ਸ਼ਹੀਦ ਭਾਈ ਮੇਹਰਬਾਨ ਸਿੰਘ ਜੀ ਭੁਟਰ - ਬੱਬਰ ਖਾਲਸਾ
( ਸ਼ਹੀਦੀ 7 ਫਰਵਰੀ 1969 )

ਸ਼ਹੀਦ ਭਾਈ ਮੇਹਰਬਾਨ ਸਿੰਘ ਜੀ ਭੁਟਰ ਇਕ ਉਚੀ ਸੂਚੀ ਅਤੇ ਖਾਲਿਸ ਜੀਵ ਆਤਮਾ ਸਨ ਓਸਤੇ ਸੋਨੇ ਤੇ ਸੁਹਾਗਾ ਕੀ ਬਚਪਨ ਤੋਂ ਹੀ ਸਿਖੀ ਚ ਅਤ੍ਮ੍ਲੀਨ ਸਨ | ਭਾਈ ਸਾਹਿਬ ਜੀ ਓਸ ਸਮੇ ਹਾਲੀ ਨੋਵੀਂ ਜਮਾਤ ਚ ਹੀ ਪੜ੍ਹਦੇ ਸਨ ਜਿਸ ਵੇਲੇ ਓਹਨਾਂ ਨੇ ਗੁਰੂ ਦਸਮ ਪਾਤਸ਼ਾਹ ਜੀ ਵਲੋਂ ਸਿਕ੍ਝਾਂ ਨੂੰ ਬਖਸ਼ੀ ਅਮੋਲਕ ਦਾਤਿ ਖਾਂਦੇ ਬਾਟੇ ਦੀ ਪਾਹੁਲ ਲੈ ਕੇ ਪੂਰਨ ਸਿਖੀ ਸਰੂਪ ਚ ਹੋ ਗੇ ਸੀ |
ਭਾਈ ਮੇਹਰਬਾਨ ਸਿੰਘ ਜੀ ਹਮੇਸ਼ਾਂ ਸ਼ਬਦ ਕੀਰਤਨ ਦੇ ਰਸ ਚ ਡੂਬੇ ਰਹਿੰਦੇ , ਓਹਨਾਂ ਨੇ ਇਕ ਛੋਟਾ ਜਿਹਾ ਟੇਪ ਰਿਕਾਡਰ ਖ੍ਰਿਅਦਿਅ ਹੋਇਆ ਸੀ ਜਿਸ ਰਾਹੀਂ ਓਹ ਹਰ ਵੇਲੇ ਗੁਰਬਾਣੀ ਕੀਰਤਨ ਸੁਣਦੇ ਅਤੇ ਹੋਰਾਂ ਨੂੰ ਵੀ ਪ੍ਰੇਰਨਾ ਦੇਂਦੇ ਰਹਿੰਦੇ |
ਭਾਈ ਸਾਹਿਬ ਜੀ ਕਦੀ ਖੇਡਣ ਅਤੇ ਦੂਜੇ ਕਿਸੇ ਕਿਸਮ ਦੇ ਗੀਤ ਸੁੰਨ੍ਨਾ ਕਦੀ ਪਸੰਦ ਨਹੀ ਸੀ ਕਰਦੇ ਅਤੇ ਨਾ ਹੀ ਘਰ ਦੇ ਜੀਆਂ ਜਾਂ ਫੇਰ ਸਾਥੀਆਂ ਨੂੰ ਇਜਾਜਤ ਦੇਂਦੇ ਸੀ |
ਭਾਈ ਮੇਹਰਬਾਨ ਸਿੰਘ ਭੂਟਰ ਬੱਬਰ ਸਾਲ 7 ਅਗਸਤ  1969 ਨੂੰ ਸਰਦਾਰ ਸਾਧੂ ਸਿੰਘ ਜੀ ਦੇ ਘਰ ਮਾਤਾ ਗੁਰ੍ਮੈਲ ਕੌਰ ਜੀ ਦੀ ਕੁਖੋਂ ਪੈਦਾ ਹੋਏ ਸੀ | ਆਪਜੀ ਦਾ ਜਨਮ ਆਪਣੇ ਨਾਨਾ ਨਾਨੀ ਦੇ ਪਿੰਡ ਦੀਪ੍ਸਿੰਘ ਵਾਲਾ ਵਿਖੇ ਹੋਇਆ ਸੀ | ਆਪਜੀ ਦੇ ਦੋ ਭੇਣਾ ਸਨ ਜੋ ਪੋਲਿਓ ਦਾ ਸ਼ਿਕਾਰ ਹੋ ਗੇ ਸਨ ਅਤੇ ਇਕ ਭਾਈ ਵੀ ਜਿਹਨਾ ਦਾ ਨਾ ਭਾਈ ਪਰਮਵੀਰ ਸਿੰਘ ਸੀ |
ਆਪਜੀ ਦੀ ਮੁਢਲੀ ਵਿਧੀਆ ਪੰਜਵੀ ਤਕ ਆਪਜੀ ਦੇ ਨਾਨਕੇ ਪਿੰਡ ਦੀਪ੍ਸਿੰਘ ਵਾਲਾ ਵਿਖੇ ਹੀ ਹੋਈ ਅਤੇ ਬਾਦ ਚ 10ਵਿੰ ਪਿੰਡ ਭ੍ਲੇਅਨਾ ਦੇ ਸਕੂਲ ਤੋਂ ਬਹੁਤ ਹੀ ਚੰਗੇ ਨਬਰਾਂ ਨਾਲ ਪਾਸ ਕੀਤੀ |
10ਵਿੰ ਪਾਸ ਕਰਨ ਤੋਂ ਬਾਦ ਭਾਈ ਸਾਹਿਬ ਜੀ ਨੇ ਨੋਕਰੀ ਦੀ ਥਾਂ ਆਪਣਾ ਪੁਛ੍ਤੇਨੀ ਕਮ ਖੇਤੀ ਵਾੜੀ ਚ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕੀਤੀ |

ਘਰ ਖੇਤੀ ਕਰਨ ਦੇ ਨਾਲ ਨਾਲ ਛੇਤੀ ਹੀ ਭਾਈ ਸਾਹਿਬ ਜੀ ਗੁਪਤ ਰੂਪ ਚ ਬੱਬਰ ਖਾਲਸਾ ਦੇ ਸਿੰਘਾਂ ਦੇ ਸੰਪਰਕ ਚ ਰਹਿਣ ਲਗ ਪਾਏ |
ਓਹਨਾਂ ਸਮਿਆਂ ਚ ਹੀ ਕਿਸੇ ਮੁਖਬਰ ਦੀ ਸੂਹ ਤੇ ਭਾਈ ਕੇਹਰ  ਸਿੰਘ ਝਬਾਲ ਬੱਬਰ ਰਿਫਤਾਰ ਹੋ ਗੇ ਸਨ ਅਤੇ ਓਸੇ ਹੀ ਮੁਖਬਰ ਨੇ ਭਾਈ ਸਾਹਿਬ ਜੀ ਬਾਰੇ ਇਕ ਝੂਠੀ ਸੂਹ ਦਿਤੀ ਸੀ ਜਿਸ ਵਜੋਂ ਭਾਈ ਮੇਹਰਬਾਨ ਸਿੰਘ ਜੀ ਗ੍ਰਿਫਤਾਰ ਕਰ ਲਿਆ ਗਿਆ | ਬਠਿੰਡਾ ਦੇ ਸੀ ਆਈ ਏ ਹੇਡ ਕਵਾਟਰ ਵਿਖੇ ਭਾਈ ਸਾਹਿਬ ਜੀ ਤੇ ਇਕ ਮਹੀਨਾ ਅਨ੍ਹਾ ਤਸ੍ਤ੍ਦ ਢਾਹਿਆ ਗਿਆ ਐਸਾ ਕੋਈ ਹਥ ਕੰਡਾ ਨਾ ਛਡਿਆ ਪੁਲਿਸ ਨੇ ਜੋ ਭਾਈ ਸਾਹਿਬ ਜੀ ਤੇ ਨਾ ਵਰਤਿਆ ਹੋਵੇ | ਬਾਦ ਚ ਆਪਜੀ ਨੂੰ ਮੁਕਤਸਰ ਦੀ ਪੁਲਿਸ ਦੇ ਹਵਾਲੇ ਕਰ ਦਿਤਾ |
ਮੁਕਤਸਰ ਪੁਲਿਸ ਨੇ ਭਾਈ ਮੇਹਰਬਾਨ ਸਿੰਘ ਜੀ ਤੇ ਕਈ ਫਰਜੀ ਮਾਮਲੇ ਲਾ ਕੇ ਫਰੀਦਕੋਟ ਜੇਲ ਭੇਜ ਦਿਤਾ |
ਅਠ ਮਹੀਨੇ ਭਾਈ ਸਾਹਿਬ ਨੂੰ ਫਰੀਦਕੋਟ ਦੀ ਜੇਲ ਚ ਰਖਿਆ ਗਿਆ ਅਤੇ ਬਾਦ ਓਹਨਾਂ ਨੂੰ ਓਥੋਂ ਦੂਜੀ ਥਾਵੇ ਸੰਗਰੂਰ ਦੀ ਜੇਲ ਭੇਜ ਦਿਤਾ |
ਇਕ ਲਮ੍ਹੇ ਸਮੇ ਬਾਦ ਆਪਜੀ ਦੀ ਰਿਹਾਈ ਹੋਈ ਪਰ ਰਿਹਾ ਹੋਣ ਤੋਂ ਬਾਦ ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਜੀ ਗੰਗਾ ਬੱਬਰ ਅਤੇ ਭਾਈ ਦਰਸ਼ਨ ਸਿੰਘ ਜੀ ਅਕਾਲੀਆਂ ਦੇ ਆਦੇਸ਼ਾਂ ਦੇ ਤਹਿਤ ਬੱਬਰ ਖਾਲਸਾ ਚ ਸ਼ਾਮਿਲ ਹੋ ਗੇ |
ਭਾਈ ਦਰਸ਼ਨ ਸਿੰਘ ਜੀ ਭਾਈ ਸਾਹਿਬ ਜੀ ਦੇ ਪਿਤਾ ਦੀ ਉਮਰ ਦੇ ਸਨ ਜਿਸ ਵਜੋਂ ਭਾਈ ਮੇਹਰਬਾਨ ਸਿੰਘ ਓਹਨਾਂ ਨੂੰ ਆਪਣੇ ਪਿਤਾ ਦ ਸਮਾਨ ਹੀ ਦਰਜਾ ਦੇਂਦੇ ਸਨ |

