Posts

Showing posts from December, 2014
ਕੀ ਸਿਖਾਂ ਨੂੰ ਸਵਿਧਾਨ ਦੀ ਧਾਰਾ ੨੫ ਬੀ  ਹੀ ਹਿੰਦੂ ਕਹਿੰਦੀ ਹੈ ? ਮੋਜੂਦਾ ਸਮੇ ਚ ਸਵਿਧਾਨ ਦਾ ਇਕ ਵਰਗ ਹਿਮਾਯਤੀ ਹੈ ਤੇ ਦੋ ਵਰਗ ਵਿਰੋਧੀ ਹਨ, ਜੋ ਇਕ ਵਰਗ ਹਿਮਾਯਤ ਕਰਦਾ ਹੈ ਓਹਨਾ ਦਾ ਮਤਲਬ ਵੀ ਸਮਝ ਆਉਣ ਦਾ ਹੈ ਅਤੇ ਜੋ ਦੂਜਾ ਸਖਤ ਵਿਰੋਧੀ ਹੈ ਓਸਦਾ ਵੀ | ਪਰ ਇਕ ਵਰਗ ਐਸਾ ਵੀ ਹੈ ਜੋ ਵਿਰੋਧ ਕਰਦਾ ਹੈ ਸਿਰਫ ਏਸ ਵਾਸਤੇ ਕੀ ਸਵਿਧਾਨ ਦੀ ਦਫ਼ਾ ੨੫ ਸਿਖਾਂ ਨੂੰ ਹਿੰਦੂ ਦਰਸ਼ਾਉਂਦੀ ਹੈ | ਸਿਖਾਂ ਦਾ ਵਿਰੋਧ ਕਰਨਾ ਜਾਯਜ ਵੀ ਹੈ ਕਰਨਾ ਵੀ ਚਾਹੀਦੇ ਤੇ ਇਸਨੂੰ ਬਦਲਵਾਉਣ ਤਕ ਰੁਕਨਾਂ ਨਹੀ ਚਾਹਿਦਾ ਦੂਜੀ ਗੱਲ ਸਿਖਾਂ ਦਾ ਏਸ ਸਵਿਧਾਨ ਦਾ ਬਿਲਕੁਲ ਵਿਰੋਧ ਕਰਨਾ ਵੀ ਜਾਯਜ ਨਹੀ ਹੈ ਤੇ ਹਿਮਾਯਤ ਨਾਲ ਵੀ ਕੋਈ ਵਧ ਫਾਇਦਾ ਨਹੀ ਹੈ ਕਿਉਂਕਿ ਅਗਰ ਸਿਖ ਆਪਣਾ ਮੁਲਕ ਚਾਹੁੰਦੇ ਹਨ ਤਾਂ ਜਦ ਤਕ ਓਹ ਹਕ ਹਾਸਿਲ ਨਹੀ ਹੋ ਜਾਂਦਾ ਤਦ ਤਕ ਸਾਰੇ ਸਵਿਧਾਨ ਦਾ ਵਿਰੋਧ ਕਰਨਾ ਸਿਖਾਂ ਦੇ ਹਕ ਚ ਨਹੀ ਹੈ | ਅਗਰ ਅਸੀਂ ਪਿਛੋਕੜ ਵ ਨੂੰ ਨਿਗ੍ਹਾ ਮਾਰੀ ਤਾਂ ਇਉਂ ਲਗਦੇ ਕੀ ਜਿਵੇਂ ਇਹ ਦਫ਼ਾ ਇਕ ਬਾਬਾ ਅੰਬੇਡਕਰ ਨੇ ਨਹੀ ਲਿਖੀ ਲਗਦੀ ਵਜ੍ਹਾ ਸਾਫ਼ ਦਿਸਦੀ ਹੈ ਜੋ ਮਨੁਖ ਖੁਦ ਓਸ ਹਿੰਦੂ ਤੋਂ ਦੁਖੀ ਹੋਵੇ ਓਹ ਸਿਖਾਂ ਨੂੰ ਹਿੰਦੂ ਕਿਵੇਂ ਲਿਖ ਸਕਦੇ ਹਨ ? ਜਦ ਕੀ ਓਹਨਾਂ ਨੇ ਵੀ ਸਿਖਾ ਬਾਰੇ ਕਾਫੀ ਕੁਝ ਸਮਝਿਆ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਧਿਯਨ ਕੀਤਾ ਤੇ ਬਾਬਾ ਸਾਹਿਬ ਵੀ ਖੁਦ   ਸਿਖ ਮਤਿ ਧਾਰਨ ਕਰਨ ਦੇ ਹਕ ਚ ਸਨ , ਫੇਰ ਇਹ ਕਿਵੇਂ ਅਤੇ ਕਿਸ ਤਰ੍ਹਾਂ ਹੋ ਗਿਆ ...
Image
ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ''ਹੇਰਾਂਵਾਲਾ'' ਖਾਲਿਸਤਾਨ ਕਮਾਂਡੋ ਫੋਰਸ ( ਪੰਜਵੜ ) ( ਸ਼ਹੀਦੀ 12 ਦਿਸੰਬਰ 1992 ) ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੇ ਗੁਰੂ ਦਾ ਦੀਪ ਬਣਕੇ ਚਾਨਣ ਵੰਡਿਆ ਭਾਈ ਗੁਰਦੀਪ ਸਿੰਘ ਦਾ ਜਨਮ ਜਿਲ੍ਹਾ ਜਲੰਧਰ ਦੇ ਪਿੰਡ ਹੇਰਾਂ ,ਤਹਿਸਲਿ ਨਕੋਦਰ ਵਿਖੇ ਸ੍ਰ,ਸੁਰਜੀਤ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ । ਭਾਈ ਦੀਪੇ ਦੇ ਦੋ ਭਰਾ ਸ੍ਰ, ਜੰਗ ਬਹਾਦਰ ਸਿੰਘ ਅਤੇ ਸ੍ਰ,ਅਮ੍ਰਿਤਪਾਲ ਸਿੰਘ ਹਨ ਅਤੇ ਇਕ ਭੈਣ ਹੈ । ਪਿੰਡ ਹੇਰਾਂ ਜਲੰਧਰ ਤੋਂ ਕਰੀਬ ਅਠਾਰਾਂ ਕਿਲੋਮੀਟਰ ਦੂਰ ਹੈ । ਮੁੱਢਲੀ ਪੜਾਈ ਦੀਪੇ ਨੇ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ । ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਵੱਡਮੁਲੀ ਸੇਵਾ ਕਰੇਗਾ । ਬਲਕਿ ਗੁਰੂ ਦਾ ਦੀਪ ਬਣ ਕੇ ਜਲੰਧਰ ਜਿਲ੍ਹੇ ਵਿੱਚ ਅਜਿਹਾ ਚਾਨਣ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਦੀਪੇ ਤੇ ਮਾਣ ਕਰਨਗੀਆਂ ਉੱਥੇ ਹੇਰਾਂ ਪਿੰਡ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਵੇਗਾ । ” ਜੂਨ 1984 ਦੇ ਖੂਨੀ ਘੱਲੂਘਾਰੇ ਨਾਲ ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀਂ ਹੋ ਚੁੱਕੀ ਸੀ । ਦੀਪਾ ਵੀ ਇਸ ਪੀੜ੍ਹ ਨੂੰ ਬਹੁਤ ਗਹਿਰਾਈ ਨਾਲ ਮਹਿਸੂਸ ਕਰ ਰਿਹਾ ਸੀ , ...
