ਨਿਰਭੈ ਤੇ ਜਿੰਦਾ-ਦਿਲ ਸੂਰਮਾ
ਸ਼ਹੀਦ ਭਾਈ ਗੁਰਨਾਮ ਸਿੰਘ ਜੀ ਪਹਿਲਵਾਨ ਦਾਬਾਂਵਾਲ- ਬੱਬਰ ਖਾਲਸਾ
( ਸ਼ਹੀਦੀ 21 ਜਨਵਰੀ 1989 )



ਆਮ ਤੌਰ 'ਤੇ ਪੁਲੀਸ ਅਤੇ ਹੋਰ ਫ਼ੋਰਸਾਂ ਵਿੱਚ ਭਰਤੀ ਲਈ ਚੋਟੀ ਦੇ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ;ਪਰ ਜਦੋਂ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਇਤਿਹਾਸਕ ਸੇਧ ਨਾਲ ਪੰਜਾਬ ਅੰਦਰ ਸਿੱਖ ਕੌਮ ਦੀ ਪੱਗ ਦੀ ਅਜ਼ਾਦੀ ਤੇ ਪੱਤ ਦੀ ਬਹਾਲੀ ਲਈ ਸਿੱਖ ਸੰਘਰਸ਼ ਅਰੰਭ ਹੋਇਆ ਤਾਂ ਕਈ ਚ´ਟੀ ਦੇ ਖਿਡਾਰੀ ਸਿੱਖ ਗੱਭਰੂ ਇਸ ਲਹਿਰ ਵੱਲ ਖਿੱਚੇ ਆਏ

ਉਹਨਾਂ ਨੇ ਆਪਣੀਆਂ ਕਾਰਵਾਈਆਂ ਨਾਲ ਦਿੱਲੀ ਤਖ਼ਤ ਦੇ ਨੱਕ ਵਿੱਚ ਦਮ ਕੀਤਾ ਤੇ ਅੰਤ ਸ਼ਹਾਦਤ ਪ੍ਰਾਪਤ ਕਰ ਗਏਸ਼ਹੀਦ ਭਾਈ ਗੁਰਨਾਮ ਸਿੰਘ ਪਹਿਲਵਾਨ ਦਾਬਾਂਵਾਲ ਦਾ ਨਾਂ ਇਹਨਾਂ ਸ਼ਹੀਦਾਂ ਦੀ ਲਡ਼ੀ ਵਿੱਚ ਬਹੁਤ ਉੱਘਾ ਹੈ
ਭਾਈ ਗੁਰਨਾਮ ਸਿੰਘ ਦਾ ਜਨਮ ਮਿਤੀ 20 ਸਤੰਬਰ 1961 ਨੂੰ ਸ.ਸਿੰਗਾਰਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ
ਭਾਈ ਗੁਰਨਾਮ ਸਿੰਘ ਤਿੰਨ ਭਰਾਵਾਂ,ਰਛਪਾਲ ਸਿੰਘ ,ਅਵਤਾਰ ਸਿੰਘ ਅਤੇ ਹਰਦਿਆਲ ਸਿੰਘ ਤੋਂ ਛੋਟੇ ਸਨਆਪ ਕੁੱਲ ਚਾਰ ਭਰਾ ਸਨਨਿੱਕੇ ਹੁੰਦੇ ਹੀ ਖੇਡਾਂ ਵੱਲ ਆਪ ਦੀ ਵਾਹਵਾ ਰੁਚੀ ਸੀਚੌਥੀ ਕਲਾਸ ਵਿੱਚ ਪਡ਼੍ਹਦਿਆਂ ਹੀ ਭਾਈ ਗੁਰਨਾਮ ਸਿੰਘ ਨੇ ਅੰਮ੍ਰਿਤ ਛਕ ਲਿਆਆਪ ਨੇ ਮੈਟ੍ਰਿਕ ਤਕ ਹੀ ਪਡ਼ਾਈ ਕੀਤੀ ਤੇ ਉਹ ਵੀ ਆਪਣੇ ਪਿੰਡ ਦਾਬਾਂਵਾਲ ਤੋਂ ਹੀ,ਪਰ ਇਸ ਦੌਰਾਨ ਆਪ ਕਬੱਡੀ ਪੱਧਰ ਦੇ ਖਿਡਾਰੀ ਬਣ ਗਏ

ਸੰਤ 1978 ਵਿੱਚ ਦਿੱਲੀ ਤਖ਼ਤ ਦੀ ਸ਼ਹਿ ਨਾਲ ਜਦ ਭੂਤਰੇ ਹੋਏ ਨਰਕਧਾਰੀ ਗੁੰਡਿਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੰਘਾਂ'ਤੇ ਗੋਲ਼ੀਆਂ ਦਾ ਮੀਂਹ ਵਰਾਂ ਕੇ ਤੇਰਾਂ ਸਿੰਘ ਸ਼ਹੀਦ ਕਰ ਦਿੱਤੇ ਤਾਂ ਸਿੱਖ ਜਵਾਨੀ ਜ਼ੁਲਮ ਵਿਰੁੱਧ ਥਾਂ-ਥਾਂ'ਤੇ ਸੰਗਠਿਤ ਹੋਣ ਲੱਗੀ
ਗੁਰਨਾਮ ਸਿੰਘ ਦੀ ਉਮਰ ਓਦੋਂ ਭਾਵੇਂ ਸਤਾਰਾਂ ਕੁ ਸਾਲ ਦੀ ਹੀ ਸੀ,ਪਰ ਪੰਜਾਬ ਪੱਧਰ ਤੇ ਸੰਗਠਿਤ ਅਕਾਲੀ ਦਲ ਦੇ ਯੂਥ ਵਿੰਗ ਵਿੱਚ ਗੁਰਨਾਮ ਸਿੰਘ ਵੀ ਆਪਣੇ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਜੀ ਦੇ ਨਾਲ ਭਰਤੀ ਹੋ ਗਿਆਕੁਝ ਚਿਰ ਪਿੱਛੋਂ ਆਪ ਦਾ ਸਾਰਾ ਗਰੁੱਪ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਗਿਆ ਤੇ ਧਰਮ ਯੁੱਧ ਮੋਰਚੇ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਿਆਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੁਚੱਜੀ ਅਗਵਾਈ ਵਿੱਚ ਦਿਨੋ-ਦਿਨ ਅੱਗੇ ਵਧ ਰਹੇ ਧਰਮ ਯੁੱਧ ਤੋਂ ਘਬਰਾ ਕੇ ਹਿੰਦੁਸਤਾਨੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਹਰ ਇੱਕ ਸਿੱਖ ਦਾ ਹਿਰਦਾ ਛਲਣੀ ਕਰ ਸੁੱਟਿਆਇਸ ਤੋਂ ਬਾਅਦ ਮਰਜੀਵਡ਼ੀਆਂ ਦੀਆਂ ਲਿਸਟਾਂ ਲੈ ਕੇ ਪਿੰਡਾਂ ਵਿੱਚ ਛਾਪੇ ਮਾਰੇ ਜਾਣ ਲੱਗੇਦਾਬਾਂਵਾਲ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਤੇ ਭਾਈ ਗੁਰਨਾਮ ਸਿੰਘ ਦਾ ਨਾਂ ਇਹਨਾਂ ਲਿਸਟਾਂ ਵਿੱਚ ਸ਼ਾਮਲ ਸੀ

18-19 ਜੂਨ 1984 ਦੀ ਰਾਤ ਨੂੰ ਦਾਬਾਂਵਾਲ ਪਿੰਡ ਵਿੱਚ ਪੁਲੀਸ ਤੇ ਫੌਜ ਦਾ ਛਾਪਾ ਪਿਆਮਾਸਟਰ ਸੁਖਵਿੰਦਰ ਸਿੰਘ ਤਾਂ ਬਚ ਨਿਕਲੇ ਪਰ ਭਾਈ ਗੁਰਨਾਮ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆਬਟਾਲੇ ਦੇ ਸਦਰ ਥਾਣੇ ਵਿੱਚ ਆਪ ਉੱਤੇ ਅਥਾਹ ਤਸ਼ੱਦਦ ਕੀਤਾ ਗਿਆਆਪ ਨੂੰ ਆਪਣੇ ਬਾਕੀ ਸਾਥੀ ਫਡ਼ਾ ਦੇਣ ਲਈ ਕਿਹਾ ਜਾਂਦਾ ਰਿਹਾ,ਪਰ ਆਪ ਨੇ ਨਾ ਹੀ ਕੁਝ ਮੰਨਿਆ ਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕਰਵਾਇਆਇੱਕ ਹਫ਼ਾ ਥਾਣੇ ਵਿੱਚ ਰੱਖ ਕੇ ਆਪ ਨੂੰ ਛੱਡ ਦਿੱਤਾ ਗਿਆਥਾਣੇ ਵਿੱਚੋਂ ਛੁੱਟਣ ਪਿੱਛੋਂ ਆਪ ਡੇਢ ਕੁ ਮਹੀਨਾ ਗਰ ਰਹੇ,ਤੇ ਫਿਰ ਕੌਮੀ ਸੰਘਰਸ਼ ਹਿਤ ਲੋਡ਼ ਮਹਿਸੂਸ ਕਰਦੇ ਹੋਏ ਰੂਪੋਸ਼ ਹੋ ਗਏਰੂਪੋਸ਼ ਹੋਣ ਤੋਂ ਬਾਅਦ ਡੇਢ ਸਾਲ ਆਪ ਦਾ ਕੁਝ ਪਤਾ ਨਾ ਲੱਗਾ ਕਿ ਆਪ ਕਿੱਥੇ ਹਨ

ਅਪ੍ਰੈਲ 1986 ਵਿੱਚ ਆਂਪ ਨੇ ਇਲਾਕੇ ਅੰਦਰ ਪ੍ਰਗਟ ਹੋ ਕੇ ਖੁਲੇਆਮ 'ਬੱਬਰ ਖ਼ਾਲਸਾ' ਜਥੇਬੰਦੀ ਵੱਲੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾਇਸ ਦੇ ਨਾਲ ਹੀ ਆਪ ਦੇ ਪਰਿਵਾਰ ਉੱਪਰ ਪੁਲੀਸ ਦਾ ਕਹਿਰ ਟੁੱਟਣਾ ਅਰੰਭ ਹੋ ਗਿਆ,ਪਰ ਪੁਲੀਸ ਆਪ ਤਕ ਪਹੁੰਚਣ ਵਿੱਚ ਨਾਕਾਮ ਰਹੀ

30 ਜਨਵਰੀ 1988 ਨੂੰ ਆਪ ਦੀ ਪੁਲੀਸ ਫ਼ੋਰਸਾਂ ਨਾਲ ਪਹਿਲੀ ਝਡ਼ਪ 'ਧੀਰ'ਪਿੰਡ ਵਿੱਚ ਹੋਈ ਆਪ ਅਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਧੀਰ ਪਿੰਡ ਦੀ ਇੱਕ ਬਹਿਕ' ਤੇ ਰੁਕੇ ਹੋਏ ਸਨ
ਸਵੇਰੇ 6 ਵਜੇ ਕੇ 40 ਮਿੰਟ'ਤੇ ਪੁਲੀਸ ਅਤੇ ਬੀ:ਐਸ.ਐਫ ਨੇ ਘੇਰਾ ਪਾ ਲਿਆਇਸ ਸਮੇਂ ਭਾਈ ਧਰਮ ਸਿੰਘ ਕਾਸ਼ਤੀਵਾਲ ਖੇਤਾਂ ਵਿੱਚ ਸਨਭਾਈ ਗੁਰਨਾਮ ਸਿੰਘ ਨੇ ਆਪਣੀ ਥਾਮਸਨ ਗੰਨ ਨਾਲ਼ ਫ਼ਇਰਿੰਗ ਕੀਤੀਚਾਰ ਬੀ.ਐਸ.ਐਫ.ਵਾਲੇ ਮਾਰੇ ਗਰੇਇਸ ਪਿੱਛੋਂ ਭਾਈ ਕਾਸ਼ਤੀਵਾਲ ਦੂਜੇ ਪਾਸੇ ਵੱਲ ਦੀ ਨਿਕਲ ਗਏ ਤੇ ਭਾਈ ਗੁਰਨਾਮ ਸਿੰਘ ਘੇਰਾ ਤੋਡ਼ ਕੇ ਦਾਬਾਂਵਾਲ ਨੂੰ ਆਏ ਤੇ ਇੱਥੋਂ ਕੱਪਡ਼ੇ ਬਦਲ ਕੇ ਕਿਸੇ ਹੋਰ ਪਾਸੇ ਨਿਕਲ ਗਏਆਪ ਸੰਘਰਸ਼ ਪੂਰੀ ਤਰਾਂ ਸੋਚ ਸਮਝ ਕੇ ਚਲਾਉਣ ਦੇ ਵਿਚਾਰਾਂ ਵਾਲੇ ਸਨ

ਅੰਨੇਵਾਹ ਭਰਤੀ ਤੇ ਅੰਨੇਵਾਹ ਕਤਲਾਂ ਦੀ ਨੀਤੀ ਨੂੰ ਆਪ ਪਸੰਦ ਨਹੀਂ ਸੀ ਕਰਦੇ,ਪਰ ਫਿਰ ਵੀ ਭਾਰਤੀ ਸੁਰੱਖਿਆਂ ਫ਼ੋਰਸਾਂ ਦੇ ਪੰਜਾਬ ਦੇ ਪਿੰਡਾਂ ਵੱਲ ਵਧਦੇ ਕਦਮਾਂ ਨੂੰ ਰੋਕ ਪਾਉਣ ਲਈ ਆਪ ਆਪਣੇ ਸਾਥੀਆਂ ਨਾਲ ਨਿਰੰਤਰ ਤੇ ਤਨਦੇਹੀ ਨਾਲ ਯਤਨਸੀਲ ਸਨਇੱਕ ਵਾਰ ਆਪ ਬਿਮਾਰ ਸਨ ਤੇ ਆਪ ਨੂੰ ਗੁਲੂਕੋਜ਼ ਲੱਗਿਆ ਹੋਇਆ ਸੀਆਪ ਦੇ ਸਾਰੇ ਗਰੁੱਪ ਨੇ ਇੱਕ ਐਕਸ਼ਨ ਕਰਨਾ ਸੀਓਧਰੋਂ ਐਕਸ਼ਨ ਦਾ ਟਾਈਮ ਹੁੰਦਾ ਜਾ ਰਿਹਾ ਸੀ ਤੇ ਆਪ ਦੀ ਬੇਤਾਬੀ ਵਧਦੀ ਜਾ ਰਹੀ ਸੀਆਪ ਉਸ ਐਕਸ਼ਨ ਵਿੱਚ ਖ਼ੁਦ ਵੀ ਹਿੱਸਾ ਲੈਣਾ ਚਾਹੁੰਦੇ ਸਨਆਪ ਨੇ ਡਾਕਟਰ ਤੋਂ ਕੁਝ ਸਮਾਂ ਬਾਹਰ ਜਾਣ ਦੀ ਇਜਾਜ਼ਤ ਮੰਗੀ,ਪਰ ਡਾਕਟਰ ਨੇ ਨਾਂਹ ਕਰ ਦਿੱਤੀ ਆਪ ਘਡ਼ੀ ਤੌਂ ਸਮੇਂ ਦਾ ਅੰਦਾਜ਼ਾ ਲਾ ਕੇ ਖ਼ੁਦ ਹੀ ਗੁਲੂਕੋਜ਼ ਲਾਹ ਕੇ ਖਿਸਕ ਗਏ ਤੇ ਐਕਸ਼ਨ ਵਿੱਚ ਹਿੱਸਾ ਲਿਆ ਇਸ ਕਾਂਡ (ਘੋਗਾ ਪਿੰਡ) ਦੀਆ ਕਈ ਵਾਰਾਂ ਇਲਾਕੇ ਵਿੱਚ ਪ੍ਰਚਲਿਤ ਹੋਈਆਂਬਟਾਲਾ ਦੇ ਚੱਕਰੀ ਬਜ਼ਾਰ ਦੇ ਸ਼ਿਵ -ਸ਼ੈਨੀਆਂ ਨੇ ਜਦੋਂ ਐਲਾਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦਾ ਨਗਰ ਕੀਰਤਨ ਚੱਕਰੀ ਬਜ਼ਾਰ 'ਚੋਂ ਨਹੀ ਲੰਘਣ ਦਿੱਤਾ ਜਾਵੇਗਾ ਤਾਂ ਬੱਬਰਾਂ ਨੇ ਉਹਨਾਂ ਨੂੰ ਜੋ ਸਬਕ ਸਿਖਾਇਆ,ਉਸ ਵਿੱਚ ਆਪ ਜੀ ਦੀ ਉੱਘੀ ਭੂਮਿਕਾ ਸੀਇੱਕ ਵਾਰ ਆਪ ਆਪਣੇ ਇੱਕ ਸਾਥੀ ਭਾਈ ਦਵਿੰਦਰ ਸਿੰਘ ਜਾਗੋ ਪਿੰਡ ਨਠਵਾਲ ਨਾਲ ਇੱਕ ਪੰਥ ਦੋਖੀ ਦਾ ਸਕੂਟਰ ਤੇ ਪਿੱਛਾ ਕਰ ਰਹੇ ਸਨਉਹ ਟਾਊਟ ਕੁਦਰਤੀ ਹੀ ਆਈ.ਟੀ.ਆਈ.ਕਾਲਜ ਵਿੱਚ ਵਡ਼ ਗਿਆਆਪ ਵੀ ਉਸ ਦੇ ਪਿੱਛੇ ਹੀ ਕਾਲਜ ਵਿੱਚ ਜਾ ਵਡ਼ੇਆਪ ਨੂੰ ਪਤਾ ਨਹੀ ਸੀ ਕਿ ਓਥੇ ਸੀ.ਆਰ.ਪੀ.ਦਾ ਕੈਂਪ ਹੈਟਾਊਟ ਤਾਂ ਉੱਧਰ ਦੀ ਰੋਜਾਨਾ ਲੰਘਦਾ ਸੀ,ਪਰ ਆਪ ਨੂੰ ਸੀ.ਆਰ.ਪੀ.ਨੇ ਰੋਕ ਲਿਆਆਪ ਦੀ ਤਲਾਸੀ ਹੋਣ ਲੱਗੀਇਸ ਵੇਲੇ ਆਪ ਕੋਲ਼ ਡੱਬ ਦੇ ਹਥਿਆਰਾਂ ਤੋਂ ਇਲਾਵਾ ਇੱਕ ਝੋਲੇ ਵਿੱਚ ਖੁੱਲੀ ਹੋਈ ਥਾਮਸਨ ਗੰਨ ਸੀਸੀ.ਆਰ. ਪੀ.ਵਾਲਿਆਂ ਨੇ ਝੋਲੇ ਨੂੰ ਹੱਥ ਲਾ ਕੇ ਪੁੱਛਿਆ:
''ਯੇ ਕਿਆ ਹੈ..?
ਭਾਈ ਪਹਿਲਵਾਨ ਨੇ ਬੇਖੌਫ਼ ਹੋ ਕੇ ਬੇਪਰਵਾਹੀ 'ਚ ਜਵਾਬ ਦਿੱਤਾ;
''ਆਪੇ ਹੀ ਵੇਖ ਲਓ...''
ਸੀ.ਆਰ.ਪੀ.ਵਾਲਿਆਂ ਨੂੰ ਸ਼ੱਕ ਤਾਂ ਨਾ ਪਿਆ,ਪਰ ਫਿਰ ਵੀ ਚੈਕਿੰਗ ਲਈ ਉਹਨਾਂ ਝੋਲਾਂ ਫਡ਼ ਲਿਆਉੱਧਰੋਂ ਉਹਨਾਂ ਨੇ ਝੋਲੇ ਵਿੱਚ ਹੱਥ ਪਾਇਆ ਤੇ ਇਧਰੋਂ ਇਸ਼ਾਰਿਆਂ ਵਿੱਚ ਹੀ ਮਤਾ ਪਕਾ ਚੁੱਕੇ ਭਾਈ ਪਹਿਲਵਾਨ ਤੇ ਜਾਗੋ ਛਲਾਂ ਮਾਰ ਕੇ ਕੰਧ ਟੱਪ ਗਏਕੰਧਾਂ ਉੱਪਰ ਲੱਗੀਆਂ ਕੰਡਿਆਲੀਆਂ ਤਾਰਾਂ ਨਾਲ ਦੋਹਾਂ ਦੇ ਹੱਥ ਲਹੂ-ਲੁਹਾਨ ਹੋ ਗਏਇਸੇ ਹੀ ਹਾਲਤ ਵਿੱਚ ਸੀ.ਆਰ.ਪੀ.