ਬਾਬਾ ਅੰਬੇਡਕਰ ਸਿੱਖ ਕਿਉਂ ਨਾ ਬਣ ਸਕਿਆ ?
ਕੀ ਅਸੀਂ ਸਿੱਖ ਬਣ ਸਕੇ ਹਾਂ ?

ਕੁਝ ਦਿਨ ਪਹਿਲਾਂ ਅਸੀਂ ਇਕ ਪੋਸਟ ਰਾਹੀਂ ਸਿੱਖਾਂ ਵਿਚ ਜੋ ਅੱਜ ਵੀ ਜਾਤ ਪਾਤ ਪ੍ਰਧਾਨ ਹੋਈ ਪੇਈ ਹੈ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਸਰਲੇਖ ਸੀ ''' ਮਾਸਟਰ ਤਾਰਾ ਸਿੰਘ ਕੀ ਸਿਖ ਬਣ ਪਾਇਆ ਸੀ ?
ਕੁਝ ਲੋਕਾਂ ਨੇ ਆਪਣੀਆਂ ਦਲੀਲਾਂ ਰਾਹੀਂ ਸਵਾਲ ਖੜੇ ਕੀਤੇ ਆਓ ਉਹਨਾਂ ਸਵਾਲਾਂ ਦੇ ਜਵਾਵ ਕੀ ਹਨ ਜਰਾ ਚਾਨਣਾ ਪਾਉਣ ਦੀ ਖੇਚਲ ਕਰੀਏ ਅਤੇ ਨਾਲ ਹੀ ਆਪਣੇ ਆਪ ਤੋਂ ਵੀ ਉਹੀ ਸਵਾਲ ਪੁਛ ਕੇ ਤਾਂ ਵੇਖੀਏ |
ਇਹ ਗੱਲ ਇਤਿਹਾਸਿਕ ਤੋਰ ਤੇ ਪੱਕੀ ਹੈ ਕੀ ਬਾਬਾ ਅੰਬੇਡਕਰ 35 -37 ਵਿਆਂ ਵਿਚ ਕਰੋੜਾਂ ਅਛੂਤਾਂ ਸਮੇਤ ਸਿੱਖ ਬਣ ਜਾਨ ਲਈ ਤਿਆਰ ਹੋ ਚੁਕੇ ਸੀ |ਨੇਕ ਤੇ ਧਰਮੀ ਸਿਖਾਂ ਨੇ ਜੋ ਜਾਤਾਂ ਅਤੇ ਖੁਦਗ੍ਰ੍ਜੀਆਂ ਤੋਂ ਮੁਕਤ ਸਨ ਤੇ ਜੋ ਸਿੱਖ ਧਰਮ ਨੂੰ ਮਾਨਵਤਾ ਦਾ ਧਰਮ ਮਨਦੇ ਸੀ ਨੇ ਬਾਬਾ ਅੰਬੇਡਕਰ ਨਾਲ ਲੋੜੀਂਦੀ ਵਾਰਤਾਲਾਪ ਕਰਕੇ ਧਰਮ ਪਰਿਵਰਤਨ ਕਰਨ ਅਤੇ ਠੋਸ ਲੀਹਾਂ ਸਥਾਪਤ ਕਰਨ ਦੇ ਕਈ ਪ੍ਰਬੰਧ ਕਰ ਲੈ ਸਨ | ਪ੍ਰੰਤੂ ਜਾਤੀਵਾਦ ਅਤੇ ਖੁਦਗਰਜ ਸਿੱਖਾਂ ਦੀਆਂ ਹੂੜਮਤਿਆਂ ਕਰਨ ਅਖੀਰ ਅੰਬੇਡਕਰ ਸਿੱਖ ਨਹੀ ਬਣੇ |ਇਹੀ ਚਾਹੁੰਦੇ ਸਨ ਜਾਤੀਵਾਦੀ ਲੋਕ, ਚਾਹੇ ਓਹ ਸਿੱਖ ਧਰਮ ਦੇ ਅੰਦਰ ਸਨ ਚਾਹੇ ਬਾਹਰ |
ਇਸ ਪ੍ਰਸੰਗ ਵਿਚ ਇਕ ਵਿਸ਼ੇਸ਼ ਘਟਨਾ ਦਾ ਜ਼ਿਕਰ ਇਥੇ ਕਰਨਾ ਜਰੂਰੀ ਹੋ ਜਾਂਦਾ ਹੈ ਇਹ ਘਟਨਾ ਲੇਖਕ ਗਿਆਨੀ ਗੁਰਚਰਨ ਸਿੰਘ ਕੰਵਲ (ਇਟਾਵਾ )ਪੁਤਰ ਰਾਗੀ ਭਾਈ ਜਵਾਲਾ ਸਿੰਘ (ਹਵਾਲਾ ''ਸਿਖ ਵਿਰਸਾ''ਵਿਸ਼ੇਸ਼ ਅੰਕ ਅਗਸਤ 2000 ਪੰਨਾ 22 -23 ) ਤੇ ਦਰਜ ਕੀਤਾ ਗਇਆ ਹੈ |ਜੋ ਜਾਤੀਵਾਦੀ ਮਾਨਸਿਕਤਾ ਅਤੇ ਸਿੱਖ ਧਰਮ ਵਿਚਕਾਰ ਦਰੁਸਤ ਲਕੀਰ ਖਿਚਦੀ ਹੈ |
ਸਮਾਂ :-1935 -36
ਸਥਾਨ :-ਅਮ੍ਰਿਤਸਰ ਵਿਚ ਇਕ ਥਾਂ
ਘਟਨਾ ਦਾ ਕਰਨ :- ਅੰਗਰੇਜ ਸਰਕਾਰ ਦਾ ਕਾਨੂਨ ''ਐਕਟ ਇਤ੍ਕਾਲ ਇਰਾਜੀ |
ਵਖਿਆਨ :- ਇਸ ਕਾਨੂਨ ਅਨੁਸਾਰ ਇਕ ਸ਼੍ਰੇਣੀ ਕਾਸ਼ਤਕਾਰ ( ਜੱਟ ਭਾਈਚਾਰਾ) ਤੇ ਦੂਜੀ ਸ਼੍ਰੇਣੀ ਗੈਰ ਕਾਸ਼ਤਕਾਰ ( ਭਾਵ ਹੋਰ ਜਾਤਾਂ) ਕਾਸ਼ਤਕਾਰ ਸ਼੍ਰੇਣੀ ਨੂੰ ਇਸ ਕਨੂਨ ਤਹਿਤ ਵਧੇਰੇ ਹਕ ਦਿਤੇ ਗਏ ਅਤੇ ਗੈਰ ਕਾਸ਼ਤਕਾਰ ਸ਼੍ਰੇਣੀ ਨੂੰ ਉਨਾਂ ਹਕਾਂ ਤੋਂ ਵਾਂਝਿਆ ਰਖਿਆ ਗਇਆ |
ਜੱਟ ਸ਼੍ਰੇਣੀ ਨੂੰ ਏਕਟ ਨੇ ਸਾਰੀਆਂ ਰਿਆਇਤਾਂ ਦਿਤੀਆਂ ਹੋਈਆਂ ਸਨ ਤਾਂ ਕੀ ਉਹ ਫੋਜ ਵਿਚ ਭਰਤੀ ਹੋ ਕੇ ਸਰਕਾਰ ਦੀ ਸੇਵਾ ਕਰਨ |ਉਦੋਂ ਜੱਟ ਕਾਸ਼ਤਕਾਰ ਸ਼੍ਰੇਣੀ ਇਹਨਾਂ ਮ੍ਰਿਗ ਤ੍ਰਿਸ਼ਨਾ ਵਰਗੀਆਂ ਰਿਆਇਤਾਂ ਨੂੰ ਪ੍ਰਾਪਤ ਕਰਕੇ ਬਾਕੀ ਗੈਰ ਕਾਸ਼ਤਕਾਰ ਸ਼੍ਰੇਣਿਆਂ ਨਾਲੋਂ ਆਪਣੇ ਆਪ ਨੂੰ ਬਹੁਤ ਉਤਮ ਸਮਝਦੀ ਸੀ ਅਤੇ ਕਿਸੇ ਵੀ ਕੀਮਤ ਤੇ ਹੋਏ ਬਰਾਦਰੀਆਂ ਨੂੰ ਇਨ੍ਹਾ ਰਿਆਇਤਾਂ ਵਿਚ ਹਿੱਸੇ ਦਾਰ ਨਹੀ ਸੀ ਵੇਖਣਾ ਚਾਹੁੰਦੀ |
