ਸ਼ਹੀਦ ਭਾਈ
ਅਮਰਜੀਤ ਸਿੰਘ ਜੀ ਸ਼ਹਿਜ਼ਾਦਾ - ਬੱਬਰ ਖਾਲਸਾ
(
ਸ਼ਹੀਦੀ 28 ਜਨਵਰੀ 1989 )
ਸ਼ਹੀਦ ਭਾਈ ਅਮਰਜੀਤ ਸਿੰਘ ' ਸ਼ਹਿਜਾਦਾ ' ਅਪ੍ਰੈਲ 1966 ਨੂੰ ਭਾਈ
ਸਾਹਿਬ ਜੀ ਪਿੰਡ
ਧੀਰੋਵਲ , ਜ਼ਿਲ੍ਹਾ ਜਲੰਧਰ ਦੇ ਵਸਨੀਕ ਸਰਦਾਰ ਇੰਦਰ
ਸਿੰਘ ਦੇ ਘਰ ਪੈਦਾ ਹੋਏ, ਪਰਿਵਾਰ ਦੇ ਜੀਆਂ ਆਪਜੀ ਨੂੰ ਪਿਆਰ ਨਾਲ ''ਕਾਲੁ'' ਕਹਿ ਕੇ ਬੁਲਾਇਆ ਕਰਦੇ
ਸੀ |
ਭਾਈ ਸਾਹਿਬ
ਜੀ ਦੋ ਭੈਣਾਂ ਸੀ ਜੋ ਆਪਜੀ ਤੋਂ ਉਮਰੋਂ ਵਡੀਆਂ ਸਨ ਅਤੇ ਆਪਜੀ ਓਹਨਾਂ ਦੇ ਲਾਡਲੇ ਇਕਲੇ ਵੀਰ ਸਨ |
ਇੱਕ ਬੱਚੇ ਦੇ ਰੂਪ ਵਿੱਚ
ਭਾਈ ਸਾਹਿਬ ਜੀ ਨੂੰ ਹਮੇਸ਼ਾ ਪਰਿਵਾਰ ਦਾ
ਬਹੁਤਾ ਲਾਡ ਪਿਆਰ ਮਿਲਿਆ ਸੀ ਅਤੇ ਇਹੀ ਸੱਚਾਈ ਸੀ ਕੀ ਕਿਸੀ ਹੋਏ ਦੇ
ਨਾਲ ਜੁੜਨਾ ਕਦੀ ਨੀ ਹੋਇਆ |
ਓਹਨਾਂ ਦਾ ਸੋਚਣਾ ਕੀ ਜਾਂ ਤਾਂ ਪੜਨਾ
ਹੈ ਜਾਂ ਖੇਤਾਂ ਵਿੱਚ ਕਮ ਕੀਤਾ ਜਾਣਾ ਹੈ |
ਭਾਈ ਸਾਹਿਬ ਫ਼ੋਟੋ ਲੈਣੇ ਜਾਂ ਇੱਥੇ ਤਕ ਕਿ ਟੀ.ਵੀ ਦੇਖਣ ਦੇ ਸ਼ੁਕੀਨ ਕਦੀ ਨਹੀਂ ਸੀ , ਉਹ ਪਾਠ ਕੀਰਤਨ ਵਿਚ ਰੁਝੇ ਰਹਿੰਦੇ ਰਿਹੇ ਅਤੇ ਓਹ ਇੱਕ ਗਰਮ ਸੁਭਾਅ ਦੇ ਮਾਲਿਕ ਸਨ |
ਇਕ ਵਾਕਾ ਕਿਹਾ ਜਾਂਦਾ ਹੈ ਕੀ ਇਕ ਬਾਰ ਭਾਈ ਸਾਹਿਬ ਜੁੱਤੀ
ਦੀ ਇੱਕ ਜੋਡੀ ਖਰੀਦਣ ਲਈ ਦੁਕਾਨਾਂ ਤੇ ਚਲੇ ਗਏ ਉਹ ਸੱਚਾਈ ਪਸੰਦ
ਜੀਵ ਆਤਮਾ ਨੇ ਇੱਕ ਜੋੜੇ ਨੂੰ ਪਸੰਦ
ਕੀਤਾ ਅਤੇ ਓਹਨੂੰ ਖਰੀਦ ਲਇਆ |
ਪਰ ਕਿਸੇ ਵਾਜੋਂ ਪਸੰਦ ਨਾ ਆਉਣ ਕਰਕੇ ਦੂਜੇ ਦਿਨ ਉਹ ਬਦਲਾਉਣ
ਲਈ ਲਈ ਦੁਕਾਨ ਵਿੱਚ ਵਾਪਸ ਚਲੇ ਗਏ ਪਰ ਦੁਕਾਨਦਾਰ ਨੇ
ਵਾਪਸ ਲੇਨ ਤੋਂ ਨਾ ਕਰ ਦਿਤੀ ਜਿਸ ਵਾਜੋਂ ਭਾਈ ਸਾਹਿਬ ਨੂੰ ਗੁੱਸਾ ਆ ਗਿਆ ਅਤੇ ਦੁਕਾਨਦਰ ਦੇ ਸਿਰ ਦੇ ਮਾਰਿਆ ਜੋੜਾ ਅਤੇ ਜੁੱਤੀ ਉਥੇ ਸੁੱਟ ਕੇ ਘਰ ਵਾਪਸ ਮੁੜ ਆਏ |
ਆਪਜੀ ਪੰਜਵੀਂ ਜਮਾਤ ਤਕ ਧੀਰੋਵਾਲ ਹੀ ਪੜੇ ਅਤੇ ਫਿਰ 10ਵੀਂ ਜਮਾਤ ਤਕ ਪਿੰਡ ਦੂਲਿਕੇਹ ਦੇ ਇਕ ਸਥਾਨਕ ਸਕੂਲ ਵਿੱਚ ਪਾਸ ਕੀਤੀ |
10 ਵੀਂ ਜਮਾਤ ਤੋਂ ਬਾਦ ਆਪਜੀ ਮੇਡਿਕਲ ਦੀ ਪਢਾਈ ਸ਼ੁਰੂ ਕਰ ਦਿਤੀ ,
ਜਦ ਬਰਸਾਤ ਦੇ ਦਿਨਾਂ ਚ ਪਿੰਡ ਚ ਹੜ ਆਇਆ ਸੀ ਤਾਂ ਭਾਈ ਸਾਹਿਬ ਜੀ ਨੇ
