ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ''ਹੇਰਾਂਵਾਲਾ'' ਖਾਲਿਸਤਾਨ ਕਮਾਂਡੋ ਫੋਰਸ ( ਪੰਜਵੜ )
( ਸ਼ਹੀਦੀ 12 ਦਿਸੰਬਰ 1992 )
ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੇ ਗੁਰੂ ਦਾ ਦੀਪ ਬਣਕੇ ਚਾਨਣ ਵੰਡਿਆ
ਭਾਈ ਗੁਰਦੀਪ ਸਿੰਘ ਦਾ ਜਨਮ ਜਿਲ੍ਹਾ ਜਲੰਧਰ ਦੇ ਪਿੰਡ ਹੇਰਾਂ ,ਤਹਿਸਲਿ ਨਕੋਦਰ ਵਿਖੇ ਸ੍ਰ,ਸੁਰਜੀਤ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ ।
ਭਾਈ ਦੀਪੇ ਦੇ ਦੋ ਭਰਾ ਸ੍ਰ, ਜੰਗ ਬਹਾਦਰ ਸਿੰਘ ਅਤੇ ਸ੍ਰ,ਅਮ੍ਰਿਤਪਾਲ ਸਿੰਘ ਹਨ ਅਤੇ ਇਕ ਭੈਣ ਹੈ । ਪਿੰਡ ਹੇਰਾਂ ਜਲੰਧਰ ਤੋਂ ਕਰੀਬ ਅਠਾਰਾਂ ਕਿਲੋਮੀਟਰ ਦੂਰ ਹੈ ।
ਮੁੱਢਲੀ ਪੜਾਈ ਦੀਪੇ ਨੇ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ । ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਵੱਡਮੁਲੀ ਸੇਵਾ ਕਰੇਗਾ । ਬਲਕਿ ਗੁਰੂ ਦਾ ਦੀਪ ਬਣ ਕੇ ਜਲੰਧਰ ਜਿਲ੍ਹੇ ਵਿੱਚ ਅਜਿਹਾ ਚਾਨਣ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਦੀਪੇ ਤੇ ਮਾਣ ਕਰਨਗੀਆਂ ਉੱਥੇ ਹੇਰਾਂ ਪਿੰਡ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਵੇਗਾ ।
” ਜੂਨ 1984 ਦੇ ਖੂਨੀ ਘੱਲੂਘਾਰੇ ਨਾਲ ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀਂ ਹੋ ਚੁੱਕੀ ਸੀ । ਦੀਪਾ ਵੀ ਇਸ ਪੀੜ੍ਹ ਨੂੰ ਬਹੁਤ ਗਹਿਰਾਈ ਨਾਲ ਮਹਿਸੂਸ ਕਰ ਰਿਹਾ ਸੀ , ਉਹ ਧੁਰ ਅੰਦਰ ਤੱਕ ਹਲੂਣਿਆ ਗਿਆ । ਉਸ ਨੇ ਸੋਚਿਆ ਕਿ ਭਾਰਤ ਦੇ ਹਾਕਮਾਂ ਨੂੰ ਨੇਸਤੋ ਨਬੂਦ ਕਰ ਦਿਆਂ ।
