ਵਿਸ਼ੇਸ਼ ਨੋਟ:-ਭਾਈ ਸੁਖਦੇਵ ਸਿੰਘ ਬੱਬਰ ਬਾਰੇ ਲਿਖਣ-ਪੜ੍ਹਨ ਲੱਗਿਆਂ ਉਨਾਂ ਘਟਨਾਵਾਂ ਤੇ ਕਾਰਨਾਂ ਨੂੰ ਜਾਨਣਾ ਤੇ ਸਮਝਣਾ ਬੜਾ ਜ਼ਰੂਰੀ ਹੈ ਜਿੰਨ੍ਹਾ ਨੇ ਪਿੰਡ ਦਾਸੂਵਾਲ ਦੇ ਇੱਕ ਸਾਦੇ ਜਿਹੇ ਘਰ ਦੇ ਜੀਅ ਨੂੰ ਇਤਿਹਾਸਕ ਪਾਤਰ ਬਣਾ ਦਿੱਤਾ ਪਹਿਲੀ ਨਜ਼ਰੇ ਇਸ ਲੇਖ ਦੇ ਬਹੁਤ ਸਾਰੇ ਵੇਰਵੇ ਵਾਧੂ ਜਿਹੇ ਲੱਗ ਸਕਦੇ ਹਨ, ਪਰ ਜਿਉਂ-ਜਿਉਂ ਅੱਗੇ ਵਧਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨਾਂ ਵੇਰਵਿਆਂ ਤੋਂ ਬਿਨਾ ਅਸੀਂ ਭਾਈ ਸੁਖਦੇਵ ਸਿੰਘ ਬੱਬਰ ਦੀ ਜਿੰਦਗੀ ਦੇ ਸੱਚ ਨੂੰ ਨਹੀ ਜਾਣ ਸਕਦੇ ਸਾਂ ਇਹ ਲੇਖ ਜਿਥੇ ਸਾਨੂੰ ਖਾਲਿਸਤਾਨ ਲਈ ਜੂਝਕੇ ਸ਼ਹੀਦ ਹੋਏ ਇਕ ਕੌਮੀ ਜਰਨੈਲ ਬਾਰੇ ਦੱਸਦਾ ਹੈ, ਉਥੇ ਨਾਲ ਹੀ ੭੦ਵਿਆਂ ਤੋਂ ਲੈਕੇ ਹੁਣ ਤੱਕ ਦੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਦੇ ਰੂ--ਰੂ ਕਰਵਾਂਉੇਦਾ ਹੈ


ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ


ਕਈ ਸ਼ਖ਼ਸੀਅਤਾਂ ਐਨੀਆਂ ਮਹਾਨ-ਕੱਦ ਹੁੰਦੀਆਂ ਹਨ ਕਿ ਉਹਨਾਂ ਦੀ ਉਂਚੀ-ਸੁੱਚੀ ਹਸਤੀ ਵੱਲ ਤੱਕਣ ਲੱਗਿਆਂ ਆਪਣੀ ਦਸਤਾਰ ਉਂਤੇ ਹੱਥ ਰੱਖਣਾ ਪੈਂਦਾ ਹੈ ਬਾਣੀ ਤੇ ਬਾਣੇ ਦੇ ਧਾਰਨੀ, ਸ਼ਬਦ-ਗੁਰੂ ਸਿਧਾਂਤ ਦੇ ਕੱਟੜ ਸਮਰਥਕ, ਦੇਹਧਾਰੀ ਗੁਰੂਡੰਮ ਦਾ ਸਿਰ ਫੇਹਣ ਲਈ ਤਤਪਰ, ਪੰਥ ਦੋਖੀਆਂ ਉਂਤੇ ਬਿਜਲੀ ਬਣ ਕੇ ਕੜਕਣ ਵਾਲੇ ਸੂਰਬੀਰ ਯੋਧੇ ਭਾਈ ਸੁਖਦੇਵ ਸਿੰਘ ਬੱਬਰ ਦਾ ਖ਼ਾਲਸਾ ਇਤਿਹਾਸ ਵਿਚ ਰੁਤਬਾ ਐਨਾ ਬੁਲੰਦ ਹੈ ਕਿ ਉਹਨਾਂ ਦੇ ਜੀਵਨ ਨੂੰ ਲਿਖਣ ਲੱਗਿਆਂ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਧੰਨ ਹੈ ਉਹ ਗੁਰਸਿੱਖ ਤੇ ਧੰਨ ਹੈ ਉਸ ਦੇ ਮਾਪੇ ਸਿੱਖ ਇਤਿਹਾਸ ਵਿਚ ਉਹਨਾਂ ਦਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਵਾਲੀ ਕਤਾਰ ਵਿਚ ਆਉਂਦਾ ਹੈ ਸ਼ਾਂਤ-ਚਿੱਤ, ਗਹਿਰ-ਗੰਭੀਰ ਚਿਹਰਾ, ਗੋਲ ਦੁਮਾਲਾ, ਚਿੱਟਾ ਬੇਦਾਗ਼ ਚੋਲ਼ਾ, ਉਪਰ ਦੀ ਪਾਈ ਸਿਰੀ ਸਾਹਿਬ, ਗਲ਼ ਵਿਚ ਹਜ਼ੂਰੀਆ, ਤੇ ਅੱਖਾਂ ਦੀ ਲਿਸ਼ਕ ਜਿਵੇਂ ਹੁਣ ਵੀ ਕਹਿ ਰਹੀ ਹੋਵੇ- ‘ਸਿੰਘਾ! ਮੇਰੀ ਫ਼ੋਟੋ ਹੀ ਨਾ ਵੇਖੀ ਜਾਹ, ਕੌਮ ਦੇ ਵੈਰੀਆਂ ਦਾ ਸੋਚ ਕਿ ਕੀ ਕਰਨਾ?
ਜੇ ਅਜੋਕੇ ਸਮਿਆਂ ਵਿਚ ਬਾਘੇਪੁਰਾਣੇ ਕੋਲ਼ ਦੇ ਰੋਡੇ ਪਿੰਡ ਦੀ ਧਰਤੀ ਮਾਣ ਕਰ ਸਕਦੀ ਹੈ ਕਿ ਓਥੋਂ ਸਿੱਖੀ ਸਿਧਾਂਤਾਂ ਤੇ ਸਿੱਖ ਹੱਕਾਂ ਦੀ ਰਾਖੀ ਲਈ ਜੂਝਣ ਵਾਲੇ ਸੂਰਮੇ, ਸੰਤ ਸਿਪਾਹੀ, ਬਚਨ ਕੇ ਬਲੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਹਿਣੀ ਤੇ ਕਥਨੀ ਦੇ ਪੂਰੇ, ੨੦ਵੀ ਸਦੀ ਦੇ ਮਹਾਨ ਸਿੱਖ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਜਨਮ ਲਿਆ ਹੈ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਲਟੋਹੇ ਕਸਬੇ ਦੇ ਕੋਲ ਦੇ ਦਾਸੂਵਾਲ ਪਿੰਡ ਦੀ ਧਰਤੀ ਵੀ ਮਾਣ ਕਰ ਸਕਦੀ ਹੈ ਕਿ ਓਥੇ ਇਕ ਅਜਿਹੀ ਬਲਵਾਨ ਆਤਮਾ ਦਾ ਜਨਮ ਹੋਇਆ, ਜਿਸ ਨੇ ਸਿੱਖੀ ਲਈ ਜੀਣਾ ਤੇ ਸਿੱਖੀ ਲਈ ਮਰਨਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ
ਕੁਲ ੩੭ ਵਰ੍ਹਿਆਂ ਦੀ ਜੀਵਨ ਯਾਤਰਾ ਵਿੱਚ ਹੀ ਉਸ ਮਹਾਨ ਯੋਧੇ ਨੇ ਉਹ ਕਾਰਜ ਕੀਤੇ ਕਿ ਸਿੱਖ ਇਤਿਹਾਸ ਵਿਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਇਹੋ ਜਿਹੇ ਗੁਰਸਿੱਖਾਂ ਦੀਆਂ ਜੀਵਨੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਰਾਹ ਰੌਸ਼ਨ ਕਰਦੀਆਂ ਰਹਿਣਗੀਆਂ ਤੇ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ ਐਂਵੇ ਹੀ ਤਾਂ , ‘ਇੰਡੀਆ ਟੂਡੇ’ ਵਰਗੇ ਮੈਗਜ਼ੀਨਾਂ ਨੇ ਨਹੀ ਲਿਖਿਆ ਕਿ ਬਾਈ ਸੁਖਦੇਵ ਸਿੰਘ ਬੱਬਰ 1978 ਤੋਂ ਸਭ ਤੋਂ ਪ੍ਰਮੁਖ ਜੁਝਾਰੂ ਸੀ

ਬਚਪਨ
ਸਤਿਕਾਰਯੋਗ ਮਾਤਾ ਹਰਨਾਮ ਕੌਰ ਤੇ ਸਤਿਕਾਰਯੋਗ ਪਿਤਾ . ਜਿੰਦ ਸਿੰਘ ਦੇ ਗ੍ਰਹਿ 9 ਅਗਸਤ 1955 ਨੂੰ ਪੈਦਾ ਹੋਏ ਪੁੱਤਰ ਦਾ ਨਾਂ ਜਦ ਸੁਖਦੇਵ ਸਿੰਘ ਰੱਖਿਆ ਗਿਆ ਸੀ ਤਾਂ ਓਦੋਂ ਕੀਹਨੂੰ ਖ਼ਿਆਲ ਸੀ ਕਿ ਘਰਦਿਆਂ ਦਾ ਲਾਡਲਾ ‘ਸੁੱਖਾ’ ਇੱਕ ਇਤਿਹਾਸਕ ਵਿਅਕਤੀ ਹੋ ਨਿੱਬੜੇਗਾ? ਉਹਨਾਂ ਦਾ ਪਿੰਡ ਦਾਸੂਵਾਲ ਪੱਟੀ ਤੋਂ ਖੇਮਕਰਨ ਵਾਲੀ ਸੜਕ ਦੇ ਉਂਤੇ ਸਥਿਤ ਹੈ ਤਿੰਨ ਭਰਾਵਾਂ ਸ. ਅੰਗਰੇਜ਼ ਸਿੰਘ, . ਰਸਾਲ ਸਿੰਘ, . ਮਹਿਲ ਸਿੰਘ ਤੇ ਤਿੰਨ ਭੈਣਾਂ ਬੀਬੀ ਗੁਰਚਰਨ ਕੌਰ, ਬੀਬੀ ਜੀਤ ਕੌਰ ਤੇ ਬੀਬੀ ਸਵਰਨ ਕੌਰ ਦੇ ਇਸ ਪਰਿਵਾਰ ਵਿਚ ਖੇਡਦਿਆਂ-ਮੱਲਦਿਆਂ ਸੁਖਦੇਵ ਸਿੰਘ ਸਕੂਲੇ ਪੜ੍ਹਨ ਲਾਇਆ ਗਿਆ ਖੇਤੀਬਾੜੀ ਵਾਲੇ ਪਰਿਵਾਰਾਂ ਦੇ ਮੁੰਡੇ ਆਮ ਕਰਕੇ ਓਹਨੀਂ ਦਿਨੀਂ ਪੜ੍ਹਨ-ਲਿਖਣ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਸੁਖਦੇਵ ਸਿੰਘ ਜਮਾਤਾਂ ਪਾਸ ਕਰ ਗਿਆ ਉਹਨਾਂ ਦਿਨਾਂ ਦੇ ਹਿਸਾਬ ਨਾਲ ਇਹ ਵੀ ਬੜੀ ਵੱਡੀ ਗੱਲ ਸੀ
ਬਚਪਨ ਤੋਂ ਹੀ ਉਹਨਾਂ ਦੀਆਂ ਆਦਤਾਂ ਅਵੱਲੀਆਂ ਸਨ ਕਦੇ ਕਬੱਡੀ ਖੇਡਣ ਲੱਗ ਜਾਣਾ ਤੇ ਸਰੀਰ ਕਮਾਉਣ ਦੀ ਜਿੱਦ ਫੜ ਲੈਣੀ, ਅਖੈ ਮੈਂ ਭਲਵਾਨ ਬਣੂੰਗਾ ਮਾਪਿਆਂ ਤੇ ਭੈਣਾਂ-ਭਰਾਵਾਂ ਨੇ ਉਹਦੀਆਂ ਇਹਨਾਂ ਗੱਲਾਂ ਦਾ ਸਵਾਦ ਲੈਣਾ ਘਰ ਖਾਣ-ਪੀਣ ਨੂੰ ਖੁੱਲ੍ਹਾ ਸੀ, ਦਿਨਾਂ ਵਿਚ ਸੁੱਖਾ’ ਗੱਭਰੂ ਹੋ ਗਿਆ ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਕੇ ਉਸ ਨੇ ਨਿਸ਼ਾਨਾ ਪਕਾ ਲਿਆ
ਪਰਿਵਾਰ ਵਿੱਚੋਂ ਗੁਰਸਿੱਖੀ ਦਾ ਰੰਗ ਚੜ੍ਹ ਗਿਆ ਕਈ ਵਾਰ ਉਹ ਇਹੋ ਜਿਹੀਆਂ ਗੱਲਾਂ ਪੁੱਛਦੇ ਕਿ ਚੰਗੇ ਸੁਲਝੇ ਹੋਏ ਵੀ ਦੰਗ ਰਹਿ ਜਾਂਦੇ ਵੱਡਾ ਭਾਈ ਅੰਗਰੇਜ਼ ਸਿੰਘ ਨੇਤਰਹੀਣ ਸੀ, ਜਿਸ ਨਾਲ਼ ਉਸ ਦੀ ਜ਼ਿਆਦਾ ਦਿਲ ਦੀ ਸਾਂਝ ਸੀ ਦੂਜਾ ਭਰਾ ਸ. ਮਹਿਲ ਸਿੰਘ ਏਅਰ ਫੋਰਸ ਵਿਚ ਸੀ ਉਸ ਨੇ ਜਦ ਵੀ ਆਉਣਾ ਤਾਂ ਸੁਖਦੇਵ ਸਿੰਘ ਨੇ ਉਸ ਦੇ ਕੋਲੋਂ ਫ਼ੌਜੀਆਂ ਦੀਆਂ ਗੱਲਾਂ ਪੁੱਛੀ ਜਾਣੀਆਂ ਹਰ ਇਕ ਨੇ ਕਹਿਣਾ- ‘ਸੁੱਖਾ ਸਿੰਹਾਂ! ਤੂੰ ਤਾਂ ਖੜਕੇ-ਦੜਕੇ ਵਾਲੀਆਂ ਗੱਲਾਂ ਕਰਦਾ ਹੈ…।’
ਅਖੰਡ ਕੀਰਤਨੀ ਜਥਾ
20 ਸਾਲ ਦੇ ਜਵਾਨ ਉਮਰ ਦੇ ਭਾਈ ਸੁਖਦੇਵ ਸਿੰਘ ਦੇ ਮਨ ਵਿਚ ਸਿੱਖੀ ਦਾ ਪਿਆਰ ਠਾਠਾਂ ਮਾਰਦਾ ਸੀ ਉਹਨਾਂ ਨੂੰ ਗੁਰਮਤਿ ਦੇ ਸਿਧਾਂਤਾਂ ‘ਤੇ ਪਹਿਰਾ ਦੇਣਾ ਤੇ ਸਿੱਖੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਬਹੁਤ ਚੰਗਾ ਲੱਗਦਾ ਸੀ ਉਹਨਾਂ ਦੀ ਸੰਗਤ ਵੀ ਇਹੋ ਜਿਹੇ ਪੰਥਕ ਦਰਦ ਨਾਲ਼ ਭਰੇ ਗੁਰਸਿੱਖਾਂ ਨਾਲ ਹੋ ਗਈ
1976 ਵਿਚ ਸੁਖਦੇਵ ਸਿੰਘ ਦਾ ਮੇਲ ਭਾਈ ਫ਼ੌਜਾ ਸਿੰਘ ਨਾਲ ਹੋਇਆ, ਜੋ ਨਾਮ-ਬਾਣੀ ਤੇ ਬੰਦਗੀ ਵਾਲੇ ਸੂਰਬੀਰ ਸਨ ਤੇ ਧਰਮ ਦੇ ਵੈਰੀਆਂ ਖ਼ਿਲਾਫ਼ ਜੂਝਣ ਦਾ ਚਾਓ ਰੱਖਦੇ ਸਨ ਭਾਈ ਫ਼ੌਜਾ ਸਿੰਘ ਦੇ ਜੀਵਨ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਭਾਈ ਫ਼ੌਜਾ ਸਿੰਘ ਨੇ ਪੰਥ ਦੋਖੀਆਂ ਨੂੰ ਸੋਧਣ ਲਈ 1973 ਤੋਂ ਹੀ ‘ਦੁਸ਼ਟ ਮਾਰੂ ਖ਼ਾਲਸਾ ਦਲ’ ਬਣਾ ਕੇ ਸਰਗਰਮੀਆਂ ਅਰੰਭੀਆਂ ਹੋਈਆਂ ਸਨ ਇਸ ਜਥੇਬੰਦੀ ਨੇ ਕਈ ਥਾਂਈਂ ਸਿੱਖੀ ਦੇ ਵੈਰੀਆਂ ਨਾਲ ਟੱਕਰ ਲਈ, ਜਿਸ ਕਰਕੇ ਭਾਈ ਸਾਹਿਬ ਗ੍ਰਿਫ਼ਤਾਰ ਵੀ ਹੋਏ ਤੇ ਜੇਲ੍ਹ ਵੀ ਗਏ, ਪਰ ਉਹਨਾਂ ਨੇ ਗੁਰੁ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਨੂੰ ਕਦੇ ਬਖ਼ਸ਼ਿਆ ਨਹੀਂ ਸੀ ਖ਼ਾਸ ਕਰਕੇ ਨਰਕਧਾਰੀਆਂ ਨਾਲ ਅਕਸਰ ਹੀ ਟੱਕਰ ਲੱਗ ਜਾਂਦੀ ਸੀ
1977 ਵਿਚ ਭਾਈ ਫ਼ੌਜਾ ਸਿੰਘ ਨੇ ਆਪਣੇ ਪਿੰਡ ਮੰਮੀਆਂ ਰੰਗਾ ਚੱਕ/ਗਜਨੀਪੁਰ ਵਿਖੇ ਰਾਵੀ ਦਰਿਆ ਕਿਨਾਰੇ ਖ਼ਾਲਸਾ ਫ਼ਾਰਮ ਬਣਾ ਕੇ ਨਾਮ-ਸਿਮਰਨ, ਕੀਰਤਨ ਤੇ ਗਤਕੇ ਦੀ ਸਿਖਲਾਈ ਲਈ ਕੈਂਪ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਿੱਥੇ ਸਿੰਘ-ਸਿੰਘਣੀਆਂ ਨੂੰ ਹਰ ਤਰੀਕੇ ਨਾਲ਼ ਧਰਮ ਵਿਚ ਪ੍ਰਪੱਕ ਕੀਤਾ ਜਾਂਦਾ ਸੀ ਕੈਂਪ ਵਿਚ ਹੋਈ ਰੈਣ ਸਬਾਈ ਕੀਰਤਨ ਦੌਰਾਨ ਅੰਮ੍ਰਿਤ ਸੰਚਾਰ ਸਮਾਗਮ ਵਿਚ ਭਾਈ ਸੁਖਦੇਵ ਸਿੰਘ ਨੇ ਖੰਡੇ-ਬਾਟੇ ਦੀ ਪਾਹੁਲ ਲਈ ਕੈਂਪ ਦੌਰਾਨ ਭਾਈ ਸੁਖਦੇਵ ਸਿੰਘ ਨੇ ਬੜੀ ਸਰਗਰਮੀ ਨਾਲ਼ ਹਾਜ਼ਰੀ ਭਰੀ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਹੀ ਉਹਨਾਂ ਦਾ ਮੇਲ ਭਾਈ ਅਨੋਖ ਸਿੰਘ ਸੂਬਾ ਵੜਿੰਗ ਤੇ ਭਾਈ ਸੁਲੱਖਣ ਸਿੰਘ ਵੈਰੋਵਾਲ਼ ਜ਼ਿਲ੍ਹਾ ਅੰਮ੍ਰਿਤਸਰ ਵਰਗੇ ਗੁਰਸਿੱਖਾਂ ਨਾਲ ਹੋਇਆ ਭਾਈ ਸੁਰਿੰਦਰ ਸਿੰਘ ਨਾਗੋਕੇ ਦੇ ਭਤੀਜੇ ਭਾਈ ਬਲਵਿੰਦਰ ਸਿੰਘ ਨਾਗੋਕੇ ਨਾਲ ਤਾਂ ਆਪ ਦਾ ਨਿੱਜੀ ਪ੍ਰੇਮ ਪੈ ਗਿਆ ਇਸ ਮੇਲ-ਮਿਲਾਪ ਵਿੱਚੋਂ ਉਹਨਾਂ ਦੀ ਜੁਝਾਰੂ ਬਿਰਤੀ ਹੋਰ ਵੀ ਨਿੱਖਰ ਆਈ ਭਾਈ ਸੁਖਦੇਵ ਸਿੰਘ ਨੂੰ ਅਖੰਡ ਕੀਰਤਨੀ ਜਥੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਲਿਖੀਆਂ ਕਿਤਾਬਾਂ ਖ਼ਾਸ ਕਰਕੇ ‘ਜੇਲ੍ਹ-ਚਿੱਠੀਆਂ’ ਪੜ੍ਹਨ ਦਾ ਬੜਾ ਸ਼ੌਕ ਸੀ ‘ਪੀਪਲਜ਼ ਫਾਈਟ ਅਗੇਂਸਟ ਦਾ ਬ੍ਰਿਟਿਸ਼’ ਵੀ ਉਹ ਬੜੇ ਗਹੁ ਨਾਲ ਪੜ੍ਹਦੇ ਸੀ

ਸਿੱਖੀ ਦੇ ਵੈਰੀ ਨਕਲ਼ੀ ਨਿਰੰਕਾਰੀ
ਦਸਮੇਸ਼ ਪਿਤਾ ਖ਼ਾਲਸਾ ਪੰਥ ਨੂੰ ਹੁਕਮ ਕਰ ਗਏ ਹਨ ਕਿ ਅੱਗੇ ਤੋਂ ਗੁਰੂ ਗਰੰਥ ਸਾਹਿਬ ਹੀ ਗੁਰੂ ਹੋਣਗੇ ਖ਼ਾਲਸਾ ਪੰਥ, ‘ਗੁਰੂ ਮਾਨਿਓ ਗਰੰਥ’ ਦੇ ਸਿਧਾਂਤ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਆਪਣਾ ਫ਼ਰਜ਼ ਸਮਝਦਾ ਹੈ ਸ਼ਬਦ-ਗੁਰੂ ਦੇ ਸ਼ਰੀਕ, ਬ੍ਰਾਹਮਣਵਾਦੀ, ਪੰਥ-ਦੋਖੀਆਂ ਦੀ ਸਦਾ ਹੀ ਰੀਝ ਰਹੀ ਹੈ ਕਿ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਨਾਲ਼ੋਂ ਤੋੜ ਕੇ ਬੰਦਿਆਂ ਦੇ ਚੇਲੇ ਬਣਾਇਆ ਜਾਵੇ ਇਸੇ ਕਰਕੇ ਹਰ ਹਕੂਮਤ ਨੇ ਦੇਹਧਾਰੀ ਗੁਰੂ-ਡੰਮ ਨੂੰ ਡੱਟ ਕੇ ਹਮਾਇਤ ਦਿੱਤੀ ਹੈ 1947 ਤੋਂ ਬਾਅਦ ਦਿੱਲੀ ਦਰਬਾਰ ਨੇ ਪੰਥ-ਵਿਰੋਧੀ ਸ਼ਕਤੀਆਂ ਨੂੰ ਹਿੱਕ ਠੋਕ ਕੇ ਸ਼ਹਿ ਦੇਣ ਦੀ ਨੀਤੀ ਧਾਰਨ ਕੀਤੀ ਹੋਈ ਸੀ ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਸਿੱਖੀ ਖ਼ਿਲਾਫ਼ ਐਹੋ ਜਿਹੇ ਡੇਰਿਆਂ ਵਿਚ ਆਪਣੇ ਏਜੰਟ ਬਿਠਾ ਕੇ ਪੰਥ ਵਿਰੋਧੀ ਸਰਗਰਮੀਆਂ ਕਰਦੀਆਂ ਹੀ ਰਹਿੰਦੀਆਂ ਹਨ ਇਸ ਕੰਮ ਲਈ ਏਜੰਸੀਆਂ ਨੂੰ ਖੁੱਲ੍ਹੇ ਦਿਲ ਨਾਲ ਪੈਸਾ ਦਿੱਤਾ ਜਾਂਦਾ ਹੈ ਪੰਜਾਬ ਵਿਚ ਕੋਈ ਵੀ ਸਰਕਾਰ ਹੋਵੇ, ਉਹਨੇ ਇਹਨਾਂ ਸਰਕਾਰੀ ਚਾਲਾਂ ਅਨੁਸਾਰ ਦੇਹਧਾਰੀ ਗੁਰੂ-ਡੰਮੀਆਂ ਦਾ ਸਾਥ ਦੇਣਾ ਹੁੰਦਾ ਹੈ ਤੇ ਏਜੰਸੀਆਂ ਦੇ ਇਹਨਾਂ ਏਜੰਟਾਂ ਦਾ ਵਿਰੋਧ ਕਰਨ ਵਾਲੇ ਗੁਰਸਿੱਖਾਂ ਖ਼ਿਲਾਫ਼ ਕਾਰਵਾਈ ਕਰਨੀ ਹੁੰਦੀ ਹੈ
ਸਿਰਸੇ, ਬਿਆਸ, ਭਨਿਆਰੇ, ਭੈਣੀ, ਨੂਰਮਹਿਲ ਆਦਿਕ ਅਨੇਕਾਂ ਥਾਂਵਾਂ ‘ਤੇ ਏਜੰਸੀਆਂ ਦੇ ਇਹ ਏਜੰਟ ਅੱਡੇ ਬਣਾਈ ਬੈਠੇ ਹਨ ਜਿਨ੍ਹਾਂ ਨੂੰ ਦਿੱਤੇ ਹੋਏ ਟਾਈਮ ‘ਤੇ ਆਪਣੀ ਸਿੱਖੀ ਵਿਰੋਧੀ ਕੋਈ ਇਹੋ ਜਿਹੀ ਕਾਰਵਾਈ ਕਰਕੇ ਵਿਖਾਉਣੀ ਪੈਂਦੀ ਹੈ, ਜਿਸ ਨਾਲ ਸਿੱਖ ਨੌਜਵਾਨ ਭੜਕਣ ਤੇ ਸਰਕਾਰ ਉਹਨਾਂ ਗੁਰਸਿੱਖਾਂ ਉਂਤੇ ਜਬਰ ਕਰ ਸਕੇ ਵਾਰ-ਵਾਰ, ਵੱਖ-ਵੱਖ ਡੇਰਿਆਂ ਨਾਲ਼ ਟੱਕਰ ਲਵਾ ਕੇ ਸਿੱਖਾਂ ਨੂੰ ਇਹ ਮੱਤ ਦਿੱਤੀ ਜਾ ਰਹੀ ਹੈ ਕਿ ਸਿੱਖੀ ਲਈ ਲੜਨ-ਮਰਨ ਦਾ ਕੋਈ ਲਾਭ ਨਹੀਂ ਕਿਉਂਕਿ ਸਰਕਾਰ ਨੇ ਕੋਈ ਵਾਹ ਨਹੀਂ ਚੱਲਣ ਦੇਣੀ ਜਿਹੜਾ ਕੋਈ ਡੇਰੇਦਾਰ, ਜਿੰਨੇ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਨਾਲੋਂ ਤੋੜ ਕੇ ਆਪਣੀ ਝੋਲ਼ੀ ਵਿਚ ਪਾ ਲੈਂਦਾ ਹੈ, ਉਹ ਟੁੱਟਦੇ ਤਾਂ ਸਿੱਖਾਂ ਵਿੱਚੋਂ ਹੀ ਹਨ ਇੰਞ ਸਿੱਖੀ ਦੇ ਖ਼ਰਬੂਜ਼ੇ ਦੀਆਂ ਫਾੜੀਆਂ ਕਰਕੇ ਸਿੱਖੀ ਨੂੰ ਕਮਜ਼ੋਰ ਕੀਤਾ ਜਾ ਇਹਾ ਹੈ ਜਿਹੜੇ ਡੇਰੇਦਾਰਾਂ ਦੇ ਗੇੜ ਵਿੱਚ ਫਸ ਜਾਂਦੇ ਹਨ, ਉਹ ਸਿੱਖੀ ਤੋਂ ਟੁੱਟ ਜਾਂਦੇ ਹਨ, ਜਿਹੜੇ ਇਸ ਪਖੰਡ ਦਾ ਵਿਰੋਧ ਕਰਦੇ ਹਨ, ਉਹ ਜੇਲ੍ਹਾਂ ਜਾਂ ਸ਼ਹੀਦੀਆਂ ਦੇ ਰਾਹ ਪੈ ਜਾਂਦੇ ਹਨ ਹਕੂਮਤ ਦੇ ਦੋਹੀਂ ਹੱਥੀਂ ਲੱਡੂ ਹਨ ਜੇ ਸਿੱਖੀ ਖ਼ਿਲਾਫ਼ ਬਕਵਾਸ ਕਰਨ ਵਾਲੇ ਇਹਨਾਂ ਡੇਰਿਆਂ ਦੇ ਚੇਲੇ ਮਾਰੇ ਜਾਣ ਤਾਂ ਵੀ ਸਿੱਖ ਪਰਿਵਾਰਾਂ ਦੇ ਹੀ ਬੰਦੇ ਮਰੇ ਤੇ ਜੇ ਮਾਰਨ ਵਾਲੇ ਫੜੇ ਜਾਣ ਤਾਂ ਵੀ ਸਿੱਖ ਹੀ ਫਾਂਸੀਆਂ ‘ਤੇ ਚੜ੍ਹਨਗੇ ਇੰਞ ਹਕੂਮਤ ਨੇ ਸਿੱਖੀ ਨੂੰ ਮਾਰਨ ਲਈ ਬੜਾ ਕਸੂਤਾ ਜਾਲ਼ ਬੁਣਿਆ ਹੋਇਆ ਹੈ ਖ਼ਾਲਿਸਤਾਨ ਹੀ ਇਸ ਜਾਲ਼ ਤੋਂ ਸਾਨੂੰ ਬਚਾ ਸਕਦਾ ਹੈ
1947 ਤੋਂ ਹੁਣ ਤਕ ਦਾ ਤਜਰਬਾ ਸਾਡੇ ਸਾਹਮਣੇ ਹੈ ਕਿ ਅਸੀਂ ਕੀ ਤੋਂ ਕੀ ਬਣਗੇ? ਅੱਜ ਕਹਿਣ ਨੂੰ ਸਿੱਖਾਂ ਦੀ ਗਿਣਤੀ 2 ਕਰੋੜ ਤੋਂ ਉੇਂਪਰ ਹੈ, ਪਰ ਗੁਰਮਤਿ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਕਿੰਨੇ ਕੁ ਹਨ? 75% ਤੋਂ ਉਂਤੇ ਸਾਡੀ ਕੌਮ ਡੇਰੇਦਾਰਾਂ, ਦੇਹਧਾਰੀਆਂ ਗੁਰੂਆਂ, ਆਰ.ਐਸ.ਐਸ. ਤੇ ਏਜੰਸੀਆਂ ਦੇ ਫ਼ੈਲਾਏ ਹੋਰ ਮੱਕੜ-ਜਾਲ਼ਾਂ ਵਿੱਚ ਫਸ ਕੇ ਸ਼ਬਦ-ਗੁਰੂ ਤੇ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਹੋ ਚੁੱਕੀ ਹੈ ਜਿੰਨਾ ਵੱਧ ਸਮਾਂ ਅਸੀਂ ਇਸ ਮੁਲਕ ਵਿਚ ਗ਼ੁਲਾਮ ਰਹਾਂਗੇ, ਓਨਾ ਹੀ ਸਾਡਾ ਸਿੱਖੀ ਦਾ ਨੁਕਸਾਨ ਹੋਵੇਗਾ ਅੱਜ ਸਾਡੇ ਨੌਜਵਾਨਾਂ ਨੂੰ ਕੋਈ ਧੱਕੇ ਨਾਲ਼ ਪਤਿਤ ਜਾਂ ਨਸ਼ਈ ਨਹੀਂ ਕਰਦਾ, ਕੋਈ ਧੱਕੇ ਨਾਲ ਸਿੱਖੀ ਤੋਂ ਦੂਰ ਨਹੀਂ ਕਰਦਾ ਬੱਸ ਮਾਹੌਲ ਹੀ ਐਹੋ ਜਿਹਾ ਬਣਾ ਦਿੱਤਾ ਗਿਆ ਹੈ ਕਿ ਸਿੱਖਾਂ ਦੇ ਬੱਚੇ-ਬੱਚੀਆਂ ਸਿੱਖੀ ਤੋਂ ਬਾਗੀ ਹੋ ਜਾਣ ਸਿੱਖੀ ਖ਼ਿਲਾਫ਼ ਸਰਗਰਮ ਹਰ ਵਿਅਕਤੀ, ਸੰਸਥਾ ਤੇ ਵਿਚਾਰਧਾਰਾ ਨੂੰ ਹਕੂਮਤੀ ਏਜੰਸੀਆਂ ਦੀ ਮਦਦ ਹਾਸਲ ਹੈ ਨਕਲ਼ੀ ਨਿਰੰਕਾਰੀ ਵੀ ਹਕੂਮਤ ਦੀ ਸ਼ਹਿ ‘ਤੇ ਚੱਲਣ ਵਾਲਾ ਇੱਕ ਇਹੋ ਜਿਹਾ ਹੀ ਪਰਪੰਚ ਹੈ, ਜਿਸ ਦਾ ਮੁੱਖ ਮਕਸਦ ਸਿੱਖਾਂ ਨੂੰ ਗੁੰਮਰਾਹ ਕਰ ਕੇ, ਦੇਹਧਾਰੀ ਗੁਰੂ-ਡੰਮ ਦੇ ਗਧੀ-ਗੇੜ ਵਿਚ ਉਲਝਾਉਣਾ ਹੈ
ਜਦੋਂ ਗੁਰਬਚਨ ਸਿੰਘ ਨਾਂ ਦਾ ਗਲੀਜ਼-ਕੀੜਾ ਇਸ ਨਰਕਧਾਰੀ ਪਰਪੰਚ ਦਾ ਮੁਖੀ ਬਣਿਆ, ਤਾਂ ਉਸ ਨੇ ਪਹਿਲੇ ਮੁਖੀਆਂ ਨਾਲੋਂ ਨੰਗਾ-ਚਿੱਟਾ ਹੋ ਕੇ ਸਿੱਖੀ ਖ਼ਿਲਾਫ਼ ਭੰਡੀ-ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਦਰਬਾਰ ਦੀ ਖੁੱਲ੍ਹਮ-ਖੁੱਲ੍ਹੀ ਸ਼ਹਿ ਉਂਤੇ ਗੁਰਬਚਨੇ ਨੇ ਸਿੱਖੀ ਸਿਧਾਂਤਾਂ ਦੀ ਖਿੱਲੀ ਉਡਾਉਣੀ ਸ਼ੁਰੂ ਕਰ ਦਿੱਤੀ ਕਦੇ ਉਹ ਦਸਮੇਸ਼ ਪਿਤਾ ਦੀ ਬਰਾਬਰੀ ਕਰਦਾ ਹੋਇਆ, ਪੰਜ ਪਿਆਰੇ ਸਾਜਣ ਦਾ ਮਜ਼ਾਕ ਉਡਾਉਣ ਲਈ ਸੱਤ ਸਿਤਾਰੇ’ ਸਾਜਣ ਦਾ ਪਖੰਡ ਕਰਦਾ ਕਦੇ ਆਪਣੀ ਲਿਖਵਾਏ ਗਰੰਥ ‘ਅਵਤਾਰ ਬਾਣੀ’ ਨੂੰ ਗੁਰਬਾਣੀ ਦੇ ਤੁਲ ਦੱਸਦਾ ਕਦੇ ਗੁਰਬਾਣੀ ਦੀ ਮਨਮਤੀ ਵਿਆਖਿਆ ਕਰਦਾ ਸਿੱਖ ਸਿਧਾਂਤਾਂ, ਸਿੱਖ ਮਰਿਆਦਾ ਤੇ ਪਰੰਪਰਾਵਾਂ ਬਾਰੇ ਹਲਕੀਆਂ ਤੇ ਦਿਲ ਦੁਖਾਉਣ ਵਾਲ਼ੀਆਂ ਟਿੱਪਣੀਆਂ ਕਰਨਾ ਉਸ ਦਾ ਸ਼ੁਗਲ ਸੀ ਗੁਰਬਾਣੀ ਨੂੰ ਤੋੜ-ਮਰੋੜ ਕੇ ਬੇਅਦਬੀ ਕਰਨੀ, ਉਹਦਾ ਨਿੱਤ ਦਾ ਕੰਮ ਸੀ ਉਹ ਗੁਰਬਾਣੀ ਦੀ ਤੁਕਾਂ ਆਪਣੇ ‘ਤੇ ਢੁਕਾਉਂਦਾ ਸੀ ਜੇ ਗੁਰਬਾਣੀ ਵਿਚ ਦਰਜ ਹੈ- ‘ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ’ ਤਾਂ ਗੁਰਬਚਨੇ ਨੇ ਖ਼ੁਦ ਨੂੰ 11 ਲੱਖ ਦੇ ਨੋਟਾਂ ਨਾਲ ਤੋਲਣ ਦਾ ਪਖੰਡ ਕੀਤਾ ਤੇ ਕੰਡੇ ਉਂਤੇ ਗੁਰਬਾਣੀ ਨੂੰ ਵਿਗਾੜ ਕੇ ਲਿਖਵਾਇਆ- ‘ਆਪੇ ਕੰਡਾ ਤੋਲ ਤਰਾਜੂ ਆਪੇ ਤੋਲਣਹਾਰਾ’

ਆਪਣੇ ਚੇਲਿਆਂ ਤੇ ਚੇਲੀਆਂ ਨੂੰ ਗੁਰੂ ਪਰਿਵਾਰ ਦੇ ਤੇ ਭਾਈ ਗੁਰਦਾਸ ਆਦਿਕ ਸਤਿਕਾਰਤ ਗੁਰਸਿੱਖਾਂ ਦੇ ਨਾਂ ਦੇਣ ਦੇ ਨਾਲ਼-ਨਾਲ਼ ਉਹ ਗੁਰਧਾਮਾਂ, ਗੁਰਬਾਣੀ ਤੇ ਸਿੱਖ ਵਿਚਾਰਧਾਰਾ ਦਾ ਐਨੇ ਭੱਦੇ ਤਰੀਕੇ ਨਾਲ਼ ਮਜ਼ਾਕ ਉਡਾਉਂਦਾ ਕਿ ਹੁਣ ਵੀ ਉਸ ਦੀਆਂ ਲਿਖਤਾਂ ਪੜ੍ਹ ਕੇ ਖ਼ੂਨ ਖੌਲ਼ਦਾ ਹੈ ਅਸੀਂ ਉਸ ਦੀਆਂ ਸਿੱਖੀ ਵਿਰੋਧੀ ਲਿਖਤਾਂ ਛਾਪ ਕੇ ਪਾਪਾਂ ਦੇ ਭਾਗੀ ਨਹੀਂ ਬਣਨਾ ਚਾਹੁੰਦੇ, ਪਰ ਜਿਹੜੇ ਸਮਝਦੇ ਹਨ ਕਿ ਨਰਕਧਾਰੀਆਂ ਨੇ ਸ਼ਾਇਦ ਕੋਈ ਐਡੀ ਗੱਲ ਨਹੀਂ ਸੀ ਕੀਤੀ, ਉਹਨਾਂ ਨੂੰ ਦਿਖਾ ਵੀ ਸਕਦੇ ਹਾਂ ਇਹ ਸਮਝੋ ਕਿ ਜੋ ਕੁਝ ਅੱਜ-ਕੱਲ੍ਹ ਸਿਰਸੇ ਵਾਲਾ ਸਿੱਖੀ ਤੇ ਸਿੱਖਾਂ ਖ਼ਿਲਾਫ਼ ਕਰਦਾ ਹੈ, ਓਹੀ ਕੁਝ ਗੁਰਬਚਨਾ ਕਰਦਾ ਸੀ ਜਿਵੇਂ ਸਿਰਸੇ ਵਾਲੇ ਨੇ ਦਸਮੇਸ਼ ਪਿਤਾ ਦਾ ਸ੍ਵਾਂਗ ਬਣਾਇਆ ਇਵੇਂ ਹੀ ਗੁਰਬਚਨਾ ਕਰਦਾ ਸੀ ਇਵੇਂ ਹੀ ਗੁਰਬਾਣੀ ਦੀ ਬੇਅਦਬੀ ਕਰਦਾ ਸੀ ਇਹਦੇ ਵਾਂਗੂ ਹੀ ਬਾਦਲਕੇ ਉਹਦੀ ਪਿੱਠ ‘ਤੇ ਸਨ ਇਸ ਨੂੰ ਦਿੱਲੀ ਦਾ ਥਾਪੜਾ ਸੀ, ਉਹਨੂੰ ਵੀ ਸੀ ਇਹਦਾ ਵਿਰੋਧ ਕਰਨ ਵਾਲੇ ਸਿੰਘਾਂ ਨੂੰ ਬਾਦਲ ਜਿਵੇਂ ਜੇਲ੍ਹਾਂ ਵਿਚ ਬੰਦ ਕਰਦਾ ਹੈ, ਓਦੋਂ ਵੀ ਇਹੀ ਕੁਝ ਕਰਦਾ ਸੀ ਇਹਦੇ ਵਾਂਗ ਸਿੰਘਾਂ ਨੇ ਉਹਦੇ ਉਂਤੇ ਕਈ ਹਮਲੇ ਕੀਤੇ ਸਨ ਖੈਰ!
