ਸ਼ਹੀਦ ਭਾਈ ਦਵਿੰਦਰ ਸਿੰਘ ਜੀ ਜਾਗੋ - ਬੱਬਰ
ਖਾਲਸਾ
( ਸ਼ਹੀਦੀ 23 ਜੁਲਾਈ 1987 )
ਭਾਈ ਦਵਿੰਦਰ ਸਿੰਘ ਜੀ ਜਾਗੋ ਦਾ ਜਨਮ ਜ਼ਿਲ੍ਹਾ ਬਟਾਲਾ ਦੇ ਪਿੰਡ ਨੱਥੂਵਾਲ ਵਿਖੇ ਸਰਦਾਰ ਕਰਤਾਰ ਸਿੰਘ ਜੀ ਦੇ ਘਰ, ਮਾਤਾ ਚਰਨ ਕੌਰ ਜੀ ਦੀ ਕੁੱਖੋਂ, ਸਾਲ 1962 ਵਿੱਚ ਹੋਇਆ। ਭਾਈ ਸਾਹਿਬ ਜੀ ਛੇ ਭੈਣ-ਭਰਾਵਾਂ - ਭਾਈ ਦਰਸ਼ਨ ਸਿੰਘ ਜੀ, ਭਾਈ ਪੂਰਨ ਸਿੰਘ ਜੀ, ਬੀਬੀ ਦਲਬੀਰ ਕੌਰ ਜੀ, ਬੀਬੀ ਜਗੀਰ ਕੌਰ ਜੀ ਅਤੇ ਭਾਈ ਗੁਰਮੇਜ ਸਿੰਘ ਜੀ, ਵਿੱਚੋਂ ਸਬ ਤੋ ਛੋਟੇ ਸੀ। ਭਾਈ ਸਾਹਿਬ ਨੇ ਇੱਕ ਗੁਰਸਿੱਖ ਕਿਸਾਨ ਦੇ ਘਰ ਵਿਚ
ਜਨਮ ਲਿਆ। ਭਾਈ ਸਾਹਿਬ ਜੀ ਨੇ ਕਾਲਾ ਅਫ਼ਗਾਨੇ ਦੇ ਇਕ ਸਰਕਾਰੀ ਸਕੂਲ ਚੋਂ ਆਪਣੀ 8ਵੀਂ ਕਲਾਸ ਪਾਸ ਕੀਤੀ।ਬਚਪਨ ਤੋ ਹੀ ਭਾਈ ਸਾਹਿਬ ਜੀ ਪੜਾਈ ਦੇ ਨਾਲੋਂ ਨਾਲ ਘਰ ਦੇ ਕੰਮਾਂ-ਕਾਰਾਂ ਚ ਹੱਥ ਵਟਾਉਂਣ ਲੱਗ ਪਏ ਸੀ। 1982 ਵਿੱਚ ਭਾਈ ਸਾਹਿਬ ਦੇ ਵੱਡੇ ਭਰਾ, ਭਾਈ ਪੂਰਨ ਸਿੰਘ ਜੀ ਨੂੰ ਜਮੀਨੀ ਝਗੜੇ ਚ ਕਿਸੇ ਨੂੰ ਮਾਰਨ ਦੇ ਦੋਸ਼ ਤਹਿਤ ਗ੍ਰਿਫਤਾਰ
ਕਰ ਲਿਆ ਗਿਆ ਅਤੇ ਆਪ ਨੂੰ ਵੀਂ ਭਾਈ ਪੂਰਨ ਸਿੰਘ ਜੀ ਨਾਲ ਪੁਲਿਸ ਫ਼ੜ ਕੇ ਲੈ ਗਈ। ਆਪ ਦੋਹਨਾਂ ਭਰਾਵਾਂ ਨੂੰ ਜੇਲ੍ਹ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇਸ ਕਾਰਨ ਭਾਈ ਸਾਹਿਬ ਜੀ ਦੀ ਪੜ੍ਹਾਈ ਵਿੱਚੇ ਛੁੱਟ ਗਈ। ਜੇਲ੍ਹ ਵਿੱਚ ਹੀ ਭਾਈ
ਸਾਹਿਬ ਜੀ ਦੀ ਮੁਲਾਕਾਤ ਭਾਈ ਅਮਰੀਕ ਸਿੰਘ ਜੀ, ਪ੍ਰਧਾਨ ਆਲ ਇੰਡੀਆ
ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੇ ਇਕ ਸੀਨੀਅਰ ਸਿੰਘ ਬਾਬਾ ਠਾਹਰਾ ਸਿੰਘ ਜੀ ਵਰਗੇ
