ਜਥੇਦਾਰ ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ
ਹਥਿਆਰਬੰਦ ਸੰਘਰਸ਼ ਦੇ ਮੋਢੀ ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ
ਭਾਈ ਤਲਵਿੰਦਰ ਸਿੰਘ ਬੱਬਰ ਦਾ ਨਾਂ ਉਹਨਾਂ ਗੁਰਸਿੱਖਾਂ 'ਚ ਮੋਹਰੀ ਤੌਰ 'ਤੇ ਆਉਂਦਾ ਹੈ, ਜਿਨ੍ਹਾਂ ਨੇ 13 ਅਪ੍ਰੈਲ 1978 ਦੇ ਸਾਕੇ ਮਗਰੋਂ ਇਹ ਸਮਝ ਲਿਆ ਸੀ ਕਿ ਸਿੱਖ ਹੱਕਾਂ ਦੀ ਰਾਖੀ ਲਈ ਹੁਣ ਹਥਿਆਰ ਚੁੱਕਣੇ ਹੀ ਪੈਣੇ ਹਨ। ਉਹਨਾਂ ਦੀ ਸ਼ਾਨਦਾਰ ਦੁਮਾਲੇ ਵਾਲ਼ੀ ਤਸਵੀਰ, ਜਿਸ ਵਿਚ ਉਹ ਸੰਪੂਰਨ ਖ਼ਾਲਸਾਈ ਬਾਣੇ ਵਿਚ ਸਜੇ-ਫੱਬੇ ਹਨ, ਵੇਖਣ ਵਾਲ਼ੇ ਨੂੰ ਕੀਲ ਲੈਂਦੀ ਹੈ। ਖ਼ਾਲਿਸਤਾਨ ਦੇ ਸੰਘਰਸ਼ ਵਿਚ ਉਹਨਾਂ ਦੇ ਯੋਗਦਾਨ ਨੂੰ ਵੇਖਦਿਆਂ ਪਤਾ ਲੱਗਦਾ ਹੈ ਕਿ ਸਿੱਖ ਸੰਘਰਸ਼ ਵਿੱਚ ਉਹਨਾਂ ਦਾ ਸਥਾਨ ਬਹੁਤ ਉੱਚਾ ਹੈ।
ਮੁੱਢਲਾ ਜੀਵਨ:
ਕਪੂਰਥਲੇ ਜ਼ਿਲ੍ਹੇ ਵਿਚ ਜਿਹੜੀ ਸੜਕ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਹੈ, ਉਸ ਉੱਪਰ ਇੱਕ ਕਸਬੇ ਵਰਗਾ ਪਿੰਡ ਹੈ ਮੇਹਦੀਆਣਾ। ਮੇਹਦੀਆਣਾ ਤੋਂ ਇਕ ਨਹਿਰ ਹੈ, ਜਿਹੜੀ ਕੋਟ ਫਤੂਹੀ ਵੱਲ ਨੂੰ ਜਾਂਦੀ ਹੈ। ਇਸੇ ਨਹਿਰੇ-ਨਹਿਰ ਜਾਈਏ ਤਾਂ 8-9 ਕਿਲੋਮੀਟਰ ਅੱਗੇ ਜਾ ਕੇ ਨਹਿਰ ਦੀ ਪੁਲ਼ੀ ਪੈਂਦੀ ਹੈ। ਨਹਿਰ ਦੀ ਪੁਲ਼ੀ ਉੱਤੇ ਬੋਰਡ ਲੱਗਾ ਹੋਇਆ ਹੈ, ਜਿਸ 'ਤੇ ਪਿੰਡ ਦਾ ਨਾਂ ਲਿਖਿਆ ਹੈ- 'ਪਾਸ਼ਟਾਂ'।
'ਪਰਮਾਰ' ਭਾਈਚਾਰੇ ਦੀ ਬਹੁਗਿਣਤੀ ਵਾਲ਼ੇ ਇਸ ਪਿੰਡ ਵਿਚ ਹੀ ਭਾਈ ਤਲਵਿੰਦਰ ਸਿੰਘ ਬੱਬਰ ਦਾ 26 ਫ਼ਰਵਰੀ 1944 ਨੂੰ ਜਨਮ ਹੋਇਆ। ਉਹਨਾਂ ਦੇ ਪਿਤਾ ਸ. ਜਮੀਅਤ ਸਿੰਘ ਦਾ ਪਹਿਲਾ ਵਿਆਹ ਬੀਬੀ ਧੰਨ ਕੌਰ ਨਾਲ਼ ਹੋਇਆ ਸੀ। ਤਿੰਨ ਧੀਆਂ ਪਿੱਛੋਂ ਸ. ਜਮੀਅਤ ਸਿੰਘ ਨੇ ਇਕ ਹੋਰ ਵਿਆਹ ਬੀਬੀ ਸੁਰਜੀਤ ਕੌਰ ਨਾਲ਼ ਕਰਵਾਇਆ। ਬੀਬੀ ਸੁਰਜੀਤ ਕੌਰ ਦੇ ਤਿੰਨ ਪੁੱਤਰ ਸ. ਤਲਵਿੰਦਰ ਸਿੰਘ, ਸ. ਸਵਰਨ ਸਿੰਘ ਤੇ ਸ. ਕੁਲਵਰਨ ਸਿੰਘ ਹੋਏ। ਇਸੇ ਦੌਰਾਨ ਬੀਬੀ ਧੰਨ ਕੌਰ ਦੀ ਕੁੱਖੋਂ ਸ. ਮਹਿੰਦਰ ਸਿੰਘ ਦਾ ਜਨਮ ਹੋਇਆ। ਇੰਝ ਭਾਈ ਤਲਵਿੰਦਰ ਸਿੰਘ ਹੋਰੀਂ 4 ਭਰਾ ਤੇ 3 ਭੈਣਾਂ ਸਨ।
ਦਸਵੀਂ ਤਕ ਪੜ੍ਹਾਈ ਕਰਨ ਮਗਰੋਂ ਉਹ ਆਪਣੇ ਪਿਤਾ ਦੇ ਨਾਲ਼ ਖੇਤੀਬਾੜੀ ਕਰਨ ਲੱਗ ਪਏ। ਖੁੱਲ੍ਹੇ-ਡੁੱਲ੍ਹੇ ਸੁਭਾਅ ਤੇ ਹਾਸੇ-ਮਜ਼ਾਕ ਵਾਲ਼ੇ ਹੋਣ ਕਰਕੇ ਉਹਨਾਂ ਦਾ ਆਪਣੇ ਯਾਰਾਂ-ਦੋਸਤਾਂ ਵਿਚ ਬੜਾ ਪਿਆਰ ਸਤਿਕਾਰ ਸੀ। ਘਰਾਂ ਵਿਚ ਵਿਆਹ-ਸ਼ਾਦੀਆਂ ਤੇ ਹੋਰ ਗ਼ਮੀ-ਖ਼ੁਸ਼ੀ ਮੌਕੇ ਉਹ ਬੜੀ ਜ਼ਿੰਮੇਵਾਰੀ ਨਿਭਾਉਂਦੇ। ਪੜ੍ਹਨ-ਲਿਖਣ ਦੇ ਨਾਲ਼-ਨਾਲ਼ ਉਹਨਾਂ ਨੂੰ ਕੰਮ-ਧੰਦੇ ਦਾ ਬੜਾ ਸ਼ੌਕ ਸੀ। ਮਿਹਨਤੀ ਸੁਭਾਅ ਹੋਣ ਕਰਕੇ ਪਿੰਡ ਦੇ ਸਾਰੇ ਸਿਆਣੀ ਉਮਰ ਵਾਲ਼ੇ ਸ. ਜਮੀਅਤ ਸਿੰਘ ਕੋਲ਼ ਉਹਨਾਂ ਦੇ ਇਸ ਸਲੱਗ ਪੁੱਤ ਦੀਆਂ ਸਿਫ਼ਤਾਂ ਕਰਦੇ। ਆਪਣੇ ਭੈਣਾਂ-ਭਰਾਵਾਂ ਨਾਲ਼ ਉਹਨਾਂ ਨੇ ਹਾਸਾ ਮਜ਼ਾਕ ਕਰਨਾ। ਉਹਨਾਂ ਦੇ ਘਰ ਵਿਚ ਹੁੰਦਿਆਂ ਵਿਹੜਾ ਭਰਿਆ-ਭਰਿਆ ਲੱਗਦਾ। ਕੋਈ ਨਾ ਕੋਈ ਉਹਨਾਂ ਦਾ ਹਾਣੀ ਉਹਨਾਂ ਨੂੰ ਮਿਲ਼ਣ ਤੁਰਿਆ ਰਹਿੰਦਾ। ਪਿੰਡ ਦੇ ਨੌਜਵਾਨਾਂ ਵਿਚ ਹਰਮਨ ਪਿਆਰੇ ਤਲਵਿੰਦਰ ਸਿੰਘ ਦੇ ਜੋਟੀਦਾਰਾਂ ਨੂੰ ਓਦੋਂ ਇਹ ਅਹਿਸਾਸ ਨਹੀਂ ਸੀ ਕਿ ਉਹਨਾਂ ਦਾ ਜਿਗਰੀ ਯਾਰ, ਕਦੇ ਸਿੱਖ ਧਰਮ ਲਈ ਐਡੀ ਵੱਡੀ ਕੁਰਬਾਨੀ ਕਰੇਗਾ।
ਵਿਆਹ:
20 ਕੁ ਸਾਲ ਦੀ ਉਮਰੇ 1964 ਵਿਚ ਭਾਈ ਤਲਵਿੰਦਰ ਸਿੰਘ ਦਾ ਅਨੰਦ ਕਾਰਜ ਬੀਬੀ ਸੁਰਿੰਦਰ ਕੌਰ ਨਾਲ਼ ਹੋਇਆ। ਬੀਬੀ ਸੁਰਿੰਦਰ ਕੌਰ ਦੇ ਪੇਕੇ ਜਲੰਧਰ ਜ਼ਿਲ੍ਹੇ ਵਿਚ ਆਦਮਪੁਰ ਦੇ ਕੋਲ਼ ਕਾਲਰੇ ਪਿੰਡ ਦੇ ਨਾਲ਼ ਸਥਿਤ 'ਪਧਿਆਣੇ' ਪਿੰਡ ਸਨ। ਪਾਸ਼ਟੇ ਤੋਂ ਨਹਿਰੇ-ਨਹਿਰ ਪਧਿਆਣੇ ਤਕ ਪੱਕੀ ਸੜਕ ਬਣੀ ਹੋਈ ਹੈ। ਭਾਈ ਤਲਵਿੰਦਰ ਸਿੰਘ ਦੀ ਆਪਣੇ ਸਹੁਰੇ ਸਰਦਾਰ ਚਾਨਣ ਸਿੰਘ ਨਾਲ਼ ਬੜੀ ਡੂੰਘੀ ਵਿਚਾਰਾਂ ਦੀ ਸਾਂਝ ਸੀ। ਘਰੇਲੂ ਫ਼ੈਸਲੇ ਅਨੁਸਾਰ ਭਾਈ ਤਲਵਿੰਦਰ ਸਿੰਘ ਬਾਕੀ ਪਰਿਵਾਰ ਨਾਲ਼ੋਂ ਅੱਡ ਵੱਖਰੇ ਮਕਾਨ ਵਿਚ ਰਹਿਣ ਲੱਗ ਪਏ। ਉਹਨਾਂ ਦੇ ਘਰ ਪੁੱਤਰ ਜਸਵਿੰਦਰ ਸਿੰਘ ਨੇ ਜਨਮ ਲਿਆ।
