Posts

Showing posts from January, 2015
Image
" ਸ਼ਹੀਦ ਭਾਈ ਨਿਸ਼ਾਨ ਸਿੰਘ ਜੀ '' ਚਿਤਰਕਾਰ '' ਖਾਲਿਸਤਾਨ ਕੋਮਾਂਡੋ ਫੋਰਸ ( ਸ਼ਹੀਦੀ 31 ਜਨਵਰੀ 1987 ) ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਲੋਂ ਅਰ੍ਮਭਿਆ ਸਿਖੀ ਹੱਕਾਂ ਲਈ ਸਿਖ ਸੰਘਰਸ਼ ਵਿਚ ਕੌਮ ਦੇ ਬਹੁਤ ਹੀ ਨਾਯਾਵ ਹੀਰਿਆਂ ਸਿੰਘਾਂ ਸਿੰਘਣੀਆਂ ਸ਼ਹੀਦੀਆਂ ਦਿਤੀਆਂ । ਪਰ ਦੁਖ ਦੀ ਗੱਲ ਹੈ ਓਹਨਾਂ ਸਿੰਘਾਂ ਸਿੰਘਣੀਆਂ ਨੂੰ ਅੱਜ ਕੌਮ ਭੁਲਦੀ ਜਾ ਰਹੀ ਹੈ ਕੌਮ ਨੂੰ ਏਹਿ ਵੀ ਪਤਾ ਨਹੀ ਰਿਹਾ ਕੀ ਓਹ ਮਾਂ ਦੇ ਲਾਡਲੇ ਸਪੂਤ ਕਿਉਂ ਸਾਡੇ ਵਾਸਤੇ ਕੁਰਬਾਨ ਹੋਏ । ਸ਼ਹੀਦਾਂ ਦੀ ਓਸ ਮਾਲਾ ਦੇ ਮਨਕੇ ਵਿਚੋਂ ਹੀ ਇਕ ਐਸੇ ਚਮਕਦੇ ਮੋਤੀ ਵੀਰ ਭਾਈ ਨਿਸ਼ਾਨ ਸਿੰਘ ਜੀ ਚਿਤਰਕਾਰ ਜੀ । ਸਰਦਾਰ ਕਰਮ ਸਿੰਘ ਆਪਣੇ ਪਿਤਾ ਭਾਈ ਸਾਹਿਬ ਸਿੰਘ ਜੀ ਦਾ ਇਕਲੋਤਾ ਪੁਤ ਸੀ । ਸਰਦਾਰ ਕਰਮ ਸਿੰਘ ਜੀ ਅਤੇ ਓਨਾਂ ਦੀ ਸਿੰਘਣੀ ਮਾਤਾ ਕਸ਼ਮੀਰ ਕੌਰ ਜੀ ਆਪਣੇ ਪਰਿਵਾਰ ਸਮੇਤ ਸਨ 1966 ਵਿਚ ਸ੍ਰੀ ਅਮ੍ਰਿਤਸਰ ਆ ਕੇ ਬਸ ਗਏ । ਮਾਝਾ ਰੋੜ ਤੇ ਓਹ ਆਪਣੇ 6 ਬਚਿਆਂ ਨਾਲ ਭਾਈ ਨਿਸ਼ਾਨ ਸਿੰਘ ਜੀ , ਭਾਈ ਅੰਗਰੇਜ ਸਿੰਘ , ਬੀਬੀ ਰਮਨਦੀਪ ਕੌਰ , ਅਤੇ ਭਾਈ ਸੁਰਿੰਦਰ ਸਿੰਘ ਜੀ ਖੁਸ਼ੀ ਹਾਲ ਜੀਵਨ ਬਤੀਤ ਕਰ ਰਹੇ ਸਨ । ਸਰਦਾਰ ਕਰਮ ਸਿੰਘ ਪਹਿਲਵਾਨ ਜੀ ਖੇਤੀ ਦੇ ਨਾਲ ਨਾਲ ਗਾਵਾਂ ਵੀ ਰਖੀਆਂ ਸਨ , ਜਿਨਾ ਦਾ ਓਹ ਦੁਧ ਦਾ ਵਿਆਪਾਰ ਕਰਦੇ ਤੇ ਆ...
