( ਸ਼ਹੀਦੀ 31 ਜਨਵਰੀ 1987 )
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ
ਵਲੋਂ ਅਰ੍ਮਭਿਆ ਸਿਖੀ ਹੱਕਾਂ ਲਈ ਸਿਖ ਸੰਘਰਸ਼ ਵਿਚ ਕੌਮ ਦੇ ਬਹੁਤ ਹੀ ਨਾਯਾਵ ਹੀਰਿਆਂ ਸਿੰਘਾਂ
ਸਿੰਘਣੀਆਂ ਸ਼ਹੀਦੀਆਂ ਦਿਤੀਆਂ । ਪਰ ਦੁਖ ਦੀ ਗੱਲ ਹੈ ਓਹਨਾਂ ਸਿੰਘਾਂ ਸਿੰਘਣੀਆਂ ਨੂੰ
ਅੱਜ ਕੌਮ ਭੁਲਦੀ ਜਾ ਰਹੀ ਹੈ ਕੌਮ ਨੂੰ ਏਹਿ ਵੀ ਪਤਾ ਨਹੀ ਰਿਹਾ ਕੀ ਓਹ ਮਾਂ ਦੇ ਲਾਡਲੇ ਸਪੂਤ
ਕਿਉਂ ਸਾਡੇ ਵਾਸਤੇ ਕੁਰਬਾਨ ਹੋਏ ।
ਸ਼ਹੀਦਾਂ ਦੀ ਓਸ ਮਾਲਾ ਦੇ ਮਨਕੇ ਵਿਚੋਂ ਹੀ ਇਕ ਐਸੇ ਚਮਕਦੇ ਮੋਤੀ ਵੀਰ ਭਾਈ ਨਿਸ਼ਾਨ ਸਿੰਘ ਜੀ ਚਿਤਰਕਾਰ ਜੀ । ਸਰਦਾਰ ਕਰਮ ਸਿੰਘ ਆਪਣੇ ਪਿਤਾ ਭਾਈ ਸਾਹਿਬ ਸਿੰਘ ਜੀ ਦਾ ਇਕਲੋਤਾ ਪੁਤ ਸੀ । ਸਰਦਾਰ ਕਰਮ ਸਿੰਘ ਜੀ ਅਤੇ ਓਨਾਂ ਦੀ ਸਿੰਘਣੀ ਮਾਤਾ ਕਸ਼ਮੀਰ ਕੌਰ ਜੀ ਆਪਣੇ ਪਰਿਵਾਰ ਸਮੇਤ ਸਨ 1966 ਵਿਚ ਸ੍ਰੀ
ਅਮ੍ਰਿਤਸਰ ਆ ਕੇ ਬਸ ਗਏ । ਮਾਝਾ ਰੋੜ ਤੇ ਓਹ ਆਪਣੇ 6 ਬਚਿਆਂ ਨਾਲ ਭਾਈ ਨਿਸ਼ਾਨ ਸਿੰਘ ਜੀ, ਭਾਈ ਅੰਗਰੇਜ ਸਿੰਘ, ਬੀਬੀ ਰਮਨਦੀਪ ਕੌਰ, ਅਤੇ ਭਾਈ ਸੁਰਿੰਦਰ ਸਿੰਘ ਜੀ ਖੁਸ਼ੀ ਹਾਲ ਜੀਵਨ ਬਤੀਤ ਕਰ ਰਹੇ ਸਨ ।
ਸਰਦਾਰ ਕਰਮ ਸਿੰਘ ਪਹਿਲਵਾਨ ਜੀ ਖੇਤੀ ਦੇ ਨਾਲ ਨਾਲ ਗਾਵਾਂ ਵੀ ਰਖੀਆਂ ਸਨ, ਜਿਨਾ ਦਾ ਓਹ ਦੁਧ ਦਾ
ਵਿਆਪਾਰ ਕਰਦੇ ਤੇ ਆਪਣੇ ਬਚਿਆਂ ਨੂੰ ਚੰਗੀ ਸਿਖਿਆ ਦਾ ਪ੍ਰਬੰਦ ਕੀਤਾ ਹੋਇਆ ਸੀ ।
ਭਾਈ ਨਿਸ਼ਾਨ ਸਿੰਘ ਜੀ ਮੋਢ੍ਲੀ ਸਿਖਿਆ ਬੀ ਏਸ ਮਾਰ੍ਡਨ ਸ੍ਕੂਲ ਚ ਸੀ ਜਦੋਂ ਵੈਸਾਖੀ ਦਾ 1978 ਸਾਕਾ ਵਾਪਰ ਗਇਆ । ਭਾਈ ਸਾਹਿਬ ਜੀ ਨੂੰ ਜਦ ਸਕੂਲ ਵਿਚ ਹੀ ਏਸ ਗਲ ਦਾ ਪਤਾ ਲਗਿਆ ਕੀ ਨਿਰੰਕਾਰੀਆਂ ਨਿਹਾਥੇ 13 ਸਿੰਘਾਂ ਨੂੰ ਗੋਲੀਆਂ ਨਾਲ ਛਲਨੀ ਕਰ ਕੇ ਮਾਰ ਦਿਤਾ ਹੈ । ਓਨਾਂ ਦੇ ਦਿਲ ਨੂੰ ਇਉਂ ਹੀ ਲਗਿਆ ਜਿਵੇਂ ਕਿਸੇ ਨੇ ਦਿਲ ਵਿਚ ਇਕ ਕਿਲ ਥੋਕ ਦਿਤੀ ਹੋਵੇ
