ਸ਼ਹੀਦ ਭਾਈ ਉਮਰਪਾਲ ਸਿੰਘ ''ਪਾਲਾ'' - ਬੱਬਰ ਖਾਲਸਾ /ਖਾਲਿਸਤਾਨ ਕਮਾਂਡੋ ਫੋਰਸ
(ਸ਼ਹੀਦੀ ਦਿਹਾੜਾ 2 ਅਗਸਤ 1990 )
ਨੀਲੀਆਂ ਅਖਾਂ ਇਕ ਪਤਲਾ ਜਿਹਾ ਸ਼ਰੀਰ ਅਤੇ ਚੇਹਰੇ ਤੇ ਹਮੇਸ਼ਾਂ ਇਕ ਨਿਮੀ ਜਹੀ ਮੁਸਕਾਨ ਕੁਦਰਤ ਨੇ ਇਕ ਅਨਮੋਲ ਖਜ਼ਾਨਾ ਮੁਸ੍ਕਾਉਣ ਦਾ ਕਿਸੇ ਕਿਸੇ ਨੂੰ ਹੀ ਬਖਸ਼ਿਆ ਹੁੰਦਾ ਹੈ |
ਅਸੀਂ ਗਲ ਕਰ ਰਿਹੇ ਭਾਈ ਉਮਰਪਾਲ ਸਿੰਘ ''ਪਾਲਾ'' ਜੀ ਦੀ, ਭਾਈ ਉਮਰਪਾਲ ਸਿੰਘ ਪਾਲਾ ਨੂੰ ਭਾਈ ਕਰਮਜੀਤ ਸਿੰਘ ਜੀ ਸਿਖਾਂਵਾਲਾ ਨੇ ਪਹਿਲੀ ਦਫ਼ਾ ਬਠਿੰਡਾ ਦੇ ਸੀ ਆਈ ਏ ਹੇਡ ਕਵਾਟਰ ਵਿਖੇ 26 ਜੁਲਾਈ 1986 ਨੂੰ ਵੇਖਿਆ , ਜਿਥੇ ਓਨਾਂ ਤੇ ਬੜੀ ਬੇਰਹਿਮੀ ਨਾਲ ਪੁਲਿਸ ਅਧਿਕਾਰੀਆਂ ਵਲੋਂ ਤਸ੍ਤ੍ਦ ਢਾਹਿਆ ਜਾ ਰਿਹਾ ਸੀ |ਭਾਈ ਸਾਹਿਬ ਜੀ ਤੇ ਬਾਘਾ ਪੁਰਾਣੇ ਦੇ ਥਾਨੇਦਾਰ ਗੁਰਤੇਜ ਸਿੰਘ ਖੁਸ਼ਕੀ ਦੀ ਹਤਿਆ ਵਾਜੋਂ ਏਸ ਏਸ ਪੀ ਸ਼ਿੰਦਾ ਸਿੰਘ, ਇੰਸਪੇਕ੍ਟਰ ਬਲਜਿੰਦਰ ਗਰੇਵਾਲ ਅਤੇ ਏ ਏਸ ਆਈ ਨਿਰੰਜਨ ਸਿੰਘ ਨੇ ਭਾਈ ਸਾਹਿਬ ਨੂੰ ਓਨਾਂ ਦੀ ਬਾਘੇ ਪੁਰਾਣੇ ਬਿਜਲੀ ਦੀ ਦੁਕਾਨ ਤੋਂ ਗ੍ਰਿਫਤਾਰ ਕਰਕੇ ਲਿਆਏ ਸੀ |
ਭਾਈ ਕਰਮਜੀਤ ਸਿੰਘ ਜੀ ਨੂੰ ਵੀ ਇਸੇ ਕੇਸ ਦੇ ਤਹਿਤ ਪੁਲਿਸ ਦੀਆਂ ਅਨ੍ਹੀਆਂ ਯਾਤਨਾਵਾਂ ਸਹਾਰਦੇ ਹੋਏ ਬਠਿੰਡਾ ਦੇ ਸੀ ਆਈ ਏ ਹੇਡ ਕਵਾਟਰ ਚ ਬਾਕੀ ਸਾਰੇ ਕੈਦੀਆਂ ਤੋਂ ਅਲਗ ਕਮਰੇ ਚ ਰਖਿਆ ਗਇਆ ਸੀ |
ਜਦ ਕਿਸੇ ਸਿੰਘ ਨੂੰ ਬਾਕੀਆਂ ਨਾਲੋਂ ਬਾਹਰ ਲੈ ਜਾਂਦੇ ਤਾਂ ਓਸ ਦੀਆਂ ਚੀਖਾਂ ਸਾਫ਼ ਸੁਣਿਆ ਜਾਂਦਿਆ ਸਨ , ਇਉਂ ਲਗਦਾ ਸੀ ਜਿਵੇਂ ਇਹ ਹੁਣੇ ਡਿਗ ਕੇ ਮਰ ਜਾਵੇਗਾ |ਪੁਲਿਸ ਦਾ ਅਨ੍ਹਾ ਅਤਿਆਚਾਰ ਸਾਰੀਆਂ ਹਦਾਂ ਤਪ ਰਿਹਾ ਸੀ ਕੈਦੀ ਦੀ ਚੀਖ ਪੁਕਾਰ ਕੁਰਲਾਹ ਕੁਰਲਾਹ ਕੇ ਪਤਾ ਲਗ ਰਹੀ ਸੀ ਕੀ ਓਸ ਨਾਲ ਕੀ ਵਾਪਰ ਰਿਹਾ ਹੈ |ਜਦ ਕੈਦੀ ਬੇਹੋਸ਼ ਹੋ ਕੇ ਡਿਗ ਜਾਂਦਾ ਤਾਂ ਫੇਰ ਦੂਜੇ ਦੀ ਬਾਰੀ ਲਾ ਦੇਂਦੇ | ਇਹ ਸਾਰੇ ਕੈਦੀ ਥਾਨੇਦਾਰ ਗੁਰਤੇਜ ਸਿੰਘ ਖੁਸ਼ਕੀ ਦੇ ਕਤਲ ਵਾਜੋਂ ੧੬ ਜੁਲਾਈ ੧੯੮੬ ਦੀ ਰਾਤ ਨੂੰ ਗ੍ਰਿਫਤਾਰ ਕੀਤੇ ਸਨ |