ਇਹ ਏਕਟ ਇਤ੍ਕਾਲ ਇਰਾਜੀ ਨੂੰ ਸਬ ਤੋਂ ਵਧੇਰੇ ਰਾਮਗੜੀਆ ਬਰਾਦਰੀ ਨੇ ਖਤਰਨਾਕ ਜਾਣਿਆ |ਅੰਬੇਡਕਰ ਸਾਬ ਨੇ ਜਦੋਂ ਸਿਖ ਸਜਣ ਦਾ ਮਨ ਬਣਾਇਆ ਤਾਂ ਉਦੋਂ ਉਸ ਨੂੰ ਸਿਖ ਕੌਮ ਵਿਚ ਪਾਏ ਗਏ ਇਸ ਕਾਨੂਨੀ ਵਿਤਕਰੇ ਦਾ ਪਤਾ ਲਗਾ |(ਇਹ ਕਾਨੂਨ ਇਕ ਸਾਜਿਸ਼ ਤਹਿਤ ਹੀ ਹਿੰਦੂ ਕਾੰਗ੍ਰੇਸ ਨੇ ਕਦੋਂ ਅੰਗਰੇਜ ਸਰਕਾਰ ਤੋਂ ਪਾਸ ਕਰਵਾ ਲਇਆ ਕਿਸੇ ਨੂੰ ਕੋਈ ਪਤਾ ਨਾ ਲਗਾ )
ਡਾ੦. ਨੰਦ ਸਿੰਘ ਫਿਲੋਰ (ਰਾਮਗੜੀਆ )ਨੇ ਇਸ ਏਕਟ ਬਾਰੇ ਬਾਬਾ ਅੰਬੇਡਕਰ ਦਾ ਧਿਆਨ ਦਿਵਾਇਆ |ਸਿਖ ਪੰਥ ਵਲੋਂ ੧੯੩੫-੩੬ ਵਿਚ ਸ੍ਰੀ ਅਮ੍ਰਿਤਸਰ ਅਕਾਲੀਆਂ ਬਾਗ ਵਿਚ ਇਕ ਵੱਡੀ ਪਧਰ ਤੇ ਕਾਨ੍ਫ੍ਰੇੰਸ ਰਖੀ ਗਈ ਉਸ ਵਿਚ ਬਾਬਾ ਅੰਬੇਡਕਰ ਨੇ ਆਪਣੇ ਫੈਸਲੇ ਬਾਰੇ ਏਲਾਨ ਕਰਨਾ ਸੀ |
ਮੈਂ ਉਸ ਕਾਨ੍ਫ੍ਰੇੰਸ ਦਾ ਸਾਰਾ ਨਜ਼ਾਰਾ ਅੱਖੀ ਵੇਖਿਆ ਸੀ |
ਦੂਜੇ ਤੀਜੇ ਦਰਜੇ ਦੇ ਉਠੇ ਕਈ ਆਗੂਆਂ ਦੇ ਸ਼ਬਦ ਮੈਂ ਖੁਦ ਸੁਨੇ ਸਨ ਉਹ ਇਸ ਗੱਲੋਂ (ਕੀ ਡਾ. ਸਾਬ ਸਿੱਖ ਬਨੇਗਾ )ਚਿੰਤਤ ਨਜਰ ਆ ਰਿਹੇ ਸੀ ਤੇ ਉਨਾਂ ਦੇ ਵਾਕ ਸਨ ਜੂਠੇ ਭਾਂਡੇ ਮਾਂਜਣ ਦੀ ਜਾਂ ਜੋੜੇ ਆਦਿ ਦੀ ਸੇਵਾ ਕਰਨ ਜੋਗੇ ਹੀ ਰਹਿ ਜਾਵਾਂਗੇ |
ਬਾਬਾ ਅੰਬੇਡਕਰ ਨੇ ਅਕਾਲੀ ਲੀਡਰਾਂ ਉਪਰ ਇਹ ਪ੍ਰਸ਼੍ਨ ਕੀ ਕੀ ''ਕੀ ਸਾਨੂ ਉਹ ਸਾਰੇ ਹਕ ਪ੍ਰਾਪਤ ਹੋ ਸਕਣਗੇ ਜੋ ਕਾਸ਼ਤਕਾਰ ਸਿੱਖ ਸ਼੍ਰੇਣੀ ਨੂੰ ਮਿਲੇ ਹੋਏ ਹਨ ?
ਜਾਂ ਕੀ ਤੁਸੀਂ ਇਸ ਏਕਟ (ਇੰਤਕਾਲ ਇਰਾਜੀ )ਨੂੰ ਮਨਸੁਖ ਕਰਵਾਉਣ ਲਈ ਕੋਈ ਜਦੋਜਹਿਦ ਕੀਤੀ ?ਜਾਂ ਕਰ ਰਿਹੇ ਹੋ ?
ਤਕਰੀਰਾਂ ਤੋਂ ਬਾਦ ਮਤੇ ਪਾਸ ਹੋਣ ਲਗੇ ਸ਼ਾਂਤ ਵਾਤਾਵਰਨ ਵਿਚ ਮਤੇ ਪਾਸ ਹੁੰਦੇ ਗਏ ਜਦੋਂ ਏਕਟ ਇੰਤਕਾਲ ਇਰਾਜੀ ਨੂੰ ਮਨਮੁਖ ਕਰਾਉਣ ਦਾ ਮਤਾ ਪੇਸ਼ ਹੋਇਆ (ਮੇਰੀ ਯਾਦਾਸ਼੍ਤ ਮੁਤਾਬਿਕ ਮਤਾ ਪੇਸ਼ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਜੀ ਮੁਸਾਫ਼ਿਰ ਸਨ )ਤਾਈਦ ਲਈ ਕਿਸੇ ਸਜ੍ਜਨ ਦੇ ਨਾਂ ਲੇਨ ਤੋਂ ਪਹਿਲਾਂ ਹੀ ਤਕਰੀਬਨ 90% ਹਾਜਰ ਸਿੰਘਾਂ ਨੇ ਕੁਰਸੀਆਂ ਤੋਂ ਉਠ ਕੇ ਇਹ ਨਾਹਰੇ ਲਾਉਣੇ ਸ਼ੁਰੂ ਕਰਤੇ ਕੀ ਇਹ ਨਹੀ ਹੋਣ ਦਿਆਂਗੇ | ਐਸਾ ਨਹੀ ਹੋਣ ਦਿਆਂਗੇ |
ਮੈਂ ਸਾਮਨੇ ਬੈਠਾ ਡਾ. ਸਾਬ ਦੇ ਚੇਹਰੇ ਦੇ ਬਦਲਦੇ ਹਾਵ-ਭਾਵ ਨੂੰ ਵੇਖ ਰਿਹਾ ਸੀ ਤੇ ਉਸ ਦੇ ਚਿੰਤਤ ਚੇਹਰੇ ਦੇ ਤਿੜਕ ਰਹੇ ਵਿਸ਼ਵਾਸ ਦਾ ਅੰਦਾਜ਼ਾ ਵੀ ਲਾ ਰਿਹਾ ਸੀ |
ਏਨ ਉਸੇ ਵੇਲੇ ਮਹਾਤਮਾ ਗਾਂਧੀ ਨੇ ਇਕ ਸਾਜਿਸ਼ ਦੇ ਹੀ ਤਹਿਤ ਅਛੂਤਾਂ ਨੂੰ ਸਿਖ ਬਣਨ ਤੋਂ ਰੋਕਣ ਵਾਸਤੇ ਹੀ ਮਰਨ ਵਰਤ ਰਖ ਲਇਆ |
ਡਾ. ਅੰਬੇਡਕਰ ਸ੍ਰੀ ਅਮ੍ਰਿਤਸਰ ਦੀ ਕਾਨ੍ਫ੍ਰੇੰਸ ਵਿਚ ਆਖੀ ਵੇਖੀ ਤੇ ਕੰਨੀ ਸੁਨਿ ਵਾਰਤਾ ਤੋਂ ਮਾਯੂਸ ਹੋ ਚੁਕੇ ਸਨ ਤੇ ਦੂਜਾ ਵਲਦੀ ਤੇ ਤੇਲ ਗਾਂਧੀ ਨੇ ਮਰਨ ਵਰਤ ਰਖ ਕੇ ਪਾਇਆ |
ਇਹੀ ਕਾਰਨ ਕੀ ਬਾਬਾ ਅੰਬੇਡਕਰ ਸਿਖ ਨਾ ਬਣ ਸਕਿਆ ਗੈਰ ਕਾਸ਼ਤਕਾਰੀ ਸ਼੍ਰੇਣੀ ਦੇ ਕੁਝ ਕੁ ਲੀਡਰਾਂ ਬਾਬਾ ਸਾਹੇਬ ਨੂੰ ਪ੍ਰੇਰਨਾ ਕੀਤੀ ਪਰ ਕਾਸ਼ਤਕਾਰੀ ਸ਼੍ਰੇਣੀ ਮਨੋ ਨਹੀ ਸੀ ਚਾਹੁੰਦੀ ਤੇ ਨਾ ਹੀ ਉਹਨਾਂ ਨੇ ਜੋਰ ਪਾਇਆ ਅਖੀਰ ਡਾ. ਅੰਬੇਡਕਰ ਨੇ ਬੋਧੀ ਧਰਮ ਧਾਰਨ ਲਿਆ |
