ਭਾਈ ਜਗਤਾਰ ਸਿੰਘ ਜੱਗੀ ਜੌਹਲ

ਜਾਣੋ: ਭਾਈ ਜਗਤਾਰ ਸਿੰਘ ਜੱਗੀ ਜੌਹਲ ਕੌਣ ਹੈ ਅਤੇ ਉਸਦਾ ਪੰਥ ਦੀ ਸੇਵਾ ਵਿੱਚ ਕਿੰਨਾਂ ਵੱਡਾ ਯੋਗਦਾਨ ਹੈ।

ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ। ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ। 

ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ ਆਦਿ ਇਕੱਤਰ ਕੀਤੀਆਂ। ਫਿਰ ਪੰਜਾਬੀ ਤੋਂ ਉਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਅੱਜ ਤੋਂ 10 -15 ਸਾਲ ਪਹਿਲਾਂ ਸਿੱਖ ਸ਼ੰਘਰਸ਼ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਾਰੇ ਜਾਣਕਾਰੀ ਦੇਣ ਲਈ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਸਿੱਖਾਂ ਨੂੰ  ਜਾਗਰੂਕ ਕਰਨ ਲਈ www.Neverforget84.com ਨਾਮ ਦੀ ਵੈਬਸਾਈਟ ਰਾਹੀਂ ਸ਼ਹੀਦਾਂ ਸਿੰਘਾਂ ਦੀਆਂ ਜੀਵਨੀਆਂ, ਤਸਵੀਰਾਂ, ਸਿੱਖ ਸ਼ੰਘਰਸ਼ ਦੇ ਬਾਰੇ ਅਹਿਮ ਜਾਣਕਾਰੀ ਭਰਪੂਰ ਵੀਡੀਓ ਅਤੇ ਸਿੱਖਾਂ ਨਾਲ ਹੋਏ ਜੁਲਮਾਂ ਨੂੰ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਦੇ ਸਾਹਮਣੇ ਲਿਆਂਦਾ। 

ਅੱਜ ਅਸੀਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਜਾ ਸਿੱਖ ਸ਼ੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਦੇਖਦੇ ਹਾਂ ਇਹਨਾਂ ਵਿਚੋਂ 80% ਤੋਂ ਵਧ ਤਸਵੀਰਾਂ ਜਾਂ ਵੀਡੀਓਜ ਆਦਿ ਨੂੰ ਇਕੱਤਰ ਕਰਕੇ ਸੰਗਤਾਂ ਅਗੇ ਲਿਆਉਣ ਵਿੱਚ ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਅਹਿਮ ਸੇਵਾ ਰਹੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜੰਮੇ ਪਲੇ ਸਿੱਖ ਬੱਚੇ ਜੋ ਚੰਗੀ ਤਰਾਂ ਪੰਜਾਬੀ ਨਹੀਂ ਪੜ ਸਕਦੇ ਸਨ, ਉਹਨਾਂ ਤਕ ਸਿੱਖ ਸ਼ੰਘਰਸ਼ ਅਤੇ ਸ਼ਹੀਦਾਂ ਬਾਰੇ ਆਪਣੀ ਵੈਬਸਾਈਟ www.neverforget84.com ਰਾਹੀਂ ਅੰਗਰੇਜ਼ੀ ਵਿੱਚ ਜਾਣਕਾਰੀ ਪਹੁੰਚਾਉਣ ਵਿੱਚ ਜੱਗੀ ਵੀਰ ਦਾ ਬਹੁਤ ਵੱਡਾ ਯੋਗਦਾਨ ਹੈ।  ਇਸੇ ਕਾਰਨ ਉਹ ਭਾਰਤੀ ਏਜੰਸੀਆਂ ਤੇ ਸਿਸਟਮ ਦੀਆਂ ਅੱਖਾਂ ਵਿੱਚ ਰੜਕਦਾ ਸੀ, ਕਿਉਂਕਿ ਉਹ ਦੇਸ਼-ਵਿਦੇਸ਼ ਦੀ ਸਿੱਖ ਨੋਜਵਾਨੀ ਨੂੰ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ ਅਤੇ ਸਿੱਖੀ ਤੋ ਦੂਰ ਹੋ ਰਹੇ ਨੌਜਵਾਨਾਂ ਨੂੰ ਪ੍ਰੇਰ ਕੇ ਆਪਣੇ ਇਤਿਹਾਸ ਨਾਲ ਜੋੜ ਰਿਹਾ ਸੀ।  ਸਾਲ 2017 ਵਿੱਚ ਜਦੋਂ ਵੀਰ ਜਗਤਾਰ ਸਿੰਘ ਜੌਹਲ ਆਪਣੇ ਵਿਆਹ ਲਈ ਪਰਿਵਾਰ ਨਾਲ ਪੰਜਾਬ ਗਿਆ ਸੀ ਤਾਂ ਉਸ ਨੂੰ  ਜਲੰਧਰ ਵਿਖੇ 4 ਨਵੰਬਰ 2017 ਨੂੰ ਪੁਲਿਸ ਅਤੇ ਖੂਫੀਆ ਏਜੰਸੀਆਂ ਦੇ ਬੰਦਿਆਂ ਨੇ ਅਗਵਾ ਕਰ ਲਿਆ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਬਜਾਰ ਵਿੱਚ ਖਰੀਦੋ ਫਰੋਖਤ ਕਰ ਰਿਹਾ ਸੀ, ਉਸ ਸਮੇਂ ਉਸਦੇ ਵਿਆਹ ਨੂੰ ਕੇਵਲ ਦੋ ਕੁ ਹਫਤੇ ਹੋਏ ਸਨ ।
 
