ਸ਼ਹੀਦ ਭਾਈ ਬਾਬਾ
ਬੋਹੜ ਸਿੰਘ ਜੀ ਉਰਫ ਜ਼ੁਬੈਰ ਅਹਿਮਦ ਉਰਫ ਖਾਨ ਬੱਬਰ ਖਾਲਸਾ
( ਖਾਲਿਸਤਾਨ
ਲਿਬਰੇਸ਼ਨ ਟਾਈਗਰਜ਼ ਫੋਰਸ )
(
ਸ਼ਹੀਦੀ 23 ਜੁਨ 1992 )
ਸਿਖ
ਕੌਮ ਸਰਬਤ ਦਾ ਭਲਾ ਹੀ ਮੰਗਦੀ ਹੈ ਅਤੇ ਚਾਹੁੰਦੀ
ਵੀ ਇਹੀ ਹੈ ਜਿਹਨਾਂ ਨੇ ਸਿਖੀ ਦੇ ਏਸ ਸਿਧਾਂਤ ਨੂੰ ਸਮਝਿਆ ਹੈ ਜਾਣਿਆ ਹੈ ਉਹਨਾਂ ਜਦ ਮਹਿਸੂਸ
ਕੀਤਾ ਕੀ ਇਕ ਐਸੀ ਕੌਮ ਜੋ ਹਮੇਸ਼ਾਂ ਦੂਜਿਆਂ ਦੇ ਭਲੇ ਚ ਜੀਵਨ ਕੁਰਬਾਨ ਕਰਨ ਤੋਂ ਗੁਰੇਜ ਨਹੀ ਕਰਦੀ
ਜੋ ਦੂਜਿਆਂ ਦੇ ਦੁਖਾਂ ਨੂੰ ਆਪਣਾ ਦੁਖ ਸਮਝਦੀ ਹੈ ਤੇ ਅੱਗੇ ਹੋ ਨਿਬੜਦੀ ਹੈ ਪਰ ਇਸਦੇ ਬਦਲੇ ਇਸ
ਕੌਮ ਨਾਲ ਇਨਸਾਫ਼ ਤਕ ਨਹੀ ਹੋ ਰਿਹਾ ਹਕ ਨਹੀ ਮਿਲ ਰਿਹਾ ਜਿਸਦੀ ਉਹ ਹਕਦਾਰ ਹੈ ਬਲਕਿ ਅਤਿਆਚਾਰਾਂ
ਦੀਆਂ ਦੀਵਾਰ ਵੀ ਸਿਰੋੰ ਉਪਰ ਹੋਇ ਜਾ ਰਹੀਆਂ ਹਨ ਤਾਂ ਉਸ ਵੇਲੇ ਉਹ ਸੂਝਵਾਨ ਲੋਕੀ ਚਾਹੇ ਉਹ ਕਿਸੇ
ਦੂਜੇ ਮਤਿ ਦੇ ਸਨ ਸਿਖਾਂ ਦੇ ਹਕਾਂ ਦੀ ਰਖਿਆ ਲਈ ਸਿਖ ਸੰਘਰਸ਼ ਦਾ ਹਿੱਸਾ ਬਣੇ ਅਤੇ ਆਪਾ ਕੁਰਬਾਨ
ਕਰ ਗਏ |
ਉਹ ਚਾਹੇ ਭਾਈ
ਬਲਦੀਪ ਸਿੰਘ ਦੇ ਰੂਪ ਚ ਇਕ ਪੰਡਿਤ ਸੀ ਜਾਂ ਭਾਈ ਪਰਗਟ ਸਿੰਘ ਜੀ ਦੇ ਰੂਪ ਚ ਭਾਈ ਕੁਸ਼ੀ ਮੋਹਮਦ ਦਾ
ਲਖਤੇ ਜਿਗਰ ਸੀ ਜਾਂ ਫੇਰ ਸਿਖ ਕੌਮ ਦੀਆਂ ਅਖਾਂ ਦਾ ਤਾਰਾ ਸ਼ਹੀਦ ਭਾਈ ਲਕਸ਼ਮਨ ਸਿੰਘ ਜੀ ਉਰਫ ਭਾਈ
ਬਸ਼ੀਰ ਮੋਹਮਦ ਸਨ , ਐਸੇ ਅਨੇਕਾਂ ਸੁਰਮੇ ਹਨ ਜੋ ਸਿਖ ਕੌਮ ਦੇ ਦਿਲਾਂ ਚ ਹਮੇਸ਼ਾਂ ਰਾਜ ਕਰਦੇ
