ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ - ਲੇਫ੍ਟਿਨੇੰਟ ਜਨਰਲ ਖਾਲਿਸਤਾਨ ਕਮਾਂਡੋ ਫੋਰਸ
( ਸ਼ਹੀਦੀ 14 ਨੰਵਬਰ 1987)
ਸੋਰਿਠ ਮਹਲਾ ੫ ॥
ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ
॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਉਪਰਿ ਬਲਿ ਜਾਈ ॥
ਦਿਨਸੁ ਦਿਨਸ ਰੇਨਿ ਸਾਸਿ ਸਾਸਿ
ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ
ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥
ਸ਼ਹੀਦ ਭਾਈ ਤਰਸੇਮ ਸਿੰਘ ਜੀ ਦਾ ਜਨਮ ਮਾਤਾ ਇੰਦਰ ਕੌਰ ਦੀ ਕੁੱਖੋਂ ਸੰਨ 1961 ਵਿਚ ਪਿਤਾ ਸ੍ਰ: ਕਿਹਰ ਸਿੰਘ ਦੇ ਘਰ ਪਿੰਡ ਕੋਹਾੜ ਨੇੜੇ ਕਾਦੀਆਂ, ਜ਼ਿਲਾ ਗੁਰਦਾਸਪੁਰ ਵਿਚ ਹੋਇਆ।
ਆਪ ਜੀ ਪੰਜ ਭਰਾ ਸਨ ਤੇ ਤਿੰਨ ਭੈਣਾਂ ਸਨ। ਪਰਿਵਾਰ ਖੇਤੀਬਾੜੀ ਦਾ ਧੰਧਾ ਕਰਦਾ ਸੀ। ਭਾਈ ਤਰਸੇਮ ਸਿੰਘ ਕੋਹਾੜ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਉ¤ਚ ਵਿਦਿਆ ਡੀ.ਏ.ਵੀ. ਹਾਈ ਸਕੂਲ ਕਾਦੀਆਂ ਤੋਂ ਪ੍ਰਾਪਤ ਕੀਤੀ। ਉਚੇਰੀ ਵਿਦਿਆ ਹਾਸਲ ਕਰਨ ਲਈ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਚ ਪ੍ਰੀ-ਇੰਜੀਨੀਅਰਿੰਗ ਵਿਚ ਦਾਖ਼ਲਾ ਲਿਆ ਤੇ ਇਮਤਿਹਾਨ ਵਿਚ ਅੱਵਲ ਦਰਜੇ ਵਿਚ ਪਾਸ ਹੋਏ। ਆਪ ਜੀ ਦੀ ਇੰਜੀਨੀਅਰ ਬਣਨ ਦੀ ਖ਼ਾਹਸ਼ ਸੀ ਪਰ ਦਾਖ਼ਲਾ ਨਾ ਮਿਲਣ ਕਰਕੇ ਪੂਰੀ ਨਾ ਹੋ ਸਕੀ।
ਭਾਈ ਤਰਸੇਮ ਸਿੰਘ ਨੇ ਬਟਾਲੇ ਦੇ ਪਾਲੀਟੈਕਨਿਕ ਵਿਚ ਦਾਖ਼ਲਾ ਲਿਆ, ਇਸ ਸਮੇਂ ਦੌਰਾਨ ਇੱਕ ਵਿਦਿਆਰਥੀ ਮਾਨ ਸਿੰਘ ਦਾ ਕਤਲ ਹੋ ਗਿਆ ਤੇ ਭਾਈ ਸਾਹਿਬ ਇਸ ਕਤਲ ਕੇਸ ਵਿਚ ਦੋ ਸਾਲ ਗੁਰਦਾਸਪੁਰ ਜੇਲ• ਵਿਚ ਬੰਦ ਰਹੇ।
