ਸ਼ਹੀਦ ਭਾਈ ਹਰਨਾਮ ਸਿੰਘ ਸਾਂਘਨਾ   ਉਰਫ ਸੇਖੋ - ਖਾਲਿਸਤਾਨ ਭਿੰਡਰਾਂਵਾਲਾ ਟਾਈਗਰਜ਼ ਫੋਰਸ ( ਮਾਨੋਚਾਹਲ )
( ਸ਼ਹੀਦੀ 19 ਨਵੰਬਰ 1992 )

ਭਾਈ ਹਰਨਾਮ ਸਿੰਘ ਸਾਂਘਨਾ  ਉਰਫ ਸੇਖੋਂ ਪਿੰਡ ਸਾਂਘਨਾ  ਜ਼ਿਲਾ ਅਮ੍ਰਿਤਸਰ ਵਿਖੇ ਸਰਦਾਰ ਗੁਰਮੁਖ ਸਿੰਘ ਜੀ ਦੇ ਘਰ ਮਾਤਾ ਹਰਭਜਨ ਕੌਰ ਜੀ ਦੀ ਕੁਖੋਂ ਸਾਲ 1972 ਦੇ ਦਿਨ ਪੈਦਾ ਹੋਏ |
ਆਪਜੀ 5 ਭਾਈ ਅਤੇ ਭੇਨ ਸਨ ,ਭਾਈ ਸਾਹਿਬ ਜੀ ਨੇ ਪਿੰਡ ਸਾਂਘਨਾ   ਦੇ ਹੀ ਹੈ ਸਕੂਲ ਤੋਂ ਆਪਣੀ ਮੁਢਲੀ ਵਿਧੀਆ ਹਾਸਿਲ ਕੀਤੀ |
ਬਚਪਨ ਤੋਂ ਹੀ ਆਪਜੀ ਦਾ ਸਿਖੀ ਪ੍ਰਤੀ ਗਹਿਰਾ ਲਗਾਵ ਸੀ ਜਿਸ ਲਈ ਆਪਜੀ ਨੇ ਘਰ ਕਿਸੇ ਨਾਲ ਗਲ ਨਾ ਕਰਦਿਆਂ ਆਪਜੀ ਹੀ ਸਿਧੇ ਬਾਬਾ ਚਰਨ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਕੋਲ ਚਲੇ ਗਏ |
ਕਾਫੀ ਦਿਨਾ ਬਾਦ ਭਾਈ ਸਾਹਿਬ ਜੀ ਦੇ ਮਾਤਾ ਅਤੇ ਪਿਤਾ ਜੀ ਨੇ ਭਾਈ ਸਾਹਿਬ ਜੀ ਨੂੰ ਘਰ ਵਾਪਸ ਆਉਣ ਲਈ ਕਿਹਾ ਤੇ ਭਾਈ ਸਾਹਿਬ ਜੀ ਦਾ ਅਗੇ ਦੀ ਪੜਾਈ ਵਾਸਤੇ ਗੁਰੂ ਰਾਮ ਦਾਸ ਜੀ ਸਕੂਲ ਚ ਦਾਖਿਲਾ ਕਰਵਾ ਦਿਤਾ |
ਭਾਈ ਸਾਹਿਬ ਜੀ ਬੇਸ਼ਕ ਚਾਟੀਵਿੰਡ ਪੜਨ ਦੇ ਤੋਰ ਤੇ ਚਲੇ ਪਰ ਓਹਨਾਂ ਦਾ ਮਨ ਗੁਰੂ ਘਰ ਤੋਂ ਬਿਨਾ ਕੀਤੇ ਹੋਰ ਨਾ ਲਗਿਆ | ਆਪਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਹੀ ਕਰਨਾ ਚਾਹੁੰਦੇ ਸੀ | ਸ਼ਾਇਦ ਇਸੇ ਲਈ ਹੀ ਅਕਾਲ ਪੁਰਖ ਨੇ ਓਹਨਾਂ ਨੂੰ ਬਹੁਤ ਹੀ ਪਿਆਰਾ ਸੁਭਾਵ ਬਖਸ਼ਿਆ ਸੀ ਅਤੇ ਨਾਲ ਹੀ ਸੋਹਨਾ ਸੁੰਦਰ ਚੇਹਰਾ ਜੋ ਵੀ ਆਪਜੀ ਨੂੰ ਵੇਖਦਾ ਮਿਲਦਾ ਵੇਖ ਕੇ ਖੁਸ਼ ਹੋ ਜਾਂਦਾ |