ਰਹਿਣਗੇ ਇਹਨਾਂ ਹੀ ਸੂਰਮਿਆਂ ਵਿਚ ਸ਼ਹੀਦ ਭਾਈ ਬਾਬਾ ਬੋਹੜ ਸਿੰਘ ਜੀ ਉਰਫ ਜ਼ੁਬੈਰ ਅਹਿਮਦ ਉਰਫ ਖਾਨ
ਅਤੇ ਉਹਨਾਂ ਦੇ ਭਾਈਜਾਨ ਖਾਲਿਸਤਾਨ ਦੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਚਮਕ ਵਿਖੇਰਦੇ ਰਹਿਣਗੇ ਅਤੇ
ਕੌਮ ਉਹਨਾ ਦੇ ਮਾਨ ਕਰਦੀ ਰਹੂਗੀ |
ਭਾਈ ਬਾਬਾ ਬੋਹੜ ਸਿੰਘ ਜੀ ਉਰਫ ਜ਼ੁਬੈਰ ਅਹਿਮਦ ਉਰਫ ਖਾਨ ਜੀ ਦਾ ਜਨਮ 8 ਜੂਨ 1971 ਨੂੰ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਦੀਆਂ 'ਚ, ਸ਼ਰੀਫ ਅਹਿਮਦ ਜੀ
ਸ਼ੇਖਪੁਰਾ ਦੇ ਘਰ ਹੋਇਆ। ਭਾਈ ਸਾਹਿਬ ਆਪਣੇ ਛੇ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਬ ਤੋਂ
ਛੋਟੇ ਸੀ। ਭਾਈ ਸਾਹਿਬ ਨੇ 10ਵੀਂ ਕਲਾਸ ਤਕ ਪੜ੍ਹਾਈ ਕੀਤੀ। ਭਾਈ ਸਾਹਿਬ ਕਬੱਡੀ ਅਤੇ
ਫੁੱਟਬਾਲ ਦੇ ਇਕ ਚੰਗੇ ਖਿਡਾਰੀ ਸਨ। 1982 ਵਿੱਚ, ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਨੇ ਬਰਾਬਰੀ ਅਤੇ
ਇਨਸਾਫ਼ ਲਈ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ, ਤਦ ਭਾਈ ਸਾਹਿਬ ਅਤੇ
ਆਪ ਦੇ ਭਰਾ ਨੇ ਵੀਂ ਸਿੱਖ ਪੰਥ ਨਾਲ ਇਹ ਸੇਵਾ ਨਿਭਾਉਂਣ ਬਾਰੇ ਸੋਚਿਆ। ਭਾਈ ਸਾਹਿਬ ਹਮੇਸ਼ਾ ਸੰਤ ਜੀ ਦੇ ਭਾਸ਼ਣ ਸੁਣਨ ਲਈ ਚਲੇ ਜਾਂਦੇ ਸਨ, ਇਸ ਨਾਲ ਭਾਈ ਸਾਹਿਬ 'ਚ ਇੱਕ ਬਦਲਾਵ ਆ ਗਿਆ ਸੀ।
ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਅਤੇ ਟੈਕਾਂ
