ਸ਼ਹੀਦ ਭਾਈ ਕਾਰਜ ਸਿੰਘ ਥਾਂਦੇ ਲੈਫ਼ਟੀਨੈਂਟ ਜਨਰਲ-ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖਾਲਿਸਤਾਨ (ਸ਼ਹੀਦੀ 18 ਮਈ 1988)

ਸਿੱਖੀ ਸਵੈਮਾਣ,ਖਾਲਸਾ ਰਾਜ ਦੀ ਸਥਾਪਨਾ ਲਈ ਜੂਝ ਕੇ ਸ਼ਹੀਦੀਆਂ ਪਾ੍ਰਪਤ ਕਰਨ ਵਾਲੇ ਸੂਰਬੀਰ ਬਹਾਦਰ ਸਿੰਘਾਂ ਵਿਚੋਂ ਸ਼ਹੀਦ ਭਾਈ ਕਾਰਜ ਸਿੰਘ ਥਾਂਦੇ ਦਾ ਬੜਾ ਵੱਡਾ ਯੋਗਦਾਨ ਹੈ।ਪਰ ਵਕਤ ਦੇ ਹਾਲਾਤ ਅਤੇ ਇਤਿਹਾਸਕਾਰਾਂ ਨੇ ਉਸ ਨੂੰ ਅਣਗੋਲਿਆਂ ਹੀ ਕਰ ਛੱਡਿਆਂ ਹੈ।ਸ੍ਰੀ ਹਰਮਿੰਦਰ ਸਾਹਿਬ ਦੀ ਹੱਦ ਅੰਦਰ ਸਾਕਾ ਕਾਲੀ ਗਰਜ 18 ਮਈ 1988 ਈਸਵੀ ਵਿਚ ਹਿੰਦੁਸਤਾਨ ਹਕੂਮਤ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਬਹਾਦਰ ਯੋਧੇ ਨੇ ਗੁਰਬਾਣੀ ਫੁਰਮਾਨ

"ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰਿ ਕੇ ਦੁਆਰ॥"
ਤੇ ਅਮਲ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ।

ਮਹਾਨ ਯੋਧੇ ਸ਼ਹੀਦ ਭਾਈ ਕਾਰਜ ਸਿੰਘ ਥਾਂਦੇ ਦਾ ਜਨਮ ਪਿਤਾ ਸ.ਮੱਖਣ ਸਿੰਘ ਦੇ ਘਰ ਮਾਤਾ ਸਰਦਾਰਨੀ ਬਲਬੀਰ ਕੌਰ ਦੀ ਕੁੱਖੋਂ ਸੰਨ 1959 ਵਿਚ ਪਿੰਡ ਥਾਂਦੇ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ।ਪਿੰਡ ਥਾਂਦੇ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਪੱਛਮ ਦਿਸ਼ਾ ਵੱਲ 4 ਕੁ ਕਿਲੋਮੀਟਰ ਤੇ ਵੱਸਿਆ ਹੈ।ਭਾਈ ਸਾਹਿਬ ਹੁਰੀਂ ਪੰਜ ਭੈਣ-ਭਰਾ ਸਨ।ਵੱਡੇ ਭਰਾ ਹਰਭਜਨ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਤੇ ਕਾਰਜ ਸਿੰਘ (ਪਹਿਲਵਾਨ) ਅਤੇ ਭੈਣ ਹਰਭਜਨ ਕੌਰ।

ਭਾਈ ਕਾਰਜ ਸਿੰਘ ਨੇ ਪੰਜਵੀਂ ਤਕ ਦੀ ਪੜਾਈ ਪਿੰਡ ਥਾਂਦੇ ਦੇ ਸਕੂਲ ਤੋਂ ਦਸਵੀਂ ਤਕ ਦੀ ਪੜਾਈ ਫ਼ਤਹਿਪੁਰ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ।ਭਾਈ ਸਾਹਿਬ ਬਚਪਨ ਤੋਂ ਹੀ ਹੱਡਾਂ-ਪੈਰਾਂ ਦੇ ਖੁੱਲੇ ਤੇ ਸਰੀਰ ਦੇ ਤਕੜੇ ਸਨ।ਕਬੱਡੀ,ਕੁਸ਼ਤੀ ਵਿਚ ਤਕੜੇ ਖਿਡਾਰੀ ਹੋਣ ਕਰਕੇ ਸਾਰੇ ਕਾਰਜ ਸਿੰਘ ਨੂੰ ਪਹਿਲਵਾਨ ਕਰਕੇ ਬੁਲਾਉਂਦੇ ਸਨ।

ਭਾਈ ਸਾਹਿਬ 1978 ਵਿਚ ਫ਼ੌਜ ਵਿਚ ਭਰਤੀ ਹੋ ਗਏ।ਫ਼ੌਜ ਵਿਚ ਨੌਕਰੀ ਕਰਦਿਆਂ ਖੇਡਾਂ ਵਿਚ ਵੀ ਭਾਗ ਲੈਂਦੇ ਰਹੇ ,ਵੇਟ ਲਿਫਟਰ ਅਤੇ ਬੌਕਸਿੰਗ ਦੇ ਬੈਸਟ ਅਥਲੀਟ ਮੰਨੇ ਗਏ ਤੇ ਕਈ ਇਨਾਲ ਜਿੱਤੇ।ਭਾਈ ਸਾਹਿਬ ਦਾ ਆਨੰਦ ਕਾਰਜ ਨੇੜੇ ਦੇ ਪਿੰਡ ਗੁਰੂ ਕੀ ਵਡਾਲੀ ਦੇ ਗੁਰਸਿੱਖ ਪਰਿਵਾਰ ਦੀ ਬੀਬੀ ਬਲਜੀਤ ਕੌਰ ਨਾਲ ਹੋਇਆ।ਦੋ ਪੁੱਤਰ ਦਲੇਰ ਸਿੰਘ ਤੇ ਕੁਲਵਿੰਦਰ ਸਿੰਘ ਹਨ।ਭਾਈ ਕਾਰਜ ਸਿੰਘ ਥਾਂਦੇ ਨੇ ਸ਼ਹੀਦ ਸੁਰਿੰਦਰ ਸਿੰਘ ਸੋਢੀ ਦੇ ਜੁਝਾਰੂ ਕਾਰਨਾਮਿਆਂ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਸਦੀਵੀ ਯਾਦ ਨੁੰ ਆਪਣੇ ਹਿਰਦੇ ਵਿਚ ਸਾਂਭਣ ਲਈ ਆਪਣੇ ਛੋਟੇ ਪੁੱਤਰ ਦਾ ਨਾਂ ਸੁਰਿੰਦਰ ਸਿੰਘ ਰੱਖਿਆ।

ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ 37 ਹੋਰ ਗੁਰਦੁਆਰਿਆਂ ਸਾਹਿਬ ਉੱਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਵੱਲੋਂ ਕਰਾਏ ਗਏ ਫ਼ੌਜੀ ਹਮਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ-ਟੈਂਕਾਂ ਨਾਲ ਢਾਹ-ਢੇਰੀ ਕਰਨ,ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸਿੱਖ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸ਼ਹੀਦ ਕਰ ਦਿੱਤਾ।ਜੂਨ 1984 ਦੇ ਸ੍ਰੀ ਹਰਿਮੰਦਰ ਸਾਹਿਬ ਤੇ ਪੂਰੇ ਪੰਜਾਬ ਵਿਚ ਹਿੰਦੁਸਤਾਨੀ ਹਕੂਮਤ ਵੱਲੋਂ ਵਰਤਾਏ ਖੂਨੀ ਘੱਲੂਘਾਰੇ ਨੂੰ ਭਾਈ ਕਾਰਜ ਸਿੰਘ ਥਾਂਦੇ ਸਹਾਰ ਨਾ ਸਕੇ ਤੇ ਹੋਰ ਧਰਮੀ ਫ਼ੌਜੀਆਂ ਵਾਂਗ ਫ਼ੌਜ ਦੀ ਨੌਕਰੀ ਛੱਡ ਦਿੱਤੀ।ਦੋ ਮਹੀਨੇ ਬਾਅਦ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਮਿਲਟਰੀ ਕੈਂਪ ਸਾਗਰ (ਮੱਧ ਪ੍ਰਦੇਸ਼) ਲਿਜਾਇਆ ਗਿਆ ਅਤੇ ਉੱਚ-ਪੱਧਰੀ ਖਿਡਾਰੀ ਹੋਣ ਕਰਕੇ ਨੌਕਰੀ ਤੇ ਬਹਾਲ ਕਰ ਦਿੱਤਾ ਗਿਆ।ਕੁਝ ਦਿਨਾਂ ਬਾਅਦ ਫਿਰ ਫ਼ੌਜ ਵਿਚੋਂ ਭਗੋੜਾ ਹੋ ਕੇ ਪੰਜਾਬ ਆ ਗਏ ਤੇ ਖਾਲਿਸਤਾਨ ਕਮਾਂਡੋ ਫ਼ੋਰਸ ਦੇ ਲੈਫਟੀਨੈਂਟ ਜਨਰਲ ਭਾਈ ਰਣਜੀਤ ਸਿੰਘ ਰਾਣਾ(ਠਰੂ) ਨਾਲ ਰਲ ਕੇ ਖਾਲਸਾ ਰਾਜ ਦੀ ਸਥਾਪਨਾ ਲਈ ਸੰਘਰਸ਼ ਵਿਚ ਕੁੱਦ ਪਏ।ਭਾਈ ਰਣਜੀਤ ਸਿੰਘ ਰਾਣਾ (ਠਰੂ) ਦੀ ਸ਼ਹੀਦੀ ਤੋਂ ਬਾਅਦ ਭਾਈ ਸਾਹਿਬ ਦਾ ਮੇਲ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖਾਲਿਸਤਾਨ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨਾਲ ਹੋ ਗਿਆ।ਬਾਬਾ ਮਾਨੋਚਾਹਲ ਨੇ ਸਿੱਖ ਸੰਘਰਸ਼ ਪ੍ਰਤੀ ਯੋਗਤਾ,ਜਾਂਬਾਜ਼ੀ ਤੇ ਦ੍ਰਿੜਤਾ ਵੇਖਦਿਆ ਜਥੇਬੰਦੀ ਦਾ ਲੈਫਟੀਨੈਂਟ ਜਨਰਲ ਨਿਯੁਕਤ ਕਰ ਦਿੱਤਾ ਅਤੇ ਸਿੱਖ ਸੰਘਰਸ਼ ਵਿਚ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਹਥਿਆਰਾਂ ਦੀ ਟਰੇਨਿੰਗ ਦਾ ਕੰਮ ਸੌਪਿਆ।ਟਰੇਨਿੰਗ ਦੇ ਨਾਲ ਸਿੱਖ ਗੱਭਰੂਆਂ ਵਿਚ ਕੁਰਬਾਨੀ ਕਰਨ,ਲੜਨ-ਮਰਨ ਦਾ ਜਜ਼ਬਾ ਭਰ ਦਿੰਦੇ ਸਨ ਕਿ ਸਿੱਖ ਨੌਜਵਾਨ ਮੌਤ ਨੂੰ ਮਖੌਲ ਕਰਨ ਲੱਗ ਪੈਂਦੇ ਸਨ।

ਭਾਈ ਕਾਰਜ ਸਿੰਘ ਥਾਂਸੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ, ਸੁਰੱਖਿਆ ਫ਼ੋਰਸਾਂ ,ਮੁਖਬਰੀ ਕਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਿਆ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ।ਭਾਈ ਕਾਰਜ ਸਿੰਘ ਥਾਂਦੇ ਦੀਆਂ ਜੁਝਾਰੂ ਕਰਾਵਾਈਆਂ ਤੋਂ ਸਰਕਾਰ ਬੌਖਲਾ ਗਈ ਤੇ ਚਿੱਟ ਕੱਪੜੀਏ ਪੁਲਸੀਆਂ ਨੇ 24 ਫ਼ਰਵਰੀ 1987 ਨੂੰ ਪਿੰਡ ਥਾਂਦੇ ਭਾਈ ਕਾਰਜ ਸਿੰਘ ਦੀ ਮਾਤਾ ,ਜੋ ਉਸ ਵੇਲੇ ਘਰ ਵਿਚ ਇਕੱਲੀ ਸੀ,ਜਾ ਕੇ ਕਿਹਾ ਕਿ ਮਾਤਾ ਜੀ,ਅਸੀਂ ਤੇਰੇ ਪੁੱਤਰ ਕਾਰਜ ਸਿੰਘ ਸੁਨੇਹਾ ਦੇਣ ਆਏ ਹਾਂ।ਮਾਤਾ ਜੀ ਲਾਗੇ ਆਏ ਤਾਂ ਸਕੂਟਰ ਤੇ ਆਏ ਤਿੰਨ ਸਰਕਾਰੀ ਕਾਤਲਾਂ ,ਜਿਨਾਂ ਸਕੂਟਰ ਸਟਾਰਟ ਹੀ ਰੱਖਿਆ ਸੀ,ਮਾਤਾ ਜੀ ਨੂੰ ਪਸਤੌਲ ਨਾਲ ਗੋਲੀ ਮਾਰ ਦਿੱਤੀ।ਜੇ ਹੋਰ ਵੀ ਕੋਈ ਘਰ ਦਾ ਜੀਅ ਮਿਲ ਜਾਂਦਾ ਤਾਂ ਕਾਤਲ ਟੋਲੇ ਨੇ ਮਾਰ ਦੇਣਾ ਸੀ।ਮਾਤਾ ਜੀ ਨੂੰ ਕਤਲ ਕਰਨਾ ਸੂਰਮਿਆਂ ਵਾਲਾ ਕੰਮ ਨਹੀਂ ਸੀ।ਮਾਤਾ ਜੀ ਦਾ ਸਿਰਫ਼ ਇਹੀ ਕਸ਼ੂਰ ਸੀ ਕਿ ਉਸ ਨੇ ਧਰਮੀ ਯੋਧੇ ਨੂੰ ਜਨਮ ਦਿੱਤਾ ਸੀ।ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਭਾਈ ਕਾਰਜ ਸਿੰਘ ਅਡੋਲ ਰਹੇ ਤੇ ਇਹੋ ਕਹਿੰਦੇ ਰਹੇ ਕਿ ਜੇ ਹਕੂਮਤ ਮੇਰੇ ਪੁੱਤਰ ਵੀ ਸ਼ਹੀਦ ਕਰ ਦੇਵੇਗੀ ਤਾਂ ਵੀ ਮੈਂ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਲਈ ਚੁੱਕੇ ਹਥਿਆਰ ਸੁੱਟ ਕੇ ਆਤਮ-ਸਮਰਪਣ ਨਹੀਂ ਕਰਾਂਗਾ।ਫ਼ਤਹਿ ਜਾਂ ਸ਼ਹਾਦਤ ਮੇਰਾ ਨਿਸ਼ਾਨਾ ਹੈ।ਮਾਤਾ ਜੀ ਦਾ ਬਦਲਾ ਅਸਲੀ ਦੋਸ਼ੀਆਂ,ਸ਼ਹੀਦ ਕਰਵਾਉਣ ਵਾਲਿਆਂ ਨੂੰ ਸੋਧ ਕੇ ਲਿਆ ਜਾਵੇਗਾ।