ਕੈਨੇਡਾ ਦਾ ਪ੍ਰੋਗਰਾਮ:
ਪਿੰਡ ਰਹਿੰਦਿਆਂ ਭਾਈ ਤਲਵਿੰਦਰ ਸਿੰਘ ਨੇ ਗ੍ਰਹਿਸਤੀ ਦੀ ਗੱਡੀ ਨੂੰ ਚਲਾਉਣ ਲਈ ਖੇਤੀ ਦੇ ਨਾਲ਼ ਹੋਰ ਕਈ ਧੰਦੇ ਕੀਤੇ, ਪਰ ਗੱਲ ਨਾ ਬਣੀ। ਦੁਆਬੇ ਦੇ ਇਸ ਖ਼ਿੱਤੇ ਵਿਚੋਂ ਰੋਜ਼ੀ-ਰੋਟੀ ਲਈ ਵਿਦੇਸ਼ਾਂ ਨੂੰ ਜਾਣ ਦਾ ਮੁੱਢ ਤੋਂ ਰੁਝਾਨ ਰਿਹਾ ਹੈ। 1970 ਵਿਚ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਚੱਕਰ ਵਿਚ ਪਰਿਵਾਰ ਸਮੇਤ ਕੈਨੇਡਾ ਚਲੇ ਗਏ। ਵੈਨਕੂਵਰ, ਬ੍ਰਿਟਿਸ਼ ਕੋਲੰਬੀਆਂ ਵਿਚ ਰਹਿੰਦਿਆਂ ਉਹਨਾਂ ਦੇ ਘਰ ਇਕ ਪੁੱਤਰ ਨਰਿੰਦਰ ਸਿੰਘ ਤੇ ਪੁੱਤਰੀ ਰਜਿੰਦਰ ਕੌਰ ਦਾ ਜਨਮ ਹੋਇਆ। ਇਹੀ ਉਹ ਸਮਾਂ ਸੀ ਜਦ ਉਹਨਾਂ ਦਾ ਝੁਕਾਅ ਸਿੱਖ ਧਰਮ ਵੱਲ ਵਧਿਆ। 1975 ਵਿਚ ਉਹ ਇਕ ਜਥੇ ਨਾਲ਼ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਆਏ। ਗੁਰਦੁਆਰਾ ਪੰਜਾ ਸਾਹਿਬ ਵਿਖੇ ਉਹਨਾਂ ਅੰਮ੍ਰਿਤਪਾਨ ਕੀਤਾ। ਅਗਲੇ ਵਰ੍ਹੇ 1976 ਵਿਚ ਉਹਨਾਂ ਦੇ ਪਰਿਵਾਰ ਨੇ ਵੀ ਅੰਮ੍ਰਿਤਪਾਨ ਕਰ ਲਿਆ।
ਪੰਥਕ ਸਰਗਰਮੀਆਂ:
ਗੁਰੂ ਵਾਲ਼ੇ ਬਣਨ ਮਗਰੋਂ ਭਾਈ ਤਲਵਿੰਦਰ ਸਿੰਘ ਨੇ ਆਪਣੇ ਹਮਖ਼ਿਆਲੀ ਸਿੰਘਾਂ ਨੂੰ ਨਾਲ਼ ਲੈ ਕੇ ਪੰਥਕ ਸਰਗਰਮੀਆਂ ਅਰੰਭ ਕੀਤੀਆਂ। ਉਹਨਾਂ ਨੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ-ਪ੍ਰਸਾਰ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਹਨਾਂ ਦੇ ਜਥੇ ਨੂੰ ਕਈ ਥਾਂਈ ਉਹਨਾਂ ਲੋਕਾਂ ਦਾ ਵਿਰੋਧ ਵੀ ਝੱਲਣਾ ਪਿਆ, ਜੋ ਮਰਿਆਦਾ ਦੇ ਧਾਰਨੀ ਨਹੀਂ ਸੀ।
ਕੈਨੇਡਾ ਤੋਂ ਭਾਰਤ:
ਇਸੇ ਸਮੇਂ 13 ਅਪ੍ਰੈਲ 1978 ਨੂੰ ਪੰਜਾਬ ਵਿਚ ਅੰਮ੍ਰਿਤਸਰ ਦੀ ਧਰਤੀ 'ਤੇ ਨਕਲ਼ੀ ਨਿਰੰਕਾਰੀਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਇਸ ਹਿਰਦੇਵੇਧਕ ਖ਼ਬਰ ਨੂੰ ਸੁਣ ਕੇ ਭਾਈ ਤਲਵਿੰਦਰ ਸਿੰਘ ਦਾ ਅੰਦਰਲਾ, ਪੀੜ ਨਾਲ਼ ਵਿੰਨਿਆ ਗਿਆ। ਉਹਨਾਂ ਟਿਕਟ ਕਟਵਾਈ ਤੇ ਪੰਜਾਬ ਆ ਗਏ। ਨਿਰੰਕਾਰੀਆਂ ਦੀਆਂ ਸਿੱਖ-ਵਿਰੋਧੀ ਸਰਗਰਮੀਆਂ, ਭਾਰਤੀ ਹਕੂਮਤ ਵੱਲੋਂ ਨਿਰੰਕਾਰੀਆਂ ਸਮੇਤ ਹਰ ਸਿੱਖ-ਵਿਰੋਧੀ ਤਾਕਤ ਦੀ ਪੁਸ਼ਤਪਨਾਹੀ, ਅਕਾਲੀਆਂ ਦਾ ਘੇਸਲਵੱਟ ਰਵੱਈਆ, ਇਹ ਸਭ ਕੁਝ ਵੇਖ ਕੇ ਭਾਈ ਸਾਹਿਬ ਰੋਹ ਨਾਲ਼ ਭਰ ਗਏ। ਉਹਨਾਂ ਨੇ ਆਪਣੇ ਵਰਗੇ ਹੋਰ ਸਿੰਘਾਂ ਨਾਲ਼ ਸੰਪਰਕ ਬਣਾਇਆ ਤੇ 'ਚੱਲਦਾ ਵਹੀਰ ਚੱਕਰਵਰਤੀ ਦਲ' ਬਣਾ ਕੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਪ੍ਰਚਾਰ ਵਹੀਰ ਦੌਰਾਨ ਉਹ ਪਿੰਡ-ਪਿੰਡ ਜਾ ਕੇ ਸਿੱਖੀ ਦਾ ਧੜੱਲੇ ਨਾਲ਼ ਪ੍ਰਚਾਰ ਕਰਦੇ।
ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲ਼ਿਆਂ ਨੇ ਭਾਈ ਸਾਹਿਬ ਦੇ ਗੁਰਮਤਿ ਪ੍ਰਚਾਰ ਦੇ ਇਹਨਾਂ ਪ੍ਰੋਗਰਾਮਾਂ ਵਿਚ ਮਦਦ ਕੀਤੀ। ਖ਼ਾਲਸਾਈ ਬਾਣੇ ਵਿਚ ਉਹਨਾਂ ਨੇ ਸਿੱਖ ਸੰਗਤਾਂ ਨੂੰ ਧੜੱਲੇ ਨਾਲ਼ ਸਿੱਖੀ ਉੱਪਰ ਹੋ ਰਹੇ ਹਮਲਿਆਂ ਬਾਰੇ ਸੁਚੇਤ ਕੀਤਾ ਤੇ ਬਾਣੀ ਤੇ ਬਾਣੇ ਨਾਲ਼ ਜੁੜਨ ਦੀ ਪ੍ਰੇਰਨਾ ਕੀਤੀ।
ਗੁਰਬਚਨੇ ਨਿਰੰਕਾਰੀ ਦਾ ਬਰੀ ਹੋਣਾ:
4 ਜਨਵਰੀ 1980 ਨੂੰ ਸ਼ਰੇਆਮ ਪੱਖਪਾਤ ਕਰਦਿਆਂ ਕਰਨਾਲ ਦੀ ਅਦਾਲਤ ਨੇ ਗੁਰਬਚਨ ਸਿੰਘ ਨਿਰੰਕਾਰੀ ਮੁਖੀ ਨੂੰ ਬਰੀ ਕਰ ਦਿੱਤਾ। ਨਾਲ਼ ਹੀ ਬਾਕੀ ਦੇ 64 ਦੋਸ਼ੀ ਵੀ ਬਰੀ ਕਰ ਦਿੱਤੇ। ਨਿਰੰਕਾਰੀਆਂ ਨੇ ਸ਼ਰੇਆਮ ਸਿੱਖਾਂ ਦਾ ਕਤਲੇਆਮ ਕੀਤਾ ਸੀ, ਪਰ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ। ਨਿਰੰਕਾਰੀਏ ਸਿੱਖਾਂ ਦੀ ਖਿੱਲੀ ਉਡਾਉਂਦੇ ਤੇ ਕਹਿੰਦੇ ਕਿ ਸਿੱਖਾਂ ਦੇ ਗੁਰੂ ਹਰਿਗੋਬਿੰਦ ਸਾਹਿਬ ਨੇ ਤਾਂ 52 ਕੈਦੀ ਛੁਡਵਾਏ ਸੀ ਪਰ ਸਾਡਾ ਗੁਰੂ 64 ਕੈਦੀ ਛੁਡਵਾ ਲਿਆਇਆ ਹੈ।
