ਸ਼ਹੀਦ ਭਾਈ ਘੁਕਰ ਸਿੰਘ ਜੀ ਬੱਬਰ - ਬੱਬਰ ਖਾਲਸਾ
(ਸ਼ਹੀਦੀ 3 ਅਗਸਤ 1993 )
ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ,
ਥੋਨੂੰ ਸ਼ਰਧਾ ਦੇ ਫ਼ੁੱਲ ਚੜ੍ਹਾਉਣ ਲੱਗਿਆਂ
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐ ਤੁਸੀਂ ਕਹਾਣੀਆਂ ਦਾ
ਸੌਂਹ ਖਾਂਦੇ ਹਾਂ ਜੁਆਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ||
ਭਾਰਤ ਨੂੰ ਗੋਰਿਆਂ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਸਿਖਾਂ ਨੇ ਦੂਜੇ ਧਰਮ ਦੇ ਲੋਕਾਂ ਤੋਂ ਕੀਤੇ ਵਧ ਕੁਰਬਾਨੀਆ ਕੀਤੀਆਂ , ਪਰ ਦੇਸ਼ ਅਜਾਦ ਹੋਣ ਤੇ ਰਾਜ ਗੱਦੀ ਮਿਲੀ ਤੇ ਕੇਵਲ ਹਿੰਦੁਆਂ ਨੂੰ |ਸਿਖਾਂ ਨਾਲ ਕੀਤੇ ਸਾਰੇ ਵਾਦੇ ਨੇਹਰੁ, ਗਾਂਧੀ ਨੇ ਮੂਲੋਂ ਹੀ ਭੁਲਾ ਦਿਤੇ ਅਤੇ ਕੋਰਾ ਜਵਾਵ ਦਿਤਾ ਕੀ ਸਮਾ ਵ੍ਦ੍ਲ ਚੁਕਾ ਹੈ ਹੁਣ ਹਿੰਦੂ ਕੌਮ ਦੇ ਹਿਸਾਬ ਨਾਲ ਹੀ ਰਹਿਣਾ ਪਾਉਗਾ |
ਸਿਖਾਂ ਨੂੰ 1947 ਦੇ ਸਮੇ ਤੋਂ ਹੀ ਨੀਚਾ ਦਿਖਾਉਣ ਦੀਆਂ ਸਾਜਿਸ਼ਾਂ ਘੜਿਆ ਜਾਨ ਲਗੀਆਂ , ਜਿਸ ਕੌਮ ਨੇ ਆਜ਼ਾਦੀ ਲਈ 92 % ਕੁਰਬਾਨੀਆਂ ਕੀਤੀਆਂ ਜਦ ਕੀ ਆਬਾਦੀ ਦੇ ਹਿਸਾਬ ਨਾਲ ਓਹ ਕੇਵਲ 2% ਕੁ ਹੀ ਸਨ ਓਸ ਕੌਮ ਨੂੰ ਇਹ ਕਹਿ ਕੇ ਕੀ ਸਿਖ ਇਕ ਜਰਾਇਮ ਪੇਸ਼ਾ ਕੌਮ ਹੈ ਅਤੇ ਏਸ ਨਾਲ ਸਖਤੀ ਵਾਜੋਂ ਨਜਿਠਿਆ ਜਾਵੇ ਜਦ ਕੀ ਸਿਖਾਂ ਦੇ ਬਲਿਦਾਨ ਨੂੰ ਏਸ ਏਹਸਨ ਫਰਾਮੋਸ਼ ਹਿੰਦੁਆਂ ਨੇ ਕਦੀ ਨਹੀ ਸੀ ਭੁਲਣਾ ਚਾਹਿਦਾ ਓਹ ਅੱਜ ਅਖਾਂ ਦਿਖਾਉਣ ਤੇ ਉਤਰ ਆਏ ਸਨ |
ਕੌਮ ਨੂੰ ਏਹਿਸਾਸ ਹੋਇਆ ਕੀ ਸਾਨੂ ਠਗਿਆ ਗਇਆ ਹੈ ਤੇ ਹਕ ਲਈ ਅਵਾਜ਼ ਉਠਨ ਲਗ ਪਾਈ |
ਕੌਮ ਨੂੰ ਕੁਚਲਣ ਦੀਆਂ ਸਾਜਿਸ਼ਾਂ ਭਾਰਤੀ ਦੀ ਆਜ਼ਾਦੀ ਵੇਲੇ ਤੋਂ ਹੀ ਸ਼ੁਰੂ ਹੋ ਗਿਆਂ ਸਨ ਸਬ ਤੋਂ ਪਹਿਲਾਂ ਜਦ ਅੰਬਾਲਾ ਵਿਖੇ ਫੌਜ ਦੀ ਸਲਾਮੀ ਲੇਨ ਮੋਕੇ ''ਪਟੇਲ'' ਨੇ ਅਠ ਸਿਖ ਜਨਰਲ ਵੇਖੇ ਤਾਂ ਪਟੇਲ ਜਿਹੇ ਕਮੀਨੇ ਦੇ ਢਿਡ ਪੀੜ ਪੈ ਗਈ , ਫੌਜ ਸਿਖ ਦੀ ਭਰਥੀ ਚ ਕਟੋਤੀ ਕਰ ਦਿਤੀ ਗਈ |
ਇਥੇ ਹੀ ਬਸ ਨਹੀ ਕੀਤੀ ਅਜਾਦ ਭਾਰਤ ਚ ਜਿਥੇ ਬਾਕੀ ਮਤਿ ਦੇ ਲੋਕੀ ਆਜ਼ਾਦੀ ਦਾ ਨਿਗ੍ਹ ਮਾਨ ਰਿਹੇ ਸਨ |