ਕਹਿੰਦੇ ਕਹਾਉਂਦੇ ਅਫ਼ਸਰ ਗੁਰਬਚਨੇ ਨਰਕਧਾਰੀ ਦੇ ਸਮਰਥਕ/ਚੇਲੇ ਸਨ ਪੰਜਾਬ ਵਿਚ ਤਾਂ ਹਰ ਕੋਈ ਸਮਝਣ ਲੱਗ ਪਿਆ ਕਿ ਜੇ ਸਰਕਾਰੀ ਨੌਕਰੀ ਲੈਣੀ ਹੈ ਤੇ ਤਰੱਕੀ ਕਰਨੀ ਹੈ ਤਾਂ ਨਿਰੰਕਾਰੀ ਬਣ ਜਾਓ, ਕਿਉਂਕਿ ਪੰਜਾਬ ਦੇ ਮੁੱਖ ਸਕੱਤਰ ਹਰਦੇਵ ਸਿੰਘ ਛੀਨਾ ਦੇ ਅਸਰ ਹੇਠ ਮਲਕੀਤ ਸਿੰਘ ਕੈਲ਼ੇ, ਅਮਰੀਕ ਸਿੰਘ ਤੇ ਨਿਰੰਜਨ ਸਿੰਘ ਵਰਗੇ ਅਨੇਕਾਂ ਅਫ਼ਸਰ ਨਿਰੰਕਾਰੀ ਬਣ ਗਏ ਸਨ
1972 ਵਿਚ ਇਕ ਨਰਕਧਾਰੀਆ ਪੱਟੀ ਸ਼ਹਿਰ ਵਿਚ ਕਲਗ਼ੀਆਂ ਵਾਲੇ ਪਾਤਸ਼ਾਹ ਵਰਗਾ ਬਾਣਾ ਪਾ ਕੇ, ਪਾਲਕੀ ਵਿਚ ਬਹਿ ਗਿਆ, ਉਂਤੇ ਛਤਰ-ਚੌਰ ਕਰਵਾ ਲਏ ਤੇ ਘੋਨ-ਮੋਨੇ ਪੰਜ ਮੁੰਡਿਆਂ ਨੂੰ ‘ਪੰਜ ਪਿਆਰੇ’ ਕਹਿਣ ਲੱਗਾ ਓਦੋਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਉਸ ਦੀ ਐਸੀ ਖੁੰਬ ਠੱਪੀ ਕਿ ਗੁਰਬਚਨੇ ਨੂੰ ਜਦ ਪਤਾ ਲੱਗਾ ਕਿ ਅੱਗਿਓਂ ਜੁੱਤੀਆਂ ਪੈਣ ਦਾ ਖ਼ਤਰਾ ਹੈ, ਉਹ ਰਾਹ ਵਿੱਚੋਂ ਹੀ ਪਰਤ ਗਿਆ ਇਸ ਤੋਂ ਅੱਗੇ-ਪਿੱਛੇ ਬੜੀ ਵਾਰ ਪੰਜਾਬ ਵਿਚ ਸਿੱਖਾਂ ਨੇ ਨਰਕਧਾਰੀਆਂ ਦੀਆਂ ਪੰਥ ਵਿਰੋਧੀ ਹਰਕਤਾਂ ਦਾ ਵਿਰੋਧ ਕੀਤਾ ਪਰ ਉਹਨਾਂ ਨੂੰ ਸਰਕਾਰ ਦੀ ਸ਼ਹਿ ਸੀ, ਉਹ ਕਿਸੇ ਨੂੰ ਕੀ ਸਮਝਦੇ ਸੀ?
ਗੁਰਦਾਸਪੁਰ ਦਾ ਡੀ.ਸੀ. ਨਿਰੰਜਨ ਸਿੰਘ ਤਾਂ ਐਡਾ ਕੱਟੜ ਨਰਕਧਾਰੀਆ ਸੀ ਕਿ ਇੱਕ ਵਾਰ ਜਦੋਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਣ ਦਾ ਪ੍ਰੋਗਰਾਮ ਉਲੀਕਿਆ ਤਾਂ ਨਿਰੰਜਨ ਸਿੰਘ ਨੇ ਸੰਤਾਂ ਨੂੰ ਸੁਨੇਹਾ ਭੇਜਿਆ, ‘ਸਵੇਰੇ ਵਜੇ ਤੋਂ ਪਹਿਲਾਂ ਨਗਰ ਕੀਰਤਨ ਲੰਘਾ ਕੇ ਲੈ ਜਿਓ, ਮੈਨੂੰ 9 ਵਜੇ ਤੋਂ ਬਾਅਦ ਸੜਕ ਵਿਹਲੀ ਚਾਹੀਦੀ ਹੈ…
ਅਸਲ ਵਿਚ ਉਸ ਦੇ ਮਨ ਵਿਚ ਜ਼ਹਿਰ ਸੀ ਕਿ ਭਿੰਡਰਾਂਵਾਲੇ ਜਥੇ ਨੇ ਸ੍ਰੀ ਹਰਿਗੋਬਿੰਦਪੁਰ ਵਿਚ ਗੁਰਬਚਨੇ ਦਾ ਠੋਕ ਕੇ ਵਿਰੋਧ ਕੀਤਾ ਸੀ ਤੇ ਐਨਾ ਪ੍ਰਚਾਰ ਕੀਤਾ ਸੀ ਕਿ ਹੁਣ ਗੁਰਬਚਨਾ ਤੇ ਉਸ ਦਾ ਗਿਰੋਹ ਘੁਮਾਣ, ਕਾਦੀਆਂ, ਪਠਾਨਕੋਟ ਇਲਾਕਿਆਂ ਵਿਚ ਵੜਨ ਜੋਗਾ ਨਹੀਂ ਸੀ ਬਹਾਨਾ ਉਸ ਨੇ ਇਹ ਲਾਇਆ ਕਿ ਇਸ ਸੜਕ ਤੋਂ ਦੋ ਮੰਤਰੀਆਂ ਨੇ ਲੰਘਣਾ ਹੈ ਨਿਰੰਜਨ ਸਿੰਘ ਦੇ ਖੋਟੇ ਸੁਭਾਅ ਤੋਂ ਜਾਣੂੰ ਸੰਤ ਕਰਤਾਰ ਸਿੰਘ ਨੇ ਜਵਾਬ ਦਿੱਤਾ- ‘ਮੰਤਰੀਆਂ ਨੂੰ ਕਹਿ ਦਿਓ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਮਹਾਨ ਨਗਰ ਕੀਰਤਨ ਆ ਰਿਹਾ ਹੈ ਤੇ ਦੋਵੇਂ ਮੰਤਰੀ ਸੜਕ ਕਿਨਾਰੇ ਹੋ ਕੇ, ਦੋਵੇਂ ਹੱਥ ਜੋੜ ਕੇ, ਜੋੜੇ ਲਾਹ ਕੇ ਖੜ੍ਹੇ ਹੋ ਜਾਣ ਤੇ ਸੜਕ ਖਾਲ੍ਹੀ ਰੱਖਣ…
ਇਸ ਮਾਹੌਲ ਨੇ ਪੰਥ ਦਰਦੀਆਂ ਨੂੰ ਬੜਾ ਤੰਗ ਕੀਤਾ ਪਿਆ ਸੀ ਅਗਸਤ 1977 ਵਿਚ ਜਦੋਂ ਸੰਤ ਕਰਤਾਰ ਸਿੰਘ ਜੀ ਦਾ ਲੁਧਿਆਣੇ ਦੇ ਬਾਹਰਵਾਰ ਹੋਏ ਐਕਸੀਡੈਂਟ ਮਗਰੋਂ ਅਕਾਲ ਚਲਾਣਾ ਹੋਇਆ, ਓਦੋਂ ਵੀ ਚਰਚਾ ਚੱਲੀ ਸੀ ਕਿ ਸ਼ਾਇਦ ਇਹ ਕੰਮ ਨਰਕਧਾਰੀਆਂ ਤੇ ਹਕੂਮਤ ਦੀ ਮਿਲ਼ੀ-ਭੁਗਤ ਨਾਲ ਹੋਇਆ ਹੈ ਸੰਤ ਜਰਨੈਲ ਸਿੰਘ ਦੇ ਦਮਦਮੀ ਟਕਸਾਲ ਦੇ ਮੁਖੀ ਬਣਨ ਮੌਕੇ ਹਰ ਗੁਰਸਿੱਖ ਸਮਝਦਾ ਸੀ ਕਿ ਹੁਣ ਨਰਕਧਾਰੀਆਂ ਨਾਲ ਡਟ ਕੇ ਟੱਕਰ ਲੈਣੀ ਪਏਗੀ ਪੰਜਾਬ ਵਿਚ ਅਕਾਲੀ ਸਰਕਾਰ ਬਣਨ ਅਤੇ ਕੇਂਦਰ ਵਿਚ ਕਾਂਗਰਸ ਦੇ ਹਾਰ ਜਾਣ ਕਰਕੇ ਵੀ ਕੁਝ ਕੁ ਸਿੱਖਾਂ ਨੂੰ ਵਹਿਮ ਸੀ ਕਿ ਹੁਣ ਸ਼ਾਇਦ ਨਰਕਧਾਰੀਆਂ ਨੂੰ ਠੱਲ੍ਹ ਪਏਗੀ ਪਰ….
1978 ਦੀ ਵਿਸਾਖੀ
13 ਅਪਰੈਲ 1978 ਦੀ ਵਿਸਾਖੀ ਸਿੱਖ ਇਤਿਹਾਸ ਵਿਚ ਇਕ ਬੜੀ ਅਹਿਮ ਤਰੀਕ ਬਣ ਗਈ ਹੈ ਇਸ ਦਿਨ ਅੰਮ੍ਰਿਤਸਰ ਵਿਚ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੇ ਆਪਣੇ-ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ ਖ਼ਾਲਸਾ ਪੰਥ ਨੂੰ ਚਿੜਾਉਣ ਲਈ ਗੁਰਬਚਨੇ ਨਰਕਧਾਰੀ ਨੇ ਇਸ ਵਾਰ ਜਾਣ-ਬੁਝ ਕੇ ਅੰਮ੍ਰਿਤਸਰ ਵਿਚ ਆਪਣਾ ਕੁਫ਼ਰ ਫ਼ੈਲਾਉਣ ਲਈ ਵਿਸਾਖੀ ਵਾਲ਼ਾ ਦਿਨ ਰੱਖਿਆ ਸੀ ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਬੜਾ ਭਾਰੀ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਅੰਮ੍ਰਿਤ ਸਰੋਵਰ ਵਿਚ ਚੁੱਭੇ ਮਾਰ ਕੇ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਤੇ ਦੀਵਾਨ ਹਾਲ ਵਿਚ ਸਜ ਜਾਂਦੀਆਂ ਲੰਗਰ ਹਾਲ ਤੇ ਸਰਾਵਾਂ ਵਿਚ ਗਹਿਮਾ-ਗਹਿਮੀ ਸੀ ਕਿਸੇ ਨੇ ਦੱਸਿਆ ਕਿ ਸ਼ਹਿਰ ਵਿਚ ਨਕਲ਼ੀ ਨਿਰੰਕਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਜਲੂਸ ਕੱਢਿਆ ਹੈ ਤੇ ਗੁਰਬਚਨੇ ਦੀ ਘਰ-ਵਾਲੀ ਕੁਲਵੰਤ ਕੌਰ ਪਾਲਕੀ ਵਿਚ ਬਿਠਾਈ ਹੋਈ ਹੈ ਸੰਗਤਾਂ ਨੇ ਜਦ ਇਸ ਬਾਰੇ ਅਕਾਲੀ ਆਗੂ ਤੇ ਮਾਲ ਮੰਤਰੀ ਜੀਵਨ ਸਿੰਘ ਉਮਰਾਨੰਗਲ਼ ਨਾਲ਼ ਗੱਲ ਕੀਤੀ ਤਾਂ ਉਹਨੇ ਅੱਗੋਂ ਟਕੇ ਵਰਗਾ ਜਵਾਬ ਦੇ ਦਿੱਤਾ- ‘ਨਿਰੰਕਾਰੀਆਂ ਨੇ ਸਰਕਾਰ ਤੋਂ ਮਨਜ਼ੂਰੀ ਲਈ ਹੋਈ ਹੈ…

ਇਹ ਸੁਣ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਬੜਾ ਰੰਜ਼ ਹੋਇਆ ਤੇ ਉਹ ਜਥੇ ਦੇ ਹੋਰਨਾਂ ਸਿੰਘਾਂ ਸਮੇਤ ਸਟੇਜ ਤੋਂ ਉਂਠ ਕੇ ਗੁਰੂ ਰਾਮਦਾਸ ਸਰਾਂ ਵਿਚ ਚਲੇ ਗਏ, ਜਿੱਥੇ ਦਮਦਮੀ ਟਕਸਾਲ ਦੇ ਜਥੇ ਦਾ ਤੇ ਅਖੰਡ ਕੀਰਤਨੀ ਜਥੇ ਦਾ ਟਿਕਾਣਾ ਸੀ ਭਿੰਡਰਾਂਵਾਲੇ ਸੰਤਾਂ ਨੇ ਸੰਗਤ ਦੇ ਹਜ਼ੂਰ, ਨਿਰੰਕਾਰੀ ਸਮਾਗਮ ਨੂੰ ਰੋਕਣ ਜਾਣ ਦਾ ਪ੍ਰੋਗਰਾਮ ਸੁਣਾਉਂਦਿਆਂ ਕਿਹਾ ਕਿ ਉਹ ਖ਼ੁਦ ਇਸ ਜਥੇ ਦੀ ਅਗਵਾਈ ਕਰਨਗੇ ਇਸ ਵਕਤ ਸੰਤ ਪੂਰੇ ਜਲਾਲ ਵਿਚ ਸਨ ਅਖੰਡ ਕੀਰਤਨੀ ਜਥੇ ਦੇ ਸਿੰਘ ਵੀ ਇਸ ਕੁਫ਼ਰ ਨੂੰ ਰੋਕਣ ਲਈ ਤਿਆਰ-ਬਰ-ਤਿਆਰ ਖੜ੍ਹੇ ਸਨ, ਪਰ ਓਸੇ ਵਕਤ ਕਈ ਜ਼ਿੰਮੇਵਾਰ ਸਿੰਘਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਥੇ ਦੇ ਨਾਲ਼ ਸੰਤ ਆਪ ਨਾ ਜਾਣ ਸੰਤ ਜਾਣ ਲਈ ਬਜ਼ਿਦ ਸਨ, ਇਸ ਤੇ ਸੰਗਤ ਵਿੱਚੋਂ ਅਵਾਜ਼ ਆਈ, ‘ਜੇ ਤੁਸੀਂ ਸਾਡੀ ਬੇਨਤੀ ਨਾ ਮੰਨੀ ਤਾਂ ਅਸੀਂ ਪੰਜ ਪਿਆਰਿਆਂ ਦੇ ਰੂਪ ਵਿਚ ਆਪ ਜੀ ਨੂੰ ਹੁਕਮ ਦੇ ਕੇ ਰੋਕਾਂਗੇ….
ਅੰਤ ਫ਼ੈਸਲਾ ਹੋਇਆ ਕਿ ਭਿੰਡਰਾਂਵਾਲੇ ਜਥੇ ਤੇ ਅਖੰਡ ਕੀਰਤਨੀ ਜਥੇ ਵਿੱਚੋਂ ਪੰਜ-ਪੰਜ ਸਿੰਘ ਅਗਵਾਈ ਕਰਨਗੇ ਅਰਦਾਸੇ ਸੋਧ ਕੇ ਡੇਢ ਸੌ ਦੇ ਲਗਭਗ ਸਿੰਘਾਂ ਦਾ ਇਹ ਮਰਜੀਵੜਾ ਜਥਾ ਰੇਲਵੇ ਕਲੋਨੀ, ਬੀ-ਬਲਾਕ (ਅੰਮ੍ਰਿਤਸਰ) ਵੱਲ ਤੁਰ ਪਿਆ, ਜਿੱਥੇ ਨਰਕਧਾਰੀਆਂ ਦਾ ਸਮਾਗਮ ਚੱਲ ਰਿਹਾ ਸੀ ਇਸ ਜਥੇ ਵਿਚ ਭਾਈ ਮਹਿਲ ਸਿੰਘ ਦਾਸੂਵਾਲ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਸਨ
ਸਮਾਗਮ ਤੋਂ ਥੋੜ੍ਹਾ ਉਰੇ ਹੀ ਇੰਸਪੈਕਟਰ ਅਨੂਪ ਸਿੰਘ ਤੇ ਡੀ.ਐਸ.ਪੀ. ਜੋਸ਼ੀ ਦੀ ਅਗਵਾਈ ਵਿਚ ਪੁਲੀਸ ਨੇ ਇਸ ਜਥੇ ਨੂੰ ਰੋਕ ਲਿਆ ਅਜੇ ਪੁਲੀਸ ਨਾਲ਼ ਗੱਲਬਾਤ ਚੱਲ ਰਹੀ ਸੀ ਕਿ ਸਮਾਗਮ ਵਾਲ਼ੇ ਪੰਡਾਲ਼ ਵਿੱਚੋਂ ਨਰਕਧਾਰੀਆਂ ਦੀ ਭੀੜ ਨਿਕਲ਼ ਆਈ ਤੇ ਗੋਲ਼ੀਆਂ ਦੀ ਵਾਛੜ ਸ਼ੁਰੂ ਹੋ ਗਈ ਨਰਕਧਾਰੀਆਂ ਨੂੰ ਪੁਲੀਸ ਦੀ ਹਰ ਤਰ੍ਹਾਂ ਹਰੀ ਝੰਡੀ ਸੀ ਤੇ ਉਹਨਾਂ ਨੇ ਸਿੱਖਾਂ ‘ਤੇ ਬੇਝਿਜਕ ਹੋ ਕੇ ਹੱਲਾ ਬੋਲ ਦਿੱਤਾ ਡੀ.ਐਸ.ਪੀ. .ਡੀ. ਜੋਸ਼ੀ ਨੇ ਖ਼ੁਦ ਅਖੰਡ ਕੀਰਤਨੀ ਜਥੇ ਦੇ ਸਿਰਕੱਢ ਆਗੂ ਭਾਈ ਫੌਜਾ ਸਿੰਘ ਨੂੰ ਗੋਲ਼ੀ ਮਾਰੀ ਤੇ ਲਲਕਾਰਿਆ, ‘ਤੂੰ ਹੀ ਸਾਰੇ ਪੁਆੜੇ ਦੀ ਜੜ੍ਹ ਏਂ!
ਸਿੰਘਾ ਦਾ ਬੇਤਰਸੀ ਨਾਲ਼ ਕੁਟਾਪਾ ਕੀਤਾ ਗਿਆ ਤੇ ਲਾਸ਼ਾਂ ਦੇ ਢੇਰ ਲੱਗ ਗਏ 13 ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ ਤੇ ਇਸ ਤੋਂ ਇਲਾਵਾ 3 ਬੰਦੇ ਹੋਰ ਨਰਕਧਾਰੀਆਂ ਦੇ ਕਹਿਰ ਦਾ ਸ਼ਿਕਾਰ ਹੋਏ ਸਨ 78 ਸਿੰਘ ਸਖ਼ਤ ਫੱਟੜ ਸਨ ਏਧਰ ਸਿੰਘਾਂ ਦੇ ਖ਼ੂਨ ਨਾਲ਼ ਹੋਲੀ ਖੇਡੀ ਜਾ ਰਹੀ ਸੀ ਤੇ ਓਧਰ ਪੰਡਾਲ ਵਿਚ ‘ਮਾਨਵ ਏਕਤਾ’ ਪ੍ਰਪੰਚ ਚੱਲ ਰਿਹਾ ਸੀ ਗੁਰਬਚਨੇ ਦੇ ਇਸ ਪ੍ਰੋਗਰਾਮ ਵਿਚ ਲਾਲ਼ਾ ਜਗਤ ਨਰਾਇਣ ਤੇ ਹੋਰ ਕਈ ਫ਼ਿਰਕੂ ਅਨਸਰ ਵੀ ਬੈਠੇ ਸਨ
ਕਤਲੇਆਮ ਤੋਂ ਸਾਢੇ ਤਿੰਨ ਘੰਟੇ ਬਾਅਦ ਵੀ ਗੁਰਬਚਨਾ ਪੰਡਾਲ਼ ਵਿਚ ਮੌਜੂਦ ਰਿਹਾ ਤੇ ਕਿਸੇ ਨੇ ਉਸ ਨੂੰ ਫੜਿਆ ਨਾ ਹੈਰਾਨੀ ਦੀ ਗੱਲ ਹੈ ਕਿ ਕਤਲੇਆਮ ਦੇ ਮੁੱਖ ਦੋਸ਼ੀ ਗੁਰਬਚਨੇ ਨੂੰ ਲੈ ਕੇ ਡੀ.ਸੀ. ਕੁਲਦੀਪ ਸਿੰਘ ਜੰਜੂਆ ਜਲੰਧਰ ਤਕ ਗਿਆ, ਜਿੱਥੋਂ ਬਾਦਲ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਦਿੱਲੀ ਛੱਡ ਆਇਆ ਡੀ.ਸੀ. ਕੁਲਦੀਪ ਸਿੰਘ ਜੰਜੂਆ, ਡੀ.ਐਸ.ਪੀ. ਗੁਰਬਚਨ ਸਿੰਘ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੂੰ ਲੋਕਾਂ ਨੇ ਦੱਸਿਆ ਵੀ ਕਿ ਕਾਤਲ ਟੋਲਾ ਉਸ ਟੈਂਟ ਵਿੱਚ ਬੈਠਾ ਹੈ, ਪਰ ਉਹਨਾਂ ਕੋਈ ਕਾਰਵਾਈ ਨਾ ਕੀਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਬੰਬਈ ਵਿਚ ਵਿਸਾਖੀ ਸੰਮੇਲਨ ‘ਤੇ ਗਿਆ ਹੋਇਆ ਸੀ ਸ਼ਾਮ ਤਕ ਉਹ ਵੀ ਅੰਮ੍ਰਿਤਸਰ ਸਰਕਟ ਹਾਊਸ ਪੁੱਜ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੋਰ ਅਕਾਲੀ ਆਗੂ ਵੀ ਆ ਗਏ 15 ਅਪ੍ਰੈਲ ਨੂੰ ਸ਼ਹੀਦਾਂ ਦਾ ਸਸਕਾਰ ਬਿਬੇਕਸਰ ਦੇ ਐਨ ਨੇੜੇ ਕੀਤਾ ਗਿਆ

ਅਕਾਲੀਆਂ ਦੀ ਘਟੀਆ ਸੋਚ
ਇਹਨਾਂ ਸ਼ਹੀਦੀਆਂ ਮਗਰੋਂ ਅਕਾਲੀਆਂ ਨੂੰ ਚਾਹੀਦਾ ਸੀ ਕਿ ਉਹ ਸਿੱਖੀ ਦੇ ਵੈਰੀ ਨਰਕਧਾਰੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦੇ, ਪਰ ਉਲ਼ਟਾ ਉਹਨਾਂ ਨੂੰ ਸੰਤ ਜਰਨੈਲ ਸਿੰਘ ਤੇ ਹੋਰ ਗੁਰਸਿੱਖ ਰੜਕਣ ਲੱਗੇ ਕਿ ਇਹਨਾਂ ਕਰਕੇ ਸਾਡੀ ਸਾਖ਼ ਮਰ ਰਹੀ ਹੈ ਅਕਾਲੀਆਂ ਨੂੰ ਲੱਗਦਾ ਸੀ ਕਿ ਸਿੱਖਾਂ ਨੇ ਹੀ ਮਾਹੌਲ ਖ਼ਰਾਬ ਕੀਤਾ ਹੈ ਪਰ ਸੰਤ ਜਰਨੈਲ ਸਿੰਘ ਤੇ ਹੋਰਨਾਂ ਗੁਰਸਿੱਖਾਂ ਨੇ ਤਾਂ ਸਿੱਖੀ ਦੀ ਡਿਊਟੀ ਨਿਭਾਉਣੀ ਹੀ ਸੀ, ਸੋ ਉਹ ਨਿਧੜਕ ਹੋ ਕੇ ਨਰਕਧਾਰੀਆਂ ਦੀਆਂ ਪੰਥ-ਵਿਰੋਧੀ ਹਰਕਤਾਂ ਖ਼ਿਲਾਫ਼ ਪ੍ਰਚਾਰ ਕਰਨ ਲੱਗੇ ਸਾਰਾ ਸਿੱਖ ਜਗਤ ਨਰਕਧਾਰੀਆਂ ਦੇ ਵਪਰਾਏ ਕਹਿਰ ਅਤੇ ਅਕਾਲੀ ਆਗੂਆਂ ਦੇ ਕਮਜ਼ੋਰ ਰਵੱਈਏ ਤੋਂ ਪੀੜਿਤ ਤੇ ਸ਼ਰਮਸਾਰ ਮਹਿਸੂਸ ਕਰ ਰਿਹਾ ਸੀ, ਪਰ ਅਕਾਲੀ ਆਗੂਆਂ ਨੂੰ ਇਹੀ ਫ਼ਿਕਰ ਮਾਰੀ ਜਾਂਦਾ ਸੀ ਕਿ ਕਿਤੇ ਸਰਕਾਰ ਵਿਚ ਭਾਈਵਾਲ ਜਨਤਾ ਪਾਰਟੀ ਨਾ ਨਰਾਜ਼ ਹੋ ਜਾਵੇ ਨਰਕਧਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਵਾਲੇ ਹਰ ਸਿੱਖ ਨੂੰ ਬਾਦਲ ਆਪਣੀ ਸਰਕਾਰ ਦਾ ਦੁਸ਼ਮਣ ਸਮਝਦਾ ਸੀ ਜਿਵੇਂ ਹੁਣ ਆਸ਼ੂਤੋਸ਼ ਜਾਂ ਸਿਰਸੇ ਵਾਲੇ ਦੇ ਵਿਰੋਧ ‘ਚ ਮੂੰਹ ਖੋਲ੍ਹਣ ਵਾਲਿਆਂ ਨੂੰ ਬਾਦਲ ਪਰਿਵਾਰ ਆਪਣਾ ਨਿੱਜੀ ਵੈਰੀ ਮੰਨਦਾ ਹੈ ਕਿ ਇਹ ਸਾਡੀਆਂ ਵੋਟਾਂ ਖ਼ਰਾਬ ਕਰਨਗੇ
ਨਰਕਧਾਰੀਆਂ ਵਿਰੁੱਧ ਹੁਕਮਨਾਮਾ
22 ਅਪ੍ਰੈਲ ਨੂੰ ਵਿਸਾਖੀ ਦੇ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼ਹੀਦੀ ਸਮਾਗਮ ਹੋਇਆ ਇੱਥੇ ਸੰਤਾਂ ਨੇ ਕਿਹਾ- ‘ਅਕਾਲੀ ਲੀਡਰਸ਼ਿਪ ਨੇ ਭਰੋਸਾ ਦਿਵਾਇਆ ਹੈ ਕਿ ਸ਼ਹੀਦਾਂ ਦਾ ਨਿਆਂ ਹੋਵੇਗਾ ਅਸੀਂ ਨਰਕਧਾਰੀਆਂ ਨਾਲ ਲੜਨ ਨਹੀਂ ਸੀ ਗਏ, ਜੇ ਲੜਨ ਜਾਂਦੇ ਤਾਂ ਉਹ ਬਚ ਕੇ ਨਾ ਨਿਕਲ਼ਦੇ ਜੇ ਸਾਨੂੰ ਨਿਆਂ ਨਾ ਮਿਲ਼ਿਆ ਤਾਂ ਸਭ ਤੋਂ ਪਹਿਲਾਂ ਮੈਂ ਕੁਰਬਾਨੀ ਦਿਆਂਗਾ…
10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਕੇ ਸਮੂਹ ਖ਼ਾਲਸਾ ਪੰਥ ਨੂੰ ਨਰਕਧਾਰੀਆਂ ਨਾਲ਼ੋਂ ਰੋਟੀ-ਬੇਟੀ ਦੀ ਸਾਂਝ ਖ਼ਤਮ ਕਰਨ ਤੇ ਨਰਕਧਾਰੀਆਂ ਦਾ ਸਿੱਖੀ-ਵਿਰੋਧੀ ਪ੍ਰਚਾਰ ਬੰਦ ਕਰਵਾਉਣ ਦਾ ਹੁਕਮ ਦਿੱਤਾ ਗਿਆ ਇਸ ਮਗਰੋਂ ਇਸ ਹੁਕਮਨਾਮੇ ਦੀ ਪਾਲਣਾ ਕਰਨੀ ਤੇ ਇਸ ਨੂੰ ਲਾਗੂ ਕਰਵਾਉਣਾ ਹੀ ਸਾਰੇ ਗੁਰਸਿੱਖਾਂ ਦਾ ਮਿਸ਼ਨ ਬਣ ਗਿਆ
ਅਨੰਦ-ਕਾਰਜ
ਪ੍ਰੋਗਰਾਮ ਇਹ ਬਣਾਇਆ ਗਿਆ ਸੀ ਕਿ ਵਿਸਾਖੀ (13 ਅਪ੍ਰੈਲ 1978) ਵਾਲੀ ਰਾਤ ਨੂੰ ਹੋਣ ਵਾਲੀ ਰੈਣ-ਸਬਾਈ ਵਿਚ ਭਾਈ ਸੁਖਦੇਵ ਸਿੰਘ ਤੇ ਬੀਬੀ ਸੁਖਵੰਤ ਕੌਰ ਦਾ ਅਨੰਦ ਕਾਰਜ ਹੋਵੇਗਾ ਅਖੰਡ ਕੀਰਤਨੀ ਜਥੇ ਦੇ ਕੀਰਤਨ ਸਮਾਗਮਾਂ ਵਿਚ ਇਸੇ ਮਰਿਆਦਾ ਅਨੁਸਾਰ ਅਨੰਦ ਕਾਰਜ ਹੁੰਦੇ ਹਨ ਬੀਬੀ ਸੁਖਵੰਤ ਕੌਰ ਦਾ ਪਿੰਡ ਘਰਿਆਲ਼ਾ ਨੇੜੇ ਪੱਟੀ ਸੀ ਤੇ ਉਹ ਭਾਈ ਸੁਖਦੇਵ ਸਿੰਘ ਦੇ ਵੱਡੇ ਭਰਾ ਭਾਈ ਮਹਿਲ ਸਿੰਘ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਦੇ ਸਕੇ ਭੈਣ ਹਨ ਇਹ ਰਿਸ਼ਤਾ ਵੀ ਭਾਈ ਸੁਖਦੇਵ ਸਿੰਘ ਦੇ ਭਰਾ-ਭਰਜਾਈ ਨੇ ਹੀ ਕਰਵਾਇਆ ਸੀ ਵਿਸਾਖੀ ਵਾਲੇ ਦਿਨ ਭਾਈ ਮਹਿਲ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਤਾਂ ਅੰਮ੍ਰਿਤਸਰ ਹੀ ਸਨ, ਜਦਕਿ ਭਾਈ ਸੁਖਦੇਵ ਸਿੰਘ ਨੇ ਦੁਪਹਿਰੋਂ ਢਾਈ ਵਜੇ ਵਾਲੀ ਟਰੇਨ ‘ਤੇ ਵਲਟੋਹੇ ਤੋਂ ਚੜ੍ਹ ਕੇ ਆਉਣਾ ਸੀ ਪਰ ਉਹਨਾਂ ਦੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਹੀ ਨਰਕਧਾਰੀਆਂ ਨੇ ਖ਼ੂਨੀ ਸਾਕਾ ਵਰਤਾ ਦਿੱਤਾ ਇਹਨਾਂ ਹਾਲਾਤਾਂ ਵਿਚ ਭਾਈ ਸਾਹਿਬ ਦੇ ਅਨੰਦ ਕਾਰਜ ਕਿਸੇ ਹੋਰ ਘਰ ਕਰਨੇ ਪਏ ਉਹਨਾਂ ਦੀ ਸਿੰਘਣੀ ਦਾ ਨਾਂ ‘ਸੁਖਵੰਤ ਕੌਰ’ ਸੀ, ਜੋ ਕਿ ਮਗਰੋਂ ਜਗਜੀਤ ਕੌਰ ਕਰ ਦਿੱਤਾ ਗਿਆ
ਸਾਕੇ ਦਾ ਅਸਰ
ਭਾਈ ਸਾਹਿਬ ਦੇ ਮਨ ਉਂਤੇ ਆਪਣੇ ਜਿਗਰੀ ਦੋਸਤ ਭਾਈ ਫੌਜਾ ਸਿੰਘ ਦੀ ਤੇ ਹੋਰਨਾਂ ਸਿੰਘਾਂ ਦੀਆਂ ਸ਼ਹਾਦਤਾਂ ਨੇ ਕਰੜੀ ਸੱਟ ਮਾਰੀ ਸਾਰਾ ਖ਼ਾਲਸਾ ਪੰਥ ਹੀ ਬਿਹਬਲ ਸੀ ਭਾਈ ਰਣਧੀਰ ਸਿੰਘ ਨਾਰੰਗਵਾਲ, ਗ਼ਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ਅੱਖਾਂ ਮੂਹਰੇ ਘੁੰਮ ਰਹੀਆਂ ਸਨ ਕਿ ਅੰਗਰੇਜ਼ਾਂ ਨੂੰ ਕੱਢ ਕੇ ਇਹ ਬ੍ਰਾਹਮਣਵਾਦੀਆਂ ਦੀ ਗ਼ੁਲਾਮੀ ਹੀ ਗਲ਼ ਪਾਉਣੀ ਸੀ? ਜੇਲ੍ਹਾਂ, ਫਾਂਸੀਆਂ ਦੇ ਬਦਲੇ ਸਿੱਖਾਂ ਨੇ ਇਹ ਪੈਰ-ਪੈਰ ‘ਤੇ ਜ਼ਲੀਲ ਕਰਨ ਵਾਲਾ ਸਿਸਟਮ ਹੀ ਪੱਲੇ ਪਾਉਣਾ ਸੀ? ਇਹ ਕਿਹੋ ਜਿਹਾ ਮੁਲਕ ਹੈ ਜਿੱਥੇ ਜਦੋਂ ਮਨ ਕਰੇ, ਕੋਈ ਸਿੱਖਾਂ ਦੇ ਗੁਰੂ ਸਾਹਿਬਾਨ, ਪਰੰਪਰਾਵਾਂ ਤੇ ਵਿਚਾਰਧਾਰਾ ਦੀ ਭੰਡੀ ਕਰ ਸਕਦਾ ਹੈ ਤੇ ਜੇ ਸਿੱਖ ਵਿਰੋਧਤਾ ਕਰਨ ਤਾਂ ਉਹਨਾਂ ਨੂੰ ਸ਼ਰੇਆਮ ਗੋਲ਼ੀਆਂ ਨਾਲ਼ ਭੰਨ ਸਕਦਾ ਹੈ? ਕੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ? ਕੀ ਸਿੱਖ ਕੋਈ ਰਾਹ ਵਿਚ ਪਏ ਰੋੜ੍ਹੇ ਹਨ, ਜਿਸ ਨੂੰ ਕੋਈ ਮਰਜ਼ੀ ਠੇਡੇ ਮਾਰ ਲਵੇ?
