
ਸ਼ਹੀਦ
ਭਾਈ ਬਲਵਿੰਦਰ ਸਿੰਘ ਜੀ ਬਿੱਲਾ, ਚੀਮਾ ਖੁੱਡੀ -ਖਾਲਿਸਤਾਨ ਲਿਬਰੇਸ਼ਨ ਫੋਰਸ
(ਸ਼ਹੀਦੀ 26 ਜੁਲਾਈ 1990)
1987 ਵਿੱਚ ਜੇਲ੍ਹ ਤੋਂ ਨਿਕਲ ਜਾਨ ਬਾਦ, ਭਾਈ ਜੁਗਰਾਜ ਸਿੰਘ ਤੂਫਾਨ ਜੀ ਯੁੱਧ ਦੇ ਮੈਦਾਨ ਵਿੱਚ ਆ ਖੜ ਗਏ ਅਤੇ ਉਹਨਾਂ ਦੇ ਕਈ ਕਰੀਬੀ ਮਿਤਰਾਂ ਨੇ ਵੀ ਭਾਈ ਤੁਫਾਨ ਦੇ ਨਾਲ ਸੰਘਰਸ਼
ਵਿਚ ਸ਼ਾਮਿਲ ਹੋਣ ਲਈ ਘਰ ਬਾਰ ਦਾ ਆਰਾਮ ਦਾ ਜੀਵਨ
ਛੱਡ ਦਿੱਤਾ ।
ਇਹਨਾਂ ਕਰੀਬੀ ਦੋਸਤਾਂ ਵਿਚੋਂ ਹੀ ਚੀਮਾ ਖੁੱਡੀ ਦੇ ਰਹਿਣ ਬਾਲੇ ਭਾਈ ਬਲਵਿੰਦਰ ਸਿੰਘ ਬਿੱਲਾ ਵੀ ਸਨ |
ਭਾਈ ਸਾਹਿਬ ਦੀ ਭਾਈ ਤੂਫਾਨ ਜੀ ਨਾਲ 5 ਸਾਲ ਪੁਰਾਨੀ ਨੇੜਤਾ ਸੀ , ਲੇਕਿਨ ਭਾਈ ਸਾਹਿਬ ਜੀ ਨੇ ਸਿੱਖ ਹਥਿਆਰਬੰਦ ਸੰਘਰਸ਼ ਚ ਇਕ ਫ਼ੌਜੀ ਦੇ ਰੂਪ ਵਿੱਚ ਭਾਈ ਤੂਫਾਨ ਜੀ ਦੀ ਕਮਾਨ ਹੇਠਾਂ ਸੰਘਰਸ਼ ਦੀਆਂ ਕਾਰਵਾਈਆਂ
ਨੂੰ ਅੰਜਾਮ ਦਿਤਾ |
ਭਾਈ ਬਲਵਿੰਦਰ ਸਿੰਘ ਜੀ ਬਿੱਲਾ ਸਰਦਾਰ ਕੁਨੇਨ ਸਿੰਘ ਦੇ ਘਰ ਵਿਖੇ ਪਿੰਡ ਚੀਮਾ ਖੁੱਡੀ ਵਿਖੇ ਮਾਤਾ ਪ੍ਰੀਤਮ ਕੌਰ ਜੀ ਦੀ ਕੁਖੋਂ ਪੈਦਾ ਹੋਇ ।
ਭਾਈ ਸਾਹਿਬ ਤੋਂ ਛੋਟੀਆਂ ਦੋ ਭੈਣਾਂ, ਬੀਬੀ ਦਲਜੀਤ ਕੌਰ
ਅਤੇ ਬੀਬੀ ਸਤਵੰਤ ਕੌਰ ਸੀ।
ਭਾਈ ਸਾਹਿਬ ਜੀ ਦਾ ਇੱਕ ਛੋਟਾ ਭਰਾ, ਭਾਈ ਕੁਲਦੀਪ ਸਿੰਘ ਵੀ ਸੀ |ਭਾਈ ਸਾਹਿਬ ਜੀ
ਯਾਰਾਂ ਦੇ ਯਾਰਾ ਸਨ ।
ਭਾਈ ਸਾਹਿਬ ਜੀ ਦਾ ਆਨੰਦ ਕਾਰਜ ਪਿੰਡ ਸਠਿਆਲਾ ਦੇ ਰਹਿਣ ਵਾਲੇ ਸਰਦਾਰ ਅਵਤਾਰ ਸਿੰਘ ਦੀ ਸਪੁਤਰੀ ਬੀਬੀ ਹਰਦੀਪ ਕੌਰ ਨਾਲ ਸਾਲ 1983 ਨੂੰ ਹੋਇਆ ਜਿਹਨਾਂ ਵਿਚੋਂ ਆਪਜੀ ਦੇ ਘਰ ਇਕ ਬੇਟੀ
ਬੀਬੀ ਕੁਲਬੀਰ ਕੌਰ ਅਤੇ ਇਕ ਕਾਕੇ ਭਾਈ ਜਗਰੂਪ ਸਿੰਘ ਦਾ ਜਨਮ ਹੋਇਆ |
ਆਪਜੀ ਜਿਥੇ ਇਕ ਚੰਗੇ ਪਤੀ ਦੇ ਰੂਪ ਚ ਜੁਮੇਬਾਰ ਸਨ ਉਥੇ ਨਾਲ ਹੀ ਇਕ ਚੰਗੇ ਪਿਤਾ ਵੀ ਹੋ ਨਿਵਡੇ ਅਤੇ ਆਪਣੇ ਫਰਜ ਨਿਵਾਉਂਦੀਆਂ ਜੀਵਨ ਦਾ ਸਫਰ ਪੂਰ ਰਿਹੇ ਸਨ ਕੀ ਜਦੋਂ 1987 ਵਿੱਚ ਭਾਈ ਜੁਗਰਾਜ ਸਿੰਘ ਤੂਫਾਨ ਜੀ ਪਿੰਡ ਚੀਮਾ ਖੁੱਡੀ ਵਿਖੇ ਫੇਰੀ ਪਾਉਣ ਆਏ ਤਾਂ ਉਸ ਵੇਲੇ ਭਾਈ ਸਾਹਿਬ ਜੀ ਨੇ ਆਪਣਾ
ਪਰਿਵਾਰ ਛੱਡਤਾ ਅਤੇ ਕੌਮੀ ਪਰਿਵਾਰ ਦੇ ਦੁਖ ਕੱਟਣ ਲਈ ਭਾਈ ਜੁਗਰਾਜ ਸਿੰਘ ਤੁਫਾਨ ਜੀ ਨਾਲ ਸੰਘਰਸ਼
ਵਿੱਚ ਤੁਰ ਪਾਏ ।
ਹਲਕਿ ਭਾਈ ਤੁਫਾਨ ਜੀ ਨੇ ਕਿਹਾ ਬਲਬਿੰਦਰ ਇਹ ਸੰਘਰਸ਼ ਕੋਈ ਸੌਖਾ ਨਹੀ ਹੈ ਬਹੁਤ ਔਕੜਾਂ ਹਨ ਕੰਡਿਆ ਦੀ ਸੇਜ ਤੇ ਸੌਣਾ ਪੈਂਦਾ ਹੈ ਤੂੰ ਘਰ ਰਹਿ ਪਰਿਵਾਰ ਦੀ ਸੇਵਾ ਕਰ , "ਪਰ ਭਾਈ ਬਲਬਿੰਦਰ ਸਿੰਘ ਨੇ ਕਿਹਾ ਨਹੀ ਕੌਮ ਤੇ ਭਾਰੀ
ਦੁਖਾਂ ਦਾ ਸਾਇਆ ਹੈ ਤੇ ਹਰ ਨੌਜਵਾਨ ਸੰਘਰਸ਼ ਕਰ ਰਿਹਾ ਹੈ ਮੈਂ ਕਿਵੇਂ ਘਰ ਬੈਠ ਜਾਵਾਂ ਮੈਨੂ ਆਪਣੇ
ਨਾਲ ਲੇ ਚਲੋ ਅਗਰ ਤੁਸੀਂ ਆਪਣੇ ਨਾਲ ਨਹੀ ਲੇ ਜਾਂਦੇ ਤਾਂ ਮੈਂ ਕਿਸੇ ਹੋਰ ਜਥੇਬੰਦੀ ਚ ਸ਼ਾਮਿਲ ਹੋ
ਜਾਵਾਂਗਾ |ਅਖੀਰ ਵਿੱਚ ਭਾਈ ਤੂਫਾਨ ਜੀ ਨੇ ਆਪਣੀ ਜਥੇਬੰਦੀ ਵਿੱਚ ਭਾਈ ਸਾਹਿਬ ਨੂੰ ਲੈ ਲਿਆ।
