ਸ਼ਹੀਦ ਭਾਈ ਰੇਸ਼ਮ ਸਿੰਘ ਜੀ ਥਾਂਦੇ  -ਡਿਪਟੀ ਜਨਰਲ  - ਖਾਲਿਸਤਾਨ ਲਿਬਰੇਸ਼ਨ ਫੋਰਸ
ਸ਼ਹੀਦ ਭਾਈ ਤਜਿੰਦਰ ਸਿੰਘ ਜੀ ਬੱਬਰ
ਸ਼ਹੀਦ ਭਾਈ ਸੁਰਿੰਦਰ ਸਿੰਘ ਜੀ ਸ਼ਿੰਦਾ

( ਸ਼ਹੀਦੀ 5 ਦਿਸੰਬਰ 1992 )

ਸ਼ਹੀਦ ਭਾਈ ਰੇਸ਼ਮ ਸਿੰਘ ਜੀ ਥਾਂਦੇ  ਇਕ ਸਚਾ ਨੀ ਧੜਕ ਯੋਧਾ ਸਨ , ਆਪਜੀ ਪਿੰਡ ਥਾਂਦੇ  ਜ਼ਿਲਾ ਅਮ੍ਰਿਤਸਰ ਵਿਖੇ ਸਰਦਾਰ ਬਲਕਾਰ ਸਿੰਘ ਚੋਧਰੀ ਦੇ ਘਰ 1958 ਨੂੰ ਮਾਤਾ ਜੀਤ ਕੌਰ ਜੀ ਦੀ ਪਾਵਨ ਕੁਖ ਤੋਂ ਪੈਦਾ ਹੋਏ | ਆਪਜੀ ਦੋ ਭਾਈ ਸੀ ਇਕ ਏਜੀ ਅਤੇ ਇਕ ਭਾਈ ਨਿਸ਼ਾਨ ਸਿੰਘ ਜੀ ਜੋ ਸ਼ਾਦੀ ਸ਼ੁਦਾ ਸਨ , ਆਪਜੀ ਦੇ ਤਿਨ ਭੇਣਾ ਵੀ ਸੀ ਬੀਬੀ ਜ੍ਸਮੈਲ ਕੌਰ, ਬੀਬੀ ਜਸਬੀਰ ਕੌਰ ਅਤੇ ਬੀਬੀ ਲਖਵਿੰਦਰ ਕੌਰ |
ਭਾਈ ਸਾਹਿਬ ਜੀ ਦੀ ਸਿਖਿਆ 10ਵੀੰ ਤਕ ਹੀ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਅਤੇ ਬਾਦ ਓਹਨਾਂ ਦਾ ਆਨੰਦ ਕਾਰਜ ਬੀਬੀ ਕਸ਼ਮੀਰ ਕੌਰ ਨਾਲ ਹੋ ਗਿਆ ਨ ਭਾਈ ਸਾਹਿਬ ਜੀ ਦੇ ਘਰ ਇਕ ਪੁਤਰ ਨੇ ਜਨਮ ਲਇਆ ਜਿਹਨਾਂ ਦਾ ਨਾਂ ਅਮੋਲਕਦੀਪ ਸਿੰਘ ਰਖਿਆ ਗਿਆ |ਆਪਜੀ ਦੇ ਪਿਤਾ ਸਰਦਾਰ ਬਲਕਾਰ ਸਿੰਘ ਜੀ ਇਕ ਮੰਨੇ ਇਮਾਨਦਾਰ ਅਤੇ ਨਿਆਂ ਪਸੰਦ ਦੇ ਮਾਲਿਕ ਸਨ ਪਿੰਡ ਚ ਸਰਦਾਰ ਬਲਕਾਰ ਸਿੰਘ ਚੌਧਰੀ ਦਾ ਇਕ ਖਾਸ ਮੁਕਾਮ ਸੀ | ਸਰਦਾਰ ਬਲਕਾਰ ਸਿੰਘ ਪੂਰੇ ਪਿੰਡ ਦੇ ਦੁਖ ਦਰਦ ਨੂੰ ਆਪਣਾ ਸਮਝਦੇ ਪੂਰਾ ਪਰਿਵਾਰ ਹਸਦੇ ਹਸਦੇ ਪਿੰਡਾ ਦੇ ਲੋਕਾਂ ਦੀ ਮਦਦ ਨੂੰ ਤਤਪਰ ਰਹਿੰਦਾ ਸੀ , ਇਹ ਸੁਭਾਵ ਪਕਿਸ੍ਤਾਨ ਵਾਲੇ ਪੰਜਾਬ ਤੋਂ ਜਦ ਥਾੰਡੇ ਆ ਵਸੇ ਤਾਂ ਜਿਵੇਂ ਪਿਛੇ ਸੀ ਤਿਵੇਂ ਹੀ ਥਾੰਡੇ ਵੀ ਬਣਾਈ ਰਖਿਆ |
1982 ਦੇ ਸਾਲ ਚ ਭਾਈ ਰੇਸ਼ਮ ਸਿੰਘ ਜੀ ਇਕ ਟ੍ਰਕ ਡਰਾਇਵਰ ਦੇ ਤੋਰ ਤੇ 2 ਸਾਲ ਵਾਸਤੇ ਕੁਬੈਤ ਚਲੇ ਗਏ , ਜਦ ਓਥੋਂ ਵਾਪਸ ਪਿੰਡ ਆਏ ਤਾਂ ਫੇਰ ਓਹਨਾਂ ਨੇ ਪਿਤਾ ਬਲਕਾਰ ਸਿੰਘ ਚੌਧਰੀ ਦੀਆਂ ਜੁਮੇਬਾਰੀਆਂ ਨੂੰ ਸੰਭਾਲ ਲਇਆ |ਆਪਣਾ ਜੀਵਨ ਆਪਣੇ ਪਰਿਵਾਰ ਦੀਆਂ ਜੁਮੇਬਾਰਿਆ ਦੇ ਰੁਝੇਵੇਂ ਨਾਲ ਵੀਤ ਰਿਹਾ ਸੀ ਕੀ ਓਹਨਾਂ ਦਿਨਾ ਜਦ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰ ਦਿਤਾ ਤੋਪਾਂ ਟੇੰਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿਤਾ ਗਿਆ ਨਿਰਦੋਸ਼ ਸਿਖਾਂ ਦਾ ਕਤਲ ਇਹਨਾਂ ਘਟਨਾਵਾਂ ਨੇ ਭਾਈ ਸਾਹਿਬ ਜੀ ਦਾ ਧਿਆਨ ਆਪਣੀ ਵਲ ਖਿਚਣਾ ਸਹਿਜ ਹੀ ਸੀ | ਇਕ ਕੀੜੀ ਜੇ ਕਰ ਪੈਰ ਥਲੇ ਆ ਜਾਵੇ ਓਹ ਜਾਣੇ ਅਨਜਾਨੇ ਹੀ ਕਿਹਾ ਜਾ ਸਕਦਾ ਹੈ ਪਰ ਇਥੇ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਹੀ 37 ਹੋਰ ਗੁਰੂ ਘਰਾਂ ਤੇ ਕੀਤੇ ਹਮਲੇ ਨੇ ਭਾਈ ਸਾਹਿਬ ਜੀ ਦਾ ਜੀਵਨ ਬਦਲ ਕੇ ਰਖ ਦਿਤਾ
|
ਭਾਰਤ ਸਰਕਾਰ ਦੇ ਸੁਰਖਿਆ ਫੋਰਸਾਂ ਨੇ ਅਮਰ ਸਿਖ ਪਰਿਵਾਰਾਂ ਦੀ ਠੋ ਵਾਸਤੇ ਹਰ ਪਿੰਡ ਚ ਇਕ ਆਪਣਾ ਮੁਖਬਰ ਤੈਨਾਤ ਕਰ ਰਖਿਆ ਹੋਇਆ ਸੀ ਪਹਿਲਾਂ ਪੁਲਿਸ ਬੇਵਜਹ ਪਰੇਸ਼ਾਨ ਕਰਦੀ ਅਤੇ ਫੇਰ ਇਕ ਮੋਤੀ ਰਕਮ ਦੀ ਮੰਗ ਰਖ ਦਿਤੀ ਜਾਂ ਲਗੀ ਜੇ ਕੋਈ ਪਰਿਵਾਰ ਏਸ ਗਲੋਂ ਅਸਮਰਥ ਹੁੰਦਾ ਤਾਂ ਓਸ ਪਰਿਵਾਰ ਦੇ ਜਵਾਨਾ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਚ ਫਸਾ ਦੇਂਦੀ ਰਹੀ ਅਤੇ ਮੰਗ ਰਖ ਦੇਣੀ ਕੀ ਪੈਸੇ ਦਾ ਬੰਦੋਬਸ੍ਤ ਛੇਤੀ ਕਰਨਾ |
ਇਹੀ ਕੁਝ ਭਾਈ ਸਾਹਿਬ ਜੀ ਦੇ ਪਰਿਵਾਰ ਨਾਲ ਵੀ ਵੀਤਿਆ ਪੁਲਿਸ ਨੇ ਵੇਖੀਆਂ ਕੀ ਪਿੰਡ ਥਾੰਡੇ ਦੇ ਚੌਧਰੀ ਪਰਿਵਾਰ ਚੰਗਾ ਪੈਸੇ ਵਾਲਾ ਹੈ ਤੇ ਇਸੇ ਕਰਕੇ ਭਾਈ ਸਾਹਿਬ ਜੀ ਨੂੰ ਫਰਜੀ ਆਂਤਕਵਾਦ ਦੇ ਮਾਮਲੇ ਪਾਕੇ ਫਸਾਉਣ ਦੀ ਸਾਜਿਸ਼ ਘੜੀ |ਭਾਈ ਸਾਹਿਬ ਜੀ ਤੇ ਦੋਸ਼ ਲਾਇਆ ਗਿਆ ਕੀ ਓਹ ਭਾਈ ਕਾਰਜ ਸਿੰਘ ਜੀ ਥਾਂਦੇ  ਨਾਲ ਮਿਲਕੇ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ |ਇਹਨਾਂ ਦੋਸ਼ਾਂ ਤੇ ਸਰਦਾਰ ਬਲਕਾਰ ਸਿੰਘ ਚੌਧਰੀ ਦੇ ਪਰਿਵਾਰ ਦੇ ਖਿਲਾਫ਼ ਕੋਈ ਸਬੂਤ ਨਹੀ ਮਿਲ ਸਕਿਆ ਪਰ ਪੁਲਿਸ ਨੇ ਇਕ ਨਾ ਸੁਨੀ ਤੇ ਅਖੀਰ ਭਾਈ ਸਾਹਿਬ ਜੀ ਨੂੰ ਜਮਾਨਤ ਤੇ ਰਿਹਾ ਕਰਵਾਇਆ ਗਿਆ ਪਰ ਪੁਲਿਸ ਮੋਕੇ ਬੇਮੋਕੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲੇਜੰਦੀ ਰਹੀ |
ਫੇਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਏਸ ਬਾਰ ਜੋ ਜਾਣਾਕਰੀ ਵਾਸਤੇ ਗ੍ਰਿਫਤਾਰ ਕੀਤਾ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਅਤੇ ਭਾਈ ਕਾਰਜ ਸਿੰਘ ਥਾਂਦੇ  ਬਾਰੇ ਸੀ ਇਨਾਂ ਖਾੜਕੂ ਸਿੰਘਾਂ ਬਾਰੇ ਤਾਂ ਭਾਈ ਸਾਹਿਬ ਜੀ ਦੇ ਮਨ ਕਦੀ ਵਿਚਾਰ ਵੀ ਨਹੀ ਸੀ ਆਇਆ ਜਿਹਨਾਂ ਬਾਰੇ ਪੁਲਿਸ ਭਾਈ ਸਾਹਿਬ ਜੀ ਤੋਂ ਪੁਛ ਗਿਛ ਕਰ ਰਹੀ ਸੀ |