22 ਜੁਲਾਈ 1986 ਨੂੰ ਜਦ ਭਾਈ ਕਰਮਜੀਤ ਸਿੰਘ ਸਿਖਾਂਵਾਲਾ ਨੂੰ ਇਕ ਅਦਾਲਤੀ ਕਾਰਵਾਈ ਵਾਸਤੇ ਲੈ ਜਾਇਆ ਜਾ ਰਿਹਾ ਸੀ ਤਾਂ ਓਨਾਂ ਵੇਖਿਆ ਕੀ ਇਕ ਪਤਲਾ ਜਿਹਾ ਸਿੰਘ ਜਿਨੂੰ ਕੁਰਸੀ ਤੇ ਬਿਠਾਇਆ ਗਇਆ ਸੀ ਅਤੇ ਚਾਰੇ ਪਾਸੇ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ ਹਥਾਂ ਨੂੰ ਹਥਕੜੀ ਲਗੀ ਸੀ ਤੇ ਇਕ ਪੁਲਿਸ ਵਾਲਾ ਓਸ ਸਿੰਘ ਦੇ ਕੇਸ ਖਿਚ ਰਿਹਾ ਸੀ ਤੇ ਜੋਰ ਜੋਰ ਨਾਲ ਚੀਖ ਰਿਹਾ ਸੀ ਕੀ ਓਹ ਦਸ ਦੇ ਓਹ ਪਿਸਤੋਲ ਕਿਥੇ ਹੈ ? ਜਿਸ ਨਾਲ ਗੁਰਤੇਜ ਸਿੰਘ ਖੁਸ਼ਕੀ ਨੂੰ ਮਾਰਿਆ ਹੈ |ਇਕ ਪੁਲਿਸ ਵਾਲਾ ਇਕ ਲਕੜੀ ਦੇ ਡੰਡੇ ਨੂੰ ਓਸ ਸਿੰਘ ਦੇ ਜੋ ਰੱਸੀ ਨਾਲ ਬਣਿਆ ਹੋਇਆ ਸੀ ਲਤਾਂ ਵਾਲੀ ਰੱਸੀ ਵਿਚ ਡੰਡਾ ਫਸਾ ਕੇ ਵੱਟ ਚੜਾ ਰਿਹਾ ਸੀ ਪਰ ਓਸ ਸਿੰਘ ਨੇ ਮੁਹੰ ਨਹੀ ਸੀ ਖੋਲਿਆ |
ਓਹ ਸਿੰਘ ਵੀ ਭਾਈ ਕਰਮਜੀਤ ਸਿੰਘ ਸਿਖਾਂਵਾਲਾ ਨਾਲ ਹੀ ਇੰਸਪੇਕ੍ਟਰ ਗੁਰਤੇਜ ਸਿੰਘ ਦੇ ਕਤਲ ਵਾਜੋਂ ਗ੍ਰਿਫਤਾਰ ਕੀਤਾ ਗਇਆ ਸੀ |
ਬਠਿੰਡਾ ਅਤੇ ਫਰੀਦਕੋਟ ਪੁਲਿਸ ਨੇ ਥਾਨੇਦਾਰ ਗੁਰਤੇਜ ਸਿੰਘ ਦੇ ਕਤਲ ਅਤੇ ਥਾਂਪਸਨ ਬੰਦੂਕ ਅਤੇ 100 ਗੋਲੀਆਂ ਦੇ ਨਾਲ 45 ਗੇਜ ਬੰਦੂਕ ਭਾਈ ਕਰਮਜੀਤ ਦੇ ਕਬਜੇ ਤੋਂ ਬਰਾਮਦਗੀ ਦਾ ਮਾਮਲਾ ਪਾਇਆ ਸੀ ਅਤੇ ਭਾਈ ਉਮਰਪਾਲ ਸਿੰਘ ਪਾਲਾ ਜੀ ਤੇ ਖਾੜਕੁਆਂ ਨਾਲ ਮਿਲਣ ਦਾ ਦੋਸ਼ ਪਾਇਆ ਗਇਆ ਅਤੇ ਦੋਵੇਂ ਸਿੰਘ ਬਠਿੰਡਾ ਜੇਲ ਭੇਜ ਦਿਤੇ ਸਨ |
ਬਠਿੰਡਾ ਜੇਲ ਚ ਭਾਈ ਕਰਮਜੀਤ ਸਿੰਘ ਸਿਖਾਂਵਾਲਾ ਨੂੰ ਜਦ ਬੇਰਹਿਮੀ ਨਾਲ ਅਤਿਆਚਾਰ ਢਾਹਿਆ ਜਾ ਰਿਹਾ ਸੀ ਤੇ ਬਠਿੰਡਾ ਸੀ ਆਈ ਏ ਹੇਡ ਕਵਾਟਰ ਤੋਂ ਹੀ ਭਾਈ ਉਮਰਪਾਲ ਸਿੰਘ ਪਾਲਾ ਬੱਬਰ ਜੀ ਬਾਰੇ ਪਤਾ ਲਗਾ ਸੀ |
ਭਾਈ ਉਮਰਪਾਲ ਸਿੰਘ ਪਾਲਾ ਬੱਬਰ ਪਿੰਡ ਬਹਿਲਾ , ਜ਼ਿਲਾ ਸੰਗਰੂਰ ,ਸਰਦਾਰ ਗੁਰਦੇਵ ਸਿੰਘ ਦੇ ਘਰ ੫ ਅਗਸਤ ੧੯੫੮ ਨੂੰ ਮਾਤਾ ਜਾਗੀਰ ਕੋਰ ਜੀ ਦੀ ਕੁਖੋਂ ਪੈਦਾ ਹੋਏ ਸੀ |ਭਾਈ ਸਾਹਿਬ ਜੀ ਦੋ ਭੇਣਾ ਦੇ ਇਕ ਭਾਈ ਸਨ ਅਤੇ ਓਨਾਂ ਨੇ ਪਿੰਡ ਦੇ ਹੀ ਸਕੂਲ ਤੋਂ ੧੦ਵੀੰ ਪਾਸ ਕੀਤੀ ਸੀ |ਭਾਈ ਸਾਹਿਬ ਜੀ ਹੋਰ ਪੜਨਾ ਚਾਹੁੰਦੇ ਸਨ ਪਰ ਪਿਤਾ ਨੇ ਓਨਾਂ ਨੂੰ ਇਕ ਬਿਜਲੀ ਦੀ ਦੁਕਾਨ ਤੇ ਕਮ ਸਿਖਣ ਨੂੰ ਲਾ ਦਿਤਾ |
ਬਿਜਲੀ ਦਾ ਕਮ ਸਿਖਣ ਤੋਂ ਬਾਦ ਸਰਦਾਰ ਗੁਰਦੇ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਬਾਘਾ ਪੁਰਾਣਾ ਇਕ ਬਿਜਲੀ ਦੀ ਦੁਕਾਨ ਖੋਲ ਦਿਤੀ |ਭਾਈ ਸਾਹਿਬ ਜੀ ਨੂੰ ਵੀ ਹੋਰ ਮਰਜੀਵੜਿਆ ਵਾਂਗੋ ਸੰਤਾਂ ਜੀ ਦੇ ਵਿਚਾਰ ਸੁਣਨ ਦਾ ਬਹੁਤ ਚਾ ਸੀ |ਭਾਈ ਪਰਿਵਾਰ ਦਾ ਇਕ ਪੁਤ ਹੋਣ ਕਰਕੇ ਬੜੇ ਲਾਡਾਂ ਚਾਵਾਂ ਨਾਲ ਪਲੇ ਵੜੇ ਸੀ ਜਿਸ ਵਾਜੋਂ ਪਰਿਵਾਰ ਓਨਾਂ ਨੂੰ ਆਖੋੰ ਪਰੋਖਾ ਕਦੀ ਨੀ ਹੋਣ ਦੇਂਦੇ ਸਨ |
ਜੂਨ ੧੯੮੪ ਦੇ ਹਮਲੇ ਵਾਜੋਂ ਭਾਈ ਸਾਹਿਬ ਜੀ ਦੇ ਮਨ ਨੂੰ ਗਹਿਰਾ ਸਦਮਾ ਹੋਇਆ ਜਿਸ ਵਾਜੋਂ ਓਨਾਂ ਦੀ ਸੋਚ, ਤੋਰ ਤਰੀਕੇ ਸਬ ਬਦਲ ਗਏ |ਹਰ ਵੇਲੇ ਮਨ ਚ ਪੰਥ ਵਾਸਤੇ ਕੁਝ ਕਰ ਗੁਜਰਨ ਦੀ ਚਾਹਤ ਦਿਨੋ ਦਿਨ ਵਧਦੀ ਗਈ ਅਤੇ ਇਕ ਦਿਨ ਓਨਾਂ ਦੀ ਮੁਲਾਕਾਤ ਭਾਈ ਗੁਰਪਾਲ ਸਿੰਘ ਭੁਚੋ ਮੰਡੀ ਦੇ ਬੱਬਰ ਨਾਲ ਹੋਈ, ਬੱਬਰਾਂ ਨਾਲ ਕਾਫੀ ਗਹਿਰੀ ਵਿਚਾਰ ਚਰਚਾ ਹੋਈ ਕੀ ਸਿਖ ਸੰਘਰਸ਼ ਬਾਰੇ ਤੇ ਭਾਈ ਸਾਹਿਬ ਜੀ ਬੱਬਰ ਖਾਲਸਾ ਚ ਸ਼ਾਮਿਲ ਹੋ ਗਏ |ਬਾਬ੍ਬ੍ਰਾਬ ਨੇ ਭਾਈ ਸਾਹਿਬ ਜੀ ਨੂੰ ਇਕ ਮੁਖਬਰ ਦੀ ਜੁਮ੍ਬਾਰੀ ਸੋੰਪੀ ਅਤੇ ਆਦੇਸ਼ ਕੀਤੇ ਕੀ ਪਿੰਡਾ ਵਿਚੋਂ ਜਾਣਕਾਰੀ ਹਾਸਿਲ ਕਰੋ ਕੋਣ ਪੁਲਿਸ ਦਾ ਮੁਖਬਰ ਹੈ ਕੋਣ ਕਾਲੀ ਬਿਲੀ ਇਕ ਰਿਪੋਰਟ ਤਿਆਰ ਕਰਕੇ ਬੱਬਰਾਂ ਨੂੰ ਪਹੁੰਚ ਕਰ ਦਇਆ ਕਰੋ |
ਬੱਬਰ ਖਾਲਸਾ ਨੇ ਫਰੀਦਕੋਟ ਦੇ ਸੀ ਆਈ ਏ ਹੇਡ ਕਵਾਟਰ ਚ ਕਮ ਕਰਨ ਵਾਲੇ ਜੋ ਬਠਿੰਡਾ ਚ ਰਹੀਦਾ ਸੀ ਥਾਨੇਦਾਰ ਗੁਰਤੇਜ ਸਿੰਘ ਖੁਸ਼ਕੀ ਨੂੰ ਮਾਰਨ ਦਾ ਫੈਸਲਾ ਕੀਤਾ |ਇਹ ਗੁਰਤੇਜ ਸਿੰਘ ਖੁਸ਼ਕੀ ਨੇ ਭਾਈ ਵੀਰ ਸਿੰਘ ਜੀ ਤੇ ਬਹੁਤ ਅਤਿਆਚਾਰ ਕੀਤਾ ਸੀ, ਭਾਈ ਵੀਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਭਾਈ ਸਨ ਅਤੇ ਏਸ ਥਾਨੇਦਾਰ ਦਾ ਕਹਿਰ ਰੂਪੋਸ਼ ਹੋਏ ਸਿੰਘਾਂ ਦੇ ਪਰਿਵਾਰ ਤੇ ਵੀ ਹੋਇਆ ਸੀ ਸਿੰਘਾ ਦੇ ਪਰਿਵਾਰ ਮਾਰ ਦਿਤੇ ਸਨ ਏਸ ਗੁਰਤੇਜ ਸਿੰਘ ਖੁਸ਼ਕੀ ਨੇ |
ਭਾਈ ਸਾਹਿਬ ਜੀ ਨੂੰ ਬੱਬਰਾਂ ਏਸ ਦੀ ਜਾਣਕਾਰੀ ਹਾਸਿਲ ਕਰਨ ਲਈ ਜੁਮੇਬਾਰੀ ਦਿਤੀ ਜਿਸ ਵਾਜੋਂ ਭਾਈ ਸਾਹਿਬ ਜੀ ਨੇ ਖੁਸ਼ਕੀ ਦੇ ਗਹੇ ਲਾਗੇ ਇਕ ਦੁਕਾਨ ਕਿਰਾਏ ਤੇ ਲਈ ਅਤੇ ਓਥੇ ਬਿਜਲੀ ਦਾ ਕਮ ਕਰਨ ਲਗੇ |ਭਾਈ ਸਾਹਿਬ ਜੀ ਵਲੋਂ ਮੁਹਾਇਆ ਕਰਵਾਈ ਜਾਣਕਾਰੀ ਨੂੰ ਅਮਲੀ ਜਾਮਾ ਦੇਣ ਲਈ ਸਿੰਘਾਂ ਤਿਆਰੀ ਕਰ ਦਿਤੀ |
