ਸ਼ਹੀਦ ਭਾਈ ਜਗਦੇਵ ਸਿੰਘ ਜੀ ਜੱਗਾ - ਖਾਲਿਸਤਾਨ ਲਿਬਰੇਸ਼ਨ ਫੋਰਸ
ਸ਼ਹੀਦ ਭਾਈ ਭੁਪਿੰਦਰ ਸਿੰਘ ਜੀ ਮੁਹਿਆਂਵਾਲਾ
( 17 ਨਵੰਬਰ 1992 )

ਡੁਲਿਆ ਖੂਨ ਪ੍ਰਵਾਨਿਆਂ ਦਾ,
ਤਕਦੀਰ ਕੌਮ ਦੀ ਹੈ ਬਦਲ ਦੇਂਦਾ,
ਬੁਜਦਿਲ ਜਿਉਂਦੇ ਵੀ  ਮੋਇਆਂ ਵਾਂਗ ਹੁੰਦੇ,
ਮਰਕੇ ਮੋਤ ਦਾ ਵੀ ਕੋਈ ਨੀ ਮੁੱਲ ਪੈਂਦਾ |


ਜਿਤ ਜਾਂ  ਫੇਰ ਸ਼ਹਾਦਤ ਸਿਖ ਸੰਘਰਸ਼ ਵਿਚ ਸੇਵਾ ਕਰਨ ਵਾਲਿਆਂ ਦਾ ਇਕ ਹੀ ਮੁਖ ਨਿਸ਼ਾਨਾ ਸੀ |ਐਸਾ ਹੀ ਨਿਸ਼ਾਨਾ ਮਿਥ ਕੇ ਚਲਣ ਵਾਲੇ ਸੂਰਮਿਆਂ ਵਿਚੋਂ ਇਕ ਨਾਂ ਸ਼ੁਮਾਰ ਹੈ ਸ਼ਹੀਦ ਭਾਈ ਜਗਦੇਵ ਸਿੰਘ ਜੀ ਜੱਗੇ ਦਾ |
ਭਾਈ ਜਗਦੇਵ ਸਿੰਘ ਜੀ ਜੱਗਾ ਸਰਦਾਰ ਸਰਜਾ ਸਿੰਘ ਜੀ ਦੇ ਘਰ ਜੋ ਜੇਤੋ ਦੇ ਨੇੜੇ ਪੋੰਦੇ ਪਿੰਡ ਹਰਿਨੋਹ ਵਿਖੇ ਮਾਤਾ ਬਲਵਿੰਦਰ ਕੌਰ ਜੀ ਦੀ ਕੁਖੋਂ 1972 ਦੇ ਸਾਲ ਨੂੰ ਪੈਦਾ ਹੋਏ |
ਭਾਈ ਸਾਹਿਬ ਜੀ 8 ਭੇਣਾ ਭਾਈਆਂ ਵਿਚੋਂ ਦੂਜੇ ਨਾਂ ਤੇ ਸੀ, ਆਪਜੀ ਦੀ ਮੁਢਲੀ ਵਿਧੀਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੋਈ ਓਸ੍ਤੋੰ ਬਾਦ ਆਪਜੀ ਪਰਿਵਾਰ ਨਾ ਮਿਲ ਕੇ ਆਪਣਾ ਪੁਸ਼ਤੇਨੀ ਖੇਤੀ ਵਾੜੀ ਦਾ ਕਮ ਸ਼ੁਰੂ ਕਰ ਦਿਤਾ |
1984 ਨੂੰ ਭਾਰਤ ਸਰਕਾਰ ਵਲੋਂ ਸਿਖ ਪੰਥ ਤੇ ਹਮਲਾ ਇਕ ਤੁਫਾਨ ਵਾਂਗ ਕੀਤਾ ਗਇਆ  ਸੀ , ਓਸ ਵੇਲੇ ਭਾਈ ਸਾਹਿਬ ਜੀ ਕੋਈ ੧੧ ਕੁ ਸਾਲ ਦੇ ਸਨ | ਭਲੇ ਹੀ ਉਮਰ ਛੋਟੀ ਸੀ ਪਰ ਆਪਣੇ ਇਸ਼ਟ ਤੇ ਹਮਲਾ ਕਰਨਾ ਓਹਨਾਂ ਦੇ ਮਨ ਤੇ ਇਕ ਗਹਿਰਾ ਅਸਰ ਛਡ ਗਇਆ ਅਤੇ ਹਰ ਵੇਲੇ ਆਪਣੇ ਲੋਕਾਂ ਤੇ ਹੋਏ ਜ਼ੁਲਮ ਦਾ ਦਰਦ ਮਨ ਵਿਚ ਖੜਕਦਾ ਰਹਿੰਦਾ |