ਨਾਲ ਢਹਿ-ਢੇਹੀ ਕਰ ਦਿੱਤਾ ਗਿਆ। ਕਈ ਨਿਰਦੋਸ਼ ਸਿੱਖ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਵਲੋਂ
ਬੇਰਹਿਮੀ ਨਾਲ ਕਤਲ ਕੀਤਾ ਗਿਆ। ਨਿਰਦੋਸ਼ ਸਿੱਖਾਂ ਦੇ ਹੁੰਦੇ ਇਹ ਸਾਰੇ ਖੂਨ-ਖਰਾਬੇ ਕਾਰਨ ਭਾਈ ਸਾਹਿਬ ਨੇ ਖਾਲਿਸਤਾਨ ਦੀ ਲੜਾਈ ਵਿੱਚ ਕੁੱਦਣ ਦਾ ਫੈਸਲਾ ਕੀਤਾ। 1988 ਵਿੱਚ, ਭਾਈ ਸਾਹਿਬ, ਭਾਈ ਚੜ੍ਹਤ ਸਿੰਘ ਜੀ ਨੂੰ ਮਿਲੇ, ਜਿਹਨਾਂ ਅੱਗੇ ਭਾਈ ਸਾਹਿਬ ਨੂੰ ਭਾਈ ਕੁਲਦੀਪ ਸਿੰਘ
ਜੀ ਬੱਬਰ ਨਾਲ ਮਿਲਵਾਇਆ ਅਤੇ ਇੱਥੋਂ ਹੀ ਭਾਈ ਸਾਹਿਬ ਬੱਬਰ ਖਾਲਸਾ ਵਿਚ ਸ਼ਾਮਲ ਹੋ ਗਏ ਅਤੇ
ਬਹਾਦਰੀ ਨਾਲ ਜੁਝਾਰੂ ਕਾਰਵਾਈਆਂ ਆਰੰਭ ਦਿੱਤੀਆਂ। 1990 ਵਿੱਚ, ਭਾਈ ਸਾਹਿਬ ਅਤੇ ਆਪ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਟਾਲਾ ਦੇ ਐਸ.ਪੀ. ਗੋਇਲ ਵਲੋਂ ਅੰਨ੍ਹੇਵਾਹ ਤਸੀਹੇ ਦਿੱਤੇ ਗਏ ਪਰ ਦੋਨੋ
ਭਰਾਵਾਂ ਨੇ ਜੁਝਾਰੂ ਸਿੰਘਾਂ ਵਿਰੁੱਧ ਇਕ ਵੀ ਸ਼ਬਦ ਨਾ ਕਿਹਾ। ਪੁਲਿਸ ਇਹਨਾਂ ਦੋਹਾਂ ਭਰਾਵਾਂ ਤੋਂ ਕੋਈ ਵੀ ਜਾਣਕਾਰੀ ਨਾ ਪ੍ਰਾਪਤ
ਕਰ ਸਕਣ ਕਰਕੇ ਗੁੱਸੇ ਵਿੱਚ ਸੀ ਅਤੇ ਇਸੇ ਦੇ ਚਲਦਿਆਂ ਜਾਅਲੀ ਦੋਸ਼ਾਂ ਤਹਿਤ ਆਪ ਦੋਨਾਂ ਨੂੰ
ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ 'ਚ ਇੱਕ ਮਹੀਨੇ ਬਿਤਾਉਂਣ ਤੋਂ ਬਾਅਦ ਦੋਨੋ ਭਰਾ ਜ਼ਮਾਨਤ 'ਤੇ ਬਾਹਰ ਆ ਗਏ।
