ਕਲਮ ਤੇ ਤਲਵਾਰ ,ਦੋਹਾਂ ਦਾ ਧਨੀ ਸੂਰਮਾ
ਸ਼ਹੀਦ ਭਾਈ ਬਘੇਲ ਸਿੰਘ ਡੇਹਰੀਵਾਲ ਉਰਫ
ਭਾਈ
ਗੁਰਦਰਸ਼ਨ ਸਿੰਘ ਜੀ,ਸ਼ਹੀਦ ਭਾਈ ਬਲਕਾਰ ਸਿੰਘ ਜੀ
ਸਿਖ ਸਟੂਡੇੰਟ ਫ਼ੇਡਰੇਸ਼ਨ ਬੱਬਰ ਖਾਲਸਾ
( ਸ਼ਹੀਦੀ 20 ਜਨਵਰੀ 1992 )
ਸਿੱਖੀ ਦੇ ਕੇਂਦਰ
ਅਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਅਧੀਨ ਪੈਂਦੇ ਕਸਬੇ ਟਾਂਗਰਾ ਨੇੜੇ ਪਿੰਡ ਡੇਹਰੀਵਾਲ ਦੇ
ਕਿਸਾਨ ਜਥੇਦਾਰ ਬਹਾਦਰ ਸਿੰਘ ਜੀ ਪੁਰਾਣੇ ਅਕਾਲੀ ਘੁਲਾਟੀਏ ਸਨ।ਉਹਨਾਂ ਨੇ ਪੰਥਕ ਹਿੱਤਾਂ
ਦੇ ਹਰ ਸੰਘਰਸ਼ ਤੇ ਹਰ ਮੋਰਚੇ ਚ ਵਧ-ਚੜ ਕੇ ਹਿੱਸਾ ਲਿਆ ਸੀ।ਜਥੇਦਾਰ ਬਹਾਦਰ ਸਿੰਘ ਜੀ ਅਤੇ ਉਹਨਾਂ ਦੀ ਧਰਨ ਪਤਨੀ ਬੀਬੀ ਗੁਰਪਾਲ ਕੌਰ ਜੀ ਦੇ ਛੇ ਬੱਚੇਸਨ:
ਨਰਿੰਦਰ ਕੌਰ,ਹਰਭਜਨ ਸਿੰਘ,ਸੋਰੰਦਰਜੀਤ ਕੌਰ,ਅਰਜਿੰਦਰ ਕੌਰ,ਬਲਵਿਮਦਰ ਕੌਰ,ਗੁਰਦਰਸ਼ਨ ਸਿੰਘ ਯੋਧਾ(ਆਪ ਭਾਈ ਬਘੇਲ ਸਿੰਘ)
ਗੁਰਦਰਸ਼ਨ ਸਿੰਘ ਦਾ
ਛੋਟਾ ਨਾਂ 'ਯੋਧਾ'ਰੱਖਣ ਲੱਗਿਆਂ ਪਰਿਵਾਰ
ਨੂੰ ਇਹ ਪਤਾ ਨਹੀਂ ਸੀ ਕਿ ਇਸ ਯੋਧੇ ਦੀ ਸੂਰਬੀਰਤਾ ਦੀ ਧਾਂਕ ਸਾਰੇ ਪਾਸੇ ਪਵੇਗੀ।ਪਿੰਡ ਵਿੱਚ ਕਿਸੇ ਨੂੰ ਇਹ ਨਹੀਂ ਸੀ ਕਿ ਜਥੇਦਾਰ ਬਹਾਦਰ ਸਿੰਘ ਦੇ ਛੋਟੇ ਪੁੱਤਰ ਯੋਧੇ ਦਾ ਨਾਂ ਗੁਰਦਰਸ਼ਨ ਸਿੰਘ ਵੀ ਹੈ।
ਯੋਧੇ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਡੇਹਰੀਵਾਲ ਤੋਂ ਕੀਤੀ ਤੇ ਫਿਰ ਉਚੇਰੀ ਵਿੱਦਿਆ ਲਈ ਖਾਲਸਾ
ਕਾਲਜ ਚ ਦਾਖਲ ਹੋ ਗਏ।ਇੱਥੇ ਹੀ ਸੁਲਤਾਨਵਿੰਡ ਵਾਲੇ ਭਾਈ ਹਰਮਿੰਦਰ ਸਿੰਘ ਵੀ ਆਪ ਦੇ ਨਾਲ ਹੀ ਪੜ੍ਹਦੇ ਸਨ।ਆਪ ਦੋਹਾਂ ਦੀ ਬਹੁਤ ਹੀ ਡੂੰਘੀ ਦੋਸਤੀ ਕਾਇਮ ਹੋਈ।ਆਪ ਦੋਵੇਂ ਇੱਕ-ਦੂਜੇ ਦੇ ਘਰ ਜਾ ਕੇ ਕਈ-ਕਈ ਦਿਨ ਰਹਿੰਦੇ
ਇਹ ਦੋਸਤੀ ਸਿੱਖ ਸੰਘਰਸ਼ ਦੇ ਬਿਖੜੇ ਪੈਂਡਿਆਂ ਤੇ ਤੁਰਦਿਆਂ ਵੀ ਕਾਇਮ ਰਹੀ ਤੇ ਅਖੀਰ ਤਕ ਨਿਭੀ।ਖਾਲਸਾ ਕਾਲਜ ਚ ਪੜ੍ਹਦਿਆਂ ਹੀ ਆਪ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ
ਗਰੁੱਪ ਨਾਲ ਜੁੜੇ ਤੇ ਫਿਰ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ
ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆਏ ।
ਕਿਹਾ ਜਾਂਦਾ ਹੈ ਕਿ ਆਪ ਦਾ ਨਾਂ ਬਘੇਲ ਸਿੰਘ
ਸੰਤ ਜਰਨੈਲ ਸਿੰਘ ਜੀ ਨੇ ਹੀ ਰੱਖਿਆ ਸੀ।ਬੀ.ਏ.ਕਰਨ ਤੋਂ ਬਾਅਦ ਆਪ ਆਈ.ਟੀ.ਆਈ ਕਾਲਜ ਪੱਟੀ ਵਿੱਚ ਨੌਕਰੀ ਕਰਨ ਲੱਗ ਪਏ।ਆਪ ਦਾ ਅਨੰਦ ਕਾਰਜ ਮਿਤੀ 7 ਫਰਵਰੀ 1984 ਨੂੰ ਪਿੰਡ ਭਮਗਵਾ ਦੀ ਬੀਬੀ ਸੁਖਬੀਰ ਕੌਰ ਨਾਲ ਹੋਇਆ।ਪਰ ਆਪ ਦਾ ਇਹ ਪਰਿਵਾਰਕ ਜੀਵਨ ਲੰਮਾ ਨਹੀਂ ਚੱਲ ਸਕਿਆ,ਕਿਉਂਕਿ ਆਪ ਦੇ ਵਿਆਹ
ਤੋਂ ਚਾਰ ਕੁ ਮਹੀਨੇ ਬਾਅਦ ਹੀ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਸਿੱਖ ਕੌਮ ਅੰਦਰਲੇ 'ਯੋਧਿਆਂ ਨੂੰ ਘਰਾਂ ਦੀਆਂ ਬਰੂਹਾਂ ਟੱਪ
ਕੇ ਰਣ-ਤੱਤੇ'ਚ ਨਿੱਤਰਨ ਲਈ ਮਜਬੂਰ ਕਰ
ਦਿੱਤਾ।ਡੇਹਰੀਵਾਲ ਪਿੰਡ ਦਾ ਇਹ 'ਯੋਧਾ'ਵੀ ਬਘੇਲ ਸਿੰਘ ਖਾਲਸਾ'ਦੇਨਾਂ ਹੇਠ ਗੁਪਤ ਤੌਰ ਤੇ ਸਿੱਖ ਸੰਘਰਸ਼ ਵਿੱਚ ਹਿੱਸਾ
ਲੈਣ ਲੱਗ ਪਿਆ।
ਦੂਰਅੰਦੇਸ਼ ਯੁੱਧ ਕਲਾ
ਭਾਈ ਬਘੇਲ ਸਿੰਘ ਜੀ
ਬਹੁਤ ਹੀ ਦੂਰਅੰਦੇਸ਼ ਸਨ।ਉਹ ਸ਼ਰੇਆਮ ਆਪਣੀ ਪਛਾਣ ਜ਼ਾਹਰ ਕਰ ਕੇ ਸੰਘਰਸ਼' ਚ ਕੁੱਦਣ ਨੂੰ ਠੀਕ ਨਹੀਂ ਸੀ
ਸਮਝਦੇ ,ਸਗੋਂ ਗੁਪਤ ਤਰੀਕੇ ਨਾਲ ਨਾਂ ਬਦਲ ਕੇ ਘਰ ਰਹਿੰਦੇ ਹੋਏ
ਹੀ ਗੁਰੀਲਾ ਲੜਾਈ ਲੜਨ ਨੁੰ ਤਰਜੀਹ ਦਿੰਦੇ ਸਨ।ਇਸ ਲਈ ਆਪ ਲੰਮਾ ਸਮਾਂ ਆਪਣੀ ਪਛਾਣ ਗੁਪਤ ਰੱਖ ਕੇ ਬਘੇਲ ਸਿੰਘ ਖਾਲਸਾ ਜੱਬੋਵਾਲ਼ ਨਾਲ ਮਿਲ
ਕੇ ਸੇਵਾ ਕਰਦੇ ਰਹੇ।
ਪੁਲੀਸ ਲਈ ਸਿਰਦਰਦੀ ਇਹ ਸੀ ਕਿ ਇਹ ਬਘੇਲ ਸਿੰਘ ਖਾਲਸਾ ਕੌਣ ਹੈ ਤੇ ਕਿਹੜੇ ਪਿੰਡ ਦਾ ਹੈ,ਕੋਈ ਪਤਾ ਨਹੀਂ ਸੀ ਲੱਗਦਾ।ਇਸੇ ਦੌਰਾਨ ਇੱਕ ਵਾਰ ਆਪ ਜੂਝਾਰੂ ਸਰਗਰਮੀਆਂ ਦੇ ਤਹਿਤ ਗ੍ਰਿਫ਼ਤਾਰ ਵੀ ਕਰ ਲਏ ਗਏ ਤੇ ੨ ਮਹੀਨੇ ਜੇਲ੍ਹ ਚ ਵੀ ਰਹੇ,ਪਰ ਪੁਲੀਸ ਨੂੰ ਪਤਾ ਨਾ ਲੱਗਾ ਕਿ ਇਹ ਬਘੇਲ ਸਿੰਘ ਖਾਲਸਾ ਹੈ।
2 ਮਹੀਨੇ ਬਾਅਦ ਜ਼ਮਾਨਤ ਤੇ ਆ ਕੇ ਆਪ ਫਿਰ ਗੁਪਤ ਸਰਗਰਮੀਆਂ ਚ ਰੁੱਝ ਗਏ।ਫਿਰ ਇੱਕ ਵਾਰ 3 ਫ਼ਰਵਰੀ 1989 ਨੂੰ ਆਪ ਆਪਣੇ ਇੱਕ ਸਾਥੀ ਨਾਲ ਆਪਣੀ ਭੈਣ ਦੇ ਘਰ ਪਿੰਡ ਸਰਜਾ ਵਿਖੇ ਬੈਠੇ ਹੋਏ ਸਨ ਕਿ ਇੱਕ ਮੁਖ਼ਬਰ ਨੇ ਪੁਲੀਸ ਨੁੰ ਇਤਲਾਹ ਦਿੱਤੀ ਕਿ ਬਘੇਲ
ਸਿੰਘ ਖਾਲਸਾ ਆਪਣੇ ਸਾਥੀਆਂ ਨਾਲ ਉਕਤ ਥਾਂ ਤੇ ਬੈਠਾ ਹੋਇਆ ਹੈ।
ਅੰਮ੍ਰਿਤਸਰ ਤੇ ਜੰਡਿਆਲਾ ਦੀ ਪੁਲੀਸ ਫ਼ੋਰਸ ਨੇ ਬੜੀ ਯੋਜਨਾ ਨਾਲ ਘੇਰਾ ਪਾ ਕੇ
ਛਾਪਤ ਮਾਰਿਆ।ਆਪ ਦੇ ਨਾਲ ਰਸੂਲਪੁਰ ਡੱਡੂਆਣਾ ਦਾ ਭਾਈ ਹਰਜੀਤ ਸਿੱਘ ਬੱਬਰ ਵੀ ਸੀ,ਜੋ ਪੁਲੀਸ ਨੂੰ
ਝਕਾਨੀ ਦੇ ਕੇ ਭੱਜ ਨਿਕਲਿਆ ,ਪਰ ਘੇਰਾ ਗੱਤੀ ਬੈਠੀ ਪੁਲੀਸ ਨੇ ਗੋਲੀ ਚਲਾ ਕੇ ਉਸ ਨੂੰ
ਢੇਰ ਕਰ ਦਿੱਤਾ।ਆਪ ਸਮਝ ਗਏ ਕਿ ਫ਼ਰਾਰ ਹੋਯ ਦੀ ਕੋਸ਼ਿਸ਼
ਕਰਨ ਦੀ ਬਜਾਏ ਹੁਣ ਤਸ਼ੱਦਦ ਝੱਲ ਕੇ ਅਡੋਲ ਰਹਿਣ ਦੀ ਤਿਆਰੀ ਕਰਨੀ ਚਾਹੀਦੀ ਹੈ।ਪੁਲੀਸ ਆਪ ਦੇ ਨਾਲ ਆਪ ਦੇ ਭਣੇਵੇਂ ਜਗਦੇਵ ਸਿੰਘ ਤੇ ਜੋਧਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਲੈ ਗਈ।ਅੰਮ੍ਰਿਤਸਰ ਦੇ ਬੀ.ਆਰ.ਮਾਡਰਨ ਸਕੂਲ(ਤਸੀਹਾ ਕੇਂਦਰ) ਵਿੱਚ ਤਿੰਨਾਂ ਉੱਪਰ ਅਥਾਹ ਤਸ਼ੱਦਦ ਕੀਤਾ ਗਿਆ।
ਪੁਲੀਸ ਅਫ਼ਸਰ ਤਿੰਨਾਂ ਨੂੰ ਹੀ ਵੱਖੋ-ਵੱਖ ਟਾਰਚਰ ਕਰਦੇ ਹੋਏ
ਹਰਫਲਿਆਂ ਵਾਂਗ ਇੱਕ ਹੀ ਸਵਾਲ ਪੁੱਛ ਰਹੇ ਸਨ:
ਤੁਹਾਡੇ ਚੋਂ ਬਘੇਲ ਸਿੰਘ ਕਿਹੜੈ...?''
ਪਰ ਪੁਲੀਸ ਦਾ ਤਸ਼ੱਦਦ
ਹਾਰ ਗਿਆ ਤੇ ਉਹ ਇਹ ਪਤਾ ਨਾ ਲਾ ਸਕੇ ਕਿ ਬਘੇਲ ਸਿੰਘ ਖਾਲਸਾ ਕੌਣ ਹੇ।ਖਬਰ ਦੇਣ ਵਾਲਾ ਮੁਖਬਰ ਵੀ ਇਹ ਪੱਕੀ ਤਰ੍ਹਾਂ ਨਹੀਂ ਸੀ ਜਾਣਦਾ ਕਿ ਬਘੇਲ ਸਿੰਘ ਅਸਲ ਵਿੱਚ ਕੌਣ ਹੈ,ਉਸ ਨੂੰ ਜਿੰਨੀ
ਕੁ ਖਬਰ ਮਿਲੀ ਸੀ,ਉਸ ਨੇ ਪੁਲੀਸ ਤਕ ਪਹੁੰਚਾ ਦਿੱਤੀ ਸੀ,ਜਿਸ ਕਾਰਨ ਪੁਲੀਸ ਆਪ ਵਿੱਚੋਂ ਕੁਝ ਵੀ ਨਾ ਕੱਢ ਸਕੀ।ਫਿਰ ਵੀ ਆਪ ਉੱਪਰ ਕਈ ਕੇਸ ਪਾ ਕੇ ਆਪ ਨੂੰ ਜੇਲ੍ਹ ਭੇਜ
ਦਿੱਤਾ ਗਿਆ।
ਕੁਝ ਸਮਾਂ ਜੇਲ੍ਹ ਚ ਰਹਿਣ ਤੋਂ ਬਾਅਦ ਆਪ ਜ਼ਮਾਨਤ ਕਰਵਾ ਕੇ ਬਾਹਰ ਆ ਗਏ ਤੇ ਫਿਰ ਘਰ ਰਹਿ ਕੇ ਗੁਰੀਲਾ
ਯੁੱਧ ਅਰੰਭ ਕਰ ਦਿੱਤਾ;ਪਰ ਹੁਣ ਸਰਕਾਰੀ ਖੁਫ਼ੀਆ ਤੰਤਰ ਦੀ ਨਜ਼ਰ ਆਪ ਉੱਪਰ ਹਰ
ਵੇਲੇ ਰਹਿੰਦੀ ਸੀ।ਇਹੀ ਕਾਰਨ ਸੀ ਕਿ ਆਪ ਪਹਿਲਾਂ ਵਾਂਗ ਗੁਪਤ ਤੌਰ ਤੇ ਗੁਰੀਲਾ ਸਰਗਰਮੀਆਂ ਜਾਰੀ