ਮਾਨ ਸਿੰਘ ਦੇ ਕਤਲ ਕੇਸ ਵਿਚ ਭਾਈ ਤਰਸੇਮ ਸਿੰਘ ਨੂੰ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ, ਪਰ ਉਹ ਹਾਈ ਕੋਰਟ ਵਿਚ ਅਪੀਲ ਕਰਨ ਤੋਂ ਬਾਅਦ ਬਰੀ ਹੋ ਗਏ। ਰਿਹਾਈ ਤੋਂ ਬਾਅਦ ਆਪ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਸਫ਼ਲ ਨਾ ਹੋ ਸਕੇ। ਕਈ ਪ੍ਰਾਈਵੇਟ ਕੰਮ-ਧੰਧੇ ਕਰਨ ਦੇ ਉਪਰਾਲੇ ਕੀਤੇ ਪਰ ਮਨ ਨਾ ਲੱਗਾ। ਜੇਲ•-ਬੰਦੀ ਦੇ ਦਿਨਾਂ ਦੌਰਾਨ ਜੇਲ• ਅੰਦਰ ਦੋ ਨਕਸਲਬਾੜੀ ਖਾੜਕੂਆਂ ਗੁਰਮੀਤ ਸਿੰਘ ਤੇ ਨਿਰਮਲ ਸਿੰਘ ਨਾਲ ਮੁਲਾਕਾਤ ਹੋਈ, ਜਿਸ ਨਾਲ ਆਪ ਜੂਝਾਰੂ ਵਿਚਾਰਧਾਰਾ ਦੇ ਮੁੱਦਈ ਬਣ ਗਏ।
ਸਤੰਬਰ-ਅਕਤੂਬਰ 1983 ਵਿਚ ਭਾਈ ਤਰਸੇਮ ਸਿੰਘ ਕੋਹਾੜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਕਰਨ ਗਏ, ਸੰਤ ਗਿ: ਜਰਨੈਲ ਸਿੰਘ ਜੀ ਦੇ ਇਨਕਲਾਬੀ ਵਿਚਾਰ ਸੁਣੇ ਤੇ ਸੰਤ ਜੀ ਦੇ ਵਿਚਾਰਾਂ ਦੇ ਮੁਰੀਦ ਬਣ ਗਏ। ਹਫ਼ਤੇ ਵਿਚ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਤ ਗਿ: ਜਰਨੈਲ ਸਿੰਘ ਜੀ ਦੇ ਵਿਚਾਰ ਸੁਣਨ ਲਈ ਜ਼ਰੂਰ ਜਾਂਦੇ। ਸੰਤਾਂ ਦੀ ਸੰਗਤ ਕਰਦਿਆਂ ਭਾਈ ਤਰਸੇਮ ਸਿੰਘ ਜੀ ਅੰਮ੍ਰਿਤ ਛਕ ਕੇ ਸਿੱਖੀ ਵਿਚ ਪ੍ਰਪੱਕ ਹੋ ਗਏ ਤੇ ਹੌਲੀ-ਹੌਲੀ ਸੰਤਾਂ ਦੇ ਵਿਸ਼ਵਾਸ ਪਾਤਰ ਬਣ ਗਏ।
ਜਨਰਲ ਸੁਬੇਗ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ਅਤੇ ਭਾਈ ਸਾਹਿਬ ਦੀ ਡਿਊਟੀ ਸ੍ਰੀ ਦਰਬਾਰ ਸਾਹਿਬ ਅੰਦਰ ਆਉਣ-ਜਾਣ ਵਾਲੇ ਸ਼ੱਕੀ ਬੰਦਿਆਂ ਉ¤ਪਰ ਨਜ਼ਰ ਰੱਖਣ 'ਤੇ ਲਾ ਦਿੱਤੀ। ਇਸ ਉਪਰੰਤ ਸੰਤਾਂ ਦੀ ਸੁਰੱਖਿਆ ਦਾ ਕੰਮ ਵੀ ਬੜੀ ਤਨਦੇਹੀ ਨਾਲ ਨਿਭਾਉਂਦੇ ਰਹੇ।
ਅਪ੍ਰੈਲ 1984 ਵਿਚ ਭਾਈ ਤਰਸੇਮ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਪਰਮਜੀਤ ਕੌਰ ਪੁੱਤਰੀ ਸ੍ਰ: ਹਰਬੰਸ ਸਿੰਘ ਦਿਆਲਗੜ• ਨਾਲ ਹੋਇਆ। ਇਸ ਤੋਂ ਬਾਅਦ ਆਪ ਜੀ ਘਰ ਇੱਕ ਭੁਝੰਗੀ ਦਾ ਜਨਮ ਹੋਇਆ।