ਗੁਰਸਿੱਖਾਂ ਨਾਲ ਹੋਈ।
ਬਚਪਨ ਤੋਂ ਹੀ ਭਾਈ ਸਾਹਿਬ ਜੀ ਨੂੰ ਗਾਇਨ ਕਰਨ ਦਾ ਸੌਂਕ ਸੀ, ਆਪ ਸੁੰਦਰ ਕਵੀਸ਼ਰੀ ਗਾਇਨ ਕਰਿਆ ਕਰਦੇ ਸਨ। ਜੂਨ 1984 ਦੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੌਰਾਨ ਜਦੋਂ ਹਜਾਰਾਂ ਨਿਰਦੋਸ਼ ਸਿੱਖ ਮਾਰੇ ਗਏ ਸਨ, ਉਸ ਦੌਰਾਨ ਭਾਈ ਸਾਹਿਬ ਜੀ ਗੁਰਦਾਸਪੁਰ ਜੇਲ੍ਹ ਵਿਚ ਸੀ। ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦਾ ਭਾਈ ਸਾਹਿਬ ਜੀ ਤੇ ਇੱਕ ਡੂੰਘਾ ਅਸਰ ਪਿਆ ਸੀ। ਉਹ ਹਮੇਸ਼ਾ ਜੇਲ੍ਹ ਚੋਂ ਬਾਹਰ ਨਿਕਲਕੇ ਏਸ ਸਭ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਬਾਰੇ ਸੋਚਦੇ ਰਹਿੰਦੇ। ਜੇਲ੍ਹ ਵਿੱਚ ਭਾਈ ਸਾਹਿਬ ਜੀ ਦੀ ਮੁਲਾਕਾਤ ਬਹੁਤ ਸਾਰੇ ਜੁਝਾਰੂ ਸਿੰਘਾਂ - ਭਾਈ ਪਰਮਜੀਤ ਸਿੰਘ ਜੀ ਤੁੱਗਲਵਾਲ, ਭਾਈ ਲਾਡੀ ਸਿੰਘ ਜੀ
ਤੁੱਗਲਵਾਲ, ਭਾਈ ਗੁਰਦੀਪ ਸਿੰਘ ਪੀ.ਏ (ਭਾਈ ਅਮਰੀਕ ਸਿੰਘ ਜੀ ਦੇ ਪੀ.ਏ), ਭਾਈ ਕੁਲਵਿੰਦਰ ਸਿੰਘ ਜੀ ਕਲਾਨੌਰ, ਭਾਈ ਜਗਦੀਸ਼ ਸਿੰਘ ਜੀ ਮਹਿਮਾ ਚੱਕ ਨਾਲ ਹੋਈ। ਭਾਈ ਸਾਹਿਬ ਜੀ ਨੇ ਭਾਈ ਜਗਦੀਸ਼ ਸਿੰਘ ਜੀ ਮਹਿਮਾ ਚੱਕ ਵੱਲੋਂ ਲਿਖੀ ਬਹੁਤ ਹੀ ਮਸ਼ਹੂਰ
ਜਾਗੋ ਗਾਈ ਸੀ, ਜਿਸਨੂੰ ਹਰ ਕਿਸੇ ਨੇ ਬਹੁਤ ਪਿਆਰ ਦਿੱਤਾ ਅਤੇ ਇਸ
ਤੋਂ ਬਾਅਦ ਹੀ ਭਾਈ ਸਾਹਿਬ ਜੀ ਦੇ ਨਾਮ ਨਾਲ ਜਾਗੋ ਉਪਨਾਮ ਜੁੜਿਆ ਸੀ। 1985 ਵਿੱਚ ਭਾਈ ਸਾਹਿਬ ਜੀ ਦੀ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰਿਵਾਰ ਵਲੋਂ ਹਾਈ