ਸੀ.ਆਰ.ਪੀ.ਤੇ ਪੁਲਿਸ ਤੇ ਘਾਤ ਲਾ ਕੇ ਹਮਲਾ ਕਰ ਕੇ ਸੀ.ਆਰ.ਪੀ.ਦੇ ਸੈਂਕੜੇ ਜਵਾਨ ਮੌਤ ਦੇ ਘਾਟ ਉਤਾਰ ਦਿੰਦੇ,ਜਿਨਾਂ ਵਿਚ ਪਿੰਡ ਬੁੰਡਾਲਾ,ਚੀਚਾ,ਸਾਂਗਣਾਂ ਪੁਲ, ਫਤਹਿਪੁਰ ਬਾਗ ਵਿਚ ਹਮਲਾ ਕਰ ਕੇ ਸੀ.ਆਰ.ਪੀ.ਦੀਆਂ ਗੱਡੀਆਂ ਉਡਾਈਆਂ।ਸੀ.ਆਰ.ਪੀ.ਵੇਲੇ ਆਪਸੀ ਗੱਲਬਾਤ ਵਿਚ ਇਹ ਆਮ ਗੱਲਾਂ ਕਰਦੇ ਸਨ ਕਿ ਵੱਸਣ ਸਿੰਘ ਘੇਰਾ ਪੜਨੇ ਸੇ ਪਹਿਲੇ ਹੀ ਭਾਗ ਜਾਤੇ ਹੈਂ।ਯੇ ਕਾਰਜ ਸਿੰਘ ਫ਼ੌਜੀ ਅਤੇ ਬ੍ਰਹਮ ਸਿੰਘ ਜਥੇਦਾਰ(ਅਵਤਾਰ ਸਿੰਘ ਬ੍ਰਹਮਾ) ਦੁਰਗਾ ਸਿੰਘ ਮੋਟਾ ਬਾਬਾ ਤੋਂ ਚੱਲ ਕਰ ਆਤੇ ਹੈਂ ਹਮਲਾ ਕਰਨੇ ਕੇ ਲੀਏ,ਯੇ ਬਾਬੇ ਤੋਂ ਦੰਗਾ ਫ਼ਸਾਦ ਮੇਂ ਹੀ ਖੁਸ਼ ਰਹਿਤੇ ਹੈਂ।'' ਜਨਵਰੀ 1988 ਵਿਚ ਖਾੜਕੂ ਸਿੱਖ ਸੰਘਰਸ਼ ਨੇ ਨਵਾਂ ਮੌੜ ਕੱਟ ਲਿਆ।ਖਾੜਕੂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਪੰਥਕ ਕਮੇਟੀ ਦਾ ਬੁਲਾਰਾ ਭਾਈ ਜਗੀਰ ਸਿੰਘ ਜਜ਼ਬਾਤੀ ਸੁਭਾਅ ਦਾ ਖਾੜਕੂ ਆਗੂ ਸੀ।ਇਹਨੀ ਦਿਨੀਂ ਏ.ਕੇ ਸੰਤਾਲੀ ਅਸਾਲਟ ਰਾਈਫ਼ਲਾਂ ਨਾਲ ਸਿੱਲ਼ ਖਾੜਕੂਆਂ ਵਿਚ ਇਨਕਲਾਬ ਆ ਗਿਆ ਸੀ।ਭਾਈ ਜਗੀਰ ਸਿੰਘ ਦੇ ਹਿਰਦੇ ਅੰਦਰ ਸ਼ਹੀਦੀ ਜਜ਼ਬਾ ਠਾਠਾਂ ਮਾਰ ਰਿਹਾ ਸੀ।ਉਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਾਂਗ ਸਿੱਖ ਸੰਘਰਸ਼ ਦਾ ਹੈੱਡ-ਕੁਆਰਟਰ ਬਣਾਉਣ ਦੀ ਨੀਤੀ ਅਪਣਾਈ।ਭਾਈ ਨਿਰਵੈਰ ਸਿੰਘ ਇਸ ਦਾ ਇਕ ਹਮਖਿਆਲ ਸਾਥੀ ਸੀ।ਪਰਕਰਮਾ ਦੇ 14 ਨੰਬਰ ਕਮਰੇ ਵਿਚ ਖਾਲਿਸਤਾਨ ਦਾ ਦਫ਼ਤਰ ਖੋਲ ਲਿਆ ਗਿਆ।ਭਾਈ ਜਸਵੀਰ ਸਿੰਘ ਰੋਡੇ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਚਾਰ ਸਿੰਘ ਸਾਹਿਬਾਨ ਦੀ ਰਿਹਾਈ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਖਾੜਕੂ ਸਿੰਘਾਂ ਨੇ ਪਹਿਲੀ ਵਾਰ ਪਰਕਰਮਾਂ ਵਿਚ A.K. 47 ਅਸਾਲਟ ਰਾਈਫ਼ਲਾਂ ਨਾਲ ਹਵਾਈ ਫ਼ਾਇਰਿੰਗ ਕਰ ਕੇ ਸਲਾਮੀ ਦਿੱਤੀ।ਸਿੱਖ ਨੌਜਵਾਨਾਂ ਦੇ ਹੱਥਾਂ ਵਿਚ ਏ.ਕੇ.