ਸ਼ਹੀਦ ਭਾਈ
ਅਮਰਜੀਤ ਸਿੰਘ ਜੀ ਖਾਲਸਾ - ਬੱਬਰ ਖਾਲਸਾ / ਖਲਿਸਤਾਨ ਲਿਬਰੇਸ਼ਨ ਫੋਰਸ
(
ਸ਼ਹੀਦੀ 11 ਮਾਰਚ 1992 )
ਭਾਈ ਅਮਰਜੀਤ
ਸਿੰਘ ਖਾਲਸਾ ਜੀ ਦਾ ਜੀਵਨ ਸਿਰਫ ਗੁਰੂ ਪੰਥ ਵਾਸਤੇ ਸਮਰਪਿਤ ਸੀ |
ਭਾਈ ਅਨੋਖ
ਸਿੰਘ ਬੱਬਰ, ਭਾਈ ਗੁਰਪਾਲ ਸਿੰਘ ਬੱਬਰ, ਭਾਈ ਸੁਲਖਨ ਸਿੰਘ ਬੱਬਰ, ਅਤੇ ਭਾਈ ਰਵਿੰਦਰ ਸਿੰਘ ਬੱਬਰ ਜੀ ਏਹਿ ਓਹ ਗੁਰ ਸਿਖ ਯੋਧੇ ਸਨ ਜੇਹੜੇ ਕੋਈ ਨਿਜੀ
ਸਵਾਰਥਾਂ ਕਰਕੇ ਜਾਂ ਕੋਈ ਲਾਭ ਲੈਣ ਦੇ ਭੂਖੇ ਨਹੀ ਸਨ | ਏਹਿ ਸਾਰੇ ਅਵਿਆਸੀ ਗੁਰਸਿਖ ਸਨ ਜੋ ਆਪਣੇ
ਗੁਰੂ ਦੇ ਦੋਖੀਆਂ, ਨੂੰ ਸੋਧਣ ਵਾਸਤੇ
ਆਪਣੇ ਭਾਈਆਂ ਅਤੇ ਭੇਣਾਂ ਦੀ ਰਖਿਆ ਹੇਤ ਸਿਖ ਸੰਘਰਸ਼ ਵਿਚ ਸ਼ਾਮਿਲ ਹੋਏ ਸਨ |
ਕੁਝ ਹੀ ਸਮੇ ਬਾਦ
ਆਪ ਜੀ ਨੂੰ ਗ੍ਰਿਫਤਾਰ ਕਰ ਲਿਆ ਗਇਆ ਅਤੇ ਕ੍ਰੂਰ ਅਤਿਆਚਾਰ ਕੀਤਾ ਗਇਆ ਸੀ |
ਅਖੀਰ ਓਨਾਂ ਦਾ
ਜੀਵਨ ਗੁਰੂ ਪਿਤਾ ਖਾਲਸਾ ਪੰਥ ਦੇ ਲੇਖੇ ਲਗ ਗਇਆ ਅਤੇ ਕੌਮ ਨੂੰ ਇਕ ਨਵੀਂ ਰਾਹ ਦੇ ਗਇਆ | ਅਸਲ
ਵਿਚ ਏਹਿ ਸਿੰਘ ਹੀ ਸਚੇ ਗੁਰੂ ਦੇ ਬੱਬਰ ਸਨ |
ਭਾਈ ਅਮਰਜੀਤ
ਸਿੰਘ ਖਾਲਸਾ ਜੀ ਸਿਖ ਸੰਘਰਸ਼ ਦੇ ਸਚੇ ਯੋਧਾ ਸਨ
|ਭਾਈ ਸਾਹਿਬ ''ਜਗਰਾਓਂ '' ਵਿਖੇ ਸਰਦਾਰ ਗੁਲਜਾਰ ਸਿੰਘ ਜੀ ਦੇ ਘਰ ਜ਼ਿਲਾ ਲੁਧਿਆਣਾ ਦੇ ਲਾਗੇ
ਪਿੰਡ ਹੰਸ ਕਲਾਂ ਵਿਖੇ ਮਾਤਾ ਗੁਰਦਿਆਲ ਕੌਰ ਜੀ ਦੀ ਕੁਖੋਂ ਪੈਦਾ ਹੋਏ ਸੀ |
ਆਪ ਜੀ ਦੋ ਭਾਈ
ਅਤੇ ਇਕ ਆਪ ਜੀ ਦੇ ਭੇਨ ਸਨ ਆਪ ਜੀ ਦਾ ਪਰਿਵਾਰ ਸੇਵਾ ਸਿਮਰਨ ਵਾਲ ਪਰਿਵਾਰ ਸੀ |
ਭਾਈ ਅਮਰਜੀਤ
ਸਿੰਘ ਜੀ ਹੋਰਾਂ ਦੀ ਸਿਖਿਆ ਸ੍ਥਾਨਿਆ ਸਕੂਲਾਂ ਚ ਹੋਈ ਸਕੂਲ ਸਮੇ ਤੋਂ ਹੀ ਆਪ ਜੀ ਹਾਕੀ ਖੇਡਦੇ ਸਨ
ਜਿਸ ਵਾਜੋਂ ਆਪ ਜੀ ਨੂੰ ਪਿੰਡ ਦੇ ਹਾਕੀ ਕਲਬ ਦੀ ਟੀਮ ਦਾ ਕਪਤਾਨ ਚੁਣਿਆ ਗਇਆ ਸੀ |
ਭਾਈ
ਅਮਰਜੀਤ ਸਿੰਘ ਜੀ 1985 ਆਪਣੀ ਮੈਟ੍ਰਿਕ 92% ਨ੍ਬੰਰਾਂ
ਨਾਲ ਪਾਸ ਕੀਤੀ ਆਪ ਜੀ ਹਮੇਸ਼ਾ ਹੀ ਚੰਗੇ ਨ੍ਬੰਰਾਂ ਨਾਲ ਪਾਸ ਹੁੰਦੇ ਆਏ ਸਨ | ਓਸੇ ਸਾਲ ਭਾਈ
ਸਾਹਿਬ ਜੀ ਦਾ ਲੁਧੀਆਂਨਾ ਇੰਜਿਨਰਿੰਗ ਕਾਲੇਜ ਚ
ਏਡਮਿਸ਼ਨ ਹੋ ਗਇਆ |
ਭਾਈ ਸਾਹਿਬ ਜੀ
ਨੇ ਛੋਟੀ ਉਮਰੇ ਹੀ ਪੰਜ ਪਿਆਰੇ ਸਿੰਘ ਸਾਹਿਬਾਨ ਤੋਂ ਅਮ੍ਰਿਤ ਦੀ ਦਾਤਿ ਲੇਕੇ ਖਾਲਸਾ ਫੋਜ ਦਾ
ਹਿਸਾ ਬਣ ਗਏ ਸਨ |ਆਪ ਜੀ ਨੂੰ ਸਚ ਕਹਿਣ ਤੋਂ ਕੋਈ ਡਰ ਨਹੀ ਸੀ
ਕਾਲੇਜ ਸਮੇ ਇਕ
ਬਿਗੜੇ ਹੋਈਆਂ ਮੁੰਡਿਆਂ ਦਾ ਇਕ ਗਰੁਪ ਸੀ ਜੋ ਗੁਰ ਸਿਖ ਮੁੰਡਿਆਂ ਨੂੰ ਪਰੇਸ਼ਾਨ ਕਰਦਾ ਸੀ ਆਪਜੀ ਨੇ
