ਸ਼ਹੀਦ ਭਾਈ ਜਗਜੀਤ ਸਿੰਘ ਜੀ ਉਧੋਕੇ
( ਸ਼ਹੀਦੀ  30 ਨਵੰਬਰ 1992 )

ਭਾਰਤ ਸਰਕਾਰ ਵਲੋਂ ਸਿਖਾਂ ਦੇ ਹਕ ਹਕੂਕਾਂ ਦੇ ਘਾਣ ਦੇ ਵਿਰੋਧ ਕਈ ਸਿਖ ਸੂਰਮਿਆਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਨੀ ਦੀਆਂ ਇਹਨਾਂ ਸ਼੍ਤਰਾਂ ਤੇ ਖਰਾ ਉਤਰਨ ''' ਪੁਰਜਾ ਪੁਰਜਾ ਕੱਟਿ ਮਰੇ, ਕਬਹੁਂ ਨਾ ਛਾਡੇ ਖੇਤ'' ਚ ਸ਼ਹੀਦ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਦਾ ਇਕ ਨਾਂ ਵੜੇ ਸਤਿਕਾਰ ਯੋਗ ਹੈ |
ਭਾਈ ਜਗਜੀਤ ਸਿੰਘ ਜੱਗੀ ਉਧੋਕੇ ਨੇ ਮਾਤਾ ਸਵਿੰਦਰ ਕੌਰ ਜੀ ਦੀ ਕੁਖੋਂ ਅਤੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਦੇ ਘਰ 6 ਸਿਤੰਬਰ 1969 ਨੂੰ ਜਨਮ ਲਇਆ  |ਆਪਜੀ ਦੇ ਪਿਤਾ ਸਰਦਾਰ ਦਰਸ਼ਨ ਸਿੰਘ ''ਜਾਟ ਰਜਿਮੇੰਟ'' ਚ ਇਕ ਮੋਟਰ ਮ੍ਕੇਨਿਕ ਦੇ ਤੋਰ ਤੇ ਭਾਰਤੀ ਫੋਜ ਚ ਸੇਵਾ ਕਰਦੇ ਸਨ | ਜਿਸ ਵਾਜੋਂ ਆਪਜੀ ਪਿਤਾ ਦੇ ਨਾਲ ਹੀ ਰਹਿੰਦਿਆ ਅੰਬਾਲਾ ਤੋਂ ਹੀ 12ਵੀੰ ਤਕ ਪੜੇ |
1986 ਨੂੰ ਸਰਦਾਰ ਦਰਸ਼ਨ ਸਿੰਘ ਭਾਰਤੀ ਫੋਜ ਤੋਂ ਰਿਟਾਇਰ ਹੋ ਕੇ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ ਉਧੋਕੇ ਵਿਖੇ ਆ ਵਸੇ |

ਇਹ ਓਹ ਸਮਾ ਸੀ ਜਦ ਸਿਖ ਕੌਮ ਦਾ ਸੰਘਰਸ਼ ਆਪਣੇ ਪੂਰੇ ਸ਼ਬਾਬ ਤੇ ਸੀ ਖਾੜਕੂ ਸਿੰਘ ਭਰਤੀ ਹੁਕਮਰਾਨਾ ਦੇ ਖਿਲਾਫ਼ ਇਕ ਜੁੱਟਤਾ ਨਾਲ ਆਪਣੇ ਹਕਾਂ ਲਈ ਲੜ ਰਿਹੇ ਸਨ |  ਦਿੱਲੀ ਦੇ ਕੰਨਾ ਚ ਸਿਖਾਂ ਦੀ ਅਵਾਜ਼ ਪੂਜਨ ਨੂੰ ਰੋਕਣ ਵਾਸਤੇ ਭਾਰਤ ਦੀ ਜ਼ਾਲਿਮ ਹਕੂਮਤ ਨੇ ਨਿਰਦੋਸ਼ ਸਿਖਾਂ ਦਾ ਕਤਲ ਅਤੇ ਸਿਖ ਬਚਿਆਂ ਦੀ ਪਤ ਲੁਟਣ ਜਿਹੇ ਘਿਨੋਨੇ ਕਮ ਸ਼ੁਰੂ ਕਰ ਦਿਤੇ ਸੀ |