ਸੰਤਾਲੀ ਆ ਜਾਣ ਨਾਲ ਖਾੜਕੂ ਆਗੂਆਂ ਦੇ ਹੱਥਾਂ ਵਿਚਲੀ ਤਾਕਤ ਵਧ ਗਈ,ਪਰ ਸੰਤ ਭਿੰਡਰਾਂਵਾਲਿਆ ਵਰਗੀ ਸੁਚੱਜੀ ਅਗਵਾਈ ਦੀ ਘਾਟ ਸਾਫ਼ ਮਹਿਸੂਸ ਹੁੰਦੀ ਸੀ,ਜੋ ਅੱਜ ਵੀ ਹੈ।ਸ੍ਰੀ ਦਰਬਾਰ ਸਾਹਿਬ ਅੰਦਰ ਇਹਨੀਂਦਿਨੀ ਭਾਈ ਸੁਰਜੀਤ ਸਿੰਘ ਪੈਂਟਾ,ਭਾਈ ਨਿਸ਼ਾਨ ਸਿੰਘ ਲਮਾਨੌਰ ,ਭਾਈ ਮਲਕੀਤ ਸੰਘ ਦੇ ਜੋਸ਼ ਦਾ ਬੋਲ-ਬਾਲਾ ਸੀ।ਸ੍ਰੀ ਦਰਬਾਰ ਸਾਹਿਬ ਅੰਦਰ ਸਿੱਖਾਂ ਨੂੰ ਧਮਕੀਆਂ ਭਰੀਆ ਚਿੱਠੀਆਂ ਲਿਖ ਕੇ ਸੱਦਿਆ ਜਾਂਦਾ ਤੇ ਫਿਰੌਤੀਆਂ ਲੈਣ ਦੇ ਕਿੱਸੇ ਸਾਹਮਣੇ ਆਏ।ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਜੋ ਮਲਬਾ ਮੰਜੀ ਸਾਹਿਬ ਦੀਵਾਨ ਹਾਲ ਲਾਗੇ ਪਿਆ ਸੀ,ਕੁਝ ਲੋਕਾਂ ਨੂੰ ਕਤਕ ਕਰਕੇ ਸਰਕਾਰ ਵੱਲੋਂ ਉਸ ਵਿਚ ਦਫ਼ਨਾ ਦਿੱਤਾ ਗਿਆ ਜਨਰਲ ਲਾਭ ਸਿੰਘ,ਭਾਈ ਅਵਤਾਰ ਸਿੰਘ ਬ੍ਰਹਮਾ,ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਸੁਖਦੇਵ ਸਿੰਘ ਬੱਬਰ ਵੀ ਇਸ ਸਥਿਤੀ ਤੋਂ ਬੇਹੱਦ ਪ੍ਰੇਸ਼ਾਨ ਸਨ।ਸ੍ਰੀ ਦਰਬਾਰ ਸਾਹਿਬ ਵਿਚਲੇ ਖਾੜਕੂਆਂ ਨੂੰ A.K.47 ਅਸਾਲਟ ਦੇ ਭਰਵੇਂ ਬਰਸੱਟ ਤੇ ਤਾਂ ਮਾਣ ਸੀ ਤੇ ਸਾਰੀ ਟੇਕ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ´ਸੂਰਤ ਵਿਚ ਬਾਹਰਲੇ ਹਥਿਆਰਬੰਦ ਖਾੜਕੂਆਂ ਵੱਲੋਂ ਜ਼ਬਰਦਸਤ ਪ੍ਰਤੀਕਰਮ ਤੇ ਹੀ ਰੱਖੀ ਗਈ ਸੀ।ਖਾੜਕੂਆਂ ਦਾ ਇਹ ਵੀ ਵਿਚਾਰ ਸੀ ਕਿ ਸਰਕਾਰ ਜੂਨ 1984 ਦੇ ਘੱਲੂਘਾਰੇ ਦੇ ਜੋ ਨਤੀਜੇ ਦਾ ਪ੍ਰਤੀਕਰਨ ਅਤੇ ਸਿੱੱਖ ਕੌਮ ਦੇ ਰੋਹ ਨੂੰ ਭੜਕਾਉਣ ਦਾ ਖਤਰਾ ਦੁਬਾਰਾ ਮੁੱਲ ਲੈਣ ਦੀ ਗ਼ਲਤੀ ਨਹੀਂ ਕਰੇਗੀ।ਸੰਤ ਜਰਨੈਲ ਸਿੰਘ ਜੀ ਖਾਲਸਾ ਭਿਂਡਰਾਂਵਾਲਿਆਂ ਦਾ ਜੋ ਹਕੀਕਤ ਤੌਰ ਤੇ ਪ੍ਰਭਾਵ ਅਤੇ ਸਿੱਖਾਂ ਦੇ ਦਿਲਾਂ ਅੰਦਰ ਜੋ ਵਿਸ਼ਵਾਸ ਬਣਿਆ ਹੋਇਆ ਸੀ ਅਤੇ ਇਸ ਤੋਂ ਇਲਾਵਾ ਜਨਰਲ ਸੁਬੇਗ ਸਿੰਘ ਦੀ ਯੁੱਧ ਕਲਾ ਦੀ ਰਣਨੀਤੀ ਤੋਂ 1988 ਵਾਲੇ ਖਾੜਕੂ ਸੱਖਣੇ ਸਨ।ਖਾੜਕੂ ਆਗੂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਜਨਰਲ ਲਾਭ ਸਿੰਘ ਨੇ ਸਥਿਤੀ ਨੂੰ ਕੰਟਰੋਲ ਵਿਚ ਕਰਨ ਅਤੇ ਖਤਰੇ ਦਾ ਮੁਕਾਬਲਾ ਕਰਨ ਲਈ ਮੋਰਚਾਬੰਦੀ ਕਰਨ ਲਈ ਭਾਈ ਕਾਰਜ ਸਿੰਘ ਥਾਦੇ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ ਲਾਈ।