ਕੁਦਰਤ ਵੀ ਸਿੰਘਾਂ ਦਾ ਸਾਥ ਦੇ ਰਹੀ ਸੀ ਜਦ ਖੁਸ਼ਕੀ ਦੇ ਪਿਓ ਦਾ ਅਕਾਲ ਚਲਾਨਾ ਹੋ ਗਇਆ ਸੀ ਤੇ ਸਿੰਘਾਂ ਵੀ ਇਸੇ ਤੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਤਿਆਰੀ ਕਰ ਦਿਤੀ , ਜਦ ਖੁਸ਼ਕੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆ ਰਿਹੇ ਸਨ ਕੀ ਸਿੰਘਾਂ ਨੇ ਵੇਖਿਆ ਤੇ ਆਪਣੇ ਫੈਸਲੇ ਨੂੰ ਰਧ ਕਰ ਦਿਤਾ ਖੁਸ਼ਕੀ ਨੇ ਆਪਣੇ ਸਿਰ ਤੇ ਮਹਾਰਾਜ ਦੀ ਸਵਾਰੀ ਕੀਤੀ ਹੋਈ ਸੀ ਜਿਸ ਵਾਜੋਂ ਸਿੰਘ ਇਹ ਗੁਨਹਾ ਨਹੀ ਸੀ ਕਰ ਸਕਦੇ ਅਤੇ ਬੱਬਰਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਰਦਾਸ ਜੋਧ੍ੜੀ ਕੀਤੀ ਤੇ ਸਾਰੇ ਜੀਆਂ ਨੂੰ ਜਾਂਨ ਦਿਤਾ |
ਬੱਬਰਾਂ ਨੂੰ ਭਾਈ ਸਾਹਿਬ ਜੀ ਨੇ ਛੇਤੀ ਹੀ ਇਕ ਖਬਰ ਦਿਤੀ ਕੀ ਖੁਸ਼ਕੀ ਆਪਣੇ ਪਿਓ ਦੇ ਅਸਥਿਆਂ ਲੇਕੇ ੫ ਬਜੇ ਸ੍ਰੀ ਕੀਰਤਪੁਰ ਸਾਹਿਬ ਨੂੰ ਜਾ ਰਿਹਾ ਹੈ ਇਹ ਖਬਰ ਮਿਲਦੀਆਂ ਹੀ ਬੱਬਰਾਂ ਨੇ ਓਸ ਨੂੰ ਨਿਪਟਾਉਣ ਦਾ ਫੈਸਲਾ ਕਰ ਲਇਆ ਸਾਰੇ ਸਿੰਘਾਂ ਨੂੰ ਸੂਚਿਤ ਕਰ ਦਿਤਾ ਭਾਈ ਇਕਬਾਲ ਸਿੰਘ ਜੀ ਬੱਬਰ ਨੇ ਖੁਸ਼ਕੀ ਦੇ ਪਿਓ ਨੂੰ ਸ਼ਰਧਾਂਜਲੀ ਦੇਣ ਦੀ ਤਿਆਰੀ ਕਰ ਲਈ ਤੇ ਸਾਰੇ ਬੱਬਰ ਇਕਠੇ ਹੋ ਗਏ |
ਭਾਈ ਉਮਰਪਾਲ ਸਿੰਘ ਜੀ ਪਾਲਾ ਜੀ ਵਲੋਂ ਖੁਸ਼ਕੀ ਦੇ ਘਰ ਜਾਕੇ ਮਿਲੀ ਜਾਣਕਾਰੀ ਕਰਕੇ ਬਸ੍ਬ੍ਬ੍ਰਾਂ ਨੇ ਥਾਨੇਦਾਰ ਗੁਰਤੇਜ ਸਿੰਘ ਖੁਸ਼ਕੀ ਨੂੰ ਗੱਡੀ ਚੜਾ ਦਿਤਾ |
ਇਸਤੋਂ ਬਾਦ ਭਾਈ ਸਾਹਿਬ ਜੀ ਨੇ ਬਠਿੰਡਾ ਵਾਲੀ ਬਿਜਲੀ ਦੀ ਦੁਕਾਨ ਛਡ ਦਿਤੀ ਸੀ |
ਭਾਈ ਇਕਬਾਲ ਸਿੰਘ ਜੀ ਬੱਬਰ ਅਤੇ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਇਕ ਸਾਥ ਹੀ ਰਹਿੰਦੇ ਸਨ ਓਨਾਂ ਦਾ ਹਾਲੀ ਨਾਵਾ ਹੀ ਆਨੰਦ ਕਾਰਜ ਹੋਇਆ ਸੀ ਓਸੇ ਦੋਰਾਨ ਇਕ ਸੁਖਦੇਵ ਸਿੰਘ ਫੌਜੀ ਨਾਂ ਦੇ ਸਿੰਘ ਨਾਲ ਮੁਲਾਕਾਤ ਹੋਈ ਤੇ ਸੁਖਦੇਵ ਸਿੰਘ ਫੌਜੀ ਨੇ ਆਪਣੇ ਇਕ ਰਿਸ਼ਤੇ ਦਾਰ ਨੂੰ ਬੱਬਰਾਂ ਚ ਸ਼ਾਮਿਲ ਕਰਵਾਇਆ ਸੀ ਪਰ ਬਾਦ ਬਲਦੇਵ ਸਿੰਘ ਪੁਲਿਸ ਹਥੋਂ ਮਰਨ ਦੇ ਡਰ ਵਾਜੋਂ ਆਪਣੇ ਮਿਸ਼ਨ ਤੋਂ ਹਟ ਗਇਆ ਇਸੇ ਡਰ ਤੋਂ ਸੁਖਦੇਵ ਸਿੰਘ ਫੌਜੀ ਅਤੇ ਓਨਾਂ ਦੀ ਸਿੰਘਣੀ ਵੀ ਜੋ ਸਿਖ ਸੰਘਰਸ਼ ਚ ਸ਼ਾਮਿਲ ਸੀ ਬੱਬਰਾਂ ਦਾ ਸਾਥ ਛਡਣ ਲਈ ਤਿਆਰ ਹੋ ਗਏ ਤਾਕੀ ਪੁਲਿਸ ਓਨਾਂ ਨੂੰ ਪਰੇਸ਼ਾਨ ਨਾ ਕਰਿਆ ਕਰੁ ਅਤੇ ਕਿਥੇ ਸੇਫ ਥਾਂ ਤੇ ਚਲੇ ਜਾਨ ਦੀ ਤਿਆਰੀ ਕਰ ਲਈ |ਓਸੇ ਸਮੇ ਕਿਸੇ ਸੂਹੀਏ ਨੇ ਪੁਲਿਸ ਨੂੰ ਇਤਲਾ ਕਰ ਦਿਤੀ ਜਿਸ ਵਾਜੋਂ ਭਾਈ ਸਾਹਿਬ ਜੀਨ ਸੁਖਦੇਵ ਸਿੰਘ ਫੌਜੀ, ਅਤੇ ਭਾਈ ਕਰਮਜੀਤ ਸਿੰਘ ਸਿਖਾਂਵਾਲਾ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਇਆ |
ਭਾਈ ਸਾਹਿਬ ਜੀ ਅਤੇ ਭਾਈ ਕਰਮਜੀਤ ਸਿੰਘ ਜੀ ਤੇ ਸੀ ਆਈ ਏ ਹੇਡ ਕਵਾਟਰ ਵਿਖੇ ਕਰੂਰ ਅਤਿਆਚਾਰ ਕੀਤਾ ਗਇਆ ਅਤੇ ਦੋਵੇਂ ਸਿੰਘ ਓਸ ਵੇਲੇ ਬਠਿੰਡਾ ਜੇਲ ਚ ਬੰਦ ਸੀ |
ਜੇਲ ਵਿਚ ਭਾਈ ਉਮਰਪਾਲ ਸਿੰਘ ਜੀ ਪਾਲਾ ਨੂੰ ਨਿਤਨੇਮ ਕਰਨ ਲਈ ਇਕ ਗੁਟਕਾ ਵੀ ਨਹੀ ਦਿਤਾ ਗਇਆ ਜਦ ਬਾਕੀ ਸਿੰਘ ਨਿਤਨੇਮ ਸਮਾਪਤ ਕਰ ਲੈਂਦੇ ਤਾਂ ਬਾਦ ਚ ਭਾਈ ਸਾਹਿਬ ਜੀ ਆਪਣਾ ਨਿਤਨੇਮ ਕਰਦੇ ਰਿਹੇ |
ਇਕ ਸਿਖ ਜੋ ਹੋਵੇ ਗੁਰੂ ਦਾ ਖਾਲਸਾ ਓਹ ਰੋਟੀ ਵਜੋ ਤਾਂ ਰਹਿ ਸਕਦਾ ਹੈ ਪਰ ਜਦ ਓਸਦਾ ਨਿਤਨੇਮ ਨਹੀ ਹੋ ਰਿਹਾ ਹੋਵੇ ਤਾਂ ਕੀ ਗੁਜਰਦੀ ਹੈ | ਅਖੀਰ ਭਾਈ ਸਾਹਿਬ ਜੀ ਨੇ ਸੋਖਾ ਰਾਹ ਇਹੀ ਲਬਿਆ ਕੀ ਕੰਠ ਕਰ ਲਇਆ ਨਿਤਨੇਮ |
ਜੇਲ ਰਹਿੰਦੀਆਂ ਭਾਈ ਸਾਹਿਬ ਜੀ ਨੂੰ ਪਰਿਵਾਰ ਨਾਲ ਨਹੀ ਮਿਲਣ ਦਿਤਾ ਜਾਂਦਾ ਰਿਹਾ |ਭਾਈ ਸਾਹਿਬ ਜੀ ਕਿਸੇ ਨਾਲ ਜਾਦਾ ਨਾ ਗਲ ਕਰਦੇ ਨਾ ਬਹਿਸ ਵਾਜੀ ਪਰ ਪੁਲਿਸ ਦੀਆਂ ਅਖਾਂ ਚ ਭਾਈ ਸਾਹਿਬ ਹਮੇਸ਼ਾਂ ਰੜਕਦੇ ਰਿਹੇ ਬਿਨਾ ਵਜਹ ਇਕ ਪੁਲਿਸ ਵਾਲੇ ਨੇ ਥਪੜ ਮਾਰ ਦਿਤਾ |ਜੇਲ ਵਿਚ ਕੈਦੀਆਂ ਨੂੰ ਸਵੇਰੇ ਤੇ ਸ਼ਾਮ ਨੂੰ ਹੀ ਬਾਹਰ ਨਿਕਲਣ ਦੀ ਇਜਾਜਤ ਸੀ ਓਹ ਵੀ ਜੰਗਲ ਪਾਣੀ ਨੂੰ ਹੀ ਬਾਕੀ ਸਾਰਾ ਦਿਨ ਬੰਦ ਰਖਿਆ ਜਾਂਦਾ ਰਿਹਾ
ਭਾਈ ਉਮਰਪਾਲ ਸਿੰਘ ਜੀ ਨੂੰ 8 ਮਹੀਨੇ ਬਠਿੰਡਾ ਜੇਲ ਰਖਿਆ ਗਇਆ ਘਰ ਆਰ ਹੁਣ ਇਕ ਸ਼ੇਰ ਪੂਰੀ ਤਰ੍ਹਾ ਘਰ ਵਾਰ ਛਡਣ ਨੂੰ ਤਿਆਰ ਹੋ ਕੇ ਸਿਖ ਸੰਘਰਸ਼ ਦਾ ਹਿਸਾ ਬਣਨ ਜਾ ਰਿਹਾ |