ਓਥੇ ਹਿੰਦੂ ਨਿਜ਼ਾਮ ਦੀਆਂ ਕਾਇਰਾਨਾ ਸਾਜਿਸ਼ਾਂ ਤੋਂ ਬੇਖਬਰ ਸਿਖ ਵੀ ਏਹਿ ਮੇਹਿਸੁਸ ਕਰ ਰਿਹੇ ਸਨ ਕੀ ਅਸੀਂ ਵੀ ਅਜਾਦ ਹਾਂ ਪਰ ਨਹੀ ਖਾਲਸਾ ਜੀ ਮੁਗਲਾਂ ਅਤੇ ਗੋਰਿਆਂ ਤੋਂ ਬਾਦ ਅਜਾਦ ਭਾਰਤ ਵਿਚ ਸਿਖਾਂ ਦੇ ਮੱਕਾ ਕਹੋੰਦੇ ਸ੍ਰੀ ਦਰਬਾਰ ਸਾਹਿਬ ਜੀ ਤੇ ਨੇਹਰੁ ਪਟੇਲ ਨੇ 1955 ਚ ਪਹਿਲਾ ਹਮਲਾ ਕਰਵਾ ਦਿਤਾ |
ਸਿਖ ਹੋਸ਼ ਆਉਣ ਲਗ ਪਾਏ ਇਕ ਨਿਮੀ ਜਹੀ ਜੰਗ ਚਲਦੀ ਰਹੀ ਪਰ ਭਾਰਤ ਸਰਕਾਰ ਕੁਝ ਹੋਰ ਹੀ ਘੜ ਰਹੀ ਸੀ ਫੇਰ ਇਕ ਬਾਰ ਸਿਖਾਂ ਦੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਆਦਾਵੀ ਕੀਤੀ ਗਈ ਏਸ ਬੇ -ਅਦਵੀ ਦੇ ਵਿਰੋਧ ਕਰ ਰਿਹੇ ਸਿਖਾਂ ਤੇ ਇਕ ਨਰਕਧਾਰੀ ਵਲੋਂ ੧੯੭੮ ਚ ਹਮਲਾ ਕੀਤਾ ਗਇਆ ਤੇ ਓਸ ਹਮਲੇ ਚ 13 ਨਿਰਦੋਸ਼ ਸਿਖ ਸ਼ਹੀਦ ਕਰ ਦਿਤੇ ਅਤੇ 150 ਜਖਮੀ ਹੋਏ |ਏਸ ਅਨਿਆਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਰ੍ਦਾਸਤ ਨਾ ਕਰ ਸਕੇ ਅਤੇ ਓਨਾਂ ਭਾਰਤ ਸਰਕਾਰ ਦੇ ਖਿਲਾਫ਼ ਮੋਚਾ ਭਿੱਡ ਦਿਤਾ |ਏਸ ਧਰਮ ਯੁਧ ਮੋਰਚੇ ਨੂੰ ਸਿਖ ਨੌਜਵਾਨਾ ਦਾ ਭਰ ਭੁਰ ਹੁੰਗਾਰਾ ਮਿਲਿਆ ਤੇ ਜਵਾਨ ਬਾਬਾ ਜੀ ਨਾਲ ਹਦ ਤੋਂ ਜਾਦਾ ਜੁੜਨ ਲਗ ਪਾਏ |ਨਰਕਧਾਰੀਆਂ ਨੂੰ ਸਜ਼ਾ ਦੇਣ ਦੇ ਵਜਾਏ ਬਦਲ ਨੇ ਅਮ੍ਰਿਤਸਰ ਤੋਂ ਬਾਹਰ ਨਿਕਲਣ ਚ ਪੂਰਾ ਸਹਿਯੋਗ ਦਿਤਾ ਅਤੇ ਹਰਿਆਣਾ ਚ ਕੇਸ ਤਬਦੀਲ ਕਰ ਦਿਤਾ ਜਿਥੇ ਓਹ ਬਰੀ ਕਰ ਦਿਤੇ ਗਏ |
ਨਰਕਧਾਰੀਆਂ ਨੂੰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ-ਅਦਵੀ ਦਾ ਬਦਲਾ ਅਤੇ ਸਿੰਘਾਂ ਦੀ ਮੋਤ ਦੇ ਬਦਲੇ ਲਈ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਮਾਨੋਚਾਹਲ ਬੱਬਰ ਖਾਲਸਾ ਨਾਂ ਦੀ ਜਥੇਬੰਦੀ ਬਣਾਈ ਜੋ ਨਰਕਧਾਰੀਆਂ ਨੂੰ ਸੋਧਣ ਦਾ ਕਮ ਕਰਨ ਲਗ ਪਾਈ|ਸਾਰੇ ਦੇਸ਼ ਦੇ ਹਿੰਦੂ ਜਾਥੇਬੰਦਿਆ ਸਿਖਾਂ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ ਸਨ , ਦੂਜੇ ਪਾਸੇ ਸੰਤ ਜੀ ਦੇ ਆਦੇਸ਼ਾਂ ਤੇ ਸਿਖ ਨੌਜਵਾਨ ਪਾਹੁਲ ਲੈ ਕੇ ਸਾਬਤ ਸੂਰਤ ਵਾਲੇ ਸਿਖ ਸਜ ਰਿਹੇ ਸਨ ਜੋ ਹਿੰਦੂ ਜਥੇ ਬਣਦੀ ਆਰ ਏਸ ਏਸ ਅਤੇ ਬੀ ਜੇ ਪੀ ਦੀਆਂ ਅਖਾਂ ਚ ਰੜਕਣ ਲਗ ਪਾਈਆਂ ਸਨ |