ਰਿਹਾ ਹੋਣ ਤੋਂ ਬਾਅਦ ਵੀਂ ਭਾਈ ਸਾਹਿਬ ਘਰ ਰਹਿਕੇ ਹੀ ਗੁਪਤ ਤਰੀਕੇ ਬੱਬਰ ਖਾਲਸਾ ਨਾਲ ਸੇਵਾ ਨਿਭਾਉਂਦੇ ਰਹੇ। 23 ਨਵੰਬਰ 1990 ਨੂੰ, ਪੰਜਾਬ ਪੁਲਿਸ ਨੇ ਫਿਰ ਤੋਂ ਭਾਈ ਸਾਹਿਬ ਅਤੇ ਆਪ ਦੇ ਭਰਾ
ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਮਹੀਨੇ ਤੱਕ ਦੋਹਾਂ ਤੇ ਬੇਰਹਿਮੀ ਨਾਲ ਹੱਦੋਂ ਵੱਧ ਤਸ਼ਦਦ ਹੁੰਦਾ
ਰਿਹਾ। ਇਸ ਸਮੇਂ ਦੌਰਾਨ ਇੱਥੋਂ ਤੱਕ ਕਿ ਪਰਿਵਾਰ ਵਾਲਿਆਂ ਨੂੰ ਵੀਂ ਨਾ ਦੱਸਿਆ ਗਿਆ ਕਿ ਉਹਨਾਂ ਦੇ ਪੁੱਤਰ ਕਿੱਥੇ
ਨੇ ਅਸਲ ਚ ਦੋਨੋ ਭਰਾਵਾਂ ਨੂੰ ਬਟਾਲਾ ਦੇ ਸੀ.ਆਈ.ਏ ਸਟਾਫ ਚ ਇੰਨਟੈਰੋਗੇਟ ਕੀਤਾ ਜਾ ਰਿਹਾ ਸੀ। ਬਾਅਦ ਵਿੱਚ ਪੁਲਿਸ ਨੇ ਦੋਨੋ ਭਰਾਵਾਂ ਤੇ ਕਈ ਜਾਅਲੀ ਦੋਸ਼ ਲੱਗਾ ਦਿੱਤੇ ਅਤੇ
ਜੇਲ੍ਹ ਭੇਜ ਦਿੱਤੇ। ਕੁਝ ਚਿਰ ਬਾਅਦ ਜ਼ਮਾਨਤ 'ਤੇ ਰਿਹਾਅ
ਹੋਣ ਤੋਂ ਬਾਅਦ, ਦੋਨੋ ਭਰਾ ਘਰ ਵਾਪਸ ਨਹੀਂ ਗਏ ਸਗੋਂ ਇਸ ਦੀ ਬਜਾਏ ਉਹ
ਰੂਪੋਸ਼ ਹੋ ਗਏ। ਭਾਈ ਜ਼ੁਬੈਰ ਅਹਿਮਦ ਉਰਫ ਖਾਨ ਜੀ ਹੁਣ ਬਾਬਾ ਬੋਹੜ
ਸਿੰਘ ਜੀ ਦੇ ਨਾਂ ਨਾਲ ਸੇਵਾ ਕਰਨ ਲਗੇ |ਦੋਨੋ ਭਰਾਵਾਂ ਨੇ ਫੈਸਲਾ ਕੀਤਾ ਕਿ ਹੁਣ ਉਹ ਉਦੋਂ ਹੀ ਘਰ ਵਾਪਸ ਜਾਣਗੇ ਜਦ ਖਾਲਿਸਤਾਨ ਬਣ ਜਾਵੇਗਾ ਅਤੇ ਉਦੋਂ ਤੱਕ ਆਪਣਾ ਜੀਵਨ ਖਾਲਿਸਤਾਨ ਦੀ ਸਥਾਪਨਾ
ਲਈ ਸਮਰਪਿਤ ਕਰ ਦਿੱਤਾ।
ਪੂਰੀ ਬਹਾਦਰੀ ਨਾਲ, ਭਾਈ ਸਾਹਿਬ ਨੇ ਬੱਬਰ ਖਾਲਸਾ ਅਧੀਨ ਜੁਝਾਰੂ ਕਾਰਵਾਈਆਂ ਜਾਰੀ ਰੱਖੀਆ। ਭਾਈ ਸਾਹਿਬ ਦਾ ਡਰ ਭਾਰਤੀ ਸੁਰੱਖਿਆ ਫੋਰਸਾਂ ਅੰਦਰ ਬੈਠ ਗਿਆ ਸੀ ਅਤੇ ਪੂਰੇ ਪੰਜਾਬ ਚ ਆਪ ਦਾ ਨਾਮ ਪੂਰੇ