ਓਹਨਾਂ ਬਿਗੜੇ ਲੋਕਾਂ ਨੂੰ ਸਿਧਾ ਕੀਤਾ ਤੇ ਸਜ਼ਾ ਦਿਤੀ |
ਭਾਈ ਸਾਹਿਬ ਜੀ
ਹਰ ਮਨ ਪਿਆਰੇ ਸਦਾ ਚੇਹਰੇ ਤੇ ਮੁਸਕਾਨ ਖਿੜੀ ਰਹਿੰਦੀ ਜੋ ਕੋਈ ਮਿਲਦਾ ਆਪਜੀ ਖਿੜੀ ਮੁਸਕਾਨ ਨਾਲ
ਮਿਲਦੇ ਸਾਮਨੇ ਵਾਲੇ ਦਾ ਮਨ ਵੀ ਖਿਡ ਜਾਂਦਾ ਓਹਨਾਂ ਨੂੰ ਖਾਲੀ ਸਮੇ ਸੇਵਾ ਅਤੇ ਸਿਮਰਨ ਚ ਹੀ
ਵੇਖਿਆ ਗਿਆ | ਭਾਈ ਸਾਹਿਬ ਜੀ ਮੁਤਾਬਿਕ ਪਿਆਰ ਪ੍ਰੇਮ ਹਰ ਮਰਜ਼ ਦਾ ਇਲਾਜ਼ ਸਮਝਿਆ ਜਾਂਦਾ ਰਿਹਾ ਕਦੀ
ਕਿਸੇ ਨਾਲ ਫਾਲਤੂ ਦੀ ਬਹਿਸ ਵਾਜ਼ੀ ਪਸੰਦ ਨਹੀ ਸੀ ਕਰਦੇ |
ਭਾਈ ਅਮਰਜੀਤ
ਸਿੰਘ ਜੀ ਸਰਬਲੋਹ ਰਹਿਤ ਮਰਿਆਦਾ ਦੇ ਸਖਤ ਧਾਰਨੀ ਸਨ ਅਮ੍ਰਿਤ ਵੇਲੇ ਜਾਗਣਾ ਕੇਸੀ ਸਨਾਨ ਕਰਨ
ਉਪਰਾਂਤ ਨਿਤਨੇਮ ਅਤੇ ਹਰ ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਇਕ ਨਿਆਮ ਜਿੰਦਗੀ ਦਾ ਬਣਾ ਲਿਆ
ਸੀ |
ਆਪਣੇ ਪਿੰਡ ਦੇ
ਗੁਰੁਦ੍ਵਾਰੇ ਜਾ ਕੇ ਸਇਆ ਕਰਨੀ ਨਸ਼ੀਲੀ ਦਵਾਈਆਂ ਅਤੇ ਸ਼ਰਾਬ ਦੇ ਸੇਵਨ ਦੇ ਸਖਤ ਪਾਵੰਦ ਸਨ , ਆਪਜੀ
ਸ਼ਾਦੀ ਵਿਆਹ ਦੇ ਸਮਾਰੋਹਾਂ ਅਤੇ ਪਾਰਟੀਆਂ ਚ ਕਦੀ ਸ਼ਿਰਕਤ ਨਹੀ ਸੀ ਕਰਦੇ |
ਭਾਈ
ਅਮਰਜੀਤ ਸਿੰਘ ਜੀ ਖਾਲਸਾ ਡ੍ਰਗ ਅਤੇ ਜੋ ਸਿਖ ਜਵਾਨ ਬਚੇ ਆਪਣੇ ਕੇਸ ਕਤਲ ਕਰਦੇ ਜਾ ਰਿਹੇ ਸਨ ਏਸ