ਅਸਲ ਚ ਇਹ ਸਬ ਪੁਲਿਸ ਭਾਈ ਸਾਹਿਬ ਜੀ ਦੇ ਪਰਿਵਾਰ ਪਾਸੋਂ ਪੈਸੇ ਲੇਨ ਵਾਜੋਂ ਹੀ ਸਾਜਿਸ਼ਾਂ ਘੜ ਰਹੀ ਸੀ ਪਰ ਏਸ ਬਾਰ ਵੀ ਪੁਲਿਸ ਨੂੰ ਕੁਝ ਨਾ ਮਿਲ ਸਕਿਆ ਪੈਸਿਆਂ ਦੇ ਨਾਂ ਤੇ | ਗੁੱਸੇ ਚ ਭਖਦੀ ਪੁਲਿਸ ਨੇ ਭਾਈ ਰੇਸ਼ਮ ਸਿੰਘ ਥਾਂਦੇ  ਤੇ ਭਾਈ ਕਾਰਜ ਸਿੰਘ ਥਾੰਡੇ ਨਾਲ ਮਿਲ ਕੇ ਅਤਵਾਦੀ ਕਰਵਾਈਆਂ ਚਲਾਉਂਦੇ ਦੇ ਦੋਸ਼ ਹੇਠ ਭਾਈ ਸਾਹਿਬ ਤੇ ਆਤੰਕਵਾਦੀ ਹੋਣ ਦਾ ਲੇਬ ਲਾ ਕੇ ਭਾਈ ਰੇਸ਼ਮ ਸਿੰਘ ਥਾਂਦੇ  ਨੂੰ ਅਮ੍ਰਿਤਸਰ ਦੀ ਜੇਲ ਚ ਦੋ ਸਾਲ ਵਾਸਤੇ ਭੇਜ ਦਿਤਾ |
ਸਿਤੰਬਰ 1989 ਨੂੰ ਭਾਈ ਰੇਸ਼ਮ ਸਿੰਘ ਨੂੰ ਜੇਲ ਤੋਂ ਰਿਹਾ ਕੀਤਾ ਗਿਆ ਅਤੇ ਭਾਈ ਸਾਹਿਬ ਪਨੇ ਘਰ ਚਲੇ ਗਏ ਓਥੇ ਫੇਰ ਖੇਤਿ ਦੇ ਕਮ ਨੂੰ ਹਥ ਵਟਾਉਣ ਲਗੇ ਪਰ ਹਾਲੇ ਦੋ ਚਾਰ ਦਿਨ ਹੀ ਹੋਏ ਸੀ ਫੇਰ ਪੁਲਿਸ ਪਰਿਵਾਰ ਨੂੰ ਪਰੇਸ਼ਾਨ ਕਰਨ ਆਉਣ ਲਗ ਪੇਈ |
ਅਕਤੂਬਰ 1989 ਪੂਰੇ ਪਿੰਡ ਦਾ ਜਥਾ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾ ਨੂੰ ਜਾ ਰਿਹਾ ਸੀ ਨਾਲ ਹੀ ਭਾਈ ਸਾਹਿਬ ਜੀ ਅਤੇ ਓਹਨਾਂ ਦਾ ਪਰਿਵਾਰ ਵੀ ਸੀ ਪਿਛੇ ਪੁਲਿਸ ਥਾਂਦੇ  ਭਾਈ ਸਾਹਿਬ ਜੀ ਦੇ ਘਰ ਆਈ ਓਥੋਂ ਜਦ ਪਤਾ ਲਗਾ ਕੀ ਇਹ ਸਾਰਾ ਪਰਿਵਾਰ ਹਜੂਰ ਸਾਹਿਬ ਗਿਆ ਹੈ ਤਾਂ ਪੁਲਿਸ ਨੇ ਸਰਦਾਰ ਬਲਕਾਰ ਸਿੰਘ ਚੌਧਰੀ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਥਾਣੇ ਲੈ ਗਈ ਸਰਦਾਰ ਬਲਕਾਰ ਸਿੰਘ ਤੇ ਪੁਲਿਸ ਨੇ ਏਸ ਕਦਰ ਕਹਿਰ ਢਾਹਿਆ ਕੀ ਓਹ ਚਲਣ ਫਿਰਨ ਦੇ ਕਾਬਿਲ ਵੀ ਨਾ ਰਿਹੇ |
25 ਅਕਤੂਬਰ 1989 ਨੂੰ ਪੁਲਿਸ ਨੇ ਭਾਈ ਰੇਸ਼ਮ ਸਿੰਘ ਥਾਂਦੇ  ਨੂੰ ਇਕ ਫਰਜੀ ਮੁਕਾਬਲਾ ਬਣਾ ਕੇ ਮਾਰਨ ਦੀ ਸਾਜਿਸ਼ ਰਚੀ ਪਰ ਜਦ ਪੁਲਿਸ ਭਾਈ ਸਾਹਿਬ ਜੀ ਨੂੰ ਲੇਨ ਥਾੰਡੇ ਗਈ ਤਾਂ ਭਾਈ ਸਾਹਿਬ ਜੀ ਘਰ ਨਹੀ ਮਿਲੇ ਅਤੇ ਵਾਹਿਗੁਰੂ ਦੀ ਮੇਹਰ ਸਕਦਾ ਪੁਲਿਸ ਗ੍ਰਿਫਤਾਰ ਨਾ ਕਰ ਸਕੀ |