ਮਾਣ ਨਾਲ ਲਿਆ ਜਾਣ ਲੱਗਿਆ। ਪੰਜਾਬ ਪੁਲਿਸ ਵਲੋਂ ਭਾਈ
ਸਾਹਿਬ ਤੇ 50,000 ਰੁਪਏ ਦਾ ਇੱਕ ਇਨਾਮ ਤੱਕ ਰੱਖ ਦਿੱਤਾ ਗਿਆ ਸੀ। ਭਾਈ ਸਾਹਿਬ ਭਾਰਤੀ ਸੁਰੱਖਿਆ ਬਲਾਂ ਨੂੰ ਦਿਨ ਦਿਹਾੜੇ ਚੁਣੌਤੀ ਦਿੰਦੇ ਅਤੇ ਇੱਕ ਲੰਮੇ
ਮੁਕਾਬਲੇ ਦੇ ਬਾਅਦ, ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ, ਹਰ ਵਾਰ ਭਾਈ ਸਾਹਿਬ ਬਿਨਾਂ ਕਿਸੇ ਨੁਕਸਾਨ ਦੇ ਬਚ ਨਿਕਲਦੇ ਸਨ। ਭਾਰਤੀ ਸੁਰੱਖਿਆ ਬਲਾਂ ਦੀ ਹਰ ਉਹ ਚੀਜ਼ ਜੋਂ ਉਹਨਾਂ ਭਾਈ ਸਾਹਿਬ ਨੂੰ ਫ਼ੜਨ ਲਈ ਵਰਤਨ ਦੀ
ਕੋਸ਼ਿਸ਼ ਕੀਤੀ, ਉਹ ਬੁਰੀ ਤਰ੍ਹਾਂ ਅਸਫਲ ਰਹੀ। ਭਾਈ ਸਾਹਿਬ ਦੀ ਬਹਾਦਰੀ ਅਤੇ ਜੁਝਾਰੂ ਕਾਰਵਾਈਆਂ ਨੂੰ ਦੇਖਦਿਆਂ ਆਪ ਨੂੰ ਬੱਬਰ ਖਾਲਸਾ ਦੇ ਲੈਫ਼ਟੀਨੈਂਟ ਜਨਰਲ ਦਾ ਅਹੁਦਾ ਦਿੱਤਾ ਗਿਆ ਅਤੇ ਭਾਈ ਸਾਹਿਬ ਜੀ ਨੇ ਇਸ ਦਿਨ
ਨੂੰ ਯਾਦਗਾਰ ਬਣਾਉਂਣ ਲਈ ਸਵੇਰ ਦੇ 8:05 ਵਜੇ, ਸ੍ਰੀ ਹਰਗੋਬਿੰਦਪੁਰ ਦੇ ਮਥੋਲਾ ਪਿੰਡ ਚ, ਇੱਕ ਨਾਕੇ ਦੇ ਨੇੜੇ, ਬੁੱਚੜ ਬੀ.ਐਸ.ਐਫ ਦੇ ਇਕ ਟਰੱਕ ਨੂੰ ਉਡਾ ਦਿੱਤਾ। ਬੀ.ਐਸ.ਐਫ ਦਾ ਟਰੱਕ ਪੂਰੀ ਤਰ੍ਹਾਂ
ਤਬਾਹ ਹੋ ਗਿਆ ਸੀ। ਭਾਈ ਸਾਹਿਬ ਨੇ ਅਜਿਹੀਆਂ ਹੋਰ ਬਹੁਤ ਸਾਰੀਆਂ ਜੁਝਾਰੂ ਕਾਰਵਾਈਆਂ
