ਸ਼ਹੀਦ ਭਾਈ ਜਗਦੀਸ਼ ਸਿੰਘ ਦੀਸ਼ਾ
ਸ਼ਹੀਦੀ 12 ਜੂਨ 1992,
ਸ਼ਹੀਦੀ 12 ਜੂਨ 1992,
ਸਿਖ ਕੌਮ ਦੀ ਨਸਲਕੁਸ਼ੀ ਦੇ ਵਿਰੁਧ ਜੂਝ ਕੇ ਸ਼ਹੀਦ ਹੋਣ ਵਾਲ਼ੇ ਸੁਰਮਆਿਂ ਦੀ ਲਿਸਟ ਵਿਚ ਭਾਈ ਜਗਦੀਸ਼ ਸਿੰਘ ਦੀਸ਼ਾ ਦਾ ਨਾਂ ਵੀ ਆਉਂਦਾ ਹੈ।ਜਿਲਾ ਹੁਸ਼ਆਿਰਪੁਰ ਦੀ ਦਸੂਹਾ ਤਹਸੀਲ ਦੇ ਅਧੀਨ ਆਉਂਦੇ ਪਿੰਡ ਜਹੂਰਾ ਵਖੇ ਕਿਰਤੀ ਸਿਖ ਪਰਵਾਰ ਦੇ ਸ. ਗੁਰਭੇਜ ਸਿੰਘ ਤੇ ਬੀਬੀ ਜਰਭਜਨ ਕੌਰ ਜੀ ਦੇ ਚਾਰ ਬੱਚੇ ਸਨ-ਜਗਦੀਸ ਸਿੰਘ ,ਮਲਕੀਤ ਕੌਰ,ਮਨਜੀਤ ਕੌਰ ਅਤੇ ਕੰਵਲਜੀਤ ਸਿੰਘ । ਇਹਨਾਂ 'ਚੋਂ ਸਭ ਵੱਡੇ ਜਗਦੀਸ਼ ਸਿੰਘ ਦਾ ਜਨਮ 10 ਅਕਤੂਬਰ 1968 ਨੂੰ ਹੋਇਆ।ਜਗਦੀਸ਼ ਸਿੰਘ ਆਪਣੇ ਨਾਨਕੇ ਪਿੰਡ ਨੂਰਦੀ (ਹੁਣ ਜ਼ਲ੍ਹਾ ਤਰਨ ਤਾਰਨ) ਵਿਚ ਹੀ ਵਧੇਰੇ ਰਹਾ।
ਓਥੇ ਉਸ ਨੇ ਪੰਜਵੀਂ ਕਲਾਸ ਤਕ ਪਡ਼੍ਹਾਈ ਯੂਨੀਵਰਸਲ ਮਿਡਲ ਸਕੂਲ ਝਬਾਲ ਵਖੇ ਕੀਤੀ।ਫਿਰ ਦਸਵੀਂ ਤਕ ਪੜਾਈ ਠਰੂ ਪਿੰਡ ਤੋਂ ਕੀਤੀ ਅਤੇ ਫਿਰ ਤਰਨ ਤਾਰਨ ਖਾਲਸਾ ਕਾਲਸ ਵਖੇ ਦਾਖਲਾ ਲੈ ਲਿਆ । ਓਥੇ ਬਾਰ੍ਹਵੀਂ ਤਕ ਪੜਾਈ ਕਰਨ ਤੋਂ ਬਾਅਦ ਭਾਈ ਜਗਦੀਸ਼ ਸਿੰਘ ਆਪਣੇ ਪਿੰਡ ਜ਼ਹੂਰਾ ਚਲੇ ਗਏ ਤੇ ਖੇਤੀਬਾੜੀ ਕਰਨ ਲੱਗ ਪਏ।ਇਹਨੀ ਦਿਨੀਂ ਪੰਜਾਬ ਦੇ ਅੰਦਰ ਹਿੰਦੂਸ਼ਾਹੀ ਦੇ ਵਿਰੁਧ ਸਿਖ ਸੰਘਰਸ਼ ਜ਼ੋਰ ਫੜ ਰਹਾ ਸੀ।ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਦਿਨ ਤਰਨ ਤਾਰਨ ਆਪਣੇ ਨਾਨਕੇ ਪਿੰਡ ਵਖੇ ਆਏ ਤੇ ਕੁਝ ਦੋਸਤਾਂ ਦੇ ਨਾਲ਼ ਸ੍ਰੀ ਅੰਮ੍ਰਤਿਸਰ ਦਰਬਾਰ ਸਾਹਬਿ ਜਾ ਕੇ ਸਿਖ ਸਟੂਡੈਂਦਸ ਫ਼ੈਡਰੇਸ਼ਨ ਵਿਚ ਭਰਤੀ ਹੋ ਗਏ।