ਇਸ ਮਾਹੌਲ ਵਿਚ ਸ਼ਰਧਾ-ਭਾਵਨਾ ਵਾਲ਼ੇ ਸਿੱਖ ਬੜੇ ਬੇਵੱਸ ਤੇ ਕਸੂਤੇ ਮਹਿਸੂਸ ਕਰ ਰਹੇ ਸਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਮਾਨਸਿਕ ਸੰਤਾਪ ਹੱਦਾਂ-ਬੰਨੇ ਟੱਪ ਚੁੱਕਿਆ ਸੀ। ਹਰ ਸਿੰਘ ਓਵੇਂ ਕਲਪ ਰਿਹਾ ਸੀ ਜਿਵੇਂ ਅੱਜ-ਕੱਲ੍ਹ ਸਰਸੇ ਵਾਲ਼ੇ ਸਾਧ ਤੋਂ ਕਲਪਿਆ ਪਿਆ ਹੈ। ਟਕਸਾਲੀ ਸਿੰਘ ਗੁਰਬਚਨੇ ਦਾ ਕੰਢਾ ਕੱਢਣ ਲਈ ਹੱਥਾਂ 'ਤੇ ਦੰਦੀਆਂ ਵੱਢ ਰਹੇ ਸੀ।
ਓਧਰ ਦਾਸੂਵਾਲ ਪਿੰਡ ਦੇ ਭਾਈ ਸੁਖਦੇਵ ਸਿੰਘ ਤੇ ਉਹਨਾਂ ਦੇ ਸਾਥੀ ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਸੁਲੱਖਣ ਸਿੰਘ ਵੈਰੋਵਾਲ਼, ਭਾਈ ਅਨੋਖ ਸਿੰਘ ਸੂਬਾ ਵੜਿੰਗ ਆਪਣੇ ਤੌਰ 'ਤੇ ਸਰਗਰਮ ਸਨ।
ਫ਼ਰੀਦਕੋਟ ਦੇ ਐਸ.ਐਸ.ਪੀ. ਸ. ਸਿਮਰਨਜੀਤ ਸਿੰਘ ਮਾਨ ਦੇ ਗੰਨਮੈਨ ਹੌਲਦਾਰ ਗੁਰਨਾਮ ਸਿੰਘ, ਭਾਈ ਅਮਰਜੀਤ ਸਿੰਘ ਖੇਮਕਰਨ ਤੇ ਸੇਵਾ ਸਿੰਘ ਤਰਮਾਲਾ ਵੀ ਸਿੱਖੀ ਦੇ ਵੈਰੀਆਂ ਨੂੰ ਸੋਧਣ ਲਈ ਤਤਪਰ ਸਨ।
ਏਧਰ ਭਾਈ ਤਲਵਿੰਦਰ ਸਿੰਘ ਨੂੰ ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆ ਤੇ ਸ. ਸਿਮਰਨਜੀਤ ਸਿੰਘ ਦੇ ਗੰਨਮੈਨਾਂ ਨਾਲ਼ ਮੇਲ-ਮੁਲਾਕਾਤ ਮਗਰੋਂ ਮਹਿਸੂਸ ਹੋਇਆ ਕਿ ਹੁਣ ਕੇਵਲ ਧਰਮ ਪ੍ਰਚਾਰ ਨਾਲ਼ ਨਹੀਂ ਸਰਨਾ, ਹੁਣ ਖੰਡਾ ਖੜਕਾਉਣ ਦਾ ਵੇਲ਼ਾ ਹੈ।
24 ਅਪ੍ਰੈਲ 1980 ਨੂੰ ਗੁਰਬਚਨੇ ਨਰਕਧਾਰੀਏ ਨੂੰ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਨੇ ਸੋਧਾ ਲਾ ਦਿੱਤਾ। ਪਰ ਬਾਕੀ ਦੁਸ਼ਟਾਂ ਦੀ ਸੁਧਾਈ ਵੀ ਜ਼ਰੂਰੀ ਸੀ।
ਹਥਿਆਰਬੰਦ ਸੰਘਰਸ਼:
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ 'ਖ਼ਾਲਿਸਤਾਨ ਸਟਰੱਗਲ' ਦੇ ਪੰਨਾ ੪੬ ਅਨੁਸਾਰ ਅਖੰਡ ਕੀਰਤਨੀ ਜਥੇ ਦੇ ਸਿੰਘ ਹਥਿਆਰਬੰਦ ਹੋ ਕੇ ਸਿੱਖੀ ਦੇ ਵੈਰੀਆਂ ਤੋਂ ਬਦਲਾ ਲੈਣ ਲਈ ਤਤਪਰ ਸਨ। ਕਿਤਾਬ ਅਨੁਸਾਰ ਭਾਈ ਤਲਵਿੰਦਰ ਸਿੰਘ ਕੈਨੇਡਾ ਚਲੇ ਗਏ ਤੇ ਓਥੋਂ ਹਥਿਆਰਾਂ ਤੇ ਮਾਇਆ ਦਾ ਇੰਤਜ਼ਾਮ ਕਰਕੇ ਵਾਪਸ ਆ ਗਏ। ਜਗਤਾਰ ਸਿੰਘ ਲਿਖਦੇ ਹਨ ਕਿ ਭਾਈ ਤਲਵਿੰਦਰ ਸਿੰਘ ਨੇ ਇਕ ਮਾਊਜ਼ਰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਨੂੰ ਵੀ ਭੇਂਟ ਕੀਤਾ। ਭਾਈ ਤਲਵਿੰਦਰ ਸਿੰਘ ਵੱਲੋਂ ਹਥਿਆਰਾਂ ਦਾ ਇੰਤਜ਼ਾਮ ਹੋਣ ਮਗਰੋਂ ਪੰਜਾਬ ਵਿਚ ਨਿਰੰਕਾਰੀਆਂ ਦਾ ਕਤਲੇਆਮ ਸ਼ੁਰੂ ਹੋਇਆ। ਭਾਈ ਸੁਖਦੇਵ ਸਿੰਘ ਦਾਸੂਵਾਲ ਵੱਲੋਂ 5 ਅਗਸਤ 1981 ਨੂੰ ਅਨੰਦਪੁਰ ਸਾਹਿਬ ਵਿਖੇ ਸ਼ਾਦੀ ਲਾਲ ਨਾਂ ਦੇ ਨਰਕਧਾਰੀ ਦੇ ਸੋਧਣ ਤੋਂ ਸ਼ੁਰੂ ਹੋਇਆ ਐਕਸ਼ਨਾਂ ਦਾ ਦੌਰ ਲਗਾਤਾਰ ਜਾਰੀ ਰਿਹਾ।
ਜਲੰਧਰ ਤੇ ਤਰਨ ਤਾਰਨ ਗੋਲ਼ੀ ਕਾਂਡ:
ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ 9 ਸਤੰਬਰ 1981ਨੂੰ ਜਗਬਾਣੀ ਅਖ਼ਬਾਰ ਵਾਲ਼ੇ ਲਾਲਾ ਜਗਤ ਨਰਾਇਣ ਨੂੰ ਉਸ ਦੀਆਂ ਸਿੱਖ-ਵਿਰੋਧੀ ਕਾਰਵਾਈਆਂ ਕਰਕੇ ਸੋਧਾ ਲਾਇਆ ਗਿਆ। ਇਸ ਕਾਂਡ ਵਿਚ 20 ਸਤੰਬਰ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਮਹਿਤਾ ਚੌਂਕ ਵਿਚ ਗ੍ਰਿਫ਼ਤਾਰੀ ਦੇ ਦਿੱਤੀ। ਗ੍ਰਿਫ਼ਤਾਰੀ ਵਾਲ਼ੀ ਰਾਤ ਨੂੰ ਜਲੰਧਰ ਵਿਚ ਸਿੰਘਾਂ ਨੇ ਫ਼ਾਇਰਿੰਗ ਕੀਤੀ ਤੇ 3 ਦੋਸ਼ੀਆਂ ਨੂੰ ਸੋਧਾ ਲਾਇਆ। ਇਸੇ ਤਰ੍ਹਾਂ ਦਾ ਗੋਲ਼ੀ ਕਾਂਡ ਤਰਨ ਤਾਰਨ ਵੀ ਹੋਇਆ।
ਹਾਈਜੈਕਿੰਗ:
ਵਾਪਰ ਰਹੀਆਂ ਇਹਨਾਂ ਘਟਨਾਵਾਂ ਵਿਚ ਭਾਈ ਤਲਵਿੰਦਰ ਸਿੰਘ ਦਾ ਸਿੱਧਾ ਜਾਂ ਅਸਿੱਧਾ ਹੱਥ ਸੀ। ਸੰਤਾਂ ਦੀ ਗ੍ਰਿਫ਼ਤਾਰੀ ਮਗਰੋਂ 29 ਸਤੰਬਰ 1981 ਨੂੰ ਦਲ ਖ਼ਾਲਸਾ ਨੇ ਭਾਈ ਗਜਿੰਦਰ ਸਿੰਘ ਦੀ ਅਗਵਾਈ ਵਿਚ ਭਾਰਤੀ ਹਵਾਈ ਜਹਾਜ਼ ਅਗਵਾ ਕੀਤਾ ਤੇ ਪਾਕਿਸਤਾਨ ਲੈ ਗਏ।
ਸੈਕਟਰੀਏਟ 'ਤੇ ਹਮਲਾ:
