ਸ਼ਹੀਦ ਭਾਈ ਦਰਸ਼ਨ ਸਿੰਘ ਜੀ ਰਣਜੀਤਗੜ - ਖਾਲਿਸਤਾਨ ਲਿਬਰੇਸ਼ਨ ਫੋਰਸ
(ਸ਼ਹੀਦੀ 24 ਅਗਸਤ 1989 )
'' ਤੋਹਾਡੀ ਚਲਣੀ ਨਹੀ ਖੁਦਗਰਜੀ,
ਕਰ ਲਾਓ ਜੋ ਕਰਨਾ ਹੈ ਮਰਜ਼ੀ,
ਦੇਂਦੇ ਨਹੀ ਰਹਿਮ ਦੀ ਅਰਜ਼ੀ,
ਸ਼ਹੀਦ ਰਸਤੇ ਪੈਣਾ ਹੈ,
ਖਾਲਿਸਤਾਨ ਹਾਕਮੋ ਇਥੇ,
ਇਕ ਦਿਨ ਬਣ ਕੇ ਰਹਿਣਾ ਹੈ ''
ਭਾਈ ਦਰਸ਼ਨ ਸਿੰਘ ਜੀ ਰਣਜੀਤ ਗੜ ਸਰਦਾਰ ਤੇਜਾ ਸਿੰਘ ਜੀ ਢਿੱਲੋਂ ਦੇ ਘਰ 5 ਮਾਰਚ 1967 ਨੂੰ ਪਿੰਡ ਭੂਰੇ ਖੁਰਦ ਜ਼ਿਲਾ ਫਿਰੋਜਪੁਰ ਵਿਖੇ ਮਾਤਾ ਗੁਰਦੇਵ ਕੌਰ ਜੀ ਦੀ ਪਵਿਤਰ ਕੁਖੋਂ ਪੈਦਾ ਹੋਏ |ਆਪਜੀ ਪੰਜ ਭਾਈ ਭੇਣਾ ਤੋਂ ਸਬ ਤੋਂ ਵੱਡੇ ਸਨ ਜੋ ਇਕ ਬਹੁਤ ਹੀ ਸੋਹਣੇ ਵਿਅਕਤੀਤਵ ਸੁਭਾਵ ਦੇ ਮਾਲਿਕ ਸੀ ਓਨਾਂ ਨੂੰ ਕਿਸੇ ਪ੍ਰਤੀ ਮਾੜਾ ਵਿਆਵ੍ਹਾਰ ਪਸੰਦ ਨਹੀ ਸੀ |
ਭਾਈ ਸਹੀਬ ਜੀ ਪਿੰਡ ਦੇ ਸਕੂਲ ਤੋਂ ਪੰਜਵੀ ਤਕ ਪੜੇ ਅਤੇ ਫੇਰ ਲਖੋ ਬਹਿਰਾਮ ਵਿਖੇ 10ਵੀੰ ਤਕ ਦੀ ਵਿਧਿਆ ਹਾਸਿਲ ਕੀਤੀ |
1982 ਨੂੰ ਭਾਈ ਸਾਹਿਬ ਜੀ ਅਤੇ ਪਰਿਵਾਰ ਰਣਜੀਤਗੜ ਨੂੰ ਭੋਰਾ ਖੁਰਦ ਤੋਂ ਚਲੇ ਆਏ ਅਤੇ ਓਥੇ ਆਪਜੀ ਖੇਤੀ ਦਾ ਕਮ ਸ਼ੁਰੂ ਕਰ ਦਿਤਾ |
ਇਹ ਓਹ ਸਮਾ ਸੀ ਜਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੀਆਂ ਵਲੋਂ ਅਤੇ ਸਿਖ ਸਟੂਡੇੰਟ ਫ਼ੇਡਰੇਸ਼ਨ ਵਲੋਂ ਧਰਮ ਯੁਧ ਮੋਰਚਾ ਆਪਣੇ ਪੂਰੇ ਸ਼ਬਾਬ ਤੇ ਸੀ |ਭਾਈ ਸਾਹਿਬ ਜੀ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਖ ਸਟੂਡੇੰਟ ਫ਼ੇਡਰੇਸ਼ਨ ਦੀ ਇਕ ਜਥੇ ਬਣਦੀ ਚ ਸ਼ਾਮਿਲ ਹੋ ਸੇਵਾ ਆਰੰਭ ਕਰ ਦਿਤੀ |ਏਨਾ ਸਮਿਆਂ ਚ ਭਾਈ ਸਾਹਿਬ ਜੀ ਜਾਦਾਤਰ ਘਰੋਂ ਦੁਰ ਹੀ ਰਹਿਣ ਲਗੇ ਤੇ ਜਾਦਾ ਸਮਾ ਸੰਤਾਂ ਜੀ ਨਾਲ ਹੀ ਵਿਤਾਉਣ ਲਗੇ |ਸੰਤ ਜੀ ਦੇ ਜਿਉਂ ਜਿਉ ਲੇਕ੍ਚਰ ਸੁਣਦੇ ਤਿਵੇਂ ਓਨਾਂ ਅੰਦਰ ਸੰਘਰਸ਼ ਪ੍ਰਤੀ ਗਹਿਰਾ ਲਗਾਵ ਹੁੰਦਾ ਜਾ ਰਿਹਾ ਸੀ ਅਤੇ ਆਪਣੇ ਆਪਨ ਨੂੰ ਵਧ ਤੋਂ ਵਧ ਸੇਵਾ ਚ ਲਾਉਣ ਲਗੇ |
ਜੂਨ 1984 ਨੂੰ ਜਦ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਅਤੇ 37 ਹੋਰ ਗੁਰੂਦਵਾਰਿਆਂ ਤੇ ਕੀਤਾ ਸੀ ਓਸ ਹਮਲੇ ਦੋਰਾਨ ਸ੍ਰੀ ਮੁਕਤਸਰ ਸਾਹਿਬ ਜੀ ਤੇ ਵੀ ਹਮਲਾ ਕੀਤਾ ਗਇਆ ਸੀ ਓਸੇ ਹਮਲੇ ਦੋਰਾਨ ਭਾਈ ਸਾਹਿਬ ਜੀ ਨੂੰ ਭਾਰਤੀ ਫੋਰਸਾਂ ਗ੍ਰਿਫਤਾਰ ਕਰ ਲਇਆ |
ਗ੍ਰਿਫਤਾਰੀ ਤੋਂ ਕਈ ਦਿਨਾਂ ਤਕ ਭਾਈ ਸਾਹਿਬ ਜੀ ਤੇ ਅਤਿਆਚਾਰ ਦਾ ਕਹਿਰ ਢਾਹਿਆ ਗਇਆ ਫੇਰ ਫਰੀਦਕੋਟ ਜੇਲ ਭੇਜ ਦਿਤਾ ਗਇਆ |ਭਾਈ ਸਾਹਿਬ ਜੀ ਤੇ ਕਈ ਫਰਜੀ ਮਾਮਲੇ ਬਨਾਏ ਗਏ ਧੁਦਿਕਾ ਮਲੋਟ ਵਿਖੇ ਇਕ ਫਰਜੀ ਕਿਸੇ ਦਾ ਕਤਲ ਕੇਸ, ਇਕ ਮਾਮਲੇ ਚ ੩ ਗਾਰਡਾ ਦਾ ਬਰੁਵਾਲ ਬਜਾਰ ਕਤਲ ਉਪਰਾਂਤ ਓਨਾਂ ਦੇ ਹਥਿਆਰ ਖੋਹਣ ਦਾ ਕੇਸ ਇਹ ਕੇਸ ਓਨਾਂ ਤੇ 1984 ਦੇ ਹਮਲੇ ਤੋਂ ਪਹਿਲਾਂ ਦੇ ਦਸੇ ਗਏ ਸੀ |
ਇਨਾਂ ਮਾਮਲਿਆਂ ਤਹਿਤ ਹੀ ਭਾਈ ਸਾਹਿਬ ਜੀ ਨੂੰ ਸੰਗਰੂਰ ਤੋਂ ਫਰੀਦਕੋਟ ਜੇਲ ਲੈ ਜਾਇਆ ਗਇਆ ਜਿਥੇ ਡੇਡ ਸਾਲ ਵਿਤਾਉਣ ਤੋਂ ਬਾਦ ਜਮਾਨਤ ਤੇ ਰਿਹਾ ਕੀਤਾ ਗਇਆ |
