ਭਾਰਤ
ਨੂੰ ਆਜ਼ਾਦੀ ਸਮੇ ਤੋਂ ਹੀ ''ਹਿੰਦੂ ਰਾਸ਼ਟਰ''ਬਣਾ
ਦਿਤਾ ਗਿਆ ਸੀ !
ਜਿਸ ਦਿਨ
ਗੋਰਿਆਂ ਤੋਂ ਭਾਰਤ ਨੂੰ ਆਜ਼ਾਦੀ ਮਿਲ ਗਈ ਇਹ ਕਹਿਣਾ ਕੁਝ ਸਹੀ ਨਹੀ ਹੈ ਅਸਲ ਗਲ ਜੋ ਕੀ ਆਜ਼ਾਦੀ ਏਸ
ਖਿਤੇ ਚ ਵਸਦੇ ਵਖ ਵਖ ਰਿਆਸਤਾਂ ਨੂੰ ਦਿਤੀ ਗਈ ਸੀ |ਇਹ ਓਹ ਰਿਆਸਤਾਂ ਸੀ ਜਿਹਨਾਂ ਨੂੰ ਨੇਹਰੁ,
ਗਾਂਧੀ, ਅਤੇ ਪਟੇਲ ਜਿਹੇ ਲੋਕਾਂ ਨੇ
ਰਿਆਸਤਾਂ ਦੇ ਲੋਕਾਂ ਦੇ ਨਾਲ ਵਖ ਵਖ ਇਕਰਾਰ ਕੀਤੇ ਕੀ ਪਹਿਲਾਂ ਇਕਠੇ ਹੋ ਕੇ ਗੋਰਿਆਂ ਨਾਲ ਲੜੀਏ
ਤੇ ਫੇਰ ਸਬ ਨੂੰ ਓਹਨਾਂ ਦੇ ਹਕ ਦੇ ਦਿਤੇ ਜਾਣਗੇ |
ਪਰ ਆਜ਼ਾਦੀ ਮਿਲਣ
ਦੇ ਫੋਰਨ ਬਾਦ ਇਹਨਾਂ ਲੀਡਰਾਂ ਨੇ ਆਪਣੀ ਬੇਈਮਾਨੀ ਚੇਹਰਾ ਵਿਖਾਉਣਾ ਸ਼ੁਰੂ ਕਰ ਦਿਤਾ ਸਾਰੀਆਂ
ਸਟੇਟਾਂ ਨੂੰ ਧਕੇ ਸ਼ਾਹੀ ਅਤੇ ਜੋਰ ਨਾਲ ਇਕ ਖਿਤੇ ਭਾਰਤ ਚ ਮਿਲਾ ਲਇਆ ਗਿਆ ਖੈਰ ਇਹ ਸਬ ਸਾਰੇ
ਜਾਂਦੇ ਹੀ ਹਨ ਕੀ ਕੋਣ ਠਗਿਆ ਗਿਆ | ਮੇਰਾ ਵਿਸ਼ਾ ਇਥੇ ਇਹ ਸਬ ਨਹੀ ਹੈ ਮੇਰਾ ਵਿਸ਼ਾ ਜੋ ਹੈ ਓਸ ਤੇ
ਆਉਂਦੇ ਹਾਂ ਕੀ ਭਾਰਤ ਨੂੰ ਹਿੰਦੂ ਰਾਸ਼ਟਰ ਓਸੇ ਸਮੇ ਬਣਾ ਦਿਤਾ ਗਿਆ ਸੀ |
ਹੁਣ ਵੇਲੇ ਜੋ ਆਰ
ਏਸ ਏਸ ਆਪਣੀ ਪਾਰਟੀ ਬੀ ਜੇ ਪੀ ਰਾਹੀਂ ਕਰਵਾ ਰਹੀ ਹੈ ਇਹ ਓਸ ਹਿੰਦੂ ਰਾਸ਼ਟਰ ਨੂੰ ਦੁਨੀਆਂ ਸਾਮਨੇ
