ਪਰਿਵਾਰ ਸਮੇਤ ਸੰਘਰਸ਼ ' ਕੁੱਦਣ ਵਾਲਾ ਜੁਝਾਰੂ ਸ਼ਹੀਦ ਭਾਈ ਜੋਗਾ ਸਿੰਘ ਬਿਸ਼ਨੰਦੀ

ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਉਰਫ ਭਾਈ ਜੋਗਾ ਸਿੰਘ ਬਿਸ਼ਨੰਦੀ
( ਸ਼ਹੀਦੀ 7 ਦਿਸੰਬਰ 1992 )


ਭਾਈ ਜੋਗਾ ਸਿੰਘ ਦਾ ਜਨਮ ਸੱਤਰ ਦੇ ਦਹਾਕੇ ਦੇ ਅਰੰਭਲੇ ਸਾਲਾਂ ਵਿੱਚ ਪਿੰਡ ਬਿਸ਼ਨੰਦੀ ਦੇ ਸ.ਗੁਰਦੇਵ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆਆਪ ਦੇ ਪਿਤਾ ਜੀ ਦਾ ਦਮਦਮੀ ਟਕਸਾਲ ਨਾਲ ਬਹੁਤ ਗੂਡ਼੍ਹਾਂ ਰਿਸ਼ਤਾ ਸੀਇਹੀ ਕਰਨ ਸੀ ਕਿ ਸੰਨ1978 ਦੇ ਖ਼ੂਨੀ ਸਾਕੇ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭ ਹੋਈ ਸਿੱਖ ਜੱਦੋਜਹਿਦ ਨਾਲ ਅਰੰਭ ਤੋਂ ਹੀ ਜੁਡ਼ ਗਏ

ਆਪ ਵੀਹ ਕੁ ਸਾਲਾਂ ਦੇ ਸਨ,ਜਦੋਂ ਆਪ ਦੇ ਇਲਾਕੇ ਦੇ ਇੱਕ ਹੋਰ ਸਿੰਘ ਭਾਈ ਜੋਗਿੰਦਰ ਸਿੰਘ ਬੱਬਰ ਨੇ ਆਪ ਦਾ ਰਿਸ਼ਤਾ ਆਪਣੇ ਪਿੰਡ ਦੇ ਸ.ਹਰਬੰਸ ਸਿੰਘ ਦੀ ਲਡ਼ਕੀ ਬੀਬੀ ਗੁਰਬਿੰਦਰ ਕੌਰ ਨਾਲ ਕਰਵਾ ਦਿੱਤਾ

ਸੰਨ1984 ਵਿੱਚ ਆਪ ਦਾ ਅਨੰਦ ਕਾਰਜ ਹੋਇਆਆਪ ਦੇ ਵਿਆਹ ਨੂੰ ਅਜੇ ਥੋਡ਼ਾ ਚਿਰ ਹੀ ਹੋਇਆ ਸੀ ਕਿ ਹਿੰਦੁਸਤਾਨ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾਆਪ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਅੰਸਰ ਹੀ ਸਨਸੰਤ ਜਰਨੈਲ ਸਿੰਘ ਦੇ ਥਾਪਡ਼ੇ ਅਤੇ ਗੁਰੂ ਦੇ ਓਟ ਆਸਰੇ
