ਸ਼ਹੀਦ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਸੁਲਤਾਨਵਿੰਡ-ਡਿਪਟੀ ਚੀਫ਼ ਆਫ ਖਾਲਿਸਤਾਨ ਕਮਾਂਡੋ ਫੋਰਸ
( ਸ਼ਹੀਦੀ 25 ਮਈ 1990 )
( ਸ਼ਹੀਦੀ 25 ਮਈ 1990 )
ਅਮ੍ਰਿਤਸਰ ਚ ਵਗਦੇ ਦਰਿਆ ਦੇ ਕੰਡੇ ਤੇ ਵਸਦੇ ਪਿੰਡ ਸੁਲਤਾਨਵਿੰਡ ਹੈ ਏਸ ਪਿੰਡ ਨੇ ਸਿਖ ਸੰਘਰਸ਼ ਵਿਚ 50 ਤੋਂ ਜਾਦਾ ਸ਼ਾਹਾਦ੍ਤਾਂ ਦਿਤੀਆ ਹਨ |ਕੌਮ ਨੂੰ ਏਸ ਪਿੰਡ ਨੇ ਸ਼ਹੀਦ ਭਾਈ ਕੰਵਰਜੀਤ ਸਿੰਘ ਜੀ ਅਤੇ ਪੰਥਕ ਕਮੇਟੀ ਦੇ ਭਾਈ ਹਰਮਿੰਦਰ ਸਿੰਘ ਜੀ ਸੁਲਤਾਨਵਿੰਡ ਵਰਗੇ ਸੁਰਮੇ ਦਿਤੇ ਅਤੇ ਓਨਾਂ ਲਾਸਾਨੀ ਸੂਰਮਿਆਂ ਸੁਲਤਾਨਵਿੰਡ ਨੂੰ ਦੁਨੀਆਂ ਦੇ ਨਕਸ਼ੇ ਤੇ ਖਾਸ ਬਣਾ ਦਿਤਾ |
ਸੁਲਤਾਨਵਿੰਡ ਦੇ ਹੀ ਇਕ ਮਹਾਨ ਸ਼ਹੀਦਾਂ ਵਿਚੋਂ ਹਨ ਜੋ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਸੁਲਤਾਨਵਿੰਡ ਦੇ ਨਾਂ ਤੋਂ ਜਾਣੇ ਜਾਂਦੇ ਭਾਈ ਰਾਜਵਿੰਦਰ ਸਿੰਘ ''ਰਾਜੂ'' ਜੀ |
ਸੁਲਤਾਨਵਿੰਡ ਦੇ ਹੀ ਇਕ ਮਹਾਨ ਸ਼ਹੀਦਾਂ ਵਿਚੋਂ ਹਨ ਜੋ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਸੁਲਤਾਨਵਿੰਡ ਦੇ ਨਾਂ ਤੋਂ ਜਾਣੇ ਜਾਂਦੇ ਭਾਈ ਰਾਜਵਿੰਦਰ ਸਿੰਘ ''ਰਾਜੂ'' ਜੀ |
ਭਾਈ ਰਾਜਵਿੰਦਰ ਸਿੰਘ ਰਾਜੂ ਉਰਫ਼ ਡਿਪਟੀ ਜਨਰਲ ਭਾਈ ਗੁਰਨਾਮ ਸਿੰਘ ਪਹਿਲਵਾਨ ਜੀ ਦਾ ਜਨਮ 23 ਫਰਵਰੀ 1966 ਨੂੰ ਪਿਤਾ ਸ੍ਰ. ਅਮਰੀਕ ਸਿੰਘ ਜੀ ਦੇ ਘਰ ਮਾਤਾ ਗੁਰਦੀਪ ਕੌਰ ਜੀ ਦੀ ਕੁੱਖੋਂ ਪਿੰਡ ਸੁਲਤਾਨਵਿੰਡ (ਅੰਮ੍ਰਿਤਸਰ) ਵਿਖੇ ਹੋਇਆ।
ਭਾਈ ਗੁਰਨਾਮ ਸਿੰਘ ਪਹਿਲਵਾਨ ਦਾ ਪਰਿਵਾਰ ਇੱਕ ਸਰਦਾ-ਪੁੱਜਦਾ ਪਰਿਵਾਰ ਸੀ ਅਤੇ ਜੁਝਾਰੂ ਵਿਚਾਰਧਾਰਾ ਦਾ ਮੁੱਦਈ ਸੀ।