ਪਰ ਕਿਸੇ ਨੂੰ ਕੋਈ ਖਬਰ ਨਹੀ ਸੀ ਕੀ ਇਹ ਤਾਂ ਇਕ ਆਉਣ ਵਾਲਿਆਂ ਸਮਿਆਂ ਦਾ ਯੋਧਾ ਹੈ ਜੋ ਯੁਧ ਦੇ ਮੈਦਾਨ ਵਿਚ ਇੰਦਰਾ ਵਲੋਂ ਕੀਤੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਵਿਚ ਮਾਰ ਦਿਤੇ ਗਏ ਹਜ਼ਾਰਾਂ ਬੇ ਗੁਨਾਹਾ ਸਿਖਾਂ ਦੇ ਕਤਲ ਦਾ ਬਦਲਾ ਲੇਨ ਲਈ ਖਾਦ੍ਕੁਆਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜਨ ਨੂੰ ਪੈਦਾ ਹੋਇਆ ਹੈ |

ਭਾਈ ਸਾਹਿਬ ਜੀ ਘਰ ਤੋਂ ਸਕੂਲ ਨੂੰ ਜਾਂਦੇ ਸਕੂਲ ਤੋਂ ਬਾਦ ਸਿਧੇ ਸ੍ਰੀ ਦਰਬਾਰ ਸਾਹਿਬ ਚਲੇ ਜਾਂਦੇ , ਓਹਨਾਂ ਦਾ ਇਹ ਨਿਤ ਦਾ ਨਿਆਮ ਬਣ ਚੁਕਿਆ ਸੀ | ਇਸੇ ਨਿਆਮ ਦੇ ਤਹਿਤ ਭਾਈ ਸਾਹਿਬ ਜੀ ਦੀ ਮੁਲਾਕਤ ਖਾਲਿਸਤਾਨ ਭਿੰਡਰਾਂਵਾਲਾ ਟਾਈਗਰਜ਼ ਫੋਰਸ  ਦੇ ਭਾਈ ਕਾਰਜ ਸਿੰਘ ਥਾੰਡੇ ਨਾਲ ਹੋਈ | ਭਾਈ ਹਰਨਾਮ ਸਿੰਘ ਸਾਂਘਨਾ ਜੀ ਨੇ ਆਪਣੀ ਮਨ ਦੀ ਇਛਾ ਜ਼ਾਹਿਰ ਕੀਤੀ ਅਤੇ ਭਾਈ ਥਾੰਡੇ ਜੀ ਨੂੰ ਕਿਹਾ ਕੀ ਮੈਂ ਆਪਜੀ ਜੀਆਂ ਨਾਲ ਮਿਲ ਕੇ ਪੰਥ ਦੀ ਸੇਵਾ ਕਰਨਾ ਚਾਹੁੰਦਾ ਹਾਂ |
ਭਾਈ ਕਾਰਜ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਸਿਰ ਤੋਂ ਲੇਕੇ ਪੈਰਾਂ ਤਕ ਨਿਹਾਰਿਆ ਤੇ ਕਹਿਣ ਲਗੇ ਬਚੇ ਹਾਲੇ ਤੁਹਾਡੀ ਉਮਰ ਪੜਨ ਲਿਖਣ ਦੀ ਹੈ ਜਾਓ ਇਕ ਚੰਗੇ ਬਚੇ ਵਾਂਗ ਪੜ੍ਹੋ ਹਾਲੀ |