ਪੰਥ ਦੇ ਦੁਸ਼ਮਣ ਲੋਕਾਂ ਦਾ ਪੂਰੀ ਤਰਾਂ ਨਾਲ ਖਾਤਮਾ ਕਰਨ ਲਈ ਸੋਚਦਾ ਰਹਿੰਦਾ ਸੀ । ਚਾਰ ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਸਮੇਤ 45 ਮੰਗਾਂ ਤੇ ਅਧਾਰਤ ਧਰਮ ਯੁਧ ਮੋਰਚਾ ਅਰੰਭ ਕੀਤਾ ਸੀ । ਜਿਸ ਵਿੱਚ ਦੋ ਸੌ ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸਨ ।
ਇੱਕ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭਾਸ਼ਨ ਦੌਰਾਨ ਕੁਰਸੀ ਦੇ ਆਸ਼ਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਸੀ ਕਿ ” ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੋਂ ਇੱਕ ਇੰਚ ਵੀ ਘੱਟ ਅਗਰ ਕਿਸੇ ਨੇ ਕੇਂਦਰ ਨਾਲ ਸਮਝੌਤਾ ਕੀਤਾ ਤਾਂ ਉਸ ਨੂੰ ਗੱਡੀ ਚਾੜਨ ਵਿੱਚ ਸਿੰਘੋ ਢਿੱਲ ਨਾ ਕਰਿਉ ਪੁੰਨ ਬਹੁਤ ਲੱਗੇਗਾ ” । ਇਹੀ ਸ਼ਰਤ ਸੰਤਾਂ ਨੇ ਮੋਰਚੇ ਦੀ ਅਰੰਭਤਾ ਵੇਲੇ ਰੱਖੀ ਸੀ ਕਿ ਅਗਰ ਇਕੱਠੇ ਹੋ ਕੇ ਮੋਰਚਾ ਲਾਉਣਾ ਹੈ ਤਾਂ ਜੂਸ ਦਾ ਗਿਲਾਸ ਮੂੰਹ ਨੂੰ ਲਗਾ ਕੇ ਜਿਵੇਂ ਫਤਿਹ ਸਿੰਘ ਨੇ ਮਰਨ ਵਰਤ ਤੋੜ ਲਿਆ ਸੀ ਇਸ ਵਾਰ ਤੁਸੀਂ ਅਜਿਹਾ ਨਹੀਂ ਕਰ ਸਕੋਂਗੇ । ਪਰ ਜਿਹਨਾਂ ਨੂੰ ਪੈਰ ਪੈਰ ਸਿੱਖ ਕੌਮ ਨਾਲ ਧੋਖਾ ਕਰਨ ਦੀ ਆਦਤ ਪੈ ਜਾਵੇ ਉਹ ਕਿੱਥੋਂ ਬਾਜ਼ ਆਉਂਦੇ ਹਨ ।
19 ਜੁਲਾਈ 1985 ਨੂੰ ਗਦਾਰ ਏ ਆਜ਼ਮ ਲੋਂਗੋਵਾਲ , ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤੇ ਲੱਡੂ ਨੇ ਰਾਜੀਵ – ਲੌਂਗੋਵਾਲ ਸਮਝੌਤਾ ਕਰਵਾ ਦਿੱਤਾ । ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖਾਂ ਦੀਆਂ ਲਾਸ਼ਾਂ ਨੂੰ ਅੱਖੋਂ ਪਰੋਖੇ ਕਰਦਿਆਂ ,ਸਿੱਖ ਬੀਬੀਆਂ ਦੀਆਂ ਕੁਰਲਾਹਟਾਂ ਨੂੰ ਅਣਗੌਲਿਆਂ ਕਰਦਿਆਂ ਠੰਢੇ ਰਸਗੁੱਲਿਆਂ ਦੇ ਭਾਅ ਪੂਰੀ ਕੌਮ ਨੂੰ ਵੇਚ ਕੇ ਰੱਖ ਦਿੱਤਾ । ਇਸ ਰਜੀਵ ਲੌਂਗੋਵਾਲ ਸਮਝੌਤੇ ਨੂੰ ਸਿੱਖ ਜਥੇਬੰਦੀਆਂ ਵਲੋਂ ਪੂਰੀ ਤਰਾਂ ਰੱਦ ਕਰ ਦਿੱਤਾ ਗਿਆ ।