ਕੋਰਟ 'ਚ ਬਹੁਤ ਸਾਰੀਆਂ ਅਪੀਲਾਂ ਦੇ ਬਾਅਦ ਮਾਫ਼ ਹੋ ਗਈ। ਭਾਈ ਸਾਹਿਬ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸੇ ਵੇਲੇ ਉੱਤੇ ਹੀ ਭਾਈ ਜਗਦੀਸ਼ ਸਿੰਘ ਜੀ ਮਹਿਮਾ ਚੱਕ ਵੀਂ
ਸਜ਼ਾ ਪੂਰੀ ਕਰ ਬਾਹਰ ਆ ਚੁੱਕੇ ਸੀ। ਰਿਹਾਈ ਉਪਰਾਂਤ ਭਾਈ ਸਾਹਿਬ ਜੀ ਨੇ ਪੰਜ ਪਿਆਰਿਆਂ
ਕੋਲੋਂ ਅੰਮ੍ਰਿਤਪਾਨ ਕਰ ਲਿਆ ਅਤੇ ਇੱਕ ਗੁਰਸਿੱਖ ਸਜ ਗਏ।
ਖਾਲਿਸਤਾਨ ਦੇ ਲਈ ਸਿੱਖ ਹਥਿਆਰਬੰਦ ਸੰਘਰਸ਼ ਆਪਣੇ ਪੂਰੇ ਸਿਖਰ ਅਤੇ ਪੂਰੀ
ਸਰਗਰਮ 'ਤੇ ਸੀ। ਸਾਰੇ ਪੰਜਾਬ ਵਿੱਚੋਂ, ਹਜਾਰਾਂ ਜੁਝਾਰੂ ਸਿੰਘਾਂ ਨੇ ਘਰ-ਬਾਰ ਛੱਡ ਦਿੱਤੇ ਸੀ ਅਤੇ ਸਿੱਖ ਵਿਰੋਧੀ ਤੱਤ ਨੂੰ
ਸਜ਼ਾ ਦੇਕੇ ਆਪਣਾ ਦੇਸ਼ ਵਾਪਸ ਲੈਣ ਅਤੇ ਹੋ ਰਹੇ ਮਨੁੱਖੀ ਘਾਣ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰ ਰਹੇ
ਸਨ। ਭਾਈ ਸਾਹਿਬ ਜੀ ਅਤੇ ਭਾਈ ਜਗਦੀਸ਼ ਸਿੰਘ ਜੀ
ਮਹਿਮਾ ਚੱਕ ਨੇ ਇੱਕ ਕਵੀਸ਼ਰੀ ਜਥਾ ਗਠਨ ਕਰ ਖਾਲਿਸਤਾਨੀ ਸ਼ਹੀਦਾਂ ਅਤੇ ਜੰਗ-ਏ-ਮੈਦਾਨ ਵਿੱਚ ਲੜ੍ਹ ਰਹੇ ਜੁਝਾਰੂੂ ਸਿੰਘਾਂ ਦੀ ਸਿਫ਼ਤ
ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਭਾਰਤੀ ਸੁਰੱਖਿਆ ਬਲ ਭਾਈ ਸਾਹਿਬ ਜੀ ਦਾ ਸ਼ਿਕਾਰ ਕਰ ਨੂੰ ਕਾਹਲੀਆਂ ਸਨ, ਉਹਨਾਂ ਨੇ ਕਦੇ ਭਾਈ ਸਾਹਿਬ ਦੇ ਪਰਿਵਾਰ ਦੇ ਜੀਅਾਂ ਅਤੇ ਕਦੇ ਰਿਸ਼ਤੇਦਾਰ ਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ
ਸੀ। ਜਲਦੀ ਹੀ ਭਾਈ ਸਾਹਿਬ ਜੀ ਦੀ ਮੁਲਾਕਾਤ ਸ੍ਰੀ ਦਰਬਾਰ ਸਾਹਿਬ 'ਤੇ ਕਵੀਸ਼ਰੀ ਗਾਇਨ ਕਰਦਿਆਂ ਬੱਬਰ ਖਾਲਸਾ ਦੇ ਜੁਝਾਰੂ ਸਿੰਘਾਂ ਨਾਲ ਹੋ ਗਈ। ਭਾਈ ਸਾਹਿਬ ਜੀ ਬੱਬਰ ਖਾਲਸਾ ਵਿੱਚ ਸ਼ਾਮਲ ਹੋ ਗਏ ਅਤੇ ਬੱਬਰ ਖਾਲਸਾ ਦੇ ਹੋਰ
ਜੁਝਾਰੂ ਸਿੰਘਾਂ - ਮਾਸਟਰ ਸੁਖਵਿੰਦਰ ਸਿੰਘ ਜੀ ਡੱਬਣਵਾਲ, ਭਾਈ ਗੁਰਨਾਮ ਸਿੰਘ ਜੀ ਪਹਿਲਵਾਨ, ਭਾਈ ਧਰਮ ਸਿੰਘ ਜੀ
ਕੱਸ਼ਤੀਵਾਲ, ਭਾਈ ਕਰਮ ਸਿੰਘ ਜੀ, ਭਾਈ ਬਲਦੇਵ ਸਿੰਘ ਜੀ ਡਾਰੰਗਵਾਲ, ਭਾਈ ਚੜ੍ਹਤ ਸਿੰਘ ਜੀ
ਬੱਬਰ ਗਾਸ਼ੀਤਪੁਤ ਆਦਿ ਨਾਲ ਸੇਵਾ ਆਰੰਭ ਦਿੱਤੀ।
ਭਾਈ ਸਾਹਿਬ ਜੀ ਨੂੰ ਆਪਣੇ ਖੇਤਰ ਵਿੱਚ ਬੱਬਰ ਖਾਲਸਾ ਦੇ ਜਨਰਲ ਬਣਾਇਆ ਗਿਆ। ਭਾਈ ਸਾਹਿਬ ਨੇ ਬਹੁਤ ਸਾਰੀਆਂ ਜੁਝਾਰੂ ਕਾਰਵਾਈਆਂ ਕੀਤੀਆਂ ਅਤੇ ਹਮੇਸ਼ਾ ਉੱਚ ਭਾਵਨਾ ਵਿਚ ਰਹੇ। ਭਾਈ ਸਾਹਿਬ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਪਾਸੋ ਸਿਖਲਾਈ ਪ੍ਰਾਪਤ ਕਰਨ ਲਈ ਕਈ ਵਾਰ ਨੇੜਲੇ ਦੇਸ਼, ਪਾਕਿਸਤਾਨ ਵੱਲ ਵੀਂ ਗਏ। ਸਿਖਲਾਈ ਕੈਪਾਂ ਦੌਰਾਨ ਹਰ ਬਰੇਕ ਵਿੱਚ ਭਾਈ ਸਾਹਿਬ ਜੀ ਕਵੀਸ਼ਰੀ ਗਾਇਨ ਕਰ
ਲੱਗਦੇ ਅਤੇ ਇਸ ਤਰ੍ਰਾਂ ਸਾਥੀ ਜੁਝਾਰੂ ਸਿੰਘਾਂ ਦਾ ਲਹੂ ਗਰਮ ਰੱਖਦੇ, ਇਸ ਕਰਕੇ ਜੁਝਾਰੂ ਸਿੰਘਾਂ ਵਿੱਚ ਆਪਨੂੰ ਬਹੁਤ ਪਿਆਰ ਮਿਲਦਾ। ਭਾਈ ਸਾਹਿਬ ਜੀ ਨੇ ਜ਼ੁਲਮੀ ਭਾਰਤ ਸਰਕਾਰ ਦੇ ਖਿਲਾਫ਼ ਬਹੁਤ ਸਾਰੀਆਂ ਜੁਝਾਰੂ ਕਾਰਵਾਈਆਂ
ਕੀਤੀਆਂ। 1986 ਵਿੱਚ, ਭਾਈ ਸਾਹਿਬ ਜੀ ਅਤੇ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਨੂੰ ਬਟਾਲਾ ਖੇਤਰ ਵਿਚ ਸੀ.ਆਰ.ਪੀ.ਐਫ ਨੇ ਆ ਘੇਰਿਆ ਸੀ ਅਤੇ ਇਸ ਮੁਕਾਬਲੇ ਵਿੱਚ, ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਬਚਕੇ ਨਿਕਲਣ ਚ ਕਾਮਯਾਬ ਰਹੇ ਪਰ ਭਾਈ ਸਾਹਿਬ ਜੀ