ਇਹੋ ਜਿਹੇ ਵਿਚਾਰਾਂ ਨੇ ਭਾਈ ਸਾਹਿਬ ਦੇ ਮਨ ਨੂੰ ਬੜਾ ਉਚੇੜ ਦਿੱਤਾ ਅੰਦਰੋਂ ਗ਼ੁੱਸਾ ਰਹਿ-ਰਹਿ ਉਬਾਲ਼ੇ ਖਾਂਦਾ ਜਦ ਉਹਨਾਂ ਨੂੰ ਯਾਦ ਆਉਂਦਾ ਕਿ ਅਕਾਲੀ ਸਰਕਾਰ ਨੇ ਵਿਸਾਖੀ ਦੇ ਸ਼ਹੀਦਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਨਹੀਂ ਸੀ ਪਾਉਣ ਦਿੱਤੀਆਂ ਤੇ ਜਦ ਹਰੀਕੇ ਪੱਤਣ ਪਾਉਣ ਦਾ ਪ੍ਰੋਗਰਾਮ ਬਣਿਆ ਤਾਂ ਵੀ ਅੜਿੱਕੇ ਖੜ੍ਹੇ ਕੀਤੇ ਤਾਂ ਉਹ ਰੋਹ ਨਾਲ਼ ਭਰ ਜਾਂਦੇ ਅਕਾਲੀ ਸਰਕਾਰ ਦਾ ਰਵੱਈਆ ਨੰਗਾ-ਚਿੱਟਾ ਸਿੱਖਾਂ ਦੇ ਉਲ਼ਟ ਤੇ ਨਰਕਧਾਰੀਆਂ ਦੇ ਪੱਖ ਵਿਚ ਸੀ ਹਾਲਾਤ ਦੱਸ ਰਹੇ ਸੀ ਕਿ ਭਾਵੇਂ ਮੁਕੱਦਮਾ ਬਣਾ ਕੇ 64 ਨਰਕਧਾਰੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ, ਪਰ ਬਣਨਾ-ਬੁਣਨਾ ਕੱਖ ਨਹੀਂ ਇਹੋ ਜਿਹੇ ਜਜ਼ਬਾਤਾਂ ਦੇ ਵਿੰਨ੍ਹੇ ਭਾਈ ਸੁਖਦੇਵ ਸਿੰਘ ਆਪਣੇ ਸੰਗੀ ਸਾਥੀਆਂ ਕੋਲ ਜਾਂਦੇ ਤਾਂ ਉਹ ਵੀ ਓਸੇ ਦਰਦ ਨਾਲ ਕੁਰਲਾਉਂਦੇ ਮਿਲਦੇ
1978 ਦੇ ਸਾਕੇ ਤੋਂ ਬਾਅਦ
ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਜਦ ਵੀ ਸਿੱਖ ਸੰਗਤਾਂ ਵੱਲੋਂ ਨਰਕਧਾਰੀਆਂ ਦੇ ਕੁਸੱਤਸੰਗ ਰੋਕਣ ਲਈ ਹੰਭਲਾ ਮਾਰਿਆ ਜਾਂਦਾ ਤਾਂ ਅਕਾਲੀ ਸਰਕਾਰ ਚਾਲਾਂ ਚੱਲ ਕੇ ਨਰਕਧਾਰੀਆਂ ਦਾ ਪੱਖ ਪੂਰਦੀ ਬਿਲਕੁਲ ਹੁਣ ਵਾਂਗ ਜਿਵੇਂ ਸਿਰਸੇ ਵਾਲੇ ਦੀ ‘ਨਾਮ ਚਰਚਾ’ ਨੂੰ ਬਾਦਲ ਸਰਕਾਰ ਸੁਰੱਖਿਆ ਦਿੰਦੀ ਹੈ ਤੇ ਸਿੱਖਾਂ ਦੇ ਡਾਂਗਾਂ ਮਾਰਦੀ ਹੈ ਸਿੱਖਾਂ ਦੀ ਇੱਛਾ ਸੀ ਕਿ ਪੰਜਾਬ ਵਿੱਚੋਂ ਨਰਕਧਾਰੀਆਂ ਦੇ ਭਵਨ ਬੰਦ ਹੋ ਜਾਣ, ਪਰ ਜਨਤਾ ਪਾਰਟੀ ਤੋਂ ਡਰਦੇ ਅਕਾਲੀ ਆਗੂ ਭਵਨ ਖੁਲ੍ਹਵਾਉਣ ਲਈ ਬਹਾਨੇ ਲੱਭ ਹੀ ਲੈਂਦੇ ਹੁਣ ਵੀ ਇਹੀ ਹਾਲ ਹੈ, ‘ਨਾਮ ਚਰਚਾ ਘਰ’ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਖੁੱਲ੍ਹੇ ਹਨ ਕਿੱਥੇ ਹੈ ਅਕਾਲ ਤਖ਼ਤ ਸਾਹਿਬ ਸਾਹਿਬ ਦਾ ਹੁਕਮਨਾਮਾ ਤੇ ਕਿੱਥੇ ਨੇ ਜਥੇਦਾਰ?
16 ਅਗਸਤ 1978 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਐਲਾਨ ਕੀਤਾ ਕਿ ਉਹ 20 ਤਰੀਕ ਨੂੰ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਬੰਦ ਕਰਵਾਉਣਗੇ ਬਾਦਲਕਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਿੱਖ ਭਾਵਨਾਵਾਂ ਨੂੰ ਸਮਝਣ ਦੀ ਥਾਂ ਬਾਦਲ ਦਲ ਦੇ ਆਗੂ ਕਹਿ ਰਹੇ ਸਨ ਕਿ ਸੰਤ ਭਿੰਡਰਾਂਵਾਲਿਆਂ ਨੇ ਇਹ ਕੰਮ ਕਿਸੇ ਸਿਆਸੀ ਇਸ਼ਾਰੇ ‘ਤੇ ਚੁੱਕਿਆ ਹੈ ਭਾਵ ਕਿ ਕਾਂਗਰਸ ਦੀ ਚਾਲ ਹੈ
17 ਤਰੀਕ ਨੂੰ ਬਾਬੇ ਬਕਾਲੇ ਰੱਖੜ ਪੁੰਨਿਆ ਦਾ ਮੇਲਾ ਸੀ ਬਾਦਲ ਸਰਕਾਰ ਨੇ ਫ਼ੈਸਲਾ ਕੀਤਾ ਕਿ ਸੰਤਾਂ ਨੂੰ ਇੱਥੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ, ਪਰ
ਸਟੇਜ ਤੇ ਗੜਬੜ ਹੀ ਐਨੀ ਹੋ ਗਈ ਕਿ ਸਰਕਾਰ ਦੀ ਸਕੀਮ ਵਿੱਚੇ ਰਹਿ ਗਈ
20 ਤਰੀਕ ਨੂੰ ਪਰਖ ਦੀ ਘੜੀ ਗਈ ਸੰਤ ਜਰਨੈਲ ਸਿੰਘ ਦੇ ਨਾਲ਼ ਸੰਤ ਉਂਤਮ ਸਿੰਘ ਖਡੂਰ ਸਾਹਿਬ, ਸੰਤ ਦਇਆ ਸਿੰਘ ਬਿਧੀਚੰਦੀਏ, ਬਾਬਾ ਬਿਕਰਮਜੀਤ ਸਿੰਘ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਵੀ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਬੰਦ ਹੋਣ ਸੰਬੰਧੀ ਤਸੱਲੀ ਕਰਨ ਗਏ ਪਰ ਅਗਲੇ ਹਫ਼ਤੇ ੨੭ ਅਗਸਤ ਲਈ ਸਰਕਾਰ ਤੇ ਕੱਟੜਵਾਦੀ ਹਿੰਦੂ ਨਿਰੰਕਾਰੀ ਭਵਨ ਖੁਲ੍ਹਵਾਉਣ ਲਈ ਨੰਗੇ ਚਿਟੇ ਹੀ ਹੋ ਗਏ ਜਲੰਧਰ ਦੇ ਹਿੰਦੂਤਵੀ ਅਖ਼ਬਾਰ ਹੋਰ ਅੱਗ ਲਾ ਰਹੇ ਸਨ ਅੰਮ੍ਰਿਤਸਰ ਦੇ ਜਨਸੰਘੀ ਆਗੂ ਹਰਬੰਸ ਲਾਲ ਖੰਨੇ ਨੇ ਤਾਂ ਸ਼ਰੇਆਮ ਐਲਾਨ ਕਰ ਕੇ ੨੭ ਅਗਸਤ ਨੂੰ ਨਕਲ਼ੀ ਨਿਰੰਕਾਰੀਆਂ ਦਾ ਇਕੱਠ ਕਰਨ ਲਈ ਲਲਕਾਰਾ ਮਾਰਿਆ ਬਾਦਲ ਸਰਕਾਰ ਨਾ ਸੰਤਾਂ ਨੂੰ ਗ੍ਰਿਫ਼ਤਾਰ ਕਰ ਕੇ ਸੰਗਤਾਂ ਦਾ ਗ਼ੁੱਸਾ ਝੱਲਣ ਲਈ ਤਿਆਰ ਸੀ ਤੇ ਨਾ ਹੀ ਹਿੰਦੂ ਕੱਟੜਪੰਥੀਆਂ ਨੂੰ ਨਰਾਜ਼ ਕਰਨਾ ਚਾਹੁੰਦੀ ਸੀ ਇਸ ਕਰਕੇ ਅਕਾਲੀ ਆਗੂਆਂ ਨੇ ਸੰਤਾਂ ਨਾਲ਼ ਇਕ ਚਾਲ ਚੱਲੀ
ਜਥੇਦਾਰ ਗੁਰਚਰਨ ਸਿੰਘ ਟੌਹੜਾ ਓਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਦੋਹਾਂ ਪ੍ਰਧਾਨਾਂ ਨੇ ਸੰਤਾਂ ਨੂੰ ਲੁਧਿਆਣੇ ਸੱਦ ਕੇ ਯਕੀਨ ਦਿਵਾਇਆ ਕਿ 27 ਅਗਸਤ ਨੂੰ ਭਵਨ ਬੰਦ ਰਹਿਣਗੇ, ਪਰ ਉਹ ਆਪ ਤਸਦੀਕ ਕਰਨ ਨਾ ਜਾਣ ਇਸ ਤਰ੍ਹਾਂ ਕਸਮਾਂ-ਵਾਅਦੇ ਕਰਕੇ ਸੰਤਾਂ ਨੂੰ ਮਨਾਇਆ ਗਿਆ ਕਿ ਉਹ ਅੰਮ੍ਰਿਤਸਰ ਨਾ ਜਾਣ ਜਦੋਂ ਸੰਤਾਂ ਬਾਰੇ ਪੱਕਾ ਯਕੀਨ ਹੋ ਗਿਆ ਕਿ ਉਹ ਅੰਮ੍ਰਿਤਸਰ ਨਹੀਂ ਜਾਣਗੇ, ਫਿਰ ਮੁੱਖ ਮੰਤਰੀ ਬਾਦਲ ਨੇ 25 ਅਗਸਤ ਨੂੰ ਬਿਆਨ ਦਿੱਤਾ ਕਿ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਸਰਕਾਰ ਦਾ ਵੱਕਾਰ ਕਾਇਮ ਰੱਖਣ ਲਈ ਸਪੱਸ਼ਟ ਹਦਾਇਤਾਂ ਭੇਜ ਦਿੱਤੀਆਂ ਹਨ, ਚਾਹੇ ਵੱਡੇ ਤੋਂ ਵੱਡੇ ਆਗੂ ਨੂੰ ਗ੍ਰਿਫ਼ਤਾਰ ਕਰਨਾ ਪਵੇ ਤਾਂ ਕਰ ਲਿਆ ਜਾਵੇ ਇੰਞ ਸੰਤਾਂ ਨੂੰ ਸਿਆਸੀ ਚਾਲ ਵਿਚ ਫਸਾ ਕੇ ਅੰਮ੍ਰਿਤਸਰ ਨਾ ਆਉਣ ਲਈ ਤਿਆਰ ਕਰ ਕੇ ਤੇ ਦੂਜੇ ਪਾਸੇ ਇਸ ਤਰ੍ਹਾਂ ਬਿਆਨਬਾਜ਼ੀ ਕੀਤੀ ਗਈ ਜਿਵੇਂ ਗ੍ਰਿਫ਼ਤਾਰੀ ਤੋਂ ਡਰਦੇ ਸੰਤ ਨਹੀਂ ਆ ਰਹੇ
ਦੂਜੇ ਪਾਸੇ ਹਰਬੰਸ ਲਾਲ ਖੰਨੇ ਨੇ ਖ਼ੁਦ ਜਾ ਕੇ ਨਿਰੰਕਾਰੀ ਭਵਨ ਖੁਲ੍ਹਵਾਇਆ ੨੮ ਅਗਸਤ ਨੂੰ ਜਥੇਦਾਰ ਤਲਵੰਡੀ ਤੇ ਜਥੇਦਾਰ ਟੌਹੜਾ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਸੰਤਾਂ ਨਾਲ਼ ਮੁਲਾਕਾਤ ਕਰਕੇ ਖ਼ਿਮਾ-ਜਾਚਨਾ ਕੀਤੀ ਕਿ ਉਹਨਾਂ ਨੇ ਬਹੁਤ ਕਿਹਾ ਪਰ ਬਾਦਲ ਨਹੀਂ ਮੰਨਿਆ ਸੰਤਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਸੀ ਕਿ ਭਵਨ ਖੁੱਲ੍ਹਣਗੇ
੨੭ ਤਰੀਕ ਵਾਲੇ ਸਰਕਾਰੀ ਡਰਾਮੇ ਦਾ ਸੰਗਤਾਂ ਵਿਚ ਬੜਾ ਤਿੱਖਾ ਅਸਰ ਪਿਆ ਤੇ ਰੋਸ ਪੈਦਾ ਹੋਇਆ ਭਵਨ ਖੁੱਲ੍ਹਣ ਕਰਕੇ ਸਿੱਖਿਆ ਮੰਤਰੀ ਸ. ਸੁਖਜਿੰਦਰ ਸਿੰਘ, . ਬਸੰਤ ਸਿੰਘ ਖ਼ਾਲਸਾ ਅਤੇ ਜਥੇਦਾਰ ਸੁਰਜਨ ਸਿੰਘ ਠੇਕੇਦਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ
ਪੰਜਾਬ ਤੋਂ ਬਾਹਰ
ਪੰਜਾਬ ਤੋਂ ਬਾਹਰ ਦੇ ਸਿੱਖਾਂ ਨੇ ਵੀ ਹੁਕਮਨਾਮੇ ਦੀ ਪਾਲਣਾ ਕਰਨ ਹਿੱਤ ਨਿਰੰਕਾਰੀ ਭਵਨ ਬੰਦ ਕਰਵਾਉਣ ਤੇ ਗੁਰਬਚਨੇ ਦੇ ਪਖੰਡੀ ਸਮਾਗਮਾਂ ਦਾ ਵਿਰੋਧ ਕਰਨ ਲਈ ਕਮਰਕੱਸੇ ਕਰ ਲਏ 25 ਸਤੰਬਰ ਨੂੰ ਸਿੱਖਾਂ ਨੇ ਉਸ ਨੂੰ ਆਜ਼ਮਗੜ੍ਹ ਤੇ ਇਲਾਹਾਬਾਦ ਵਿਚ ਕੁਸੱਤਸੰਗ ਨਾ ਕਰਨ ਦਿੱਤਾ ੨੬ ਸਤੰਬਰ ਨੂੰ ਗੁਰਬਚਨੇ ਨੇ ਕਾਨਪੁਰ ਦੇ ਨਿਰੰਕਾਰੀ ਭਵਨ ਵਿਚ ਪਖੰਡ ਕਰਨਾ ਸੀ ਇੱਥੇ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਉਸ ਦੇ ਨਾਲ਼ ਸੀ ਪੁਲੀਸ ਮੂਹਰਲੇ ਗੇਟ ‘ਤੇ ਖੜ੍ਹੀ ਰਹਿ ਗਈ ਪਰ ਸਿੱਖ ਸੰਗਤਾਂ ਨੇ ਪਿੱਛੋਂ ਦੀ ਭਵਨ ਦੀਆਂ ਕੰਧਾਂ ਟੱਪੀਆਂ ਤੇ ਧਾਵਾ ਬੋਲ ਦਿੱਤਾ ਜਦੋਂ ਸਿੰਘਾਂ ਨੇ ਹੱਲਾ ਬੋਲਿਆ ਤਾਂ ਨਰਕਧਾਰੀਆਂ ਦੇ ਹੱਥਾਂ ਦੇ ਤੋਤੇ ਉਂਡ ਗਏ ਕਿ ਅੱਜ ਖ਼ਾਲਸਾ ਪੂਰੀ ਤਰ੍ਹਾਂ ਹਥਿਆਰਬੰਦ ਹੈ ਤੇ ਵੱਢ-ਕੱਟ ਹੋਵੇਗੀ ਸਿੰਘਾਂ ਦਾ ਨਿਸ਼ਾਨਾ ਗੁਰਬਚਨਾ ਸੀ, ਸਿੰਘ ਵਾਹੋਦਾਹੀ ਉਸ ਦੇ ਵੱਲ ਭੱਜ ਰਹੇ ਸਨ, ਪਰ ਉਹ ਚਾਤਰ ਨਿਕਲ਼ਿਆ ਤੇ ਭੱਜ ਕੇ ਪੌੜੀਆਂ ਚੜ੍ਹ ਕੇ ਭਵਨ ਦੀ ਉਂਪਰਲੀ ਮੰਜ਼ਲ ‘ਤੇ ਜਾ ਕੇ ਅੰਦਰੋਂ ਕੁੰਡੀ ਲਾ ਲਈ ਏਨੇ ਨੂੰ ਪੁਲੀਸ ਨੇ ਫ਼ਾਇਰ ਖੋਲ੍ਹ ਦਿੱਤਾ ਅੱਥਰੂ ਗੈਸ ਅਤੇ ਅੰਨ੍ਹੇਵਾਹ ਡਾਂਗ ਵਰ੍ਹਾਈ
ਇੱਥੇ 12 ਸਿੰਘ ਸ਼ਹੀਦ ਹੋਏ ਤੇ 80 ਜ਼ਖ਼ਮੀ ਹੋਏ ਗੁਰਬਚਨੇ ਨੂੰ ਹਵਾਈ ਜਹਾਜ਼ ਵਿੱਚ ਕਾਨਪੁਰ ਤੋਂ ਬਾਹਰ ਭੇਜਿਆ ਗਿਆ ਕਾਨਪੁਰ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਜਗਜੀਤ ਸਿੰਘ ਨਾਲ਼ ਭਾਈ ਸੁਖਦੇਵ ਸਿੰਘ ਦਾ ਦਿਲੀ ਪਿਆਰ ਸੀ ਚੜ੍ਹਦੀ ਕਲਾ ਵਾਲੇ ਉਸ ਸੂਰਮੇ ਦੀ ਸ਼ਹਾਦਤ ਨੇ ਭਾਈ ਸਾਹਿਬ ਨੂੰ ਭਾਈ ਫੌਜਾ ਸਿੰਘ ਦੀ ਸ਼ਹਾਦਤ ਵਰਗਾ ਸਦਮਾ ਦਿੱਤਾ ਭਾਈ ਜਗਜੀਤ ਸਿੰਘ ਦਾ ਦਲ ਖ਼ਾਲਸਾ ਦੇ ਮੁਖੀ ਸ. ਗਜਿੰਦਰ ਸਿੰਘ ਨਾਲ ਵੀ ਬੜਾ ਪਿਆਰ ਸੀ ਉਹਨਾਂ ਨੇ ਇੱਕ ਕਵਿਤਾ ਲਿਖ ਕੇ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੱਤੀ
ਗੁਰਬਚਨਾ ਬਰੀ ਅਤੇ ਨਰਕਗਾਮੀ
4 ਜਨਵਰੀ 1980 ਨੂੰ ਕਰਨਾਲ ਦੇ ਜੱਜ ਆਰ.ਐਸ. ਗੁਪਤਾ ਨੇ ਪੱਖਪਾਤ ਕਰਦਿਆਂ ਗੁਰਬਚਨੇ ਤੇ ਉਹਦੇ 64 ਸਾਥੀਆਂ ਨੂੰ ਬਰੀ ਕਰ ਦਿੱਤਾ ਬਾਦਲ ਸਰਕਾਰ ਨੇ ਸਮਾਂ ਰਹਿੰਦਿਆਂ ਅਗਲੀ ਅਦਾਲਤ ਵਿਚ ਜਾਣ-ਬੁੱਝ ਕੇ ਅਪੀਲ ਨਾ ਕੀਤੀ ਅਤੇ ਨਰਕਧਾਰੀਆਂ ਦੀਆਂ ਵੋਟਾਂ ਪੱਕੀਆਂ ਕਰ ਲਈਆਂ ਨਰਕਧਾਰੀਏ ਆਖਿਆ ਕਰਨ- ‘ਸਿੱਖਾਂ ਦੇ ਗੁਰੂ ਨੇ ਤਾਂ 52 ਕੈਦੀ ਛੁਡਾਏ ਸੀ, ਪਰ ਸਾਡੇ ਗੁਰੂ ਨੇ ਤਾਂ 64 ਕੈਦੀ ਛੁਡਾ’ਤੇ 13 ਸਿੰਘ ਸ਼ਹੀਦ ਕਰ ਕੇ ਨਰਕਧਾਰੀ ਮੁਖੀ ਸਾਫ਼ ਬਚ ਜਾਵੇ ਤੇ ਉਹਦੇ ਚੇਲੇ ਸ਼ਰੇਆਮ ਸਿੱਖਾਂ ਨੂੰ ਚਿੜਾਉਣ, ਇਸ ਦਾ ਕੀ ਹੱਲ ਹੋ ਸਕਦਾ ਸੀ ਜਿਹੜੇ ਹੁਣ ਕਹਿੰਦੇ ਹਨ ਕਿ ਹਥਿਆਰ ਚੁੱਕਣੇ ਗ਼ਲਤ ਸੀ, ਉਹ ਦੱਸਣ ਕਿ ਹੋਰ ਕੀ ਕੀਤਾ ਜਾਂਦਾ?
ਅੰਤ ਹੱਲ ਹੋ ਹੀ ਗਿਆ ਤੇ 24 ਅਪ੍ਰੈਲ 1980 ਨੂੰ ਗੁਰਬਚਨਾ ਸੋਧਿਆ ਗਿਆ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਮੱਲ-ਕਟੋਰਾ ਉਰਫ਼ ਭਾਈ ਨਿਰੰਤਰ ਸਿੰਘ, ਭਾਈ ਦਲਬੀਰ ਸਿੰਘ ਅਭਿਆਸੀ, ਭਾਈ ਸਰਵਣ ਸਿੰਘ, ਭਾਈ ਮੇਜਰ ਸਿੰਘ ਨਾਗੋਕੇ, ਭਾਈ ਭੋਲਾ ਸਿੰਘ ਰੋਡੇ, ਭਾਈ ਠਾਕੁਰ ਸਿੰਘ ਵਰਗੇ ਸਿੰਘਾਂ ਦੀ ਸਹਾਇਤਾ ਨਾਲ਼ ਇਹ ਮਹਾਨ ਕਾਰਨਾਮਾ ਕਰ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ

ਇਸ ਕੰਮ ਵਿਚ ਰਈਆ ਮੰਡੀ ਦੇ ਵਾਸੀ ਭਾਈ ਗਿਆਨ ਸਿੰਘ ਦੀ ਵੀ ਅਹਿਮ ਭੂਮਿਕਾ ਰਹੀ ਹੈ, ਜੋ ਕਿ ਦਿੱਲੀ ਰਹਿੰਦੇ ਸਨ ਤੇ ਉਹਨਾਂ ਕੋਲ ਗਤਕਾ ਸਿੱਖਣ ਆਉਣ ਵਾਲੇ ਨੌਜਵਾਨਾਂ ਵਿਚ ਹੀ ਭਾਈ ਰਣਜੀਤ ਸਿੰਘ ਸਨ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਭਾਈ ਰਣਜੀਤ ਸਿੰਘ ਦਾ ਮਿਲਾਪ ਕਰਵਾਇਆ ਸੀ ਉਹ ਨਾਗੋਕੇ ਪਿੰਡ ਵਿਆਹੇ ਹੋਏ ਸਨ ਤੇ ਨਾਗੋਕੇ ਗਰੁੱਪ ਦੀ ਟਕਸਾਲ ਵਿਚ ਚੰਗੀ ਪੈਂਠ ਸੀ ਹਕੂਮਤ ਨੇ ਹਰ ਹਰਬਾ ਵਰਤਿਆ ਕਿ ਇਸ ਕਤਲ ਕੇਸ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫਸਾ ਲਿਆ ਜਾਵੇ ਜੋ ਕਿ ਨਰਕਧਾਰੀਆਂ ਦਾ ਡਟਵੀਂ ਵਿਰੋਧਤਾ ਕਰਦੇ ਸਨ
ਚੱਲਦਾ ਵਹੀਰ
ਭਾਈ ਸੁਖਦੇਵ ਸਿੰਘ ਵਰਗਾ ਦਰਦ ਰੱਖਣ ਵਾਲੇ ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਸਿੰਘ, ਭਾਈ ਸੁਲੱਖਣ ਸਿੰਘ ਵੈਰੋਵਾਲ਼, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਅਨੋਖ ਸਿੰਘ ਸੂਬਾ ਵੜਿੰਗ ਜਿਹੇ ਸਿੰਘ ਆਪਸ ਵਿਚ ਮਿਲਦੇ ਗਏ ਇਹਨਾਂ ਨੂੰ ਨਾਗੋਕੇ ਗਰੁੱਪ ਕਿਹਾ ਜਾਂਦਾ ਸੀ, ਕਿਉਂਕਿ ਬਹੁਤੇ ਸਿੰਘ ਨਾਗੋਕੇ ਪਿੰਡ ਦੇ ਆਸ-ਪਾਸ ਦੇ ਸਨ ਉਹਨੀ ਦਿਨੀਂ ਹੀ ਇਹੋ ਜਿਹੇ ਜਜ਼ਬਿਆਂ ਵਾਲੇ ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆਂ, ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਹੌਲਦਾਰ ਭੂਰੇ-ਕੋਹਨੇ ਆਦਿਕ ਸਿੰਘ ਵੀ ਕੈਨੇਡਾ ਤੋਂ ਆਏ ਭਾਈ ਤਲਵਿੰਦਰ ਸਿੰਘ ਪਰਮਾਰ ਵਾਸੀ ਨਰੂੜ ਪਾਸ਼ਟਾਂ ਦੀ ਅਗਵਾਈ ਹੇਠ ‘ਚੱਲਦਾ ਵਹੀਰ’ ਲੈ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੁੰਦੇ ਸਨ ਸਾਰਿਆਂ ਦੀ ਰੀਝ ਸੀ ਕਿ ਸਿੰਘਾਂ ਦਾ ਕਤਲੇਆਮ ਕਰਨ ਵਾਲੇ ਤੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਨਰਕਧਾਰੀਆਂ ਨੂੰ ਸੋਧਿਆ ਜਾਵੇ ਸ਼ਸਤਰਾਂ ਤੇ ਮਾਇਆ ਦਾ ਇੰਤਜ਼ਾਮ ਮੁਖ ਤੌਰ ਤੇ ਭਾਈ ਤਲਵਿੰਦਰ ਸਿੰਘ ਨੇ ਕੀਤਾ ਅੱਜ-ਕੱਲ੍ਹ ‘ਪ੍ਰਭ ਮਿਲਣੈ ਕਾ ਚਾਓ’ ਦਾ ਸੰਚਾਲਕ ਬਣੇ ਸੇਵਾ ਸਿੰਘ ਤਰਮਾਲਾ ਵੀ ਇਸ ਜਥੇ ਦੇ ਨਾਲ ਸਨ ਇਨਾਂ ਨੂੰ ਉਦੋਂ ਬੱਬਰ ਦਲ ਕਿਹਾ ਜਾਂਦਾ ਸੀ ਬਾਅਦ ਵਿਚ ਇਹੀ ਦਲ ਬੱਬਰ ਖਾਲਸਾ’ਬਣਿਆ
ਕਾਰਵਾਈ ਸ਼ੁਰੂ
ਇਸ ਮਗਰੋਂ ਗੁਰ-ਨਿੰਦਕਾਂ ਨੂੰ ਸੋਧਣ ਦੀ ਕਾਰਵਾਈ ਸ਼ੁਰੂ ਹੋਣੀ ਹੀ ਸੀ ਬਠਿੰਡੇ ਵੱਲ ਕੋਟ ਸ਼ਮੀਰ ਪਿੰਡ ਦੇ ਕਾਮਰੇਡ ਦਰਸ਼ਨ ਨੇ ਗੁਰੂ ਗਰੰਥ ਸਾਹਿਬ ਦੀ ਬੇਹੁਰਮਤੀ ਕੀਤੀ ਸਿੰਘਾਂ ਨੇ ਇਹ ਦੁਸ਼ਟ ਕਾਮਰੇਡ ਝਟਕਾ ਦਿੱਤਾ ਅਨੰਦਪੁਰ ਸਾਹਿਬ ਦੀ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਤੇ ਨਿਰੰਕਾਰੀ ਪ੍ਰਮੁੱਖ ਸ਼ਾਦੀ ਲਾਲ ਅੰਗਰਾ ਸਿੱਖੀ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲੀ ਟੀਮ ਦਾ ਅਹਿਮ ਹਿੱਸਾ ਸੀ ਭਾਈ ਸੁਖਦੇਵ ਸਿੰਘ ਬੱਬਰ ਨੂੰ ਇਹਨਾਂ ਨਰਕਧਾਰੀਆਂ ‘ਤੇ ਬੜਾ ਗ਼ੁੱਸਾ ਸੀ 5 ਅਗਸਤ 1981 ਨੂੰ ਭਾਈ ਸੁਖਦੇਵ ਸਿੰਘ ਬੱਬਰ ਨੇ ਅਨੰਦਪੁਰ ਸਾਹਿਬ ਵਿਖੇ ਗੋਲੀ ਮਾਰ ਕੇ ਸ਼ਾਦੀ ਲਾਲ ਨੂੰ ਨਰਕੀਂ ਤੋਰ ਦਿੱਤਾ ਇਹਨਾਂ ਸੋਧਿਆਂ ਦੀ ਖ਼ਬਰਾਂ ਨੇ ਖ਼ਾਲਸਾ ਪੰਥ ਨੂੰ ਹਲੂਣਾ ਦਿੱਤਾ ਤੇ ਹੋਰ ਸਿੰਘਾਂ ਨੂੰ ਵੀ ‘ਆਪਣੇ ਹੱਥੀ ਕਾਰਜ ਸੰਵਾਰਨ’ ਵੱਲ ਪ੍ਰੇਰਿਤ ਕੀਤਾ ਦਿਨੋਂ-ਦਿਨ ਖ਼ਾਲਸਾ ਪੰਥ ਦਾ ਵਿਸ਼ਵਾਸ ਇਸ ਗੱਲ ਵਿਚ ਵਧਦਾ ਗਿਆ ਕਿ ਸਿੱਖੀ ਦੇ ਵੈਰੀਆਂ ਨੂੰ ਸਰਕਾਰ ਨੇ ਹਰ ਤਰ੍ਹਾਂ ਮਦਦ ਕਰਨੀ ਹੈ ਤੇ ਇਹਨਾਂ ਦੁਸ਼ਟਾਂ ਦੇ ਸਿਰ ਆਪ ਹੀ ਫੇਹਣੇ ਪੈਣਗੇ ਇਹ ਇਕ ਹਥਿਆਰਬੰਦ ਸੰਘਰਸ਼ ਦੀ ਅਰੰਭਤਾ ਸੀ

ਲਾਲ਼ਾ ਜੀ ਵੀ ਤੁਰ ਗਏ
ਇਹਨਾਂ ਦਿਨਾਂ ਵਿਚ ਹੀ ਜਲੰਧਰ ਦੇ ਜਗ ਬਾਣੀ’ ਅਖ਼ਬਾਰ ਵਾਲੇ ਲਾਲ਼ਾ ਜਗਤ ਨਾਰਾਇਣ ਨੂੰ ਵੀ ਸਿੱਖੀ ਤੇ ਸਿੱਖਾਂ ਖ਼ਿਲਾਫ਼ ਲਿਖਣ ਦਾ ਦੌਰਾ ਪਿਆ ਹੋਇਆ ਸੀ ਐਨਾ ਭੂਤਰਿਆ ਹੋਇਆ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਕੁਝ ਨਹੀਂ ਸੀ ਸਮਝਦਾ ਉਹਦੇ ਜ਼ਹਿਰੀ ਬੋਲ ਸਿੱਖਾਂ ਦੇ ਹਿਰਦਿਆਂ ਨੂੰ ਲਾਂਬੂ ਲਾ ਰਹੇ ਸੀ ਲਾਲ਼ੇ ਨੇ ਗੁਰਬਚਨੇ ਨਰਕਧਾਰੀਏ ਦੇ ਹੱਕ ਵਿਚ ਵੀ ਠੋਕ ਕੇ ਗਵਾਹੀ ਦਿੱਤੀ ਸੀ ਤੇ ਉਸ ਨੂੰ ਰਿਹਾਅ ਕਰਵਾਇਆ ਸੀ ਅਕਾਲੀਆਂ ਦੀ ਤਾਂ ‘ਚਮੜੀ ਮੋਟੀ’ ਸੀ, ਪਰ ਗੁਰੂ ਕੇ ਲਾਲ ਤਾਂ ਲਾਲ਼ੇ ਦੀਆਂ ਲਿਖਤਾਂ ਤੋਂ ‘ਖ਼ੂਨ ਦੇ ਅੱਥਰੂ ਰੋ ਰਹੇ’ ਸੀ ਤੇ ਜਦੋਂ ਕੋਈ ਹੋਰ ਰਾਹ ਨਾ ਰਿਹਾ ਤਾਂ ਫਿਰ 9 ਸਤੰਬਰ 1981 ਨੂੰ ਸਿੰਘਾਂ ਨੇ ‘ਆਪਣੇ ਹੱਥੀਂ ਆਪ ਕਾਜ ਸੰਵਾਰ ਲਿਆ’
ਲਾਲ਼ੇ ਦੇ ਕਤਲ ਵਿਚ ਸੰਤਾਂ ਨੂੰ ਫਸਾਉਣ ਲਈ ਹਕੂਮਤ ਅੱਡੀਆਂ ਭਾਰ ਹੋ ਗਈ ਹਰਿਆਣੇ ਦੇ ਪਿੰਡ ਚੰਦੋ ਕਲਾਂ ਵਿਚ ਛਾਪਾ ਮਾਰਿਆ ਹਾਲਾਂਕਿ ਸੰਤ ਓਥੋਂ ਮਹਿਤਾ ਚੌਂਕ ਪੁੱਜ ਗਏ ਸੀ, ਪਰ ਪੁਲੀਸ ਨੇ ਸਿੰਘਾਂ ਦੇ ਸਮਾਨ ਨੂੰ ਅੱਗ ਲਾ ਦਿੱਤੀ, ਬਾਣੀ ਦੀਆਂ ਪੋਥੀਆਂ ਤੇ ਜਥੇ ਦੀ ਬੱਸਾਂ ਸਾੜ ਦਿੱਤੀਆਂ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਅੱਗ ਲਾਈ ਗਈ ਭਾਈ ਮੋਹਕਮ ਸਿੰਘ ਤੇ ਹੋਰ ਜ਼ਿੰਮੇਵਾਰ ਸਿੰਘਾਂ ਦੀ ਬੇਇੱਜ਼ਤੀ ਕੀਤੀ
ਮਹਿਤਾ ਚੌਂਕ ਨੂੰ ਘੇਰਾ ਪਾ ਕੇ ਬੈਠੀ ਪੁਲੀਸ ਨੂੰ ਸੁੱਖ ਦਾ ਸਾਹ ਆਇਆ, ਜਦੋਂ ਸੰਤਾਂ ਨੇ ਐਲਾਨ ਕੀਤਾ ਕਿ ਉਹ 20 ਸਤੰਬਰ ਨੂੰ ਮਹਿਤਾ ਚੌਕ ਤੋਂ ਗ੍ਰਿਫ਼ਤਾਰੀ ਦੇਣਗੇ ਸੰਤਾਂ ਨੂੰ 20 ਸਤੰਬਰ ‘ ਮਹਿਤਾ ਚੌਕ ਤੋਂ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਜੇਲ਼ ਵਿਚ ਬੰਦ ਕੀਤਾ ਗਿਆ ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਕੇ ਮਹਿਤਾ ਚੌਂਕ ਤੇ ਨਾਥ ਦੀ ਖੂਹੀ ਵਿਖੇ ਡੇਢ ਦਰਜਨ ਸਿੱਖ ਸ਼ਹੀਦ ਕਰ ਦਿੱਤੇ ਇਸ ਤੋਂ ਪੰਥ ਵਿਚ ਹੋਰ ਵੀ ਗ਼ੁੱਸੇ ਦੀ ਲਹਿਰ ਭੜਕ ਉਂਠੀ
ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਿਆ ਦਲ ਖ਼ਾਲਸਾ ਜਥੇਬੰਦੀ ਨੇ ਭਾਰਤੀ ਹਵਾਈ ਜਹਾਜ਼ ਅਗਵਾ ਕੀਤਾ ਤੇ ਪਾਕਿਸਤਾਨ ਲੈ ਗਏ ਫ਼ੈਡਰੇਸ਼ਨ ਨੇ ਥਾਂ-ਥਾਂ ਦੇਸੀ ਬੰਬ ਚਲਾਏ ਤੇ ਰੇਲਵੇ ਲਾਈਨਾਂ ਪੁੱਟ ਸੁੱਟੀਆਂ ਇਹ ਘਟਨਾਵਾਂ ਦਰਸਾ ਰਹੀਆਂ ਸਨ ਕਿ ਖ਼ਾਲਸਾ ਪੰਥ ਲਈ ਸੰਤ ਜਰਨੈਲ ਸਿੰਘ ਕੇਵਲ ਇਕ ਵਿਅਕਤੀ ਨਹੀਂ, ਸਗੋਂ ਹੋਰ ਵੀ ਬਹੁਤ ਕੁਝ ਹਨ
ਮੋਟਰ ਸਾਈਕਲ
ਬੱਬਰਾਂ ਦੇ ਸਿੰਘਾਂ ਭਾਈ ਸੁਖਦੇਵ ਸਿੰਘ ਤੇ ਸਾਥੀਆਂ ਨੇ ਵੀ ਸੰਤਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮੋਟਰਸਾਈਕਲ ਚਲਾ ਦਿੱਤਾ ਲਾਲ਼ਾ ਜਗਤ ਨਰਾਇਣ ਦੀ ਮੌਤ
ਮਗਰੋਂ ਕੱਟੜਪੰਥੀ ਹਿੰਦੂਆਂ ਨੇ ਜਲੰਧਰ ਵਿਚ ਬੜੀ ਭੜਕਾਊ ਨਾਅਰੇਬਾਜ਼ੀ ਕੀਤੀ ਸੀ ਤੇ ਕਈ ਸਿੱਖਾਂ ਨੂੰ ਜ਼ਖ਼ਮੀ ਕਰ ਸੁੱਟਿਆ ਸੀ ਰੋਜ਼ਾਨਾ ‘ਅਕਾਲੀ ਪੱਤ੍ਰਿਕਾ’ ਅਖ਼ਬਾਰ ਦੇ ਦਫ਼ਤਰ ਨੂੰ ਵੀ ਅੱਗ ਲਾਈ ਗਈ ਸੀ ਇਹਨਾਂ ਜ਼ਿਆਦਤੀਆਂ ਕਰਕੇ ਜਲੰਧਰ ਦੇ ਲਾਲ਼ਿਆਂ ਖ਼ਿਲਾਫ਼ ਹਰ ਸਿੱਖ ਦੇ ਮਨ ਵਿਚ ਕਰੋਧ ਦੇ ਭਾਂਬੜ ਮੱਚ ਰਹੇ ਸੀ ਸੰਤਾਂ ਦੀ ਗ੍ਰਿਫ਼ਤਾਰੀ ਵਾਲੀ ਰਾਤ ਨੂੰ ਜਲੰਧਰ ਵਿਚ ਤਿੰਨ ਸਿੰਘਾਂ ਨੇ ਮੋਟਰ ਸਾਈਕਲ ‘ਤੇ ਜਾ ਕੇ ਫਾਇਰਿੰਗ ਕੀਤੀ ਤੇ 3 ਦੋਸ਼ੀਆਂ ਨੂੰ ਬੇਦੋਸ਼ੇ ਸਿੱਖਾਂ ਤੇ ਜ਼ੁਲਮ ਕਰਨ ਲਈ ਸਜ਼ਾ ਦਿੱਤੀ 12 ਹੋਰ ਜ਼ਖ਼ਮੀ ਹੋਏ ਤਰਨਤਾਰਨ ਵਿਚ ਵੀ ਇਹੋ ਜਿਹੇ ਫ਼ਿਰਕੂ ਅਨਸਰਾਂ ‘ਤੇ ਫ਼ਾਇਰਿੰਗ ਹੋਈ ਤੇ 1 ਕੱਟੜਪੰਥੀ ਮਾਰਿਆ ਗਿਆ ਤੇ 17 ਜ਼ਖ਼ਮੀ ਹੋਏ ਇੰਦਰਾ ਤਾਂ ਸੋਚਦੀ ਸੀ ਕਿ ਵੱਧ ਤੋਂ ਵੱਧ ਸਿੱਖ ਧਰਨੇ-ਮੁਜ਼ਾਹਰੇ ਹੀ ਕਰਨਗੇ ਪਰ ਸੰਤਾਂ ਦੀ ਗ੍ਰਿਫ਼ਤਾਰੀ ਮਗਰੋਂ ਜੋ ਖ਼ੂਨੀ ਮਾਹੌਲ ਬਣਿਆ ਤੇ ਹਵਾਈ ਜਹਾਜ਼ ਤਕ ਅਗਵਾ ਹੋ ਕੇ ਮਸਲੇ ਦਾ ਅੰਤਰਰਾਸ਼ਟਰੀਕਰਣ ਹੋਇਆ, ਉਸ ਤੋਂ ਉਹ ਐਸੀ ਚਾਲੂ ਹੋਈ ਕਿ 15 ਅਕਤੂਬਰ 1981 ਨੂੰ ਸੰਤਾਂ ਨੂੰ ਰਿਹਾਅ ਕਰ ਦਿੱਤਾ ਡਰ ਇਹ ਵੀ ਪੈ ਗਿਆ ਕਿ ਸਿੱਖ ਕੌਮ ਵੱਲੋਂ ਜਿੰਨਾ ਸਮਰਥਨ ਸੰਤਾਂ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਤਾਂ ਬਾਦਲ ਵਰਗੇ ਲਾਈਲੱਗ ਤੇ ਸੱਤਾ ਦੇ ਭੁੱਖੇ ਅਕਾਲੀਆਂ ਦੀ ਥਾਂ ਸਿੱਖਾਂ ਦੇ ਆਗੂ ਸੰਤ ਭਿੰਡਰਾਂਵਾਲੇ ਵਰਗੇ ਨਿਧੜਕ ਤੇ ਬੇਗਰਜ਼ ਵਿਅਕਤੀ ਬਣ ਜਾਣਗੇ
ਗ਼ੁਲਾਮੀ ਦਾ ਅਹਿਸਾਸ
ਭਾਵੇਂ ਛੇਤੀ ਹੀ ਸੰਤਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਮਹਿਤਾ ਚੌਂਕ ਗੋਲ਼ੀ ਕਾਂਡ ਦੀ ਜਾਂਚ ਵੀ ਸ਼ੁਰੂ ਹੋ ਗਈ, ਪਰ ਵਾਪਰੀਆਂ ਘਟਨਾਵਾਂ ਨੇ ਸੰਤ ਭਿੰਡਰਾਂਵਾਲ਼ਿਆਂ ਨੂੰ ਡੂੰਘੀ ਤਰ੍ਹਾਂ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਹੁਣ ਉਹ ਸਿੱਖਾਂ ਨੂੰ ਧਰਮ ਵਿਚ ਪ੍ਰਪੱਕ ਕਰਨ ਦੇ ਨਾਲ਼-ਨਾਲ਼ ਗ਼ੁਲਾਮੀ ਦਾ ਅਹਿਸਾਸ ਵੀ ਕਰਵਾਉਂਦੇ ਸਨ ਅਕਾਲੀ ਆਗੂ ਹਰ ਘਟਨਾ ਨੂੰ ਸਰਕਾਰ ਦਾ ਧੱਕਾ ਕਹਿੰਦੇ ਸਨ, ਜਦਕਿ ਸੰਤਾਂ ਨੇ ਇਸ ਨੂੰ ਅਜ਼ਾਦ ਭਾਰਤ ਵਿੱਚ ਰਹਿ ਰਹੇ ਸਿੱਖਾਂ ਦੀ ਗ਼ੁਲਾਮੀ ਦਾ ਸਬੂਤ ਕਹਿਣਾ ਸ਼ੁਰੂ ਕਰ ਦਿੱਤਾ ਅਕਾਲੀਆਂ ਲਈ ਹਿੰਦੁਸਤਾਨ ਹੀ ਸਿੱਖਾਂ ਦਾ ਮੁਲਕ ਸੀ, ਜਿੱਥੋਂ ਦੀ ਸਰਕਾਰ ਉਹਨਾਂ ਨਾਲ਼ ਧੱਕੇ ਕਰਦੀ ਹੈ, ਪਰ ਸੰਤਾਂ ਦੀ ਵਿਆਖਿਆ ਬਿਲਕੁਲ ਵੱਖਰੀ ਸੀ ਸੰਤਾਂ ਦੀ ਸੋਚ ਪ੍ਰਸਿੱਧ ਮੁਸਲਮਾਨ ਚਿੰਤਕ ‘ਇਕਬਾਲ’ ਨਾਲ਼ ਮਿਲ਼ਦੀ ਸੀ ਕਿ ਕੁਝ ਕੁ ਖੁੱਲ੍ਹਾਂ ਦਾ ਮਤਲਬ ਆਜ਼ਾਦੀ ਨਹੀਂ ਹੁੰਦਾ:
ਮੁਲਾਂ ਕੋ ਗਰ ਹੈ ਹਿੰਦ ਮੇਂ ਸਜਦੇ ਕੀ ਇਜਾਜ਼ਤ,
ਨਾਂਦਾਂ ਯੇਹ ਸਮਝਤਾ ਹੈ, ਇਸਲਾਮ ਹੈ ਆਜ਼ਾਦ
ਸੰਤਾਂ ਦੀ ਸਿੱਧੀ-ਪੱਧਰੀ ਗੱਲਬਾਤ ਤੇ ਧਾਰਮਿਕ ਦਿੱਖ ਨੇ ਸਿੱਖ-ਸੰਗਤਾਂ ਵਿਚ ਉਹਨਾਂ ਦਾ ਕੱਦ ਬਹੁਤ ਉਂਚਾ ਕਰ ਦਿੱਤਾ ਸੀ ਦਰਅਸਲ ਨਰਕਧਾਰੀ ਕਾਂਡ, ਚੰਦੋ ਕਲਾਂ ਕਾਂਡ, ਕਾਨਪੁਰ ਅਤੇ ਚੌਕ ਮਹਿਤਾ ਵਿਖੇ ਪੁਲੀਸ ਵੱਲੋਂ ਸਿੱਖਾਂ ਦੇ ਕਤਲ ਨੇ ਜਿੱਥੇ ਸਿੱਖ ਕੌਮ ਨੂੰ ਹਲੂਣਾ ਦਿੱਤਾ ਸੀ, ਓਥੇ ਇਹਨਾਂ ਘਟਨਾਕ੍ਰਮਾਂ ਦੇ ਚੱਲਦਿਆਂ, ਲੰਮੇ ਸਮੇਂ ਮਗਰੋਂ ਸੰਤਾਂ ਦੇ ਰੂਪ ਵਿਚ ਇਕ ਅਜਿਹਾ ਆਗੂ ਮਿਲਿਆ ਸੀ ਜੋ ਵਿਕਦਾ ਜਾਂ ਲਿਫ਼ਦਾ ਨਹੀਂ ਸੀ ਇਸੇ ਕਰਕੇ ਸਿੱਖ ਨੌਜਵਾਨੀ ਸੰਤਾਂ ਦੇ ਇਕ ਇਸ਼ਾਰੇ ‘ਤੇ ਜਾਨਾਂ ਵਾਰਨ ਨੂੰ ਤਿਆਰ ਹੋ ਗਈ ਸੀ
ਦੂਜੇ ਪਾਸੇ ਨਾਲ ਹੀ ਨਰਕਧਾਰੀਆਂ ਤੇ ਸਿੱਖੀ ਦੇ ਦੋਖੀਆਂ ਨੂੰ ਸੋਧਾ ਲਾਉਣ ਲਈ ਬੱਬਰ ਖ਼ਾਲਸਾ ਵੀ ਮੈਦਾਨ ਵਿਚ ਨਿੱਤਰ ਚੁੱਕਿਆ ਸੀ ਰਿਹਾਈ ਮਗਰੋਂ ਸੰਤਾਂ ਨੇ ਪੰਜਾਬ ਤੇ ਦਿੱਲੀ ਦਾ ਦੌਰਾ ਕੀਤਾ ਤੇ ਹਜ਼ਾਰਾਂ ਲੋਕਾਂ ਨੂੰ ਧਰਮ ਨਾਲ਼ ਜੋੜਿਆ ਇਸ ਦੌਰੇ ਮੌਕੇ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਿੰਘ ਵੀ ਉਹਨਾਂ ਦੇ ਨਾਲ਼ ਹੀ ਦਿੱਲੀ ਗਏ ਸਨ ਜਦ ਕਿਸੇ ਨੇ ਪੁੱਛਿਆ ਕਿ ‘ਵਰੰਟਡ ਬੰਦੇ ਕਿਉਂ ਨਾਲ਼ ਹਨ? ਤਾਂ ਸੰਤਾਂ ਨੇ ਕਿਹਾ ਕਿ ‘ਜਿਸ ਵੀ ਗੁਰਸਿੱਖ ਨੂੰ ਪੁਲੀਸ ਤੰਗ ਕਰੇਗੀ ਮੈਂ ਤਾਂ ਸਾਂਭਣੇ ਹੀ ਆ ਉਨ੍ਹਾਂ ਇਹ ਵੀ ਕਿਹਾ ਕਿ ‘ਜਦ ਤਕ ਮੇਰੇ ਸਿਰ ‘ਤੇ ਸਿਰ ਹੈ, ਮੈਂ (ਇਹਨਾਂ ਸਿੰਘਾਂ ਕਿਸੇ ‘) ਦਿੰਦਾ ਨਹੀਂ, ਮਗਰੋਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ!’
