ਸ਼ਹੀਦ ਭਾਈ ਲੱਛਮਣ ਸਿੰਘ ਬੱਬਰ ਅਤੇ ਬੀਬੀ ਰਾਣੀ ਕੌਰ - ਬੱਬਰ ਖਾਲਸਾ ( ਸ਼ਹੀਦੀ 17 ਮਈ 1993 )
ਬਸ਼ੀਰ ਮੁਹੰਮਦ ਤੋਂ ਸ਼ਹੀਦ ਭਾਈ ਲੱਛਮਣ ਸਿੰਘ ਤੱਕ ਦਾ ਸਫਰ
★ਸਿੱਖ ਸ਼ਹੀਦ ਯੌਧਿਆ ਵਿੱਚੋਂ ਇਕ ਸੀ ਭਾਈ ਲੱਛਮਣ ਸਿੰਘ ਬੱਬਰ (ਬਸ਼ੀਰ ਮੁਹੰਮਦ)
ਪੁਲਿਸ ਨੇ ਇੱਚ ਡਰਾਮਾ ਰਚ ਕੇ ਬਸ਼ੀਰ ਨੂੰ ਇੱਕ ਬਾਗੀ ਸਿੰਘ ਨੋਜਵਾਨ ਦੀ ਤਰਾਂ ਪੇਸ਼ ਕੀਤਾ ਅਤੇ ਉਸਨੂੰ ਭਾਈ ਗੁਰਮੇਲ ਸਿੰਘ ਬੱਬਰ ਨਾਲ ਮੇਲ ਮਿਲਾਪ ਵਧਾਉਣ ਲਈ ਕਿਹਾ ਹੋਲੀ ਹੋਲੀ ਵਿਸ਼ਵਸ਼ ਪਾ ਕਿ ਬਸ਼ੀਰ ਜੱਥੇਬੰਦੀ ਨਾਲ ਰਿਹਣ ਲੱਗ ਪਿਆ । ਉਹ ਸਿੰਘਾ ਨਾਲ ਵਿਚਰਦੇ ਵਿਚਰਦੇ ਉਸਨੂੰ ਅਹਿਸਾਸ ਹੋਇਆ ਵੀ ਇਹ ਸਿੰਘ ਬੁਰੇ ਨਹੀ ਇਹ ਤਾਂ ਮਜਲੂਮਾ ਦੀ ਰੱਖਿਆ ਤੇ ਮਦਦ ਕਰਨ ਵਾਲੇ ਨੇ ਅਮ੍ਰਿਤਧਾਰੀ ਨੇ ਰੱਬ ਦੇ ਨਾਮ ਦੇ ਨਿਤਨੇਮੀ ਨੇ ਤੇ ਉਸਨੂੰ ਇਹ ਵੀ ਸੱਮਝ ਆ ਗਈ ਵੀ ਪੁਲਿਸ ਤੇ ਸਰਕਾਰ ਕਿਵੇ ਨੋਜਵਾਨਾ ਦਾ ਕਤਲੇਆਮ ਕਰਵਾ ਰਹੀ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਤੇ ਪਿਆਰ ਤਾ ਉਸਦੇ ਸੀਨੇ ਵਿੱਚ ਪਿਹਲਾਂ ਵੱਸਿਆ ਸੀ ਫਿਰ ਕੀ ਰੱਬ ਦੀ ਮੇਹਰ ਹੋਈ ਬਸ਼ੀਰ ਦ ਜ਼ਮੀਰ ਨੇ ਉਸਨੂੰ ਸੱਚਾਈ ਦੇ ਰਾਹ ਤੇ ਚੱਲਣ ਲਈ ਮਜਬੂਰ ਕਰ ਦਿੱਤਾ । ਸ਼ਹੀਦ ਭਾਈ ਲੱਛਮਣ ਸਿੰਘ ਬੱਬਰ(ਬਸ਼ੀਰ ਮੁਹੰਮਦ) ਦਾ ਜਨਮ 1 ਅਗਸਤ 1970 ਨੂੰ ਪਿੰਡ ਭਨਵੇ ਕਲਾਂ ਜਿਲਾ ਮਾਨਸਾ ਵਿਚ ਹੋਇਆ । ਉਹਨਾ ਦੇ ਪਿਤਾ ਦਾ ਨਾਮ ਸੀ ਜਨਾਬ ਅਲੀ ਮੁਹੰਮਦ ਤੇ ਮਾਤਾ ਦਾ ਨਾਮ ਨੂਰੀ ਸੀ । ਭਾਈ ਸਾਹਿਬ ਦੇ ਦੋ ਭਰਾ ਤੇ ਦੋ ਭੈਣਾ ਹੋਰ ਸਨ । ਆਪ ਦੀ ਮਾਤਾ ਨੂਰੀ ੳੇਹਨਾ ਚੰਦ ਮੁਸਲਿਮਾ ਵਿਚੋ ਇਕ ਸੀ ਜੋ 1947 ਦੀ ਵੰਡ ਤੋਂ ਇਥੇ ਪੰਜਾਬ ਵਿੱਚ ਰਿਹ ਗਏ ਸੀ । ਨੂਰੀ ਦਾ ਪਾਲਣ ਪੋਸ਼ਣ ਇੱਕ ਸਿੱਖ ਪਰਿਵਾਰ ਨੇ ਕੀਤਾ ਪਰ ਨੂਰੀ ਦੀ ਮੁਸਲਿਮ ਧਾਰਮਿਕ ਪਛਾਣ ਦਾ ਆਦਰ ਕਰਦੇ ਹੋਏ ਆਪ ਦਾ ਵਿਆਹ ਇਕ ਮੁਸਲਿਮ ਘਰ ਵਿੱਚ ਹੀ ਕੀਤਾ ਗਿਆ ਪਰ ਮਾਤਾ ਨੂਰੀ ਸਿੱਖ ਧਰਮ ਨੂੰ ਦਿਲੋਂ ਪਿਆਰ ਕਰਦੀ ਸੀ । ਇਸੇ ਕਰਕੇ ਬਸ਼ੀਰ ਨੂੰ ਮਾਤਾ ਨੂਰੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਕੁਰਾਨ ਸ਼ਰੀਫ ਦੀ ਬਰਾਬਰ ਸਿੱਖਿਆ ਦਿੰਦੀ ਸੀ ।
ਬਸ਼ੀਰ ਬਚਪਨ ਵਿੱਚ ਖੇਡਾਂ ਵਿੱਚ ਬੜਾ ਵਧੀਆ ਸੀ । ਤੇ ਪੇਹਲਵਾਨੀ ਵੀ ਕਰਦਾ ਸੀ ਦੂਰ ਦੂਰ ਦੇ ਪਿੰਡਾਂ ਤੱਕ ਬਸ਼ੀਰ ਦੀ ਪਿਹਲਵਾਨੀ ਦੇ ਚਰਚੇ ਸੀ । ਗਰੇਜੂਏਸ਼ਨ ਤੋਂ ਬਾਅਦ ਬਸ਼ੀਰ ਪੁਲਿਸ ਵਿੱਚ ਭਰਤੀ ਹੋ ਗਿਆ । ਬਸ਼ੀਰ ਨੂੰ ਪੁਲਿਸ ਵਿੱਚ ਡੀ ਐਸ ਪੀ ਸੁਖਦੇਵ ਸਿੰਘ ਚਾਹਲ ਨੇ ਆਪਣੇ ਪਰਸਨਲ ਬੋਡੀਗਰਡ ਦੇ ਤੌਰ ਤੇ ਰੱਖ ਲਿਆ । ਉਹਨਾ ਦਿਨਾ ਦੇ ਵਿੱਚ ਸਿੱਖ ਲਿਬਰੇਸ਼ਨ ਫੋਰਸ ਦਾ ਬੜਾ ਜੋਰ ਸੀ । ਸਾਰੇ ਨੌਜਵਾਨ ਘਰ ਛੱਡ ਕੇ ਇਸ ਜੱਥੇਬੰਦੀ ਵਿੱਚ ਸ਼ਾਮਿਲ ਹੋ ਰਹੇ ਸੀ । ਸਿੰਘਾਂ ਦੇ ਮੁਖ ਚੋ ਜੇਕਾਰੇ ਅਤੇ ਹਥਾਂ ਚ ਰਾਈਫਲਾਂ ਦਾ ਜੋਰ ਬ੍ਦ੍ਦਾ ਜਾ ਰਿਹਾ ਸੀ |
