ਸ਼ਹੀਦ ਭਾਈ ਕੁਲਦੀਪ ਸਿੰਘ ਤੋਲੇਨੰਗਲ - ਭਿੰਡਰਾਂਵਾਲਾ ਖਾਲਿਸਤਾਨ ਟਾਈਗਰਜ਼ ਫੋਰਸ
    ( ਸ਼ਹੀਦੀ 7 ਦਿਸੰਬਰ 1987 )

    ਆਪਣੇ ਜਾਏ ਪੁਤ ਦੀਆਂ ਯਾਦਾਂ ਨੂੰ ਮਨ ਚ ਸਹੇੜੇ ਬਸ ਚੇਤੇ ਕਰ ਕਰ ਇਕ ਤਸੱਲੀ ਜਹੀ ਦੇ ਕੇ ਜਿੰਦਗੀ ਵਸਰ ਕਰਦੀ ਮਾਂ , ਪੁਤ ਨੂੰ ਵੇਖੇ ਅਰਸਾ ਹੋ ਗਿਆ | ਓਸ ਮਾਂ ਦੇ ਲਾਲ ਦੀ ਕੋਈ ਤਸਵੀਰ ਵੀ ਨਹੀ ਮਿਲੀ ਸੀ ਇਕ ਮਾਂ ਨੂੰ |
    ਘਰ ਦੇ ਅੰਦਰ ਜੁਝਾਰੂ ਸਿੰਘ ਆਪਣੀਆਂ ਰਾਈਫਲਾਂ ਇਕ ਬੰਨੇ ਰਖ ਕੇ ਇਕ ਪੰਗਤ ਚ ਬੈਠੇ ਸਨ, ਮਾਤਾ ਸੁਰਿੰਦਰ ਕੌਰ ਓਹਨਾਂ ਸੂਰਮਿਆਂ ਨੂੰ ਤਕਦੀ ਹੋਈ ਪੁਤ ਕੁਲਦੀਪ ਦੀਆਂ ਯਾਦਾਂ ਵਿਚ ਖੋ ਗਈ ਸੀ ਮਾਂ ਨੂੰ ਅੱਜ ਪੰਗਤ ਚ ਬੈਠੇ ਜੁਝਾਰੂਆਂ ਵਿਚ ਪੁਤ ਕੁਲਦੀਪ ਸਿੰਘ ਹੀ ਦਸਦਾ ਸੀ ਜਿਵੇਂ ਆਪਣੇ ਹਥਾਂ ਨਾਲ ਲੰਗਰ ਸਿੰਘਾਂ ਦੇ ਨਾਲ ਪੁਤ ਨੂੰ ਵੀ ਛਕਾਉਣ ਦੀ ਤਿਆਰੀ ਕਰ ਰਹੀ ਹੋਵੇ |
    ਏਸ ਮਾਂ ਨੇ ਸਿਖ ਸੰਘਰਸ਼ ਵਿਚ ਆਪਣੇ ਲਾਡਲੇ ਨੂੰ ਖੋ ਦਿਤਾ ਸੀ ਅਤੇ ਮਾਂ ਨੂੰ ਸਿਰਫ ਯਾਦਾਂ ਹੀ ਦੇ ਗਿਆ ਸੀ ਕੋਈ ਆਪਣੀ ਤਸਵੀਰ ਨੀ ਰਹਿਣ ਦਿਤੀ ਸੀ ਭਾਈ ਕੁਲਦੀਪ ਸਿੰਘ ਜੀ ਨੇ ਓਹਨਾ ਦਾ ਮਨ੍ਨਾ ਸੀ ਕੀ ਭਾਰਤੀ ਸਰਕਾਰ ਕਦੀ ਮੈਨੂ ਵੇਖ ਹੀ ਨਾ ਸਕੇ ਇਸੇ ਲਈ ਓਹਨਾਂ ਨੇ ਕੋਈ ਤਸਵੀਰ ਨੀ ਰਹਿਣ ਦਿਤੀ ਸੀ |
    ਗੁਰੂ ਦੀ ਨਗਰੀ ਅਮ੍ਰਿਤਸਰ ਚ ਪਿੰਡ ਤੋਲੇਨੰਗਲ ਵਿਖੇ ਸਰਦਾਰ ਲਖਾ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਜੀ ਆਪਣੇ ਭਰੇ ਪੂਰੇ ਪਰਿਵਾਰ ਨਾਲ ਵਸਦੇ , ਇਹ ਆਪਣੇ ੫ ਬੇਟੇ ਬੇਟੀਆਂ ਨਾਲ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਮਾਨ ਰਿਹੇ ਸਨ |
    ਭਾਈ ਕੁਲਦੀਪ ਸਿੰਘ ਜੀ 3 ਭਾਈ ਅਤੇ 2 ਭੇਣਾ ਸੀਗੇ , ਭਾਈ ਨਿਰਮਲ ਸਿੰਘ, ਬੀਬੀ ਚਰਨਜੀਤ ਕੌਰ, ਬੀਬੀ ਪਰਮਜੀਤ ਕੌਰ, ਭਾਈ ਰਣਜੀਤ ਸਿੰਘ ਸਨ | ਭਾਈ ਕੁਲਦੀਪ ਸਿੰਘ ਜੀ ਸਬਤੋਂ ਛੋਟੇ 1968 ਏਸ ਪਰਿਵਾਰ ਜਨਮ ਲਇਆ |
    ਆਪਜੀ ਜਾਦਾ ਪੜ ਲਿਖ ਨਹੀ ਸਕੇ ਪਰ ਛੋਟੀ ਉਮਰੇ ਹੀ ਸਿਖੀ ਮਸਲਿਆਂ ਅਤੇ ਗੁਰੂ ਸਿਧਾਂਤ ਬਾਰੇ ਕਾਫੀ ਸੂਝ ਰਖਣ ਲਗੇ ਸੀ, ਓਹਨਾਂ ਸਾਮਨੇ ਵੇਖਦਿਆਂ ਹੀ ਸਿਖ ਕੌਮ ਤੇ ਹੁੰਦੇ ਜ਼ੁਲਮ ਨੇ ਓਹਨਾਂ ਦੇ ਮਨ ਚ ਤਬਦੀਲੀ ਲਿਆ ਦਿਤੀ ਸੀ |
    ਓਹਨਾਂ ਸਮਿਆਂ ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਆਲੇ ਹੀ ਇਕਲੇ ਐਸੇ ਸਖਸ਼ ਸਨ ਜੋ ਭਾਰਤ ਸਰਕਾਰ ਦੇ ਖਿਲਾਫ਼ ਖੜੇ ਹੋਏ ਸਨ |ਛੇਤੀ ਹੀ ਭਾਈ ਸਾਹਿਬ ਜੀ ਸੰਤ ਜੀ ਦੇ ਵਿਚਾਰ ਸੁਣਨ ਨੂੰ ਜਾਂ ਲਗ ਪਾਏ ਇਹ ਆਨੇ ਜਾਣੇ ਦਾ ਸਿਲਸਲਾ ਲਗਾਤਾਰ ਦਿਨ ਵ ਦਿਨ ਵਧਦਾ ਗਿਆ |
    ਜੂਨ 1984 ਦੇ ਬਾਦ ਰੂਪੋਸ਼ ਹੋਣਾ

    ਜੂਨ 1984 ਨੂੰ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਰਾਹੀਂ ਸਿਖਾਂ ਦੀ ਅਵਾਜ਼ ਨੂੰ ਦਵਾਉਣ ਵਾਸਤੇ ਟੇੰਕਾ, ਤੋਪਾਂ ਅਤੇ ਹੇਲਿਕਪਟ੍ਰਾ ਨਾਲ ਲੇਸ ਕਰਕੇ ਆਪਣੀ ਫੋਜ ਨੂੰ ਭੇਜ ਦਿਤਾ |ਓਸ ਵੇਲੇ ਭਾਈ ਕੁਲਦੀਪ ਸਿੰਘ ਜੀ ਹਾਲੀ ੧੬ ਕੁ ਸਾਲ ਦੇ ਸੀ ਪੰਜਾਬ ਦੀ ਹਰ ਗੱਲੀ ਨੁਕੜ ਤੇ ਭਾਰਤੀ ਫੋਜ ਦੇ ਸਿਪਾਹੀ ਹਥਿਆਰਾਂ ਨਾਲ ਲੇਸ ਨਜਰ ਆਉਂਦੇ ਸੀ | ਬਹਾਦੁਰ ਪਰ ਨਿਹਥੇ ਸਿਖ ਜਵਾਨ ਇਹਨਾਂ ਹਥਿਆਰਾਂ ਨਾਲ ਲੇਸ ਭਾਰਤੀ ਫੋਰਸਾਂ ਦਾ ਕੁਝ ਵੀ ਨਹੀ ਸੀ ਵਿਗਾੜ ਸਕਦੇ ਪਰ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਹੈ ਇਹ ਵੀ ਕਿਵੇਂ ਵਰ੍ਦਾਸਤ ਕਰਕੇ ਘਰੀ ਬੈਠ ਜਾਂਦੇ ?