ਖਾੜਕੂ ਆਗੂਆਂ ਨੂੰ ਵਿਸ਼ਵਾਸ ਸੀ ਕਿ ਭਾਈ ਕਾਰਜ ਸਿੰਘ ਥਾਦੇ ਫ਼ੌਜੀ ਹੋਣ ਦੇ ਨਾਤੇ ਮੋਰਚਾਬੰਦੀ ਅਤੇ ਖਤਰੇ ਵਿਚ ਦਰਬਾਰ ਸਾਹਿਬ ਤੇ ਸਰੁੱਖਿਆ ਬਲਾਂ ਦੇ ਹਮਲੇ ਦੀ ਸੂਰਤ ਵਿਚ ਮੂੰਹ ਤੋੜਵਾਂ ਜਵਾਬ ਦੇਵੇਗਾ ਅਤੇ ਹਕੂਮਤ ਅੱਗੇ ਆਤਮ-ਸਮਰਪਣ ਦੀ ਜਗਾ ਸ਼ਹੀਦੀ ਪਾ੍ਰਪਤ ਕਰੇਗਾ।ਭਾਈ ਕਾਰਜ ਸਿੰਘ ਥਾਦੇ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੋਰਚਾਬੰਦੀ ਕੀਤੀ ਕਿ ਖਾੜਕੂ ਸਿੰਘਾਂ ਕੋਲ ਹਥਿਆਰ ਸੀਮਤ ਤੇ ਥੋੜੀ ਦੂਰੀ ਤਕ ਮਾਰ ਕਰਨ ਵੇਲੇ ਸਨ।ਜੇ ਹਕੂਮਤ ਫ਼ੌਜ ਨੂੰ ਜੂਨ 1984 ਵਾਂਗ ਅਮਨੇਵਾਹ ਭੇਜਦੀ ਤਾਂ ਸਿੰਘਾਂ ਨੇ ਫ਼ੌਜ ਦਾ ਜਾਨੀ ਨੁਕਸਾਨ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡਣੀ ।ਖਾੜਕੂਆਂ ਵੱਲੋਂ ਕੀਤੀ ਜਾ ਰਹੀ ਮੋਰਚਾਬੰਦੀ ਵੇਖਣ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਡੀ.ਆਈ.ਜੀ. ਐਸ.ਐਸ.ਵਿਰਕ ਮੁਆਇਨਾ ਕਰਨ ਆਇਆ ਤਾਂ ਖਾੜਕੂਆਂ ਨੇ ਉਸ ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦਾ ਜਬਾੜਾ ਉੱਡ ਗਿਆ ਤੇ ਸੀ.ਆਰ.ਪੀ.ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਚਾਇਆ।ਖਾੜਕੂਆਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਦਿੱਤੇ ਕਿ ਅਸੀਂ ਡੀ.ਆਈ.ਜੀ.ਵਿਰਕ ਨੂੰ ਮਾਰ ਲਿਆ ਹੈ, ਹਾਲਾਂਕਿ ਉਹ ਜ਼ਖਮੀ ਹੋਇਆ ਸੀ।ਇਸ ਕਾਰਵਾਈ ਤੋਂ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਤੇ ਦੁਬਾਰਾ ਹਮਲਾ ਕਰਨ ਦਾ ਬਹਾਨਾ ਮਿਲ ਗਿਆ ।ਸ੍ਰੀ ਰਦਬਾਰ ਸਾਹਿਬ ਨੂੰ ਸੀ.ਆਰ.ਪੀ.ਤੇ ਵਿਸ਼ੇਸ਼ ਕਮਾਂਡੋ ਦਸਤਿਆਂ ਨੇ ਘੇਰ ਲਿਆ ਤੇ ਬਾਹਰ ਉੱਚੀਆਂ ਇਮਾਰਤਾਂ ਤੇ ਮੋਰਚਾਬੰਦੀ ਕਰ ਕੇ ਪੁਜ਼ੀਸ਼ਨਾਂ ਸੰਭਾਲ ਲਈਆਂ।ਦੂਰਬੀਨ ਫਿੱਟ ਹਥਿਆਰਾਂ,ਲੰਬੀ ਦੂਰੀ ਤਕ ਮਾਰ ਕਰਨ ਵਾਲੇ ਹਥਿਆਰਾਂ ਨਾਲ,ਦੂਰੋਂ ਹੀ ਖਾੜਕੂਆਂ ਤੇ ਫ਼ਾਇਰਿੰਗ ਕੀਤੀ ਗਈ।ਖਾੜਕੂ ਅਚਾਨਕ ਹੀ ਘੇਰੇ ਗਏ,ਅਜੇ ਪੂਰੀ ਤਿਆਰੀ ਵਿਚ ਨਹੀਂ ਸਨ।ਸਰਕਾਰ ਨੇ ਆਤਮ-ਸਮਰਪਣ ਦੀ ਅਪੀਲ ਕੀਤੀ ਤਾਂ ਮੱਥਾ ਟੇਕਣ ਆਈ ਸੰਗਤ ਨਾਲ ਕੁਝ ਖਾੜਕੂਆਂ ਨੇ ਬਾਹਰ ਨਿਕਲਣ ਦੀ ਕੋਸ਼ਿਸ ਕੀਤੀ ਪਰ ਸਰਕਾਰ ਦੀ ਸੀ.ਆਈ.ਡੀ.ਨੇ ਸ਼ਨਾਖਤ ਕਰ ਲਈ।