ਅਤੇ ਏਸ ਦੇਸ਼ ਚ ਏਸ ਵੇਲੇ ਵਸਦੇ ਲੋਕਾਂ ਨੂੰ ਸਾਫ਼ ਤੋਰ ਤੇ ਏਹਿਸਾਸ ਕਰਵਾਉਣਾ ਹੈ ਕੀ ''ਇਹ ਹਿੰਦੂ
ਰਾਸ਼ਟਰ ਹੈ ਅਤੇ ਇਥੇ ਹੁਣ ਸਾਡੀ ਮਰਜੀ ਮੁਤਾਬਿਕ ਹੀ ਰਹਿਣਾ ਪਾਉਗਾ |
ਤੁਸੀਂ ਕਿਸੇ ਵੀ
ਅਦਾਰੇ ਨੂੰ ਲੈ ਲਵੋ ਪਹਿਲਾਂ ਗਲ ਕਰਦੇ ਹਾਂ ਭਰਤੀ ਕਾਨੂਨ ਦੀ ਅਦਾਲਤ ਦੀ ਜਿਥੇ ਕਿਹਾ ਜਾਂਦਾ ਹੈ
ਕੀ ਇਹ ਇਨਸਾਫ਼ ਦੀ ਦੇਵੀ ਹੈ ਪਹਿਲਾਂ ਇਥੇ ਹੀ ਨਾਇੰਸਾਫ਼ੀ ਕੀਤੀ ਗਈ ਹੈ ਕੀ
ਕਾਨੂਨ ਵਿਚ
''ਦੇਵੀ'' ਦਾ ਕੀ ਕਮ ਇਹ ਦੇਵੀ ਹੀ ਕਿਉਂ ? ਜ਼ਾਹਿਰ ਹੈ ਦੇਵੀ ਹਿੰਦੂ ਹੈ ਤੇ ਕਨੂਨ ਵੀ ਹਿੰਦੂ
ਹੋਇਆ ਫੇਰ ਇਨਸਾਫ਼ ਕਿਥੋਂ ਮਿਲੁ ?
ਸਿਖਿਆ ਦੇ
ਅਦਾਰੇ ਵੇਖੋ ਓਹਨਾਂ ਚ ਵੀ ਹਿੰਦੂ ਦੇਵੀਆਂ ਗੁਣ ਗਾਨ ਕਰਵਾਇਆ ਜਾਂਦਾ ਹੈ '''ਮਾਤਰ ਵੰਦਨਾ'''' ਇਹ ਵੀ ਦੇਵੀ ਹੀ ਹੈ ਦੂਜੀ ''ਸਰਸਵਤੀ ਦੀ ਵੰਦਨਾ'''
ਇਹ ਵੀ ਹਿੰਦੂ ਦੇਵੀ ਇਹ ਵੀ ਹਿੰਦੂ ਰਾਸ਼ਟਰ ਦਾ ਹੀ ਹੋਣਾ ਜ਼ਾਹਿਰ ਕਰਦੀ ਹੈ |
ਕਿਸੇ ਸਰਕਾਰੀ
ਸਮਾਰੋਹ ਵਿਚ ਵੀ '''ਹਵਨ'''' ਕੀਤਾ ਜਾਂਦਾ ਹੈ ਜਦ ਕੀ ਓਸਦਾ ਇਥੇ ਕੋਈ ਕਮ ਹੀ ਨਹੀ ਇਕ ਪਾਸੇ ਤਾਂ
ਧਰਮ ਨਿਰਪਖ ਹੋਣ ਦਾ ਡ੍ਰਾਮਾ ਰਚਿਆ ਜਾਂਦਾ ਹੈ ਤੇ ਦੂਜੇ ਪਾਸੇ ਇਕ ਹਿੰਦੂ ਮਤਿ ਦਾ ਹੀ ਕਰਮ ਕਾਂਡ
