ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਕੰਡਾ '''' ਖਾਲਿਸਤਾਨ ਕਮਾਂਡੋ ਫੋਰਸ '''
( ਸ਼ਹੀਦੀ 4 ਜੁਨ 1991)
ਭਾਈ ਜੋਗਿੰਦਰ ਸਿੰਘ ਜੀ ਕੰਡਾ ਦਾ ਜਨਮ 1978 ਵਿੱਚ, ਸਰਦਾਰ ਕਸ਼ਮੀਰ ਸਿੰਘ ਜੀ ਦੇ ਘਰ, ਮਾਤਾ ਇੰਦਰਜੀਤ ਕੌਰ ਜੀ ਦੀ ਕੁੱਖੋਂ, ਪਿੰਡ ਗਾਗੋ ਬੂਆ, ਨੇੜੇ ਜੱਬਲ, ਜ਼ਿਲ੍ਹਾ ਤਰਨ ਤਾਰਨ ਵਿੱਚ ਹੋਇਆ। ਭਾਈ ਸਾਹਿਬ 6 ਭੈਣ-ਭਰਾਵਾਂ ਚੋਂ ਚੌਥੇ ਵੱਡੇ ਸੀ। ਛੇਆਂ ਭੈਣ-ਭਰਾਵਾਂ ਦੇ ਨਾਮ ਸਬ
ਤੋਂ ਵੱਡੇ ਤੋਂ ਸਬ ਤੋਂ ਛੋਟੇ ਤੱਕ ਇਉਂ ਹਨ - ਭਾਈ ਪਰਮਿੰਦਰਜੀਤ
ਸਿੰਘ ਜੀ, ਬੀਬੀ ਹਰਮਿੰਦਰਜੀਤ ਕੌਰ ਜੀ, ਬੀਬੀ ਹਰਜਿੰਦਰ ਕੌਰ ਜੀ,
ਭਾਈ ਜੋਗਿੰਦਰ ਸਿੰਘ ਜੀ, ਬੀਬੀ ਕੁਲਿੰਦਰ ਕੌਰ ਜੀ ਅਤੇ ਬੀਬੀ ਨਰਿੰਦਰਜੀਤ ਕੌਰ ਜੀ। ਸਰਦਾਰ ਕਸ਼ਮੀਰ ਸਿੰਘ ਜੀ ਫੌਜ ਦੇ ਸੇਵਾਮੁਕਤ ਸਿਪਾਹੀ ਸੀ
ਅਤੇ ਫ਼ੌਜ ਨੂੰ ਛੱਡਣ ਤੋਂ ਬਾਅਦ ਆਪਨੇ ਆਪਣੇ ਜੱਦੀ ਖੇਤਾਂ ਚ ਖੇਤੀ ਕਰਨਾ ਜਾਰੀ ਰੱਖਿਆ। ਸਰਦਾਰ ਕਸ਼ਮੀਰ ਸਿੰਘ ਜੀ ਨੇ 1961 ਦੀ ਲੜਾਈ ਬਹੁਤ
ਬਹਾਦਰੀ ਨਾਲ ਲੜੀ ਸੀ ਜਿਸ ਦੌਰਾਨ ਆਪ ਜ਼ਖ਼ਮੀ ਵੀਂ ਹੋ ਗਏ ਸੀ ਅਤੇ ਇਸੇ ਕਾਰਨ ਆਪ ਨੇ ਭਾਰਤੀ ਫੌਜ
ਤੋਂ ਸੇਵਾਮੁਕਤੀ ਲੈ ਲਈ ਸੀ।
ਭਾਈ ਸਾਹਿਬ ਨੇ ਗਾਗੋ ਬੂਆ ਦੇ ਸਰਕਾਰੀ ਸਕੂਲ ਤੋਂ 10ਵੀਂ ਕਲਾਸ ਤੱਕ ਦਾ ਅਧਿਐਨ ਕੀਤਾ। ਇੱਥੇ, ਇੱਕ ਗੱਲ ਨੋਟ ਕਰਨ ਵਾਲੀ ਹੈਂ ਕਿ ਭਾਈ ਸਾਹਿਬ ਨੇ ਰੂਪੋਸ਼ ਹੁੰਦਿਆਂ ਹੋਏ ਮਾਰਚ 1990 ਵਿਚ ਆਪਣੀ 10ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਸੀ। ਭਾਈ ਸਾਹਿਬ ਨੇ 6ਵੀਂ ਜਾਂ 7ਵੀਂ ਕਲਾਸ ਵਿੱਚ ਪੰਜ ਪਿਆਰੇ ਕੋਲੋਂ ਅੰਮ੍ਰਿਤਪਾਨ ਕਰ ਲਿਆ ਸੀ। ਆਪਦੇ ਪਿਤਾ, ਸਰਦਾਰ ਕਸ਼ਮੀਰ ਸਿੰਘ ਜੀ ਵੀਂ ਇੱਕ ਗੁਰਸਿੱਖ ਸਨ