ਗਲੋਂ ਬਹੁਤ ਚਿੰਤਤ ਸਨ , ਆਪਜੀ ਨੇ ਭਾਈ ਹਰਦੀਪ ਸਿੰਘ ਜੀ ਰਿੰਪੀ , ਭਾਈ ਸੋਹਣ ਸਿੰਘ ਸ਼ੇਖਪੁਰਾ, ਅਤੇ ਡਾ. ਦਰਸ੍ਪ੍ਰੀਤ ਸਿੰਘ ਜੀ ਰਿੰਪੀ ਨਾਲ ਮਿਲ ਕੇ ਡ੍ਰਗ ਅਤੇ ਕੇਸ ਕਤਲ ਨਾ ਕਰਨ ਵਾਰੇ ਪ੍ਰਚਾਰ
ਸੇਵਾ ਅਰੰਭੀ ਭਾਈ ਸਾਹਿਬ ਜੀ ਇਹੋ ਸੁਨੇਹਾ ਦੇਂਦੇ ਕੀ ਕੇਸ ਕਤਲ ਕਰਨੇ ਮੋਤ ਨੂੰ ਗਲ ਲਾਉਣ ਬਰਾਬਰ
ਹੈ ਅੱਜ ਤੋਂ ਸਾਰੇ ਕਸਮ ਖਾਓ ਕੀ ਮਰ ਜਾਵਾਂਗੇ ਪਰ ਨਾ ਤਾਂ ਆਪਾਂ ਡ੍ਰਗ੍ਸ ਲੇਨੀ ਹੈ ਅਤੇ ਨਾਂ ਹੀ
ਕਦੀ ਕੇਸ ਕਤਲ ਕਰਾਂਗੇ | ਭਾਈ ਸਾਹਿਬ ਅਕਸਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਚਾਨਣਾ
ਪਾਉਂਦੇ ਤੇ ਪ੍ਰਚਾਰ ਸੇਵਾ ਕਰਦੇ ਰਿਹੇ |
ਭਾਈ ਸਾਹਿਬ ਜੀ
ਅਕਸਰ ਬਚਿਆਂ ਅਤੇ ਜਵਾਨਾਂ ਨੂੰ ਇਹੀ ਆਖਦੇ ਭਾਈ ਜਦ ਦਸਮ ਪਿਤਾ ਜੀ ਦੇ ਦਰਬਾਰ ਹਾਜ਼ਿਰ ਹੋਵੋਗੇ ਤੇ
ਆਪਣੇ ਕਤਲ ਕੀਤੇ ਕੇਸਾਂ ਬਾਰੇ ਕੀ ਜਬ ਦੇਵੋਗੇ ? ਕੀ ਮੁਹੰ ਵਿਖਾਵੋਗੇ ਪਿਤਾ ਜੀ ਨੂੰ ?
ਭਾਈ ਤੁਸੀਂ
ਕਲਗੀਧਰ ਪਾਤਸ਼ਾਹ ਜੀ ਦੇ ਖਾੜਕੂ ਯੋਧੇ ਹੋ ਤੇ ਕੀ ਖਾੜਕੂ ਕਦੀ ਕੇਸ ਕਤਲ ਕਰਦਾ ਹੈ ? ਕੀ ਭੇਡਾਂ ਬਣ
ਕੇ ਹਾਜ਼ੋਰੀ ਭਰੋਗੇ ?