ਭਾਈ ਉਮਰਪਾਲ ਸਿੰਘ ਜੀ ਦੀਆਂ ਪਹਿਲਾ ਹੀ ਦੋ ਬੇਟੀਆਂ ਸਨ ਅਤੇ ਓਨਾਂ ਸਮਿਆ ਚ ਭਾਈ ਸਾਹਿਬ ਦੀ ਸਿੰਘਣੀ ਨੇ ਇਕ ਬੇਟੇ ਨੂੰ ਜਨਮ ਦਿਤਾ ਸੀ |ਘਰ ਖੁਸ਼ੀ ਦਾ ਮਾਹੋਲ ਸੀ ਇਸੇ ਸਮੇ ਭਾਈ ਸਾਹਿਬ ਜੀ ਨੇ ਆਪਣੀ ਇਛਾ ਜ਼ਹਿਰ ਕੀਤੀ |ਅਤੇ ਪਰਿਵਾਰ ਨੂੰ ਆਖਿਰੀ ਫ਼ਤਹਿ ਬੁਲਾਈ ਤੇ ਬੱਬਰ ਖਾਲਸਾ ਦੇ ਸਿੰਘਾਂ ਨਾਲ ਕੌਮ ਦੀ ਆਜ਼ਾਦੀ ਲਈ ਜੂਝਣ ਨੂੰ ਭਾਰਤ ਸਰਕਾਰ ਦੇ ਖਿਲਾਫ਼ ਤੁਰ ਪਾਏ |
ਸ਼ਹੀਦ ਭਾਈ ਗੁਰਪਾਲ ਸਿੰਘ ਭੁਚੋ ਮੰਡੀ ਬੱਬਰ , ਭਾਈ ਸੁਲਖਨ ਸਿੰਘ ਜੀ ਬੱਬਰ, ਉਰਫ ਭਾਈ ਗੁਰਮੀਤ ਸਿੰਘ ਜੀ ਬੱਬਰ, ਅਤੇ ਭਾਈ ਕੇਹਰ ਸਿੰਘ ਜੀ ਝਬਾਲ ਬੱਬਰ, ਜੀ ਦੀ ਸ਼ਹੀਦੀ ਤੋਂ ਬਾਦ ਭਾਈ ਸਾਹਿਬ ਜੀ ਦਾ ਸਿਖ ਸੰਘਰਸ਼ ਨਾਲੋਂ ਲਿੰਕ ਟੁਟ ਗਇਆ ਅਤੇ ਓਨਾਂ ਨੇ ਧਰੋਲੀ ਵਿਖੇ ਇਕ ਗੁਰਦਵਾਰਾ ਸਾਹਿਬ ਚ ਗ੍ਰੰਥੀ ਵਾਜੋਂ ਸੇਵਾ ਆਰੰਭ ਕਰ ਦਿਤੀ , ਇਹ ਗੁਰੂ ਦਵਾਰਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਗੁਰੂ ਦਵਾਰਾ ਸਾਹਿਬ ਹਨ , ਓਥੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਲਈ ਨਿਰੰਤਰ ਅਖੰਡ ਪਾਠ ਚਲਦੇ ਰਹਿੰਦੇ ਸੀ ਅਤੇ ਭਾਈ ਉਮਰਪਾਲ ਸਿੰਘ ਜੀ ਓਥੇ ਦੋ ਸਾਲ ਸੇਵਾ ਨਿਵਾਉਂਦੇ ਰਿਹੇ |
ਸਮਾ ਵਿਤ ਰਿਹਾ ਸੀ ਭਾਈ ਸਾਹਿਬ ਜੀ ਨੂੰ ਨਾਲ ਪਿੰਡ ਇਕ ਬਚੀ ਦੇ ਆਨੰਦ ਕਾਰਜ ਲਈ ਨਿਓਤਾ ਭੇਜਿਆ ਗਇਆ ਓਥੇ ਓਸ ਪਰਿਵਾਰ ਨੂੰ ਕਿਸੇ ਖਾੜਕੂ ਸਿੰਘਾਂ ਵਲੋਂ ਧਮਕੀ ਦਿਤੀ ਗਈ ਹੋਈ ਸੀ ਅਤੇ ਨਾਲੇ ਪੈਸੇ ਦੀ ਮੰਗ ਰਖੀ ਹੋਈ ਸੀ |ਭਾਈ ਸਾਹਿਬ ਜੀ ਨੂੰ ਜਦ ਪਰਿਵਾਰ ਤੋਂ ਪਤਾ ਲਗਾ ਤਾਂ ਓਨਾਂ ਪਰਿਵਾਰ ਦੇ ਜੀਆਂ ਨੂੰ ਸਮਝਾਇਆ ਕੀ ਬੱਬਰ ਏਹੋ ਜਹੀਆਂ ਹਰਕਤਾਂ ਨਹੀ ਕਰ ਸਕਦੇ ਤੁਹਾਨੂੰ ਡਰਨ ਦੀ ਲੋੜ ਨਹੀ ਮੈਂ ਆਪ ਸ਼ਰੀਕ ਹੋਵਾਂਗਾ ਅਤੇ ਵੇਖਦਾ ਹਾਂ ਕੌਣ ਹਨ |
ਭਾਈ ਸਾਹਿਬ ਵਿਆਹ ਚ ਆਏ ਤਾਂ ਇਕ ਪੁਲਿਸ ਦੀ ਕਾਲੀ ਬਿੱਲੀ ਸੁਰਿੰਦਰ ਸ਼ਿੰਦਾ ਨਾ ਦੀ ਨੇ ਭਾਈ ਸਾਹਿਬ ਜੀ ਨੂੰ ਵੇਖ ਲਇਆ ਏਸ ਕਾਲੀ ਬਿੱਲੀ ਨੇ ਭਾਈ ਜਸਵਿੰਦਰ ਸਿੰਘ ਜੀ ਹੇਪੀ ਸਮੇਤ ਬਹੁਤ ਹੀ ਸਿੰਘਾਂ ਨੂੰ ਫਰਜੀ ਹਤਿਆਵਾਂ ਕਰਵਾਇਆ ਸਨ |ਕਿਸੇ ਤਰ੍ਹਾ ਸ਼ਾਦੀ ਸਹੀ ਢੰਗ ਨਾਲ ਹੋ ਗਈ ਪੁਲਿਸ ਦੀ ਕਾਲੀ ਬਿਲੀ ਸ਼ਿੰਦੇ ਨੇ ਭਾਈ ਸਾਹਿਬ ਜੀ ਧਰੋਲੀ ਵਿਖੇ ਗੁਰੂ ਦਰ ਚ ਸੇਵਾ ਕਰਨ ਬਾਰੇ ਫਰੀਦਕੋਟ ਦੀ ਪੁਲਿਸ ਨੂੰ ਜਾ ਦਸਿਆ |ਜਿਸ ਤੇ ਅਮਲ ਕਰਦਿਆਂ ਕੋਟਕਪੂਰਾ ਦੀ ਇਕ ਪੁਲਿਸ ਟੁਕੜੀ ਨੇ ਭਾਈ ਸਾਹਿਬ ਜੀ ਨੂੰ ਗੁਰੂ ਘਰ ਵਿਚੋਂ ਰੇਸ੍ਟ ਕਰ ਲਇਆ , ਭਾਈ ਸਾਹਿਬ ਜੀ ਤੇ ਕੋਟਕਪੂਰ ਦੀ ਪੁਲਿਸ ਵਲੋਂ 18 ਦਿਨ ਅਨ੍ਹਾ ਤਸ੍ਤ੍ਦ ਕੀਤਾ ਗਇਆ |ਬਹੁਤ ਹੀ ਮੁਸ਼ਕਿਲ ਨਾਲ ਧਰਿਲੀ ਪੰਚਾਇਤ ਦੇ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਰਿਹਾ ਕਰਵਾ ਸਕੇ |
ਇਕ ਬਾਰ ਫੇਰ ਭਾਈ ਸਾਹਿਬ ਜੀ ਨੇ ਬੱਬਰਾਂ ਨਾਲ ਸੰਬਧ ਸ਼ਹੀਦੀ ਤੋਂ ਟੂਟੇ ਸਨ ਹੁਣ ਭਾਈ ਸਾਹਿਬ ਜੀ ਖਾਲਿਸਤਾਨ ਕਮਾਂਡੋ ਫੋਰਸ ਵਿਚ ਸ਼ਾਮਿਲ ਹੋ ਗਏ |
ਘਰ ਪਰਿਵਾਰ ਛਡ ਦਿਤਾ ਪਿਛੇ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਇਆ , ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਜੀ ਬੀਮਾਰ ਹੋ ਗਏ ਜਿਸ ਕਰਕੇ ਓਨਾਂ ਦਾ ਅਕਾਲ ਚਲਾਨਾ ਹੋ ਗਏ| ਸਾਰੇ ਸਕੇ ਸਨ੍ਬ੍ਧੀਆਂ ਨੇ ਮਿਲ ਵਰਤਣਾ ਛਡ ਦਿਤਾ ਪਰਿਵਾਰ ਦਾ ਬਸ ਵਾਹਿਗੁਰੂ ਹੀ ਰਾਖਾ ਸੀ ਸੀ ਦੂਜਾ ਕੋਈ ਹੋਰ ਨੇੜੇ ਵੀ ਨਹੀ ਆਉਂਦਾ |ਐਨਾਂ ਹਾਲਾਤਾਂ ਚ ਭਾਈ ਸਾਹਿਬ ਜੀ ਦੀਆਂ ਬੇਟੀਆਂ ਪੜਨ ਲਿਖਣ ਚ ਵਡਿਆਂ ਹੋਸ਼ਿਆਰ ਸਨ ਇਕ ਨੇ ਏਮ ਏ ਕੀਤੀ ਸੀ |ਇਕ ਬੇਟੀ ਦੀ ਸ਼ਾਦੀ ਵੀ ਕਰ ਦਿਤੀ ਹੋਈ ਹੈ ਅਤੇ ਓਨਾਂ ਦਾ ਬੇਟਾ ਪੜ ਰਿਹਾ ਸੀ |ਪਰਿਵਾਰ ਤੇ ਕੀ ਵੀਤਿਆ ਕਿਸੇ ਨੇ ਕੋਈ ਸਾਰ ਨਾ ਲਈ |
ਭਾਈ ਉਮਰਪਾਲ ਸਿੰਘ ਜੀ ਪਾਲਾ ਇਕ ਸੰਘਰਸ਼ ਦਾ ਯੋਧਾ ਬਣ ਕੇ ਵਿਚਰ ਰਿਹੇ ਸਨ , ਇਕ ਯੋਧੇ ਦਾ ਆਖਿਰੀ ਸੁਪਨਾਂ ਹੁੰਦਾ ਹੈ ਕੀ ਓਹ ਯੁਧ ਦੇ ਮੈਦਾਨ ਚ ਲੜਦਿਆਂ ਹੋਈਆਂ ਜਾਮ ਏ ਸ਼ਹਾਦਤ ਪੀ ਜਾਵੇ |ਭਾਈ ਸਾਹਿਬ ਜੀ ਵੀ ਆਪਣੇ ਕਮੀਜ ਦੇ ਕਾਲਰ ਚ ਇਕ ਸਾਈਨਾਇਡ ਕੇਪ੍ਸੁਲ ਰਖਦੇ ਸਨ ਵਕਤ ਆਉਣ ਤੇ ਭਾਰਤੀ ਫੋਰਸਾਂ ਦੇ ਹਥ ਆਉਣ ਤੋਂ ਵਜਾਏ ਸ਼ਹੀਦ ਹੋ ਜਾਵਣਗੇ |
