ਅੱਜ ਲੋੜਾਂ ਹਨ ਉਹਨਾਂ ਨਿੱਕੀਆਂ ਉਮਰਾਂ ਸ਼ਹਾਦਤੀ ਜਜ਼ਬਾ ਰਖਣ ਵਾਲਿਆਂ ਤੋਂ ਸਿੱਖਨ ਦੀ ਕੌਮ ਪਰਸਤੀ ਕੀ ਹੁੰਦੀ ਹੈ |
ਕੌਮ ਲਈ ਸਵਾਸ ਸਵਾਸ ਕੁਰਬਾਨ ਕਰਨ ਦਾ ਜਜ਼ਬਾ ਰਖ ਵਾਲਾ ਸੂਰਮਾ

ਸ਼ਹੀਦ ਭਾਈ ਅਰਵਿੰਦਰ ਸਿੰਘ ਜੀ ਗੋਲਡੀ
(ਸ਼ਹੀਦੀ 10 ਜੁਨ 1992 )



ਨਿੱਕੀ ਉਮਰ ਵਿੱਚ ਵੱਡੇ ਪੂਰਨੇ ਪਾਉਣ ਵਾਲੇ ਸੂਰਮਿਆਂ ਦੀਆਂ ਕਹਾਣੀਆਂ ਜਿੰਨੀਆਂ ਸਿੱਖ ਇਤਿਹਾਸ ਵਿੱਚ ਹਨ, ਓਨੀਆਂ ਸ਼ਾਇਦ ਬਾਕੀ ਸਾਰੀ ਦੁਨੀਆਂ ਵਿੱਚ ਨਾ ਹੋਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਜ਼ਾਲਮ ਹਿੰਦ ਹਕੂਮਤ ਵਿਰੁੱਧ ਅਰੰਭੇ ਸੰਘਰਸ਼ ਵਿੱਚ ਵੀ ਨਿੱਕੀ ਉਮਰ ਦੇ ਸੂਰਬੀਰਾਂ ਨੇ ਵੱਡੇ-ਵੱਡੇ ਕਾਰਨਾਮੇ ਕਰ ਵਿਖਾਏ ਹਨ ਇਹਨਾਂ ਸ਼ਹੀਦਾਂ ਵਿੱਚ ਸ਼ਹੀਦ ਭਾਈ ਅਰਵਿੰਦਰਜੀਤ ਸਿੰਘ ਜੀ ਗੋਲਡੀ ਦਾ ਨਾਂ ਬਹੁਤ ਉੱਘਾ ਹੈ

ਭਾਈ ਸਾਹਿਬ ਦਾ ਜਨਮ ਅੰਮ੍ਰਿਤਸਰ ਸ਼ਹਿਰ ਦੇ ਪ੍ਰਸਿੱਧ ਪੱਤਰਕਾਰ . ਮਹਿੰਦਰ ਸਿੰਘ ਜੀ (ਅਕਾਲੀ ਪੱਤ੍ਰਿਕਾ) ਦੇ ਗ੍ਰਹਿ ਮਿਤੀ 29 ਅਗਸਤ 1972 ਨੂੰ ਮਾਤਾ ਬੀਬੀ ਕਸ਼ਮੀਰ ਕੌਰ ਜੀ ਦੀ ਕੁੱਖੋਂ ਹੋਇਆ ਵਧੀਆ ਅਤੇ ਖੁੱਲੇ-ਡੁੱਲੇ ਮਾਹੌਲ ਵਿੱਚ ਭਾਈ ਸਾਹਿਬ ਦਾ ਪਾਲਣ ਪੋਸ਼ਣ ਹੋਇਆ ਆਪ ਨੂੰ ਬਚਪਨ ਤੋਂ ਹੀ ਹਥਿਆਰਾਂ ਵਾਲੇ ਖਿਡੌਣਿਆਂ ਦਾ ਬਹੁਤ ਸ਼ੌਕ ਸੀ ਓਦੋਂ ਸ਼ਾਇਦ ਆਪ ਨੂੰ ਨਹੀਂ ਸੀ ਪਤਾ ਕਿ ਆਪਨੂੰ ਅਜਿਹੇ ਅਸਲ ਹਥਿਆਰਾਂ ਨਾਲ ਵੀ ਖੇਡਣਾ ਪੈਣਾ ਹੈ ਆਪ ਤੋਂ ਛੋਟੇ ਆਪ ਦੇ ਦੋ ਹੋਰ ਭਰਾ, ਭਾਈ ਕੁਲਜਿੰਦਰ ਸਿੰਘ ਜੀ ਤੇ ਭਾਈ ਅਪਵਿੰਦਰਜੀਤ ਸਿੰਘ ਜੀ ਹਨ ਮੁੱਡਲੀ ਵਿੱਦਿਆ ਆਪ ਨੇ ਸੁਲਤਾਵਿੰਡ ਪਿੰਡ ਤੋਂ ਪ੍ਰਾਪਤ ਕੀਤੀ, ਫਿਰ ਅੰਮ੍ਰਿਤਸਰ ਦੇ ਪ੍ਰਸਿੱਧ ਸਕੂਲ ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਤੋਂ ਦਸਵੀਂ ਤਕ ਪਡ਼੍ਹਾਈ ਕੀਤੀ, ਗਿਆਰ੍ਹਵੀਂ ਤੇ ਬਾਰ੍ਹਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਊਨ ਹਾਲ, ਅੰਮ੍ਰਿਤਸਰ ਵਿੱਚ ਕਰਕੇ ਫਿਰ ਬੀ.ਏ ਭਾਗ ਪਹਿਲਾ ਦੀ ਪਡ਼੍ਹਾਈ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ

ਇਸ ਸਮੇਂ ਦੌਰਾਨ ਪੰਜਾਬ 'ਤੇ ਹਿੰਦੋਸਤਾਨੀ ਫ਼ੌਜਾਂ ਦਾ ਕਹਿਰ ਸਾਕਾ ਜੂਨ 1984 ਦੇ ਰੂਪ ਵਿੱਚ ਤਾਂ ਵਰਿਆ ਹੀ, ਉਸ ਤੋਂ ਬਾਅਦ ਵੀ ਇਹ ਕਹਿਰ ਇਸੇ ਤਰ੍ਹਾਂ ਜਾਰੀ ਰਿਹਾ ਸਾਕਾ ਨੀਲਾ ਤਾਰਾ ਵੇਲੇ ਭਾਈ ਸਾਹਿਬ ਦੀ ਉਮਰ ੧੧-੧੨ ਸਾਲਾਂ ਦੀ ਸੀ 12 ਸਾਲ ਦੀ ਉਮਰ ਵਿੱਚ ਹੀ ਆਪ ਨੇ ਪੰਜਾਂ ਪਿਆਰਿਆਂ ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ ਸ਼੍ਰੀ ਦਰਬਾਰ ਸਾਹਿਬ 'ਤੇ ਹਮਲੇ ਨੇ ਹਰ ਇੱਕ ਸੱਚੇ ਸਿੱਖ ਦੇ ਚਿਹਰੇ ਛਲਣੀ ਕਰ ਦਿੱਤੇ ਭਾਈ ਸਾਹਿਬ ਦਾ ਬਾਲ-ਮਨ ਵੀ ਇਸ ਹਮਲੇ ਨਾਲ ਪੂਰੀ ਤਰ੍ਹਾਂ ਪੱਛਿਆ ਗਿਆ ਸੀ ਤੇ ਆਪ ਦੇ ਦਿਲ ਵਿੱਚ ਰੋਹ ਦੇ ਭਾਂਬੜ ਉਸਲਵੱਟੇ ਲੈ ਰਹੇ ਸਨ ਇਸ ਹਮਲੇ ਦੀ ਪੰਜਾਬ ਅੰਦਰਲੇ ਹਿੰਦੂਵਾਦੀਆਂ ਵੱਲੋਂ ਮਨਾਈ ਜਾ ਰਹੀ ਖੁਸੀ ਆਪ 'ਤੇ ਕਹਿਰ ਢਾਹ ਰਹੀ ਸੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੰਜਾਬ ਤੋਂ ਬਾਹਰ ਯੋਜਨਾਬੱਧ ਤਰੀਕੇ ਨਾਲ ਹੋਈ ਸਿੱਖਾਂ ਦੀ ਕਤਲੇਆਮ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ
ਜਦੋਂ ਭਾਈ ਸਾਹਿਬ ਨੇ ਭੂਸਰੀਆਂ ਹਿੰਦੂਸ਼ਾਹੀ ਭੀਡ਼ਾਂ ਵੱਲੋਂ ਸਿੱਖ ਮੁਟਿਆਰਾਂ ਨੂੰ ਬੇਪੱਤ ਕਰਨ ਅਤੇ ਗੁਰਧਾਮਾਂ ਦੀ ਬੇਅਦਬੀ ਦੀਆਂ ਕਹਾਣੀਆਂ ਸੁਣੀਆਂ ਤਾਂ ਆਪ ਦਾ ਰੋਹ ਉਛਾਲਾ ਖਾ ਗਿਆ ਆਪ ਨੇ ਕੁਝ ਹੱਥ ਲਿਖਤ ਪੋਸਟਰ ਇਲਾਕੇ ਦੇ ਚੋਣਵੇਂ ਹਿੰਦੂਵਾਦੀ ਸਮਝੇ ਜਾਂਦੇ ਘਰਾਂ ਦੇ ਬੂਹਿਆਂ ਤੇ ਜਾ ਚਿਪਕਾਏ,ਜਿੰਨ੍ਹਾਂ ਤੇ ਲਿਖਿਆ ਸੀ - "ਸਿੱਖ ਮਰੇ ਨਹੀਂ,ਅਜੇ ਜਿਊਂਦੇ ਹਨ ਤੇ ਇਸ ਦਾ ਪਤਾ ਛੇਤੀ ਹੀ ਲੱਗੇਗਾ ਇੱਕ-ਇੱਕ ਜੀਅ ਦਾ ਹਿਸਾਬ ਲਵਾਂਗੇ.."