ਫਰੀਦਕੋਟ ਜੇਲ ਤੋਂ ਰਿਹਾ ਹੋਣ ਤੋਂ ਬਾਦ ਭਾਈ ਦਰਸ਼ਨ ਸਿੰਘ ਜੀ ਭਾਈ ਵਰਿਆਮ ਸਿੰਘ ਜੀ ਦੀ ਜਥੇਬੰਦੀ ''ਮਾਲਵਾ ਕੇਸਰੀ ਕਮਾਂਡੋ ਫੋਰਸ'' ਵਿਚ ਸ਼ਾਮਿਲ ਹੋ ਗਏ ਅਤੇ ਸਿਖ ਸੰਘਰਸ਼ ਲਈ ਕਾਰਵਾਈਆਂ ਭਿੱਡ ਦਿਤੀਆਂ |
ਓਨਾਂ ਸਮਿਆਂ ਚ ਭਾਈ ਸਾਹਿਬ ਜੀ ਨੇ ਇਕ ਪੰਥਕ ਜਥੇਬੰਦੀ ਬਣਾਈ ਅਤੇ ਜੀਨੇ ਵੀ ਛੋਟੇ ਜਥੇ ਸੀ ਓਨਾਂ ਸਬ ਨੂੰ ਇਕਠੇ ਕਰਕੇ ਇਕ ਮਜਬੂਤ ਜਥੇਬੰਦੀ ਬਣਾ ਦਿਤੀ ਗਈ |
ਮਾਲਵਾ ਕੇਸਰੀ ਕਮਾਂਡੋ ਫੋਰਸ ਵੀ ਗਿਆਨੀ ਅਰੂੜ ਸਿੰਘ ਜੀ ਦੀ ਜਥੇਬੰਦੀ ''ਖਾਲਿਸਤਾਨ ਕਮਾਂਡੋ ਫੋਰਸ'' ਵਿਚ ਸ਼ਾਮਿਲ ਕਰ ਦਿਤੀ ਗਈ ਅਤੇ ਕ੍ਜਾਲਿਸ੍ਤਾਨ ਕਮਾਂਡੋ ਫੋਰਸ ਦੇ ਤਹਿਤ ਸੰਘਰਸ਼ ਲਈ ਲਾਮਬੰਦ ਹੋ ਗਏ |
ਜਿਕਰ ਆਉਂਦਾ ਹੈ ਕੀ ਭਾਈ ਸਾਹਿਬ ਜੀ ਅਤੇ ਭਾਈ ਵਰਿਆਮ ਸਿੰਘ ਜੀ ਸ੍ਕੂਟਰ ਤੇ ਹਥਿਆਰਾਂ ਸਮੇਲ ਸਫਰ ਕਰ ਰਿਹੇ ਸੀ ਕੀ ਅਚਾਨਕ ਹੀ ਓਹ ਮੁੜਕ ਚੋਕੀ ਨੇੜੇ ਜਾ ਪਹੁੰਚੇ ਚੋਕੀ ਤੇ ਨਾਕਾ ਲਾਏ ਬੈਠੀ ਪੁਲਿਸ ਨੇ ਵੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿਤੀ ਜਿਸ ਵਾਜੋਂ ਸਿੰਘਾਂ ਨੇ ਵੀ ਫਾਇਰਿੰਗ ਖੋਲ ਦੀ ਇਕ ਜਬਰ੍ਦਸ੍ਤ ਮੁਠਭੇੜ ਦੋਵਾਂ ਪਾਸਿਓ ਸ਼ੁਰੂ ਹੋ ਗਈ ਸੀ ਅਤੇ ਸਿੰਘ ਓਥੋਂ ਨ੍ਕਿਲਨ ਚ ਕਾਮਯਾਬ ਹੋ ਗਏ ਤੇ ਬਾਘੇ ਪੁਰਾਣੇ ਵਲ ਜਾ ਪਹੁੰਚ ਗਏ |ਭਾਈ ਵਰਿਆਮ ਸਿੰਘ ਜੀ ਜਖਮੀ ਸੀ ਓਥੇ ਭਾਈ ਬਲਬੀਰ ਸਿੰਘ ਜੀ ਲੁਦ੍ਹਰ ਦਾ ਪਰਿਵਾਰ ਰਹਿੰਦਾ ਸੀ ਭਾਈ ਸਾਹਿਬ ਜੀ ਨੇ ਭਾਈ ਵਰਿਆਮ ਸਿੰਘ ਜੀ ਦੇ ਇਲਾਜ ਵਾਜੋਂ ਭਾਈ ਬਲਬੀਰ ਸਿੰਘ ਜੀ ਤੋਂ ਮਦਦ ਲਈ ਓਨਾਂ ਦੇ ਘਰ ਚਲੇ ਗਏ ਜਿਥੇ ਭਾਈ ਵਰਿਆਮ ਸਿੰਘ ਜੀ ਦੇ ਜਖਮਾਂ ਤੇ ਮਰਹਮ ਪੱਟੀ ਕੀਤੀ ਗਈ |