Image
ਸ਼ਹੀਦ ਭਾਈ ਕੁਲਦੀਪ ਸਿੰਘ ਤੋਲੇਨੰਗਲ - ਭਿੰਡਰਾਂਵਾਲਾ ਖਾਲਿਸਤਾਨ ਟਾਈਗਰਜ਼ ਫੋਰਸ ( ਸ਼ਹੀਦੀ 7 ਦਿਸੰਬਰ 1987 ) ਆਪਣੇ ਜਾਏ ਪੁਤ ਦੀਆਂ ਯਾਦਾਂ ਨੂੰ ਮਨ ਚ ਸਹੇੜੇ ਬਸ ਚੇਤੇ ਕਰ ਕਰ ਇਕ ਤਸੱਲੀ ਜਹੀ ਦੇ ਕੇ ਜਿੰਦਗੀ ਵਸਰ ਕਰਦੀ ਮਾਂ , ਪੁਤ ਨੂੰ ਵੇਖੇ ਅਰਸਾ ਹੋ ਗਿਆ | ਓਸ ਮਾਂ ਦੇ ਲਾਲ ਦੀ ਕੋਈ ਤਸਵੀਰ ਵੀ ਨਹੀ ਮਿਲੀ ਸੀ ਇਕ ਮਾਂ ਨੂੰ | ਘਰ ਦੇ ਅੰਦਰ ਜੁਝਾਰੂ ਸਿੰਘ ਆਪਣੀਆਂ ਰਾਈਫਲਾਂ ਇਕ ਬੰਨੇ ਰਖ ਕੇ ਇਕ ਪੰਗਤ ਚ ਬੈਠੇ ਸਨ , ਮਾਤਾ ਸੁਰਿੰਦਰ ਕੌਰ ਓਹਨਾਂ ਸੂਰਮਿਆਂ ਨੂੰ ਤਕਦੀ ਹੋਈ ਪੁਤ ਕੁਲਦੀਪ ਦੀਆਂ ਯਾਦਾਂ ਵਿਚ ਖੋ ਗਈ ਸੀ ਮਾਂ ਨੂੰ ਅੱਜ ਪੰਗਤ ਚ ਬੈਠੇ ਜੁਝਾਰੂਆਂ ਵਿਚ ਪੁਤ ਕੁਲਦੀਪ ਸਿੰਘ ਹੀ ਦਸਦਾ ਸੀ ਜਿਵੇਂ ਆਪਣੇ ਹਥਾਂ ਨਾਲ ਲੰਗਰ ਸਿੰਘਾਂ ਦੇ ਨਾਲ ਪੁਤ ਨੂੰ ਵੀ ਛਕਾਉਣ ਦੀ ਤਿਆਰੀ ਕਰ ਰਹੀ ਹੋਵੇ | ਏਸ ਮਾਂ ਨੇ ਸਿਖ ਸੰਘਰਸ਼ ਵਿਚ ਆਪਣੇ ਲਾਡਲੇ ਨੂੰ ਖੋ ਦਿਤਾ ਸੀ ਅਤੇ ਮਾਂ ਨੂੰ ਸਿਰਫ ਯਾਦਾਂ ਹੀ ਦੇ ਗਿਆ ਸੀ ਕੋਈ ਆਪਣੀ ਤਸਵੀਰ ਨੀ ਰਹਿਣ ਦਿਤੀ ਸੀ ਭਾਈ ਕੁਲਦੀਪ ਸਿੰਘ ਜੀ ਨੇ ਓਹਨਾ ਦਾ ਮਨ੍ਨਾ ਸੀ ਕੀ ਭਾਰਤੀ ਸਰਕਾਰ ਕਦੀ ਮੈਨੂ ਵੇਖ ਹੀ ਨਾ ਸਕੇ ਇਸੇ ਲਈ ਓਹਨਾਂ ਨੇ ਕੋਈ ਤਸਵੀਰ ਨੀ ਰਹਿਣ ਦਿਤੀ ਸੀ | ਗੁਰੂ ਦੀ ਨਗਰੀ ਅਮ੍ਰਿਤਸਰ ਚ ਪਿੰਡ ਤੋਲੇਨੰਗਲ ਵਿਖੇ ਸਰਦਾਰ ਲਖਾ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਜੀ ਆਪਣੇ ਭਰੇ ਪੂਰੇ ਪਰਿਵਾਰ ਨਾਲ ਵਸਦੇ , ਇਹ ਆਪਣੇ ੫ ਬੇਟੇ ਬੇਟੀਆਂ ਨਾਲ ਗੁਰੂ ...