ਅਤੇ ਆਪ ਬਚਪਨ ਤੋਂ ਹੀ, ਆਪਣੇ ਪਿਤਾ ਜੀ ਦੇ ਦੁਆਲੇ ਪਾਠ ਅਤੇ ਗੁਰਬਾਣੀ ਨੂੰ
ਸੁਣਦੇ ਵੱਡੇ ਹੋਏ ਸੀ। ਭਾਈ ਸਾਹਿਬ ਦਇਆਵਾਨ ਅਤੇ ਇੱਕ ਸੁਆਗਤੀ ਸ਼ਖ਼ਸੀਅਤ ਦੇ ਮਾਲਿਕ ਸੀ। ਭਾਈ ਸਾਹਿਬ ਹਮੇਸ਼ਾ ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਨ ਨੂੰ ਤਰਜੀਹ ਦਿੰਦੇ ਸੀ। ਭਾਈ ਸਾਹਿਬ 9ਵੀਂ ਕਲਾਸ ਤੱਕ ਦੀ ਪੜ੍ਹਾਈ ਤੱਕ ਘਰ ਹੀ ਰਹੇ। ਭਾਈ ਸਾਹਿਬ ਸਥਾਨਕ ਗੁਰਦੁਆਰੇ
ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਾਉਲ ਦੀ ਸੇਵਾ ਵੀਂ ਨਿਭਾਉਦੇ ਰਹੇ। ਭਾਈ ਸਾਹਿਬ ਦਾ ਪਰਿਵਾਰ ਅਮੀਰ ਸੀ ਅਤੇ ਕੋਈ ਵੀਂ ਵਿੱਤੀ ਸਮੱਸਿਆ ਨਹੀਂ ਸੀ।
ਗਾਗੋ ਬੂਆ ਤੋਂ ਕਈ ਸਿੱਖ ਨੌਜਵਾਨ, ਜੁਝਾਰੂ ਸਿੰਘਾਂ ਦੇ ਰੂਪ ਵਿੱਚ ਸਿੱਖ ਸੰਘਰਸ਼ ਵਿਚ ਸ਼ਾਮਲ ਹੋਏ। ਭਾਈ ਸਾਹਿਬ ਵੀਂ ਸਥਾਨਕ ਜੁਝਾਰੂ ਸਿੰਘਾਂ ਦੇ ਨਾਲ ਰਹਿਣ ਲੱਗ ਪਏ ਸੀ ਅਤੇ ਜਨਵਰੀ 1989 ਤੋਂ
ਆਪ ਨੇ ਗੁਪਤ ਰੂਪ ਵਿੱਚ ਜੁਝਾਰੂ ਐਕਸ਼ਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਭਾਈ ਸਾਹਿਬ, ਸੁਰਸਿੰਘ ਦੇ ਨੇੜੇ ਪੈਦੇ ਪਿੰਡ ਮਾਹਨੇ ਮੱਲੀਆ ਦੇ ਭਾਈ ਜੱਸਾ ਸਿੰਘ ਜੀ ਘੁੱਕ
ਦੀ ਅਗਵਾਈ ਅਧੀਨ ਖਾਲਿਸਤਾਨ ਕਮਾਡੋ ਫੋਰਸ ਵਿਚ ਸ਼ਾਮਲ ਹੋ ਗਏ। ਭਾਈ ਸਾਹਿਬ ਹਮੇਸ਼ਾ ਚੜਦੀਕਲਾ ਵਿੱਚ ਹੀ ਰਹਿੰਦੇ ਸੀ ਅਤੇ ਸਿੱਖ ਸੰਘਰਸ਼ ਵਿਚ ਆਪਨੇ ਜੁਝਾਰੂ
ਐਕਸ਼ਨ ਜਾਰੀ ਰੱਖੇ। ਕਈ ਮੌਕਿਆਂ ਤੇ, ਭਾਈ ਸਾਹਿਬ ਸਿਖਲਾਈ ਪ੍ਰਾਪਤ ਕਰਨ ਅਤੇ ਹਥਿਆਰ ਇਕੱਠੇ ਕਰਨ ਲਈ