ਭਾਈ ਸਾਹਿਬ ਜੀ ਦੇ ਮਨ ਚ ਭਾਈ ਤੂਫਾਨ ਜੀ ਲਈ ਇੰਨਾ ਪਿਆਰ ਸਤਿਕਾਰ ਸੀ, ਇਹ ਸਾਫ਼ ਦਿਸਦਾ ਸੀ ਆਪਜੀ ਨੇ ਕਿਹਾਂ ਦੁਖ ਹੋਵੇ ਜਾਂ ਸੁਖ
ਅਸੀਂ ਹਮੇਸ਼ਾਂ ਇਕ ਮੁਠ ਹੀ ਰਹਾਂਗੇ ਜਿਥੇ ਕੀਤੇ ਮੁਕਾਬਲਾ ਬਣਿਆ ਅਸੀਂ ਰਲ ਕੇ ਟੱਕਰ ਦੇਵਾਂਗੇ
ਤੁਸੀਂ ਜਿਵੇਂ ਕਿਹਾ ਕਰੋਗੇ ਮੈਂ ਸਿਰ ਮਥੇ ਹੁਕਮ ਮੰਨ ਕੇ ਚਲਾਂਗਾ |
ਕਿਹਾ ਜਾਂਦਾ ਹੈ ਕੀ ਭਾਈ ਤੁਫਾਨ ਸਿੰਘ ਜੀ ਇਕ ਗੁਰੁਦਵਾਰੇ ਰੁਕੇ ਹੋਏ ਸੀ ਕੀ ਪੁਲਿਸ ਨੇ ਘੇਰਾ ਪਾ ਲਿਆ ਕੁਝ ਸ਼ਰੀਰਕ ਕਮਜੋਰੀ ਕਰਕੇ ਚਲ ਨਹੀ ਸੀ ਸਕਦੇ ਤਾਂ ਭਾਈ ਬਲਬਿੰਦਰ ਸਿੰਘ ਜੀ ਨੇ ਆਪਣੇ ਮਜਬੂਤ ਮੋਢਿਆਂ ਤੇ ਚੱਕ ਕੇ ਨਾਲ ਵਗਦੇ ਦਰਿਆ ਪਾਰ ਕਰ ਗਏ |ਇਥੇ ਭਾਈ ਸਾਹਿਬ ਜੀ ਨੇ ਕਿਸੇ ਕਿਸਮ ਦੀ ਪਰਵਾਹ ਨੀ ਕੀਤੀ ਬੜੀ ਬਹਾਦੁਰੀ ਦਿਖਾਈ |
ਇਕ ਕਾਰਵਾਈ ਤੋਂ ਬਾਅਦ ਪੁਲਿਸ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਏਸਏਸਪੀ ਗੋਬਿੰਦ ਰਾਮ ਦੇ ਆਦੇਸ਼ ਦੇ ਤਹਿਤ, ਨਿਰਦਈ ਪੁਲਿਸ ਘਰ ਨੇ ਅਤੇ ਭਾਈ ਸਾਹਿਬ ਦੇ ਖਤਾਂ ਨੂੰ ਤਬਾਹ
ਕਰ ਦਿਤਾ ।
ਲੇਕਿਨ ਪੁਲਿਸ ਵਲੋਂ ਭਾਈ ਸਾਹਿਬ ਜੀ ਦੇ ਪਰਿਵਾਰ ਤੇ ਅਤਿਆਚਾਰ ਵੀ ਭਾਈ ਸਾਹਿਬ ਜੀ ਦਾ ਸਾਹਸ ਨਹੀਂ ਤੋੜ ਸਕਿਆ ।
ਇਸ ਜਥੇਬੰਦੀ ਦੇ ਸਿੰਘਾਂ ਨੂੰ ਵੇਖ ਕੇ ਇਉਂ ਲਗਦਾ ਸੀ ਕੀ 18 ਵੀਂ ਸਦੀ ਦੇ ਸਿੰਘ ਘੋੜਿਆਂ ਤੇ ਸਵਾਰ ਹੋ ਇੱਥੇ ਆਏ ਹੋਵਣ ।