ਨਾ ਰੱਖ ਸਕੇ।ਥੋੜ੍ਹੀ ਸੂਹ ਮਿਲਦਿਆਂ ਹੀ ਜੰਡਿਆਲਾ ਥਾਣੇ ਦੇ ਚਰਚਿਤ ਐਸ.ਐਚ.ਓ.ਸੂਰੀ ਨੇ ਆਪ ਦੇ ਪਿੰਡ ਆਪ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ
ਮਾਰਿਆ।ਹੁਣ ਆਪ ਨੇ ਪੁਲੀਸ ਦੇ ਹੱਥ ਆਉਣ ਦੀ ਬਜਾਏ ਰੂਪੋਸ਼ ਹੋ ਜਾਣਾ ਹੀ ਠੀਕ ਸਮਝਿਆ ਤੇ ਭੱਜ ਨਿਕਲੇ।ਸੂਰੀ ਨੇ ਆਪ ਦੇ ਪਿੱਛੇ ਕਾਫ਼ੀ ਗੋਲੀਆਂ ਚਲਾਈਆਂ,ਪਰ ਆਪ ਇੱਕ ਸਿੱਖਿਅਤ ਫ਼ੌਜੀ ਵਾਂਗ ਬਚ ਨਿਕਲੇ।ਹੁਣ ਘਰ ਛੱਡ ਕੇ ਰੂਪੋਸ਼ ਰਹਿੰਦਿਆਂ ਸੇਵਾ ਕਰਨੀ ਆਪ ਦੀ ਮਜਬੂਰੀ
ਸੀ।
ਕਲਮ ਦੀ ਜੰਗ ਵੀ
ਆਪ ਜਿੱਥੇ ਹੱਥ ਵਿੱਚ
ਹਥਿਆਰ ਫੜ ਕੇ ਗੁਰੀਲਾ ਜੰਗ ਲੜਨ ਵਿੱਚ ਪੂਰੇ ਮਾਹਰ ਸਨ,ਉੱਥੇ ਨਾਲ ਹੀ
ਆਪ ਕਲਮ ਦੇ ਵੀ ਧਨੀ ਸਨ।ਆਪ ਦੀਆਂ ਲਿਖਤਾਂ ਜੋ ਕਿ ਓਸ ਸਮੇਂ ਦੇ ਵੱਖ-ਵੱਖ ਪੰਥਕ ਮੈਗਜ਼ੀਨਾਂ ਵਿੱਚ ਛਪਦੀਆਂ ਸਨ,ਉਹਨਾਂ ਚੋਂ ਕਮਾਲ ਦੀ ਵਿਦਵਤਾ ਝਲਕਦੀ ਸੀ।
ਇਹਨਾਂ ਲਿਖਤਾਂ ਰਾਹੀਂ ਆਪ ਜਿੱਥੇ ਆਮ ਲੋਕਾਈ ਨੂੰ ਜੁਝਾਰੂ ਸਿੰਘਾਂ ਦਾ ਪੱਖ ਬੜੇ ਵਧੀਆ ਢੰਗ ਨਾਲ
ਸਮਝਾਉਂਦੇ ਓਥੇ ਨਾਲ ਹੀ ਜੁਝਾਰੂ ਸਿੰਘਾਂ ਨੂੰ ਵੀ ਗੁਰਮਤਿ ਦੇ ਆਧਾਰ ਤੇ ਸੇਧ ਪ੍ਰਦਾਨ ਕਰਦੇ ਸਨ।
ਫ਼ਰਵਰੀ 1991 ਚ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਨਾਂ ਲਿਖੀ ਆਪ ਦੀ ਖੁੱਲ੍ਹੀ ਚਿੱਠੀ ਵਿਦਵਾਨ
ਹਲਕਿਆਂ ਚ ਕਾਫ਼ੀ ਚਰਚਿਤ ਰਹੀ।ਜਦੋਂ ਡਾ.ਸੋਹਣ ਸਿੰਘ ਵਾਲੀ ਪੰਥਕ ਕਮੇਟੀ ਹੋਂਦ ਵਿੱਚ ਆਈ ਤਾਂ ਆਪ ਜੀ ਦੀ ਵਿਦਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ ਉਸ ਵਿੱਚ ਮੇਂਬਰ ਲਿਆ ਗਿਆ,ਪਰ ਆਪ ਨੇ ਸੇਵਾ
ਤੇ ਨਿਰਮਾਣਤਾ ਦੀ ਮਿਸਾਲ ਪੇਸ਼ ਕਰਦਿਆਂ ਇਹ ਮੈਂਬਰੀ ਪ੍ਰਵਾਨ ਨਾ ਕੀਤੀ ਤੇ ਆਪਣੀ ਥਾਂ ਤੇ ਆਂਪਣੇ
ਦੋਸਤ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਨੂੰ ਮੈਂਬਰ ਬਣਾਇਆ।ਆਪ ਦੇ ਯਤਨਾਂ ਨਾਲ ਇੱਕਮੁੱਠ ਹੋਈਆਂ ਪੰਜ ਜੁਝਾਰੂ ਜਥੇਬੰਦੀਆਂ ਦੇ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਆਪ ਵਧੀਆਂ ਢੰਗ ਨਾਲ
ਨਿਭਾਉਂਦੇ ਰਹੇ।ਇਸ ਦੌਰਾਨ ਆਪ ਨੇ ਜੁਝਾਰੂ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਚ ਏਕਤਾ
ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ,ਜਿਨ੍ਹਾਂ ਦੇ ਬੜੇ ਚੰਗੇ ਨਤੀਜੇ ਨਿਕਲਣ ਲੱਗੇ।ਇਸ ਦੌਰਾਨ ਆਪ ਜੀ ਦੇ ਭਤੀਜੇ ਭਾਈ ਬਲਵਾਨ ਸਿੰਘ ਅਤੇ
ਭਣੇਵੇਂ ਭਾਈ ਜਗਦੇਵ ਸਿੰਘ ਨੇ ਵੀ ਰੂਪੋਸ਼ ਹੋ ਕੇ ਕੰਮ ਦੀ ਸੇਵਾ ਕਰਨ ਦਾ ਮਨ ਬਣਾਇਆ।ਜਦੋਂ ਆਪ ਨੂੰ ਇਸ ਦਾ ਪਤਾ ਲੱਗਾ ਤਾਂ ਆਪ ਨੇ ਉਹਨਾਂ ਦੋਹਾਂ ਨੂੰ ਬੁਲਾ ਕੇ ਸਮਝਾਇਆ ਕਿ ਰੂਪੋਸ਼ ਹੋਣਾ ਠੀਕ ਨਹੀਂ ਸੇਵਾ ਘਰ ਚ
ਰਹਿੰਦਿਆਂ ਗੁਪਤ ਤੌਰ ਤੇ ਵੀ ਕੀਤੀ ਜਾ ਸਕਦੀ ਹੈ।ਇਹ ਸੁਣ ਕੇ ਆਪ ਦਾ ਭਤੀਜਾ ਬਲਵਾਨ ਸਿੰਘ ਕਹਿਣ ਲੱਗਾ-''ਮੈਂ ਤੁਹਾਡੀ ਗੱਲ ਮੰਨ ਲੈਨਾਂ,ਪਰ ਮੈਨੂੰ ਇੱਕ ਗੱਲ ਦਾ ਜੁਆਬ ਦੇ ਦਿਓ ਕਿ ਅਗਾਂਹ ਤੁਰਨ ਦੀ ਅਰਦਾਸ ਕਰ ਕੇ ਸਿੱਖ ਵਾਪਸ ਮੁੜ ਸਕਦੈ...?
ਭਾਈ ਬਘੇਲ ਸਿੰਘ ਕਹਿੰਦੇ,''ਨਹੀਂ..।
ਤਾਂ ਫਿਰ ਅਸੀਂ ਹੁਣ
ਰੂਪੋਸ਼ ਹੋ ਕੇ ਸੇਵਾ ਕਰਨ ਦੀ ਅਰਦਾਸ ਕਰ ਚੁੱਕੇ ਆਂ..''ਉਹਨਾਂ ਕਿਹਾ।ਹੁਣ ਭਾਈ ਬਘੇਲ ਸਿੰਘ ਕਹਿਣ ਲੱਗੇ_ਚਲੋ ਜੇ ਤੁਸੀਂ ਅਰਦਾਸ ਕਰ ਹੀ ਚੁੱਕੇ ਤਾਂ ਕਰੋ ਸੇਵਾ..ਪਰ ਯਾਦ ਰੱਖਿਓ..ਕਿਸੇ ਨਾਲ ਧੱਕਾ ਨਹੀਂ ਕਰਨਾ,ਗੁਰਮਤਿ ਤੇ ਪਹਿਰਾ ਦੇਣਾ,ਕਿਸੇ ਤੋਂ ਜਬਰੀ ਪੈਸਾ ਨਹੀਂ ਲੈਣਾ..ਐਵੇਂ ਕਿਸੇ ਦੇ ਕਹਿਣ
ਤੇ ਨਹੱਕ ਕੋਈ ਬੰਦਾ ਨ੍ਹੀਂ ਮਾਰਨਾ..।
ਉਹਨਾਂ ਦੋਹਾਂ ਨੇ ਇਹ
ਗੱਲਾਂ ਧਿਆਨ ਚ ਰੱਖੇ ਦਾ ਅਹਿਦ ਕੀਤਾ ਤੇ ਰੂਪੋਸ਼ ਹੋ ਕੇ ਸੰਘਰਸ਼ ਚ ਸੇਵਾ ਕਰਨ ਲੱਗੇ।ਇਸ ਸੇਵਾ ਦੇ ਦੌਰਾਨ ਛੇਤੀ ਹੀ ਆਂਪ ਦਾ ਭਣੇਵਾਂ ਜਗਦੇਵ ਸਿੰਘ,ਇੱਕ ਦਿਨ ਡਾ.ਜਸਵਿੰਦਰ ਸਿੰਘ ਮਨਿਹਾਲਾ ਦੇ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਕੰਪਨੀ ਬਾਗ ਚ ਬੈਠਾ ਸੀ ਕਿ
ਪੁਲੀਸ ਦੇ ਘੇਰਾ ਪੈ ਗਿਆ।ਉਹ ਦੋਵੇਂ ਹੀ ਓਥੇ ਮੁਕਾਬਲਾ ਕਰਦੇ ਸ਼ਹੀਦ ਹੋ ਗਏ।ਸ਼ਹੀਦ ਭਾਈ ਜਗਦੇਵ ਸਿੰਘ ਦਾ ਸਸਕਾਰ ਉਹਨਾਂ ਦੇ ਪਿੰਡ ਸਰਜਾ ਵਿਖੇ
ਹੀ ਕੀਤਾ ਗਿਆ,ਜਿੱਥੇ ਕਿ ਭਾਈ ਬਘੇਲ ਸਿੰਘ ਜੀ ਦੇ ਭਤੀਜੇ ਭਾਈ ਬਲਵਾਨ
ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਅਸਾਲਟਾਂ ਚੋਂ ਫ਼ਾਇਰ ਕੱਢ ਕੇ ਸਲਾਮੀ ਦਿੱਤੀ।ਅਸਾਲਟਾਂ ਨਾਲ ਸ਼ਹੀਦ ਸਿੰਘਾਂ ਨੂੰ ਸਲਾਮੀ ਦੇਣ ਦੀਆਂ ਖ਼ਬਰਾਂ ਵਿੱਚ ਵੀ ਛਪੀਆਂ ਤੇ ਪਾਰਲੀਮੈਂਟ ਤਕ
ਰੌਲਾ ਪੈ ਗਿਆ।ਇਸ ਤੋਂ ਬਾਅਦ ਪੁਲੀਸ ਨੇ ਆਪਣਾ ਨੱਕ
ਰੱਖਣ ਲਈ ਡੇਹਰੀਵਾਲ ਦੇ ਖੇਤਾਂ ਵਿੱਚ ਭਾਈ ਬਲਵਾਨ ਸਿੰਘ ਦੇ ਗਰੁੱਪ ਨੂੰ ਵੀ ਇੱਕ ਵੱਡੀ ਕਾਰਵਾਈ
ਕਰਦਿਆਂ ਘੇਰ ਲਿਆ ਤੇ ਹਥਿਆਰ ਸੁੱਟਣ ਦੀ ਚਿਤਾਵਨੀ ਦਿੱਤੀ;ਪਰ ਸਿੰਘਾਂ ਨੇ ਅੰਦਰੋਂ ਇਸ ਚਿਤਾਵਨੀ ਦਾ ਜਵਾਬ ਗੋਲੀ ਨਾਲ ਦਿੱਤਾ।ਪੁਲੀਸ ਨੇ ਅਨਾਊਂਸਮੈਂਟ ਕੀਤੀ-ਹੱਥ ਖੜ੍ਹੇ ਕਰ ਕੇ ਬਾਹਰ ਆ ਜੋ ਨe੍ਹੀਂ ਤਾਂ ਬੰਬ ਮਾਰ ਕੇ ਤੂੰਬੇ ਉਡਾ ਦਿਆਂਗੇ..।ਬਲਵਾਨ ਸਿੰਘ ਨੇ ਗਰਜ ਕੇ ਜਵਾਬ ਚ ਕਿਹਾ-ਜਦੋਂ ਸ਼ਗਨ ਲਾਉਣ ਆਈਏ ਤਾਂ ਰੁਪਈਆਂ ਹੱਥ ਤੇ ਧਰ ਕੇ ਜਾਈਦਾ..ਨਾਲ ਲੈ ਕੇ ਜਾਣ ਦੀ
ਜ਼ਿਦ ਨ੍ਹੀਂ ਕਰੀਦੀ..।''
ਇਹ ਕਹਿ ਕੇ ਉਹਨਾਂ
ਅੰਦਰੋਂ ਗੋਲ਼ੀ ਚਲਾ ਦਿੱਤੀ ਤੇ ਕਈ ਪੁਲੀਸ ਵਾਲ਼ੇ ਵਿਛਾ ਦਿੱਤੇ ਗਹਿਗੱਚ ਮੁਕਾਬਲਾ ਹੋਇਆ।ਭਾਈ ਬਲਵਾਨ ਸਿੰਘ ਤੇ ਛੇ ਹੋਰ ਸਿੰਘ ਸ਼ਹੀਦ ਹੋ ਗੇ।ਪੁਲੀਸ ਵਾਲਿਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ।
ਗ੍ਰਿਫ਼ਤਾਰੀ
ਭਾਈ ਬਘੇਲ ਸਿੰਘ ਇਸੇ
ਹੀ ਤਰ੍ਹਾਂ ਸੰਘਰਸ਼ ਚ ਬੜੀ ਸੂਝ-ਬੂਝ ਨਾਲ ਅਗਵਾਈ ਦਿੰਦੇ ਰਹੇ।ਫਿਰ ਇੱਕ ਦਿਨ ਆਪ ਨੂੰ ਦਸੰਬਰ 1991 ਦੇ ਅਖੀਰ ਵਿੱਚ ਬਿਹਾਰ ਦੀ ਜਮਸ਼ੇਦਪੁਰ ਪੁਲੀਸ ਨੇ ਟਾਟਾ
ਨਗਰ ਤੋਂ ਇੱਕ ਸਾਥੀ ਬਾਬਾ ਬਲਕਾਰ ਸਿੰਘ ਦੇ ਨਾਲ ਗ੍ਰਿਫ਼ਤਾਰ ਕਰ ਲਿਆ।ਆਪ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ਤੇ ਆਪਜੀ ਦੇ ਵੱਡੇ ਭਰਾਤਾ ਭਾਈ ਹਰਭਜਨ ਸਿੰਘ ਜੀ ਆਪ ਦੀ ਮੁਲਾਕਤਾ ਕਰਨ ਲਈ ਜਾ ਪਹੁੰਦੇ।ਆਪ ਨੇ ਉਹਨਾਂ ਨੂੰ ਕਿਹਾ,''ਮੈਨਮੂ ਤਾਂ ਇਹਨਾਂ ਨੇ ਕਿਸੇ ਹਾਲਤ ਚ ਨਹੀਂ ਛੱਡਣਾ,ਇਸ ਲਈ ਤੁਸੀਂ ਬਲਕਾਰ ਸਿੰਘ ਨੂੰ ਕਿਸੇ ਤਰੀਕੇ ਨਾਲ ਛੁਡਾ ਲਓ।''ਇਹ ਸੁਣ ਕੇ ਆਪ ਦੇ ਵੱਡੇ ਭਰਾ ਸ.ਹਰਭਜਨ ਸਿੰਘ
ਜਿਨ੍ਹਾਂ ਨੇ ਆਪ ਨੂੰ ਬਚਪਨ ਤੋਂ ਹੀ ਪਾਲਿਆਂ ਸੀ,ਦੀਆਂ ਅੱਖਾਂ ਭਰ ਆਈਆਂ।ਇਹ ਵੇਖ ਕੇ ਆਪ ਕਹਿਣ ਲੱਗੇ:
ਭਾਊ,ਫ਼ਿਕਰ ਨ੍ਹੀਂ ਕਰਨਾ..ਰੋਣਾ ਨ੍ਹੀਂ..ਰਲ-ਮਿਲ ਕੇ ਰਹਿਣੈ..।''
ਭਾਈ ਹਰਭਜਨ ਸਿੰਘ ਨੇ
ਆਪ ਦੀ ਪੈਰਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ।ਫਿਰ ਇਸੇ ਦੌਰਾਨ ਹੀ ਜਨਵਰੀ 1992 ਨੂੰ ਪੰਜਾਬ ਪੁਲੀਸ ਆਪ ਨੂੰ ਇੱਕ ਵਿਸ਼ੇਸ਼ ਹਵਾਈ ਜਹਾਜ਼
ਰਾਹੀਂ ਪੰਜਾਬ ਲੈ ਆਈ।ਹੁਣ ਲਗਭਗ ਤੈਅ ਸੀ ਕਿ ਆਪ ਉੱਪਰ ਅੰਨ੍ਹਾ ਤਸ਼ੱਦਦ ਕਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ,ਇਸ ਲਈ ਵੱਖ-ਵੱਖ ਪੰਥਕ ਧਿਰਾਂ ਨੇ ਅਖਬਾਰਾਂ ਰਾਹੀਂ ਆਪ ਨੂੰ ਅਦਾਲਤ
ਚ ਪੇਸ਼ ਕਰਨ ਦੀਆਂ ਅਪੀਲਾਂ ਕੀਤੀਆਂ।ਮਿਤੀ 11 ਜਨਵਰੀ 1992 ਦੀਆਂ ਅਖਬਾਰਾਂ ਚ ਜਸਟਿਸ ਅਜੀਤ ਸਿੰਘ ਬੈਂਸ ਤੇ ਹੋਰ ਮਨੁੱਖੀ ਹੱਕਾਂ ਲਈ ਕੰਮ ਕਰ
ਰਹੀਆਂ ਉੱਘੀਆਂ ਸ਼ਖਸੀਅਤਾਂ,ਪੈਗਾਮ ਗਰੁੱਪ ਵੱਲੋਂ ਗੁਰਮੀਤ ਸਿੰਘ,ਨਵਦੀਪ ਸਿੰਘ ਬਿੱਟੂ,ਮਾਨ ਦਲ, ਬਾਦਲ ਦਲ,ਬੱਬਰ ਅਕਾਲੀ ਦਲ,ਫ਼ੈਡਰੇਸ਼ਨਾਂ ਤੇ ਜੁਝਾਰੂ ਜਥੇਬੰਦੀਆਂ ਦੇ ਬਿਆਨ ਅਖਬਾਰਾਂ
ਚ ਛਪੇ ਕਿ ਭਾਈ ਬਘੇਲ ਸਿੰਘ ਜੀ ਨੂੰ ਆਦਾਲਤ ਚ ਪੇਸ਼ ਕੀਤਾ ਜਾਵੇ,ਪਰ ਬੁਖਲਾਈ ਹੋਈ ਹਿੰਦ ਸਰਕਾਰ ਇਸ ਦੂਰਅੰਦੇਸ਼ ਤੇ ਵਿਦਵਾਨ ਜੁਝਾਰੂ ਨੂੰ ਜਿਉਂਦਾ ਛੱਡਣ ਦਾ ਖਤਰਾ ਮੁੱਲ ਨਹੀਂ
ਸੀ ਲੈਣਾ ਚਾਹੁੰਦੀ।
ਸ਼ਹੀਦੀ
ਭਾਈ ਬਘੇਲ ਸਿੰਘ ਨੇ
ਫੜੇ ਜਾਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਮੌਕੇ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਖੁੱਲ੍ਹਾ
ਖਤ ਲਿਖਿਆ ਸੀ, ਜੋ ਕਿ ਜਨਤਕ ਪੈਗਾਮ' ਨੇ ਬਾਅਦ ਚ ਫ਼ਰਵਰੀ 1992 ਦੇ ਅੰਕ ਚ ਛਾਪਿਆ,ਉਸ ਵਿੱਚ ਆਪ ਨੇ
ਲਿਖਿਆ ਸੀ:
''..ਅਸੀ ਵੀ ਓਸੇ ਹੀ ਅੰਸ਼ ਵਿੱਚੋਂ ਹਾਂ,ਓਸੇ ਹੀ ਗੁਰੂ ਨਾਨਕ ਸਾਹਿਬ ਦੀ ਓਲਾਦ ਹਾਂ ਤੇ ਸਾਡਾ ਨਾਉਂ 'ਖਾਲਸਾ'ਹੈ।ਸੀਸ ਤਲ਼ੀ ਤੇ ਧਰ ਕੇ ਲੜਨਾ,ਦੇਗਾਂ ਚ ਉਬਲਣਾ, ਚਰਖੜੀਆਂ ਤੇ ਚੜ੍ਹਨਾ,ਰੰਬੀਆਂ ਨਾਲ ਖੋਪਰੀਆਂ ਉੱਤਰਾਉਣੀਆਂ,ਆਰਿਆਂ ਨਾਲ ਸਿਰ ਧੜ ਚਿਰਾਉਣੇ ਪਰ ਦੇਸ਼-ਧਰਮ ਅਤੇ ਕੌਮ ਨਾਲ ਵਫ਼ਾਦਾਰੀ ਨਿਭਾਉਣੀ ਸਾਡਾ ਕਰaਵ ਹੈ..।''ਇਹ ਲਿਖੇ ਹੋਏ ਬਚਨ ਪ੍ਰਕਾਸ਼ਿਤ ਹੋਣ ਤੋਂ