1990 ਦੇ ਸਮੇ ਚ ਭਾਈ ਜਸਬੀਰ ਸਿੰਘ ਅਤੇ ਭਾਈ ਹਰਦੇਵ ਸਿੰਘ ਕਾਲੀਆ ਆਪਣੇ ਸਾਥੀ ਸਿੰਘਾਂ ਨਾਲ ਕੁਝ ਦੇਰ ਆਰਾਮ ਵਾਜੋਂ ਭਾਈ ਸਾਹਿਬ ਜੀ  ਦੇ ਘਰ ਰੁਕੇ ਪਰ ਛੇਤੀ ਹੀ ਇਹ ਸਬ ਦੀ ਜਾਣਕਾਰੀ ਪੁਲਿਸ ਨੂੰ ਹੋ ਗਈ ਪੁਲਿਸ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ |
ਪੁਲਿਸ ਇਸਤੋਂ ਪਹਿਲਾਂ ਕੀ ਘਰ ਛਾਪਾ ਮਾਰੇ ਭਾਈ ਸਾਹਿਬ ਨੇ ਫ਼ਾਸਲਾ ਕਰ ਲਇਆ ਕੀ ਘਰ ਛਡਣਾ ਹੀ ਬਹਿਤਰ ਹੋਵੇਗਾ ਅਤੇ ਭਾਈ ਸਾਹਿਬ ਘਰੋ ਨਿਕਲ ਗਏ |
1990 ਦੇ ਅਧਕ ਚ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਇਆ ਗਿਆ ਅਤੇ ਓਹਨਾਂ ਤੇ ਵੜੀ ਬੇਰਹਿਮੀ ਨਾਲ ਕਹਿਰ ਢਾਹਿਆ ਗਿਆ ਪਰ ਪੁਲਿਸ ਖਾੜਕੂ ਸਿੰਘਾਂ ਬਾਰੇ ਕੁਝ ਵੀ ਜਾਣਕਾਰੀ ਹਾਸਿਲ ਕਰਨੋਂ ਥਕ ਗਈ ਪਰ ਕੁਝ ਵੀ ਜਾਨ ਨਾ ਸਕੀ | ਅਖੀਰ ਪੁਲਿਸ ਨੇ ਭਾਈ ਸਾਹਿਬ ਜੀ ਤੇ ਝੂਠੇ ਮਾਮਲੇ ਬਣਾ ਕੇ ਅਮ੍ਰਿਤਸਰ ਦੀ ਮੁਖ ਜੇਲ ਭੇਜ ਦਿਤਾ | ਬਾਦ ਚ ਕਾਫੀ ਮਸਕਤ ਨਾਲ ਪਰਿਵਾਰ ਨੇ ਭਾਈ ਸਾਹਿਬ ਜੀ ਨੂੰ ਜਮਾਨਤ ਤੇ ਰਿਹਾ ਕਰਵਾਇਆ ਅਤੇ ਘਰ ਵਾਪਸ ਲੈ ਆਏ |
ਭਾਈ ਸਾਹਿਬ ਘਰ ਤਾਂ ਆ ਗਏ ਪਰ ਓਹਨਾਂ ਦਾ ਮਨ ਨੀ ਲਗਿਆ ਓਹ ਸੰਘਰਸ਼ ਤੇ ਜਾਣਾ ਚਾਹੁੰਦੇ ਸੀ ਅਤੇ ਗੁਪਤ ਰੂਪ ਚ ਕਾਰਵਾਈਆਂ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਪਰ ਕੁਝ ਖਾੜਕੂ ਸਿੰਘਾਂ ਦੇ ਭੇਖ ਚ ਕਾਲੀਆਂ ਬਿੱਲੀਆਂ ਨੂੰ ਇਹ ਪਸੰਦ ਨਹੀ ਸੀ ਤੇ ਓਹਨਾਂ ਕਾਲੀਆਂ ਬਿੱਲੀਆਂ ਨੇ ਭਾਈ ਸਾਹਿਬ ਜੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ |ਅਖੀਰ ਭਾਈ ਜਗਜੀਤ ਸਿੰਘ ਜੀ ਨੇ ਘਰ ਛਡ ਦਿਤਾ ਤੇ ਸੰਘਰਸ਼ ਦੀ ਰਾਹ ਤੁਰ ਪਾਏ ਅਖੀ ਇਹੀ ਰਾਹ ਸੀ |ਛੇਤੀ ਹੀ ਓਹਨਾਂ ਦਾ ਨਾਂ ਵੀ ਮੀਡੀਆ ਦੀਆਂ ਸੁਰਖੀਆਂ ਚ ਆਉਣ ਲਗ ਗਿਆ |
1991 ਦੇ ਸ਼ੁਰੂ ਚ ਪੁਲਿਸ ਨੇ ਫੇਰ ਭਾਈ ਜਗਜੀਤ ਸਿੰਘ ਉਧੋਕੇ ਨੂੰ ਗ੍ਰਿਫਤਾਰ ਕਰ ਲਇਆ ਫੇਰ ਜਾਣਕਾਰੀ ਵਾਸਤੇ ਤਸ੍ਤ੍ਦ ਕੀਤਾ ਗਿਆ ਪਰ ਫੇਰ ਪੁਲਿਸ ਓਹਨਾਂ ਤੋਂ ਕੁਝ ਵੀ ਉਗਲਵਾ ਨਾ ਸਕੀ, ਫੇਰ ਭਾਈ ਸਾਹਿਬ ਜੀ ਤੇ ਫਰਜੀ ਮਾਮਲੇ ਪਾਕੇ ਜੇਲ ਭੇਜ ਦਿਤਾ ਗਿਆ |
ਅਮ੍ਰਿਤਸਰ ਦੀ ਜੇਲ ਚ 6 ਮਹੀਨੇ ਵਿਤਾਉਣ ਤੋਂ ਬਾਦ ਭਾਈ ਸਾਹਿਬ ਜੀ ਜਮਾਨਤ ਤੇ ਘਰ ਆਏ ਪਰ ਹੁਣ ਘਰ ਰਹਿੰਦੀਆਂ ਓਹਨਾਂ ਨੇ ਕਾਰਵਾਈਆਂ ਨੂੰ ਅਮਲੀਜਾਮਾ ਦੇਣਾ ਚਾਹਿਆ ਪਰ ਸਿੰਘਾਂ ਨੇ ਇਸਦੀ ਇਜਾਜਤ ਨਹੀ ਦੀ ਜਿਸ ਕਰਕੇ ਭਾਈ ਸਾਹਿਬ ਨੂੰ ਘਰ ਛਡਣਾ ਪਇਆ ਤੇ ਸਿੰਘ ਆਪਣੇ ਨਾਲ ਲੈ ਗਏ |
ਭਾਈ ਜਗਜੀਤ ਸਿੰਘ ਜੀ ਉਧੋਕੇ ਨੇ ਆਪਣੇ ਆਪ ਨੂੰ ਗੁਪਤ ਰਖਦਿਆਂ ਹੋਇਆ ਬਹੁਤ ਬਹਾਦੁਰੀ ਭਰਿਆ ਕਾਰਵਾਈਆਂ ਸਿਰੇ ਚਾੜੀਆਂ |ਪੁਲਿਸ ਨੂੰ ਕੋਈ ਸ਼ਕ ਨਹੀ ਸੀ ਲਗਣ ਦਿਤਾ | ਇਕ ਬਾਰ ਭਾਈ ਸਾਹਿਬ ਜੀ ਆਪਣੀ ਅਦਾਲਤੀ ਕਾਰਵਾਈ ਲਈ ਆਏ ਤਾਂ ਆਪਣੇ ਪਰਿਵਾਰ ਅਤੇ ਵੇਲੀ ਮਿਤਰਾਂ ਨੂੰ ਵੀ ਮਿਲੇ ਪੁਲਿਸ ਨੂੰ ਇਹ ਜਰਾ ਵੀ ਸ਼ਕ ਨੀ ਹੋਇਆ ਕੀ ਭਾਈ ਸਾਹਿਬ ਜੀ ਆਪਣੇ ਪਰਿਵਾਰ ਨਾਲ ਕਾਫੀ ਚਿਰਾਂ ਬਾਦ ਮਿਲ ਰਿਹੇ ਹਨ |