ਸਕੂਲ ਵਿੱਚ ਪੜਦਿਆਂ ਦੌਰਾਨ ਭਾਈ ਸਾਹਿਬ ਨੇ ਜੂਝਾਰੂ ਵੀਰਾ ਨਾਲ ਸੰਪਰਕ ਬਣਾਉਣੇ ਅਰੰਭ ਦਿੱਤੇ ਕੇਰਾ ਇੱਕ ਪ੍ਰਸਿੱਧ ਜੁਝਾਰੂ ਸਿੰਘ ਨੇ ਭਾਈ ਸਾਹਿਬ ਦੀ ਬਹੁਤ ਛੋਟੀ ਉਮਰ ਨੂੰ ਦੇਖਦਿਆਂ ਆਪ ਨੂੰ ਘਰ ਵਾਪਸ ਜਾਣ ਲਈ ਕਹਿ ਦਿੱਤਾ ਸੀ ਭਾਈ ਸਾਹਿਬ ਓਥੋ ਤਾਂ ਚੁੱਪਚਾਪ ਵਾਪਸ ਗਏ, ਪਰ ਬਾਅਦ ਵਿਚ ਆਪ ਨੇ ਉਕਤ ਜੁਝਾਰੂ ਲੀਡਰ ਨੂੰ ਇਕ ਚਿੱਠੀ ਲਿਖੀ ਕਿ - "ਤੁਸੀ ਕੌਣ ਹੁੰਦੇ ਓ, ਸੰਘਰਸ਼ ਲਈ ਉਮਰਾਂ ਮਿਥਣ ਵਾਲੇ..? ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਭਲਾ ਕਿੰਨੀ ਉਮਰ ਚ ਸ਼ਹੀਦ ਹੋਏ ਸਨ..?" ਭਾਈ ਸਾਹਿਬ ਦਾ ਪਰਿਵਾਰ ਭਾਵੇਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆ ਦੀ ਵਿਚਾਰਧਾਰਾ ਦਾ ਪੁੱਜ ਕੇ ਸ਼ਰਧਾਲੂ ਸੀ, ਪਰ ਭਾਈ ਸਾਹਿਬ ਨੂੰ ਇਸ ਰਾਹ ਤੇ ਤੁਰਨ ਤੋਂ ਰੋਕਦਾ ਸੀ ਇਕ ਵਾਰ ਆਪਦੇ ਮਾਤਾ ਜੀ ਨੇ ਕਿਹਾ - "ਗੋਲਡੀ ਵੇਖ, ਤੇਰਾ ਕਿੰਨਾ ਸੋਹਣਾ ਰੂਪ ਆ.. ਪੰਜਾਬ ਚ ਫੌਜ ਲੱਗ ਗਈ ਆ, ਥੋਡ਼੍ਹੇ ਦਿਨ ਤਾਂ ਟਲ ਜਾਣ ਦਿਓ.." ਭਾਈ ਸਾਹਿਬ ਦਾ ਪਟੱਕ ਜਵਾਬ ਸੀ ਕਿ - "ਮਾਤਾ, ਤੁਸੀਂ ਕਿਉ ਇਹ ਰੂਪ ਜਿਸ ਨੇ ਦਿੱਤੈ, ਹੁਣ ਉਹਨੂੰ ਵਾਪਸ ਦੇਣ ਤੋਂ ਡਰਦੇ ਹੋ..?" ਆਪ ਅਕਸਰ ਹੀ ਕਿਹਾ ਕਰਦੇ ਸੀ, - "ਮੈਂ ਤਾਂ (ਅੰਮ੍ਰਿਤ ਛਕਣ ਵੇਲੇ) 12 ਸਾਲ ਦੀ ਉਮਰ ਚ ਹੀ ਆਪਣਾ ਸਿਰ ਗੁਰੂ ਸਾਹਿਬ ਨੂੰ ਭੇਟ ਕਰ ਚੁੱਕੈਂ, ਇਹ ਗੁਰੂ ਸਾਹਿਬ ਦੀ ਇੱਛਾ ਐ ਕਿ ਉਹ ਕਦੋਂ ਪ੍ਰਵਾਨ ਕਰਦੇ ਆ..."
ਹੁਣ ਤੱਕ ਭਾਈ ਸਾਹਿਬ ਨੇ ਗੁਪਤ ਤੌਰ ਤੇ ਸੰਘਰਸ਼ ਵਿੱਚ ਸੇਵਾ ਕਰਨੀ ਅਰੰਭ ਕਰ ਦਿੱਤੀ ਸੀ ਆਪ ਦਾ ਖਾਡ਼ਕੂ ਸਫ਼ਾਂ ਨਾਂ ਭਾਈ ਮਹਿਤਾਬ ਸਿੰਘ ਧੀਰਾ ਅੰਮ੍ਰਿਤਸਰੀ, ਲੈਫਟੀਨੈਂਟ ਜਨਰਲ, ਖਾਲਿਸਤਾਨ ਲਿਬਰੇਸ਼ਨ ਆਰਮੀ ਸੀ ਆਪ ਅਕਸਰ ਕਿਹਾ ਕਰਦੇ ਸੀ ਕਿ ਸੰਤਾਂ ਦੀ ਆਤਮਾ ਕਹਿੰਦੀ ਹੋਵੇਗੀ ਕਿ ਸਿੱਖ ਕਿਹੋ ਜਿਹੇ ਨੇ.. ਅਜੇ ਤਕ ਇਹਨਾਂ ਤੋਂ ਭਜਨਾ (ਭਜਨ ਲਾਲ) ਹੀ ਨਹੀ ਸੋਧਿਆ ਗਿਆ ਭਾਈ ਸਾਹਿਬ ਦੀ ਭਾਵੇ ਹਜੇ ਚੰਗੀ ਤਰ੍ਹਾਂ ਮੁੱਛ ਵੀ ਨਹੀ ਸੀ ਫੁੱਟੀ ਪਰ ਇਲਾਕੇ ਅੰਦਰ ਆਪ ਦੀ ਬਹਾਦਰੀ ਦੇ ਕਈ ਕਿੱਸੇ ਅੱਜ ਵੀ ਪ੍ਰਚਲਿਤ ਹਨ ਉਸ ਸਮੇਂ ਭਾਰਤੀ ਸੁਰੱਖਿਆਂ ਫ਼ੋਰਸਾਂ ਵਲੋਂ ਹਨੇਰਾ ਹੁੰਦੇ ਹੀ ਚਾਰ-ਚੁਫੇਰੇ, ਖਾਸ ਤੌਰ 'ਤੇ ਸੁਲਤਾਨਵਿੰਡ ਇਲਾਕੇ ਵਿੱਚ ਥਾਂ-ਥਾਂ 'ਤੇ ਨਾਕਾਬੰਦੀ ਕਰ ਦਿੱਤੀ ਜਾਂਦੀ ਸੀ
ਕੇਰਾ ਇੱਕ ਦਿਨ ਭਾਈ ਸਾਹਿਬ ਇਕੱਲੇ ਹੀ ਹੱਥ ਵਿਚ .ਕੇ ਸੰਤਾਲੀ ਰਾਈਫਲ ਫਡ਼ਕੇ, ਸੁਲਤਾਨਵਿੰਡ ਨਹਿਰ ਦਾ ਪੁਲ ਟੱਪਕੇ ਟਹਿਲਦੇ ਹੋਏ ਪਿੰਡ ਦੀ ਜੂਹ ਵੱਲ ਆ ਰਹੇ ਸਨ ਹਨੇਰੇ ਵਿਚ ਲੱਗੇ ਇਕ ਨਾਕੇ ਤੇ ਪੁਲਸੀਆ ਨੇ ਆਪ ਨੂੰ ਲਲਕਾਰਾ ਮਾਰਿਆ ਭਾਈ ਸਾਹਿਬ ਨੇ ਅਸਾਲਟ ਸਿੱਧੀ ਕਰ ਕੇ ਫਾਇਰ ਖੋਲ ਦਿੱਤਾ ਥੌਡ਼ਾ ਕੁ ਚਿਰ ਗੋਲੀਆਂ ਦਾ ਵਟਾਂਦਰਾ ਕਰਨ ਪਿੱਛੋਂ ਝਕਾਨੀ ਦੇਕੇ ਵਾਪਸ ਘਰ ਪਰਤ ਆਏ ਅਤੇ ਆਰਾਮ ਨਾਲ ਸੌ ਗਏ ਇਸੇ ਹੀ ਤਰਾਂ ਇੱਕ ਦਿਨ ਭਾਈ ਸਾਹਿਬ ਸਾਈਕਲ ਤੇ ਹੀ ਸੂਰਜ ਛਿਪਣ ਤੋਂ ਪਹਿਲਾ ਅਸਾਲਟ ਲੈ ਕੇ ਜਲੰਧਰ ਵਾਲੇ ਜੀ.ਟੀ ਰੋਡ ਤੇ ਜਾ ਜਾ ਰਹੇ ਸਨ ਇਕ ਸਰਕਾਰੀ ਬੁੱਚੜ ਲੀਡਰ ਵੀਂ ਆਪਣੀ ਸੁਰੱਖਿਆ ਗਾਰਦ ਨਾਲ ਉਸ ਰੋਡ ਤੇ ਜਾ ਰਿਹਾ ਸੀ ਤੇ ਜਿਉਂ ਹੀ ਆਪਨੇ ਉਸਨੂੰ ਦੇਖਿਆ, ਆਪ ਨੇ ਇਕੱਲੇ ਹੀ ਘਾਤ ਲਾ ਕੇ ਗੋਲੀਆਂ ਚਲਾ ਦਿੱਤੀਆਂ ਓਥੇ ਦੀਆਂ ਆਲੇ-ਦੁਆਲੇ ਦੀਆਂ ਸਾਰੀਆਂ ਫੋਰਸਾਂ ਵੀਂ ਪੁਜੀਸ਼ਨਾਂ ਮੱਲ ਕੇ ਗੋਲੀਆਂ ਚਲਾਉਣ ਲੱਗ ਪਈਆ ਪਰ ਓਹਨੇ ਚਿਰ ਨੂੰ ਭਾਈ ਸਾਹਿਬ ਵਾਪਸ ਘਰ ਆ ਚੁੱਕੇ ਸੀ,ਤੇ ਓਧਰ ਸੁਰੱਖਿਆ ਦਸਤਿਆਂ ਦੀ ਗੋਲੀਬਾਰੀ ਅਜੇ ਵੀ ਜਾਰੀ ਸੀ
