ਸ਼ਹੀਦ ਭਾਈ ਇੰਦਰਜੀਤ ਸਿੰਘ ਜੀ ਬਗੋਰਾਂ - ਖਾਲਿਸਤਾਨ ਬੱਬਰ ਖਾਲਸਾ - ਭਿੰਡਰਾਂਵਾਲਾ ਟਾਈਗਰਜ਼ ਫੋਰਸ 

( ਸ਼ਹੀਦੀ 15  ਨੰਵਬਰ 1988 )

ਭਾਈ ਇੰਦਰਜਿਤ  ਸਿੰਘ ਬਗੋਰਾਂ  ਸਰਦਾਰ ਚਨਨ ਸਿੰਘ ਦੇ ਘਰ ਪਿੰਡ ਬਗੋਰਾਂ  ਜ਼ਿਲਾ ਨਵਾਂ ਸ਼ਹਿਰ ਵਿਖੇ ਮਾਤਾ ਹਰਭਜਨ ਕੌਰ ਜੀ ਦੀ ਕੁਖੋਂ 1960 ਦੇ ਸਾਲ ਨੂੰ ਪੈਦਾ ਹੋਏ |
ਭਾਈ ਸਾਹਿਬ ਜੀ ਦਾ ਨਾਂ ਓਹਨਾਂ ਅਮਰ ਸ਼ਹੀਦਾਂ ਦੀ ਕਤਾਰ ਵਿਚ ਸੁਨਹਰੀ ਅਖਰਾਂ ਵਿਚ ਲਿਖਿਆ ਗਇਆ ਜਿਨਾਂ ਨੇ ਪੰਥ ਲਈ ਆਪਾ ਵਾਰ ਦਿਤਾ |
ਭਾਈ ਸਾਹਿਬ ਜੀ 4 ਭਾਈ ਸਨ ਭਾਈ ਹਰਦਿਆਲ ਸਿੰਘ ਜੀ, ਭਾਈ ਮੋਹਨ ਸਿੰਘ ਜੀ ਫੋਜੀ , ਭਾਈ ਰਣਜੀਤ ਸਿੰਘ ਜੀ, ਅਤੇ ਰਸ਼ਪਾਲ ਸਿੰਘ ਜੀ, ਭਾਈ ਜੀ ਦੇ 2 ਭੇਨ ਵੀ ਸਨ ਬੀਬੀ ਕੁਲਬੀਰ ਕੌਰ ਅਤੇ ਬੀਬੀ ਜਸਵੀਰ ਕੌਰ ਜੀ |
ਭਾਈ ਸਾਹਿਬ ਜੀ ਸਿਰਫ ਸਤਵੀਂ ਕਲਾਸ ਤਕ ਹੀ ਪੜੇ ਅਤੇ ਓਸ੍ਤੋੰ ਬਾਦ ਆਪਜੀ ਨੇ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਚ ਨੋਕਰੀ ਵਜੋਂ ਸੇਵਾ ਕਰਨ ਲਗ ਪਾਏ |
ਭਾਈ ਸਾਹਿਬ ਜੀ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ, ਜਥੇਦਾਰ ਸਰਦਾਰ ਹਰਚਰਨ ਸਿੰਘ ਮੋਹਲ ਦੇ ਗਣਮੇਨ ਦੇ ਤੋਰ ਤੇ ਸਨ |ਏਸ ਦੋਰਾਨ ਹੀ ਭਾਈ ਸਾਹਿਬ ਜੀ ਭਾਈ ਅਨੋਖ ਸਿੰਘ ਜੀ ਬੱਬਰ ਹੋਰਾਂ ਨਾਲ ਮੇਲ  ਹੋਇਆ ਤੇ ਆਪਜੀ ਨੇ ਵੀ ਧਰਮ ਯੁਧ ਮੋਰਚੇ ਵਿਚ ਸਮੂਲੀਅਤ ਸ਼ੁਰੂ ਕਰ ਦਿਤੀ |