ਜਦੋਂ ਸਮਝੌਤੇ ਬਆਦ ਲੌੰਗੋਵਾਲ ਦਰਬਾਰ ਸਾਹਿਬ ਆਇਆ ਤਾਂ ਉਸ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਫਤਰ ਮੂਹਰੇ ਅਸੀਂ ਪੰਦਰਾਂ ਵੀਹ ਸਿੰਘ ਖੜੇ ਹੋ ਇਸ ਦਾ ਰਸਤਾ ਰੋਕ ਰਹੇ ਸੀ ਤਾਂ ਇਸ ਗੱਦਾਰ ਦੇ ਬਾਡੀਗਾਰਡ ਨੇ ਦੋ ਫਾਇਰ ਕਰ ਦਿੱਤੇ ਪਰ ਇਤਫਾਕ ਨਾਲ ਕਿਸੇ ਦੇ ਗੋਲੀ ਨਾ ਲੱਗੀ । ਇਸ ਤੋਂ ਉਪਰੰਤ ਸੌ ਤੋਂ ਵੱਧ ਇਕੱਠੇ ਹੋ ਗਏ ਅਤੇ ਸਾਰੇ ਸਿੰਘਾ ਨੇ ਇਹਨਾਂ ਵਲ ਵਾਹੀਰਾਂ ਘੱਤ ਦਿੱਤੀਆਂ ਇਟਾਂ ਰੋੜੇ ਜੋ ਕਿਸੇ ਦੇ ਹੱਥ ਆਇਆ ਇਹਨਾਂ ਵਲ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਇਹ ਗੱਦਾਰ ਲੌਂਗੋਵਾਲ ਭੱਜ ਕੇ ਅੰਦਰ ਜਾ ਵੜਿਆ ਅਤੇ ਲੋਹੇ ਦੇ ਗੇਟ ਬੰਦ ਕਰ ਲਏ । ਦੂਜੇ ਹੀ ਦਿਨ ਤੜਕੇ ਦਰਬਾਰ ਸਾਹਿਬ ਚੋਂ ਚਲਿਆ ਗਿਆ ਅਤੇ ਸਮਝੌਤੇ ਦੇ ਪੱਚੀ ਦਿਨਾਂ ਬਾਅਦ ( 20 ਸਤੰਬਰ 1985) ਹੀ ਉਸ ਸੱਤਵਾਦੀ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਬਚਨ ਪੂਰੇ ਹੋਏ ਇਸ ਗੱਦਾਰ ਨੂੰ ਭਾਈ ਜਰਨੈਲ ਸਿੰਘ ਹਲਵਾਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ੇਰਪੁਰ ਵਿਖੇ ਨਰਕਾਂ ਦਾ ਰਾਹ ਤੋਰ ਦਿੱਤਾ ।
ਸਮਝੌਤੇ ਵਿੱਚ ਪਰਦੇ ਪਿੱਛੇ ਤਹਿ ਹੋਇਆ ਸੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ ।
ਚੋਣਾਂ ਦਾ ਸੰਯੁਕਤ ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਾਈੀਕਾਟ ਕਰ ਦਿੱਤਾ ਗਿਆ । ਇਸ ਸਮੇਂ ਭਾਈ ਗੁਰਦੀਪ ਸਿੰਘ ਦੀਪਾ ਨੇ ਨਕੋਦਰ ਇਲਾਕੇ ਵਿੱਚ ਬਾਈਕਾਟ ਦਾ ਦੱਬ ਕੇ ਪ੍ਰਚਾਰ ਕੀਤਾ ।
1986 ਦੇ ਅਖੀਰ ਵਿੱਚ ਪਿੰਡ ਹੇਰਾਂ ਦੇ ਮਾਸਟਰ ਰਤਨ ਨੇ ਪੁਲੀਸ ਕੋਲ ਮੁਖਬਰੀ ਕਰ ਦਿੱਤੀ ਕਿ ਇਹ ਫੈਡਰੇਸ਼ਨ ਦਾ ਸਰਗਰਮ ਮੈਂਬਰ ਹੈ , ਨਕੋਦਰ ਥਾਣੇ ਵਿੱਚ ਕੋਲ ਖੜਾ ਹੋ ਕੇ ਇਸ ਦੁਸ਼ਟ ਨੇ ਦੀਪੇ ਨੂੰ ਇੰਟੈਰੋਗੇਟ ਕਰਵਾਇਆ । ਦੀਪੇ ਤੇ ਅਸਲਾ ਐਕਟ ਦੀ ਧਾਰਾ 25,54 ,59 ਦਾ ਝੂਠਾ ਕੇਸ ਪਾ ਕੇ ਜਲੰਧਰ ਜੇਹਲ ਵਿੱਚ ਭੇਜ ਦਿੱਤਾ ਅਤੇ ਦੋ ਮਹੀਨਿਆਂ ਬਾਅਦ ਹੀ ਦੀਪੇ ਦੀਆਂ ਜ਼ਮਾਨਤਾਂ ਹੋ ਗਈਆਂ । ਪਿੰਡ ਆ ਕੇ ਉਸ ਨੇ ਫੈਂਸਲਾ ਕਰ ਲਿਆ ਕਿ ਪੂਰੀ ਤਰਾਂ ਤਰਾਂ ਖਾੜਕੂ ਸਫਾਂ ਵਿੱਚ ਸ਼ਾਮਲ ਹੋ ਜਾਣਾ ਹੈ , ਮਾਸਟਰ ਰਤਨ ਨੂੰ ਆਪਣੇ ਸਾਥੀ ਦੀ ਮੱਦਦ ਨਾਲ ਸੋਧ ਕੇ ਫਰਾਰ ਹੋ ਗਿਆ ।
ਖਾਲਿਸਤਾਨ ਕਮਾਂਡੋ ਫੋਰਸ ਦੇ ਭਾਈ ਗੁਰਨੇਕ ਸਿੰਘ ਨੇਕਾ ਨਾਲ ਮਿਲ ਕੇ ਖਾੜਕੂ ਕਾਰਵਾਈਆਂ ਦੀ ਅਰੰਭਤਾ ਕਰ ਦਿੱਤੀ । ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਭਾਈ ਦੀਪਾ ਸਿੱਖ ਸੰਘਰਸ਼ ਵਿੱਚ ਉਸਾਰੂ ਰੋਲ ਅਦਾ ਕਰਦਾ ਗਿਆ । ਦੀਪੇ ਗਰੁੱਪ ਦੀ ਚੜ੍ਹਦੀ ਕਲਾ ਨੂੰ ਰੂਪਮਾਨ ਕਰਦੀਆਂ ਹੋਈਆਂ ਅਨੇਕਾਂ ਘਟਨਾਵਾਂ ਹਨ ।
ਸਾਲ 1988 ਵਿੱਚ ਇੱਕ ਵਾਰ ਦੀਪੇ ਗੁਰੱਪ ਦਾ ਪੁਲੀਸ ਨਾਲ ਅਹਮਣਾ ਸਾਹਮਣਾ ਹੋ ਗਿਆ ,ਜਿਹੜੀ ਪੁਲੀਸ ਚਾਰ ਘੰਟੇ ਤੋਂ ਉਸ ਨੂੰ ਫੜਨ ਲਈ ਨਾਕਾ ਲਗਾ ਕੇ ਬੈਠੀ ਸੀ ,ਜਦੋਂ ਦੀਪਾ ਆਪਣੇ ਸਾਥੀਆਂ ਨਾਲ ਨਾਕੇ ਦੇ ਨਜ਼ਦੀਕ ਪਹੁੰਚਿਆ ਤਾਂ ਪੁਲੀਸ ਵਾਲੇ ਗੋਲੀ ਨਾ ਚਲਾ ਸਕੇ । ਮਗਰੋਂ ਹਥਿਆਰ ਖਰਾਬ ਹੋਣ ਦਾ ਬਹਾਨਾ ਘੜ ਲਿਆ ਤਾਂ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਸੀ ਕਿ ” ਜਦੋਂ ਸ਼ਿਕਾਰ ਨਿਕਲਿਆ ਤਾਂ —। ਇਹ ਘਟਨਾ ਨੂਰਮਹਿਲ ਅਤੇ ਜੰਡਿਆਲੇ ਦੇ ਵਿਚਕਾਰ ਵਾਪਰੀ ਸੀ ।
