ਸ਼ਹੀਦ ਭਾਈ ਹਰਮੀਤ ਸਿੰਘ ਜੀ ਭਾਉਵਾਲ - ਬੱਬਰ ਖਾਲਸਾ
ਸ਼ਹੀਦ ਬੀਬੀ ਬਲਜਿੰਦਰ ਕੌਰ ਜੀ
ਸ਼ਹੀਦ ਕਾਕਾ ਪਵਿਤਰ ਸਿੰਘ ( ਉਮਰ 9 ਮਹੀਨੇ )
( ਸ਼ਹੀਦੀ 5 ਦਿਸੰਬਰ 1992 )

ਰੋਪੜ ਸ਼ੇਤਰ ਦੇ ਸਿਖ ਜੁਝਾਰੂ ਯੋਧੇ ਭਾਈ ਹਰਮੀਤ ਸਿੰਘ ਭਾਉਵਾਲ ਉਰਫ ਤੋਸ਼ੀ ਸਰਦਾਰ ਜੋਗਿੰਦਰ ਸਿੰਘ ਦੇ ਘਰ ਪਿੰਡ ਭਾਉਵਾਲ ਵਿਖੇ ਮਾਤਾ ਕਰਨੈਲ ਕੌਰ ਜੀ ਦੀ ਪਵਨ ਕੁਖੋਂ ਸਾਲ 1960 ਨੂੰ ਜਨਮ ਹੋਇਆ   | ਭਾਈ ਸਾਹਿਬ ਜੀ ਸਤ ਭਾਈ ਭੇਣਾ ਦਾ ਭਰਿਆ ਪੁਰਾ ਪਰਿਵਾਰ ਸੀ ਜਿਹਨਾਂ ਚ ਸਬ ਤੋਂ ਵੱਡੇ ਭਾਈ ਸਤਬੀਰ ਸਿੰਘ, ਬੀਬੀ ਗੁਰਮੀਤ ਕੌਰਜੀ, ਫੇਰ ਭਾਈ ਹਰਮੀਤ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ, ਬੀਬੀ ਜਸਮਿੰਦਰ ਕੌਰ ਜੀ, ਭਾਈ ਲਖਬੀਰ ਸਿੰਘ ਜੀ ਅਤੇ ਬੀਬੀ ਦਲਬੀਰ ਕੌਰ ਜੀ ਸਨ
ਆਪਜੀ ਦੀ ਮੁਢਲੀ ਵਿਧੀਆ ਭਾਉਵਾਲ ਦੇ ਨੇੜੇ ਪਿੰਡ ਝੂਲਿਆ ਵਿਖੇ ਹੋਣ ਤੋਂ ਬਾਦ ਆਪਜੀ ਨੂੰ ਭੂਆ ਦੇ ਘਰ ਮੋਹਾਲੀ ਭੇਜ ਦਿਤਾ ਗਿਆ , ਮੋਹਾਲੀ ਵਿਖੇ ਆਪਜੀ ਨੇ 10ਵੀੰ ਪਾਸ ਕੀਤੀ |
ਸ਼ਹੀਦ ਭਾਈ ਕੁਲਵਿੰਦਰ ਸਿੰਘ ਜੀ ਕੇੰਡ ਮੋਹਾਲੀ ਆਪਜੀ ਦੇ ਭੂਆ ਦੇ ਪੁਤ ਸੀ |
ਮੋਹਾਲੀ ਤੋਂ 10ਵੀੰ ਕਰਨ ਦੇ ਬਾਦ ਭਾਈ ਸਾਹਿਬ ਜੀ ਰੋਪੜ ਦੇ ਇਕ ਕਲੇਜ ਚ ਦਾਖਿਲਾ ਲੈ ਲਇਆ , ਇਥੇ ਭਾਈ ਹਰਮੀਤ ਸਿੰਘ ਜੀ ਬੀ ਏ ਦੇ ਦੂਜੇ ਸਾਲ ਚ ਹੀ ਸਨ ਕੀ ਜਦ ਜੂਨ 1984 ਨੂੰ ਭਾਰਤੀ ਫੋਰਸਾਂ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰ ਦਿਤਾ ਗਿਆ |
