ਕੀ ਸਿਖਾਂ ਨੂੰ ਸਵਿਧਾਨ ਦੀ ਧਾਰਾ ੨੫ ਬੀ ਹੀ ਹਿੰਦੂ ਕਹਿੰਦੀ ਹੈ ?
ਮੋਜੂਦਾ ਸਮੇ ਚ
ਸਵਿਧਾਨ ਦਾ ਇਕ ਵਰਗ ਹਿਮਾਯਤੀ ਹੈ ਤੇ ਦੋ ਵਰਗ ਵਿਰੋਧੀ ਹਨ, ਜੋ ਇਕ ਵਰਗ ਹਿਮਾਯਤ ਕਰਦਾ ਹੈ ਓਹਨਾ
ਦਾ ਮਤਲਬ ਵੀ ਸਮਝ ਆਉਣ ਦਾ ਹੈ ਅਤੇ ਜੋ ਦੂਜਾ ਸਖਤ ਵਿਰੋਧੀ ਹੈ ਓਸਦਾ ਵੀ | ਪਰ ਇਕ ਵਰਗ ਐਸਾ ਵੀ
ਹੈ ਜੋ ਵਿਰੋਧ ਕਰਦਾ ਹੈ ਸਿਰਫ ਏਸ ਵਾਸਤੇ ਕੀ ਸਵਿਧਾਨ ਦੀ ਦਫ਼ਾ ੨੫ ਸਿਖਾਂ ਨੂੰ ਹਿੰਦੂ ਦਰਸ਼ਾਉਂਦੀ
ਹੈ |
ਸਿਖਾਂ ਦਾ ਵਿਰੋਧ
ਕਰਨਾ ਜਾਯਜ ਵੀ ਹੈ ਕਰਨਾ ਵੀ ਚਾਹੀਦੇ ਤੇ ਇਸਨੂੰ ਬਦਲਵਾਉਣ ਤਕ ਰੁਕਨਾਂ ਨਹੀ ਚਾਹਿਦਾ ਦੂਜੀ ਗੱਲ
ਸਿਖਾਂ ਦਾ ਏਸ ਸਵਿਧਾਨ ਦਾ ਬਿਲਕੁਲ ਵਿਰੋਧ ਕਰਨਾ ਵੀ ਜਾਯਜ ਨਹੀ ਹੈ ਤੇ ਹਿਮਾਯਤ ਨਾਲ ਵੀ ਕੋਈ ਵਧ
ਫਾਇਦਾ ਨਹੀ ਹੈ ਕਿਉਂਕਿ ਅਗਰ ਸਿਖ ਆਪਣਾ ਮੁਲਕ ਚਾਹੁੰਦੇ ਹਨ ਤਾਂ ਜਦ ਤਕ ਓਹ ਹਕ ਹਾਸਿਲ ਨਹੀ ਹੋ
ਜਾਂਦਾ ਤਦ ਤਕ ਸਾਰੇ ਸਵਿਧਾਨ ਦਾ ਵਿਰੋਧ ਕਰਨਾ ਸਿਖਾਂ ਦੇ ਹਕ ਚ ਨਹੀ ਹੈ |
ਅਗਰ ਅਸੀਂ
ਪਿਛੋਕੜ ਵ ਨੂੰ ਨਿਗ੍ਹਾ ਮਾਰੀ ਤਾਂ ਇਉਂ ਲਗਦੇ ਕੀ ਜਿਵੇਂ ਇਹ ਦਫ਼ਾ ਇਕ ਬਾਬਾ ਅੰਬੇਡਕਰ ਨੇ ਨਹੀ
ਲਿਖੀ ਲਗਦੀ ਵਜ੍ਹਾ ਸਾਫ਼ ਦਿਸਦੀ ਹੈ ਜੋ ਮਨੁਖ ਖੁਦ ਓਸ ਹਿੰਦੂ ਤੋਂ ਦੁਖੀ ਹੋਵੇ ਓਹ ਸਿਖਾਂ ਨੂੰ
ਹਿੰਦੂ ਕਿਵੇਂ ਲਿਖ ਸਕਦੇ ਹਨ ?