    ਭਾਰਤ ਦੀ ਏਸ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਭਾਈ ਕੁਲਦੀਪ ਸਿੰਘ ਜੀ ਅਤੇ ਭਾਈ ਸਤਨਾਮ ਸਿੰਘ ਸ਼ੀਨਾ ਨੇ ਘਰ ਛਡ ਦਿਤਾ , ਪਰਿਵਾਰ ਨੂੰ ਕਿਹਾ ਕੀ ਅਸੀਂ ਮਸਿਆ ਨਹਾਉਣ ਜਾ ਰਿਹੇ ਹਾਂ , ਪਰ ਸਚ ਇਹ ਸੀ ਕੀ ਓਹਨਾਂ ਨੇ ਪੰਥ ਵਾਸਤੇ ਭਾਰਤੀ ਫੋਜ ਨੂੰ ਸਬਕ ਸਿਖਾਉਣ ਦੇ ਲਈ ਘਰ ਛਡ ਦਿਤਾ ਸੀ |
    ਦੋਵੇਂ ਸਿੰਘ ਜੁਝਾਰੂ ਸਿੰਘਾਂ ਸ਼ਾਮਿਲ ਹੋਣ ਲਈ ਸਿੰਘਾਂ ਦੀ ਤਲਾਸ਼ ਵਿਚ ਫਿਰਦੇ ਰਿਹੇ ਦਿਨ, ਹਫਤੇ ਅਤੇ ਮਹੀਨੇ ਵੀਤ ਗਏ ਇਹ ਸਚੇ ਸਿੰਘ ਸਿਪਾਹੀ ਘਰ ਨੀ ਪਰਤੇ |

    ਬਾਬਾ ਖੜਗ ਸਿੰਘ ਜੀ ਦੀ ਸਲਾਹ

    ਮਾਤਾ ਸੁਰਿੰਦਰ ਕੌਰ ਜੀ ਨੇ ਭਾਈ ਸਾਹਿਬ ਜੀ ਨੂੰ ਲਬਨ ਚ ਸਾਰੇ ਰਿਸ਼ਤੇਦਾਰ, ਸਬ ਕੀਤੇ ਵੇਖ ਲਇਆ ਲ੍ਬ੍ਦੀਆਂ ਹੋਇਆ ਸਾਰਾ ਪੰਜਾਬ ਛਾਨ ਮਾਰਿਆ ਕੀ ਕੀਤੇ ਤਾਂ ਮਿਲ ਜਾਵੇ ਪਰ ਨਹੀ |ਭਾਈ ਸਾਹਿਬ ਜੀ ਦੇ ਮਨ ਬਾਰੇ ਕਿਸੇ ਨੂੰ ਕੁਝ ਪਤਾ ਨਾ ਲਗਾ ਕੀ ਓਹ ਕੀ ਕਰਨਾ ਚਾਹੁੰਦੇ ਕੁਝ ਤਾਂ ਪਤਾ ਲਗਦਾ ਪਰ ਨਹੀ ਫੇਰ ਵੀ ਮਤਾ ਜੀ ਨੇ ਜਿਥੇ ਮੁੰਡਿਆਂ ਦੀ ਢਾਹਨੀ ਵਹਿੰਦੀ ਸੀ ਓਥੋਂ ਪੁਛ ਪੜਚੋਲ ਕੀਤੀ ਓਥੋਂ ਥੋੜਾ ਜਿਹਾ ਪਤਾ ਮਿਲਿਆ ਕੀ ਬਾਬਾ ਖੜਗ ਸਿੰਘ ਦੇ ਡੇਰੇ ਪਤਾ ਕਰੋ |ਮਾਤਾ ਜੀ ਡੇਰਾ ਬਾਬਾ ਖੜਗ ਸਿੰਘ ਜੀ ਤੇ ਪਹੁੰਚ ਗਏ ਤੇ ਸਾਰੇ ਗੁਰੂ ਦਵਾਰਾ ਸਾਹਿਬ ਦੇਖ ਮਾਰਿਆ |

    ਮਾਤਾ ਜੀ ਨੂੰ ਇਧਰ ਔਧਰ ਪਰੇਸ਼ਾਨ ਫਿਰਦੀਆਂ ਵੇਖਿਆ ਤਾਂ ਮਾਤਾ ਜੀ ਨੂੰ ਪੁਛਣ ਲਗੇ ਭੇਣਾ ਸਬ ਠੀਕ ਤਾਂ ਹੈ ?ਮਾਤਾ ਜੀ ਨੇ ਸਾਰੀ ਵਿਅਥਾ ਸੁਨਾਈ ਬਾਬਾ ਜੀ ਨੇ ਕਿਹਾ ਚਿੰਤਾ ਨਾ ਕਰੋ ਵਾਹਿਗੁਰੂ ਸਬ ਭਲੀ ਹੀ ਕਰਨਗੇ |ਮਾਤਾ ਸੁਰਿੰਦਰ ਕੌਰ ਜੀ ਨੂੰ ਬਾਬਾ ਖੜਗ ਸਿੰਘ ਨੇ ਕਿਹਾ ਹੁਣ ਕੀਤੇ ਨਾ ਜਾਣਾ ਲਬਨ ਨੂੰ ਸਿਧੇ ਘਰ ਚਲੇ ਜਾਓ ਕੁਝ ਦਿਨਾਂ ਚ ਹੀ ਆ ਜਾਵੇਗਾ ਘਰੀ ਸਬ ਇਹੀ ਕਹਿਣਾ ਕੀ ਬਾਬਾ ਖੜਗ ਸਿੰਘ ਜੀ ਦੇ ਡੇਰੇ ਦੀ ਸੇਵਾ ਲਈ ਦੋ ਸਾਲ ਵਾਸਤੇ ਗਿਆ ਹੈ ਇਹ ਸਬ ਕੁਝ ਪਰਿਵਾਰ ਨੂੰ ਸਮਝਾ ਦਿਤਾ ਤੇ ਘਰ ਭੇਜ ਦਿਤਾ |
    ਪਰਿਵਾਰ ਨੇ ਸਬ ਇਹੀ ਕਹਿਣਾ ਕੀ ਸੇਵਾ ਤੇ ਗਿਆ ਹੈ ਪਰੇ ਅੰਦਰੀ ਅੰਦਰ ਖੋਜ ਭਾਲ ਜਾਰੀ ਰਖੀ, ਇਕ ਭਾਈ ਸਾਹਿਬ ਜੀ ਦੇ ਵੱਡੇ ਭਾਈ ਭਾਈ ਰਣਜੀਤ ਸਿੰਘ ਨੂੰ ਕਿਸੇ ਤੋਂ ਪਤਾ ਲਗਾ ਕੀ ਭਾਈ ਸਾਹਿਬ ਬਾਰੇ ਗੁਰੂ ਦਵਾਰਾ ਗੁਰੂ ਕਾ ਬਾਗ ਤੋਂ ਸੇਵਾਦਾਰ ਗੁਰਚਰਨ ਸਿੰਘ ਤੋਂ ਪਤਾ ਲਗ ਸਕਦਾ ਹੈ ਜੋ ਓਥੇ ਹੀ ਸੇਵਾ ਕਰਦਾ ਹੈ |
    ਭਾਈ ਰਣਜੀਤ ਸਿੰਘ ਨੂੰ ਇਕ ਵੜੀ ਉਮੀਦ ਹੋਈ ਅਤੇ ਓਹ ਗੁਰੁਦਾਰਾ ਗੁਰੂ ਕਾ ਬਾਗ ਵਿਖੇ ਚਲੇ ਗਏ ਓਥੇ ਹਰ ਪਾਸੇ ਸਬ ਤੋਂ ਪੁਛਹ ਪੜਤਾਲ ਕੀਤੀ ਪਰ ਕੀਤੇ ਕੁਝ ਵੀ ਪਤਾ ਨਾ ਲਗ ਰਿਹਾ ਸੀ | ਫੇਰ ਓਹਨਾਂ ਨੇ ਓਥੇ ਇਕ ਅਜੀਬ ਜਿਹੇ ਬੰਦੇ ਨੂੰ ਵੇਖਿਆ ਅਤੇ ਓਸ ਤੋਂ ਪਤਾ ਕਰਨ ਲਈ ਪੁਛਣ ਲਗੇ ਭਾਈ ਰਣਜੀਤ ਸਿੰਘ ਨੂੰ ਓਹ ਬਣਦਾ ਕੁਝ ਮਾਨਸਿਕ ਤੋਰ ਤੇ ਠੀਕ ਨਹੀ ਲਗਾ ਪਰ ਸਿਹਾ ਓਹ ਸੇਵਾਦਾਰ ਹੀ ਕੋਈ |
    ਭਾਈ ਰਣਜੀਤ ਸਿੰਘ ਨੇ ਓਸ ਨੂੰ ਭਾਈ ਸਾਹਿਬ ਜੀ ਬਾਰੇ ਸਬ ਕੁਝ ਦਸ ਦਿਤਾ ਕੀ ਭਾਈ ਸਾਹਿਬ ਬਹੁਤ ਦਿਨਾਂ ਤੋਂ ਘਰ ਨਹੀ ਆਏ ਹਨ |
    ਆਪਜੀ ਭਾਈ ਕੁਲਦੀਪ ਸਿੰਘ ਦੇ ਮਿਤਰ ਹੋ ਪਰ ਕੁਝ ਵੀ ਹਾਸਿਲ ਨਹੀ ਹੋ ਸਕਿਆ |
  1. ਭਾਈ ਰਣਜੀਤ ਸਿੰਘ ਫੇਰ ਗੁਰੂਦਵਾਰਾ ਸਾਹਿਬ ਓਸੇ ਸੇਵਾਦਾਰ ਨੂੰ ਮਿਲਣ ਆ ਗਏ ਅਤੇ ਭਾਈ ਰਣਜੀਤ ਸਿੰਘ ਨੇ ਸੇਵਾਦਾਰ ਨੂੰ ਦਸਿਆ ਕੀ ਓਹ ਭਾਈ ਕੁਲਦੀਪ ਸਿੰਘ ਦਾ ਭਰਾ ਹੈ , ਪਹਿਲਾਂ ਗੁਰਚਰਨ ਸਿੰਘ ਨੇ ਭਾਈ ਰਣਜੀਤ ਸਿੰਘ ਨੂੰ ਵੜੇ ਗੋਰ ਨਾਲ ਵੇਖਿਆ ਤੇ ਫੇਰ ਕਿਹਾ ਸਚ ਹੈ ?

  2. ਹਾਂ ੧੦੦% ਸਚ ਮੈਂ ਕੁਲਦੀਪ ਸਿੰਘ ਦਾ ਭਾਈ ਹਾਂ ਫੇਰ ਗੁਰਚਰਨ ਸਿੰਘ ਭਾਈ ਰਣਜੀਤ ਸਿੰਘ ਨੂੰ ਆਪਣੇ ਕਮਰੇ ਚ ਲੈ ਗਿਆ ਅਤੇ ਪਾਣੀ ਪੀਣ ਨੂੰ ਦਿਤਾ ਤੇ ਕਿਹਾ ''ਟੋਹੜਾ'' ਉਪ ਨਾਂ ਦਿਤਾ ਗਿਆ ਹੈ ਓਹਨਾਂ ਨੂੰ ਸਿਖ ਸੰਘਰਸ਼ ਚ ਭਾਈ ਕੁਲਦੀਪ ਸਿੰਘ ਬਹੁਤ ਉਚ ਆਤਮਾ ਹਨ ਓਹ ਕੌਮ ਦੇ ਹਕ ਲਈ ਪੈਦਾ ਹੋਏ ਹਨ ਆਪਜੀ ਚਿੰਤਾ ਨਾ ਕਰੋ ਓਹ ਛੇਤੀ ਘਰ ਆ ਜਾਵਣਗੇ ਭਾਈ ਸਤਨਾਮ ਇੰਘ ਸ਼ੀਨਾ ਦੇ ਨਾਲ ਹੀ ਦੋ ਮਹੀਨੇ ਵਾਸਤੇ ਕੀਤੇ ਗਏ ਹਨ ਓਹ ਛੇਤੀ ਆਉਣ ਵਾਲੇ ਹਨ |
    ਭਾਈ ਕੁਲਦੀਪ ਸਿੰਘ ਜੀ ਦੇ ਘਰ ਵਾਪਸ ਆਉਣ ਲਈ ਪਰਿਵਾਰ ਵੜੀ ਬੇਸਵਰੀ ਨਾਲ ਇੰਤਜਾਰ ਕਰਨ ਲਗਾ , ਭਾਈ ਸਤਨਾਮ ਸਿੰਘ ਸ਼ੀਨਾ ਵਾਕਿਆ ਹੀ ਦੋ ਮਹੀਨੇ ਬਾਦ ਘਰ ਵਾਪਸ ਆਏ ਸੀ ਅਤੇ ਓਹਨਾਂ ਨੇ ਭਾਈ ਸਾਹਿਬ ਜੀ ਦੇ ਘਰ ਵੀ ਗੇੜਾ ਮਾਰਿਆ ਪਰ ਪਰਿਵਾਰ ਅਗੇ ਭਾਈ ਕੁਲਦੀਪ ਸਿੰਘ ਜੀ ਦਾ ਇੰਤਜਾਰ ਕਰਦਾ ਹੋਇਆ ਮਿਲਿਆ | ਭਾਈ ਸਾਹਿਬ ਜੀ ਘਰ ਨਾ ਜਾਕੇ ਆਪਣੀ ਮਾਸੀ ਦੇ ਘਰੇ ਕਿਰਾਲਗੜ ਬੀਬੀ ਨਰਿੰਦਰ ਕੌਰ  ਚਲੇ ਗਏ ਭਾਈ ਸਾਹਿਬ ਜੀ ਦੇ ਮਾਸੀ ਆਪਣੇ ਭਾੰਜੇ ਨੂੰ ਮਿਲਣ ਨੂੰ ਬਹੁਤ ਕਾਹਲੇ ਸੀ ਆਪਣੇ ਭਾੰਜੇ ਨੂੰ ਘਰ ਆਇਆ ਵੇਖ ਖੁਸ਼ੀ ਨਾਲ ਭਰ ਗਈ ਅਤੇ ਰਬ ਦਾ ਸ਼ੁਕਰ ਮਨਾਉਣ ਲਗੀ | ਭਾਈ ਸਾਹਿਬ ਜੀ ਨੂੰ ਕਿਹਾ ਕੀ ਮੈਂ ਮਨਤ ਕੀਤੀ ਸੀ ਕੀ ਮੈਂ ਬਾਬੇ ਵਡਭਾਗ ਸਿੰਘ ਦੇ ਡੇਰੇ ਲੇਕੇ ਆਵਾਂਗੀ ਹੁਣ ਤੂੰ ਮੇਰੇ ਨਾਲ ਪਹਿਲਾਂ ਓਥੇ ਚਲ ਮੈਂ ਮਨਤ ਦੇਣੀ ਹੈ |
    ਇਹ ਸਬ ਸੁਨ ਕੇ ਭਾਈ ਸਾਹਿਬ ਜੀ ਉਦਾਸ ਹੋ ਗਏ ਅਤੇ ਕਿਹਾ ਮਾਸੀ ਆਪ ਮੈਨੂ ਸ੍ਰੀ ਦਰਬਾਰ ਸਾਹਿਬ ਲੈ ਜਾ ਸਕਦੇ ਹੋ ਓਸ੍ਤੋੰ ਵੱਡੀ ਕੋਈ ਹੋਰ ਥਾਂ ਨਹੀ ਹੈ ਪਰ ਮੈਂ ਵਡਭਾਗ ਸਿੰਘ ਦੇ ਡੇਰੇ ਨਹੀ ਜਾ ਸਕਦਾ |
    ਤਾਂ ਮਾਸੀ ਕਹਿਣ ਲਗੇ ਕਿਉਂ ਤੂੰ ਓਥੇ ਕਿਉਂ ਨੀ ਜਾ ਸਕਦਾ ? ਦਰਬਾਰ ਸਾਹਿਬ ਤੇ ਬਾਬੇ ਦੇ ਡੇਰੇ ਚ ਕੋਈ ਫਰਕ ਹੈ ?