ਪੁਲਿਸ ਦੀ ਏਸ ਨਾਕਾਮ ਸਾਜਿਸ਼ ਦੇ ਕਰਕੇ ਪੁਲਿਸ ਅੱਗ ਚ ਭਖਦੀ ਰਹੀ ਤੇ ਫੇਰ ਕਦੀ ਭਾਈ ਸਾਹਿਬ ਜੀ ਅਤੇ ਓਹਨਾਂ ਦੇ ਪਰਿਵਾਰ ਨੂੰ ਚੈਨ ਨਾਲ ਨੀ ਰਹਿਣ ਦਿਤਾ | ਭਾਈ ਰੇਸ਼ਮ ਸਿੰਘ ਜੀ ਪਰੇਸ਼ਾਨ ਕਦੀ ਇਧਰ ਕਦੀ ਔਧਰ ਘੁਮਦੇ ਫਿਰਦੇ ਕੁਝ ਸਮਝ ਨੀ ਆਉਂਦਾ ਅਖੀਰ ਭਾਈ ਰੇਸ਼ਮ ਸਿੰਘ ਜੀ ਨੇ ਫੈਸਲਾ ਕਰ ਲਇਆ ਕੀ ਹਥਿਆਰ ਚੁਕਨ ਦੇ ਇਲਾਵਾ ਹੋਰ ਕੋਈ ਦੂਜਾ ਰਾਹ ਨਹੀ ਹੈ |
ਭਾਈ ਰੇਸ਼ਮ ਸਿੰਘ ਜੀ ਨੇ ਛੇਤੀ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਥੇਦਾਰ ਭਾਈ ਪੀਪਲ ਸਿੰਘ ਧੋਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਤੇ ਅਤੇ ਪਰਿਵਾਰ ਤੇ ਹੋ ਰਹੀਆਂ ਪੁਲਿਸ ਦੀਆਂ ਕਰਵਾਈਆਂ ਬਾਰੇ ਸਾਰਾ ਹਾਲ ਕਹਿ ਸੁਣਾਇਆ | ਭਾਈ ਰੇਸ਼ਮ ਸਿੰਘ ਥਾੰਡੇ ਜੀ ਨੇ ਭਾਈ ਪੀਪਲ ਸਿੰਗ ਜੀ ਨੂੰ ਅਖੀਰ ਰਾਹ ਇਹੀ ਦਸਿਆ ਜਿਸ ਵਾਜੋਂ ਭਾਈ ਪਿਲ੍ਪ੍ਲ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਵਿਚ ਭਰਤੀ ਕਰ ਲਇਆ |
ਭਾਈ ਸਾਹਿਬ ਜੀ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਕਈ ਕਾਰਵਾਈਆਂ ਚ ਸਮੂਲੀਅਤ ਕੀਤੀ , ਭਾਈ ਸਾਹਿਬ ਜੀ ਨੇ ਥੋੜੇ ਸਮੇ ਚ ਹੀ ਸਿੰਘਾਂ ਨਾਲ ਮਿਲ ਕੇ ਵੱਡਿਆ ਮੱਲਾਂ ਮਾਰਿਆ | ਜਿਨਾਂ ਵਿਚ ਸੀ ਆਰ ਪੀ ਏਫ਼ ਦਾ ਹੇਡ ਕਵਾਟਰ ਉੜਾ ਕੇ ਰਖ ਦਿਤੀ , ਜੋ ਟੀ ਵੀ ਚੈਨਲ ਸਿੰਘਾਂ ਦੇ ਵਿਰੋਧ ਪ੍ਰਚਾਰ ਕਰਦੇ ਸੀ ਓਹਨਾਂ ਦੇ ਟਾਵਰ ਉੜਾ ਦਿਤੇ ਅਤੇ ਸਬ ਤੋਂ ਵੱਡੀ ਕਾਰਵਾਈ ਭਾਈ ਸਾਹਿਬ ਜੀ ਨੇ ਬਲਬੰਤ ਸਿੰਘ ਗਿਠਮਿਠਿਆ , ਪੰਥਕ ਗੱਦਾਰ ਲੋਂਗੋਵਾਲ ਦੇ ਇਕ ਕਰੀਬੀ ਨੂੰ ਸੋਧਾ  ਲਾਉਣ ਚ ਮੁਖ ਸ਼ਾਮਿਲ ਸਨ |
ਸਬ ਤੋਂ ਵੱਡੀ ਕਾਰਵਾਈ ਭਾਈ ਰੇਸ਼ਮ ਸਿੰਘ ਜੀ ਨੇ ਕੀਤੀ ਓਹ ਸੀ ਜੋ ਆਪਣੀ ਮੋਤ ਨੂੰ ਵੀ ਭੁਲ ਚੁਕਿਆ ਰਬ ਦਾ ਕੋਈ ਖ਼ੋਫ਼ ਨਹੀ ਸੀ ਰਖਦਾ ਓਹ ਹਰਾਮੀ ਦੀ ਔਲਾਦ ਗੋਬਿੰਦ ਰਾਮ ਜੀਨੇ ਸਿਖ ਬੀਬੀਆਂ ਦੇ ਬਲਾਤਕਾਰ ਕੀਤੇ ਸਿਖ ਨੋਜਵਾਨਾ ਤੇ ਅਤਿਆਚਾਰ ਏਸ ਕਦਰ ਸਨ ਕੀ ਓਹ ਹਮੇਸ਼ਾਂ ਕਹਿੰਦਾ ਫਿਰਦਾ ਕੀ ਸਿਖੋ ''' ਤੁਸੀਂ ਹਮੇਸ਼ਾਂ ਗੋਬਿੰਦ ਰਾਮ ਨੂੰ ਯਾਦ ਰਖੋਗੇ ਆਪੇ ਗੁਰੂ ਗੋਬਿੰਦ ਸਿੰਘ ਨੂੰ ਭਿਉਲ ਜਾਵੋਗੇ ''' ਏਸ ਕਮੀਨੇ ਨੂੰ ਸੋਧ ਲਾਉਣ ਚ ਭਾਈ ਜੁਗਰਾਜ ਸਿੰਘ ਜੀ ਤੁਫਾਨ ਨਾਲ ਮਿਲ ਕੇ ਸ਼ੈਤਾਨ ਗੋਬਿੰਦ ਰਾਮ ਦੇ ਸਰਕਾਰ ਦਫਤਰ ਵਿਖੇ ਸਜ਼ਾ ਦਿਤੀ |