ਭਾਈ ਸਾਹਿਬ ਜੀ
ਇਹੋ ਜਿਹੇ ਸਵਾਲ ਸਿਖਾਂ ਵਿਚ ਪੁਛਹ ਕੇ ਝੰਝੋੜ ਕੇ ਰਖ ਦੇਂਦੇ ਰਿਹੇ ਓਹਨਾਂ ਨੇ ਆਪਣੀ ਪ੍ਰਚਾਰ
ਮੁਹਿਮ ਚ ਹਮੇਸ਼ਾਂ ਸਿਖੀ ਸਖਤ ਰਹਿਤ ਮਰਿਆਦਾ ਤੇ ਕਾਇਮ ਰਹਿਣ ਬਾਰੇ ਅਤੇ ਪੂਰਨ ਸਿੰਘ ਸਜਣ ਤੇ ਜੋਰ
ਦਿਤਾ |
ਭਾਈ ਸਾਹਿਬ ਸਿਖ
ਇਤਿਹਾਸ ਅਤੇ ਗੁਰੂ ਸਾਹਿਬਾਨ ਬਾਰੇ ਲਿਟਰੇਚਰ ਮੁਫਤ ਵੰਡਦੇ ਅਤੇ ਸਬ ਨੂੰ ਗੁਰਬਾਣੀ ਪੜਨ ਅਤੇ
ਅਮ੍ਰਿਤ ਦੀ ਦਾਤਿ ਛਕਣ ਵਾਸਤੇ ਪ੍ਰੇਰਿਤ ਕਰਦੇ ਸੇਵਾ ਨਿਵਾਉਂਦੇ ਰਿਹੇ |
ਭਾਈ ਅਮਰਜੀਤ
ਸਿੰਘ ਜੀ ਹਮੇਸ਼ਾਂ ਅਖੰਡ ਕੀਰਤਨੀ ਜਥੇ ਵਲੋਂ ਦਮਦਮੀ ਟਕਸਾਲ ਵਿਖੇ ਕੀਤੇ ਜਾਣਦੇ ਰਹਿਨ੍ਸ੍ਮਾਈ
ਕੀਰਤਨ ਦੀਆਂ ਹਾਜ਼ਰੀਆਂ ਭਰਦੇ ਸਨ ਇਹਨਾਂ ਸਮਿਆਂ ਚ ਹੀ ਭਾਈ ਅਮਰਜੀਤ ਸਿੰਘ ਜੀ ਬੱਬਰ ਕ੍ਝਾਲ੍ਸਾ ਦੇ
ਭਾਈ ਹਰਭਜਨ ਸਿੰਘ ਜੀ ਬੱਬਰ ਹੋਰਾਂ ਦੇ ਸੰਪਰਕ ਚ ਆਏ ਸੀ |
ਕਾਲੇਜ ਦੀ ਪੜਾਈ
ਦੋਰਾਨ ਹੀ ਭਾਈ ਸਾਹਿਬ ਜੀ ਆਪਣੀ ਮਾਸੀ ਕੋਲ ਪੜਨ ਵਾਸਤੇ ਆਪਣੇ ਨਜਦੀਕੀ ਇਕ ਮਿਤਰ ਭਾਈ ਅਮਰਪ੍ਰੀਤ
ਨਾਲ ਕਲਾਂ ਰਾਇਪੁਰ ਦੇ ਕਾਲੇਜ ਚਲੇ ਗੇ | ਭਾਈ ਅਮਰਪ੍ਰੀਤ ਸਿੰਘ ਜੀ ਸਿਖ ਸੰਘਰਸ਼ ਚ ਗੁਪਤ ਰੂਪ ਚ
ਸੇਵਾ ਨਿਵਾ ਰਿਹੇ ਸਨ ਓਹਨਾਂ ਸਮਿਆਂ ਚ ਭਾਈ ਸਾਹਿਬ ਜੀ ਵੀ ਭਾਈ ਹਰਭਜਨ ਸਿੰਘ ਜੀ ਬੱਬਰ ਅਤੇ ਭਾਈ
ਕੁਲਦੀਪ ਸਿੰਘ ਜੀ ਸ਼ੇਖਪੁਰਾ ਜੀ ਨਾਲ ਮਿਲਕੇ ਗੁਪਤ ਰੂਪ ਚ ਸਿਖ ਸੰਰ੍ਸ਼ ਚ ਸੇਵਾ ਨਿਵਾ ਰਿਹੇ ਸੀ ਜਦ
ਇਹਨਾਂ ਸਾਰੀਆਂ ਨੂੰ ਇਕ ਦੂਜੇ ਬਾਰੇ ਪਤਾ ਲਗਾ ਤਾਂ ਸਬ ਇਕਠੇ ਹੋ ਕੇ ਸੇਵਾ ਨਿਵਾਉਣ ਲਗੇ |