ਗੁਆਂਢੀ ਮੁਲਕ ਪਾਕਿਸਤਾਨ ਵੀਂ ਗਏ। ਭਾਈ ਸਾਹਿਬ ਧਮਾਕਿਆਂ ਅਤੇ ਗੁਰੀਲਾ ਯੁੱਧਨੀਤੀ ਵਿਚ ਨਿਪੁੰਨ ਸਨ।
ਅਕਤੂਬਰ 1990 ਵਿਚ, ਭਾਈ ਸਾਹਿਬ ਨੂੰ ਪਿੰਡ ਮਾਹਨੇ ਮੱਲੀਆ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ੍ਰਿਫਤਾਰੀ ਤੋਂ ਬਾਅਦ, ਆਪਨੂੰ ਅੰਨ੍ਹੇਵਾਹ ਤਸੀਹੇ ਦਿੱਤੇ ਗਏ। ਭਾਈ ਸਾਹਿਬ 9 ਦਿਨ ਜੇਲ੍ਹ ਹਿਰਾਸਤ 'ਚ ਰਹੇ ਫ਼ਿਰ ਆਪ ਪੁਲਿਸ ਨੂੰ ਮੂਰਖ ਬਣਾ ਪੁਲਿਸ
ਸਟੇਸ਼ਨ ਚੋਂ ਬਚਕੇ ਨਿਕਲਣ ਚ ਕਾਮਯਾਬ ਰਹੇ। 9 ਦਿਨ ਹੋਏ ਪੰਜਾਬ ਪੁਲਿਸ ਦੇ ਕਹਿਰ ਤਸ਼ਦਦ
ਕਰਕੇ ਭਾਈ ਸਾਹਿਬ ਬਹੁਤ ਗੰਭੀਰ ਜ਼ਖ਼ਮੀ ਹੋ ਗਏ ਸੀ ਅਤੇ ਇਸ ਕਾਰਨ ਖਾਲਿਸਤਾਨ ਕਮਾਡੋ ਫੋਰਸ ਦੇ
ਸੀਨੀਅਰ ਸਿੰਘਾਂ ਨੇ ਆਪ ਨੂੰ ਡਾਕਟਰ ਕੋਲੋ ਇਲਾਜ ਕਰਵਾਉਣ ਲਈ ਉੱਤਰ ਪ੍ਰਦੇਸ਼ ਭੇਜਿਆ। ਉੱਤਰ ਪ੍ਰਦੇਸ਼ ਵਿੱਚ ਵੀਂ, ਭਾਈ ਸਾਹਿਬ ਨੇ ਉੱਥੋਂ ਦੇ ਜੁਝਾਰੂ ਸਿੰਘਾਂ ਦੇ ਨਾਲ ਇੱਕ ਚੰਗੀ ਦੋਸਤੀ ਦੀ ਸਥਾਪਨਾ ਕਰ ਲਈ ਸੀ। ਸਿਹਤ 'ਚ ਕੁਝ ਸੁਧਾਰ ਤੋਂ ਬਾਅਦ, 1 ਜੂਨ 1991 ਨੂੰ, ਭਾਈ ਸਾਹਿਬ ਪੰਜਾਬ
ਨੂੰ ਵਾਪਸ ਆ ਗਏ ਅਤੇ ਭਾਰਤੀ ਸੁਰੱਖਿਆ ਬਲ ਦੇ ਖਿਲਾਫ ਜੁਝਾਰੂ ਕਾਰਵਾਈਆਂ ਕਰਦੇ ਰਹੇ। ਭਾਈ ਸਾਹਿਬ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਸੀ। ਇਸੇ ਕਰਕੇ ਭਾਈ ਸਾਹਿਬ ਦੇ ਸਿਰ 'ਤੇ, ਮ੍ਰੀਤਕ ਜਾਂ ਜੀਵਤ ਫ਼ੜੇ ਜਾਣ 'ਤੇ ਇਕ ਵੱਡਾ ਇਨਾਮ ਵੀਂ ਰੱਖਿਆ ਗਿਆ ਸੀ।
3 ਜੂਨ 1991 ਨੂੰ, ਭਾਈ ਸਾਹਿਬ ਅਤੇ ਇਸੇ ਜੱਥੇਬੰਦੀ ਦੇ ਇਕ ਹੋਰ ਸਿੰਘ, ਪਿੰਡ ਵੀਰਾਮ ਦੇ ਭਾਈ ਸੁਰਜੀਤ ਸਿੰਘ ਜੀ, ਸੁਰਸਿੰਘ ਵਿੱਚ ਇੱਕ