ਕਈ ਵਾਰ ਪੁਲੀਸ ਲੋਕਾਂ ਨੂੰ ਪੁੱਛਦੀ ਕਿ ਦੀਪਾ ਆਪਣੇ ਸਾਥੀਆਂ ਨਾਲ ਕਿੱਧਰ ਨੂੰ ਲੰਘਿਆ ? ਜਦੋਂ ਲੋਕ ਕਹਿੰਦੇ ਇਸ ਪਾਸੇ ਤਾਂ ਪੁਲੀਸ ਵਾਲੇ ਲੋਕਾਂ ਨੂੰ ਗਾਹਲਾਂ ਕੱਢਦੇ ਕਿ ਤੁਸੀਂ ਉਹਨੂੰ ਫੜਿਆ ਕਿਉਂ ਨਹੀਂ ? ਪਰ ਆਪ ਪੁਲੀਸ ਵਾਲੇ ਜਾਣ ਬੁੱਝ ਕੇ ਉਲਟ ਪਾਸੇ ਨੂੰ ਤੁਰ ਪੈਂਦੇ ।
” ਦੀਪੇ ਨੇ ਨਕੋਦਰ ਲਾਗੇ ਨੂਰਪੁਰ ਦੇ ਲੁੱਚੇ ਸਾਧ , ਮੁਠੱਡਾ ਕਲਾਂ ਦੇ ਕਾਮਰੇਡ ਆਗੂ ਡਾਕਟਰ ਗੁਰਦਿਆਲ ਸਿੰਘ , ਅੱਪਰਾ ਨੇੜੇ ਪੁਲੀਸ ਕਰਮਚਾਰੀਆਂ ਦਾ ਕਤਲ , ਠੇਕੇਦਾਰ ਤੀਰਥ ਰਾਮ , ਤਰਖਾਣ ਮਜਾਰੇ ਦੇ ਕੈਟਾਂ ਦਾ ਸਫਾਇਆ , ਕਾਮਰੇਡ ਸੋਹਣ ਸਿੰਘ ਢੇਸੀ , ਪੁਲੀਸ ਟਾਊਟ ਅਵਤਾਰ ਸਿੰਘ ਸਮਰਾੜੀ , ਮੁਖਬਰ ਚੂਹੜ ਤੱਖਰ , ਮਾਨ ਸਿੰਘ ਥਾਣੇਦਾਰ , ਵਰਿੰਦਰ ਗਗਨ , ਦਰਸ਼ਨ ਸਿੰਘ ਕੇ ਪੀ , ਮੁਰਲੀ ਮਨੋਹਰ ਜੋਸ਼ੀ ਦੀ ਅਖੌਤੀ ਸਾਂਤੀ ਯਾਤਰਾ ਤੇ ਹਮਲਾ ,ਕਾਮਰੇਡ ਸਰਵਣ ਚੀਮੇ ਨੂੰ ਅੰਗ ਰੱਖਿਅਕਾਂ ਸਮੇਤ ਸੋਧਣਾ , ਬਲਵੰਤੇ ਸਰਹਾਲ , ਪੁਲੀਸ ਮੁਖਬਰ ਬਣ ਚੁੱਕੇ ਅਕਾਲੀ ਦਲ ਮਾਨ ਦੇ ਆਗੂ ਸਤਨਾਮ ਸਿੰਘ ਅਤੇ ਉਸ ਦੇ ਮੁਖਬਰ ਸਾਥੀ ਬਲਵਿੰਦਰ ਸਿੰਘ ਬਾਲੀ , ਰੁੜਕਾ ਕਲਾਂ ਦੇ ਕਾਮਰੇਡ ਕੇਵਲ ਅਤੇ ਬਿੰਦਰ , ਢਕਾਰੇ ਦਾ ਕਾਮਰੇਡ , ਦਾ ਖਾਤਮਾ , ਦਰਸ਼ਨ ਸਿੰਘ ਕੇæਪੀ ਸਮੇਤ ਅਨੇਕਾਂ ਦੁਸ਼ਟਾਂ ਨੂੰ ਸੋਧ ਕੇ ਸ਼ਹੀਦ ਸਿੰਘਾਂ ਦਾ ਬਦਲਾ ਲਿਆ ਅਤੇ ਧਰਮ ਦੇ ਦੋਖੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ” । ” ਭਾਈ ਦੀਪੇ ਨੇ ਪੁਲੀਸ ਦੀਆਂ ਕਾਲੀਆਂ ਬਿੱਲੀਆਂ ਦਾ ਵੀ ਸਫਾਇਆ ਕੀਤਾ ਉੱਥੇ ਬਲਾਤਕਾਰੀ ਕੁਲਵੰਤ ਕੰਤੇ ਲੱਚਰ ਗਾਇਕ ਅਮਰ ਚਮਕੀਲਾ ਵਰਗਿਆਂ ਨੂੰ ਢੋਲਕੀਆਂ ਛੈਣਿਆਂ ਵਾਲੇ ਸਮੇਤ ਨਰਕਾਂ ਦੇ ਰਾਹ ਤੋਰਿਆ ” ।
ਪੁਲੀਸ ਦੇ ਰਿਕਾਰਡ ਅਨੁਸਾਰ ਉਸਨੇ 217 ਦੁਸ਼ਟਾਂ ਦਾ ਖਾਤਮਾ ਕੀਤਾ ਅਤੇ 37 ਵਾਹਨ ਖੋਹੇ ਜਿਹਨਾਂ ਦੀ ਵਰਤੋਂ ਦੁਸ਼ਟਾਂ ਨੂੰ ਸੋਧਣ ਲਈ ਕੀਤੀ ।ਆਪਣੇ ਰੂਪੋਸ਼ ਜੀਵਨ ਦੌਰਾਨ ਭਾਈ ਦੀਪੇ ਨੇ ਔਸਤਨ ਹਰ ਨੌਂਵੇ ਦਿਨ ਇੱਕ ਦੁਸ਼ਟ ਨੂੰ ਸੋਧ ਕੇ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੱਕ ਪਹੁੰਚਾਇਆ । ਉਸ ਨੇ ਬਤੌਰ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈੱਂਟ ਜਨਰਲ ਵਜੋਂ ਸਿੱਖ ਸੰਘਰਸ਼ ਦੀ ਮਹਾਨ ਸੇਵਾ ਕੀਤੀ ।
ਭਾਈ ਦੀਪੇ ਦੇ ਗਰੁੱਪ ਵਿੱਚ ਭਾਈ ਸੁਖਦੇਵ ਸਿੰਘ ਸੋਢੀ ਰੁੜਲਾ ਕਲਾਂ , ਭਾਈ ਗੁਰਦੇਵ ਸਿੰਘ ਦੇਵ ਰੁੜਕਾ ਕਲਾਂ ,ਭਾਈ ਰਸ਼ਪਾਲ ਸਿੰਘ ਕਰਨਾਣਾ ,ਭਾਈ ਅਮਰਜੀਤ ਸਿੰਘ ਜੀਤਾ ,ਭਾਈ ਪਰਮਜੀਤ ਸਿੰਘ ਪੰਮਾ ,ਭਾਈ ਕਮਲਜੀਤ ਸਿਘ ਧਨਾਲ , ਭਾਈ ਮਨਜੀਤ ਸਿੰਘ ਬਿੱਲਾ ਰੁੜਕਾ ਕਲਾਂ , ਭਾਈ ਸੱਤਨਾਮ ਸਿੰਘ ਸੱਤੀ , ਰਾਜੂ ਜੱਜਾ ਕਲਾਂ ਆਦਿ ਅਨੇਕਾਂ ਯੋਧੇ ਸ਼ਾਮਲ ਸਨ ।
ਜਿਹਨਾਂ ਨੇ ਸਮੇਂ ਸਮੇਂ ਭਾਈ ਦੀਪਾ ਦੀ ਅਗਵਾਈ ਵਿੱਚ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੌਰਾਨ ਯੋਗ ਹਿੱਸਾ ਪਾਇਆ ਅਤੇ ਆਪਣੇ ਸੀਸ ਤੱਕ ਕੁਰਬਾਨ ਕਰ ਦਿੱਤੇ । ਪੁਲੀਸ ਅਤੇ ਸਰਕਾਰ ਨੇ ਭਾਈ ਦੀਪਾ ਨੂੰ ਗ੍ਰਿਫਤਾਰ ਕਰਨ ਲਈ ਚੱਪੇ ਚੱਪੇ ਤੇ ਆਪਣੇ ਸੂਹੀਏ ਛੱਡੇ ਹੋਏ ਸਨ । ਪਰ ਸਿੱਖ ਬਜ਼ੁਰਗ ,ਸਿੱਖ ਮਾਤਾਵਾਂ ਉਸ ਨੂੰ ਆਪਣੇ ਪੁੱਤਰਾਂ ਨਾਲੋਂ ਵੱਧ ਅਤੇ ਸਿੱਖ ਵੀਰ ਅਤੇ ਸਿੱਖ ਭੈਣਾਂ ਉਸ ਨੂੰ ਆਪਣੇ ਸਕੇ ਭਰਾਵਾਂ ਤੋਂ ਵੱਧ ਪਿਆਰ ਕਰਦੇ ਸਨ । ਇਸੇ ਪਿਆਰ ਦੇ ਸਦਕੇ ਉਹ ਪੰਜ ਸਾਲ ਆਪਣੇ ਇਲਾਕੇ ਵਿੱਚ ਰਹਿ ਕੇ ਦੁਸ਼ਟਾਂ ਨੂੰ ਸੋਧਣ ਵਿੱਚ ਕਾਮਯਾਬ ਹੋ ਸਕਿਆ । ਹਰ ਕੌਮੀ ਦਰਦ ਰੱਖਣ ਵਾਲੇ ਪਰਿਵਾਰ ਨੇ ਉਸ ਦੀ ਆਦ ਲਈ ਆਪਣੇ ਘਰਾਂ ਦੇ ਦਰਵਾਜੇ ਖੁੱਲ੍ਹੇ ਰੱਖੇ ਹੋਏ ਸਨ । ” ਇਸ ਨੂੰ ਰੂਪਮਾਨ ਕਰਦੀ ਹੋਈ ੁਪਿੰਡ ਮਹਿਸੂਲਪੁਰ ਘਟਨਾ ਇੱਕ ਘਟਨਾ ਹੈ ਕਿ ਭਾਈ ਦੀਪਾ ਆਪਣੇ ਸਾਥੀ ਨਾਲ ਜਾ ਰਿਹਾ ਸੀ ਕਿ ਭੁੱਖ ਨੇ ਜ਼ੋਰ ਪਾ ਲਿਆ ।