ਜਦ ਕੀ ਓਹਨਾਂ ਨੇ
ਵੀ ਸਿਖਾ ਬਾਰੇ ਕਾਫੀ ਕੁਝ ਸਮਝਿਆ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਧਿਯਨ ਕੀਤਾ ਤੇ ਬਾਬਾ ਸਾਹਿਬ
ਵੀ ਖੁਦ ਸਿਖ ਮਤਿ ਧਾਰਨ ਕਰਨ ਦੇ ਹਕ ਚ ਸਨ , ਫੇਰ
ਇਹ ਕਿਵੇਂ ਅਤੇ ਕਿਸ ਤਰ੍ਹਾਂ ਹੋ ਗਿਆ ਇਹ ਵਿਚਾਰਨ ਦਾ ਅਤੇ ਖੋਜ ਦਾ ਵਿਸ਼ਾ ਹੈ |
ਅਸੀਂ ਅਗਰ
ਸਿਖ ਇਤਿਹਾਸ ਦੇ ਪੰਨਿਆਂ ਤੇ ਨਜਰ ਮਾਰਦੇ ਹਾਂ ਤੇ
ਬਹੁਤ ਕੁਝ ਇਹੋ ਜਿਹਾ ਮਿਲਦਾ ਹੈ ਕੀ ਸਿਖਾਂ ਅੰਦਰ ਛੁਆ ਛੂਤ, ਜਾਤ ਪਾਤ ਕੁਟ ਕੁਟ ਕੇ ਭਰੀ ਹੋਈ ਹੈ ਇਹ ਵੀ ਤਥ ਮਿਲਦੇ ਹਨ ਕੀ ਸ੍ਰੀ ਦਰਬਾਰ ਸਾਹਿਬ ਜੀ
ਦੇ ਦਰਸ਼ਨਾ ਨੂੰ ਕੁਝ ਸਮਾ ਅਲਗ ਤੋਂ ਮੁਕਰਰ ਕੀਤਾ ਹੋਇਆ ਸੀ ਜੋ ਸਿਖਾਂ ਨੂੰ ਬਾਮਨ ਮਤਿ ਚ ਹੀ
ਦਰਸ਼ਾਉਂਦਾ ਹੈ ਅਤੇ ਹੁਣ ਵੀ ਇਹੋ ਕੁਝ ਹੋ ਰਿਹਾ ਹੈ |
ਅਸਲ ਚ ਵੇਖਿਆ
ਜਾਵੇ ਤੇ ਸਿਖ ਹੁਣ ਸਿਖ ਹੈ ਹੀ ਨਹੀ ਹਨ ਸਿਰਫ ਬਾਹਰੀ ਦਿਖ ਇਕ ਦਿਖਾਵਾ ਮਾਤਰ ਹੈ ਸਿਖੀ ਦਾ
ਅੰਦਰੋਂ ਓਹ ਇਕ ਹਿੰਦੂ ਹੀ ਬਣ ਚੁਕਿਆ ਹੋਇਆ ਹੈ |
ਪੰਜਾਬ ਦਾ
ਕੋਈ ਪਿੰਡ ਐਸਾ ਨਹੀ ਹੋਵੇਗਾ ਜਿਥੇ ਸਿਖ ਜਾਤ ਪਾਤ ਨਾਲ ਨਹੀ ਭਰੇ ਹੋਣਗੇ | ਗੁਰੂ ਦਵਾਰੇ ਵੀ
ਜਾਤਾਂ ਮਜਹਬਾਂ ਦੇ ਨਾਂ ਤੇ ਉਸਾਰ ਦਿਤੇ ਹੋਏ ਨੇ ਇਹ ''ਰਾਮਜੜਿਆ ਗੁਰੂਦਵਾਰਾ, ਇਹ ਜੱਟਾਂ ਦਾ ਗੁਰੂ ਦਵਾਰਾ, ਇਹ ਮਜਾਹ੍ਵਿਆਂ ਦਾ ਗੁਰੂ ਦਵਾਰਾ , ਇਹ ਖਤ੍ਰੀਆ ਦਾ ਇਹ
ਪਾਪਿਆਂ ਦਾ ਇਹਨਾਂ ਸਬ ਚ ਮੈਨੂ ਕੀਤੇ ਵੀ ਇਕ ਗੁਰੂ ਦਾ ਗੁਰੂਦਵਾਰਾ ਨਜਰ ਨਹੀ ਆਉਂਦਾ ਤੇ ਭਾਈ
ਅੰਦਰੋਂ ਸਿਖ ਕਿਵੇਂ ਹੋ ਸਕਦੇ ਹਾਂ |
ਕੀ ਏਥੋਂ ਇਹ ਨਹੀ
ਲਗਦੇ ਕੀ ਜੋ ਸਵਿਧਾਨ ਦੀ ਦਫ਼ਾ ੨੫ ਚ ਲਿਖਿਆ ਹੈ ਓਹ ਅਸੀਂ ਖੁਦ ਲਿਖਵਾਇਆ ਹੋਇਆ ਹੈ ਕੀ ਅਸੀਂ
ਹਿੰਦੂ ਹਾਂ !