ਜ਼ਿਲਾ ਮਨਸਾ ਵਿਖੇ ਬੱਬਰਾਂ ਨੇ ਭਾਰਤ ਸੁਰਖਿਆ ਬਲਾਂ ਦੀ ਨੀਂਦ ਹਰਾਮ ਕਰ ਦਿਤੀ ਸੀ |ਸਿੰਘਾਂ ਲਲਕਾਰ ਕੇ ਦੁਸਮਨ ਨੂੰ ਵੰਗਾਰਿਆ ਜੋ ਸਾਡੇ ਧਰਮ ਸ੍ਥਾਨਾ ਤੇ ਭੇੜੀ ਨਿਗ੍ਹਾ ਮਾਰੁਗਾ ਅਸੀਂ ਦੁਨੀਆਂ ਤੋਂ ਉਠਾਉਣ ਚ ਦੇਰੀ ਨੀ ਕਰਨੀ ਸਿੰਘਾ ਹਰ ਸਿਖੀ ਦੇ ਬੈਰੀ ਨੂੰ ਸੋਧਨਾ ਜਾਰੀ ਰਖਿਆ ਹੋਇਆ ਸੀ | ਓਨਾਂ ਦਿਨਾ ਚਾ ਹੀ ਭਾਈ ਗੁਰਮੇਲ ਸਿੰਘ ਬੱਬਰ ਅਤੇ ਭਾਈ ਰਸ਼ਪਾਲ ਸਿੰਘ ਬੱਬਰ ਜੀ ਦੀ ਮਨਸਾ ਚ ਕਾਫੀ ਦਹਿਸ਼ਤ ਸੀ ਭਾਰਤੀ ਸੁਰਖਿਆ ਬਲਾਂ ਚ ਪੰਜਾਬ ਪੁਲਿਸ ਦੇ ਨਾਲ ਭਾਰਤੀ ਫੋਰਸਾਂ ਗੋਡੇ ਟੇਕ ਚੁਕੀਆਂ ਸਨ | ਅਖੀਰ ਭਾਰਤੀ ਰਾਜਨੇਤਾਵਾਂ ਨੇ ਬਾਮਨ ਦੀ ਵਿਚਾਰ ਧਾਰਾ ਦਾ ਰਾਹ ਫੜਿਆ ਤੇ ਪ੍ਰਤਿਬੰਦ ਹਟਾਉਣ ਦਾ ਫੈਸਲਾ ਕੀਤਾ ਲੋਕਾਂ ਨੂੰ ਵਿਸ਼ਵਾਸ ਚ ਕਰਨ ਦਾ ਤੇ ਓਸ ਫਾਰਮੂਲੇ ਰਾਹੀਂ ਸਿੰਘਾਂ ਵਿਚ ਘੁਸ੍ਪੇਠ ਕਰਾਉਣੀ ਸ਼ੁਰੂ ਕੀਤੀ ਜਿਨਾ ਨੂੰ ਅਸੀਂ ਕਾਲੀਆਂ ਬਿੱਲੀਆਂ ਕਹਿੰਦੇ ਹਾਂ |
ਡੀ ਐਸ ਪੀ ਚਾਹਲ ਦੀ ਦੀ ਵੀ ਨੀਦ ਉਡਾ ਦਿੱਤੀ ਸੀ ਸਿੱਖ ਯੋਦਿਆਂ ਨੇ। ਅੱਕ ਕੇ ਚਾਹਲ ਨੇ ਇਕ ਯੋਜਨਾ ਬਣਾਈ ਉਸਨੇ ਸਿੰਘਾ ਦੀ ਇਸ ਜੱਥੇਬੰਦੀ ਵਿੱਚ ਇੱਕ ਖਬਰੀ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਖਬਰੀ ਜੱਥੇਬੰਦੀ ਦੀਆਂ ਸਾਰੀਆ ਜਾਣਕਾਰੀਆਂ ਉਸ ਤੱਕ ਪੁਹਚਾ ਸਕੇ । ਉਸਨੇ ਇਸ ਕੰਮ ਲਈ ਬਸ਼ੀਰ ਸਿੰਘ ਨੂੰ ਚੁਣਿਆਂ ਤੇ ਬਸ਼ੀਰ ਨੂੰ ਵਾਲ ਤੇ ਦਾਹੜੀ ਵਧਾਉਣ ਨੂੰ ਕਿਹਾ ਤਾਂ ਜੋ ਉਹ ਸਿੰਘ ਲੱਗੇ । ਉਹਨਾ ਦਿਨਾ ਵਿੱਚ ਵਿੱਚ ਭਾਈ ਗੁਰਮੇਲ ਸਿੰਘ ਬੱਬਰ ਤੇ ਭਾਈ ਰਸ਼ਪਾਲ ਸਿੰਘ ਬੱਬਰ ਮਾਨਸੇ ਜਿਲੇ ਵਿੱਚ ਜੱਥੇਬੰਦੀ ਦਾ ਕੰਮ ਸੰਭਾਲ ਰਹੇ ਸੀ । ਪੁਲਿਸ ਨੇ ਇੱਚ ਡਰਾਮਾ ਰਚ ਕੇ ਬਸ਼ੀਰ ਨੂੰ ਇੱਕ ਬਾਗੀ ਸਿੰਘ ਨੋਜਵਾਨ ਦੀ ਤਰਾਂ ਪੇਸ਼ ਕੀਤਾ ਅਤੇ ਉਸਨੂੰ ਭਾਈ ਗੁਰਮੇਲ ਸਿੰਘ ਬੱਬਰ ਨਾਲ ਮੇਲ ਮਿਲਾਪ ਵਧਾਉਣ ਲਈ ਕਿਹਾ ਹੋਲੀ ਹੋਲੀ ਵਿਸ਼ਵਸ਼ ਪਾ ਕਿ ਬਸ਼ੀਰ ਜੱਥੇਬੰਦੀ ਨਾਲ ਰਹਿਣ ਲੱਗ ਪਿਆ । ਉਹ ਸਿੰਘਾ ਨਾਲ ਵਿਚਰਦੇ ਵਿਚਰਦੇ ਉਸਨੂੰ ਅਹਿਸਾਸ ਹੋਇਆ ਵੀ ਇਹ ਸਿੰਘ ਬੁਰੇ ਨਹੀ ਇਹ ਤਾਂ ਮਜਲੂਮਾ ਦੀ ਰੱਖਿਆ ਤੇ ਮਦਦ ਕਰਨ ਵਾਲੇ ਨੇ ਅਮ੍ਰਿਤਧਾਰੀ ਨੇ ਰੱਬ ਦੇ ਨਾਮ ਦੇ ਨਿਤਨੇਮੀ ਨੇ ਤੇ
ਉਸਨੂੰ ਇਹ ਵੀ ਸੱਮਝ ਆ ਗਈ ਵੀ ਪੁਲਿਸ ਤੇ ਸਰਕਾਰ ਕਿਵੇ ਨੋਜਵਾਨਾ ਦਾ ਕਤਲੇਆਮ ਕਰਵਾ ਰਹੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਤੇ ਪਿਆਰ ਤਾ ਉਸਦੇ ਸੀਨੇ ਵਿੱਚ ਪਿਹਲਾਂ ਵੱਸਿਆ ਸੀ ਫਿਰ ਕੀ ਰੱਬ ਦੀ ਮੇਹਰ ਹੋਈ ਬਸ਼ੀਰ ਦ ਜ਼ਮੀਰ ਨੇ ਉਸਨੂੰ ਸੱਚਾਈ ਦੇ ਰਾਹ ਤੇ ਚੱਲਣ ਲਈ ਮਜਬੂਰ ਕਰ ਦਿੱਤਾ । ਬਸ਼ੀਰ ਨੇ ਹੋਸਲਾਂ ਕਰਕੇ ਸਿੰਘਾਂ ਅੱਗੇ ਇਹ ਕਬੂਲ ਕਰ ਲਿਆ ਵੀ ੳ ਤਾਂ ਪੁਲਿਸ ਦਾ ਖਬਰੀ ਹੈ ਪਰ ਹੁਣ ਉਹ ਸਿੰਘਾਂ ਦੀ ਇਸ ਜੱਥੇਬੰਦੀ ਵਿੱਚ ਉਹਨਾ ਨਾਲ ਰਲ ਕੇ ਕੰਮ ਕਰਨਾ ਚਹੁਦਾ ਹੈ ਬਸ਼ੀਰ ਜਣਦਾ ਸੀ ਇਹ ਕਬੂਲ ਕਰਨ ਨਾਲ ਸਿੰਘ ਮੋਕੇ ਤੇ ਉਸਨੂੰ ਝਟਕਾ ਵੀ ਸਕਦੇ ਨੇ । ਪਰ ਭਾਈ ਗੁਰਮੇਲ ਸਿੰਘ ਬੱਬਰ ਨੇ ਉਸਦੀਆਂ ਅੱਖਾਂ ਵਿੱਚ ਸੱਚਾਈ ਵੇਖ ਲਈ ਗੁਰਮੇਲ ਸਿੰਘ ਜੀ ਨੇ ਉਸਨੂੰ ਸੋਚਣ ਦਾ ਸਮਾ ਦਿੱਤਾ ਪਰ ਬਸ਼ੀਰ ਤਾਂ ਨਿਸ਼ਚੇ ਕਰ ਚੁੱਕਾ ਸੀ ਉਹਨੂੰ ਟਰੇਨਿਗ ਤੇ ਭੇਜ ਦਿੱਤਾ ਗਿਆ ਸਿੰਘਾ ਨਾਲ ਵਿਚਰਦੇ ਵਿਚਰਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮੀ ਹੋ ਗਇਆ ।
ਅਮ੍ਰਿਤ ਵੇਲਾ ਸੰਭਾਲਦਾ ਨਾਮ ਜਪਦਾ ਤੇ ਇਕ ਦਿਨ ਬਸ਼ੀਰ ਨੇ ਅਮ੍ਰਿਤ ਵੀ ਸ਼ਕ ਲਿਆ ਤੇ ਬਸ਼ੀਰ ਮਹੁੰਮਦ ਤੋਂ ਭਾਈ ਲਸ਼ਮਣ ਸਿੰਘ ਬੱਬਰ ਬਣ ਗਿਆ । ਉਹ ਜੱਥੇਬੰਦੀ ਦੀਆਂ ਸਾਰੀਆਂ ਸ਼ਰਤਾਂ ਕਬੂਲ ਕਰਦੇ ਹੋਏ ਆਪਣਾ ਕੰਮ ਸੰਭਾਲ ਲਿਆ । ਭਾਈ ਗੁਰਮੇਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਇਸ ਫੌਰਸ ਦਾ ਇਹ ਅਹੁਦਾ ਭਾਈ ਲਸ਼ਮਣ ਸਿੰਘਾ ਨੂੰ ਦਿੱਤਾ । ਲਸ਼ਮਣ ਸਿੰਘ ਨੇ ਸਿੰਘਾ ਨਾਲ ਰਲਕੇ ਪੁਲਿਸ ਦੇ ਨੱਕ ਵਿੱਚ ਦਮ ਕਰ ਦਿੱਤਾ। ਮਾਨਸੇ ਇਲਾਕੇ ਵਿੱਚ ਜਾਲਿਮ ਆਪ ਤੋਂ ਥਰ ਥਰ ਕੰਬਦੇ ਸੀ ਪੁਲਿਸ ਵੀ ਇਸ ਅਣਖੀਲੇ ਯੋਦੇ ਤੋਂ ਖੌਫ ਖਾਂਦੀ ਸੀ । ਚਾਹਲ ਵੀ ਇਸ ਲਸ਼ਮਣ ਸਿੰਘ ਤੋਂ ਤੰਗ ਆ ਚੁੱਕਾ ਸੀ । ਅਚਾਨਕ ਇੱਕ ਦਿਨ ਚਾਹਲ ਨੂੰ ਪਤਾ ਵੀ ਇਹ ਲੱਛਮਣ ਸਿੰਘ ਹੋਰ ਕੋਈ ਨਹੀ ਬਸ਼ੀਰ ਹੀ ਉਸਦਾ ਖਬਰੀ ਹੈ । ਚਾਹਲ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਅਤੇ ਉਹ ਲਛਮਣ ਸਿੰਘ ਦੇ ਪਿਛੇ ਹੋਰ ਵੀ ਹੱਥ ਧੋ ਕੇ ਪੈ ਗਿਆ । ਇਦਰ ਭਾਈ ਲਛਮਣ ਸਿੰਘ ਦਾ ਵਿਆਹ ਸਕੀਨਾ ਨਾਮ ਦੀ ਇਕ ਲੜਕੀ ਨਾਲ ਹੋਇਆ ਜੋ ਬਾਅਦ ਵਿੱਚ ਰਾਣੀ ਕੌਰ ਬਣ ਗਈ ।
1992 ਦੀਆਂ ਕਾਲੀਆਂ ਬੋਲੀਆ ਰਾਤਾਂ ਸੀ ਅਚਾਨਕ ਜੱਥੇਬੰਦੀ ਦੇ ਮੇਨ ਸਿੰਘ ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਭਾਈ ਪਰਗਟ ਸਿੰਘ ਭਾਈ ਬਾਗ ਸਿੰਘ ਵਰਗੇ ਯੋਦੇ ਸ਼ਹੀਦੀ ਪਾ ਗਏ । ਹੁਣ ਸਾਰੀ ਜੁਮੇਵਾਰੀ ਲਛਮਣ ਸਿੰਘ ਤੇ ਆ ਪਈ ਇਧਰ ਲਛਮਣ ਦੀ ਪਤਨੀ ਰਾਣੀ ਕੌਰ ਬੱਚੇ ਨੂੰ ਜਨਮ ਦੇਣ ਵਾਲੀ ਸੀ ਹੁਣ ਪੰਜਾਬ ਸਿੰਘਾਂ ਲਈ ਕੋਈ ਜਿਆਦਾ ਮਹਿਫੂਸ ਨਹੀ ਸੀ ਖਤਰੇ ਨੂੰ ਭਾਫਦੇ ਹੋਏ ਲਸ਼ਮਣ ਸਿੰਘ ਨੇ ਕੁਝ ਸਮੇ ਲਈ ਪੰਜਾਬ ਤੋਂ ਬਾਹਾਰ ਜਾਣ ਦਾ ਫੈਸਲਾ ਕੀਤਾ ।ਫਰਬਰੀ 1993 ਨੂੰ ਸਿੰਘਾਂ ਦੀ ਮਦਦ ਨਾਲ ਉਹ ਰਾਣੀ ਕੌਰ ਨੂੰ ਲੈ ਕੇ ਕਲਕੱਤੇ ਆ ਗਿਆ ਇਥੇ ਆਪ ਇੱਕ ਛੋਟੇ ਜਹੇ ਘਰ ਵਿੱਚ ਰਿਹਣ ਲੱਗੇ ।
ਇਧਰ ਚਾਹਲ ਪਾਗਲਾਂ ਵਾਂਗੂ ਲਸ਼ਮਣ ਸਿੰਘ ਨੂੰ ਪੰਜਾਬ ਵਿੱਚ ਲੱਬ ਰਿਹਾ ਸੀ । ਕਿਧਰੋ ਚਾਹਲ ਨੂੰ ਪਤਾ ਲੱਗਾ ਵੀ ਲਸ਼ਮਣ ਸਿੰਘ ਹੁਣ ਕਲੱਕਤੇ ਵਿੱਚ ਹੈ । ਉਹ ਪੁਲਿਸ ਲੈ ਕਿ ਐਕਾਂਊਟਰ ਲੲੀ ਚੱਲ ਪਿਆ। 