ਹਥਿਆਰਾਂ ਦੀ ਛੁਪਣਗਾਹ ਨਾਲ ਗ੍ਰਿਫਤਾਰ ਕਰ ਲਏ ਗਏ। ਗ੍ਰਿਫਤਾਰ ਕਰਨ ਉਪਰਾਂਤ ਭਾਈ ਸਾਹਿਬ ਜੀ ਉੱਤੇ ਬਟਾਲਾ ਦੇ ਸਦਰ ਪੁਲਿਸ ਸਟੇਸ਼ਨ ਵਿੱਚ
ਅੰਨ੍ਹੇਵਾਹ ਤਸ਼ਦਦ ਹੋਇਆ, ਇਹੀ ਸਬ ਅੰਮ੍ਰਿਤਸਰ ਦੇ ਪੁੱਛਗਿੱਛ ਸੈਂਟਰ ਵਿੱਚ ਲੈ
ਜਾਕੇ ਕੀਤਾ ਗਿਆ। ਭਾਈ ਸਾਹਿਬ ਜੀ ਨੂੰ ਸਾਥੀ ਜੁਝਾਰੂ ਸਿੰਘਾਂ ਅਤੇ ਹਥਿਆਰ ਦੇ ਟਿਕਾਣੇ ਬਾਰੇ ਪੁੱਛਿਆ ਗਿਆ ਪਰ ਭਾਈ ਸਾਹਿਬ ਜੀ ਨੇ
ਦੁਸ਼ਮਣ ਨੂੰ ਕੋਈ ਵੀ ਜਾਣਕਾਰੀ ਨਾ ਦਿੱਤੀ। ਇਸ ਕੇਸ ਵਿੱਚ ਭਾਈ ਸਾਹਿਬ ਜੀ ਨੂੰ ਲਗਭਗ ਇਕ ਸਾਲ ਜੇਲ ਵਿੱਚ ਰਹੇ। ਅੰਤ ਭਾਈ ਸਾਹਿਬ ਦੇ ਪਰਿਵਾਰ ਵਾਲਿਆਂ ਨੇ ਇਸ ਕੇਸ ਚੋਂ ਭਾਈ ਸਾਹਿਬ ਜੀ ਦੀ ਜਮਾਨਤ
ਕਰਵਾ ਲਈ। ਬਾਹਰ ਆਉਂਣ ਦੇ ਛੇਤੀ ਬਾਅਦ ਹੀ ਭਾਈ ਸਾਹਿਬ ਜੀ ਫ਼ਿਰ ਰੂਪੋਸ਼ ਹੋ ਗਏ ਅਤੇ
ਬੱਬਰ ਖਾਲਸਾ ਦੇ ਜੁਝਾਰੂ ਸਿੰਘਾਂ ਨਾਲ ਸੇਵਾ ਆਰੰਭ ਦਿੱਤੀ।
ਬਟਾਲਾ ਦੇ ਸਥਾਨਕ ਸਿੱਖ ਸੰਗਤ ਦੇ ਸਹਿਯੋਗ ਨਾਲ ਭਾਈ ਸਾਹਿਬ ਜੀ ਨੇ ਨਸਲਵਾਦੀ ਸ਼ਿਵ ਸੈਨਾ ਨੂੰ ਸਬਕ
ਸਿਖਾਇਆ ਜਿਸਨੇ ਖੇਤਰ ਵਿੱਚ ਸਿੱਖ ਅਤੇ ਸਿੱਖ ਧਰਮ 'ਤੇ ਨਸਲੀ ਹਮਲੇ ਕਰਨ
ਦੀਆਂ ਸਬ ਹੱਦਾਂ ਬੰਨ੍ਹੇ ਤੋੜ ਦਿੱਤੇ ਸੀ। ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਕਈ ਨਿਰਦੋਸ਼ ਸਿੱਖਾਂ ਨੂੰ ਬਿਨਾਂ ਕੋਈ ਕਾਰਨ ਮਾਰਿਆ ਗਿਆ। ਭਾਈ ਸਾਹਿਬ ਜੀ ਨੇ ਆਪਣੇ ਜੁਝਾਰੂ ਸਿੰਘਾਂ ਦੇ ਗਰੁੱਪ ਨਾਲ, ਸਿੱਖਾਂ ਦੇ ਕਾਤਲਾਂ ਦੀ ਨਿਸ਼ਾਨਦੇਹੀ ਕਰ ਉਹਨਾਂ ਨੂੰ