ਐਨਾਂ ਹਾਲਾਤਾਂ ਚ ਭਾਰਤ ਦੀ ਹਿੰਦੂ ਪਰਧਾਨ ਮੰਤਰੀ ਇੰਦਿਰਾਂ ਨੇ ਜੂਨ 1984 ਨੂੰ ਆਪਣੀ ਫੋਜ ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰ ਦਿਤਾ , ਜਿਸ ਹਜਾਰਾਂ ਦੀ ਗਿਣਤੀ ਚ ਸਿਖ ਸੰਗਤਾਂ ਨੂੰ ਮਾਰ ਦਿਤਾ ਗਇਆ |ਭਾਰਤੀ ਫੋਜ ਨੇ ਇੰਟਰਨੇਸ਼ਨਲ ਯੁਧ ਨੀਤੀ ਤੋਂ ਖਿਲਾਫ਼ ਇਕ ਮਤਿ ਦੇ ਲੋਕਾਂ ਨੂੰ ਮਾਰਨ ਲਈ ਜ਼ਹਿਰੀਲੀ ਗੇਸ ਦਾ ਇਸਤੇਮਾਲ ਕੀਤਾ , ਸ੍ਰੀ ਅਕਾਲ ਤਖਤ ਸਾਹਿਬ ਢਾਹ ਦਿਤਾ ਗਇਆ , ਏਸ ਹਮਲੇ ਨੇ ਸਿਖ ਹਿਰਦਿਆਂ ਨੂੰ ਝ੍ਕੋੜ ਕੇ ਰਖ ਦਿਤਾ, ਦੁਨੀਆਂ ਭਰ ਚ ਵਸਦੇ ਸਿਖ ਖੂਨ ਦੇ ਅਥਰੂ ਰੋ ਰਿਹੇ ਸਨ |ਤੇ ਏਸ ਘਲੂਘਾਰੇ ਦਾ ਬਦਲਾ ਲੇਨ ਨੂੰ ਭੇਣਾ ਦੇ ਵੀਰ, ਮਾਵਾਂ ਦੇ ਇਕਲੇ ਇਕਲੇ ਪੁਤ ਜੋ ਬੁਡੇ ਬਾਪੁ ਦਾ ਇਕਲਾ ਆਸਰਾ ਸਨ ਭਾਰਤ ਸਰਕਾਰ ਤੋਂ ਬਦਲਾ ਲੇਨ ਨੂੰ ਚਲ ਪਾਏ |ਹਜ਼ਾਰਾਂ ਦੀ ਗਿਣਤੀ ਚ ਮਰਜੀਵੜੇ ਸਿਰ ਤਲੀ ਤੇ ਰਖ ਚਲ ਪਾਏ ਓਨਾਂ ਹੀ ਹਜ਼ਾਰਾਂ ਸ਼ੁਰ੍ਬੀਰਾਂ ਦੀ ਗਿਣਤੀ ਵਿਚੋਂ ਹੀ ''ਭਾਈ ਘੁਕਰ ਸਿੰਘ ਜੀ ਬੱਬਰ ਵੀ ਭਾਰਤ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ਼ ਮੈਦਾਨ-ਏ-ਜੰਗ ਵਿਚ ਨਿਤਰ ਪਾਏ |
ਭਾਈ ਘੁਕਰ ਸਿੰਘ ਬੱਬਰ ਪਿੰਡ ਹੀਰੇਵਾਲ ਜ਼ਿਲਾ ਮਨਸਾ ਵਿਖੇ ਮਾਤਾ ਸਚਿਆਰ ਕੌਰ ਜੀ ਦੀ ਕੁਖੋਂ ਪਿਤਾ ਜਥੇਦਾਰ ਮੁਖਤਿਆਰ ਸਿੰਘ ਜੀ ਦੇ ਘਰ ੧੯੬੩ ਦੇ ਸਾਲ ਚ ਪੈਦਾ ਹੋਏ |ਆਪਜੀ ੬ ਭਾਈ ਸੀ ਅਤੇ ਆਪਣੇ ਐਨਾਂ ੬ ਭਾਈਆਂ ਦਾ ਖਿਆਲ ਰਖਣ ਵਾਲੀ ਇਕ ਭੇਨ ਸੀ |
ਭਾਈ ਘੁਕਰ ਸਿੰਘ ਜੀ ਦਾ ਆਨੰਦ ਕਾਰਜ ਬੀਬੀ ਹਰਪਾਲ ਕੌਰ ਜੀ ਨਾਲ ਹੋਇਆ ਸੀ ਜਿਸ ਚੋਣ ਓਨਾਂ ਦੇ ਇਕ ਬੇਟਾ ਅਤੇ ਇਕ ਬੇਟੀ ਨੇ ਜਨਮ ਲਇਆ ਸੀ |
ਜਥੇਦਾਰ ਮੁਖਤਿਆਰ ਸਿੰਘ ਜੀ ਦਮਦਮੀ ਟਕਸਾਲ ਅਤੇ ਅਕਾਲੀ ਦਲ ਨਾਲ ਚੰਗੇ ਸੰਬਧ ਰਖਦੇ ਸਨ |ਭਾਈ ਸਾਹਿਬ ਜੀ ਤੇ ਸਿਖੀ ਦਾ ਅਸਰ ਹੋਣਾ ਲਾਜ਼ਮੀ ਸੀ ਅਤੇ ਓਨਾਂ ਨੇ ਬਹੁਤ ਹੀ ਛੋਟੀ ਉਮਰੇ ਖੰਡੇ ਬਾਟੇ ਦੀ ਦਾਤਿ ਲੈ ਲਈ ਸੀ, ਪਰਿਵਾਰ ਪੰਥ ਦੀ ਚੜਦੀ ਕਲਾ ਲਈ ਹਮੇਸ਼ਾਂ ਕਮ ਕਰਦਾ ਰਹਿੰਦਾ ਸੀ |