ਭਾਈ ਰੇਸ਼ਮ ਸਿੰਘ ਜੀ ਥਾਂਦੇ  ਦੀਆਂ ਬਹਾਦੁਰੀ ਭਰੀਆਂ ਅਤੇ ਵਫਾਦਾਰੀ ਸਦਕਾ ਆਪਜੀ ਨੂੰ ਹੁਣ ਡਿਪਟੀ ਚੀਫ਼  ਵਾਜੋਂ ਨਿਵਾਜਿਆ ਗਿਆ ਆਪਜੀ ਨੂੰ ਪੰਜ ਸ਼ੇਰ ਦੇ ਰੂਪ ਸਿੰਘ ਦਿਤੇ ਗਏ ਜਿਨਾਂ ਦੀ ਕਮਾਨ ਆਪਜੀ ਥਲੇ ਸੀ ਇਹ ਸਿੰਘ ਏਸ ਤਰ੍ਹਾਂ ਦੀ ਕੀ ਇਹ ਪੰਜ ਦਸਮੇਸ਼ ਦੇ ਲਾਲ 1000 ਤੇ ਭਾਰੀ ਪੈ ਜਾਂਦੇ ਸਨ | ਇਸਦੇ ਨਾਲ ਭਾਈ ਸਾਹਿਬ ਜੀ ਬਾਨੀ ਅਤੇ ਬਾਣੇ ਦੇ ਸਖਤ ਧਾਰਨੀ ਰਿਹੇ ਭਾਈ ਸਾਹਿਬ ਜੀ ਅਤੇ ਪੰਜੇ ਸਿੰਘ ਬਾਨੀ ਸਿਮਰਨ ਕਰਦਿਆਂ ਹੋਇਆ ਸਿਖ ਸੰਘਰਸ਼ ਨੂੰ ਚੜਦੀ ਕਲਾ ਨੂੰ ਲੈ ਤੁਰੇ |
ਆਮ  ਜਾਂਦਾ ਹੈ ਕੀ ਅਸਲ ਤਾਕਤ ਹੁਣ ਵੇਖੇ ਭਾਰਤ ਸਰਕਾਰ ਹੁਣ ਪੰਜ ਸਿੰਘਾਂ ਦੇ ਸਾਮਨੇ 10000 ਵੀ ਆਉਣਗੇ ਤਾਂ ਬਚ ਕੇ ਨਹੀ ਜਾ ਸਕਦੇ ਇਹ ਗਲ ਵਖਰੀ ਹੈ ਕੀ ਪੁਲਿਸ ਨੇ ਭਾਰਤ ਸਰਕਾਰ ਨੇ ਨਿਹ੍ਥੇ ਸਿੰਘਾਂ ਤੇ ਬੁਜ਼ੁਰਗਾਂ, ਤੇ ਅਤੇ ਬੀਬੀਆਂ ਤੇ ਜ਼ੁਲਮ ਦੀ ਇੰਤਹਾ ਕੀਤੀ ਹੈ ਬੀਬੀਆਂ ਨਾਲ ਬਲਾਤਕਾਰ ਕੀਤੇ ਹੁਣ ਭਾਰਤੀ ਮੀਡੀਆ ਵੀ ਵੇਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦੀ ਤਾਕਤ |
ਇਤਿਹਾਸ ਗਵਾਹ ਹੈ ਕੀ ਇਹਨਾਂ ਪੰਜ ਲਾਲਾਂ ਨੇ ਭਾਰਤ ਸਰਕਾਰ ਦੀਆਂ ਜੜਾਂ ਹਿਲਾਨ ਕੇ ਰਖ ਦਿਤੀਆਂ | ਦੂਜੇ ਪਾਸੇ ਟੁਟ ਚੁਕੀ ਪੁਲਿਸ ਨੇ ਆਪਣੀ ਕਾਇਰਤਾ ਪੂਰਨ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆ ਹੋਇਆ ਸੀ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਕੋਈ ਮੋਕਾ ਨਹੀ ਸੀ ਜਾਂ ਦੇਂਦੀ | ਪੁਲਿਸ ਮੋਕੇ ਦੀ ਭਾਲ ਚ ਲਗੀ ਹੋਈ ਸੀ ਕੀ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਜੀਆਂ ਦੀ ਹਤਿਆ ਕਰਕੇ ਜਾਇਜ ਠਹਿਰਾਇਆ ਜਾਵੇ ਏਸ ਸਾਜਿਸ਼ ਨੂੰ ਅਮਲ ਤੇ ਲਗੀ ਹੋਈ ਸੀ |
4 ਦਿਸੰਬਰ 1992 ਨੂੰ ਭਾਈ ਸਾਹਿਬ ਜੀ ਦੇ ਪਰਿਵਾਰ ਦੀ ਖੋਜ ਵਿਚ ਜੋ ਭਾਰਤ ਸਰਕਾਰ ਨੇ 1000 ਅਧਿਕਾਰੀ ਲਾਏ ਹੋਏ ਸੀ ਨੇ ਪਿੰਡ ਗੁਮਟਾਲਾ ਤੋਂ ਭਾਈ ਸਾਹਿਬ ਜੀ ਦੇ ਸਿੰਘਣੀ ਬੀਬੀ ਕਸ਼ਮੀਰ ਕੌਰ, ਭੇਨ ਵਰਿੰਦਰ ਕੌਰ, ਭਾਈ ਸਾਹਿਬ ਜੀ ਦੇ ਭਾਈ ਭਾਈ ਨਿਸ਼ਾਨ ਸਿੰਘ ਅਤੇ ਓਹਨਾਂ ਦੀ ਸਿੰਘਣੀ ਨੂੰ ਗ੍ਰਿਫਤਾਰ ਕਰ ਲਇਆ ਗਿਆ |
