ਸ਼ਹੀਦ ਭਾਈ ਕੁਲਦੀਪ ਸਿੰਘ ਘਾਲੀ-ਘੱਲ ਖੁਰਦ ਤੇ ਸ਼ਹੀਦ ਭਾਈ ਕਮਲਜੀਤ ਸਿੰਘ ਪੰਡੋਰੀ ਜੱਟਾ (ਸ਼ਹੀਦੀ 13 ਜੁਲਾਈ 1989 )
ਅੱਜ ਜਿੱਥੇ ਫੋਕੀਆਂ ਚੌਧਰਾਂ ਲਈ ਲਾਲਚੀ ਲੋਕ ਆਪਣੇ ਹੀ ਸਾਥੀਆਂ ਯੋਧਿਆ ਨੂੰ ਸ਼ਹੀਦ ਕਰਵਾਉਣ, ਫੜਾਉਣ ਵਾਲੇ ਕੌਮ ਦੇ ਗਦਾਰ ਲੋਕ ਆਪਣੀ ਪਛਾਣ ਛੁਪਾਕੇ ਦਮਜਗੇ ਮਾਰਦੇ ਫਿਰ ਰਹੇ ਹਨ, ਉੱਥੇ ਕਵੀ ਸੰਤ ਰਾਮ ਉਦਾਸੀ ਦੇ ਇਹ ਬੋਲ ਵੀ ਕੰਨਾਂ ਚ ਗੂੰਜ ਰਹੇ ਹਨ ।
ਗੂਠਾ ਲਾਇਆ ਨਹੀਂ, ਜਿਨ੍ਹਾਂ ਬੇਦਾਵਿਆਂ ਤੇ,
ਸਿੰਘ ਅਜੇ ਵੀ ਉਹ ਲੱਖ ਹਜਾਰ ਜਿਉਂਦੇ
ਦੇਸ਼ ਨੂੰ ਅਜਾਦ ਕਰਵਾਉਣ ਵਾਲੀ ਸਿੱਖ ਕੌਮ ਆਪਣੇ ਹੀ ਦੇਸ਼ ਦੀ ਬਹੁ ਗਿਣਤੀ ਦੀ ਸਾਜਿਸ਼ੀ ਮਾਰ ਦਾ ਸ਼ਿਕਾਰ ਹੋ ਕਿ ਫਿਰ ਤੋ ਗੁਲਾਮ ਹੋ ਗਈ,ਹਰ ਥਾਂ ਹਰ ਪਾਸੇ ਤੋ ਲੱਗੇ ਵਿਤਕਰੇ ਹੋਣ ,ਹੋਰ ਵਿਤਕਰੇ ਤਾਂ ਸਿੱਖ ਕੌਮ ਬਰਦਾਸ਼ਤ ਕਰ ਗਈ, ਪਰ ਆਪਣੇ ਧਰਮ ਤੇ ਹਮਲਾ ਬਰਦਾਸ਼ਤ ਨਾ ਸਕੀ। ਸਾਕਾ ਜੂਨ 1984ਦੇ ਸਮੇ ਸ਼੍ਰੀ ਹਰਮਿੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੇਹ ਢੇਰੀ ਕਰਨਾ ਤੇ 38 ਹੋਰ ਇਤਿਹਾਸਕ ਗੁਰਧਾਮਾਂ ਤੇ
ਹੋਏ ਹਮਲੇ ਤੇ ਨਿਰਦੋਸ਼ ਸਿੱਖ ਸੰਗਤਾਂ ਨੂੰ ਗੋਲੀਆ ਤੇ ਤਸੀਹੇ ਦੇ ਕਿ ਸ਼ਹੀਦ ਕਰਨਾ ਤੇ ਨਵੰਬਰ 1984 ਚ ਦਿੱਲੀ ਤੇ ਬਾਕੀ ਸਾਰੇ ਭਾਰਤ ਚ ਸਿੱਖਾ ਦੇ ਕਤਲੇਆਮ ਨਾਲ ਸਾਰਾ ਸਿੱਖ ਪੰਥ ਝੰਜੋੜਿਆ ਗਿਆ ਤੇ ਫਿਰ ਕੌਮ ਤੇ ਪਈ ਭਾਜੀ ਦਾ ਬਦਲਾ ਲੈਣ ਲਈ ਅਨੇਕਾ ਸੂਰਬੀਰ ਯੋਧੇ ਮੈਦਾਨ ਵਿੱਚ ਨਿੱਤਰੇ ਜੋ ਕੌਮ ਦੇ ਦੁਸ਼ਮਣਾਂ ਨੂੰ ਸੋਧੇ ਲਾਉਦੇ ਤੇ ਸਮਾਂ ਆਉਣ ਤੇ ਆਪਣਾ ਆਪ ਵੀ ਹੱਸ ਹੱਸ ਕਿ ਵਾਰ ਜਾਦੇ, ਇਹਨਾਂ ਸੁਰਵੀਰਾਂ ਵਿੱਚੋ ਹੀ ਦੋ ਮਹਾਨ ਯੋਧੇ ਸ਼ਹੀਦ ਹੋਏ ਜਿਹਨਾਂ ਕੌਮ ਲਈ ਹੱਸ ਹੱਸ ਕਿ ਆਪਣੀ ਜਿੰਦਗੀ ਲੇਖੇ ਵਿੱਚ ਲਾ ਦਿੱਤੀ ਉਹ ਸੂਰਬੀਰ ਸਨ ਸ਼ਹੀਦ ਭਾਈ ਕੁਲਦੀਪ ਸਿੰਘ ਘਾਲੀ ਪਿੰਡ ਘੱਲ ਖੁਰਦ ਅਤੇ ਸ਼ਹੀਦ ਭਾਈ ਕਮਲਜੀਤ ਸਿੰਘ ਪਿੰਡ ਪੰਡੋਰੀ ਜੱਟਾਂ ਨੇੜੇ ਜ਼ੀਰਾ, ਭਾਈ ਕਮਲਜੀਤ ਸਿੰਘ ਹੁਣੀ ਚਾਰ ਭਰਾ ਸਨ, ਤਿੰਨ ਭਰਾ ਕੌਮ ਦੀ ਅਜਾਦੀ ਦਾ ਸੰਘਰਸ਼ ਲੜਦਿਆ ਹੀ ਸ਼ਹੀਦ ਹੋ ਗਏ ਸਨ ਪਰ ਅੱਜ ਸ਼ਹੀਦ ਭਾਈ ਕੁਲਦੀਪ ਸਿੰਘ ਘਾਲੀ ਜੀ ਦੇ ਛੋਟੇ ਭਰਾ ਸ. ਦਰਸ਼ਨ ਸਿੰਘ ਦਰਸ਼ੀ ਨੇ ਆਪਣੇ ਵੀਰ ਦੀ ਬਰਸੀ ਤੇ ਉਹ ਸਮਾ ਯਾਦ ਕਰਾ ਕਿ ਅੱਖਾਂ ਸੇਜਲ ਕਰਾ ਦਿੱਤੀਆ .....। ਉਹਨਾ ਕੌਮੀ ਵੀਰਾਂ ਨੂੰ ਸੱਚੀ ਸ਼ਰਧਾਜਲੀ ਦੇਣ ਲਈ ਹੀ ਚਾਰ ਅੱਖਰ ਲਿਖ ਰਿਹਾਂ ਹਾਂ ।
ਛੋਟੀ ਉਮਰੇ ਹੀ ਸਿੱਖ ਸੰਘਰਸ਼ ਚ ਆਪਣਾ ਯੋਗਦਾਨ ਪਾ ਕਿ ਕੌਮ ਦੀ ਅਜਾਦੀ ਲਈ ਸ਼ਹੀਦੀ ਪਾਉਣ ਵਾਲੇ ਸੂਰਬੀਰ ਯੋਧੇ ਭਾਈ ਕੁਲਦੀਪ ਸਿੰਘ ਘਾਲੀ ਦਾ ਜਨਮ 2 ਅਪ੍ਰੈਲ 1970 ਨੂੰ ਮਾਤਾ ਜੰਗੀਰ ਕੌਰ ਜੀ ਦੀ ਕੁੱਖੋਂ ਸ. ਹਰਚੰਦ ਸਿੰਘ ਜੀ ਦੇ ਘਰ ਪਿੰਡ ਘੱਲ ਖੁਰਦ ਜਿਲ੍ਹਾ ਫਿਰੋਜਪੁਰ ਵਿੱਚ ਹੋਇਆ । ਭਾਈ ਕੁਲਦੀਪ ਸਿੰਘ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚੋ ਹੀ ਪੂਰੀ ਕੀਤੀ ਅੱਠਵੀਂ ਜਮਾਤ ਵਿੱਚ ਉਹ ਪਿੰਡ ਲੁਹਾਰਾ ਜਿਲ੍ਹਾ ਮੋਗਾ ਵਿਖੇ ਆਪਣੇ ਨਾਨਕਿਆ ਕੋਲ ਪੜ੍ਹਨ ਲੱਗ ਪਿਆ । ਭਾਈ ਕੁਲਦੀਪ ਸਿੰਘ ਛੋਟੀ ਉਮਰੇ ਹੀ ਅੰਮ੍ਰਿਤ ਛੱਕ ਕਿ ਸਿੰਘ ਸਜ ਗਿਆ ਸੀ। ਭਾਈ ਕੁਲਦੀਪ ਸਿੰਘ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੀ ਸ਼ਖਸੀਅਤ ਤੋ ਬਹੁਤ ਪ੍ਰਭਾਵਿਤ ਸੀ ਇਸੇ ਕਰਕੇ ਕਿ ਉਹ ਸਿੱਖ ਸੰਘਰਸ਼ ਨਾਲ ਜੁੜਿਆ ਸੀ । 1984 ਵਿੱਚ ਜਦੋ ਦਰਬਾਰ ਸਾਹਿਬ ਉੱਤੇ ਫੋਜ਼ੀ ਹਮਲਾ ਹੋਇਆ ਤਾਂ ਉਸ ਹਮਲੇ ਨੇ ਭਾਈ ਕੁਲਦੀਪ ਸਿੰਘ ਦੇ ਮਨ ਨੂੰ ਝੰਜੋੜ ਸੁੱਟਿਆ । ਸਕੂਲ ਵਿੱਚ ਪੜ੍ਹਦਾ ਭਾਈ ਕੁਲਦੀਪ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੇਡਰੇਸ਼ਨ ਦਾ ਸਰਗਰਮ ਕਾਰਕੁੰਨ ਬਣ ਗਿਆ ਇਸੇ ਦੌਰਾਨ ਭਾਈ ਕੁਲਦੀਪ ਸਿੰਘ ਦਾ ਮਿਲਾਪ ਭਾਈ ਮੁਖਤਿਆਰ ਸਿੰਘ ਪਤਲੀ ਅਤੇ ਭਾਈ ਜਸਪਾਲ ਸਿੰਘ ਜੱਸਾ ਬੋਈਆਂ ਵਾਲਾ ਨਾਲ ਹੋਇਆ । ਇਥੋਂ ਹੀ ਭਾਈ ਕੁਲਦੀਪ ਸਿੰਘ ਜੀ ਦੀ ਜਿੰਦਗੀ ਦਾ ਅਗਲਾ ਸਫਰ ਸ਼ੁਰੂ ਹੋਇਆ ।
ਭਾਈ ਕੁਲਦੀਪ ਸਿੰਘ ਗੁਪਤ ਤੌਰ ਤੇ ਪੰਥ ਦੀ ਸੇਵਾ ਕਰਨ ਲੱਗਾ ਤੇ ਉਸ ਦਾ ਮਿਲਾਪ ਇਲਾਕੇ ਦੇ ਜਝਾਰੂ ਸਿੰਘਾਂ ਨਾਲ ਹੋਣਾ ਸ਼ੁਰੂ ਹੋਇਆ ਇਸੇ ਦੌਰਾਨ ਭਾਈ ਸਾਹਿਬ ਦਾ ਮਿਲਾਪ ਸਿੱਖ ਸਟੂਡੈਂਟ ਫੇਡਰੇਸ਼ਨ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਲੱਲੇ ਨਾਲ ਹੋਇਆ । ਭਾਈ ਕੁਲਦੀਪ ਸਿੰਘ ਦੀ ਸਿਆਣਪ ਦੂਰ ਅੰਦੇਸ਼ੀ ਦ੍ਰਿੜ੍ਹਤਾ, ਪੰਥ ਪਿਆਰ ਨੂੰ ਦੇਖ ਕਿ ਸਮੂੰਹ ਸਾਥੀਆ ਨੇ ਭਾਈ ਕੁਲਦੀਪ ਸਿੰਘ ਨੂੰ ਜਿਲ੍ਹਾ ਫਿਰੋਜਪੁਰ ਦਾ ਆਲ ਇੰਡੀਆ ਸਿੱਖ ਸਟੂਡੈਟ ਫੇਡਰੇਸ਼ਨ ਦਾ ਜਰਨਲ ਸਕੱਤਰ ਬਣਾ ਦਿੱਤਾ ।ਸ਼੍ਰੀ ਦਰਬਾਰ ਸਾਹਿਬ ਤੇ ਕਾਲੀ ਗਰਜ ਹਮਲੇ ਸਮੇ ਭਾਈ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।ਰਿਹਾਈ ਤੋ ਬਾਅਦ ਫਿਰ ਪੁਲਿਸ ਵੱਲੋ ਭਾਈ ਸਾਹਿਬ ਨੂੰ ਫੜਨ ਲਈ ਛਾਪੇ ਮਾਰੇ ਜਾਦੇ ਰਹੇ, ਪਰ ਹੁਣ ਭਾਈ ਕੁਲਦੀਪ ਸਿੰਘ ਨੇ ਨਿਸ਼ਚਾ ਕਰ ਲਿਆ ਸੀ ਕਿ ਨਿੱਤ ਨਿੱਤ ਜਲੀਲ ਹੋਣ ਨਾਲੋ ਚੰਗਾ ਹੈ ਮੈਦਾਨੇ ਜੰਗ ਵਿੱਚ ਜੂਝ ਕਿ ਦੋ ਦੋ ਹੱਥ ਕੀਤੇ ਜਾਣ । ਭਾਈ ਕੁਲਦੀਪ ਸਿੰਘ ਜਝਾਰੂ ਸਾਥੀਆ ਨਾਲ ਰਲ ਕਿ ਲੱਗਾ ਪੰਥ ਦੇ ਗਦਾਰਾਂ ਨੂੰ ਸੋਧੇ ਲਾਉਣ । ਪਰ ਇੱਕ ਦਿਨ ਪੁਲਿਸ ਨੇ ਭਾਈ ਕੁਲਦੀਪ ਸਿੰਘ ਅਤੇ ਉਸ ਦੇ ਵੱਡੇ ਭਰਾ ਕੇਵਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਭਰਾਵਾਂ ਤੇ 15 ਦਿਨ ਸੀ.ਆਈ.ਏ ਸਟਾਪ ਫਿਰੋਜਪੁਰ ਵਾਲਿਆ ਨੇ ਅੰਨ੍ਹਾ ਤਸ਼ੱਸ਼ਦ ਕਰਦੇ ਰਹੇ ਹੋਰਨਾਂ ਸਿੰਘਾਂ ਦੇ ਬਾਰੇ ਪੁੱਛਦੇ ਰਹੇ ਜਦੋ ਭਾਈ ਕੁਲਦੀਪ ਸਿੰਘ ਅਤੇ ਭਾਈ ਕੇਵਲ ਸਿੰਘ ਨੇ ਕੁਝ ਪੱਲੇ ਨਾ ਪਾਇਆ ਤਾਂ ਝੂਠੇ ਕੇਸ ਪਾ ਕਿ ਜੇਲ੍ਹ ਭੇਜ ਦਿੱਤਾ ।ਗੁਰੂ ਕ੍ਰਿਪਾ ਨਾਲ ਚੜ੍ਹਦੀ ਕਲਾਂ ਚ ਰਹਿਣ ਵਾਲਾ ਇਹ ਯੋਧਾ ਜੇਲ ਵਿੱਚ ਵੀ ਚੜ੍ਹਦੀ ਕਲਾਂ ਚ ਰਿਹਾ ਤੇ ਜੇਲ ਵਿੱਚ ਹੋ ਰਹੀ ਬੇਇਨਸਾਫੀ ਖਿਲਾਫ ਮੋਰਚਾ ਲਾ ਦਿੱਤਾ ।