ਜਿਸਦਾ ਦਰਦ ਮੇਹ੍ਸੁਸ ਕਰਨ ਲਗ ਪਾਏ । ਸਿਖ ਸੰਗਤ ਸ੍ਰੀ ਹਰਮੰਦਿਰ ਸਾਹਿਬ ਇਕਠਾ ਹੋਣ ਲਗੀ ਸਰਕਾਰ ਨੇ ਧਾਰਾ 144 ਲਗਾ ਦਿਤੀ ਅਤੇ ਕ੍ਰ੍ਫੁ ਲਾ ਦਿਤਾ ਗਇਆ । ਆਪ ਜੀ ਦੇ ਪਰਿਵਾਰ ਵਾਲੇ ਆਪਣੇ ਜੀਆਂ ਨੂੰ
ਰੋਕਣ ਲਗ ਪਾਏ ਕੀਤੇ ਕੋਈ ਬਾਹਰ ਨਾ ਜਾਵੇ ਮਾਂ ਰੋ ਰੋ ਕੇ ਸਬ ਨੂੰ ਹੀ ਸੰਭਾਲ ਰਹੇ ਸਨ, ਪਰ ਭਾਈ ਨਿਸ਼ਾਨ ਸਿੰਘ ਜੀ ਸ੍ਰੀ ਆਰਬਰ ਸਾਹਿਬ ਜੀ ਨੂੰ ਜਾਂ ਨੂੰ ਜਿਦ ਫੜੀ ਬੈਠੇ ਸੀ ਕੀ
ਜਾਣਾ ਹੀ ਹੈ । ਭਾਈ ਸਹਿਣ ਜੀ ਮੋਕਾ ਵੇਖਦੇ ਹੀ ਘਰੋਂ ਨਿਕਲ ਗਏ ਅਤੇ ਸਿੰਘਾਂ ਦੇ ਸੰਸਕਾਰ
ਵਿਚ ਸ਼ਾਮਿਲ ਹੋਏ ਜੋ ਸ਼ਾਮ ਨੂੰ ਹੀ ਘਰ ਮੁੜੇ ।
ਭਾਈ ਨਿਸ਼ਾਨ ਸਿੰਘ ਜੀ ਸਕੂਲ ਤੋਂ ਸਮਾ ਮਿਲਦੀਆਂ ਹੀ ਬਾਬਾ ਜਰਨੈਲ ਸਿੰਘ ਜੀ ਦੇ ਭਾਸ਼ਣ ਸੁਣਨ ਦਾ ਕੋਈ ਵੀ ਮੋਕਾ ਹਥੋਂ ਨਹੀ ਸੀ ਜਾਂ ਦੇਂਦੇ ਆਪ ਜੀ ਬੜ ਚੜ ਕੇ ਸੰਤਾ ਦੇ
ਲੇਕ੍ਚਰ ਸੁਣਦੇ । ਬੀ.ਏਸ ਸਕੂਲ 'ਚ 10ਵੀੰ ਤਕ ਪੜਦੇ ਰਹੇ ਅਤੇ ਸੰਤਾ ਦੇ ਭਾਸ਼ਣ ਜਰੁਰ ਸੁਣਦੇ ਅਤੇ ਸਮੂਲੀਅਤ ਵੀ ਕਰਦੇ
ਰਹੇ । ਆਪ ਜੀ ਨੇ ਆਪਨੇ ਸਿੰਘਾਂ ਦਾ ਇਕ ਗਰੁਪ ਬਣਾਇਆ ਅਤੇ ਸਿਖ ਵਿਰੋਧੀ ਤ੍ਤਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾਂ ਤੇ ਕਮ ਕਰਨਾ ਸ਼ੁਰੂ ਕਰ ਦਿਤਾ । ਮਜੀਠਾ ਰੋੜ ਬੰਦ ਸੀ, ਜਿਥੇ ਭਾਈ
ਸਾਹਿਬ ਜੀ ਦਾ ਘਰ ਸੀ, ਓਸ ਪਾਸੇ ਹਿੰਦੂ ਅਬਾਦੀ ਵੱਧ ਸੀ, ਜਦ ਕੀ ਸਿਖ ਵਸੋਂ ਬਹੁਤ ਘਟ ਸੀ । ਜਿਸ ਵਜੋਂ ਸਿਖਾਂ ਪ੍ਰੀਤਿ ਹਿੰਦੁਆਂ ਭਾਈ ਸਾਹਿਬ ਜੀ ਦੇ ਪਰਿਵਾਰ ਨਾਲ ਨਫਰਤ
ਕਰਨੀ ਸ਼ੁਰੂ ਕਰ ਦਿਤੀ ਗਈ । ਇਕ ਹਿੰਦੂ ਚਰਮ ਪੰਥੀ ਗਿਰੋਹ ਜਿਸਦਾ ਸਰਗਨਾ ਹਰਬੰਸ ਲਾਲ ਖੰਨਾ ਨੇ ਅਮ੍ਰਿਤਸਰ ਦੇ ਕਈ
ਸਿਖਾਂ ਤੇ ਹਮਲੇ ਕੀਤੇ '' ਜੋ ਨਾਰਾ ਲਾ ਰਹੇ ਸੀ ''ਕ੍ਛੇਹਿਰਾ, ਕੜਾ, ਔਰ ਕਿਰਪਾਨ '' ਭੇਜ ਦਿਆਂਗੇ ਪਾਕਿਸਤਾਨ '' ਏਸ ਹਿੰਦੂ ਅਤਵਾਦੀ