ਜੁਝਾਰੂ ਸਿੰਘਾਂ ਦੀ ਜਥੇਬੰਦੀ ਬੱਬਰ ਦਲ’ ਲੰਮੇ ਸਮੇਂ ਤੋਂ ਗੁਪਤ ਰੂਪ ਵਿਚ ਹੀ ਸਿੱਖੀ ਦੇ ਵੈਰੀਆਂ ਨੂੰ ਸੋਧੇ ਲਾ ਰਹੀ ਸੀ, ਪਰ ਪਹਿਲੀ ਵਾਰ ਇਸ ਜਥੇਬੰਦੀ ਬਾਰੇ ਰਾਜ ਓਦੋਂ ਖੁੱਲ੍ਹਿਆ, ਜਦੋਂ 6 ਨਵੰਬਰ 1981 ਨੂੰ ਬੱਬਰਾਂ ਦੇ ਇਕ ਚੋਟੀ ਦੇ ਜੁਝਾਰੂ ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਜ਼ਿਲ੍ਹਾ ਫ਼ਰੀਦਕੋਟ ਦੀ ਗ੍ਰਿਫ਼ਤਾਰੀ ਹੋਈ ਇਸ ਮਗਰੋਂ ਹੀ ਰਾਜ਼ ਖੁੱਲ੍ਹਿਆ ਕਿ ਸੰਤਾਂ ਦੀ ਰਿਹਾਈ ਤੋਂ ਅਗਲੇ ਹੀ ਦਿਨ, ਨਰਕਧਾਰੀਆਂ ਦੇ ਖਾਸਮ-ਖ਼ਾਸ ਡੀ.ਸੀ. ਨਿਰੰਜਨ ਸਿੰਘ ਤੇ ਉਸ ਦੇ ਭਰਾ ‘ਤੇ 16 ਅਕਤੂਬਰ 1981 ਨੂੰ ਹਮਲਾ ਕਰਨ ਵਾਲਾ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਖੇਮਕਰਨ ਦਾ ਗਰੁੱਪ ਹੈ ਇਹ ਹਮਲਾ ਸੈਕਟਰੀਏਟ ਵਿਚ ਕੀਤਾ ਗਿਆ ਸੀ ਨਿਰੰਜਨ ਸਿੰਘ ਨਰਕਧਾਰੀਆ ਤਾਂ ਭੱਜ ਕੇ ਬਚ ਗਿਆ ਸੀ, ਪਰ ਉਸ ਦਾ ਭਰਾ ਸੁਰਿੰਦਰ ਮਾਰਿਆ ਗਿਆ
ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਗੱਡੀ ਚਾੜ੍ਹੇ ਗਏ ਨਰਕਧਾਰੀਆਂ ਬਾਰੇ ਪਤਾ ਲੱਗ ਗਿਆ ਕਿ ਇਹ ਬੱਬਰਾਂ ਦੇ ਕਾਰਨਾਮੇ ਹਨ ਸਰਕਾਰ ਇਹ ਜਾਣ ਕੇ ਸੁੰਨ ਹੋ ਗਈ ਕਿ ਸੀਸ ਤਲ਼ੀ ਤੇ ਰੱਖ ਕੇ ਨਿਕਲ਼ੇ ਇਹ ਸੂਰਮੇ 13 ਅਪ੍ਰੈਲ 1978 ਦੇ ਸ਼ਹੀਦੀ ਸਾਕੇ ਤੋਂ ਬਾਅਦ ਸਰਗਰਮ ਹੋ ਗਏ ਸਨ ਤੇ ਐਨੇ ਅਰਸੇ ਵਿਚ ਇਹਨਾਂ ਦੇ ਕਾਰਨਾਮੇ ਗੁਪਤ ਹਨ ਬੱਬਰਾਂ ਦੀ ਇਸ ਯੋਜਨਾਬੰਦੀ ਦਾ ਸਿਹਰਾ ਕੈਨੇਡਾ ਤੋਂ ਆਏ ਜਥੇਦਾਰ ਤਲਵਿੰਦਰ ਸਿੰਘ, ਜਥੇਦਾਰ ਸੁਖਦੇਵ ਸਿੰਘ ਦਾਸੂਵਾਲ, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆਂ, ਭਾਈ ਮਨਮੋਹਨ ਸਿੰਘ ਫ਼ੌਜੀ, ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਅਨੋਖ ਸਿੰਘ ਵੜਿੰਗ ਸੂਬਾ ਸਿੰਘ, ਭਾਈ ਕੁਲਵੰਤ ਸਿੰਘ ਜਗਾਧਰੀ ਉਰਫ਼ ਭਾਈ ਮਹਿੰਗਾ ਸਿੰਘ ਬੱਬਰ, ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਆਦਿਕ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਪੁਲੀਸ ਦੇ ਭਾਈ ਅਮਰਜੀਤ ਸਿੰਘ ਹੌਲਦਾਰ ਖੇਮਕਰਨ, ਭਾਈ ਗੁਰਨਾਮ ਸਿੰਘ ਭੂਰੇ-ਕੋਹਨੇ, ਸੇਵਾ ਸਿੰਘ ਤਰਮਾਲਾ ਜਿਹੇ ਸਿੰਘਾਂ ਨੂੰ ਵੀ ਨਾਲ ਤੋਰਿਆ ਹੋਇਆ ਸੀ ਇਹਨਾਂ ਸਿੰਘਾਂ ਨੇ ਹੀ 23 ਅਕਤੂਬਰ ਨੂੰ ਪਾਸ਼ਟਾਂ ਦੇ ਪੰਥ-ਦੋਖੀ ਮਹਿੰਦਰਪਾਲ ਨੂੰ ਸੋਧਿਆ
ਦਹੇੜੂ ਕਾਂਡ
ਬੱਬਰਾਂ ਦੇ ਸਿੰਘ ਕੌਮ ਦੇ ਦੁਸ਼ਮਣਾਂ ਦੀ ਲਗਾਤਾਰ ਸੁਧਾਈ ਕਰੀ ਜਾ ਰਹੇ ਸਨ ਇਹੋ ਜਿਹੇ ਹੀ ਇਕ ਕੌਮੀ ਦੁਸ਼ਮਣ, ਕਪੂਰਥਲੇ ਦੇ ਨਰਕਧਾਰੀ ਪ੍ਰਹਿਲਾਦ ਚੰਦ ਨੂੰ ਜਦੋਂ 16 ਨਵੰਬਰ 1981 ਨੂੰ ਪਰਿਵਾਰ ਸਮੇਤ ਸੋਧਾ ਲਾਇਆ ਤਾਂ ਇੱਥੇ ਸਿੰਘਾਂ ਦਾ ਮੋਟਰ ਸਾਈਕਲ ਐਚ.ਐਨ..੮੨੭੫ ਮਜ਼ਬੂਰੀ-ਵੱਸ ਛੱਡਣਾ ਪਿਆ ਜਿਸ ਤੋਂ ਪੁਲੀਸ ਨੂੰ ਸੂਹ ਮਿਲ਼ੀ ਕਿ ਇਸ ਕਾਂਡ ਨੂੰ ਭਾਈ ਤਰਸੇਮ ਸਿੰਘ ਕਾਲਾ ਸੰਘਿਆਂ ਨੇ ਅੰਜਾਮ ਦਿੱਤਾ ਹੈ ਚੁਗਾਵਾਂ ਪਿੰਡ ਦੇ ਬਖ਼ਸ਼ੀਸ਼ ਸਿੰਘ ਨੇ ਪੁਲੀਸ ਨੂੰ ਦੱਸ ਦਿੱਤਾ ਕਿ ਉਸ ਤੋਂ ਮੋਟਰ-ਸਾਈਕਲ ਤਰਸੇਮ ਸਿੰਘ ਮੰਗ ਕੇ ਲੈ ਗਿਆ ਸੀ ਪੁਲੀਸ ਨੂੰ ਰਾਹ ਮਿਲਦਾ ਗਿਆ ਤੇ ਅੰਤ 19 ਨਵੰਬਰ 1981 ਦੇ ਦਿਨ ਪੁਲੀਸ ਨੇ ਲੁਧਿਆਣੇ ਜ਼ਿਲ੍ਹੇ ਦੇ ਖੰਨੇ ਕੋਲ ਦੇ ਪਿੰਡ ਦਹੇੜੂ ਵਿਚ ਭਾਈ ਅਮਰਜੀਤ ਸਿੰਘ ਦੇ ਘਰ ਨੂੰ ਸਵੇਰੇ-ਸਵੇਰੇ ਘੇਰਾ ਪਾ ਲਿਆ ਓਥੇ ਭਾਈ ਤਰਸੇਮ ਸਿੰਘ ਤੇ ਭਾਈ ਗੁਰਨਾਮ ਸਿੰਘ ਖੇਮਕਰਨੀ ਬੱਬਰ ਮੌਜੂਦ ਸਨ ਪੁਲੀਸ ਨੇ ਜਦੋਂ ਬੱਬਰ ਸ਼ੇਰਾਂ ਨੂੰ ਫੜਨ ਲਈ ਹੱਥ ਪਾਇਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ ਹਿਰਾਸਤ ਵਿਚ ਮਨ-ਭਾਉਂਦਾ ਤਸ਼ੱਦਦ ਕਰਨ ਵਾਲੇ ਪੁਲਸੀਆਂ ਨੂੰ ਜਦੋਂ ਸਿੰਘਾਂ ਨੇ ਹੱਥ ਦਿਖਾਏ ਤਾਂ ਨਾਨੀ ਚੇਤੇ ਆ ਗਈ ਬੱਬਰਾਂ ਦੀਆਂ ਗੋਲ਼ੀਆਂ ਨੇ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਨੂੰ ‘ਸਿੱਧਾ ਡੀ.ਐਸ.ਪੀ. ਤੇ ਸਿਪਾਹੀ ਸੂਰਤ ਸਿੰਘ ਨੂੰ ਸਿੱਧਾ ‘ਥਾਣੇਦਾਰ’ ਲਾ ਦਿੱਤਾ (ਧੁਰ ਦੀਆਂ ਟਿਕਟਾਂ ਦੇ ਕੇ ਨਰਕੀਂ ਤੋਰਿਆ) ਇਹਨਾਂ ਦੀ ਮੌਤ ਹੋਣ ਮਗਰੋਂ ਬਾਕੀ ਪੁਲੀਸ ਪਿੱਛੇ ਹਟ ਗਈ ਤੇ ਇਹ ਸਿੰਘ ਓਥੋਂ ਹਰਨ ਹੋ ਗਏ ਦਹੇੜੂ ਕਾਂਡ ਦੀ ਧਾਂਕ ਐਨੀ ਪਈ ਕਿ ਅਕਸਰ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਦਾ ਜ਼ਿਕਰ ਆਪਣੀਆਂ ਤਕਰੀਰਾਂ ਵਿਚ ਕਰਦੇ ਹੁੰਦੇ ਸਨ
ਪੁਲੀਸ ਦਾ ਜ਼ੁਲਮ
ਦਹੇੜੂ ਕਾਂਡ ਮਗਰੋਂ ਪੁਲੀਸ ਨੂੰ ਬੱਬਰ ਖ਼ਾਲਸਾ ਦਾ ਕਾਫ਼ੀ ਗੁਪਤ ਭੇਤ ਪਤਾ ਲੱਗ ਗਿਆ ੧੧ ਬੱਬਰਾਂ ਦੇ ਸਿਰਾਂ ਦੇ ਇਨਾਮ ਐਲਾਨੇ ਗਏ ਭਾਈ ਵਧਾਵਾ ਸਿੰਘ ਬੱਬਰ, ਭਾਈ ਤਰਸੇਮ ਸਿੰਘ ਕਾਲਾ ਸੰਘਿਆਂ, ਭਾਈ ਤਲਵਿੰਦਰ ਸਿੰਘ ਬੱਬਰ (ਪਾਂਛਟਾ) ਦੇ ਘਰ ਉਜਾੜੇ ਗਏ ਤੇ ਟੱਬਰਾਂ ‘ਤੇ ਜ਼ੁਲਮ ਹੋਇਆ ਇਹ ਟੱਬਰ ੫੫ ਦਿਨ ਨਜਾਇਜ਼ ਹਿਰਾਸਤ ਵਿਚ ਰੱਖੇ ਗਏ ਪੁਲੀਸ ਦੇ ਜ਼ੁਲਮ ਐਨੇ ਭਿਆਨਕ ਸਨ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਪੁਲੀਸ ਦੇ ਅੱਤਿਆਚਾਰਾਂ ਬਾਰੇ ਚਿੱਠੀ ਲਿਖ ਕੇ ਆਪਣਾ ਵਿਰੋਧ ਦਰਜ ਕਰਵਾਇਆ ਭਾਈ ਤਲਵਿੰਦਰ ਸਿੰਘ ਬੱਬਰ ਦੇ ਪਿੰਡ ਪਾਛਟਾਂ (ਕਪੂਰਥਲਾ) ਤੇ ਸਹੁਰੇ ਪਿੰਡ ਪਧਿਆਣਾ (ਨੇੜੇ ਆਦਮਪੁਰ) ਵਿਖੇ ਹੋਏ ਜ਼ੁਲਮਾਂ ਨੂੰ ਤਾਂ ਜਥੇਦਾਰ ਸਾਹਿਬ ਨੇ ਮੀਰ ਮੰਨੂ ਵੱਲੋਂ ਮੁਗ਼ਲ ਕਾਲ ਵਿਚ ਕੀਤੇ ਜ਼ੁਲਮਾਂ ਦੇ ਤੁਲ ਦੱਸਿਆ ਪਰ ਪੁਲੀਸ ਦੇ ਜ਼ੁਲਮਾਂ ਵਿਚ ਕੋਈ ਫਰਕ ਨਾ ਪਿਆ
ਇਹੀ ਸਮਾਂ ਸੀ, ਜਦੋਂ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਿੰਘਾਂ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਰਹਿਣਾ ਸ਼ੁਰੂ ਕੀਤਾ ਸਿੰਘਾਂ ਨੇ ‘ਅਕਾਲ ਰੈਸਟ ਹਾਊਸ’ ਵਿਚ ਡੇਰੇ ਲਾ ਲਏ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਤੇ ਬੀਬੀ ਹਰਸ਼ਰਨ ਕੌਰ ਨੇ ਡੱਟ ਕੇ ਸਿੰਘਾਂ ਦਾ ਸਾਥ ਦਿੱਤਾ ਤੇ ਇੰਞ ਦਰਬਾਰ ਸਾਹਿਬ ਤੋਂ ਇਕ ਲਹਿਰ ਦਾ ਆਗਾਜ਼ ਹੋਇਆ
ਪੁਲੀਸ ਨੇ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ, ਭਾਈ ਸੁਲੱਖਣ ਸਿੰਘ ਬੱਬਰ ਦੇ ਪਰਿਵਾਰ ਤੇ ਭਾਈ ਅਨੋਖ ਸਿੰਘ ਬੱਬਰ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਭਾਈ ਸੁਖਦੇਵ ਸਿੰਘ ਬੱਬਰ ਦੇ ਏਅਰ ਫ਼ੋਰਸ ਵਿਚ ਟੈਕਨੀਸ਼ੀਅਨ ਦੀ ਨੌਕਰੀ ਕਰਦੇ ਭਰਾ ਭਾਈ ਮਹਿਲ ਸਿੰਘ ਨੂੰ ਪੁਲੀਸ ਜਬਰ ਦਾ ਸ਼ਿਕਾਰ ਹੋਣਾ ਪਿਆ ਰੋਹ ਨਾਲ਼ ਭਰੇ ਉਹ ਵੀ ਬੱਬਰਾਂ ਵਿਚ ਸ਼ਾਮਲ ਹੋ ਗਏ ਤੇ ਭਾਈ ਮਹਿਲ ਸਿੰਘ ਬੱਬਰ ਦੇ ਨਾਂ ਨਾਲ਼ ਮਸ਼ਹੂਰ ਹੋ ਗਏ ਦੂਜੇ ਭਰਾ ਅੰਗਰੇਜ਼ ਸਿੰਘ ਜੋ ਕਿ ਨੇਤਰਹੀਣ ਹਨ, ਉਹਨਾਂ ਨੂੰ ਵੀ ਪੁਲੀਸ ਜਬਰ ਦਾ ਸਾਮ੍ਹਣਾ ਕਰਨਾ ਪਿਆ ਫਸਲਾਂ ਤੇ ਘਰ ਤਬਾਹ ਕਰ ਦਿੱਤੇ ਗਏ ਆਮ ਲੋਕ ਉਹਨਾਂ ਦੇ ਘਰ ਨੂੰ ‘ਬੱਬਰਾਂ ਦੀ ਬਹਿਕ’ ਕਹਿੰਦੇ ਸਨ
ਹਥਿਆਰਬੰਦ ਸੰਘਰਸ਼ ਕਿਉਂ?
ਇਹ ਗੱਲ ਸੋਚਣ ਵਾਲ਼ੀ ਹੈ ਕਿ ਇਹਨਾਂ ਬਾਣੀ ਤੇ ਬਾਣੇ ਦੇ ਧਾਰਨੀ ਗੁਰਸਿੱਖਾਂ ਨੂੰ ਹਥਿਆਰਾਂ ਦੇ ਰਾਹ ਕਿਉਂ ਤੁਰਨਾ ਪਿਆ? ਅਕਸਰ ਪੁੱਛਿਆ ਜਾਂਦਾ ਹੈ ਕਿ ਕੀ ਹਥਿਆਰਬੰਦ ਸਿੱਖ ਸੰਘਰਸ਼ ਤੋਂ ਬਿਨਾਂ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ ਬਚਿਆ? ਆਖ਼ਰ ਕਿਉਂ ਸਿੱਖ ਨੌਜਵਾਨ ਆਪਣੇ ਘਰ-ਬਾਰ ਤਿਆਗ ਕੇ ਬੰਬਾਂ-ਗੋਲ਼ੀਆਂ ਦੇ ਰਾਹ ਪੈ ਗਏ? ਕਈ ਸੱਜਣ ਤਾਂ ਸੰਘਰਸ਼ ਦੀ ਕਰੜੀ ਅਲੋਚਨਾ ਕਰਦੇ ਹਨ ਕਿ ਲੱਖ ਬੰਦਾ ਮਰਵਾ ਲਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੌਮ ਅਜੇ ਤਿਆਰ ਹੀ ਨਹੀਂ ਸੀ ਤਾਂ ਸਾਨੂੰ ਠਹਿਰਨਾ ਚਾਹੀਦਾ ਸੀ ਦਰਅਸਲ ਅੱਜ ਦੇ ਤੇ ਓਦੋਂ ਦੇ ਹਾਲਾਤਾਂ ਦਾ ਜ਼ਮੀਨ-ਅਸਮਾਨ ਦਾ ਫ਼ਰਕ ਹੈ ੮੦ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਸਰਕਾਰੀ ਤਸ਼ੱਦਦ ਦੀ ਅਸਲੀਅਤ ਨੂੰ ਜਾਣੇ ਬਿਨਾ ਗੱਲ ਨੂੰ ਸਹੀ ਢੰਗ ਨਾਲ਼ ਸਮਝਿਆ ਨਹੀਂ ਜਾ ਸਕਦਾ ਖ਼ਾਸ ਕਰਕੇ ਸੰਘਰਸ਼ ਵਿਚ ਕੁੱਦੇ ਸਿੰਘਾਂ ਦੀ ਸੋਚ ਤੇ ਓਦੋਂ ਦੇ ਹਾਲਾਤਾਂ ਨੂੰ ਸਮਝਣ ਦੀ ਲੋੜ ਹੈ
ਸ਼ਬਦ-ਗੁਰੂ ਦੇ ਸ਼ਰੀਕ ਨਰਕਧਾਰੀਆਂ ਨੇ ਜਦੋਂ ਅਕਾਲੀ ਸਰਕਾਰ ਦੇ ਹੁੰਦਿਆਂ ਹਕੂਮਤ ਦੀ ਸ਼ਹਿ ‘ਤੇ ਅੰਮ੍ਰਿਤਸਰ ਵਿਚ ੧੩ ਅਪ੍ਰੈਲ 1978 ਨੂੰ ਕਹਿਰ ਢਾਹਿਆ ਤੇ 13 ਸਿੰਘ ਸ਼ਹੀਦ ਕਰ ਦਿੱਤੇ ਤਾਂ ਸਿੱਖ ਇਤਿਹਾਸ ਵਿਚ ਇਕ ਅਹਿਮ ਮੋੜ ਆਇਆ ਤੇ ਰਹਿੰਦੀ ਕਸਰ ਓਦੋਂ ਪੂਰੀ ਹੋ ਗਈ, ਜਦੋਂ ਅਦਾਲਤ ਨੇ ਨਰਕਧਾਰੀਆਂ ਨੂੰ ਬਰੀ ਕਰ ਦਿੱਤਾ ਅਕਾਲੀ ਦਲ ਦਾ ਇਸ ਮੁੱਦੇ ਤੇ ਰਵੱਈਆ ਬਿਲਕੁਲ ਓਹੀ ਸੀ, ਜੋ ਅੱਜ-ਕੱਲ੍ਹ ਸਿਰਸੇ ਵਾਲੇ ਦੇ ਮੁੱਦੇ ‘ਤੇ ਹੈ ਅਕਾਲੀਆਂ ਨੇ ਸਿੱਖ ਜਜ਼ਬਾਤਾਂ ਦੀ ਜਰਾ ਵੀ ਪਰਵਾਹ ਨਾ ਕੀਤੀ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਉਸ ਅਕਾਲੀ ਧਾਰਾ ਦਾ ਰਹਿਨੁਮਾ ਹੈ, ਜੋ ਸਿੱਖੀ ਵਿਚਾਰਧਾਰਾ ਦੀ ਹਾਨੀ ਨੂੰ ਕੋਈ ਵੱਡਾ ਮਸਲਾ ਨਹੀਂ ਮੰਨਦਾ, ਸਗੋਂ ਸਿੱਖ ਜਜ਼ਬਾਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਹਸਤੀਆਂ, ਜਥੇਬੰਦੀਆਂ ਤੇ ਵਿਚਾਰਾਂ ਨੂੰ ਉਹ ਨਫ਼ਰਤ ਦੀ ਹੱਦ ਤਕ ਨਾਪਸੰਦ ਕਰਦਾ ਹੈ ਉਸ ਦਾ ਇਕੋ ਏਜੰਡਾ ਹੈ ਕਿ ਸਿੱਖੀ ਮੁੱਕਦੀ ਬੇਸ਼ੱਕ ਮੁੱਕ ਜਾਵੇ, ਮੇਰੀ ਕੁਰਸੀ ਕਿਤੇ ਨਾ ਜਾਵੇ ਸਿੱਖਾਂ ਦੇ ਜ਼ਖ਼ਮੀ ਜਜ਼ਬਾਤਾਂ ਨੂੰ ਕੋਈ ਮਲ੍ਹਮ ਹੀ ਨਾ ਮਿਲੇ ਤਾਂ ਫਿਰ ਸਿੱਖ ਹੋਰ ਕੀ ਕਰਦੇ? ਇਸ ਕਰਕੇ ਉਹਨਾਂ ਜੋ ਕੀਤਾ, ਬਿਲਕੁਲ ਸਹੀ ਕੀਤਾ ਕੇਵਲ ਜ਼ਿੰਮੇਵਾਰਾਂ ਨੂੰ ਹੀ ਸਜ਼ਾ ਦਿੱਤੀ ਗਈ
1980 ਵਿਚ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬਣ ਗਿਆ ਦਰਬਾਰਾ ਸਿੰਘ ਵੀ ਓਹੋ ਜਿਹਾ ਹੀ ਸਿੱਖੀ ਦਾ ਵਿਰੋਧੀ ਸੀ ਜਿਹੋ ਜਿਹਾ ਮੁੱਖ ਮੰਤਰੀ ਬੇਅੰਤ ਸਿੰਘ ਸੀ ਉਸ ਨੇ ਸਿੱਖਾਂ ਨੂੰ ਕੁਚਲਣ, ਦਰੜਨ ਦੀ ਸਹੁੰ ਖਾਧੀ ਹੋਈ ਸੀ ਤਾਂ ਜੋ ਇੰਦਰਾ ਨੂੰ ਖ਼ੁਸ਼ ਕਰ ਸਕੇ ਸੰਤ ਐਂਵੇਂ ਹੀ ਉਸ ਨੂੰ ਜ਼ਕਰੀਆ’ ਨਹੀਂ ਸਨ ਕਹਿੰਦੇ, ਉਸ ਨੇ ਸਿੱਖਾਂ ਤੇ ਜ਼ੁਲਮ ਹੀ ਬੜੇ ਕਰਵਾਏ ਜਿਵੇਂ ਜੁਲਾਈ 1981 ਵਿਚ ਮੋਗੇ ਨੇੜੇ ਪਿੰਡ ਘੱਲ-ਖੁਰਦ ਦੇ ਥਾਣੇਦਾਰ ਨੇ ਇਕ ਸਿੱਖ ਸੁਦਾਗਰ ਸਿੰਘ ਨੂੰ ਉਸ ਦੇ ਪੁੱਤ ਤੇ ਧੀ ਸਮੇਤ ਥਾਣੇ ਲਿਆਂਦਾ ਅਤੇ ਧੀ ਸਵਰਨ ਕੌਰ ਦੇ ਕੱਪੜੇ ਲਾਹ ਕੇ, ਭਰਾ ਮੇਜਰ ਸਿੰਘ ਦੀ ਹਾਜਰੀ ਵਿਚ ਪਿਓ-ਧੀ ਦਾ ਭੋਗ ਕਰਵਾਉਣ ਦੀ ਕੋਸ਼ਿਸ਼ ਕੀਤੀ ਇਹੋ ਜਿਹੇ ਨੀਚ ਥਾਣੇਦਾਰ ਨੂੰ ਇਹ ਜ਼ੁਰਅਤ ਦਰਬਾਰਾ ਸਿੰਘ ਕਰਕੇ ਹੀ ਪਈ
ਚੁੱਪ ਕੀਤੀ’ ਪਿੰਡ ਦੇ ਗਰੰਥੀ ਜਸਵੀਰ ਸਿੰਘ ਦੇ ਮੂੰਹ ਵਿਚ ਹਿੰਦੂ ਪੁਲਸੀਏ ਨੇ ਤੰਬਾਕੂ ਥੁੱਕਿਆ ਕੀ ਇਹ ਬਰਦਾਸ਼ਤ ਕਰਨ ਵਾਲ਼ੀ ਕਰਤੂਤ ਸੀ? ਪਿੰਡ ‘ਇੱਟਾਂਵਾਲ਼ੀ’ ਦੇ ਜਗੀਰ ਸਿੰਘ ਦਾ ਪੱਟ ਪਾੜ ਕੇ ਪੁਲੀਸ ਨੇ ਵਿਚ ਲੂਣ ਭਰ ਦਿੱਤਾ ਜਿਹੜੇ ਕਹਿੰਦੇ ਨੇ ਜੁਝਾਰੂ ਲਹਿਰ ਗ਼ਲਤ ਸੀ, ਉਹ ਦੱਸਣ ਕਿ ਜੇ ਇਹੀ ਕੁਝ ਉਨ੍ਹਾਂ ਨਾਲ਼ ਹੋਇਆ ਹੁੰਦਾ ਤਾਂ ਉਹ ਕੀ ਕਰਦੇ? ਤੇ ਦਿੱਲੀ ਵਿਚ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਹਿੱਸਾ ਲੈਣ ਜਾ ਰਹੇ ੪ ਸਿੱਖਾਂ ਨੂੰ ਭਜਨ ਲਾਲ ਹਰਿਆਣੇ ਦੇ ਮੁੱਖ ਮੰਤਰੀ ਨੇ 7 ਸਤੰਬਰ 1981 ਨੂੰ ਬਿਨਾਂ ਗੱਲੋਂ ਹੀ ਭੁੰਨ ਦਿੱਤਾ
੨੮ ਫ਼ਰਵਰੀ ੧੯੮੨ ਨੂੰ ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਪਿੰਡ ਦਾੳੇਂਕੇ ਵਿਚ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦੇ ਹੁਕਮ’ਤੇ 300 ਪੁਲਸੀਆ ਨੇ ਅੰਤਾਂ ਦਾ ਜ਼ੁਲਮ ਕੀਤਾ ਪੁਲੀਸ ਜੀਤ ਸਿੰਘ ਨੂੰ ਫੜਨਾ ਚਾਹੁੰਦੀ ਸੀ, ਪਰ ਨਿਸ਼ਾਨਾ ਪੂਰੇ ਪਿੰਡ ਨੂੰ ਬਣਾਇਆ ਗਿਆ ਇਸ ਮੌਕੇ ਡੀ.ਐਸ.ਪੀ. ਸਵਰਨ ‘ਘੋਟਣੇ’ ਦੀਆਂ ਹਦਾਇਤਾਂ ‘ਤੇ ਪੁਲੀਸ ਨੇ ਇਕ ਨੌਜਵਾਨ ਸਿੱਖ ਲੜਕੀ ਨੂੰ ਨਗਨ ਕਰ ਕੇ, ਛਾਤੀਆਂ ਤੋਂ ਫੜ ਕੇ ਪਿੰਡ ਵਿਚ ਫੇਰਿਆ ਸੀ ਕਿ ਉਸ ਦਾ ਭਰਾ ਪੇਸ਼ ਹੋ ਜਾਵੇ ਜਦੋਂ ਇਸ ਵਹਿਸ਼ੀਪੁਣੇ ਦੀ ਗੱਲ ਪਿੰਡ ਵਾਸੀਆਂ ਨੇ ਦਰਬਾਰ ਸਾਹਿਬ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੱਸੀ ਤਾਂ ਸੰਤਾਂ ਸਮੇਤ ਹਰ ਸੁਣਨ ਵਾਲਾ ਪੁਲੀਸ ਦੇ ਰਵੱਈਏ ਤੋਂ ਹੱਥਾਂ ‘ਤੇ ਦੰਦੀਆਂ ਵੱਢਣ ਲੱਗਾ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਨੇ ਤਰਨਤਾਰਨ ਦੇ ਉਸ ਬੁੱਚੜ ਡੀ.ਐਸ.ਪੀ ਘੋਟਣੇ ਦੀ ਠੋਕ ਕੇ ਸ਼ਲਾਘਾ ਕੀਤੀ ਦਰਬਾਰਾ ਸਿੰਘ ਨੇ ਇਹੋ ਜਿਹੇ ਅਨੇਕਾਂ ਅਫ਼ਸਰਾਂ ਨੂੰ ਸਿੱਖਾਂ ਤੇ ਤਸ਼ੱਦਦ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ
ਇਹਨਾਂ ਜ਼ਾਲਮ ਪੁਲਸੀਆ ਵਿਚ ਸੁਰਜੀਤ ਸਿੰਘ ਬੈਂਸ, ਹਰਜੀਤ ਸਿੰਘ ਇੰਸਪੈਕਟਰ, ਹੌਲਦਾਰ ਮੱਖਣ ਸਿੰਘ, ਸਿਪਾਹੀ ਬੂਟਾ ਸਿੰਘ, ਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਰਈਏ ਵਾਲ਼ਾ, ਗੁਰਚਰਨ ਸਿੰਘ ਸਾਂਹਸੀ, ਸੁੱਚਾ ਸਿੰਘ, ਭਗਵਾਨ ਸਿੰਘ ਕੜਿਆਂ ਵਾਲ਼ਾ, ਸ਼ਿਆਮ ਸੁੰਦਰ, ਡੀ.ਆਰ. ਭੱਟੀ ਵਰਗੇ ਬਦਨਾਮ ਅਫ਼ਸਰ ਸਨ ਜੇ ਸਮੇਂ ਦੀ ਸਰਕਾਰ ਇਹੋ ਜਿਹੇ ਜ਼ਾਲਮਾਂ ਦਾ ਪੱਖ ਲਵੇ ਤਾਂ ਸਿੰਘਾਂ ਨੇ ਇਹਨਾਂ ਬੁੱਚੜਾਂ ਨੂੰ ਗੱਡੀ ਚਾੜ੍ਹ ਕੇ ਕੀ ਗ਼ਲਤ ਕੰਮ ਕੀਤਾ?