ਭਾਈ ਸਾਹਿਬ ਜੀ ਦੀ ਸਿਖਿਆ ਕੁਝ ਜਾਦਾ ਨਹੀ ਸੀ ਓਹ ਸਿਰਫ ਪੰਜ ਤਕ ਹੀ ਪੜੇ ਅਤੇ ਫੇਰ ਓਹ ਪਰਿਵਾਰ ਦੇ ਕਮ ਖੇਤੀ ਚ ਹਥ ਵਟਾਉਣ ਲਗ ਪਾਏ ਸੀ |ਓਨਾਂ ਸਮਿਆਂ ਚ ਹੀ ਰਾਜਸਥਾਨ ਚ ਇਕ ਗੁਰੂਦਵਾਰਾ ਬਣਾਇਆ ਜਾ ਰਿਹਾ ਸੀ ਤੇ ਭਾਈ ਸਾਹਿਬ ਜੀ ਨੂੰ ਓਸਦੀ ਦੇਖ ਰੇਖ ਲਈ ਭੇਜ ਦਿਤਾ ਗਇਆ ਪਰ ਆਪਜੀ ਦਾ ਮਨ ਓਥੇ ਜਾਦਾ ਨਾ ਲਗ ਸਕਿਆ ਤੇ ਨਾ ਹੀ ਪਰਿਵਾਰ ਦੇ ਜੀਆਂ ਤੋਂ ਦੁਰ ਹੀ ਰਹਿ ਸਕੇ ਤੇ ਵਾਪਸ ਪਿੰਡ ਪਰਤ ਆਏ ਤੇ ਘਰ ਆਕੇ ਕਿਰਸਾਨੀ ਦੇ ਦੇ ਹਕ ਚ ਫੇਕ੍ਤ੍ਰੀਆਂ ਦੇ ਵਿਰੋਧ ਚ ਭਾਰਤ ਸਰਕਾਰ ਦੇ ਖਿਲਾਫ਼ ਵਿਰੋਧ ਕਰਨ ਲਗ ਪਾਏ |ਪੰਜਾਬ ਦੇ ਕਿਰਸਾਨਾਂ ਨੂੰ ਸਰਕਾਰ ਨੇ ਧਮਕੀ ਦਿਤੀ ਸੀ ਕੀ ਓਹ ਤੁਹਾਡੀਆਂ ਫਸਲਾਂ ਨਹੀ ਖਰੀਦੁਗੀ |
ਭਾਈ ਸਾਹਿਬ ਆਪਣੇ ਪਿੰਡ ਦੇ ਲੋਕਾਂ ਦੇ ਕਹਿਣ ਤੇ ਕਿਸਾਨ ਸੰਘ ਚ ਸ਼ਾਮਿਲ ਹੋ ਗਏ ਤੇ ਓਨਾਂ ਨੂੰ ਕਿਸਾਨਾ ਦੇ ਹਕ ਚ ਅਵਾਜ਼ ਬੁਲੰਦ ਕਰਨ ਲਈ ਪਿੰਡ ਹੋਢ੍ਲਾ ਭੇਜ ਦਿਤਾ |
ਓਹਨਾਂ ਸਮਿਆਂ ਚ ਚ ਹੀ ਪਿੰਡ ਚ ਬੱਬਰਾਂ ਦਾ ਇਕ ਮੁਕਾਬਲਾ ਭਾਰਤੀ ਫੋਰਸਾਂ ਨਾਲ ਹੋਇਆ ਭਾਈ ਸਾਹਿਬ ਜੀ ਵੀ ਓਸ ਵੇਲੇ ਓਥੇ ਹੀ ਸਨ |ਪਰਿਵਾਰ ਤਾਂ ਪਹਿਲਾਂ ਹੀ ਰਾਜਨੀਤਿਕ ਅਤੇ ਧਾਰਮਿਕ ਰੂਪ ਚ ਜੁੜਿਆ ਹੋਇਆ ਸੀ ਅਤੇ ਕਦੀ ਕਦੀ ਬੱਬਰ ਆਪਜੀ ਦੇ ਘਰ ਆਉਂਦੇ ਰਹਿੰਦੇ ਸੀ ਭਾਈ ਸਾਹਿਬ ਜੀ ਨੇ ਬੱਬਰਾਂ ਨਾਲ ਬਹੁਤ ਗਹਿਰੇ ਰਿਸ਼ਤੇ ਕਾਇਮ ਕਰ ਲਾਏ ਤੇ ਗੁਪਤ ਰੂਪ ਚ ਬੱਬਰਾਂ ਦਾ ਸਹਿਯੋਗ ਕਰਨ ਲਗ ਪਾਏ |
ਏਸ ਗਲ ਦਾ ਛੇਤੀ ਹੀ ਪਤਾ ਪੁਲਿਸ ਨੂੰ ਲਗ ਗਇਆ ਤੇ ਪੁਲਿਸ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਲਗ ਪਈ ਜਿਸ ਵਾਜੋਂ ਭਾਈ ਸਾਹਿਬ ਜੀ ਰੂਪੋਸ਼ ਹੋ ਗਏ ਅਤੇ ਖੁਲੇ ਤੌਰ ਤੇ ਭਾਰਤੀ ਨਿਜ਼ਾਮ ਦੇ ਖਿਲਾਫ਼ ਗਣ ਚੂਕ ਕੇ ਮੋਰਚਾ ਸਾਂਭ ਲਇਆ |
ਭਾਈ ਘੁਕਰ ਸਿੰਘ ਜੀ ਬੱਬਰ ਖਾਲਸਾ ਇੰਟਰਨੇਸ਼ਨਲ ਨਾਲ ਜੁੜੇ ਅਤੇ ਭਾਈ ਬਲਵਿੰਦਰ ਸਿੰਘ ਜੀ ਭੁਲਰ ਬੱਬਰ ਦੇ ਆਦੇਸ਼ਾਂ ਦੇ ਤਹਿਤ ਕੌਮ ਦੀ ਸੇਵਾ ਨਿਵਾਉਣ ਲਗੇ |ਸੇਵਾ ਦੋਰਾਨ ਓਨਾਂ ਨੇ ਬਹੁਤ ਸਿਖ ਵਿਰੋਧ ਅਨਸਰਾਂ ਨੂੰ ਸਿਰੇ ਲਾਇਆ |ਪੁਲਿਸ ਦੇ ਮੁਖਬਰ ਓਨਾਂ ਦਾ ਨਾਂ ਸੁਨ ਕੇ ਥਰ ਥਰ ਕੰਬਣ ਲਗ ਜਾਂਦੇ ਸਨ |