ਨਾਲ ਬਾਕੀ ਸਿੰਘਾਂ ਵਾਂਗ ਆਪ ਵੀ ਮੋਰਚੇ ਵਿੱਚ ਡਟੇ ਅਤੇ ਮਾਮੂਲੀ ਹਥਿਆਰਾਂ ਨਾਲ ਅਥਾਹ ਹਮਲਾਵਰ ਫ਼ੌਜਾਂ ਦਾ ਮੂੰਹ ਮੋਡ਼ਦੇ ਰਹੇਅਖੀਰ ਜਦੋਂ ਟੈਂਕਾਂ ਅੱਗੇ ਕੋਈ ਮੁਕਾਬਲੇ ਵਾਲੀ ਗੱਲ ਨਾ ਰਹੀ ਤਾਂ ਆਪ ਕੁਝ ਹੋਰ ਸਿੰਘਾਂ ਸਮੇਤ ਘੇਰਾ ਤੋਡ਼ ਕੇ ਬਚ ਨਿਕਲੇ ;ਜਦਕਿ ਆਪ ਦੇ ਪਿਤਾ ਸ.ਗੁਰਦੇਵ ਸਿੰਘ ਉੱਥੇ ਹੀ ਜੂਝਦੇ ਹੋਏ ਸ਼ਹੀਦ ਹੋ ਗਏਪਰਿਵਾਰ ਨੂੰ ਭਾਈ ਜੋਗਾ ਸਿੰਘ ਦੇ ਚਡ਼੍ਹਦੀ ਕਲਾ ਵਿੱਚ ਹੋਣ ਬਾਰੇ ਤਿੰਨ ਮਹੀਨੇ ਬਾਅਦ ਪਤਾ ਲੱਗਾਆਪ ਦੀ ਸਿੰਘਣੀ ਵੀ ਆਪ ਦੇ ਨਾਲ ਹੀ ਬਿਖਡ਼ੇ ਰਾਹਾਂ ਦੀ ਪਾਂਧੀ ਬਣ ਗਈਆਪ ਭਾਈ ਤਰਸੇਮ ਸਿੰਘ ਕੋਹਾਡ਼,ਭਾਈ ਮੱਖਣ ਸਿੰਘ ਸ਼ਿੱਥ,ਭਾਈ ਰਣਜੀਤ ਸਿੰਘ ਦਿਆਲਗਡ਼੍ਹ,ਭਾਈ ਰੋਸ਼ਨ ਲਾਲ ਬੈਰਾਗੀ,ਭਾਈ ਦਲਬੀਰ ਸਿੰਘ ਬਿੱਲਾ ਵਰਪਾਲਾਂ ਵਾਲਾ ਆਦਿ ਸਿੰਘਾਂ ਨਾਲ ਮਿਲ ਕੇ ਪੰਥ ਦੀ ਸੇਵਾ ਕਰਨ ਲੱਗੇਇਸ ਚੱਲਦੇ ਸੰਘਰਸ਼ ਵਿੱਚ ਥੋਡ਼ੇ ਕੁ ਵਕਫ਼ੇ ਪਿੱਛੋਂ ਆਪ ਮੁਕਤਸਰ ਦੇ ਕੋਲੋਂ ਗ੍ਰਿਫ਼ਤਾਰ ਕਰ ਲਏ ਗਏਕੇਸ ਪਤ ਕੇ ਆਪ ਨੂੰ ਪਹਿਲਾਂ ਫਰੀਦਕੋਟ ਜੇਲ੍ਹ,ਫਿਰ ਅੰਮ੍ਰਿਤਸਰ ਜੇਲ੍ਹ ਤੇ ਫਿਰ ਗੁਰਦਾਸਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆਗੁਰਦਾਸਪੁਰ ਜੇਲ੍ਹ ਵਿੱਚੋਂ ਆਪ ਨੇ ਫਰਾਰ ਹੋਣ ਦੀ ਯੋਜਨਾ ਤਿਆਰ ਕੀਤੀਆਪ ਦੀ ਤਰੀਕ ਪੇਸ਼ੀ'ਤੇ ਆਪ ਦੀ ਸਿੰਘਣੀ ਨੇ ਆਪ ਨੂੰ ਘਰੇਲੂ ਤੇ ਲੋਡ਼ੀਂਦੇ ਸਮਾਨ ਵਿੱਚ ਹੀ ਕੁਝ ਸ਼ਸਤਰ ਲੁਕਾ ਕੇ ਆਪ ਨੂੰ ਦੇ ਦਿੱਤੇਇਹਨਾਂ ਸ਼ਸਤਰਾਂ ਦੀ ਮਦਦ ਨਾਲ ਆਪ ਭਾਈ ਦਲਬੀਰ ਸਿੰਘ ਬਿੱਲਾ ਵਰਪਾਲ,ਭਾਈ ਰੋਸ਼ਨ ਲਾਲ ਬੈਰਾਗੀ,ਭਾਈ ਜਸਵਿੰਦਰ ਸਿੰਘ ਕਾਕਾ ਤੇ ਬਾਬਾ ਰਣਜੀਤ ਸਿੰਘ ਦਿਆਲਘਡ਼੍ਹ,ਗੁਰਦਾਸਪੁਰ ਜੇਲ੍ਹ 'ਚੋਂ ਫ਼ਰਾਰ ਹੋ ਗਏਇਸ ਤੋਂ ਬਾਅਦ ਪੰਥਕ ਸੰਘਰਸ਼ ਵਿੱਚ ਆਪ ਨੇ ਫਿਰ ਪੂਰੀ ਤਨਦੇਹੀ ਨਾਲ ਹਿੱਸਾ ਲੈਣਾ ਅਰੰਭ ਕਰ ਦਿੱਤਾਫਰਾਰ ਹੋਣ ਤੋਂ ਪੰਜ ਕੁ ਮਹੀਨੇ ਬਾਅਦ ਹੀ ਕਲਾਨੌਰ ਨੇਡ਼ੇ ਪਿੰਡ ਸਰਵਾਲੀ ਦੀ ਪੁਲੀ ਤੇ ਗਹਿਗੱਚ ਮੁਕਾਬਲਾ ਹੋਇਆ,ਜਿਸ ਵਿੱਚ ਅਖਾਡ਼ਾ ਪਿੰਡ ਦਾ ਕਾਕਾ ਨਾਂ ਦਾ ਨੌਜਵਾਨ ਅਤੇ ਜਸਪਾਲ ਸਿੰਘ ਸ਼ਹੀਦ ਹੋ ਗਏ,ਜਦਕਿ ਭਾਈ ਜੋਗਾ ਸਿੰਘ ਬਿਸ਼ਨੰਦੀ ਅਤੇ ਭਾਈ ਖਜ਼ਾਨ ਸਿੰਘ ਲੱਧੂਵਾਲ ਦੇ ਜ਼ਖ਼ਮੀ ਹੋਣ ਪਿੱਛੋਂ ਹਿੰਦੋਸਤਾਨੀ ਫ਼ੋਰਸਾਂ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ

ਗ੍ਰਿਫ਼ਤਾਰ ਕਰਨ ਪਿੱਛੋਂ ਪੁਲੀਸ ਆਪ ਨੂੰ ਧਾਰੀਵਾਲ ਥਾਣੇ ਲੈ ਗਈ,ਇਸ ਪਿੱਛੋਂ ਬਹਾਦਰਗਡ਼੍ਹ ਲੱਧਾ ਕੋਠੀ ਆਦਿ ਥਾਂਵਾਂ 'ਤੇ ਰੱਖ ਕੇ ਆਪ ਉੱਪਰ ਅਥਾਹ ਤਸ਼ੱਦਦ ਕੀਤਾ ਗਿਆਦੋ ਤਿੰਨ ਮਹੀਨੇ ਥਾਣਿਆਂ ਵਿੱਚ ਘੁਮਾਉਣ ਤੋਂ ਬਾਅਦ ਉੱਪਰ ਕਈ ਕੇਸ ਪਾ ਕੇ ਗੁਰਦਾਸਪੁਰ ਜੇਲ੍ਹ ਭੇਜਿਆ ਗਿਆ,ਪਰ ਗੁਰਦਾਸਪੁਰ ਜੇਲ੍ਹ ਅਫ਼ਸਰਾਂ ਨੇ ਆਪ ਨੂੰ ਗੁਰਦਾਸਪੁਰ ਜੇਲ੍ਹ 'ਚ ਰੱਖਣ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਆਪ ਨੂੰ ਸੰਗਰੂਰ ਜੇਲ੍ਹ 'ਚ ਭੇਜ ਦਿੱਤਾ ਗਿਆਕੁਝ ਚਿਰ ਸੰਗਰੂਰ ਰੱਖ ਕੇ ਫਿਰ ਆਪ ਨੂੰ ਨਾਭੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ

ਆਪ ਦੇ ਜੇਲ੍ਹ ਵਿੱਚ ਹੋਣ ਦੌਰਾਨ ਵੀ ਆਪ ਦੀ ਸਿੰਘਣੀ ਬੀਬੀ ਗੁਰਵਿੰਦਰ ਕੌਰ ਨੇ ਜੁਝਾਰੂ ਸਰਗਰਮੀਆਂ ਜਾਰੀ ਰੱਖੀਆਂਸੰਨ 1985 ਵਿੱਚ ਬੀਬੀ ਬਿਮਲ ਕੌਰ ਖਾਲਸਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਚ ਰਹਿਣ ਕਾਰਨ ਸ਼੍ਰਮਣੀ ਕਮੇਟੀ ਦੀ ਟਾਸਕ ਫ਼ੋਰਸ ਦੇ ਇੱਕ ਜਵਾਨ ਦਾ ਕਤਲ ਕੇਸ ਆਪ ਦੀ ਸਿੰਘਣੀ 'ਤੇ ਪਾ ਦਿੱਤਾ ਗਿਆਭਾਈ ਬਿਸ਼ਨੰਦੀ ਜੇਲ੍ਹ ਵਿੱਚ ਹੀ ਸਨ,ਜਦੋਂ ਫ਼ੈਡਰੇਸ਼ਨ ਦੀ ਗਰਲਜ਼ ਵਿੰਗ ਕਾਦੀਆਂ ਦੀ ਪ੍ਰਧਾਂਨ ਪਿੰਕੀ ਦੇ ਘਰ ਪੁਲੀਸ ਨੇ ਛਾਪਾ ਮਾਰਿਆ ਤੇ ਉੱਥੋਂ ਪਿੰਕੀ ਦੇ ਨਾਲ ਆਪ ਦੀ ਸਿੰਘਣੀ ਬੀਬੀ ਗੁਰਵਿੰਦਰ ਕੌਰ ਨੂੰ ਵੀ ਫਡ਼ ਲਿਆ ਗਿਆਫ਼ੈਡਰੇਸ਼ਨ ਵਰਕਰਾਂ ਦੀ ਗ੍ਰਿਫ਼ਤਾਰੀ ਆਮ ਗੱਲ ਸੀ,ਜਿਸ ਦੀ ਇੱਕ ਦਿਨ ਬਾਅਦ ਹੀ ਰਿਹਾਈ ਹੋ ਗਈਬੀਬੀ ਗੁਰਵਿੰਦਰ ਕੌਰ ਦੀ ਰਿਹਾਈ ਤੋਂ ਬਾਅਦ ਪੁਲੀਸ ਨੂੰ ਪਤਾ ਲੱਗ ਗਿਆ ਕਿ ਇਹ ਬੀਬੀ ਰੂਪੋਸ਼ ਹੈਪੁਲੀਸ ਨੇ ਸਾਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀਬੀਬੀ ਗੁਰਵਿੰਦਰ ਕੌਰ ਦੇ ਨਾਲ ਇਸ ਵੇਲੇ ਹਰਿਜੰਦਰ ਸਿੰਘ ਜਿੰਦਾ ਅਰਜਨਪੁਰਾ ਅਤੇ ਇੱਕ ਹੋਰ ਨੌਜਵਾਨ ਸੀਇਹਨਾਂ ਤਿੰਨਾਂ ਨੂੰ ਹੀ ਗ੍ਰਿਫ਼ਤਾਰ ਕਰ ਕੇ ਕਾਦੀਆਂ ਥਾਣੇ ਵਿੱਚ ਲਿਜਾਇਆ ਗਿਆਪੁਲੀਸ ਅਫ਼ਸਰ ਪਛਾਣ ਨਹੀ ਸਕੇ ਕਿ ਬੀਬੀ ਦੇ ਨਾਲ ਫਡ਼ਿਆ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ ਅਰਜਨਪੁਰਾ ਹੈ,ਜਿਸ ਦੀ ਪੁਲੀਸ ਨੂੰ ਕਈ ਪ੍ਰਸਿੱਧ ਵਾਰਦਾਤਾਂ'ਚ ਤਲਾਸ਼ ਸੀਪੁਲੀਸ ਦੇ ਇਸ ਅਨਜਾਣਪੁਣੇ ਦਾ ਲਾਭ ਉਠਾ ਕੇ ਜਿੰਦਾ ਅਤੇ ਉਸ ਦਾ ਸਾਥੀ ਨੌਜਵਾਨ ਕਾਦੀਆਂ ਥਾਣੇ 'ਚੋਂ ਭੱਜ ਨਿਕਲੇਤੁਰੰਤ ਹੀ ਵਾਇਰਲੈੱਸਾਂ ਖਡ਼ਕ ਗਈਆਂਆਲੇ-ਦੁਆਲੇ ਦੇ ਸਾਰੇ ਨਾਕੇ ਅਤੇ ਚੌਂਕੀਆਂ ਵਿਚਲੀ ਪੁਲੀਸ ਹਰਕਤ ਵਿੱਚ ਆ ਗਈਤਰੁੰਤ ਕਾਰਵਾਈ ਹੋ ਜਾਣ ਕਾਰਨ ਦੋਵੇਂ ਨੌਜਵਾਨ ਝੋਨੇ ਦੇ ਖੇਤ ਵਿੱਚ ਘੇਰੇ ਗਏ ਅਤੇ ਦੁਬਾਰਾ ਗ੍ਰਿਫ਼ਤਾਰ ਕਰ ਕੇ ਥਾਣੇ ਲਿਜਾਏ ਗਏਉੱਥੇ ਆਏ ਵੱਡੇ ਅਫ਼ਸਰਾਂ ਨੇ ਭਾਈ ਜਿੰਦੇ ਨੂੰ ਪਛਾਣ ਲਿਆਮੌਕੇ 'ਤੇ ਬਾਰਡਰ ਰੇਂਜ ਦਾ ਆਈ ਜੀ ਅਤੇ ਉਸ ਪਿੱਛੋਂ ਡੀ.