8 ਮਾਰਚ ਅਪ੍ਰੈਲ 1990 ਨੂੰ ਭਾਈ ਤੂਫਾਨ ਸਿੰਘ ਜੀ ਮਾੜੀ ਬੁਚਿਆਂ ਪਿੰਡ ਚ ਭਾਰਤੀ ਸੁਰੱਖਿਆ ਫੋਰਸਾਂ ਵਿਚ ਘਿਰ
ਗਏ , ਉਸ ਵੇਲੇ ਭਾਈ
ਸਾਹਿਬ ਪਿੰਡ ਅਤੇਪੁਰ ਵਿਖੇ ਗਏ ਹੋਇ ਸੀ।
ਜਿਵੇਂ ਹੀ ਭਾਈ ਸਾਹਿਬ ਨੂੰ ਭਾਈ ਤੂਫਾਨ ਜੀ ਦੇ ਘਿਰੇ ਹੋਣ ਦਾ ਪਤਾ ਲਗਿਆ , ਉਹ ਛੇਤੀ ਤੋਂ ਬੰਦੂਕ ਚੱਕ ਕੇ ਅਤੇ ਇੱਕ ਟਰੈਕਟਰ ਤੇ ਸਵਾਰ ਹੋ ਗਿਆ ਮਾਰ ਬੁਚ੍ਹਨ ਵੱਲ ਨੂੰ ਚਾਲੇ ਪਾ ਦਿਤੇ ।
ਲੇਕਿਨ ਅੱਟੇਪੁਰ ਦਿਆਂ ਸੰਗਤਾਂ ਭਾਈ
ਬਲਬਿੰਦਰ ਸਿੰਘ ਜੀ ਨੂੰ ਰੋਕਣ ਲਈ ਆ ਖੜੀਆਂ ਕਿਹਾ ਕੀ ਉਥੇ ਬਹੁਤ ਭਾਰੀ ਗਿਣਤੀ ਵਿੱਚ ਭਾਰਤੀ
ਫੋਰਸਾਂ ਨੇ ਇਕ ਪੈਰ ਰਖਣ ਦੀ ਥਾਂ ਨੀ ਉਹਨਾਂ ਵੱਡਾ ਜਾਲ ਵਿਛਾਇਆ ਹੈ | ਪਰ ਭਾਈ ਸਾਹਿਬ ਜੀ ਨਹੀ ਮਨ
ਰਿਹੇ ਸੀ ਅਖੀਰ ਅੱਟੇਪੁਰ ਦੇ ਲੋਕਾਂ ਨੇ ਆਪਜੀ ਨੂੰ ਇਕ ਕਮਰੇ ਚ ਬੰਦ ਕਰ ਦਿਤਾ |
ਆਪਜੀ ਬਹੁਤ ਰੋਇ
ਮੈਨੂ ਜਾਨ ਦੇਵੋ ਮੇਰਾ ਵੀਰ ਇਕਲਾ ਘਿਰਿਆ ਹੋਇਆ ਹੈ ਦੁਸ਼ਮਨ ਦੇ ਘੇਰੇ ਚ ਮੈਨੂ ਨਾ ਰੋਕੋ ਥੋਨੂ ਰੱਬ
ਦਾ ਵਾਸਤਾ | ਪਰ ਸਬ ਬੇਕਾਰ ਸੀ ਲੋਕਾਂ ਨੇ ਇਕ ਯੋਧੇ ਨੂੰ ਬਚਾ ਕੇ ਰਖਣ ਲਈ ਇਹ ਕੀਤਾ ਸੀ ਕਿਉਂਕਿ
ਕੌਮੀ ਯੋਧਿਆਂ ਦੀਆਂ ਬਹੁਤ ਲੋੜਾਂ ਹੁੰਦਿਆ ਹਨ |
ਜਦ ਭਾਈ ਸਾਹਿਬ ਜੀ ਨੂੰ ਭਾਈ ਤੂਫਾਨ ਸਿੰਘ ਜੀ ਸ਼ਹੀਦੀ ਦੀ ਖਬਰ ਦਿਤੀ ਗਈ , ਤਾਂ ਭਾਈ ਬਲਬਿੰਦਰ ਸਿੰਘ ਜੀ ਭੁਬਾਂ ਮਾਰ ਮਾਰ ਰੋਇ
ਅਤੇ ਲੋਕਾਂ ਨੂੰ ਕਹਿਣ ਲਗੇ ਤੁਸੀਂ ਵੱਡਾ ਅਨਰਥ ਕਰ ਦਿਤਾ ਜਦ ਮੇਰੇ ਵੀਰ ਨੂੰ ਮੇਰੀ ਲੋੜ ਸੀ