ਭਾਈ ਦਿਲਾਵਰ ਸਿੰਘ ਵੱਲੋਂ ਮਨੁੱਖੀ ਬੰਬ ਬਣ ਕੇ ਬੇਅੰਤੇ ਬੁੱਚੜ ਨੂੰ 31 ਅਗਸਤ 1995 ਨੂੰ ਉਡਾਉਣ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਓਸੇ ਸੈਕਟਰੀਏਟ ਵਿਚ ਸਿੰਘਾਂ ਨੇ 16 ਅਕਤੂਬਰ 1981 ਨੂੰ ਵੀ ਹਮਲਾ ਕੀਤਾ ਸੀ। ਇਹ ਹਮਲਾ ਸੰਤ ਭਿੰਡਰਾਂਵਾਲ਼ਿਆਂ ਦੀ ਰਿਹਾਈ ਤੋਂ ਅਗਲੇ ਦਿਨ ਹੋਇਆ ਸੀ। ਨਕਲੀ ਨਿਰੰਕਾਰੀਆਂ ਦੇ ਸਭ ਤੋਂ ਵੱਡੇ ਸਮਰਥਕ ਡੀ.ਸੀ. ਗੁਰਦਾਸਪੁਰ ਨਿਰੰਜਨ ਸਿੰਘ ਨੇ ਸਿੱਖਾਂ ਨਾਲ਼ ਬੜਾ ਵੈਰ ਪਾਇਆ ਸੀ ਤੇ ਇਹੀ ਸਖ਼ਸ਼ 1978 ਦੇ ਸਾਕੇ ਮੌਕੇ ਮੋਹਰੀ ਸੀ। ਸਿੰਘਾਂ ਨੂੰ ਇਹ ਬੜਾ ਰੜਕਦਾ ਸੀ, ਪਰ ਸਰਕਾਰ ਨੇ ਇਸ ਨੂੰ ਸੁਰੱਖਿਅਤ ਟਿਕਾਣਾ ਸਮਝ ਕੇ ਸੈਕਟਰੀਏਟ ਚੰਡੀਗੜ੍ਹ ਵਿਚ ਜਾ ਲਾਇਆ। ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਖੇਮਕਰਨ ਤੇ ਭਾਈ ਵਧਾਵਾ ਸਿੰਘ ਨੇ ਇਸ ਪਾਰਟੀ 'ਤੇ ਜਦ ਗੋਲ਼ੀਆਂ ਵਰ੍ਹਾਈਆਂ ਤਾਂ ਉਹ ਆਪ ਭੱਜ ਕੇ ਬਾਥਰੂਮ ਵਿਚ ਲੁਕ ਗਿਆ, ਪਰ ਉਸ ਦਾ ਭਰਾ ਸੁਰਿੰਦਰ ਠੋਕਿਆ ਗਿਆ।
ਭਾਈ ਤਲਵਿੰਦਰ ਸਿੰਘ ਤੇ ਹੋਰ ਬੱਬਰਾਂ ਦਾ ਰਾਜ ਖੁੱਲ੍ਹਣਾ:
23 ਅਕਤੂਬਰ ਨੂੰ ਭਾਈ ਸਾਹਿਬ ਦੇ ਪਿੰਡ ਵਿਚ ਨਿਰੰਕਾਰੀ ਮਹਿੰਦਰ ਪਾਲ ਨੂੰ ਤਿੰਨ ਮੋਟਰ ਸਾਈਕਲ ਸਵਾਰ ਸੋਧਾ ਲਾ ਗਏ। ਭਾਈ ਤਲਵਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਹੋਰਾਂ ਦੀਆਂ ਇਹ ਸਰਗਰਮੀਆਂ ਪੂਰਨ ਰੂਪ ਵਿਚ ਗੁਪਤ ਸਨ। ਪੁਲੀਸ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਆਏ ਦਿਨ ਸਿੱਖੀ ਦੇ ਵੈਰੀਆਂ ਨੂੰ ਕੌਣ ਸੋਧਾ ਲਾ ਰਿਹਾ ਹੈ। ਪਰ ਕਦੇ ਨਾ ਕਦੇ ਤਾਂ ਇਹ ਭੇਦ ਖੁੱਲਣਾ ਹੀ ਸੀ। 6 ਨਵੰਬਰ 1981 ਨੂੰ ਬੱਬਰ ਖ਼ਾਲਸਾ ਦੇ ਇਕ ਚੋਟੀ ਦੇ ਜੁਝਾਰੂ ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਜ਼ਿਲ੍ਹਾ ਫ਼ਰੀਦਕੋਟ ਦੀ ਗ੍ਰਿਫ਼ਤਾਰੀ ਹੋਈ। ਬੇਤਹਾਸ਼ਾ ਤਸ਼ੱਦਦ ਮੂਹਰੇ ਉਹ ਸਿੰਘ ਅੜ ਨਾ ਸਕਿਆ। ਇੰਝ ਪੁਲੀਸ ਨੂੰ ਪਤਾ ਲੱਗਾ ਕਿ ਨਕਲੀ ਨਿਰੰਕਾਰੀਆਂ ਤੇ ਜ਼ਾਲਮ ਪੁਲੀਸ ਅਫ਼ਸਰਾਂ ਤੇ ਹੋਰ ਸਿੱਖੀ ਦੇ ਵੈਰੀਆਂ ਨੂੰ ਸੋਧਾ ਲਾਉਣ ਲਈ ਇਕ ਗਰੁੱਪ ਸਰਗਰਮ ਹੈ, ਜਿਨ੍ਹਾਂ ਨੂੰ 'ਬੱਬਰ' ਕਿਹਾ ਜਾਂਦਾ ਹੈ। ਸਰਕਾਰ ਹੈਰਾਨ ਪ੍ਰੇਸ਼ਾਨ ਸੀ ਕਿ ਕਈ ਪੁਲੀਸ ਮੁਲਾਜ਼ਮ ਵੀ ਇਸ ਬੱਬਰ ਗਰੁੱਪ ਵਿਚ ਸ਼ਾਮਲ ਹਨ। ਇੰਝ ਪੁਲੀਸ ਕੋਲ਼ ਭਾਈ ਤਲਵਿੰਦਰ ਸਿੰਘ ਬੱਬਰ ਤੇ ਭਾਈ ਸੁਖਦੇਵ ਸਿੰਘ ਬੱਬਰ ਦੇ ਨਾਲ਼-ਨਾਲ਼ ਹੋਰ ਸਿੰਘਾਂ ਦਾ ਵੀ ਭੇਤ ਖੁੱਲ੍ਹ ਗਿਆ।
ਭਾਈ ਤਲਵਿੰਦਰ ਸਿੰਘ ਕੈਨੇਡਾ ਪੁੱਜੇ:
ਭਾਈ ਸੁਰਜੀਤ ਸਿੰਘ ਵੱਲੋਂ ਰਾਜ ਖੋਲ੍ਹੇ ਜਾਣ ਮਗਰੋਂ ਪੁਲੀਸ ਨੇ ਬੜੀ ਤੇਜ਼ੀ ਨਾਲ਼ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਸਮੇਂ ਸਿੰਘਾਂ ਦੇ ਫ਼ੈਸਲੇ ਅਨੁਸਾਰ ਭਾਈ ਤਲਵਿੰਦਰ ਸਿੰਘ ਨੂੰ ਛੇਤੀ ਤੋਂ ਛੇਤੀ ਪੰਜਾਬ ਵਿੱਚੋਂ ਚਲੇ ਜਾਣ ਦੀ ਹਦਾਇਤ ਹੋਈ। ਭਾਈ ਸਾਹਿਬ ਜਾਣ ਲਈ ਤਿਆਰ ਨਹੀਂ ਸਨ। ਪਰ ਸਿੰਘਾਂ ਦੇ ਫ਼ੈਸਲੇ ਨੂੰ ਮੰਨਦਿਆਂ ਉਹ 15 ਨਵੰਬਰ ਨੂੰ ਨੇਪਾਲ ਪਹੁੰਚ ਗਏ। ਇੱਥੋਂ ਉਹ ਥਾਈਲੈਂਡ, ਡੈਨਮਾਰਕ ਹੁੰਦੇ ਹੋਏ ਕੈਨੇਡਾ ਪੁੱਜ ਗਏ।
ਹਥਿਆਰਬੰਦ ਸੰਘਰਸ਼ ਦੇ ਪੈਂਤੜੇ ਵਜੋਂ ਬੱਬਰਾਂ ਨੇ ਭਾਈ ਸਾਹਿਬ ਨੂੰ ਪੰਜਾਬ ਵਿੱਚੋਂ ਭੇਜ ਦਿੱਤਾ, ਕਿਉਂਕਿ ਉਹ ਕੈਨੇਡਾ ਦੇ ਵਾਸੀ ਸਨ ਤੇ ਇੱਥੇ ਅਜੇ ਉਹਨਾਂ ਉੱਪਰ ਕੋਈ ਕੇਸ ਵੀ ਨਹੀਂ ਸੀ, ਪਰ ਹਾਲਾਤ ਬੜੀ ਤੇਜ਼ੀ ਨਾਲ਼ ਹੱਥੋਂ ਨਿਕਲ਼ ਰਹੇ ਸਨ ਅਗਲੇ ਦਿਨੀਂ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਇਹ ਸਹੀ ਫ਼ੈਸਲਾ ਸੀ।
ਦਹੇੜੂ ਕਾਂਡ:
16 ਨਵੰਬਰ 1981 ਨੂੰ ਕਪੂਰਥਲੇ ਵਿਚ ਸਿੰਘਾਂ ਨੇ ਨਕਲੀ ਨਿਰੰਕਾਰੀ ਪ੍ਰਹਿਲਾਦ ਚੰਦ ਨੂੰ ਸੋਧਿਆ। ਇੱਥੇ ਸਿੰਘਾਂ ਨੂੰ ਆਪਣਾ ਮੋਟਰ ਸਾਈਕਲ H.N.E. 8275 ਛੱਡਣਾ ਪੈ ਗਿਆ। ਪੁਲੀਸ ਨੇ ਮੋਟਰਸਾਈਕਲ ਦਾ ਮਾਲਕ ਚੋਗਾਵੇਂ ਪਿੰਡ ਦਾ ਬਖ਼ਸ਼ੀਸ਼ ਸਿੰਘ ਕਾਬੂ ਕਰ ਲਿਆ ਜਿਸ ਤੋਂ ਪਤਾ ਲੱਗਾ ਕਿ ਇਹ ਮੋਟਰਸਾਈਕਲ ਤਾਂ ਉਸ ਕੋਲ਼ੋਂ ਕਾਲ਼ੇ ਸੰਘਿਆਂ ਪਿੰਡ ਦਾ ਤਰਸੇਮ ਸਿੰਘ ਮੰਗ ਕੇ ਲੈ ਗਿਆ ਸੀ। ਪੁਲੀਸ ਨੇ ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਕਪੂਰਥਲੇ ਕਾਂਡ ਵਿਚ 38 ਬੋਰ ਦੇ ਪਿਸਤੌਲ ਦੀਆਂ ਗੋਲੀਆਂ ਵਰਤੀਆਂ ਗਈਆਂ ਹਨ, ਜੋ ਪੰਜਾਬ ਵਿਚ ਹੋਰ ਕਈ ਵਾਰਦਾਤਾਂ ਵਿਚ ਵੀ ਵਰਤੀਆਂ ਗਈਆਂ ਸਨ। 