ਇਕ ਨਿਧੜਕ ਸੂਰਮਾ ਜੋ ਸੰਤਾਂ ਦੀ ਭਾਲ ਚ ਪਾਕਿਸਤਾਨ ਚਲਾ ਗਇਆ ਕੀ ਸੰਤ ਜੀ ਨੂੰ ਮਿਲਕੇ ਭਾਰਤੀ ਨਿਜ਼ਾਮ ਨਾਲ ਕਰੜੀ ਹਥੀ ਟੱਕਰ ਲਈ ਜਾਵੇ
ਸ਼ਹੀਦ ਭਾਈ ਜੋਗਾ ਸਿੰਘ (ਠੱਠੀ ਜੈਮਲ ਸਿੰਘ)
(ਸ਼ਹੀਦੀ 23 ਜੂਨ 1987 )
ਜੂਨ 1984 ਦੇ ਘੱਲੂਘਾਰੇ
ਤੋਂ ਬਾਅਦ, ਸੰਤ ਜਰਨੈਲ ਸਿੰਘ ਜੀ ਦੇ ਸ਼੍ਰੀ ਦਰਬਾਰ ਸਾਹਿਬ ਤੋਂ
ਬਚ ਕੇ ਜਿਉਂਦੇ ਨਿਕਲ ਜਾਣ ਅਤੇ ਪਾਕਿਸਤਾਨ ਵਿੱਚ ਚਲੇ ਜਾਣ ਦੇ ਚਰਚੇ ਅਤੇ ਅਫ਼ਵਾਹਾਂ ਦਾ ਦੌਰ ਚੱਲ
ਰਿਹਾ ਸੀ। ਜਿੰਨੇ ਮੂੰਹ ਓਨੀਆਂ ਗੱਲਾਂ ਸਨ।
ਪਿੰਡ ਠੱਠੀ ਜੈਮਲ ਸਿੰਘ ਦਾ 18 ਵਰਿਆ ਦਾ ਮੁੱਛ-ਫੁੱਟ ਗੱਭਰੂ ਜੋਗਾ ਸਿੰਘ ਸੰਤ ਜਰਨੈਲ ਸਿੰਘ ਜੀ ਦੀ
ਅਗੰਮੀ ਸ਼ਖਸੀਅਤ ਦਾ ਮੁਰੀਦ ਸੀ। ਧਰਮ ਯੁੱਧ ਮੋਰਚੇ ਮੋਰਚੇ ਦੌਰਾਨ ਆਪ ਦੇ ਪਿਤਾ ਸ੍: ਗੁਰਮੁੱਖ ਸਿੰਘ ਅਤੇ ਵੱਡੇ ਭਰਾ ਜੋਗਿੰਦਰ ਸਿੰਘ, ਮਹਿਤਾਬ ਸਿੰਘ ਨੇ ਗਰਿਫ਼ਤਾਰੀ ਦਿੱਤੀ ਸੀ। ਭਾਈ ਜੋਗਾ ਸਿੰਘ ਦਾ ਪਰਿਵਾਰ ਸੰਤ ਜਰਨੈਲ ਸਿੰਘ ਜੀ ਵੱਲੋਂ ਸਿੱਖ ਹੱਕਾਂ, ਅਜ਼ਾਦੀ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਸੀ। ਜੋਗਾ ਸਿੰਘ ਆਪਣੇ ਦੋਸਤਾ ਨਾਲ ਸ੍ਰੀ
ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ, ਸੰਤ ਜਰਨੈਲ ਸਿੰਘ ਜੀ ਦੇ ਦਰਸ਼ਨ ਕਰਦੇ ਤੇ ਵਿਚਾਰ ਵੀ ਸੁਣਦੇ ਸੀ। ਜੂਨ 1984 ਦਾ ਘੱਲੂਘਾਰਾ ਹੋਰ ਸਿੱਖਾਂ ਵਾਂਗ ਭਾਈ ਜੋਗਾ ਸਿੰਘ ਵਾਸਤੇ ਵੀ ਅਸਿਹ ਸੀ। ਭਾਈ ਜੋਗਾ ਸਿੰਘ ਨੇ ਸੋਚਿਆ ਘਰ ਬੈਠਿਆਂ ਰੋਇਆਂ ਝੂਰਿਆਂ ਕੁਛ ਨਹੀਂ ਬਣਨਾ, ਹੋ ਸਕੇ ਤਾਂ ਪਾਕਿਸਤਾਨ ਦਾ