ਏਸ ਗ੍ਰਿਫਤਾਰੀ ਤੋਂ ਬਾਦ ਦਿੱਲੀ ਤੋਂ ਭਾਈ ਰੇਸ਼ਮ ਸਿੰਘ ਜੀ ਅਤੇ ਓਹਨਾਂ ਦੇ ਮਾਤਾ ਬੀਬੀ ਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਇਆ ਗਿਆ |ਏਸ ਪੂਰੇ ਪਰਿਵਾਰ ਤੇ ਵੜੀ ਬੇਰਹਿਮੀ ਨਾਲ ਅਤਿਆਚਾਰ ਕੀਤਾ ਗਿਆ ,ਅਖੀਰ ਕਮੀਨਗੀ ਦੀਆਂ ਹਦਾਂ ਪਾਰ ਕਰਦਿਆਂ ਏਸ ਏਸ ਪੀ ਗੁਰਦੇਵ ਸਿੰਹ ਸਹੋਤਾ ਅਤੇ ਏਸ ਏਚ ਓ ਜੋਗਾ ਨੇ  ਪਿੰਡ ਮਾਨ ਜ਼ਿਲਾ ਮਨਸਾ ਦੇ ਖੇਤਾਂ ਚ ਭਾਈ ਰੇਸ਼ਮ ਸਿੰਘ ਜੀ ਥਾੰਡੇ ਅਤੇ 4 ਸਿੰਘਾਂ  ਨੂੰ ਇਕ ਫਰਜੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿਤਾ ਗਿਆ |
ਅਗਲੇ ਦਿਨ 5 ਦਿਸੰਬਰ 1992 ਨੂੰ ਪੁਲਿਸ ਨੇ ਮੀਡੀਆ ਨੂੰ ਜੋ ਵਿਆਨ ਦਿਤਾ :-
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੀ 4 ਖਾੜਕੂ ਸਿੰਘ ਇਕ ਫੋਰਡ ਟ੍ਰੇਕ੍ਟਰ ਤੇ ਜਾ ਰਹੇ ਹਨ ਪੁਲਿਸ ਨੇ ਫੋਰੀ ਹਰਕਤ ਚ ਆਉਂਦੀਆਂ ਨਿਗਰਾਨੀ ਕੀਤੀ ਛੇਤੀ ਹੀ ਖਾੜਕੁਆਂ  ਦੀ ਨਜਰ ਪੁਲਿਸ ਤੇ ਪੈ ਗਈ ਤੇ ਓਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਸਦੇ ਵਿਰੋਧ ਚ ਪੁਲਿਸ ਨੇ ਓਹਨਾਂ ਨੂੰ ਘੇਰਾ ਪਾ ਲਇਆ ਦੋ ਘੰਟੇ ਚਲੀ ਏਸ ਮੁਠਭੇੜ ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਡਿਪਟੀ ਜਨਰਲ ਭਾਈ ਰੇਸ਼ਮ ਸਿੰਘ ਥਾਂਦੇ , ਭਾਈ ਤੇਜਿੰਦਰ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸ਼ਿੰਦਾ ਸ਼ਹੀਦ  ਹੋ ਗਏ ਇਹਨਾਂ ਨਾਲ ਇਕ ਭਿੰਡਰਾਂਵਾਲਾ ਟਾਇਗਰਸ ਫੋਰਸ ਦਾ ਖਾੜਕੂ ਭਾਈ ਸਵਰਨਜੀਤ ਸਿੰਘ ਵੀ ਸ਼ਹੀਦ  ਹੋ ਗਿਆ ਹੈ ਮਨਸਾ ਦੇ ਪਿੰਡ ਖੋਜਾ ਦੇ ਖਤਾਂ ਵਿਚ ਮਾਰੇ ਗਏ ਖਾੜਕੁਆਂ ਦੇ ਕੋਲੋਂ 3 ਏ ਕੇ 56 , 6 ਮੇਗ੍ਜੀਨ, ਵੀ ਬਰਾਮਦ ਹੋਈਆਂ ਹਨ |
ਪੁਲਿਸ ਨੇ ਆਪਣੇ ਵਿਆਨ ਚ ਕਿਹਾ ਕੀ ਹੁਣ ਪੁਲਿਸ ਦਾ ਇਸ ਮਿਸ਼ਨ ਸਫਲਤਾ ਦੇ ਸ਼ਿਖਰ ਤੇ ਹੈ ਅਤੇ ਛੇਤੀ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਰੇਸ਼ਮ ਸਿੰਘ ਥਾਂਦੇ  ਅਤੇ ਨਵਰੂਪ ਸਿੰਘ ਦੇ ਮਾਰੇ ਜਾਣੇ ਤੋਂ ਬਾਦ ਬਚੇ ਦੋ ਹੀ ਜਨਰਲ ਬਾਕੀ ਹਨ ਇਕ ਭਾਈ ਪਰਗਟ ਸਿੰਘ ਫੋਜੀ ਅਤੇ ਭਾਈ ਕੁਲਦੀਪ ਸਿੰਘ ਕੀਪਾ  ਪੁਲਿਸ ਅਗਲੇ 3 ਕੁ ਮਹੀਨੇ ਚ ਇਹਨਾਂ ਨੂੰ ਖਤਮ ਕਰਕੇ ਸਿਖ ਸੰਘਰਸ਼ ਨੂ ਖਤਮ ਕਰ ਦੇਵੇਗੀ |