ਭਾਈ ਸਾਹਿਬ ਅਕਸਰ ਕਾਲਜ ਹਾਜ਼ਰੀ ਭਰਨ ਤੋਂ ਬਾਅਦ ਪਿੰਡਾਂ ਵੱਲ ਨਿਕਲ ਜਾਂਦੇ ਸੀ ਕਈ ਛੋਟੀ ਸੋਚ ਵਾਲੇ ਖਾੜਕੂ ਜੇਕਰ ਕੋਈ ਗਲਤ ਹਰਕਤ ਕਰਦੇ ਸਨ ਤਾਂ ਉਹ ਉਸ ਨਾਲ ਲੋਕਾਂ ਦਾ ਭਰੋਸਾ ਟੁੱਟਣ ਪ੍ਰਤੀ ਫਿਕਰਮੰਦ ਹੁੰਦੇ ਇੱਕ ਵਾਰ ਸਹਿੰਸਰਾ ਪਿੰਡ ਕੁਝ ਖਾੜਕੂਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਇਸ ਦਿਨ ਸਬ ਕੰਮ ਕਾਰ ਬੰਦ ਰੱਖਣ ਦੀ ਹਦਾਇਤ ਕੀਤੀ ਪਰ ਕਿਸੇ ਨੇ ਪੰਜਾਬ ਬੰਦ ਦੀ ਉਲੰਘਣਾ ਦੇ ਦੋਸ ਇੱਕ ਦੋਧੀ ਕੁੱਟ ਸੁੱਟਿਆ ਪਤਾ ਲੱਗਣ ਤੇ ਭਾਈ ਸਾਹਿਬ ਜ਼ਖਮੀ ਹੋਏ ਦੋਧੀ ਨੂੰ ਜਾਕੇ ਮਿਲੇ ਕਹਿਣ ਲੱਗਾ - "ਤੇਰਾ ਡੁੱਲਿਆ ਲਹੂ ਤਾਂ ਮੈਂ ਤੈਨੂੰ ਵਾਪਸ ਨਹੀ ਕਰ ਸਕਦਾ ,ਪਰ ਆਹ ਪੈਸੇ ਰੱਖ ਲੈ.." ਆਪ ਨੇ ਆਪਣੀ ਜੇਬ ਵਿਚਲੇ 500 ਰੁਪਏ, ਜੋ ਕਿ ਪਡ਼ਾਈ ਦੀਆ ਕਿਤਾਬਾਂ ਖਰੀਦਣ ਲਈ ਆਪਨੂੰ ਘਰੋਂ ਮਿਲੇ ਸਨ, ਦੋਧੀ ਨੂੰ ਦੇ ਦਿੱਤੇ ਇਹ ਸੁਣਕੇ ਦੋਧੀ ਦਾ ਸਾਰਾ ਗਿਲਾ-ਸ਼ਿਕਵਾ ਦੂਰ ਹੋ ਗਿਆ ਤੇ ਉਸ ਨੇ ਕਿਹਾ, - "ਅਸੀਂ ਕਿਹਡ਼ਾ ਅਖਬਾਰਾਂ ਪੜਦੇ ਆਂ ਜੀ.. ਜੇ ਪੜਦੇ ਹੁੰਦੇ ਤਾਂ ਅਸੀ ਖ਼ੁਦ ਪੰਜਾਬ ਬੰਦ ਚ ਸ਼ਾਮਿਲ ਹੁੰਦੇ.."
ਫ਼ਿਰ ਕੇਰਾ ਇਕ ਵਾਰ ਇੱਕ ਮੀਟਿੰਗ ਤੋਂ ਬਾਅਦ, ਭਾਈ ਸਾਹਿਬ ਆਪਣੇ ਦੋ ਹਥਿਆਰਬੰਦ ਸਾਥੀਆਂ ਸਮੇਤ ਇੱਕ ਬਹਿਕ ਤੋਂ ਜਲ-ਪਾਣੀ ਛਕਣ ਲਈ ਰੁਕੇ ਉਸ ਬਹਿਕ ਵਾਲੇ ਨੇ ਉਹਨਾਂ ਨੂੰ ਦੁੱਧ ਗਰਮ ਕਰ ਕੇ ਦਿੱਤਾ ਜਦੋਂ ਇਹ ਤਿੰਨੇ ਦੁੱਧ ਪੀ ਰਹੇ ਸਨ ਤਾਂ ਉਕਤ ਬਹਿਕ ਵਾਲਾ ਸ਼ਖਸ ਇਹਨਾਂ ਤਿੰਨਾਂ ਦੇ ਕੋਲ ਆ ਬੈਠਾਂ ਉਸ ਨੇ ਗੱਲਾਂ-ਗੱਲਾਂ ਵਿਚ ਆਪਣੇ ਖੇਤਾਂ ਦੀ ਵੱਟ ਦੇ ਚੱਲ ਰਹੇ ਝਗਡ਼ੇ ਵਿਚ ਵਿਰੋਧੀ ਪਾਰਟੀ ਦੇ ਬੰਦੇ ਨੂੰ ਸੋਧਾ ਲਾਉਣ ਦੀ ਬੇਨਤੀ ਗੋਲ-ਮੋਲ ਸ਼ਬਦਾਂ ਚ ਕੀਤੀ ਭਾਈ ਸਾਹਿਬ ਚੁੱਪ ਕਰਕੇ ਸਾਰੀ ਗੱਲ ਸੁਣਦੇ ਰਹੇ ਅਤੇ ਦੁੱਧ ਪੀਂਦੇ ਰਹੇ ਦੁੱਧ ਪੀ ਕੇ ਭਾਈ ਸਾਹਿਬ ਨੇ ਹੱਥ ਧੋਤੇ ਅਤੇ ਜੇਬ ਚੋਂ ਵੀਹ ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾਉਂਦਿਆ ਹੋਇਆ ਕਹਿਣ ਲੱਗੇ - "ਭਾਊ ,ਆਪਣੇ ਪਿਆਏ ਦੁੱਧ ਦੀ ਜੋ ਕੀਮਤ ਚਾਹੀਦੀ ਐ ਆਹ ਚੁੱਕ.. ਪਰ ਜੇ ਤੂੰ ਸਮਝਦੈਂ ਕਿ ਤੇਰੇ ਪੀਤੇ ਦੁੱਧ ਬਦਲੇ ਅਸੀ ਤੇਰੇ ਆਖੇ ਬੰਦਾ ਮਾਰ ਦਿਆਂਗੇ ਤਾਂ ਤੂੰ ਭੁਲੇਖੇ ਚ ਵਾਂ…"
ਬਹਿਕ ਵਾਲਾ ਸ਼ਰਮਿੰਦਾ ਹੋ ਗਿਆ ਉਸ ਨੇ ਵੀਹ ਰੁਪਏ ਦਾ ਨੋਟ ਭਾਈ ਸਾਹਿਬ ਨੂੰ ਵਾਪਸ ਕਰ ਦਿੱਤਾ ਉੱਥੋਂ ਤੁਰਨ ਤੋਂ ਪਹਿਲਾਂ ਭਾਈ ਸਾਹਿਬ ਨੇ ਉਸ ਨੂੰ ਸਮਝਾਇਆ - "ਜੇ ਤਾਂ ਕੌਮੀ ਸੰਘਰਸ਼ ਨੂੰ ਠੀਕ ਮੰਨਦੇ ਓ ਤਾਂ ਫਿਰ ਖਾੜਕੂ ਸਿੰਘਾਂ ਰਾਹੀਂ ਨਿੱਜੀ ਦੁਸ਼ਮਣੀਆਂ ਕਢਵਾਉਣ ਦੇ ਵਿਚਾਰ ਛੱਡ ਦਿਓ.. ਕਿਉਂਕਿ ਇਸ ਲਹਿਰ ਚ ਜੇ ਅਸੀਂ ਇੱਕ ਦੋਸ਼ੀ ਬੰਦਾ ਮਾਰਦੇ ਆ ਤਾਂ ਸਾਡੇ ਨਾਲ ਸੌ ਬੰਦੇ ਜੁੜਦੇ ਆਂ.. ਪਰ ਜੇ ਇੱਕ ਬੇਦੋਸ਼ਾ ਬੰਦਾ ਮਾਰਿਆ ਜਾਵੇ ਤਾਂ ਲਹਿਰ ਨਾਲੋਂ ਸੌ ਬੰਦੇ ਟੁੱਟ ਜਾਂਦੇ ਆ.." ਉਸ ਸ਼ਖਸ ਨੇ ਸਹਿਮਤੀ ਵਿਚ ਸਿਰ ਹਿਲਾਇਆ ਅਤੇ ਭਾਈ ਸਾਹਿਬ ਆਪਣੇ ਸਾਥੀਆ ਨਾਲ ਬੂਹੇ ਤੋਂ ਬਾਹਰ ਆ ਗਏ
ਭਾਈ ਸਾਹਿਬ ਨੂੰ ਪੁਲੀਸ ਨੇ ਦੋ ਵਾਰ ਗ੍ਰਿਫਤਾਰ ਕੀਤਾ, ਪਰ ਆਪ ਤੋਂ ਕੋਈ ਭੇਤ ਨਾਲ ਲੈ ਸਕੀ ਭਾਈ ਸਾਹਿਬ ਅਕਸਰ ਇਸ ਗੱਲ ਤੇ ਹੈਰਾਨ ਹੁੰਦੇ ਸੀ ਕਿ ਸ਼ਹੀਦ ਹੋਏ ਸਿੰਘਾਂ ਦੀਆਂ ਅਖਬਾਰਾਂ ਵਿਚ ਜੋ ਤਸਵੀਰਾਂ ਛਪਦੀਆਂ ਹਨ, ਉਹਨਾਂ ਵਿਚ ਉਹਨਾਂ ਦੇ ਕੇਸ ਕਿਉਂ ਖੁੱਲੇ ਹੁੰਦੇ ਹਨ? ਉਹਨਾਂ ਸੋਚਿਆਂ ਕਿ ਸਾਇਦ ਪੁਲਿਸ ਵਾਲੇ ਹੀ ਇਹ ਬੇਅਦਬੀ ਕਰਦੇ ਹੋਣਗੇ ਇਸ ਕਰਕੇ ਆਪ ਕੇਸਕੀ ਸਿਰ ਤੇ ਘੁੱਟ ਕੇ ਬੰਨਦੇ ਤੇ ਕਹਿੰਦੇ ਕਿ, ਮੇਰੇ ਸ਼ਹੀਦ ਹੋਏ ਦੀ ਫੋਟੋ ਜਦੋਂ ਅਖਬਾਰ ਵਿਚ ਛਪੇਗੀ ਤਾਂ ਵੇਖਣਾ, ਕੇਸ ਖੁੱਲੇ ਨਹੀਂ ਹੋਣਗੇ... ਤੇ ਮੈਂ ਗੋਲੀ ਵੀਂ ਵੇਖੀ, ਛਾਤੀ ਵਿੱਚ ਖਾ ਕੇ ਹੀ ਸ਼ਹੀਦ ਹੋਊਂ.. ਭਾਈ ਸਾਹਿਬ ਲਹਿਰ ਵਿਚ ਬਹੁਤ ਜ਼ਿਆਦਾ ਤਨਦੇਹੀ ਨਾਲ ਕੰਮ ਕਰ ਰਹੇ ਸਨ ਜਦੋਂ ਵੀਂ ਕਿਸੇ ਪਿੰਡ ਕੋਈ ਬੇ-ਗੁਨਾਹ ਮਾਰਿਆ ਜਾਦਾ ਤੇ ਸਰਕਾਰ ਵਲੋਂ ਇਸ ਲਈ ਜੁਝਾਰੂਆਂ ਦਾ ਨਾਂ ਲਿਆ ਜਾਂਦਾ ਤਾਂ ਭਾਈ ਸਾਹਿਬ ਮੌਕਾ--ਵਾਰਦਾਤ ਵਾਲੀਆਂ ਥਾਂਵਾਂ ਅਤੇ ਘਰਾਂ ਚ ਜਾ ਕੇ, ਇਸ ਸਬ ਕਾਰਿਆਂ ਨੂੰ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਫ਼ੜ੍ਹ ਸਪਸ਼ਟ ਕਰਦੇ ਕਿ ਇਹ ਕਾਰਾ ਸਿੱਖ ਜੁਝਾਰੂਆਂ ਦਾ ਨਹੀਂ ਹੈ
