ਭਾਈ ਸੁਖਵੰਤ ਸਿੰਘ ਜੀ ''ਉਸ੍ਮਾਨਵਾਲਾ''' ਖਾਲਿਸਤਾਨ ਕਮਾਂਡੋ ਫੋਰਸ
(ਸ਼ਹੀਦੀ 6 ਫਰਵਰੀ  1989 )



ਸ਼ਹੀਦਾਂ ਦੀ ਕੌਮ ਸਿਖ ਕੌਮ ਗੁਰੂ ਦਸਮ ਪਿਤਾ ਜੀ ਦੇ ਦਰਸ਼ਾਏ ਰਾਹ ਤੇ ਚਲਣ ਵਿਚ ਫਖਰ ਮੇਹਿਸੁਸ ਕਰਦੀ ਹੈ ਸਿਖ ਕੌਮ ਨੂੰ ਦੁਨੀਆਂ ਵਿਚ ਇਕ ਉਚਾ ਸੁਚਾ ਬਣਾਉਣ ਵਿਚ ਲਗਾਤਾਰ ਸ਼ਹਾਦਤਾਂ ਦੇ ਜਾਮ ਪੀਂਦੀ ਆ ਰਹੀ | ਜ਼ੁਲਮ ਕਿਸੇ ਮਜਲੂਮ ਤੇ ਹੋਵੇ ਜਾਂ ਆਪਣੇ ਹਕਾਂ ਤੇ ਕੋਈ ਡਾਕਾ ਮਾਰ ਰਿਹਾ ਹੋਵੇ, ਏਹਿ ਕੌਮ ਸਦਾ ਹੀ ਰਖਿਆ ਲਈ ਅਗਰਸਰ ਰਹਿੰਦੀ ਹੈ |
ਜਦ ਸਿਖ ਕੌਮ ਦੇ ਹਕਾਂ ਤੇ ਹਿੰਦੂ ਨਿਜ਼ਾਮ ਲਗਾਤਾਰ ਸਾਜਿਸ਼ਾਂ ਕਰਦਾ ਆ ਰਿਹਾ ਸੀ ਓਸ ਸਮੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਲੋਂ ਭਿਡਿਆ ਯੁਧ ਵਿਚ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਇਕ ਸਿਤਾਰਾ ਬਣ ਕੇ ਚਮਕਿਆ |
ਅੱਜ ਦੇ ਦਿਨ 6 ਜਨਵਰੀ 1989 ਨੂੰ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਜੀ ਕੌਮ ਵਾਸਤੇ ਸ਼ਹੀਦ ਹੋ ਗਏ |

ਵੀਹਵੀਂ ਸਦੀ ਦੇ ਮਹਾਨ ਸਿਖ ਜਨਰਲ ''ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀਆਂ ਨੇ ਹਿੰਦੂ ਨਿਜ਼ਾਮ ਵਲੋਂ ਲਗਾਤਾਰ ਸਿਖਾਂ ਤੇ ਕੀਤੇ ਜਾ ਰਹੇ ਅਤਿਆਚਾਰ ਦਮਨ ਦੇ ਖਿਲਾਫ਼ ਸੰਘਰਸ਼ ਆਰੰਭ ਦਿਤਾ ਗਇਆ | ਜਿਸ ਵਿਚ ਅਨੇਕਾਂ ਹੀ ਸਿਖ ਸੂਰਮਿਆਂ ਸ਼ਹਾਦਤ ਦੇ ਜਾਮ ਪੀਤੇ ਅਤੇ ਸ਼ਹੀਦੀ ਪ੍ਰਾਪਤ ਕਰ ਗਏ | ਓਨਾਂ ਸਿਖ ਯੋਧਿਆਂ ਵਿਚੋਂ ਹੀ ਨਿਡਰ ਸ਼ੁਰਬੀਰ ਅਤੇ ਬਹੁਤ ਹੀ ਹੋਸ਼ਿਆਰ ਵੀਰ ਪਿੰਡ ਉਸਮਾਨਵਾਲਾ ਤੋਂ ਸਿਖ ਯੋਧਿਆਂ ਦਾ ਨਾਂ ਕਦੀ ਨੀ ਭੁਲੁਆ ਜਾ ਸਕਦਾ ''ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ ਅਤੇ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ |
ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਪਿੰਡ ਉਸਮਾਨਵਾਲਾ ਜ਼ਿਲਾ ਫ਼ਿਰੋਜਪੁਰ ਵਿਖੇ 17 ਦਿਸੰਬਰ 1959 ਨੂੰ ਸਰਦਾਰ ਕਰਤਾਰ ਸਿੰਘ ਜੀ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁਖੋਂ ਪੈਦਾ ਹੋਏ | ਸਰਦਾਰ ਰਤਾਰ ਸਿੰਘ ਜੀ ਇਕ ਬਹੁਤ ਹੀ ਮੇਹਨਤੀ ਕਿਰਸਾਨ ਸਨ ਆਪ ਜੀ ਦੇ ਬੇਟੇ ਭਾਈ ਬਗੀਚਾ ਸਿੰਘ ਜੀ ਭਾਈ ਅਜੀਤ ਸਿੰਘ ਜੀ,, ਭਾਈ ਸੁਖਚੈਨ ਸਿੰਘ ਜੀ, ਭਾਈ ਸੁਖਾਂਤ ਸਿੰਘ ਜੀ, ਅਤੇ ਭਾਈ ਰਣਧੀਰ ਸਿੰਘ ਜੀ ਸਨ |
ਭਾਈ ਸੁਖਵੰਤ ਸਿੰਘ ਜੀ ਨੇ ਅਰਿਫ੍ਕੇ ਹਾਈ ਸਕੂਲ ਤੋਂ 10ਵੀੰ ਜਮਾਤ ਬਹੁਤ ਹੀ ਉਚ ਸਥਾਨ ਹਾਸਿਲ ਕੀਤਾ ਸੀ |
ਭਾਈ ਸੁਖਵੰਤ ਸਿੰਘ ਜੀ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਜੀ ਦੇ ਚਾਚੇ ਦੇ ਪੁਤਰ ਸਨ |ਖਾੜਕੂ ਸਿੰਘਾਂ ਦਾ ਭਾਈ ਸਾਹਿਬ ਜੀ ਦੇ ਘਰ ਆਨਾ ਜਾਣਾ ਹੁੰਦਾ ਸੀ | ਇਕ ਰੋਜ ਖਾੜਕੂ ਸਿੰਘ ਭਾਈ ਸੁਖਵੰਤ ਸਿੰਘ ਜੀ ਦੇ ਘਰ ਆਏ ਅਤੇ ਲੰਗੇ ਪਾਣੀ ਛਕਿਆ | ਜਿਸ ਵਾਜੋਂ ਪਰਿਵਾਰ ਪੁਲਿਸ ਦੀ ਨਜ਼ਰਾਂ ਵਿਚ ਆ ਗਇਆ ਅਤੇ ਹੁਣ ਪੁਲਿਸ ਅਕਸਰ ਪਰਿਵਾਰ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਨ ਲਗ ਪੇਈ |