ਮੁਫਤ ਹੀ ਪਿੰਡ ਵਿੱਚ ਦਵਾਈਆਂ ਦੀ ਨਿਸ਼ਕਾਮ ਸੇਵਾ ਨਿਵਾਈ |
ਭਾਈ ਸਾਹਿਬ ਜੀ ਬਾਬਾ ਨਿਹਾਲ ਸਿੰਘ ਜੀ ਪਾਸੋਂ ਹੁਸ਼ਿਆਰਪੁਰ ਦੇ
ਹਰੀਆਂ ਵੇਲਾ ਵਿਖੇ
ਲਗਭਗ 18 ਸਾਲ ਦੀ ਉਮਰ ਵਿੱਚ ਅੰਮ੍ਰਿਤ ਲਿਆ , ਆਪਜੀ
ਇੱਕ ਬੱਚੇ ਦੇ ਸਮੇ ਤੋਂ ਹੀ
ਕੇਸਧਾਰੀ ਸਨ |
ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧਿਆ ਖਿਡਾਰੀ ਸਨ ਕਬੱਡੀ ਖ੍ਦੇਦੀਆਂ ਓਨਾਂ ਨੇ ਕਈ ਖਿਤਾਬ ਆਪਣੇ ਨਾਂ ਕੀਤੇ ਹੋਏ ਸੀ |ਜਦ ਆਪਜੀ 18 - 19 ਸੀ
ਮਾਂ ਨੂੰ ਕਿਹਾ ਕੀ ਇਕ ਚੋਲਾ ਬਨਵਾ ਦੇਓ ! ਮਾਂ ਨੇ ਪੁਛਿਆ ਕੀ ਪੁਤ ਜੀ ਚੋਲਾ ਕਾਹਦੇ ਵਾਸਤੇ ਚਾਹੁੰਦੇ ਹੋ ?ਅਤੇ ਮਾਂ ਦੇ ਸਵਾਲ
ਸੁਨ ਕੇ ਕਿਹਾ ਕਿ ਚੋਲਾ ਗਤਕਾ ਲਈ ਜ਼ਰੂਰੀ ਹੈ ਲੇਕਿਨ ਇਹ ਕੋਈ ਨਹੀ ਸੀ ਜਾਣਦਾ ਕੀ ਵਾਹਿਗੁਰੂ ਇਹ ਸਬ
ਆਪ ਖੇਡ ਰਚ ਰਿਹੇ ਹਨ ਗਤਕਾ ਸਿਖ ਸੰਘਰਸ਼ ਦਾ
ਹਿੱਸਾ ਸੀ ਇਹੀ ਵਾਸਤਵਿਕਤਾ ਸੀ ਜੋ ਕੋਈ ਨਹੀ ਜਾਣਦਾ |
ਜਤਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਵਧਾਵਾ ਸਿੰਘ ਦੀ ਅਗਵਾਈ ਵਿੱਚ ਭਾਈ ਅਮਰਜੀਤ ਸਿੰਘ ਸਿੱਖ ਨੇ ਅਜ਼ਾਦੀ ਦੇ ਅੰਦੇਲਨ ਵਿੱਚ ਓਹਨਾਂ
ਨਾਲ ਮਿਲਕੇ ਵੱਡਮੁੱਲਾ ਯੋਗਦਾਨ ਦਿੱਤਾ |
ਭਾਈ ਅਮਰਜੀਤ ਸਿੰਘ ਜੀ ਦੇ ਸਰੀਰਕ ਕੱਦ ਅਤੇ ਬੋਲਣ ਦੇ ਸ਼ਾਹਿਨਸ਼ਾਹੀ ਅੰਦਾਜ਼ ਤੋਂ
ਪ੍ਰਭਾਵਿਤ ਹੋਕੇ ਭਾਈ
ਸੁਖਦੇਵ ਸਿੰਘ ਬੱਬਰ ਜੀ ਨੇ ਆਪਜੀ ਨੂੰ '' ਪ੍ਰਿੰਸ ' ਖਿਤਾਵ ਦਿਤਾ
ਓਸ ਵੇਲੇ ਭਾਈ ਅਮਰਜੀਤ ਸਿੰਘ ਜੀ 22 ਜਾਂ 23 ਸਾਲ ਦੇ ਸੀ ਅਤੇ ਉਹ ਇੱਕ ਮਜਬੂਤ ਸਰੀਰ ਅਤੇ ਰੋਸ਼ਨ ਚਿਹਰੇ ਦੇ ਮਾਲਿਕ ਸਨ ਅਤੇ ਆਪਜੀ ਨੂੰ ਸਾਰੇ ਸਿੰਘ ''ਸ਼ਹਿਜਾਦਾ'' ਕਹਿ ਕੇ ਬੁਲਾਉਂਦੇ ਸੀ |
ਭਾਈ
ਸਾਹਿਬ ਹਮੇਸ਼ਾ ਮੁਸਕੁਰਾਉਣ ਅਤੇ ਹੱਸਣ ਖੇਡਣ
ਵਾਲਾ ਸੁਭਾਵ ਹੋਣ ਕਰਕੇ ਜੋ ਵੀ ਇਕ ਬਾਰ ਓਹਨਾਂ ਨੂੰ ਮਿਲ ਲੈਂਦਾ ਬਸ ਓਹਨਾਂ ਦਾ ਹੀ ਹੋ ਕੇ ਰਹਿ
ਜਾਂਦਾ ਦੂਜੇ ਸ਼ਬਦਾਂ ਚ ਕਹਿ ਸਕਦੇ ਹਾਂ ਕੀ ਓਹਨਾਂ ਦਾ ਬਣ ਜਾਂਦਾ |
ਭਾਈ ਸਾਹਿਬ ਜੀ ਨੇ ਘਰ ਦੇ ਆਰਾਮ ਬਾਰੇ ਕਿਸੇ ਕਿਸਮ ਦੀ
ਪਰਵਾਹ ਨਹੀਂ ਕੀਤੀ