30 ਨਵੰਬਰ 1992 ਨੂੰ ਭਾਈ ਜਗਜੀਤ ਸਿੰਘ ਉਧੋਕੇ ਆਪਣੇ ਸਾਥੀ ਸਿੰਘਾਂ ਨਾਲ ਪਿੰਡ ਸਿਕੰਦਰ ਜ਼ਿਲਾ ਫਤੇਹਗੜ ਵਿਖੇ ਸਨ ਇਥੇ ਸਿੰਘ ਇਕ ਟਿਉਬਲ ਤੇ ਆਰਾਮ ਕਰ ਰਿਹੇ ਸੀ ਕੀ ਕਿਸੇ ਮੁਖਬਰ ਨੇ ਜਾ ਪੁਲਿਸ ਨੂੰ ਸੂਹ ਦਿਤੀ ਏਸ ਟਿਉਬਲ ਬਾਰੇ , ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ ਪਿੰਡ ਦੇ ਚਾਰੋਂ ਪਾਸਿਓਂ ਘੇਰਨ ਦੀ ਕਾਰਵਾਈ ਆਰੰਭ ਦਿਤੀ ਤਾਕੀ ਸਿੰਘ ਕਿਸੇ ਪਾਸਿਓਂ ਨਿਕਲਣ ਚ ਕਾਮਯਾਬ ਨਾ ਹੋਵਣ |
ਜਦ ਪੁਲਿਸ ਕਾਫੀ ਨੇੜੇ ਆ ਟੁਕੀ ਭਾਈ ਸਾਹਿਬ ਜੀ ਨੇ ਵੇਖਿਆ ਤੇ ਪੁਲਿਸ ਵਲ ਨੂੰ ਫਾਇਰਿੰਗ ਖੋਲਦਿਆਂ ਹੋਈਆਂ ਬਾਕੀ ਸਾਥੀ ਸਿੰਘਾਂ ਨੂੰ ਖਬਰਦਾਰ ਕਰ ਦਿਤਾ |
ਸਿੰਘਾਂ ਨੇ ਮੋਰਚਾ ਸੰਭਾਲਦਿਆਂ ਹੋਇਆ ਪਿੰਡ ਤੋਂ ਦੁਰ ਜਾਨ ਦੀ ਸੋਚੀ ਕੀ ਕੀਤੇ ਪਤੰਦ ਵਾਲਾ ਗੋਲੀਆਂ ਦੀ ਗ੍ਰਿਫਤ ਚ ਨਾ ਆਵੇ ਅਤੇ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੇਕਾਰੇ ਗਜਾਉਂਦੇ ਹੋਇਆ ਭਾਰਤੀ ਫੋਰਸਾਂ ਤੇ ਗੋਲੀਬਾਰੀ ਕਰਦੇ ਹੋਇਆ ਖੇਤਾ ਵਲ ਨੂੰ ਨਿਕਲ ਗਏ |
ਜਦ ਸਿੰਘ ਖੁਲੇ ਖੇਤਾਂ ਵਿਚ ਆ ਡਟੇ ਤਾਂ ਭਾਰਤੀ ਫੋਰਸਾਂ ਗੁਰੂ ਪਿਤਾ ਦੇ ਸਿੰਘਾਂ ਦਾ ਮੁਕਾਬਲਾ ਕਰਨੋ ਡਰ ਕੇ ਥਰ ਥਰ ਕੰਬਣ ਲਗੀ ਜਿਸ ਵਾਜੋਂ ਫੋਰਸਾਂ ਨੇ ਬੁਲਟ ਪਰੂਫ ਟ੍ਰੇਕ੍ਟਰ ਮੰਗਵਾ ਲਾਏ . ਟ੍ਰੇਕ੍ਟਰ ਦੀ ਛਤ ਤੇ ਭਾਰੀ ਮਸ਼ੀਨ ਗਨਾ ਲਗੀਆਂ ਹੋਈਆਂ ਸੀ |
ਜਦ ਭਾਈ ਜਗਜੀਤ ਸਿੰਘ ਨੇ ਵੇਖਿਆ ਤਾਂ ਓਹਨਾਂ ਨੇ ਆਪਣੀ ਬਹਾਦੁਰੀ ਭਾਰਤੀ ਫੋਰਸਾਂ ਨੂੰ ਦਿਖਾਉਣ ਦੀ ਜੋਜਨਾ ਬਣਾ ਲਈ |