31 ਮਾਰਚ 1990 ਦੇ ਦਿਨ ਫੇਰ ਇਕ ਬਾਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਲਮ੍ਹੇ ਅੰਤਰਾਲ ਬਾਦ ਪੁਲਿਸ ਦਾ ਕਹਿਰ ਭਰਿਆ ਅਤਿਆਚਾਰ ਸ਼ਿੰਦੇ ਰਿਹੇ ਓਸ੍ਤੋੰ ਬਾਦ ਜਾ ਕੇ ਰਿਹਾ ਹੋਏ |

ਭਾਈ ਮੇਹਰਬਾਨ ਸਿੰਘ ਜੀ ਭੁਟਰ ਦਾ ਅਨੰਦੁ ਕਾਰਜ ਬੀਬੀ ਮਨਦੀਪ ਕੌਰ ਨਾਲ ਹੋਇਆ ਸੀ ਜਿਹਨਾਂ ਵਿਚੋਂ ਓਹਨਾਂ ਨੂੰ ਇਕ ਬੇਟਾ ਸੀ ਜਿਸਦਾ ਨਾਂ ਭਾਈ ਸਤਿੰਦਰ ਸਿੰਘ ਰਖਿਆ ਗਿਆ ਸੀ |
ਇਕ ਰਾਤ ਫਰੀਦਕੋਟ ਪੁਲਿਸ ਨੇ ਅਤੇ ਸੀ ਆਈ ਏ ਦੇ ਅਧਿਕਾਰੀਆਂ ਨੇ ਭਾਈ ਸਾਹਿਬ ਜੀ ਦੇ ਘਰ ਨੂੰ ਘੇਰਾ ਪਾ ਲਿਆ ਪਰ ਵਾਹਿਗੁਰੂ ਦੀ ਰਹਿਮਤ ਸਦਕਾ ਭਾਈ ਸਾਹਿਬ ਜੀ ਨਿਕਲਣ ਚ ਸਫਲ ਰਿਹੇ ਪਰ ਪੁਲਿਸ ਨੇ ਪੂਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਇਆ |
ਭਾਈ ਜੀ ਨੇ ਬੱਬਰ ਖਾਲਸਾ ਦੇ ਸਿੰਘਾਂ ਨਾਲ ਮਿਲਕੇ ਕਾਰਵਾਈ ਸ਼ੁਰੂ ਕਰ ਦਿਤੀਆਂ ਅਤੇ ਕਦੀ ਵੀ ਪੁਲਿਸ ਦੇ ਹਥ ਨਾ ਆਉਣ ਦੀ ਸੋਹੰ ਖਾ ਲਈ |
ਪੁਲਿਸ ਨੇ ਭਾਈ ਸਾਹਿਬ ਜੀ ਤੇ ਇਕ '' ਅਤਵਾਦੀ' ਹੋਣ ਦਾ ਲੇਬਲ ਲਾ ਦਿਤਾ ਪਰ ਸਿਖ ਕੌਮ ਦੀਆਂ ਨਜ਼ਰਾਂ ਚ ਭਾਈ ਮੇਹਰਬਾਨ ਸਿੰਘ ਜੀ ਭੁਟਰ ਬੱਬਰ ਇਕ ਯੋਧੇ ਦੇ ਨਾਂ ਕਰਕੇ ਵਿਚਰਦੇ ਰਿਹੇ |
ਭਾਈ ਸਾਹਿਬ ਜੀ ਨੇ ਓਹਨਾਂ ਪੁਲਿਸ ਅਧਿਕਾਰੀਆਂ ਅਤੇ ਸੀ ਆਈ ਏ ਦੇ ਅਧਿਕਾਰੀਆਂ ਨੂੰ ਸਜਾਵਾਂ ਦਿਤੀਆਂ ਜਿਹਨਾਂ ਨੇ ਓਹਨਾਂ ਤੇ ਅਤਿਆਚਾਰ ਕੀਤੇ ਸਨ ਅਤੇ ਨਾਲ ਹੀ ਓਹਨਾਂ ਨੇ ਫੇਸਲਾ ਕਰ ਲਿਆ ਸੀ ਕੀ ਜਿਉਂਦੇ ਜੀ ਕਦੀ ਵੀ ਇਹਨਾਂ ਦੇ ਹਥ ਨੀ ਆਉਣਾ |

