ਸ਼ਹੀਦ ਭਾਈ ਉਮਰਪਾਲ ਸਿੰਘ ''ਪਾਲਾ'' - ਬੱਬਰ ਖਾਲਸਾ /ਖਾਲਿਸਤਾਨ ਕਮਾਂਡੋ ਫੋਰਸ (ਸ਼ਹੀਦੀ ਦਿਹਾੜਾ 2 ਅਗਸਤ 1990 ) ਨੀਲੀਆਂ ਅਖਾਂ ਇਕ ਪਤਲਾ ਜਿਹਾ ਸ਼ਰੀਰ ਅਤੇ ਚੇਹਰੇ ਤੇ ਹਮੇਸ਼ਾਂ ਇਕ ਨਿਮੀ ਜਹੀ ਮੁਸਕਾਨ ਕੁਦਰਤ ਨੇ ਇਕ ਅਨਮੋਲ ਖਜ਼ਾਨਾ ਮੁਸ੍ਕਾਉਣ ਦਾ ਕਿਸੇ ਕਿਸੇ ਨੂੰ ਹੀ ਬਖਸ਼ਿਆ ਹੁੰਦਾ ਹੈ | ਅਸੀਂ ਗਲ ਕਰ ਰਿਹੇ ਭਾਈ ਉਮਰਪਾਲ ਸਿੰਘ ''ਪਾਲਾ'' ਜੀ ਦੀ, ਭਾਈ ਉਮਰਪਾਲ ਸਿੰਘ ਪਾਲਾ ਨੂੰ ਭਾਈ ਕਰਮਜੀਤ ਸਿੰਘ ਜੀ ਸਿਖਾਂਵਾਲਾ ਨੇ ਪਹਿਲੀ ਦਫ਼ਾ ਬਠਿੰਡਾ ਦੇ ਸੀ ਆਈ ਏ ਹੇਡ ਕਵਾਟਰ ਵਿਖੇ 26 ਜੁਲਾਈ 1986 ਨੂੰ ਵੇਖਿਆ , ਜਿਥੇ ਓਨਾਂ ਤੇ ਬੜੀ ਬੇਰਹਿਮੀ ਨਾਲ ਪੁਲਿਸ ਅਧਿਕਾਰੀਆਂ ਵਲੋਂ ਤਸ੍ਤ੍ਦ ਢਾਹਿਆ ਜਾ ਰਿਹਾ ਸੀ |ਭਾਈ ਸਾਹਿਬ ਜੀ ਤੇ ਬਾਘਾ ਪੁਰਾਣੇ ਦੇ ਥਾਨੇਦਾਰ ਗੁਰਤੇਜ ਸਿੰਘ ਖੁਸ਼ਕੀ ਦੀ ਹਤਿਆ ਵਾਜੋਂ ਏਸ ਏਸ ਪੀ ਸ਼ਿੰਦਾ ਸਿੰਘ, ਇੰਸਪੇਕ੍ਟਰ ਬਲਜਿੰਦਰ ਗਰੇਵਾਲ ਅਤੇ ਏ ਏਸ ਆਈ ਨਿਰੰਜਨ ਸਿੰਘ ਨੇ ਭਾਈ ਸਾਹਿਬ ਨੂੰ ਓਨਾਂ ਦੀ ਬਾਘੇ ਪੁਰਾਣੇ ਬਿਜਲੀ ਦੀ ਦੁਕਾਨ ਤੋਂ ਗ੍ਰਿਫਤਾਰ ਕਰਕੇ ਲਿਆਏ ਸੀ | ਭਾਈ ਕਰਮਜੀਤ ਸਿੰਘ ਜੀ ਨੂੰ ਵੀ ਇਸੇ ਕੇਸ ਦੇ ਤਹਿਤ ਪੁਲਿਸ ਦੀਆਂ ਅਨ੍ਹੀਆਂ ਯਾਤਨਾਵਾਂ ਸਹਾਰਦੇ ਹੋਏ ਬਠਿੰਡਾ ਦੇ ਸੀ ਆਈ ਏ ਹੇਡ ਕਵਾਟਰ ਚ ਬਾਕੀ ਸਾਰੇ ਕੈਦੀਆਂ ਤੋਂ ਅਲਗ ਕਮਰੇ ਚ ਰਖਿਆ ਗਇਆ ਸੀ | ਜਦ ਕਿਸੇ ਸਿੰਘ ਨੂੰ ਬਾਕੀਆਂ ਨਾਲੋਂ ਬਾਹਰ ਲੈ ਜਾਂਦੇ ਤਾਂ ਓਸ ਦੀਆਂ ਚੀਖਾਂ ਸਾਫ਼ ਸੁਣਿਆ ਜਾਂਦਿਆ ਸਨ , ਇਉਂ ਲਗਦਾ ਸੀ ਜਿਵੇਂ ਇ...