ਪਰ ਭਾਈ ਹਰਨਾਮ ਸਿੰਘ ਜੀ ਸਾਂਘਨਾ  ਨੇ ਇਕ ਨਾ ਸੁਨੀ ਅਤੇ ਕਿਹਾ ਨਹੀ ਤੁਸੀਂ ਆਪਣੇ ਨਾਲ ਮਿਲਾ ਲਵੋ |
ਭਾਈ ਹਰਨਾਮ ਸਿੰਘ ਸਾਂਘਨਾ  ਉਰਫ ਸੇਖੋਂ ਘਰੋਂ ਸਕੂਲ ਜਾਂਦੇ ਹਨ ਬਸ ਇਨਾਂ ਹੀ ਘਰ ਦੀਆਂ ਨੂੰ ਪਤਾ ਹੈ ਬਾਕੀ ਕੁਝ ਨੀ ਦਸਿਆ ਕੀ ਓਹ ਕਿਥੇ ਜਾਂਦੇ ਹਨ ਓਹ ਤਾਂ ਪੰਥ ਦਾ ਇਕ ਜੁਝਾਰੂ ਯੋਧਾ ਬਣਨ ਨੂੰ ਉਤਾਵਲੇ ਹੋਏ ਜਾ ਰਿਹੇ ਸਨ |ਇਕ ਗੁਰੂ ਪਿਤਾ ਦੀ ਬਖਸ਼ਿਸ਼ ਹੋਈ ਤੇ ਓਹਨਾਂ ਨੇ ਪੰਜ ਪਿਆਰਿਆਂ ਤੋਂ ਅਮ੍ਰਿਤ ਦੀ ਦਾਤਿ ਲੈ ਕੇ ਪੂਰਨ ਗੁਰੂ ਵਾਲੇ ਬਣ ਗਏ |
1984 ਤੋਂ ਬਾਦ ਇਕ ਬਾਰ ਫੇਰ ਭਾਰਤੀ ਸੁਰਖੀਆਂ ਫੋਰਸਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਜਿਸਨੂੰ ਭਾਰਤੀ ਸੇਨਾ ਨੇ ਨਾਂ ਦਿਤਾ ਸੀ ''' ਅਪ੍ਰੇਸ਼ਨ ਬਲੇਕ ਥੰਡਰ'''
ਓਸ ਦਿਨ ਭਾਈ ਹਰਨਾਮ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਗਏ ਸਨ ਜੋ ਬਾਦ ਚ ਕਦੀ ਨੀ ਘਰ ਪਰਤੇ | ਮਾਤਾ ਪਿਤਾ ਨੇ ਸਕੂਲ ਪਤਾ ਕੀਤਾ ਸਕੂਲ ਤੋਂ ਹੀ ਪਤਾ ਲਗਾ ਕੀ ਭਾਈ ਹਰਨਾਮ ਸਿੰਘ ਕਾਫੀ ਦਿਨਾਂ ਤੋਂ ਸਕੂਲ ਆਏ ਹੀ ਨਹੀ ਹਨ |ਭਾਈ ਸਾਹਿਬ ਜੀ ਦੇ ਮਾਤਾ ਪਿਤਾ ਰਿਸ਼ਤੇ ਦਰਾਂ ਦੇ ਪਤਾ ਕਰ ਲਇਆ ਕੁਝ ਪਤਾ ਨੀ ਲਗਿਆ , ਹਰ ਥਾਂ ਲਬਿਆ ਪਰ ਕੋਈ ਜਾਣਕਾਰੀ ਨਹੀ ਮਿਲ ਸਕੀ |