ਐਤਵਾਰ ਦਾ ਦਿਨ ਸੀ 7 ਫਰਵਰੀ 1993 ਸਮਾ ਕੋਈ ਰਾਤ 10 ਬਜੇ ਸਨ ਭਾਈ ਸਾਹਿਬ ਜੀ  ਖਾੜਕੂ ਸਿੰਘ ਦੇ ਕਿਸੇ ਮਿਸ਼ਨ ਨੂੰ ਪੂਰਾ ਕਰਨ ਲਈ ਨਿਕਲੇ ਸੀ ਕੀ ਭਾਈ ਸਾਹਿਬ ਜੀ ਨੇ  ਆਪਣੇ ਆਪ ਨੂੰ ਪੁਲਿਸ ਦੇ ਘੇਰੇ ਚ ਘਿਰਿਆ ਵੇਖਿਆ |
ਪੁਲਿਸ ਨੇ ਭਾਈ ਸਾਹਿਬ ਜੀ ਅਤੇ ਸਿੰਘਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ  ਕਿਹਾ ਪਰ ਭਾਈ ਸਾਹਿਬ ਜੀ ਜਾਣਦੇ ਸਨ ਕੀ ਇਹ ਆਪਣੀ ਰੰਜਿਸ਼ ਕਡਨਗੇ ਅਤੇ ਸਿੰਘਾਂ ਬਾਰੇ ਜਾਣਕਾਰੀ ਵਾਸਤੇ ਅਤਿਆਚਾਰ ਵੀ ਕਰਨਗੇ ਓਹਨਾਂ ਨੇ ਪੁਲਿਸ ਦੇ ਹਵਾਲੇ ਹੋਣ ਤੋਂ ਬੇਹਿਤਰ ਆਪਣੀ ਰਣਨੀਤੀ ਬਣਾ ਲਈ ਅਤੇ ਆਪਣੀ ਕਾਲਰ ਚੋਣ ਸਾਈਨਿਡ ਕੇਪ੍ਸੁਲ ਕਡ ਕੇ ਖਾ ਲਿਆ ਜਿਸ ਵਜੋਂ ਮੋਕੇ ਤੇ ਹੀ ਸ਼ਾਹਦਤ ਦੇ ਜਾਮ ਪੀ ਗੇ |
ਪਰ ਪੰਜਾਬ ਪੁਲਿਸ ਨੇ ਦੂਜੇ ਦਿਨ ਸੁਰਖੀਆਂ ਚ ਆਪਣੀ ਬਹਾਦੁਰੀ ਦੇ ਗੀਤ ਗਾ ਕੇ ਅਖਬਾਰਾਂ ਚ ਦਸਿਆ ਹੋਇਆ ਸੀ ਕੀ ਇਕ ਮੁਠਭੇੜ ਚ ਭਾਈ ਮੇਹਰਬਾਨ ਸਿੰਘ ਜੀ ਭੁਟਰ ਬੱਬਰ ਸ਼ਹੀਦ ਕਰ ਦਿਤਾ |
ਜੋ ਇਕ ਕੋਰਾ ਝੂਠ ਸੀ |
ਪੁਲਿਸ ਨੇ ਬੇ ਸ਼ਕ ਇਕ ਝੂਠੀ ਮੁਠਭੇੜ ਚ ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿਤਾ ਸੀ ਪਰ ਸਿਖ ਸੰਘਰਸ਼ ਦਾ ਓਹ ਯੋਧਾ ਅੱਜ ਵੀ ਆਪਣੇ ਨਾਂ ਕਰਕੇ ਬੱਬਰਾਂ ਅਤੇ ਸਿਖ ਸੂਰਮਿਆਂ ਦੇ ਦਿਲਾਂ ਚ ਜਿਉਂਦਾ ਹੈ |
ਆਓ ਅੱਜ ਭਾਈ ਮੇਹਰਬਾਨ ਸਿੰਘ ਜੀ ਭੁਟਰ ਜੀ ਦੇ ਸ਼ਹੀਦੀ ਦਿਹਾੜੇ ਤੇ ਓਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੁਰਮੇ ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com 


 
   

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