19 ਨਵੰਬਰ 1981 ਨੂੰ ਪੁਲੀਸ ਨੂੰ ਸੂਹ ਮਿਲੀ ਕਿ ਦਹੇੜੂ ਪਿੰਡ ਖੰਨੇ ਸ਼ਹਿਰ ਦੇ ਨਜ਼ਦੀਕ ਭਾਈ ਅਮਰਜੀਤ ਸਿੰਘ ਦੇ ਘਰ ਕਪੂਰਥਲੇ ਕਾਂਡ ਦੇ ਜ਼ਿੰਮੇਵਾਰ ਬੈਠੇ ਹਨ। ਇੱਥੇ ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆ ਤੇ ਭਾਈ ਅਮਰਜੀਤ ਸਿੰਘ ਖੇਮਕਰਨ ਨੂੰ ਪੁਲੀਸ ਨੇ ਘੇਰਾ ਪਾ ਲਿਆ। ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਨੇ ਤਾਂ ਇਹ ਕੰਮ ਸੌਖਾ ਹੀ ਸਮਝਿਆ ਸੀ, ਪਰ ਅੱਗੋਂ ਸਿੰਘਾਂ ਨੇ ਹੱਥ ਵਿਖਾ ਦਿੱਤੇ। ਇੰਸਪੈਕਟਰ ਬਾਜਵਾ ਤੇ ਸਿਪਾਹੀ ਸੂਰਤ ਸਿੰਘ ਮਾਰੇ ਗਏ ਤੇ ਬਾਕੀ ਪੁਲੀਸ ਪਿੱਛੇ ਹੱਟ ਗਈ। ਸਿੰਘ ਹਰਨ ਹੋ ਗਏ।
ਪੁਲੀਸ ਦੇ ਜ਼ੁਲਮ:
ਇਕ ਤਾਂ ਪਹਿਲਾਂ ਹੀ ਸਰਕਾਰ ਦੀ ਸਥਿਤੀ ਕਸੂਤੀ ਸੀ ਕਿ ਪੰਜਾਬ ਵਿੱਚ ਹੋ ਰਹੇ ਨਰਕਧਾਰੀਆਂ ਦੇ ਕਤਲਾਂ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ। ਦੂਜਾ ਦਹੇੜੂ ਕਾਂਡ ਨੇ ਸਰਕਾਰ ਦੀ ਸ਼ਾਖ਼ ਹੋਰ ਵੀ ਮਾਰ ਦਿੱਤੀ। ਮੁੱਖ ਮੰਤਰੀ ਦਰਬਾਰਾ ਸਿੰਘ ਨੇ ਪੁਲੀਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। 11 ਬੱਬਰਾਂ ਦੇ ਸਿਰਾਂ ਦੇ ਇਨਾਮ ਐਲਾਨੇ ਗਏ। ਭਾਈ ਤਲਵਿੰਦਰ ਸਿੰਘ ਬੱਬਰ ਦੇ ਸਿਰ ਦਾ ਮੁੱਲ ਇੱਕ ਲੱਖ ਰੁਪਏ ਰੱਖਿਆ ਗਿਆ। ਥਾਂ-ਥਾਂ ਬੱਬਰਾਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਇਸ਼ਤਿਹਾਰ ਲਾਏ ਗਏ। ਭਾਈ ਤਲਵਿੰਦਰ ਸਿੰਘ ਦੇ ਪਿੰਡ ਪਾਸ਼ਟਾਂ ਵਿੱਚ ਉਹਨਾਂ ਦਾ ਘਰ-ਘਾਟ ਢਾਹਿਆ ਗਿਆ। ਸਮਾਨ ਨੂੰ ਅੱਗ ਲਾਈ ਗਈ ਤੇ ਘਰ ਨੂੰ ਉਜਾੜਿਆ ਗਿਆ। ਪੁਲੀਸ ਨੇ ਜ਼ੁਲਮਾਂ ਵਾਲ਼ੀ ਇੰਤਹਾ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੂੰ ਪੁਲੀਸ ਜਬਰ ਦਾ ਨਿਸ਼ਾਨਾ ਬਣਾਇਆ ਗਿਆ। ਭਾਈ ਤਲਵਿੰਦਰ ਸਿੰਘ ਬੱਬਰ ਦੇ 80 ਸਾਲਾ ਬਾਪ ਸ. ਜਮੀਅਤ ਸਿੰਘ ਦੀ ਦਾੜ੍ਹੀ ਪੁੱਟੀ ਗਈ ਤੇ ਹੋਰ ਗ਼ੈਰ-ਇਨਸਾਨੀ ਤਸੀਹੇ ਦਿੱਤੇ ਗਏ। ਪੁਲੀਸ ਨੇ ਭਾਈ ਤਲਵਿੰਦਰ ਸਿੰਘ ਦੇ ਸਹੁਰੇ ਪਧਿਆਣੇ ਪਿੰਡ ਵੀ ਛਾਪਾ ਮਾਰਿਆ ਤੇ ਚਾਨਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪਨਾਹ ਦਾ ਕੇਸ ਪਾ ਕੇ ਉਹਨਾਂ ਨੂੰ ਭੁਲੱਥ ਜੇਲ੍ਹ ਵਿੱਚ ਭੇਜ ਦਿੱਤਾ। ਇਹੀ ਜ਼ੁਲਮ ਭਾਈ ਵਧਾਵਾ ਸਿੰਘ ਦੇ ਪਿੰਡ ਸੰਧੂ ਚੱਠੇ ਅਤੇ ਭਾਈ ਤਰਸੇਮ ਸਿੰਘ ਦੇ ਪਿੰਡ ਕਾਲ਼ਾ ਸੰਘਿਆ ਵਿੱਚ ਵਾਪਰਿਆ। ਭਾਈ ਵਧਾਵਾ ਸਿੰਘ ਦੇ ਪਿਤਾ ਸ. ਨਾਜਰ ਸਿੰਘ ਦੇ ਚਚੇਰੇ ਭਰਾਵਾਂ ਪ੍ਰਤਾਪ ਸਿੰਘ (13 ਸਾਲ) ਤੇ ਅੱਛਰ ਸਿੰਘ (10 ਸਾਲ), ਚਾਚਾ ਦਲੀਪ ਸਿੰਘ, ਸੱਜਣ ਸਿੰਘ, ਸ਼ਿੰਗਾਰਾ ਸਿੰਘ, ਨਿਰਮਲ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖ ਕੇ ਪ੍ਰੇਸ਼ਾਨ ਕੀਤਾ। ਭਾਈ ਤਰਸੇਮ ਸਿੰਘ ਦੇ ਪਰਿਵਾਰ ਉੱਤੇ ਵੀ ਬੇਤਹਾਸ਼ਾ ਜ਼ੁਲਮ ਕੀਤੇ ਗਏ।
ਇਹ ਟੱਬਰ 55 ਦਿਨ ਮਗਰੋਂ 9 ਜਨਵਰੀ 1982 ਨੂੰ ਰਿਹਾਅ ਕੀਤੇ ਗਏ। ਜਸਟਿਸ ਤਾਰਕੁੰਡੇ ਨੇ ਵੀ ਪੁਲੀਸ ਦੇ ਜ਼ੁਲਮਾਂ ਦੀ ਤਸਦੀਕ ਕੀਤੀ। ਇਹਨਾਂ ਜ਼ੁਲਮਾਂ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਮੁੱਖ ਮੰਤਰੀ ਦਰਬਾਰਾ ਸਿਹੁੰ ਨੂੰ ਚਿੱਠੀ ਲਿਖੀ। ਜਿਸ ਵਿਚ ਉਹਨਾਂ ਦਰਬਾਰਾ ਸਿਹੁੰ ਦੀ ਤੁਲਨਾ ਮੀਰ-ਮੰਨੂ ਨਾਲ਼ ਕੀਤੀ। 26 ਦਸੰਬਰ 1981 ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਤਹਿਗੜ੍ਹ ਸਾਹਿਬ ਜੋੜ ਮੇਲੇ ਮੌਕੇ ਹਕੂਮਤੀ ਜਬਰ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਦੋਸ਼ੇ ਲੋਕਾਂ ਉੱਪਰ ਜ਼ੁਲਮ, ਪੂਰੇ ਖ਼ਾਲਸਾ ਪੰਥ ਨੂੰ ਵੰਗਾਰ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੁਲੀਸ ਵੱਲੋਂ ਸਿੰਘਾਂ ਦੇ ਢਾਹੇ ਹੋਏ ਘਰ ਬਣਵਾ ਕੇ ਦਿੱਤੇ। ਨਾਲ਼ ਹੀ ਉਹਨਾਂ ਨੇ ਕਾਲ਼ੇ ਸੰਘਿਆ, ਵਲਟੋਹਾ, ਖੇਮਕਰਨ, ਮਨਿਹਾਲਾ, ਦਹੇੜੂ, ਕੋਹਾੜਕਾ, ਸੰਧੂ ਚੱਠੇ ਅਤੇ ਪਾਸ਼ਟਾਂ ਵਿਚ ਵੱਡੀਆਂ ਕਾਨਫ਼ਰੰਸਾਂ ਕਰ ਕੇ ਸਰਕਾਰੀ ਜ਼ੁਲਮ ਦੀ ਨਿਖੇਧੀ ਕੀਤੀ।