ਗੁਟ ਨੇ ਗੁਰੂ ਦਵਾਰਾ ਹਰਿ ਰਾਏ ਸਾਹਿਬ ਜੀ ਤੇ ਹਮਲਾ ਕੀਤਾ, ਜੋ ਕੀ
ਨੋਜਵਾਨ ਸਿਖਾਂ ਨੇ ਨਾ ਕਾਮਜਾਬ ਕਰ ਦਿਤਾ ਅਤੇ ਡਟ ਕੇ ਖੜ ਗੁਰੂਦਵਾਰਾ ਸਾਹਿਬ ਜੀ ਦੀ ਹਿਫਾਜਤ ਵਿਚ
2000 ਹਜਾਰ ਚਰਮ ਪੰਥੀ ਹਿੰਦੁਆਂ ਦਾ ਗੁਟ ਜਿਸਦੀ ਰਹਿਨੁਮਾਈ
ਖੁਦ ਹਰਬੰਸ ਲਾਲ ਖੰਨਾ ਕਰ ਰਹਿਆ ਸੀ । ਇਕ ਮਾਰਚ ਕਢਦਾ ਹੋਇਆ ਮਾਝੀਥਾ ਰੋੜ ਵਲ ਨੂੰ ਬਦਨ ਲਗਾ ਜਾ ਸਿੰਘਾਂ ਨੂੰ ਪਤਾ ਲਗਿਆ, ਜਿਸ ਵਿਚ ਭਾਈ ਨਿਸ਼ਾਨ ਸਿੰਘ ਜੀ ਵੀ ਸਨ ਅਤੇ ਮੇਡਿਕਲ
ਕਾਲੇਜ ਦੇ ਸਿਖ ਨੋ ਜਵਾਨ ਵੀ ਸੰਘਾਂ ਦੀ ਹਿਮਾਇਤ ਵਿਚ ਆ ਖੜੋਤੇ ਜਿਸ ਵਿਚ ਬਹੁਤ ਹੀ ਸਿੰਘ ਵੀ
ਘ੍ਮ੍ਬੀਰ ਘਾਇਲ ਹੋਏ । ਹਿੰਦੁਆਂ ਨੇਗੁਰੂਦਵਾਰਾ ਸਾਹਿਬ ਤੇ ਇੰਟਾ ਪਥਰਾਂ
ਨਾਲ ਹਮਲੇ ਕੀਤੇ ਪਰ ਭਾਈ ਸਾਹਿਬ ਜੀ ਅਤੇ ਓਨਾਂ ਸਾਥੀ ਵੀਰ ਏਸ ਦਾ ਮੁਹ ਤੋੜ ਜਾਵ ਦੇਂਦੇ ਰਹੇ । ਆਪਣੀ ਕੋਈ ਪੇਸ਼ ਨਾ ਚਲਦੀ ਵੇਖ '''ਸ਼ਿਵ ਸੇਨਾ '' ਵਾਲਿਆਂ
ਨੇ ਗੋਲੀ ਬਾਰੀ ਸ਼ੁਰੂ ਕਰ ਦਿਤੀ, ਇਕ ਸਿੰਘ ਵੀਰ ਦੀ ਲਤ ਤੇ ਗੋਲੀ ਲਗੀ ਜਿਸਨੂੰ
ਅਸ੍ਪਤਾਲ ਪਹੁੰਚਾਇਆ ਗਇਆ । ਸਿੰਘਾਂ ਦੀ ਬਹ੍ਦੁਰੀ ਅਗੇ ਸ਼ਿਵ ਸੇਨਾ ਨੇ ਆਪਣੀ ਕਾਇਰਤਾ ਪੂਰਨ
ਹਰਕਤਾਂ ਵਜੋਂ ਸ਼ਹਿਰ ਦੇ ਸਿਖਾਂ ਦੀਆਂ ਦੁਕਾਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ । ਏਸ ਘਟਨਾ ਨੂੰ ਭਾਈ ਸਹਿਬ ਜੀ ਨੇ ਡਟ ਕੇ ਮੁਕਾਬਲਾ ਕੀਤਾ ।
ਭਾਈ ਨਿਸ਼ਾਨ ਸਿੰਘ ਜੀ ਇਕ ਬਹੁਤ ਹੀ ਮਹਾਨ ਚਿਤਰਕਾਰ ਵੀ ਸਨ ਆਪ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਹੁਤ ਚਿਤਰ ਬਨਾਏ । ਭਾਈ ਸਿਰਫ ਇਕ ਬਾਰ ਕਿਸੇ ਨੂੰ ਵੇਖ ਲੈਂਦੇ ਤਾਂ ਓਨਾਂ ਦੇ ਦਿਮਾਗ ਵਿਚ ਐਸੀ ਤਸਵੀਰ ਛਪਦੀ ਸੀ ਕਿ ਓਹ ਕਦੀ ਨਹੀ ਸੀ ਮਿਟਦੀ । ਆਪ ਜੀ ਦੀ ਏਹਿ ਕਾਬਲੀਅਤ ਸਿਖ ਸੰਘਰਸ਼ ਵਾਸਤੇ ਇਕ ਬਹੁਤ ਬਡੀ ਹੇਸੀਅਤ ਰਖਦੀ ਸੀ । ਆਪ ਜੀ ਨੇ ਸਿਖ ਸੰਘਰਸ਼ ਤੇ ਕਈ ਕ੍ਬਿਤਾਵਾਂ ਵੀ ਲਿਖਿਆ ਕੁਝ