Image
ਸ਼ਹੀਦ ਭਾਈ ਅਮਰਜੀਤ ਸਿੰਘ ਜੀ ਸ਼ਹਿਜ਼ਾਦਾ - ਬੱਬਰ ਖਾਲਸਾ ( ਸ਼ਹੀਦੀ 28 ਜਨਵਰੀ 1989 ) ਸ਼ਹੀਦ ਭਾਈ ਅਮਰਜੀਤ ਸਿੰਘ ' ਸ਼ਹਿਜਾਦਾ ' ਅਪ੍ਰੈਲ 1966 ਨੂੰ ਭਾਈ   ਸਾਹਿਬ ਜੀ ਪਿੰਡ   ਧੀਰੋਵਲ   , ਜ਼ਿਲ੍ਹਾ ਜਲੰਧਰ ਦੇ ਵਸਨੀਕ   ਸਰਦਾਰ ਇੰਦਰ ਸਿੰਘ ਦੇ   ਘਰ   ਪੈਦਾ ਹੋਏ ,   ਪਰਿਵਾਰ ਦੇ ਜੀਆਂ ਆਪਜੀ ਨੂੰ ਪਿਆਰ ਨਾਲ ''ਕਾਲੁ ' ' ਕਹਿ ਕੇ ਬੁਲਾਇਆ ਕਰਦੇ ਸੀ | ਭਾਈ   ਸਾਹਿਬ ਜੀ   ਦੋ ਭੈਣਾਂ ਸੀ ਜੋ ਆਪਜੀ ਤੋਂ ਉਮਰੋਂ ਵਡੀਆਂ ਸਨ   ਅਤੇ ਆਪਜੀ ਓਹਨਾਂ ਦੇ ਲਾਡਲੇ ਇਕਲੇ ਵੀਰ ਸਨ | ਇੱਕ ਬੱਚੇ ਦੇ   ਰੂਪ ਵਿੱਚ ਭਾਈ   ਸਾਹਿਬ ਜੀ ਨੂੰ ਹਮੇਸ਼ਾ ਪਰਿਵਾਰ ਦਾ ਬਹੁਤਾ ਲਾਡ ਪਿਆਰ ਮਿਲਿਆ ਸੀ ਅਤੇ ਇਹੀ ਸੱਚਾਈ ਸੀ ਕੀ   ਕਿਸੀ ਹੋਏ ਦੇ ਨਾਲ ਜੁੜਨਾ ਕਦੀ ਨੀ ਹੋਇਆ | ਓਹਨਾਂ ਦਾ ਸੋਚਣਾ ਕੀ   ਜਾਂ ਤਾਂ ਪੜਨਾ ਹੈ   ਜਾਂ ਖੇਤਾਂ ਵਿੱਚ ਕਮ ਕੀਤਾ ਜਾਣਾ ਹੈ | ਭਾਈ   ਸਾਹਿਬ ਫ਼ੋਟੋ ਲੈਣੇ ਜਾਂ ਇੱਥੇ ਤਕ ਕਿ ਟੀ . ਵੀ ਦੇਖਣ ਦੇ   ਸ਼ੁਕੀਨ ਕਦੀ ਨਹੀਂ ਸੀ , ਉਹ ਪਾਠ ਕੀਰਤਨ ਵਿਚ ਰੁਝੇ ਰਹਿੰਦੇ ਰਿਹੇ ਅਤੇ ਓਹ ਇੱਕ ਗਰਮ ਸੁਭਾਅ ਦੇ ਮਾਲਿਕ ਸਨ | ਇਕ ਵਾਕਾ ਕਿਹਾ ਜਾਂਦਾ ਹੈ ਕੀ ਇਕ ਬਾਰ ਭਾਈ   ਸਾਹਿਬ ਜੁੱਤੀ ਦੀ   ਇੱਕ ਜੋਡੀ ਖਰੀਦਣ ਲਈ ਦੁਕਾਨਾ...