ਮਨ ਦੇ ਵਿਚ ਇਕ ਤੁਫਾਨ ਪਲਣ ਲਗਾ ਜਿਸਦਾ ਨਤੀਜਾ ਇਹ ਹੋਇਆ ਭਾਈ ਸਾਹਿਬ ਜੀ ਅੰਦਰੋਂ ਮਜਬੂਤ ਹੋਣ ਲਗੇ ਉਮਰ ਛੋਟੀ ਸੀ ਪਰ ਬਹੁਤ ਕੁਝ ਕਰਨ ਦੀ ਚਾਹਤ ਕੀਤੇ ਮਨ ਨਾ ਲਗਣ ਦੇ ਰਹੀ ਸੀ |
ਹੁਣ ਘਰ ਦੀਆਂ ਜਿਮੇਬਾਰੀਆਂ ਤੇ ਜਰਾ ਵੀ ਮਨ ਨਾ ਲਗਦਾ ਕੋਈ ਕਮ ਕਰਨਾ ਵੀ ਪਰ ਧਿਆਨ ਕੀਤੇ ਹੋਰ ਹੀ ਹੋਣਾ ਮਨ ਵਿਚ ਨਵੀਆਂ ਨਵੀਆਂ ਤਕਰੀਰਾਂ ਘੜਨੀਆਂ ਸ਼ੁਰੂ ਹੋ ਗਈਆਂ |
ਭਾਈ ਸਾਹਿਬ ਜੀ ਆਪਣੇ ਪਿੰਡ  ਅਤੇ ਨਾਲ ਦੇ ਪਿੰਡਾ ਦੇ ਹਮ ਉਮਰਾਂ ਅਤੇ ਜਵਾਨਾ ਦੇ ਨਾਲ ਮੇਲ ਕਰਕੇ ਆਪਣੇ ਮਨ ਚ ਉਲੀਕੇ ਨੂੰ ਸਾਂਝਾਂ ਕਰਨ ਲਗ ਪਾਏ ਪਰ ਉਮਰ ਛੋਟੀ ਹੋਣ ਕਰਕੇ ਕੋਈ ਜਾਦਾ ਤਬਜੋ ਨਹੀ ਦੇਂਦਾ | ਕੋਈ ਓਹਨਾਂ ਦੇ ਖਿਆਲਾਂ ਨੂੰ ਗੰਭੀਰ ਰੂਪ ਨਾ ਵੇਖਦਾ |
ਪਰ ਹਿਮਤ ਨਾ ਛਡੀ ਤੇ ਭਾਈ ਸਾਹਿਬ ਜੀ ਨੇ ਜੁਝਾਰੂ ਸਿੰਘ ਦੀ ਸੰਗਤ ਕਰਨੀ ਸ਼ੁਰੂ ਕਰ ਦਿਤੀ ਅਤੇ ਆਹਿਸ੍ਤਾ ਆਹਿਸ੍ਤਾ ਜੁਝਾਰੂਆਂ ਨਾਲ ਮਿਲ ਕੇ ਕਾਰਵਾਈਆਂ ਨੂੰ ਅੰਜਾਮ ਦੇਣਾ ਭਿਡ ਦਿਤਾ |
ਅਸਲ ਚ ਓਹਨਾਂ ਦਿਨਾਂ ਇਕ ਬਹੁਤ ਹੀ ਭਿਆਨਕ ਘਟਨਾ ਵਾਪਰੀ ਸੀ , ਭਾਈ ਵਰਿਆਮ ਸਿੰਘ ਜੀ ਖਾਪਿਆਂਵਾਲੀ ਤੇ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕਰਨ ਉਪਰੰਤ ਅਤਿਆਚਾਰ ਦੀਆਂ ਹਦਾਂ ਪਰ ਕਰ ਦਿਤੀਆਂ ਸਨ |ਭਾਈ ਵਰਿਆਮ ਸਿੰਘ ਜੀ ਖਾਪਿਆਂਵਾਲੀ ਭਾਈ ਜਗਦੇਵ ਸਿੰਘ ਜੀ ਜੱਗਾ ਭਾਇਆ ਵਾਂਗ ਹੀ ਸੀ |