ਫਿਰ ਉਹ ਦਿਨ ਗਿਆ 10 ਜੂਨ 1992 ਨੂੰ ਮੱਲੂਵਾਲ ਪਿੰਡ ਵਿਚ ਮਾਝਾ ਜ਼ੋਨ ਦੇ ਜੁਝਾਰੂ ਸਿੰਘਾਂ ਦੀ ਮੀਟਿੰਗ ਸੀ ਇਸ ਮੀਟਿੰਗ ਵਿਚ ਪੁਲੀਸ ਵਾਲਿਆ ਦੇ ਪਰਿਵਾਰ ਮਾਰੇ ਜਾਣ ਦੀ ਗਲਤ ਨੀਤੀ ਦੀ ਰੋਕਥਾਮ ਲਈ ਗੰਭੀਰ ਉਪਰਾਲੇ ਕਰਨ ਦੀਆਂ ਵਿਚਾਰਾਂ ਹੋਈਆਂ ਮੀਟਿੰਗ ਤੋਂ ਬਾਅਦ ਪਿੰਡ ਵਿਚਲੀ ਬਹਿਕ ਦਾ ਇੱਕ ਨੌਜਵਾਨ ਭਾਈ ਕਿਰਪਾਲ ਸਿੰਘ ਸਾਈਕਲ ਤੇ ਭਾਈ ਸਾਹਿਬ ਨੂੰ ਬੱਸ ਚਡ਼ਾਉਣ ਲਈ ਆ ਰਿਹਾ ਸੀ ਰਾਹ ਫੌਜ ਦਾ ਨਾਕਾ ਲੱਗਾ ਸੀ, ਜਿੱਥੇ ੫ ਫੌਜੀ ਤਾਇਨਾਤ ਸਨ ਉਹਨਾਂ ਨੇ ਨਾਕੇ ਤੇ ਇਹਨਾਂ ਦੋਹਾਂ ਨੂੰ ਰੋਕ ਲਿਆ ਤੇ ਤਲਾਸ਼ੀ ਲੈਣ ਲਈ ਦੋ ਫੌਜੀ ਅੱਗੇ ਵਧੇ ਭਾਈ ਸਾਹਿਬ ਨੇ ਫੁਰਤੀ ਨਾਲ ਆਪਣੀ ਡੱਬ ਚੋਂ .455 ਬੋਰ ਦਾ ਰਿਵਾਲਵਰ ਕੱਢਿਆ ਤੇ ਫ਼ਾਇਰਿੰਗ ਕਰ ਦਿੱਤੇ ਇਸ ਮੁੱਠਭੇੜ ਵਿਚ ਭਾਈ ਸਾਹਿਬ ਨੇ ਤਿੰਨ ਫ਼ੌਜੀ ਮਾਰ ਦਿੱਤੇ ਤੇ ਦੋ ਜ਼ਖਮੀ ਹੋ ਗਏ
ਭਾਈ ਸਾਹਿਬ ਨੂੰ ਪਤਾ ਸੀ ਕਿ ਗੋਲੀਆਂ ਦੀ ਅਵਾਜ਼ ਸੁਣ ਕੇ ਫ਼ੌਜ ਦਾ ਕੋਈ ਗਸ਼ਤ-ਦਲ ਆ ਇੱਧਰ ਨੂੰ ਜਰੂਰ ਆਏਗਾ ਭਾਈ ਸਾਹਿਬ ਨੇ ਮਰੇ ਹੋਏ ਫ਼ੌਜੀ ਦੀ ਗੰਨ ਖਿੱਚੀ, ਪਰ ਉਹ ਸੰਗਲੀ ਨਾਲ ਬੱਝੀ ਹੋਈ ਸੀ ਏਨੇ ਨੂੰ ਫ਼ੌਜ ਦੀ ਗਸ਼ਤ ਕਰਦੀ ਜੀਪ ਓਧਰ ਗਈ ਭਾਈ ਸਾਹਿਬ ਨੇ ਗੰਨ ਕਬਜ਼ੇ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਪਰ ਜਦੋਂ ਫ਼ੌਜੀ ਜੀਪ ਦੇ ਸਿਰ ਤੇ ਆ ਪਹੁੰਚਣ ਤਕ ਵੀ ਉਹ ਗੰਨ ਕਬਜ਼ੇ ਚ ਨਾ ਕਰ ਸਕੇ ਤਾਂ ਆਪ ਨੇ ਖੇਤ ਦੀ ਵੱਟ ਕੋਲ ਪਜ਼ੀਸ਼ਨ ਲੈ ਕੇ ਆਪਣੇ ਰਿਵਾਲਵਰ ਚ ਬਚੀ ਇਕੋ-ਇਕ ਗੋਲੀ ਸਿਰ ਆ ਚਡ਼ੇ ਫ਼ੌਜੀਆਂ ਵੱਲ ਦਾਗੀ ਜਵਾਬ ਵਿੱਚ ਫ਼ੌਜੀਆਂ ਨੇ ਐਲ.ਐਮ.