2 ਅਗਸਤ 1990 ਦੇ ਦਿਨ ਭਾਈ ਸਾਹਿਬ ਸਾਥੀ ਸਿੰਘਾਂ ਨਾਲ ਸਫਰ ਤੇ ਸਨ ਕਿਸੇ ਕਾਲੀ ਬਿੱਲੀ ਨੇ ਜੋ ਭਈਲੇ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਨੇ ਪੁਲਿਸ ਨੂੰ ਦਸਿਆ ਕੀ ਭਾਈ ਸਾਹਿਬ ਸਿੰਘਾ ਨਾਲ ਮੰਸੂਰ ਵਾਲੇ ਦੀ ਬਿਜਲੀ ਦੀ ਦੁਕਾਨ ਤੇ ਹੈ ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ ਦੁਕਾਨ ਨੂੰ ਚਾਰੇ ਪਾਸਿਓਂ ਘੇਰਾ ਪਾ ਲਇਆ |ਪੁਲਿਸ ਨਾਲ ਭਾਈ ਸਾਹਿਬ ਜੀ ਨੇ 8 ਘੰਟੇ ਮੁਕਾਬਲਾ ਕੀਤਾ ਅਖੀਰ ਫੇਰ ਓਹ ਗੁਰੂ ਦਾ ਲਾਲ ਸ਼ਹੀਦ ਹੋ ਗਇਆ |ਕਿਹਾ ਜਾਂਦਾ ਹੈ ਕੀ 8 ਘੰਟੇ ਦੀ ਇਹ ਜਬਰਦਸ੍ਤ ਲੜਾਈ ਸੀ ਜਿਸ ਚ ਮਸ਼ੀਨਗਨਾ ਚਲਦਿਆ ਰਹੀਆਂ ਸਨ |
3 ਅਗਸਤ 1990 ਨੂੰ ਫਰੀਦਕੋਟ ਅਤੇ ਫਿਰੋਜਪੁਰ ਦੀ ਪੁਲਿਸ ਨੇ ਇਕ ਪ੍ਰੇਸ ਕਾਨ੍ਫ੍ਰੇੰਸ ਬੁਲਾਈ ਓਸ ਚ ਦਸਿਆ ਕੀ ਬਹਿਲਾ ਜਿਲਾ ਸੰਗਰੂਰ ਦੇ ਰਹਿਣ ਵਾਲੇ ਉਮਰਪਾਲ ਸਿੰਘ ਪਾਲਾ ਬੱਬਰ 1984 ਤੋਂ ਬਾਦ ਜੋ ਬੱਬਰ ਖਾਲਸਾ ਚ ਸ਼ਾਮਿਲ ਹੋ ਗਇਆ ਹੋਇਆ ਸੀ ਅਤੇ ਇਹ ਕਈ ਕਤਲ ਵਾਜੋਂ ਲੋੜੀਦਾ ਸੀ |ਉਮਰਪਾਲ ਸਿੰਘ ਪਾਲਾ ਅਤੇ ਓਸਦੇ ਸਾਥੀ ਨਾਇਬ ਸਿੰਘ ਨੂੰ ਪੁਲਿਸ ਨੇ ਇਕ ਸਰਚ ਅਪ੍ਰੇਸ਼ਨ ਦੇ ਤਹਿਤ ਹਲਾਕ ਕਰ ਦਿਤਾ |ਓਨਾਂ ਦੇ ਬਾਕੀ ਸਾਥੀ ਭਾਈ ਮਲਕੀਤ ਸਿੰਘ ਜੀ ਧ੍ਨ੍ਸਿੰਘ੍ਵਾਲਾ, ਭਾਈ ਦਰਸ਼ਨ ਸਿੰਘ ਜੀ ਅਕਾਲੀਆਂ, ਨਿਕਲਣ ਚ ਕਾਮਯਾਬ ਹੋ ਗਏ ਪੁਲਿਸ ਓਨਾਂ ਨੂੰ ਭਾਲ ਰਹੀ ਹੈ |ਯਾਦ ਰਹੇ ਕੀ ਅਧੇ ਸਾਲ ਬਾਦ ਹੀ 1 ਜਨਵਰੀ 1992 ਨੂੰ ਭਾਈ ਮਲਕੀਤ ਸਿੰਘ ਧ੍ਨ੍ਸਿੰਘ੍ਵਾਲਾ ਜੀ ਨੂੰ ਇਕ ਫਰਜੀ ਮੁਠਭੇੜ ਚ ਸ਼ਹੀਦ ਕੀਤਾ ਗਇਆ ਸੀ |
ਭਾਈ ਉਮਰਪਾਲ ਸਿੰਘ ਜੀ ਪਾਲਾ ਦੇ ਵਾਂਗ ਹੀ ਭਾਈ ਮਲਕੀਤ ਸਿੰਘ ਜੀ ਧ੍ਨ੍ਸਿੰਘ੍ਵਾਲਾ ਜੀ ਵੀ ਇਕੋ ਇਕ ਬੇਟੇ ਸਨ ਪਰਿਵਾਰ ਦੇ |
ਭਾਈ ਸਾਹਿਬ ਜੀ ਦੇ ਬਚੇ ਅੱਜ ਵੀ ਪਿਤਾ ਦੀ ਯਾਦ ਚ ਡੂਬੇ ਰਹਿੰਦੇ ਹਨ |
ਇਹ ਜੋ ਤਸਵੀਰ ਹੈ ਇਹ ਭਾਈ ਸਾਹਿਬ ਜੀ ਦੇ ਛੋਟੀ ਉਮਰ ਵੇਲੇ ਦੀ ਹੈ ਜੋ ਪਰਿਵਾਰ ਕੋਲ ਇਕੋ ਇਕ ਹੀ ਸੀ ਜਿਸਦੇ ਅੱਸੀ ਸੰਗਤਾਂ ਨੂੰ ਦਰਸ਼ਨ ਕਰਬਾ ਰਿਹੇ ਹਾਂ |
ਧਨ ਹਨ ਓਹ ਸ਼ਹੀਦ ਸੁਰਮੇ ਜਿਨਾਂ ਪਰਿਵਾਰ ਨੂੰ ਤਿਆਗ ਕੇ ਸਿਖ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਹੁਣ ਵਾਸਤੇ ਆਪਾ ਕੁਰਬਾਨ ਕਰ ਦਿਤਾ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸਿਖ ਦੇਸ਼ ਖਾਲਿਸਤਾਨ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