ਇਹ ਓਹ ਸਮਾ ਸੀ ਜਦ ਜਦ ਜਖਮੀ ਲਹੁ ਲੁਹਾਨ ਹੋਈ ਸਿਖ ਕੌਮ ਲਈ ਹੋਰ ਕੋਈ ਰਾਹ ਨਹੀ ਸੀ ਰਿਹਾ ਅਤੇ ਸਿਖ ਜਾਵਣਾ ਨੂੰ ਆਪਣੇ ਹਕਾਂ ਵਾਸਤੇ ਸੰਘਰਸ਼ ਦੇ ਰਾਹ ਲਈ ਮਜਬੂਰ ਹੋਣਾ ਪਇਆ |
ਇਹਨਾਂ ਸਮਿਆਂ ਚ ਬਾਬਾ ਜਰਨੈਲ  ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਭਿਡੇ ਸੰਘਰਸ਼ ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਰੂਪ ਚ ਸਿਖ ਨੋਜਵਾਨਾ ਨੂੰ ਸੰਘਰਸ਼ ਲਈ ਤਿਆਰ ਕਰਨ ਲਈ ਅਗੇ ਆਏ , ਬਾਬਾ ਜੀ ਜੀ ਸਿਖ ਨੋਜਵਾਨਾ ਨੂੰ ਮਿਲੇ ਓਹਨਾਂ ਨੇ ਕਈ ਜਨਰਲਾਂ ਦੇ ਰੂਪ ਚ ਰੋਪੜ ਦੇ ਏਸ ਕਾਲੇਜ ਦੇ ਨੋਜਵਾਨਾਂ ਨਾਲ ਮੁਲਾਕਾਤਾਂ ਕੀਤੀਆਂ |
ਭਾਈ ਹਰਮੀਤ ਸਿੰਘ ਦੇ ਮਨ ਪੰਥ ਕੌਮ ਲਈ ਉਬਾਲੇ ਮਾਰਦਾ ਖੂਨ ਪੰਥ ਦੇ ਦਰਦ ਨੂੰ ਆਪਣੇ ਸੀਨੇ ਤੇ ਲੇਣਾ ਭਾਰਤ ਸਰਕਾਰ ਨੂੰ ਵਰ੍ਦਾਸ੍ਟ ਨੀ ਹੋਇਆ , ਅਤੇ ਛੇਤੀ ਹੀ ਪੁਲਿਸ ਰਾਹੀਂ ਭਾਈ ਹਰਮੀਤ ਸਿੰਘ ਭਾਉਵਾਲ ਦੇ ਪਿੰਡ ਭਾਉਵਾਲ ਵਿਖੇ ਛਾਪਾ ਮਾਰਿਆ ਗਿਆ ਅਤੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਇਆ ਗਿਆ |
ਪੁਲਿਸ ਥਾਣੇ ਭਾਈ ਸਾਹਿਬ ਜੀ ਤੇ ਵੜੀ ਬੇਰਹਿਮੀ ਨਾਲ ਕਹਿਰ ਢਾਹਿਆ ਗਿਆ ਅਤੇ ਕਈ ਫਰਜੀ ਮਾਮਲੇ ਬਣਾ ਕੇ ਭਾਈ ਸਾਹਿਬ ਨੁ ਪਟਿਆਲਾ  ਭੇਜ ਦਿਤਾ ਜਿਥੋਂ ਫੇਰ ਇਕਬਾਰ ਟਰਾਂਸਫਰ ਕਰਕੇ ਨਾਭਾ ਭੇਜ ਦਿਤਾ |