ਭਾਈ ਬਲਵਿੰਦਰ ਸਿੰਘ ਜੀ ਭੁਲਰ ਬੱਬਰ ਦੀ ਜਥੇਬੰਦੀ ਬੱਬਰ ਖਾਲਸਾ ਨੇ ਹੁਢ੍ਲਾ ਪਿੰਡ ਵਿਕ੍ਖੇ ਭਾਰਤੀ ਫੋਰਸਾਂ ਵਿਰੋਧ ਕਰਵਾਈ ਨੂੰ ਅੰਜਾਮ ਦਿਤਾ ਜਿਸ ਭਾਈ ਸਾਹਿਬ ਜੀ, ਭਾਈ ਤਰਸੇਮ ਸਿੰਘ ਜੀ ਕਰਾਂਡੀ ਬੱਬਰ, ਭਾਈ ਅਮਰਿਕ ਸਿੰਘ ਬਿਰੂ ਬੱਬਰ, ਭਾਈ ਅੰਗਰੇਜ ਸਿੰਘ ਜੀ ਗੇਜਾ ਬੱਬਰ, ਭਾਈ ਅਮਰਿਕ ਸਿੰਘ ਜੀ ਅਣਖੀ ਬੱਬਰ, ਭਾਈ ਨਿਹਾਲ ਸਿੰਘ ਜੀ ਬਰਨਾਲਾ ਬੱਬਰ, ਨੇ ਭਾਰਤੀ ਸੁਰਖੀਆਂ ਫੋਰਸਾਂ ਨਾਲ ਜੂਝਦਿਆਂ ਹੋਇਆ ਬੜੀ ਹੋਸ਼ਿਆਰੀ ਨਾਲ ਆਪਣੇ ਮਿਸ਼ਨ ਨੂੰ ਕਾਮਯਾਬ ਕੀਤਾ ਅਤੇ ਨਿਕਲਣ ਚ ਸਫਲ ਹੋ ਗਏ |
ਪੁਲਿਸ ਨੂੰ ਜਦ ਭਾਈ ਸਾਹਿਬ ਜੀ ਬਾਰੇ ਇਹ ਪਤਾ ਲਗ ਕੀ ਭਾਈ ਸਾਹਿਬ ਭਾਈ ਭੁੱਲਰ ਨਾਲ ਜੁੜੇ ਹੋਏ ਹਨ ਤਾਂ ਪੁਲਿਸ ਨੇ ਓਨਾਂ ਦੇ ਘਰ ਜਾ ਕੇ ਬਹੁਤ ਭੰਨ ਤੋਂ ਕੀਤੀ ਸਾਰਾ ਫਰਨੀਚਰ ਤੋੜ ਦਿਤਾ, ਪਰਿਵਾਰ ਨੂੰ ਵਾਧੂ ਪਰੇਸ਼ਾਨ ਕੀਤਾ ਜਾਨ ਲਗਿਆ ਲੋਕਾਂ ਤੇ ਪਾਬੰਦੀ ਲਾ ਦਿਤੀ ਕੀ ਕੋਈ ਵੀ ਏਸ ਘਰ ਵਲ ਨਾ ਆਵੈ ਨਹੀ ਤਾਂ ਬਹੁਤ ਮਾਦਾ ਸਲੂਕ ਕੀਤਾ ਜਾਵੇਗਾ |
22 ਮਈ 1991 ਨੂੰ ਮਨਸਾ ਦੀ ਪੁਲਿਸ ਨੇ ਭਾਈ ਸਾਹਿਬ ਜੀ ਦੇ ਭਾਈ ਨੂੰ ਭਾਈ ਭੂਗਰ ਸਿੰਘ ਜੀ ਅਤੇ ਓਨਾਂ ਦੇ ਚਾਚਾ ਸਰਦਾਰ ਹਮੀਰ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਮਨਸਾ ਦੀ ਸੀ ਆਈ ਏ ਲੈ ਗਏ . ਓਥੇ ਓਨਾਂ ਤੇ ਬਹੁਤ ਹੀ ਬੇ ਰਹਿਮੀ ਨਾਲ ਤਸ੍ਤ੍ਦ ਢਾਹਿਆ ਗਇਆ |ਇਕ ਪੁਲਿਸ ਮੁਲਾਜਿਮ ਤੋਂ ਮਿਲਿਜਾਂਕਾਰੀ ਤਹਿਤ ਭਾਈ ਭੂਗਰ ਸਿੰਘ ਜੀ ਦੇ ਪੁਲਿਸ ਨੇ ਦੋਨੋ ਪੈਰ ਤੋੜ ਦਿਤੇ ਸੀ ਅਤੇ ਸਰਦਾਰ ਹਮੀਰ ਸਿੰਘ ਜੀ ਨੂੰ ਉਬਾਲਿਆ ਗਇਆ ਸੀ , ਏਹੋ ਜਿਹਾ ਅਤਿਆਚਾਰ ਕੀ ਪੁਲਿਸ ਵਾਲੇ ਦੇ ਮੂਹੋਂ ਵਿਆਨ ਨਹੀ ਸੀ ਹੋ ਰਿਹਾ ਤੇ ਓਸਨੇ ਦਸਿਆ ਕੀ ਮਰਨ ਦੀ ਹਾਲਤ ਚ ਛਡ ਦਿਤਾ ਸੀ |
ਸਰਦਾਰ ਮੁਖਤਿਆਰ ਸਿੰਘ ਜੀ ਆਪਣੇ ਪੁਤ ਅਤੇ ਭਾਈ ਦੀ ਤਲਾਸ਼ ਚ ਹਰ ਥਾਣੇ ਹਰ ਜਗ੍ਹਾ ਤੇ ਲ੍ਬ੍ਦੇ ਰਿਹੇ ਪਰ ਕੀਤੇ ਕੋਈ ਖਬਰ ਨਹੀ ਸੀ ਮਿਲ ਰਹੀ |67 ਸਾਲ ਦੀ ਉਮਰ ਚ ਸਰਦਾਰ ਜਥੇਦਾਰ ਮੁਖਤਿਆਰ ਸਿੰਘ ਨੇ ਹਿਮ੍ਮਤ ਨਹੀ ਸੀ ਹਾਰੀ ਓਹ ਕਿਵੇਂ ਛਡ ਸਕਦੇ ਸੀ ਅਖੀਰ ਪਰਿਵਾਰ ਸੀ ਓਨਾਂ ਦਾ |ਓਨਾਂ ਦੇ ਮੂਹੋਂ ਬੋਲ ਨਿਕਲਦੇ ਸੀ ਕੀ ਪਰਿਵਾਰ ਤੋਂ ਬਿਨਾਂ ਮੈਂ ਕਿਵੇਂ ਜਿਉਂਦਾ ਰਹਿ ਸਕਦਾ ਹਾਂ |
