ਸ਼ਹੀਦ ਭਾਈ ਅਜੇਗੁਰਪ੍ਰੀਤਪਾਲ ਸਿੰਘ ਜੀ -ਖਾਲਿਸਤਾਨ ਭਿੰਡਰਾਂਵਾਲਾ ਟਾਇਗਰਸ ਫੋਰਸ
(ਸ਼ਹੀਦੀ ਦਿਹਾੜਾ 24 ਅਗਸਤ 1993)
ਕੌਮ ਦੇ ਮਹਾਨ ਸੁਰਮੇ ਜਿਸਨੇ ਪਾਪੀ ਬੇਅੰਤ ਸਿੰਘ ਬੁਚੜ ਨੂੰ ਬੰਬ ਬਲਾਸਟ ਕਰਕੇ ਪਹਿਲਾਂ ਉੜਾਨ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਬੇਅੰਤਾ ਬਚ ਗਇਆ !
” ਬੇ-ਪੱਤ ਹੋਈਆਂ ਕੌਮਾਂ ਦੇ ਘਰ,ਦੂਰ ਫਰੇਬੀ ਧਰ ਤੇ
ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ।
ਮੂੰਹ ਜ਼ੋਰ ਸਮਾਂ ਨਾਂਹ ਕੌਮੇ!ਨਿਗਲ ਸਕੇਗਾ ਤੈਨੂੰ;
ਆਪਣੀ ਪੱਤ ਪਛਾਣ ਲਵੇਂ ਜੇ,ਲੜ ਮਾਹੀ ਦਾ ਫੜ ਕੇ।
ਸ਼ਹੀਦ ਭਾਈ ਅਜੇਗੁਰਪ੍ਰੀਤ ਪਾਲ ਸਿੰਘ ਉਰਫ ਬਬੇਕੀ ਸਿੰਘ ਦਾ ਜਨਮ 1964 ਵਿੱਚ ਪਿਤਾ ਮਾਸਟਰ ਧਿਆਨ ਸਿੰਘ ਦੇ ਘਰ ਮਾਤਾ ਗੁਰਮੇਜ਼ ਕੌਰ ਦੀ ਕੁੱਖੋਂ ਪਿੰਡ ਪੱਦੀ ਸੂਰਾ ਸਿੰਘ ਤਹਿਸੀਲ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ, ਆਪ ਦੇ ਜਨਮ ਤੋਂ ਥੋੜੇ ਸਮੇ ਬਆਦ ਆਪ ਦਾ ਪਰਿਵਾਰ ਗੜਸ਼ੰਕਰ ਵਿਖੇ ਆ ਕੇ ਰਹਿਣ ਲੱਗ ਪਿਆ ਭਾਈ ਸਾਹਿਬ ਨੇ ਆਪਣੀ ਮੁੱਢਲੀ ਸਿਖਿਆ ਗੜਸ਼ੰਕਰ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਆਪ ਨੇ +12 ਤੱਕ ਦੀ ਪੜਾਈ ਗੋਰਮੈਟ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਤੋ ਪੂਰੀ ਕੀਤੀ ,