ਮੇਰੀਆਂ ਗੱਲਾਂ
ਕੁਝ ਪੁਠੀਆਂ ਸਿਧੀਆਂ ਜਰੁਰ ਲਗਨ੍ਗੀਆਂ ਪਰ ਵੀਰੋ ਕਦੀ ਏਸ ਵਲ ਵੀ ਵਿਚਾਰ ਕੇ ਵੇਖੋ ਕਿਉਂ ਨੀ ਅਸੀਂ
ਇਹ ਚੀਜ ਨੂੰ ਮਿਟਾਉਣ ਦਾ ਯਤਨ ਕਰਦੇ ਕਿਉਂ ਨੀ ਪਹਿਲਾਂ ਆਪ ਪੂਰੀ ਤਰ੍ਹਾ ਗੁਰੂ ਦੇ ਸਿਖ ਬਣ ਜਾਂਦੇ
?
ਅੱਜ ਅਸੀਂ ਡੇਰਾ
ਵਾਦ ਦਾ ਬਹੁਤ ਰੋਲਾ ਪਾਉਂਦਾ ਹਾਂ ਕੀ ਸਿਖ ਕੋਈ ਰਾਧਾ ਸਵਾਮੀ ਦੇ ਡੇਰੇ ਜਾ ਰਿਹੇ ਹਨ ਤੇ ਕੋਈ ਰਾਮ
ਰਹੀਮ ਦੇ ਤੇ ਕੋਈ ਆਸ਼ੁਤੋਸ਼ ਦੇ ਤੇ ਕੋਈ ਕੀਤੇ ਪਰ ਅਸੀਂ ਇਹ ਕਦੀ ਨੀ ਸੋਚਿਆ ਕੀ ਓਹ ਸਿਖ ਖੁਦ ਨੀ
ਜਾ ਰਿਹੇ ਬਲਕੀ ਸਿਖ ਹੀ ਓਹਨਾਂ ਸਿਖਾਂ ਨੂੰ ਧਕੇ ਦੇ ਕੇ ਭੇਜ ਰਿਹੇ ਹਨ |
ਇਥੇ ਵੀ ਵਜ੍ਹਾ
ਓਹੀ ਹੈ ਕੀ ਸਿਖਾਂ ਦੇ ਹੀ ਇਕ ਇਸੇ ਵਰਗ ਨਾਲ ਵਿਤਕਰਾ ਕੀਤਾ ਜਾਂਦਾ ਹੈ ਓਹਨਾਂ ਨੂੰ ਗੁਰੂ ਦੇ ਸਿਖ
ਮਨਿਆ ਹੀ ਨਹੀ ਗਿਆ ਓਹਨਾਂ ਨੂੰ ਅੱਜ ਮ੍ਜਹ੍ਵੀ ਬਣਾ ਦਿਤਾ ਗਿਆ ਹੈ ਭੇਦ ਭਾਵ ਏਸ ਹੜ ਤਕ ਕੀ ਦੁਖੀ
ਕੀ ਬਾਰ ਅਖਾਂ ਵਿਚੋਂ ਹੰਝੂ ਕਰਦੇ ਵੇਖੇ ਹਨ ਇਹੀ ਕਾਰਨ ਕੀ ਓਹ ਇਨਾਂ ਡੇਰਿਆਂ ਵਲ ਦਾ ਰੁਖ ਕਰਦੇ
ਹਨ |
ਜੋ ਕੌਮ
ਦੁਨੀਆਂ ਦੀ ਸਬ ਤੋਂ ਚੰਗੀ ਕੌਮ ਮੰਨੀ ਜਾਂਦੀ ਹੈ ਜਿਸਦਾ ਸਿਧਾਂਤ ''ਏਕ ਪਿਤਾ ਏਕਸ ਕੇ ਹਮ ਵਾਰਿਕ''' ਫੇਰ ਓਸ ਕੌਮ ਚ ਵਿਤਕਰਾ ਕਿਥੋਂ ਕਿਉਂ ?