ਭਾਈ ਸਾਹਿਬ ਜੀ ਦੇ ਪਿਤਾ ਅਤੇ ਪਰਿਵਾਰ ਨੇ ਹਰ ਥਾਂ ਤੇ ਓਨਾਂ ਨੂੰ ਲਬਿਆ ਅਖੀਰ ਚ ਏਹੋ ਪਤਾ ਲਗਿਆ ਕੀ ਪੁਲਿਸ ਦੇ ਬੇਰਹਿਮੀ ਨਾਲ ਕੀਤੇ ਗਏ ਅਤਿਆਚਾਰ ਕਰਕੇ ਓਹ ਸ਼ਹੀਦੀ ਪ੍ਰਾਪਤ ਕਰ ਗਏ ਸੀ |
ਭਾਈ ਸਾਹਿਬ ਜੀ ਦੇ ਭਾਈ ਭਾਈ ਭੂਗਰ ਸਿੰਘ ਜੀ ਅਤੇ ਚਾਚਾ ਸਰਦਾਰ ਹਮੀਰ ਸਿੰਘ ਜੀ ਦਾ ਸ਼ਹੀਦੀ ਸਰੂਪ ਓਨਾਂ ਨੂੰ ਕਦੀ ਨੀ ਮਿਲਿਆ ਪਤਾ ਨੀ ਓਨਾਂ ਦਾ ਦਹ ਸੰਸਕਾਰ ਵੀ ਕੀਤਾ ਸੀ ਕੀ ਨਹੀ ਕੋਈ ਨੀ ਜਾਨ ਸਕਿਆ ਅੱਜ ਤਕ |
ਐਨਾਂ ਹਾਲਾਤਾਂ ਦੇ ਵਾਵਜੂਦ ਭਾਈ ਸਾਹਿਬ ਜੀ ਚੜਦੀ ਕਲਾ ਚ ਰਿਹੇ ਅਤੇ ਪੰਥ ਦੀ ਸੇਵਾ ਕਰਦੇ ਰਿਹੇ , ਪਰਿਵਾਰ ਏਡੇ ਬਾਕੀ ਜੀਆਂ ਨੇ ਆਪਣੀ ਜਾਨ ਬਚਾਉਣ ਲਈ ਘਰ ਬਾਹਰ ਛਡ ਦਿਤਾ ਸੀ , ਕਿਉਂ ਕੀ ਪੁਲਿਸ ਆਪਣੀ ਗੰਦੀ ਰਣਨੀਤੀ ਤਹਿਤ ਪਰਿਵਤ ਤੇ ਅਤਿਆਚਾਰ ਦੇ ਕਹਿਰ ਵਰਪਾ ਰਹੀ ਸੀ ਜਿਸ ਵਾਜੋਂ ਹੀ ਭਾਈ ਸਾਹਿਬ ਜੀ ਦੇ ਪਿਤਾ ਇਕ ਬੇਹਰ ਨਾਂ ਦੇ ਪਿੰਡ ਚ ਗੁਪਤ ਰਹਿੰਦਿਆ ਖੇਤੀ ਕਰ ਰਿਹੇ ਸੀ |
18 ਮਈ 1991 ਨੂੰ ਕਿਸੇ ਮੁਖਬਰ ਨੇ ਪੁਲਿਸ ਨੂੰ ਸੂਹ ਦੇ ਦਿਤੀ ਕੀ ਜਥੇਦਾਰ ਮੁਖਤਿਆਰ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਤੇ ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ ਜਥੇਦਾਰ ਮੁਖਤਿਆਰ ਸਿੰਘ ਅਤੇ ਓਨਾਂ ਦੇ ਬੇਟੇ ਭਾਈ ਟਿਕਾ ਸਿੰਘ ਨੂੰ ਖੇਤਾ ਚ ਕਮ ਕਰਦਿਆਂ ਨੂੰ ਰੇਸ੍ਟ ਕਰ ਲਇਆ ਪਰਿਵਾਰ ਚ ਰੋਕਣ ਦੀ ਸਮਰਥਾ ਨਹੀ ਸੀ |ਪੁਲਿਸ ਨੇ ਦੀਵਾਨ ਪਿਓ ਪੁਤ ਨੂੰ ਕਿਥੇ ਲੈ ਗਏ ਕੋਈ ਪਤਾ ਨੀ ਲਗਿਆ ਓਨਾਂ ਤੇ ਬੜੀ ਦਰਿੰਦਗੀ ਧਾਹੀ ਗਈ , ਪਰਿਵਾਰ ਬਸ ਤੇ ਬਸ ਅਰਦਾਸ ਹੀ ਕਰ ਸਕਦਾ ਸੀ ਓਨਾਂ ਲਈ |ਪੁਲਿਸ ਦੇ ਵਿਚੋਂ ਹੀ ਕਿਸੇ ਚੰਗੇ ਸਭਾਵ ਵਾਲੇ ਤੋਂ ਜਾਣਕਾਰੀ ਮਿਲੀ ਕੀ ਪੁਲਿਸ ਥਾਨੇਦਾਰ ਸ਼ਰਾਬ ਦੇ ਨਸ਼ੇ ਚ ਦੋਵਾਂ ਸਿੰਘਾਂ ਤੇ ਬਹੁਤ ਬੇਰਹਿਮੀ ਨਾਲ ਤਸ੍ਤ੍ਦ ਕਰਦੇ ਸੀ ਅਤੇ ਸ਼ਰਾਬ ਦੇ ਨਸ਼ੇ ਚ ਥਾਨੇਦਾਰ ਬਕਦਾ ਸੀ ਕੀ ਹੁਣ ਤੂੰ ਵੀ ਆਪਣੇ ਦੂਜੇ ਪੁਤ ਵਾਂਗ ਮਰੇਂਗਾ , ਬੂਡਿਆ ਤੇਰੇ ਪੁਤ ਨੂੰ ਵੀ ਇਥੇ ਹੀ ਅਸੀਂ ਮਾਰਿਆ ਸੀ |