1987 ਨੂੰ ਭਾਈ ਦਰਸ਼ਨ ਸਿੰਘ ਜੀ ਅਤੇ ਭਾਈ ਤਾਰਾ ਸਿੰਘ ਜੀ ਲੁਧਰਾਨਾ ਇਕ ਜੀਪ ਰਾਹੀਂ ਕਿਸੇ ਮਿਸ਼ਨ ਤੇ ਸਫਰ ਕਰ ਰਿਹੇ ਸੀ ਕੀ ਮੋਗਾ ਦੀ ਚੇਰਿਕ ਮੰਡੀ ਤੋਂ ਭਾਈ ਸਾਹਿਬ ਜੀ ਅਤੇ ਭਾਈ ਤਾਰਾ ਸਿੰਘ ਜੀ ਨੂੰ ਕਿਸੇ ਮੁਖਬਰ ਦੀ ਸੂਹ ਤੇ ਗ੍ਰਿਫਤਾਰ ਕਰ ਲਇਆ ਗਇਆ |
ਦੋਵੇਂ ਸਿੰਘਾਂ ਤੇ ਸੀ ਆਈ ਏ ਸਟਾਫ਼ ਕੇਂਦਰ ਵਿਖੇ ਬਹੁਤ ਤਸ੍ਤ੍ਦ ਢਾਹਿਆ ਗਇਆ ਤੇ ਭਾਈ ਦਰਸ਼ਨ ਸਿੰਘ ਜੀ ਤੇ ਝੂਠੇ ਮਾਮਲੇ ਬਣਾ ਕੇ ਪਹਿਲਾਂ ਸੰਗਰੂਰ ਜੇਲ ਅਤੇ ਫੇਰ ਓਥੋਂ ਨਾਭਾ ਫੇਰ ਪਟਿਆਲਾ ਤਬਦੀਲ ਕਰ ਦਿਤਾ ਜਾਂਦਾ ਰਿਹਾ |ਭਾਈ ਸਾਹਿਬ ਜੀ ਅਤੇ ਭਾਈ ਚਮਕੌਰ ਸਿੰਘ ਜੀ ਨੂੰ ਇਕ ਸਾਲ ਪਟਿਆਲਾ ਜੇਲ ਭੁਗਤਨ ਬਾਦ ਰਿਹਾ ਕੀਤਾ ਗਇਆ |
ਸਿਖ ਸੰਘਰਸ਼ ਜੋਰਾਂ ਤੇ ਸੀ ਪਰ ਭਾਰਤ ਸਰਕਾਰ ਦੇ ਟਟੂ ਵੀ ਸਿੰਘਾਂ ਵਿਰੋਧ ਸਰਗਰਮ ਸਨ ਜਿਨਾਂ ਵਿਚੋਂ ਮੁਕਤਸਰ ਸ਼ਿਵ ਸੇਨਾ ਦਾ ਵਰਕਰ ਸਿੰਘਾਂ ਵਿਰੋਧ ਕੁਝ ਜਾਦਾ ਬੋਲਦਾ ਸੀ ਅਤੇ ਓਨੇ ਇਕ ਫ੍ਰ੍ਮੇਸੀ ਦਾ ਉਦਘਾਟਨ ਕਰਨ ਸਮੇ ਸਿੰਘਾਂ ਵਿਰੋਧ ਕਾਫੀ ਜਹਿਰ ਉਗਲਿਆ ਅਤੇ ਸਿੰਘਾਂ ਨੂੰ ਚੈਲੇੰਜ ਕੀਤਾ |ਜੁਝਾਰੂ ਸਿੰਘ ਗੁਸੇ ਤੋਂ ਬਾਹਰ ਹੋ ਗਏ ਅਖੀਰ ਭਾਈ ਗੁਰਜੰਟ ਸਿੰਘ ਜੀ ਬੁਧਸਿੰਘਵਾਲਾ ਜੀ ਨੇ ਬਸ ਅੱਡੇ ਤੇ ਓਹ ਸ਼ਿਵ ਸੇਨਾ ਮੁਖੀ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਦਿਤਾ ਅਤੇ ਸਦਾ ਲਈ ਓਸਦਾ ਮੁਹੰ ਬੰਦ ਕਰ ਦਿਤਾ |
ਭਾਈ ਦਰਸ਼ਨ ਸਿੰਘ ਜੀ ਦੇ ਇਕ ਮਿਤਰ ਸਨ ਜੋ ਓਨਾਂ ਨੂੰ ਬਹੁਤ ਪਿਆਰੇ ਸਨ ਓਨਾਂ ਇਕ ਬਾਰ ਭਾਈ ਸਾਹਿਬ ਜੀ ਤੋਂ ਪੁਛਿਆ ਕੀ ਆਪਜੀ ਨੂੰ ਘਰ ਲਈ ਪੈਸੇ ਵਗੇਰਾ ਦੀ ਲੋੜ ਹੋਵੇਗੀ ਤਾਂ ਦਸੋ ?ਪਰ ਭਾਈ ਸਾਹਿਬ ਜੀ ਨੇ ਸਾਫ਼ ਮਨਾ ਕਰ ਦਿਤਾ ਪੇਸੇ ਭੇਜਣ ਦੀ ਲੋੜ ਨਹੀ ਹੈ ਓਹ ਪੇਸੇ ਤੋਂ ਬਿਨਾ ਨਹੀ ਹਨ ਅਤੇ ਨਾ ਹੀ ਅਸੀਂ ਏਸ ਸੰਘਰਸ਼ ਚ ਪੇਸੇ ਲਈ ਆਏ ਹਾਂ |
ਅਪ੍ਰੇਲ 1989 ਇਕ ਬਾਰ ਫੇਰ ਕਿਸੇ ਮੁਖਬਰ ਦੀ ਦੁਹ ਤੇ ਭਾਈ ਦਰਸ਼ਨ ਸਿੰਘ ਜੀ ਨੂੰ ਇਕ ਗੁਰੂਦਵਾਰਾ ਸਾਹਿਬ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਇਆ |ਪਹਿਲਾਂ ਆਪਜੀ ਨੂੰ ਬਠਿੰਡਾ ਪੁਲਿਸ ਥਾਣੇ ਚ ਯਾਤਨਾ ਦਿਤੀਆਂ ਗਇਆ ਪਰ ਜਦ ਕੋਈ ਜਾਣਕਾਰੀ ਨਹੀ ਮਿਲੀ ਤੇ ਭਾਈ ਸਾਹਿਬ ਜੀ ਨੂੰ ਬਠਿੰਡਾ ਦੀ ਜੇਲ ਚ ਭੇਜ ਦਿਤਾ |ਇਕ ਮਹੀਨਾ ਬਠਿੰਡਾ ਜੇਲ ਤੋਂ ਬਾਦ ਨਾਭਾ ਜੇਲ ਰੇਫ਼ਰ ਕਰ ਦਿਤਾ ਜਿਥੋ ਭਾਈ ਚਮਕੌਰ ਸਿੰਘ ਜੀ ਰੋਡੇ ਨੇ ਜਮਾਨਤ ਤੇ ਰਿਹਾ ਕਰਵਾ ਲਇਆ |
ਰਿਹਾ ਹੋਣ ਤੋਂ ਬਾਦ ਭਾਈ ਸਾਹਿਬ ਜੀ ਆਪਣੇ ਪਰਿਵਾਰ ਨੂੰ ਵੇਖਣ ਚਲੇ ਗਏ |ਘਰ ਚ ਭਾਈ ਸਾਹਿਬ ਜੀ ਦੇ ਭਾਈਆਂ ਨੇ ਕਿਹਾ ਦਰਸ਼ਨ ਸਿੰਘ ਦਾ ਵਿਆਹ ਕਰ ਦੇਣਾ ਚਾਹਿਦਾ ਹੈ ਓਨਾਂ ਜਦ ਕਿਹਾ ਕੀ ਵਿਆਹ ਕਰ ਲੈ ਤੇ ਓਨਾਂ ਦਾ ਅਗੋਂ ਜਵਾਵ ਸੀ ਮੇਰਾ ਵਿਆਹ ਤਾਂ ਹੋ ਰਿਹਾ ਹੈ ਮੈਂ ਲਾੜੀ ਮੋਤ ਨੂੰ ਵਿਆਹਣ ਜਾ ਰਿਹਾ ਹਾਂ ਜਾਣੀ ਕੀ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਹਾਂ |
ਪਰ ਪਰਿਵਾਰ ਦੇ ਜੀਆਂ ਨੇ ਕਿਹਾ ਕੀ ਸ਼ਹੀਦੀ ਤੋਂ ਪਹਿਲਾਂ ਆਪਣਾ ਵਾਰਿਸ ਹੀ ਦੇ ਜਾ !