ਭਾਈ ਸਾਹਿਬ ਜੀ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਹੋਰਾਂ ਨਾਲ ਮੇਲ ਵਧਦਾ ਗਇਆ ਅਤੇ ਸੰਤਾ ਜੀ ਨੇ ਸਿਖ ਸੰਘਰਸ਼ ਵਾਸਤੇ ਕੀਤਿਆ ਜਾਂਦੀਆਂ ਬੈਠਕਾਂ ਚ ਸ਼ਾਮਿਲ ਕਰਨਾ ਸ਼ੁਰੂ ਕਰ ਦਿਤਾ |
ਏਸ ਤਰਾਂ ਬੱਬਰ ਭਾਈ ਸਾਹਿਬ ਜੀ ਦੇ ਘਰ ਭਾਈ ਅਨੋਖ ਸਿੰਘ ਜੀ ਬੱਬਰ, ਭਾਈ ਸੁਲਖਨ ਸਿੰਘ ਜੀ ਬੱਬਰ, ਅਤੇ ਭਾਈ ਸੁਖਦੇਵ ਸਿੰਘ ਜੀ ਫ਼ਤ੍ਤੁਡਿੰਗਾ ਵਾਲੇ ਅਤੇ ਹੋਰ ਬੱਬਰਾਂ ਦਾ ਭਾਈ ਸਾਹਿਬ ਜੀ ਦੇ ਪਿੰਡ ਬਗੋਰਾਂ  ਵਿਖੇ ਸੰਘਰਸ਼ ਵਾਰੇ ਵਿਚਾਰਾਂ ਲਈ ਬੈਠਕਾਂ ਕਰਨ ਲਈ ਆਉਣਾ ਜਾਣਾ ਸ਼ੁਰੂ ਹੋ ਗਇਆ |

ਜੂਨ 1984 ਚ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਦੇ ਬਾਦ ਜੁਝਾਰੂ ਸਿੰਘ ਕੁਝ ਸ਼ਾਂਤ ਚਿਤ ਹੋਕੇ ਸੰਘਰਸ਼ ਦੀ ਅਗਲੀ ਨੀਤੀ ਤੇ ਚਰਚਾ ਕਰਨ ਲਈ ਯੋਗ ਥਾਂ ਦੀ ਭਾਲ ਵਿਚ ਸਨ ਜਿਥੇ ਪੁਲਿਸ ਤਾਂ ਕੀ ਮਖੀ ਤਕ ਨੂੰ ਭਨਕ ਨਾ ਲਗ ਸਕੇ |ਓਹਨਾਂ ਸਮਿਆਂ ਵੇਲੇ ਪੁਲਿਸ ਨਵਾ ਸ਼ਹਿਰ ਵਿਖੇ ਜਾਦਾ ਸਤਰਕ ਨਹੀ ਸੀ ਮਾਝਾ ਤੇ ਦੋਆਵਾ ਦੇ ਇਲਾਕੇ ਚ ਜ਼ਿਲਾ ਨਵਾਂ ਸ਼ਹਿਰ ਇਕ ਸੇਫ ਥਾਂ ਸਿੰਘਾਂ ਦੀਆਂ ਸੰਘਰਸ਼ ਵਾਸਤੇ ਬੈਠਕਾਂ ਕਰਨ ਲਈ |ਪਰ 1985 ਦੇ ਸਾਲ ਚ ਇਹ ਖਬਰਾਂ ਉਡਨੀ ਸ਼ੁਰੂ ਹੋ ਗਿਆਂ ਕੀ ਸਿੰਘ ਨਵਾਂ ਸ਼ਹਿਰ ਵਿਖੇ ਸੰਘਰਸ਼ ਦੀਆਂ ਮੀਟਿੰਗਾ ਕਰਦੇ ਆ ਰਿਹੇ ਹਨ ਜਿਸ ਵਾਜੋਂ ਭਾਈ ਸਾਹਿਬ ਜੀ ਨੂੰ ਆਪਦਾ ਘਰ ਸੰਘਰਸ਼ ਦੇ ਜੁਝਾਰੂਆਂ ਲਈ ਵਰ੍ਤਨ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਇਆ ਗਇਆ ਅਤੇ ਜੇਲ ਭੇਜ ਦਿਤਾ |
1987 ਚ ਭਾਈ ਸਾਹਿਬ ਜੀ ਜੇਲ ਕਤ ਕੇ ਰਿਹਾ ਹੋ ਕੇ ਬਾਹਰ ਆਏ ਤਾਂ ਬਾਹਰ ਆਉਂਦੀਆਂ ਭਾਈ ਸਾਹਿਬ ਜੀ ਖਾਲਿਸਤਾਨ ਟਾਈਗਰਜ਼ ਫੋਰਸ ਦੇ ਭਾਈ ਸਵਾਰਨਜਿਤ ਸਿੰਘ ਅਲਾਦੀਨਪੁਰ ਨਾਲ ਮੁਲਾਕਤ ਕੀਤੀ | ਇਸੇ ਦੋਰਾਨ ਭਾਈ ਸਾਹਿਬ ਜੀ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਦੇ ਆਦੇਸ਼ਾਂ ਤਹਿਤ ਖਾਲਿਸਤਾਨ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦੇ ਸਿੰਘਾਂ ਨਾਲ ਮਿਲ ਕੇ ਸੰਘਰਸ਼ ਲਈ ਕਾਰਵਾਈਆਂ ਨੂੰ ਅੰਜਾਮ ਦੇਣੇ ਸ਼ੁਰੂ ਕਰ ਦਿਤੇ |
ਭਾਈ ਸਵਰਨਜੀਤ ਸਿੰਘ ਜੀ ਅਲਾਦੀਨਪੁਰ ਜੀ ਦੀ ਸ਼ਹੀਦੀ ਤੋਂ ਬਾਦ ਭਾਈ ਸੁਰਜੀਤ ਸਿੰਘ ਜੀ ਪੈਂਟਾ ਜੀ ਨੂੰ ਲੇਫ੍ਟਿਨੇੰਟ ਜਨਰਲ ਥਾਪਿਆ ਗਇਆ ਅਤੇ ਭਾਈ ਸਾਹਿਬ ਜੀ ਭਾਈ ਸੁਰਜੀਤ ਸਿੰਘ ਜੀ ਪੈਂਟਾ ਦੇ ਆਦੇਸ਼ਾਂ ਤੇ ਕਮ ਕਰਨ ਲਗੇ ਭਾਈ ਪੈਂਟਾ ਜੀ ਭਾਈ ਸਾਹਿਬ ਜੀ ਦੇ ਇਕ ਕਰੀਬੀ ਰਿਸ਼ਤੇਦਾਰ ਵੀ ਸਨ |