ਭਾਈ ਸਾਹਿਬ ਜੀ ਬੁਲਟ ਪਰੂਫ ਟ੍ਰੇਕ੍ਟਰ ਦੇ ਨੇੜੇ ਚਲੇ ਗਏ ਅਤੇ ਓਸਦੀ ਛਤ ਤੇ ਛਾਲ ਮਾਰ ਦਿਤੀ ਅਤੇ ਛਤ ਵਿਚ ਇਕ ਸੁਰਖ ਵਿਚ ਆਪਣੀ ਗਲ ਦੀ ਨਾਲ ਕਰਕੇ ਸਾਰੀ ਦੀ ਸਾਰੀ ਬੁਲਟ ਖਾਲੀ ਕਰ ਦਿਤੀਆਂ , ਟ੍ਰੇਕ੍ਟਰ ਦੇ ਅੰਦਰ ਤਿਨ ਅਧਿਕਾਰੀਆਂ ਨੂੰ ਗਡੀ ਚੜਾ ਦਿਤਾ ਸੀ ਹੁਣ ਭਾਈ ਜਗਜੀਤ ਸਿੰਘ ਜੀ ਨੇ ਖੁਦ ਟ੍ਰੇਕ੍ਟਰ ਦੀ ਸਟੇਰਿੰਗ ਸੰਭਾਲ ਲਈ ਸੀ ਟ੍ਰੇਕ੍ਟਰ ਅੰਦਰ ਬਹੁਤ ਹੀ ਭਾਰੀ ਅਸਲਾ ਰਖਿਆ ਹੋਇਆ ਸੀ |
ਭਾਈ ਜਗਜੀਤ ਸਿੰਘ ਉਧੋਕੇ ਨੇ ਕਈ ਭਾਰਤੀ ਅਧਿਕਾਰੀਆਂ ਨੂੰ ਗੱਡੀ ਚੜਾ ਦਿਤਾ ਕਿਹਾ ਜਾਂਦਾ ਹੈ ਕੀ ਇਹ 7 ਘੰਟੇ  ਦੇ ਮੁਕਾਬਲੇ ਚ ਹੀ  |
ਜਿਨਾਂ ਨੁਕਸਾਨ ਪੁਲਿਸ ਦਾ ਏਸ ਮੁਕਾਬਲੇ ਚ ਹੋਇਆ ਅਤੇ ਪੁਲਿਸ ਦੀ ਹਸੋਹਿਨੀ ਹੋਈ ਪਰ ਏਸ ਹਾਸੋਹੀਣੀ ਤੋਂ ਬਚਨ ਲਈ ਪੁਲਿਸ ਨੇ ਮੀਡੀਆ ਨੂੰ ਸਚ ਨਹੀ ਦਸਿਆ ਜੋ ਕੀ ਪਿੰਡ ਦੇ ਲੋਕੀ ਸਚ ਸਬ ਨੂੰ ਦਸ ਰਿਹੇ ਸੀ |
ਕਹਿੰਦੇ ਹਨ ਕੀ ਇਹ ਮੁਕਾਬਲਾ 24 ਘੰਟੇ ਤਕ ਚਲਿਆ ਜਿਸ ਵਿਚ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਸ਼ਹੀਦ ਹੋ ਗਏ |
ਇਕ ਚੜਦੀ ਕਲਾ ਵਾਲੇ ਸਿੰਘ ਨੇ ਪਰਿਵਾਰ ਨੂੰ ਆਕੇ ਦਸਿਆ ਕੀ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਵਰਗਾ ਸੂਰਮਾ ਕੌਮ ਨੇ ਖੋ ਦਿਤਾ ਹੈ | ਭਾਰਤੀ ਸੁਰਖਿਆ ਫੋਰਸਾਂ ਨੇ ਭਾਈ ਸਾਹਿਬ ਜੀ ਦੇ ਅੰਤਿਮ ਸੰਸਕਰਣ ਲਈ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਸਮੂਲੀਅਤ ਨਹੀ ਕਰਨ ਦਿਤੀ , ਥਾਨੇਦਾਰ ਭਾਈ ਸਾਹਿਬ ਜੀ ਦੀ ਪਹਿਚਾਨ ਕਰਵਾਉਣ ਲਈ ਭਾਈ ਸਾਹਿਬ ਜੀ ਦੇ ਘਰ ਪਰਿਵਾਰ ਨੂੰ ਲੇਨ ਆਇਆ ਸੀ ਇਹ ਪਿੰਡ ਦੇ ਲੋਕਾਂ ਨੂੰ ਅੱਜ ਵੀ ਯਾਦ ਹੈ |