ਆਪਣੇ ਪਰਿਵਾਰ ਦੇ ਲਈ ਲਗਾਅ ਕਦੀ ਜਾਦਾ ਨੀ
ਰਖਿਆ ਜੋ ਓਹਨਾਂ ਨੂੰ ਖਿਚ ਲੈਂਦਾ |
ਭਾਈ ਸਾਹਿਬ ਹਮੇਸ਼ਾ ਇਹੀ
ਆਖਦੇ ਕੀ ਇੱਕ ਦਿਨ ਉਹ ਆਪਣੇ ਪੰਥ ਲਈ
ਸ਼ਹੀਦ ਹੋ ਜਾਵੇਗਾ ਓਹ ਹਮੇਸ਼ਾਂ ਕਹਿੰਦੇ ਕੀ ਇਹ ਜੀਵਨ ਸਿਰਫ ਕੌਮ ਲਈ ਮਿਲਿਆ ਹੈ ਤੇ ਜਾਨ ਕੌਮ ਦੀ
ਆਮੰਤ ਹੋਣ ਕਰਕੇ ਇਸਦਾ ਮੋਹ ਨਹੀ ਰਖਣਾ |
ਭਾਈ ਸਾਹਿਬ ਜੀ ਦੇ ਮਾਂ ਨੇ ਕਿਹਾ ਕਿ ਅੱਧਾ ਘਰ ਤੇਰੇ ਹਿਸੇ ਲਿਖ ਦੇਂਦੇ
ਹਾਂ ਜੇ ਕਰ ਇਹੋ ਜਹੀ ਕੋਈ ਇਛਾ ਹੈ ਤਾਂ ਪਰ ਘਰ ਬੈਠੋ ਪਰ ਭਾਈ ਸਾਹਿਬ ਜੀ ਨੇ ਕਿਹਾ ਫਿਰ ਕਦੀ ਇਹ ਨਾ ਕਹਿਓ ਮੈਨੂ ਕੋਈ ਚਾਹ ਨਹੀ ਹੈ ਘਰ ਜਮੀਨ ਦੀ ਪਰ ਮੈਂ ਘਰ ਨੀ ਬੈਠ ਸਕਦਾ |
ਜੂਨ 1984 ਦੀਆਂ ਘਟਨਾਵਾਂ ਨੇ ਆਪਜੀ ਦੇ
ਜੀਵਨ ਤੇ ਗਹਿਰਾ ਪ੍ਰਭਾਵ ਕੀਤਾ ਸੀ ਓਹ ਹਰ ਵੇਲੇ ਬੇ ਚੈਨ ਰਹਿਣ ਲਗੇ ਸੀ ਆਤਮਾ ਅੰਦਰੋ ਅੰਦਰ
ਕੁਰਲਾ ਰਹੀ ਸੀ ਇਕ ਦਿਨ ਬਹਾਨਾ ਕੀਤਾ ਕੀ ਜਿਥੇ ਓਹ ਮੇਡਿਕਲ ਸਟੋਰ ਕਰਦੇ ਹਨ ਓਥੇ ਜਾ ਰਿਹੇ ਹਨ
ਬਾਹਰ ਸਾਇਕਲ ਖੜਾ ਸੀ ਭਾਈ ਸਾਹਿਬ ਜੀ ਨੇ ਸਾਇਕਲ ਲਇਆ ਤੇ ਘਰ ਛਡ ਦਿਤਾ |
ਫੇਰ ਕਦੀ ਮੁੜਕੇ ਘਰ ਵਾਪਸ ਨੀ ਆਏ ਇਸੇ ਰੂਪੋਸ਼ ਹੋਏ |ਕਈ ਉਪਰਾਲਿਆਂ ਦੇ ਬਾਦ , ਉਹ ਬੱਬਰ ਖਾਲਸਾ ਦੇ ਸਿੰਘਾਂ ਦੇ ਸੰਪਰਕ ਵਿੱਚ ਆਉਣ ਲਈ ਕਾਹਲੇ ਫਿਰਦੇ ਰਿਹੇ ਇਕ ਦਿਨ ਭਾਈ ਵਧਾਵਾ ਸਿੰਘ ਜੀ ਨਾਲ ਮੇਲ ਹੋਇਆ ਤੇ ਆਪਣੇ ਆਪ ਨੂੰ
ਪੰਥ ਦੀ ਸੇਵਾ ਲਈ ਬੇਨਤੀ ਕੀਤੀ | ਅਤੇ ਆਪਣੇ ਜੀਵਨ ਦੇ ਅਖੀਰਲੇ ਸਵਾਸਾਂ ਤਕ ਸੇਵਾ
ਨਿਵਾਉਂਦੇ ਰਿਹੇ |
ਭਾਈ ਸਾਹਿਬ ਜੀ ਦੋ ਅਤੇ ਇੱਕ ਅੱਧਾ ਸਾਲ ਤਕ ਆਪਣੇ ਪਰਿਵਾਰ ਦੇ
ਨਾਲ ਕੋਈ ਸੰਪਰਕ ਨਹੀਂ ਹੋਇਆ ਸੀ |
ਆਪਜੀ ਦੇ ਪਰਿਵਾਰ ਨੇ ਆਪਜੀ ਨਾਲ
ਮੇਲ ਕਰਨ ਦੀ ਬਹੁਤੀਆਂ ਕੋਸ਼ਿਸ਼ਾਂ ਕੀਤਿਆ ਹਰ ਥਾਂ ਤਲਾਸ਼ ਕੀਤਾ ਕੀਤੇ ਕੋਈ ਪਤਾ ਥੋ ਨਾ ਲਗਿਆ
ਅੰਤ ਵਿੱਚ , ਆਪਜੀ ਨੂੰ ਸ਼ਹੀਦ ਜਾਂ ਕਿਸੇ ਮਾਰ ਦਿਤਾ ਗਿਆ ਇਹੀ
ਵਿਸ਼ਵਾਸ ਕਰਨ ਲਈ ਮਜਬੂਰ ਹੋਣਾ ਪਇਆ ਅਤੇ ਓਹਨਾਂ ਦੀ ਯਾਦ ਵਿਚ ਇੱਕ ਅਖੰਡ ਪਾਠ
ਵੀ ਕਰਵਾ ਲਇਆ ਗਿਆ ਅਤੇ ਓਹਨਾਂ ਦੀ ਅੰਤਮ ਅਰਦਾਸ ਵੀ ਕਰਵਾ ਦਿਤੀ ਗਈ |