ਸੀ.ਪੀ.ਰਿਬੈਰੋ ਵੀ ਆਇਆਫਿਰ ਸਖ਼ਤੀ ਦਾ ਦੌਰ ਅਰੰਭ ਹੋਇਆ ਤੇ 22ਦਿਨ ਵੱਖ-ਵੱਖ ਥਾਣਿਆਂ ਵਿੱਚ ਰੱਖ ਕੇ ਤਿੰਨਾਂ ਉੱਪਰ ਅਥਾਹ ਤਸ਼ੱਦਦ ਕੀਤਾ ਗਿਆਇਸ ਪਿੱਛੋਂ ਬੀਬੀ ਗੁਰਵਿੰਦਰ ਕੌਰ 'ਤੇ ਕਈ ਕੇਸਾਂ ਪਾ ਕੇ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆਅੱਠ ਮਹੀਨੇ ਜੇਲ੍ਹ ਵਿੱਚ ਰਹਿ ਕੇ ਬੀਬੀ ਗੁਰਵਿੰਦਰ ਕੌਰ ਜ਼ਮਾਨਤ ਕਰਵਾ ਕੇ ਬਾਹਰ ਆਈ ਤਾਂ ਉਸ ਨੂੰ ਸੰਗਰੂਰ ਜੇਲ੍ਹ ਦੇ ਗੇਟ ਤੋਂ ਦੁਬਾਰਾ ਚੁੱਕ ਲਿਆਆਪ ਨੂੰ ਫ਼ਰੀਦਕੋਟ ਲਿਜਾਇਆ ਗਿਆ,ਜਿੱਥੇ ਐਸ.ਐਸ.ਪੀ.ਗੋਬਿੰਦ ਰਾਮ ਬੀਬੀ 'ਤੇ ਦਬਾਅ ਪਾਉਂਦਾ ਰਿਹਾ ਕਿ ਉਹ ਟੀ.ਵੀ.'ਤੇ ਪੰਜਾਬ ਅੰਦਰ ਚੱਲ ਰਹੇ ਸਿੰਘ ਸੰਘਰਸ਼ ਦੀ ਨਿੰਦਾ ਕਰੇ ਪਰ ਬੀਬੀ ਨੇ ਇਸ ਤੋਂ ਨਾਂਹ ਕਰ ਦਿੱਤੀਫਿਰ ਆਪ ਨੂੰ ਮਾਨਸਿਕ ਤੌਰ 'ਤੇ ਤੰਗ ਪ੍ਰਸ਼ਾਨ ਕੀਤਾ ਜਾਣ ਲੱਗਾਪਿੰਡ ਦੀ ਪੰਚਾਇਤ ਪੈਰਵੀ ਲਈ ਪਿੱਛੇ ਜਾਂਦੀ ਤਾਂ ਬੀਬੀ ਗੁਰਵਿੰਦਰ ਕੌਰ ਨੂੰ ਕਿਸੇ ਹੋਰ ਥਾਣੇ ਵਿੱਚ ਭੇਜ ਦਿੱਤਾ ਜਾਂਦਾਅਖੀਰ ਪੰਦਰਾਂ ਕੁ ਦਿਨਾਂ ਬਾਅਦ ਸੰਗਤ ਦੇ ਵਿੱਛ ਰੋਸ ਪੈਦਾ ਹੋ ਜਾਣ ਦੇ ਡਰੋਂ ਬੀਬੀ ਗੁਰਵਿੰਦਰ ਕੌਰ ਨੂੰ ਛੱਡ ਦਿੱਤਾ ਗਿਆਭਾਈ ਜੋਗਾ ਸਿੰਘ ਬਿਸ਼ਨੰਦੀ ਨਾਭੇ ਜੇਲ੍ਹ ਵਿੱਚ ਹੀ ਸੀ,ਜਦੋਂ 22 ਅਗਸਤ 1990 ਨੂੰ ਹਿੰਦੁਸਤਾਨੀ ਫ਼ੋਰਸਾਂ ਦੀਆਂ ਕਾਲੀਆਂ ਬਿੱਲੀਆਂ ਨੇ ਆਪ ਦੀ ਸਿੰਘਣੀ ਗੁਰਵਿੰਦਰ ਕੌਰ ਦੀ ਛੋਟੀ ਭੈਣ ਮਨਜੀਤ ਕੌਰ ,ਜੋ+1 ਪਾਸ ਕਰ ਕੇ ਹਟੀ ਸੀ,ਨੂੰ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਕ ਕਰ ਦਿੱਤਾ