ਇਸ ਤੋਂ ਬਾਅਦ ਆਪ ਨੂੰ ਖਬਰ ਮਿਲੀ ਕੇ ਪੁਲੀਸ ਨੇ ਆਪ ਦੋਸਤ ਨਵਦੀਪ ਸਿੰਘ ਕੈਰੋਂਵਾਲ਼ ਨੂੰ ਚੁੱਕ ਕੇ ਸ਼ਹੀਦ ਕਰ ਦਿਤਾ ਹੈ।ਇਹ ਆਪ ਦੇ ਲਈ ਇੱਕ ਵੱਡੀ ਸੱਟ ਸੀ।ਆਪ ਨੇ ਘਰ-ਬਾਰ ਛੱਡ ਦਿਤਾ ਅਤੇ ਰੂਪੋਸ਼ ਹੋ ਗਏ।ਕੁਝ ਸਮੇਂ ਬਾਅਦ ਆਪ ਹਥਆਿਰ ਚਲਾਉਣ ਦੀ ਟਰੇਨੰਿਗ ਹਾਸਲ ਕਰ ਕੇ ਵਾਪਸ ਪਰਤ ਆਏ,ਪਰ ਪੁਲੀਸ ਨੇ ਘਰ ਛਾਪੇ ਮਾਰਨੇ ਅਰੰਭ ਕਰ ਦਿਤੇ ਸਨ।1987 ਵਿਚ ਆਪ ਭਾਈ ਸੁਖਵਿੰਦਰ ਸਿੰਘ ਸੰਘਾ ਗਰੁੱਪ ਦੇ ਵਿਚ ਸ਼ਾਮਲ ਹੋ ਗਏ।ਆਪ ਦੀਆਂ ਸਰਗਰਮੀਆਂ ਸ਼ੁਰੂਆਤ ਵਿਚ ਤਰਨ ਤਾਰਨ ਅਤੇ ਹੁਸ਼ਿਆਰਪੁਰ ਵਿਚ ਕੇਂਦਰਤਿ ਰਹੀਆਂ।ਭਾਈ ਸਤਵੰਤ ਸਿੰਘ ਤੇ ਭਾਈ ਕਹਿਰ ਸਿੰਘ ਵੱਲੋਂ ਫਾਂਸੀ ਦੇ ਰੱਸੇ ਚੁੰਮਣ ਤੋਂ ਬਾਅਦ ਹੁਸ਼ਿਆਰਪੁਰ ਵਿਚ ਲੱਡੂ ਵੰਡਣ ਵਾਲ਼ੇ ਸ਼ਿਵ ਸੈਨੀਆਂ ਦੀ ਸੁਧਾਈ ਤੋਂ ਬਾਅਦ ਆਪ ਦੇ ਪਰਿਵਾਰ ਨੂੰ ਅੰਤਾ ਦਾ ਤਸ਼ੱਦਦ ਝੱਲਣਾ ਪਿਆ ।ਆਂਪ ਦੇ ਪਿਤਾ ਜੀ ਨੂੰ ਗ੍ਰਫ਼ਿਤਾਰ ਕਰ ਕੇ ਝੂਠੇ ਕੇਸਾਂ ਤਹਤਿ ਡੇਢ ਸਾਲ ਨਾਭਾ ਸੀਕਓਰਟੀ ਜੇਲ੍ਹ ਵਿਚ ਰਖਿਆ ਗਿਆ ।
ਭਾਈ ਸੁਖਵਿੰਦਰ ਸਿੰਘ ਸੰਘਾ ਦੀ ਸ਼ਹੀਦੀ ਤੋਂ ਬਾਅਦ ਆਪ ਭਾਈ ਰਛਪਾਲ ਸਿੰਘ ਛੰਦੜਾ ਦੇ ਨਾਲ਼ ਰਹਿਣ ਲੱਗੇ।ਆਂਪ ਨੇ ਲੁਧਆਿਣੇ ਵਿਚ ਵੀ ਕਈ ਦੁਸ਼ਟਾ ਦੀ ਸੁਧਾਈ ਕੀਤੀ।ਲੋਕਾਂ ਦੇ ਜੰਗਲ਼ ਵਿਚ ਲੁਕਣ ਦੀ ਭਾਈ ਛੰਦੜਾ ਤੇ ਭਾਈ ਦੀਸ਼ਾ ਦੀ ਕਲਾ ਕਮਾਲ ਦੀ ਸੀ।