ਪਰ ਇਹ ਗੁਪਤ
ਸੇਵਾ ਬਹੁਤੇ ਦਿਨ ਗੁਪਤ ਨਾ ਰਹਿ ਸਕੀ ਕਿਸੇ ਗਦ੍ਦਾਰ ਨੇ ਪੁਲਿਸ ਨੂੰ ਇਸ ਗਲ ਦੀ ਸੂਹ ਦੇ ਦਿਤੀ |
ਓਸ ਦਿਨ ਅਮ੍ਰਿਤ ਵੇਲੇ ਦੇ ਨਿਤਨੇਮ ਤੇ ਸਨ ਭਾਈ ਅਮਰਜੀਤ ਸਿੰਘ ਜੀ ਖਾਲਸਾ ਜਿਸ ਵੇਲੇ ਪੁਲਿਸ ਨੇ
ਆਪਜੀ ਨੂੰ ਗ੍ਰਿਫਤਾਰ ਕਰ ਲਿਆ |
ਪੁਲਿਸ ਨੇ ਭਾਈ
ਸਾਹਿਬ ਜੀ ਤੇ ਅਤਿਆਚਾਰ ਦੀਆਂ ਹਦਾਂ ਪਰ ਕਰ ਦਿਤੀਆ ਇਨਾਂ ਕਾਇਰਤਾ ਪੂਰਨ ਕਹਿਰ ਵਰ੍ਪਾਇਆ ਗਿਆ ਭਾਈ
ਸਾਹਿਬ ਜੀ ਤੇ ਓਹਨਾਂ ਦੇ ਪੰਜ ਕੱਕਾਰ ਸ਼ਰੀਰ ਤੋਂ ਦੂਰ ਕਰ ਦਿਤੇ ਗੇ |ਓਹਨਾਂ ਦੇ ਮੂਹੋਂ ਸਿਰਫ
ਵਾਹਿਗੁਰੂ ਉਚਾਰਨ ਦੇ ਸ੍ਵਰ ਹੀ ਸੁਨਾਈ ਦੇਂਦੇ ਰਿਹੇ |
ਪੁਲਿਸ ਨੇ ਇਕ
ਬੂੰਦ ਤਕ ਪਾਣੀ ਦੀ ਨਾ ਦਿਤੀ ਪੁਲਿਸ ਭਾਈ ਅਹਿਬ ਜੀ ਤੋਂ ਖਾੜਕੂ ਸਿੰਘਾਂ ਬਾਰੇ ਜਾਣਕਾਰੀ ਹਾਸਿਲ
ਕਰਨਾ ਚਾਹੁੰਦੀ ਸੀ ਜੋ ਭਾਈ ਸਾਹਿਬ ਜੀ ਤੋਂ ਕਦੀ ਨਾ ਲੈ ਸਕੀ |
ਪੁਲਿਸ ਨੇ ਗੁੱਸੇ
ਚ ਵਲ੍ਦੀਆਂ ਹੋਈਆਂ ਭਾਈ ਅਮਰਜੀਤ ਸਿੰਘ ਜੀ ਖਾਲਸਾ ਬੱਬਰ ਜੀ ਤੇ ਕਹਿਰ ਦੀ ਕੋਈ ਸੀਮਾ ਨਾ ਛੱਡੀ ਪਰ
ਹਾਸਿਲ ਕੁਝ ਨਾ ਕਰ ਸਕੀ ਤੇ ਫੇਰ ਇਕ ਕਾਇਰਤਾ ਪੂਰਨ ਖੇਡ ਖੇਡ ਦਿਤੀ ਗਈ |
11 ਮਾਰਚ 1992 ਨੂੰ ਨਾਲ ਦੇ ਪੈਂਦੇ ਪਿੰਡ ਲੈ ਜਾ ਕੇ ਇਕ ਝੂਠਾ ਮੁਕਾਬਲਾ ਬਣਾ ਦਿਤਾ ਤੇ ਭਾਈ
ਅਮਰਜੀਤ ਸਿੰਘ ਜੀ ਖਾਲਸਾ ਬੱਬਰ ਨੂੰ ਸ਼ਹੀਦ ਕਰ ਦਿਤਾ ਗਿਆ |
ਭਾਈ
ਅਮਰਜੀਤ ਸਿੰਘ ਜੀ ਖਾਲਸਾ ਬੱਬਰ ਜੀ ਦੀ ਸ਼ਹੀਦੀ ਤੋਂ ਬਾਦ ਛੇਤੀ ਹੀ ਕੁਝ ਦਿਨਾ ਬਾਦ 1992 ਨੂੰ ਭਾਈ ਅਮਰਪ੍ਰੀਤ