ਉਹਨਾਂ ਦੇ ਘਰ ਦੇ ਸਾਹਮਣੇ ਹੀ ਪਾਰ ਬੁਲਾਇਆ। ਫਿਰ ਭਾਈ ਸਾਹਿਬ ਜੀ ਨੇ ਬਟਾਲਾ ਚੱਕਰੀ ਵਿਚ ਬਲਦੇਵ ਕੁਮਾਰ ਦੀ ਦੁਕਾਨ ਵਿੱਚ ਹੱਥਗੋਲੇ ਸੁੱਟੇ, ਜੋ ਕਿ ਉਸ ਖੇਤਰ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਸੀ, ਪਰ
ਬਦਕਿਸਮਤੀ ਨਾਲ ਬਲਦੇਵ ਕੁਮਾਰ ਬਚ ਗਿਆ। ਫਿਰ ਭਾਈ ਸਾਹਿਬ ਨੇ ਕਾਮਾ ਨੰਗਲ ਨੇੜੇ ਪਿੰਡ ਘੋਗਾ, ਸਿਪਾਹੀਆਂ ਸਣੇ ਇੱਕ ਸੀ.ਆਰ.ਪੀ.ਐਫ ਜੀਪ ਉਡਾਈ। ਭਾਈ ਸਾਹਿਬ ਜੀ ਨੇ ਪਿੰਡ ਚਾਹਲ, ਜ਼ਿਲ੍ਹਾ ਬਟਾਲਾ ਵਿਚ ਬੇਰਹਿਮ ਪੁਲਿਸ ਅਧਿਕਾਰੀਆਂ ਨੂੰ ਵੀਂ ਪਾਰ ਬੁਲਾਇਆ। ਭਾਈ ਸਾਹਿਬ ਜੀ ਨੱਥੂਵਾਲ ਦੇ ਇਕ
ਪੰਜਾ ਨਾਮ ਦੇ ਪੁਲਿਸ ਮੁਖਬਰ ਨੂੰ ਵੀਂ ਸਜ਼ਾ ਦਿੱਤੀ ਜਿਸਨੇ ਬਹੁਤ ਸਾਰੇ ਜੁਝਾਰੂ ਸਿੰਘਾਂ ਨੂੰ
ਗ੍ਰਿਫਤਾਰ ਅਤੇ ਸ਼ਹੀਦ ਕਰਵਾਇਆ ਸੀ। ਇਹਨਾਂ ਨਿਡਰ ਅਤੇ ਬਹਾਦਰ ਜੁਝਾਰੂ ਕਾਰਵਾਈਆਂ ਕਰਕੇ ਭਾਰਤੀ ਸੁਰੱਖਿਆ
ਬਲ ਕਿਸੇ ਵੀ ਕੀਮਤ 'ਤੇ ਭਾਈ ਸਾਹਿਬ ਜੀ ਫ਼ੜਨਾ ਚਾਹੁੰਦੇ ਸਨ। ਪੁਲਿਸ ਨੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਭਾਈ ਸਾਹਿਬ ਦੇ ਮਾਤਾ ਜੀ ਅਤੇ ਆਪਜੀ ਦੀਆਂ ਦੋ ਸਾਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਤੇ ਬਾਅਦ ਚ ਤਸ਼ਦਦ ਵੀਂ ਹੋਇਆ। ਭਾਈ ਸਾਹਿਬ ਜੀ ਪੂਰਨ ਚੜਦੀਕਲਾ ਵਿੱਚ ਪੰਥ ਲਈ ਸੇਵਾ ਕਰਦੇ ਰਹੇ।