ਆਪ ਦੇ ਪਿੱਛੇ ਲੱਗ ਗਈਆਪ ਦੋਵੇ ਜਣੇ ਇਕੱਠੇ ਭੱਜਦੇ ਹੋਏ ਇੱਕ ਪਿੰਡ ਵਿੱਚ ਵਡ਼ ਕੇ ਨਿੱਖਡ਼ ਗਏ ਅਤੇ ਦੋ ਅੱਡੋ-ਅੱਡ ਘਰਾਂ ਅੰਦਰ ਜਾ ਵਡ਼ੇ ਜਾਗੋ ਜਿਸ ਘਰ ਵਡ਼ਿਆ,ਓਥੇ ਲੋਹੇ ਦਾ ਗੇਟ ਸੀਉਹ ਗੇਟ ਖਡ਼ਕਣ ਕਾਰਨਉਸ ਘਰ ਦੀ ਨਿਸ਼ਾਨਦੇਹੀ ਕਰਕੇ ਸੀ.ਆਰ.ਪੀ.ਉਸ ਘਰ ਜਾ ਵਡ਼ੀ ਤੇ ਜਾਗੋ ਉਹਨਾਂ ਦੇ ਕਾਬੂ ਆ ਗਿਆਭਾਈ ਗੁਰਨਾਮ ਸਿੰਘ ਬਚ ਨਿਕਲੇਭਾਈ ਦਵਿੰਦਰ ਸਿੰਘ ਜਾਗੋ ਨੂੰ ਬਹੁਤ ਟਾਰਚਰ ਕੀਤਾ ਗਿਆ ਤੇ ਬਚ ਨਿਕਲ ਨਾਲ ਦੇ ਸਾਥੀ ਦਾ ਨਾਂ-ਪਤਾ ਪੁੱਛਿਆ ਜਾਂਦਾ ਰਿਹਾ,ਪਰ ਉਸ ਨੇ ਇਹ ਦੱਸਿਆ ਕਿ ਮੇਰੇ ਨਾਲ ਅਵਤਾਰ ਸਿੰਘ ਰੂਪੋਵਾਲ ਸੀ,ਉਸ ਤੋਂ ਮੈਂ ਪੈਸੇ ਲੈਣੇ ਸੀ,ਇਸ ਲਈ ਉਸ ਨੇ ਮੈਨੂੰ ਨਾਲ ਸਕੂਟਰ ਤੇ ਬਿਠਾਇਆ ਸੀਜਾਗੋ ਤੇ ਕਾਫ਼ੀ ਤਸ਼ੱਦਦ ਮਗਰੋਂ ਕੇਸ ਪਾ ਕੇ ਜੇਲ ਭੇਜ ਦਿੱਤਾ ਗਿਆਇਲਾਕੇ ਦੇ ਲੋਕਾਂ ਅਨੁਸਾਰ ਜੇ ਉਹ ਦੱਸ ਦਿੰਦਾ ਕਿ ਨਾਲ ਦਾ ਸਾਥੀ ਭਾਈ ਗੁਰਨਾਮ ਸਿੰਘ ਪਹਿਲਵਾਨ ਸੀ ਤਾਂ ਉਸ ਦਾ ਬਚਣਾ ਮੁਸ਼ਕਲ ਹੋ ਜਾਂਦਾ
ਆਪ ਦੇ ਪਰਿਵਾਰ ਦਾ ਹੌਸਲਾ
ਪੁਲੀਸ ਆਪ ਦੇ ਪਰਿਵਾਰ ਤੇ ਵੀ ਕਹਿਰਾਂ ਦਾ ਤਸ਼ੱਦਦ ਕਰ ਰਹੀ ਸੀਆਪ ਦੇ ਘਰ ਜਾਬਰ ਫ਼ੋਰਸਾਂ ਨਿੱਤ ਦਿਨ ਹੀ ਆ ਕੇ ਖੌਰੂ ਪਾਉਂਦੀਆਂ ਰਹਿੰਦੀਆਂਆਪ ਦੀ ਬਿਰਧ ਮਾਤਾ ਜਿਸ ਦੀਆਂ ਅੱਖਾਂ ਦੀ ਜੋਤ ਘਟ ਚੁੱਕੀ ਸੀ,ਨੂੰ ਘਰ ਵਿੱਚ ਛੱਡ ਕੇ ਬਾਕੀ ਸਾਰਾ ਪਰਿਵਾਰ ਆਸੇ-ਪਾਸੇ ਰਹਿਣ ਲੱਗਾਆਪ ਦੇ ਮਾਤਾ -ਪਿਤਾ ਬਹੁਤ ਦਲੇਰ ਸਨਇੱਕ ਵਾਰ ਖੌਰੂ ਪਾਉਂਦੀ ਇੱਕ ਪੁਲੀਸ ਪਾਰਟੀ ਆਪ ਦੇ ਘਰ ਆਈਥਾਣੇਦਾਰ ਨੇ ਆਉਂਦਿਆਂ ਹੀ ਪੁਲਸੀਆ ਸਟਾਈਲ ਵਿੱਚ ਘਰ ਬੈਠੀ ਬਿਰਧ ਮਾਤਾ ਨੂੰ ਦਬਕਾ ਮਾਰਿਆ
''ਕਿਉਂ ਬੁਡ਼ੀਏ!ਕਿੱਥੇ ਆ ਗੁਰਨਾਮ....?
ਉਹ ਤੁਹਾਨੂੰ ਪਤਾ ਹੋਊ..ਦਲੇਰ ਮਾਤਾ ਨੇ ਅੱਗੋਂ ਬੇਪਰਵਾਹੀ ਵਿੱਚ ਜਵਾਬ ਦਿੱਤਾ''ਕਿਉਂ ,ਨੋਟ ਤੈਨੂੰ ਲਿਆ ਕੇ ਦੇਂਦੈ ਕਿ ਮੈਨੂੰ..? ਥਾਣੇਦਾਰ ਕਲਪ ਕੇ ਬੋਲਿਆ
ਮਾਤਾ ਦਾ ਜਵਾਬ ਸੀ:''ਜੇ ਉਹ ਘਰ ਮੈਨੂੰ ਪੈਸੇ ਲਿਆ ਕੇ ਦੇਂਦਾ ਹੁੰਦਾ ਤਾਂ ਘਰ ਨੂੰ ਵੱਡਾ ਲੋਹੇ ਦਾ ਦਰਵਾਜ਼ਾ ਲੱਗਾ ਹੁੰਦਾ ਤੇ ਤੂੰ ਖਡ਼ਕਾ ਕੇ ਅੰਦਰ ਆਓਦੋਂ..''(ਭਾਈ ਗੁਰਨਾਮ ਸਿੰਘ ਦੇ ਘਰ ਦੇ ਬਾਹਰ ਕੋਈ ਦਰਵਾਜ਼ਾ ਨਹੀ ਸੀ)
ਮਾਤਾ ਦੇ ਮੂੰਹੋਂ ਨਿਕਲੇ ਕੌਡ਼ੇ ਸੱਚ ਦੀ ਚਪੇਡ਼ ਨੂੰ ਨਾ ਸਹਾਰਦਾ ਥਾਣੇਦਾਰ ਕਲਪ ਕੇ ਬੋਲਿਆ:
ਚੰਗਾ ਬੁਡ਼ੀਏ,ਹੁਣ ਤਾਂ ਬਡ਼ਾ ਚਪਡ਼-ਚਪਡ਼ ਜ਼ਬਾਨ ਚੱਲਦੀ ਆ ਨਾ! ਪਤਾ ਲੱਗੂ ਜਦੋਂ ਉਹਦੀ(ਗੁਰਨਾਮ ਸਿੰਘ ਦੀ) ਲਾਸ਼ ਇਸੇ ਰਾਹ ਥਾਣੀਂ ਵਿਹਡ਼ੇ ' ਚ ਆਈ..ਇਹ ਸੁਣ ਕੇ ਮਾਤਾ ਰੋਹ ਵਿੱਚ ਆ ਗਈ,ਫਿਰ ਸ਼ੀਹਣੀ ਵਾਂਗ ਗਰਜ ਕੇ ਕਹਿਣ ਲੱਗੀ:''ਪੁੱਤ ਜੇ ਆਹ ਗੱਲ ਆਖੀ ਊ ਤਾਂ ਹੁਣ ਕਿਤੇ ਮੁੱਕਰ ਨਾ ਜਾਈਂ...ਮੇਰੇ ਇੱਕ ਪੁੱਤ ਦੀ ਤੁਸਾਂ ਲਾਸ਼ ਨਈਂ ਸੀ ਦਿੱਤੀ...