ਚਾਰ ਸਾਲ ਜੇਲ੍ਹ ਵਿੱਚ ਰਹਿ ਕੇ ਭਾਈ ਜੋਗਾ ਸਿੰਘ ਬਿਸ਼ਨੰਦੀ ਨਾਭੇ ਜੇਲ੍ਹ 'ਚੋਂ ਜ਼ਮਾਨਤਾਂ ਤੇ ਰਿਹਾਅ ਹੋਏਪੁਲੀਸ ਵੱਲੋਂ ਆਪ ਨੂੰ ਜੇਲ੍ਹ ਦੇ ਦਰਵਾਜੇ ਤੋਂ ਹੀ ਦੁਬਾਰਾ ਚੁੱਕ ਲੈਣ ਦੀ ਤਿਆਰੀ ਸੀ,ਪਰ ਕੁਦਰਤੀ ਹੀ ਉਸੇ ਹੀ ਦਿਨ ਜੇਲ੍ਹ 'ਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਦੇਵ ਸਿੰਘ ਕਾਉਂਕੇ ਦੀ ਰਿਹਾਈ ਹੋਈਆਪ ਭਾਈ ਕਾਉਂਕੇ ਦੇ ਨਾਲ ਹੀ ਬਾਹਰ ਨਿਕਲੇ,ਜਿਨ੍ਹਾਂ ਦੇ ਸਵਾਗਤ ਲਈ ਜੇਲ੍ਹ ਦੇ ਬਾਹਰ ਜਜ਼ਾਰਾਂ ਸੰਗਤਾਂ ਦਾ ਇਕੱਠ ਸੀਇਸ ਕਾਰਨ ਹਿੰਦੁਸਤਾਨੀ ਪੁਲੀਸ ਆਪ ਨੂੰ ਗ੍ਰਿਫ਼ਤਾਰ ਨਾ ਕਰ ਸਕੀ ਤੇ ਆਪ ਆਪਣੇ ਘਰ ਪਹੁੰਚ ਗਏਪੁਲੀਸ ਨੇ ਆਪ ਦੀ ਪੈਡ਼ ਨੱਪਣੀ ਜਾਰੀ ਰੱਖੀ,ਜਿਸ ਕਾਰਨ ਆਪ 15 ਦਿਨ ਘਰ ਰਹਿਣ ਪਿੱਛੋਂ ਫਿਰ ਰੂਪੋਸ਼ ਹੋ ਗਏਆਪ ਫਿਰ ਪੂਰੀ ਤਨਦੇਹੀ ਅਤੇ ਚਡ਼੍ਹਦੀ ਕਲਾ ਨਾਲ ਪੰਥਕ ਸੰਘਰਸ਼ ਵਿੱਚ ਹਿੱਸਾ ਪਾਉਣ ਲੱਗੇਅਖੀਰ ਉਹ ਦਿਨ ਗਿਆ ਜੋ ਕਿ ਹਰ ਇੱਕ ਜੁਝਾਰੂ ਅਥਵਾ ਇਨਕਲਾਬੀ ਦੇ ਜੀਵਨ ਵਿੱਚ ਆਉਣਾ ਅਟਲ ਹੁੰਦਾ ਹੈ

ਮਿਤੀ 7  ਦਿਸੰਬਰ 1992 ਨੁੰ ਸ਼ਾਮ 7:30 ਵਜੇ ਬਟਾਲੇ ਕੋਲ ਆਪ ਦਾ ਹਿੰਦੁਸਤਾਨੀ ਫ਼ੋਰਸਾਂ ਨਾਲ ਮੁਕਾਬਲਾ ਹੋ ਗਿਆ ਤੇ ਆਪ ਸੈਂਕਡ਼ੇ ਵੈਰੀਆਂ ਨਾਲ ਸੂਰਮਗਤੀ ਨਾਲ ਜੁਝਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ
ਕੌਮ ਸ਼ਹੀਦ ਭਾਈ ਜੋਗਾ ਸਿੰਘ ਜੀ ਬਿਸ਼ਨੰਦੀ ਅਤੇ ਸਾਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ ਕਰਦੀ ਹੈ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