ਸਿਖ ਸੰਘਰਸ਼ ਚ ਭਾਈ ਸਾਹਿਬ ਜੀ ਤਾਂ ਸੇਵਾ ਨਿਵਾ ਹੀ ਰਿਹੇ ਸੀ ਪਰ ਭਾਈ ਸਾਹਿਬ ਜੀ ਦਾ ਪਰਿਵਾਰ ਵੀ ਸੇਵਾ ਵਾਜੋਂ ਪਿਛੇ ਨਹੀ ਸੀ ਜੁਝਾਰੂਆਂ ਲਈ ਪਰਿਵਾਰ ਹਰ ਬਣਦੀ ਮਦਦ ਲਈ ਤਿਆਰ ਮਿਲਦਾ |
ਓਹਨਾਂ ਸਮਿਆਂ ਚ ਸਰਗਰਮ ਜੁਝਾਰੂ ਸਿੰਘ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਦਲਜੀਤ ਸਿੰਘ ਜੀ ਬਿੱਟੂ, ਭਾਈ ਹਰਵਿੰਦਰ ਸਿੰਘ ਜੀ ਮਥਰਾ ਅਕਸਰ ਹੀ ਪਿੰਡ ਬਗੋਰਾਂ  ਵਿਖੇ ਆਉਂਦੇ ਰਹਿੰਦੇ ਸੀ |ਭਾਈ ਸਾਹਿਬ ਜੀ ਦੇ ਪਰਿਵਾਰ ਨਾਲ ਰਹਿਣਾ ਬਹਿਣਾ ਆਮ ਜਿਹਾ ਬਣ ਚੁਕਾ ਸੀ ਜਿਸ ਕਰਕੇ ਆਪਜੀ ਦਾ ਪਰਿਵਾਰ ਪੁਲਿਸ ਦੀਆਂ ਨਜ਼ਰਾਂ ਚ ਚੜ ਚੁਕਿਆ ਸੀ |
ਇਕ ਦਿਨ ਪੁਲਿਸ ਨੇ ਭਾਈ ਇੰਦਰਜਿਤ ਸਿੰਘ ਜੀ ਬਗੋਰਾਂ  ਦੇ ਭਾਈਆਂ ਭਾਈ ਰਣਜੀਤ ਸਿੰਘ ਜੀ ਅਤੇ ਭਾਈ ਰਸ਼ਪਾਲ ਸਿੰਘ ਜੀ ਨੂੰ ਰੇਸ੍ਟ ਕਰ ਲਇਆ ਅਤੇ ਦੋਨਾਂ ਨੂੰ ਥਾਣੇ ਲੈ ਜਾਕੇ ਸਲਾਖਾਂ ਦੇ ਪਿਛੇ ਸੂਟ ਦਿਤਾ | ਸਲਾਖਾਂ ਦੇ ਪਿਛੇ ਦੋਵੇਂ ਸਿੰਘਾਂ ਤੇ ਭਾਰੀ ਕਹਿਰ ਢਾਹਿਆ ਜਾਨ ਲਗਾ ਇਸੇ ਅਤਿਆਚਾਰ ਦੀ ਕੜੀ ਚ ਦੋਵਾਂ ਤੇ ਟਾਡਾ ਦੇ ਤਹਿਤ ਮਾਮਲੇ ਲਾਕੇ ਜੇਲ ਚ ਬੰਦ ਕਰ ਦਿਤਾ ਗਇਆ |