ਸੰਨ 1947 ਤੋਂ ਪਹਿਲਾਂ ਆਜ਼ਾਦੀ ਦੀ ਲਡ਼ਾਈ ਵਿਚ ਆਪ ਜੀ ਦੇ ਦਾਦਾ ਜੀ ਸ੍ਰ. ਦਰਸ਼ਨ ਸਿੰਘ ਸੁਲਤਾਨਵਿੰਡ ਨੇ ਵੀ ਯੋਗਦਾਨ ਪਾਇਆ। ਮਾਨਾਂਵਾਲਾ ਵਿਖੇ ਰੇਲ ਲਾਈਨ ਤੋਡ਼ਨ ਦੇ ਦੋਸ਼ ਵਿਚ ਸ੍ਰ. ਦਰਸ਼ਨ ਸਿੰਘ ਜੀ ਨੇ ਡੇਢ ਸਾਲ ਕੈਦ ਦੀ ਸਜ਼ਾ ਕੱਟੀ ਸੀ। ਆਪ ਜੀ ਦੇ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਵੀ ਸਿੱਖ ਸੰਘਰਸ਼ ਵਿਚ ਜੂਝਦਿਆਂ ਪਿੰਡ ਜਸਪਾਲ ਨੇਡ਼ੇ ਹਿੰਦੋਸਤਾਨੀ ਫ਼ੋਰਸਾਂ ਨਾਲ ਹੋਏ ਮੁਕਾਬਲੇ ਵਿਚ 4 ਦਿਸੰਬਰ 1990 ਨੂੰ ਸ਼ਹੀਦ ਹੋ ਗਏ ਸਨ।

ਆਪ ਜੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੇ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆ ਪ੍ਰਾਪਤ ਕੀਤੀਆਂ ਹਨ। ਭਾਈ ਗੁਰਨਾਮ ਸਿੰਘ ਜੀ ਮਾਪਿਆਂ ਦੇ ਲਾਡਲੇ ਸਪੁੱਤਰ ਸਨ। ਖੇਡਾਂ ਵਿਚ ਵਿੱਚ ਬਹੁਤ ਅੱਵਲ ਦਰਜੇ ਦੇ ਫ਼ੁਰਤੀਲੇ ਸਨ ਅਤੇ ਉਨਾਂ ਦੇ ਦੋਸਤ-ਮਿੱਤਰ ਉਨਾਂ ਨੂੰ ਪਹਿਲਵਾਨ ਕਹਿ ਕੇ ਬੁਲਾਉਂਦੇ ਸਨ। ਮਾਤਾ-ਪਿਤਾ ਨੇ ਭਾਈ ਸਾਹਿਬ ਜੀ ਨੂੰ ਉਚੇਰੀ ਵਿਦਿਆ ਦਿਵਾਈ ਅਤੇ ਉਹ ਉਨਾਂ ਨੂੰ ਡਾਕਟਰ ਬਨਾਉਣਾ ਚਾਹੁੰਦੇ ਸਨ। ਭਾਈ ਗੁਰਨਾਮ ਸਿੰਘ ਜੀ ਨੇ 1986 ਵਿਚ ਪ੍ਰੀ-ਮੈਡੀਕਲ ਕਰਨ ਤੋਂ ਬਾਅਦ ਦਾਖ਼ਲਾ ਟੈਸਟ ਪਾਸ ਕੀਤਾ ਅਤੇ ਬੀ.ਐਸ.ਸੀ. ਵਿਚ ਦਾਖ਼ਲਾ ਲਿਆ।
ਇਨੀਂ ਦਿਨੀਂ ਆਪ ਜੀ ਦੇ ਚਾਚਾ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਨੇ ਸਿੱਖ ਸੰਘਰਸ਼ ਵਿਚ ਪੂਰੀ ਧੁੰਮ ਪਾਈ ਹੋਈ ਸੀ। ਪੰਜਾਬ ਪੁਲਿਸ ਭਾਈ ਕੰਵਰਜੀਤ ਸਿੰਘ ਜੀ ਦੀ ਸੂਹ ਕੱਢਣ, ਭਾਈ ਰਾਜਵਿੰਦਰ ਸਿੰਘ ਉਰਫ਼ ਡਾਕਟਰ ਗੁਰਨਾਮ ਸਿੰਘ ਪਹਿਲਵਾਨ ਨੂੰ ਫਡ਼ ਕੇ ਪੁੱਛ-ਗਿੱਛ ਕਰਨ ਲਈ ਛਾਪੇ ਮਾਰਨ ਲੱਗੀ ਤਾਂ ਭਾਈ ਸਾਹਿਬ ਵਕਤ ਦੀ ਵੀਚਾਰ ਕਰ ਕੇ ਸਿੱਖ ਸੰਘਰਸ਼ ਵਿਚ ਕੁੱਦ ਪਏ। ਉਚੀ ਸੋਚ ਦੇ ਜੁਝਾਰੂ ਸਿੰਘਾਂ ਦੀ ਸੰਗਤ ਕਰਕੇ ਆਪ ਸਿੱਖ ਸੰਘਰਸ਼ ਦੇ ਨੀਤੀਵਾਨ ਜੁਝਾਰੂ ਸਿੰਘਾਂ ਦੀ ਪ੍ਰਮੁੱਖ ਹਸਤੀ ਮੰਨੇ ਜਾਣ ਲੱਗੇ। ਭਾਈ ਗੁਰਨਾਮ ਸਿੰਘ ਪਹਿਲਵਾਨ, ਜਨਤਕ ਥਾਵਾਂ ’ਤੇ ਬੰਬ ਧਮਾਕੇ, ਭਰੇ ਬਜ਼ਾਰ ਵਿਚ ਅੰਨਵਾਹ ਫ਼ਾਇਰਿੰਗ ਕਰਕੇ ਬੇਦੋਸ਼ਿਆਂ ਨੂੰ ਅੰਨੇਵਾਹ ਮਾਰਨ ਅਤੇ ਮੁਖਬਰੀ ਦੇ ਨਾਂ ’ਤੇ ਸਿੱਖ ਪਰਿਵਾਰਾਂ ਦਾ ਘਾਣ ਕਰਨ ਦੇ ਵਿਰੋਧੀ ਸਨ। ਆਪ ਜੀ ਦਾ ਵਿਚਾਰ ਸੀ ਕਿ ਖਾਡ਼ਕੂ ਕਾਰਨਾਮਾ ਉਹ ਕੀਤਾ ਜਾਵੇ, ਜਿਸ ਨਾਲ ਦਿੱਲੀ ਦੀ ਹਕੂਮਤ ਦਾ ਮਹਿਲ ਡਿੱਗੇ। ਭਾਈ ਸਾਹਿਬ ਜੀ ਸਿੱਖ ਪਰਿਵਾਰਾਂ ਤੋਂ ਜ਼ਬਰੀ ਫ਼ਿਰੌਤੀਆਂ ਲੈਣ ਦੇ ਵਿਰੋਧੀ ਸਨ ਅਤੇ ਸਿੱਖ ਸੰਘਰਸ਼ ਦੀਆਂ ਲੋਡ਼ਾਂ ਪੂਰੀਆਂ ਕਰਨ ਲਈ ਸਰਕਾਰੀ ਖ਼ਜ਼ਾਨੇ ਅਤੇ ਬੈਂਕਾਂ ਲੁੱਟਣ ਨੂੰ ਸਹੀ ਮੰਨਦੇ ਸਨ। ਭਾਈ ਸਾਹਿਬ ਜੀ ਅਖ਼ਬਾਰੀ ਬਿਆਨ ਦੇਣ ਨਾਲੋਂ ਕਿਸੇ ਦੇ ਵਿਚਾਰ ਸੁਣਨ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਸਨ।
ਸੰਨ 1988 ਵਿਚ ਰਾਜੀਵ ਗਾਂਧੀ ਨੇ ਪੰਜਾਬ ਦੇ ਸਿੱਖਾਂ ਨੂੰ ਤਬਾਹ ਕਰਨ ਲਈ ਭਾਖਡ਼ਾ ਡੈਮ ਵਿਚੋਂ ਪਾਣੀ ਛੱਡਣ ਦਾ ਗੁਪਤ ਰੂਪ ਵਿਚ ਹੁਕਮ ਦਿੱਤਾ ਤਾਂ ਭਾਖਡ਼ਾ ਡੈਮ ਦੇ ਮੈਨੇਜਮੈਂਟ ਬੋਰਡ ਦੇ ਚੀਫ਼ ਬੀ.ਐਨ.