ਘਰ ਵਿੱਚ ਆਰਾਮ ਕਰ ਰਹੇ ਸਨ। ਭਾਈ ਸਾਹਿਬ ਖਾਲਿਸਤਾਨ ਕਮਾਡੋ ਫੋਰਸ ਦੇ ਸੀਨੀਅਰ ਸਿੰਘਾਂ ਦੇ
ਹੁਕਮਾਂ ਤੇ ਇੱਥੇ ਆਏ ਸੀ। ਦੋਹਨਾਂ ਸਿੰਘਾਂ ਕੋਲ ਕੁਝ ਹਥਿਆਰ ਅਤੇ ਸੀਮਤ ਬਾਰੂਦ ਸੀ। ਇਸ ਦੌਰਾਨ, ਇੱਕ ਮੁਖਬਰ ਨੇ ਭਾਈ ਸਾਹਿਬ ਬਾਰੇ ਭਿਖੀਵਿੰਡ ਪੁਲਸ ਨੂੰ ਮੁਖਬਰੀ ਕਰ ਦਿੱਤੀ। ਜਾਣਕਾਰੀ ਮਿਲਣ ਉਪਰੰਤ, ਭਿਖੀਵਿੰਡ ਪੁਲਿਸ ਅਤੇ ਹੋਰ ਭਾਰਤੀ ਸੁਰੱਖਿਆ ਫ਼ੋਰਸਾਂ ਨੇ, ਭਾਈ
ਸਾਹਿਬ ਜਿਸ ਘਰ ਠਹਿਰੇ ਸਨ, ਨੂੰ ਆ ਘੇਰਿਆ, ਇਸ ਸਬ
ਸਵੇਰੇ 4 ਵਜੇ ਵਾਪਰਿਆ। ਭਾਈ ਸਾਹਿਬ ਨੂੰ ਜਿਉਂ ਹੀ ਘੇਰਾ ਪੈ ਜਾਣ ਦਾ ਅਹਿਸਾਸ ਹੋਇਆ, ਆਪਣੇ ਦੁਸ਼ਮਣ ਵੱਲ ਫ਼ਾਇਰ ਖੋਲ ਦਿੱਤੇ। ਮੁਕਾਬਲੇ ਦੇ ਕੁਝ ਸਮੇਂ ਬਾਅਦ, ਭਾਈ ਸਾਹਿਬ ਦੇ ਸਾਥੀ ਸਿੰਘ, ਭਾਈ ਸੁਰਜੀਤ ਸਿੰਘ ਜੀ ਵੀਰਾਮ ਸ਼ਹੀਦੀ ਪ੍ਰਾਪਤ ਕਰ ਗਏ। ਪੁਲਿਸ ਅਤੇ ਭਾਰਤੀ ਸੁਰੱਖਿਆ ਬਲ ਵੱਡੀ ਗਿਣਤੀ ਵਿੱਚ ਸਨ ਫ਼ਿਰ ਵੀਂ ਖਾਲਿਸਤਾਨ ਕਮਾਡੋ ਫੋਰਸ ਦੇੇ ਸਿਰਫ ਇੱਕ ਹੀ ਸ਼ੇਰ, ਭਾਈ ਸਾਹਿਬ ਸਬ ਨਾਲ ਟੱਕਰ ਲੈਣ ਲਈ ਤਿਆਰ ਸੀ। ਭਾਈ ਸਾਹਿਬ ਦੁਸ਼ਮਣ 'ਤੇ ਗੋਲੀਬਾਰੀ ਕਰਦੇ ਬਾਹਰ ਵੱਲ ਵਧੇ ਅਤੇ
ਹੌਲੀ-ਹੌਲੀ ਉਹ ਥਾਂ ਖਾਲੀ ਕਰ ਮੁਕਾਬਲੇ ਚੋਂ ਨਿਕਲਣ ਦੀ
ਕੋਸ਼ਿਸ ਕਰਨ ਲੱਗੇ। ਇਸ ਮੁਕਾਬਲੇ ਵਿੱਚ ਭਾਈ ਸਾਹਿਬ 6 ਕੁ ਕਿਲੋਮੀਟਰ ਸਫ਼ਰ ਕਵਰ ਕਰਕੇ ਪਿੰਡ ਧੁੰਨ ਪਹੁੰਚ ਗਏ, ਪਰ ਭਾਰਤੀ ਫੌਜ ਨੇ ਇੱਥੇ ਵੀਂ ਭਾਈ ਸਾਹਿਬ ਦਾ ਰਸਤਾ
ਘੇਰ ਲਿਆ ਸੀ। ਧੰਨ ਧੰਨ ਸਾਹਿਬ ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਕ ਬਹਾਦਰ ਸ਼ੇਰ ਦੀ ਦੁਸ਼ਮਣ ਨਾਲ ਲੜਾਈ ਜਾਰੀ ਸੀ। ਫ਼ਿਰ ਅੰਤ ਸਵੇਰੇ 11 ਵਜੇ, ਸੀ.ਆਰ.ਪੀ.ਐਫ਼ ਦੀ ਗੋਲੀ ਵੱਜਣ ਕਾਰਨ ਭਾਈ ਸਾਹਿਬ ਸ਼ਹੀਦੀ