ਭਾਈ ਸਾਹਿਬ ਜੀ ਨੇ ਫੇਰ ਕਿਹਾ ਕੀ ਮੈਂ ਪਰਿਵਾਰ ਨੂੰ ਇਕ ਵਿਧਵਾ ਦੇ ਨਾਲ ਇਕ ਬੇਟਾ ਨਹੀ ਦੇਣਾ ਚਾਹੁੰਦਾ |ਆਪਣੇ ਭਾਈ ਨੂੰ ਪੁਛਿਆ ਕੀ ਮੈਨੂ ਸ਼ਹੀਦੀ ਪ੍ਰਾਪਤ ਕਰਨ ਲਈ ਅਰਦਾਸ ਨਹੀ ਕਰੇਂਗਾ ?
24 ਅਗਸਤ 1989 ਜਿਸ ਦਿਨ ਦਾ ਭਾਈ ਦਰਸ਼ਨ ਸਿੰਘ ਜੀ ਇੰਤਜ਼ਾਰ ਕਰ ਰਿਹੇ ਸੀ ਓਹ ਆ ਹੀ ਗਇਆ ਭਾਈ ਸਾਹਿਬ ਰੋਡੇ ਪਿੰਡ ਦੇ ਬਾਹਰ ਇਕ ਘਰ ਚ ਰੁਕੇ ਹੋਏ ਸੀ ਓਸ ਦਿਨ ਭਾਈ ਅਮਰੀਕ ਸਿੰਘ ਜੀ ਮੁਕਤਸਰ ਅਤੇ ਭਾਈ ਸਾਧੂ ਸਿੰਘ ਜੀ ਵੀ ਨਾਲ ਸਨ ਕੀ ਅਚਾਨਕ ਹੀ ਪੂਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾ ਲਇਆ |ਲੰਗਰ ਛਕਣ ਕਰਕੇ ਸਾਰੇ ਸਿੰਘ ਇਕਠੇ ਹੀ ਸੀ ਤਿਨਾ ਸਿੰਘਾਂ ਨੇ ਆਪਣੀਆਂ ਰਾਈਫਲਾਂ ਚੁਕੀਆਂ ਤੇ ਬਾਹਰ ਆਏ ਤਾਂ ਪੁਲਿਸ ਨੂੰ ਵੇਖਦਿਆ ਤੀਨੋ ਅਲਗ ਅਲਗ ਪੋਜਿਸ਼੍ਨਾ ਨੂੰ ਹੋ ਗਏ |
ਪੁਲਿਸ ਦੀ ਕਮਾਂਨ ਇਕ ਜਗਦੀਸ਼ ਸ਼ਰਮਾ ਨਾਂ ਦੇ ਅਧਿਕਾਰੀ ਨੇ ਸੰਭਾਲੀ ਹੋਈ ਸੀ ਓਨੇ ਆਦੇਸ਼ ਕੀਤਾ ਕੀ ਸਾਨੂੰ ਸਿਰਫ ਦਰਸ਼ਨ ਸਿੰਘ ਚਾਹੀਦੇ ਬਾਕੀ ਦੋਵਾਂ ਸਿੰਘਾਂ ਨੂੰ ਜਾਂ ਦਿਤਾ ਜਾਵੇ |ਪਰ ਭਾਈ ਸਾਹਿਬ ਜੀ ਇਕ ਕਪਾਹ ਦੇ ਖੇਤ ਨੂੰ ਚਲੇ ਗਏ ਅਤੇ ਜਮੀਨ ਤੇ ਪੈ ਗਏ |ਏਸ ਏਸ ਪੀ ਜ੍ਗ੍ਦੇਸ਼ ਸ਼ਰਮਾ ਨੇ ਭਾਈ ਸਾਹਿਬ ਜੀ ਨੂੰ ਲਬਨ ਲਈ ਆਪਣੇ ਸਿਪਾਹੀ ਭੇਜੇ |