ਭਾਈ ਸਾਹਿਬ ਜੀ ਅਤੇ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦੇ ਸਿੰਘ ਭਾਈ ਸੁਰਜੀਤ ਸਿੰਘ ਜੀ ਪੈਂਟਾ ਨਾਲ ਬਹੁਤ ਪਿਆਰ ਕਰਦੇ ਸਨ ਓਹਨਾਂ ਦੇ ਨੇੜੇ ਹੀ ਰਹਿੰਦੇ ਅਖੀਰ ਜਨਰਲ ਵੀ ਸਨ ਭਾਈ ਪੈਂਟਾ ਜੀ |
ਦੂਜੇ ਪਾਸੇ ਭਾਰਤੀ ਸੁਰਖੀਆਂ ਫੋਰਸਾਂ ਨੇ ਆਪਣਾ ਜਲ ਵਿਛਾ ਰਖਿਆ ਸੀ ਜੁਝਾਰੂ ਸਿੰਘਾਂ ਵਾਸਤੇ ਓਹਨਾਂ ਨੇ ਆਪਣੇ ਮੁਖਬਰ ਥਾਂ ਥਾਂ ਤੇ ਲਾਏ ਹੋਏ ਸੀ ਇਕ ਬਹੁਤ ਵੱਡੀ ਰਣਨੀਤੀ ਬਣਾ ਕੇ ਲਗੇ ਹੋਏ ਸਨ |
ਅਖੀਰ ਕਿਸੇ ਮੁਖਬਰ ਦੀ ਸੂਹ ਤੇ ਪਿੰਡ ਲਦੁਵਾਲ ਜ਼ਿਲਾ ਲੁਧਿਆਣਾ ਦੇ ਨੇੜੇ ਭਾਈ ਇੰਦਰਜੀਤ ਸਿੰਘ ਜੀ ਨੂੰ ਰੇਸ੍ਟ ਕਰਨ ਪੰਜਾਬ ਪੁਲਿਸ ਜਾ ਪਹੁੰਚੀ |
15 ਨਵੰਬਰ 1988 ਦੇ ਦਿਨ ਭਾਈ ਸਾਹਿਬ ਜੀ ਓਸ ਦਿਨ ਇਕ ਟ੍ਰਕ ਤੇ ਜਾ ਰਿਹੇ ਸਨ ਪੁਲਿਸ ਨੇ ਟ੍ਰਕ ਨੂੰ ਘੇਰਾ ਪਾ ਲਇਆ ਪੁਲਿਸ ਭਾਈ ਸਾਹਿਬ ਜੀ ਨੂੰ ਜਿਉਂਦਾ ਫੜਨਾ ਚਾਹੁੰਦੀ ਸੀ |
ਭਾਈ ਸਾਹਿਬ ਜੀ ਨੂੰ ਪਤਾ ਸੀ ਕੀ ਪੁਲਿਸ ਓਹਨਾਂ ਨੂੰ ਜਿਉਂਦੇ ਫੜ ਕੇ ਜੁਝਾਰੂ ਸਿੰਘਾਂ ਬਾਰੇ ਜਾਣਕਾਰੀ ਲਈ ਤਸ੍ਤ੍ਦ ਢਾਹੇਗੀ ਜੋ ਭਾਈ ਇੰਦਰਜੀਤ ਸਿੰਘ ਜੀ ਨੂੰ ਬਿਲਕੁਲ ਵੀ ਗਵਾਰਾ ਨਹੀ ਸੀ ਇਹ ਨਹੀ ਕੀ ਓਹ ਮੋਤ ਤੋਂ ਡਰਦੇ ਸੀ ਓਹ ਕਿਸੇ ਵੀ ਕੀਮਤ ਤੇ ਸਿੰਘਾਂ ਬਾਰੇ ਜਾਣਕਾਰੀ ਦੇ ਕੇ ਸੰਘਰਸ਼ ਨੂੰ ਢਾਹ ਨਹੀ ਸੀ ਲਗਣ ਦੇਣਾ ਚਾਹੁੰਦੇ |
ਅਖੀਰ ਸਮਾ ਥੋੜਾ ਵੇਖਦਿਆਂ ਓਹਨਾਂ ਨੇ ਪੁਲਿਸ ਦੇ ਹਥ ਆਉਣ ਤੋਂ ਪਹਿਲਾਂ ਹੀ ਸਾਈਨਾਇਡ ਕੇਪਸੁਲ ਨਿਗਲ ਲਇਆ ਅਤੇ ਸਿਖ ਸੰਘਰਸ਼ ਨੂੰ ਕਿਸੇ ਮੁਕਾਮ ਤਕ ਪਹੁੰਚਣ ਦੇ ਵਾਸਤੇ ਆਪ ਸ਼ਹੀਦੀ ਪ੍ਰਾਪਤ ਕਰ ਗਏ |