(ਮਾਤਾ ਦੀ ਰਿਸ਼ਤੇਦਾਰੀ ਚੋਂ ਇੱਕ ਹੋਰ ਗੱਭਰੂ ਸ਼ਹੀਦ ਹੋਇਆ ਸੀ,ਜਿਸ ਦੀ ਪੁਲੀਸ ਨੇ ਲਾਸ਼ ਨਹੀਂ ਸੀ ਦਿੱਤੀ)
ਇਹ ਕੌਡ਼ਾ ਸੱਚ ਪੁਲਸੀਆਂ ਨੂੰ ਬਡ਼ਾ ਚੁਭਿਆਉਹ ਮਾਤਾ ਨਾਲ ਹੋਰ ਸੰਵਾਦ ਨਾ ਰਚਾ ਸਕੇ ਤੇ ਖਿੱਝਦੇ ਕਲਪਦੇ,ਗਾਲਾਂ ਕੱਢਦੇ ਤੇ ਘਰ ਦੇ ਸਮਾਨ ਦੀ ਭੰਨ-ਤੋਡ਼ ਕਰਦੇ ਵਾਪਸ ਚਲੇ ਗਏਇਸੇ ਹੀ ਤਰਾਂ ਇੱਕ ਵਾਰ ਭਾਈ ਗੁਰਨਾਮ ਸਿੰਘ ਦੇ ਪਿਤਾ ਜੀ ਨੂੰ ਟਾਰਚ ਕਰ ਰਹੇ ਥਾਣੇਦਾਰ ਨੇ ਕਿਹਾ:
''ਬਾਪੂ! ਜਦੋਂ ਕਾਬੂ ਆ ਗਿਆ ਨਾ ਗੁਰਨਾਮ ,ਮੈਂ ਪੰਜਾਹ ਗੋਲੀਆਂ ਮਾਰੂੰ..ਘੱਟ ਨੀਂ..''
ਬਾਪੂ ਦਾ ਜਵਾਬ ਸੀ,''ਕਿ ਪਤੈ ਤੁਸੀਂ ਓਹਨੂੰ ਮਾਰਨੀਐਂ ਕਿ ਓਹਨੇ ਤੁਹਾਨੂੰ...''
ਇਹ ਸੁਣ ਕੇ ਥਾਣੇਦਾਰ ਏਨਾ ਕਲਪਿਆ ਕਿ ਉਸ ਨੇ ਪੇਚਕਸ ਸਿੱਧਾ ਹੀ ਮਾਰ ਕੇ ਬਾਪੂ ਦਾ ਸਿਰ ਪਾਡ਼ ਦਿੱਤਾ
ਚਡ਼ਦੀ ਕਲਾ
ਪਰਿਵਾਰ ਉੱਪਰ ਕਹਿਰੀ ਤਸ਼ੱਦਦ ਭਾਈ ਗੁਰਨਾਮ ਸਿੰਘ ਦਾ ਰਾਹ ਨਾ ਰੋਕ ਸਕਿਆਉਹ ਅਜਿਹੇ ਬੁੱਚਡ਼ਾਂ ਨੂੰ ਚੁਣ-ਚੁਣ ਕੇ ਸੋਧਦੇ ਰਹੇ
ਬਟਾਲੇ ਦੇ ਸਦਰ ਥਾਣੇ ਦਾ ਇੱਕ ਹੌਲਦਾਰ ਜੋ ਸਿੱਖ ਨੌਜੁਆਨਾਂ'ਤੇ ਵਹਿਸ਼ੀ ਤਸ਼ੱਦਦ ਕਰਨ ਵਜੋਂ ਮਸ਼ਹੂਰ ਸੀ,ਉਸ ਨੂੰ ਸ´ਧਣ ਲਈ ਭਾਈ ਗੁਰਨਾਮ ਸਿੰਘ ਇੱਕ ਦਿਨ ਬਟਾਲੇ ਦੀਆਂ ਸਡ਼ਕਾਂ ਤੇ ਨਿਕਲੇਥਾਣਾ ਸਦਰ ਬਟਾਲਾ ਦੇ ਐਨ ਸਾਮਹਣੇ ਉਸ ਹੌਲਦਾਰ ਉੱਪਰ ਆਪ ਦੇ ਸਾਥੀ ਨੇ ਗੋਲੀ ਚਲਾਈ ਤਾਂ ਨਿਸ਼ਾਨਾ ਖੁੰਝ ਗਿਆਇਹ ਵੇਖ ਕੇ ਭਾਈ ਗੁਰਨਾਮ ਸਿੰਘ ਨੇ ਆਪਣੇ ਮਾਊਜਰ ਨੂੰ ਡੱਬ' ਚੋਂ ਕੱਢਿਆ ਤੇ ਪਿੱਛੇ ਭੱਜ ਕੇ ਥਾਣੇ ਦੇ ਐਨ ਬੂਹੇ ਸਾਮਹਣੇ ਗੋਲ਼ੀ ਮਾਰ ਕੇ ਹੌਲਦਾਰ ਨੂੰ ਢੇਰੀ ਕਰ ਦਿੱਤਾਫਿਰ ਆਪ ਉੱਥੋਂ ਸਹੀ ਸਲਾਮਤ ਬਚ ਨਿਕਲੇਬੱਬਰ ਖਾਲਸਾ ਜਥੇਬੰਦੀ ਜਦੋਂ ਪੰਜਾਬ ਦੇ ਤਿੰਨ ਜ਼ੋਨਾਂ ਵਿੱਚ ਵੰਡੀ ਗਈ ਤਾਂ ਆਪ ਨੂੰ ਮਾਝਾ ਜ਼ੋਨ ਦਾ ਮੁਖੀ ਬਣਾਇਆ ਗਿਆਇਸ ਦੇ ਬਾਵਜੂਦ ਆਪ ਹਰ ਕੰਮ ਹੱਥੀਂ ਕਰਨ ਨੂੰ ਹੀ ਨਤਰਜੀਹ ਦਿੰਦੇ ਸਨਆਪ ਦਲੇਰ ਤੇ ਨਿਰਭੈ ਏਨੇ ਸਨ ਕਿ ਨਾਕਿਆਂ ਤੇ ਚੈਕਿੰਗ ਪਿੱਛੋਂ ਅਰਾਮ ਨਾਲ ਲੰਘ ਜਾਂਦੇ ਸਨ ਤੇ ਕਿਸੇ ਨੂੰ ਸ਼ੱਕ ਹੀ ਨਹੀਂ ਸੀ ਪੈਦਾਕਈ ਵਾਰ ਨਾਕੇ ਤੇ ਜਾਣ-ਬੁੱਝ ਕੇ ਕਾਰ ਰੋਕ ਲੈਂਦੇ ਤੇ ਨਾਲ ਦੇ ਸਾਥੀ ਨੂੰ ਕਹਿੰਦੇ,'ਲੈ ਤੂੰ ਚਲਾ ਲਾ,ਬਹੁਤਾ ਚਾਅ ਈ ਤੇ..' ਪੁਲੀਸ ਨੂੰ ਸ਼ੱਕ ਵੀ ਨਾ ਪੈਂਦਾ ਤੇ ਉਹ ਨਿਕਲ ਜਾਂਦੇਬਟਾਲੇ ਦੇ ਬੱਬਰਾਂ ਨੇ ਇੱਕ ਲੰਮੀ ਸੋਚ ਵਿਚਾਰ ਪਿੱਛੋਂ ਭਾਈ ਅਨੋਖ ਸਿੰਘ ਬੱਬਰ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਬੱਚਿਆਂ ਦੀ ਪਡ਼ਾਈ ਲਈ ਜਲੰਧਰ ਰੋਡ ਬਟਾਲਾ ਵਿਖੇ ਗੁਰੂ ਨਾਨਕ ਅਕੈਡਮੀ ਦੀ ਨੀਂਹ ਰੱਖੀ ਤੇ ਸੇਵਾ ਬਾਬਾ ਬਲਕਾਰ ਸਿੰਘ ਨੂੰ ਸੰਭਾਲ ਦਿੱਤੀਓਥੇ ਹੀ ਇੱਕ ਪਰਿਵਾਰ ਨੇ ਆਪ ਲਈ ਲਡ਼ਕੀ ਦਾ ਰਿਸ਼ਤਾ ਪੇਸ਼ ਕੀਤਾਸਾਥੀਆਂ ਨੇ ਵੀ ਜ਼ੋਰ ਪਾਇਆ,ਪਰ ਭਾਈ ਗੁਰਨਾਮ ਸਿੰਘ ਨੇ ਨਾਂਹ ਕਰ ਦਿੱਤੀਜਦੋਂ ਸਾਰਿਆ ਨੇ ਮਿਲ ਕੇ ਵਧੇਰੇ ਜ਼ੋਰ ਪਾਇਆ ਤਾਂ ਭਾਈ ਗੁਰਨਾਮ ਸਿੰਘ ਗੰਭੀਰ ਹੋ ਕੇ ਕਹਿਣ ਲੱਗੇ:
''ਬਾਗ਼ੀ ਦੀ ਜਿੰਦਗੀ ਬਹੁਤ ਘੱਟ ਹੁੰਦੀ ਆ..ਮੈਂ ਵਿਆਹ ਕਰਵਾ ਕੇ ਕੱਲ ਨੂੰ ਸ਼ਹੀਦ ਹੋ ਜਾਵਾਂ ਤੇ ਕੋਈ ਬੇਗਾਨੀ ਧੀ ਏਨਾ ਲੰਮਾ ਇਕਲਾਪਾ ਕਿਵੇਂ ਕੱਟੂ? ਜੇ ਕੱਟੇ ਵੀ ਤਾਂ ਵੀ ਲੋਕੀਂ ਐਵੇਂ ਉਜਾਂ ਲਾਉਣੋਂ ਨੀਂ ਹਟਦੇ...ਕੋਈ ਉਗਲ ਚੁੱਕੂ..ਜਰ ਲਓਗੇ..?
ਇਹ ਭਾਈ ਗੁਰਨਾਮ ਸਿੰਘ ਜੀ ਦੀ ਸੋਚ ਸੀ,ਪਰ ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ ਸੋ ਭਾਈ ਗੁਰਨਾਮ ਸਿੰਘ ਨੇ ਵਿਆਹ ਨਾ ਕਰਵਾਇਆ
ਆਪ ਦਾ ਇੱਕ ਸਾਥੀ ਪੁਲੀਸ ਦੇ ਕਾਬੂ ਆਉਣ ਤੋਂ ਬਾਅਦ ਵਹਿਸ਼ੀ ਤਸ਼ੱਦਦ ਨਾ ਸਹਾਰਦਾ ਹੋਇਆ ਚਾਲੂ ਹੋ ਗਿਆ ਤੇ ਉਸ ਨੇ ਜਥੇਬੰਦੀ ਦਾ ਨੁਕਸਾਨ ਕਰਵਾਉਣਾ ਅਰੰਭ ਕਰ ਦਿੱਤਾ ਕਾਫੀ ਅਸਲਾ,ਪੈਸਾ ਤੇ ਕਈ ਟਿਕਾਣੇ ਫਡ਼ੇ ਗਏ,ਪਰ ਇਸ ਹਾਲਤ ਵਿੱਚ ਵੀ ਇਹਨਾਂ ਨੇ ਹੌਸਲਾ ਨਾ ਹਾਰਿਆ ਤੇ ਸੰਘਰਸ਼ ਜਾਰੀ ਰੱਖਿਆ
ਗ੍ਰਿਫ਼ਤਾਰੀ
10 ਦਸੰਬਰ 1988 ਨੂੰ ਭਾਈ ਗੁਰਨਾਮ ਸਿੰਘ ਪਹਿਲਵਾਨ ਇਕੱਲੇ ਹੀ ਬਟਾਲੇ ਦੇ ਸ੍ਰੀ ਹਰਿਗੋਬਿੰਦਪੁਰ ਰੋਡ ਵਿਖੇ ਇੱਕ ਬਹਿਕ ਤੇ ਠਹਿਰੇ ਹੋਏ ਸਨਰਾਤ ਉਹਨਾਂ ਨੇ ਬੰਬੀ 'ਤੇ ਸੌਂ ਕੇ ਹੀ ਗੁਜ਼ਾਰੀ ਸਵੇਰੇ ਉੱਠ ਕੇ ਉਹ ਬੰਬੀ ਤੇ ਦਾਤਣ ਕਰ ਰਹੇ ਸਨ,ਜਦੋਂ ਪੁਲੀਸ ਨੇ ਘਰ ਨੂੰ ਚਾਰ-ਚੁਫੇਰੇ ਘੇਰਾ ਪਾ ਲਿਆਘਰ ਵਿੱਚ ਇਸ ਵੇਲੇ ਸਾਰੀਆਂ ਬੀਬੀਆਂ ਹੀ ਸਨ,ਇਸ ਲਈ ਪੁਲੀਸ ਨੇ ਆਉਂਦਿਆਂ ਹੀ ਬੰਬੀ ਤੋਂ ਭਾਈ ਗੁਰਨਾਮ ਸਿੰਘ ਨੂੰ ਕਾਬੂ ਕਰ ਲਿਆ ਆਪ ਦੇ ਗਲ ਇਸ ਵੇਲੇ ਬਨੈਣ ਕਛਹਿਰਾਗਾਤਰਾ ਤੇ ਸਿਰ 'ਤੇ ਪਰਨਾ ਸੀਪਲੀਸ ਨੇ ਆਪ ਦਾ ਨਾਂ ਪੁੱਛਿਆਆਪ ਸਮਝ ਗਏ ਕਿ ਭਾਣਾ ਵਰਤ ਗਿਆ ਹੈਇਸ ਹਾਲਤ ਵਿੱਚ ਵੀ ਮੂੰਹ ਤੇ ਸ਼ਿਕਨ ਦਾ ਕੋਈ ਨਿਸ਼ਾਨ ਲਿਆਏ ਬਿਨਾਂ ਆਪ ਨੇ ਪੂਰੀ ਜ਼ਿੰਦਾ-ਦਿਲੀ ਨਾਲ ਮੁਸਕਰਾ ਕੇ ਇਹ ਸ਼ਬਦ ਕਹੇ:
''ਤੁਹਾਡੇ ਪੈਰ ਹੇਠ ਬਟੇਰਾ ਆ ਗਿਐ..ਮੈਂ ਭਲਵਾਨ ਆਂ..''