ਜੂਨ 1984 ਤੋਂ ਕੁਝ ਦਿਨ ਪਹਿਲਾਂ ਸੰਤਾਂ ਦੇ ਹੁਕਮ 'ਤੇ ਆਪਣੇ ਪਿੰਡ ਕੋਹਾੜ ਚਲੇ ਗਏ। ਸੰਤ ਜੀ ਦਾ ਹੁਕਮ ਸੀ,''ਤਰਸੇਮ ਸਿੰਘ ਘਰ ਜਾ ਕੇ ਅਵੇਸਲੇ ਨਹੀਂ ਹੋਣਾ, ਪੂਰੀ ਹੁਸ਼ਿਆਰੀ ਨਾਲ ਰਹਿਣਾ, ਸਮਾਂ ਬੜਾ ਸਖ਼ਤ ਆ ਰਿਹਾ ਹੈ, ਸਿੱਖ ਕੌਮ ਦੀ ਆਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣਾ।'' ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਭਾਈ ਤਰਸੇਮ ਸਿੰਘ ਜੀ ਪ੍ਰੇਸ਼ਾਨ ਰਹਿਣ ਲੱਗ ਪਏ। ਇਸ ਸਮੇਂ ਦੌਰਾਨ ਆਪ ਜੀ ਦਾ ਮੇਲ ਬਾਬਾ ਰਣਜੀਤ ਸਿੰਘ ਦਿਆਲਗੜ•, ਵੱਸਣ ਸਿੰਘ ਜਫ਼ਰਵਾਲ, ਭਾਈ ਮਨਜੀਤ ਸਿੰਘ ਖੁਜਾਲਾ (ਗੁਰਦਾਸਪੁਰ), ਬਾਬਾ ਮੱਖਣ ਸਿੰਘ, ਭਾਈ ਜੋਗਾ ਸਿੰਘ ਬਿਸ਼ਨੰਦੀ, ਭਾਈ ਵਰਿਆਮ ਸਿੰਘ ਖੱਪਿਆਂ ਵਾਲੀ, ਭਾਈ ਹਰਜਿੰਦਰ ਸਿੰਘ ਜਿੰਦਾ ਅਰਜਨਪੁਰ ਨਾਲ ਹੋਇਆ ਤੇ ਇਨਾਂ ਸਿੰਘਾਂ ਨਾਲ ਰਲ ਕੇ 84 ਦੇ ਘੱਲੂਘਾਰੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ।
ਮਾਰਚ 1985 ਵਿਚ ਇਨਾਂ ਸਿੰਘਾਂ ਨੇ ਮਿਲ ਕੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦੀ ਸਥਾਪਨਾ ਕੀਤੀ, ਭਾਈ ਵੱਸਣ ਸਿੰਘ ਨੂੰ ਮੁਖੀ ਤੇ ਭਾਈ ਤਰਸੇਮ ਸਿੰਘ ਕੋਹਾੜ ਨੂੰ ਲੈਫ਼ਟੀਨੈਂਟ ਜਨਰਲ ਬਣਾਇਆ ਗਿਆ ਤੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਆਰੰਭ ਕਰ ਦਿੱਤਾ।
25 ਜਨਵਰੀ 1986 ਨੂੰ ਪੰਥਕ ਕਮੇਟੀ ਬਣਾਉਣ ਸਬੰਧੀ ਗੁਰਦੁਆਰਾ ਮਹਿਤਾ ਚੌਂਕ ਵਿਖੇ ਜੁਝਾਰੂ ਸਿੰਘਾਂ ਦੀ ਗੁਪਤ ਮੀਟਿੰਗ ਹੋਈ, ਇਸ ਪੰਥਕ ਕਮੇਟੀ ਮੈਂਬਰ ਵਜੋਂ ਭਾਈ ਤਰਸੇਮ ਸਿੰਘ ਕੋਹਾੜ ਦਾ ਨਾਂ ਤਜਵੀਜ਼ ਕੀਤਾ ਗਿਆ। ਪਰ ਭਾਈ ਸਾਹਿਬ ਨੇ ਆਪਣੀ ਥਾਂ ਭਾਈ ਵੱਸਣ ਸਿੰਘ ਜਫ਼ਰਵਾਲ ਦਾ ਨਾਂ ਪੇਸ਼ ਕੀਤਾ। ਪੰਜ ਮੈਂਬਰੀ ਕਮੇਟੀ ਦੇ ਪੰਜ ਮੁੱਢਲੇ ਮੈਂਬਰ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਵੱਸਣ ਸਿੰਘ ਜਫ਼ਰਵਾਲ ਤੇ ਗਿਆਨੀ ਅਰੂੜ ਸਿੰਘ ਸਨ। ਪੰਥਕ ਕਮੇਟੀ ਦਾ ਮੁੱਖ ਕਾਰਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸਿੱਖ ਸੰਘਰਸ਼ ਨੂੰ ਸੇਧ ਦੇਣਾ, ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰ ਕੇ ਅਗਵਾਈ ਦੇਣੀ ਤੇ ਸਿੱਖ ਕੌਮ ਦੀ ਆਜ਼ਾਦੀ ਲਈ ਫ਼ੈਸਲੇ ਕਰਨਾ ਸੀ।
ਵੱਸਣ ਸਿੰਘ ਜਫ਼ਰਵਾਲ ਦੇ ਪੰਥਕ ਕਮੇਟੀ ਮੈਂਬਰ ਨਿਯੁਕਤ ਹੋ ਜਾਣ 'ਤੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦਾ ਜਰਨੈਲ ਭਾਈ ਤਰਸੇਮ ਸਿੰਘ ਕੋਹਾੜ ਨੂੰ ਥਾਪਿਆ ਗਿਆ। ਸੰਨ 1986 ਵਿਚ ਖਾੜਕੂ ਸਿੰਘਾਂ ਦੀ ਇੱਕ ਮੀਟਿੰਗ ਦੌਰਾਨ ਭਾਈ ਮਨਬੀਰ ਸਿੰਘ ਚਹੇੜੂ ਅਤੇ ਭਾਈ ਤਰਸੇਮ ਸਿੰਘ ਕੋਹਾੜ ਦੇ ਗਰੁੱਪਾਂ ਦੀ ਏਕਤਾ ਹੋ ਗਈ ਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੀ ਸਥਾਪਨਾ ਕੀਤੀ ਗਈ। ਭਾਈ ਮਨਬੀਰ ਸਿੰਘ ਚਹੇੜੂ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਮੁੱਖ ਜਰਨੈਲ ਥਾਪਿਆ ਗਿਆ, ਜੋ ਜਨਰਲ ਹਰੀ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਭਾਈ ਤਰਸੇਮ ਸਿੰਘ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਦੇ ਤੌਰ 'ਤੇ ਸਿੰਘਾਂ ਦੀ ਅਗਵਾਈ ਕਰਨ ਲੱਗੇ। ਭਾਈ ਸਾਹਿਬ ਜੀ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਖਾੜਕੂ ਕਾਰਨਾਮਿਆਂ ਦੀਆਂ ਧੁੰਮਾਂ ਪੈ ਗਈਆਂ। ਖ਼ਾਲਿਸਤਾਨ ਕਮਾਂਡੋ ਫ਼ੋਰਸ ਦੀਆਂ ਸਾਰੀਆ ਕਾਰਵਾਈਆਂ ਦੀ ਜ਼ਿੰਮੇਵਾਰੀ ਜਨਰਲ ਹਰੀ ਸਿੰਘ ਤੇ ਲੈਫ: ਤਰਸੇਮ ਸਿੰਘ ਕੋਹਾੜ ਦੇ ਸਿਰ ਹੁੰਦੀ ਸੀ। ਇਨੀ ਦਿਨੀਂ 1986 ਵਿਚ ਖਾੜਕੂ ਸਿੰਘਾਂ ਨੇ ਭਾਰਤੋਂ ਪਾਰ ਤੋਂ ਹਥਿਆਰ ਪ੍ਰਾਪਤ ਕਰਨ ਦੇ ਯਤਨ ਆਰੰਭ ਦਿੱਤੇ ਸਨ।
ਪੰਜਾਬ ਪੁਲਿਸ ਅਨੁਸਾਰ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਸਿੰਘਾਂ ਦੀ ਗਿਣਤੀ 50 ਤੋਂ ਵੱਧ ਸੀ ਤੇ ਕੋਹਾੜ ਗਰੁੱਪ ਨੇ 7 ਸਟੇਨਗੰਨਾ, 9 ਰਿਵਾਲਵਰ 455-ਏ, 1 ਰਿਵਾਲਵਰ .38 ਬੋਰ, ਇੱਕ ਮਾਊਜ਼ਰ, ਪੰਜ ਰਾਈਫ਼ਲਾਂ 303, 3 ਬੰਦੂਕਾਂ ਬਾਰਾਂ ਬੋਰ ਤੇ 2 ਹੱਥ-ਗੋਲੇ ਪੁਲਿਸ ਤੇ ਸੁਰੱਖਿਆਂ ਫ਼ੋਰਸਾਂ ਤੋ ਖੋਹੇ ਸਨ। ਪੁਲਿਸ ਦਾ ਇਹ ਬਿਆਨ ਸਿੰਘਾਂ ਦੀ ਬੇ-ਮਿਸਾਲ ਬਹਾਦਰੀ ਨੂੰ ਰੂਪਮਾਨ ਕਰਦਾ ਹੈ। ਭਾਈ ਮਨਬੀਰ ਸਿੰਘ ਚਹੇੜੂ ਤੇ ਭਾਈ ਤਰਸੇਮ ਸਿੰਘ ਕੋਹਾੜ ਦੀ ਜੱਥੇਬੰਦੀ, 50-60 ਸਿੰਘ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਨਾਂ ਹੇਠ, ਜਿਨਾਂ ਕੋਲ ਨਾ ਕੋਈ ਕਿਲਾ, ਨਾ ਫ਼ੌਜ, ਨਾ ਕੋਈ ਹਥਿਆਰ, ਦੁਨੀਆਂ ਦੀ ਪੰਜਵੀਂ ਤਾਕਤ ਅਖਵਾਉਣ ਵਾਲੀ ਹਿੰਦੋਸਤਾਨ ਦੀ ਹਕੂਮਤ ਨਾਲ ਲੋਹਾ ਲੈ ਰਹੇ ਸਨ।
ਇਸ ਸਮੇਂ ਪੰਜਾਬ ਅੰਦਰ ਅਖ਼ੌਤੀ ਅਕਾਲੀ ਸੁਰਜੀਤ ਸਿਹੁੰ ਬਰਨਾਲਾ ਦੀ ਸਰਕਾਰ ਸੀ। ਪੰਜਾਬ ਪੁਲਿਸ ਮੁਖੀ ਰਿਬੇਰੋ ਅਤੇ ਪੰਜਾਬ ਦਾ ਗਰਵਨਰ ਸ਼ਰੇਆਮ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡ ਰਹੇ ਸਨ।
ਭਾਈ ਤਰਸੇਮ ਸਿੰਘ ਕੋਹਾੜ ਦਾ ਨਾਂ ਜੱਜ ਮਿਰਚੀਆ (ਸਾਜ਼ਿਸ਼ ਕਤਲ) 'ਚ ਤੇ ਲੁਬਾਣਿਆਂ ਵਾਲੀ ਬੱਸ ਕਾਂਡ ਵਿਚ ਵੀ ਬੋਲਦਾ ਸੀ। ਜਦੋਂ ਭਾਈ ਤਰਸੇਮ ਸਿੰਘ ਕੋਹਾੜ ਆਪਣੇ ਸਾਥੀ ਭਾਈ ਸੁਖਦੇਵ ਸਿੰਘ ਵਾਸੀ ਲਿੱਧੜ ਨਾਲ ਹਮੀਰਾ ਸ਼ਰਾਬ ਮਿੱਲ ਤੋਂ ਕਿਸੇ ਬੰਦੇ ਨੂੰ ਮਿਲ ਕੇ ਸਕੂਟਰ 'ਤੇ ਬਾਹਰ ਆ ਰਹੇ ਸਨ (ਉਸੇ ਵਿਅਕਤੀ ਨੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ) ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਸਰਕਾਰ ਨੇ ਦੋਵਾਂ ਸਿੰਘਾਂ ਨੂੰ ਕਾਲੇ ਕਾਨੂੰਨ ਟਾਡਾ ਅਧੀਨ ਨਾਭਾ ਜੇਲ• ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਸਿੰਘਾਂ ਨੂੰ ਇੱਕ ਸਾਲ ਲਈ ਪੂਨੇ ਜੇਲ• (ਮਹਾਂਰਾਸ਼ਟਰ) 'ਚ ਨਜ਼ਰਬੰਦ ਰੱਖਿਆ। ਪੂਨੇ ਜੇਲ• ਤੋਂ ਨਾਸਿਕ ਜੇਲ• ਲਿਆਂਦਾ ਗਿਆ ਤੇ ਉਥੋਂ ਪੰਜਾਬ ਪੁਲਿਸ ਨੇ ਦੋਹਾਂ ਸਿੰਘਾਂ ਭਾਈ ਤਰਸੇਮ ਸਿੰਘ ਕੋਹਾੜ ਤੇ ਭਾਈ ਸੁਖਦੇਵ ਸਿੰਘ ਲਿੱਧੜ ਨੂੰ ਪਿੰਡ ਅਗਵਾਨ ਖ਼ੁਰਦ ਦੇ ਉਜਾੜ ਸੇਮ ਨਾਲੇ ਨਾਲ ਲੱਗਦੇ ਖੇਤਾਂ 'ਚ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਭਾਈ ਤਰਸੇਮ ਸਿੰਘ ਕੋਹਾੜ ਤੇ ਭਾਈ ਸੁਖਦੇਵ ਸਿੰਘ ਲਿੱਧੜ ਦੀ ਸ਼ਹੀਦੀ ਤੋਂ ਬਾਅਦ ਉਨਾਂ ਦੇ ਵਾਰਸਾਂ ਵੱਲੋਂ ਦੋਵਾਂ ਸਿੰਘਾਂ ਦੀਆਂ ਦੇਹਾਂ ਦੀ ਮੰਗ ਕੀਤੀ ਗਈ। ਜਿਸ ਦੇ ਉ¤ਤਰ ਵਿਚ ਪੁਲਿਸ ਕਪਤਾਨ ਕਦੇ ਕਹੇ ਡੇਰਾ ਬਾਬਾ ਨਾਨਕ ਜਾਉ, ਉਥੇ ਗਏ ਤਾਂ ਵਾਰਸਾਂ ਨੂੰ ਕਹਿੰਦੇ ਕਿ ਲਾਸ਼ਾਂ ਕਲਾਨੌਰ ਥਾਣੇ ਵਿਚ ਪਈਆਂ ਹਨ ਪਰ ਉਥੋਂ ਵੀ ਕੁਝ ਪੱਲੇ ਨਾ ਪਿਆ। ਬਾਅਦ ਵਿਚ ਇੱਕ ਪੁਲਿਸ ਮੁਲਾਜ਼ਮ ਦੇ ਦੱਸਣ 'ਤੇ ਗੁਰਦਾਸਪੁਰ ਦੇ ਸਮਸ਼ਾਨਘਾਟ ਵਿਚ ਗਏ, ਜਿੱਥੇ ਚਾਰ ਸਿਵੇ ਬਲ ਰਹੇ ਸਨ ਪਰ ਪੁਲਿਸ ਨੇ ਕੁਝ ਵੀ ਨਾ ਦੱਸਿਆ ਕਿ ਕਿਹੜੀ ਚਿਤਾ ਕਿਸ ਦੀ ਹੈ। ਹਾਰ ਕੇ ਪਰਿਵਾਰ ਨੂੰ ਚੌਹਾਂ ਸਿਵਿਆਂ ਵਿਚੋਂ ਫੁੱਲ ਚੁਣ ਕੇ ਹੀ ਸਬਰ ਕਰਨਾ ਪਿਆ।
ਗੁਰੂ ਸਵਾਰਿਓ ਸਾਨੂ ਪੈਰ ਪੈਰ ਤੇ ਏਹਿਸਾਸ ਕਰਵਾਇਆ ਜਾਂਦਾ ਰਿਹਾ ਹੈ ਅਤੇ ਕਰਵਾਇਆ ਜਾ ਰਿਹਾ ਹੈ ਕੀ ਸਿਖੋ ਤੁਸੀਂ ਏਸ ਦੇਸ਼ ਵਿਚ ਗੁਲਾਮ ਇਸਤੋਂ ਇਲਾਵਾ ਹੋਰ ਕੁਝ ਨੀ ਹੋ | ਗੁਰੂ ਸਵਾਰਿਓ ਆਪਣੇ ਭਰਾਵਾਂ ਦੀਆਂ ਲਤਾਂ ਖਿਚਣ ਦੇ ਵਜਾਏ ਕੌਮੀ ਮੰਜਿਲ ਨੂੰ ਹਾਸਿਲ ਕਰਨ ਵਾਲ ਧਿਆਨ ਦੇਵੋ ਤਾਕੀ ਇਹ ਗੁਲਾਮੀ ਦੀਆਂ ਜੰਜੀਰਾਂ ਲਾਹੀਆਂ ਜਾ ਸਕਣ |
ਆਓ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਸੁਮਨ ਭੇਟ ਕਰੀਏ ਤੇ ਓਹਨਾਂ ਦੇ ਪਾਏ ਪੂਰਨਿਆਂ ਵਲ ਨੂੰ ਤੁਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਨਾਂ ਲਾਸਾਨੀ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |
KhalsaRaj131699@gmail.com

Comments
Post a Comment