ਬਚਪਨ ਤੋ ਹੀ ਆਪ ਪੜਨ ਵਿੱਚ ਹੁਸ਼ਿਆਰ ਤੇ ਖੇਡਾਂ ਵਿੱਚ ਅੱਗੇ ਸਨ ਇਸ ਤੋਂ ਉਪਰੰਤ ਆਪ ਨੇ ਉੱਚੇਰੀ ਸਿੱਖਿਆ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲਾ ਲੈ ਲਿਆ ਇਸ ਸਮੇਂ ਦੋਰਾਨ ਵੀਹੀਵੀ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਅਗਵਾਈ ਵਿੱਚ ਕੋਮ ਦੇ ਅਣਖ ਤੇ ਗੈਰਤ ਦੀ ਰਾਖੀ ਕਰਨ ਲਈ ਜੁਝਾਰੂ ਨੋਜਾਵਾਨਾਂ ਦੇ ਕਾਫਲੇ ਪੂਰੇ ਜੋਰਾਂ ਸ਼ੋਰਾਂ ਨਾਲ ਵਿਚਰ ਰਹੇ ਸਨ|
ਪੀ ਏ ਯੂ ਲੁਧਿਆਣਾ ਵਿੱਚ ਪੜਦਿਆਂ ਆਪ ਜੀ ਨੋਜਵਾਨਾਂ ਨਾਲ ਦਰਬਾਰ ਸਾਹਿਬ ਵਿਖੇ ਸੰਤ ਜੀ ਦੇ ਵਿਚਾਰ ਸੁਣਨ ਜਾਇਆ ਕਰਦੇ ਸਨ , ਇਸੇ ਦੋਰਾਨ ਆਪ ਜੀ ਨੇ ਅਮ੍ਰਿਤਪਾਨ ਕੀਤਾ ,ਅਤੇ ਬਿਬੇਕ ਦੀ ਮਰਿਆਦਾ ਧਾਰਨ ਕਰ ਲਈ ਦਰਬਾਰ ਸਾਹਿਬ ਤੇ ਹੋਏ ਵਹਿਸ਼ੀ ਹਮਲੇ ਦਾ ਆਪ ਦੇ ਮਨ ਉੁੱਤੇ ਡੂੰਘਾ ਅਸਰ ਹੋਇਆ , ਪੀ ਏ ਯੂ ਲੁਧਿਆਣਾ ਵਿੱਚ ਪੜਦਿਆਂ ਆਪ ਪਹਿਲਾ ਆਲ ਇੰਡੀਆ ਸਿੱਖ ਸਟੂਡੈਂਟ ਫੇਡਰੇਸ਼ਨ ਦੇ ਸੰਪਰਕ ਵਿੱਚ ਆਏ ਇਸ ਤੋ ਉੁਪਰੰਤ ਆਪ ਦਾ ਮੇਲ ਜੋਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨਾਲ ਹੋ ਗਿਆ ਆਪ ਗੁਪਤ ਰੂਪ ਵਿੱਚ ਸ਼ੰਘਰਸ਼ ਵਿੱਚ ਸੇਵਾ ਵਿੱਚ ਹਿੱਸਾ ਪਾਉਂਦੇ ਰਹੇ ਫਿਰ ਆਪਦਾ ਸੰਪਰਕ ਭਿੰਡਰਾਵਾਲਾ ਟਾਈਗਰਜ਼ ਫੋਰਸ ਦੇ ਸਿੰਘਾਂ ਨਾਲ ਹੋ ਗਿਆ ਭਾਈ ਸਾਹਿਬ ਬਹੁਤ ਵਧੀਆ ਐਥਲੀਟ ਸਨ , ਆਪ ਨੇ ਆਲ ਇੰਡੀਆ ਯੂਨੀਵਰਸਟੀ ਖੇਡਾ ਦੋਰਾਨ ਨੈਸ਼ਨਲ ਲੈਵਲ ਤੇ ਗੋਲਡ ਮੈਡਲ ਪਰਾਪਤ ਕੀਤਾ ਪੜਾਈ ਪੂਰੀ ਹੋਣ ਉਪਰੰਤ ਆਪ ਜੀ ਵਧੀਆ ਨੰਬਰਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਕੰਪਨੀ ਵਿੱਚ ਨੋਕਰੀ ਮਿਲ ਗਈ ਥੋੜਾ ਸਮਾਂ ਆਪ ਪਟਿਆਲਾ ਵਿਖੇ ਰਹੇ ਉੁਸ ਤੋਂ ਉਪਰੰਤ ਆਪ ਨੂੰ ਡੇਅਰੀ ਵਿਭਾਗ ਵਿੱਚ ਡਿਸਟਰਿਕ ਇੰਸਪੈਕਟਰ ਦੀ ਸਰਕਾਰੀ ਨੋਕਰੀ ਮਿਲ ਗਈ ਜੋ ਕਿ ਆਪ ਦੇ ਇਲਾਕੇ ਹੁਸ਼ਿਆਰ ਪੁਰ ਵਿੱਚ ਹੀ ਸੀ ਆਪ ਨੂੰ ਇੱਕ ਸਖਤ ਇਮਾਨਦਾਰ ਅਫਸਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਆਪ ਆਪਣੀ ਤਨਖਾਹ ਸ਼ਹੀਦ ਪਰਿਵਾਰਾਂ ਤੇ ਕੋਮੀ ਸ਼ੰਘਰਸ ਦੇ ਹਿੱਸੇ ਲਾ ਦਿੰਦੇ ਸਨ ਆਪ ਇਲਾਕੇ ਦੇ ਸਮੂਹ ਜੱਥੇਬੰਦੀਆਂ ਦੇ ਜੁਝਾਰੂ ਸਿੰਘਾਂ ਨੂੰ ਨਾਲ ਲੈ ਕੇ ਇੱਕਠਿਆਂ ਚਲਦੇ ਸਨ
ਬਲਾਚੋਰ ਇਲਾਕੇ ਵਿੱਚ ਨੋਕਰੀ ਦੋਰਾਨ ਆਪ ਦਾ ਮੇਲ ਭਿੰਡਰਾਂਵਾਲੇ ਟਾਈਗਰਜ਼ ਫੋਰਸ (ਛੀਨਾ ਗਰੁੱਪ) ਦੇ ਮੁਖੀ ਭਾਈ ਸਤਨਾਮ ਸਿੰਘ ਸ਼ੀਨਾ ਨਾਲ ਹੋ ਗਿਆ ਆਪ ਦੀ ਸੇਵਾ ਤੇ ਸੂਝ ਬੂਝ ਕਾਰਨ ਆਪ ਜੱਥੇਬੰਦੀ ਦੇ ਦਿਮਾਗ ਵਜੋਂ ਜਾਣੇ ਜਾਣ ਲੱਗੇ , ਆਪ ਜੀ ਦੇ ਉੁੱਚੇ ਸੁੱਚੇ ਕਿਰਦਾਰ ਨੂੰ ਦੇਖਦਿਆ ਆਪ ਨੂੰ ਭਿੰਡਰਾਂਵਾਲੇ ਟਾਈਗਰਜ਼ ਫੋਰਸ ਦਾ ਲੈਫ. ਜਨਰਲ ਦਾ ਅਹੁਦਾ ਦਿੱਤਾ ਗਿਆ ਬਹੁਤ ਵਾਰੀ ਆਪ ਪੁਲਿਸ ਮੁਕਾਬਲਿਆਂ ਵਿਚੋਂ ਬਚ ਕੇ ਨਿਕਲ ਜਾਂਦੇ ਰਹੇ , ਆਪ ਜੀ ਆਪਣੇ ਇਲਾਕੇ ਵਿੱਚ ਖਾਲਿਸਤਾਨ ਦੀ ਲਹਿਰ ਦਾ ਪਰਚਾਰ ਕਰਨ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਬਾਪੂ ਜੋਗਿੰਦਰ ਸਿੰਘ ਨਾਲ ਸੰਪਰਕ ਕਰਕੇ ਇੱਕ ਵਿਸ਼ਾਲ ਕਨਵੈਸ਼ਨ ਕਰਵਾਈ ਹੁਣ ਤੱਕ ਪੁਲਿਸ ਨੇ ਆਪ ਨੂੰ ਪੜਕਨ ਲਈ ਜਾਲ ਵਿਛਾਉਣੇ ਸ਼ੁਰੂ ਕਰ ਦਿੱਤੇ ਸਨ ,ਇੱਕ ਵਾਰੀ ਤਖਤ ਕੇਸਗੜ ਸਾਹਿਬ ਤੇ ਮੱਥਾ ਟੇਕਣ ਜਾਂਦਿਆ ਕਿਸੇ ਕੈਟ ਦੀ ਗੱਦਾਰੀ ਕਾਰਨ ਆਪ ਜੀ ਨੂੰ ਤਖਤ ਸਾਹਿਬ ਦੀਆਂ ਪਾਉੜੀਆਂ ਤੋਂ ਖਾਲੀ ਹੱਥੀ ਗਿਰਫਤਾਰ ਕਰ ਲਿਆ ਗਿਆ ਪੁਲਿਸ ਨੇ ਆਪ ਉੁੱਤੇ ਘੋਰ ਤਸ਼ੱਦਦ ਕੀਤਾ ਪਰ ਸੂਰਮੇ ਨੇ ਜੱਥੇਬੰਦੀ ਦਾ ਕੋਈ ਭੇਦ ਨਾ ਦਿੱਤਾ ਜੇਲ ਵਿੱਚ ਰਹਿੰਦੀਆ ਬਿਬੇਕੀ ਹੋਣ ਕਾਰਨ ਆਪ ਜੀ ਨੂੰ ਬੇਅੰਤ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਲੰਬਾ ਸਮਾਂ ਆਪ ਨੇ ਰੋਟੀ ਨਾ ਖਾਧੀ ਫੇਰ ਆਪ ਦੇ ਪਿਤਾ ਜੀ ਦੀਆ ਕੋਸ਼ਿਸ਼ਾਂ ਕਾਰਨ ਆਪ ਜੀ ਨੂੰ ਜੇਲ ਵਿੱਚ ਸਟੋਵ ਤੇ ਰਾਸ਼ਨ ਮਿਲਣਾ ਸ਼ੁਰੂ ਹੋਇਆ ਤਾ ਆਪ ਖੁਦ ਲੰਗਰ ਤਿਆਰ ਕਰਕੇ ਛੱਕਣਾ ਸ਼ੁਰੂ ਕੀਤਾ|
ਆਪ ਦੇ ਪਿਤਾ ਮਾਸਟਰ ਧਿਆਨ ਸਿੰਘ ਦੇ ਜਤਨਾਂ ਸਦਕਾ ਆਪ ਜੇਲ ਵਿੱਚੋ ਰਿਹਾ ਹੋ ਗਏ|ਰਿਹਾ ਹੁੰਦਿਆ ਹੀ ਆਪ ਪੱਕੇ ਤੋਰ ਤੇ ਰੂਪੋਸ਼ ਹੋ ਗਏ ਆਪ ਨੇ ਸ਼ੰਘਰਸ ਨੂੰ ਹੋਰ ਵੀ ਤੇਜ਼ ਕਰ ਦਿੱਤਾ ਆਪ ਦੇ ਛੋਟੇ ਭਰਾ ਸ਼ਹੀਦ ਭਾਈ ਗੁਰਲਾਟ ਸਿੰਘ ਫੋਜ਼ੀ (ਏਰੀਆ ਕਮਾਡਰ ) ਜਿਲਾ ਹੁਸ਼ਿਆਰ ਪੁਰ ਨਾਲ ਰਲ ਕੇ ਇਲਾਕੇ ਵਿੱਚ ਸਮਾਜ ਸੁਧਾਰ ਦੀ ਮੁਹਿਮ ਸ਼ੁਰੂ ਕੀਤੀ ਬਹੁਤ ਸਾਰੀਆ ਨਵ ਵਿਆਹੀਆ ਕੁੜੀਆਂ ਜਿਹਨਾਂ ਨੂੰ ਦਾਜ਼ ਦੇ ਲੋਭੀ ਸੁਹਰਿਆਂ ਵਲੋ ਤੰਗ ਕੀਤਾ ਜਾਂਦਾ ਸੀ ਉੁਹਨਾਂ ਨੂੰ ਮੁੜ ਘਰੋ ਘਰੀ ਵਸਾਇਆ ਤੇ ਦੋਸ਼ੀਆਂ ਨੂੰ ਸਜਾਵਾਂ ਵੀ ਦਿੱਤੀਆ ਹੁਸ਼ਿਆਰਪਰ-ਨਵਾਂਸ਼ਹਿਰ ਇਲਾਕੇ ਵਿੱਚ ਕੋਈ ਵੀ ਸਮਾਜ ਵਿਰੋਧੀ ਅਨਰਸ ਤੇ ਸ਼ਿਵ ਸੈਨਿਕ ਲੱਭਿਆਂ ਨਜ਼ਰ ਨਹੀ ਸੀ ਆਂਉਦਾਂ ਇਸੇ ਸਮੇਂ ਦੋਰਾਨ ਟਾਡੇ ਉੜਮੁੜ ਦੇ ਇੱਕ ਪੰਖਡੀ ਸਾਧ ਬਲਵੰਤ ਸਿੰਘ ਵਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਂਗ ਕਲਗੀ ਤੇ ਚੋਲਾ ਪਾ ਕੇ ਗੁਰੂ ਸਾਹਿਬ ਦੀ ਬੇਅਦਵੀ ਕੀਤੀ ਕਈ ਥੋੜੇ ਸਮੇ ਬਆਦ ਹੀ ਭਾਈ ਸਾਹਿਬ ਨੇ ਬਲਾਚੌਰ ਲਾਗੇ ਉੁਸਦੇ ਇੱਕ ਦੀਵਾਨ ਦੋਰਾਨ ਬੜੀ ਸੂਝ ਬੂਝ ਨਾਲ ਗੁਰੂ ਗੰਰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਸਦੇ ਬਿਲਕੁਲ ਲਾਗੇ ਜਾ ਕੇ ਚਲਦੇ ਦੀਵਾਨ 'ਚ ਗੋਲੀਆਂ ਮਾਰ ਕੇ ਸੋਧ ਦਿੱਤਾ ਗਿਆ ਭਾਈ ਸਾਹਿਬ ਦੀ ਬਹਾਦਰੀ ਦੇ ਕਿਸੇ ਆਮ ਪਿੰਡਾਂ ਦੀਆਂ ਸੱਥਾਂ ਵਿੱਚ ਚਲਣ ਲੱਗੇ , ਫਿਰ 1992 ਵਿੱਚ ਬੇਅੰਤੇ ਬੁਚੜ ਦੀ ਸਰਕਾਰ ਬਣਨ ਉੁਪਰੰਤ ਉਸ ਨੇ ਆਂਉਦੇ ਹੀ ਜੁਲਮਾ ਦੀ ਹਨੇਰੀ ਲਿਆ ਦਿੱਤੀ ਬਹੁਤ ਸਾਰੇ ਜੁਝਾਰੂ ਸਿੰਘ ਤੇ ਜਰਨੈਲ ਸ਼ਹੀਦੀਆਂ ਪਾ ਗਏ ਆਪ ਦੇ ਭਰਾ ਭਾਈ ਗੁਰਲਾਟ ਸਿੰਘ ਵੀ ਪੁਲਿਸ ਕੈਟਾਂ ਵਲੋਂ ਸ਼ਹੀਦ ਕਰਵਾ ਦਿੱਤਾ ਗਿਆ
ਆਪ ਨੇ ਜੱਥੇਬੰਦੀ ਦੇ ਸਿੰਘਾ ਨਾਲ ਮਿਲ ਕੇ ਵੱਡੇ ਐਕਸ਼ਨ ਦੀ ਯੋਜਨਾ ਬਣਾਈ ਆਪ ਦਾ ਨਿਸ਼ਾਨਾ ਮੁੱਖ ਮੰਤਰੀ ਬੇਅੰਤਾ ਸੀ ਆਪ ਜੀ ਨੇ ਜੱਦੇਬੰਦੀ ਦੇ ਹੋਰ ਸਿੰਘਾ ਨਾਲ ਮਿਲ ਕੇ ਉਸ ਨੂੰ ਸ਼ੋਧਣ ਲਈ ਸੈਕਟਰੀਏਟ 'ਚ ਉਸ ਨੂੰ ਬੰਬ ਨਾਲ ਉਡਾਣ ਦੀ ਕੋਸ਼ਿਸ਼ ਕੀਤੀ ਪਰ ਬੇਅੰਤਾ ਧਾਮਕੇ ਵਿੱਚ ਬੱਚ ਗਿਆ ਭਾਈ ਸਾਹਿਬ ਨੂੰ ਫੜਣ ਲਈ ਸਰਕਾਰੀ ਏਜੰਸੀਆਂ ਦੀ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਅੰਤ ਆਪ ਦੇ ਕਿਸੇ ਅਤਿ ਨਜ਼ਦੀਕੀ ਰਿਸ਼ਤੇਦਾਰ ਨੇ ਲਾਲਚ ਵਿੱਚ ਆ ਕੇ ਆਪ ਦੇ ਗੁਪਤ ਟਿਕਾਣੇ ਬਾਰੇ ਪੁਲਿਸ ਨੂੰ ਪੱਕੀ ਜਾਣਕਾਰੀ ਦੇ ਦਿੱਤੀ ,ਬਸੀ ਪਠਾਣਾ, ਖਮਾਂਣੋ ਦੇ ਲਾਗੇ ਇੱਕ ਫਾਰਮ ਹਾਉਸ ਜਿੱਥੇ ਆਪ ਦੀ ਠਾਹਰ ਸੀ ਉੁਸ ਨੂੰ ਪੁਲਿਸ਼ ਤੇ ਫੋਰਸਾਂ ਵਲੋ 24 ਅਗਸਤ 1993 ਨੂੰ ਸਵੇਰੇ ਹੀ ਘੇਰ ਲਿਆ ਗਿਆ ,ਆਪ ਉਸ ਸਮੇ ਕੋਠੀ ਦੀ ਉਪਰਲੀ ਮੰਜਿਲ ਤੇ ਹੀ ਸਨ ਪੁਲਿਸ ਤੇ ਕਮਾਂਡੋਜ਼ ਵਲੋ ਗੋਲੀਆਂ ਦੀ ਬੁਛਾੜ ਕਰ ਦਿੱਤੀ ਗਈ ਭਾਈ ਸਾਹਿਬ ਆਪਣਾ ਬਚਾਅ ਕਰਕੇ ਆਪਣੇ ਕਮਰੇ ਵੱਲ ਆਪਣਾ ਸ਼ਸ਼ਤਰ ਲੈਣ ਲਈ ਵੱਧੇ ਉੁਸ ਸਮੇ ਆਪ ਦੇ ਕੋਲ ਕਮਰੇ ਵਿੱਚ ਸਿਰਫ ਇੱਕ ਰਿਵਾਲਵਰ ਤੇ ਗਿਣਤੀ ਦੇ ਰੋਂਦ ਸਨ ਕਮਰੇ ਵੱਲ ਜਾਂਦਿਆ ਆਪ ਦਿ ਮੋਢੇ ਲਾਗੇ ਗੋਲੀ ਵੱਜ ਗਈ ਪਰ ਆਪ ਨੇ ਜਲਦੀ ਨਾਲ ਰਿਵਾਲਵਰ ਸਾਭ ਲਿਆ ਤੇ ਮੁਕਾਬਲਾ ਕਰਨ ਲੱਗੇ ਗੋਲੀਆਂ ਘਟ ਹੋਣ ਕਾਰਨ ਗੁਰੂ ਕਾ ਲਾਲ ਥੋੜੇ ਸਮੇਂ ਬਆਦ ਨਿਹੱਥਾ ਹੋ ਗਿਆ ਦੂਜੇ ਪਾਸਿਓ ਗੋਲੀਆ ਦੀ ਬੁਛਾੜ ਨੇ ਭਾਈ ਸਾਹਿਬ ਦੀ ਸ਼ਾਤੀ ਛਲਣੀ ਕਰ ਦਿੱਤੀ ਇਸ ਤਰਾਂ ਆਪ ਜੀ ਸ਼ਹੀਦ ਪ੍ਰਾਪਤ ਕਰ ਗਏ|
ਦੁਜੇ ਦਿਨ ਅਖਬਾਰਾ ਦੇ ਮੁੱਖ ਪੰਨੇ ਤੇ ਦੱਸਿਆ ਗਿਆ ਕਿ " ਭਿੰਡਰਾਂਵਾਲਾ ਟਾਈਗਰਜ਼ ਫੋਰਸ ਦਾ ਖਾੜਕੂ ਭਾਈ ਸਤਨਾਮ ਸਿੰਘ ਛੀਨਾ ਦਾ ਸੱਜਾ ਹੱਥ ਰਾਤ ਹੋਏ ਜਬਰਦਸ ਮੁਕਾਬਲੇ 'ਚ ਹਲਾਕ" | ਆਪ ਦੀ ਸ਼ਹੀਦੀ ਦੇਹ ਆਪ ਦੇ ਪਰਿਵਾਰ ਨੂੰ ਨਹੀ ਮਿਲੀ ਉੁਹਨਾਂ ਨੂੰ ਸ਼ਹੀਦੀ ਬਾਰੇ ਪਤਾ ਅਖਬਾਰ ਵਿੱਚੋਂ ਪੜ ਕੇ ਹੀ ਲੱਗਾ ਮੋਜੂਦਾ ਸੰਘਰਸ਼ ਦੋਰਾਨ ਆਪ ਦੇ ਤਿੰਨ ਹੋਰ ਭਰਾ ਸ਼ਹੀਦ ਹੋਏ ਭਾਈ ਗੁਰਾਲਟ ਸਿੰਘ ਫੌਜੀ (ਏਰੀਆ ਕਮਾਡਰ ਬੀ ਟੀ ਐਫ ਤੇ ਭਾਈ ਬਲਬੀਰ ਸਿੰਘ ਜੋ ਕਿ 15 ਕੁ ਸਾਲ ਦੀ ਉਮਰ ਦੇ ਸਨ ( ਦੋਨੋ ਆਪ ਜੀ ਦੇ ਭੂਆ ਦੇ ਲੜਕੇ ਸਨ ) ਆਪ ਦੇ ਛੋਟੇ ਭਰਾ ਭਾਈ ਪਰਮਗੁਰਪ੍ਰੀਤ ਪਾਲ ਸਿੰਘ (ਪੂਨੀਆਂ) ਜੋ ਕਿ ਜਰਮਨ ਵਿੱਚ ਸਨ ਆਪ ਦੀ ਬਆਦ ਉਹ ਪਾਕਿਸਤਾਨ ਆ ਗਏ ਤੇ ਭਾਈ ਪਰਮਜੀਤ ਸਿੰਘ ਪੰਜਵੜ ਮੁਖੀ ਖਾਲਿਸਤਾਨ ਕੋਮਾਡੋ ਫੋਰਸ ਕੋਲੋ ਟਰੇਨਿੰਗ ਲੈਣ ਉਪਰੰਤ ਮੈਦਾਨ -ਏ ਜੰਗ ਵਿੱਚ ਆਏ ਪਰ ਗੱਦਾਰਾਂ ਦੀ ਗੱਦਾਰੀ ਕਾਰਨ ਪੁਲੀਸ ਦੇ ਹੱਥ ਆ ਗਏ ਤੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਅਜੇਗੁਰਪ੍ਰੀਤ ਪਾਲ ਸਿੰਘ ਬਾਣੀ ਬਾਣੇ ਦੇ ਧਾਰਨੀ ਬਹੁਤ ਹੀ ਉੁੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ , ਬਿਬੇਕ ਦੀ ਮਰਆਦਾ ਧਾਰਨ ਕੀਤੀ ਹੋਣ ਕਾਰਨ ਆਪ ਨੂੰ ਬਿਬੇਕੀ ਸਿੰਘ ਦਾ ਨਾਮ ਨਾਲ ਜਾਣਿਆ ਜਾਂਦਾ ਸੀ ਆਪ ਦੀ ਯਾਦ ਵਿੱਚ ਸਲਾਨਾ ਬਰਸੀ ਹਰ ਸਾਲ ਅਗਸਤ ਮਹੀਨੇ ਮਾਨਾਈ ਜਾਂਦੀ ਹੈ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸ਼ਹੀਦਾ ਨੂੰ ਸ਼ਰਧਾ ਸੁਮਨ ਭੇਟ ਕਰਦਾ ਹੈ

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