ਪਹਿਲਾਂ ਹੀ ਆਪ ਲਈ ਉਹਨਾਂ ਨੂੰ ਪੁਗਾਉਣ ਦਾ ਸਮਾਂ ਆ ਪਹੁੰਚਿਆ ਸੀ।ਭਾਈ ਬਘੇਲ ਸਿੰਘ ਦੀ ਕਰਨੀ,ਉਹਨਾਂ ਦੀ ਕਥਨੀ ਤੇ ਖਰੀ ਉੱਤਰੀ।ਪੁਲੀਸ ਦੇ ਜੱਲਾਦਾਂ ਨੇ ਗਰਮ ਸਲਾਖਾਂ ਆਪ ਦੇ ਸਰੀਰ ਚੋਂ ਆਰ-ਪਾਰ ਕਰ ਦਿੱਤੀਆਂ, ਆਪ ਦਾ ਸਾਰਾ ਸਰੀਰ ਸਾੜ ਦਿੱਤਾ,ਪਰ ਆਪ ਪੂਰੀ ਚੜ੍ਹਦੀ ਕਲਾ'ਚੋਂ ਹੀ ਇਹ ਗੱਲ ਬਾਹਰ ਨਿਕਲੀ ਸੀ ਕਿ ਲਗਾਤਾਰ ਇਸ
ਵਹਿਸ਼ੀ ਤਸ਼ੱਦਦ ਦੇ ਛੇਵੇਂ ਦਿਨ ਆਪ ਨੇ ਪੁਲੀਸ ਅਫ਼ਸਰਾਂ ਨੂੰ ਚੜ੍ਹਦੀ ਕਲਾ ਚ ਕਿਹਾ:
''ਤੁਸੀਂ ਆਂਪਣੇ ਮੂੰਹੋਂ ਇਹ ਸ਼ਬਦ ਕਹੋਗੇ ਕਿ ਸ਼ਹੀਦ ਭਾਈ ਤਾਰੂ ਸਿੰਘ ਤੇ ਸ਼ਹੀਦ ਭਾਈ ਮਨੀ ਸਿੰਘ ਵਰਗੇ ਸੂਰਮੇ ਅੱਜ ਵੀ ਧਰਤੀ ਤੇ ਮੌਜੂਦ ਨੇ..।
ਤੇ ਇਸੇ ਹੀ ਤਰ੍ਹਾਂ
ਪੂਰੀ ਸਿਦਕ-ਦਿਲੀ ਨਾਲ ਤਸ਼ੱਦਦ ਝੱਲਦੇ ਹੋਏ ਆਪ ਸ਼ਹਾਦਤ ਦਾ ਜਾਮ ਪੀ
ਗਏ।ਆਪ ਦੀ ਛਾਤੀ ਚੋਂ ਜੁਝਾਰੂ ਲਹਿਰ ਦੇ ਅਹਿਮ ਭੇਤ ਕੱਢਣ ਲਈ ਤਰਲੋਮੱਛੀ ਹੋਈ ਜੱਲਾਦਾਂ ਦੀ ਢਾਣੀ ਹੱਥ ਮਲਦੀ ਰਹਿ ਗਈ।ਫਿਰ ਉਹਨਾਂ ਨੇ 20 ਜਨਵਰੀ 1992 ਦੀਆਂ ਅਖਬਾਰਾਂ ਵਿੱਚ ਨਸਰ ਕੀਤਾ ਕਿ ਭਾਈ ਬਘੇਲ
ਸਿੰਘ ਪੁਲੀਸ ਹਿਰਾਸਤ ਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਪਿੰਡ ਗੱਗੜਭਾਣੇ ਕੋਲ ਟਰੱਕ ਹੇਠ ਆ ਕੇ
ਕੁਚਲੇ ਗਏ ਹਨ
।ਹਿੰਦ ਹਕੂਮਤ ਨੇ ਇੱਕ ਰੌਸ਼ਨ ਦਿਮਾਗ ਜੁਝਾਰੂ ਜਰਨੈਲ ਨੂੰ
ਬੇਸ਼ੱਕ ਸਰੀਰਿਕ ਤੌਰ ਤੇ ਖਤਮ ਕਰ ਦਿੱਤਾ,ਪਰ ਉਹਨਾਂ ਦੀਆਂ ਲਿਖਤਾਂ
ਸਦਾ ਹੀ ਵੀਹਵੀਂ ਸਦੀ ਦੇ ਦੋ ਅੰਤਲੇ ਦਹਾਕਿਆਂ ਵਿੱਚ ਚੱਲੀ ਸਿੱਖ ਜੁਝਾਰੂ ਲਹਿਰ ਦੇ ਕਾਰਨ ਲੱਭਣ
ਤੁਰੇ ਜਗਿਆਸੂਆਂ ਤੇ ਇਤਿਹਾਸਕਾਰਾਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੀਆਂ ਰਹਿਣਗੀਆਂ।
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਵੱਲੋਂ ਸ਼ਹੀਦ ਭਾਈ ਬਘੇਲ ਸਿੰਘ ਡੇਹਰੀਵਾਲ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂ ਦੇ ਫੁੱਲ ਭੇਟ ਕਰਦੇ ਹਾਂ | KhalsaRaj131699@gmail.com

Comments
Post a Comment