ਜਦ ਪੁਲਿਸ ਨੂੰ ਬੱਬਰਾਂ ਦੇ ਇਸ ਦਲ ਦਾ ਪਤਾ ਲੱਗ ਗਿਆ ਤਾਂ ਭਾਈ ਤਲਵਿੰਦਰ ਸਿੰਘ ਬੱਬਰ 15 ਨਵੰਬਰ 1982 ਨੂੰ ਨੇਪਾਲ ਪੁਜ ਗਏ ਤੇ ਅੱਗੇ ਥਾਈਲੈਂਡ ਦੇ ਰਸਤੇ ਕੈਨੇਡਾ ਚਲੇ ਗਏ ਤੇ ਉਥੇ ਜਾਕੇ ਸਰਗਰਮੀਆਂ ਅਰੰਭ ਦਿੱਤੀਆਂ ਇਹਨਾਂ ਹੀ ਦਿਨਾਂ ਵਿਚ 13 ਅਪ੍ਰੈਲ 1982 ਨੂੰ ਇਨਾਂ ਬੱਬਰ ਦਲ ਵਾਲੇ ਸਿੰਘਾਂ ਨੇ ਗੁਰੂ ਨਾਨਕ ਨਿਵਾਸ ਦੀ ਉਂਪਰਲੀ ਛੱਤ ‘ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਰਾਈਫਲਾਂ ਨਾਲ ਸਲਾਮੀ ਦਿੱਤੀ
ਇਹਨੀਂ ਦਿਨੀਂ ਹੀ ਪਤਾ ਲੱਗਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਘੱਲ-ਕਲਾਂ ਵਿਚ ਕਿਸੇ ਦੁਸ਼ਟ ਨੇ ਗੁਰੁ ਗਰੰਥ ਸਾਹਿਬ ਦੇ ਸਰੂਪ ਦੀ ਘੋਰ ਬੇਅਦਬੀ ਕੀਤੀ
ਹੈ ਇਹ ਸੁਣ ਕੇ ਭਾਈ ਸੁਖਦੇਵ ਸਿੰਘ ਨੂੰ ਬਹੁਤ ਜ਼ਿਆਦਾ ਗ਼ੁੱਸੇ ਵਿੱਚ ਗਏ ਉਹਨਾਂ ਨੇ ਆਪਣੇ ਸਾਥੀ ਭਾਈ ਸੁਲੱਖਣ ਸਿੰਘ ਵੈਰੋਵਾਲ਼ ਤੇ ਭਾਈ ਅਨੋਖ ਸਿੰਘ ਬੱਬਰ ਨੂੰ ਨਾਲ਼ ਲਿਆ ਤੇ ਤਿੰਨੇ ਸੂਰਮੇ ਦਿਨ ਢਲੇ ਪਿੰਡ ਘੱਲ ਕਲਾਂ ਪੁੱਜ ਗਏ ਦੁਸ਼ਟ ਨੂੰ ਕਾਬੂ ਕਰ ਕੇ ਪਹਿਲਾਂ ਸਾਰੀ ਹਕੀਕਤ ਮੰਨਵਾਈ ਤੇ ਫਿਰ ਖੰਡੇ ਦੀ ਭੇਟ ਕਰ ਦਿੱਤਾ
ਇੰਞ ਹੀ ਫਰੀਦਕੋਟ ਦੇ ਕੱਪੜਾ ਵਪਾਰੀ ਕੁਲਵੰਤ ਭਾਟੀਏ, ਪਿੰਡ ਹਰਾਜ਼ ਦੇ ਭੂਰੇ, ਕੋਟ ਭਾਈ, ਕਾਲਿਆਂ ਵਾਲੀ, ਤਰਨਤਾਰਨ, ਮਾਨਸਾ, ਬਠਿੰਡਾ ਦੇ ਨਰਕਧਾਰੀਆਂ ਨੂੰ ਬੱਬਰਾਂ ਨੇ ਸੋਧਿਆ ਸਭਨਾਂ ਦੀਆਂ ਲਾਸ਼ਾਂ ‘ਤੇ ਚਿੱਠੀ ਲਿਖ ਕੇ ਜ਼ਿੰਮੇਵਾਰੀ ਲਈ ਜਾਂਦੀ ਕਿ, ‘ਇਸ ਦੁਸ਼ਟ ਨੂੰ ਮਾਰਨ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਲੈਂਦਾ ਹੈ
ਬੱਬਰਾਂ ਨੇ ਨਰਕਧਾਰੀਆਂ ਦੇ ਬਣਾਏ ‘ਸੱਤ ਸਿਤਾਰੇ’ ਸੋਧਣ ਦਾ ਅਹਿਦ ਕੀਤਾ ਹੋਇਆ ਸੀ ਆਏ ਦਿਨ ਹੀ ਖ਼ਬਰ ਮਿਲ ਰਹੀ ਸੀ ਕਿ ਅੱਜ ਔਹ ਸਿਤਾਰਾ ਰੁੜ੍ਹ ਗਿਆ, ਅੱਜ ਆਹ ਸਿਤਾਰਾ ਰੁੜ੍ਹ ਗਿਆ ਇਹ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰਨਾਂ ਬੱਬਰਾਂ ਦੀ ਹੀ ਸੇਵਾ ਸੀ
ਭਾਈ ਕੁਲਵੰਤ ਸਿੰਘ ਨਾਗੋਕੇ ਦੀ ਗ੍ਰਿਫ਼ਤਾਰੀ
ਪੁਲੀਸ ਨੂੰ ਐਨੀ ਖੁੱਲ੍ਹ ਮਿਲੀ ਕਿ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਹਿਰਾਸਤ ਵਿਚ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਕਤਲ ਕਰ ਕੇ ਪਹਿਲਾਂ ਉਸ ਦੇ ਫ਼ਰਾਰ ਹੋਣ ਦੀ ਗੱਲ ਫ਼ੈਲਾਈ ਤੇ ਫਿਰ ਕਹਿ ਦਿੱਤਾ ਕਿ ਉਹ ਵੱਲੇ ਪਿੰਡ ਕੋਲ ਮੁਕਾਬਲੇ ਵਿਚ ਸ਼ਹੀਦੀ ਪਾ ਗਏ ਹਨ ਅਸਲ ਗੱਲ ਇਹ ਸੀ ਕਿ 22 ਮਈ 1982 ਨੂੰ ਪੱਟੀ ਕਸਬੇ ਵਿਚ ਬੱਬਰਾਂ ਦੇ ਇੱਕ ਜਥੇ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਵਿਚ 3 ਪੰਥ ਦੋਖੀ ਗੱਡੀ ਚਾੜ੍ਹੇ ਸਨ ਪੁਲੀਸ ਨੂੰ ਕੋਈ ਸੂਹ ਨਹੀਂ ਮਿਲ ਰਹੀ ਸੀ ਇਸ ਕਾਂਡ ਦੇ ਸੰਬੰਧ ਵਿਚ ਪੁਲੀਸ ਨੇ 27 ਮਈ ਨੂੰ ਖਿਲਚੀਆਂ ਤੋਂ ਟਰੈਕਟਰ ਠੀਕ ਕਰਵਾਉਂਦੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਚੁੱਕਿਆ ਤੇ ਅੰਮ੍ਰਿਤਸਰ ਦੇ ਅੱਡ-ਅੱਡ ਥਾਣਿਆਂ ਵਿੱਚ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ
ਇਸ਼ਤਿਹਾਰੀ ਮੁਜਰਮ
2 ਜੂਨ 1982 ਨੂੰ ਪੁਲੀਸ ਨੇ 11 ਸਿੰਘਾਂ ਨੂੰ ਇਸ਼ਤਿਹਾਰੀ ਮੁਜ਼ਰਿਮ ਕਰਾਰ ਦੇ ਦਿੱਤਾ ਤੇ ਸਿਰਾਂ ‘ਤੇ ਇਨਾਮ ਰੱਖ ਦਿੱਤੇ ਲੋਕ ਹੈਰਾਨ ਸਨ ਕਿ ਜਿਨ੍ਹਾਂ ਨੂੰ ਸਰਕਾਰ ਕਾਤਲ ਤੇ ਮੁਜ਼ਰਿਮ ਕਹਿ ਰਹੀ ਹੈ ਉਹ ਤਾਂ ਨਾਮ ਬਾਣੀ ਦੇ ਰਸੀਏ ਤੇ ਅੰਮ੍ਰਿਤਧਾਰੀ ਸਿੰਘ ਹਨ ਜਿਨ੍ਹਾਂ ਦਾ ਜੀਵਨ ਗੁਰਮਤਿ ਨੂੰ ਪ੍ਰਣਾਇਆ ਹੋਇਆ ਹੈ ਇਹਨਾਂ ਵਿਚ ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਕੁਲਵੰਤ ਸਿੰਘ ਜਗਾਧਰੀ ਉਰਫ਼ ਭਾਈ ਮਹਿੰਗਾ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਧੰਨਾ ਸਿੰਘ ਬਹਾਦਰਗੜ੍ਹ, ਭਾਈ ਸ਼ੇਰ ਸਿੰਘ ਮੀਆਂਵਿੰਡ, ਭਾਈ ਸੂਬਾ ਸਿੰਘ, ਭਾਈ ਬਲਵਿੰਦਰ ਸਿੰਘ ਖੋਜਕੀਪੁਰ, ਭਾਈ ਲੱਖਾ ਸਿੰਘ ਨਾਗੋਕੇ, ਭਾਈ ਅਮਰ ਸਿੰਘ, ਭਾਈ ਜਗਤ ਸਿੰਘ ਦੇ ਨਾਂ ਸਨ ਇਹਨਾਂ ਸਿੰਘਾਂ ਦੀਆਂ ਫ਼ੋਟੋਆਂ ਸਾਰੇ ਪੰਜਾਬ ਦੇ ਬੱਸ ਅੱਡਿਆਂ, ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ ‘ਤੇ ਲਾ ਦਿੱਤੀਆਂ ਗਈਆਂ ਲੋਕਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਤਾਂ ਕੀ ਸੂਹ ਦੇਣੀ ਸੀ, ਸਗੋਂ ਇਹਨਾਂ ਦੇ ਸਤਿਕਾਰ ਵਿਚ ਲੋਕ ਇਹਨਾਂ ਫ਼ੋਟੋਆਂ ‘ਤੇ ਫੁੱਲਾਂ ਦੇ ਹਾਰ ਪਾ ਦਿੰਦੇ ਸਨ ਪੁਲੀਸ ਹਰਲ-ਹਰਲ ਕਰਦੀ ਫਿਰਦੀ ਸੀ ਤੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਤਰਸੇਮ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਸੁਰਜੀਤ ਸਿੰਘ ਬੱਬਰ ਨੂੰ ਭਾਲ਼ ਰਹੀ ਸੀ
ਬੱਬਰਾਂ ਦੇ ਜਥੇ ਵਿਚ ਸ਼ਾਮਿਲ ਹੋਣ ਲਈ ਸਿੱਖ ਨੌਜਵਾਨਾਂ ਵਿਚ ਬੜਾ ਚਾਅ ਸੀ ਭਾਈ ਗੁਰਪਾਲ ਸਿੰਘ ਬੱਬਰ, ਭਾਈ ਹਰਭਜਨ ਸਿੰਘ ਡੇਲਿਆਂਵਾਲੀ ਬੱਬਰ, ਭਾਈ ਸੁਰਿੰਦਰ ਸਿੰਘ ਉਰਫ਼ ਭਾਈ ਸੰਗਰਾਮ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਬੱਬਰ ਵਰਗੇ ਸੂਰਮੇ ਕੌਮੀ ਸੇਵਾ ਵਿਚ ਆ ਕੁੱਦੇ
ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ
ਮਗਰੋਂ 4 ਜੂਨ ਨੂੰ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਪੱਟੀ ਤੇ ਤਰਨ ਤਾਰਨ ਕਾਂਡਾਂ ਵਿਚ ਗ੍ਰਿਫ਼ਤਾਰੀ ਪਾ ਦਿੱਤੀ ਪੁਲੀਸ ਨੂੰ 9 ਜੂਨ ਤਕ ਰਿਮਾਂਡ ਮਿਲ ਗਿਆ ਤਾਂ ਉਸ ਨੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹੋਰ ਕਈ ਗੁਰਸਿੱਖਾਂ ਦੇ ਪਰਿਵਾਰਾਂ ਨੂੰ ਥਾਣਿਆਂ ਵਿਚ ਚੁੱਕ ਲਿਆਂਦਾ ਇਹਨਾਂ ਸਭਨਾਂ ਉਂਤੇ ਰੌਂਗਟੇ ਖੜ੍ਹੇ ਕਰਨ ਵਾਲੇ ਜ਼ੁਲਮ ਕੀਤੇ ਗਏ ਭਾਈ ਕੁਲਵੰਤ ਸਿੰਘ ਨਾਗੋਕੇ ਉਂਤੇ ਤਾਂ ਜ਼ੁਲਮ ਵਾਲੀ ਤਹਿ ਹੀ ਤੋੜ ਦਿੱਤੀ ਗਈ ਉਹਨਾਂ ਦੀ ਹਾਲਤ ਐਨੀ ਖ਼ਰਾਬ ਹੋ ਗਈ ਕਿ 9 ਜੂਨ ਨੂੰ ਅਦਾਲਤ ਵਿਚ ਪੇਸ਼ ਵੀ ਨਹੀਂ ਕੀਤਾ ਜਾ ਸਕਦਾ ਸੀ ਇਸ ਤੇ ਪੁਲੀਸ ਨੇ ਡਰਾਮਾ ਕਰ ਕੇ ਕਹਿ ਦਿੱਤਾ ਕਿ ਉਹ ਹਿਰਾਸਤ ਵਿੱਚੋਂ ਫ਼ਰਾਰ ਹੋ ਗਏ ਹਨ ਪੁਲੀਸ ਅਨੁਸਾਰ ਦੋ ਸਿਪਾਹੀ ਸਾਈਕਲ ‘ਤੇ ਹਥਕੜੀ ਲਾ ਕੇ ਉਹਨਾਂ ਨੂੰ 9-10 ਜੂਨ ਦੀ ਦਰਮਿਆਨੀ ਰਾਤ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਉਹ ਕੰਪਨੀ ਬਾਗ ਕੋਲੋਂ ਫ਼ਰਾਰ ਹੋ ਗਏ ਪੁਲੀਸ ਨੇ ਡਰਾਮੇ ਦਾ ਅੰਤਮ ਸੀਨ ਸ਼ਹਿਰੋਂ ਬਾਹਰਵਾਰ ਵੱਲੇ ਪਿੰਡ ਕੋਲ ਫ਼ਿਲਮਾਇਆ ਤੇ 11 ਜੂਨ ਨੂੰ ਕਹਿ ਦਿੱਤਾ ਕਿ ਅੱਜ ਤੜਕਸਾਰ ਇੱਥੇ ਮੁਕਾਬਲੇ ਵਿਚ ਭਾਈ ਕੁਲਵੰਤ ਸਿੰਘ ਨਾਗੋਕੇ ਸ਼ਹੀਦ ਹੋ ਗਏ ਹਨ ਉਹਨਾਂ ਦੇ 24 ਗੋਲੀਆਂ ਮਾਰੀਆਂ ਗਈਆਂ ਸਨ ਲਾਸ਼ ਦਾ ਮੱਥਾ ਸੜਿਆ ਹੋਇਆ ਸੀ, ਮੱਥੇ ਦੀ ਹੱਡੀ ਬਾਹਰ ਨਿਕਲੀ ਹੋਈ ਸੀ ਤੇ ਅੰਗ-ਅੰਗ ਫੇਹਿਆ ਪਿਆ ਸੀ ਲਾਸ਼ ਤੋਂ ਥੋੜ੍ਹੀ ਦੂਰ ਹੀ ਖ਼ੂਨ ਡੁੱਲ੍ਹਿਆ ਹੋਇਆ ਸੀ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ ਲਈ ਬਦਨਾਮ ਪੁਲੀਸ ਇੰਸਪੈਕਟਰ ਗੁਰਬਚਨ ਸਿੰਘ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸੀ ਜਿਸ ਨੂੰ ਗਿਆਨੀ’ ਵੀ ਕਿਹਾ ਜਾਂਦਾ ਸੀ ਉਸ ਦੇ ਨਾਲ ਐਸ.ਐਸ.ਪੀ. ਡਾਂਗ, ਸੁਰਜੀਤ ਸਿੰਘ, ਮੱਖਣ ਸਿੰਘ ਹੌਲਦਾਰ, ਬੂੜ ਸਿੰਘ ਸਿਪਾਹੀ, ਕੇਹਰ ਸਿੰਘ ਆਦਿਕ ਟੋਲਾ ਸੀ
ਤਰਨ ਤਾਰਨ ਵਿਚ ਟੈਲੀਵੀਜ਼ਨਾਂ ਦੀ ਦੁਕਾਨ ਕਰਦੇ ਸਿੱਖ ਨੌਜਵਾਨ ਗੁਰਿੰਦਰ ਸਿੰਘ ਭੋਲੇ ਨੇ ਦਰਬਾਰ ਸਾਹਿਬ ਆ ਕੇ ਦੱਸਿਆ ਕਿ ਰਾਤ ਪੁਲਸੀਆ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਕਾਬੂ ਕਰ ਕੇ, ਉਸ ਦਾ ਖ਼ੂਨ ਕੱਢਿਆ ਤੇ ਦੁੱਧ ਪਿਲਾ ਕੇ ਛੱਡ ਦਿੱਤਾ ਪੁਲੀਸ ਨੇ ਜਿਸ ਜਗ੍ਹਾ ਮੁਕਾਬਲਾ ਹੋਣ ਬਾਰੇ ਕਿਹਾ ਸੀ ਓਥੋਂ ਖ਼ੂਨ ਨਾਲ ਲਿਬੜੀ ਇਕ ਬੀਅਰ ਦੀ ਬੋਤਲ ਮਿਲੀ ਸੀ, ਜੋ ਸ਼੍ਰੋਮਣੀ ਕਮੇਟੀ ਕੋਲ ਪੁੱਜ ਗਈ ਸੀ ਜਦੋਂ ਅੰਮ੍ਰਿਤਸਰ ਦੇ ਚੜ੍ਹਦੇ ਪਾਸੇ ਵੱਲੇ’ ਪਿੰਡ ਤੋਂ ਮਿਲੀ ਬੋਤਲ ਉਸ ਸਿੰਘ ਨੂੰ ਵਿਖਾਈ ਗਈ ਤਾਂ ਉਹਨੇ ਬੀਅਰ ਵਾਲੀ ਉਸ ਬੋਤਲ ਨੂੰ ਫੱਟ ਪਛਾਣ ਲਿਆ ਇੰਝ ਸਪੱਸ਼ਟ ਹੋ ਗਿਆ ਕਿ ਭਾਈ ਨਾਗੋਕੇ ਨੂੰ ਕਤਲ ਕਰਕੇ ਉਸ ਸਿੰਘ ਦਾ ਖ਼ੂਨ ਡੋਲ੍ਹ ਕੇ ਪੁਲੀਸ ਨੇ ਡਰਾਮਾ ਕੀਤਾ ਹੈ ਭਾਈ ਨਾਗੋਕੇ ਖ਼ਾਲਿਸਤਾਨ ਦੇ ਸ਼ਹੀਦਾਂ ਵਿਚ ਆਪਣਾ ਨਾਂ ਲਿਖਵਾ ਗਏ ਇਹ ਸਿੱਖ ਸੰਘਰਸ਼ ਦਾ ਪਹਿਲਾ ਨਕਲੀ ਪੁਲੀਸ ਮੁਕਾਬਲਾ ਸੀ ਜੇ ਦਰਬਾਰਾ ਸਿੰਘ ਮੁੱਖ ਮੰਤਰੀ ਸਹੀ ਜ਼ਿੰਮੇਵਾਰੀ ਨਿਭਾ ਕੇ ਕਾਤਲ ਪੁਲਸੀਆ ਨੂੰ ਸਜ਼ਾਵਾਂ ਦਿਵਾ ਦਿੰਦਾ ਤਾਂ ਬਾਅਦ ਵਿਚ ਹਜ਼ਾਰਾਂ ਸਿੱਖਾਂ ਨੂੰ ਇਹੋ ਜਿਹੇ ਨਕਲੀ ਪੁਲੀਸ ਮੁਕਾਬਲਿਆਂ ਵਿਚ ਨਾ ਮਾਰਿਆ ਜਾਂਦਾ
ਭਾਈ ਅਮਰੀਕ ਸਿੰਘ ਤੇ ਭਾਈ ਠਾਹਰਾ ਸਿੰਘ ਦੀ ਗ੍ਰਿਫ਼ਤਾਰੀ
ਆਏ ਦਿਨ ਸਿੱਖਾਂ ਤੇ ਜ਼ੁਲਮ ਦੇ ਨਾਲ-ਨਾਲ ਥਾਂ-ਥਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਸਨ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬੜੀ ਗੰਭੀਰਤਾ ਨਾਲ਼ ਲੈ ਰਹੇ ਸਨ ਸਿੱਖ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਦੀ ਪੈਰਵਾਈ ਭਾਈ ਅਮਰੀਕ ਸਿੰਘ ਕਰਦੇ ਸਨ ਜਿਸ ਕਰਕੇ ਉਹ ਵੀ ਸਰਕਾਰ ਨੂੰ ਰੜਕਦੇ ਸਨ ਸੰਤ ਖ਼ੁਦ ਵੀ ਲਾਲ਼ਾ ਜਗਤ ਨਰਾਇਣ ਕੇਸ ਵਿਚ ਪੁਲੀਸ ਦੀ ਧੱਕੇਸ਼ਾਹੀ ਹੰਢਾ ਚੁੱਕੇ ਸਨ ਜਦੋਂ 20 ਸਤੰਬਰ 1981 ਨੂੰ ਸੰਤਾਂ ਨੇ ਮਹਿਤਾ ਚੌਂਕ ਵਿਚ ਗ੍ਰਿਫ਼ਤਾਰੀ ਦਿੱਤੀ ਤਾਂ ਬਾਅਦ ਵਿਚ ਐਸ.ਐਸ.ਪੀ. ਅਟਵਾਲ ਨੇ ਗੋਲ਼ੀ ਚਲਵਾ ਕੇ ਓਥੇ ਡੇਢ ਦਰਜਨ ਤੋਂ ਵੱਧ ਸਿੱਖ ਗੋਲੀਆਂ ਨਾਲ਼ ਭੁੰਨ ਸੁੱਟੇ ਸੀ ਇਸ ਕਤਲੇਆਮ ਦੀ ਇਨਕੁਆਰੀ ਸ਼ੁਰੂ ਹੋਈ ਤਾਂ ਜਿਨ੍ਹਾਂ ਅਫ਼ਸਰਾਂ ਨੂੰ ਫਸਣ ਦਾ ਡਰ ਪਿਆ, ਉਹਨਾਂ ਸੋਚਿਆ ਕਿ ਕਿਸੇ ਤਰ੍ਹਾਂ ਇਸ ਪੜਤਾਲ ਵਿਚ ਸਰਗਰਮੀ ਕਰ ਰਹੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਨੂੰ ਜੇਲ੍ਹ ਵਿਚ ਸੁੱਟਿਆ ਜਾਵੇ ਤਾਂ ਜੋ ਪੜਤਾਲ ਦਾ ਕੰਮ ਰੁਕ ਜਾਵੇ
17 ਜੁਲਾਈ 1982 ਨੂੰ ਮਹਿਤੇ ਤੋਂ ਸੰਤਾਂ ਨੇ ਜਥੇ ਦੇ ਤਿੰਨ ਮੈਂਬਰ ਭਾਈ ਜਗੀਰ ਸਿੰਘ, ਭਾਈ ਅਜਾਇਬ ਸਿੰਘ ਤੇ ਭਾਈ ਨਰਿੰਦਰ ਸਿੰਘ ਨੂੰ ਭੇਜਿਆ ਸੀ ਕਿ ਉਹ ਸੰਤ ਉਂਤਮ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਉਨ੍ਹਾਂ ਦੇ ਡੇਰੇ ਖਡੂਰ ਸਾਹਿਬ ਛੱਡ ਆਉਣ ਜਦੋਂ ਇਹ ਖਡੂਰ ਸਾਹਿਬ ਤੋਂ ਵਾਪਸ ਆ ਰਹੇ ਸਨ ਤਾਂ ਬਾਬਾ ਬਕਾਲੇ ਕੋਲ ਇਕ ਥਾਣੇਦਾਰ ਨੇ ਉਨ੍ਹਾਂ ਦੀ ਜੀਪ ਰੋਕੀ ਤੇ ਡੀ.ਐਸ.ਪੀ. ਬਿਆਸ ਕੋਲ ਲੈ ਗਿਆ ਉਨ੍ਹਾਂ ਤਿੰਨਾਂ ਤੇ ਗੋਲੀ ਚਲਾ ਕੇ ਥਾਣੇਦਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਮੁਕੱਦਮਾ ਬਣਾ ਦਿੱਤਾ 19 ਜੁਲਾਈ ਨੂੰ ਜਦੋਂ ਇਹਨਾਂ ਦੀ ਪੈਰਵਾਈ ਕਰਨ ਲਈ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਤੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਅੰਮ੍ਰਿਤਸਰ ਦੀ ਕਚਹਿਰੀ ਵਿਚ ਗਏ ਤਾਂ ਉਹਨਾਂ ਅਤੇ ਹੋਰਨਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ ‘ਤੇ ਵੀ ਝੂਠੇ ਮੁਕੱਦਮੇ ਬਣਾ ਦਿੱਤੇ ਗਏ ਸੰਤਾਂ ਨੂੰ ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਗੁਰੂ ਨਾਨਕ ਨਿਵਾਸ ਪਹੁੰਚ ਕੇ ਗ੍ਰਿਫ਼ਤਾਰ ਕੀਤੇ ਸਿੰਘਾਂ ਦੀ ਰਿਹਾਈ ਲਈ ਮੋਰਚੇ ਦਾ ਐਲਾਨ ਕਰ ਦਿੱਤਾ ਉਨ੍ਹਾਂ ਐਲਾਨ ਕੀਤਾ ਕਿ ਹਰ ਰੋਜ਼ ੫੧ ਸਿੰਘ ਗ੍ਰਿਫ਼ਤਾਰੀਆਂ ਦੇਣਗੇ ੨੦ ਜੁਲਾਈ ਨੂੰ ਭਾਈ ਅਮਰੀਕ ਸਿੰਘ ਹੋਰਾਂ ਦੀ ਪੈਰਵਾਈ ਕਰਨ ਲਈ ਜਦੋਂ ਜਥੇ ਦੇ ਸਤਿਕਾਰਤ ਮੈਂਬਰ ਜਥੇਦਾਰ ਠਾਹਰਾ ਸਿੰਘ ਕਚਹਿਰੀਆਂ ਵਿਚ ਗਏ ਤਾਂ ਉਨ੍ਹਾਂ ਨੂੰ ਵੀ ਭਾਈ ਰਾਮ ਸਿੰਘ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸਪੱਸ਼ਟ ਹੋ ਗਿਆ ਕਿ ਕਾਂਗਰਸ ਸਰਕਾਰ ਅੰਮ੍ਰਿਤਧਾਰੀ ਸਿੰਘਾਂ ‘ਤੇ ਮੁਕੱਦਮੇ ਦਰਜ ਕਰਨ ਦੇ ਨਾਲ-ਨਾਲ ਇਸ ਗੱਲ ‘ਤੇ ਵੀ ਤੁਲ ਗਈ ਹੈ ਕਿ ਕਿਸੇ ਨੂੰ ਵੀ ਇਹਨਾਂ ਦੀ ਅਦਾਲਤੀ ਪੈਰਵਾਈ ਵੀ ਨਹੀਂ ਕਰਨ ਦੇਣੀ

ਭਾਈ ਦਹੇੜੂ ਦੀ ਸ਼ਹੀਦੀ
ਇਹਨੀਂ ਦਿਨੀਂ ਹੀ ਭਾਈ ਅਮਰਜੀਤ ਸਿੰਘ ਦਹੇੜੂ ਆਪਣੇ ਇਕ ਨਿੱਜੀ ਦੋਸਤ ਬਲਜੀਤ ਸਿੰਘ ਦੇ ਨਾਲ਼ ਕਾਬੂ ਆ ਗਏ ਕਈ ਦਿਨਾਂ ਤਕ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਮਗਰੋਂ ੧੯ ਜੁਲਾਈ ੧੯੮੨ ਨੂੰ ਪੁਲੀਸ ਨੇ ਕਪੂਰਥਲੇ ਕੋਲ ਉਹਨਾਂ ਦਾ ਝੂਠਾ ਮੁਕਾਬਲਾ ਦਿਖਾ ਦਿੱਤਾ ਪੁਲੀਸ ਨੇ ਅਮਰਜੀਤ ਸਿੰਘ ਦਹੇੜੂ ਦੀ ਲਾਸ਼ ਨੂੰ ਅਣਪਛਾਤੀ ਕਹਿ ਕੇ ਆਪ ਹੀ ਸਸਕਾਰ ਕਰ ਦਿੱਤਾ ਤਾਂ ਜੋ ਭਾਈ ਕੁਲਵੰਤ ਸਿੰਘ ਨਾਗੋਕੇ ਵਾਂਗ ਉਸ ਉਂਪਰ ਹੋਏ ਤਸ਼ੱਦਦ ਦੀ ਗੱਲ ਨਾ ਖੁੱਲ੍ਹ ਜਾਵੇ ਹੋਰ ਅੱਗੇ ਵਧਦਿਆਂ ਪੁਲੀਸ ਨੇ ਭਾਈ ਦਹੇੜੂ ਦੇ ਨਾਲ ਫੜੇ ਗਏ ਬਲਜੀਤ ਸਿੰਘ ਨੂੰ ਵੀ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਕੋਲ, ਉਸ ਦਾ ਮੂੰਹ-ਸਿਰ ਮੁੰਨ ਕੇ ਕਤਲ ਕਰ ਦਿੱਤਾ ਬਲਜੀਤ ਸਿੰਘ ਦਾ ਬੱਬਰ ਖ਼ਾਲਸਾ ਨਾਲ ਜਾਂ ਸਿੱਖ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਸੀ, ਪਰ ਉਹ ਭਾਈ ਅਮਰਜੀਤ ਸਿੰਘ ਦਹੇੜੂ ‘ਤੇ ਹੋਏ ਜ਼ੁਲਮਾਂ ਤੇ ਝੂਠੇ ਮੁਕਾਬਲੇ ਦਾ ਚਸ਼ਮਦੀਦ ਗਵਾਹ ਸੀ, ਜਿਸ ਕਰਕੇ ਪੁਲੀਸ ਨੇ ਉਸ ‘ ਵੀ ਖ਼ਤਮ ਕਰ ਦਿੱਤਾ
ਕੀ ਕੀਤਾ ਜਾਵੇ?
ਸੰਤਾਂ ਸਾਹਮਣੇ ਸਵਾਲ ਖੜ੍ਹਾ ਹੋਇਆ ਕਿ ਇਸ ਜ਼ੁਲਮ ਦਾ ਸਾਹਮਣਾ ਕਿਵੇਂ ਕੀਤਾ ਜਾਵੇ? ਸੰਤਾਂ ਨੇ ਇਸ ਮਸਲੇ ਨੂੰ ਪੰਥ ਦੀ ਕਚਹਿਰੀ ਵਿਚ ਲਿਆਉਣ ਲਈ ੨੫ ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਪੰਥਕ ਪ੍ਰਤੀਨਿਧ ਕਨਵੈਨਸ਼ਨ ਸੱਦ ਲਈ ਟਕਸਾਲ ਨਾਲ਼ ਛੇੜਖ਼ਾਨੀ ਕਰ ਕੇ ਅਸਲ ਵਿਚ ਸਰਕਾਰ ਵੀ ਦੇਖਣਾ ਚਾਹੁੰਦੀ ਸੀ ਕਿ ਕੀ ਅਜੇ ਵੀ ਸੰਤਾਂ ਲਈ ਸਤੰਬਰ 1981 ਵਾਲਾ ਜੋਸ਼ ਤੇ ਪਿਆਰ ਹੈ ਸਰਕਾਰ ਦੀ ਇੱਛਾ ਸੀ ਕਿ ਸੰਤ ਵੀ ਅਕਾਲੀ ਆਗੂਆਂ ਵਾਂਗ ਉਹਨਾਂ ਦੇ ਪਿਛਲੱਗ ਬਣ ਜਾਣ ਤੇ ਧਰਮ ਤੇ ਕੌਮ ਦੇ ਮਸਲਿਆਂ ਬਾਰੇ ਸੋਚਣੋਂ ਹਟ ਜਾਣ ਪਰ ਸੰਤ ਤਾਂ ਕੋਈ ੧੮ਵੀਂ ਸਦੀ ਦੇ ਯੋਧੇ ਹੀ ਸਨ, ਜਿਨ੍ਹਾਂ ਨੇ ਸਿੱਖ ਹੱਕਾਂ ਦੀ ਰਾਖੀ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ
ਉਹਨੀਂ ਦਿਨੀਂ ਅਕਾਲੀ ਦਲ ਲੌਂਗੋਵਾਲ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਅਤੇ ਕਪੂਰੀ ਨਹਿਰ ਦੇ ਖ਼ਿਲਾਫ਼ ਮੋਰਚੇ ਲਾਈ ਬੈਠਾ ਸੀ ਤੇ ਅਕਾਲੀ ਦਲ ਤਲਵੰਡੀ ਦਿੱਲੀ ਵਿਚ ਮੋਰਚਾ ਲਾਈ ਬੈਠਾ ਸੀ ਪਰ ਦੋਹਾਂ ਨੂੰ ਹੀ ਕੌਮ ਵੱਲੋਂ ਕੋਈ ਬਹੁਤਾ ਸਮਰਥਨ ਨਹੀਂ ਸੀ ਮਿਲ ਰਿਹਾ ਸਿਤਮ ਇਹ ਸੀ ਕਿ ਦਰਬਾਰਾ ਸਰਕਾਰ ਸਿੱਖਾਂ ਤੇ ਜ਼ੁਲਮ ਕਰ ਰਹੀ ਸੀ ਪਰ ਅਕਾਲੀ ਆਗੂ ਆਪੋ-ਆਪਣੇ ਧੜਿਆਂ ਵਿਚ ਤੂਤੀਆਂ ਵਜਾ ਰਹੇ ਸਨ ਜਦੋਂ ਅਕਾਲੀਆਂ ਨੂੰ ਪਤਾ ਲੱਗਾ ਕਿ ਦਰਬਾਰਾ ਸਰਕਾਰ ਨੇ ਸੰਤ ਕਰਤਾਰ ਸਿੰਘ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਨਰਕਧਾਰੀ ਜੋਗਿੰਦਰ ਸ਼ਾਂਤ ਦੇ ਕਤਲ (28 ਜੂਨ 1982 ਦੀ ਵਾਰਦਾਤ) ਵਿਚ ਤੇ ਬਾਬਾ ਠਾਹਰਾ ਸਿੰਘ ਨੂੰ ਚੌਂਕ ਮਹਿਤਾ ਬੰਬ ਕੇਸ (29 ਨਵੰਬਰ 1981 ਦੀ ਵਾਰਦਾਤ) ਵਿਚ ਨਜਾਇਜ਼ ਫਸਾ ਲਿਆ ਹੈ ਤੇ ਸੰਤ ਭਿੰਡਰਾਂਵਾਲਿਆਂ ਨੇ ਮੋਰਚੇ ਦਾ ਐਲਾਨ ਕਰ ਦਿੱਤਾ ਹੈ ਤਾਂ ਉਹਨਾਂ ਨੇ 24 ਜੁਲਾਈ 1982 ਦੀ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸੈਕਟਰ 9 ਵਾਲ਼ੀ ਕੋਠੀ ਵਿਚ ਮੀਟਿੰਗ ਕਰਕੇ ਸਾਰੀ ਗਿਣਤੀ-ਮਿਣਤੀ ਕੀਤੀ ਇਥੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਠੋਕ ਕੇ ਕਿਹਾ ਕਿ ਆਪਾਂ ਨੂੰ ਸਤੰਬਰ 1981 ਵਾਂਗ ਸੰਤਾਂ ਦੇ ਨਾਲ਼ ਖੜਨਾ ਚਾਹੀਦਾ ਹੈ, ਨਹੀਂ ਤਾਂ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ, ਪਰ ਬਾਦਲ ਨੇ ਸਖ਼ਤ ਵਿਰੋਧ ਕੀਤਾ ਬਾਦਲ ਨੇ 25 ਜੁਲਾਈ ਦੀ ਹੀ ਫ਼ਤਹਿਗੜ੍ਹ ਸਾਹਿਬ ਮੀਟਿੰਗ ਰੱਖ ਦਿੱਤੀ ਤਾਂ ਜੋ ਅਕਾਲੀ ਆਗੂ ਅੰਮ੍ਰਿਤਸਰ ਸੰਤ ਭਿੰਡਰਾਂਵਾਲਿਆਂ ਦੀ ਕਨਵੈਨਸ਼ਨ ਵਿਚ ਨਾ ਜਾ ਸਕਣ ਪਰ ਫੇਰ ਵੀ ਜਥੇਦਾਰ ਟੌਹੜਾ, ਬੀਬੀ ਨਿਰਲੇਪ ਕੌਰ ਐਮ.ਪੀ., ਬੀਬੀ ਰਜਿੰਦਰ ਕੌਰ ਐਮ.ਪੀ., . ਬਸੰਤ ਸਿੰਘ ਖ਼ਾਲਸਾ ਸਾਬਕਾ ਐਮ.ਪੀ., . ਰਣਧੀਰ ਸਿੰਘ ਚੀਮਾ, . ਗੁਰਨਾਮ ਸਿੰਘ ਤੀਰ ਵਰਗੇ ਅਕਾਲੀ ਆਗੂ ਸੰਤਾਂ ਵੱਲੋਂ ਸੱਦੀ ਕਨਵੈਨਸ਼ਨ ਵਿੱਚ ਪਹੁੰਚੇ ਇਹਨਾਂ ਸਾਰਿਆਂ ਬੁਲਾਰਿਆਂ ਨੇ ਅੰਮ੍ਰਿਤਧਾਰੀ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਨਤੀਜਿਆਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਓਧਰ ਫ਼ਤਹਿਗੜ੍ਹ ਸਾਹਿਬ ਵਾਲੀ ਮੀਟਿੰਗ ਵਿਚ ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵੇਰ ੨੪ ਘੰਟਿਆਂ ਦੇ ਨੋਟਿਸ ‘ਤੇ ਅਗਲੇ ਦਿਨ ਹੀ 26 ਜੁਲਾਈ ਨੂੰ ਪਾਰਟੀ ਦਾ ਜਨਰਲ ਇਜਲਾਸ ਸੱਦ ਲਿਆ ਗਿਆ
ਧਰਮ-ਯੁੱਧ ਮੋਰਚਾ
ਜਨਰਲ ਇਜਲਾਸ ਵਿਚ ਲੌਂਗੋਵਾਲ ਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੇਦੋਸ਼ੇ ਸਿੰਘਾਂ ਨੂੰ ਛੁਡਵਾਉਣ ਦੀ ਮੱਦ ਵੀ ਅਪਣਾ ਲਈ ਤੇ ਇੰਝ ਹੀ ਨਹਿਰ ਮੋਰਚੇ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਧਰਮ-ਯੁੱਧ ਮੋਰਚੇ ਦਾ ਨਾਂ ਦੇ ਦਿੱਤਾ ਗਿਆ ਜੋ 4 ਅਗਸਤ 1982 ਤੋਂ ਅਰੰਭ ਹੋਇਆ ਪਹਿਲਾਂ ਬਾਦਲ ਵਰਗਿਆਂ ਨੂੰ ਜਾਪਦਾ ਸੀ ਕਿ ਸੰਤ ਭਿੰਡਰਾਂਵਾਲੇ ਆਗੂ ਬਣਨ ਜਾਂ ਕੋਈ ਅਹੁਦਾ ਲੈਣ ਲਈ ਇਹ ਕਰ ਰਹੇ ਹਨ ਪਰ ਸੰਤਾਂ ਦੇ ਕੰਮਾਂ ਨੇ ਹਰ ਇਕ ਨੂੰ ਕਾਇਲ ਕਰ ਲਿਆ ਕਿ ਉਹਨਾਂ ਦਾ ਨਿਸ਼ਾਨਾ ਤਾਂ ਪੰਥਕ ਹਿਤਾਂ ਦੀ ਰਾਖੀ ਕਰਨਾ ਹੀ ਹੈ ਪਰ ਫੇਰ ਵੀ ਮਾੜੀ ਸੋਚ ਵਾਲ਼ਿਆਂ ਅਕਾਲੀ ਆਗੂਆਂ ਨੂੰ ਸੰਤਾਂ ਦੀ ਸ਼ਖ਼ਸੀਅਤ ਤੋਂ ਖ਼ੌਫ਼ ਆਉਂਦਾ ਸੀ ਜਿਸ ਕਰਕੇ ਉਹ ਸੰਤਾਂ ਖ਼ਿਲਾਫ਼ ਸਾਜ਼ਿਸ਼ਾਂ ਕਰਨੋਂ ਬਾਜ਼ ਨਹੀਂ ਆਉਂਦੇ ਸਨ
ਭਾਈ ਗੁਰਮੀਤ ਸਿੰਘ ਧੂਲਕੋਟ ਦੀ ਸ਼ਹੀਦੀ
20 ਅਗਸਤ 1982 ਵਾਲੇ ਦਿਨ ਦਰਬਾਰਾ ਸਿੰਘ ਮੁਖ ਮੰਤਰੀ ਰਾਂਹੋ’ ਕਸਬੇ ਆਇਆ ਤਾਂ ਕਿਸੇ ਨੇ ਉਸ ਦੇ ਬੰਬ ਮਾਰਿਆ ਇਸ ਮਾਮਲੇ ਵਿਚ ਪੁਲੀਸ ਨੇ ਦਮਦਮੀ ਟਕਸਾਲ ਦੇ ਇਕ ਸੀਨੀਅਰ ਸਿੰਘ ਭਾਈ ਗੁਰਮੀਤ ਸਿੰਘ ਧੂਲਕੋਟ ਨੂੰ ਕਾਬੂ ਕਰਕੇ ਬੇਦਰਦੀ ਨਾਲ਼ ਤਸੀਹੇ ਦਿੱਤੇ ਡੀ.ਆਈ.ਜੀ.ਅਟਵਾਲ ਦੇ ਹੁਕਮਾਂ ‘ਤੇ ਉਸ ਸਿੰਘ ਦੇ ਦੋਵੇਂ ਹੱਥ ਅੱਗ ਨਾਲ਼ ਸਾੜੇ ਗਏ, ਜ਼ੰਬੂਰਾਂ ਨਾਲ਼ ਨਹੁੰ ਖਿੱਚੇ ਗਏ ਤੇ ਆਖਿਆ ਗਿਆ ਕਿ ਉਹ ਇਸ ਬੰਬ ਕਾਂਡ ਲਈ ਸੰਤਾਂ ਦਾ ਨਾਂ ਲਵੇ ਸੰਤਾਂ ਦਾ ਲਾਲੇ ਵਾਲੇ ਕੇਸ ਵਿਚੋਂ ਬਚ ਕੇ ਨਿਕਲਣਾ ਦਰਬਾਰੇ ਨੂੰ ਜਚਿਆ ਨਹੀਂ ਸੀ ਤੇ ਉਸ ਦੀ ਇੱਛਾ ਸੀ ਕਿ ਸੰਤਾਂ ਨੂੰ ਹੁਣ ਬੰਬ ਧਮਾਕੇ ਵਾਲੇ ਜਾਂ ਕਿਸੇ ਹੋਰ ਕੇਸ ਵਿਚ ਫਸਾਇਆ ਜਾਵੇ ਡੀ.ਆਈ.ਜੀ.ਅਟਵਾਲ਼ ਇਸ ਕੰਮ ਵਿਚ ਮੋਹਰੀ ਸੀ ਭਾਈ ਗੁਰਮੀਤ ਸਿੰਘ ਤਸੀਹੇ ਝੱਲਦਾ ਸ਼ਹੀਦ ਹੋ ਗਿਆ ਤਾਂ ਅਟਵਾਲ ਨੇ ਉਸ ਨੂੰ ਨਕਲੀ ਮੁਕਾਬਲੇ ਵਿਚ ਮਰਿਆ ਦਿਖਾ ਦਿੱਤਾ
ਸੰਤਾਂ ਦੀ ਸਦਾ ਰੀਝ ਰਹੀ ਸੀ ਕਿ ਸਾਰੇ ਅਕਾਲੀ ਆਗੂ ਇਕ ਥਾਂ ਹੋਣ ਤੇ ਪੰਥ ਵਿਚ ਏਕਤਾ ਰਹੇ ਇਸ ਲਈ ਉਹਨਾਂ ਉਚੇਚੇ ਯਤਨ ਕੀਤੇ ਅੰਤ ਉਹਨਾਂ ਦੇ ਸੁਹਿਰਦ ਯਤਨਾਂ ਨੂੰ ਫਲ ਲੱਗਾ ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ(ਸੁਖਜਿੰਦਰ ਸਿੰਘ)ਤੇ ਫਿਰ ਸ਼੍ਰੋਮਣੀ ਅਕਾਲੀ ਦਲ(ਤਲਵੰਡੀ) ਵੀ ਧਰਮ ਯੁੱਧ ਮੋਰਚੇ ਵਿਚ ਸ਼ਾਮਿਲ ਹੋ ਗਏ ਇੰਝ ਭਿੰਡਰਾਂ ਜਥੇ ਦੇ ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਸ਼ੁਰੂ ਹੋਈ ਕਹਾਣੀ ਪੰਥਕ ਏਕਤਾ ਤੇ ਕੌਮੀ ਸੰਘਰਸ਼ ਦੀ ਬੁਨਿਆਦ ਬਣੀ
ਧਰਮ ਯੁੱਧ ਮੋਰਚੇ ਦੌਰਾਨ ਟਕਸਾਲੀ ਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਤਾਂ ਪੁਲੀਸ ਬਹੁਤ ਤੰਗ ਕਰਦੀ ਪਰ ਆਮ ਅਕਾਲੀ ਵਰਕਰਾਂ ਨੂੰ ਕੁਝ ਖਾਸ ਨਹੀਂ ਸੀ ਕਹਿੰਦੀ ਹਵਾਈ ਜਹਾਜ਼ ਅਗਵਾ ਕਰਕੇ ਸਿੱਖਾਂ ਨੇ ਦੁਨੀਆ ਦਾ ਧਿਆਨ ਇਸ ਮੋਰਚੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ(ਭਰਾਤਾ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ) ਨੂੰ ਰਾਜਾਸਾਂਸੀ ਹਵਾਈ ਅੱਡੇ ‘ਤੇ ਗੋਲੀ ਮਾਰ ਦਿੱਤੀ ਗਈ 10 ਸਤੰਬਰ 1982 ਨੂੰ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੇ ਰਹੇ ਸਿੰਘਾਂ ਦੀ ਇਕ ਬੱਸ ਦੀ ਤਰਨਤਾਰਨ ਵਲ ਜਾਂਦਿਆਂ ਰੇਲ ਗੱਡੀ ਨਾਲ ਟੱਕਰ ਹੋ ਗਈ ਤੇ ੩੪ ਸਿੰਘ ਸ਼ਹੀਦ ਹੋ ਗਏ ਏਸ਼ਿਆਈ ਖੇਡਾਂ ਮੌਕੇ ਸਿੱਖਾਂ ਨਾਲ ਜੋ ਕੁਝ ਹੋਇਆ ਉਸ ਤੋਂ ਸਪੱਸ਼ਟ ਹੋ ਗਿਆ ਕਿ ਹਿੰਦੂਆਂ ਦੀ ਨਿਗ੍ਹਾ ਵਿਚ ਸਿੱਖਾਂ ਦੀ ਕੋਈ ਥਾਂ ਨਹੀਂ, ਸਿੱਖ ਜੋ ਮਰਜ਼ੀ ਸਮਝੀ ਜਾਣ ਹਰਿਆਣੇ ਦੇ ਹਿੰਦੂ ਲੀਡਰ ਸਵਾਮੀ ਅਦਿਤਿਆਵੇਸ ਨੇ ਕਿਹਾ ਕਿ ਹਰਿਆਣੇ ਦੇ ਸਿੱਖ ਪੰਜਾਬ ਵਿਚੋਂ ਨਿਕਲ ਜਾਣ
16 ਨਵੰਬਰ 1982 ਨੂੰ ਪੁਲੀਸ ਨੇ ਭਾਈ ਭੋਲਾ ਸਿੰਘ ਰੋਡੇ ਤੇ ਭਾਈ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬੇਤਹਾਸ਼ਾ ਤਸ਼ੱਦਦ ਕੀਤਾ ਤੇ ਮਗਰੋਂ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ 6 ਦਸੰਬਰ 1982 ਨੂੰ ਲੌਂਗੋਵਾਲ ਨੇ ਬਿਆਨ ਦਿੱਤਾ ਕਿ ਹੁਣ ਤੱਕ ਪੁਲੀਸ ਨੇ 79 ਸਿੱਖ ਝੂਠੇ ਮੁਕਾਬਲੇ ਬਣਾ ਬਣਾ ਮਾਰ ਸੁਟੇ ਹਨ
ਬੇਪੱਤੀ ਦਾ ਬਦਲਾ
ਮੋਰਚੇ ਦੌਰਾਨ ਸਿੱਖਾਂ ਤੇ ਜ਼ੁਲਮ ਵਧਦੇ ਗਏ ਤੇ ਥਾਂ-ਥਾਂ ਤੋਂ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਖ਼ਬਰਾਂ ਆਉਣ ਲੱਗੀਆਂ ਪੁਲੀਸ ਜਿਸ ਵੀ ਸਿੱਖ ਨੂੰ ਫੜ੍ਹਦੀ ਤਾਂ ਕਿਸੇ ਦੇ ਪੇਟ ਵਿਚ ਮਿਰਚਾਂ ਪਾ ਦਿੰਦੀ, ਕਿਸੇ ਦੇ ਮੂੰਹ ਤੇ ਵਿਸ਼ਟਾ ਬੰਨ੍ਹ ਦਿੰਦੀ, ਤੇ ਇਸੇ ਤਰ੍ਹਾਂ ਦੇ ਹੋਰ ਘਿਨਾਉਣੇ ਜ਼ੁਲਮ ਕਰਦੀ ਆਖਰ ਇਹ ਕੋਈ ਕਦੋਂ ਤੱਕ ਜ਼ਰਦਾ? ਅੰਤ ਸੰਤਾਂ ਨੂੰ ਹਰ ਪਿੰਡ ਵਿਚ ਤਿੰਨ-ਤਿੰਨ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਤੇ ਮੋਟਰ ਸਾਈਕਲ ਰੱਖਣ ਦਾ ਐਲਾਨ ਕਰਨਾ ਪਿਆ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ, ਸਿੱਖ ਬੱਚੀਆਂ ਦੀ ਇੱਜ਼ਤ ਲੁੱਟਣ ਵਾਲਿਆਂ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਜੋ ਸੋਧੇਗਾ, ਉਹ ਉਸ ਨੂੰ ਸਾਂਭਣਗੇ ਸੰਤਾਂ ਨੇ ਆਖਿਆ, ‘ਜਿੰਨਾ ਚਿਰ ਪੰਜਾਬ ਦੇ ਹਰ ਪਿੰਡ ਵਿਚ ਵਿਚ ਇਕ ਮੋਟਰ ਸਾਈਕਲ, ਤਿੰਨ ਨੌਜਵਾਨ ਅਤੇ ਤਿੰਨ ਵਧੀਆ ਰਿਵਾਲਵਰ ਨਹੀਂ ਲੈਂਦੇ, ਉਹਨਾਂ ਚਿਰ ਆਪਾਂ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ, ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ, ਸਿੱਖਾਂ ਤੇ ਹੋਏ ਬੇਪਨਾਹ ਤਸ਼ੱਦਦ ਤੇ ਧੀਆਂ-ਭੈਣਾਂ ਦੀ ਹੋਈ ਬੇਪੱਤੀ ਦਾ ਬਦਲਾ ਨਹੀਂ ਲੈ ਸਕਦੇ
ਇਹ ਉਹ ਦਿਨ ਸਨ ਜਦੋਂ ਪੰਜਾਬ ਦੀ ਫਿਜਾਂ ਵਿਚ ਨਵਾਂ ਨਾਅਰਾ ਗੂੰਜਿਆ,
ਭਿੰਡਰਾਂਵਾਲੇ ਦੇ ਸ਼ੇਰ ਮੁਰੀਦੋ,
ਲੰਡੀ ਜੀਪ, ਸਟੇਨ ਖਰੀਦੋ
ਸ਼ਿਵ ਸੈਨਾ ਦਾ ਆਵਾ ਊਤ
ਲੰਡੀ ਜੀਪ ਨੇ ਕਰਨਾ ਸੂਤ
ਪੁਲੀਸ ਦੇ ਜ਼ੁਲਮ
ਭਾਰਤੀ ਮੁਖਧਾਰਾ ਦੀ ਗੁਲਾਮੀ ਸਵੀਕਾਰ ਕਰੀ ਬੈਠੇ ਅਕਾਲੀਆਂ ਦੇ ਨਾਲ ਨਾਲ ਕਾਂਗਰਸੀ ਹਕੂਮਤ ਨੂੰ ਇਹ ਬੜਾ ਚੁਭਦਾ ਸੀ ਕਿ ਸੰਤ ਜੀ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਕੌਮੀ ਹੱਕਾਂ ਦੀ ਰਾਖੀ ਲਈ ਬੇਲਚਕ ਰਵਈਆ ਅਪਣਾ ਰਹੇ ਹਨ ਇਸ ਤਰ੍ਹਾਂ ਥਾਂ-ਥਾਂ ਮਹਿਮਾ ਸਿੰਘ ਵਰਗੇ ਨਰਕਧਾਰੀਏ , ਬੂਆ ਦਾਸ ਵਰਗੇ ਜ਼ਾਲਮ ਪੁਲਸੀਏ ਤੇ ਰਮੇਸ਼ ਚੰਦਰ ਜੱਗ ਬਾਣੀ ਵਾਲੇ ਵਰਗੇ ਸਿੱਖੀ ਦੇ ਵੈਰੀ ਸੋਧੇ ਜਾਣ ਲੱਗ ਪਏ ਪਰ ਪੁਲੀਸ ਨੇ ਨਿਰਦੋਸ਼ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਜ਼ੁਲਮ ਹੋਰ ਵਧਾ ਦਿੱਤੇ ਫੜੇ ਗਏ ਸਿੰਘਾਂ ਦੇ ਪੱਟ ਪਾੜ ਕੇ ਮਿਰਚਾਂ ਪਾਈਆਂ ਜਾਂਦੀਆਂ, ਗੁਦਾ ਵਿਚ ਮਿਰਚਾਂ ਧੱਕੀਆਂ ਜਾਂਦੀਆਂ ਤੇ ਇਹੋ ਜਿਹੇ ਹੋਰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਪੁਲੀਸ ਤਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਫੜਕੇ ਤਸੀਹੇ ਦੇਣ ਤੇ ਕਤਲ ਕਰਨ ਮਗਰੋਂ ਮੁਕਾਬਲੇ ਵਿਚ ਮਰਿਆ ਕਹਿਣ ਦੀ ਐਨੀ ਆਦੀ ਹੋ ਗਈ ਕਿ ਹਰ ਗੁਰਸਿੱਖ ਇਹੀ ਸੋਚਣ ਲੱਗ ਗਿਆ ਕਿ ਇਸ ਨਾਲੋਂ ਕੁਝ ਕਰਕੇ ਮਰਨਾ ਹੀ ਬਿਹਤਰ ਹੈ ਨਾਲ ਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਸਿੱਖਾਂ ਉੱਤੇ ਬੇਕਿਰਕ ਹਮਲਿਆਂ ਦੀਆਂ ਖ਼ਬਰਾਂ ਵੀ ਇਕਦਮ ਵਧ ਗਈਆਂ ਅਕਾਲੀ ਤਾਂ ਇਸ ਬਾਰੇ ਨਿਖੇਧੀ ਕਰਕੇ ਸਾਰ ਲੈਂਦੇ ਪਰ ਸੰਤ, ਬੱਬਰ ਤੇ ਜੁਝਾਰੂ ਸਿੰਘ ਇਨ੍ਹਾਂ ਕਾਰਿਆਂ ਦੇ ਜ਼ਿੰਮੇਵਾਰਾਂ ਨੂੰ ਸੋਧਾ ਲਾਉਣਾ ਆਪਣਾ ਫਰਜ਼ ਸਮਝਦੇ
ਸਰਕਾਰ ਨੇ ਹਰ ਹੀਲੇ ਸੰਤਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਸੂਹੀਏ ਸੰਤਾਂ ਦੇ ਸਮਰਥਕਾਂ ਵਿਚ ਵਾੜ ਦਿੱਤੇ ਸਨ ਇਹਨਾਂ ਵਿਚੋਂ ਹੀ ਕਿਸੇ ਸੂਹੀਏ ਨੇ ਅਫਸਰਾਂ ਨੂੰ ਦੱਸਿਆ ਕਿ 10 ਮਾਰਚ 1983 ਦੀ ਰਾਤ ਨੂੰ ਪੁਲੀਸ ਨੂੰ ਭਿੰਡਰਾਂਵਾਲੇ ਸੰਤ ਜੀਪ ਵਿਚ ਮਹਿਤਾ ਚੌਂਕ ਕਿਸੇ ਜ਼ਰੂਰੀ ਕੰਮ ਜਾਣਗੇ ਪੁਲੀਸ ਨੇ ਮਾਨਾਂ ਵਾਲਾ ਕੋਲ ਉਸ ਜੀਪ ਤੇ ਸਿੱਧਾ ਹਮਲਾ ਕਰਕੇ ਹਰਦੇਵ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਪਰ ਡਰਾਈਵਰ ਗੁਰਮੁਖ ਸਿੰਘ, ਜ਼ਖ਼ਮੀ ਹਾਲਤ ਵਿਚ ਭਾਈ ਅਨੋਖ ਸਿੰਘ ਉਬੋਕੇ ਸਮੇਤ ਜੀਪ ਦਰਬਾਰ ਸਾਹਿਬ ਲੈ ਆਇਆ ਇਹ ਕਾਰਾ ਐਸ.ਪੀ ਪਾਂਡੇ ਤੇ ਡੀ.ਆਈ.ਜੀ.ਅਟਵਾਲ ਦੀ ਸਲਾਹ ਤੇ ਕੀਤਾ ਗਿਆ ਸੀ ਤੇ ਮਕਸਦ ਸੰਤਾਂ ਨੂੰ ਸ਼ਹੀਦ ਕਰਨਾ ਸੀ ਪਰ ਸੰਤ ਉਸ ਜੀਪ ਵਿਚ ਨਹੀਂ ਸਨ
19 ਅਪਰੈਲ 1983 ਨੂੰ ਹੌਲਦਾਰ ਬਲਕਾਰ ਸਿੰਘ, ਹੌਲਦਾਰ ਮਹਿੰਦਰ ਸਿੰਘ ਤੇ ਥਾਣੇਦਾਰ ਸਰਦੂਲ ਸਿੰਘ ਨੇ ਭਾਈ ਹਰਬੰਸ ਸਿੰਘ ਦੀ ਸਾਢੇ ਗਿਆਰਾਂ ਸਾਲਾਂ ਦੀ ਬੱਚੀ ਨਾਲ ਥਾਣੇ ਵਿਚ ਲਿਜਾ ਕੇ ਕੁਕਰਮ ਕੀਤਾ ਇਹਨਾਂ ਪੁਲਸੀਆ ਨੇ ਉਸ ਬੱਚੀ ਦੇ ਪਿਤਾ ਤੇ ਵੀ ਕਰਤਾਰਪੁਰ ਥਾਣੇ ਨਜਾਇਜ ਤਸ਼ੱਦਦ ਕੀਤਾ ਗਿਆ ਕਿ ਉਹ ਗੱਲ ਨਾ ਵਧਾਵੇ ਜਦ ਜੁਰਮ ਕਰਨ ਵਾਲੀ ਹੀ ਪੁਲੀਸ ਹੋਵੇ ਤਾਂ ਫਿਰ ਇਨਸਾਫ ਕਿਥੋਂ ਮਿਲਣਾ ਸੀ? ਇਹ ਦੇਖ ਕੇ ਸੰਤਾਂ ਨੇ ਕਹਿ ਦਿੱਤਾ, ‘ਜਿਨ੍ਹਾਂ ਤਿੰਨ ਬੰਦਿਆਂ ਨੇ ਬੱਚੀ ਦੀ ਇੱਜ਼ਤ ਲੁੱਟੀ ਆ, ਉਹ ਆਪਣੀ ਜ਼ਿੰਦਗੀ ਦਾ ਧਿਆਨ ਰੱਖਣ’ ਇਹੋ ਜਿਹੇ ਗੰਦੇ ਬੰਦਿਆਂ ਨੂੰ ਗੱਡੀ ਚਾੜ੍ਹਨ ਵਾਲੇ ਕਿਵੇਂ ਗਲਤ ਸਨ?
ਸੋਧਾ ਸਿੰਘਾਂ ਦਾ
ਡੀ.ਆਈ.ਜੀ. ਅਟਵਾਲ ਪਹਿਲਾਂ ਵੀ ਜੁਝਾਰੂਆਂ ਨੂੰ ਰੜਕਦਾ ਸੀ ਪਰ ਇਸ ਮਗਰੋਂ ਤਾਂ ਉਹਨੂੰ ਸੋਧਣਾ ਯੋਧਿਆਂ ਨੇ ਆਪਣਾ ਮਿਸ਼ਨ ਹੀ ਬਣਾ ਲਿਆ 20 ਸਤੰਬਰ 1981 ਨੂੰ ਸੰਤਾਂ ਦੀ ਲਾਲੇ ਵਾਲੇ ਕੇਸ ਵਿਚ ਗ੍ਰਿਫ਼ਤਾਰੀ ਮਗਰੋਂ ਮਹਿਤਾ ਚੌਂਕ ਵਿਚ ਗੋਲੀ ਚਲਵਾ ਕੇ ਸਿੱਖਾਂ ਨੂੰ ਸ਼ਹੀਦ ਕਰਨ, ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਗੁਰਮੀਤ ਸਿੰਘ ਧੂਲਕੋਟ, ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੇ ਦਾਂਉਕੇ ਪਿੰਡ ਵਿਚ ਜ਼ੁਲਮ ਕਰਾਉਣ ਕਰਕੇ ਉਹ ਸਿੱਖਾਂ ਨੂੰ ਜ਼ਹਿਰ ਦਿਖਦਾ ਸੀ 25 ਅਪਰੈਲ 1983 ਨੂੰ ਜਥੇਦਾਰ ਰਾਮ ਸਿੰਘ ਚੌਲੱਧਾ(ਸੁਲਤਾਨਪੁਰ) ਦੀ ਸਲਾਹ ਨਾਲ਼ ਭਾਈ ਮੇਜਰ ਸਿੰਘ ਨਾਗੋਕੇ ਨੇ ਅਟਵਾਲ ਨੂੰ ਉਦੋਂ ਗੋਲੀ ਨਾਲ਼ ਫੁੜਕਾ ਦਿੱਤਾ ਜਦੋਂ ਉਹ ਦਰਬਾਰ ਸਾਹਿਬ ਵਿਚੋਂ ਘੰਟਾ ਘਰ ਵਾਲੇ ਪਾਸਿਓਂ ਬਾਹਰ ਨਿਕਲਿਆ ਸੰਤਾਂ ਨੇ ਇਸ ਗੱਲ ਦਾ ਬੜਾ ਰੰਜ ਕੀਤਾ ਕਿ ਅਟਵਾਲ ਨੂੰ ਦਰਬਾਰ ਸਾਹਿਬ ਆਏ ਨੂੰ ਕਿਉਂ ਮਾਰਿਆ
ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਤਸੀਹੇ ਦੇਣ ਵਾਲ਼ਾ ਗਿਆਨੀ ਗੁਰਬਚਨ ਸਿੰਘ ਡੀ.ਐਸ.ਪੀ ਰਿਟਾਇਰ ਹੋ ਚੁਕਾ ਸੀ ਜੁਝਾਰੂਆਂ ਨੇ ਪਹਿਲਾ ਹਮਲਾ ਹੌਲਦਾਰ ਮੱਖਣ ਸਿੰਘ’ਤੇ ਕੀਤਾ ਤੇ ਉਹ ਰਗੜ ਸੁੱਟਿਆ ਗਿਆਨੀ ਗੁਰਬਚਨ ਸਿੰਘ ਦੇ ਮੁੰਡੇ ਹੀਰਾ ਸਿੰਘ ਦਾ ਵਿਆਹ ਸੀ ਤੇ ਇਕ ਦਿਨ ਉਹ ਆਪਣੇ ਪੈਂਟ-ਕੋਟ ਦੀ ‘ਟਰਾਈ’ ਕਰਕੇ ਦਰਜ਼ੀ ਕੋਲੋਂ ਨਿਕਲਿਆ ਤਾਂ ਸਿੰਘਾਂ ਦੀ ‘ਟਰਾਈ’ ਵਿਚ ਫਸ ਗਿਆ ਹੀਰੇ ਦੇ ਨਾਲ ਹੀ ਬਾਡੀਗਾਰਡ ਹੌਲਦਾਰ ਮਿਲਖਾ ਸਿੰਘ ਵੀ ਗੱਡੀ ਚੜ੍ਹ ਗਿਆ ਇਹ ਦੇਖ ਕੇ ਗਿਆਨੀ ਬਚਨ ਸਿੰਘ ਨੇ ਸੰਤਾਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਵਿਚੋਲੇ ਭੇਜਣੇ ਸ਼ੁਰੂ ਕਰ ਦਿੱਤੇ ਪਰ 30 ਅਪਰੈਲ 1984 ਨੂੰ ਉਹ ਆਪਣੇ ਟੱਬਰ ਦੇ ਨਾਲ਼ ਮਜੀਠਾ ਰੋਡ ਤੇ ਸਿੰਘਾਂ ਦੇ ਅੜਿੱਕੇ ਚੜ੍ਹ ਗਿਆ ਤੇ ਧੀ ਤੇ ਪਤਨੀ ਸਮੇਤ ਹੀ ਨਰਕਾਂ ਨੂੰ ਚਲਾ ਗਿਆ ਇੰਝ ਹੀ ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਕੱਟ ਕੇ ਜਿਸ ਥਾਣੇਦਾਰ ਬਿੱਛੂ ਰਾਮ ਨੇ ਕਿਹਾ ਸੀ ਕਿ ਜਾਹ ਜਾ ਕੇ ਭਿੰਡਰਾਂਵਾਲੇ ਨੂੰ ਵਿਖਾਦੇ, ਉਹ ਕਮੀਨਾ ਥਾਣੇਦਾਰ ਵੀ ਫ਼ਿਰੋਜ਼ਪੁਰ ਜ਼ਿਲੇ ਦਾ ਹੈ |
ਭਾਰਤੀ ਮੁਖਧਾਰਾ ਦੀ ਗੁਲਾਮੀ ਸਵੀਕਾਰ ਕਰੀ ਬੈਠੇ ਅਕਾਲੀਆਂ ਦੇ ਨਾਲ ਨਾਲ ਕਾਂਗਰਸੀ ਹਕੂਮਤ ਨੂੰ ਇਹ ਬੜਾ ਚੁਭਦਾ ਸੀ ਕਿ ਸੰਤ ਜੀ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਕੌਮੀ ਹੱਕਾਂ ਦੀ ਰਾਖੀ ਲਈ ਬੇਲਚਕ ਰਵਈਆ ਅਪਣਾ ਰਹੇ ਹਨ ਇਸ ਤਰ੍ਹਾਂ ਥਾਂ-ਥਾਂ ਮਹਿਮਾ ਸਿੰਘ ਵਰਗੇ ਨਰਕਧਾਰੀਏ , ਬੂਆ ਦਾਸ ਵਰਗੇ ਜ਼ਾਲਮ ਪੁਲਸੀਏ ਤੇ ਰਮੇਸ਼ ਚੰਦਰ ਜੱਗ ਬਾਣੀ ਵਾਲੇ ਵਰਗੇ ਸਿੱਖੀ ਦੇ ਵੈਰੀ ਸੋਧੇ ਜਾਣ ਲੱਗ ਪਏ ਪਰ ਪੁਲੀਸ ਨੇ ਨਿਰਦੋਸ਼ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਜ਼ੁਲਮ ਹੋਰ ਵਧਾ ਦਿੱਤੇ ਫੜੇ ਗਏ ਸਿੰਘਾਂ ਦੇ ਪੱਟ ਪਾੜ ਕੇ ਮਿਰਚਾਂ ਪਾਈਆਂ ਜਾਂਦੀਆਂ, ਗੁਦਾ ਵਿਚ ਮਿਰਚਾਂ ਧੱਕੀਆਂ ਜਾਂਦੀਆਂ ਤੇ ਇਹੋ ਜਿਹੇ ਹੋਰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਪੁਲੀਸ ਤਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਫੜਕੇ ਤਸੀਹੇ ਦੇਣ ਤੇ ਕਤਲ ਕਰਨ ਮਗਰੋਂ ਮੁਕਾਬਲੇ ਵਿਚ ਮਰਿਆ ਕਹਿਣ ਦੀ ਐਨੀ ਆਦੀ ਹੋ ਗਈ ਕਿ ਹਰ ਗੁਰਸਿੱਖ ਇਹੀ ਸੋਚਣ ਲੱਗ ਗਿਆ ਕਿ ਇਸ ਨਾਲੋਂ ਕੁਝ ਕਰਕੇ ਮਰਨਾ ਹੀ ਬਿਹਤਰ ਹੈ ਨਾਲ ਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਸਿੱਖਾਂ ਉੱਤੇ ਬੇਕਿਰਕ ਹਮਲਿਆਂ ਦੀਆਂ ਖ਼ਬਰਾਂ ਵੀ ਇਕਦਮ ਵਧ ਗਈਆਂ ਅਕਾਲੀ ਤਾਂ ਇਸ ਬਾਰੇ ਨਿਖੇਧੀ ਕਰਕੇ ਸਾਰ ਲੈਂਦੇ ਪਰ ਸੰਤ, ਬੱਬਰ ਤੇ ਜੁਝਾਰੂ ਸਿੰਘ ਇਨ੍ਹਾਂ ਕਾਰਿਆਂ ਦੇ ਜ਼ਿੰਮੇਵਾਰਾਂ ਨੂੰ ਸੋਧਾ ਲਾਉਣਾ ਆਪਣਾ ਫਰਜ਼ ਸਮਝਦੇ
ਸਰਕਾਰ ਨੇ ਹਰ ਹੀਲੇ ਸੰਤਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਸੂਹੀਏ ਸੰਤਾਂ ਦੇ ਸਮਰਥਕਾਂ ਵਿਚ ਵਾੜ ਦਿੱਤੇ ਸਨ ਇਹਨਾਂ ਵਿਚੋਂ ਹੀ ਕਿਸੇ ਸੂਹੀਏ ਨੇ ਅਫਸਰਾਂ ਨੂੰ ਦੱਸਿਆ ਕਿ 10 ਮਾਰਚ 1983 ਦੀ ਰਾਤ ਨੂੰ ਪੁਲੀਸ ਨੂੰ ਭਿੰਡਰਾਂਵਾਲੇ ਸੰਤ ਜੀਪ ਵਿਚ ਮਹਿਤਾ ਚੌਂਕ ਕਿਸੇ ਜ਼ਰੂਰੀ ਕੰਮ ਜਾਣਗੇ ਪੁਲੀਸ ਨੇ ਮਾਨਾਂ ਵਾਲਾ ਕੋਲ ਉਸ ਜੀਪ ਤੇ ਸਿੱਧਾ ਹਮਲਾ ਕਰਕੇ ਹਰਦੇਵ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਪਰ ਡਰਾਈਵਰ ਗੁਰਮੁਖ ਸਿੰਘ, ਜ਼ਖ਼ਮੀ ਹਾਲਤ ਵਿਚ ਭਾਈ ਅਨੋਖ ਸਿੰਘ ਉਬੋਕੇ ਸਮੇਤ ਜੀਪ ਦਰਬਾਰ ਸਾਹਿਬ ਲੈ ਆਇਆ ਇਹ ਕਾਰਾ ਐਸ.ਪੀ ਪਾਂਡੇ ਤੇ ਡੀ.ਆਈ.ਜੀ.ਅਟਵਾਲ ਦੀ ਸਲਾਹ ਤੇ ਕੀਤਾ ਗਿਆ ਸੀ ਤੇ ਮਕਸਦ ਸੰਤਾਂ ਨੂੰ ਸ਼ਹੀਦ ਕਰਨਾ ਸੀ ਪਰ ਸੰਤ ਉਸ ਜੀਪ ਵਿਚ ਨਹੀਂ ਸਨ
19 ਅਪਰੈਲ 1983 ਨੂੰ ਹੌਲਦਾਰ ਬਲਕਾਰ ਸਿੰਘ, ਹੌਲਦਾਰ ਮਹਿੰਦਰ ਸਿੰਘ ਤੇ ਥਾਣੇਦਾਰ ਸਰਦੂਲ ਸਿੰਘ ਨੇ ਭਾਈ ਹਰਬੰਸ ਸਿੰਘ ਦੀ ਸਾਢੇ ਗਿਆਰਾਂ ਸਾਲਾਂ ਦੀ ਬੱਚੀ ਨਾਲ ਥਾਣੇ ਵਿਚ ਲਿਜਾ ਕੇ ਕੁਕਰਮ ਕੀਤਾ ਇਹਨਾਂ ਪੁਲਸੀਆ ਨੇ ਉਸ ਬੱਚੀ ਦੇ ਪਿਤਾ ਤੇ ਵੀ ਕਰਤਾਰਪੁਰ ਥਾਣੇ ਨਜਾਇਜ ਤਸ਼ੱਦਦ ਕੀਤਾ ਗਿਆ ਕਿ ਉਹ ਗੱਲ ਨਾ ਵਧਾਵੇ ਜਦ ਜੁਰਮ ਕਰਨ ਵਾਲੀ ਹੀ ਪੁਲੀਸ ਹੋਵੇ ਤਾਂ ਫਿਰ ਇਨਸਾਫ ਕਿਥੋਂ ਮਿਲਣਾ ਸੀ? ਇਹ ਦੇਖ ਕੇ ਸੰਤਾਂ ਨੇ ਕਹਿ ਦਿੱਤਾ, ‘ਜਿਨ੍ਹਾਂ ਤਿੰਨ ਬੰਦਿਆਂ ਨੇ ਬੱਚੀ ਦੀ ਇੱਜ਼ਤ ਲੁੱਟੀ ਆ, ਉਹ ਆਪਣੀ ਜ਼ਿੰਦਗੀ ਦਾ ਧਿਆਨ ਰੱਖਣ’ ਇਹੋ ਜਿਹੇ ਗੰਦੇ ਬੰਦਿਆਂ ਨੂੰ ਗੱਡੀ ਚਾੜ੍ਹਨ ਵਾਲੇ ਕਿਵੇਂ ਗਲਤ ਸਨ?