ਇਹ ਸੁਨ ਕੇ ਜਥੇਦਾਰ ਮੁਖਤਿਆਰ ਸਿੰਘ ਨੇ ਪੁਲਿਸ ਵਾਲੇ ਨੂੰ ਕਿਹਾ ਸੀ ਕੀ ਮਰਨਾ ਤਾਂ ਸਬ ਨੇ ਹੈ ਇਕ ਦਿਨ ਪਰ ਤੇਰੀ ਮੌਨ ਬਹੁਤ ਭੇੜੀ ਹੋਵੇਗੀ |ਇਹ ਸੁਨ ਕੇ ਥਾਨੇਦਾਰ ਗੁੱਸੇ ਚ ਸੜਦਾ ਭੁਜ੍ਦਾ ਰਿਹਾ ਤੇ 27-28 ਜੁਲਾਈ 1991 ਨੂੰ ਪੁਲਿਸ ਨੇ ਭਾਈ ਟਿਕਾ ਸਿੰਘ ਅਤੇ ਓਨਾਂ ਦੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਜੀ ਨੂੰ ਇਕ ਫਰਜੀ ਮੁਠਭੇੜ ਬਣਾ ਕੇ ਸ਼ਹੀਦ ਕਰ ਦਿਤਾ ਸੀ |
੪ ਜੀ ਪਰਿਵਾਰ ਦੇ ਗਵਾ ਚੁਕੇ ਭਾਈ ਸਾਹਿਬ ਜੀ ਫੇਰ ਵੀ ਚੜਦੀ ਕਲਾ ਚ ਰਿਹੇ ਐਨਾਂ ਨੂੰ ਦਿਲਾਸਾ ਦੇਣ ਲਈ ਬੱਬਰ ਖਾਲਸਾ ਦੇ ਸਿੰਘ ਭਾਈ ਬਲਵਿੰਦਰ ਸਿੰਘ ਭਾਈ ਭੁਲਰ ਸਿੰਘ ਬੱਬਰ, ਭਾਈ ਬਲਬਿੰਦਰ ਸਿੰਘ ਗੰਗਾ ਬੱਬਰ, ਭਾਈ ਗੁਰ੍ਮੈਲ ਸਿੰਘ ਜੀ ਰਾਇਪੁਰ ਭਾਈ ਅਨ੍ਰੇਜ ਸਿੰਘ ਜੀ ਗੇਜਾ ਬੱਬਰ, ਭਾਈ ਨਿਹਾਲ ਸਿੰਘ ਜੀ ਬਰਨਾਲਾ ਬੱਬਰ, ਭਾਈ ਅਮਰੀਕ ਸਿੰਘ ਜੀ ਬੱਬਰ, ਅਤੇ ਭਾਈ ਤਰਸੇਮ ਸਿੰਘ ਜੀ ਕਰਾਂਡੀ ਬੱਬਰ ਸਦਾ ਅੰਗ ਸੰਗ ਰਿਹੇ ਸਨ ਜੋ ਅਉਖੇ ਵੇਲੇ ਭਾਈ ਸਾਹਿਬ ਜੀ ਨੂੰ ਹਿਮ੍ਮਤ ਦੇਂਦੇ ਸਨ |
ਭਾਈ ਘੁਕਰ ਸਿੰਘ ਜੀ ਬੱਬਰ ਅਕਸਰ ਕਹਿੰਦੇ ਸਨ ਕੀ ਇਕ ਦਿਨ ਸ਼ਹੀਦ ਹੋ ਜਾਵਾਂਗਾ ਪਰ ਮੈਂ ਯੁਧ ਦੇ ਮੈਦਾਨ ਚ ਲੜਦਿਆਂ ਹੀ ਸ਼ਹੀਦ ਹੋਣਾਂ ਚਾਹੁੰਦਾ ਹਾਂ ਤਾਕੀ ਕਿਸੇ ਦਾ ਘਰ ਬਰਬਾਦ ਨਾ ਹੋਵੇ |
ਭਾਈ ਘੁਕਰ ਸਿੰਘ ਜੀ ਬੱਬਰ ਦੀ ਇਹ ਇਛਾ ਛੇਤੀ ਹੀ ਪੂਰੀ ਹੋ ਗਈ ਜਦ ਰਾਇਪੁਰ ਦੇ ਖੇਤਾਂ ਚ ਭਾਰਤੀ ਫੋਰਸਾਂ ਨਾਲ ਮੁਕਾਬਲਾ ਹੋਇਆ ਓਸ ਮੁਕਾਬਲੇ ਚ ਭਾਈ ਸਾਹਿਬ ਜੀ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਏ ਪਰ ਸਿੰਘ ਆਪਣੇ ਸਾਥੀ ਨੂੰ ਕਦੀ ਨਹੀ ਸੀ ਛਡ ਸਕਦੇ ਭਾਈ ਅੰਗਰੇਜ ਸਿੰਘ ਜੀ ਗੇਜਾ ਬੱਬਰ ਨੇ ਭਾਰਤੀ ਫੋਜਾਂ ਨਾਲ ਲੜਦਿਆਂ ਹੀ ਭਾਈ ਸਾਹਿਬ ਨੁ ਆਪਣੇ ਮੋਢੇ ਤੇ ਚੂਕ ਲਇਆ ਅਤੇ ਓਸ ਦਾਇਰ ਚੋ ਕਾਫੀ ਦੁਰ ਲੈ ਗਏ | ਭਾਈ ਸਾਹਿਬ ਨੇ ਸਿੰਘਾਂ ਨੂ ਕਿਹਾ ਕੀ ਮੈਨੂ ਇਥੇ ਛਡ ਦੇਓ ਤੇ ਤੁਸੀਂ ਨਿਕਲ ਜਾਓ ਮੈਂ ਐਨਾਂ ਦਿੱਲੀ ਦੇ ਕੁਤਿਆਂ ਨੂੰ ਵੇਖ ਲਵਾਂਗਾ ਮੈਨੂ ਕਦੋਂ ਤਕ ਚੁਕੀ ਫਿਰੋਗੇ ਭਾਈ ਬਲਵਿੰਦਰ ਸਿੰਘ ਜੀ ਆਪਣੇ ਇਕ ਇਸੇ ਵੀਰ ਸੁਰਮੇ ਨੂੰ ਕਿਵੇਂ ਛਡ ਸਕਦੇ ਸੀ ਪਰ ਭਾਈ ਸਾਹਿਬ ਜੀ ਦੇ ਸਮਝਾਉਣ ਤੇ ਸਿੰਘਾਂ ਨੂੰ ਇਹ ਫੈਸਲਾ ਮਨ੍ਨਾ ਪਾਇਆ ਜਿਸ ਵਾਜੋਂ ਭਾਈ ਅਮਰਿਕ ਸਿੰਘ ਬਿਰੂ ਬੱਬਰ, ਭਾਈ ਅੰਗਰੇਜ ਸਿੰਘ ਗੇਜਾ ਬੱਬਰ, ਭਾਈ ਨਿਹਾਲ ਸਿੰਘ ਬਰਨਾਲਾ ਬੱਬਰ, ਅਤੇ ਭਾਈ ਤਰਸੇਮ ਸਿੰਘ ਕਰਾਂਡੀ ਬੱਬਰ ਭਾਈ ਸਾਹਿਬ ਜੀ ਦੇ ਕਹਿਣ ਤੇ ਓਥੋ ਨਿਕਲ ਗਏ ਅਤੇ ਭਾਈ ਸਾਹਿਬ ਜੀ ਸ਼ਹੀਦ ਹੋ ਗਏ ਦੁਸ਼ਮਨ ਨਾਲ ਜੂਝਦਿਆਂ |