ਬਾਰਡਰ ਪਾਰ ਕਰਕੇ, ਸੰਤ ਜਰਨੈਲ ਸਿੰਘ ਜੀ ਨੂੰ ਮਿਲ ਕੇ ਸਿੱਖ ਕੌਮ ਦੀ
ਵੈਰੀ ਹਕੂਮਤ ਨਾਲ ਦੁਬਾਰਾ ਕਰੜੇ ਹੱਥੀਂ ਟੱਕਰ ਲਈ ਜਾਵੇ। ਸਿੱਖੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਵਾਲੇ ਅਤੇ ਸਿੱਖ ਕੌਮ ਤੇ
ਜੁਲਮਾ ਕਰਨ ਵਾਲਿਆ ਤੋਂ ਗਿਣ-ਗਿਣ ਬਦਲੇ ਲਏ ਜਾਣ। ਇਹੋ ਨਿਸ਼ਚਾ ਮਨ ਵਿੱਚ ਪੱਕਾ ਕਰਕੇ, ਭਾਈ ਜੋਗਾ ਸਿੰਘ ਲਈ ਸਰਹੱਦ ਪਾਰ ਕਰਨਾ ਕੋਈ ਔਖਾ ਕੰਮ
ਨਹੀਂ ਸੀ ਕਿਉਂਕਿ ਸਰਹੱਦ ਉੱਤੇ ਬੀ.ਐਸ.ਐਫ ਦੇ ਜਵਾਨ ਤਾਇਨਾਤ ਹੋਣ ਦੇ ਬਾਵਜੂਦ ਓਸ ਸਮੇ ਐਨੀ ਸਖਤਾਈ ਨਹੀਂ ਸੀ ਹੁੰਦੀ ਤੇ ਨਾ ਹੀ
ਉਦੋਂ ਕੰਡਿਆਲ਼ੀ ਤਾਰ ਲੱਗੀ ਸੀ। ਭਾਈ ਜੋਗਾ ਸਿੰਘ ਦਾ ਪਿੰਡ ਠੱਠੀ ਜੈਮਲ ਸਿੰਘ ਸਰਹੱਦ ਤੇ ਸਥਿਤ ਹੋਣ ਕਰਕੇ ਭੇਤੀ ਸੀ।
ਭਾਈ ਜੋਗਾ ਸਿੰਘ ਨੂੰ ਸਰਹੱਦ ਪਾਰ ਕਰਨ ਤੇ ਪਾਕਸਿਤਾਨੀ ਰੇਂਜਰਾਂ ਵੱਲੋਂ ਫੜ ਲਿਆ ਗਿਆ। ਭਾਈ ਜੋਗਾ ਸਿੰਘ ਤੋਂ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਕਿ ਕਿਤੇ ਓਹ ਭਾਰਤੀ ਜਸੂਸ ਨਾ ਹੋਵੇ। ਪਰ ਭਾਈ ਜੋਗਾ ਸਿੰਘ ਆਪਣੇ ਬਿਆਨ ਤੇ ਦਿ੍ੜ ਰਿਹਾ ਕਿ ਓਹ ਤਾਂ ਸਿਰਫ ਸੰਤ ਜਰਨੈਲ ਸਿੰਘ ਜੀ ਦੀ ਭਾਲ ਵਿੱਚ ਆਇਆ ਹੈI ਪਾਕਿਸਤਾਨੀ ਅਧਿਕਾਰੀਆਂ ਨੇ ਭਾਈ ਜੋਗਾ ਸਿੰਘ ਤੇ ਗੈਰ-ਕਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਦਾਖਲ ਹੋਣ ਦੇ ਜੁਰਮ ਵਿਚ ਕੇਸ