ਕਾਬਿਤਾਵਾਂ ਅੱਜ ਵੀ ਭਾਈ ਸਾਹਿਬ ਜੀ ਦੇ ਪਰਿਵਾਰ ਕੋਲ ਸੰਜੋਹ ਕੇ ਰਖਿਆ ਹਨ । ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਤੇ ਭਾਰਤ ਸਰਕਾਰ ਨੇ ਹਮਲਾ ਕੀਤਾ, ਉਸ ਸਮੇ ਭਾਈ ਸਾਜਿਬ ਜੀ ਦੀ ਸਕੂਲ ਪੜਦੇ ਸੀ । ਜਿਸ ਵੇਲੇ ਹਮਲਾ ਹੋਇਆ ਆਪ ਜੀ ਓਸ ਵੇਲੇ ਘਰੇ ਹੀ ਸੀ, ਜਿਸ ਵਜੋਂ ਆਪ ਜੀ ਕੀਤੇ ਆ ਜਾ ਨਹੀ ਸੀ ਸਕਦੇ । ਹਮਲੇ ਤੋਂ ਬਾਦ ਕੁਝ ਸਮੇ ਵਾਸਤੇ ਢਿਲ ਦਿਤੀ ਭਾਈ ਸਾਹਿਬ ਜੀ
ਦਰਬਾਰ ਸਾਹਿਬ ਜਾਂ ਨੂੰ ਨਿਕਲ ਪਾਏ ਪਰ ਫੋਜ ਸਿਖਾਂ ਨੂੰ ਦਰਬਾਰ ਸਾਹਿਬ ਤੋਂ ਦੂਰ ਹੀ ਰਖ ਰਹੀ ਸੀ
ਇਕ ਪੋਸਟ ਤੇ ਬੰਦ ਕਰ ਦਿਤਾ ਬਾਦ ਚ ਘਰ ਜਾਂ ਨੂੰ ਕਿਹਾ ਗਇਆ । ਆਪ ਜੀ ਨੇ ਅਮ੍ਰਿਤਸਰ ਜਾਂ ਵਾਲੀ ਮੁਖ ਸੜਕ ਨੂ ਬੰਦ ਕਰ ਦਿਤਾ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ । ਭਾਈ ਸਾਹਿਬ ਜੀ ਨੂੰ ਹੋਰ ਸਾਥੀਆਂ ਸਮੇਤ ਭਾਰਤੀ ਆਰਮੀ ਨੇ ਦ੍ਰਿਫ੍ਤਾਰ ਕਰ ਲਇਆ ਅਤੇ
ਅਮ੍ਰਿਤਸਰ ਦੀ ਸੇੰਟ੍ਰਲ ਜੇਲ ਵਿਚ 2 ਮਹੀਨੇ ਲਈ ਬੰਦ ਕਰ
ਦਿਤਾ ਗਇਆ ਅਤੇ ਦੋ ਮਹੀਨੇ ਬਾਦ ਘਰ ਭੇਜਿਆ ਗਇਆ ਪਰ ਨਿਗਰਾਨੀ ਰਖਨੀ ਜਾਰੀ ਰਖੀ ਆਪ ਜੀ ਪਹਿਲਾ
ਦਰਬਾਰ ਸਾਹਿਬ ਜੀ ਨੂੰ ਵੇਖਣ ਗਏ ਆਪ ਜੀ ਨੇ ਹਰ ਪਾਸੇ ਗੋਲੀਆਂ ਦੇ ਨਿਸ਼ਾਨ ਤਬਾਹੀ ਹੀ ਤਬਾਹੀ ਵੇਖੀ
ਜਿਸ ਵਜੋਂ ਹਿਰਦਾ ਬੁਰੀ ਤਰਾਂਹ ਛਲਨੀ ਹੋ ਗਇਆ । ਵਿਨਾਸ਼ ਦਾ ਏਹਿ ਮੰਜ਼ਰ ਆਪ ਜੀ ਨੂੰ ਏਸ ਨਰਸੰਹਾਰ ਦੇ ਜ਼ੁਮੇਬਾਰ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਆਪ
ਜੀ ਸਿਖ ਸੰਘਰਸ਼ ਵਿਚ ਸ਼ਾਮਿਲ ਹੋ ਗਏ ।