ਤੁਸੀਂ ਕੀ ਜ਼ੁਲਮ ਕਮਾ ਦਿਤਾ ਥੋਡੇ ਕਰਕੇ ਮੈਂ ਨਾਲ ਜਿਉਂਨ ਮਰਨ ਦੀ ਨੀ ਪੁਗਾ ਸਕਿਆ |ਇਸਤੋਂ ਬਾਅਦ ਸਥਾਨਕ ਲੋਕਾਂ ਦੇ ਕਹਿਣ ਮੁਤਾਬਿਕ ਭਾਈ ਸਾਹਿਬ ਜੀ ਹੁਣ ਰੂਪੋਸ਼ ਹੋਕੇ ਰਹਿਣਾ ਨਹੀ ਸੀ ਪਸੰਦ ਕਰਦੇ , ਉਹ ਦਿਨ
ਦੇ ਸਮੇਂ ਵਿੱਚ ਕਾਰਵਾਈ ਲਈ ਬਾਹਰ ਚਲੇ ਜਾਂਦੇ ਰਿਹੇ ਅਤੇ ਜਿਥੇ ਵੀ ਦੁਸ਼ਮਨ ਫੋਰਸਾਂ ਦਿਸ ਪੈਂਦੀਆਂ
ਲਲਕਾਰੇ ਮਾਰਦੇ ਤੇ ਸ਼ੁਰੂ ਹੋ ਜਾਂਦੇ ਫਾਇਰਿੰਗ ਤੇ ਕਿਹਾਂ ਜਾਂਦਾ ਕੀ ਉਹਨਾਂ ਨੂੰ ਆਪਣੇ
ਜਿਉਂਨ ਦੀ ਕੋਈ ਪਰਵਾਹ ਨਹੀਂ ਸੀ ।
ਉਹਨਾਂ ਨਾਲ ਇਹ ਕਾਰਵਾਈਆਂ ਨੂੰ ਸਿਰੇ ਭਾਈ ਬਿਕਰਮਜੀਤ ਸਿੰਘ ਕਮਾਕੇ ਚਾੜਦੇ ਰਿਹੇ ਜੋ
ਕਿਸੇ ਕਾਰਵਾਈ ਦੌਰਾਨ ਹੀ ਮੁਲਾਕਾਤ ਦੇ ਸਾਥੀ ਬਣੇ ਸੀ ।
ਭਾਈ ਤੁਫਾਨ ਸਿੰਘ ਜੀ ਦੀ ਸ਼ਹੀਦੀ ਦੇ ਸਾਢੇ ਤਿੰਨਾਂ ਮਹੀਨਿਆਂ ਬਾਦ ਪੁਲਿਸ ਨੇ 26 ਜੁਲਾਈ 1990 ਨੂੰ ਮੇਹਤਾ ਚੋਕ ਦੇ ਨੇੜੇ ਪਿੰਡ ਚੁੰਗ ਵਿਖੇ ਭਾਈ ਸਾਹਿਬ ਜੀ ਨੂੰ ਪੁਲਿਸ ਘੇਰਾ ਪਾ ਲਾਇਆ |
ਏਸ
ਗੱਲ ਦਾ ਪਤਾ ਭਾਈ ਸਾਹਿਬ ਜੀ ਨੂੰ ਗਵਾਂਡ ਦੇ ਘਰ ਇਕ ਫੌਜੀ ਅਧਿਕਾਰੀ ਤੋਂ ਲਗਿਆ ਜੋ ਕੁਝ ਦਿਨ
ਪਹਿਲਾਂ ਛੁਟੀ ਆਇਆ ਸੀ ਉਸ ਅਧਿਕਾਰੀ ਨੇ ਆਪਣੀ ਗੰਨ ਸੰਭਾਲ ਲਈ ਤੇ ਨਾਲ ਦੇ ਖੇਤਾਂ ਚ ਛਾਲ ਮਾਰ
ਦਿਤੀ ਅਤੇ ਭਾਰਤੀ ਫੋਰਸਾਂ ਨਾਲ ਮੁਕਾਬਲਾ ਸ਼ੁਰੂ ਕਰ ਦਿਤਾ |,
ਪੁਲਿਸ ਬੁਲੇਟ ਪ੍ਰੂਫ ਟਰੈਕਟਰ ਦਾ ਇਸਤੇਮਾਲ ਕਰ ਰਹੀ ਸੀ ਭਾਈ ਸਾਹਿਬ ਦੇ ਸਾਮਨੇ ਬੁਲਟ ਪ੍ਰੂਫ਼ ਟ੍ਰੇਕ੍ਟਰ ਮੀਂਹ ਪੈਣ ਕਰਕੇ ਬੇਕਾਰ ਸਾਬਤ ਹੋ ਰਿਹਾ ਸੀ ਜਿਸਦਾ