ਕੀਤਾ ਜਾਂਦਾ ਹੈ ਕੀ ਇਹ ਹਿੰਦੂ ਰ੍ਸ਼ਟਰ ਚ ਹੀ ਨਹੀ ਹੁੰਦਾ ਜਿਵੇਂ ਕੀ ਦੂਜੇ ਮੁਲਕਾਂ ਇਸਲਾਮਿਕ ਚ
ਹੁੰਦਾ ਹੈ |
ਕਿਸੇ
ਬਿਲਡਿੰਗ ਦਾ '''ਨੀਹਂ ਪਥਰ''' ਰਖਿਆ ਜਾਂਦਾ ਹੈ ਤਾਂ ਓਥੇ '''ਨਾਰਿਯਲ''' ਤੋੜਿਆ ਜਾਂਦਾ ਹੈ | ਹਵਨ ਕੀਤਾ ਜਾਂਦਾ ਹੈ ਹੁਣ ਦਸੋ
ਕੀ ਇਹ ਮੁਲਕ ਬਹੁਤ ਪਹਿਲਾਂ ਹੀ ਇਕ ਹਿੰਦੂ ਰ੍ਸ਼ਟਰ ਬਣਾਉਣ ਤੇ ਨਹੀ ਸੀ ਕਮ ਹੋ ਰਿਹਾ ?
ਹੁਣ ਆਰ ਏਸ ਏਸ
ਤਾਂ ਬਸ ਇਹੀ ਕਰਨ ਜਾ ਰਹੀ ਹੈ ਕੀ ਹੁਣ ਭਾਰਤ ਨੂੰ ''' ਆਪਣੇ ਪ੍ਰੇਰਨਾ ਸਰੋਤ''' ਹਿਟਲਰ'' ' ਦੇ
ਨਕਸ਼ੇ ਕਦਮਾਂ ਤੇ ਚਲਦਿਆਂ ਹੋਈਆਂ ਇਕ ਤਾਨਾ ਸ਼ਾਹ ਰੂਪ ਛੇਤੀ ਹੀ ਦੇ ਦੇਵੇ |
ਬਹੁਤੇ ਲੋਕੀ ਇਹ
ਸੋਚਣਗੇ ਕੀ ਹਿਟਲਰ ਆਰ ਏਸ ਏਸ ਦਾ ਪ੍ਰੇਰਨਾ ਸਰੋਤ ਕਿਵੇਂ ਤਾਂ ਏਸ ਵਾਰੇ ਹੇਡ੍ਗੇਵਰ ਅਤੇ ਗੋਵਲ੍ਕਰ
ਦੀਆਂ ਲਿਖਤਾਂ ਪੜ ਸਕਦੇ ਹੋ ਅਤੇ ਨਾਲੇ ਜਿਸ ਵੇਲੇ
ਮਹਾਰਸ਼ਟਰ ਦੇ ਬਾਮ੍ਨਾਂ ਨੇ ਇਹ ਜਥੇਬੰਦੀ ਬਣਾਈ ਸੀ ਓਸ ਵੇਲੇ ਦੀਆਂ ਅਖਬਾਰਾਂ ਚ ਲਿਖੇ ਲੇਖ ਵੇਖ
ਸਕਦੇ ਹੋ ਕੀ ਇਹ ਕਿਵੇਂ ਹਿਟਲਰ ਦੇ ਪ੍ਰਸੰਸਕ ਸੀ |
ਅਗਰ ਕਹੋ ਕੀ
ਪੰਜਾਬ ਵਿਚ ਇਹ ਗੱਲ ਲਾਗੂ ਨੀ ਹੁੰਦੀ ਤਾਂ ਵੀਰੋ ਪੰਜਾਬ ਕਲ ਤਕ ਬਚਿਆ ਹੋਇਆ ਸੀ ਸਿੰਘਾਂ ਕਰਕੇ ਤੇ