ਰਾਤ ਦਾ ਵਕਤ ਸੀ , ਇੱਕ ਘਰ ਦਾ ਦਰਵਾਜਾ ਖੜਕਾਇਆ ਅਤੇ ਕਿਹਾ ਅਸੀਂ ਰੋਟੀ ਖਾਣੀ ਹੈ । ਘਰ ਦੀ ਨੌਜਵਾਨ ਲੜਕੀ ਨੇ ਦਰਵਾਜ਼ਾ ਖੋਹਲਣ ਸਾਰ ਪੁੱਛ ਲਿਆ ਕਿ ਤੁਸੀਂ ਕੌਣ ਹੋ ਜਦੋਂ ਦੀਪੇ ਨੇ ਆਪਣੀ ਪਛਾਣ ਦੱਸੀ ਤਾਂ ਉਹ ਭੈਣ ਆਖ ਲੱਗੀ ਕਿ ਜ਼ਰਾ ਠਹਿਰ ਜਾਉ । ਅਜੇ ਅੰਦਰ ਨਾ ਵੜਿਉ । ਉਹ ਝੱਟ ਪੱਟ ਰਸੋਈ ਵਿੱਚ ਗਈ , ਸਰੋਂ ਦੇ ਤੇਲ ਦੀ ਬੋਤਲ ਲੈ ਕੇ ਆਪਣੀ ਮਾਤਾ ਨਾਲ ਵਾਪਸ ਦਰਵਾਜੇ ਤੇ ਆ ਗਈ ਉਸ ਨੇ ਪਹਿਲਾਂ ਤੇਲ ਚੋਇਆ ਤੇ ਫਿਰ ਕਿਹਾ ਕਿ ਹੁਣ ਲੰਘ ਆਉ । ਉਸ ਮਾਤਾ ਦਾ ਕਹਿਣਾ ਸੀ ਕਿ ਪੁੱਤਰੋ ਰੋਟੀ ਦੀ ਕਿਹੜੀ ਗੱਲ ਹੈ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹਾਂ ” ।
12 ਦਸੰਬਰ ਦੇ 1992 ਦਿਨ ਭਾਈ ਗੁਰਦੀਪ ਸਿੰਘ ਦੀਪਾ ਗੜ੍ਹੇ ਦੇ ਭਾਗ ਸਿੰਘ ਨੇ ਆਪਣੇ ਘਰੇ ਗਿਆ , ਜੋ ਕਿ ਉਸ ਦੀ ਠਾਹਰ ਸੀ । ਪਰ ਅੱਜ ਭਾਗ ਨੇ ਵਿਸ਼ਵਾਸ਼ ਘਾਤ ਕਰਦਿਆਂ ਕੌਮ ਦੇ ਮਹਾਨ ਯੋਧੇ ਨਾਲ ਧੋਖਾ ਕਰਦਿਆਂ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ । ਕੁਦਰਤ ਦੀ ਖੇਡ ਕੇ ਹਰ ਵਕਤ ਹਥਿਆਰਾਂ ਨਾਲ ਲੈਸ ਰਹਿਣ ਵਾਲਾ ਦੀਪਾ ਅੱਜ ਖਾਲੀ ਹੱਥ ਸੀ ਜਿਸਦ ਦਾ ਭਾਗ ਦੁਸ਼ਟ ਨੂੰ ਇਲਮ ਹੋ ਗਿਆ । ਅਜੇ ਕੁੱਝ ਸਮਾਂ ਹੀ ਦੀਪੇ ਨੂੰ ਆਇਆਂ ਹੋਇਆ ਸੀ ਕਿ ਭਾਗ ਨੇ ਪੁਲੀਸ ਨੂੰ ਸੱਦ ਕੇ ਘੇਰਾ ਪੁਆ ਦਿੱਤਾ । ਪਰ ਕੌਮ ਦੇ ਮਾਣ ਅਤੇ ਪੰਥ ਦੀ ਸ਼ਾਨ ਬਣ ਚੁੱਕੇ ਭਾਈ ਦੀਪੇ ਨੇ ਸਾਇਨਾਈਡ ਦਾ ਕੈਪਸੂਲ ਨਿਗਲ ਲਿਆ । ਦੋ ਦੋ ਅਸਾਲਟਾਂ ਰੱਖਣ ਵਾਲਾ ਯੋਧਾ ਅੱਜ ਧੋਖੇਬਾਜ਼ ਅਤੇ ਮਹਾਂ ਗੱਦਾਰ ਭਾਗੇ ਦੀ ਕਮੀਨੀ ਹਰਕਤ ਨਾਲ ਖਾਲੀ ਸਤਿਨਾਮ ਵਾਹਿਗੁਰੂ ਆਖ ਆਪਣੇ ਖੁਨ ਦਾ ਆਖਰੀ ਕਤਰਾ ਅਤੇ ਆਖਰੀ ਸਵਾਸ ਕੌਮ ਦੀ ਅਜ਼ਾਦੀ ਹਿਤ ਭੇਂਟ ਕਰ ਗਿਆ । ਬਾਅਦ ਵਿੱਚ ਪੁਲੀਸ ਨੇ ਪਿੰਡ ਤੇਹਿੰਗ ਲਾਗੇ ਝੂਠਾ ਪੁਲੀਸ ਮੁਕਾਬਲਾ ਦਿਖਾ ਦਿੱਤਾ ।