ਚਲਾਇਆ। ਜਿਸ ਤੇ ਪਾਕਿਸਤਾਨ ਦੀ ਅਦਾਲਤ ਵੱਲੋਂ ਭਾਈ ਜੋਗਾ ਸਿੰਘ ਨੂੰ ਦੋ ਸਾਲ ਕੈਦ ਦੀ ਸਜਾ ਸੁਣਾਈ ਗਈ। ਭਾਈ ਜੋਗਾ ਸਿੰਘ ਪਕਿਸਤਾਨ ਦੀ ਜੇਲ੍ਹ ਵਿਚ ਦੋ ਸਾਲ ਸਜਾ ਕੱਟ ਕੇ ਵਾਪਸ ਪੰਜਾਬ ਆ ਗਏ। ਭਾਈ ਜੋਗਾ ਸਿੰਘ ਦੇ ਘਰ ਵਾਪਸ ਆਉਣ ਤੇ ਪੰਜਾਬ ਪੁਲਸ ਛਾਪੇ ਮਾਰਦੀ ਸੀ। ਪਰਿਵਾਰ ਵੱਲੋਂ ਪੰਚਾਇਤ ਦੀ ਮਦਦ ਨਾਲ ਡੀ.ਐਸ.ਪੀ ਮੇਜਰ ਸਿਹੁੰ ਦੇ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਪਿੰਡ ਦੀ ਪੰਚਾਇਤ ਦੀ ਜਿਮੇਵਾਰੀ ਤੇ ਚੇਤਾਵਣੀ ਦੇ ਕੇ ਛੱਡ ਦਿੱਤਾ ਗਿਆ। ਭਾਈ ਜੋਗਾ ਸਿੰਘ ਚਾਰ ਮਹੀਨੇ ਘਰ ਟਿਕਿਆ ਰਿਹਾ। ਘਰ ਵਿਚ ਖੇਤੀ ਦੇ ਧੰਦੇ ਵਿਚ ਵੱਡੇ ਭਰਾਵਾ ਨਾਲ ਹੱਥ ਵਟਾਉਂਦਾ ਰਿਹਾ। ਪਿੰਡ ਵਿਚ ਭਾਈ ਬੂਟਾ ਸਿੰਘ ਸੁਰਸਿੰਘ ਵਾਲਾ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਦਾ ਆਉਣਾ ਜਾਣਾ ਸੀ। ਭਾਈ ਬੂਟਾ ਸਿੰਘ ਸੁਰਸਿੰਘ ਦੇ ਪਿੰਡ ਠੱਠੀ ਜੈਮਲ ਸਿੰਘ ਵਿੱਚ ਨਾਨਕੇ ਸਨ, ਉਹ ਸ੍: ਅਮਰੀਕ ਸਿੰਘ ਦਾ ਭਣੇਵਾਂ ਸੀ। ਭਾਈ ਜੋਗਾ ਸਿੰਘ ਦਾ ਉਪਰੋਕਤ ਸਿੰਘਾਂ ਨਾਲ ਸੰਪਰਕ ਹੋ ਗਿਆ। ਭਾਈ ਬੂਟਾ ਸਿੰਘ ਸੁਰਸਿੰਘ ਤੇ ਭਾਈ ਅਵਤਾਰ ਸਿੰਘ ਬ੍ਰਹਮਾ
ਦੇ ਨਾਲ ਰਲ਼ ਕੇ ਸਰਹੱਦ ਪਾਰ ਦੀ ਸੇਵਾ ਕਰਨ ਲੱਗ ਪਏ ਕਿਉਂਕਿ ਭਾਈ ਜੋਗਾ ਸਿੰਘ ਸਰਹੱਦ ਦਾ ਭੇਤੀ
ਸੀ, ਇਸ ਲਈ ਸਿੰਘ ਭਾਈ ਸਾਹਿਬ ਦੀਆਂ ਸੇਵਾਵਾਂ ਲੈਂਦੇ ਸਨ।
Comments
Post a Comment