ਇਹਨਾਂ ਵਿਚੋਂ ਖਾੜਕੂ ਭਾਈ ਸੁਰਜੀਤ ਸਿੰਘ ਪੈਂਟਾ ਨੇ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦੀ ਪਾ੍ਰਪਤ ਕਰ ਲਈ ।ਘੇਰਾ ਦਸ ਦਿਨ ਲੰਬਾ ਹੋ ਗਿਆ ਸਰਕਾਰ ਨੇ ਬਾਬਾ ਉੱਤਮ ਸਿੰਘ ਖਡੂਰ ਸਾਹਿਬ ,ਕਾਰ ਸੇਵਾ ਵਾਲਿਆ ਵੱਲੋਂ ਖਾਢਕੂਆਂ ਨੂੰ ਆਤਮ-ਸਮਰਪਣ ਕਰਨ ਦੇ ਅੰਦਰ ਹੀ ਭਾਈ ਜਗੀਰ ਸਿੰਘ ਬੁਲਾਰਾ ਪੰਥਕ ਕਮੇਟੀ ਨੂੰ ਦੂਰ ਤੋਂ ਹੀ ਸੁਰੱਖਿਆ ਬਲਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ,ਉਸ ਦੀ ਅਗਵਾਈ ਵਿਚ ਖਾੜਕੂ ਆਤਮ-ਸਮਰਪਣ ਕਰਨ ਲਈ ਰਾਜ਼ੀ ਹੋ ਗਏ।ਖਾੜਕੂ ਭਾਈ ਜੋਗਾ ਸਿੰਘ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਹੀਦੀ ਪਾਉਣ ਨਾਲੋਂ ਤੇਰੇ ਦਰ ਤੇ ਸ਼ਹੀਦੀ ਪਾ ਰਿਹਾ ਹਾਂ,ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ।ਤੇ ਸਾਇਨਾਈਡ ਦਾ ਕੈਪਸੂਲ ਖਾ ਕੇ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪ੍ਰਾਣ ਤਿਆਗ ਦਿੱਤੇ।ਭਾਈ ਕਾਰਜ ਸਿੰਘ ਥਾਦੇ ,ਸਾਥੀਆਂ ਸਮੇਤ ਪਰਕਰਮਾ ਵਿਚ ਦੱਖਣੀ ਡਿਉੜੀ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਬੁੰਗੇ ਕੋਲ ਆਏ ਤਾਂ ਸਾਥੀ ਸਿੰਘਾਂ ਨੂੰ ਕਿਹਾ ਕਿ ਮੈਂ ਦੁਸ਼ਮਣ ਅੱਗੇ ਆਤਮ-ਸਮਰਪਣ ਨਹੀਂ ਕਰਾਂਗਾ।ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਸ਼ਹੀਦੀ ਪਾਉਣ ਨੂੰ ਉੱਤਮ ਮੰਨਦਾ ਹਾਂ।ਭਾਈ ਕਾਰਜ ਸਿੰਘ ਥਾਦੇ ਨੇ ਇਤਨਾ ਕਹਿ ਕੇ ਸਾਇਨਾਈਡ ਦਾ ਕੈਪਸੂਲ ਖਾ ਲਿਆ।ਕਿਹਾ ਜਾਂਦਾ ਹੈ ਕਿ ਸਾਇਨਾਈਡ ਦਾ ਕੈਪਸੂਲ ਨਿਗਰ ਜਾਣ ਤੇ ਆਦਮੀ ਆਪਣੇ ਦਸਤਖਤ ਵੀ ਨਹੀਂ ਕਰ ਸਕਦਾ,ਪਰ ਭਾਈ ਕਾਰਜ ਸਿੰਘ ਤੇ ਕੈਪਸੂਲ ਨੇ ਤੁਰੰਤ ਅਸਰ ਨਾ ਕੀਤਾ।ਭਾਈ ਕਾਰਜ ਸਿੰਘ ਨੇ ਸਾਥੀ ਸਿੰਘਾਂ ਨੂੰ ਕਿਹਾ,'' ਮੈਨੂੰ ਗੋਲੀ ਮਾਰ ਦਿਉ।''ਸਾਰੇ ਹੀ ਖਾੜਕੂ ਭਾਈ ਕਾਰਜ ਸਿੰਘ ਦੇ ਚੁਫੇਰੇ ਖਲੋਤੇ ਹੈਰਾਨ ਸਨ ਕਿ ਕੀ ਭਾਣਾ ਵਰਤ ਰਿਹਾ ਹੈ।ਜ਼ਹਿਰ ਵੀ ਅਸਰ ਨਹੀਂ ਕਰ ਰਿਹਾ।ਕੁਝ ਸਿੰਘਾਂ ਨੇ ਕਿਹਾ,''ਭਾਈ ਸਾਹਿਬ ਦਾ ਹੁਕਮ ਮੰਨ ਕੇ ਗੋਲੀ ਮਾਰ ਕੇ ਸ਼ਹੀਦ ਕਰ ਦੇਈਏ।''ਪਰ ਜਥੇਦਾਰ ਬਲਵੰਤ ਸਿੰਘ ਨਾਗੋਕੇ ਨੇ ਰੋਕ ਦਿੱਤਾ ਕਿ ਇਤਿਹਾਸ ਨੇ ਇਹ ਫ਼ਤਵਾ ਦੇ ਦੇਣਾ ਹੈ ਕਿ ਭਾਈ ਕਾਰਜ ਸਿੰਘ ਥਾਦੇ ਨੂੰ ਖਾੜਕੂਆਂ ਨੇ ਆਪ ਗੋਲੀ ਮਾਰ ਕੇ ਮਾਰ ਦਿੱਤਾ।ਭਾਈ ਕਾਰਜ ਸਿੰਘ ਥਾਦੇ ਬਹੁਤ ਤੜਪ-ਤੜਪ ਕੇ ਗੁਰਬਾਣੀ ਫ਼ੁਰਮਾਨ:
ਕਬੀਰ ਮੋਹਿ ਮਰਨੈ ਕਾ ਚਾਉ ਮਰਹੁ ਤਾਂ ਹਰਿ ਕੇ ਦੁਆਰ॥
ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿਚ 18 ਮਈ 1988 ਨੂੰ ਸ਼ਹੀਦ ਹੋ ਗਏ।ਪਰ ਬਹਾਦਰ ਸੂਰਮਾ ਜਿਉਂਦਾ ਦੁਸ਼ਮਣ ਦੇ ਹੱਥ ਨਾ ਆਇਆ।ਖਾੜਕੂਆਂ ਵੱਲੋਂ ਸਾਕਾ ਕਾਲੀ ਗਰਜ ਮਈ 1988 ਵਿਚ ਕੀਤੇ ਆਤਮ-ਸਮਰਪਣ ਨੇ ਸਿੱਖ ਕੌਮ ਨੂੰ ਬੇਹੱਦ ਨਮੋਸ਼ੀ ਦੀ ਦਸ਼ਾ ਵੱਲ ਧੱਕ ਦਿੱਤਾ ਸੀ।ਸਰਕਾਰ ਵੱਲੋਂ ਆਤਮ-ਸਮਰਪਣ ਕਰਵਾਉਣ ਵਿਚ ਖਾਸ ਭੁਮਿਕਾ ਨਿਭਾਉਣ ਵਾਲੇ ਸੰਘਰ ਪਿੰਡ ਦੇ ਇਕ ਕਰਿੰਦੇ ਨੂੰ ਭਾਈ ਗੁਰਮੁਖ ਸਿੰਘ ਨਾਗੋਕੇ ਨੇ ਜਲਦੀ ਹੀ ਸੋਧਾ ਲਾ ਦਿੱਤਾ।ਜਿਸ ਕਾਰਨ ਭਾਈ ਜਗੀਰ ਸਿੰਘ ਬੁਲਾਰਾ ਪੰਥਕ ਕਮੇਟੀ,ਭਾਈ ਜੋਗਾ ਸਿੰਘ ,ਭਾਈ ਸੁਰਜੀਤ ਸਿੰਘ ਪੈਂਟਾ ਅਤੇ ਭਾਈ ਕਾਰਜ ਸਿੰਘ ਥਾਦੇ ਦੀ ਸ਼ਹੀਦੀ ਦਾ ਇਤਿਹਾਸਕ ਕਾਂਡ ਵੀ ਸਾਕਾ ਕਾਲੀ ਗਰਜ ਦੀ ਧੂੜ ਹੇਠਾਂ ਦੱਬ ਕੇ ਰਹਿ ਗਿਆ।ਸ਼ਹੀਦ ਭਾਈ ਕਾਰਜ ਸਿੰਘ ਦੇ ਸਾਲੇ(ਜੋ ਇਕ ਹੀ ਸੀ)ਗੁਰਮੀਤ ਸਿੰਘ ਗੁਰੂ ਕੀ ਬਡਾਲੀ ਨੂੰ ਫ਼ਤਹਿਗੜ ਚੂੜੀਆਂ ਤੋਂ ਵਾਪਸ ਅੰਮ੍ਰਿਤਸਰ ਆਉਂਦਿਆਂ ਪੁਲਿਸ ਨੇ ਬੱਸ ਵਿਚੋਂ ਉਤਾਰ ਲਿਆ ਤੇ ਪਿੰਡ ਚੱਕ ਸਕੰਦਰ,ਰਾਮਦਾਸ ਨੇੜੇ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਤੇ ਮਜੀਠਾ ਪੁਲਿਸ ਦੇ ਐਸ.ਐਸ.ਪੀ.ਨੇ ਅੱਤਵਾਦੀਆਂ ਦੇ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਜਾਣ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ॥ਸਿਖ ਜਾਥੇਬੰਦਿਆ ਭਾਈ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 18 ਮਈ ਨੂੰ ਮਨਾਉਂਦਿਆ ਹਨ |
ਆਓ ਅਸੀਂ ਓਹਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਸਵਰੂਪ ਸ਼ਰਧਾ ਦੇ ਫੁੱਲ ਭੇਟੇ ਕਰੀਏ ਜੀ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੁਰਮੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