ਲਾਹਾ ਭਾਈ ਸਾਹਿਬ ਅਤੇ ਫ਼ੌਜੀ ਸਿੰਘ ਨੇ ਜਾਣ ਦੀ ਵਾਜੀ ਲਾਉਂਦਿਆ ਭਾਰਤੀ ਸੁਰੱਖਿਆ ਪੁਲਿਸ ਅਧਿਕਾਰੀਆਂ ਨੂੰ ਜਮੀਨ ਤੇ ਕੁਝ ਹੀ ਮਿੰਟਾ ਚ ਮਾਰ ਵਿਛਾਇਆ ।
ਇਹ ਕਿਹਾ ਜਾਂਦਾ ਹੈ ਕਿ ਫੌਜੀ ਸਿੰਘ ਨੇ ਆਪਣੀ ਬਹਾਦੁਰੀ ਦਿਖਾਉਂਦਿਆ ਗੁਰੀਲੇ ਯੁਧ ਦੀ ਨੀਤੀ ਤਹਿਤ ਛੁਪ ਜਾਂਦਾ ਤੇ ਪੁਲਿਸ ਦੇ ਅਧਿਕਾਰੀ ਨੂੰ ਫੜ ਕੇ ਢੇਰ
ਕਰਕੇ ਫੇਰ ਖੇਤਾਂ ਵਿਚ ਜਾ ਵੜਦੇ ਰਿਹਾ |
ਕਈ ਘੰਟੇ ਤਕ ਇਹ ਮੁਕਾਬਲਾ
ਚਲਦਾ ਰਿਹਾ , ਪੁਲਿਸ ਦੀ ਗਿਣਤੀ ਇਕ ਇਕ ਕਰਕੇ ਘਟਦੀ ਗਈ ਪਰ ਉਹਨਾਂ ਦੀ ਮਦਦ
ਲਈ ਹੋਰ ਫੋਰਸਾਂ ਆ ਪਹੁੰਚਿਆ , ਪਰ ਭਾਈ ਬਲਵਿੰਦਰ ਸਿੰਘ ਜੀ ਅਤੇ ਉਸ ਫੌਜੀ ਸਿੰਘ ਨੇ ਸ਼ਹੀਦੀ ਤਕ ਲੜਨ ਦਾ ਫੈਸਲਾ ਕਰ ਲਇਆ ਹੋਇਆ ਸੀ |
ਪੁਲਿਸ ਭਾਈ
ਸਾਹਿਬ ਅਤੇ ਫ਼ੌਜੀ ਸਿੰਘ ਦੇ ਹਥੋਂ ਹੋਇ ਨੁਕਸਾਨ ਕਰਕੇ ਗੁੱਸੇ ਵਿੱਚ ਸੀ, ਕੀ ਭਾਈ ਸਾਹਿਬ ਜੀ ਦੇ ਸ਼ਹੀਦੀ ਸਰੂਪ ਦੇ
ਅੰਤਿਮ ਸੰਸਕਾਰ ਚ ਸ਼ਾਮਿਲ ਸੰਗਤਾ ਤੇ ਵੀ ਡੰਡੇ ਸੋਟੇ ਵਰਸਾਉਂਦੀ ਸੀ ਆਪਜੀ ਦੇ ਪਿਤਾ ਅਤੇ ਭਾਈ
ਭੈਣਾ ਤੇ ਵੜੀ ਬੇ ਰਹਿਮੀ ਨਾਲ ਅਤਿਆਚਾਰ ਕੀਤਾ ਗਇਆ |
ਸੰਸਕਾਰ
ਵੇਲੇ ਮੌਜੂਦ ਸਿਖਾਂ ਲਈ ਸੰਗਤਾਂ ਵਲੋਂ ਲੇ ਜਾਇਆ ਜਾ ਰਿਹਾ ਦੁਧ ਦੇ ਕੰਟੇਨਰ ਪੁਲਿਸ ਨੇ ਆਪਣੇ
ਕਬਜੇ ਚ ਲੇ ਲਾਏ ਤੇ ਉਹ ਸਾਰਾ ਦੁਧ ਵੀ ਰੋੜ ਦਿਤਾ |
ਪੁਲਿਸ