ਆਪ ਜਿਆਦਾਤਰ ਸਾਈਕਲ ਉੱਪਰ ਹੀ ਵਿਚਰਦੇ ਸਨ,ਜਿਸ ਕਾਰਨ ਕੋਈ ਸ਼ੱਕ ਨਹੀਂ ਸੀ ਕਰਦਾ।ਆਂਮ ਤੌਰ 'ਤੇ ਆਂਪ ਫ਼ੈਕਟਰੀ ਦੇ ਕਾਰੀਗਰਾਂ ਦੇ ਭੇਸ ਵਿਚ ਹੀ ਰਹੰਿਦੇ ਸਨ।1992 ਦੇ ਵਿਚ ਪਂਜਾਬ 'ਚ ਬੁੱਚੜ ਬੇਅੰਤੇ ਦੀ ਸਰਕਾਰ ਭਣਨ ਤੋਂ ਬਾਅਦ ਜਦੋਂ ਪੰਜਾਬ ਦੇ ਚੱਪੇ-ਚੱਪੇ 'ਤੇ ਫ਼ੌਜ ਅਤੇ ਹੋਰ ਫ਼ੋਰਸਾਂ ਹਰਲ-ਹਰਲ ਕਰਦੀਆਂ ਫਰਿ ਰਹੀਆਂ ਸਨ,ਤਾਂ ਓਦੋ ਵੀ ਆਪ ਲੁਧਿਆਣੇ ਸ਼ਹਿਰ ਵਿਚ ਕਾਮਿਆਂ ਦੇ ਭੇਸ ਵਿਚ ਵਿਚਰਦੇ ਰਹੇ।ਪਰ ਹਥਆਿਰਬੰਦ ਸੰਘਰਸ਼ਾਂ ਦੇ ਵਿਚ ਹਕੂਮਤਾਂ ਦੀ ਟੇਕ ਘਰ ਦੇ ਭੇਤੀਆਂ 'ਤੇ ਹੁੰਦੀ ਹੈ।ਆਪ ਦੀ ਜਥੇਬੰਦੀ ਦਾ ਇੱਕ ਸਿੰਘ ਪੁਲੀਸ ਨੇ ਗ੍ਰਫ਼ਿਤਾਰ ਕਰ ਲਿਆ ਤਾਂ ਟਾਰਚਰ ਹੋਣ ਤੋਂ ਬਾਅਦ ਉਹ ਪੁਲੀਸ ਕੋਲ਼ ਭਾਈ ਛੰਦੜਾ ਤੇ ਦੀਸ਼ੇ ਨੂੰ ਫੜਾਉਣ ਲਈ ਤਿਆਰ ਹੋ ਗਿਆ ।
ਮਿਤੀ 12 ਜੂਨ 1992 ਨੂੰ ਭਾਈ ਰਛਪਾਲ ਸਿੰਘ ਛੰਦੜਾ ਤੇ ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਸਾਈਕਲ 'ਤੇ ਸਵਾਰ ਹੋ ਕੇ ਲੁਧਆਿਣੇ ਗਿੱਲਾਂ ਵਾਲੇ ਪੁਲ ਦੇ ਕੋਲੋਂ ਦੁਗਰੀ ਵੱਲ ਨੂੰ ਜਾ ਰਹੇ ਸਨ।ਆਪ ਨੇ ਗੰਨੇ ਦੇ ਰਸ ਦੀ ਇੱਕ ਰੇੜੀ ਤੇ ਖਲੋ ਕੇ ਰਸ ਪੀਤਾ।ਆਪ ਇਸ ਗੱਲ ਤੋਂ ਬੇਖ਼ਬਰ ਸਨ ਕਿ ਨੇੜੇ ਹੀ ਪੁਲੀਸ ਦੀ ਕਾਲ਼ੇ ਸ਼ੀਸ਼ਆਿਂ ਵਾਲੀ ਗੱਡੀ ਚ ਬੈਠਾ ਆਪ ਦਾ ਇੱਕ ਪੁਰਾਣਾ ਸਾਥੀ ਆਪ ਦੀ ਸ਼ਨਾਖ਼ਤ ਕਰ ਚੁੱਕਾ ਹੈ ਤੇ ਦੂਸਰਾ ਇਹ ਕਿ ਆਪ ਦੇ ਨਾਲ ਹੀ ਸਵਿਲ ਕੱਪੜਿਆਂ ਚ ਰੇੜੀ ਤੇ ਖਲੋ ਕੇ ਗੰਨੇ ਦਾ ਰਸ ਪੀ ਰਿਹਾ ਬੰਦਾ ਵੀ ਇੱਕ ਪੁਲਸੀਆ ਹੀ ਹੈ।