ਭਾਈ ਸਾਹਿਬ ਜੀ ਸ਼ੁਰੂ ਤੋਂ ਹੀ ਸਿਖ ਸਟੂਡੇੰਟ ਫ਼ੇਡਰੇਸ਼ਨ ਦੇ ਭਾਈ ਗੁਰਜੀਤ ਸਿੰਘ ਜੀ ਦੇ ਸਮ੍ਪਰ੍ਕ ਚ ਸਨ ਪਰ ਹੁਣ ਸਿਧੇ ਤੋਰ ਤੇ ਆਪ ਜੀ ਭਾਈ ਕੰਵਰਜੀਤ ਸਿੰਘ ਜੀ ਸੁਲਤਾਨਵਿੰਡ, ਭਾਈ ਜਿੰਦਾ ਸਿੰਘ ਗੋਲਡੀ,ਅਤੇ ਹੋਰ ਬਹੁਤ ਸਿੰਘਾਂ ਦੇ ਮੇਲ ਮਿਲਾਪ ਵਿਚ ਰਹਿਣ ਲਗੇ । ਆਪ ਜੀ ਦੇ ਪਰਿਵਾਰ ਦੇ ਜੀ
ਨਹੀ ਸੀ ਚਾਹੁੰਦੇ ਕੀ ਪੁਤ ਦੂਰ ਚਲਾ ਜਾਵੇ । ਪਰ ਆਪ ਜੀ ਆਪਣੀ ਮੰਜ਼ਿਲ ਤਹਿ ਕਰ ਚੁਕੇ ਸੀ । ਇਕ ਪੁਲਿਸ ਮਾਮਲੇ ਵਿਚ ਓਨਾਂ ਦੇ ਦੋਸਤ ਨੇ ਨਿਸ਼ਾਨ ਸਿੰਘ ਬਣ ਕੇ ਹਾਜਰੀ ਭਰੀ ਕਿਉਂ ਕੀ ਭਾਈ ਸਾਹਿਬ ਜੀ ਪੁਲਿਸ ਰਿਕਾਰਡ ਵਿਚ ਸਨ । ਆਪ ਜੀ ਘਰ ਛਡ ਕੇ ਆਪਣੀ ਭੂਆ ਦੇ ਘਰ ਜਾ
ਰਹਿਣ ਲਗੇ ਏਹਿ ਘਰ ਦੇ ਲੋਕਾਂ ਨੂੰ ਓਥੋਂ ਦੇ ਹੀ ਲੋਕਾਂ ਦਸਿਆ ਸੀ । ਆਪ ਜੀ ਸਿਖ ਅੰਦੋਲਨ ਦੇ ਯੋਧਿਆਂ ਨਾਲ ਮਿਲਾਪ ਚ ਰਹਿੰਦੇ ਪਰਿਵਾਰ ਨੂੰ ਕੋਈ ਪਤਾ ਨਹੀ
ਸੀ ਕਿ ਨਿਸ਼ਾਨ ਸਿੰਘ ਕਿਥੇ ਹਨ ਬਹੁਤ ਕੋਸ਼ਿਸ਼ ਕੀਤੀ ਜਾਣਕਾਰੀ ਹਾਸਿਲ ਕਰਨ ਚ ਪਰ ਪਰਿਵਾਰ ਨੂੰ ਕੁਝ
ਪਤਾ ਨਹੀ ਸੀ । ਇਕ ਬਾਰ ਭਾਈ ਸਾਹਿਬ ਦੇ ਦੋਸਤਾਂ ਨੇ ਭਾਈ ਸਾਹਿਬ ਜੀ ਨੂੰ ਕਿਹਾ ਕੀ ਆਪ ਜੀ ਦੇ ਮਾਤਾ ਬੀਮਾਰ
ਹਨ ਅਤੇ ਮਿਲਣਾ ਚਾਹੁੰਦੇ ਹਨ ਜਿਸ ਵਜੋਂ ਆਪ ਜੀ ਮਿਲਣ ਆਏ । ਪੁਤ ਦੀ ਹਾਲਤ
ਵੇਖ ਮਾਂ ਦਾ ਕਲੇਜਾ ਮੁਹੰ ਨੂੰ ਆ ਗਇਆ ਪੁਤ ਜੰਗਲਾਂ ਵਿਚ ਜੀਵਨ ਜੀ ਰਿਹਾ ਨਾ ਸਵਾਸਥ ਦੀ ਚਿੰਤਾ । ਆਪ ਜੀ ਨੇ ਆਪਣੇ ਪੁਖਾਂ ਦੇ ਇਤਿਹਾਸ ਸੁਨਾ ਦਿਤਾ ਅਤੇ ਕਿਹਾ ਮਾਂ ਮੈਂ ਚੜਦੀ ਕਲਾ ਵਿਚ ਹਾਂ । ਮਾਂ ਕਸ਼ਮੀਰ ਕੌਰ ਜੀ ਨੇ ਕਿਹਾ ਪੁਤ ਅਸੀਂ ਤੇਰਾ ਵਿਆਹ ਕਰਨਾ ਚਾਹੁੰਦੇ ਹਾਂ । ਭਾਈ ਸਾਹਿਬ ਜੀ ਦਾ ਜਵਾਵ ਸੀ ਮਾਂ ਮੈਂ ਘੋੜੀ ਤੇ ਚੜਨ ਵਾਸਤੇ ਪੈਦਾ ਨਹੀ ਹੋਇਆ । ਮੇਰੀ ਦੁਲ੍ਹਨ ਕੋਈ ਹੋਰ ਹੈ ਜਿਸ ਨੂੰ ਮੈਂ ਵਿਆਹਣ ਨੂੰ ਤੁਰ ਪਇਆ ਹਾਂ, ਏਹਿ ਗਲਾਂ ਸੁਨ ਕੇ