ਅੱਜ ਅਸੀਂ ਸਿਖ ਅਵਾਉਣ ਵਾਲਿਆਂ ਦੇ ਸਾਮਨੇ ਇਹ ਸਵਾਲ ਰਖਦੇ ਹਾਂ ਜਿਹਨਾਂ ਦੇ ਜਵਾਵ ਬਹੁਤ ਜਰੂਰੀ ਲੋੜਵੇਂ ਹਨ ਨਾਲੇ ਆਪਣੇ ਮਨ ਅੰਦਰ ਝਾੰਤ ਵੀ ਮਾਰਨੀ ਜਰੂਰੀ ਕੀ ਕੀਤੇ ਅਸੀਂ ਵੀ ਮਾਸਟਰ ਤਾਰਾ ਸਿੰਘ ਜਿਹੇ ਹੀ ਸਿੱਖ ਤਾਂ ਨਹੀ |
1.--ਮਾਸਟਰ ਤਾਰਾ ਸਿੰਘ ਗੁਰੂ ਦਾ ਸਿਖ ਸੀ ਕੀ ਜਾਂ ਗਾਂਧੀ ਦਾ ?
2.-- ਮਾਸਟਰ ਤਾਰਾ ਸਿੰਘ ਕਿਉਂ ਚਾਹੁੰਦੇ ਸਨ ਕੀ ਅੰਬੇਡਕਰ ਆਪਣੇ ਸਮਰਥਕਾਂ ਸਮੇਤ ਸਿਖ ਸਜ਼ ਜਾਂ ਬਾਰੇ ਗਾਂਧੀ ਨੂੰ ਤਾਰੁਫ਼ ਕਰਵਾਉਣਾ ਜਰੂਰੀ ਹੈ ?
3.--ਕੀ ਗਾਂਧੀ ਸਿਖਾਂ ਦਾ ਕੋਈ ਜਥੇਦਾਰ ਸੀ ?ਕੀ ਸਿਖ ਮਿਸ਼ਨਰੀ ਕਾਲੇਜ ਦਾ ਕੋਈ ਕਾਰਜਕਰਤਾ ਸੀ ?ਜਾਂ ਕੋਈ ਜਰਨੈਲ ਸੀ ?
ਅਸਲ ਚ ਮਾਸਟਰ ਤਾਰਾ ਸਿੰਘ ਨੇ ਮਾਸਟਰ ਸੁਜਾਨ ਸਿੰਘ ਨੂੰ ਗਾਂਧੀ ਕੋਲ ਏਸ ਵਾਸਤੇ ਭੇਜਿਆ ਕੀ ਗਾਂਧੀ ਨੂੰ ਦਸਿਆ ਜਾਵੇ ਕੀ ਅਗਰ ਇਹ ਸਾਰੇ ਅਛੂਤ ਸਿਖ ਸਜ਼ ਗੇ ਤਾਂ ਸਵਰਨਾ ਦਾ ਕੀ ਬ੍ਨੁਗਾ |ਨਾਲੇ ਇਹ ਜੋ ਸਿਖ ਸੰਸਥਾਵਾਂ ਹਨ ਜਿਹਨਾਂ ਦੀ ਚੋਧਰ ਸੰਭਾਲੀ ਬੈਠੇ ਹਾਂ ਸਾਡਾ ਕੀ ਬ੍ਨੁਗਾ |ਗਾਂਧੀ ਇਕ ਨਾਂ ਦਾ ਕਮੀਨਾ ਸੀ ਗਾਂਧੀ ਨੇ ਅਛੂਤਾਂ ਨੂੰ ਰੋਕ੍ਨਾਂ ਹੀ ਸੀ ਕਿਉਂਕਿ ਉਸਨੇ ਆਪਣੇ ਧਰਮ ਦੇ ਪਖ ਚ ਚਲਨਾ ਸੀ ਉਸਦਾ ਰਮ ਸੀ ਉਸਨੇ ਕੀਤਾ ਪਰ ਅਗਰ ਮਾਸਟਰ ਤਾਰਾ ਸਿੰਘ ਅਤੇ ਹੋਰ ਉਸਦੇ ਸਾਥੀ ਗੁਰੂ ਦੇ ਸਿਖ ਸਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਦੇ ਧਾਰਨੀ ਸਨ ਤਾਂ ਓਹ ਗਾਂਧੀ ਦੇ ਚਮਚੇ ਕਿਉਂ ਬਣੇ ? ਕਿਉਂ ਕੀਤੀ ਹਿੰਦੂ ਬਾਮਨ ਵਿਚਾਰਵਾਦਿਆਂ ਦੀ ਹਿਮਾਇਤ ?