ਅਪ੍ਰੇਸ਼ਨ ਬਲੇਕ ਥੰਡਰ ਦੀ ਵੀਡੀਓ ਗਰਾਫੀ ਰਹਿਣ ਸ੍ਰੀ ਦਰਬਾਰ ਸਾਹਿਬ ਜੀ ਬਾਰੇ ਅਪ੍ਰੇਸ਼ਨ ਬਲੇਕ ਥੰਡਰ ਦਿਖਾਇਆ ਜਾ ਰਿਹਾ ਸੀ ਅਚਾਨਕ ਮਾਤਾ ਪਿਤਾ ਨੇ ਵੇਖਿਆ ਦੋ ਸਿੰਘ ਸਰੋਵਰ ਵਿਚੋਂ ਪਾਣੀ ਦੀ ਬਾਲ੍ਟੀ ਲੇਕੇ ਚਲੇ ਜਾ ਰਿਹੇ ਸੀ ਓਹਨਾਂ ਵਿਚ ਇਕ ਭਾਈ ਸਾਹਿਬ ਜੀ ਸਨ | ਮਾਤਾ ਪਿਤਾ ਨੂੰ ਸਮਝਣ ਚ ਬਹੁਤੀ ਦੇਰ ਨੀ ਲਗੀ ਅਸਲੀਅਤ ਸਮਝਣ ਚ ਕੀ ਓਹਨਾਂ ਦੇ ਬੇਟੇ ਦੇ ਮਨ ਚ ਕੀ ਚਲ ਰਿਹਾ ਸੀ |
ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਸੁਰਖਿਆ ਫੋਰਸਾਂ ਨੇ ਘੇਰਾ ਚ ਲੈ ਲਇਆ ਸੀ ਭਾਈ ਹਰਨਾਮ ਸਿੰਘ ਜੀ ਭਾਈ ਕਾਰਜ ਸਿੰਘ ਜੀ ਨੂੰ ਕਹਿ ਰਿਹੇ ਸਨ ਸਿੰਘ ਸਾਹਿਬ ਮੈਂ ਭਾਰਤੀ ਫੋਰਸਾਂ ਨਾਲ ਦੋ ਦੋ ਹਥ ਕਰਨਾ ਚਾਹੁੰਦਾ ਹਾਂ ਪਰ ਭਾਈ ਕਾਰਜ ਸਿੰਘ ਜੀ ਨੇ ਸਾਰੀਆਂ ਸੰਗਤਾਂ ਨੂੰ ਸਰਾਂ ਚ ਚਲੇ ਜਾਂ ਦੇ ਆਦੇਸ਼ ਕੀਤੇ ਤੇ ਭਾਈ ਹਰਨਾਮ ਸਿੰਘ ਜੀ ਨੂੰ ਕਿਹਾ ਕੀ ਚਲੇ ਜਾਓ ਇਹ ਮੇਰਾ ਆਦੇਸ਼ ਹੈ | ਤੁਹਾਡੀ ਉਮਰ ਸ਼ਹੀਦ ਹੋਣ ਦੀ ਨਹੀ ਤੁਸੀਂ ਪੰਥ ਦੇ ਲਈ ਜਿਉਂਦਾ ਰਹਿਣਾ ਹੈ ਸਮਾ ਆਉਣ ਤੇ ਪੰਥ ਨੂੰ ਸਖਤ ਲੋੜਾਂ ਹਨ ਤੁਹਾਡੀਆਂ ||
ਭਾਈ ਹਰਨਾਮ ਸਿੰਘ ਜੀ ਪਰਿਸਰ ਚੋਣ ਬਾਹਰ ਆਏ ਬਾਹਰ ਭਾਰਤੀ ਸੁਰਖਿਆ ਫੋਰਸਾਂ ਨੇ ਘੇਰਾ ਪਾਇਆ ਹੋਇਆ ਸੀ ਇਕ ਭਾਰਤੀ ਭਰੋਸੇ ਨੇ ਭਾਈ ਹਰਨਾਮ ਸਿੰਘ ਜੀ ਸਾਂਘਨਾ  ਵਲ ਇਸ਼ਾਰਾ ਕਰਕੇ ਕਿਹਾ ਇਹ ਸਿੰਘ ਭਾਈ ਕਾਰਜ ਸਿੰਘ ਥਾੰਡੇ ਦਾ ਸਾਥੀ ਹੈ |ਪੁਲਿਸ ਨੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਇਆ ਅਤੇ ਜੇਲ ਭੇਜ ਦਿਤਾ |ਭਾਈ ਸਾਹਿਬ ਜੀ ਤੇ ਕਈ ਫਰਜੀ ਮਾਮਲੇ ਬਣਾ ਦਿਤੇ | ਪੰਜਾਬ ਪੁਲਿਸ ਨੇ ਪੁਛ ਤਾਛ ਲਈ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਇਆ ਪੁਲਿਸ ਨੇ ਕਿਹਾ ਕੀ ਆਪ ਦੇ ਬੇਟੇ ਨੂੰ ਸ੍ਰੀ ਦਰਬਾਰ ਸਾਹਿਬ ਚੋਣ ਗ੍ਰਿਫਤਾਰ ਕੀਤਾ ਹੈ | ਮਾਤਾ ਪਿਤਾ ਭਾਈ ਸਾਹਿਬ ਜੀ ਨੂੰ ਮਿਲਣ ਜੇਲ ਚਲੇ ਗਏ ਭਾਈ ਸਾਹਿਬ ਜੀ ਨੂੰ ਵੇਖਦਿਆਂ ਮਾਂ ਨੇ ਕਿਝਾ ਪੁਤ ਤੂੰ ਇਹ ਕਿਹੜਾ ਰਾਹ ਫੜਿਆ ? ਭਾਈ ਸਾਹਿਬ ਜੀ ਨੇ ਕਿਹਾ ਜਿਸ ਰਾਹ ਤੇ ਚਲਨਾ ਸੀ ਮੈਂ ਪੰਥ ਦੀ ਸੇਵਾ ਦੀ ਰਾਹੇ ਚਲਿਆ ਹਾਂ |ਮਾਂ ਅੱਜ ਤੇਰੇ ਤਿਨ ਹੀ ਬੇਟੇ ਰਹਿਨੇ ਸੀ ਜੋ ਕੀ ਚਾਰ ਹਾਂ ਇਹ ਭਾਈ ਕਾਰਜ ਸਿੰਘ ਜੀ ਦਾ ਆਦੇਸ਼ ਸੀ ਜਿਸ ਕਰਕੇ ਮੈਨੂ ਬਾਹਰ ਆਉਣਾ ਪਾਇਆ ਪਰ ਮੇਰੀ ਸੇਵਾ ਅਧੂਰੀ ਹੈ ਮੇਰੀਆਂ ਆਖਿਰੀ ਸਵਾਸਾਂ ਤਕ ਜੋ ਸੇਵਾ ਗੁਰੂ ਪਿਤਾ ਨੇ ਮੈਨੂ ਸੋੰਪੀ ਹੈ ਓਹ ਪੂਰੀ ਕਰਨੀ ਹਾਲੀ ਬਾਕੀ ਹੈ ਮੇਰਾ ਫਿਕਰ ਨਾ ਕਰੀਂ ਵਾਹਿਗੁਰੂ ਮੇਰੇ ਅੰਗ ਸੰਗ ਹਨ |
ਜੇਲ ਵਿਚ ਭਾਈ ਸਾਹਿਬ ਜੀ ਦੀ ਮੁਲਾਕਾਤ ਦਸਮੇਸ਼ ਰਜਿਮੇੰਟ ਦੇ ਭਾਈ ਸ਼ੀਤਲ ਸਿੰਘ ਜੀ ਮਤੇਵਾਲ ਨਾਲ ਹੋਈ | ਭਾਈ ਸ਼ੀਤਲ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਜਮਾਨਤ ਤੇ ਰਿਹਾ ਕਰਵਾ ਦਿਤਾ |ਜਮਾਨਤ ਤੇ ਰਿਹਾ ਹੋਣ ਤੋਂ ਬਾਦ ਭਾਈ ਸਾਹਿਬ ਜੀ ਕੁਝ ਦਿਨਾਂ ਬਾਦ ਘਰ ਆਏ ਘਰ ਆਕੇ ਮਾਤਾ ਪਿਤਾ ਨੂੰ ਕਹਿਣ ਲਗੇ ਮੈਂ ਜਮਾਨਤ ਤੇ ਬਾਹਰ ਆਈਆਂ ਹਾਂ ਹੁਣ ਮੇਰਾ ਜੀਵਨ ਸਿਰਫ ਪੰਥ ਦੀ ਸੇਵਾ ਹੈ ਜੇ ਕਰ ਕਿਸੇ ਗੱਲੋ ਡਰ ਹੈ ਤਾਂ ਮੇਰੇ ਤੋਂ ਨਾਤੇ ਤੋੜ ਸਕਦੇ ਹੋ  |