ਦੀ ਏਸ ਗੈਰ ਜ਼ਿਮੇਦਾਰਾਨਾ ਕਾਰਵਾਈ ਤੇ ਜਦ ਭਾਈ ਸਾਹਿਬ ਜੀ ਦੇ ਚਾਚਾ ਗੱਜਣ ਸਿੰਘ ਹੋਰਾਂ ਰੋਕਿਆ ਕੀ
ਬੇਵਕੁਫੋ ਇਹ ਮੁੱਲ ਖਰੀਦ ਕੇ ਲਿਆ ਦੁਧ ਕਿਉਂ ਰੋੜ ਦਿਤਾ ਤਾਂ ਪੁਲਿਸ ਨੇ ਗੁੱਸੇ ਵਿਚ ਗੱਲਾਂ
ਕੱਡਦਿਆਂ ਹੋਈਆਂ ਉਹਨਾਂ ਨੂੰ ਉਸੇ ਵੇਲੇ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ |
ਮੂਰਖ ਪੁਲਿਸ ਕੀ ਜਾਨੇ ਕੀ ਜੋ ਦਿਲਾਂ ਵਿਚ ਵਸ ਜਾਂਦੇ ਹਨ ਉਹਨਾਂ ਦੇ ਮਾਨ ਸਨਮਾਨ ਚ ਕੋਈ ਘਾਟਾ ਨੀ ਕਰ ਸਕਦਾ ਪੁਲਿਸ ਨੇ ਬਹੁਤ
ਜੋਰ ਲਗਾਇਆ ਭਾਈ ਸਾਹਿਬ ਜੀ ਦੇ ਅੰਤਿਮ ਸੰਸਕਾਰ ਚ ਵਿਘਨ ਪਾਉਣ ਦਾ |ਭਾਈ ਬਲਵਿੰਦਰ ਸਿੰਘ ਜੀ ਚੀਮਾ
ਖੁੱਡੀ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਏ ਗਏ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ
ਕੌਮ ਛੱਡੀ ਕਲਾ ਚ ਵਿਚਰੇ ਇਹ ਅਰਦਾਸ ਵਾਹਿਗੁਰੂ ਅੱਗੇ ਕੀਤੀ ਗਈ | ਆਉ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੁਫਾਨ ਦੇ ਸਾਥੀ
ਭਾਈ ਬਲਵਿੰਦਰ ਸਿੰਘ ਜੀ ਚੀਮਾ ਖੁੱਡੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰੀਏ |ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ
ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |khalsaraj131699@gmail.com
Comments
Post a Comment