ਸਿਖ ਸੰਘਰਸ਼ ਦੇ ਮਹਾਨ ਸੂਰਮਿਆਂ ਵਿਚ ਭਾਈ ਇੰਦਰਜੀਤ ਸਿੰਘ ਜੀ ਕੌਮ ਦੇ ਬੇਸ਼ਕੀਮਤੀ ਯੋਧੇ ਸਨ | ਪੁਲਿਸ ਦੇ ਹਥ ਜਿਉਂਦੇ ਨਹੀ ਆਉਣ ਲਈ ਪੁਲਿਸ ਵੀ ਬਹੁਤ ਦੁਖੀ ਸੀ ਜੋ ਪੁਲਿਸ ਓਹਨਾਂ ਤੋਂ ਹਾਸਿਲ ਕਰਨਾ ਚਾਹੁੰਦੀ ਸੀ ਓਸ੍ਤੋੰ ਮੇਹ੍ਰੁਫ਼ ਹੋ ਗਈ ਸੀ |
ਭਾਈ ਇੰਦਰਜੀਤ ਸਿੰਘ ਜੀ ਬ੍ਗੋਰਾਂ  ਜੀ 1988 ਨੂੰ ਸ਼ਹੀਦੀ ਪ੍ਰਾਪਤ ਕਰ ਗਏ ਪਰ ਭਾਰਤੀ ਸੁਰਖਿਆ ਫੋਰਸਾਂ ਨੇ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਜੀਆਂ ਨੂੰ ਪਰੇਸ਼ਾਨ ਕਰਨਾ ਜਾਰੀ ਰਖਿਆ |
ਭਾਈ ਇੰਦਰਜੀਤ ਸਿੰਘ ਜੀ ਦੇ ਭਾਈ ਨੂੰ ਭਾਈ ਰਸ਼ਪਾਲ ਸਿੰਘ ਜੀ ਨੂੰ 1989 ਨੂੰ ਜੇਲ ਚੋਣ ਰਿਹਾ ਕੀਤਾ ਗਿਆ ਸੀ |ਪਰ ਪੰਜਾਬ ਪੁਲਿਸ ਕੋਈ ਨਾ ਕੋਈ ਬਹਾਨਾ ਬਣਾ ਕੇ ਪਰਿਵਾਰ ਨੂੰ ਪਰੇਸ਼ਾਨ ਕਰਦੀ ਹੀ ਰਹਿੰਦੀ |
ਅਸਲ ਪੰਜਾਬ ਪੁਲਿਸ ਏਸ ਲਈ ਖਫਾ ਸੀ ਏਸ ਪਰਿਵਾਰ ਤੋਂ ਕੀ ਕੌਮ ਏਸ ਪਰਿਵਾਰ ਤੇ ਫਖਰ ਮਹਿਸੂਸ ਕਰਦੀ ਸੀ ਸਿਖ ਸੰਘਰਸ਼ ਪਾਏ ਵਡ ਮੁੱਲੇ ਯੋਗ੍ਧਾਨ ਲਈ |
ਪਰਿਵਾਰ ਤੇ ਪਿੰਡ ਵਾਸੀਆਂ ਨੇ ਖੇਤਾਂ ਵਿਚ ਭਾਈ ਸਾਹਿਬ ਜੀ ਦੀ ਯਾਦਗਾਰ ਸਥਾਪਤ   ਹੋਈ ਸੀ |
ਭਾਈ ਸਾਹਿਬ ਜੀ ਦੇ ਭਤੀਜੇ ਭਾਈ ਬਲਰਾਜ ਸਿੰਘ ਜੀ ਵੀ ਭਾਈ ਇੰਦਰਜੀਤ ਸਿੰਹ ਜੀ ਦੇ ਨਕਸ਼ੇ ਕਦਮ ਤੇ ਚਲ ਪਾਏ |ਭਾਈ ਬਲਰਾਜ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਪੱਪੂ ਗੋਰਾ ਦੇ ਆਦੇਸ਼ਾਂ ਤਹਿਤ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਨਾਲ ਮਿਲ ਕੇ ਸਾਲਾਂ ਤਕ ਸੇਵਾ ਨਿਵਾਉਂਦੇ ਰਿਹੇ |