ਪੁਲਿਸ ਦੇ ਸਿਪਾਹੀਆਂ ਵਿਚੋਂ ਇਕ ਸਿਖ ਸਿਪਾਹੀ ਨੇ ਭਾਈ ਦਰਸ਼ਨ ਸਿੰਘ ਜੀ ਨੂੰ ਵੇਖਿਆ ਤੇ ਵਾਪਸ ਮੁੜ ਕੇ ਜ੍ਗ੍ਦੇਸ਼ ਸ਼ਰਮਾ ਨੂੰ ਕਿਹਾ ਕੀ ਭਾਈ ਸਾਹਿਬ ਨਹੀ ਮਿਲਿਆ ਦਰਸਲ ਸਿਖ ਪੁਲਿਸ ਦਾ ਓਹ ਸਿਪਾਹੀ ਨਹੀ ਸੀ ਚਾਹੁੰਦਾ ਕੀ ਇਕ ਬਹਾਦੁਰ ਯੋਧੇ ਨੂੰ ਪੁਲਿਸ ਮਾਰ ਦੇਵੇ , ਸ਼ਾਇਦ ਇਹ ਇਕ ਸਿਖ ਦੀ ਅੰਤਰਆਤਮਾ ਦੀ ਅਵਾਜ਼ ਸੀ |
ਏਸ ਏਸ ਪੀ ਜ੍ਗ੍ਦੇਸ਼ ਸ਼ਰਮਾ ਨੇ ਹੁਣ ਭਾਈ ਸਾਹਿਬ ਦੀ ਭਾਲ ਲਈ ਸੀ ਆਰ ਪੀ ਏਫ਼ ਦੇ ਸਿਪਾਹੀਆਂ ਨੂੰ ਭੇਜਿਆ ਜਦ ਸੀ ਆਰ ਪੀ ਏਫ਼ ਦੇ ਸਿਪਾਹੀ ਵਾਪਸ ਆਏ ਤਾਂ ਓਨਾਂ ਨੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਓਨਾਂ ਦੇ ਹਥ ਪੀਠ ਪਿਛੇ ਬੰਨੇ ਹੋਏ ਸਨ ਲੈ ਆਏ |ਭਾਈ ਸਾਹਿਬ ਜੀ ਨੂੰ ਇਕ ਛੋਟੇ ਜਿਹੇ ਥਾਣੇ ਲੈ ਗਏ ਜੋ ਇਕ ਸਕੂਲ ਸੀ ਜਿਨੂ ਥਾਣਾ ਬਣਾਇਆ ਗਇਆ ਸੀ |
ਇਥੇ ਏ ਏਸ ਆਈ ਫੌਜਾ ਸਿੰਘ ਜੀਨੇ ਭਾਈ ਸਾਹਿਬ ਜੀ ਨੂੰ ਫੜਨ ਲਈ ਕਸਮ ਖੜੀ ਹੋਈ ਸੀ ਨੇ ਭਾਈ ਸਾਹਿਬ ਜੀ ਦੇ ਮੁਹੰ ਤੇ ਥਪੜ ਮਾਰ ਦਿਤਾ ਜਿਸ ਵਾਜੋਂ ਭਾਈ ਸਾਹਿਬ ਜੀ ਨੇ ਓਸ ਵੇਲੇ ਅਖਾਂ ਬੰਦ ਕੀਤਿਆ ਹੋਈਆਂ ਸਨ ਤੇ ਗੁਰਬਾਣੀ ਸੁਣਨ ਦਾ ਆਨੰਦ ਲੈ ਰਿਹੇ ਸੀ |
ਏ ਏਸ ਆਈ ਭਾਈ ਸਾਹਿਬ ਜੀ ਨੇ ਇਕ ਮੰਦਿਰ ਚ ਲੈ ਗਇਆ ਜਿਸਦੇ ਇਕ ਪਾਸੇ ਗਹਿਰੀ ਖਾਈ ਸੀ ਤੇ ਓਸ ਮੰਦਿਰ ਚ ਭਾਈ ਦਰਸ਼ਨ ਸਿੰਘ ਜੀ ਰਣਜੀਤਗੜ ਨੂੰ ਗੋਲੀ ਮਾਰ ਦਿਤੀ |
ਭਾਈ ਸਾਹਿਬ ਜੀ ਦਾ ਵਗਿਆ ਹੋਇਆ ਖੂਨ ਖਾਲਿਸਤਾਨ ਦੀ ਨੀਹ ਨੂੰ ਹੋਰ ਮਜਬੂਤ ਬਣਾ ਗਇਆ ਇਉਂ ਲਗ ਰਿਹਾ ਸੀ ਕੀ ਸ਼ਰੀਰ ਵਿਚੋਂ ਆਤਮਾ ਮੁਕਤ ਹੋਣ ਤੋਂ ਪਹਿਲਾਂ ਦੁਸ਼ਮਨਾਂ ਨੂੰ ਚਣੋਤੀ ਦੇ ਰਹੀ ਹੋਵੇ ਅਤੇ ਕਹਿ ਰਹੀ ਹੈ :-