5 ਦਿਸੰਬਰ 1992 ਨੂੰ ਕੇ. ਪੀ. ਏਸ ਗਿੱਲ ਦਾ ਵਿਆਨ ਅਨੁਸਾਰ ਭਾਈ ਰੇਸ਼ਮ ਸਿੰਘ ਜੀ ਥਾੰਡੇ 700 ਹਟੀਆਂ ਦੇ ਦੋਸ਼ ਮੜੇ ਗਏ ਸੀ ਓਹਨਾਂ ਤੇ ੧੦ ਲਖ ਦਾ ਇਨਾਮ ਰਖਿਆ ਹੋਇਆ ਸੀ | ਭਾਈ ਸਾਹਿਬ ਜੀ ਬਟਾਲਾ ਬੰਬ ਧਮਾਕੇ ਚ 4 ਬਾਂਦਰ ਸੇਨਾ ਦੇ ਮੇੰਬਰ ਅਤੇ ਅਮ੍ਰਿਤਸਰ ਸੇੰਟ੍ਰਲ ਜੇਲ ਤੇ ਹਮਲੇ ਚ ਏ ਏਸ ਆਈ ਨੂੰ ਮਾਰਨ ਦੇ ਦੋਸ਼ ਲਾਏ ਗਏ , ਅਮ੍ਰਿਤਸਰ ਦੇ ਇਕ ਬਾਂਦਰ ਸੇਨਾ ਦੇ ਨੇਤਾ ਦੇ ਘਰ ਹਮਲਾ ਇਕ ਟੀ ਵੀ ਟਾਵਰ ਉਡਾਉਣ, ਸੰਗਨਾ ਵਿਖੇ ਪੁਲਿਸ ਥਾਣਾ ਉਡਾਉਣ ਅਤੇ ਓਥੋਂ ਸਾਰਾ ਅਸਲਾ ਲੈ ਜਾਨ ਦੇ ਦੋਸ਼ ਲਾਏ | ਭਾਈ ਸਾਹਿਬ੍ਜੀ ਤੇ ਮਾਂਡਵੀ ਪੁਲਿਸ ਥਾਣੇ ਤੋਂ 13 ਰਾਈਫਲਾਂ ਲੁਟਣ ਅਤੇ ਡੀ ਏਸ ਪੀ ਮਹਿੰਦਰ ਸਿੰਹ ਦੇ ਭਰਾ ਨੂੰ ਚੂਕ ਲੈ ਜਾਂ ਦੇ ਦੋਸ਼ ਲਾਏ ਗਏ | ਗਿੱਲ ਅਨੁਸਾਰ ਭਾਈ ਰੇਸ਼ਮ ਸਿੰਘ ਜੀ ਥਾੰਡੇ ਇਕ ਬਹੁਤ ਖਤਰਨਾਕ ਦਸਿਆ ਗਿਆ ਜੋ ਕੀ ਪੁਲਿਸ ਨੂੰ ਏਖ੍ਦੀਆਂ ਹੀ ਜੀਪ ਤੇ ਹਮਲਾ ਕਰ ਦੇਂਦਾ ਸੀ , ਗਿੱਲ ਦੇ ਨਾਲ ਏਸ ਏਸ ਪੀ ਗੁਰਦੇਵ ਸਹੋਤਾ ਅਤੇ ਏਸ ਏਚ ਓ ਜੋਗਾ ਵੀ ਮੋਜੂਦ ਸੀ |
ਭਾਈ ਰੇਸ਼ਮ ਸਿੰਘ ਜੀ ਥਾਂਦੇ  ਦੀ ਇਕ ਫਰਜੀ ਮੁਠਭੇੜ ਦੀ  ਹਤਿਆ ਤੋਂ ਬਾਦ ਬੋਪਾਰਾਈ ਵਿਖੇ ਭਾਈ ਰੇਸ਼ਮ ਸਿੰਘ ਜੀ ਦੇ ਸਿੰਘਣੀ ਬੀਬੀ ਕਸ਼ਮੀਰ ,ਭਾਈ ਨਿਸ਼ਾਨ ਸਿੰਘ ਅਤੇ ਓਹਨਾਂ ਦੇ ਸਿੰਘਣੀ ਅਤੇ ਭਾਈ ਸਾਹਿਬ ਜੀ ਦੇ ਭੇਨ ਬੀਬੀ ਵਰਿੰਦਰ ਕੌਰ ਜੀ ਨੂੰ ਅਮ੍ਰਿਤਸਰ ਦੇ ਸੀ ਆਰ ਪੀ ਏਫ਼ ਦੇ ਹੇਡ ਕਵਾਟਰ ਚ ਮਾਰ ਦਿਤਾ ਗਿਆ |
ਭਾਈ ਸਾਹਿਬ ਜੀ ਦੇ ਮਾਤਾ ਬੀਬੀ ਜੀਤ ਕੌਰ ਜੀ ਨੂੰ ਵੀ ਪੁਲਿਸ ਨੇ ਮਾਰ ਦਿਤਾ , ਸਾਰੇ ਪਰਿਵਾਰ ਵਿਚ ਸਿਰਫ ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਬਲਕਾਰ ਸਿੰਘ ਚੌਧਰੀ ਅਤੇ ਭਾਈ ਰੇਸ਼ਮ ਸਿੰਘ ਜੀ ਥਾੰਡੇ ਦੇ ਬੇਟੇ ਭਾਈ ਅਮੋਲਕਦੀਪ ਸਿੰਘ ਹੀ ਬਚੇ ਜੋ ਰੂਪੋਸ਼ ਹੋ ਕੇ ਘਰ ਤੋਂ ਕੀਤੇ ਦੁਰ ਰਹਿ ਗਏ ਸਨ ਨਹੀ ਤਾਂ ਪਤਾ ਨੀ ਕੀ ਹੋਣਾ ਸੀ |ਹੁਣ ਦਾਦਾ ਪੋਤਾ ਆਪਣੀ ਬੇਟੀ ਜਸਬੀਰ ਕੋਲ ਅਤੇ ਓਹਨਾਂ ਦੇ ਪਤੀ ਕੋਲ ਹੀ ਰਹਿੰਦੇ ਸੀ |