ਜੇਲ੍ਹ ਵਿੱਚ ਇੱਕ ਹੌਲਦਾਰ ਵੱਲੋ ਸਿੱਖ ਹਵਾਲਾਤੀਆ ਨੂੰ ਤੰਗ ਕਰਨ ਅਤੇ ਸਿੱਖ ਸੰਘਰਸ਼ ਵਿਰੁੱਧ ਕੁਫਰ ਤੋਲਣ ਬਦਲੇ ਉਸਨੂੰ ਸੋਧਾ ਲਾਇਆ ਜਿਸ ਕਰਕੇ ਭਾਈ ਕੁਲਦੀਪ ਸਿੰਘ ਘਾਲੀ ਅਤੇ ਉਸ ਦੇ ਸਾਥੀ ਭਾਈ ਹਰਜਿੰਦਰ ਸਿੰਘ ਉਰਫ ਛੋਟਾ ਜਿੰਦਾ ਘਰ ਨੂੰ ਫਰੀਦਕੋਟ ਜੇਲ੍ਹ ਤੋਂ ਬਦਲ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਭੇਜ ਦਿੱਤਾ ।
ਫਿਰੋਜ਼ਪੁਰ ਜੇਲ੍ਹ ਦੋ ਸਾਲਾਂ ਦੌਰਾਨ ਭਾਈ ਕੁਲਦੀਪ ਸਿੰਘ ਘਾਲੀ ਬਾਣੀ ਪੜ੍ਹਕੇ , ਸਿੱਖ ਸੰਘਰਸ਼ ਨਾਲ ਸਬੰਧਤ ਆਪਣੇ ਸਾਥੀਆ ਨਾਲ ਵਿਚਰਾਂ ਕਰਕੇ ਸਮਾਂ ਲੰਘਾਉਂਦੇ ਰਹੇ ।ਜੇਲ੍ਹ ਤੋ ਰਿਹਆ ਹੋਣ ਬਾਅਦ ਭਾਈ ਕੁਲਦੀਪ ਸਿੰਘ ਘਾਲੀ ਆਪਣੇ ਇਲਾਕੇ ਦੇ ਜਝਾਰੂ ਸਿੰਘਾਂ ਬਾਬਾ ਬੋਹੜ ਸਿੰਘ ਮੋਗਾ, ਭਾਈ ਗੁਰਤੇਜ ਸਿੰਘ ਅਤੇ ਭਾਈ ਦਿਆਲ ਸਿੰਘ ਚੰਦਪੁਰਾਣਾ ਨਾਲ ਹਥਿਆਰਬੰਦ ਸੰਘਰਸ਼ ਵਿੱਚ ਡੱਟ ਗਿਆ । ਭਾਈ ਕੁਲਦੀਪ ਸਿੰਘ ਘਾਲੀ ਭਾਈ ਨਿਰੰਜਨ ਸਿੰਘ ਸੁਲਹਾਣੀ ਅਤੇ ਭਾਈ ਅਮਰੀਕ ਸਿੰਘ ਲਾਲੀ ਤੋਂ ਬਹੁਤ ਪ੍ਰਭਾਵਿਤ ਸਨ ।ਖਾੜਕੂ ਸੰਘਰਸ਼ ਵਿੱਚ ਭਾਈ ਕੁਲਦੀਪ ਸਿੰਘ ਘਾਲੀ ਨੇ ਖਾਲਿਸਤਾਨ ਕਮਾਡੋ ਫੋਰਸ (ਰਾਜਸਥਾਨੀ) ਦੇ ਜਰਨਲ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੇ ਨਜਦੀਕੀ ਸਾਥੀ ਭਾਈ ਕੁਲਵੰਤ ਸਿੰਘ ਕਾਲਾ ਆਰਫਕੇ ਨਾਲ ਮਿਲ ਕਿ ਪੰਥ ਦੇ ਦੁਸ਼ਮਣਾਂ ਦੇ ਆਹੂ ਲਾਹੇ ਤੇ ਸਰਕਾਰੀ ਫੋਰਸਾਂ ਨੂੰ ਭਾਜਣਾਂ ਪਾਈ ਰੱਖੀਆਂ । ਜਥੇਬੰਦੀ ਵੱਲੋ ਭਾਈ ਕੁਲਦੀਪ ਸਿੰਘ ਨੂੰ ਇਲਾਕੇ ਦਾ ਏਰੀਆਂ ਕਮਾਡਰ ਨਿਯੁਕਤ ਕੀਤਾ ਜਿਸ ਦੀ ਜੁਮੇਵਾਰੀ ਭਾਈ ਸਾਹਿਬ ਨੇ ਆਖਰੀ ਸੁਵਾਸਾਂ ਤੱਕ ਨਿਭਾਈ ।ਭਾਈ ਸਾਹਿਬ ਦੀ ਹੋਂਦ ਨੇ ਇਲਾਕੇ ਵਿੱਚੋ ਪੰਥਕ ਦੁਸ਼ਮਣਾਂ ਤੇ ਲੁਟੇਰਿਆ ਦਾ ਸਫਾਇਆ ਕਰ ਦਿੱਤਾ ।
ਅਖੀਰ 13 ਜੂਨ 1989 ਨੂੰ ਉਹ ਪਲ ਵੀ ਆ ਗਏ ਜਿਸ ਦੀ ਹਰ ਕ੍ਰਾਂਤੀਕਾਰੀ ਯੋਧੇ ਨੂੰ ਉਡੀਕ ਰਹਿੰਦੀ ਹੈ ਭਾਈ ਕੁਲਦੀਪ ਸਿੰਘ ਘਾਲੀ ਆਪਣੇ ਸਾਥੀ ਭਾਈ ਕਮਲਜੀਤ ਸਿੰਘ ਪੰਡੋਰੀ ਨਾਲ ਸਕੂਟਰ ਤੇ ਜਾ ਰਹੇ ਸਨ ਕਿ ਸਕੂਟਰ ਦੇ ਕਲੱਚ ਦੀ ਤਾਰ ਟੁੱਟ ਗਈ ਪਿੱਛੋ ਆ ਰਹੀ ਪੁਲਿਸ ਨਾਲ ਸਿੰਘਾਂ ਦੀ ਮੁੱਢ ਭੇੜ ਹੋ ਗਈ ਸਿੰਘਾਂ ਕੋਲ ਕੇਵਲ ਛੋਟੋ ਪਿਸਤੋਲ ਹੀ ਸਨ ਪਰ ਪੁਲਿਸ ਵੱਡੀ ਗਿਣਤੀ ਵਿੱਚ ਉਪਰ ਆ ਚੜੀ ਤਾਂ ਦੋਵੇ ਸੂਰਮੇ ਲੱਗੇ ਪਿਸਤੋਲਾਂ ਨਾਲ ਹੀ ਵੱਡੀ ਪੁਲਿਸ ਪਾਰਟੀ ਨਾਲ ਰੜ੍ਹੇ ਖੇਤਾ ਵਿੱਚ ਮੁਕਾਬਲਾ ਕਰਦਿਆ ਸਿੰਘਾਂ ਦੇ ਪਿਸਤੌਲਾਂ ਵੀ ਖਾਲੀ ਹੋ ਗਈਆ ਤਾਂ ਭਾਈ ਕਮਲਜੀਤ ਸਿੰਘ ਨੇ ਕਿਹਾ ਵੀਰ ਕੁਲਦੀਪ ਸਿੰਘਾਂ ਇਹਨਾਂ ਦੂਸਟਾਂ ਦੇ ਹੱਥ ਆਉਣ ਨਾਲੋ ਹੁਣ ਸ਼ਹੀਦੀ ਪਾਉਣੀ ਹੀ ਸੂਰਮਿਆ ਵਾਲੀ ਗੱਲ ਹੈ ਮੇਰੇ ਕੋਲ ਇਹ ਆਖਰੀ ਗੋਲੀ ਹੀ ਬਚੀ ਆਂ ਇਹ ਹੀ ਮੇਰੀ ਸ਼ਹੀਦੀ ਪ੍ਰਵਾਨ ਚਾੜ੍ਹੇਗੀ, ਇਹ ਗੱਲ ਕਿਹ ਕਿ ਭਾਈ ਕਮਲਜੀਤ ਸਿੰਘ ਨੇ ਆਪਣੇ ਵੀਰ ਕੁਲਦੀਪ ਸਿੰਘ ਨੂੰ ਆਖਰੀ ਫਤਿਹੇ ਬੁਲਾ ਕਿ ਆਪਣੇ ਕੰਨ ਤੇ ਪਿਸਤੋਲ ਰੱਖ ਕਿ ਆਪਣੇ ਆਪ ਨੂੰ ਗੋਲੀ ਮਾਰ ਕਿ ਜਾ ਸ਼ਹੀਦੀ ਪਾਈ ਇਧਰ ਭਾਈ ਕੁਲਦੀਪ ਸਿੰਘ ਨੇ ਦੇਖਿਆ ਤਾਂ ਗੋਲੀਆ ਤਾਂ ਮੁੱਕ ਚੁੱਕਿਆ ਸਨ ਜੇਕਰ ਪੁਲਿਸ ਹੱਥ ਆ ਗਿਆ ਤਾਂ ਪਤਾ ਨਹੀ ਤਸੀਹੇ ਝਲਦਿਆ ਕਿਸੇ ਸਾਥੀ ,ਕੌਮੀ ਪ੍ਰਵਾਨੇ ਦਾ ਨਾਮ ਹੀ ਮੂੰਹੋ ਨਾ ਨਿਕਲ ਜਾਵੇ,ਫਿਰ ਵੀਰ ਕਮਲਜੀਤ ਸਿੰਘ ਦਾ ਸਾਥ ਵੀ ਟੁਟਦਾ ਜਾ ਰਿਹਾ ਹਜੇ ਤਾ ਵੀਰ ਕਮਲਜੀਤ ਵੀ ਬਹੁਤੀ ਦੂਰ ਨਹੀ ਗਿਆ ਹੁਣਾਂ, ਕਿਤੇ ਗੁਰੂ ਪਾਤਸ਼ਾਹ ਕੋਲ ਮੇਰੀ ਸ਼ਿਕਾਇਤ ਨਾਂ ਲਾ ਦੇਵੇ ਕਿ ਤੇਰੇ ਉਹਨਾ ਪੁੱਤਰਾਂ ਤੇ ਅੱਜ ਦੇ ਪੁੱਤਰ ਦੀ ਸੋਚ ਬਦਲ ਚੁੱਕੀ ਆ ਉਦੋ ਤਾਂ ਅਜੀਤ ਸਿੰਘ ਨੂੰ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੁੰਦਾ ਦੇਖ ਕਿ ਜੁਝਾਰ ਸਿੰਘ ਝੱਟ ਸ਼ਹੀਦੀ ਪਾਉਣ ਤੁਰ ਪਿਆ ਸੀ ਪਰ ਅੱਜ ਤੇਰਾ ਇੱਕ ਪੁੱਤਰ ਸ਼ਹੀਦੀ ਤੋ ਭੱਜ ਰਿਹਾ ਹੈ ਨਹੀ ਨਹੀ ਏਦਾ ਨਹੀ ਹੋ ਸਕਦਾ ਮੈ ਵੀ ਵੀਰ ਕੰਲਜੀਤ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਂਦ ਵਿੱਚ ਜਾਣਾ ਹੈ ,ਕੀ ਦੇਖਦਾ ਹੈ ਕੋਲ ਕੋਈ ਗੋਲੀ ਵੀ ਨਹੀ ਰਹੀ ਫਿਰ ਕੀ ਕਰਾ .....। ਏਨੇ ਨੂੰ ਸਾਹਮਣੇ ਖੇਤਾ ਵਿੱਚ ਪਾਣੀ ਵਾਲੀ ਮੋਟਰ ਚਲ ਰਹੀ ਹੈ ਸੋਚਦਾ ਇਹ ਵੀ ਸੱਚੇ ਪਾਤਸ਼ਾਹ ਨੇ ਆਪ ਹੀ ਖੇਡ ਰਚਾਈ ਐ, ਹੁਣ ਤਾਂ ਪੁਲਿਸ ਵਾਲੇ ਵੀ ਖੁਸ਼ੀ ਵਿੱਚ ਬੜਕਾਂ ਮਾਰਦੇ ਆ ਰਹੇ ਸਨ ਕਿ ਉਹਨਾਂ ਨੂੰ ਨਿਹੱਥਾ ਸ਼ੇਰ ਪਿੰਜਰੇ ਚ ਪਿਆ ਮਿਲ ਗਿਆ ਹੁਣ ਇਸ ਤੋ ਪੁੱਛਾਗੇ ਬਾਕੀ ਦੇ ਜੁਝਾਰੂਆ ਦੇ ਪਤੇ ...........। ਜਦੋ ਭਾਈ ਕੁਲਦੀਪ ਸਿੰਘ ਨੇ ਦੇਖਿਆਂ ਕਿ ਹੁਣ ਪੁਲਿਸ ਵਾਲੇ ਸਿਰ ਹੀ ਚੜ੍ਹ ਆਏ ਨੇ ਤਾਂ ਭਾਈ ਸਾਹਿਬ ਨੇ ਦੋਵਾਂ ਹੱਥਾਂ ਨਾਲ ਬਿਜਲੀ ਦੀ ਤਾਰਾਂ ਫੜ ਲਈਆਂ ਫਿਰ ਕੀ ਸੀ, ਜੋ ਸਿੰਘ ਨੂੰ ਜਿੰਦਾਂ ਗ੍ਰਿਫਤਾਰ ਕਰਨ ਆਏ ਸਨ ਚੀਕਾਂ ਮਾਰਦੇ ਪਿੱਛੇ ਨੂੰ ਭੱਜ ਪਏ ਕਿ ਕੀਤੇ ਸਾਨੂੰ ਨਾ ਬਿਜਲੀ ਦਾ ਕਰੰਟ ਪੈ ਜਾਵੇ । ਇਸ ਤਰਾਂ੍ਹ ਗੁਰੂ ਦਾ ਪਿਆਰਾ ਸਿੱਖ ਆਪਣੇ ਦੂਜੇ ਸਾਥੀ ਸਿੰਘਾਂ ਨੂੰ ਬਚਾਉਦਾ ਆਪ ਸ਼ਹੀਦੀ ਪਾ ਗਿਆ । ਵੀਰ ਕੰਮਲਜੀਤ ਸਿੰਘ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਂਦ ਚ ਜਾ ਬਿਰਾਜੇ ਜਿਵੇ ਕਦੀ ਚਮਕੌਰ ਦੀ ਜੰਗ ਵਿੱਚ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅੱਗੇ ਪਿੱਛੇ ਗਏ ਸਨ ।ਉਸੇ ਤਰਾਂ੍ਹ ਹੀ ਭਾਈ ਕੰਮਲਜੀਤ ਸਿੰਘ ਪੰਡੋਰੀ ਅਤੇ ਭਾਈ ਕੁਲਦੀਪ ਸਿੰਘ ਘਾਲੀ ਵੀ ਗੁਰੂ ਛਰਨਾਂ ਚ ਜਾ ਬਿਰਾਜੇ ।
ਭਾਈ ਕੁਲਦੀਪ ਸਿੰਘ ਘਾਲੀ ਅਤੇ ਕਮਲਜੀਤ ਸਿੰਘ ਦੀ ਯਾਦ ਹਰ ਸਾਲ 13 ਜੂਨ ਨੂੰ ਸਲਾਨਾ ਬਰਸੀ ਮਨਾਈ ਜਾਦੀ ਹੈ ।
ਆਓ ਕੋਮ ਦੇ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰੀਏ ਜੀ ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਸ਼ਹੀਦ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