ਕੁਝ ਦਿਨ ਹੋਏ ਸੀ ਕੀ ਆਪਜੀ ਦੇ ਮਾਤਾ ਪਿਤਾ ਨੂੰ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਮਿਲੇ ਓਹਨਾਂ ਨੇ ਕਿਹਾ ਆਪਜੀ ਦੇ ਸਪੂਤ ਭਾਈ ਕਾਰਜ ਸਿੰਘ ਜੀ ਥਾੰਡੇ ਹੋਰਾਂ ਨਾਲ ਮਿਲ ਕੇ ਪੰਥ ਦੀ ਮਹਾਨ ਸੇਵਾ ਕਮਾ ਰਿਹੇ ਹਨ ਵੜੀ ਖੁਸ਼ੀ ਹੈ |
੧੯੯੧ ਚ ਭਾਈ ਸਾਹਿਬ ਦੀਆਂ ਪੰਜਾਬ ਪੁਲਿਸ ਨਾਲ ਲਗਾਤਾਰ ਤਿਨ ਚਾਰ ਟਾਕਰੇ ਹੋਏ ਇਹਨਾਂ ਹੀ ਇਕ ਮੁਕਾਬਲਿਆਂ ਚ ਭਾਈ ਸਾਹਿਬ ਜੀ ਦੇ ਚਾਰ ਸਾਥੀ ਸ਼ਹੀਦੀ ਪ੍ਰਾਪਤ ਕਰ ਗਏ | ਪੰਜਾਬ ਪੁਲਿਸ ਨੇ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਸ਼ਹੀਦਾ ਦੇ ਸ਼ਹੀਦੀ ਸਰੂਪਾਂ ਦੀ ਪਹਿਚਾਨ ਕਰਵਾਉਣ ਲਈ ਬੁਲਾ ਲਇਆ ਅਤੇ ਭਾਈ ਸਾਹਿਬ ਜੀ ਦੇ ਸ਼ਹੀਦੀ ਸਰੂਪ ਦੀ ਪਹਿਚਾਨ ਕਰਨ ਨੂੰ ਕਿਹਾ |
 ਜਿਸ ਸਰੂਪ ਨੂੰ ਪੁਲਿਸ ਨੇ ਭਾਈ ਸਾਹਿਬ ਜੀ ਦਾ ਸਰੂਪ ਕਰਕੇ ਕਿਹਾ ਭਾਈ ਸਾਹਿਬ ਜੀ ਦੇ ਮਾਤਾ ਹਰਭਜਨ ਕੌਰ ਜੀ ਨੇ ਪੰਜਾਬ ਪੁਲਿਸ ਨੂੰ ਝੂਠ ਬੋਲ ਕੇ ਕਿਹਾ ਕੀ ਇਹ ਮੇਰਾ ਪੁਤ ਹੈ |
ਕੁਝ ਕੁ ਦਿਨ ਬੀਤੇ ਕੀ ਭਾਈ ਸਾਹਿਬ ਜੀ ਨੇ ਪਿੰਡ ਘਰ ਦਾ ਦੋਰਾ ਕੀਤਾ ਭਾਈ ਸਾਹਿਬ ਜੀ ਦੇ ਮਾਂ ਨੇ ਵੜੀ ਕੋਸ਼ਿਸ਼ ਕੀਤੀ ਪੁਤ ਇਹ ਰਾਹ ਛਡ ਦੇ ਪੰਜਾਬ ਪੁਲਿਸ ਤੇਰੇ ਪਿਛੇ ਹੈ ਕੀ ਪਤਾ ਕਦੋਂ ਮੀਡੀਆ ਦੀਆਂ ਨਜ਼ਰਾਂ ਚ ਆ ਜਾਵੇਂ ਤੂੰ ਛਡ ਦੇ ਇਹ ਰਾਹ |ਨਾਲ ਹੀ ਕਿਹਾ ਕੀ ਅਸੀਂ ਤੇਨੁ ਭਾਰਤ ਤੋਂ ਬਾਹਰ ਭੇਜ ਦੇਂਦੇ ਹਾਂ |