ਬੀਬੀ ਜਸਬੀਰ ਕੌਰ ਅਨੁਸਾਰ ਜੋ ਸਮੇ ਗੱਲਾਂ ਆਈਆਂ ਰੋੰਗਟੇ ਖੜੇ ਕਰਦਿਆਂ ਹਨ ਓਸ ਬਚੇ ਖੁਚੇ ਪਰਿਵਾਰ ਦੀ ਕਿਸੇ ਸਾਰ ਨੀ ਲਈ ਓਹਨਾਂ ਦੀਆਂ ਗੱਲਾਂ ਇਹ ਏਹਿਸਾਸ ਕਰਵਾਉਂਦੀਆਂ ਹਨ ਕੀ ਸਿਖ ਆਪਣੇ ਹੀ ਦੇਸ਼ ਜਿਸਦੇ ਓਹ ਮਾਲਿਕ ਸੀ ਅੱਜ ਗੁਲਾਮਾਂ ਦੀ ਜਿੰਦਗੀ ਜਿਉ ਰਿਹੇ ਹਨ ਪਰ ਫੇਰ ਵੀ ਇਕ ਆਸ ਰਖਦੀ ਹੈ ਕੀ ਕਦੀ ਇਹ ਆਪਣਾ ਦੇਸ਼ ਅਜਾਦ ਹੋਵੇਗਾ ਜਦ ਸਾਡੀ ਨਸਲ ਆਜ਼ਾਦੀ ਦਾ ਨਿਘ ਮਾਨ ਸਕੇਗੀ |
ਪਰਿਵਾਰ ਦੇ ਖੇਰੂੰ ਖੇਰੂੰ ਹੋਣ ਦੇ ਬਾਦ ਪਿੰਡ ਦੇ ਸਰਪੰਚ ਨੇ ਝੂਠੇ ਦਸਤਾਵੇਜ ਬਣਾ ਕੇ ਜਮੀਨ ਤੇ ਕਬਜਾ ਕਰ ਲਇਆ ਜਦ ਬੀਬੀ ਜਸਬੀਰ ਕੌਰ ਨੇ ਵਾਪਸ ਆਕੇ ਖੇਤਾਂ ਵਲ ਵੇਖਿਆ ਤਾਂ ਪਿੰਡ ਦਾ ਸਰਪੰਚ ਆਪਣਾ ਹਕ ਜਤਾਉਣ ਲਗਾ ਕੀ ਭਾਈ ਨਿਸ਼ਾਨ ਸਿੰਘ ਨੇ ਓਸ ਪਾਸੋਂ ਪੈਸੇ ਲੇ ਸੀ ਜੋ ਵ੍ਪ੍ਸ ਨੀ ਕੀਤੇ ਸੀ , ਬੀਬੀ ਜਸਬੀਰ ਕੌਰ ਜੀ ਨੇ ਕੜੀ ਮਸਕਤ ਨਾਲ ਅਦਾਲਤਾਂ ਦੇ ਘੇੜੇ ਮਾਰ ਮਾਰ ਆਪਣੇ ਖੇਤ ਵਾਪਸ ਲਾਏ |
ਹੁਣ ਭਾਈ ਰੇਸ਼ਮ ਸਿੰਘ ਦੇ ਵਾਰਿਸ ਵਾਜੋਂ ਭਾਈ ਅਮੋਲਕਦੀਪ ਸਿੰਘ ਓਹਨਾਂ ਦੀ ਵਿਰਾਸਤ ਨੂੰ ਅਗ੍ਹਾਂ ਤੋਰੇਗਾ ਕਿਉਂ ਕੀ ਹੁਣ ਬਾਕੀ ਤਾਂ ਕੋਈ ਹੇਗਾ ਨਹੀ ਭਾਈ ਅਮੋਲਕਦੀਪ ਸਿੰਘ ਦੇ ਸਿਵਾ | ਇਕ ਪਾਸੇ ਬੀਬੀ ਜਸਬੀਰ ਕੌਰ ਪਰਿਵਾਰ ਦੇ ਖੇਰੂੰ ਖੇਰੂੰ ਹੋਣ ਦੀ ਦਾਸਤਾਨ ਸੁਨਾ ਰਿਹੇ ਸਨ ਦੂਜੇ ਓਹਨਾਂ ਦੀਆਂ ਅਖਾਂ ਹਜੁਆਂ ਦਾ ਹੜ ਵਹਾ ਰਹੀਆਂ ਸੀ |
ਅਖਾਂ ਦੇ ਅਥਰੂ ਸਾਫ਼ ਕਹਿ ਰਿਹੇ ਸੀ ਜਿਸ ਵੀਰ ਯੁਧੇ ਨੇ ਆਪਣਾ ਪਰਿਵਾਰ ਕੌਮ ਦੇ ਲੇਖੇ ਲਾ ਦਿਤਾ ਓਸਦੇ ਵਾਰਿਸ ਦਾ ਕਿਸੇ ਹਾਲ ਵੀ ਨਾ ਪੁਛਿਆ |
ਇਹ ਜੀਵਨੀਆਂ ਰਾਹੀਂ ਅਸੀਂ ਕੌਮ ਨੂੰ ਸਿਰਫ ਇਨਾਂ ਹੀ ਕਹਿਣਾ ਚਾਹੁੰਦੇ ਹਾਂ ਕੀ ਕੀ ਓਹਨਾਂ ਬਹਾਦੁਰ ਸੂਰਮਿਆਂ ਦੀਆਂ ਕੁਰਬਾਨੀਆ ਬੇਕਾਰ ਚਲੀਆਂ ਜਾਵਨਗਿਆ ?
ਨਹੀ ਉਠੋ ਜਾਗੋ ਆਪਣਾ ਫਰਜ ਪਹਿਚਾਨੋ ਕੌਮ ਦੇ ਓਹਨਾਂ ਲਾਸਾਨੀ ਸੂਰਮਿਆਂ ਦੇ ਪਾਏ ਪੂਰਨਿਆਂ ਤੇ ਤੁਰਦੀਆਂ ਹੋਈਆਂ ਓਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ | ਇਹੀ ਇਕ ਸਚੀ ਸ਼ਰਧਾਂਜਲੀ ਹੈ ਓਹਨਾਂ ਵੀਰਾਂ ਨੂੰ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੁਰਮੇ ਸ਼ਹੀਦ ਭਾਈ ਰੇਸ਼ਮ ਸਿੰਘ ਥਾਂਦੇ  ਅਤੇ ਓਹਨਾਂ ਦੇ ਪੂਰੇ ਪਰਿਵਾਰ  ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com
      




Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