ਕੁਮਾਰ ਨੇ ਇਸ ਉ¤ਤੇ ਅਮਲ ਕਰਦਿਆਂ, ਬਿਨਾਂ ਚੇਤਾਵਨੀ ਦਿੱਤਿਆਂ ਭਾਖਡ਼ਾ ਡੈਮ ਦਾ ਪਾਣੀ ਛੱਡ ਕੇ ਤਬਾਹ ਕਰ ਦਿੱਤਾ। ਪੰਜਾਬ ਦੀ ਧਰਤੀ ’ਤੇ ਆਈ 20 ਫੁੱਟ ਦੀ ਛੱਲ ਨੇ ਅਚਾਨਕ ਹੀ ਤਬਾਹੀ ਮਚਾ ਦਿੱਤੀ। ਬਹੁਗਿਣਤੀ ਸਿੱਖਾਂ ਦੇ ਘਰ-ਘਾਟ ਤਬਾਹ ਹੋ ਗਏ, ਮਾਲ-ਡੰਗਰ ਕਿੱਲੀਆਂ ’ਤੇ ਬੱਝੇ ਹੀ ਡੁੱਬ ਕੇ ਮਰ ਗਏ, ਸਿੱਖਾਂ ਦੇ ਬਾਲ-ਬੱਚੇ ਵੀ ਰੁਡ਼ ਗਏ, ਵਿਖਾਵੇ ਲਈ ਫ਼ੌਜ ਬੁਲਾਈ ਗਈ ਪਰ ਰੁਡ਼ੇ ਜਾਂਦੇ ਸਿੱਖਾਂ ਨੂੰ ਕੱਢਿਆ ਨਹੀਂ ਸੀ ਜਾਂਦਾ। ਇਸ ਦਾ ਬਦਲਾ ਲੈਣ ਲਈ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਭਾਈ ਨਿਰਮਲ ਸਿੰਘ ਮੀਆਂਵਿੰਡ ਅਤੇ ਭਾਈ ਗੁਰਨਾਮ ਸਿੰਘ ਪਹਿਲਵਾਨ ਨੇ 7 ਨਵੰਬਰ 1988 ਨੂੰ ਭਾਖਡ਼ਾ ਮੈਨੇਜਮੈਂਟ ਦੇ ਚੀਫ਼ ਬੀ.ਐਨ.ਕੁਮਾਰ ਦਾ ਚੰਡੀਗਡ਼ ਵਿਖੇ ਸੋਧਾ ਲਾ ਦਿੱਤਾ।
ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਜਾਂਬਾਜ਼ ਯੋਧੇ ਅਤੇ ਸਿੱਖ ਸੰਘਰਸ਼ ਦੇ ਰੌਸ਼ਨ ਦਿਮਾਗ ਨੀਤੀਵਾਨ ਹੋਣ ਦੇ ਨਾਲ-ਨਾਲ ਇੱਕ ਚੰਗੇ ਡਾਕਟਰ ਵੀ ਸਨ। ਜ਼ਖ਼ਮੀ ਹੋਏ ਜੁਝਾਰੂ ਸਿੰਘਾਂ ਦਾ ਇਲਾਜ ਖ਼ੁਦ ਵੀ ਕਰਦੇ ਸਨ ਅਤੇ ਲੋਡ਼ ਪੈਣ ’ਤੇ ਵੱਡੇ-ਵੱਡੇ ਡਾਕਟਰਾਂ ਨੂੰ ਆਪਣਾ ਅਸਰ-ਰਸੂਖ ਵਰਤ ਕੇ, ਗੰਭੀਰ ਜ਼ਖ਼ਮੀ ਸਿੰਘਾਂ ਦਾ ਇਲਾਜ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ।
ਜ਼ਿਕਰਯੋਗ ਹੈ ਕਿ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਚੰਡੀਗਡ਼ ਵਿਚ ਇੱਕ ਪੁਲਿਸ ਮੁਕਾਬਲੇ ਵਿਚ ਸਖ਼ਤ ਜ਼ਖ਼ਮੀ ਹੋ ਗਏ ਤਾ ਭਾਈ ਗੁਰਨਾਮ ਸਿੰਘ ਪਹਿਲਵਾਨ ਭਾਈ ਕੰਵਰਜੀਤ ਸਿੰਘ ਨੂੰ ਚਲਦੇ ਮੁਕਾਬਲੇ ਵਿਚੋਂ ਮੋਢਿਆਂ ’ਤੇ ਚੁੱਕ ਕੇ ਬਚ ਨਿਕਲਣ ਵਿਚ ਕਾਮਯਾਬ ਹੋ ਗਏ।
ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਬੈਂਕ ਡਾਕੇ ਵਿਚ ਬਡ਼ੇ ਉਸਤਾਦ ਮੰਨੇ ਜਾਂਦੇ ਸਨ। ਇੱਕ ਵੀ ਗੋਲੀ ਚਲਾਏ ਬਿਨਾਂ ਐਕਸ਼ਨ ਕਰ ਕੇ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੇ ਸਨ। ਬੈਂਕ ਡਾਕੇ ਦਾ ਇੱਕ ਵੀ ਪੈਸਾ ਆਪਣੇ ਘਰ ਨਹੀਂ ਦਿੱਤਾ ਸਗੋਂ ਘਰੋਂ ਖ਼ਾਲਸਾ ਰਾਜ ਦੀ ਲਡ਼ਾਈ ਨੂੰ ਜਾਰੀ ਰੱਖਣ ਲਈ ਪੈਸੇ ਲੈ ਜਾਂਦੇ ਸਨ।
18 ਅਕਤੂਬਰ 1989 ਭਾਈ ਕੰਵਰਜੀਤ ਸਿੰਘ ਜੀ ਅਤੇ ਭਾਈ ਨਿਰਮਲ ਸਿੰਘ ਜੀ ਮੀਆਂਵਿੰਡ ਜਲੰਧਰ ਵਿਖੇ ਸਨ ਕੀ ਇਕ ਕਾਲੀ ਬਿੱਲੀ ਨੇ ਵੇਖ ਜਲੰਧਰ ਪੁਲਿਸ ਨੂੰ ਸੂਚਿਤ ਕਾਰ ਦਿਤਾ |
ਪੁਲਿਸ ਨੇ ਫੋਰਨ ਕਾਰਵਾਈ ਕਰਦਿਆਂ ਦੋਵੇਂ ਸਿੰਘਾਂ ਨੂੰ ਜਲੰਧਰ ਸਿਨੇਮਾ ਦੇ ਨੇੜੇ ਘੇਰਾ ਪਾ ਲਇਆ ਅਤੇ ਇਕ ਜਬਰਦਸ੍ਤ ਮੁਠਭੇੜ ਸ਼ੁਰੂ ਹੋ ਗਈ |ਭਾਈ ਨਿਰਮਲ ਸਿੰਘ ਜੀ ਨੇ ਓਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਗੋਲੀ ਲਗ ਗਈ ਅਤੇ ਭਾਈ ਨਿਰਮਲ ਸਿੰਘ ਜੀ ਸ਼ਹੀਦ ਹੋ ਗਏ |ਭਾਈ ਕੰਵਰਜੀਤ ਸਿੰਘ ਜੀ ਸੁਲਤਾਨਵਿੰਡ ਦੇ ਪੈਰ ਨੂੰ ਗੋਲੀ ਲਗੀ ਭਾਈ ਸਾਹਿਬ ਜੀ ਚਲਣ ਤੋਂ ਮੋਹਤਾਜ਼ ਹੋ ਗਏ ਪਰ ਭਾਈ ਕੰਵਰਜੀਤ ਸਿੰਘ ਜੀ ਨੇ ਪੁਲਿਸ ਦੇ ਹਥ ਆਉਣ ਦੀ ਵਜਾਏ ਸਾਈਨਾਇਡ ਕੇਪ੍ਸੁਲ ਖ ਲਇਆ ਅਤੇ ਸ਼ਹੀਦੀ ਪ੍ਰਾਪਤ ਕਰ ਗਏ |
ਦੋਵਾਂ ਸਿੰਘਾਂ ਦੇ ਇਕ ਸਾਥ ਸ਼ਹੀਦ ਹੋਣ ਤੇ ਸਿਖ ਸੰਘਰਸ਼ ਨੂੰ ਬਹੁਤ ਬਡਾ ਝਟਕਾ ਲਗਿਆ ਪਰ ਭਾਈ ਗੁਰਨਾਮ ਸਿੰਘ ਜੀ ਸੁਲਤਾਨਵਿੰਡ ਜੀ ਪਹਿਲਵਾਨ ਜੀ ਨੇ ਸੰਘਰਸ਼ ਵਿਚ ਕਮੀ ਨੀ ਆਉਣ ਦਿਤੀ ਬਲਕਿ ਹੋਰ ਤੇਜ਼ ਕਰ ਦਿਤਾ |

ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਮੁੱਖ ਰੱਖ ਕੇ 7 ਜੂਨ 1990 ਨੂੰ ਪੰਜਾਬ ਬੰਦ ਸਫ਼ਲ ਬਨਾਉਣ ਲਈ ਡਾ: ਸੋਹਨ ਸਿੰਘ ਵਾਲੀ ਪੰਥਕ ਕਮੇਟੀ ਦੀਆਂ ਚਾਰ ਸਹਿਯੋਗੀ ਜੱਥੇਬੰਦੀਆਂ ਦੀ ਲੁਧਿਆਣੇ ਸ਼ਹਿਰ ਅੰਦਰ ਇੱਕ ਗ਼ੁਪਤ ਮੀਟਿੰਗ 25 ਮਈ 1990 ਨੂੰ ਹੋ ਰਹੀ ਸੀ। ਮਿਥੇ ਸਮੇਂ ’ਤੇ ਚਾਰ ਜੱਥੇਬੰਦੀਆਂ ਦੇ ਜਰਨੈਲ ਭਾਈ ਸੁਖਦੇਵ ਸਿੰਘ, ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲਾ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਪਰਮਜੀਤ ਸਿੰਘ ਪੰਜਵਡ਼, ਪੰਥਕ ਕਮੇਟੀ ਦੇ ਮੈਂਬਰ ਅਤੇ ਹੋਰ ਪ੍ਰਮੁੱਖ ਜੁਝਾਰੂ ਮੀਟਿੰਗ ਕਰਨ ਲਈ ਕੋਠੀ ਵਿਚ ਪਹੁੰਚ ਗਏ ਸਨ। ਕਿਸੇ ਗ਼ੱਦਾਰ ਮੁਖਬਰ ਨੇ ਇਸ ਮੀਟਿੰਗ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਲੁਧਿਆਣੇ ਦਾ ਪੁਲਿਸ ਮੁਖੀ ਵੱਡੀ ਗਿਣਤੀ ਵਿਚ ਫ਼ੋਰਸਾਂ ਲੈ ਕੇ ਕੋਠੀ ਨੂੰ ਘੇਰਾ ਪਾਉਣ ਲਈ ਚੱਲ ਪਿਆ। ਪੁਲਿਸ ਦੀਆਂ ਗੱਡੀਆਂ ਦੀ ਹਫਡ਼ਾ-ਦਫਡ਼ੀ ਤੋਂ ਪਤਾ ਲੱਗਦਾ ਸੀ ਕਿ ਸ਼ਹਿਰ ਅੰਦਰ ਜ਼ਰੂਰ ਕੁਝ ਅਹਿਮ ਹੋਣ ਵਾਲਾ ਹੈ। ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਵੀ ਇਸ ਮੀਟਿੰਗ ਵਿਚ ਭਾਗ ਲੈਣ ਲਈ ਜਾ ਰਹੇ ਸਨ। ਭਾਈ ਸਾਹਿਬ ਜੀ ਭਾਂਪ ਗਏ ਕਿ ਹੋਣ ਵਾਲੀ ਮੀਟਿੰਗ ਦੀ ਮੁਖ਼ਬਰੀ ਹੋ ਗਈ ਹੈ ਅਤੇ ਮਾਮਲਾ ਵਿਗਡ਼ ਚੁੱਕਾ ਹੈ। ਭਾਈ ਸਾਹਿਬ ਜੀ ਅਜੇ ਕੋਠੀ ਤੋਂ ਕੁਝ ਦੂਰ ਹੀ ਸਨ ਕਿ ਮੌਕਾ ਸੰਭਾਲਦੇ ਹੋਏ ਇੱਕ ਮਕਾਨ ਅੰਦਰ ਦਾਖ਼ਲ ਹੋ ਕੇ ਪੁਲਿਸ ਦੀਆਂ ਗੱਡੀਆਂ ’ਤੇ ਫ਼ਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਸ ਮਕਾਨ ਨੂੰ ਘੇਰੇ ਵਿਚ ਲੈ ਕੇ ਪੁਜ਼ੀਸ਼ਨਾਂ ਸੰਭਾਲ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਪਤਾ ਮੀਟਿੰਗ ਕਰ ਰਹੇ ਸਿੰਘਾਂ ਨੂੰ ਲੱਗ ਗਿਆ ਤੇ ਸਾਰੇ ਖਾਡ਼ਕੂ ਜਰਨੈਲ ਮੀਟਿੰਗ ਵਾਲੀ ਕੋਠੀ ਵਿਚੋਂ ਨਿੱਕਲ ਗਏ। ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਪੁਲਿਸ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ।
ਇਹ ਇੱਕ ਰੌਸ਼ਨ ਦਿਮਾਗ ਤੇ ਉਚੀ ਸੋਚ ਦੀ ਇਤਿਹਾਸਕ ਮਿਸਾਲ ਹੈ ਕਿ ਜੇ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਪੁਲਿਸ ਦੀਆਂ ਗੱਡੀਆਂ ’ਤੇ ਹਮਲਾ ਨਾ ਕਰਦੇ ਤਾਂ ਮੀਟਿੰਗ ਕਰਦੇ ਚਾਰ ਜੱਥੇਬੰਦੀਆਂ ਦੇ ਮੁੱਖੀਆਂ ਤੇ ਪੰਥਕ ਕਮੇਟੀ ਮੈਂਬਰਾਂ ਨੇ ਪੁਲਿਸ ਦੇ ਹੱਥ ਆ ਜਾਣਾ ਸੀ, ਪਰ ਸੂਰਮੇ ਨੇ ਆਪ ਸ਼ਹੀਦੀ ਦੇ ਕੇ ਜੁਝਾਰੂ ਸਿੰਘਾਂ ਤੇ ਜਰਨੈਲਾਂ ਨੂੰ ਬਚਾ ਲਿਆ। ਭਾਈ ਸਾਹਿਬ ਜੀ ਦੀ ਉਚੀ ਸੋਚ ਤੇ ਕੁਰਬਾਨੀ ਆਉਣ ਵਾਲੇ ਜੁਝਾਰੂ ਯੋਧਿਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ |
ਕੌਮ ਸਦਾ ਇਹਨਾਂ ਅਨਮੋਲ ਹੀਰਿਆਂ ਦੀ ਕਰਜੇਈ ਹੈ ਅਤੇ ਰਹੂਗੀ ਇਹ ਸ਼ਹਾਦਤਾਂ ਮੁੱਲ ਕਦੀ ਨੀ ਤਾਰਿਆ ਜਾ ਸਕਦਾ ਆਓ ਇਕ ਛੋਟੀ ਜਹੀ ਸੇਵਾ ਸ਼ਹੀਦ ਵੀਰਾਂ ਵਲੋਂ ਸਾਡੇ ਸੁਖੇਲੇ ਵਾਸਤੇ ਵੇਖੇ ਸੁਪਨੇ ਨੂੰ ਸਕਾਰ ਕਰਨ ਚ ਅਸੀਂ ਵੀ ਕਰੀਏ ਕੌਮ ਨੂੰ ਇਕ ਜੁਟ ਹੋਣ ਦਾ ਸੱਦਾ ਦੇਕੇ ਇਹੀ ਤੁਹਾਡੇ ਵਲੋਂ ਓਹਨਾਂ ਮਹਾਨ ਜੀਵ ਆਤਮਾਵਾਂ ਨੂੰ ਸਚੀ ਸ਼ਰਧਾਂਜਲੀ ਹੋਵੇਗੀ ਜੇ ਕੌਮ ਨੂੰ ਇਕ ਜੁਟਤਾ ਵਿਚ ਪਿਰੋ ਦੇਵੋਗੇ ਤਾਂ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦ ਵੀਰ ਨੂੰ ਕੋਟਿ ਕੋਟਿ ਸਜਦਾ ਕਰਦਾ ਹੈ |
KhalsaRaj131699@gmail.comaa

Comments
Post a Comment