'' ਤੋਹਾਡੀ ਚਲਣੀ ਨਹੀ ਖੁਦਗਰਜੀ,
ਕਰ ਲਾਓ ਜੋ ਕਰਨਾ ਹੈ ਮਰਜ਼ੀ,
ਦੇਂਦੇ ਨਹੀ ਰਹਿਮ ਦੀ ਅਰਜ਼ੀ,
ਸ਼ਹੀਦ ਰਸਤੇ ਪੈਣਾ ਹੈ,
ਖਾਲਿਸਤਾਨ ਹਾਕਮੋ ਇਥੇ,
ਇਕ ਦਿਨ ਬਣ ਕੇ ਰਹਿਣਾ ਹੈ ''
ਧਨ ਧਨ ਹਨ ਗੁਰੂ ਦੇ ਲਾਲ ਜੋ ਹਸਦਿਆਂ ਹੋਈਆਂ ਆਪਣੇ ਦੇਸ਼ ਲਈ ਘਰ ਪਰਿਵਾਰਾਂ ਦੀ ਪਰਵਾਹ ਤਕ ਨਹੀ ਕਰਦੇ ਆਉਣ ਵਾਲਿਆਂ ਪੀੜੀਆਂ ਦੇ ਸੁਖ ਲਈ ਆਪਣਾ ਸੁਖ ਕੁਰਬਾਨ ਕਰਦੇ ਹਨ , ਹਾਲੀ ਵੀ ਓਹ ਕੌਮ ਦੇ ਨਾਇਅਵ ਸੁਰਮੇ ਜੇਲਾਂ ਵਿਚ ਹਨੇਰੀਆਂ ਰਾਤਾਂ ਨੂੰ ਕੌਮ ਦੇ ਸੁਖ ਲਈ ਹੰਡਾ ਰਿਹੇ ਹਨ ਤੇ ਹਾਲੀ ਵੀ ਆਪਣੇ ਪਰਿਵਾਰ ਘਰਾਂ ਤੋਂ ਰੂਪੋਸ਼ ਬਾਹਰ ਦੇ ਦੇਸ਼ਾਂ ਵਿਚ ਆਜ਼ਾਦੀ ਦੀ ਲਹਿਰ ਨੂੰ ਪਰਵਾਨ ਚੜਾ ਰਿਹੇ ਹਨ |ਜੋ ਘਰੋ ਦੁਰ ਹਨ ਓਨਾਂ ਤੇ ਕੀ ਬੀਤਦੀ ਹੈ ਇਹ ਤਾਂ ਓਹੀ ਜਾਨ ਸਕਦੇ ਹਨ ਜੋ ਆਪਣੇ ਪਰਿਵਾਰ ਦੇ ਜੀਆਂ ਤੋ ਵਿਛੜ ਦੁਰ ਬੈਠੇ ਹਨ ਸਿਰਫ ਕੌਮ ਦੇ ਸੁਖ ਲਈ |
ਆਓ ਖਾਲਿਸਤਾਨ ਦੀ ਜੰਗ-ਏ-ਆਜ਼ਾਦੀ ਦੇ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰੀਏ ਤੇ ਓਨਾਂ ਪਾਏ ਪੂਰਨਿਆਂ ਤੇ ਆਪਾਂ ਵੀ ਚਲਿਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਮਹਾਨ ਸੁਰਮੇ ਸ਼ਹੀਦ ਭਾਈ ਦਰਸ਼ਨ ਸਿੰਘ ਜੀ ਰਣਜੀਤ ਗੜ ਜੀ ਦੇ ਸ਼ਹੀਦੀ ਦਿਹਾੜੇ ਤੇ ਓਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ | KhalsaRaj131699@gamil.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