ਫਿਰ 22 ਜੁਲਾਈ ਨੂੰ 1987 ਨੂੰ, ਬਟਾਲਾ ਦੇ ਨੇੜੇ ਨਸ਼ਹਿਰਾ ਪਿੰਡ ਵਿੱਚ, ਬੱਬਰ ਖਾਲਸਾ ਦੇ ਸਿੰਘਾਂ ਨੇ ਇਕ ਛੁਪਨਗਾਹ 'ਤੇ ਮੀਟਿੰਗ ਕੀਤੀ। ਮੀਟਿੰਗ ਉਸੇ ਦਿਨ ਹੀ ਖਤਮ ਹੋ ਗਈ ਸੀ ਅਤੇ ਸਿੰਘ ਵੀਂ ਆਪਣੇ ਟਿਕਾਣੇ ਨੂੰ ਵਾਪਸ ਚਲੇ ਗਏ ਸਨ ਪਰ ਭਾਈ ਸਾਹਿਬ ਜੀ ਨੇ ਇੱਥੇ ਹੀ ਠਹਿਰ ਕੇ ਰਾਤ ਬਿਤਉਣ ਦਾ ਫੈਸਲਾ
ਕੀਤਾ, ਭਾਈ ਸਾਹਿਬ ਜੀ ਉਸ ਸਮੇਂ ਨਿਹੱਥੇ ਸੀ। ਇਸ ਦੌਰਾਨ ਹੀ ਕਿਸੇ ਮੁਖਬਰ ਨੇ ਆਪਦੇ ਠਿਕਾਨੇ ਬਾਰੇ ਪੁਲਿਸ ਨੂੰ ਸੂਚਨਾ ਕਰ ਦਿੱਤੀ ਅਤੇ
ਕੁਝ ਘੰਟੇ ਦੇ ਅੰਦਰ-ਅੰਦਰ ਹੀ ਭਾਰਤੀ ਸੁਰੱਖਿਆ ਬਲਾਂ ਨੇ ਆਪਨੂੰ ਘੇਰ ਲਿਆ। ਨਿਹੱਥੇ ਕਾਰਨ ਹੋਣ ਕਰਕੇ ਭਾਈ ਸਾਹਿਬ ਜੀ ਘਰ ਦੇ ਬਾਹਰ ਆਏ ਅਤੇ ਖੇਤਾਂ ਦੇ ਵੱਲ ਭੱਜਣ ਲੱਗੇ। ਜਿਉ ਹੀ ਸੀ.ਆਰ.ਪੀ.ਐਫ ਸਿਪਾਹੀਆਂ ਨੇ ਭਾਈ ਸਾਹਿਬ ਜੀ ਨੂੰ ਵੇਖਿਆ, ਉਹਨਾਂ ਗੋਲੀ ਚਲਾ ਦਿੱਤੀ ਜੋ ਕਿ ਭਾਈ ਸਾਹਿਬ ਜੀ ਦੇ ਗਿੱਟੇ ਵਿਚ ਲੱਗੀ। ਭਾਈ ਸਾਹਿਬ ਜੀ ਚਲਣ ਤੋਂ ਅਸਮਰੱਥ ਹੋ ਗਏ ਅਤੇ ਆਪਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ, ਭਾਈ ਸਾਹਿਬ ਜੀ ਨੂੰ ਬਟਾਲਾ ਭੇਜਿਆ ਗਿਆ ਜਿੱਥੇ ਅੰਨ੍ਹੇਵਾਹ ਤਸ਼ਦਦ ਕੀਤਾ ਗਿਆ। ਭਾਈ ਸਾਹਿਬ ਜੀ ਨੂੰ ਸਾਥੀ ਜੁਝਾਰੂ ਸਿੰਘਾਂ ਅਤੇ ਹਥਿਆਰ ਦੇ ਟਿਕਾਣੇ ਬਾਰੇ ਪੁੱਛਿਆ ਗਿਆ
ਪਰ ਭਾਈ ਸਾਹਿਬ ਜੀ ਨੇ ਦੁਸ਼ਮਣ ਨੂੰ ਕੋਈ ਵੀ ਜਾਣਕਾਰੀ ਨਾ ਦਿੱਤੀ। ਭਾਈ ਸਾਹਿਬ ਹਮੇਸ਼ਾ ਇਹੀ ਕਹਿੰਦੇ ਕਿ - ''ਮੈਨੂੰ ਪਤਾ ਹੈਂ
ਹਥਿਆਰ ਕਿੱਥੇ ਹਨ, ਪਰ ਉਹ ਸਾਡੀ ਜੱਥੇਬੰਦੀ ਨਾਲ ਸੰਬੰਧਿਤ ਹਨ ਅਤੇ ਸਿਰਫ
ਉਹੀ ਵਰਤ ਸਕਦੇ ਹਨ, ਮੈਂਨੂੰ ਪਤਾ, ਤੁਸੀਂ
ਮੈਨੂੰ ਮਾਰਨ ਜਾ ਰਹੇ ਹੋ, ਕਰੋ ਜੋ ਕਰਨਾ। ਮੈਂ ਤੁਹਾਨੂੰ ਕੁਝ ਵੀਂ ਨਹੀਂ ਦੱਸਣ ਜਾ ਰਿਹਾ।''