Image
ਪਰਿਵਾਰ ਸਮੇਤ ਸੰਘਰਸ਼ ' ਚ ਕੁੱਦਣ ਵਾਲਾ ਜੁਝਾਰੂ ਸ਼ਹੀਦ ਭਾਈ ਜੋਗਾ ਸਿੰਘ ਬਿਸ਼ਨੰਦੀ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਉਰਫ ਭਾਈ ਜੋਗਾ ਸਿੰਘ ਬਿਸ਼ਨੰਦੀ ( ਸ਼ਹੀਦੀ 7 ਦਿਸੰਬਰ 1992 ) ਭਾਈ ਜੋਗਾ ਸਿੰਘ ਦਾ ਜਨਮ ਸੱਤਰ ਦੇ ਦਹਾਕੇ ਦੇ ਅਰੰਭਲੇ ਸਾਲਾਂ ਵਿੱਚ ਪਿੰਡ ਬਿਸ਼ਨੰਦੀ ਦੇ ਸ . ਗੁਰਦੇਵ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ । ਆਪ ਦੇ ਪਿਤਾ ਜੀ ਦਾ ਦਮਦਮੀ ਟਕਸਾਲ ਨਾਲ ਬਹੁਤ ਗੂਡ਼੍ਹਾਂ ਰਿਸ਼ਤਾ ਸੀ । ਇਹੀ ਕਰਨ ਸੀ ਕਿ ਸੰਨ 1978 ਦੇ ਖ਼ੂਨੀ ਸਾਕੇ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭ ਹੋਈ ਸਿੱਖ ਜੱਦੋਜਹਿਦ ਨਾਲ ਅਰੰਭ ਤੋਂ ਹੀ ਜੁਡ਼ ਗਏ । ਆਪ ਵੀਹ ਕੁ ਸਾਲਾਂ ਦੇ ਸਨ , ਜਦੋਂ ਆਪ ਦੇ ਇਲਾਕੇ ਦੇ ਇੱਕ ਹੋਰ ਸਿੰਘ ਭਾਈ ਜੋਗਿੰਦਰ ਸਿੰਘ ਬੱਬਰ ਨੇ ਆਪ ਦਾ ਰਿਸ਼ਤਾ ਆਪਣੇ ਪਿੰਡ ਦੇ ਸ . ਹਰਬੰਸ ਸਿੰਘ ਦੀ ਲਡ਼ਕੀ ਬੀਬੀ ਗੁਰਬਿੰਦਰ ਕੌਰ ਨਾਲ ਕਰਵਾ ਦਿੱਤਾ । ਸੰਨ 1984 ਵਿੱਚ ਆਪ ਦਾ ਅਨੰਦ ਕਾਰਜ ਹੋਇਆ । ਆਪ ਦੇ ਵਿਆਹ ਨੂੰ ਅਜੇ ਥੋਡ਼ਾ ਚਿਰ ਹੀ ਹੋਇਆ ਸੀ ਕਿ ਹਿੰਦੁਸਤਾਨ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ' ਤੇ ਹਮਲਾ ਕਰ ਦਿੱਤਾ । ਆਪ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਅੰਸਰ ਹੀ ਸਨ । ਸੰਤ ਜਰਨੈਲ ਸਿੰਘ ਦੇ ਥਾਪਡ਼ੇ ਅਤੇ ਗੁਰੂ ਦੇ ਓਟ ਆਸਰੇ ਨਾਲ ਬਾਕੀ ਸਿੰਘਾਂ ਵਾ...