ਇਕ ਦਿਨ ਭਾਈ ਸਾਹਿਬ ਜੀ ਅਚਾਨਕ ਘਰ ਆਏ ਮਾਂ ਨੂੰ ਪੁਛਿਆ ਆਪਜੀ ਨੇ ਮੇਰੀ ਸ਼ਹੀਦੀ ਦੀ ਯਾਦ
ਚ ਅਖੰਡ ਪਾਠ ਕਰਵਾਏ ਅਤੇ ਅੰਤਿਮ ਅਰਦਾਸ ਵੀ ਕਰਵਾ ਦਿਤੀ ? ਬਹੁਤ ਚੰਗਾ ਕੀਤਾ ਅੱਜਕਲ ਸਮਾ ਹੀ ਐਸਾ ਹੈ ਕੀ ਹਰ ਦਿਨ ਪੁਲਿਸ ਦੇ ਹਥੋਂ ਕੋਈ
ਨਾ ਕੋਈ ਸਿੰਘ ਸ਼ਹੀਦ ਕੀਤਾ ਜਾ ਰਿਹਾ ਹੈ ਘਰ ਪਰਿਵਾਰ ਨੂੰ ਖਬਰ ਤਕ ਨੀ ਦਿਤੀ ਜਾ ਰਹੀ ਜੋ ਓਸਦੀ
ਯਾਦ ਚ ਅੰਤਿਮ ਅਰਦਾਸ ਕਰਵਾਈ ਜਾ ਸਕੇ | ਹੋ ਸਕਦਾ ਮੇਰੀ ਸ਼ਹੀਦੀ ਦੀ ਖਬਰ ਵੀ ਨਾ ਆਪਜੀ ਨੂੰ ਲਗੇ
ਚੰਗਾ ਕੀਤਾ ਪਹਿਲਾਂ ਹੀ ਸਬ ਕੁਝ ਹੋ ਗਿਆ ਵਾਹਿਗੁਰੂ ਦੀ ਇਹੀ ਇਛਾ ਹੋਵੇਗੀ |
ਭਾਈ ਸ਼ਹਿਜਾਦਾ ਦੀ ਸ਼ਖਸ਼ੀਅਤ ਦੇ ਕਰਕੇ ਬੱਬਰ ਖਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵੀ ਭਾਈ ਸਾਹਿਬ ਜੀ ਦੇ ਕਰੀਬ ਹੋ ਗਏ , ਜਨਰਲ ਭਾਈ ਅਵਤਾਰ ਸਿੰਘ ਬ੍ਰਹਮਾ ਭਾਈ
ਸ਼ਹਿਜਾਦਾ ਦੇ ਮਿਲਣ ਨੂੰ ਓਹਨਾਂ ਦੇ ਟਿਕਾਣਿਆਂ ਦੀ ਤਲਾਸ਼ ਕਰਦੇ
ਹੋਏ ਭਾਈ ਸ਼ਹਿਜਾਦਾ ਨੂੰ ਮਿਲੇ ਤੇ ਕਹਿਣ ਲਗੇ ਮੈਂ ਸ਼ਹਿਜਾਦਾ ਨੂੰ ਮਿਲਣ ਵਾਸਤੇ ਕਾਹਲਾ ਹੋਇਆ ਪਇਆ
ਸੀ ਅੱਜ ਮਿਲ ਕੇ ਸਾਰੀ ਥਕਨ ਦੁਰ ਹੋ ਗਈ |
" , ਕਹਿੰਦੇ ਸੀ ਕੋਈ ਵੀ ਬੱਬਰ ਖਾਲਸਾ ਵਿੱਚ ਸੇਵਾ ਭਾਵ ਅਤੇ ਅਨੁਸ਼ਾਸਨ ਵੇਖਣਾ ਹੋਵੇ ਤਾਂ
ਸ਼ਹਿਜਾਦਾ ਨੂੰ ਵੇਖੋ,
ਭਾਈ ਅਮਰਜੀਤ ਸਿੰਘ ਵੀ ਹਮੇਸ਼ਾ ਅਨੁਸ਼ਾਸਨ ਵਿੱਚ ਬਣ ਕੇ ਰਹਿੰਦੇ
ਭਾਈ ਅਮਰਜੀਤ ਸਿੰਘ ਖਾਲਸਾ ਰਹਿਤ ਮਰਿਆਦਾ ਦੇ
ਪੱਕੇ ਧਾਰਨੀ ਸੀ ਓਹਨਾਂ ਨੂੰ ਬਹੁਤੀਆਂ ਬਾਣੀਆਂ ਕੰਠ ਸਨ ਉਹ ਅੰਮ੍ਰਿਤ ਵੇਲੇ 3 ਵਜੇ ਉਠ ਕੇ ਨਿਤਨੇਮ ਸ਼ੁਰੂ ਕਰਦੇ ਅਤੇ ਸਵੇਰ 8 ਤਕ ਜਾਰੀ ਰਖਦੇ ਸਨ |
ਭਾਈ ਅਮਰਜੀਤ ਸਿੰਘ , " ਭਾਈ ਵਧਾਵਾ
ਜੀ ਨੂੰ ਅਕਸਰ ਕਹਿੰਦੇ , ਮੈਂ ਹੋਰ ਕੁਝ ਨਹੀਂ ਕਰਨਾ ਚਾਹੁੰਦਾ ਓਹ ਕਹਿੰਦੇ ਸੀ ਲੇਕਿਨ ਮੈਂ ਜਦ ਵੀ ਮਿਸ਼ਨ ਤੇ
ਬਾਹਰ ਜਾਣ ਦਾ ਲਈ ਨਿਕਲਾਂ ਅਤੇ ਅਗਰ ਮੈਂ ਸ਼ਹੀਦ ਹੋ ਜਾਵਾਂ ਜਦੋਂ ਲੋਕੀ ਮੈਨੂ ਵੇਖਣ ਲਈ
ਆਉਣ ਮੈਂ ਇੱਕ ਚੰਗੇ ਸੋਹਣੇ ਕੁਰਤੇ ਪਜਾਮੇ ਵਿਚ ਖੇਤਾਂ ਵਿੱਚ ਸ਼ਹੀਦੀ ਸਰੂਪ ਚ ਪਇਆ ਹੋਵਾਂ ਮੇਰੇ ਚੇਹਰੇ
ਦਾ ਨੂਰ ਗੱਭਰੂਆਂ ਨੂੰ ਸੰਘਰਸ਼ ਵਲ ਨੂੰ ਖਿਚਣ
ਨੂੰ ਪ੍ਰੇਰਿਤ ਕਰੇ ਅਤੇ ਓਹਨਾਂ ਦੇ
ਦਿਲ ਵਿੱਚ ਖ਼ੁਦ ਨੂੰ ਸਿੰਘ ਦੇ ਵਿਚ
ਸ਼ਾਮਿਲ ਹੋਣ ਲਈ ਖਿੱਚ ਪੈਦਾ ਕਰੇ |
ਭਾਈ ਸਾਹਿਬ ਆਪਣੀ ਮਾਂ ਦੇ
ਸੁਪਨਿਆਂ ਵਿੱਚ ਆਉਂਦੇ ਕੀ
ਸ਼ਹਿਜਾਦਾ ਮਾਡਲ ਟਾਉਨ ਵਿੱਚ ਹੈਂ ਸੁਪਨੇ
ਵਿਚ ਸੁਨੇਹਾ ਭੇਜਦੇ ਹਨ ਕੀ ਜਲੰਧਰ ਵਿੱਚ ਇੱਕ
ਗੁਪਤ ਸਥਾਨ ਉੱਤੇ ਤੇ ਅਗਲੇ ਦਿਨ ਉਹ ਉਥੇ ਮਿਲਣ
ਆਉਣਗੇ |ਮਾਂ ਦਾ ਦਿਲ ਜੋ ਹੈ ਉਡਾਨਾ ਭਰਦਾ ਹੈ
ਪੁਤ ਵਾਸਤੇ |
ਭਾਈ ਸਾਹਿਬ ਜੀ
ਅਕਸਰ ਗੋਲਾ ਬਰੂਦ ਖਰੀਦਣ ਬੇ ਖ਼ੋਫ਼ ਪਾਕਿਸਤਾਨ ਪਰ ਚਲੇ ਜਾਂਦੇ ਹ੍ਲਾਕੀ ਬੀ ਏਸ ਏਫ਼ ਓਹਨਾਂ ਤੇ ਕੜੀ
ਨਿਗ੍ਹਾ ਰਖਦੀ ਫਿਰਦੀ ਸੀ ਪਰ ਓਹ ਕਦੀ ਓਹਨਾਂ ਦੀ ਪਕੜ ਚ ਨਹੀ ਆਉਂਦੇ |
ਭਾਈ
ਸ਼ਹਿਜਾਦਾ ਅਤੇ ਸਾਥੀ ਖਾੜਕੂ ਸਿੰਘਾਂ ਨੇ 15-20 ਲਖ ਰੂਪਏ ਦੀ ਰਕਮ ਰਖੀ ਸੀ ਅਤੇ ਇਹ ਪੈਸਾ ਗੋਲਾ ਬਰੂਦ
ਖਰੀਦਣ ਵਾਸਤੇ ਇਕਠਾ ਕੀਤਾ ਗਿਆ ਸੀ ਭਾਈ ਸ਼ਹਿਜਾਦਾ ਅਤੇ ਖਾੜਕੂ ਸਿੰਘ ਜਲੰਧਰ ਬਸ ਅੱਡੇ ਤੇ ਇਕ
ਆਦਮੀ ਨੂੰ ਮਿਲਣਾ ਸੀ ਭਾਈ ਸਾਹਿਬ ਜੀ ਆਪਣੇ ਚਾਚੇ ਦੇ ਪੁਤਰ ਭਾਈ ਪਰਮਜੀਤ ਸਿੰਘ ਪਹਿਲਵਾਨ ਦੇ ਘਰ
ਸੁਨੇਹਾ ਭੇਜਿਆ ਕੀ ਮੈਂ ਕਲ ਆ ਰਿਹਾ ਹਾਂ ਭਾਈ ਸਾਹਿਬ ਨੂੰ ਦਸ ਦੇਣਾ |
ਪਰ
ਭਾਈ ਪਰਮਜੀਤ ਸਿੰਘ ਘਰ ਨਹੀ ਸੀ ਤੇ ਸ਼ਹਿਜਾਦਾ ਨੇ ਸਮਾਨ ਦੇ ਨਾਲ ਓਹਨਾਂ ਦੇ ਜਾਣਾ ਠੀਕ ਨੀ ਸਮਝਿਆ
ਤੇ ਅਗਲੇ ਦਿਨ ਆਪਣੀ ਛੋਟੀ ਚਾਚੀ ਦੇ ਘਰ ਚਲੇ ਗਏ |ਓਸ ਸਮੇ ਭਾਈ ਸਾਹਿਬ ਜੀ ਦੇ ਭਾਰਤ ਸਰਕਾਰ ਨੇ ਪੰਜ ਲਖ ਦਾ ਇਨਾਮ
ਰਖਿਆ ਹੋਇਆ ਸੀ ਭਾਈ ਸਾਹਿਬ ਜੀ ਰਾਤ ਓਹਨਾਂ ਦੇ ਰੁਕੇ ਤੇ ਆਪਣੇ ਪੈਸਿਆਂ ਵਾਲਾ ਬੇਗ ਓਹਨਾਂ ਦੇ
ਹਵਾਲੇ ਕੀਤਾ ਤੇ ਕਿਹਾ ਕੀ ਇਹ ਇਥੇ ਰਖਣਾ ਮੈਂ ਕਿਸੇ ਜਰੂਰੀ ਕਮ ਜਾ ਰਿਹਾ ਹਾਂ ਜਰੂਰਤ ਹੋਣ ਤੇ ਲੈ
ਜਾਵਾਂਗਾ |
ਭਾਈ
ਸ਼ਹਿਜਾਦਾ ਜੀ ਦੇ ਚਚੇਰੇ ਭਾਈ ਅਤੇ ਭਾਭੀ ਨੇ ਓਹ ਬੇਗ ਵੇਖਿਆ ਮਨ ਚ ਲਾਲਚ ਹੋ ਗਿਆ ਏਨੀ ਰਕਮ ਵੇਖ
ਕੇ ਅਤੇ ਨਾਲ ਹੀ ਇਹ ਵੀ ਪਤਾ ਸੀ ਕੀ ਸ਼ਹਿਜਾਦਾ ਤੇ ਪੰਜ ਲਖ ਦਾ ਇਨਾਮ ਵੀ ਹੈ ਬਸ ਇਥੇ ਇਕ ਸਾਜਿਸ਼
ਘੜ ਦਿਤੀ ਗਈ |
ਦੂਜੇ ਦਿਨ