ਰਸ ਪੀਣ ਤੋਂ ਬਾਅਦ ਭਾਈ ਰਛਪਾਲ ਸਿੰਘ ਛੰਦੜਾ ਤੇ ਭਾਈ ਜਗਦੀਸ਼ ਸਿੰਘ ਸਾਈਕਲ ਤੇ ਸਵਾਰ ਹੋ ਕੇ ਦੁਗਰੀ ਵੱਲ ਨੂੰ ਚੱਲ ਪਏ।ਭਾਈ ਛੰਦੜਾ ਸਾਈਕਲ ਚਲਾ ਰਹੇ ਸਨ,ਜਦ ਕਿ ਭਾਈ ਦੀਸ਼ਾ ਪਿਸ਼ੇ ਬੈਠੇ ਸਨ।ਰਸ ਪੀਣ ਵਾਲੇ ਪੁਲਸੀਏ ਨੇ ਇਸ਼ਾਰਾ ਕੀਤਾ।ਪੁਲੀਸ ਵਾਲਆਿਂ ਨੇ ਪਿਸ਼ੋੰ ਗੱਡੀ ਲਿਆ ਕੇ ਪੂਰੇ ਜ਼ੋਰ ਨਾਲ ਸਾਈਕਲ ਵਿਚ ਮਾਰੀ ਤੇ ਦੋਵੇਂ ਸਿੰਘ ਉੱਛਲ ਕੇ ਦੂਰ ਡਿਗ ਪਏ।ਭਾਈ ਛੰਦੜਾ ਵਧੇਰੇ ਜ਼ਖ਼ਮੀ ਹੋ ਜਾਣ ਕਾਰਣ ਮੌਕੇ 'ਤੇ ਹੀ ਪੁਲੀਸ ਵੱਲੋਂ ਕਾਬੂ ਕਰ ਲਏ,ਜਦ ਕਿ ਭਾਈ ਜਗਦੀਸ਼ ਸਿੰਘ ਦੀਸ਼ਾ ਭੱਜ ਨਕਿਲੇ।ਇਸ ਮੌਕੇ ਪੁਲੀਸ ਦੇ ਇੱਕ ਟੁਕੜਬੋਚ ਨੇ ਭਾਈ ਦੀਸ਼ੇ ਨੂੰ ਜੱਫਾ ਮਾਰ ਲਆਿ।ਦੂਜੇ ਪੁਲਸੀਏ ਵੀ ਸਿਰ ਤੇ ਆ ਪਹੁੰਚੇ।ਹੁਣ ਹੋਰ ਕੋਈ ਰਾਹ ਨਾ ਵੇਖ ਕੇ ਭਾਈ ਜਗਦੀਸ਼ ਸਿੰਘ ਦੀਸ਼ਾ ਨੇ ਸਾਇਆਨਾਈਡ ਚੱਬ ਲਈ ਤੇ ਜਿਉਂਦੇ ਜੀਅ ਪੁਲੀਸ ਦੇ ਹੱਥ ਨਾ ਆਏ।ਭਾਈ ਰਛਪਾਲ ਸਿੰਘ ਛੰਦੜਾ ਪੁਲੀਸ ਦਾ ਅਥਾਹ ਤਸ਼ੱਦਦ ਸਿਦਕਦਲੀ ਨਾਲ ਝੱਲਦੇ ਹੋਏ ਸ਼ਹੀਦ ਹੋ ਗਏ।ਦੋਹਾਂ ਸੂਰਮਆਿਂ ਦੀ ਸ਼ਹਾਦਾਤ ਦੀ ਖ਼ਬਰ ਅਖ਼ਬਾਰਾਂ ਵਿਚ ਛਪਦਆਿਂ ਹੀ ਸਿਖ ਸੰਗਤਾਂ ਨੇ ਸੜਕਾਂ ਤੇ ਜਾਮ ਲਾ ਦਿਤਾ ਤੇ ਸ਼ਹੀਦਾਂ ਦੇ ਸਰੀਰ ਮੰਗੇ। ਅਖੀਰ ਹਾਰ ਕੇ ਪੁਲੀਸ ਨੇ ਭਾਈ ਰਛਪਾਲ ਸਿੰਘ ਛੰਦੜਾ ਦੀ ਲਾਸ਼ ਸਿਖ ਸੰਗਤਾਂ ਨੂੰ ਦੇ ਦਿਤੀ ,ਪਰ ਭਾਈ ਜਗਦੀਸ਼ ਸਿੰਘ ਦੀਸ਼ਾ ਦਾ ਸਸਕਾਰ ਪੁਲੀਸ ਨੇ ਆਪ ਹੀ ਕੀਤਾ।