ਕੀਤੀਆਂ। ਜਨਵਰੀ 1992 ਵਿੱਚ, ਭਾਈ ਸਾਹਿਬ, ਭਾਈ ਲਖਬੀਰ ਸਿੰਘ ਜੀ ਦੀ ਕਮਾਂਡ ਅਧੀਨ ਲਿਬਰੇਸ਼ਨ ਟਾਈਗਰਸ ਆਫ਼ ਖਾਲਿਸਤਾਨ ਚ ਸ਼ਾਮਲ ਹੋ ਗਏ। ਇੱਥੇ ਵੀਂ ਭਾਈ ਸਾਹਿਬ ਨੇ ਵੱਡੀਆਂ ਜੁਝਾਰੂ ਕਾਰਵਾਈਆਂ ਜਾਰੀ ਰੱਖੀਆਂ ਅਤੇ ਜਲਦੀ ਹੀ ਭਾਈ ਸਾਹਿਬ
ਲਿਬਰੇਸ਼ਨ ਟਾਈਗਰਸ ਆਫ਼ ਖਾਲਿਸਤਾਨ ਦੇ ਲੈਫ਼ਟੀਨੈਂਟ ਜਨਰਲ ਬਣਾ ਦਿੱਤੇ ਗਏ।
ਅੰਤ ਵਿੱਚ, 23 ਜੂਨ 1992 ਨੂੰ ਸ਼ਾਮ ਦੇ 7 ਵਜੇ, ਭਾਈ ਸਾਹਿਬ ਅਤੇ ਆਪ ਦੇ ਭਰਾ ਨੂੰ ਹਜ਼ਾਰਾਂ ਦੀ ਗਿਣਤੀ ਚ ਭਾਰਤੀ ਫੌਜੀਆਂ ਨੇ ਘੇਰ ਲਿਆ
ਅਤੇ ਇੱਕ ਮੁਕਾਬਲਾ ਸ਼ੁਰੂ ਹੋ ਗਿਆ। ਕਿਸੇ ਮੁਖਬਰ ਨੇ ਭਾਰਤੀ
ਸੁਰੱਖਿਆ ਬਲਾਂ ਨੂੰ ਭਾਈ ਸਾਹਿਬ ਬਾਰੇ ਜਾਣਕਾਰੀ ਦਿੱਤੀ ਸੀ। 7 ਘੰਟੇ ਚੱਲੇ ਇਸ ਮੁਕਾਬਲੇ
ਵਿੱਚ, ਭਾਈ ਸਾਹਿਬ ਆਪਣੇ ਭਰਾ, ਭਾਈ ਮਨਜੂਰ ਅਹਿਮਦ ਜੀ ਉਰਫ ਟੀਟੂ ਸਣੇ, ਦੁਸ਼ਮਣ ਦੇ ਨਾਲ
ਲੜਦਿਆਂ ਸ਼ਹੀਦ ਹੋ ਗਏ। ਭਾਈ ਸਾਹਿਬ ਹਿੰਦੂਆਂ ਸਮੇਤ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਦੀ ਹਮੇਸ਼ਾ ਮਦਦ ਕਰਨ ਲਈ ਤਤਪਰ
ਰਹਿੰਦੇ ਸਨ। ਭਾਈ ਸਾਹਿਬ ਨੇ ਕਈ ਸਿੱਖ ਵਿਰੋਧੀ ਅਨਸਰਾਂ, ਗੱਦਾਰਾਂ ਅਤੇ ਮੁਖਬਰਾਂ ਦਾ ਸੋਧਾ ਲਾਇਆ ਸੀ। ਭਾਈ ਸਾਹਿਬ ਨੇ ਕਦੇ ਕਿਸੇ ਬੇਕਸੂਰ 'ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਆਪ ਨੇ ਆਪਣੇ ਗਰੁੱਪ ਨੂੰ ਅਜਿਹਾ ਕੁਝ ਕਰਨ ਦਿੱਤਾ। ਕਾਦੀਆਂ ਵਿੱਚ, ਭਾਈ ਸਾਹਿਬ ਨੇ ਬਹੁਤ ਸਾਰੇ ਅਜਿਹੇ ਕੱਟੜਪੰਥੀ ਲੋਕਾਂ ਦਾ ਸੋਧਾ ਲਾਇਆ ਜੋ ਜੁਝਾਰੂ ਸਿੰਘਾਂ ਦੀ ਸ਼ਹੀਦੀ ਦਾ