ਸਵੇਰੇ ਭਾਈ ਸ਼ਹਿਜਾਦਾ ਆਰਾਮ ਨਾਲ ਤਿਆਰ ਹੋਏ ਅਤੇ ਸ੍ਕੂਟਰ ਨੂੰ ਸਟਾਰਟ ਕਰਨ ਲਗੇ ਇਕ ਕਿਕ ਮਾਰੀ ਦੋ
ਪਰ ਸ੍ਕੂਟਰ ਸਟਾਰਟ ਨੀ ਹੋ ਰਿਹਾ ਸੀ ਭਾਈ ਸਾਹਿਬ ਨੂੰ ਏਸ ਗੱਲ ਦਾ ਜਰਾ ਵੀ ਏਹਿਸਾਸ ਨਹੀ ਸੀ ਕੀ
ਸ੍ਕੂਟਰ ਨਾਲ ਛੇਦ ਖਾਣੀ ਕਰ ਦਿਤੀ ਗਈ ਹੈ ਪਰ ਭਾਈ ਸਾਹਿਬ ਜੀ ਸ੍ਕੂਟਰ ਨੂੰ ਲਗੇ ਹੋਏ ਸੀ ਦੂਜੇ
ਪਾਸੇ ਚਾਚੇ ਦੇ ਪੁਤ ਨੇ ਭਾਈ ਸਾਹਿਬ ਜੀ ਨੂੰ ਪੁਲਿਸ ਹਵਾਲੇ ਕਰਨ ਦੀ ਸਾਜਿਸ਼ ਘੜ ਦਿਤੀ ਪੰਜ ਲਖ ਦਾ
ਇਨਾਮ ਵੀ ਚਾਹੁੰਦੇ ਜੋ ਸੀ ਇਕ ਤਾਂ ੧੫-੨੦
ਲਖ ਵੀ ਸੀ |
ਜਦ ਓਹਨਾਂ ਨੇ
ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਕਿਹਾ ਤੁਹਾਨੂੰ ਪੱਕਾ ਹੈ ਕੀ ਓਹ ਬੱਬਰ ਹੈ ?ਅਗਰ ਝੂਠ
ਹੋਇਆ ਤਾਂ ਤੁਹਾਨੂੰ ਮਾਰ ਦੇਵਾਂਗੇ |ਪਰ ਅਗਰ ਬੱਬਰਾਂ ਨੂੰ ਪਤਾ ਲਗ ਗਿਆ ਕੀ ਭਾਈ ਸ਼ਹਿਜਾਦਾ ਨੂੰ
ਗ੍ਰਿਫਤਾਰ ਕਰਵਾਉਣ ਚ ਤੁਹਾਡਾ ਹਥ ਹੈ ਤੇ ਤੁਹਾਡਾ ਕੀ ਹਾਲ ਹੋਵੇਗਾ ਪਰ ਲਾਲਚ ਬਹੁਤ ਭੇਦਾ ਹੁੰਦਾ
ਹੈ ਕੁਝ ਵੀ ਚੰਗਾ ਮਾੜਾ ਸੋਚਣ ਨੀ ਦੇਂਦਾ |
ਭਾਈ ਸ਼ਾਹਿਜ੍ਦਾ
ਅਤੇ ਓਹਨਾ ਦੇ ਚਚੇਰੇ ਭਾਈ ਸ੍ਕੂਟਰ ਨੂੰ ਲਗੇ ਹੋਏ ਸੀ ਤੇ ਨਾਲ ਚਾਚੇ ਦੇ ਪੁਤ ਨੇ ਕਿਹਾ ਕੀ ਅਸੀਂ
ਰਿਕ੍ਸ਼ੇ ਤੇ ਚਲੇ ਜਾਂਦੇ ਹਾਂ ਓਹਨਾਂ ਨੂੰ ਮਾਡਲ ਟਾਉਨ ਸੜਕ ਤੇ ਹੀ ਇਕ ਰਿਕ੍ਸ਼ਾ ਮਿਲ ਗਿਆ ਓਥੇ ਨਾਲ
ਹੀ ਪੁਲਿਸ ਥਾਣਾ ਵੀ ਸੀ ਓਹਨਾਂ ਨੇ ਥਾਣੇ ਤੋਂ ਬਚਨ ਲਈ ਮਾਡਲ ਟਾਉਨ ਦੇ ਪਿਛੇ ਵਾਲੇ ਬਜਾਰ ਵਲੋਂ
ਚਲਣ ਨੂੰ ਕਿਹਾ ਕੀ ਗੁਰੂਦਵਾਰਾ ਮਕਸੂਦਾਂ ਚੋਕ ਚਲ ਭਾਈ |
ਭਾਈ ਸਾਹਿਬ ਜੀ
ਦੇ ਚਚੇਰੇ ਭਾਈ ਨੇ ਪਹਿਲਾਂ ਹੀ ਪੁਲਿਸ ਨੂੰ ਦਸ ਦਿਤਾ ਹੋਇਆ ਸੀ ਜੋ ਪੁਲਿਸ ਓਥੇ ਰਾਹ ਵੇਖ ਰਹੀ ਸੀ
੧੦ ਸੀ ਆਰ ਪੀ ਵਾਲਿਆਂ ਵੇਖਦਿਆਂ ਹੀ ਰਿਕ੍ਸ਼ੇ ਵਾਲੇ ਨੂੰ ਘੇਰੇ ਚ ਲੈ ਲਇਆ , ਭਾਈ ਸਾਹਿਬ ਜੀ ਬੇ
ਫਿਕਰ ਸਨ ਓਹਨਾਂ ਨੂੰ ਕੀ ਖਬਰ ਸੀ ਕੀ ਮੇਰੇ ਵਿਰੋਧ ਸਾਜਿਸ਼ ਰਚੀ ਗਈ ਹੈ ਭਿ ਸ਼ਹਿਜਾਦਾ ਜੀ ਨੂੰ ਕੋਈ
ਵੀ ਹੀਲਾ ਵਸੀਲਾ ਨਜਰ ਨੀ ਆਇਆ ਜੋ ਕੁਝ ਕਰ ਸਕਦੇ , ਸੀ ਆਰ ਪੀ ਦੇ ਅਧਿਕਾਰੀਆਂ ਦੋਵੇਂ ਹਥ ਬੰਦ