ਭਾਈ ਸਾਹਿਬ ਜੀ ਨੇ ਫਿਰ ਇੱਕ ਪੁਲਿਸ ਅਧਿਕਾਰੀ ਸੰਤਾ ਸਿੰਘ ਨੂੰ ਪੀਣ ਲਈ ਇੱਕ ਪਾਣੀ ਦਾ ਇੱਕ ਗਲਾਸ ਮੰਗਿਆ, ਜੋਕਿ ਉਸ ਪੁਲਿਸ
ਅਧਿਕਾਰੀ ਨੇ ਲਿਆਕੇ ਦੇ ਦਿੱਤਾ। ਭਾਈ ਸਾਹਿਬ ਜੀ ਨੇ ਪਾਣੀ ਪੀਤਾ ਅਤੇ ਫਿਰ ਕਿਹਾ, - "ਹੁਣ ਮੈਨੂੰ ਇਹ ਮੰਨਵਾ ਹੀ ਦਿਖਾ ਦੋ ਕਿ ਮੈਂ ਇਹ ਪਾਣੀ ਨੂੰ ਪੀਤਾ ਹੈਂ..।" ਪੁਲਿਸ ਬਹੁਤ ਗੁੱਸੇ ਵਿੱਚ ਸੀ ਅਤੇ 23 ਜੁਲਾਈ ਨੂੰ 1987 ਦੀ ਉਸੇ ਰਾਤ ਨੂੰ ਹੀ ਭਾਈ ਸਾਹਿਬ ਜੀ ਨੂੰ ਇਕ ਹੋਰ ਸਿੰਘ ਨਾਲ ਬਟਾਲਾ ਨੇੜੇ
ਪਿੰਡ ਐਹਾ ਤਲਵੰਡੀ, ਨੇੜੇ ਇਕ ਫਰਜ਼ੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਦੀ ਸ਼ਹੀਦੀ ਦੇ ਬਾਅਦ,
ਉਹਨਾਂ ਦਾ ਮ੍ਰੀਤਕ ਸਰੀਰ ਪਰਿਵਾਰ
ਨੂੰ ਦਿੱਤਾ ਗਿਆ। ਭਾਈ ਸਾਹਿਬ ਜੀ ਦਾ ਅੰਤਿਮ ਸਸਕਾਰ ਉਹਨਾਂ ਦੇ ਨਾਲ ਮਾਰੇ ਗਏ ਦੂਜੇ ਸਿੰਘ ਦੇ ਨਾਲ ਕੀਤਾ ਗਿਆ। ਪੁਲਿਸ ਦਾ ਕਹਿਰ ਇਸਤੋਂ ਬਾਅਦ ਵੀਂ ਨਾ ਰੁਕਿਆ, ਪੁਲਿਸ ਵੱਲੋਂ ਭਾਈ ਸਾਹਿਬ ਦੇ ਭਰਾ, ਭਾਈ ਗੁਰਮੇਜ ਸਿੰਘ
ਜੀ ਨੂੰ ਬੱਬਰ ਖਾਲਸਾ ਦੇ ਲਈ ਹਥਿਆਰ ਤਸਕਰੀ ਦੇ ਦੋਸ਼ ਲਗਾ ਗ੍ਰਿਫਤਾਰ ਕੀਤਾ ਗਿਆ ਅਤੇ ਇਸੇ ਦੋਸ਼
ਦੇ ਨਾਲ ਭਾਈ ਸਾਹਿਬ ਜੀ ਦੇ ਭਤੀਜੇ ਨੂੰ ਵੀ ਇੱਕ ਸਾਲ ਲਈ ਜੇਲ੍ਹ ਵਿੱਚ ਰੱਖਿਆ ਗਿਆ ਸੀ। ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਂਨ
ਸੂਰਮੇ ਸ਼ਹੀਦ ਭਾਈ ਦਵਿੰਦਰ ਸਿੰਘ ਜੀ ਜਾਗੋ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈਂ।
khalsaraj131699@gmail.com

Comments
Post a Comment