ਪ੍ਰਾਪਤ ਕਰ ਗਏ।
ਭਾਰਤੀ ਸੁਰੱਖਿਆ ਬਲ ਭਾਈ ਸਾਹਿਬ ਅਤੇ ਭਾਈ ਸੁਰਜੀਤ ਸਿੰਘ ਜੀ ਵੀਰਾਮ ਦੇ ਸਰੀਰਾਂ ਨੂੰ ਲੈ ਗਏ
ਅਤੇ ਪੱਟੀ ਦੇ ਇੱਕ ਸ਼ਮਸ਼ਾਨਘਾਟ ਵਿੱਚ ਚੋਰੀ-ਛਿਪੇ ਦੋਹਾਂ ਸਰੀਰਾਂ
ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਧਰ, ਜਿਉਂ ਹੀ ਭਾਈ ਸਾਹਿਬ ਜੀ ਦੀ ਸ਼ਹੀਦੀ
ਦੀ ਖ਼ਬਰ ਫੈਲੀ, ਗਾਗੋ ਬੂਆ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਸਥਾਨਕ ਲੋਕ ਤੇਜ਼ੀ ਨਾਲ ਪੱਟੀ ਪਹੁੰਚੇ। ਸੰਗਤਾਂ ਭਾਰਤੀ ਸੁਰੱਖਿਆ ਬਲ ਨੂੰ ਭਾਈ ਸਾਹਿਬ ਦੇ ਸ਼ਹੀਦੀ ਸਰੂਪ ਨੂੰ ਉਹਨਾਂ ਹਵਾਲੇ ਕਰਨ ਲਈ ਕਹਿਣ
ਲੱਗੀਆਂ। ਫ਼ਿਰ ਵੀਂ ਭਾਰਤੀ ਸੁਰੱਖਿਆ ਬਲ ਸੰਗਤਾਂ ਨੂੰ
ਉੱਥੇ ਹੀ ਸ਼ਹੀਦ ਸਰੂਪਾਂ ਦੇ ਦਰਸ਼ਨ ਕਰਵਾਉਣ 'ਤੇ ਤਾਂ ਸਹਿਮਤ ਹੋ ਗਏ
ਪਰ ਸਰੀਰ ਸੰਗਤਾਂ ਹਵਾਲੇ ਨਾ ਕੀਤੇ ਗਏ। ਇਸ ਤਰ੍ਹਾਂ ਫਿਰ ਸਾਰੀ ਸੰਗਤ ਨੇ 'ਭਾਈ ਜੋਗਿੰਦਰ ਸਿੰਘ ਜੀ
ਜਿੰਦਾਬਾਦ, ਭਾਈ ਜੋਗਿੰਦਰ ਸਿੰਘ ਜੀ ਅਮਰ ਰਹੇ..' ਵਾਲੇ ਉੱਚੇ ਨਾਹਰਿਆਂ ਨਾਲ ਖਾਲਿਸਤਾਨ ਦੇ ਇਹਨਾਂ ਦੋ ਸ਼ਹੀਦ ਹੋਏ ਸਿਪਾਹੀਆਂ
ਦੇ ਸਸਕਾਰ ਦੀ ਗਵਾਹੀ ਭਰੀ। ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਕੰਡਾ ਅਤੇ ਸ਼ਹੀਦ ਭਾਈ
ਸੁਰਜੀਤ ਸਿੰਘ ਜੀ ਵੀਰਾਮ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈਂ।khalsaraj131699@gmail.com

Comments
Post a Comment