ਦੂਜੀ ਗੱਲ ''ਕਿਉਂ ਕਿਤਹੋ ਵਿਸਾਹੁ '' ਦੇ ਲੇਖਕ ਸਰਦਾਰ ਨਾਰਾਇਣ ਸਿੰਘ ਏਮ ਏ ਜੋ ਗੁਰੂ ਨਾਨਕ ਦੇਵ ਜੀ ਮਿਸ਼ਨ ਦੇ ਸਕਤਰ ਸਨ ਆਪਣੀ ਕੀਤਾਂ ਵਿਚ ਜਿਵੇਂ ਮਾਸਟਰ ਸੁਜਾਨ ਸਿੰਘ ਹੋਰਾਂ ਨੂੰ ਸਿਰਫ ''ਮਾਸਟਰ'' ਲਿਖਦੇ ਹਨ ਕੋਈ ਸਰਦਾਰ ਸੁਜਾਨ ਸਿੰਘ ਵੀ ਨਹੀ ਸਿਖਾਂ ਨੂੰ ਜਿਸ ਸ਼ਬ੍ਦਾਵਲੀ ਨਾਲ ਮੁਤਾਖਿਬ ਹੋਏ ਹਨ ਤੇ ਗਾਂਧੀ ਨੂੰ ਸ਼ਬਦ ''ਮਹਾਤਮਾ ਜੀ'' ਏਥੋਂ ਹੀ ਸਾਬਤ ਹੁੰਦਾ ਹੈ ਕੀ ਸਿਖੀ ਬਹੁਤ ਦੂਰ ਹੀ ਰਹੀ |
ਗਿਆਨੀ ਦਿੱਤ ਸਿੰਘ ਜੀ ਦੇ ਪ੍ਰਚਾਰ ਸਦਕਾ ਅਨੇਕਾ ਹਿੰਦੂ ਘਰਾਨੇ ਸਿਖੀ ਵਿਚ ਸ਼ਾਮਲ ਹੋਏ ਜਿਨਾ ਵਿਚ
ਨਾਨਕ ਸਿੰਘ ਨਾਵਲਿਸਟ ( ਜੋ ਪਹਿਲਾਂ ਹੰਸ ਰਾਜ ਕਰਕੇ ਸਨ )
ਮਾਸਟਰ ਤਾਰਾ ਸਿੰਘ ( ਨਾਨਕ ਚੰਦ )
ਪ੍ਰੋਫ਼ੇਸਰ ਸਾਹਿਬ ਸਿੰਘ ਜੀ ( ਜੋ ਪਹਿਲਾਂ ਨਥੁ ਰਾਮ ਕਰਕੇ ਸਨ )
ਇਹ ਖਾਸ ਹਨ , ਨੋਟ :___ਨਾਨਕ ਸਿੰਘ ਨੇ ਚਾਰ ਦਰਜਨ ਨਾਵਲ ਲਿਖੇ ਅਤੇ ਹੋਰ ਵੀ ਕਿਤਾਬਾਂ ਪੰਜਾਬੀ ਨੂੰ ਦਿਤੀਆਂ |ਮਾਸਟਰ ਤਾਰਾ ਸਿੰਘ ਲੰਬਾ ਸਮਾ ਸਿਖਾਂ ਦਾ ਜ਼ੋਰਦਾਰ ਲੀਡਰ ਰਿਹਾ ਜਿਸ ਨੇ ਬਾਬਾ ਅੰਬੇਡਕਰ ਨੂੰ ਸਿਖ ਮਤਿ ਵਿਚ ਆਉਣ ਤੋਂ ਰੋਕਣ ਦੀ ਸਾਜਿਸ਼ ਰਚੀ (ਜਿਸਦਾ ਹਵਾਲਾ ਸਰਦਾਰ ਕਪੂਰ ਸਿੰਘ ਜੀ ਆਈ ਸੀ ਏਸ ਨੇ ਆਪਣੀ ਜੀਵਨੀ ''ਸਾਚੀ ਸਾਖੀ'' ਵਿਚ ਦਿਤਾ ਹੈ |