ਦਿਤੇ ਸੀ ਭਾਈ ਸਾਹਿਬ ਜੀ ਦੇ ਕਲਰ ਚ ਸਾਈਨਾਇਡ ਕੇਪਸੁਲ ਸੀ ਪਰ ਓਹ ਵੀ ਨਹੀ ਵਰਤ ਸਕੇ |
ਭਾਈ ਸ਼ਹਿਜਾਦਾ ਜੀ
ਨੂੰ ਗ੍ਰਿਫਤਾਰ ਕਰਕੇ ਪਟੇਲ ਚੋਕ ਸੀ ਆਈ ਏ ਹੇਡ ਕਵਾਟਰ ਲੈ ਜਾਇਆ ਗਿਆ | ਭਾਈ ਸਾਹਿਬ ਜੀ ਦੇ
ਪਰਿਵਾਰ ਨੂੰ ਏਸ ਗੱਲ ਦੀ ਖਬਰ ਇਕ ਕਸ਼ਮੀਰ ਸਿੰਘ ਨਾਂ ਦੇ ਇਕ ਪਰਿਵਾਰਿਕ ਮਿਤਰ ਨੇ ਦਿਤੀ ਜੋ ਇਕ
ਅਧਿਕਾਰੀ ਹੀ ਸੀ | ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਇਆ ਗਿਆ ਅਤੇ ਅਤਿਆਚਾਰ ਕਰਨ ਚ ਦੋ ਮੋਹਰੀ
ਅਧਿਕਾਰੀ ਸਨ ਇਕ ਡੀ ਏਸ ਪੀ ਅਤੇ ਇਕ ਏਸ ਏਸ ਪੀ ਸਵਰਨ ਘੋਟਨਾ ਅਤੇ ਇਜਿਹਾਰ ਆਲਮ ਸੀ |
ਭਾਈ ਸ਼ਹਿਜਾਦਾ ਜੀ ਤੇ ਇਕ ਪਾਸੇ ਇਹ ਦੋਵੇਂ ਅਧਿਕਾਰੀ
ਤਸ੍ਤ੍ਦ ਢਾਹ ਰਿਹੇ ਸਨ ਦੂਜੇ ਪਾਸੇ ਗੁਰੂ ਦੇ ਲਾਲ ਦੇ ਮੁਖੋਂ ਉਚ੍ਹੀ ਅਵਾਜ਼ ਚ ਬਾਨੀ ਉਚਾਰੀ ਜਾ
ਰਹੀ ਸੀ ਸ਼ਹਿਜਾਦਾ ਦੇ ਸਾਰੇ ਸ਼ਰੀਰ ਦੀਆਂ ਹੱਡੀਆਂ ਤੋੜ ਕੇ ਰਖ ਦਿਤੀਆਂ ਸਨ ਘੋਟਨੇ ਨੇ ਤੇ ਇਜਿਹਾਰ
ਆਲਮ ਨੇ ਇਨਾਂ ਤਸ੍ਤ੍ਦ ਹੋਣ ਦੇ ਵਾਬਜੂਦ ਸੰਘਰਸ਼ ਦੇ ਬਾਰੇ ਇਕ ਬੋਲ ਵੀ ਨਾ ਬੋਲਿਆ ਭਾਈ ਸਾਹਿਬ ਜੀ
ਨੇ ਸਿੰਘਾਂ ਬਾਰੇ ਤਾਂ ਕੀ ਦਸਣਾ ਸੀ |ਦੋਵੇਂ
ਜ਼ਾਲਿਮ ਗੋਲੇ ਬਰੂਦ ਬਾਰੇ ਪੁਛਦੇ ਰਿਹੇ ਤੇ ਅਤਿਆਚਾਰ ਦੀ ਕੋਈ ਸੀਮਾ ਨਾ ਰਹਿਣ ਦਿਤੀ ਸੀ ਭਾਈ
ਸਾਹਿਬ ਜੀ ਕਹਿਣ ਲਗੇ ਮੈਨੂ ਲਗਦਾ ਹੈ ਕੀ ਤੁਸੀਂ ਮੈਨੂ ਮਾਰਨ ਜਾ ਰਿਹੇ ਹੋ ਕੋਈ ਵੱਡੀ ਗੱਲ ਨਹੀ
ਕਰਨ ਜਾ ਰਿਹੇ ਮੇਰਾ ਨਾਂ ਸ਼ਹਿਜਾਦਾ ਹੈ |
ਮਾਂ ਨੂੰ ਖੋਰੇ
ਸੁਪਨੇ ਰਾਹੀ ਇਹ ਇਹਿਸਾਸ ਹੋ ਗਿਆ ਸੀ ਕੀ ਭਾਈ ਸਾਹਿਬ ਗ੍ਰਿਫਤਾਰ ਕਰ ਲਾਏ ਗਏ ਹਨ ਪਰ ਪਰਿਵਾਰ ਨੂੰ
ਪੁਲਿਸ ਪਰੇਸ਼ਾਨ ਕਰਦੀ ਰਹੀ ਪਰਿਵਾਰ ਨੇ ਕਿਸੇ ਨੂੰ ਕੁਝ ਨੀ ਦਸਿਆ ਏਥੋਂ ਤਕ ਕੀ ਕਿਸੇ ਸਕੇ ਸੰਬਧੀ
ਨੂੰ ਵੀ ਨਹੀ ਕੀ ਪੁਲਿਸ ਪਰੇਸ਼ਾਨ ਕਰਦੀ ਹੈ |
ਭਾਈ ਸ਼ਹਿਜਾਦਾ ਜੀ
ਨੂੰ ਸ਼ਹੀਦ ਕਰ ਦਿਤਾ ਗਿਆ ਪਰ ਪੁਲਿਸ ਨੇ ਸਾਜਿਸ਼ ਘੜੀ ਪਰਿਵਾਰ ਨੂੰ ਸੁਨੇਹਾ ਭੇਜਿਆ ਕੀ ਸ਼ਹਿਜਾਦਾ
ਜਿੰਦਾ ਹੈ ਤੇ ਪੈਸਿਆ ਵਾਸਤੇ ਪਰਿਵਾਰ ਤੇ ਦਵਾਵ ਪਾਇਆ
ਪਰਿਵਾਰ ਨੇ