ਮਾਂ ਦਾ ਹਿਦਾ ਭਾਵੁਕ ਹੋ ਗਇਆ । ਮਾਂ ਦੇ ਅਥਰੂ ਵੇਖ ਕਹਿਣ ਲਗੇ ਮੇਰੀ ਮਾਂ ਕਿਵੇਂ ਕਮਜੋਰ ਹੋ ਗਈ ਲੋਕੀ ਕੀ ਕਹਿਣਗੇ
ਨਿਸ਼ਾਨ ਸਿੰਘ ਦੀ ਮਾਂ ਏਨੀ ਕਮਜੋਰ ਨਹੀ, ਤੇਰਾ ਪੁਤ ਸ੍ਰੀ ਗੁਰ
ਗਰੰਥ ਸਾਹਿਬ ਜੀ ਦੇ ਸਿਧਾਂਤ ਤੇ ਤੁਰਿਆ ਹੈ । ਮਾਂ ਵਾਸਤੇ ਪਾਉਂਦੀ ਰਹੀ ਘਰ ਵਾਪਸ ਆਜਾ ਤੇਰਾ ਪਰਿਵਾਰ ਹੈ ਟੂ
ਪਰਿਵਾਰ ਵਿਚ ਆਜਾ ਪਰ ਨਹੀ ।
ਭਾਈ ਨਿਸ਼ਾਨ ਸਿੰਘ ਜੀ ਅਮ੍ਰਿਤ ਵੇਲੇ ਕੇਸੀ ਸਨਾਨ ਕਰਕੇ
ਨਿਤਨੇਮ ਤੇ ਬੈਠ ਜਾਂਦੇ ਅਤੇ ਏਹਿ ਨਿਤਨੇਮ ਕਈ ਘੰਟੇ ਤਕ ਚਲਦਾ ਰਹਿੰਦਾ ਸੀ ਖਾਨਾ ਸਮਾਪਤੀ ਤੋਂ
ਬਾਦ ਹੀ ਛਕਦੇ ਸਨ । ਭਾਈ ਸਾਹਿਬ ਜੀ ਹਲੇ ਤਕ
ਰਾਜ ਬਣੇ ਹੋਈਆਂ ਹੀ ਸੇਵਾ ਨਿਵਾ ਰਹੇ ਸੀ ਮੈਂ ਸੁਪਨੇ ਵੇਖਦੀ ਮੇਰਾ ਪੁਤ ਆਵੇਗਾ ਲਮਹੇ ਸਮਾ ਬਾਦ
ਆਉਂਦੇ ਮਿਲਕੇ ਚਲੇ ਜਾਂਦੇ । ਓਸ ਦਿਨ ਮਾਂ ਕਸ਼ਮੀਰ ਕੌਰ ਦੇ ਅਨੁਸਾਰ ਜਾਂਦੇ ਸਮੇ 27 ਜਨਵਰੀ 1987 ਨੂੰ ਉਦਾਸ ਲਗ ਰਹੇ ਸੀ । ਮਾਂ ਦਾ ਹਿਰਦਾ ਵੀ ਵਿਆਕੁਲ ਸੀ ਭੇੜੇ ਖਿਆਲ ਆਉਂਦੇ ਰਹੇ ਕੁਝ ਹੋਣ ਵਾਲਾ
ਹੈ । 28 ਜਨਵਰੀ 1987 ਨੂੰ ਕਿਸੇ ਕਾਲੀ ਬਿਲੀ ਦੀ ਸੂਹ
ਤੇ ਪੁਲਿਸ ਨੇ ਆਪ ਜੀ ਦੇ ਘਰ ਦਬਿਸ਼ ਦਿਤੀ ਕਿਸਮਤ ਨੇ ਸਾਥ ਦਿਤਾ ਆਪ ਜੀ ਨਹੀ ਮਿਲੇ ਪਰ ਪੁਲਿਸ ਨੇ
ਆਪ ਜੀ ਦੇ ਭਾਈ ਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਲਇਆ ਅਤੇ ਸੂਹੀਏ ਦੀ ਸੂਹ ਤੇ ਆਪ ਜੀ ਨੂੰ ਵੀ
ਗ੍ਰਿਫਤਾਰ ਕਰ ਲਇਆ ਗਇਆ । ਆਪ ਜੀ ਨੇ ਰੇਸ੍ਟ ਹੋਣ ਤੋਂ ਪਹਿਲਾਂ ਇਕ ਸੁਨੇਹਾ ਘਰ ਭੇਜਿਆ ਮਾਂ ਮੈ ਤੇਨੁ ਬਹੁਤ ਦੁਖ ਦਿਤੇ ਹਨ ਮੇਰੀ ਇਨਾਂ
ਗਲਤੀਆਂ ਲਈ ਮੈਨੂ ਮੁਆਫ ਕਰ ਦੇਵੀਂ । ਅਸਲ ਚ ਆਪ ਜੀ ਜਾਂਦੇ ਸਨ ਕੀ ਹੁਣ ਸ਼ਹੀਦੀ ਦਾ ਸਮਾ ਆ ਗਇਆ ਹੈ ।
ਬਟਾਲਾ ਦੀ ਪੁਲਿਸ ਡਾਇਰੇਕ੍ਟਰ ਬ੍ਰਹਮ ਦੇਵ ਦੇ ਪੁਤਰ ਅਰੁਣ ਕੁਮਾਰ ਸਿਖਾਂ ਦੇ ਕਤਲੇਆਮ ਦੇ ਕਰਨ ਸਿੰਘਾਂ ਨੇ ਮਾਰਿਆ ਸੀ । ਓਸ ਦਾ ਬਦਲਾ ਪ੍ਰਜਾਪਤੀ ਦੇਵ ਭਾਈ ਸਾਹਿਬ ਜੀ ਤੇ ਕਰੂਰਤਾ ਭਰੇ ਤਸ੍ਤ੍ਦ ਕਰ ਰਿਹਾ ਸੀ ਪਰ ਆਪ ਜੀ ਦੇ ਮੁਖ ਚੋ ਗੁਰਬਾਣੀ ਪਾਠ ਉਚਾਰਨ