ਸਿੰਘ ਜੀ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿਤਾ |
ਅੱਜ ਬੇ ਮਤਲਬ ਦੇ
ਮੂਧੇ ਖੜੇ ਕਰ ਕਰ ਕੇ ਕੌਮ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ ਪਤਾ ਨੀ ਕਿਸ ਹਥੋਂ ਬਿਕ ਗੇ ਹਨ ਇਹ
ਆਪਣੇ ਆਪ ਨੂੰ ਪੰਥ ਦੇ ਹਿਤੇਸ਼ੀ ਅਖਵਾਉਣ ਵਾਲੇ ਕਿਉਂ ਗੱਦਾਰੀਆਂ ਕਰ ਰਿਹੇ ਹਨ ਕੌਮ ਨਾਲ ਹਾਉਮੇ ਦੇ
ਅਧੀਨ ਹਰ ਕੋਈ ਆਪਣੇ ਆਪ ਨੂੰ ਸਚਾ ਪੰਥ ਦਰਦੀ ਬਣਾਈ ਬੈਠਾ ਹੈ ਪੰਥ ਦਰਦ ਕੀ ਹੁੰਦਾ ਹੈ ਓਸ ਦੇ ਨੇੜੇ
ਵੀ ਨਹੀ ਹਨ |
ਜਾਉ ਪੜੋ ਮੇਰ
ਕੌਮ ਦੇ ਮਹਾਨ ਸੂਰਮਿਆਂ ਦੇ ਜੀਵਨ ਨੂੰ ਪਤਾ ਲਗੁ
ਕੀ ਕੌਮ ਪੰਥ ਦਾ ਦਰਦ ਕੀ ਹੁੰਦਾ ਹੈ ਕਿਵੇ ਆਪਾਂ ਨੋਸ਼ਾਵਰ ਕੀਤਾ ਜਾਂਦਾ ਹੈ |
ਓਹੇ ਕੌਮ ਦੇ
ਗਦਾਰੋ ਜੇ ਕੌਮ ਪੰਥ ਲਈ ਕੁਝ ਦਰਦ ਹੈ ਤਾਂ ਓਹਨਾਂ ਸੂਰਮਿਆਂ ਵਲੋਂ ਪਾਏ ਪੂਰਨਿਆਂ ਤੇ ਕੁਝ ਤਾਂ ਚਲ
ਕੇ ਵਿਖਾਓ ਤੁਹਾਡੇ ਵਲੋਂ ਇਹੀ ਓਹਨਾਂ ਨੂੰ ਸਚੀ ਸ਼ਰਧਾਂਜਲੀ ਹੋਵੇਗੀ ਏਨਾ ਹੀ ਕਰ ਦੇਵੋ ਕੀਤੇ ਐਸਾ
ਨਾ ਹੋਵੇ ਕੀ ਇਤਿਹਾਸ ਦੇ ਪੰਨੇ ਤੁਹਾਨੂ ਸਿਰਫ ਗੱਦਾਰ ਲਿਖਣ ਤੋਂ ਗੁਰੇਜ ਨਾ ਕਰਨ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਇਨਾਂ ਦੋਨਾ ਮਹਾਨ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ
ਕਰਦਾ ਹੈ |KhlasaRaj131699@gmail.com

Comments
Post a Comment