ਪਰ ਭਾਈ ਹਰਨਾਮ ਸਿੰਘ ਟਸ ਤੋਂ ਮਸ ਨਾ ਹੋਏ ਵੜੀ ਦ੍ਰਿੜਤਾ ਨਾਲ ਕਿਹਾ ਮੇਰੇ ਜੀਵਨ ਤੇ ਅਧਿਕਾਰ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਹੈ ਮੈਂ ਸ੍ਰੀ ਦਰਬਾਰ ਸਾਹਿਬ ਅਰਦਾਸ ਕਰ ਚੁਕਿਆ ਹਾਂ ਕੀ ਮੈਂ ਸ੍ਰੀ ਦਰਬਾਰ ਸਾਹਿਬ ਜੀ ਤੇ ਕੀਤੇ ਹਮਲੇ ਦਾ ਬਦਲਾ ਲੇਣਾ ਹੈ | ਇਹ ਗੱਲ ਕਹਿ ਕੇ ਭਾਈ ਸਾਹਿਬ ਘਰੋਂ ਚਲੇ ਗਏ ਅਤੇ ਰੂਪੋਸ਼ ਹੋ ਗਏ | ਭਾਈ ਸਾਹਿਬ ਚਾਹੁੰਦੇ ਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਆਪਣਾ ਜੀਵਨ ਸੁਖੇਲਾ ਜੀ ਸਕਦੇ ਸੀ ਪਰ ਭਾਈ ਹਰਨਾਮ ਸਿੰਘ ਜੀ ਸੰਘਣਾ ਉਰਫ ਸੇਖੋਂ ਨੇ ਐਸਾ ਨਹੀ ਕੀਤਾ |
ਕੁਝ ਦਿਨਾਂ ਬਾਦ ਇਕ ਪ੍ਰੇਸ ਨੋਟ ਰਾਹੀਂ ਆਪਣੀ ਛੱਡੀ ਕਲਾ ਦੀ ਖਬਰ ਅਖਬਾਰਾਂ ਚ ਜਾਰੀ ਕੀਤੀ |
ਭਾਈ ਸਾਹਿਬ ਜੀ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਦੇ ਲਮ੍ਹੇ ਸਮੇ ਬਾਦ ਭਾਈ ਸਾਹਿਬ ਜੀ ਭਾਈ ਸੁਰਜੀਤ ਸਿੰਘ ਜੀ ਬਹਿਲਾ ਦੇ ਨਾਲ ਸ਼ਾਮਿਲ ਹੋ ਗਏ | ਹੁਣ ਫੇਰ ਨਿਦ੍ੜਕ ਸਿਖ ਪੰਥ ਦੀ ਸੇਵਾ ਸ਼ੁਰੂ ਕਰ ਦਿਤੀ | ਭਾਈ ਸੁਰਜੀਤ ਸਿੰਘ ਜੀ ਬਹਿਲਾ ਸੀ ਭਾਰਤੀ ਸੇਨਾ ਨਾਲ ਮੁਠਭੇੜ ਹੋ ਗਈ ਜਿਸ ਵਿਚੋਂ ਭਾਈ ਹਰਨਾਮ ਸਿੰਘ ਇਕ ਬਾਰ ਫੇਰ ਨਿਕਲਣ ਚ ਕਾਮਯਾਬ ਹੋ ਗਏ ਅਤੇ ਏਸ ਕਾਰਵਾਈ ਤੋਂ ਬਾਦ ਭਾਈ ਸਾਹਿਬ ਜੀ ਕਲਕਤਾ ਚਲੇ ਗਏ |