ਹੁੰਦਾ ਰਿਹਾ । ਆਪ ਜੀ ਨਾਲ ਇਕ ਬਦਲਾ ਲਇਆ ਜਾ ਰਿਹਾ ਸੀ ਅਤੇ ਖਾੜਕੂ ਸਿੰਘਾਂ ਬਾਰੇ ਜਾਣਕਾਰੀ ਹਸੀ ਚਾਹੁੰਦੇ ਸਨ ਪਰ ਆਪ ਜੀ ਨੇ ਇਕ ਸ਼ਬਦ ਵੀ ਨਹੀ ਬੋਲਿਆ ਸਿੰਘਾਂ ਬਾਰੇ । ਅਤਿਆਚਾਰ ਇਨਾਂ ਕੀ ਬਿਜਲੀ ਦੇ ਝਟਕੇ, ਭਾਈ ਸਾਹਿਬ ਜੀ ਦੇ ਨਾਖੂਨ ਖਿਚ ਲੈ ਗਏ, ਆਪ ਜੀ ਦੇ ਸ਼ਰੀਰ ਤੇ
ਅਗ ਲਾ ਦਿਤੀ ਗਈ, ਪੈਰ ਕੁਚਲ ਕੇ ਰਖ ਦਿਤੇ ਪਰ ਗੁਰੂ ਦਾ ਲਾਡਲਾ ਏਹਿ
ਸਿੰਘ ਸੂਰਮਾ ਆਪਣੇ ਕੌਮ ਦੇ ਨਾਯਿਵ ਹੀਰਿਆਂ ਖਿਲਾਫ਼ ਇਕ ਅਖਰ ਤਕ ਨਾ ਬੋਲਿਆ । ਪ੍ਰਜਾਪਤੀ ਦੇਵ ਦੀ ਕੋਈ ਵੀ ਰਣਨੀਤੀ ਆਪ ਜੀ ਦੇ ਪੈਰ
ਨਾ ਉਖਾੜ ਸਕੀ ਪ੍ਰਜਾਪਤੀ ਗੁਸੇ ਵਿਚ ਭੁਖ੍ਲਾ ਗਇਆ ਓਸਨੇ ਆਪਣੀ ਕਾਇਰਤਾ ਦੀਆਂ ਹਦਾਂ ਪਾਰ ਕਰ ਲਈਆਂ
। ਲਗਾਤਾਰ 4 ਦਿਨ ਅਤਿਆਚਾਰ ਕਰਦਾ ਰਿਹਾ ਅਖੀਰ ਚ 31 ਜਨਵਰੀ 1987 ਨੂੰ ਬ੍ਰਹਮ ਦੇਵ ਨੇ ਭਾਈ ਸਾਹਿਬ ਜੀ ਦੀ ''ਗੁਦਾ'' ਵਿਚੋਂ ਲਾਲ ਗਰਮ ਸਲਾਖ ਲੰਗਾਹ ਦਿਤੀ । ਆਪ ਜੀ ਦੇ ਮੁਖੋਂ ਓਸ ਵੇਲੇ ਗੁਰਬਾਣੀ ਹੀ ਉਚਾਰਨ ਹੋ ਰਹੀ ਸੀ ਅਤੇ ਭਾਈ ਨਿਸ਼ਾਨ ਸਿੰਘ ਜੀ ਸ਼ਹੀਦ
ਹੋ ਗਏ । ਪਰ ਪੁਲਿਸ ਨੇ ਇਨੂੰ ਵੀ ਇਕ ਮੁਠਭੇੜ ਬਣਾ ਕੇ ਪ੍ਰੇਸ ਵਿਚ ਨੋਟ ਜਾਰੀ ਕਰ
ਦਿਤਾ ।
ਆਪ ਜੀ ਦੀ ਸਹੀਦੀ ਨੂੰ ਲਾਵਾਰਸ ਬਣਾ ਕੇ ਸ਼ਰੀਰ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿਖਾ ਦੇ ਵਿਰੋਧ ਨੂੰ ਵੇਖਦੇ ਹੋਈਆਂ ਆਪ ਜੀ ਦਾ
ਸ਼ਰੀਰ ਪਰਿਵਾਰ ਨੂੰ ਦਿਤਾ ਗਇਆ । ਆਪ ਜੀ ਦੇ ਅੰਤਮ ਦਰਸ਼ਨਾਂ
ਨੂੰ ਭਾਰੀ ਸਿਖ ਸੰਗਤਾਂ ਇਕਠੀਆਂ ਹੋਣੀਆਂ ਸ਼ੁਰੂ ਹੋ ਗਈਆਂ । ਆਪ ਜੀ ਦਾ ਸ਼ਰੀਰ ਵੇਖ ਕੇ ਹਰ ਕਿਸੇ ਦਾ ਕਲੇਜਾ ਮੁਹੰ ਨੂੰ ਆ
