇ ਓਥੇ ਰੋਡ਼ ਦਿੱਤਾ।ਫਿਰ ਛੇਤੀ ਹੀ ਉਹਨਾਂ ਨੇ ਬੱਚੇ ਤੋਂ ਦੁਬਾਰਾ ਪਾਣੀ ਮੰਗਵਾਇਆ ਤੇ ਫਿਰ ਇਸੇ ਹੀ ਤਰ੍ਹਾਂ ਕੀਤਾ।ਫਿਰ ਛੇਤੀ ਹੀ ਤੀਜੀ ਵਾਰ ਪਾਣੀ ਮੰਗਵਾਇਆ।ਆਪ ਦੀ ਸਿੰਘਣੀ ਕਹਿਣ ਲੱਗੀ: ''ਤੁਸੀਂ ਪਾਣੀ ਪੀਂਦੇ ਤਾਂ ਹੈਂ ਨੀ੍ਹ,ਐਵੇਂ ਨਿਆਣੇ ਨੂੰ ਵਾਰ-ਵਾਰ ਕਿਉਂ ਭੇਜੀ ਜਾਂਦੇ ਓ..?'' ਭਾਈ ਜਗਦੀਪ ਸਿੰਘ ਦਾ ਜਵਾਬ ਸੀ-''ਮੈਨੂੰ ਇਹ (ਭੁਝੰਗੀ) ਤੁਰਦਾ ਸੋਹਣਾ ਬਡ਼ਾ ਲੱਗਦੈ..ਰੱਜ ਕੇ ਇਹਨੂੰ ਤੁਰਦਾ ਵੇਖ ਲੈਣਾ ਚਾਹੁੰਨੈਂ..ਫੇਰ ਪਤਾ ਨ੍ਹੀਂ ਮੌਕਾ ਮਿਲੇ ਕਿ ਨਾ ਮਿਲੇ..।'' ਇਸ ਮਿਲਣੀ ਤੋਂ ਛੇਤੀ ਹੀ ਪਿੱਛੋਂ ਦੂਜੀ ਪਰਿਵਾਰਕ ਮਿਲਣੀ ਓਦੋਂ ਹੋਈ ਜਦੋਂ ਭਾਈ ਜਗਦੀਪ ਸਿੰਘ ਵਕੀਲ ਇੱਕ ਵਾਰ ਆਪਣੇ ਹਥਿਆਰਬੰਦ ਸਾਥੀਆਂ ਦੇ ਸਮੇਤ ਰਾਤ ਸਮੇਂ ਆਪਣੇ ਘਰ ਆਏ।ਕੁਝ ਦੇਰ ਬੈਠ ਕੇ ਬੱਚਿਆਂ ਨੂੰ ਪਿਆਰ ਕਰ ਕੇ ਤੇ ਸਿੰਘਣੀ ਨੂੰ ਫਤਹਿ ਬੁਲਾ ਕੇ ਵਿਦਾ ਹੋ ਗਏ।ਇਹ ਭਾਈ ਜਗਦੀਪ ਸਿੰਘ ਦੀ ਆਪਣੇ ਪਰਿਵਾਰ ਨਾਲ ਆਖਰੀ ਮਿਲਣੀ ਸੀ।ਇਸ ਤੋਂ ਦੋ ਕੁ ਮਹੀਨੇ ਬਾਅਦ ਹੀ..। ਮਿਤੀ 20 ਨਵੰਬਰ 1990 ਨੂੰ ਭਾਈ ਜਗਦੀਪ ਸਿੰਘ ਵਕੀਲ ਤੇ ਇੱਕ ਹੋਰ ਸਿੰਘ ਇੱਕ ਮਰੂਤੀ ਕਾਰ'ਤੇ ਜਾ ਰਹੇ ਸਨ ਕਿ ਕਾਰ ਦਾ ਐਕਸੀਡੈਂਟ ਹੋ ਗਿਆ।ਸਿੰਘਾਂ ਕੋਲ਼ ਹਥਿਆਂਰ ਸਨ।ਇਸ ਹਾਦਸੇ ਪਿੱਛੋਂ ਇਹਨਾਂ ਸਿੰਘਾਂ ਨੇ ਮੋਗੇ ਤੋਂ ਚੰਡੀਗਡ਼੍ਹ ਜਾ ਰਹੀ ਬੱਸ ਰੋਕ ਲਈ ਤੇ ਉਸ ਵਿੱਚ ਚਡ਼੍ਹ ਗਏ।ਬੱਸ ਵਿੱਚ ਸਫ਼ਰ ਕਰ ਰਹੇ ਸਾਦਾ ਕੱਪਡ਼ਿਆਂ 'ਚ ਇੱਕ ਪੁਲੀਸ ਇੰਸਪੈਕਟਰ ਨੇ ਅਚਾਨਕ ਹੀ ਆਪਣਾ ਰਿਵਾਲਵਰ ਕੱਢ ਕੇ ਆਪ'ਤੇ ਫ਼ਾਇਰਿੰਗ ਕਰ ਦਿੱਤੀ ਤੇ ਆਪ ਜ਼ਖ਼ਮੀ ਹੋ ਗਏ।ਜੁਆ´ਬੀ ਗੋਲ਼ੀ ਵਿੱਚ ਉਹ ਇੰਸਪੈਕਟਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।ਹੁਣ ਘੇਰਾ ਪੈ ਜਾਣ ਦੇ ਡਰੋਂ ਆਪ ਨੇ ਅੰਤਮ ਫ਼ਤਹਿ ਬੁਲਾ ਕੇ ਸਾਥੀ ਸਿੰਘ ਨੂੰ ਬੱਸ ਵਿੱਚੋਂ ਉੱਤਰ ਕੇ ਨਿਕਲ ਜਾਣ ਲਈ ਕਿਹਾ ਅਤੇ ਸ਼ਹੀਦ ਹੋ ਗਏ।