ਇਸ ਮਗਰੋਂ ਵੀਰ ਉਤੇ ਲਗਾਤਾਰ ਪੁਲਿਸ ਤੇ ਖੂਫੀਆ ਏਜੰਸੀਆਂ ਵਲੋਂ ਅੰਨਾ ਤਸ਼ੱਦਦ ਕੀਤਾ ਗਿਆ। ਪਰਿਵਾਰ ਅਤੇ ਬਰਤਾਨਵੀ ਹਾਈ ਕਮਿਸ਼ਨ ਦੇ ਕਹਿਣ ਦੇ ਬਾਵਜੂਦ ਵੀ ਕਈ ਮਹੀਨੇ ਤਕ ਉਸ ਦਾ ਮੈਡੀਕਲ ਨਹੀ ਕਰਵਾਇਆ ਗਿਆ ਤਾਂ ਜੋ ਤਸ਼ਦਦ ਦਾ ਸਚ ਕਿਤੇ ਬਾਹਰ ਨਾਂ ਆ ਜਾਵੇ। ਉਦੋਂ ਤੋਂ ਲੈ ਕੇ ਹੁਣ ਤਕ ਵੀਰ ਜਗਤਾਰ ਸਿੰਘ ਜੌਹਲ ਜੇਲ ਵਿੱਚ ਬੰਦ ਹੈ ਉਸ ਦੇ ਖਿਲਾਫ ਹਾਲੇ ਤਕ ਵੀ ਪੁਲਿਸ ਤੇ ਏਜੰਸੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕੀਆਂ, ਪਰ ਤਾਂ ਵੀ ਵੀਰ ਨੂੰ ਕੋਈ ਜਮਾਨਤ ਨਹੀਂ ਦਿੱਤੀ ਗਈ, ਉਲਟਾ ਪੰਜਾਬ ਦੀ ਥਾਂ ਭਾਰਤੀ ਖੂਫੀਆ  ਏਜੰਸੀ NIA ਉਸਨੂੰ ਦਿੱਲੀ ਤਿਹਾੜ ਜੇਲ ਵਿੱਚ ਲੈ ਗਈ। ਤਾਂ ਕਿ ਉਸਨੂੰ ਮਾਨਸਿਕ ਰੂਪ ਵਿੱਚ ਹੋਰ ਤੰਗ ਅਤੇ ਪਰੇਸ਼ਾਨ ਕੀਤਾ ਜਾ ਸਕੇ। 

ਵਿਦੇਸ਼ ਵਿੱਚ ਜੰਮਿਆ ਪਲਿਆ ਵਧੀਆ ਤੇ ਸੈਟਲ ਲਾਈਫ ਜੀਅ ਰਿਹਾ ਇਕ ਸਿੱਖ ਨੌਜਵਾਨ, ਅੱਜ ਤਿਹਾੜ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹੈ। ਕਿਉਂਕ ਉਸਨੇ ਸਿੱਖਾਂ ਦੇ ਹੱਕਾਂ ਦੀ ਗਲ ਕੀਤੀ ਅਤੇ ਆਪਣੀ ਕੌਮ ਨਾਲ ਹੋਏ ਧੱਕੇ ਵਾਰੇ ਦੁਨੀਆਂ ਨੂੰ ਦੱਸਿਆ। 

ਵਾਹਿਗੁਰੂ ਅੱਗੇ ਅਰਦਾਸ ਹੈ, ਕਿ ਵੀਰ ਨੂੰ ਚੜਦੀ ਕਲਾ ਅਤੇ ਜਲਦ ਰਿਹਾਈਆਂ ਬਖਸ਼ੇ। ਵੀਰ ਨੇ ਦੁਨੀਆਂ ਅੱਗੇ ਕੌਮ ਦੇ ਸ਼ਹੀਦਾਂ ਅਤੇ ਕੌਮ ਨਾਲ ਹੋਈਆਂ ਬੇਇੰਸਾਫੀਆਂ ਖਿਲਾਫ ਆਪਣੀ ਅਵਾਜ ਬੁਲੰਦ ਕੀਤੀ ਹੈ ।ਅੱਜ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਅਸੀ ਸਾਰੇ ਜਗਤਾਰ ਸਿੰਘ  ਜੱਗੀ ਜੌਹਲ ਵੀਰ ਦੀ ਰਿਹਾਈ ਲਈ ਆਪਣੀ ਅਵਾਜ ਬੁਲੰਦ ਕਰੀਏ ।
Copy 

#FreeJaggiNow #FreeSikhPoliticalPrisoners 
#NeverForget84

Comments

  1. ਯਰ ਲੱਖ ਲਾਹਨਤਾਂ ਸਾਡੇ ਜਿਹੇ ਜੇ ਸਿੱਖ ਕਹਾਉਂਦੇ ਨੇ ਤੇ ਗਰਕ ਜਾਣ ਪੰਜਾਬ ਸਰਕਾਰ ਦੇ ਕਰਤਾ ਧਰਤਾ

    ReplyDelete

Post a Comment

Popular posts from this blog