ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬਿੱਲਾ , ਚੀਮਾ ਖੁੱਡੀ - ਖਾਲਿਸਤਾਨ ਲਿਬਰੇਸ਼ਨ ਫੋਰਸ (ਸ਼ਹੀਦੀ 26 ਜੁਲਾਈ 1990 ) 1987 ਵਿੱਚ ਜੇਲ੍ਹ ਤੋਂ ਨਿਕਲ ਜਾਨ ਬਾਦ , ਭਾਈ ਜੁਗਰਾਜ ਸਿੰਘ ਤੂਫਾਨ ਜੀ ਯੁੱਧ ਦੇ ਮੈਦਾਨ ਵਿੱਚ ਆ ਖੜ ਗਏ ਅਤੇ ਉਹਨਾਂ ਦੇ ਕਈ ਕਰੀਬੀ ਮਿਤਰਾਂ ਨੇ ਵੀ ਭਾਈ ਤੁਫਾਨ ਦੇ ਨਾਲ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਘਰ ਬਾਰ ਦਾ ਆਰਾਮ ਦਾ ਜੀਵਨ ਛੱਡ ਦਿੱਤਾ । ਇਹਨਾਂ ਕਰੀਬੀ ਦੋਸਤਾਂ ਵਿਚੋਂ ਹੀ ਚੀਮਾ ਖੁੱਡੀ ਦੇ ਰਹਿਣ ਬਾਲੇ ਭਾਈ ਬਲਵਿੰਦਰ ਸਿੰਘ ਬਿੱਲਾ ਵੀ ਸਨ | ਭਾਈ ਸਾਹਿਬ ਦੀ ਭਾਈ ਤੂਫਾਨ ਜੀ ਨਾਲ 5 ਸਾਲ ਪੁਰਾਨੀ ਨੇੜਤਾ ਸੀ , ਲੇਕਿਨ ਭਾਈ ਸਾਹਿਬ ਜੀ ਨੇ ਸਿੱਖ ਹਥਿਆਰਬੰਦ ਸੰਘਰਸ਼ ਚ ਇਕ ਫ਼ੌਜੀ ਦੇ ਰੂਪ ਵਿੱਚ ਭਾਈ ਤੂਫਾਨ ਜੀ ਦੀ ਕਮਾਨ ਹੇਠਾਂ ਸੰਘਰਸ਼ ਦੀਆਂ ਕਾਰਵਾਈਆਂ ਨੂੰ ਅੰਜਾਮ ਦਿਤਾ | ਭਾਈ ਬਲਵਿੰਦਰ ਸਿੰਘ ਜੀ ਬਿੱਲਾ ਸਰਦਾਰ ਕੁਨੇਨ ਸਿੰਘ ਦੇ ਘਰ ਵਿਖੇ ਪਿੰਡ ਚੀਮਾ ਖੁੱਡੀ ਵਿਖੇ ਮਾਤਾ ਪ੍ਰੀਤਮ ਕੌਰ ਜੀ ਦੀ ਕੁਖੋਂ ਪੈਦਾ ਹੋਇ । ਭਾਈ ਸਾਹਿਬ ਤੋਂ ਛੋਟੀਆਂ ਦੋ ਭੈਣਾਂ , ਬੀਬੀ ਦਲਜੀਤ ਕੌਰ ਅਤੇ ਬੀਬੀ ਸਤਵੰਤ ਕੌਰ ਸੀ । ਭਾਈ ਸਾਹਿਬ ਜੀ ਦਾ ਇੱਕ ਛੋਟਾ ਭਰਾ , ਭਾਈ ਕੁਲਦੀਪ ਸਿੰਘ ਵੀ ਸੀ |ਭਾਈ ਸਾਹਿਬ ਜੀ ਯਾਰਾਂ ਦੇ ਯਾਰਾ ਸ...