17 ਮਈ 1993 ਦੀ ਰਾਤ ਨੂੰ ਲਛਮਣ ਸਿੰਘ ਤੇ ਰਾਣੀ ਕੌਰ ਕੰਮ ਨਬੈੜ ਕੇ ਸੌ ਗਏ ਚਾਹਲ ਨੇ ਉਥੇ ਜਾ ਕੇ ਉਸਨੇ ਲੱਛਮਣ ਸਿੰਘ ਦੇ ਘਰ ਨੂੰ ਚਾਰੇ ਪਾਸਿਉ ਘੇਰ ਲਿਆ ਇਸ ਗਲੀ ਦੇ ਲੋਕ ਡਰ ਕੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਸਭ ਕੁਝ ਵੇਖਣ ਲੱਗੇ । ਚਾਹਲ ਨੂੰ ਡਰ ਸੀ ਵੀ ਕਿਤੇ ਆਗਾਹ ਕੀਤੇ ਤੇ ਲਛਮਣ ਸਿੰਘ ਭੱਜ ਨਾ ਜਾਵੇ ਤਾਂ ਉਸਨੇ ਬਿਨਾ ਦੱਸੇ ਘਰ ਦਾ ਬਿਨਾ ਬੂਹਾ ਖੁਲਵਾਏ ਗੋਲੀਆਂ ਦਾ ਮੀਹ ਵਰਾ ਦਿੱਤਾ । ਲਛਮਣ ਸਿੰਘ ਤੇ ਉਸਦੀ ਪਤਨੀ ਰਾਣੀ ਕੌਰ ਮੌਕੇ ਤੇ ਸ਼ਹੀਦ ਹੋ ਗਏ । ਉਸ ਸਮੇ ਰਾਣੀ ਕੌਰ ਦੇ ਪੇਟ ਵਿੱਚ ਇੱਕ ਬੱਚਾ ਵੀ ਸੀ ਉਹ ਵੀ ਦੁਨੀਆਂ ਚ ਆਉਣ ਤੋਂ ਪਿਹਲਾਂ ਹੀ ਸ਼ਹੀਦੀ ਪਾ ਗਿਆ । ਚਾਹਲ ਨੇ ਬੂਹਾ ਖੋਲ ਕੇ ਵੇਖਿਆ ਤਾਂ ਖੂਨ ਹੀ ਖੂਨ ਸੀ । ਡੀ ਐਸ ਪੀ ਦੋਨਾ ਲਾਸ਼ਾ ਨੂੰ ਵਾਲਾਂ ਤੋ ਖਿਚ ਕੇ ਜੀਪ ਵਿਚ ਲੈ ਗਿਆ । ਇਸ ਤਰਾਂ ਉਹ ਮਹਾਨ ਯੋਦੇ ਨੇ ਆਪਣੇ ਪਰਿਵਾਰ ਸਹਿਤ ਸ਼ਹੀਦੀ ਪਾਈ । ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਹਨਾਂ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ ਜੀ | KhalsaRaj131699@gmail.com
( ਇਥੇ ਇਕ ਗੱਲ ਗੋਰ ਕਰਨ ਯੋਗ ਹੈ ਪੰਜਾਬ ਅਤੇ ਦਿੱਲੀ ਤੋਂ ਛਪਦੇ ਅਖਬਾਰਾਂ ਵਿਚ ਭਾਈ ਲ੍ਸ਼੍ਮਨ ਸਿੰਘ ਜੀ ਬੱਬਰ ਨੂੰ "'ਪਾਕਿਸਤਾਨੀ ਨਾਗਰਿਕ'' ਕਰਕੇ ਦਸਿਆ ਗਇਆ ਲੋਕਾਂ ਨੂੰ ਗੁਮਰਾਹ ਕੀਤਾ ਗਇਆ }

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