ਥੋਡ਼੍ਹੇ ਹੀ ਚਿਰ ਬਾਅਦ ਪੁਲੀਸ ਨੇ ਆ ਕੇ ਆਪ ਦੀ ਮਿਰਤਕ ਦੇਹ ਕਬਜ਼ੇ ਵਿੱਚ ਕਰ ਲਈ।ਆਪ ਦੀ ਪਛਾਣ ਹੋ ਜਾਣ ਉਪਰੰਤ ਪੱਕੀ ਸ਼ਨਾਖ਼ਤ ਕਰਵਾਉਣ ਲਈ ਪੁਲੀਸ ਨੇ ਆਪ ਦੀ ਪਤਨੀ ਨੂੰ ਬਿਨਾਂ ਕੁਝ ਦੱਸੇ ਘਰੋਂ ਜਾ ਕੇ ਲਿਆਂਦਾ ਤੇ ਆਪ ਦੇ ਸਰੀਰ ਦੇ ਦੁਰੋਂ ਹੀ ਦਰਸ਼ਨ ਕਰਵਾ ਕੇ ਸ਼ਨਾਖ਼ਤ ਕਰਵਾਈ ਗਈ।ਆਪ ਦੀ ਬੱਚੀ ਰਵਿੰਦਰ ਕੌਰ ਜੋ ਕਿ ਉਸ ਸਮੇਂ ਪੰਜ ਕੁ ਸਾਲ ਦੀ ਸੀ,ਆਪਣੇ ਪਿਤਾ ਦਾ ਮਿਰਤਕ ਸਰੀਰ ਵੇਖ ਕੇ ਉਹਨਾਂ ਨੂੰ ਸੁੱਤਾ ਹੋਇਆ ਸਮਝ ਕੇ ਮਿਰਤਕ ਸਰੀਰ ਵੱਲ ਵਧਣ ਦੀ ਕੋਸ਼ਿਸ਼ ਕਰਨ ਲੱਗੀ,ਪਰ ਉਸ ਨੂੰ ਮਿਰਤਕ ਸਰੀਰ ਤਕ ਨਾ ਪਹੁੰਚਣ ਦਿੱਤਾ ਗਿਆ।ਨਿੱਕੀ ਜਿਹੀ ਬੱਚੀ ਵਿਰਪਾਲ ਕਰਦੀ ਰਹੀ ਪਰ ਜ਼ਾਲਮ ਪੁਲੀਸ ਅਫ਼ਸਰਾਂ ਨੇ ਉਸ ਮਸੂਮ ਜਿੰਦਡ਼ੀ ਨੂੰ ਆਪਣੇ ਪਿਤਾ ਨਾਲ ਆਖਰੀ ਵਾਰ ਨਾ ਮਿਲਣ ਦਿੱਤਾ ਤੇ ਆਪਣੇ ਤੌਰ 'ਤੇ ਹੀ ਭਾਈ ਜਗਦੀਪ ਸਿੰਘ ਵਕੀਲ ਦੀ ਮਿਰਤਕ ਦੇਹ ਦਾ ਸਸਕਾਰ ਕਰ ਦਿੱਤਾ।ਪੁਲੀਸ ਨੇ ਐਲਾਨ ਕੀਤਾ ਕਿ ਭਾਈ ਜਗਦੀਪ ਸਿੰਘ ਵਕੀਲ ਨੂੰ ਮਾਰ ਕੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸੱਜੀ ਬਾਂਹ ਵੱਢ ਦਿੱਤੀ ਗਈ ਹੈ,ਪਰ ਭਾਈ ਜਗਦੀਪ ਸਿੰਘ ਦੀ ਆਪਣੀ ਧਰਮ ਪਤਨੀ ਨੂੰ ਲਿਖੀ ਚਿੱਠੀ ਅੱਜ ਵੀ ਸੰਘਰਸ਼ਸ਼ੀਲ ਯੋਧਿਆਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਪਣੇ ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਰਹਿੰਦੀ ਦੁਨੀਆ ਤਕ ਕਰਵਾਉਂਦੀ ਵੀ ਰਹੇਗੀ॥ਆਓ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਸੁਮਨ ਭੇਟ ਕਰੀਏ ਤੇ ਓਹਨਾਂ ਦੇ ਪਾਏ ਪੂਰਨਿਆਂ ਵਲ ਨੂੰ ਤੁਰੀਏ |ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਨਾਂ ਲਾਸਾਨੀ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