ਰੋਜ ਰਜ ਦੇ ਪੁਲਿਸ ਦੇ ਵਤੀਰੇ ਤੋਂ ਦੁਖੀ ਭਾਈ ਸੁਖਵੰਤ ਸਿੰਘ ਜੀ ਦਾ ਪਰਿਵਾਰ ਪਿੰਡ ਉਸਮਾਨਵਾਲਾ ਤੋਂ ਰਾਜਸਥਾਨ ਚਲੇ ਗਏ |ਭਾਈ ਸੁਖਵੰਤ ਸਿੰਘ ਜੀ ਦੇ ਬਹੁਤ ਘਿਰੇ ਮੀਤਰ ਭਾਈ ਗੁਰਨਾਮ ਸਿੰਘ ਜੀ ਅਕਸਰ ਆਪ ਜੀ ਨੂੰ ਮਿੰ ਰਾਜਸਥਾਨ ਆਖਿਆ  ਕਰਦੇ ਸੀ ਅਤੇ ਆਪ ਜੀ ਕੋਲ ਹੀ ਠੇਹਿਰਦੇ ਸਨ | ਭਾਈ ਸੁਖਵੰਤ ਸਿੰਘ ਜੀ ਕੁਝ ਸਮੇ ਠੇ ਗੁਰਬਾਣੀ ਸੰਥਿਆ ਵਾਸਤੇ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਆ ਗਏ | ਆਪ ਜੀ ਨੇ ਸੰਥਿਆ ਪਾਸ ਕਰਨ ਉਪਰੰਤ ਵਾਪਸ ਰਾਜਸਥਾਨ ਚਲੇ ਗਏ | ਭਾਈ ਸਾਹਿਬ ਜੀ ਕੋਲ ਹੁਣ ਖਾੜਕੂ ਸਿੰਘਾਂ ਦਾ ਅਕਸਰ ਆਨਾ ਜਾਣਾ ਲਗਾ ਰਹਿੰਦਾ |

ਭਾਈ ਗੁਰਤੇਜ ਸਿੰਘ ਜੀ ਅਕਸਰ ਆਉਂਦੇ ਅਤੇ ਆਪ ਜੀ ਦੇ ਘਰੇ ਹੀ ਲੰਗਰ ਪਾਣੀ ਛਕਦੇ ਸਨ |ਜਿਸ ਕਰਕੇ ਪੁਲਿਸ ਆਪ ਜੀ ਤੇ ਸ਼ਕ ਦੀ ਨਿਗਾਹ ਰਖਣ ਲਗ ਪੇਈ ਆਪ ਜੀ ਨੂੰ ਗ੍ਰਿਫਤਾਰ ਕਰਨ ਆ ਗਈ ਪਰ ਆਪ ਜੀ ਨੂੰ ਏਹਿ ਖਬਰ ਪਹਿਲਾਂ ਮਿਲ ਗਈ ਅਤੇ ਆਪ ਜੀ ਘਰ ਨਿਕਲ ਗਏ ਅਤੇ ਰੂਪੋਸ਼ ਹੋ ਗਏ |
ਪੰਜਾਬ ਪੁਲਿਸ ਗੁਸੇ ਨਾਲ ਅੱਗ ਲਗੀ ਵੰਗੋੰ ਹੋ ਗਈ ਅਤੇ ਆਪ ਜੀ ਦੇ ਪਰਿਵਾਰ ਤੇ ਬਹੁਤ ਕੇਸ ਪਾ ਦਿਤੇ ਗਏ |ਆਪ ਜੀ ਦੇ ਛੋਟੇ ਭਾਈ ਭਾਈ ਰਣਧੀਰ ਸਿੰਘ ਜੀ ਤੇ ਫਰਜੀ ਕੇਸ ਪਾ ਕੇ 13 ਮਹੀਨੇ ਲਈ ਫ਼ਿਰੋਜਪੁਰ ਜੇਲ ਭੇਜ ਦਿਤਾ ਗਇਆ ਫੇਰ 7 ਮਹੀਨੇ ਨਾਭਾ ਜੇਲ ਭੇਜ ਦਿਤਾ | ਪਰ ਪੁਲਿਸ ਆਪ ਜੀ ਦੇ ਭਾਈ ਤੇ ਪਾਏ ਕੇਸ ਸਬਿਤ ਨਾ ਕਰ ਸਕੀ ਅਤੇ ਪੁਲਿਸ ਨੂੰ ਮੁਹੰ ਦੀ ਖਾਣੀ ਪੇਈ ਅਤੇ ਬਰੀ ਕਰਨਾ ਪਇਆ |