    ਤਾਂ ਭਾਈ ਕੁਲਦੀਪ ਸਿੰਘ ਜੀ ਨੇ ਕਿਹਾ ਮਾਸੀ ਜਿਸ ਬੰਦੇ ਨੇ ਸਾਡੇ ਗੁਰੂ ਪਿਤਾ ਤੋਂ ਨਾ ਤੋੜ ਮਨਮਤਾਂ ਚ ਲੋਕਾਂ ਨੂੰ ਫਸਾਉਣ ਦਾ ਕਮ ਕੀਤਾ ਗੁਰੂ ਦੇ ਆਦੇਸ਼ਾਂ ਦੀ ਅਵੇਹਲਨਾ ਕੀਤੀ ਅਸੀਂ ਆਪਣੇ ਗੁਰੂ ਦੇ ਵਿਰੋਧ ਕਿਵੇਂ ਜਾ ਸਕਦੇ ਹਾਂ ਆਪਜੀ ਮੈਨੂ ਗੋਲੀ ਮਾਰ ਦੇਓ ਪਰ ਜਦ ਤਕ ਸਵਾਸ ਹੈ ਇਹ ਪੰਥ ਦੀ ਹੈ ਇਹ ਪੰਥ ਵਾਸਤੇ ਜਿਨਾ ਹੈ ਅਤੇ ਮਰਨਾ ਹੈ |
    ਇਹ ਸਬ ਕੁਝ ਸੁਣਨ ਤੋਂ ਬਾਦ ਮਾਸੀ ਸੋਚਾਂ ਵਿਚ ਪੈ ਗਈ ਅਤੇ ਫੇਰ ਪੁਛਿਆ ਕੀ ਤੂੰ ਆਪਣੀ ਮਾਂ ਨੂੰ ਮਿਲਿਆ ਹੈਂ ? ਓਹ ਹਰ ਥਾਂ ਤੇਨੁ ਲ੍ਬ੍ਦੀ ਫਿਰਦੀ ਸੀ ਕੋਈ ਥਾਂ ਨੀ ਛਡੀ ਓਸ ਨੇ |
    ਭਾਈ ਸਾਹਿਬ ਜੀ ਨੇ ਕਿਹਾ ਹਨਨ ਮੈਂ ਮਾਂ ਨੂੰ ਮਿਲਣ ਜਾਵਾਂਗਾ ਪ੍ਰ੍ਮੇਰੀਆਂ ਕੁਝ ਸ਼ਰਤਾਂ ਹਨ ਅਗਰ ਓਹਨਾਂ ਨਾਲ ਸਹਿਮਤ ਹਨ ਤਾਂ |
    ਮਾਸੀ ਨੇ ਪੁਛਿਆ ਕੀ ਮੰਗ ਹੈ ਤੇਰੀ ?
    ਪਹਿਲੀ ਇਹ ਕੀ ਮੈਨੂ ਵੇਖਦਿਆ ਓਹ ਰੋਵ੍ਨ੍ਗੇ ਨਹੀ |
    ਦੂਜੀ ਮੈਨੂ ਸਿਖ ਹਕ ਹਕੂਕਾਂ ਵਾਸਤੇ ਅਰੰਭੇ ਸੰਘਰਸ਼ ਤੇ ਜਾਂਨ  ਨੂੰ ਰੋਕਣਗੇ ਨਹੀ | ਅਸੀਂ ਅਰਦਾਸ ਕਰ ਚੁਕੇ ਹਾਂ ਹੁਣ ਘਰ ਨੀ ਬੈਠ ਸਕਦੇ ਮੈਂ ਆਪਣੇ ਮਾਤਾ ਪਿਤਾ ਜੀ ਦੀ ਸਹਿਮਤੀ ਚਾਹੁੰਦਾ ਹਾਂ |
    ਇਹ ਸਬ ਕਰਨ ਨੂੰ ਓਹ ਤਿਆਰ ਹੁੰਦੇ ਹਨ ਤਾਂ ਮੈਂ ਮਿਲਣ ਜਾਵਾਂਗਾ ਅਗਰ ਨਹੀ ਤੇ ਫੇਰ .........
    ਭਾਈ ਸਾਹਿਬ ਜੀ ਦੇ ਮਾਸੀ ਭਾਈ ਕੁਲਦੀਪ ਸਿੰਘ ਦੀਆਂ ਇਹ ਮੰਗਾ ਬਾਰੇ ਗੱਲ ਬਾਤ ਕਰਨ ਲਈ ਪਿੰਡ ਤੋਲੇਨੰਗਲ ਚਲੇ ਗਏ ਅਤੇ ਸਬ ਕੁਝ ਜਾ ਦਸਿਆ | ਪਿਛਲੇ ਅਧੇ ਸਾਲ ਤੋਂ ਆਪਣੇ ਪਿਟ ਦਾ ਇੰਤਜਾਰ ਕਰ ਰਹੀ ਮਾਂ ਆਪਣੇ ਪੁਤ ਨੂੰ ਵੇਖਣ ਲਈ ਸਬ ਕੁਝ ਮਨ੍ਨ ਨੂੰ ਤਿਆਰ ਹੋ ਗਈ ਅਤੇ ਕਿਹਾ ਜਾ ਕੇ ਦਸੋ ਓਹਨੂੰ ਕੀ ਤੇਰੀ ਅਰਦਾਸ ਝੂਠੀ ਨਹੀ ਪੇਨ ਦਿਤੀ ਜਾ ਸਕਦੀ ਇਕ ਬਾਰ ਤਾਂ ਆਕੇ ਮਿਲ ਜਾ |
    ਮਾਤਾ ਸੁਰਿੰਦਰ ਕੌਰ ਦੇ ਸੁਨੇਹੇ ਤੇ ਭਾਈ ਸਤਨਾਮ ਸਿੰਘ ਸ਼ੀਨਾ ਜੀ ਦੇ ਨਾਲ ਭਾਈ ਕੁਲਦੀਪ ਸਿੰਘ ਜੀ ਮਾਂ ਨੂੰ ਮਿਲਣ ਗਹੇ ਆ ਪਹੁੰਚੇ |
    ਪਰਿਵਾਰ ਦੇ ਜੀ ਭਾਈ ਸਾਹਿਬ ਜੀ ਦੇ ਆਏ ਬਦਲਾਵ ਲਈ ਹੈਰਾਨ ਸੀ ਕਿਥੇ ਓਹ ਬਚਪਨ ਚ ਸ਼ਰਾਰਤਾਂ ਕਰਦਾ ਨਹੀ ਸੀ ਥਕਦਾ ਅਜੇ ਪਰ ਅੱਜ ਕੌਮ ਵਾਸਤੇ ਗਹਿਰੀ ਚਿੰਤਾ ਚ ਡੁਬਿਆ ਇਕ ਗੰਭੀਰ ਆਤਮਾ ਬਣ ਚੁਕੇ ਸੀ |
    ਓਸ ਦਿਨ ਭਾਈ ਸਾਹਿਬ ਜੀ ਅਤੇ ਭਾਈ ਸ਼ੀਨਾ ਜੀ ਖਾਲੀ ਹਥ ਹੀ ਆਏ ਸਨ ਓਹ ਹਥਿਆਰਾਂ ਦਾ ਵ੍ਨ੍ਦੋਵ੍ਸਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਕਿਸੇ ਸਿੰਘਾਂ ਦਾ ਇੰਤਜਾਰ ਕਰ ਰਿਹੇ ਸੀ ਪਰ ਇਸੇ ਦੋਰਾਨ ਅਮ੍ਰਿਤਸਰ ਦੀ ਪੁਲਿਸ ਦੀ ਨਜਰ ਓਹਨਾਂ ਤੇ ਪੈ ਗਈ ਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ  ਲੈ ਗਏ |ਪੁਲਿਸ ਨੂੰ ਹਾਲੀ ਕੁਝ ਵੀ ਪਤਾ ਨਹੀ ਸੀ ਪਰ ਪੁਲਿਸ ਨੇ ਓਹਨਾਂ ਤੇ ਬਹੁਤ ਅਤਿਆਚਾਰ ਕੀਤਾ ਅਖਾਂ ਬੰਦ ਕਰਕੇ ਕਹਿਰ ਢਾਹਿਆ ਪਰ ਸਿੰਘਾਂ ਨੇ ਇਹੀ ਦਸਿਆ ਕੀ ਓਹ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾ ਲਈ ਹੀ ਆਏ ਸਨ |
    ਦੋਨਾ ਸਿੰਘਾਂ ਤੇ ਇਸ ਕਦਰ ਤਸ੍ਤ੍ਦ ਕੀਤਾ ਗਿਆ ਪਰ ਸਿੰਘਾਂ ਦੇ ਮੂਹੋਂ ਇਕ ਆਖਰ ਵੀ ਨਾ ਬੁਲਵਾ ਸਕੀ ਪੁਲਿਸ ਅਖੀਰ ਪੁਲਿਸ ਨੇ ਜਾਂਚ ਵਾਸਤੇ ਓਹਨਾ ਦੇ ਪਿੰਡ ਕੁਝ ਅਧਿਕਾਰੀ ਭੇਜੇ ਓਥੇ ਪਿੰਡ ਵਾਸੀਆਂ ਨੇ ਸਿਘਾਂ ਦੇ ਹਕ ਚ ਹੀ ਵਿਆਂਨ  ਦਿਤੇ ਤਾਂ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕੀ ਪੰਚਾਯਤ ਲੇਕੇ ਥਾਣੇ ਤੋਂ ਲੈ ਜਾਵਣ | ਪੰਚਾਯਤ ਵਾਲਿਆਂ ਭਾਈ ਸ਼ੀਨਾ ਜੀ ਅਤੇ ਭਾਈ ਸਾਹਿਬ ਜੀ ਨੂੰ ਰਿਹਾ ਕਰਵਾਇਆ | ਭਾਈ ਸੀਨਾ ਜੀ ਨੇ ਪੰਚਾਯਤ ਦੇ ਲੋਕਾਂ ਨੂੰ ਵਾਪਸ ਘਰ ਭੇਜ ਦਿਤਾ ਤੇ ਆਪ ਸੰਘਰਸ਼ ਦੀ ਰਾਹ ਤੁਰ ਪਾਏ |
    ਜੁਝਾਰੂ ਸਿੰਘਾਂ ਦੇ ਵਿਚ ਤੋਲੇਨੰਗਲ ਦੇ ਹੀ ਇਕ ਹੋਰ ਸਿੰਘ ਭਾਈ ਗੁਰਮੈਲ ਸਿੰਘ ਜੀ ਦੇ ਭਾਈ ਭਾਈ ਹਰਨਾਮ ਸਿੰਘ ਜੀ ਭਾਈ ਸਾਹਿਬ ਜੀ ਦੇ ਭਾਈ ਰਣਜੀਤ ਸਿੰਘ ਦੇ ਚੰਗੇ ਦੋਸਤ ਸਨ | ਭਾਈ ਹਰਨਾਮ ਸਿੰਘ ਭਾਈ ਸਾਹਿਬ ਜੀ ਨੇ ਭਾਈ ਰਣਜੀਤ ਸਿੰਘ ਨੂੰ ਦਸਿਆ ਕੀ ਇਕ ਦੂਜੀ ਜਥੇਬੰਦੀ ਦਾ ਸਿੰਘ ਜਿਨੂ ਅਨ੍ਤ੍ਜਾਮੀ ਕਿਹਾ ਜਾਂਦਾ ਹੈ ਓਹ ਹਥਿਆਰ ਦੇਣਗੇ ਸ਼ਾਮ ਦੇ ਵੇਲੇ ਪਿੰਡ ਦੇ ਗੁਰੁਦ੍ਵਾਰੇ ਵਿਖੇ ਆਕੇ | ਭਾਈ ਰਣਜੀਤ ਸਿੰਘ ਜੀ ਅਤੇ ਭਾਈ ਹਰਨਾਮ ਸਿੰਘ ਨੇ ਜੁਝਾਰੂ ਸਿੰਘਾਂ ਦੇ ਏਸ ਕਮ ਨੂੰ ਪੂਰਾ ਕਰਨ ਲਈ ਸਮੇ ਤੋਂ ਪਹਿਲਾਂ ਹੀ ਗੁਰੂ ਦਵਾਰਾ ਪਹੁੰਚ ਗਏ |
    ਏਸ ਗੱਲ ਦੀ ਸੂਹ ਭਾਰਤੀ ਸੁਰਖਿਆ ਫੋਰਸਾਂ ਨੂੰ ਕਿਸੇ ਮੁਖਬਰ ਨੇ ਜਾ ਦਿਤੀ ਹੋਈ ਸੀ ਤੇ ਸੀ ਆਰ ਪੀ ਏਫ਼ ਨੂੰ ਇਹ ਪਤਾ ਸੀ ਕੀ ਜੁਝਾਰੂ ਸਿੰਘ ਖਾਲੀ ਹਥ ਹੋਣਗੇ ਅਤੇ ਸੀ ਆਰ ਪੀ ਏਫ਼ ਨੇ ਸਾਰੇ ਸ਼ੇਤਰ ਨੂੰ ਘੇਰੇ ਚ ਲੈ ਲਇਆ |
    ਦੂਜੇ ਪਾਸੇ ਭਾਈ ਰਣਜੀਤ ਸਿੰਘ ਅਤੇ ਭਾਈ ਹਰਨਾਮ ਸਿੰਘ ਆਪਣੇ ਜੁਝਾਰੂ ਸ਼ੇਰਾਂ ਦੇ ਕਮ ਨੂ ਪੂਰਾ ਕਰਨ ਲਈ ਗੁਰੂ ਦਵਾਰੇ ਪਹੁੰਚ ਗਏ ਸੀ | ਗਿਆਨੀਆਂ ਦੀ ਬਸ ਵੀ ਗੁਰੂ ਦ੍ਵ੍ਰਾਏ ਪਹੁੰਚ ਚੁਕੀ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਜੁਝਾਰੂ ਸਿੰਘਾਂ ਨੇ ਸਮਾਪਤ ਕੀਤਾ ਹੀ ਸੀ ਕੀ ਸਾਮਨੇ ਤੋਂ ਹਥਿਆਰਾਂ ਨਾਲ ਲੈ ਸੀ ਆਰ ਪੀ ਏਫ਼ ਅਧਿਕਾਰੀਆਂ ਨੇ ਕ੍ਰ੍ਫੁ ਲਾ ਦਿਤਾ ਹੋਇਆ ਸੀ ਤੇ ਗੁਰੂ ਦਵਾਰੇ ਚ ਪੂਰੀ ਰੋਸ਼ਨੀ ਕਰ ਦਿਤੀ |
    ਸਿੰਘ ਓਸ ਵੇਲੇ ਲੰਗਰ ਹਾਲ ਚ ਸੀ ਭਾਈ ਸਾਹਿਬ ਜੀ ਨੇ ਆਪਣੇ ਕੇਸ ਸੰਵਾਰੇ ਤੇ ਇਕ ਗਰਮ ਵਾਲਤੀ ਦਾਲ ਅਤੇ ਚਾਵਲ ਲਾਏ ਤੇ ਇਕ ਲੰਗ ਮਾਰਨ ਵਾਲੇ ਦੇ ਰੂਪ ਚ ਇਕ ਸੀ ਆਰ ਪੀ ਵਾਲੇ ਸੂਟ ਦਿਤੇ | ਭਾਰਤੀ ਫੋਰਸਾਂ ਨੇ ਹਥਿਆਰ ਆਪਣੇ ਕਬਜੇ ਚ ਲੈ ਲੈ ਸੀ ਤੇ ਹੁਣ ਸਿੰਘਾਂ ਨੂੰ ਗ੍ਰਿਫਤਾਰ ਕਰਨ ਚ ਲਗੇ ਹੋਏ ਸੀ ਭਾਈ ਸਾਹਿਬ ਜੀ ਨੂੰ ਸੀ ਆਰ ਪੀ ਵਾਲਿਆਂ ਨੇ ਇਕ ਵਿਕਲਾੰਗ ਦੇ ਰੂਪ ਚ ਹੀ ਵੇਖਿਆ ਸੀ ਤੇ ਬਾਕੀ ਸਿੰਘ ਸਿਖ ਸੰਗਤਾਂ ਦੇ ਵਿਚ ਸਨ | ਭਾਰਤੀ ਫੋਰਸਾਂ ਨੇ ਨੇ ਭਾਈ ਰਣਜੀਤ ਸਿੰਘ ਤੇ ਭਾਈ ਹਰਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਇਆ ਸੀ ਭਾਈ ਸਤਨਾਮ ਸਿੰਘ ਸ਼ੀਨਾ, ਭਾਈ ਗੁਰਮੈਲ ਸਿੰਘ ਜੀ ਤੋਲੇਨੰਗਲ, ਅਤੇ ਭਾਈ ਸੁਖਵਿੰਦਰ ਸਿੰਘ ਕੋਟ ਰਾਮ ਦਾਸ ਸਾਰੇ ਸਿੰਘਾਂ ਨੂੰ ਗੁਰੂ ਦਵਾਰੇ ਤੋਂ ਬਾਹਰ ਲੈ ਆਏ ਅਤੇ ਸਬ ਨੂੰ ਇਕ ਲੈਣ ਚ ਖੜਾ ਕਰ ਦਿਤਾ | ਭਾਈ ਸ਼ੀਨਾ ਜੀ ਨੇ ਇਕ ਸੀ ਆਰ ਪੀ ਵਾਲੇ ਨੂੰ ਧਕਾ ਦਿਤਾ ਤੇ ਗੁਰੂ ਦਵਾਰੇ ਦੇ ਏਰੀਏ ਤੋਂ ਬਾਹਰ ਨਿਕਲ ਗਏ ਸੀ ਆਰ ਪੀ ਨੇ ਹਨੇਰੇ ਚ ਓਹਨਾ ਵਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ |
    ਭਾਈ ਸ਼ੀਨਾ ਅਤੇ ਭਾਈ ਸਾਹਿਬ ਜੀ ਦੇ ਬਚ ਨਿਕਲਣ ਤੋਂ ਬਾਦ ਸੀ ਆਰ ਪੀ ਵਾਲਿਆਂ ਨੇ ਬਾਕੀ ਦੇ ਸਿੰਘਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਇਹ ਨਿਸ਼ਾਨ ਸਿਰਫ ਸ਼ਰੀਰ ਤੇ ਹੀ ਨਹੀ ਸੀ ਇਹ ਨਿਸ਼ਾਨ ਆਤਮਾ ਤੇ ਪਾਏ ਸੀ ਭਾਈ ਰਣਜੀਤ ਸਿੰਘ ਜੀ ਦੇ ਮੁਤਾਬਿਕ ਬਾਕੀ ਸਾਰੇ ਸਿੰਘਾਂ ਦੇ ਹਥ ਬਣਕੇ ਇਕ ਟ੍ਰਕ ਚ ਸੂਟ ਦਿਤਾ ਗਿਆ ਅਤੇ ਥਲੇ ਫਰਸ਼ ਤੇ ਲਮਾ ਪਾ ਦਿਤਾ ਗਿਆ ਸੀ ਹਰ ਇਕ ਸਿੰਘ ਤੇ ਇਕ ਅਧਿਕਾਰੀ ਸਵਾਰ ਸੀ ਤੇ ਜਬਰਦਸਤੀ ਸਾਡੇ ਮੁਹੰ ਚ ਤਮ੍ਬਾਕੂ ਤੁਨਿਆ ਗਿਆ ਸਾਆਆਦੀਆਂ ਅਖਾਂ ਬਣ ਦਿਤੀਆ ਗਿਆਨ ਭਾਈ ਰਣਜੀਤ ਸਿੰਘ ਕਹਿੰਦੇ ਸੀ ਕੀ ਕਪੜਾ ਪਤਲਾ ਹੋਣ ਕਰਕੇ ਸਬ ਦਿਸ ਰਿਹਾ ਸੀ ਤੇ ਓਹ ਅਧਿਕਾਰੀ ਤਮ੍ਬਾਕੂ ਮੱਲ ਕੇ ਨਾਲ ਕਹਿ ਰਿਹੇ ਸਨ ਕੀ '''''ਸਰਦਾਰੋ ਤੁਮ ਯਹ ਸਬ ਅਓਰੋੰ ਕੋ ਵੀ ਬਤਾ ਸਕੋ ਏਸ ਲੀਏ ਹਮ ਐਸਾ ਹੀ ਕਰੇੰਗੇ |'''
    ਪੰਜਾਬ ਭਰ ਚ ਸੀ ਆਰ ਪੀ ਵਲੋਂ ਸਿਖਾਂ ਨਾਲ ਨਫਰਤ ਦੀ ਅੱਗ ਭਖਾ ਦਿਤੀ ਜਾ ਰਹੀ ਸੀ ਇਹ ਸਬ ਭਾਰਤੀ ਸਰਕਾਰ ਦੇ ਆਦੇਸ਼ ਤੇ ਹੋ ਰਿਹਾ ਸੀ ਸਾਨੂ ਏਹਿਸਾਸ ਹੋ ਚੁਕਾ ਸੀ ਕੀ ਇਹ ਸਦਾ ਫਰਜੀ ਇਨ੍ਕੌਨ੍ਤਰ ਕਰਨ  ਲਈ ਹੀ ਲੈ ਜਾ ਰਿਹੇ ਹਨ ਕਿਸੇ ਤਰ੍ਹਾਂ ਭਾਈ ਸੁਖਵਿੰਦਰ ਸਿੰਘ ਕੋਟ ਰਾਮਦਾਸ ਆਪਣੇ ਹਥ ਛੁੜਾਉਣ ਚ ਸਫਲ ਰਿਹੇ ਅਤੇ ਓਹ ਮੋਕਾ ਵੇਖਦਿਆਂ ਹੀ ਚਲਦੇ ਤਰਕ ਵਿਚੋਂ ਛਾਲ ਮਾਰ ਬੈਠੇ ਅਤੇ ਸੀ ਆਰ ਪੀ ਦੇ ਹਥੋਂ ਨਿਕਲਣ ਚ ਕਾਮਯਾਬ ਹੋ ਗਏ | ਪਰ ਜਖਮੀ ਹੋਣ ਕਰਕੇ ਭਾਈ ਸੁਖਵਿੰਦਰ ਸਿੰਘ ਜੀ ਨੂੰ ਬਾਦ ਫੇਰ ਗ੍ਰਿਫਤਾਰ ਕਰ ਲਇਆ ਗਿਆ ਸੀ . ਸੀ ਆਰ ਪੀ ਵਾਲਿਆਂ ਓਸ ਦਿਨ ਫਰਜੀ ਮੁਠਭੇੜ ਬਣਾਉਣ ਦਾ ਕਮ ਟਾਲ ਦਿਤਾ ਤੇ ਇਕ ਮਹੀਨਾ ਅਖਾਂ ਬੰਦ ਕਰਕੇ ਸਾਡੇ ਤੇ ਕਹਿਰ ਢਾਹਿਆ ਗਿਆ ਜਿਥੇ ਰਾਮ ਤੀਰਥ ਸੀ ਆਰ ਪੀ ਦੇ ਮੁਖ ਦਫਤਰ ਸੀ |
    ਸੀ ਆਰ ਪੀ ਵਾਲਿਆਂ ਨੂੰ ਸਿੰਘਾਂ ਦੀ ਬੋਲੀ ਸਮਝ ਨੀ ਆਉਂਦੀ ਸੀ ਓਹ ਸਿਰਫ ਹਿੰਦੀ ਹੀ ਸਮਝ ਸਕਦੇ ਸੀ ਪੰਜਾਬੀ ਨਹੀ |
    ਸਿੰਘਾਂ ਦੀਆਂ ਅਖਾਂ ਤੇ ਪੱਟੀ ਬੰਨੀ ਹੋਈ ਸੀ ਸਿੰਘਾਂ ਨੂੰ ਕਿਥੇ ਲੈ ਜਾ ਰਿਹੇ ਸੀ ਇਹ੍ਕੁਝ ਪਤਾ ਨਹੀ ਸੀ ਸਿੰਘ ਆਪਣੇ ਆਪ ਨੂੰ ਡਰਿਆ ਹੋਇਆ ਦਿਖਾਉਣ ਨੂੰ ਲਗੇ ਹੋਏ ਸੀ ਤਾਕੀ ਸੀ ਆਰ ਪੀ ਵਾਲੇ ਭਰਮ ਚ ਰਹਿਣ |
    ਇਹਨਾਂ ਸਾਰੇ ਸਿੰਘਾਂ ਨੂੰ ਸੀ ਆਰ ਪੀ ਨੇ ਅਜਨਾਲਾ ਪੁਲਿਸ ਦੇ ਹਵਾਲੇ ਕਰ ਦਿਤਾ ਸੀ ਪਰ ਪਰਿਵਾਰ ਵਾਲੇ ਇਹੀ ਸਮਝ ਬੈਠੇ ਸੀ ਕੀ ਓਹਨਾਂ ਨੂੰ ਮਾਰ ਦਿਤਾ ਗਿਆ ਹੈ ਪਰ ਜਦ ਸਿੰਘਾਂ ਦੇ ਜਿਉਂਦੇ ਹੋਣ ਦਾ ਪਤਾ ਲਗਾ ਤਾਂ ਪਰਿਵਾਰ ਨੇ ਰਿਹਾ ਕਰਵਾਉਣ ਦੇ ਯਤਨ ਸ਼ੁਰੂ ਕੀਤੇ ਜਿਸ ਵਾਜੋਂ ਓਹਨਾਂ ਸਿੰਘਾਂ ਤੇ ਹੋਰ ਕਹਿਰ ਢਾਹਿਆ ਜਾਨ ਲਗਾ ਤੇ ਓਥੋਂ ਅਮ੍ਰਿਤਸਰ ਦੀ ਜੇਲ ਭੇਜ ਦਿਤਾ ਗਿਆ |