ਜੀ ਨਾਲ ਤਾਬੜਤੋੜ ਫ਼ਾਇਰਿੰਗ ਕੀਤੀ ਤੇ ਨਿੱਕੀ ਉਮਰ ਦੇ ਇਸ ਵੱਡੇ ਸੂਰਮੇ ਦੀ ਛਾਤੀ ਗੋਲੀਆਂ ਨਾਲ ਛਲਣੀ ਹੋ ਗਈ ਸ਼ਹੀਦ ਹੋਣ ਵੇਲੇ ਭਾਈ ਸਾਹਿਬ ਦੇ ਸਚੁਮੱਚ ਕੇਸ ਨਹੀਂ ਸਨ ਖੁੱਲੇ, ਗੋਲੀਆਂ ਵੀ ਆਪ ਨੇ ਛਾਤੀ ਵਿਚ ਹੀ ਖਾਧੀਆਂ ਸਨ ਇਸ ਤਰਾਂ ਆਪ ਨੇ ਆਪਣਾ ਪ੍ਰਣ ਸਿਰ ਦੇ ਨਾਲ ਨਿਭਾਇਆ
ਭਾਈ ਸਾਹਿਬ ਨੂੰ ਬੱਸ ਚਡ਼ਾਉਣ ਆਏ ਨੌਜਵਾਨ ਭਾਈ ਕਿਰਪਾਲ ਸਿੰਘ ਨੂੰ ਫ਼ੌਜ ਨੇ ਜਿਊਂਦਾ ਫੜ ਲਿਆ ਓਥੇ ਖੇਤਾਂ ਕੰਮ ਕਰ ਰਹੀਆਂ ਕੁਝ ਔਰਤਾਂ ਨੇ ਦੱਸਿਆ ਕਿ ਫ਼ੌਜੀ ਭਾਈ ਸਾਹਿਬ ਦੀ ਲਾਸ਼ ਵੇਖ ਕੇ ਅਤੇ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਵੇਖ ਕੇ ਸਲਾਹਾਂ ਕਰਦੇ ਸੀ ਕਿ ਲੋਕੀ ਕਹਿਣਗੇ ਕਿ ਇੱਕ ਨਿਆਣਾ ਜਿਹਾ ਤਿੰਨ ਫ਼ੌਜੀ ਮਾਰ ਗਿਆ ਥੋਡ਼੍ਹੀ ਜਿਹੀ ਨਮੋਸ਼ੀ ਘਟਾਉਣ ਲਈ ਉਹਨਾਂ ਭਾਈ ਕਿਰਪਾਲ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਦੋ ਖਾੜਕੂਆਂ ਦੇ ਮਾਰੇ ਜਾਣ ਦਾ ਐਲਾਨ ਕਰ ਦਿੱਤਾ ਭਾਈ ਸਾਹਿਬ ਦਾ ਅੰਤਮ ਸਸਕਾਰ ਆਪ ਦੀ ਮਾਤਾ ਜੀ ਨੇ ਬਿਨਾਂ ਕੋਈ ਹੰਝੂ ਕੇਰਿਆਂ ਕੀਤਾ ਅਤੇ ਸਿੱਖ ਮਾਂਵਾਂ ਲਈ ਇਕ ਮਿਸਾਲ ਕਾਇਮ ਕਰ ਕੇ ਵਿਖਾਈ ਭਾਈ ਸਾਹਿਬ ਦੀ ਸ਼ਹਾਦਤਾਂ ਅਤੇ ਡੁੱਲੇ ਲਹੂ ਨੇ ਜੋ ਧਰਤੀ ਸਿੰਜੀ ਹੈ, ਉਸ ਚੋਂ ਅਜ਼ਾਦੀ ਦੀ ਫ਼ਸਲ ਇੱਕ ਨਾ ਇੱਕ ਦਿਨ ਜ਼ਰੂਰ ਉੱਗੇਗੀ, ਕਿਉਂਕਿ ਉਸ ਪਵਿੱਤਰ ਲਹੂ ਦਾ ਇੱਕ-2 ਕਿਣਕਾ ਕੌਮੀ ਅਜ਼ਾਦੀ ਦੇ ਮਿਸ਼ਨ ਨੂੰ ਸਮਰਪਿਤ ਸੀ
ਆਉ ਕੌਮ ਲਈ ਕੁਰਬਾਨ ਹੋਣ ਵਾਲੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਭੇਟ ਕਰੀਏ ਅਤੇ ਕੋਟਿ ਕੋਟਿ ਪ੍ਰਨਾਮ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਇਹਨਾਂ ਮਹਾਨ ਸੂਰਮਿਆਂ ਨੂੰ ਲਖ ਲਖ ਪ੍ਰਨਾਮ ਕਰਦਾ ਹੈ |khalsaraj131699@gmail.com


Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