ਦੂਜੇ
ਪਾਸੇ ਅਸੀਂ ਪੂਰੀ ਤਰ੍ਹਾਂ ਸਵਿਧਾਨ ਦਾ ਵਿਰੋਧ ਕਰਕੇ ਆਰ ਏਸ ਏਸ ਦੀ ਮਦਦ ਹੀ ਕਰਦੇ ਹਾਂ ਹੁਣ ਇਥੇ
ਵੇਖੋ ਕੀ ਭਾਰਤ ਵਿਚ ਸਵਿਧਾਨ ਦੀ ਵਿਰੋਧੀ ਇਹੀ ਜਮਾਤ ਹੈ ਅਤੇ ਇਹ ਏਸ ਸਵਿਧਾਨ ਨੂੰ ਇਕ ਜਹਿਰੀਲਾ
ਕੀੜਾ ਕਹਿੰਦੀ ਫਿਰਦੀ ਹੈ ( ਪਢੋ ਆਰ ਏਸ ਏਸ ਦੇ ਗੁਰੂ ਗੋਵਲਕਰ ਨੂੰ '' ਦ ਥੋਟ ਆਫ ਬੰਚ'' ) ਇਹ ਗੋਵਲਕਰ ਸਾਫ਼ ਲਿਖਦਾ ਹੈ ਕੀ ਏਸ ਸਵਿਧਾਨ ਨੇ
ਸ਼ੁਧਰਾ ਨੂੰ ਸਾਡੇ ਬਰਾਬਰ ਬਿਠਾ ਦਿਤਾ ਹੈ ਤੇ ਭਾਈ ਸਾਡੇ ਗੁਰੂ ਸਾਹਿਬਾਨ ਨੇ ਤਾਂ ਇਹ ਵਿਤਕਰੇ ਦਾ
ਵਿਰੋਧ ਕੀਤਾ ਤੇ ਨਾਲ ਇਕ ਪੰਗਤ ਚ ਬੈਠ ਕੇ ਲੰਗਰ ਛਕਾਉਣ ਦੀ ਪ੍ਰਥਾ ਇਸੇ ਲਈ ਸ਼ੁਰੂ ਕੀਤੀ ਸੀ |
ਕੀ ਸਿਖ ਇਹ
ਚਾਹੁੰਦੇ ਹਨ ਕੀ ਫੇਰ ਓਹੀ ਮਨੁਵਾਦ ਲਗੁ ਹੋਵੇ ?
ਕੀ ਏਸ ਤਰ੍ਹਾਂ
ਅਸੀਂ ਓਸ ਬਾਮਨ ਦੀ ਰਾਹ ਪ੍ਦਰੀ ਨਹੀ ਕਰ ਰਿਹੇ ?
ਕੀ ਅਸੀਂ ਖੁਦ
ਨੂੰ ਹੀ ਹਿੰਦੂ ਸਾਬਤ ਨਹੀ ਕਰਨ ਚ ਤੁਲੇ ਹੋਏ ?
ਅੱਜ ਸਿਖ
ਹਰ ਬਾਮਨ ਦੀ ਬਣਾਈ ਹੋਈ ਪ੍ਰਥਾ ਨੂੰ ਹੀ ਚਲਾ ਰਿਹੇ ਹਨ ਸ਼ਿਵਲਿੰਗਾ ਤੇ ਪਾਣੀ ਪਾਉਂਦੇ ਹਨ , ਹਵਨ
ਜਗ ਕਰ ਰਿਹੇ ਹਨ, ਵਰਤ ਰਖ ਰਿਹੇ ਹਨ, ਸਨ੍ਗ੍ਰਾਧ ਮਨਾ ਰਿਹੇ ਹਨ, ਮੈਂ ਕੀ ਥਾਵਾਂ ਤੇ ਇਹ ਵੀ ਵੇਖਿਆ ਕੀ ਸਿਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਾਧ ਵੀ ਮਨਾ
ਰਿਹੇ ਹੁੰਦੇ ਹਨ ਕਿਹਾ ਜਾ ਸਕਦਾ ਹੈ ਕੀ ਹਰ ਹਿੰਦੂ ਦਾ ਕਰਮ ਕਾਂਡ ਸਿਖ ਹੀ ਕਰਦੇ ਨਜਰ ਆਉਂਦੇ ਹਨ
ਫੇਰ ਕੀ ਇਹ ਸਬ ਆਪਣੇ ਆਪ ਨੂੰ ਹਿੰਦੂ ਨਹੀ ਸਾਬਤ ਕਰਦੇ ?
ਆਓ ਸਵਿਧਾਨ ਦੀ
ਦਫ਼ਾ ੨੫ ਬੀ ਨੂੰ ਰਦ ਕਰਵਾਈਏ ਤੇ ਇਸਤੋਂ ਪਹਿਲਾਂ ਆਪਣੇ ਆਪ ਨੂੰ ਸਿਖ ਅਖਵਾਉਣ ਦੇ ਕਾਬਿਲ ਬਣਾਈਏ
ਜਦ ਅਸੀਂ ਖੁਦ ਇਕ ਵਖਰੀ ਕੌਮ ਸਾਬਤ ਨਹੀ ਹੁੰਦੇ ਤਦ ਤਕ ਇਹ ਵੀ ਨਹੀ ਬਦਲ ਹੋਣਾ ਤੇ ਇਸਦੇ ਲਈ ਇਕ
ਹੋਣਾ ਪੈਣਾ ਹੈ ਇਕ ਦੂਜੇ ਦੀਆਂ ਲਤਾਂ ਖਿਚ੍ਨਿਆ ਨਹੀ |
Comments
Post a Comment