ਉਹੀ ਪੰਨਾ 9 ਤੇ ਲਿਖਿਆ ਹੈ ਕੀ ਜਦੋਂ ਪ੍ਰਚਾਰ ਸਮਾਗਮ ਦੀ ਸਮਾਪਤੀ ਹੋਣੀ ਤਾਂ ਗਿਆਨੀ ਦਿੱਤ ਸਿੰਘ ਨੂੰ ਨੀਵੀਂ ਜਾਤ ਹੋੰਨ ਕਰਕੇ ਥਲੇ ਉਤਰ ਦਿਤਾ ਜਾਂਦਾ ਤੇ ਭੁੰਜੇ ਬਿਠਾ ਦਿਤਾ ਜਾਂਦਾ ਏਥੋਂ ਤਕ ਕੀ ਦੇਗ ਵੀ ਡੋਰ ਤੋਂ ਓਹਨਾਂ ਦੇ ਹਥਾਂ ਤੇ ਸੁੱਟੀ ਜਾਂਦੀ ਕਈ ਦਫ਼ਾ ਥਲੇ ਪੈ ਜਾਂਦੀ ਪਰ ਗਿਆਨੀ ਜੀ ਵੜੀ ਨਿਮਰਤਾ ਨਾਲ ਦੇਗ ਦਾ ਕਿਨਕਾ ਥਲਿਓ ਚੂਕ ਕੇ ਖਾ ਲੇਂਦੇ ਉਹਨਾਂ ਨੂੰ ਕਈ ਬਾਰ ਮੰਦਾ ਵੀ ਬੋਲਿਆ ਜਾਂਦਾ ਰਿਹਾ ਪਰ ਓਹ ਤਾਂ ਗੁਰੂ ਦੇ ਸਿਖ ਸਨ ਤੇ ਗੁਰੂ ਦੀ ਹੀ ਮਨਦੇ ਰਿਹੇ |
ਹੁਣ ਸਵਾਲ ਸਾਡਾ ਇਥੇ ਇਹੀ ਹੈ ਕੀ ਅਸੀਂ ਸਿਖ ਬਣ ਸਕੇ ਹਾਂ ?ਅਸੀਂ ਜਿਨੀਆਂ ਮਰਜੀ ਦਲੀਲਾਂ ਦੇ ਕੇ ਆਪਣੇ ਆਪ ਤੇ ਲਗੇ ਏਸ ਧੱਬੇ ਨੂੰ ਮਿਟਾਉਣ ਦੇ ਯਤਨ ਕਰੀਏ ਕੀ ਅੰਬੇਡਕਰ ਏਦਾਂ ਸੀ ਜਾਂ ਬਾਦ ਉਸਦੇ ਨਾਲ ਬੋਧੀ ਕੀਨੇ ਬਣੇ ਇਹ ਦਲੀਲਾਂ ਰਾਹੀਂ ਅਸੀਂ ਸਿਰਫ ਆਪਣੇ ਆਪ ਨੂੰ ਧੋਖਾਂ ਦੇਣ ਦੀ ਕੋਸ਼ਿਸ਼ ਜਹੀ ਹੀ ਕਰਦੇ ਹਾਂ ਜਦ ਕੀ ਸਚ ਅੱਜ ਵੀ ਇਹੀ ਹੈ ਕੀ ਸਿਖ ਤਾਂ ਅਸੀਂ ਅੱਜ ਵੀ ਨਹੀ ਬਣ ਸਕੇ |
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਨੀ ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਵਿਚਾਰ ਵੀ ਸੁਣਦੇ ਹਾਂ ਕੀ ਓਥੇ ਇਹ ਕੁਝ ਲਿਖਿਆ ਹੈ ?