ਪੰਜਾਬ ਪੁਲਿਸ ਨੇ ਭਾਈ ਵਰਿਆਮ ਸਿੰਘ ਜੀ ਦੇ ਪਰਿਵਾਰ ਦੀਆਂ ਔਰਤਾਂ ਨੂੰ ਗ੍ਰਿਫਤਾਰ ਕਰਕੇ ਇਕ ਗੰਦਾ ਖੇਡ ਖੇਡਿਆ ਕੀ ਭਾਈ ਵਰਿਆਮ ਸਿੰਘ ਜੀ ਦੇ ਸਾਮਨੇ ਔਰਤਾਂ ਨੂੰ ਨਗਨ ਕੀਤਾ ਗਿਆ |ਇਥੇ ਹੀ ਬਸ ਨੀ ਕੀਤੀ ਪੰਜਾਬ ਪੁਲਿਸ ਨੇ ਭਾਈ ਵਰਿਆਮ ਸਿੰਘ ਜੀ ਨੂੰ ਦੇਪੇਈ ਪਿੰਡ ਲੈ ਜਾਕੇ ਇਕ ਰੁਖ ਨਾਲ ਬਣ ਕੇ ਸ਼ਹੀਦ ਕਰ ਦਿਤਾ ਜਿਸਨੂੰ ਬਾਦ ਚ ਇਕ ਫਰਜੀ ਮੁਠਭੇੜ ਦਾ ਨਾਂ ਦੇ ਦਿਤਾ ਗਿਆ ਸੀ |
ਏਸ ਕਾਰੇ ਦਾ ਸਾਰੇ ਇਲਾਕਾ ਵਾਸੀਆਂ ਵਿਚ ਗੁੱਸੇ ਦੀ ਅੱਗ ਵਲ ਰਹੀ ਸੀ ਓਸ ਦਿਨ ਭਾਈ ਸਾਹਿਬ ਜੀ ਵੀ ਭਾਈ ਖਾਪਿਆਂਵਾਲੀ ਦੇ ਨਾਲ ਪੁਲਿਸ ਥਾਣੇ  ਸਨ ਓਹਨਾਂ ਨੇ ਭਾਈ ਵਰਿਆਮ ਸਿੰਘ ਜੀ ਤੇ ਹੁੰਦਾ ਅਤਿਆਚਾਰ ਆਪ ਅਖੀ  ਵੇਖਿਆ ਸੀ |
ਓਸੇ ਦਿਨ ਇਕ ਭਾਈ ਜਗਤਾਰ ਸਿੰਘ ਜੀ ਨੇ ਜੁਝਾਰੂ ਸਿੰਘਾਂ ਨੂੰ ਅਤੇ ਇਲਾਕਾ ਵਾਸੀ ਲੋਕਾਂ ਨੂੰ ਇਕਠਾ ਕਰਕੇ ਓਸ ਰੁਖ ਕੋਲ ਲੈ ਗਏ ਸੀ ਜਿਥੇ ਭਾਈ ਵਰਿਆਮ ਸਿੰਘ ਜੀ ਖਾਪਿਆਂਵਾਲੀ ਨੂੰ ਬਣ ਕੇ ਸ਼ਹੀਦ ਕੀਤਾ ਸੀ |
ਓਸ ਥਾਂ ਤੇ ਭਾਈ ਵਰਿਆਮ ਸਿੰਘ ਜੀ ਕੀ ਯਾਦ ਚ ਸਿਖ ਸੰਗਤਾਂ ਨੇ ਸ੍ਰੀ ਅਖੰਡ ਪਾਠ ਰਖੇ ਅਤੇ ਭੋਗ ਪਾਏ ਅਤੇ ਭਾਈ ਸਾਹਿਬ ਜੀ ਦੇ ਅੰਤਿਮ ਸੰਸਕਾਰਾ ਦੀ ਅਰਦਾਸ ਸਮੁਚਾ ਸਿਖ ਜਗਤ ਸ਼ਾਮਿਲ ਹੋਇਆ ਸੀ |

ਇਹੀ ਕਾਰਨ ਸੀ ਕੀ ਭਾਈ ਜਗਦੇਵ ਸਿੰਘ ਜੀ ਜੱਗਾ ਭਾਰਤ ਸਰਕਾਰ ਵਲੋਂ ਕੀਤੇ ਗਏ ਅਨਿਆ ਨੂੰ ਘਰੀ ਰਹਿੰਦਿਆ ਵਰ੍ਦਾਸ੍ਟ ਨਹੀ ਕਰ ਪਾ ਰਿਹੇ ਸੀ ਮਨ ਉਦਾਸ ਰਹਿਣ ਲਗਾ ਓਹਨਾਂ ਦੇ ਮਨ ਚ ਵਿਚਾਰ ਆਏ ਕੀ ਏਸ ਤਰ੍ਹਾਂ ਤਾਂ ਪੁਲਿਸ ਸਾਨੂੰ ਘਰੋਂ ਚੂਕ ਕੇ ਇਕ ਫਰਜੀ ਮੁਠਭੇੜ ਬਣਾ ਕੇ ਕਦੀ ਵੀ ਸ਼ਹੀਦ ਕਰ ਸਕਦੀ ਹੈ ਅਤੇ ਅਖੀਰ ਓਹਨਾਂ ਨੇ ਵੀ ਘਰ ਛਡ ਦਿਤਾ ਤੇ ਰੂਪੋਸ਼ ਹੋ ਕੇ ਦੁਸ਼ਮਨਾਂ ਨੁਨ੍ਸੋਧੇ ਲਾਉਂਦੇ ਹੋਏ ਕਰਵਾਈਆਂ ਨੂੰ ਅੰਜਾਮ ਦੇਣ ਲਗੇ ਅਤੇ ਸੇਵਾ ਕਰਦਿਆਂ ਹੋਈਆਂ ਇਕ ਦਿਨ ਸ਼ਹੀਦੀ ਪ੍ਰਾਪਤ ਕਰ ਗਏ ਫੇਰ ਕਦੀ ਮੁੜਕੇ ਘਰ ਨਾ ਪਰਤੇ |
ਭਾਈ ਜਗਦੇਵ ਸਿੰਘ ਜੀ ਜੱਗਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਹਿਤ ਸਇਆ ਕਰਦੇ ਸੀ ਭਾਈ ਸਾਹਿਬ ਜੀ ਇਕ ਥਾਂ ਜਾਨ ਇਲਾਕੇ ਤਕ ਹੀ ਸਰਗਰਮ ਨਹੀ ਸਨ ਓਹਨਾਂ ਨੂੰ ਜਿਥੇ ਪੰਥ ਦੋਖੀ ਮਿਲਿਆ ਸਜ਼ਾ ਦੇ ਦੇਂਦੇ | ਭਾਈ ਸਾਹਿਬ ਜੀ ਨੇ ਆਪਣੇ ਮਿਸ਼ਨ ਨੂੰ ਖੂਬੀ ਨਿਵਾਇਆ ਓਹਨਾਂ ਨੇ ਹਰ ਓਸ ਦੁਸ਼ਟ ਅਧਿਕਾਰੀ ਮੁਖਬਰਾਂ ਨੂੰ ਸੋਧ ਲਾ ਦਿਤਾ |
ਜਿਥੇ ਕੋਈ ਦੁਸ਼ਮਨ ਜਾਦਾ ਸਿਰ ਚੁਕਦਾ ਭਾਈ ਜੱਗਾ ਜੀ ਦੀਆਂ ਗੋਲੀਆਂ ਪਹੁੰਚ ਜਾਂਦਿਆ |
ਏਸ ਤਰ੍ਹਾਂ ਗੁਰੂ ਦਸਮ ਪਿਤਾ ਜੀ ਦਾ ਇਹ ਨਿਡਰ ਬਾਜ਼ ਏਸੇ ਪਾਸੇ ਦੇ ਇਲਾਕੇ ਦੇ ਦੁਸ਼ਮਨਾਂ ਤੇ ਨਿਗਾਹ ਰਖਦਿਆਂ ਹੋਈਆਂ ਸੋਧ ਲਾਉਣ ਚ ਦੇਰੀ ਨਾ ਕਰਦਾ |
ਦੂਜੇ ਪਾਸੇ ਪੁਲਿਸ ਵੀ ਆਪਜੀ ਦੀ ਭਾਲ ਚ ਦਿਨ ਰਾਤ ਇਕ ਕਰ ਰਹੀ ਇਕ ਬਹੁਤ ਵੱਡਾ ਅਭਿਆਨ ਛੇੜ ਰਖਿਆ ਸੀ ਪਰ ਸਬ ਵਿਅਰਥ ਹੀ ਕਿਹਾ ਜਾ ਸਕਦਾ ਹੈ |
ਅਖੀਰ ਟੁਟ ਚੁਕੀ ਭਾਰਤ ਸਰਕਾਰ ਪੁਲਿਸ ਨੇ ਇਕ ਕਾਲੀ ਬਿੱਲੀ ਦੀ ਸਿਖ ਸੰਘਰਸ਼ ਦੀ ਓਸ ਜਥੇਬੰਦੀ ਚ ਘੁਸ੍ਪੇਠ ਕਰਵਾ ਦਿਤੀ |