    ਦੂਜੇ ਪਾਸੇ ਭਾਈ ਸ਼ੀਨਾ ਜੀ ਅਤੇ ਭਾਈ ਸਾਹਿਬ ਜੀ ਭਿੰਡਰਾਂਵਾਲਾ ਖਾਲਿਸਤਾਨ ਟਾਈਗਰਜ਼ ਫੋਰਸ ਦੇ ਮੁਖੀ ਬਾਬਾ ਗੁਰਬਚਨ ਸਿੰਗ ਜੀ ਮਾਨੋਚਾਹਲ ਜੀ ਦੇ ਸੰਪਰਕ ਚ ਆ ਗਏ ਭਾਈ ਸਾਹਿਬ ਜੀ ਅਤੇ ਭਾਈ ਸ਼ੀਨਾ ਜੀ ਹਥਿਆਰਾਂ ਨਾਲ ਲੇਸ ਹੋ ਕੇ ਜੁਝਾਰੂ ਕਰਵਾਈਆਂ ਸ਼ੁਰੂ ਕਰ ਦਿਤੀਆਂ ਸੀ |
    ਭਾਰਤ ਸਰਕਾਰ ਨੇ ਪਿੰਡ ਸ਼ੀਨਾ ਦੇ ਲੋਕਾਂ ਨੂੰ ਜੁਝਾਰੂ ਸਿੰਘਾਂ ਦੇਖਿਲਾਫ਼ ਲਾਮਬੰਦ ਕੀਤਾ ਹੋਇਆ ਸੀ ਜੋ ਜਾਦਾਤਰ ਪੁਲਿਸ ਦੇ ਮੁਖਬਰ ਬਣ ਚੁਕੇ ਸੀ , ਓਥੇ ਭਾਰਤ ਸਰਕਾਰ ਨੇ ਹਥਿਆਰ ਤਕ ਦਿਤੇ ਹੋਏ ਸੀ ਸਿੰਘਾਂ ਦੇ ਖਿਲਾਫ਼ ਵਰ੍ਤਨ ਨੂੰ |
    ਪਿੰਡ ਸ਼ੀਨਾ ਦਾ ਇਕ ਬੱਬੂ ਨਾ ਦਾ ਜਿਸਦੇ ਗਿਰੋਹ ਦਾ ਕਮ ਹੀ ਬਲਾਤਕਾਰ ਤਕ ਕਰਨੇ ਸੀ ਓਹ ਕਿਸੇ ਹਿੰਦੂ ਕੁੜੀ ਨੂੰ ਵੀ ਚੂਕ ਕੇ ਲੈ ਗਿਆ ਤਾਂ ਸਰਕਾਰ ਫੇਰ ਵੀ ਓਸਨੂੰ ਲਾਡਲਾ ਬਣਾਈ ਰਖਦੀ ਸੀ ਤੇ ਪੁਲਿਸ ਦਾ ਕੁੱਤਾ  ਬਣਿਆ ਹੋਇਆ ਸੀ , ਓਸ ਨੇ ਇਕ ਇਸ਼ਾਰਾ ਰਖਿਆ ਹੋਇਆ ਸੀ ਕੀ ਜਦ ਵੀ ਸਿੰਘ ਪਿੰਡ ਆਉਣ ਤਾਂ ਓਹ ਛਤ ਤੇ ਛਡ ਹਵਾ ਚ ਗੋਲੀਆਂ ਚਲਾਉਂਦਾ ਸੀ ਕੀ ਬਾਰ ਬੇਬ੍ਝਾ ਵੀ ਚਲਾਉਂਦਾ ਰਹਿੰਦਾ ਸੀ |
    ਜੁਝਾਰੂ ਸਿੰਘਾਂ ਨੂੰ ਓਸਦੇ ਨਾਲ ਅਤੇ ਓਸਦੇ ਗਿਰੋਹ ਨਾਲ ਖਫੀ ਨਫਰਤ ਹੋ ਚੁਕੀ ਸੀ ਪਰ ਹਥੀ ਨਹੀ ਸੀ ਚੜ ਰਿਹਾ ਇਕ ਬਾਰ ਭਾਈ ਸਾਹਿਬ ਜੀ ਅਤੇ ਭਾਈ ਸ਼ੀਨਾ ਜੀ ਨੂੰ ਦਰਿਆ ਦੇ ਕੰਡੇ ਬੱਬੂ ਮਿਲ ਹੀ ਗਿਆ ਸਾਮਨੇ ਵੇਖ ਸਿੰਘਾਂ ਨੂੰ ਬੱਬੂ ਦੇ ਹੋਸ਼ ਉੜ ਗਏ ਆਪਣੇ ਕੀਤੇ ਪਾਪਾਂ ਕਰਕੇ ਥਰ ਥਰ ਕੰਬਣ ਲਗਾ |
    ਸਿੰਘ ਨੇ ਗਰਜਦੀ ਅਵਾਜ਼ ਚ ਕਿਹਾ ਕਿਉਂ ਮਿਤਰਾ ਅੱਜ ਸਵਾਗਤ ਨਹੀ ਕਰੇਂਗਾ ਅੱਜ ਹਵਾ ਚ ਗੋਲੀਆਂ ਨਹੀ ਚ੍ਲੌਨਿਆ ਜਿਸਦੇ ਨਾਲ ਪੁਲਿਸ ਨੂੰ ਸੁਨੇਹੇ ਦੇਂਦਾ ਸੇਂ ?
    ਹੁਣ ਦਸ ਕੀ ਕਰੀਏ ਤੇਰਾ ? ਬੱਬੂ ਡਰ ਨਾਲ ਕੰਬਦਾ ਹੋਇਆ ਗੋਡੇ ਪੁਠੇ ਮਾਰ ਸਿੰਘ ਦੇ ਅੱਗੇ ਢਹਿ ਪਇਆ ਤੇ ਕਸਮਾਂ ਖਾਨ ਲਗਾ ਮੈਂ ਹੁਣ ਕਿਸੇ ਨੂੰ ਕੋਈ ਪਰੇਸ਼ਾਨ ਨਹੀ ਕਰਾਂਗਾ ਮੈਂ ਗੁਰੂ ਦਵਾਰੇ ਗੁਰੂ ਗਰੰਥ ਸਾਹਿਬ ਦੇ ਸਾਮਨੇ ਸੋਹੰ ਖਾਂਦਾ ਹਾਂ ਮੈਂ ਕਦੀ ਕੋਈ ਏਹੋ ਜਿਹਾ ਕਮ ਨੀ ਕਰਾਂਗਾ ਮੈਂ ਮੁਆਫ ਕਰ ਦੇਵੋ ਬਸ |
    ਸਿੰਘਾਂ ਨੇ ਬੱਬੂ ਨੂੰ ਗੁਰੂ ਦਵਾਰੇ ਲੈ ਜਾਕੇ ਸੋਹੰ ਚੁਕਾਈ ਤੇ ਬੱਬੂ ਨੂੰ ਇਕ ਬਾਰ ਮੁਆਫ ਕਰ ਦਿਤਾ ਫੇਰ ਬੱਬੂ ਨੇ ਵੀ ਕਦੀ ਹਵਾ ਚ ਗੋਲੀਆਂ ਚ੍ਲੌਨਿਆ ਬੰਦ ਕਰ ਦਿਤੀਆਂ ਸੀ |
    ਸ਼ਹੀਦੀ
    7 ਦਿਸੰਬਰ 1987 ਨੂੰ ਸਿੰਘ ਪਿੰਡ ਸ਼ੀਨਾ ਵਿਖੇ ਘਿਰ ਚੁਕੇ ਸੀ ਭਾਈ ਕੁਲਦੀਪ ਸਿੰਘ ਜੀ, ਭਾਈ ਸ਼ੀਨਾ ਜੀ, ਅਤੇ ਭਾਈ ਜ੍ਗ੍ਤਾਰ੍ਸਿੰਘ ਜੀ ਜੱਗਾ ਲਪੋਕੇ ਇਹ ਸਾਰੇ ਪਿੰਡ ਸ਼ੀਨਾ ਦੇ ਡਰਿਆ ਕੰਡੇ ਬੈਠੇ ਸਨ ਭਾਈ ਸ਼ੀਨਾ ਜੀ ਕਪੜੇ ਲੇਨ ਨੂੰ ਪਿੰਡ ਚਲੇ ਗਏ ਨਵੇਂ ਕਛਹਿਰੇ ਬਣਵਾਏ ਸੀ ਹਾਲੀ ਪਿੰਡ ਚ ਵੜੇ ਹੀ ਸੀ ਕੀ ਦੂਜੇ ਪਾਸਿਓਂ ਭਾਰਤੀ ਸੁਰਖਿਆ ਫੋਰਸਾ  ਦਾਖਿਲ ਹੋਈਆਂ ਭਾਰਤੀ ਫੋਰਸਾਂ ਨੇ ਭਾਈ ਸ਼ੀਨਾ ਜੀ ਅਤੇ ਭਾਈ ਜੱਗਾ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਸਿੰਘ ਨੇ ਓਹਨਾਂ ਦੀਆਂ ਰਾਈਫਲਾਂ ਖੋਹ ਕੇ ਓਹਨਾ ਤੇ ਮੋਰਚਾ ਖੋਲ ਦਿਤਾ |