ਅਸੀਂ ਜੋ ਅਮ੍ਰਿਤ ਦੀ ਦਾਤਿ ਜਾਤ ਪਾਤ ਦਾ ਘੇਰਾ ਤੋੜਨ ਵਾਸਤੇ ਇਕੋ ਬਾਟੇ ਵਿਚੋਂ ਦਿਤੀ ਜਾਂਦੀ ਹੈ ਅੱਜ ਓਹੀ ਦਾਤਿ ਵੇਲੇ ਉਚੀ ਅਤੇ ਗੁਸੇ ਵਾਲੀ ਅਵਾਜ਼ ਚ ਕਹਿੰਦੇ ਹਾਂ ''' ਕੀ ਭਾਈ ਕੋਈ ਚਉਥੇ ਪਉੜੇ'' ਵਾਲਾ ਹੈ ?
ਜਿਸ ਫਰਕ ਨੂੰ ਖਤਮ ਕਰਨ ਵਾਸਤੇ ਗੁਰੂਆਂ ਭਗਤਾਂ ਨੇ ਇਕ ਲਮ੍ਹਾ ਸੰਘਰਸ਼ ਕੀਤਾ ਅੱਜ ਇਕ ਇਕ ਪਿੰਡ ਵਿਚ ਚਾਰ ਚਾਰ ਗੁਰੂ ਦਵਾਰੇ ਬਣਾ ਦਿਤੇ ਇਹ ਜੱਟਾਂ ਦਾ ਗੁਰੂਦਵਾਰਾ, ਇਹ ਰਾਮਗੜੀਆਂ ਦਾ, ਇਹ ਖਤਰਿਆਂ ਦਾ, ਅਤੇ ਪਿੰਡ ਦੇ ਇਕ ਪਾਸੇ ਮਜਹਵਿਆਂ ਦਾ ਗੁਰੂਦਵਾਰਾ |
ਗੁਰੂ ਦਵਾਰਾ ਤਾਂ ਗੁਰ ਦਾ ਹੈ ਫੇਰ ਇਹ ਇਜ ਵਰਨ ਕਿਥੋਂ ਆ ਵੜੇ ?ਜਦ ਤਕ ਅਸੀਂ ਆਪਣੇ ਅੰਦਰੋਂ ਇਹ ਵਿਤਕਰਾ ਕਰਨ ਵਾਲੀ ਵਿਚਾਰਧਾਰਾ ਦਾ ਤਿਆਗ ਨਹੀ ਕਰਦੇ ਅਸੀਂ ਕਿਸੇ ਵੀ ਮੁਕਾਮ ਤੇ ਨਹੀ ਪਹੁੰਚ ਸਕਦੇ |
ਆਓ ਆਪਾਂ ਪਹਿਲਾਂ ਸਿਖ ਬਣੀਏ ਖਾਲਸੇ ਬਣੀਏ ਸਾਡਾ ਜਨਮ ਜਿਸ ਸੰਘਰਸ਼ ਵਿਚੋਂ ਹੋਇਆ ਜਿਸ ਸਦੀਆਂ ਤੋਂ ਢਾਹੇ ਜਾ ਰਿਹੇ ਜੁਲਮਾਂ ਖਿਲਾਫ਼ ਹੋਇਆ ਅੱਜ ਅਸੀਂ ਕਿਉਂ ਓਸੇ ਵਿਚਾਰਧਾਰਾ ਨੂੰ ਗਲ ਲਾ ਰਿਹੇ ਹਾਂ ? ਇਹ ਬਾਮਨ ਦੀ ਵਿਚਾਰਧਾਰਾ ਨੇ ਮਨੁਖ ਨੂੰ ਚਿੰਤਤ, ਦੁਖ ਹੀ ਦਿਤੇ ਹਨ ਕੋਈ ਕੁਸ਼ੀ ਨਹੀ |ਤਾਂ ਫੇਰ ਕਿਉਂ ਏਸ ਵਿਚਾਰਧਾਰਾ ਦੇ ਮਗਰ ਲਗਨਾ ?

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