ਭਾਈ ਸਾਹਿਬ ਜੀ ਦੀ ਸ਼ਹੀਦੀ ਦੀ ਖਬਰ ਨਾਲ ਸਾਰਾ ਖੇਤਰ ਉਦਾਸੀ ਨਾਲ ਭਰ ਗਇਆ ਸੀ |
3 ਅਗਸਤ 1991 ਨੂੰ ਆਖਿਰੀ ਸਵਾਸ ਤਕ ਭਾਰਤੀ ਸੁਰਖਿਆ ਫੋਰਸਾਂ ਨਾਲ ਲੱਦਿਆ ਭਾਈ ਸਾਹਿਬ ਸ਼ਹੀਦ ਹੋ ਗਏ ਸੀ |ਭਾਈ ਸਾਹਿਬ ਰਾਇਪੁਰ ਅਕਸਰ ਰੁਕਦੇ ਸੀ ਜਿਸ ਕਰਕੇ ਰਾਇਪੁਰ ਦੇ ਲੋਕੀ ਓਨਾਂ ਨੂੰ ਬਹੁਤ ਪਿਆਰ ਕਰਦੇ ਸੀ ਅੱਜ ਰਾਇਪੁਰ ਦੇ ਵਾਸੀ ਆਪਣੇ ਹਰਮਨ ਪਿਆਰੇ ਯੋਧੇ ਲਈ ਰੋ ਰਿਹੇ ਸੀ ਆਖਾ ਅਥਰੂਆਂ ਨਾਲ ਭਰ ਗਇਆ ਹੋਈਆਂ ਸਨ |
ਰਾਇਪੁਰ ਵਿਖੇ ਭਾਈ ਘੁਕਰ ਸਿੰਘ ਜੀ ਦੀ ਸ਼ਹੀਦੀ ਤੇ ਅਖੰਡ ਪਾਠ ਰਖੇ ਗਏ ਅੱਜ ਵੀ ਹਰ ਸਾਲ 3 ਅਗਸਤ ਨੂੰ ਰੈਪੁਰਦੇ ਲੋਕੀ ਭਾਈ ਘੁਕਰ ਸਿੰਘ ਜੀ ਦੀ ਸ਼ਹੀਦੀ ਦਿਹਾੜਾ ਓਨਾਂ ਦੀ ਯਾਦ ਚ ਮਨਾਉਂਦੇ ਹਨ |
ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਦ ਓਨਾਂ ਦੇ ਭਾਈ ਭਾਈ ਬੁਧ ਸਿੰਘ ਅਤੇ ਦੂਜੇ ਭਰਾਵਾਂ ਨੂੰ ਵੀ ਗ੍ਰਿਫਤਾਰ ਕਰ ਲਇਆ ਗਇਆ ਓਨਾਂ ਤੇ ਵੀ ਅਨ੍ਹਾ ਅਤਿਆਚਾਰ ਕੀਤਾ ਗਇਆ |ਪੁਲਿਸ ਦੇ ਕਰੂਰ ਅਤਿਆਚਾਰ ਦੇ ਵਾਵ੍ਜੁਦ ਭਾਈ ਸਾਹਿਬ ਜੀ ਦਾ ਪਰਿਵਾਰ ਫੇਰ ਵੀ ਸਿਖ ਸੰਘਰਸ਼ ਨਾਲ ਜੁੜਿਆ ਰਿਹਾ |ਭਾਈ ਕਰਮਜੀਤ ਸਿੰਘ ਜੀ ਸਿਖਾਂਵਾਲਾ ਅਨੁਸਾਰ ਪਰਿਵਾਰ ਨੂੰ ਜਦ ਅਸੀਂ ਮਿਲੇ ਤਾਂ ਪਰਿਵਾਰ ਖੁਸ਼ ਸੀ ਕੀ ਸਾਨੂ ਘੁਕਰ ਸਿੰਘ ਫੇਰ ਮਿਲ ਗਇਆ ਅਗਲੇ ਸਾਲ ਭਾਈ ਸਾਹਿਬ ਜੀ ਸ਼ਹੀਦੀ ਦਿਹਾੜਾ ਸੀ ਓਸ ਮੋਕੇ ਭਾਈ ਬਸ਼ੀਰ ਮੋਹਮਦ ਜੀ ਬੱਬਰ ਦੇ ਪਰਿਵਾਰ ਵਾਲੇ ਵੀ ਸ਼ਾਮਿਲ ਸੀ ਓਨਾਂ ਦੇ ਦਰਸ਼ਨ ਕਰਕੇ ਨਿਹਾਲ ਹੋਏ |
ਆਓ ਸ਼ਹੀਦ ਭਾਈ ਘੁਕਰ ਸਿੰਘ ਜੀ ਬੱਬਰ ਦੇ ਸ਼ਹੀਦੀ ਤੇ ਓਨਾਂ ਦੇ ਓਸ ਸੁਪਨੇ ਨੂੰ ਸਚ ਕਰਨ ਚ ਆਪਣਾ ਯੋਗਦਾਨ ਦੇ ਕੇ ਜੀਵਨ ਸ੍ਫ੍ਲਾ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਲਾਸਾਨੀ ਵੀਰ ਯੁਧੇ ਨੂੰ ਓਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