ਅਖਿਰ੍ਭਾਈ ਬਲਰਾਜ ਸਿੰਘ ਜੀ ਵੀ ਭਾਰਤੀ ਸੁਰਖਿਆ ਫੋਰਸਾ ਨਾਲ ਦੋ ਦੋ ਹਥ ਕਰਦਿਆਂ 1992 ਨੂੰ ਸ਼ਹਾਦਤ ਦਾ ਜਾਮ ਪੀ ਗਏ |ਏਨਾ ਸ਼ਹੀਦਾਂ ਦੇ ਪਰਿਵਾਰਾਂ ਤੇ ਕੌਮ ਨੂੰ ਫਖਰ ਹੈ ਹੈ ਅਤੇ ਕੌਮ ਦੇ ਇਨਾਂ ਮਹਾਨ ਯੋਧਿਆਂ ਦੀ ਯਾਦ੍ਵਿਚ ਹਰ ਸਾਲ ਇਕ ਸਮਾਗਮ ਕੀਤਾ ਜਾਂਦਾ ਹੈ ਅਤੇ ਸਚੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ |
ਆਓ ਕੌਮ ਦੇ ਇਨਾਂ ਮਹਾਨ ਯੋਧਿਆਂ ਨੂੰ ਅਸੀਂ ਸਚੀ ਸ਼ਰਧਾਂਜਲੀ ਵਾਜੋਂ ਏਹੋ ਭੇਟ ਕਰੀਏ ਕੀ ਜੋ ਓਹਨਾਂ ਨੇ ਸੁਪਨੇ ਭਾਲੇ ਸੀ ਓਹਨਾਂ ਨੂੰ ਸਾਕਾਰ ਕਰਨ ਚ ਸਹਾਈ ਹੋਈਏ |
ਦਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |KhalsaRaj131699@gmail.com
   

     

 

Comments

  1. http://khalsaraj131699.blogspot.in/2014/11/15-1988-1960-4-2-1984-1985-1987-15-1988_33.html

    ReplyDelete
  2. ਭਾਈ ਸਾਹਿਬ ਜੀ ਮੀਡੀਆ ਖਾਲਿਸਤਾਨ ਦੀ ਤਰ੍ਹਾਂ ਸਭ ਖਾੜਕੂ ਯੋਧਿਆਂ ਦੀਆਂ ਜੀਵਨੀਆਂ ਕੁਰਬਾਨੀਆਂ ਕਿਥੇ ਪੜਨ ਨੂੰ ਮਿਲ ਸਕਦੀਆਂ। ਇੱਥੇ ਸਭ ਯੋਧਿਆਂ ਦੀਆਂ ਜੀਵਨੀਆਂ ਨਹੀਂ ਹਨ ਤੇ ਬਹੁਤ ਸ਼ਾਟ ਕੱਟ ਲਿਖਿਆ ਗਿਆ ਹੈ

    ReplyDelete

Post a Comment

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