ਸੋਧਾ ਸਿੰਘਾਂ ਦਾ
ਡੀ.ਆਈ.ਜੀ. ਅਟਵਾਲ ਪਹਿਲਾਂ ਵੀ ਜੁਝਾਰੂਆਂ ਨੂੰ ਰੜਕਦਾ ਸੀ ਪਰ ਇਸ ਮਗਰੋਂ ਤਾਂ ਉਹਨੂੰ ਸੋਧਣਾ ਯੋਧਿਆਂ ਨੇ ਆਪਣਾ ਮਿਸ਼ਨ ਹੀ ਬਣਾ ਲਿਆ 20 ਸਤੰਬਰ 1981 ਨੂੰ ਸੰਤਾਂ ਦੀ ਲਾਲੇ ਵਾਲੇ ਕੇਸ ਵਿਚ ਗ੍ਰਿਫ਼ਤਾਰੀ ਮਗਰੋਂ ਮਹਿਤਾ ਚੌਂਕ ਵਿਚ ਗੋਲੀ ਚਲਵਾ ਕੇ ਸਿੱਖਾਂ ਨੂੰ ਸ਼ਹੀਦ ਕਰਨ, ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਗੁਰਮੀਤ ਸਿੰਘ ਧੂਲਕੋਟ, ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੇ ਦਾਂਉਕੇ ਪਿੰਡ ਵਿਚ ਜ਼ੁਲਮ ਕਰਾਉਣ ਕਰਕੇ ਉਹ ਸਿੱਖਾਂ ਨੂੰ ਜ਼ਹਿਰ ਦਿਖਦਾ ਸੀ 25 ਅਪਰੈਲ 1983 ਨੂੰ ਜਥੇਦਾਰ ਰਾਮ ਸਿੰਘ ਚੌਲੱਧਾ(ਸੁਲਤਾਨਪੁਰ) ਦੀ ਸਲਾਹ ਨਾਲ਼ ਭਾਈ ਮੇਜਰ ਸਿੰਘ ਨਾਗੋਕੇ ਨੇ ਅਟਵਾਲ ਨੂੰ ਉਦੋਂ ਗੋਲੀ ਨਾਲ਼ ਫੁੜਕਾ ਦਿੱਤਾ ਜਦੋਂ ਉਹ ਦਰਬਾਰ ਸਾਹਿਬ ਵਿਚੋਂ ਘੰਟਾ ਘਰ ਵਾਲੇ ਪਾਸਿਓਂ ਬਾਹਰ ਨਿਕਲਿਆ ਸੰਤਾਂ ਨੇ ਇਸ ਗੱਲ ਦਾ ਬੜਾ ਰੰਜ ਕੀਤਾ ਕਿ ਅਟਵਾਲ ਨੂੰ ਦਰਬਾਰ ਸਾਹਿਬ ਆਏ ਨੂੰ ਕਿਉਂ ਮਾਰਿਆ
ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਤਸੀਹੇ ਦੇਣ ਵਾਲ਼ਾ ਗਿਆਨੀ ਗੁਰਬਚਨ ਸਿੰਘ ਡੀ.ਐਸ.ਪੀ ਰਿਟਾਇਰ ਹੋ ਚੁਕਾ ਸੀ ਜੁਝਾਰੂਆਂ ਨੇ ਪਹਿਲਾ ਹਮਲਾ ਹੌਲਦਾਰ ਮੱਖਣ ਸਿੰਘ’ਤੇ ਕੀਤਾ ਤੇ ਉਹ ਰਗੜ ਸੁੱਟਿਆ ਗਿਆਨੀ ਗੁਰਬਚਨ ਸਿੰਘ ਦੇ ਮੁੰਡੇ ਹੀਰਾ ਸਿੰਘ ਦਾ ਵਿਆਹ ਸੀ ਤੇ ਇਕ ਦਿਨ ਉਹ ਆਪਣੇ ਪੈਂਟ-ਕੋਟ ਦੀ ‘ਟਰਾਈ’ ਕਰਕੇ ਦਰਜ਼ੀ ਕੋਲੋਂ ਨਿਕਲਿਆ ਤਾਂ ਸਿੰਘਾਂ ਦੀ ‘ਟਰਾਈ’ ਵਿਚ ਫਸ ਗਿਆ ਹੀਰੇ ਦੇ ਨਾਲ ਹੀ ਬਾਡੀਗਾਰਡ ਹੌਲਦਾਰ ਮਿਲਖਾ ਸਿੰਘ ਵੀ ਗੱਡੀ ਚੜ੍ਹ ਗਿਆ ਇਹ ਦੇਖ ਕੇ ਗਿਆਨੀ ਬਚਨ ਸਿੰਘ ਨੇ ਸੰਤਾਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਵਿਚੋਲੇ ਭੇਜਣੇ ਸ਼ੁਰੂ ਕਰ ਦਿੱਤੇ ਪਰ 30 ਅਪਰੈਲ 1984 ਨੂੰ ਉਹ ਆਪਣੇ ਟੱਬਰ ਦੇ ਨਾਲ਼ ਮਜੀਠਾ ਰੋਡ ਤੇ ਸਿੰਘਾਂ ਦੇ ਅੜਿੱਕੇ ਚੜ੍ਹ ਗਿਆ ਤੇ ਧੀ ਤੇ ਪਤਨੀ ਸਮੇਤ ਹੀ ਨਰਕਾਂ ਨੂੰ ਚਲਾ ਗਿਆ ਇੰਝ ਹੀ ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਕੱਟ ਕੇ ਜਿਸ ਥਾਣੇਦਾਰ ਬਿੱਛੂ ਰਾਮ ਨੇ ਕਿਹਾ ਸੀ ਕਿ ਜਾਹ ਜਾ ਕੇ ਭਿੰਡਰਾਂਵਾਲੇ ਨੂੰ ਵਿਖਾਦੇ, ਉਹ ਕਮੀਨਾ ਥਾਣੇਦਾਰ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜੈ ਸਿੰਘ ਵਾਲਾ ਵਿਚ ਰਗੜਿਆ ਗਿਆ ਇਕ ਹੋਰ ਜ਼ਾਲਮ ਇੰਸਪੈਕਟਰ ਗੁਰਚਰਨ ਸਿੰਘ ਸਾਂਹਸੀ ਨੂੰ ਮੁਕਤਸਰ ਵਿਚ ਮੁਕਤੀ ਮਿਲੀ 10ਨਵੰਬਰ 1983 ਨੂੰ ਸਿੰਘਾਂ ਨੇ ਭਾਈ ਕੁਲਵੰਤ ਸਿੰਘ ਨਾਗੋਕੇ ਬਾਰੇ ਟਾਊਟੀ ਕਰਨ ਵਾਲੇ ਸਰਪੰਚ ਸੁਰਜਨ ਸਿੰਘ ਢਾਡੀ ਨੂੰ ਸਜ਼ਾ ਦਿੱਤੀ
ਬੱਬਰ ਖ਼ਾਲਸਾ ਜਨਤਕ
ਮਗਰੋ 29 ਜੂਨ 1983 ਨੂੰ ਭਾਈ ਤਲਵਿੰਦਰ ਸਿੰਘ ਬੱਬਰ ਜਰਮਨ ਵਿਚ ਗ੍ਰਿਫਤਾਰ ਹੋ ਗਏ ਇਹਨਾਂ ਸਿੰਘਾਂ ਨੇ ਬੱਬਰ ਅਕਾਲੀ ਲਹਿਰ ਬਾਰੇ ਗਿਆਨੀ ਤਿਰਲੋਕ ਸਿੰਘ ਦੇ ਨਾਵਲ ‘ਬੱਬਰਾਂ ਦੀ ਵਿਥਿਆ-ਗੋਲ਼ੀ ਚੱਲਦੀ ਗਈ’ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਦਾ ਨਾਂ ‘ਬੱਬਰ ਖ਼ਾਲਸਾ’ ਰੱਖ ਦਿੱਤਾ ਪਹਿਲਾਂ ਭਾਈ ਤਲਵਿੰਦਰ ਸਿੰਘ ਤੇ ਭਾਈ ਸੁਰਿੰਦਰ ਸਿੰਘ ਨਾਗੋਕੇ ਦੀ ਅਗਵਾਈ ਹੇਠ ਦੋ ਗਰੁੱਪ ਸਰਗਰਮ ਸਨ ਜੋ ਕਿ ਭਾਈ ਤਲਵਿੰਦਰ ਸਿੰਘ ਦੀ ਜਰਮਨ ਵਿਚ ਗ੍ਰਿਫ਼ਤਾਰੀ ਤੇ ਭਾਈ ਸੁਰਿੰਦਰ ਸਿੰਘ ਨਾਗੋਕੇ ਦੇ ਸੰਤ ਭਿੰਡਰਾਂਵਾਲਿਆਂ ਨਾਲ ਜਾਣ ਤੋਂ ਬਾਅਦ ਬੱਬਰ ਖ਼ਾਲਸਾ ਦੀ ਕਮਾਂਡ ਪੂਰਨ ਰੂਪ ਵਿੱਚ ਭਾਈ ਸੁਖਦੇਵ ਸਿੰਘ ਕੋਲ ਚੱਲੀ ਗਈ ਅੱਗੇ ਹਾਈ ਕਮਾਂਡ ਬਣਾਈ ਗਈ ਜਿਸ ਵਿਚ ਭਾਈ ਮਹਿਲ ਸਿੰਘ, ਭਾਈ ਮਨਮੋਹਨ ਸਿੰਘ ਬਜਾਜ, ਭਾਈ ਪਰਮਜੀਤ ਸਿੰਘ ਫੌਜੀ, ਭਾਈ ਸੁਲੱਖਣ ਸਿੰਘ ਤੇ ਭਾਈ ਅਨੋਖ ਸਿੰਘ ਸਨ ਸਾਰੇ ਸਿੰਘਾਂ ਨੂੰ ਆਪਣੇ ਨਾਂ ਪਿੱਛੇ ਬੱਬਰ’ ਸ਼ਬਦ ਲਾਉਣ ਦੀ ਹਿਦਾਇਤ ਕੀਤੀ ਗਈ ਦੁਮਾਲੇ, ਕਮਰਕੱਸੇ ਤੇ ਇਕ ਖਾਸ ਤਰ੍ਹਾਂ ਦੇ ਖ਼ਾਲਸਾਈ ਬਾਣੇ ਪਹਿਨਣ ਵਾਲੇ ਇਹ ਬੱਬਰ ਸੂਰਮੇ ਦਰਬਾਰ ਸਾਹਿਬ ਕੰਪਲੈਕਸ ਵਿਚ ਅੱਡ ਹੀ ਦਿਸ ਪੈਂਦੇ ਸਨ ਬੱਬਰਾਂ ਨੇ’ਵੰਗਾਰ’ ਨਾਂ ਦਾ ਇਕ ਮੈਗਜ਼ੀਨ ਵੀ ਕੱਢਣਾ ਸ਼ੁਰੂ ਕੀਤਾ ਜੋ ਸਿੱਖ ਕੌਮ ਵਿਚ ਜਾਗਰਿਤੀ ਪੈਦਾ ਕੀਤੀ ਜਾ ਸਕੇ
ਸੰਤ ਜੀ ਅਕਾਲ ਤਖਤ ਸਾਹਿਬ ਤੇ
ਸਿੱਖ ਸੰਘਰਸ਼ ਦੇ ਉਸ ਪੜਾਅ ਤੇ ਬੱਬਰ ਖ਼ਾਲਸਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮੀ ਹੱਕਾਂ ਦੀ ਰਾਖੀ ਲਈ ਮੋਢੇ ਨਾਲ਼ ਮੋਢਾ ਜੋੜ ਕੇ ਚੱਲ ਰਹੇ ਸਨ ਤੇ ਅਕਾਲੀ ਆਗੂਆਂ ਦੀ ਸਾਖ ਦਿਨੋ ਦਿਨ ਘਟਦੀ ਜਾ ਰਹੀ ਸੀ ਸੰਤ ਜਦ ਵੀ ਮਿਲਦੇ ਤਾਂ ਭਾਈ ਸੁਖਦੇਵ ਸਿੰਘ ਬੱਬਰ ਨੂੰ ਬੁੱਕਲ ਵਿਚ ਲੈ ਲੈਂਦੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਅਖੰਡ ਕੀਰਤਨੀ ਜਥੇ ਵਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਚ ਰੈਣ ਸਬਾਈ ਹੁੰਦੀ ਸੀ ਜਿਸ ਵਿਚ ਸੰਤ ਜਰਨੈਲ ਸਿੰਘ ਪੂਰੇ ਜਾਹੋ ਜਲਾਲ ਨਾਲ ਹਾਜ਼ਰੀਆਂ ਭਰਦੇ ਪਰ ਕਈ ਕਾਰਨਾਂ ਕਰਕੇ ਸੰਤਾਂ ਤੇ ਭਾਈ ਸੁਖਦੇਵ ਸਿੰਘ ਬੱਬਰ ਵਿਚਕਾਰ ਗੰਭੀਰ ਮੱਤ-ਭੇਦ ਹੋ ਗਏ ਇਹ ਮੱਤ-ਭੇਦ ਗਿਲੇ-ਸ਼ਿਕਵੇ ਪੱਧਰ ਤੱਕ ਹੀ ਸਨ ਤੇ ਦੋਵੈ ਇਕ ਦੂਜੇ ਦੀ ਦਿਲੋਂ ਇੱਜ਼ਤ ਕਰਦੇ ਸਨ
ਉਨੀ ਦਿਨੀਂ ਹੀ ਬੁਲੋਵਾਲ(ਆਦਮਪੁਰ) ਦੇ ਨੇੜੇ ਬੱਬਰਾਂ ਦੇ ਚਾਰ ਸਿੰਘ ਸ਼ਹੀਦ ਹੋ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਮੁਕਾਬਲੇ ਵਿਚ ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਪੁਲਸੀਆ ਤੋਂ ਹਿਸਾਬ ਲਿਆ ਜਾਵੇਗਾ ਸਪੱਸ਼ਟ ਹੈ ਕਿ ਮੱਤ-ਭੇਦਾਂ ਦੇ ਬਾਵਜੂਦ ਸਿੱਖੀ ਦਾ ਦਰਦ ਸਾਂਝਾ ਸੀ 15 ਦਸੰਬਰ 1983 ਨੂੰ ਬੱਬਰਾਂ ਨੇ ਫੇਰ ਆ ਕੇ ਗੁਰੂੁ ਨਾਨਕ ਨਿਵਾਸ ਵਿਚ ਉਹਨਾਂ ਕਮਰਿਆਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਜਿੰਨਾਂ ਵਿਚ ਉਹ ਪਹਿਲੋਂ ਰਹਿੰਦੇ ਸਨ ਇਹੀ ਉਹ ਦਿਨ ਸਨ ਜਦੋਂ ਸੰਤ ਆਪਣੇ ਸਾਥੀ ਸਿੰਘਾਂ ਨਾਲ ਅਕਾਲ ਤਖਤ ਸਾਹਿਬ ਦੇ ਨਾਲ਼ ਲੱਗਦੇ ਕਮਰਿਆਂ ਵਿਚ ਰਹਿਣ ਲੱਗ ਪਏ
ਲੁਟੇਰੇ
ਸਿੰਘਾਂ ਨੂੰ ਪਤਾ ਲੱਗਿਆ ਕਿ ਲੁਟੇਰੇ ਅਨਸਰ ਸਿੰਘਾਂ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਹਨ ਭਾਈ ਸੁਖਦੇਵ ਸਿੰਘ ਬੱਬਰ ਨੇ ਸਾਰੀ ਗੱਲ ਦੀ ਘੋਖ ਕਰਵਾਈ ਤੇ ਲੁਟੇਰੇ ਨੂੰ ਫੜਕੇ ਸਖ਼ਤ ਕੁਟਾਪਾ ਚਾੜ੍ਹਿਆ ਪੈਸੇ ਵਾਪਸ ਕਰਵਾਏ ਤੇ ਗਰੀਬ ਦੁਕਾਨਦਾਰਾਂ ਨੂਮ ਵਿਸ਼ਵਾਸ ਦਿਵਾਇਆਂ ਕਿ ਇਹ ਕੰਮ ਸਿੰਘਾਂ ਦਾ ਨਹੀਂ ਸੰਤਾਂ ਕੋਲ ਜਦ ਇਹ ਗੱਲ ਪੁੱਜੀ ਤਾਂ ਉਹਨਾਂ ਖੁਸ਼ ਹੋਕੇ ਕਿਹਾ, ‘ਸੱਚਾ ਸੁੱਖਾ’ ਯਾਦ ਰਹੇ ਕਿ ਸੰਤ ਪਿਆਰ ਨਾਲ ਭਾਈ ਸੁਖਦੇਵ ਸਿੰਘ ਨੂੰ ਸੁੱਖਾ ਕਹਿੰਦੇ ਹੁੰਦੇ ਸੀ ਆਮ ਸਿੰਘ ਭਾਈ ਸਾਹਿਬ ਨੂੰ , ‘ਜਥੇਦਾਰ’ ਕਹਿੰਦੇ ਸੀ ਸੰਤਾਂ ਨੇ ਤਾਂ ਆਪ ਇਕ ਇਹੋ ਜਿਹੇ ਮਾੜੇ ਅਨਸਰ ਨੂੰ ਲੰਗਰ ਦੀ ਛੱਤ ਤੇ ਡਾਂਗਾਂ ਨਾਲ਼ ਕੁਟਾਪਾ ਕੀਤਾ ਸੀ
ਜ਼ਿੰਮੇਵਾਰੀ
ਪੰਥ-ਦੋਖੀ ਦੁਸ਼ਟਾਂ ਨੂੰ ਸਿੰਘ ਸੋਧਾ ਲਾ ਦਿੰਦੇ ਸਨ, ਬਾਦ ਵਿਚ ਪੁਲੀਸ ਆਮ ਸਿੰਘਾਂ ਨੂੰ ਬੜਾ ਤੰਗ ਕਰਦੀ ਸੀ ਕਈ ਵਾਰ ਇਹਨਾਂ ਕਾਰਨਾਮਿਆਂ ਲਈ ਪੁਲੀਸ ਬੇਦੋਸ਼ੇ ਸਿੰਘਾਂ ਨੂੰ ਵੀ ਫਸਾ ਦਿੰਦੀ ਸੀ 20 ਦਸੰਬਰ 1983 ਨੂੰ ਭਾਈ ਸੁਖਦੇਵ ਸਿੰਘ ਬੱਬਰ ਨੇ ਪ੍ਰੈਸ ਕਾਨਫਰੰਸ ਕਰਕੇ ਸੋਧੇ ਗਏ ੩੫ ਨਰਕਧਾਰੀਆਂ ਤੇ ਬੁਚੜ ਪੁਲਸੀਆ ਦੀ ਜ਼ਿੰਮੇਵਾਰੀ ਲਈ ਇਸ ਤਰ੍ਹਾਂ ਬੱਬਰ ਖ਼ਾਲਸਾ ਦੇ ਨਾਂ ਦੀਆਂ ਧੁੰਮਾਂ ਪੈ ਗਈਆਂ ਇਸ ਦਿਨ ਬੱਬਰ ਖ਼ਾਲਸਾ ਨੇ ਆਪਣਾ ਨਿਸ਼ਾਨਾ ਖਾਲਿਸਤਾਨ ਐਲਾਨਿਆ
ਕੁਝ ਦਿਨਾਂ ਮਗਰੋਂ ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਕਾਂਸਟੇਬਲ ਤੇ ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਆਦਿਕ ਸਿੰਘਾਂ ਨੇ ਸੰਤਾਂ ਨਾਲ਼ ਰਹਿਣ ਦਾ ਫੈਸਲਾ ਕਰ ਲਿਆ
ਸਾਜ਼ਿਸ਼
ਅਕਾਲੀ ਆਗੂ ਵਾਰ-ਵਾਰ’ਪੰਥ ਖ਼ਤਰੇ ਵਿਚ ਹੈ’ ਦੀ ਦੁਹਾਈ ਦੇ ਕੇ ਸਿੱਖ ਜਜ਼ਬਾਤਾਂ ਨੂੰ ਵੋਟਾਂ ਵਿਚ ਬਦਲ ਕੇ ਸੱਤਾ ਦੇ ਨਜ਼ਾਰੇ ਲੈਣ ਦੀ ਖੇਡ ਦੇ ਐਨੇ ਮਾਹਿਰ ਹੋ ਗਏ ਸਨ ਕਿ ਸਿੱਖ ਸੰਗਤਾਂ ਦਾ ਉਹਨਾਂ ਤੇ ਕੋਈ ਯਕੀਨ ਹੀ ਨਹੀਂ ਸੀ ਇਹੋ ਜਿਹੇ ਮਾਹੌਲ ਵਿਚ ਸੰਤਾਂ ਵਰਗੀ ਸ਼ਖ਼ਸੀਅਤ ਦਾ ਕਾਇਲ ਹੋਣਾ ਸਿੱਖ ਸੰਗਤਾਂ ਲਈ ਸੁਭਾਵਿਕ ਹੀ ਸੀ ਇਹੋ ਜਿਹੀ ਪੰਥਕ ਸ਼ਖ਼ਸੀਅਤ ਜਿਹੜੀ ਕਿ ਅਕਾਲੀਆਂ ਦੀਆਂ ਸਵਾਰਥੀ ਸਿਆਸੀ ਚਾਲਾਂ ਦੇ ਰਾਹ ਵਿਚ ਅੜਿੱਕਾ ਹੋਵੇ, ਉਸ ਨੂੰ ਅਕਾਲੀ ਕਿਵੇਂ ਬਰਦਾਸ਼ਤ ਕਰਦੇ, ਦੂਜੇ ਪਾਸੇ ਕਾਂਗਰਸ ਸਰਕਾਰ ਨੂੰ ਵੀ ਸੰਤਾਂ ਵਰਗੀ ਸੱਚੀ-ਸੁੱਚੀ ਸ਼ਖ਼ਸੀਅਤ ਤੋਂ ਖ਼ੌਫ਼ ਆਉਂਦਾ ਸੀ ਇਸ ਕਰਕੇ ਸੰਤਾਂ ਨੂੰ ‘ਕਾਬੂ ਕਰਨ ਜਾਂ ਖਤਮ ਕਰਨ’ ਲਈ ਅਕਾਲੀ ਆਗੂਆਂ ਤੇ ਕਾਂਗਰਸ ਦੇ ਹਿੱਤ ਸਾਂਝੇ ਸਨ ਪਰ ਮਜਬੂਰੀ ਇਹ ਸੀ ਕਿ ਸਿੱਖ ਸੰਗਤਾਂ ਵਿਚ ਸੰਤਾਂ ਪ੍ਰਤੀ ਪਿਆਰ-ਸਤਿਕਾਰ ਹੀ ਬਹੁਤ ਸੀ ਜਿਸ ਕਰਕੇ ਇਹਨਾਂ ਅਕਾਲੀਆਂ ਤੇ ਕਾਂਗਰਸੀਆਂ ਦੀ ਕੋਈ ਵਾਹ ਨਹੀਂ ਸੀ ਚੱਲਦੀ
ਅਕਾਲੀਆਂ ਨੂੰ ਵੀ ਲੱਗਿਆ ਕਿ ਭਿੰਡਰਾਂਵਾਲੇ ਸੰਤਾਂ ਦੀ ਸੱਚੀ-ਸੁੱਚੀ ਸ਼ਖ਼ਸੀਅਤ ਮੂਹਰੇ ਉਹਨਾਂ ਦੀ ਕੋਈ ਚੁਸਤੀ ਚਲਾਕੀ ਨਹੀਂ ਚੱਲਣੀ ਆਏ ਦਿਨ ਸਿੱਖੀ ਦੇ ਵੈਰੀਆਂ ਨੂੰ ਸੋਧਾ ਲੱਗਦਾ ਦੇਖ ਕੇ ਭਾਰਤੀ ਹਕੂਮਤ ਨੂੰ ਵੀ ਹੱਥਾ-ਪੈਰਾਂ ਦੀ ਪੈ ਗਈ ਦੋਨਾਂ ਧਿਰਾਂ ਲਈ ਸੰਤਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਖਤਮ ਕਰਨਾ ਸਾਂਝਾ ਮੰਤਵ ਬਣ ਗਿਆ ਇਸ ਮਕਸਦ ਲਈ ਪੁਲੀਸ ਤੇ ਅਕਾਲੀਆਂ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਜਗਪਾਲਪੁਰ ਦੇ ਬਦਮਾਸ਼ ਸੁਰਿੰਦਰ ਸਿੰਘ ਛਿੰਦੇ ਨਾਲ ਸੌਦਾ ਕਰ ਲਿਆ ਛਿੰਦੇ ਦੀ ਸਾਥਣ ਬਦਮਾਸ਼ ਬਲਜੀਤ ਕੌਰ ਨੇ ਦੋ ਕੁ ਵਾਰ ਸੰਤਾਂ ਨੂੰ ਦੀਵਾਨ ਵਿਚ ਹੀ ਨਿਸ਼ਾਨਾ ਬਣਾਉਣਾ ਚਾਹਿਆਂ ਪਰ ਹਿੰਮਤ ਨਾ ਪਈ 14 ਅਪਰੈਲ 1984 ਨੂੰ ਉਸਨੇ ਸੰਤਾਂ ਦੇ ਖਾਸਮਖਾਸ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਗੋਲੀ ਮਾਰ ਦਿੱਤੀ ਜਲਦੀ ਹੀ ਗੱਲ ਨੰਗੀ ਹੋ ਗਈ ਕਿ ਸੋਢੀ ਦਾ ਕਤਲ ਅਕਾਲੀ ਦਲ ਤੇ ਪੁਲੀਸ ਦੀ ਮਿਲੀਭੁਗਤ ਨਾਲ ਹੋਇਆ ਹੈ 24 ਘੰਟੇ ਦੇ ਅੰਦਰ ਹੀ ਇਸ ਕਾਲੇ ਕਾਰਨਾਮੇ ਦੇ ਮੁਖ ਦੋਸ਼ੀ ਛਿੰਦਾ, ਬਲਜੀਤ ਕੌਰ, ਮਨਿੰਦਰ ਸਿੰਘ ਤੋਤੀ, ਬੈਜੀ ਚਾਹ ਵਾਲਾ, ਮਲਕ ਸਿੰਘ ਭਾਟੀਆ ਵਰਗੇ ਗੱਡੀ ਚੜ੍ਹ ਗਏ ਪਰ ਗੁਰਚਰਨ ਸਕੱਤਰ ਬਚ ਗਿਆ ਜਿਸ ਨੇ ਸੰਤਾਂ ਨੂੰ ਖਤਮ ਕਰਵਾਉਣ ਲਈ ਬਲਜੀਤ ਕੌਰ ਤੇ ਛਿੰਦੇ ਨੂੰ ਸੁਪਾਰੀ ਦਿੱਤੀ ਸੀ
ਸੋਢੀ ਦੀ ਸ਼ਹਾਦਤ ਮਗਰੋਂ ਤਾਂ ਬੱਬਰਾਂ ਨੂੰ ਕੋਈ ਸ਼ੱਕ ਹੀ ਨਾ ਰਿਹਾ ਕਿ ਲੌਂਗੋਵਾਲ ਤੇ ਹੋਰ ਅਕਾਲੀ ਆਗੂ ਸੰਤਾਂ ਜਾਂ ਹੋਰਾਂ ਗੁਰਸਿੱਖਾਂ ਖ਼ਿਲਾਫ਼ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਗੁਰਚਰਨ ਸਕੱਤਰ ਤੇ ਬੱਗਾ ਸਿੰਘ ਵਰਗੇ ਸਾਜ਼ਿਸ਼ੀ ਬੰਦੇ ਹੁਣ ਬੱਬਰਾਂ ਨੂੰ ਬੁਰੀ ਤਰ੍ਹਾਂ ਰੜਕਦੇ ਸਨ
ਘੱਲੂਘਾਰਾ
ਅੰਤ ਜੂਨ 1984 ਨੂੰ ਅਕਾਲੀਆਂ ਦੀ ਸਲਾਹ ਨਾਲ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਬੱਬਰਾਂ ਨੇ ਬਾਬਾ ਅਟੱਲ ਸਾਹਿਬ, ਅਕਾਲ ਰੈਸਟ ਹਾਊਸ, ਗੁਰੂ ਨਾਨਕ ਨਿਵਾਸ ਵਾਲੀ ਸਾਈਡ ਮੱਲੀ ਹੋਈ ਸੀ ਬੱਬਰਾਂ ਨੇ ਸਰਾਂ ਵਿਚਲੀ ਪਾਣੀ ਦੀ ਟੈਂਕੀ ਉੱਤੇ ਤੇ ਦਰਸ਼ਨੀ ਡਿਓੜੀ ਦੇ ਆਸ ਪਾਸ ਵੀ ਮੋਰਚੇਬੰਦੀ ਕੀਤੀ ਹੋਈ ਸੀ ਪਾਣੀ ਵਾਲ਼ੀ ਟੈਂਕੀ ਤੇ ਬਾਬਾ ਅਟੱਲ ਵਾਲੇ ਮੋਰਚੇ ਉੱਚੇ ਹੋਣ ਕਰਕੇ ਬੜੇ ਮਾਰੂ ਸਨ ਜਿਥੋਂ ਦੁਸ਼ਮਣ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਸੀ 1 ਜੂਨ 1984 ਨੂੰ ਜਦ ਸੀ ਆਰ.ਪੀ. ਦੀ ਗੋਲੀ ਨਾਲ਼ ਭਾਈ ਮਹਿੰਗਾ ਸਿੰਘ ਬੱਬਰ , ਅਸਲ ਨਾਂ ਭਾਈ ਕੁਲਵੰਤ ਸਿੰਘ ਜਗਾਧਰੀ, ਸ਼ਹਾਦਤ ਪਾ ਗਏ ਉਹਨਾਂ ਦੀ ਦੇਹ ਭਾਈ ਗੁਰਨਾਮ ਸਿੰਘ ਭਲਵਾਨ ਵਾਸੀ ਮੱਖੀ ਜ਼ਿਲ੍ਹਾ ਅੰਮ੍ਰ੍ਰਿਤਸਰ ਚੁੱਕ ਲਿਆਇਆ ਤੇ ਗੁਰੂ ਨਾਨਕ ਨਿਵਾਸ ਦੇ 84 ਨੰਬਰ ਕਮਰੇ ਮੂਹਰੇ ਰੱਖ ਦਿੱਤੀ ਭਾਈ ਮਹਿੰਗਾ ਸਿੰਘ ਫੌਜੀ ਕਾਰਵਾਈ ਦੇ ਪਹਿਲੇ ਸ਼ਹੀਦ ਬਣੇ ਉਹਨਾਂ ਦਾ ਸਸਕਾਰ ਬਾਬਾ ਅਟੱਲ ਵਾਲੇ ਪਾਸੇ ਹੀ ਕੀਤਾ ਗਿਆ ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਭਾਈ ਅਮਰੀਕ ਸਿੰਘ ਵੀ ਹਾਜਰ ਸਨ ਸਾਫ ਦਿਸ ਰਿਹਾ ਸੀ ਕਿ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਜਿਸ ਕਰਕੇ ਸੰਤਾਂ ਤੇ ਬੱਬਰਾਂ ਦੀ ਤੇਰ-ਮੇਰ ਮਿਟ ਚੁਕੀ ਸੀ ਤੇ ਹੁਣ ਸਾਰੇ ਹੀ ਆਪਣੇ ਜਾਨੋਂ ਪਿਆਰੇ ਗੁਰਧਾਮਾਂ ਦੀ ਰਾਖੀ ਲਈ ਜੂਝਣ ਲਈ ਤਿਆਰ ਬੈਠੇ ਸਨ ਭਖੀ ਹੋਈ ਜੰਗ ਦੌਰਾਨ ਭਾਈ ਮਹਿਲ ਸਿੰਘ ਅਤੇ ਭਾਈ ਦਵਿੰਦਰ ਸਿੰਘ ਤੇ ਹੋਰ ਬੱਬਰ ਸੰਤਾਂ ਕੋਲ ਗਏ ਤੇ ਉਥੋਂ ਭਾਈ ਅਮਰੀਕ ਸਿੰਘ ਨੇ ਉਹਨਾਂ ਅਸਲਾ ਦਿੱਤਾ
ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਦਰਬਾਰ ਸਾਹਿਬ ਦੀ ਪਵਿਤਰਤਾ ਦੀ ਰਾਖੀ ਲਈ ਜੂਝ ਕੇ ਸ਼ਹੀਦੀਆਂ ਪਾਈਆਂ
5 ਜੂਨ ਦੀ ਰਾਤ ਨੂੰ ਰਾਤ ਤੱਕ ਫੌਜ ਨੇ ਸਰਾਂਵਾਂ ਵਾਲੇ ਪਾਸੇ ਸਥਿਤੀ ਕਾਬੂ ਕਰ ਲਈ ਸੀ ਤੇ ਟੈਂਕਾਂ-ਤੋਪਾਂ ਮੂਹਰੇ ਹੁਣ ਕੋਈ ਵਾਹ ਨਹੀਂ ਸੀ ਚੱਲਦੀ ਵਕਤ ਵਿਚਾਰ ਕੇ ਬੱਬਰਾਂ ਨੇ ਫੈਸਲਾ ਕੀਤਾ ਕਿ ਅਗਲੇ ਸੰਘਰਸ਼ ਲਈ ਹੁਣ ਇਥੋਂ ਨਿਕਲਣਾ ਪਵੇਗਾ 18ਵੀ ਸਦੀ ਵਿਚ ਅਨੇਕਾਂ ਵਾਰ ਸਿੰਘਾਂ ਨੇ ਇਸ ਤਰ੍ਹਾਂ ਦੁਸ਼ਮਣ ਦੇ ਘੇਰੇ ਵਿਚੋਂ ਨਿਕਲ ਕੇ ਅੱਗੇ ਬੜੀ ਸਖ਼ਤ ਟੱਕਰ ਦਿੱਤੀ ਸੀ ਕਈ ਅਕਲ ਦੇ ਕੱਚੇ ਬੱਬਰਾਂ ਤੇ ਹੋਰਨਾਂ ਸਿੰਘਾਂ ਦੇ ਨਿਕਲਣ ਬਾਰ ਬੜੀਆਂ ਹਲਕੀਆਂ ਗੱਲਾਂ ਕਰਦੇ ਹਨ ਇਹ ਲੋਕ ਨਾ ਨੀਤੀ ਤੋਂ ਜਾਣੂੰ ਹਨ ਤੇ ਨਾ ਹੀ ਇਤਿਹਾਸ ਤੋਂ ਪੁਰਾਣੇ ਵੇਲਿਆਂ ਤੋਂ ਹੀ ਸਿੱਖ ਜਥਿਆਂ ਵਿਚ ਢਾਈ ਫੱਟ ਦੀ ਲੜਾਈ ਹੀ ਲੜੀ ਜਾਂਦੀ ਹੈ ਇਕ ਈਨ ਮੰਨ ਲੈਣਾ, ਦੂਜਾ ਮੁੜ ਟਾਕਰਾ ਕਰਨ ਦੀ ਆਸ ਨਾਲ਼ ਵੈਖਕੇ ਹਰਨ ਹੋ ਜਾਣਾ ਤੇ ਅੱਧਾ , ਸਾਹਮਣੇ ਡਟ ਕੇ ਮਰ ਮੁੱਕਣਾ ਮੌਕੇ ਮੌਕੇ ਤੇ ਕੋਈ ਵੀ ਤਰੀਕਾ ਵਰਤਿਆ ਜਾਂਦਾ ਹੈ ਇਤਿਹਾਸ ਦੇ ਅਨੇਕਾਂ ਕਾਂਡ ਸਾਡੇ ਸਾਹਮਣੇ ਹਨ ਜਦ ਸਿੰਘਾਂ ਨੇ, ਵੱਡੀ ਤੇ ਸਖ਼ਤ ਟੱਕਰ ਦੇਣ ਲਈ ਕਈ ਵਾਰ ਸਾਹਮਣੀ ਟੱਕਰ ਛੱਡ ਕੇ ਟਾਲ਼ਾ ਵੱਟ ਲਿਆ ਜੰਗ ਜਾਰੀ ਰੱਖਣੀ ਤੇ ਤਾਕਤ ਬਚਾ ਕੇ ਰੱਖਣੀ ਜ਼ਰੂਰੀ ਹੁਮਦਿ ਹੈ ਜਿਵੇਂ ਬੱਬਰਾਂ ਨੇ 1984 ਤੋਂ ਮਗਰੋਂ ਹਿੰਦੁਸਤਾਨ ਨਾਲ ਟੱਕਰ ਲਈ ਹੈ ਖੁਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਹੋਰ ਸਿੰਘਾਂ ਨੂੰ ਅਗਲੀ ਲੜਾਈ ਦੀ ਰਣਨੀਤੀ ਦੇ ਹਿਸਾਬ ਨਾਲ਼ ਦਰਬਾਰ ਸਾਹਿਬ ਤੋਂ ਭੇਜ ਦਿੱਤਾ ਸੀ ਇੱਥੋਂ ਤੱਕ ਕਿ ਜਦੋਂ ਭਾਰਤੀ ਫੌਜ ਬਰੂਹਾਂ ਤੇ ਖੜ੍ਹੀ ਸੀ ਤਾਂ ਵੀ ਸੰਤਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਜਾਣ ਦੀ ਆਗਿਆ ਕੀਤੀ ਸੀ ਜਿਹੜੇ ਸਿੰਘ ਸ੍ਰੀ ਦਰਬਾਰ ਸਾਹਿਬ ਵਿਚੋਂ ਨਿਕਲ ਕੇ ਲੜਾਈ ਨੂੰ ਜਾਰੀ ਰੱਖਣ, ਤੇ ਸ਼ਹਾਦਤਾਂ ਪਾਉਣ, ਉਹਨਾਂ ਬਾਰੇ ਕੋਈ ਨਿਕੰਮੀ ਗੱਲ ਲਿਖਣੀ-ਸੋਚਣੀ ਮੂਲੋਂ ਹੀ ਗਲਤ ਹੈ
ਸੰਘਰਸ਼ ਦੇ ਪੈਂਤੜੇ ਤੋਂ ਬਿਲਕੁਲ ਸਹੀ ਫੈਸਲਾ ਲੈਂਦਿਆਂ, ਜਦ ਹਥਿਆਰਾਂ ਦਾ ਤਵਾਜ਼ਨ ਵਿਗੜਦਾ ਦੇਖਿਆਂ ਤਾਂ, ਭਾਈ ਸੁਖਦੇਵ ਸਿੰਘ ਬੱਬਰ ਅਕਾਲ ਰੈਸਟ ਹਾਊਸ ਦੀਆਂ ਕੰਧਾਂ ਪਾੜ ਕੇ, ਬਾਗ ਵਾਲੀ ਗਲ਼ੀ ਰਾਹੀ ਆਬਾਦੀ ਵੱਲ ਮਕਾਨਾਂ ਵਿਚ ਦੀ ਨਿਕਲ ਗਏ ਬਾਹਰ ਨਿਕਲਣ ਤੋਂ ਬਾਅਦ ਉਹ ਪਾਕਿਸਤਾਨ ਪੁੱਜੇ, ਜਿਥੇ ਹੋਰ ਸਿੰਘ ਵੀ ਪੁੱਜ ਗਏ
ਜੂਨ 84 ਦੇ 5 ਮਹੀਨੇ ਮਗਰੋਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਬੀਬੀ ਨੂੰ ਸੋਧਾ ਲਾ ਦਿੱਤਾ ਇਸ ਮਗਰੋਂ ਹਿੰਦੂਆਂ ਅੰਦਰਲੀ ਨਫ਼ਰਤ ਖੁੱਲ ਕੇ ਬਾਹਰ ਆਈ ਤੇ ਹਿੰਦੁਸਤਾਨ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਗੁਰਦੁਆਰੇ ਸਾੜੇ ਗਏ, ਸਿੱਖ ਬੱਚੀਆਂ ਦੀ ਬੇਪਤੀ ਕੀਤੀ ਗਈ ਤੇ ਸਿੱਖਾਂ ਦੇ ਗਲ਼ਾਂ ਵਿਚ ਜਲਦੇ ਟਾਇਰ ਪਾਏ ਗਏ 1984 ਦੇ ਘੱਲੂਘਾਰਿਆਂ ਨੇ ਸਿੱਖਾਂ ਦਾ ਰਿਸ਼ਤਾ ਸਦਾ ਸਦਾ ਲਈ ਹਿੰਦੁਸਤਾਨ ਨਾਲੋਂ ਤੋੜ ਦਿੱਤਾ ਇਸ ਤੋਂ ਬਾਅਦ ਸਿੱਖਾਂ ਦੀ ਆਜ਼ਾਦੀ ਦੀ ਜੰਗ ਸਿਖਰ ਵੱਲ ਹੋ ਤੁਰੀ