ਹੁਣ ਚੋਣਾਂ ਵੇਲੇ ਜੇਟਲੀ ਦੀ ਹਾਰ ਨੂੰ ਆਰ ਏਸ ਏਸ ਨੇ ਕੋਈ ਮਾਮੂਲੀ ਗੱਲ ਵਾਜੋਂ ਨਹੀ ਲਇਆ ਇਸੇ ਲਈ
ਸਾਰੇ ਪਾਸੇ ਛਡ ਕੇ ਪੰਜਾਬ ਚ ਪੈਰ ਪਸਾਰਨ ਨੂੰ ਪਹਿਲ ਦਿਤੀ ਹੈ |
ਮੋਹਨ ਭਾਗਵਤ ਦਾ
ਮਿਸ਼ਨ ਹੀ ਇਹੀ ਹੈ ਕੀ ਪੰਜਾਬ ਚ ਓਹਨਾਂ ਇਲਾਕਿਆਂ ਚ ਸੇੰਦ
ਮਾਰੀ ਕਰੋ ਜਿਥੇ ਗਰੀਬ ਅਤੇ ਨਿਚਲੇ ਦਬਕੇ ਵਸਦੇ ਹਨ ਓਹਨਾਂ ਇਲਾਕਿਆਂ ਚ ਆਪਣੇ ਨਵੇਂ ਪੈਦਾ
ਕੀਤੇ ਪ੍ਰਚਾਰਕ ਭੇਜੋ ਵੱਡੇ ਬਾਬਿਆਂ ਤੋਂ ਕੋਈ ਕਮ ਨਾ ਲਵੋ ਨਵੇ ਬਣਾਓ ਤਾਕੀ ਪੂਰੇ ਪੰਜਾਬ ਨੂੰ
ਆਪਣੀ ਗ੍ਰਿਫਤ ਚ ਲਇਆ ਜਾ ਸਕੇ ਕਿਉਂ ਕੀ ਆਰ ਏਸ ਏਸ ਨੂੰ ਪੰਜਾਬ ਦੇ ਸਿਖ ਹੀ ਚਿਨੋਤੀ ਦੇ ਸਕਦੇ ਹਨ
ਅਤੇ ਪਹਿਲਾਂ ਵੀ ਦੇਂਦੇ ਆਏ ਹਨ |
ਇਥੇ ਲੇਖ ਲਿਖਣ
ਦਾ ਮੇਰਾ ਇਨਾਂ ਹੀ ਮਕਸਦ ਹੈ ਕੀ ਜੇਕਰ ਕੌਮ ਨੂੰ ਬਚਾਉਣ ਲਈ ਹੀਲੇ ਨਾ ਕੀਤੇ ਗਏ ਤਾਂ ਇਹ ਸੰਘ
ਵਰਾਦਰੀ ਬਹੁਤ ਭੇਦੀ ਹੋ ਕੇ ਮਿਲੂਗੀ ਸੋ ਵੀਰੋ ਆਪਣੇ ਨਿਜੀ ਮਸਲਿਆਂ ਨੂੰ ਛਿਕੇ ਟੰਗ ਕੇ ਕੌਮ ਦੇ
ਪ੍ਰਚਾਰ ਨੂੰ ਲਗੋ |
ਇਹ ਤੁਹਾਨੂ
ਭੜਕਾਉਣ ਤੋਂ ਕੋਈ ਵੀ ਮੋਕਾ ਨਹੀ ਛਡਨ ਵਾਲੇ ਇਹ ਤੁਸੀਂ ਖੁਦ ਸੋਚਣਾ ਹੈ
ਫੇਰ ਇਹ ਨਾ
ਕਹਿਣਾ ਪਵੇ '''ਜੇ ਸਿਖ ਹੀ ਸਿਖ ਨੂੰ ਨਾ ਮਾਰੇ ਤਾਂ ਕੋਮ ਕਦੀ ਨਾ ਹਾਰੇ '''
Comments
Post a Comment