ਕੈਨੇਡਾ ਤੋਂ ਸਰਗਰਮੀਆਂ:
ਭਾਈ ਤਲਵਿੰਦਰ ਸਿੰਘ ਬੱਬਰ ਕੈਨੇਡਾ ਪੁੱਜ ਕੇ ਖ਼ਾਮੋਸ਼ ਨਹੀਂ ਹੋਏ, ਸਗੋਂ ਉਹਨਾਂ ਨੇ ਸੰਘਰਸ਼ਸ਼ੀਲ ਸਰਗਰਮੀਆਂ ਜਾਰੀ ਰੱਖੀਆਂ। ਉਹਨਾਂ ਨੇ ਬੱਬਰ ਖ਼ਾਲਸਾ ਦੇ ਸਿੰਘਾਂ ਨੂੰ ਵੀ ਬਾਹਰ ਆ ਕੇ ਲੰਮੀ ਲੜਾਈ ਲਈ ਰਣਨੀਤੀ ਬਣਾਉਣ ਲਈ ਕਿਹਾ। ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆਂ ਨੇਪਾਲ ਰਾਹੀਂ ਡੈਨਮਾਰਕ ਪੁੱਜ ਗਏ ਤੇ ਅੱਗੇ ਹਾਲੈਂਡ ਚਲੇ ਗਏ। ਭਾਈ ਵਧਾਵਾ ਸਿੰਘ ਸੰਧੂ ਚੱਠਾ ਵੀ ਉਹਨਾਂ ਦੇ ਨਾਲ਼ ਸੀ, ਪਰ ਸਤੰਬਰ 1983 ਵਿਚ ਉਹ ਪਾਕਿਸਤਾਨ ਚਲੇ ਗਏ।ਕੈਨੇਡਾ ਜਾਣ ਮਗਰੋਂ ਉਹਨਾਂ ਨੇ ਖੁਦ ਨੂੰ ਪੰਜਾਬ ਵਿਚ ਸਰਗਰਮ ਬੱਬਰ ਖਾਲਸਾ ਨਾਲੋਂ ਅਲੱਗ ਕਰ ਲਿਆ।
ਗ੍ਰਿਫ਼ਤਾਰੀ:
ਭਾਈ ਤਲਵਿੰਦਰ ਸਿੰਘ ਕੈਨੇਡਾ ਤੋਂ ਬਾਹਰ ਹੋਰ ਮੁਲਕਾਂ ਵਿਚ ਵੀ ਜਾ ਕੇ ਸਿੱਖ ਸੰਘਰਸ਼ ਲਈ ਪ੍ਰਚਾਰ ਕਰਦੇ ਸਨ। ਜੂਨ 1983 ਵਿਚ ਉਹ ਸੰਗਤਾਂ ਦੇ ਸੱਦੇ ਉੱਤੇ ਇੰਗਲੈਂਡ ਅਤੇ ਯੂਰਪ ਦੇ ਦੌਰੇ 'ਤੇ ਨਿਕਲ਼ੇ। ਪਰ 25 ਜੂਨ 1983 ਨੂੰ ਪੱਛਮੀ ਜਰਮਨੀ ਵਿਚ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਭਾਰਤ ਸਰਕਾਰ ਵੱਲੋਂ ਉਹਨਾਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਵਰੰਟ ਜਾਰੀ ਕਰਵਾਉਣ ਕਰਕੇ ਹੋਈ ਸੀ। ਜਰਮਨ ਵਿਚ ਉਹਨਾਂ ਨੂੰ ਭਾਰਤ ਹਵਾਲੇ ਕਰਨ ਲਈ ਮੁਕੱਦਮਾ ਚੱਲਿਆ। ਇਸ ਮੁਕੱਦਮੇ ਦਾ ਜ਼ਿਕਰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਧਰਮ-ਯੁੱਧ ਮੋਰਚੇ ਦੌਰਾਨ ਆਪਣੀਆਂ ਤਕਰੀਰਾਂ ਵਿਚ ਕਰਿਆ ਕਰਦੇ ਸਨ।
ਰਿਹਾਈ:
13 ਮਹੀਨੇ ਦੀ ਨਜ਼ਰਬੰਦੀ ਮਗਰੋਂ 7 ਜੁਲਾਈ 1984 ਨੂੰ ਜਰਮਨ ਸਰਕਾਰ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਉੱਪਰ ਕੀਤੀ ਫ਼ੌਜੀ ਕਾਰਵਾਈ ਨੇ ਸਾਰੇ ਸੰਸਾਰ ਨੂੰ ਦਰਸਾ ਦਿੱਤਾ ਸੀ ਕਿ ਭਾਰਤੀ ਹਕੂਮਤ ਸਿੱਖਾਂ ਦੀ ਤਬਾਹੀ ਕਰਨੀ ਚਾਹੁੰਦੀ ਹੈ, ਪਰ ਸਿੱਖ ਆਪਣੀ ਹੋਂਦ-ਹਸਤੀ ਦੇ ਬਚਾਅ ਲਈ ਜੂਝ ਰਹੇ ਹਨ। ਰਿਹਾਈ ਮਗਰੋਂ ਉਹ ਕੈਨੇਡਾ ਪੁੱਜ ਗਏ ਤੇ ਫੇਰ ਪੰਥਕ ਸਰਗਰਮੀਆਂ ਕਰਨ ਲੱਗ ਪਏ।
ਕਨਿਸ਼ਕ ਕਾਂਡ ਵਿਚ ਗ੍ਰਿਫ਼ਤਾਰੀ:
23 ਜੂਨ 1985 ਨੂੰ ਏਅਰ ਇੰਡੀਆ ਦਾ ਜਹਾਜ਼ 'ਕਨਿਸ਼ਕ' ਆਇਰਲੈਂਡ ਦੇ ਤੱਟ ਉੱਤੇ ਵਿਸਫੋਟ ਨਾਲ਼ ਉੱਡ ਗਿਆ ਤੇ 329 ਲੋਕ ਮਾਰੇ ਗਏ। ਇਸੇ ਤਰ੍ਹਾਂ ਦੀ ਇਕ ਘਟਨਾ ਟੋਕੀਓ ਦੇ ਨਾਰੀਤਾ ਏਅਰਪੋਰਟ ਉੱਤੇ ਹੋਈ। ਇਹਨਾਂ ਹਿੰਸਕ ਵਾਰਦਾਤਾਂ ਨੂੰ ਖ਼ਾਲਿਸਤਾਨੀ ਸੰਘਰਸ਼ ਨਾਲ਼ ਜੋੜ ਕੇ ਵੇਖਿਆ ਗਿਆ। ਇਹ ਆਖਿਆ ਗਿਆ ਕਿ ਦਰਬਾਰ ਸਾਹਿਬ ਉੱਪਰ ਹੋਏ ਫ਼ੌਜੀ ਹਮਲੇ ਦਾ ਬਦਲਾ ਲੈਣ ਲਈ ਸਿੱਖ ਖਾੜਕੂਆਂ ਨੇ ਇਹ ਕਾਂਡ ਕੀਤੇ ਹਨ। ਇਹ ਮਾਮਲਾ ਪਹਿਲੇ ਦਿਨ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ। ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਕਾਰਨਾਮਾ ਅਸਲ ਵਿਚ ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਕੀਤਾ ਹੋਇਆ ਹੈ ਤਾਂ ਜੋ ਕੈਨੇਡਾ ਅਤੇ ਹੋਰ ਮੁਲਕਾਂ ਦੀ ਨਿਗ੍ਹਾ ਵਿਚ ਖ਼ਾਲਿਸਤਾਨੀ ਸੰਘਰਸ਼ ਨੂੰ ਬੇਦੋਸ਼ੇ ਲੋਕਾਂ ਦੇ ਕਾਤਲਾਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾਵੇ। ਇਹ ਹਕੀਕਤ ਹੈ ਕਿ ਕਨਿਸ਼ਕ ਜਹਾਜ ਕਾਂਡ ਦੇ ਪ੍ਰਭਾਵ ਅਧੀਨ ਬਹੁਤੇ ਮੁਲਕਾਂ ਨੇ ਸਿੱਖ ਸੰਘਰਸ਼ ਨਾਲ਼ੋਂ ਦੂਰੀ ਬਣਾਈ ਰੱਖੀ। ਦੂਜੇ ਪਾਸੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਕੰਮ ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਅਜਾਇਬ ਸਿੰਘ ਬਾਗੜੀ, ਭਾਈ ਰਿਪੁਦਮਨ ਸਿੰਘ ਮਲਿਕ ਆਦਿਕ ਸਿੰਘਾਂ ਨੇ ਕੀਤਾ ਹੈ ਪਰ ਲੰਮੀ ਕਨੂੰਨੀ ਪ੍ਰਕਿਰਿਆ ਵਿਚ ਉਹ ਦੋਸ਼ੀ ਨਹੀਂ ਪਾਏ ਗਏ।
ਇਹ ਗੱਲ ਸ਼ਾਇਦ ਹੀ ਕਦੇ ਨਸ਼ਰ ਹੋ ਸਕੇ ਕਿ ਕਨਿਸ਼ਕ ਜਹਾਜ ਕਾਂਡ ਦੀ ਅਸਲੀਅਤ ਕੀ ਹੈ?