ਰਿਹਾ ਸੀ । ਐਨਾਂ ਅਤਿਆਚਾਰ ਕਿਵੇਂ ਸਹਿਣ ਕੀਤਾ ਏਸ ਲਾਲ ਨੇ ? ਲੋਕਾਂ ਦਾ ਭਾਰੀ ਸਮੂਹ ਵੇਖ ਕੇ ਇਜਹਾਰ ਆਲਮ ਨੇ ਸ਼ਹਿਰ ਵਿਚ ਕ੍ਰ੍ਫੁ ਲਾ ਦਿਤਾ । ਕ੍ਰ੍ਫੁ ਵਿਚ ਹੀ ਆਪ ਜੀ ਦਾ ਸਿਖ ਰਹਿਤ ਅਨੁਸਾਰ ਸੰਸਕਾਰ ਕੀਤਾ ਗਇਆ ।
ਭਾਈ ਨਿਸ਼ਾਨ ਇੰਘ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਪੁਲਿਸ ਨਿਰੀਕ੍ਸ਼ਕ ਬ੍ਰਹਮ ਦੇਵ ਨੇ ਪਰਿਵਾਰ ਨੂੰ ਪਰੇਸ਼ਾਨ
ਕਰਨਾ ਜਾਰੀ ਰਖਿਆ । ਬ੍ਰਹਮ ਦੇਵ ਨੇ ਇਕ ਗੁੰਡੇ ਦੇ ਰਾਹੀਂ ਕਿਸੇ ਦੇ ਖੂਨ ਨਾਲ ਲਾਥ ਪਥ ਕਪੜੇ ਅਤੇ ਜੂਤੇ ਭਾਈ ਸਾਹਿਬ ਜੀ ਦੇ ਘਰੀ ਰਖਵਾ ਦਿਤੇ ਅਤੇ
ਪੁਲਿਸ ਨੂੰ ਨਾਲ ਲੈ ਕੇ ਭਾਈ ਸਾਹਿਬ ਜੀ ਦੇ ਪਰਿਵਾਰ ਤੇ ਇਕ ਨਾਮੀ ਗੁੰਡੇ ਕਤਲ ਦਾ ਆਰੋਪ ਲਾਇਆ
ਅਤੇ ਆਪ ਜੀ ਦੇ ਪਿਤਾ ਅਤੇ ਭਾਈ ਨੂੰ ਕਤਲ ਦੇ ਆਰੋਪ ਚ ਗ੍ਰਿਫਤਾਰ ਕਰਕੇ ਲੈ ਗਇਆ । 13 ਦਿਨ ਹਿਰਾਸਤ ਵਿਚ ਰਖ ਕੇ ਕਰੂਰ ਅਤਿਆਚਾਰ ਕੀਤਾ ਗਇਆ । ਜਿਸ ਦੇ ਕਰਕੇ ਭਾਈ ਸਾਹਿਬ ਸਿੰਘ ਜੀ ਦੇ ਭਰਾ ਵੀ ਸ਼ਹੀਦ ਹੋ ਗਏ ਅਤੇ ਸਰਦਾਰ ਕਰਮ ਸਿੰਘ ਪਹਿਲਵਾਨ ਜੀ ਨੇ ਆਪਣੇ ਦੂਜੇ
ਪੁਤਰ ਦਾ ਵੀ ਸੰਸਕਾਰ ਕੀਤਾ । ਦੂਜੇ ਪਾਸੇ ਓਸ ਨਾਮੀ ਗੁੰਡੇ ਦੇ ਸਾਰੇ ਇਜਾਮ ਤੋਂ ਬਰੀ ਕਰ ਕੇ ਇਨਾਮ ਦਿਤਾ ਓਸਦੀ ਕਾਇਰਤਾ ਦਾ ।
ਭਾਈ ਨਿਸ਼ਾਨ ਸਿੰਘ ਜੀ ਚਿਤਰਕਾਰ ਇਕ ਇਸੇ ਯੋਧੇ ਸਨ ਜਿਨਾਂ ਨੇ ਆਪਨ ਸੁਖੀ ਜੀਵਨ ਤਿਆਗ ਕੇ ਸਿਖ ਅੰਦੋਲਨ ਵਿਚ ਕੌਮ ਨੂੰ ਭਾਰਤੀ ਦਮਨ ਤੋਂ ਅਜਾਦ ਕਰਵਾਉਣ ਵਾਸਤੇ ਆਪਣੇ ਜੀਵਨ ਦਾ
ਯੋਗ੍ਧਾਨ ਪਾ ਕੇ ਸ਼ਹੀਦੀ ਪਰਾਪਤ ਕੀਤੀ । ਕੌਮ ਓਨਾਂ ਦੀ ਸ਼ਹਾਦਤ ਨੂੰ ਹਮੇਸ਼ਾਂ ਯਾਦ ਰਖੇਗੀ।
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਸ਼ਹੀਦ ਭਾਈ ਨਿਸ਼ਾਨ ਸਿੰਘ ਜੀ ''ਚਿਤਰਕਾਰ'' ਨੂੰ ਕੋਟਿ
ਕੋਟਿ ਪ੍ਰਨਾਮ ਕਰਦਾ ਹੈ |
KhalsaRaj131699@gmail.com

Comments
Post a Comment