ਭਾਈ ਜਗਦੀਸ਼ ਸਿੰਘ ਦੀਸ਼ਾ ਦੀ ਸ਼ਹਾਦਤ ਤੋਂ ਬਾਅਦ ਵੀ ਪੁਲੀਸ ਦਾ ਆਪ ਦੇ ਪਰਵਾਰ ਤੇ ਤਸ਼ੱਦਦ ਜਾਰੀ ਰਿਹਾ ।ਆਪ ਦੀ ਸ਼ਹਾਦਤ ਤੋਂ ਇੱਕ ਸਾਲ ਬਾਅਦ 31 ਜੂਨ 1993 ਨੂੰ ਝਬਾਲ ਦਾ ਐਸ.ਐਚ.ਓ. ਸੁਰਿੰਦਰਪਾਲ ਆਪ ਦੇ ਛੋਟੇ ਭਰਾ ਕੰਵਲਜੀਤ ਸਿੰਘ ਨੂੰ ਚੁੱਕ ਕੇ ਲੇ ਗਿਆ ।ਕੰਵਲਜੀਤ ਸਿੰਘ ਦੇ ਨਾਲ 7 ਹੋਰ ਨੌਜਵਾਨ ਵੀ ਚੁੱਕੇ ਗਏ ਸਨ,ਜਿਨਾਂ ਚੋਂ ਕਈਆਂ ਨੂੰ ਪੈਸੇ ਲੈ ਕੇ ਛੱਡ ਦਿਤਾ ,ਪਰ ਕੰਵਲਜੀਤ ਸਿੰਘ ਦੀ ਕੋਈ ਉੱਘ-ਸੁੱਘ ਨਾ ਨਿਕਲੀ ।ਪਰਵਾਰ ਵਿਚਲੇ ਇਸ ਦੂਜੇ ਨੌਜਵਾਨ ਦੀ ਭਾਲ ਲਈ ਪਰਵਾਰ ਨੇ ਕਾਫ਼ੀ ਭੱਜ-ਨੱਠ ਕੀਤੀ,ਪਰ ਕੋਈ ਪਤਾ ਨਾ ਲੱਗਾ।ਫਿਰ ਇੱਕ ਹੌਲਦਾਰ ਨੇ ਦੱਸਆਿ ਕਿ ਮਿਤੀ 7 ਜੁਲਾਈ 1993 ਨੂੰ ਕੰਵਲਜੀਤ ਸਿੰਘ ਅਤੇ ਠਰੂ ਪਿੰਡ ਦੇ ਇੱਕ ਨੌਜਵਾਨ ਸੁਰਜੀਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ।ਇਸ ਤਰਾਂ ਇਸ ਗੁਰਮੁਖ ਪਰਵਾਰ ਦੇ ਦੋਵੇਂ ਨੌਜਵਾਨ ਆਪਣੀਆਂ ਦੋ ਭੈਣਾਂ ਤੇ ਮਾਤਾ-ਪਤਾ ਨੂੰ ਛੱਡ ਕੇ ਕੌਮ ਤੋਂ ਕੁਰਬਾਨ ਹੋ ਗਏ।
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਹਨਾਂ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |KhalsaRaj131699@gmail.com
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਹਨਾਂ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |KhalsaRaj131699@gmail.com

Comments
Post a Comment