ਖ਼ੈਰ, ਨਵੰਬਰ 1985 ਵਿਚ ਭਾਈ ਤਲਵਿੰਦਰ ਸਿੰਘ ਬੱਬਰ ਨੂੰ ਕਨਿਸ਼ਕ ਜਹਾਜ ਕਾਂਡ ਦੇ ਮੁਕੱਦਮੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਜਨਵਰੀ 1986 ਵਿਚ ਉਹ ਇਸ ਮੁਕੱਦਮੇ ਵਿੱਚੋਂ ਬਰੀ ਹੋ ਗਏ। ਪਰ ਛੇਤੀ ਹੀ ਉਹਨਾਂ ਨੂੰ ਫਿਰ ਗ੍ਰਿਫ਼ਤਾਰ ਕਰ ਲ਼ਿਆ ਗਿਆ ਕਿ ਉਹ ਹੋਰ ਬੱਬਰਾਂ ਨਾਲ਼ ਮਿਲ਼ ਕੇ ਭਾਰਤ ਦੀ ਪਾਰਲੀਮੈਂਟ ਨੂੰ ਉਡਾਉਣਾ ਚਾਹੁੰਦੇ ਹਨ। ਇਸ ਮੁਕੱਦਮੇ ਵਿੱਚੋਂ ਵੀ ਉਹ ਮਈ 1987 ਨੂੰ ਰਿਹਾਅ ਹੋ ਗਏ।
ਕੈਨੇਡਾ ਤੋਂ ਰਣ-ਖੇਤਰ ਵੱਲ:
ਭਾਰਤੀ ਹਕੂਮਤ ਭਾਈ ਤਲਵਿੰਦਰ ਸਿੰਘ ਬੱਬਰ ਖ਼ਿਲਾਫ਼ ਕੋਈ ਨਾ ਕੋਈ ਚੱਕਰ ਚਲਾਈ ਰੱਖਦੀ ਸੀ। ਭਾਈ ਸਾਹਿਬ ਵੀ ਸਮਝਦੇ ਸਨ ਕਿ ਕੈਨੇਡਾ ਵਿਚ ਭਾਰਤੀ ਹਕੂਮਤ ਨੇ ਕੋਈ ਨਾ ਕੋਈ ਸਾਜਿਸ਼ ਘੜ ਕੇ ਉਹਨਾਂ ਨੂੰ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਵਾ ਦੇਣਾ ਹੈ। ਇਸ ਕਰਕੇ ਉਹ ਸਿੱਖ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਜੂਨ 1988 ਨੂੰ ਸਿੱਧਾ ਪਾਕਿਸਤਾਨ ਆ ਗਏ।
ਪਾਕਿਸਤਾਨ ਵਿਚ ਸਰਗਰਮੀਆਂ:
ਜੁਝਾਰੂ ਧਿਰਾਂ ਨੇ ਉਹਨਾਂ ਨੇ ਅਫ਼ਗਾਨਿਸਤਾਨ ਵਿਚ ਦੱਰੇ ਖੇਤਰ ਵਿਚ ਬਿਠਾ ਦਿਤਾ। ਉਹਨਾਂ ਦੇ ਇੱਕ ਰਿਸ਼ਤੇਦਾਰ ਭਾਈ ਮਨਜੀਤ ਸਿੰਘ ਪਾਕਿਸਤਾਨ ਵਿਚ ਹਾਈਜੈਕਿੰਗ ਦੇ ਮੁਕੱਦਮੇ ਵਿਚ ਨਜ਼ਰਬੰਦ ਸਨ। ਭਾਈ ਮਨਜੀਤ ਸਿੰਘ ਨੇ ਭਾਈ ਪਰਮਿੰਦਰ ਸਿੰਘ ਹਰਫਨਮੌਲਾ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਗੁਰਵਿੰਦਰ ਸਿੰਘ ਤੇ ਹੋਰ ਸਿੰਘਾਂ ਸਮੇਤ ਜੂਨ 1984 ਦੇ ਫ਼ੌਜੀ ਹਮਲੇ ਖ਼ਿਲਾਫ਼ ਭਾਰਤੀ ਹਵਾਈ ਜਹਾਜ਼ ਅਗਵਾ ਕੀਤਾ ਸੀ। 20 ਜਨਵਰੀ 1986 ਨੂੰ ਹਾਈਜੈਕਿੰਗ ਕੇਸ ਦਾ ਫ਼ੈਸਲਾ ਹੋਇਆ। ਭਾਈ ਮਨਜੀਤ ਸਿੰਘ ਤੇ ਭਾਈ ਮਲਾਗਰ ਸਿੰਘ ਰਿਹਾਅ ਹੋ ਗਏ। ਇਹਨਾਂ ਨੂੰ ਭਾਈ ਤਲਵਿੰਦਰ ਸਿੰਘ ਬੱਬਰ ਨੇ ਬੱਬਰ ਖ਼ਾਲਸਾ ਦਾ ਆਗੂ ਥਾਪ ਕੇ ਖ਼ਾਲਿਸਤਾਨੀ ਸੰਘਰਸ਼ ਵਿਚ ਹੋਰ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ 25 ਅਕਤੂਬਰ 1990 ਨੂੰ ਰਾਜਸਥਾਨ ਬਾਰਡਰ ਕਰਾਸ ਕਰਦੇ ਵਕਤ ਉਹ ਦੋਵੇਂ ਸੂਰਮੇ ਸ਼ਹੀਦ ਹੋ ਗਏ।
ਇਸ ਮਗਰੋਂ ਭਾਈ ਤਲਵਿੰਦਰ ਸਿੰਘ ਨੇ ਹੌਸਲਾ ਨਹੀਂ ਹਾਰਿਆ, ਸਗੋਂ ਹਥਿਆਰਬੰਦ ਸੰਘਰਸ਼ ਦੇ ਨਾਲ਼-ਨਾਲ਼ ਲੋਕ ਲਹਿਰ ਲਈ ਵੀ ਕੋਸ਼ਿਸ਼ਾਂ ਕੀਤੀਆਂ। ਇਹਨੀ ਦਿਨੀ ਹੀ ਉਹ ਬੱਬਰ ਖਾਲਸਾ ਨਾਲ ਦੁਬਾਰਾ ਜੁੜ ਗਏ। ਉਹ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ ਬਬਰ ਖਾਲਸਾ ਵਿੱਚ ਬਤੌਰ ਮੀਤ ਜਥੇਦਾਰ ਦੇ ਅਹੁਦੇ ਤੇ ਸੇਵਾ ਕਰਨ ਲੱਗੇ। ਉਨਾਂ ਦੇ ਨਾਲ ਭਾਈ ਅਜਾਇਬ ਸਿੰਘ ਬਾਗੜੀ ਤੇ ਭਾਈ ਸਰਮੁਖ ਸਿੰਘ ਵੀ ਬੱਬਰ ਖਾਲਸਾ ਵਿਚ ਸ਼ਾਮਲ ਹੋਏ। ਉਹ ਪੰਜਾਬ ਆ ਕੇ ਕੰਮ ਕਰਨ ਲਈ ਕਾਹਲ਼ੇ ਸਨ। ਭਾਈ ਤਲਵਿੰਦਰ ਸਿੰਘ ਨੇ 1990 ਵਿੱਚ ਬਾਰਡਰ ਕਰਾਸ ਕੀਤਾ ਤੇ ਪੰਜਾਬ ਆ ਗਏ।
ਬਹੁਤ ਦੇਰ ਉਹ ਬੱਬਰ ਖਾਲਸਾ ਨਾਲ ਵਿਚਰਦੇ ਰਹੇ ਤੇ ਸਭ ਠੀਕ ਚੱਲਦਾ ਰਿਹਾ।ਇਥੋਂ ਤੱਕ ਕਿ ਉਹ ਪੰਥਕ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਬੱਬਰ ਖਾਲਸਾ ਦੇ ਨੁਮਾਇੰਦੇ ਵਜੋਂ ਸ਼ਾਮਲ ਹੁੰਦੇ ਰਹੇ। ਕੁਝ ਪੁਰਾਣੀਆਂ ਤਲਖੀਆਂ ਤੇ ਕੁਝ ਨਵੇਂ ਮੱਤਭੇਦਾਂ ਕਰਕੇ 1991 ਵਿਚ ਉਹ ਨੇਪਾਲ ਰਾਂਹੀ ਬੈਕਾਂਕ ਚਲੇ ਗਏ। ਬੈਂਕਾਂਕ ਜਾਕੇ ਉਨਾਂ ਨੇ ਬੱਬਰ ਖਾਲਸਾ ਨਾਲੋਂ ਅਲੱਗ ਹੋਣ ਦਾ ਫੈਸਲਾ ਲੈ ਲਿਆ। ਉਹ ਯੂਰਪ ਚਲੇ ਗਏ। ਉਨਾਂ ਦੀ ਬੱਬਰ ਖਾਲਸਾ ਤੋਂ ਹੋਰਨਾਂ ਕਾਰਨਾਂ ਕਾਰਨ ਅਲੱਗ ਹੋਏ ਜੁਝਾਰੂ ਸਿੰਘਾਂ ਨਾਲ ਹੋਈ ਜਿੰਨਾਂ ਵਿਚ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਰਘਬੀਰ ਸਿੰਘ ਟੈਂਕ ਸਾਹਲੋਂ, ਭਾਈ ਸੁਰਿੰਦਰ ਸਿੰਘ ਸੇਖੋਂ ਆਦਿ ਨਾਲ ਮੁਲਾਕਾਤ ਹੋਈ ਤੇ ਇਨਾਂ ਸਾਰੇ ਸਿੰਘਾਂ ਨੂੰ ਨਾਲ ਲੈਕੇ ਉਹਨਾਂ ਅਲੱਗ ਬੱਬਰ ਖਾਲਸਾ (ਪਰਮਾਰ ਗਰੁਪ) ਖੜ੍ਹਾ ਕੀਤਾ ਤੇ ਪਾਕਿਸਤਾਨ ਆ ਗਏ। ਕੁਝ ਦੇਰ ਮਗਰੋਂ ਉਹ ਫਿਰ ਪੰਜਾਬ ਆ ਗਏ। ਉਹ ਆਪਣਾ ਨੈਟਵਰਕ ਖੜ੍ਹਾ ਕਰ ਰਹੇ ਸਨ ਕਿ ਜੰਮੂ ਤੋਂ ਗ੍ਰਿਫਤਾਰ ਹੋ ਗਏ।