ਪੁਲਿਸ ਨੂੰ ਪੈਸੇ ਦੇ ਦਿਤੇ ਤੇ ਇਹ ਨਹੀ ਕਿਹਾ ਕੀ ਭਾਈ ਸਾਹਿਬ ਜੀ ਨੂੰ ਨਾ ਮਾਰੋ ਤੇ ਓਹਨਾਂ ਨੂੰ
ਸਲਾਖਾਂ ਦੇ ਪਿਛੇ ਡਕ ਦੇਓ | ਪੈਸੇ ਮਿਲ ਜਾਂ ਤੇ ਪੁਲਿਸ ਨੇ ਕਿਹਾ ਕੀ ਭਾਈ ਸਾਹਿਬ ਜੀ ਨੂੰ
ਖੇਮਕਰਨ ਵਿਖੇ ਇਕ ਮੁਕਾਬਲੇ ਚ ਮਾਰ ਦਿਤਾ ਗਿਆ ਸੀ ਤੇ ਨਾਲ ਹੀ ਅੰਤਿਮ ਸੰਸਕਾਰ ਵੀ ਕਰ ਦਿਤਾ ਗਿਆ
ਹੈ |
ਭਾਈ
ਸਾਹਿਬ ਜੀ ਦੇ ਪਰਿਵਾਰ ਨੇ ਮਹਿਤਾ ਚੋਕ ਵਿਖੇ ਸ਼ਹੀਦ ਸਿੰਘ ਦੀ ਪਹਿਲੀ ਵਰਸੀ ਮਨਾਈ ਜਦ ਕੀ ਤਾਰੀਖ
ਵੀ ਕੋਈ ਪਤਾ ਨਹੀ ਸੀ ਇਹ ਵਰਸੀ ਦਸੰਬਰ 1989 ਦਮਦਮੀ ਟਕਸਾਲ
ਵਾਲਿਆਂ ਇਕ ਸ਼ਰਧਾਂਜਲੀ ਦੇਕੇ ਮਨਾਈ ਸੀ |
ਭਾਈ
ਸ਼ਹਿਜਾਦਾ ਜੀ ਦੀ ਸਹੀ ਸ਼ਹੀਦੀ ਦੀ ਤਵਾਰੀਖ 28 ਜਨਵਰੀ 1989 ਦੀ ਬਾਦ ਚ ਪਤਾ ਲਗੀ |
ਭਾਈ ਅਮਰਜੀਤ
ਸਿੰਘ ਜੀ ਸ਼ਹਿਜਾਦਾ ਜੀ ਦੀ ਜੋ ਇਛਾ ਸੀ ਸ਼ਹੀਦ ਹੋਣ ਦੀ ਓਹ ਪੂਰੀ ਕਰ ਗਏ ਸੀ ਜਿਸ ਵਾਜੋਂ ਭਾਈ
ਸ਼ਹਿਜਾਦਾ ਜੀ ਹੋਰਾਂ ਵਾਸਤੇ ਪ੍ਰੇਰਨਾ ਦਾਇਕ ਬਣ ਗਏ ਸੀ |
ਸਤਿ
ਗੁਰੂ ਸਚੇ ਪਾਤਸ਼ਾਹ ਜੀ ਨੇ 28 ਜਨਵਰੀ 1989 ਨੂੰ ਇਕ ਸ਼ਾਨਦਾਰ
ਤਰੀਕੇ ਨਾਲ ਆਪਣੇ ਸ਼ਰੀਰ ਨੂੰ ਛਡਣ ਦੀ ਭਾਈ ਸ਼ਹਿਜਾਦਾ ਜੀ ਦੀ ਇਛਾ ਪੂਰੀ ਕਰ ਦਿਤੀ ਜੋ ਸਿਖ ਕੌਮ ਲਈ
ਪ੍ਰੇਰਨਾ ਸਰੋਤ ਬਣ ਗਈ |
ਇਹ ਸਾਰੀ
ਜਾਣਕਾਰੀ ਪਰਿਵਾਰ ਨੇ ਲਹੁ ਨਾਲ ਭਿਜੀਆਂ ਅਖਾਂ ਤੋਂ ਵਿਆਨ ਕੀਤੀ ਹੋਈ ਹੈ ਅੱਜ ਕੌਮ ਨੂੰ ਅਸੀਂ ਇਹ
ਸਵਾਲ ਕਰਦੇ ਹਾਂ ਕੀ ਕੌਮ ਦੀ ਕੋਈ ਜੁਮੇਬਾਰੀ ਨਹੀ ਹੈ ਓਸ ਵੀਰ ਸੁਰਮੇ ਦੇ ਵੇਖੇ ਸੁਪਨੇ ਨੂੰ ਪੂਰਨ ਕਰਨ ਦੀ ਹੇ ਪੰਥ ਦਰਦੀਓ ਕੌਮ
ਵਿਚ ਬੇਲੋੜੇ ਮਸਲੇ ਖੜੇ ਕਰਕੇ ਕੌਮ ਵਿਚ ਵੰਡਿਆ ਨਾ ਪਵੋ ਨਾ ਤੋੜੋ ਕੌਮ ਨੂੰ ਇਕ ਹੋ ਜਾਵੋ ਤਾਕੀ
ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ |
ਕੌਮ ਵਲੋਂ ਇਕ
ਸਚੀ ਸ਼ਰਧਾਂਜਲੀ ਇਹੀ ਹੋਵੇਗੀ ਕੀ ਅਸੀਂ ਇਕ ਹੋਕੇ ਕੌਮ ਦੇ ਹਕ ਚ ਲੜੀਏ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾ ਕੁਮ ਦੇ ਮਹਾਨ ਸੁਰਮੇ ਭਾਈ ਸ਼ਹਿਜਾਦਾ ਜੀ ਨੂੰ ਕੋਟਿ ਕੋਟਿ ਪ੍ਰਨਾਮ
ਕਰਦਾ ਹੈ |KhalsaRaj131699@gmail.com

Comments
Post a Comment