    ਭਾਰਤੀ ਫੋਰਸਾਂ ਨਾਲ ਜੂਝਦਿਆਂ ਹੋਇਆ ਦੋਵੇਂ ਸਿੰਘਾਂ ਨੇ ਅਲਗ ਅਲਗ ਰਸਤੇ ਫੜ ਲਾਏ ਭਾਰਤੀ ਸੁਰਖਿਆ ਫੋਰਸਾ ਤੇ ਭਾਈ ਜਗਤਾਰ ਸਿੰਘ ਜੱਗਾ ਨੇ ਗੋਲੀਆਂ ਦੀ ਵੋਚ੍ਹਰ ਕਰ ਦਿਤੀ ਜਿਸ ਵਜੋ ਓਹਨਾਂ ਦਾ ਸਾਰਾ ਧਿਆਨ ਓਹਨਾਂ ਵਲ ਹੋ ਗਿਆ ਸੀ ਤੇ ਭਾਈ ਜੱਗਾ ਜੀ ਪਿੰਡ ਦੇ ਅੰਦਰ ਵਲ ਚਲੇ ਜਾ ਰਿਹੇ ਸੀ ਭਾਰਤੀ  ਫੋਰਸਾ ਭਾਈ ਜੱਗਾ ਨੂੰ ਤੁਰ ਪਾਈਆਂ |
    ਭਾਈ ਕੁਲਦੀਪ ਸਿੰਘ ਜੀ ਦੇ ਬਚ ਨਿਕਲਣ ਦੇ ਸਾਰੇ ਰਸਤੇ ਵਿਚ ਭਾਰਤੀ ਫੋਰਸਾਂ ਰੁਕਾਵਟ ਸਨ ਓਹਨਾਂ ਨੇ ਬੱਬੂ ਦੇ ਘਰ ਵਲ ਨੂੰ ਸਹੀ ਲਗਿਆ ਭਾਈ ਸਾਹਿਬ ਜੀ ਨੇ ਇਹੀ ਸੋਚਿਆ ਸੀ ਕੀ ਬੱਬੂ ਆਪਣੇ ਮਨਮੁਟਾਵ ਵਿਚ ਨਹੀ ਆਉਣ ਦੇਵੇਗਾ ਤੇ ਭਾਈ ਸਾਹਿਬ ਜੀ ਇਕ ਛਤ ਤੋਂ ਦੂਜੀ ਤੇ ਚਲੇ ਜਾ ਰਿਹੇ ਸੀ , ਸਾਮਨੇ ਬੱਬੂ ਆਪਣੀ ਛਤ ਤੇ ਸੀ ਭਾਈ ਸਾਹਿਬ ਨੇ ਕਿਹਾ ਬੱਬੂ ਪੁਲਿਸ ਮੇਰੇ ਪਿਛੇ ਹੈ ਬੱਬੂ ਨੇ ਇਸ਼ਾਰਾ ਕੀਤਾ ਜਦ ਭਾਈ ਸਾਹਿਬ ਜੀ ਓਸਦੀ ਰੇੰਜ ਚ ਆਏ ਤੇ ਆਪਣੀ ਰਾਈਫਲ ਲਾਏ ਖੜੇ ਨੇ ਰਾਈਫਲ ਦੀ ਨਾਲ ਭਾਈ ਕੁਲਦੀਪ ਸਿੰਘ ਜੀ ਵਲ ਮੋੜ ਕੇ ਓਹਨਾਂ ਦੀ ਛਾਤੀ ਚ ਗੋਲੀਆਂ ਖੋਲ ਦਿਤੀਆਂ |
    ਖਾਲਿਸਤਾਨ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦਾ ਇਕ ਯ੍ਯੋਧਾ ਧੋਖੇ ਨਾਲ ਮਾਰ ਦਿਤਾ ਗਿਆ |
    ਏਨੇ ਸਮੇ ਨੂੰ ਪਿਛਾ ਕਰ ਰਹੀ ਪੁਲਿਸ ਵੀ ਬੱਬੂ ਦੀ ਛਤ ਤੇ ਪਹੁੰਚ ਚੁਕੀ ਸੀ ਬੱਬੂ ਨੇ ਪੁਲਿਸ ਨੂੰ ਭਾਈ ਕੁਲਦੀਪ ਸਿੰਘ ਜੀ ਦੇ ਸ਼ਰੀਰ ਨੂੰ ਹਥ ਨਾ ਲਾਉਣ ਦਿਤਾ ਤੇ ਪੁਲਿਸ ਦਾ ਮਜਾਕ ਉਡਾਉਣ ਲਗਾ ਕੀ ਤੁਹਾਡੇ ਹਥੋਂ ਤੇ ਇਹ ਨਿਕਲ ਹੀ ਗਿਆ ਸੀ ਇਹ ਤਾਂ ਸ਼ੁਕਰ ਹੈ ਮੈਂ ਖੜਾ ਸੀ |
    ਭਾਈ ਕੁਲਦੀਪ ਸਿੰਘ ਜੀ , ਭਾਈ ਸਤਨਾਮ ਸਿੰਘ ਜੀ ਸ਼ੀਨਾ ਅਤੇ ਭਾਈ ਰੇਸ਼ਮ ਸਿੰਘ ਸ਼ੀਨਾ ਦੀ ਸ਼ਹੀਦੀ ਓਨ ਬਾਦ ਬੀਬੀ ਜਸਮੀਤ ਕੌਰ ਦੀ ਮਦਦ ਨਾਲ ਬੱਬੂ ਨੂੰ ਚੂਕ ਲਾਇਆ ਗਿਆ ਤੇ ਪੁਲਿਸ ਥਾਣੇ ਦੀ  ਦੀਵਾਰ ਨਾਲ ਓਸਦਾ ਸਿਰ ਵੱਡ ਕੇ ਟੰਗ ਦਿਤਾ ਗਿਆ ਏਸ ਤਰ੍ਹਾਂ ਭਾਈ ਕੁਲਦੀਪ ਸਿੰਘ ਜੀ ਨੂੰ ਧਖੇ ਨਾਲ ਸ਼ਹੀਦ ਕਰਨ ਦਾ ਬਦਲਾ ਲਇਆ ਗਿਆ |
    ਮਾਤਾ ਸੁਰਿੰਦਰ ਕੌਰ ਜੀ ਕੋਲ ਭਾਈ ਸਾਹਿਬ ਜੀ ਦੀ ਇਕ ਫੋਟੋ ਤਕ ਨਹੀ ਸੀ ਓਹਨਾਂ ਨੂੰ ਬੇਟੇ ਦੇ ਸ਼ਹੀਦ ਹੋਣ ਦਾ ਗਮ ਨਹੀ ਸੀ ਪਰ ਓਹਨਾਂ ਦੀ ਕੋਈ ਯਾਦਗਾਰ ਨਹੀ ਸੀ ਇਹ ਖਲਦਾ ਸੀ ਭਾਈ ਸਾਹਿਬ ਜੀ ਨੇ ਕੋਈ ਫੋਟੋ ਖਿਚਣ ਦੀ ਇਜਾਜਤ ਨਹੀ ਸੀ ਦਿਤੀ ਹੋਈ ਕਿਸੇ ਨੂੰ ਇਕ ਤਸਵੀਰ ਮਿਲੀ ਸੀ ਲੰਗਰ ਛਕਣ ਆਏ ਸਿੰਗਾਂ ਤੋਂ ਜੋ ਓਹਨਾਂ ਨੇ ਭਾਈ ਸਤਨਾਮ ਸਿੰਘ ਸ਼ੀਨਾ ਨਾਲ ਤਰੇਨ੍ਨਿਗ ਦੋਰਾਨ ਕੀਤੇ ਖਿਚਿਆ ਗਿਆ ਸੀ ਬਸ ਇਹੀ ਇਕ ਫੋਟੋ ਸੀ ਜੋ ਮਾਤਾ ਜੀ ਨੇ ਮਨ ਨੂੰ ਲਾਕੇ ਰਖੀ ਸੀ |
    ਆਓ ਸਿਖ ਸੰਘਰਸ਼ ਚ ਸ਼ਹੀਦ ਹੋਏ ਇਹਨਾ ਲਾਸਾਨੀ ਸੂਰਮਿਆਂ ਨੂੰ ਯਾਦ ਕਰਦਿਆਂ ਸਚੀ ਸ਼ਰਧਾਂਜਲੀ ਭੇਟ ਕਰੀਏ ਤੇ ਆਪਣਾ ਕੌਮੀ ਘਰ ਉਸਾਰਨ ਦੀ ਸੇਵਾ ਕਰੀਏ |
    ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ |KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