ਸ਼ਹੀਦੀ ਭਾਈ ਲਖਵਿੰਦਰ ਸਿੰਘ ਜਹਾਜ
(ਸ਼ਹੀਦੀ 3 ਜੁਲਾਈ, 1991)
'' ਇਕ ਬੇਨਤੀ ਕਰਦਾ ਸੰਗਤ ਨੂੰ , ਹਰ ਇੱਕ ਸਿੰਘ ਨੂੰ ਇਹ ਅਹਿਸਾਸ ਕਰਵਾ ਦਿਓ ਕੀ
''' ਅਸੀਂ ਗੁਲਾਮ ਆਂ ''''
ਤੇ ਅਸੀਂ ਗੁਲਾਮੀ ਗਲੋਂ ਲਾਹ ਕੇ ਜਿਉਣਾ ''''
--- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ----

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਲੋਂ ਸ਼ੁਰੂ ਕੀਤੀ ਸਿੱਖ ਆਜ਼ਾਦੀ ਲਹਿਰ ਨੂੰ ਅੱਗੇ ਲੈਕੇ ਜਾਣ ਲਈ ਇਸ ਸੰਘਰਸ਼ ਚ ਆਪਣੀਆਂ ਜ਼ਿੰਦਗੀਆਂ ਨੂੰ ਸਮਰਪਿਤ ਕਰਨ ਵਾਲੇ ਅਨੇਕਾਂ ਯੋਧਿਆਂ ਚੋਂ ਇੱਕ ਨਾਮ ਭਾਈ ਲਖਵਿੰਦਰ ਸਿੰਘ ਜੀ ਜਹਾਜ  ਦਾ ਵੀਂ ਆਉਂਦਾ ਹੈਂ ਜਿਹਨਾਂ ਦਾ ਨਾਂ ਦੇਸ਼ ਖਾਲਿਸਤਾਨ ਦੇ ਸੁਨੇਹਰੀ ਇਤਿਹਾਸ ਦੇ ਪੰਨਿਆਂ ਦੇ ਧ੍ਰੁਵ ਤਾਰੇ ਵਾਂਗ ਹਮੇਸ਼ਾਂ ਆਪਣੀ ਚਮਕ ਵਿਖੇਰਦਾ ਰਹੇਗਾ |
ਭਾਈ ਲਖਵਿੰਦਰ ਸਿੰਘ ਦਾ ਜਨਮ 1964 ਵਿੱਚ ਇਕ ਕਿਸਾਨ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਪਿੰਡ ਸੰਗਣਾ(ਨੇੜੇ ਥਾਂਦੇ) ਜਿਲ੍ਹਾ ਅੰਮਿ੍ਤਸਰ ਵਿਖੇ ਹੋਇਆ ਭਾਈ ਸਾਹਿਬ ਸਰਦਾਰ ਜੋਗਿੰਦਰ ਸਿੰਘ ਦੇ 8 ਬੱਚਿਆਂ ਤੋਂ ਦੂਜੇ ਨੰਬਰ ਤੇ ਸਨ ਭਾਈ ਸਾਹਿਬ ਦੀਆਂ 6 ਭੈਣਾਂ ਅਤੇ ਇਕ ਭਰਾ ਸੀ, ਬੀਬੀ ਚਰਨਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਭਾਈ ਮੰਗਲ ਸਿੰਘ, ਬੀਬੀ ਲਖਵਿੰਦਰ ਕੌਰ ਅਤੇ ਬੀਬੀ ਮਨਜੀਤ ਕੌਰ ਸੀ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਭਾਈ ਸਾਹਿਬ ਸਕੂਲ ਨਾਂ ਜਾ ਸਕੇ ਭਾਈ ਸਾਹਿਬ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਾਉਣ ਲੱਗ ਪਏ ਸਨ    1984 ਵਿੱਚ ਭਾਈ ਸਾਹਿਬ ਦਾ ਅਨੰਦ ਕਾਰਜ ਬੀਬੀ ਸ਼ਿੰਦਰ ਕੌਰ ਨਾਲ ਹੋਇਆ ਜਿਸ ਤੋਂ ਆਪ ਜੀ ਦੇ ਘਰ ਇੱਕ ਧੀ ਬੀਬੀ ਕੰਵਲਜੀਤ ਕੌਰ ਦਾਵਜਨਮ ਹੋਇਆ ਭਾਈ ਸਾਹਿਬ ਖੇਤੀਬਾੜੀ ਨਾਲ ਹੀ ਆਪਣਾ ਘਰ ਚਲਾਉਂਦੇ ਸਨ
ਇਹ ਓਹ ਸਮਾ ਜਿਸ ਸਮੇ ਸਿੱਖ ਸੰਘਰਸ਼ ਪੂਰਾ ਚੋਟੀ ਤੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹਾਦਰ ਪੁੱਤਰ ਭਾਰਤੀ ਫੋਰਸਾਂ ਦੇ ਨਾਸੀ ਧੂੰਆਂ ਕਰ ਰਹੇ ਸਨ ਭਾਈ ਸਾਹਿਬ ਦੇ ਇਲਾਕੇ ਦੇ ਕਈ ਨੌਜਵਾਨ ਪੁਲਸ ਦੀ ਤੰਗੀ ਪਰੇਸ਼ਾਨੀ ਤੋਂ ਅੱਕ ਕੇ ਰੂਪੋਸ਼ ਹੋ ਗਏ ਸਨ ਤੇ ਖਾਲਿਸਤਾਨ ਦੀ ਨੀਂਹ ਪੱਕੀ ਕਰਨ ਲਈ ਦੁਸ਼ਮਣ ਨਾਲ ਮੁਕਾਬਲਾ ਵੀ ਕਰ ਰਹੇ ਸਨ ਭਾਈ ਸਾਹਿਬ ਦਾ ਇਲਾਕੇ ਦੇ ਜੂਝਾਰੂ ਸਿੰਘਾ ਨਾਲ ਰਾਬਤਾ ਸੀ ਤੇ ਭਾਈ ਸਾਹਿਬ ਨੇ ਵੀ ਜੂਝਾਰੂ ਕਾਰਵਾਈਆ ਵਿਚ ਗੁਪਤ ਰੂਪ ਵਿਚ ਓਹਨਾ ਸਿੰਘਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸਿੱਖ ਨੌਜਵਾਨਾਂ ਦਾ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਿਲ ਹੋਣਾ ਸਰਕਾਰਾਂ ਤੇ ਫੋਰਸਾ ਨੂੰ ਗਵਾਰਾ ਨਹੀਂ ਸੀ ਖਾਂਦਾ ਤੇ ਨੌਜਵਾਨਾ ਨੂੰ ਤੋੜਨ ਲਈ ਓਹਨਾ ਦੇ ਪਰਿਵਾਰਾਂ, ਰਿਸ਼ਤੇਦਾਰਾ ਨੂੰ ਪੁਲਸ ਵੱਲੋਂ ਨਿਸ਼ਾਨਾ ਬਣਾਇਆ ਜਾਣ ਲੱਗਾ, ਜਿਹਦੇ ਵਿਚ ਭਾਈ ਸਾਹਿਬ ਦਾ ਪਰਿਵਾਰ ਵੀ ਸੀ ਭਾਈ ਸਾਹਿਬ ਘਰ-ਬਾਰ ਦਾ ਮੋਹ ਛੱਡ ਕੇ ਭਾਈ ਰੇਸ਼ਮ ਸਿੰਘ ਥਾਂਦੇ ਦੀ ਕਮਾਂਡ ਹੇਠ ਖਾਲਿਸਤਾਨ ਕਮਾਂਡੋ ਫੋਰਸ ਵਿਚ ਸ਼ਾਮਲ ਹੋ ਗਏ ਭਾਈ ਸਾਹਿਬ ਨੇ  ਸਾਥੀ ਜੂਝਾਰੂ ਸਿੰਘਾਂ ਨਾਲ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਕਈ ਬਹਾਦਰੀ ਭਰੇ ਕਾਰਨਾਮੇ ਕੀਤੇ ਭਾਈ ਸਾਹਿਬ ਨੇ ਭਾਰਤ ਸਰਕਾਰ ਨੂੰ ਹਿਲਾਉਣ ਲਈ ਕਈ ਐਕਸ਼ਨ ਕੀਤੇ ਭਾਈ ਸਾਹਿਬ ਦੇ ਇਲਾਕੇ ਵਿਚ ਤਾਇਨਾਤ ਫੋਰਸਾਂ ਭਾਈ ਸਾਹਿਬ ਦੇ ਨਾਂ ਤੋਂ ਬਹੁਤ ਡਰਦੀਆ ਸਨ ਇੱਕ ਵਾਰ ਭਾਈ ਸਾਹਿਬ ਨੇ ਆਪਣੇ ਇਲਾਕੇ ਦਾ ਥਾਣਾ ਬੰਬ ਨਾਲ ਉਡਾ ਪੂਰਾ ਤਬਾਹ ਕਰ ਦਿੱਤਾ ਸੀ ਭਾਈ ਸਾਹਿਬ ਨੇ ਪਿੰਡ ਕੋਟਲੀ ਦੇ ਥਾਣੇ ਤੇ ਵੀ ਹਮਲਾ ਕੀਤਾ ਸੀ ਭਾਈ ਸਾਹਿਬ ਦੀਆ ਕਾਰਵਾਈਅਾ ਕਰਕੇ ਸਰਕਾਰ ਨੇ ਭਾਈ ਸਾਹਿਬ ਦੇ ਸਿਰ 'ਤੇ 10 ਲੱਖ ਰੁਪਏ ਦੇ ਇਨਾਮ ਰੱਖ ਦਿੱਤਾ ਭਾਈ ਸਾਹਿਬ ਨੂੰ ਸਥਾਨਕ ਲੋਕ ਬਹੁਤ ਪਿਆਰ ਕਰਦੇ ਸਨ ਸਿੱਖ ਧਰਮ ਦੀ ਪਹਿਰੇਦਾਰੀ ਕਰਨ ਦੇ ਨਾਲ-ਨਾਲ ਭਾਈ ਸਾਹਿਬ  ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਪੁਲਸ ਤੇ ਗੁੰਡਿਆਂ ਤੋਂ ਮਹਿਫੂਜ ਰੱਖਿਆ
3 ਜੁਲਾਈ, 1991 ਨੂੰ ਭਾਈ ਸਾਹਿਬ ਆਪਣੇ 3 ਹੋਰ ਜੂਝਾਰੂ ਸਿੰਘਾਂ ਨਾਲ ਆਪਣੇ ਪਿੰਡ ਦੇ ਬਾਹਰ ਮੋਟਰ/ਬੰਬੀ ਤੇ ਬੈਠੇ ਅਰਾਮ ਕਰ ਸਨ, ਜਦੋਂ ਕਿਸੇ ਨੇ ਇਨਾਮ ਦੇ ਲਾਲਚ ਕਰਕੇ ਭਾਈ ਸਾਹਿਬ ਦੀ ਮੁਖਬਰੀ ਕਰ ਦਿੱਤੀ ਤੇ ਭਾਈ ਸਾਹਿਬ ਦੇ ਟਿਕਾਣੇ ਬਾਰੇ ਪੁਲਸ ਨੂੰ ਦੱਸ ਦਿੱਤਾਉਸ ਵੇਲੇ ਸਿੰਘਾਂ ਕੋਲ ਸੀਮਤ ਹਥਿਆਰ ਸਨ ਪਰ ਸਿੰਘਾ ਨੇ ਫੇਰ ਵੀ ਫੋਰਸਾਂ ਦਾ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ  ਕੀਤੀਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦ ਭਾਈ ਲਖਵਿੰਦਰ ਸਿੰਘ ਜੀ ਜਹਾਜ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈਂkhalsaraj131699@gmail.com
ਨੋਟ: ਇਹ ਜਾਣਕਾਰੀ ਭਾਈ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