ਓਸੇ ਹੀ ਕਾਲੀ ਬਿੱਲੀ ਨੇ ਭਾਈ ਸਾਹਿਬ ਜੀ ਅਤੇ ਭਾਈ ਭੁਪਿੰਦਰ ਸਿੰਘ ਜੀ ਮੁਹਿਆਂਵਾਲਾ ਜੀ ਨੂੰ ਪਿੰਡ ਮਨਸੂਰਵਾਲ ਜ਼ਿਲਾ ਫਿਰੋਜਪੁਰ ਵਿਖੇ ਭਾਰਤੀ ਸੁਰਖਿਆ ਫੋਰਸਾਂ ਰਾਹੀਂ ਘੇਰਾ ਪਵਾ ਲਇਆ |
16 ਨਵੰਬਰ 1992 ਦੀ ਸ਼ਾਮ ਦਾ ਵੇਲਾ ਸੀ ਦੋਵੇਂ ਸਿੰਘਾਂ ਅਤੇ ਭਾਰਤੀ ਫੋਰਸਾ ਦਰਮਿਆਨ ਟਾਕਰਾ ਸ਼ੁਰੂ ਹੋਇਆ ਜੋ ਪੂਰੀ ਰਾਤ ਚਲਦਾ ਰਿਹਾ |
ਦੋਵੇਂ ਗੁਰੂ ਦੇ ਲਾਡਲੇ ਦੁਸ਼ਮਨ ਨਾਲ ਦੋ ਦੋ ਹਥ ਕਰਦੇ ਰਿਹੇ ਅਖੀਰ ਘੰਟਿਆ ਚਲੇ ਮੁਕਾਬਲੇ ਨੇ 17 ਨਵੰਬਰ 1992 ਦੇ ਦਿਨ ਚ ਪ੍ਰਵੇਸ਼ ਕੀਤਾ |
ਅਖੀਰ ਸਵੇਰ ਦੇ 7 ਵਜੇ ਦੋਵੇ ਸਿੰਘ ਦੁਸ਼ਮਨਾਂ ਨਾਲ ਜੂਝਦਿਆਂ ਸ਼ਹੀਦ ਹੋ ਗਏ |
ਪਿਆਰੇ ਖਾਲਸਾ ਜੀ ਭਾਰਤ ਸਰਕਾਰ ਸਿਖ ਦੇ ਅਲਗ ਦੇਸ਼ ਦੀ ਅਵਾਜ਼ ਨੂੰ ਦਵਾਉਣ ਲਈ ਹਰ ਕਿਸਮ ਦੀ ਗੰਦੀ ਰਾਜਨੀਤੀ ਕੀਤੀ ਅਤੇ ਹੁਣ ਵੀ ਕੋਈ ਕਸਰ ਨੀ ਛਡ ਰਹੀ |ਸੂਰਮਿਆਂ ਦੇ ਬਲਿਦਾਨ ਚ ਕੋਈ ਕਮੀ ਨੀ ਆਈ |
ਸਿਖ ਸੰਘਰਸ਼ ਨੂੰ ਭੁਲਣਾ ਆਪਣੇ ਹਕਾਂ ਨੂੰ ਭੁਲਣ ਬਰਾਬਰ ਹੈ ਜੇ ਅੱਜ ਅਸੀਂ ਭੁਲ ਜਾਵਾਂਗੇ ਤਾਂ ਓਹਨਾਂ ਸ਼ਹੀਦਾਂ ਦੇ ਬਲਿਦਾਨ ਨਾਲ ਗੱਦਾਰੀ ਹੀ ਹੋਵੇਗੀ |
ਭਾਰਤ ਸਰਕਾਰ ਬੇਸ਼ਕ ਭਾਈ ਜੱਗਾ ਜੀ ਅਤੇ ਹੋਰ ਸਿੰਘਾਂ ਨੂੰ ਭਾਰਤ ਦਾ ਦੁਸ਼ਮਨ ਗ੍ਰ੍ਦਾਰਦੀ ਰਹਿੰਦੀ ਹੈ ਪਰ ਅਸਲ ਦੁਸ਼ਮਨ ਭਾਰਤ ਸਰਕਾਰ ਹੈ ਪੰਥ ਕੌਮ ਦੀ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਨਾਂ ਮਹਾਂਨ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ | KhalsaRaj131699@gmail.com


Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