ਅੱਜ ਵੀ ਲੋਕਾਂ ਦੇ ਮਨਾਂ ਅੰਦਰ ਭਾਈ ਗੁਰਦੀਪ ਸਿੰਘ ਦੀਪਾ ਦੀ ਯਾਦ ਉਸੇ ਤਰਾਂ ਹੀ ਕਾਇਮ ਹੈ ਅਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ । ਉਹ ਜਿਉਂਦੇ ਜੀਅ ਸਿੱਖ ਕੌਮ ਨੂੰ ਪਿਆਰ ਦੀਆਂ ਖੁਸ਼ਬੋਆਂ ਵੰਡਦਾ ਰਿਹਾ ਅਤੇ ਸ਼ਹੀਦ ਹੋ ਕੇ ਖਾਲਿਸਤਾਨ ਦੀ ਜੰਗੇ ਅਜਾ਼ਦੀ ਦੇ ਮਹਾਨ ਸ਼ਹੀਦ ਵਲੋਂ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾ ਗਿਆ ।
ਸਰਕਾਰ ਵਲੋਂ ਉਸ ਦੇ ਸਿਰ ਦਾ ਇਨਾਮ 15 ਲੱਖ ਰੁਪਏ ਰੱਖਿਆ ਹੋਇਆ ਸੀ । ਇਹ ਉਸ ਦੀ ਯੋਗ ਬੁੱਧੀ ਦਾ ਕਮਾਲ ਸੀ ਕਿ ਉਹ ਪੰਜ ਸਾਲ ਆਪਣੇ ਹੀ ਇਲਾਕੇ ਵਿੱਚ ਦੁਸ਼ਟਾਂ ਨੂੰ ਸੋਧਦਾ ਰਿਹਾ ਕਿਸੇ ਨੂੰ ਨਜ਼ਾਇਜ਼ ਤੰਗ ਨਹੀਂ ਕੀਤਾ ,ਕਿਸੇ ਬੇਗੁਨਾਹ ਦਾ ਜਾਣ ਬੁੱਝ ਕੇ ਕਤਲ ਨਹੀਂ ਕੀਤਾ । ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਉਹ ਗੁਰੂ ਦਾ ਸਹੀ ਅਰਥਾਂ ਵਿੱਚ ਅਜਿਹਾ ਦੀਪ ਸੀ , ਜਿਸ ਨੇ ਜਿਉਂਦੇ ਜੀਅ ਅਜਿਹਾ ਚਾਨਣ ਵੰਡਿਆ ਜਿਸ ਤੇ ਕੌਮ ਨੂੰ ਸਦਾ ਹੀ ਨਾਜ਼ ਰਹੇਗਾ ।
ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਜੋ ਕਿ ਹੋਂਦ ਵਿੱਚ ਜਰੂਰ ਆਵੇਗਾ ।ਆਓ ਆਪਣੇ ਕੌਮੀ ਦੀ ਉਸਾਰੀ ਕਰਨ ਚ ਸਹਿਯੋਗ ਕਰੀਏ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਲਾਡਲੇ ਵੀਰ ਸ਼ਹੀਦ ਦੀਪਾ ਜੀ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ | KhalsaRaj131699@gmail.com

Comments
Post a Comment