ਹੁਣ ਤਕ ਭਾਈ ਸੁਖਵੰਤ ਸਿੰਘ ਜੀ ਇਕ ਤੇਜ ਤਰਾਰ ਖਾੜਕੂ ਸੁਰ੍ਮ੍ਰ ਦੇ ਰੂਪ ਵਿਚ ਵਿਚਰ ਰਹੇ ਸਨ |

6 ਫਰਵਰੀ 1989 ਡੀ ਏਸ ਪੀ ਰੁਪਿੰਦਰਪਾਲ ਅਤੇ ਆਰ ਏਲ ਸ਼ਰਮਾ ਦੇ ਆਦੇਸ਼ਾਂ ਦੇ ਤਹਿਤ ਸੀ ਆਰ ਪੀ ਏ ਹਜਾਰਾਂ ਦੀ ਗਿਣਤੀ ਚ ਫੋਰਸਾਂ ਪਿੰਡ ਰੁਕ੍ਨੇਵਾਲ ਦੇ ਇਕ ਘਰ ਨੂੰ ਘੇਰਾ ਪਾ ਲਇਆ |ਭਾਈ ਗੁਲਜਾਰ ਸਿੰਘ ਜੀ ਦਾ ਘਰ ਜਿਥੇ ਭਾਈ ਸਾਹਿਬ ਅਤੇ ਭਾਈ ਬਲਵਿੰਦਰ ਸਿੰਘ ਜੀ ਆਰਾਮ ਕਰ ਰਹੇ ਸੀ |ਸਿੰਘਾਂ ਬਾਰੇ ਸੀ ਆਰ ਪੀ ਨੂੰ ਪੂਰਾ ਪਤਾ ਸੀ ਸਿੰਘਾਂ ਦੇ ਹੋਣ ਦਾ | ਸੀ ਆਰ ਪੀ ਦੇ ਆਉਣ ਦਾ ਸਿੰਘਾਂ ਨੂੰ ਪਤਾ ਲਗ ਗਇਆ ਅਤੇ ਸਿੰਘਾਂ ਨੇ ਪੋਜਿਸ਼੍ਨਾ ਸੰਭਾਲ ਲਈਆਂ | ਅਤੇ ਭਾਈ ਸੁਖਵੰਤ ਸਿੰਘ ਜੀ ਨੇ ਜੋਰ ਦਰ ਜੇ ਕਾਰਾ ਗਜਾਇਆ ''ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ '' ਏਹਿ ਗਰਜ ਸੁਣਦਿਆਂ ਹੀ ਸੀ ਆਰ ਪੀ ਦਾ ਸਿਪਾਹੀ ਪੁਠੇ ਪੈਰੀ ਭਜਿਆ |ਸਿੰਘਾਂ ਨੇ ਸੀ ਆਰ ਪੀ ਨੂੰ ਲਲਕਾਰਿਆ ਅਤੇ ਖੇਤਾਂ ਵਾਲ ਨੂੰ ਚਲੇ ਗਏ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਗਜਾਉਂਦੇ ਰਹੇ |
ਸੀ ਆਰ ਪੀ ਦੇ ਅਧਿਕਾਰੀਆਂ ਫੋਰਨ ਇਤਲਾਹ ਆਪਣੇ ਹੇਡ ਕਵਾਟਰ ਕਰ ਦਿਤੀ ਅਤੇ ਆਪਣੇ ਹੋਰ ਫੋਰਸ ਨੂੰ ਬੁਲਵਾ ਭੇਜਿਆ |ਸਿੰਘ ਨਹੀ ਸੀ ਚਾਹੁੰਦੇ ਕੀ ਕੋਈ ਬੇ ਕਸੂਰ ਪਿੰਡ ਵਾਸੀ ਗੋਲੀ ਬਾਰੀ ਦੀ ਚਪੇਟ ਵਿਚ ਆਵੇ ਜਿਸ ਵਜੋਂ ਸਿੰਘਾਂ ਨੇ ਖੇਤਾਂ ਨੂੰ ਚਲੇ ਜਾਣਾ ਬੇਹਿਤਰ ਸਮਝਿਆ |