ਥਾਨੇਦਾਰ ਨੇ ਕਿਹਾ ਸੀ
''ਵਾਹ ਓਏ ਜੱਗੀ, ਵਾਹ ਓਏ ਜੱਗੀ, ਵਾਹ ਓਏ ਜੱਗੀ '''
ਪਰ ਅੱਜ ਯਾਦਾਂ ਹੀ ਰਹਿ ਗਾਈਆਂ  ਹਨ ਅੱਜ ਕੌਮ ਨੂੰ ਖੇਰੂੰ ਖੇਰੂੰ ਕਰਨ ਚ ਕੌਮ ਦੇ ਹੀ ਲੋਕੀ ਮੋਹਰੇ ਆ ਖੜੇ ਹਨ ਕਲ ਤਕ ਜਿਸ ਸਵਿਧਾਨ ਦੀਆਂ ਕਾਪੀਆਂ ਫੂਕਦੇ ਸਨ ਅੱਜ ਓਸੇ ਸਵਿਧਾਨ ਦੀਆਂ ਕਸਮਾਂ ਖਾਂਦੇ ਹਨ ,
ਕਲ ਜਿਹਨਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਕਰਨ ਦੀ ਖੁਸ਼ੀ ਵਿਚ ''ਲੱਡੂ'' ਵੰਡੇ ਸਨ ਅੱਜ ਸਿਖ ਓਹਨਾਂ ਨਾਲ ਗਲ ਵ੍ਕੜੀ ਪਾਈ ਫਿਰਦੇ ਹਨ ਬਸ ਆਪਣਾ ਨਿਜੀ ਲਾਹਾ ਹੀ ਸਬ ਕੁਝ ਹੈ ਪੰਥ ਕੌਮ ਸਬ ਵਿਸਾਰ ਦਿਤਾ ਗਿਆ ਹੈ |
ਓਏ ਜਾਗਦੀ ਜਮੀਰਾਂ ਵਾਲਿਓ ਤੁਸੀਂ ਹੀ ਕੁਝ ਹਲਾ ਮਾਰੋ ਤੇ ਸੁਤੀ ਹੋਈ ਕੌਮ ਨੂੰ ਫੇਰ ਜਗਾਉਣ ਦੀ ਖੇਚਲ ਕਰੋ |
ਆਓ ਜੋ ਸ਼ਹੀਦ ਹੋਏ ਹਨ ਕੌਮੀ ਸੰਘਰਸ਼ ਵਾਸਤੇ ਓਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਆਪਣਾ ਫਰਜ ਪਹਿਚਾਨੀਏ ਇਹੀ ਓਹਨਾਂ ਦੇ ਪ੍ਰਤੀ ਸਚੀ ਸ਼ਰਧਾਂਜਲੀ ਹੋਵੇਗੀ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਹਨਾਂ ਲਾਸਾਨੀ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |KhalsaRaj131699@gmail.com
 
   

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