ਆਪ ਨੂੰ ਬਟਾਲੇ ਦੇ ਬਦਨਾਮ ਇੰਟੈਰੋਗੇਸ਼ਨ ਸੈਂਟਰ ਬੀਕੋ ਵਿੱਚ ਲਿਜਾਇਆ ਗਿਆਆਪ ਤੇ ਅਥਾਹ ਤਸ਼ੱਦਦ ਕੀਤਾ ਗਿਆ,ਪਰ ਆਪ ਨੇ ਆਪਣੀ ਜਥੇਬੰਦੀ ਦਾ ਕੋਈ ਭੇਤ ਨਾ ਦਿੱਤਾਆਪ ਦੀ ਹੀ ਜਥੇਬੰਦੀ ਦਾ ਤਸ਼ੱਦਦ ਕਾਰਨ ਚਾਲੂ ਹੋਇਆ ਸਾਥੀ ਆਪ ਦੇ ਸਾਹਮਣੇ ਹੀ ਸਭ ਕੁਝ ਦੱਸੀ ਜਾਂਦਾ,ਪਰ ਆਪ ਨੇ ਜ਼ੁਬਾਨ ਨਾ ਖੋਲੀ, ਸਗੋਂ ਕਈ ਵਾਰ ਓਥੇ ਹੀ ਉਸ ਦਾ ਘੋਗਾ ਚਿੱਤ ਕਰਨ ਦਾ ਯਤਨ ਵੀ ਕੀਤਾ,ਪਰ ਸਫਲ ਨਾ ਹੋਏਆਪ ਦੇ ਕਈ ਸਾਥੀ ਵੀ ਆਪ ਦੇ ਨਾਲ ਹੀ ਓਥੇ ਬੰਦ ਸਨਆਪ ਰੋਜ਼ਾਨਾ ਖ਼ੁਦ ਨਿੱਤਨੇਮ ਕਰਦੇ ਸਨ ਤੇ ਆਪ ਦੇ ਸਾਥੀ ਸੁਣਦੇ ਸਨਜਦੋਂ ਵੀ ਆਪ ਦੀ ਜਥੇਬੰਦੀ ਦਾ ਕੋਈ ਸਿੰਘ ਜਾਂ ਠਾਹਰ ਵਾਲਾ ਸਹਿਯੋਗੀ ਫਡ਼ ਕੇ ਲਿਆਂਦਾ ਜਾਂਦਾ ਤਾਂ ਭਾਈ ਪਹਿਲਵਾਨ ਨੂੰ ਵੀ ਬਰਾਬਰ ਟਾਰਚਰ ਕੀਤਾ ਜਾਂਦਾ ਸੀ
ਸ਼ਹੀਦੀ
21ਜਨਵਰੀ 1989 ਦੀ ਰਾਤ ਨੂੰ ਇੱਕ ਕਾਰ ਸੇਵਾ ਵਾਲੇ ਬਾਬਿਆਂ ਦਾ ਚੇਲਾ ਫਡ਼ ਕੇ ਲਿਆਦਾ ਗਿਆ,ਜਿਸ ਨੂੰ ਟਾਰਚਰ ਕੀਤਾ ਜਾ ਰਿਹਾ ਸੀਉਸ ਦਿਨ ਸਾਰੇ ਹਵਾਲ਼ਾਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਰੋਟੀ ਖੁਆ ਦਿੱਤੀ ਗਈ ਸੀਰਹਰਾਸਿ ਦਾ ਸਮਾਂ ਹੋਇਆ ਤਾਂ ਭਾਈ ਗੁਰਨਾਮ ਸਿੰਘ ਪਹਿਲਵਾਨ ਕਹਿਣ ਲੱਗੇ-ਅੱਜ ਸਾਰੇ ਆਪ´-ਆਪਣਾ ਨਿੱਤਨੇਮ ਖ਼ੁਦ ਕਰ ਲਓ,ਕਿਉਂਕਿ ਪਤਾ ਨਹੀਂ ਮੈਨੂੰ ਕਿਹਡ਼ੇ ਵੇਲੇ ਕੱਢ ਲੈਣ..
ਸਾਰਿਆਂ ਨੇ ਆਪੋ-ਆਪਣੀ ਰਹਰਾਸਿ ਕੀਤੀਅਰਦਾਸ ਕਰਨ ਲੱਗੇ ਤਾਂ ਬੁੱਚਡ਼ਾਂ ਦੇ ਦੂਤ ਆ ਪਹੁੰਚੇ ਭਾਈ ਗੁਰਨਾਮ ਸਿੰਘ ਨੂੰ ਹਵਾਲਾਤ 'ਚੋਂ ਬਾਹਰ ਕੱਢ ਲਿਆ ਗਿਆਸਾਥੀਆਂ ਨੇ ਆਪ ਨੂੰ ਇੱਕ ਕੰਬਲ ਅਤੇ ਇੱਕ ਕਾਲੇ ਰੰਗ ਦੀ ਕੇਸਰੀ ਦਿੱਤੀ,ਕਿਉਂਕਿ ਇੰਟੈਰੋਗੇਸ਼ਨ ਵੇਲੇ ਹੇਠਾਂ ਫ਼ਰਸ ਠਰੀ ਹੋਈ ਹੁੰਦੀ ਸੀ,ਪਰ ਅੱਜ ਭਾਈ ਗੁਰਨਾਮ ਸਿੰਘ ਦੇ ਦੋਹਾਂ ਹੱਥਾਂ ਨੂੰ ਹਥਕਡ਼ੀ ਲਾ ਗਈ,ਪੂਰਾ ਮੂੰਹ ਵੀ ਢੱਕ ਦਿੱਤਾ ਗਿਆ ਤੇ ਥਾਣੇਦਾਰ ਹਰਭਜਨ ਸਿਹੁੰ ਦੀ ਅਗਵਾਈ 'ਚ ਪੁਲੀਸ ਪਾਰਟੀ ਇਸ ਸਿਰਡ਼ੀ ਜੋਧੇ ਭਾਈ ਗੁਰਨਾਮ ਸਿੰਘ ਪਹਿਲਵਾਨ ਨੂੰ ਅਣਦੱਸੀ ਥਾਂ ਵੱਲ ਲੈ ਤੁਰੀਹਵਾਲਾਤ ਵਿਚਲੇ ਸਾਥੀ ਬੇਚੈਨ ਹੋ ਗਏਹਵਾਲਾਤ ਦੇ ਐਨ ਨਾਲ ਦਾ ਕਮਰਾ ਵਾਇਰਲੈੱਸ ਵਾਲਾ ਸੀ,ਜਿੱਥੇ ਮਿੰਟ-ਮਿੰਟ ਬਾਅਦ ਜਾਂਗਲੇ ਦੇ ਪੁਲ ਤੇ ਹੋ ਰਹੇ ਮੁਕਾਬਲੇ ਦੇ ਵੇਰਵਾ ਆ ਰਿਹਾ ਸੀ ਸਵੇਰੇ ਤਡ਼ਕੇ ਇੱਕ ਸਿੱਖ ਪੁਲਿਸ ਮੁਲਾਜ਼ਮ ਨੇ ਕੇ ਖਬਰ ਦਿੱਤੀ.