ਕਿਸੇ ਗੱਦਾਰ ਮੁਖਬਰ ਨੇ ਏਸ ਗਲ ਦੀ ਸੂਹ ਪੰਜਾਬ ਪੁਲਿਸ ਨੂੰ ਦੇ ਦਿਤੀ ਪੰਜਾਬ ਪੁਲਿਸ ਭਾਈ ਹਰਨਾਮ ਸਿੰਘ ਜੀ ਦੇ ਪਿਛੇ ਕਲਕਤਾ ਪਹੁੰਚ ਗਈ ਤੇ ਓਥੋਂ ਆਪਜੀ ਨੂੰ ਗ੍ਰਿਫਤਾਰ ਕਰ ਲਇਆ ਗਿਆ |
ਗ੍ਰਿਫਤਾਰ ਕਰਨ ਤੋਂ ਬਾਦ ਭਾਈ ਸਾਹਿਬ ਜੀ ਤੇ ਅਖਾਂ ਮਿਚ ਕੇ ਅਨ੍ਹਾ ਤਸ੍ਤ੍ਦ ਢਾਹਿਆ  ਗਿਆ |
19ਨਵੰਬਰ 1992 ਨੂੰ ਭਾਈ ਹਰਨਾਮ ਸਿੰਘ ਜੀ ਸਾਂਘਨਾ  ਉਰਫ ਸੇਖੋਂ ਤੇ ਬੇ ਇੰਤਹਾ ਅਤਿਆਚਾਰ ਕਰਦਿਆ ਸ਼ਹੀਦ ਕਰ ਦਿਤਾ |
ਦੂਜੇ ਦਿਨ 20 ਨਵੰਬਰ 1992 ਨੂੰ ਅਖਬਾਰਾਂ ਚ ਇਕ ਝੂਠੀ ਮੁਠਭੇੜ ਬਣਾ ਕੇ ਖਬਰ ਲਗਾ ਦਿਤੀ ਗਈ ਸੀ |
ਭਾਈ ਸਾਹਿਬ ਜੀ ਬਹੁਤ ਹੀ ਛੋਟੀ ਉਮਰੇ ਆਪਣੇ ਘਰ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਵੱਡਮੁਲਾ ਯੋਗ੍ਧਾਨ ਦਿਤਾ | ਵਾਕਿਆ ਹੀ ਬਹਾਦੁਰੀ ਦੀ ਕੋਈ ਉਮਰ ਤਹਿ ਨਹੀ ਹੁੰਦੀ ਭਾਈ ਸਾਹਿਬ ਜੀ ਇਕ ਨਿਡਰ ਯੋਧਾ ਦੇ ਰੂਪ ਚ ਹੀ ਪੈਦਾ ਹੋਏ ਸਨ |
ਆਓ ਓਹਨਾਂ ਦੇ ਸ਼ਹੀਦੀ ਦਿਹਾੜੇ ਤੇ ਓਹਨਾਂ ਦੀ ਸੇਵਾ ਲਈ ਸ਼ਰਧਾ ਦੇ ਫੁੱਲ ਭੇਟ ਕਰੀਏ ਐਸੇ ਮਹਾਨ ਸੂਰਮਿਆਂ ਨੂੰ ਇਤਿਹਾਸ ਕਦੀ ਨੀ ਭੁਲਾ ਸਕਦਾ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੁਰਮੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com










Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