ਭਾਈ ਹਰਮੀਤ ਸਿੰਘ ਜੀ ਨੂੰ ਇਕ ਸਾਲ ਬਾਦ ਪਰਿਵਾਰ ਦੀਆਂ ਅਥਾਹ ਮਹਿਨਤ ਕਰਕੇ ਜੇਲ ਤੋਂ ਰਿਹਾ ਕਰਵਾਇਆ ਗਿਆ |
ਘਰ ਆਉਣ ਬਾਦ ਕੁਝ ਚਿਰਾਂ ਪਰਿਵਾਰ ਨੇ ਪਿੰਡ ਮੈਲੋਡ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਬੀਬੀ ਬਲਜਿੰਦਰ ਕੌਰ ਨਾਲ ਆਪਜੀ ਦਾ ਦਾ ਆਨੰਦ ਕਰਜ ਕਰ ਦਿਤਾ  ਗਿਆ |
ਹਾਲੀ ਮਸਾਂ ੫ ਕੁ ਮਹੀਨੇ ਹੀ ਵਿਆਹ ਨੂੰ ਹੋਏ ਸੀ ਕੀ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਨਿਤ ਨਵੇਂ ਦੋਸ਼ ਲਾਉਣੇ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ | ਪਰੇਸ਼ਾਨ ਦੁਕ੍ਝੀ ਹੋਈਆਂ ਭਾਈ ਹਰਮੀਤ ਸਿੰਘ ਜੀ ਨੂੰ ਰੂਪੋਸ਼ ਹੋਣ ਤੋਂ ਇਲਾਵਾ ਹੋਰ ਕੋਈ ਰਾਹ ਨੀ ਲਬਾ |ਭਾਈ ਸਾਹਿਬ ਜੀ ਨੇ ਆਪਣੇ ਇਹ ਫੈਸਲੇ ਤੋਂ ਆਪਣੀ ਸਿੰਘਣੀ ਨੂੰ ਵੀ ਜਾਨੂ ਕਰਵਾ ਦਿਤਾ ਹੁਣ ਹੋਰ ਕੋਈ ਚਾਰਾ ਜੋ ਨਹੀ ਸੀ |
ਭਾਈ ਸਾਹਿਬ ਜੀ ਦੇ ਸਿੰਘਣੀ ਬੀਬੀ ਬਲਜਿੰਦਰ ਕੌਰ ਜੀ ਨੇ ਵੀ ਘਰ ਰਹਿਣ ਦੇ ਵਜਾਏ ਭਾਈ ਸਾਹਿਬ ਜੀ ਨਾਲ ਸਿਖ ਸੰਘਰਸ਼ ਦੇ ਰਾਹ ਪੈ ਓਹ ਵੀ ਰੂਪੋਸ਼ ਹੋ ਗਏ |
ਪੁਲਿਸ ਨੇ ਹੁਣ ਭਾਈ ਸਾਹਿਬ ਜੀ ਤਾਂ ਨਹੀ ਮਿਲੇ ਪਰ ਓਹਨਾਂ ਦੇ ਮਾਤਾ ਬੀਬੀ ਕਰਨੈਲ ਕੌਰ ਅਤੇ ਬਾਕੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਆਰੰਭ ਦਿਤਾ |
ਰੂਪੋਸ਼ ਰਹਿੰਦੀਆਂ ਭਾਈ ਹਰਮੀਤ ਸਿੰਘ ਜੀ ਨੇ ਕਈ ਵੱਡਿਆ ਕਾਰਵਾਈਆਂ ਨੂੰ ਅੰਜਾਮ ਦਿਤਾ |
ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਜੀ ਚੰਨਾ ਦੀ ਸ਼ਹੀਦੀ ਮਗਰੋਂ ਜਿਨਾਂ ਨੇ ਭਾਈ ਜਟਾਣਾ ਅਤੇ ਭਾਈ ਚੰਨਾ ਜੀ ਬਾਰੇ ਪੁਲਿਸ ਨੂੰ ਦਸਿਆਂ ਸੀ ਓਹਨਾਂ ਮੁਖਬਰਾਂ ਨੂੰ ਸਜ਼ਾ ਦਿਤੀ 
ਓਹਨਾਂ ਨੂੰ ਇਕ ਮੁਖਬਰਾਂ ਨੂੰ ਸੋਧੇ ਲਾਉਣ ਦੇ ਮਿਸ਼ਨ ਤੇ ਭੇਜਿਆ ਗਿਆ ਓਹਨਾਂ ਨੇ ਰੂਪੋਸ਼ ਰਹਿੰਦੀਆਂ ਵੜੇ ਹੀ ਨਾਟਕੀ ਢੰਗ ਨਾਲ ਏਸ ਕਮ ਨੂੰ ਅੰਜਾਮ ਦਿਤੇ |
ਇਕ ਬਾਰ ਕਿਸੇ ਮੁਖਬਰ ਜੋ ਇਕ ਸਿੰਘ ਹੀ ਸੀ ਨੂੰ ਜਚਨ ਵਾਸਤੇ ਓਸ ਨਾਲ ਭਾਈ ਸਾਹਿਬ ਜੀ ਨੇ ਗੱਲ ਕੀਤੀ ਕੀ ਅਸੀਂ ਕੀਤੇ ਮੁਖਬਰ ਨੂੰ ਸੋਧ ਲਾਉਣ ਜਾ ਰਿਹੇ ਹਾਂ ਪਰ ਭਾਈ ਸਾਹਿਬ ਜੀ ਆਪ ਓਥੇ ਨਹੀ ਗਏ ਪਿੰਡ ਦੇ ਲੋਕਾਂ ਨੂੰ ਭੇਜ ਦਿਤਾ ਓਸ ਮੁਖਬਰ ਨੇ ਭਾਰਤੀ ਫੋਰਸਾਂ ਨੂੰ ਜਾ ਦਸਿਆ ਸੀ ਕੀ ਭਾਈ ਹਰਮੀਤ ਸਿੰਘ ਜੀ ਭਾਉਵਾਲ ਬਾਰੇ |
ਬਾਅਦ ਖਾੜਕੂ ਸਿੰਘਾਂ ਨੇ ਭਾਰਤੀ ਸੁਰਖਿਆ ਫੋਰਸਾਂ ਨੂੰ ਜਾਣਕਾਰੀ ਦੇਣ ਵਾਲੇ ਏਸ ਮੁਖਬਰ ਨੂੰ ਭਾਰਤੀ ਸੁਰਖਿਆ ਬਲਾਂ ਦੇ ਜਾਨ ਮਗਰੋਂ ਗੱਡੀ ਚੜਾ ਦਿਤਾ ਗਿਆ ਸੀ |
5 ਦਿਸੰਬਰ 1992 ਨੂੰ ਬੀਬੀ ਬਲਜਿੰਦਰ ਕੌਰ ਅਤੇ ਓਹਨਾਂ ਦੇ ਨੋ ਮਹੀਨੇ ਦੇ ਬੇਟੇ ਕਾਕਾ ਪਵਿਤਰ ਸਿੰਘ ਨਾਲ ਭਾਈ ਸਾਹਿਬ ਜੀ ਹਰਿਆਣਾ ਦੇ ਇਕ ਪਿੰਡ ਗੁੰਥਾਲਾ ਵਿਖੇ ਕਿਸੇ ਇਕ ਘਰ ਰਹਿ ਰਿਹੇ ਸੀ , ਕਿਸੇ ਗੱਦਾਰ ਨੇ ਏਸ ਸਬ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਜਾ ਦਿਤੀ , ਪੰਜਾਬ ਪੁਲਿਸ ਨੇ ਆ ਪਿੰਡ ਦੇ ਏਸ ਘਰ ਨੂੰ ਘੇਰਾ ਪਾ ਲਇਆ ਪੁਲਿਸ ਨੇ ਭਾਈ ਸਾਹਿਬ ਜੀ ਅਤੇ ਪਰਿਵਾਰ ਨੂੰ ਕੋਈ ਚਿਤਾਵਨੀ ਨੀ ਦਿਤੀ ਨਾ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਨੂੰ ਕਿਹਾ ਅਤੇ ਨਾ ਹੀ ਕੋਈ ਮੁਕਾਬਲਾ ਕੀਤਾ |
ਪੰਜਾਬ ਪੁਲਿਸ ਨੇ ਸਿਧੇ ਏਸ ਪਰਿਵਾਰ ਤੇ ਆਪਣੀ ਔਕਾਤ ਮੁਤਾਬਿਕ ਕਾਇਰਤਾ ਵਰਤੀ ਜਿਸ ਕਮਰੇ ਚ ਭਾਈ ਹਰਮੀਤ ਸਿੰਘ ਭਾਉਵਾਲ ਅਤੇ ਓਹਨਾਂ ਦੇ ਸਿੰਘਣੀ ਬੇਟੇ ਸਨੇ ਸਨ ਪੁਲਿਸ ਨੇ ਓਸ ਕਮਰੇ ਚ ਬੰਬ ਸੂਟ ਦਿਤਾ ਜਿਸ ਚ ਤਿਨੋ ਜਣੇ ਬੰਬ ਬਲਾਸਟ ਚ ਸ਼ਹੀਦ ਕਰ ਦਿਤੇ ਗਏ |
ਬਸ ਪਿਛੇ ਬਚਿਆ ਤਾਂ ਭਾਈ ਸਾਹਿਬ ਜੀ ਦਾ ਵੱਡਾ ਬੇਟਾ ਭਾਈ ਤਲਵਿੰਦਰ ਸਿੰਘ ਭਾਉਵਾਲ ਜੋ ਆਪਣੇ ਦਾਦਾ ਅਤੇ ਦਾਦੀ ਦੇ ਨਾਲ ਰਹਿ ਗਿਆ |
ਸਾਡਾ ਸਿਰਫ ਇਹੀ ਕੌਮ ਨੂੰ ਸੁਨੇਹਾ ਹੈ ਕੀ ਅੱਜ ਓਹਨਾਂ ਮਰਜੀਵੜੀਆਂ ਤੋਂ ਬਹੁਤ ਕੁਝ ਸਿਖਣ ਦੀ ਲੋੜ ਹੈ ਅਸੀਂ ਅੱਜ ਦੇ ਸਮੇ ਚ ਸਿਰਫ ਵੰਡੀਆਂ ਹੀ ਪਾਉਣ ਜੋਗੇ ਹਾਂ ? ਕੌਮ ਨੂੰ ਜੋੜਨ ਦੀ ਕੋਈ ਜੁਮੇਬਾਰੀ ਨਹੀ ਹੈ ਸਾਡੀ ? ਆਓ ਓਹਨਾਂ ਸ਼ਹੀਦ ਹੋਏ ਕੌਮ ਦੇ ਸੂਰਮਿਆਂ ਦੇ ਜੀਵਨ ਤੋਂ ਸੋਧ ਲੇੰਦਿਆ ਹੋਈਆਂ ਆਪਣੀ ਆਉਣ ਵਾਲੀ ਨਸਲ ਵਾਸਤੇ ਕੁਝ ਤਾਂ ਚੰਗਾ ਕਰ ਜਾਵੀਏ ਨਹੀ ਤਾਂ ਇਤਿਹਾਸ ਸਾਨੂ ਖਾਲੀ ਟਾਹਰਾਂ ਮਾਰਨ ਵਾਲਾ ਹੀ ਕਹੁਗਾ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com 


Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