''ਜਵਾਨੋਂ ਰਾਤੀ ਤੁਹਾਡਾ ਪਹਿਲਵਾਨ ਸ਼ਹੀਦ ਹੋ ਗਿਐ ਬਈ..''
ਸਾਥੀਆਂ ਤੇ ਇਹ ਖਬਰ ਬਿਜਲੀ ਵਾਂਗ ਡਿੱਗੀਆਪ ਦੇ ਸਾਥੀ ਬਾਬਾ ਗੁਰਮੇਜ ਸਿੰਘ (ਸਿਪਾਹੀ) ਨੇ ਹੌਸਲਾ ਕਰ ਕੇ ਪੁੱਛਿਆ.
ਸ਼ਹੀਦ ਹੋਣ ਵੇਲੇ ਉਹ ਕੁਝ ਬੋਲਿਆ ਵੀ ਸੀ..?''
ਉਸ ਮੁਲਾਜ਼ਮ ਨੇ ਦੱਸਿਆ:

''ਉਹਨੂੰ ਤੇ ਸੁੱਖੇ ( ਸੁਖਦੇਵ ਸਿੰਘ ,ਸੁੱਖਾ ਪਿੰਡ ਮੰਗੀਆਂ)ਦੋਹਾਂ ਨੂੰ ਮਾਰਿਐ..ਜਦੋਂ ਗੋਲੀ ਮਾਰੀ ਤਾਂ ਓਹਦੀ ਛਾਤੀ ਚ ਪਾਸੇ ਤੇ ਵੱਜੀ..ਪਹਿਲਵਾਨ ਡਰਿਆ ਨ੍ਹੀਂ,ਸਗੋਂ ਅੱਗੋਂ ਆਂਹਦਾ..ਓਏ ਸਿਰ ਚ ਮਾਰੋ ਸਿਰ ਚ..ਫਿਰ ਸਿਰ ਚ ਗੋਲੀ ਮਾਰੀ ਗਈ
ਹਵਾਲਾਤ ਵਿੱਚ ਇਹ ਸ਼ਹੀਦੀ ਦੀ ਖਬਰ ਸੁਣ ਕੇ ਚੁੱਪ ਵਰਤ ਗਈ
ਪੁਲਿਸ ਵੱਲੋਂ ਭਾਈ ਗੁਰਨਾਮ ਸਿੰਘ ਪਹਿਲਵਾਨ ਦੀ ਮਾਂ ਨਾਲ ਕੀਤਾ ਵਾਅਦਾ ਫਿਰ ਨਾ ਨਿਭਾਇਆ ਗਿਆ

ਭਾਈ ਸੁੱਖਾ ਦਾ ਤਾਂ ਮੁਕਾਬਲਾ ਵੀ ਸ਼ੋਅ ਕਰ ਦਿੱਤਾ ਗਿਆ,ਪਰ ਭਾਈ ਗੁਰਨਾਮ ਸਿੰਘ ਪਹਿਲਵਾਨ ਦਾ ਮੁਕਾਬਲਾ ਵੀ ਸ਼ੋਅ ਨਾ ਕੀਤਾ ਗਿਆ ਭਾਈ ਗੁਰਨਾਮ ਸਿੰਘ ਪਹਿਲਵਾਨ ਨੇ ਤਾਂ ਪਹਿਲਾਂ ਹੀ ਪਰਿਵਾਰ ਨੂੰ ਇਹ ਕੌਡ਼ਾ ਸੱਚ ਆਉਣ ਵਾਲੇ ਸਮੇਂ ਲਈ ਸਮਝਾ ਛੱਡਿਆ ਸੀ
ਸੰਤ ਰਾਮ ਉਦਾਸੀ ਦੀਆਂ ਲਿਖੀਆਂ ਸਤਰਾਂ ਇਸ ਸ਼ਹਾਦਤ ਤੇ ਪੂਰੀ ਤਰਾਂ ਢੁਕਦੀਆਂ ਹਨ:
ਮਾਂਏ ਮੇਰੀਏਸਵਾਸਾਂ ਦਾ ਅੰਥ ਹੋਣੈਂ,ਕਿਸੇ ਨਹਿਰ ਜਾਂ ਕਿਸੇ ਡਰੇਨ ਦਾ ਪੁਲ,ਮਾਂਏ ਮੇਰੀਏ ਕੀ ਮੁਕਾਬਲਾ ਸੀ,ਸੱਤ੍ਹਰ ਬੋਕ ਤੇ 'ਕੱਲ੍ਹਾ ਸਰ੍ਹੋਂ ਦਾ ਫੁੱਲ

ਇਕ ਬੇਨਤੀ ਕੌਮ ਦੇ ਨਾਂ :-- ਵਖ ਵਖ ਆਪੋ ਆਪਣੇ ਸਵਾਰਥਾਂ ਲਈ ਕੌਮ ਵਾਸਤੇ ਬੇ ਮਤਲਬ ਦੇ ਮੂਧੇ ਖੜੇ ਕਰਨ ਵਾਲਿਓ ਕੁਝ ਓਹਨਾਂ ਮਾਵਾਂ ਦੇ ਲਾਡਲੀਆਂ ਦੀ ਕੁਰਬਾਨੀ ਦੀ ਕਦਰ ਕਰੋ ਓਏ ਛਡ ਦੇਓ ਕੌਮ ਵਿਚ ਵੰਡਿਆ ਪਾਉਣੀਆਂ ਪਹਿਲਾਂ ਹੀ ਬਹੁਤ ਨੁਕਸਾਨ ਝਲ ਚੁਕੀ ਹੈ ਮੇਰੀ ਇਹ ਕੌਮ ਹੁਣ ਤਾਂ ਏਨੁ ਜੋੜਨ ਦੀ ਖੇਚਲ ਕਰੋ |
ਜੇ ਤੁਹਾਡੇ ਮਨ ਵਿਚ ਓਹਨਾਂ ਬਹਾਦੁਰ ਵੀਰਾਂ ਦੀ ਸ਼ਹੀਦੀ ਦੀ ਕੁਝ ਵੀ ਕਦਰ ਹੈ ਤਾਂ ਓਹਨਾਂ ਨੂੰ ਤੁਹਾਡੇ ਵਲੋਂ ਇਹੀ ਸਚੀ ਸ਼ਰਧਾਂਜਲੀ ਹੋਵੇਗੀ ਕੀ ਕੌਮ ਨੂੰ ਨਾ ਤੋੜੋ ਬਲਕਿ ਕੌਮ ਨੂੰ ਜੋੜੋ ਤੇ ਓਹਨਾਂ ਦੇ ਪਾਏ ਪੂਰਨਿਆਂ ਤੇ ਚਲਦਿਆਂ ਹੋਈਆਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਏਸ ਸੰਘਰਸ਼ ਨੂੰ ਅਗਾਹਾਂ ਤੋਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਨਿਰਵੈ ਤੇ ਜਿੰਦਾ ਦਿਲ ਸੁਰਮੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