ਸ਼ਹਾਦਤ:
1992 ਦੇ ਵਰ੍ਹੇ ਵਿਚ ਸਿੱਖ ਸੰਘਰਸ਼ ਉੱਤੇ ਕਰਾਰੇ ਹਮਲੇ ਹੋਏ, ਜਿਸ ਕਰਕੇ ਕਈ ਸੂਰਬੀਰ ਜਰਨੈਲਾਂ ਦੀਆਂ ਸ਼ਹਾਦਤਾਂ ਹੋਈਆਂ। 29 ਜੁਲਾਈ 1992 ਨੂੰ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲ਼ਾ, 9 ਅਗਸਤ 1992 ਨੂੰ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਹੋਈ। ਪੰਥ ਅਜੇ ਇਹਨਾਂ ਸਦਮਿਆਂ ਵਿੱਚੋਂ ਨਿਕਲ਼ਿਆ ਵੀ ਨਹੀਂ ਸੀ ਕਿ 15 ਅਕਤੂਬਰ 1992 ਨੂੰ ਭਾਈ ਤਲਵਿੰਦਰ ਸਿੰਘ ਬੱਬਰ ਦੀ ਸ਼ਹੀਦੀ ਦੀ ਖ਼ਬਰ ਆ ਗਈ।
ਦਰਅਸਲ ਡੀ.ਐਸ.ਪੀ. ਹਰਮੇਲ ਸਿੰਘ ਚੰਦੀ ਦੀ ਅਗਵਾਈ ਹੇਠ ਸਤੰਬਰ 1992 ਨੂੰ ਪੁਲੀਸ ਪਾਰਟੀ ਨੇ ਪੱਕੀ ਸੂਹ ਉੱਤੇ ਜੰਮੂ ਤੋਂ ਭਾਈ ਤਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਈ ਸਾਹਿਬ ਨੂੰ ਫਿਲੌਰ ਵਿਖੇ ਵੱਖ-ਵੱਖ ਥਾਣਿਆਂ ਵਿਚ ਰੱਖ ਕੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। ਫਿਰ ਐਸ.ਐਸ.ਪੀ. ਸਤੀਸ਼ ਕੁਮਾਰ ਸ਼ਰਮਾ ਨੇ ਇੱਕ ਛੱਤ ਉੱਤੇ ਖਲੋ ਕੇ ਏ.ਕੇ. 47 ਦੀਆਂ ਗੋਲੀਆਂ ਦਾ ਬਰਸੱਟ ਮਾਰਿਆ। ਫਿਰ ਮੀਡੀਆ ਲਈ ਖ਼ਬਰ ਜਾਰੀ ਕਰ ਦਿੱਤੀ ਗਈ ਕਿ ਭਾਈ ਤਲਵਿੰਦਰ ਸਿੰਘ ਬੱਬਰ ਪੁਲੀਸ ਮੁਕਾਬਲੇ ਵਿਚ ਮਾਰਿਆ ਗਿਆ। ਉਹਨਾਂ ਦੇ ਨਾਲ਼ 6 ਹੋਰ ਖਾੜਕੂ ਵੀ ਮਾਰੇ ਗਏ। ਭਾਈ ਸਾਹਿਬ ਦਾ ਮੁਕਾਬਲਾ ਪਿੰਡ ਕੰਗ ਅਰਾਈਆਂ ਨੇੜੇ ਫਿਲੌਰ ਵਿਖੇ ਬਣਾਇਆ ਗਿਆ ਸੀ।
ਉਨ੍ਹਾਂ ਦੇ ਨਾਲ਼ 2 ਮੁਸਲਮਾਨ ਵੀ ਮੁਕਾਬਲੇ ਵਿਚ ਮਾਰੇ ਵਿਖਾਏ ਗਏ ਜਦਕਿ ਅਸਲ ਵਿਚ ਇਹ ਮੁਸਲਮਾਨ ਮਈ-ਜੂਨ ਦੇ ਦਿੱਲੀ ਤੋਂ ਕਾਬੂ ਕੀਤੇ ਹੋਏ ਸਨ ।ਹਕੀਕਤ ਵਿਚ ਭਾਈ ਤਲਵਿੰਦਰ ਸਿੰਘ ਦਾ ਉਨਾਂ ਨਾਲ ਕੋਈ ਸਬੰਧ ਨਹੀ ਸੀ । ਉਨਾਂ ਵਿਚੋਂ ਇਕ ਕਸ਼ਮੀਰੀ ਤੇ ਇਕ ਪਾਕਿਸਤਾਨੀ ਨਾਗਰਿਕ ਸੀ ਜੋ ਲਾਹੌਰ ਦੇ ਇਕ ਹਸਪਤਾਲ ਵਿਚ ਮੈਨੇਜਰ ਸੀ । ਉਨਾਂ ਦੋਹਾਂ ਨੂੰ ਭਾਈ ਤਲਵਿੰਦਰ ਸਿੰਘ ਦੇ ਨਾਲ ਦਿਖਾਉਣ ਦਾ ਮਤਲਬ ਸਿੱਖ ਸੰਘਰਸ਼ ਦਾ ਪਾਕਿਸਤਾਨ ਨਾਲ ਰਿਸ਼ਤਾ ਦਰਸਾਉਣਾ ਸੀ।
ਭਾਈ ਸਾਹਿਬ ਦੀ ਸ਼ਖ਼ਸੀਅਤ:
ਭਾਈ ਤਲਵਿੰਦਰ ਸਿੰਘ ਸਿੱਖ ਸੰਘਰਸ਼ ਨੂੰ ਪ੍ਰਣਾਏ ਹੋਏ ਸਨ। ਉਹਨਾਂ ਨੇ ਆਪਣਾ ਜੀਵਨ ਖ਼ਾਲਿਸਤਾਨ ਦੇ ਲੇਖੇ ਲਾ ਦਿੱਤਾ। ਉਹਨਾਂ ਦੀ ਸ਼ਾਨਦਾਰ ਦਿਖ, ਖ਼ਾਲਸਾਈ ਬਾਣਾ ਤੇ ਰੋਹਬਦਾਰ ਅੱਖਾਂ ਇੱਕ ਵੱਖਰਾ ਹੀ ਪ੍ਰਭਾਵ ਸਿਰਜਦੀਆਂ ਹਨ। ਕੈਨੇਡਾ ਵਿਚ ਰਹਿ ਕੇ ਉਹ ਵੀ ਹੋਰਨਾਂ ਵਾਂਗ ਐਸ਼ ਦੀ ਜ਼ਿੰਦਗੀ ਜਿਊਂ ਸਕਦੇ ਸੀ, ਪਰ ਉਹਨਾਂ ਨੇ ਅੰਦਰੋਂ ਸਿੱਖੀ ਦੀ ਚੰਗਿਆੜੀ ਨੂੰ ਬੁਝਣ ਨਾ ਦਿੱਤਾ। ਭਾਰਤੀ ਹਕੂਮਤ ਨੇ ਉਹਨਾਂ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਉਹ ਅੱਜ ਵੀ ਗੁਰਸਿੱਖਾਂ ਦੇ ਸਤਿਕਾਰ ਦੇ ਪਾਤਰ ਹਨ ਤੇ ਸਦਾ ਹੀ ਰਹਿਣਗੇ।
ਭਾਈ ਤਲਵਿੰਦਰ ਸਿੰਘ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਹਥਿਆਰਬੰਦ ਸੰਘਰਸ਼ ਦੇ ਨਾਲ਼-ਨਾਲ਼ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਲੋਕ ਲਹਿਰ ਸਿਰਜਣ ਦੇ ਹਾਮੀ ਸਨ, ਪਰ ਉਹਨਾਂ ਦੀ ਇਹ ਗੱਲ ਉਹਨਾਂ ਦਿਨਾਂ ਵਿਚ ਜੁਝਾਰੂ ਧਿਰਾਂ ਵਿਚ ਮੰਨੀ ਨਾ ਗਈ।
ਭਾਈ ਤਲਵਿੰਦਰ ਸਿੰਘ ਦੀ ਸ਼ਖ਼ਸੀਅਤ ਵਿੱਚੋਂ ਸਿੱਖ ਸੰਘਰਸ਼ ਲਈ ਤੜਪਦੀ ਰੂਹ ਦੇ ਦੀਦਾਰੇ ਹੁੰਦੇ ਰਹਿਣਗੇ। ਹਰ ਸਿੱਖ ਨੂੰ ਮੈਦਾਨ ਵਿਚ ਨਿਤਰਨ ਲਈ ਉਹਨਾਂ ਦਾ ਹੋਕਾ ਸੁਣਦਾ ਰਹੇਗਾ।

Comments
Post a Comment