ਜਸ਼ਨ ਮਨਾਉਂਦੇ ਸਨ। ਭਾਈ ਸਾਹਿਬ ਨੇ 10 ਸਾਲ ਦੀ ਉਮਰ ਵਿੱਚ
ਹੀ ਸਾਰੀ ਕੁਰਾਨ ਸ਼ਰੀਫ ਨੂੰ ਪੜ੍ਹ ਲਿਆ ਸੀ। ਭਾਈ ਸਾਹਿਬ ਰੋਜ਼ਾਨਾ ਆਪਣੀ ਪ੍ਰਾਰਥਨਾ ਕਰਦੇ ਸਨ ਅਤੇ ਆਪ ਜੀ ਦੀ
ਸ਼ਹੀਦੀ ਦੇ ਦਿਨ ਵੀਂ, ਭਾਰਤੀ ਸੁਰੱਖਿਆ ਫ਼ੋਰਸਾਂ ਨੂੰ ਆਪ ਦੀ ਜੇਬ ਵਿਚੋਂ
ਇੱਕ ਕੁਰਾਨ ਸ਼ਰੀਫ ਮਿਲੀ ਸੀ।
ਖਾਲਿਸਤਾਨ ਮੂਵਮੈਂਟ 'ਚ ਭਾਈ ਸਾਹਿਬ ਦਾ ਯੋਗਦਾਨ ਇਹ ਗਲ੍ਹ ਸਪੱਸ਼ਟ ਕਰਦਾ ਹੈਂ ਕਿ ਹੋਰਨਾਂ ਪੰਜਾਬੀ ਭਾਈਚਾਰੇ ਨੇ ਵੀਂ ਹਿੰਦੁਸਤਾਨ ਦੀਆਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਲੁਹਾ
ਆਜ਼ਾਦੀ ਪ੍ਰਾਪਤ ਕਰਨ ਦੀ ਇਸ ਲਹਿਰ 'ਚ ਆਪਣਾ ਵੱਡਮੁੱਲਾ
ਯੋਗਦਾਨ ਪਾਇਆ। ਖਾਲਿਸਤਾਨ ਮੂਵਮੈਂਟ 'ਚ ਬਹੁਤ ਸਾਰੇ ਅਜਿਹੇ ਮੁਸਲਮਾਨ ਅਤੇ ਹਿੰਦੂ ਸ਼ਾਮਲ ਹੋਏ ਹਨ ਜੋ ਭਾਰਤ ਵਿਚ ਰਹਿਣ ਚ
ਅਸੰਤੁਸ਼ਟ ਸਨ, ਅਤੇ ਜੋ ਇੱਕ ਸੱਚੇ ਜਮਹੂਰੀ ਦੇਸ਼, ਖਾਲਿਸਤਾਨ ਵਿਚ ਆਜ਼ਾਦੀ ਦੀ ਚਮਕ ਨੂੰ ਅਨੁਭਵ ਕਰਨਾ ਚਾਹੁੰਦੇ ਸਨ।
ਆਉ
ਕੌਮ ਲਈ ਕੁਰਬਾਨ ਹੋਣ ਵਾਲੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਭੇਟ ਕਰੀਏ ਅਤੇ ਕੋਟਿ
ਕੋਟਿ ਪ੍ਰਨਾਮ ਕਰੀਏ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾਨ ਇਹਨਾਂ ਮਹਾਨ ਸੂਰਮਿਆਂ ਨੂੰ ਲਖ ਲਖ ਪ੍ਰਨਾਮ ਕਰਦਾ ਹੈ |khalsaraj131699@gmail.com

Ji Baba bohar ji
ReplyDelete