ਸ਼ਾਮ ਦੇ 4 ਵਜੇ ਸੀ ਆਰ ਪੀ ਦੇ ਸਿਪਾਹੀ ਭਾਰੀ ਤਾਦਾਦ ਵਿਚ ਆ ਪਹੁੰਚੇ ਅਤੇ ਇਥੇ ਓਹੀ ਬਹਾਨਾ ਵਰਤਣਾ ਸ਼ੁਰੂ ਹੋ ਗਇਆ ਇਕ ਪਾਸੇ ਗੁਰੂ ਦਸਮ ਪਿਤਾ ਜੀ ਦੇ ਦੋ ਲਾਡਲੇ ਸੁਰਮੇ ਸਨ ਅਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਦੁਸ਼ਮਨ '' ਸਵਾ ਲਖ ਸੇ ਏਕ ਲੜਾਉ '' ਇਕ ਭਾਰੀ ਮੁਠਭੇੜ ਦੀ ਜਗਾਹ ਇਕ ਜੰਗ ਦਾ ਰੂਪ ਲੈ ਚੁਕੀ ਸੀ 2 ਘੰਟੇ ਦਾ ਇਕ ਭਯਾਨਕ ਯੁਧ ਅਖੀਰ 6 ਵਜੇ ਖਤਮ ਹੋ ਗਇਆ ਸਿੰਘਾਂ ਦੀਆਂ ਗੋਲੀ ਸਿਕਾ ਖਤਮ ਹੋ ਗਇਆ ਸੀ | ਗੁਰੂ ਦੇ ਲਾਡਲੇ ਇਕ ਨਿਛ੍ਚਾ ਕਰ ਚੁਕੇ ਸਨ ਕੀ ਦੁਸ਼ਮਨ ਦੇ ਹਥ ਜਿਉਂਦੇ ਜੀ ਨਹੀ ਆਉਣਾ ਅਤੇ ਸਿੰਘਾ ਨੇ ਸਾਇਨਾਇਡ ਦੇ ਕੇਪ੍ਸੁਲ ਨਿਗਲ ਲੈ ਅਤੇ ਕੌਮ ਦੇ ਏਸ ਸੰਘਰਸ਼ ਵਿਚ ਸ਼ਹੀਦੀ ਦਾ ਯੋਗ੍ਧਨ ਪਾ ਗਏ |ਭਾਰਤੀ ਸੁਰਖਿਆ ਬਲਾਂ ਨੇ ਇਕ ਬਾਰ ਫੇਰ ਆਪਣੀ ਕਾਇਰਤਾ ਦਾ ਨਮੂਨਾ ਦਿਤਾ ਸਿੰਘਾ ਦੇ ਮ੍ਰਿਤ ਸ਼ਰੀਰ ਨੂੰ ਗੋਲੀਆਂ ਨਾਲ ਛਲਨੀ ਕੀਤਾ ਗਇਆ ਜਿਵੇ ਬਹੁਤ ਬਡੀ ਬਹਾਦੁਰੀ ਦਿਖਾਈ ਹੋਵੇ |
ਅਗਲੇ ਦਿਨ 7 ਫਰਵਰੀ 1989 ਨੂੰ ਸਰਕਾਰੀ ਰੇਡੀਓ ਅਤੇ ਹਿੰਦੂ ਅਖਬਾਰਾਂ ਵਿਚ ਖਬਰ ਪ੍ਰਸਾਰਿਤ ਕੀਤਿਆ ਗਈਆਂ ਪੰਜਾਬ ਪੁਲਿਸ ਅਤੇ ਸੀ ਆਰ ਪੀ ਨੇ ਇਕ ਬਡੇ ਮੁਕਾਬਲੇ ਮੱਲਾਂਵਾਲਾ ਪੁਲਿਸ ਸਟੇਸ਼ਨ ਵਿਚ ਪੈਂਦੇ ਪਿੰਡ ਰੁਕ੍ਨੇਵਾਲ ਵਿਚ ਦੋ ਖਾਲਿਸਤਾਨ ਕਮਾਂਡੋ ਫੋਰਸ ਦੇ ਅਤਵਾਦੀ ਭਾਈ ਸੁਖਵੰਤ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਬਾਸਰਕੇ ਮਰੇ ਗਏ |
ਭਾਈ ਬਾਸਰਕੇ ਤੇ 25000 ਹਜ਼ਾਰ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ ਏਨਾ ਕੋਲੋਂ ਦੋ AK47 ਰਾਈਫਲਾਂ ਬਰਾਮਦ ਹੋਇਆ ਹਨ ਏਹਿ ਦੋਵੇਂ ਬਹੁਤ ਘਟਨਾਵਾਂ ਵਿਚ ਸ਼ਾਮਿਲ ਲੋਦੀ ਦੇ ਸਨ |

ਭਾਈ ਸੁਖਵੰਤ ਸਿੰਘ ਉਸਮਾਨਵਾਲਾ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦਾ ਰਿਸ਼ਤੇਦਾਰ ਸੀ |
ਉਸਮਾਨਵਾਲਾ ਪਿੰਡ ਦੇ ਸਰਪੰਚ ਭਾਈ ਮਹਲ ਸਿੰਘ ਨੂੰ ਪੁਲਿਸ ਨੇ ਹਨੇ ਬੁਲਵਾ ਕੇ ਓਨਾ ਦੀ ਦੇਖ ਰੇਖ ਵਿਚ ਪੋਸਟ ਮਾਰਟਮ ਕਰਨ ਉਪਰੰਤ ਆਪ ਜੀ ਦੇ ਸ਼ਰੀਰ ਪਰਿਵਾਰ ਨੂੰ ਸੋਂਪ ਦਿਤੇ ਗਏ | ਆਪ ਜੀ ਦੇ ਅੰਤਿਮ ਸੰਸਕਾਰ ਵੇਲੇ ਪਿੰਡ ਉਸਮਾਨਵਾਲਾ ਵਿਖੇ ਭਾਰੀ ਇਕਠ ਹੋਇਆ ਜਿਸ ਉਤੇ ਪੰਜਾਬ ਪੁਲਿਸ ਕੜੀ ਨਜਰ ਰਖ ਰਹੀ ਸੀ ਆਪ ਜੀ ਦਾ ਅੰਤਿਮ ਸੰਸਕਾਰ ਕੀਤਾ ਗਇਆ |
ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਵਿਕ੍ਖੇ ਆਪ ਜੀ ਦੀ ਯਾਦ ਵਿਚ ਗੁਰਦਵਾਰਾ ਖੜਾ ਕੀਤਾ ਗਇਆ |

ਭਾਈ ਬਲਵਿੰਦਰ ਸਿੰਘ ਜੀ ਦਾ ਅੰਤਿਮ ਸੰਸਕਾਰ ਆਪ ਜੀ ਦੇ ਪੀਨਾ ਬਾਸਰਕੇ ਵਿਖੇ ਕੀਤਾ ਗਇਆ ਅਤੇ ਅੰਤਿਮ ਪਾਠ ਦੇ ਭੋਗ 16 ਫਰਵਰੀ 1989 ਨੂੰ ਪਾਏ ਗਏ | ਇਨਾਂ ਸ਼ਹੀਦਾਂ ਦੀ ਯਾਦਗਰ ਪਿੰਡ ਉਸਮਾਨਵਾਲਾ ਬਣਾਈ ਗਈ ਤਾਕੀ ਪੰਥ ਯਾਦ ਰਖੇ |
ਆਪ ਜੀ ਦੇ ਛੋਟੇ ਭਾਈ ਭਾਈ ਰਣਧੀਰ ਸਿੰਘ ਜੀ ਹਾਲੇ ਤਕ ਜੈਲ ਵਿਚ ਹੀ ਸਨ |
ਲਾਲੇ ਦੀ ਅਖਬਾਰ ''ਜਗਬਾਣੀ'' ਵਿਚ 27 ਫਰਵਰੀ 1989 ਨੂੰ ਇਕ ਖਬਰ ਲਗੀ ਫਿਰੋਜਪੁਰ ਪੁਲਿਸ ਨੇ ਭਾਈ ਰਣਧੀਰ ਸਿੰਘ ਨਾਂ ਦੇ ਇਕ ਖਤਰਨਾਕ ਅਤਵਾਦੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ |

 ਏਹਿ ਅਤਵਾਦੀ ਬਹੁਤ ਕਾਰਵਾਈਆਂ ਵਿਚ ਪੁਲਿਸ ਨੂ ਲੋਦੀ ਦਾ ਸੀ ਇਹ ਇਕ ਮਾਸਟਰਮਾਇੰਡ ਸੀ ਜਿਸ ਤੇ ਸਰਕਾਰ ਵਾਜੋਂ 25000 ਦਾ ਇਨਾਮ ਰਖਿਆ ਗਇਆ ਸੀ |
ਏਸ ਏਸ ਪੀ ਗੋਇਲ ਅਨੁਸਾਰ 26 ਜੁਲਾਈ ਰਾਤ 9:40 ਵਜੇ ਪੁਲਿਸ ਬੇਸ ਕੇੰਪ ਤੇ ਐਨੇ ਹਮਲਾ ਕੀਤਾ ਪੁਲਿਸ ਨੇ ਫੁਰਤੀ ਨਾਲ ਏਂ ਅਤਵਾਦੀ ਨੂੰ ਗ੍ਰਿਫਤਾਰ ਕਰ ਲਇਆ | ਏਹਿ ਭਾਈ ਗੁਰਨਾਮ ਸਿੰਘ ਬੰਡਾਲਾ ਦਾ ਸਾਥੀ ਦਸਿਆ ਜਾਂਦਾ ਹੈ ਪੁਲਿਸ ਨੇ ਭਾਈ ਰਣਧੀਰ ਸਿੰਘ ਧੀਰਾ ਤੋਂ ਬੰਬ ਬਣਾਉਣ ਦੇ ਉਪਕਰਣ ਅਤੇ ਗੋਲੀ ਸਿਕਾ ਤੇ ਇਕ AK47 ਵਰਾਮ੍ਦ ਕੀਤਾ ਹੈ | ਏਸ ਏਸ ਪੀ ਗੋਇਲ ਅਨੁਸਾਰ ਏਹਿ ਭਾਈ ਗੁਰਨਾਮ ਸਿੰਘ ਬੰਡਾਲਾ ਦਾ ਪੁਰਾਣਾ ਸਾਥੀ ਅਤੇ ਇਕ ਹੋਰ ਖਾੜਕੂ ਜਥੇਬੰਦੀ ਗੁਰਦੇਵ ਸਿੰਘ ਉਸਮਾਨਵਾਲਾ ਦੇ ਸੰਬਧਿਤ ਸੀ | ਭਾਈ ਰਣਧੀਰ ਸਿੰਘ ਭਾਈ ਸੁਖਵੰਤ ਸਿੰਘ ਉਸਮਾਨਵਾਲਾ ਦਾ ਸਗਾ ਭਾਈ ਸੀ ਜੋ ਪਹਿਲਾ ਹੀ ਮਰਾ ਗਇਆ ਸੀ ਜੋ ਭਾਈ ਗੁਰਨਾਮ ਸਿੰਘ ਬੰਡਾਲਾ ਅਤੇ ਭਾਈ ਨਿਸ਼ਾਨ ਸਿੰਘ ਜੀ ਨਾ ਮਿਲ ਕੇ ਕਮ ਕਰ ਰਿਹਾ ਸੀ |
ਸੋ ਗੁਰੂ ਸਵਾਰੇ ਖਾਲਸਾ ਜੀ ਲਾਲੇ ਦੀ ਅਖਬਾਰਾਂ ਨੇ ਸਿਖਾਂ ਪ੍ਰੀਤਿ ਜੋ ਜਹਿਰ ਉਗਲਿਆ ਓਹ ਕਮ ਹੁਣ ਵੀ ਲਗਾਤਾਰ ਕਰ ਰਹੀਆਂ ਹਨ |
ਆਓ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ ਜੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਹੋਈਆਂ ਸ਼ਰਧਾ ਦੇ ਫੁੱਲ ਭੇਟ ਕਰੀਏ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ |
KhalsaRaj131699@gmail.com

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