1984 ਤੋਂ ਬਾਅਦ ਸੰਘਰਸ਼
17 ਜੁਲਾਈ 1984 ਨੂੰ ਭਾਈ ਤਲਵਿੰਦਰ ਸਿੰਘ ਬੱਬਰ ਨੂੰ ਜਰਮਨ ਦੀ ਡਜ਼ਲਡੋਰਫ ਜੇਲ਼ ਵਿਚੋਂ ਰਿਹਾ ਕਰ ਦਿੱਤਾ ਉਹ ਜੂਨ 1983 ਤੋਂ ਉੱਥੇ ਬੰਦ ਸਨ ਜਥੇਦਾਰ ਸਾਹਿਬ ਕੈਨੇਡਾ ਪੁੱਜ ਗਏ ਇਸ ਤਰ੍ਹਾਂ ਬੱਬਰ ਖ਼ਾਲਸਾ ਨੂੰ ਸੰਗਠਿਤ ਹੋਣ ਵਿਚ ਮਦਦ ਮਿਲੀ
ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ‘ਬੱਬਰ ਖ਼ਾਲਸਾ’ ਨੇ 8 ਮੈਂਬਰੀ ਟੀਮ ਦਾ ਬਣਾਈ ਜਿਸ ਦੀ ਅਗਵਾਈ ਭਾਈ ਸੁਖਦੇਵ ਸਿੰਘ ਬੱਬਰ (ਦਾਸੂਵਾਲ) ਦੇ ਹੱਥਾਂ ਵਿਚ ਦਿੱਤੀ ਗਈ ਇਸ ਟੀਮ ਦੇ ਬਾਕੀ ਮੈਂਬਰਾਂ ਦੇ ਨਾਂ ਸਨ, ਭਾਈ ਗੁਰਮੀਤ ਸਿੰਘ ਉਰਫ ਸੁਲੱਖਣ ਸਿੰਘ ਬੱਬਰ, ਮਾਸਟਰ ਸੁਖਵਿੰਦਰ ਸਿੰਘ , ਭਾਈ ਅਨੋਖ ਸਿੰਘ ਬੱਬਰ, ਭਾਈ ਅਵਤਾਰ ਸਿੰਘ ਪਹਿਲਵਾਨ, ਭਾਈ ਸੁਖਵੰਤ ਸਿੰਘ ਹੀਰਾ, ਭਾਈ ਅਵਤਾਰ ਸਿੰਘ ਪਾੜ੍ਹਾ ਤੇ ਭਾਈ ਰਣਜੀਤ ਸਿੰਘ ਤਰਸਿੱਕਾ, ਇਕਬਾਲ ਸਿੰਘ ਰਾਇਪੁਰ ਬੱਬਰ ਖ਼ਾਲਸਾ ਦੇ ਇਹ ਸਿੰਘ ਜਲਦੀ ਹੀ ਜਥੇਬੰਦ ਹੋ ਗਏ ਤੇ ਉਨ੍ਹਾਂ ਨੇ ਜੂਨ ਤੇ ਨਵੰਬਰ 84 ਦੇ ਘੱਲੂਘਾਰਿਆਂ ਦਾ ਬਦਲਾ ਲੈਣ ਲਈ ਬੰਬ ਧਮਾਕੇ ਕਰਕੇ ਜ਼ਾਲਮ ਸਰਕਾਰ ਨੂੰ ਸੁਨੇਹਾ ਦੇਣਾ ਚਾਹਿਆ ਕਿ ਖ਼ਾਲਸਾਈ ਫੌਜਾਂ ਨੂੰ ਇਹ ਜ਼ੁਲਮ ਮਨਜ਼ੂਰ ਨਹੀਂ 10 ਮਈ 1985 ਨੂੰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਮਨਮੋਹਣ ਸਿੰਘ (ਅੰਮ੍ਰਿਤਸਰ) , ਭਾਈ ਅਨੋਖ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ ਤੇ ਭਾਈ ਸੁਲੱਖਣ ਸਿੰਘ ਬੱਬਰ ਦੀ ਅਗਵਾਈ ਹੇਠ ਬੱਬਰ ਖ਼ਾਲਸਾ ਨੇ ਟਰਾਂਜ਼ਿਸਟਰ ਬੰਬ ਕਾਂਡ ਨਾਲ ਦਿਲੀ ਦੇ ਬੋਲੇ ਕੰਨ ਖੋਹਲੇ ਟਰਾਂਜ਼ਿਸਟਰ ਨੂੰ ਜਦੋਂ ਹੀ ਕੋਈ ਚਾਲੂ ਕਰਦਾ ਤਾਂ ਬੰਬ ਫਟ ਜਾਂਦਾ ੭੪ ਬੰਦੇ ਮਾਰੇ ਗਏ ਜਿਥੇ ਜਿਥੇ ਨਵੰਬਰ 1984 ਮੌਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਹਨਾਂ ਥਾਂਵਾਂ ਤੇ ਹੀ ਸਿੰਘਾਂ ਨੇ ਧਮਾਕੇ ਕੀਤੇ ਦਿੱਲੀ, ਸਿਰਸਾ, ਹਿਸਾਰ, ਅੰਬਾਲਾ, ਅਲਵਰ(ਰਾਜਸਥਾਨ), ਮੇਰਠ ਤੇ ਕਾਨਪੁਰ(ਯੂ.ਪੀ.) ਵਿਚ ਹੋਏ ਧਮਾਕਿਆਂ ਨੇ ਦਿਲੀ ਦਰਬਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਇਸ ਕਾਂਡ ਵਿਚ ਇਨਕਮ ਟੈਕਸ ਦੇ ਮਸ਼ਹੂਰ ਵਕੀਲ ਕਰਤਾਰ ਸਿੰਘ ਨਾਰੰਗ, .ਮਹਿੰਦਰ ਸਿੰਘ ਓਬਰਾਏ ਵਰਗੇ ਕਈ ਸਿੱਖਾਂ ਨੂੰ ਸਰਕਾਰ ਨੇ ਨਿਸ਼ਾਨਾ ਬਣਾ ਲਿਆ ਇਸ ਦੌਰਾਨ ਭਾਈ ਮਨਮੋਹਨ ਸਿੰਘ ਬੱਬਰ ਉਰਫ ਭਾਈ ਮਹਿੰਦਰ ਸਿੰਘ ਬੱਬਰ ਦਿੱਲੀ ਵਿਚ ਗ੍ਰਿਫ਼ਤਾਰ ਹੋ ਗਏ ਤੇ ਪੁਲੀਸ ਨੇ ਬੇਦਰਦੀ ਨਾਲ਼ ਤਸੀਹੇ ਦੇਦੇ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਦੋ ਬੱਬਰ ਹਿਸਾਰ ਵਿਚ ਸ਼ਹੀਦ ਹੋ ਗਏ ਜਦੋਂ ਉਹ ਬੱਸ ਵਿਚੋਂ ਆਪਣਾ ਸਮਾਨ ਲਾਹ ਰਹੇ ਸੀ ਤਾਂ ਟਰਾਂਜ਼ਿਸਟਰ ਦਾ ਸਵਿਚ ਚਾਲੂ ਹੋ ਗਿਆ ਸੀ ਭਾਂਈ ਮਨਮੋਹਨ ਸਿੰਘ ਬੱਬਰ ਜਿੰਨਾਂ ਨੂੰ ਭਾਈ ਕਾਹਨ ਸਿੰਘ ਬੱਬਰ ਕਿਹਾ ਜਾਂਦਾ ਸੀ ਦੇ ਪਿਤਾ ਸ. ਉਤਮ ਸਿੰਘ ਨੂੰ ਪੁਲੀਸ ਵਾਲੇ ਦਿੱਲੀ ਵਿਚ ਸ਼ਹੀਦ ਪੁੱਤ ਦੀ ਲਾਸ਼ ਦਿਖਾਉਣ ਲਈ ਲੈ ਗਏ ਪਰ ਉਹ ਵੀ ਦਿਲ ਦਾ ਦੌਰਾ ਪੈਣ ਕਾਰਨ ਚੜਾਈ ਕਰ ਗਏ
ਜਥੇਬੰਦੀ ‘ 1986 ਤੋਂ ਬਾਅਦ ਮਾਲਵਾ, ਮਾਝਾ ਤੇ ਦੁਆਬਾ ਜ਼ੋਨਾਂ ਵਿਚ ਵੰਡਿਆ ਗਿਆ ਤੇ ਇਕ ਹੋਰ ੯ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਜਰਮਨੀ, ਕੈਨੇਡਾ, ਇੰਗਲੈਂਡ, ਹਾਲੈਂਡ ਆਦਿਕ ਮੁਲਕਾਂ ਵਿਚ ਬੱਬਰ ਖ਼ਾਲਸਾ ਦੇ ਯੂਨਿਟ ਕਾਇਮ ਕੀਤੇ ਗਏ ਅੱਜ ਵੀ ਕਈ ਮੁਲਕਾਂ ਵਿਚ ਜਥੇਬੰਦੀ ਸਰਗਰਮ ਹੈ
ਗੁਰੀਲਾ ਜੀਵਨ
ਭਾਈ ਸੁਖਦੇਵ ਸਿੰਘ ਬੱਬਰ ਗੁਰੀਲਾ ਜੰਗ ਦੇ ਮਹਾਂਨਾਇਕ ਸਨ ਉਹਨਾਂ ਜਿਹੀ ਹਸਤੀ ਦੇ ਰੋਜ਼ਾਨਾ ਜੀਵਨ ਦਾ ਪਤਾ ਹੋਣਾ ਬੜਾ ਮੁਸ਼ਕਿਲ ਹੈ ਇਹੀ ਤਾਂ ਉਹਨਾਂ ਦੇ ਹਕੂਮਤੀ ਏਜੰਸੀਆਂ ਤੋਂ ਬਚਣ ਦੀ ਕੁੰਜੀ ਸੀ ਕਿ ਕਿਸੇ ਨੂੰ ਉਹਨਾਂ ਦੇ ਗੁਪਤ ਜੀਵਨ ਬਾਰੇ ਪਤਾ ਨਾ ਹੋਵੇ ਭਾਂਵੇ ਅਸੀਂ ਉਹਨਾਂ ਦੇ ਜੁਝਾਰੂ ਜੀਵਨ ਦੇ ਗੁਪਤ ਕਾਰਨਾਮਿਆਂ ਬਾਰੇ ਪੂਰਾ ਪੂਰਾ ਨਹੀਂ ਜਾਣਦੇ ਪਰ ਇਹ ਗੱਲ ਦਾਅਵੇ ਨਾਲ਼ ਕਹੀ ਜਾ ਸਕਦੇ ਹੈ ਕਿ ਉਹਨਾਂ ਹਰ ਸਾਹ ਸਿੱਖੀ ਦੀ ਚੜ੍ਹਦੀ ਕਲਾ ਲਈ ਲਿਆ ਸਿੱਖੀ ਦੇ ਵੈਰੀਆਂ ਨੂੰ ਸੋਧਣਾ ਉਹਨਾਂ ਦਾ ਮਿਸ਼ਨ ਸੀ ਬੱਬਰ ਖ਼ਾਲਸਾ ਵਿਚ ਅਨੁਸ਼ਾਸਨ ਰੱਖਣ ਲਈ , ਸਿੰਘਾਂ ਨੂੰ ਬਾਣੀ ਤੇ ਬਾਣੇ ਵਿਚ ਪਰਪੱਕ ਰੱਖਣਾ ਉਹਨਾਂ ਦਾ ਫਰਜ਼ ਸੀ ਇਹੀ ਕਾਰਨ ਹੈ ਕਿ ਬੱਬਰਾਂ ਦਾ ਖ਼ਾਲਸਾ ਪੰਥ ਵਿਚ ਖਾਸ ਤਰ੍ਹਾਂ ਦਾ ਸਤਿਕਾਰ ਹੈ ਭਾਈ ਸਾਹਿਬ ਦੀ ਦਿੱਤੀ ਸੇਧ ਸਿਖਲਾਈ ਕਰਕੇ ਹੀ ਗ੍ਰਿਫ਼ਤਾਰ ਹੋਏ ਬੱਬਰਾਂ ਨੇ ਪੁਲਸ ਜਬਰ ਸਾਹਮਣੇ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਤੇ ਬੁੱਚੜ ਪੁਲਸੀਆ ਨੂੰ ਵੀ ਉਹਨਾਂ ਦੀਆਂ ਸਿਫ਼ਤਾਂ ਕਰਨੀਆਂ ਪਈਆਂ 1984 ਤੋਂ 1992 ਤੱਕ ਉਹਨਾਂ ਦੇ ਗੁਪਤ ਭੇਤਾਂ ਬਾਰੇ ਸਮੇਂ ਦੀ ਹਕੂਮਤ ਨੂੰ ਕੱਖ ਪਤਾ ਨਹੀਂ ਸੀ ਜਦੋਂ ਉਹਨਾਂ ਦੀ ਸ਼ਹੀਦੀ ਮਗਰੋਂ ਉਹਨਾਂ ਦੇ ਕੁਝ ਕੁ ਗੁਪਤ ਭੇਤ ਸਾਹਮਣੇ ਆਏ ਤਾਂ ਉਹਨਾਂ ਦੀ ਕਾਮਯਾਬ ਗੁਰੀਲਾ ਜਿੰਦਗੀ ਨੂੰ ਦੇਖ ਕੇ ਕਹਿੰਦੇ ਕਹਾਉਂਦੇ ਦੰਗ ਰਹਿ ਗਏ ਜਿਸ ਸ਼ਖਸ ਬਾਰ ਹਰ ਕੋਈ ਸਮਝਦਾ ਸੀ ਕਿ ਉਹ ਪਾਕਿਸਤਾਨ ਹੈ ਉਹ ਇਥੇ ਹੀ ਬੜੀ ਮੌਜ ਨਾਲ਼ ਵਿਚਰਦਾ ਰਿਹਾ 1978 ਤੋਂ 1992 ਤੱਕ ਜੁਝਾਰੂ ਜਿੰਦਗੀ ਜੀ ਕੇ ਉਹਨਾਂ ਸਭ ਤੋਂ ਵੱਧ ਉਮਰ ਵਾਲੇ ਖਾੜਕੂ ਯੋਧੇ ਵਾਲਾ ਰੁਤਬਾ ਹਾਸਿਲ ਕੀਤਾ ਇਸੇ ਕਰਕੇ ਉਹਨਾਂ ਨੂੰ ਗੁਰੀਲਾ ਜੰਗ ਦੇ ਮਹਾਂਨਾਇਕ ਆਖਿਆ ਜਾਂਦਾ ਹੈ
ਦੂਜੀ ਪੰਥਕ ਕਮੇਟੀ ਦਾ ਬਣਨਾ
1987 ਵਿੱਚ ਬੱਬਰ ਖ਼ਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਅਵਤਾਰ ਸਿੰਘ ਬ੍ਰਹਮਾ) ਦੀ ਏਕਤਾ ਹੋਈ ਜਿਸ ਨੇ ਬਾਅਦ ਵਿੱਚ ਦੂਜੀ ਪੰਥਕ ਕਮੇਟੀ ਦਾ ਮੁੱਢ ਬਨਿਆ ਬਾਅਦ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਖਾਲਿਸਤਾਨ ਸੰਘਰਸ਼ ਦੀ ਲੋੜ ਨੂੰ ਮੁਖ ਰੱਖ ਕੇ ਬੱਬਰ ਖ਼ਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਸਿੱਖ ਸਟੂਡੈਂਟਸ ਫੈਡਰੇਸ਼ਨ (ਬਿੱਟੂ) ਨੂੰ ਇਕ ਮੰਚ ਤੇ ਲਿਆ ਕੇ ਪੰਥਕ ਕਮੇਟੀ ਦੀ ਕਾਇਮੀ ਕੀਤੀ ਗਈ ਜੋ ਕਿ ਇਕ ਮਹੱਤਵਪੂਰਨ ਕਦਮ ਸੀ
ਦੁਸ਼ਟਾਂ ਦੀ ਸੁਧਾਈ
ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ ਬੱਬਰ ਖ਼ਾਲਸਾ ਜਥੇਬੰਦੀ ਨੇ ਪੰਥ ਦੇ ਦੋਖੀਆਂ ਨੂੰ ਸੋਧਣ ਦਾ ਪ੍ਰੋਗਰਾਮ ਬੜੀ ਤੇਜੀ ਨਾਲ਼ ਲਾਗੂ ਕੀਤਾ 19 ਅਪ੍ਰੈਲ 1985 ਨੂੰ ਕਾਂਗਰਸੀ ਆਗੂ ਰਘੂਨੰਦਨ ਲਾਲ ਭਾਟੀਆ ਤੇ ਅੰਮ੍ਰਿਤਸਰ ਵਿਚ ਹਮਲਾ ਕੀਤਾ ਗਿਆ ਪਰ ਉਹ ਬਚ ਗਿਆ 19 ਜਨਵਰੀ 1987 ਨੂੰ ਬੱਬਰਾਂ ਨੇ ਫਿਰਕਾ ਪ੍ਰਸਤ ਕਾਂਗਰਸੀ ਆਗੂ ਜੋਗਿੰਦਰ ਪਾਲ ਪਾਂਡੇ ਨੂੰ ਲੁਧਿਆਣੇ ਵਿਚ ਸੋਧਾ ਲਾਇਆ ਫਿਰਕੂ ਸੋਚ ਵਾਲੇ ਖੁਸ਼ੀ ਰਾਮ ਤੇ ਰਾਧੇ ਸ਼ਾਮ ਮਲਹੋਤਰਾ ਨੂੰ 24 ਅਗਸਤ 1987 ਨੂੰ ਸਜ਼ਾ ਦਿੱਤੀ ਗਈ ਪੰਜਾਬ ਦਾ ਪਾਣੀ ਲੁੱਟਣ ਲਈ ਬਣਾਈ ਜਾ ਰਹੀ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਬਣਨੋਂ ਰੋਕਣਾ ਬਹੁਤ ਜਰੂਰੀ ਸੀ ਕਿਉਂਕਿ ਬਾਦਲ, ਇੰਦਰਾ, ਦਰਬਾਰਾ, ਲੌਂਗੋਵਾਲ ਤੇ ਹੋਰ ਸਿਆਸੀ ਆਗੂਆਂ ਨੇ ਰਲਮਿਲਕੇ ਪੰਜਾਬ ਨਾਲ਼ ਧਰੋਹ ਕਮਾਇਆ ਸੀ ਇਸ ਨਹਿਰ ਦਾ 75% ਕੰਮ ਬਰਨਾਲਾ ਸਰਕਾਰ ਨੇ ਹੀ ਕੀਤਾ ਜਦੋਂ ਕਿਸੇ ਪਾਸਿਓਂ ਪਾਣੀਆਂ ਦੀ ਬਚਤ ਨਾ ਰਹੀ ਤਾਂ ਪੰਜਾਬ ਦੇ ਸੂਰਮੇ ਬਿਨਤਰੇ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਬਲਵੀਰ ਸਿੰਘ ਫੌਜੀ, ਭਾਈ ਜਗਤਾਰ ਸਿੰਘ ਤੇ ਭਾਈ ਹਰਮੀਤ ਸਿੰਘ ਭਾਊਵਾਲ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ 23 ਜੁਲਾਈ 1990 ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਚੀਫ ਇੰਜੀਨੀਅਰ ਤੇ ਐੈਸ.. ਚੰਡੀਗੜ੍ਹ ਵਿਚ ਸੋਧੇ ਇਸ ਮਗਰੋਂ ਨਹਿਰ ਦੀ ਉਸਾਰੀ ਦਾ ਕੰਮ ਬੰਦ ਹੋ ਗਿਆ ਤੇ ਮੁੜ ਕੇ ਨਹੀਂ ਚੱਲਿਆ ਖੇਤੀ ਕੀਮਤ ਕਮਿਸ਼ਨ ਦੇ ਚੈਅਰਮੈਨ ਡੀ.ਐਸ.ਤਿਆਗੀ ਵਰਗੇ ਲੋਕ- ਦੁਸ਼ਮਣ ਗੱਡੀ ਚਾੜ੍ਹੇ ਤਿਆਗੀ ਦੀਆਂ ਨੀਤੀਆਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੀਆਂ ਸਨ ਬਟਾਲੇ ਦੇ ਭੂਤਰੇ ਹੋਏ ਹਿੰਦੂ ਕੱਟੜਪੰਥੀਆਂ ਨੂੰ ਉਹ ਸਬਕ ਦਿੱਤਾ ਜੋ ਉਹਨਾਂ ਦੀਆਂ ਪੁਸ਼ਤਾਂ ਵੀ ਨਾ ਭੁੱਲਣਗੀਆਂ
ਸਿੰਘਣੀਆਂ ਤੇ ਜ਼ੁਲਮ
21 ਅਗਸਤ 1989 ਨੂਮ ਬੁੱਚੜ ਪੁਲੀਸ ਅਫਸਰ ਗੋਬਿੰਦ ਰਾਮ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਭਰਜਾਈ ਤੇ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਨੂੰ ਅੰਮ੍ਰਿਤਸਰ ਤੋਂ ਅਗਵਾ ਕਰ ਲਿਆ ਤੇ ਬਟਾਲੇ ਦੇ ਬਦਨਾਮ ਤਸੀਹਾ ਕੇਂਦਰ ਬੀਕੋ ਲੈ ਗਿਆ ਉਹ ਖ਼ਾਲਸਾ ਕਾਲਜ ਦੇ ਸਾਹਮਣੇ ਪ੍ਰਭਾਤ ਫਾਇਨੈਸ ਕੰਪਨੀ ਵਿਚ ਮੁਲਾਜ਼ਮ ਹੋਣ ਕਰਕੇ ਕਿਸੇ ਕੰਮ ਉੱਤੇ ਗਈ ਸੀ ਉਹਨਾਂ ਦੇ ਨਾਲ਼ ਹੀ ਬੀਬੀ ਗੁਰਮੀਤ ਕੌਰ ਨੂੰ ਵੀ ਅਗਵਾ ਕਰ ਲਿਆ ਗਿਆ ਜੋ ਕਿ ਭਾਈ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਹੈ ਦੋਨਾਂ ਬੀਬੀਆਂ ਨੂੰ ਬੇਹੱਦ ਜ਼ਲੀਲ ਕੀਤ ਗਿਆ ਤੇ ਮਰਦਾਂ ਵਾਂਗ ਹੀ ਤਸੀਹੇ ਦਿੱਤੇ ਗਏ ਗੋਬਿੰਦ ਰਾਮ ਦਾ ਬੁੱਚੜਪੁਣਾ ਸਿਰ ਚੜ੍ਹਿਆ ਹੋਇਆ ਸੀ ਜੋ ਕੁਝ ਇਹਨਾਂ ਬੀਬੀਆਂ ਨਾਲ਼ ਹੋਇਆ, ਉਹ ਲਿਖਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਬਟਾਲਾ ਥਾਣੇ ਦਾ ਘਿਰਾਓ ਕੀਤਾ ਕਈ ਦਿਨਾ ਬਾਦ ਬੀਬੀ ਗੁਰਮੀਤ ਕੌਰ ਦੀ ਰਿਹਾਈ ਹੋਈ ਇਹ ਗੋਬਿੰਦ ਰਾਮ ਕਹਿੰਦਾ ਹੁੰਦਾ ਸੀ ਕਿ ਸਿੰਘ ਗੁਰੁ ਗੋਬਿੰਦ ਸਿੰਘ ਦੀ ਥਾਂ ਹੁਣ ਗੋਬਿੰਦ ਰਾਮ ਨੂੰ ਯਾਦ ਰੱਖਣਗੇ ਇਸ ਦੀ ਕਰਤੂਤ ਦੀ ਸਜ਼ਾ ਦੇਣ ਲਈ ਸਿੰਘਾਂ ਨੇ 31 ਸਤੰਬਰ 1989 ਨੂਮ ਇਸ ਦਾ ਮੁੰਡਾ ਜਲੰਧਰ ਵਿਚ ਰਗੜਤਾ ਫਿਰ ਇਸ ਨੂੰ ਬਚਾਉਣ ਲਈ ਕੇ.ਪੀ.ਐਸ ਗਿੱਲ ਨੈ ਸਭ ਤੋਂ ਮਹਿਪੁੱਜ ਜਗਾ ਪੀ..ਪੀ.ਜਲੰਧਰ ਵਿਚ ਲਾ ਦਿੱਤਾ ਪਰ ਸਿੰਘਾਂ ਨੇ ਪਿੱਛਾ ਨਾ ਛੱਡਿਆ 10 ਜਨਵਰੀ 1990 ਨੂੰ ਪੀ..ਪੀ.ਵਿਚ ਉਸ ਦੇ ਦਫ਼ਤਰ ਵਿਚ ਬੰਬ ਚੱਲਿਆ ਤੇ ਗੋਬਿੰਦ ਰਾਮ ਦਾ ਕੱਖ ਨਾ ਲੱਭਾ ਹੁਸ਼ਿਆਰਪੁਰ ਜ਼ਿਲ੍ਹ੍ਹੇ ਦੇ ਬੂਥਗੜ੍ਹ ਪਿੰਡ ਦਾ ਇਹ ਨੀਚ ਵਿਅਕਤੀ ਜਹਾਨੋਂ ਤੁਰਿਆ ਤਾਂ ਬਟਾਲਾ ਤੇ ਫਰੀਦਕੋਟ ਇਲਾਕੇ ਦੇ ਲੋਕਾਂ ਨੇ ਸਿੰਘਾਂ ਦੀ ਜੈ-ਜੈਕਾਰ ਕੀਤੀ ਜਿਨ੍ਹਾਂ ਨੂੰ ਇਸ ਦਾ ਬੁੱਚੜਪੁਣਾ ਝੱਲਣਾ ਪਿਆ ਸੀ ਤੇ ਇਸ ਨੇ ਜੁਲਮ ਕਰਕੇ ਅਨੇਕਾਂ ਨੌਜਵਾਨ ਖਤਮ ਕੀਤੇ ਸਨ
ਦੁਸ਼ਮਣ ਦੀ ਪਛਾਣ
ਭਾਈ ਸੁਖਦੇਵ ਸਿੰਘ ਜਥੇਬੰਦੀ ਵਿਚ ਸਖ਼ਤੀ ਨਾਲ਼ ਹਿੰਦੂਆਂ ਨੂੰ ਸਿਰਫ਼ ਹਿੰਦੂ ਹੋਣ ਕਰਕੇ ਮਾਰਨ ਖ਼ਿਲਾਫ਼ ਸਟੈਂਡ ਲੈਂਦੇ ਸਨ ਉਹ ਕਹਿੰਦੇ ਸਨ ਕਿ ਜੋ ਪੰਥ-ਦੋਖੀ ਹੈ ਉਹ ਚਾਹੇ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਹ ਨਹੀਂ ਬਖ਼ਸ਼ਣਾ ਪਰ ਹਿੰਦੂ ਹੋਣ ਕਰਕੇ ਕਿਸੇ ਨੂੰ ਮਾਰਨਾ ਗਲਤ ਹੈ ਉਹਨਾਂ ਨੇ ਬੈਂਕ ਡਾਕੇ ਜਾਂ ਕਿਸੇ ਹੋਰ ਤਰੀਕੇ ਨਾਲ਼ ਮਾਇਆ ਲੁੱਟ ਕੇ ਸੰਘਰਸ਼ ਲਈ ਵਰਤਣ ਦੀ ਵੀ ਹਮੇਸ਼ਾਂ ਵਿਰੋਧਤਾ ਕੀਤੀ ਉਹ ਕਹਿੰਦੇ ਸਨ ਕਿ ਅਸੀਂ ਦਸਵੰਧ ਨਾਲ ਸੇਵਾ ਕਰਾਂਗੇ ਸੇਵਾ, ਸੰਜਮ ਤੇ ਸੰਜੀਦਗੀ ਹੀ ਉਹਨਾਂ ਦਾ ਮੁਖ ਮੰਤਵ ਸੀ ਭਾਈ ਸਾਹਿਬ ਵਲੋਂ ਦਿੱਤੀ ਅਗਵਾਈ ਸਦਕਾ ਹਰ ਕੋਈ ਮੰਨਦਾ ਸੀ ਕਿ ਬੱਬਰ ਨਜਾਇਜ ਕੰਮ ਨਹੀਂ ਕਰਦੇ, ਬੇਦੋਸ਼ਿਆਂ ਨੂੰ ਨਹੀਂ ਮਾਰਦੇ, ਲੁਟ ਖੋਹ ਨਹੀਂ ਕਰਦੇ ਭਾਈ ਸਾਹਿਬ ਕਹਿੰਦੇ ਸਨ ਕਿ ਦੁਸ਼ਮਣ ਉਹ ਦਿੱਲੀ ਦਰਬਾਰ ਹੈ ਜੋ ਫਿਰਕੂ ਅੱਖ ਨਾਲ ਸਾਡੇ ਧਰਮ, ਬੋਲੀ, ਸੱਭਿਆਚਾਰ ਨੂੰ ਬਰਬਾਦ ਕਰਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਕਰਨਾ ਚਾਹੁੰਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਘਸਿਆਰਾ ਬਣਾ ਕੇ ਖਤਮ ਕਰਨਾ ਚਾਹੁੰਦਾ ਹੈ ਉਹ ਖਾਲਿਸਤਾਨ ਲਈ ਦ੍ਰਿੜ ਸਨ ਬੱਬਰ ਖ਼ਾਲਸਾ ਦੇ ਕੇਡਰ ਨੂੰ ਉਹ ਸਖ਼ਤੀ ਨਾਲ ਸਮਝਾਉਂਦੇ ਸਨ ਕਿ ਜਿਸ ਵੀ ਕਤਲ ਨਾਲ਼ ਖਾਲਿਸਤਾਨ ਦੇ ਸੰਘਰਸ਼ ਨੂੰ ਨੁਕਸਾਨ ਹੁੰਦਾ ਹੋਵੇ, ਉਹ ਨਹੀਂ ਕਰਨਾ ਚਾਹੀਦਾ ਤੇ ਕਤਲ ਉਹੀ ਤੇ ਉਦੋਂ ਕਰਨਾ ਚਾਹੀਦਾ ਜਿਸ ਨਾਲ਼ ਖਾਲਿਸਤਾਨ ਦੀ ਲਹਿਰ ਨੂੰ ਬਲ ਮਿਲਦਾ ਹੋਵੇ ਭਾਈ ਸੁਖਦੇਵ ਸਿੰਘ ਬੱਬਰ ਨੇ ਹਮੇਸ਼ਾਂ ਹੀ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਆਖਿਆ ਕਿ ਆਮ ਹਿੰਦੂਆਂ ਦੇ ਕਤਲੇਆਮ ਤੇ ਪੁਲਸੀਆ ਦੇ ਪਰਿਵਾਰ ਮਾਰਨੇ ਗਲਤ ਹਨ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਤਾਂ ਬਿਲਕੁਲ ਨਾ ਮਾਰਿਆ ਜਾਵੇ ਉਹ ਕਹਿੰਦੇ ਸਨ ਕਿ ਸਾਡੇ ਵੱਲੋਂ ਇਕ ਵੀ ਬੇਦੋਸਾ ਬੰਦਾ ਨਹੀਂ ਮਰਨਾ ਚਾਹੀਦਾ
ਪੰਜਾਬੀ ਪਿਆਰ
ਬੱਬਰ ਖ਼ਾਲਸਾ ਨੇ ਪੰਜਾਬ ਵਿਚ ਸਰਕਾਰੀ ਤੌਰ ਤੇ ਪੰਜਾਬੀ ਲਾਗੂ ਕਰਨ ਦਾ ਹੁਕਮ ਦਿੱਤਾ ਮਿੰਟੋ-ਮਿੰਟ ਸਭ ਪਾਸੇ ਪੰਜਾਬੀਕਰਨ ਹੋ ਗਿਆ ਗੱਡੀਆਂ ਮੋਟਰਾਂ ਦੇ ਨੰਬਰ ਵੀ ਪੰਜਾਬੀ ਵਿਚ ਹੋ ਗਏ ਫਿਰ ਰੇਡੀਓ ਤੋਂ ਪੰਜਾਬੀ ਬੋਲੀ ਲਾਗੂ ਕਰਨ ਦੀ ਗੱਲ ਚੱਲੀ ਤਾਂ ਆਲ ਇੰਡੀਆ ਰੇਡੀਓ ਪਟਿਆਲਾ ਦੇ ਡਾਇਰੈਕਟਰ ਐਮ.ਐਲ. ਮਨਚੰਦਾ ਨੂੰ 18 ਮਈ 1992 ਨੂੰ ਅਗਵਾ ਕੀਤਾ ਗਿਆ ਤੇ ਪੰਜਾਬੀ ਬੋਲੀ ਲਾਗੂ ਨਾ ਕਰਨ ਦੀ ਮੰਗ ਨਾ ਮੰਨਣ ਕਰਕੇ ਮਾਰਨਾ ਪਿਆ
ਜਨਤਕ ਲਹਿਰ ਦੀ ਲੋੜ
ਭਾਈ ਸਾਹਿਬ ਜਨਤਕ ਸੰਘਰਸ਼ ਦੇ ਵੀ ਹਾਮੀ ਸਨ ਇਸੇ ਕਰਕੇ ਬੱਬਰ ਅਕਾਲੀ ਦਲ’ ਤੇ ਬੱਬਰ ਸਿੱਖ ਵਿਦਿਆਰਥੀ ਜਥੇਬੰਦੀ’ ਬਣਾਉਣ ਦੇ ਉਪਰਾਲੇ ਕੀਤੇ ਸਨ ਇਹ ਉਹਨਾਂ ਦੀ ਤੇ ਹੋਰ ਸਿੰਘਾਂ ਦੀ ਦੂਰ-ਅੰਦੇਸ਼ੀ ਦੀ ਮਿਸਾਲ ਹੈ
ਚੋਣ-ਬਾਈਕਾਟ
1991 ਵਿਚ ਸ਼ੰਘਰਸ਼ ਸ਼ਿਖਰਾਂ ਛੋਹ ਰਿਹਾ ਸੀ ਸਰਕਾਰ ਨੂੰ ਜੁਝਾਰੂਆਂ ਨਾਲ ਗੱਲਬਾਤ ਕਰਨ ਦੀਆਂ ਪੇਸ਼ਕਸ਼ਾਂ ਕਰਨੀਆਂ ਪੈ ਰਹੀਆਂ ਸਨ ਇਹੋ ਜਿਹੇ ਨਾਜੁਕ ਸਮੇਂ ਬ੍ਰਾਹਮਣਵਾਦੀ ਦਿਮਾਗਾਂ ਨੇ ਇੱਕ ਬੜੀ ਨੀਤੀਪੂਰਕ ਚਾਲ ਚੱਲੀ ਖਾਲਿਸਤਾਨ ਦੇ ਸੰਘਰਸ਼ ਨੂੰ ਡੂੰਘੀ ਸੱਟ ਮਾਰਨ ਤੇ ਆਪਸ ਵਿਚ ਪਾਟੋਧਾੜ ਕਰਨ ਲਈ ਚਾਣਕੀਆ ਦੇ ਚੇਲਿਆਂ ਨੇ ਪੰਜਾਬ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦਾ ਸਖ਼ਤ ਸਟੈਂਡ ਸੀ ਕਿ ਜਦੋਂ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ ਫਿਰ ਸਾਨੂੰ ਹਿੰਦੁਸਤਾਨੀ ਨਿਜ਼ਾਮ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਜਦੋਂ ਸਾਨੂੰ ਖਾਲਿਸਤਾਨ ਦੇ ਸੰਵਿਧਾਨ ਵਿਚ ਕੋਈ ਯਕੀਨ ਹੀ ਨਹੀਂ ਤਾਂ ਫਿਰ ਇਸੇ ਸੰਵਿਧਾਨ ਦੇ ਅਧੀਨ ਹੋਣ ਵਾਲ਼ੀਆਂ ਚੋਣਾਂ ਲੜਨ ਦਾ ਕੀ ਮਤਲਬ? ਪੰਥਕ ਕਮੇਟੀ ਦਾ ਮੁਖੀ ਡਾ.ਸੋਹਨ ਸਿੰਘ ਇਸ ਮਸਲੇ ਤੇ ਸਹਿਮਤ ਨਹੀਂ ਸੀ ਦੋਵੇਂ ਜਰਨੈਲਾਂ ਨੇ ਚੋਣ ਬਾਈਕਾਟ ਦਾ ਫੈਸਲਾ ਕੀਤਾ ਤੇ ਕਿਹਾ ਕਿ ਜੋ ਵੀ ਇਹਨਾਂ ਚੋਣਾਂ ਵਿਚ ਹਿਸਾ ਲੈ ਕੇ ਸੰਘਰਸ਼ ਨੂੰ ਕਮਜ਼ੋਰ ਕਰੇਗਾ, ਸੋਧਿਆਂ ਜਾਵੇਗਾ ਕਿਉਂਕਿ ਚੋਣਾਂ ਵਿਚ ਸਿੱਖਾਂ ਦੀ ਸ਼ਮੂਲੀਅਤ ਦੇ ਅਰਥ ਸਨ ਕਿ ਸਿੱਖਾਂ ਨੂੰ ਭਾਰਤੀ ਵਿਵਸਥਾ ਵਿਚ ਯਕੀਨ ਹੈ ਤੇ ਸਿੱਖ ਕੌਮ ਅਜੇ ਵੀ ਆਪਣੇ ਮਸਲਿਆਂ ਦਾ ਹੱਲ ਉਸੇ ਹਿੰਦੁਸਤਾਨੀ ਸੰਵਿਧਾਨ, ਤਿਰੰਗੇ ਝੰਡੇ ਤੇ ਪਾਰਲੀਮੈਂਟ ਕੋਲੋਂ ਭਾਲਦੀ ਹੈ ਜਿਸ ਨੇ ਸਿੱਖੀ ਤੇ ਸਿੱਖਾਂ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ ਹੈ
ਬਾਕੀ ਭਾਰਤ ਵਿਚ ਪਾਰਲੀਮੈਟ ਦੀਆਂ ਚੋਣਾਂ ਵੀ ਹੋਣੀਆਂ ਸਨ ਪੰਜਾਬ ਵਿਚ 22 ਜੂਨ ਚੋਣਾਂ ਦੀ ਤਰੀਕ ਮਿਥੀ ਗਈ ਸਾਫ ਦਿਖਦਾ ਸੀ ਕਿ ਚੋਣਾਂ ਵਿਚ ਕਾਂਗਰਸ ਹਾਰ ਜਾਵੇਗੀ ਪਰ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਇੱਛਾ ਸੀ ਕਿਜਿੰਨਾਂ ਲੋਕਾਂ ਨਾਲ ਉਸਦੀ ਗੱਲਬਾਤ ਹੋ ਚੁਕੀ ਹੈ ਉਨਾਂ ਦੀਜ਼ੀ ਹੋਈ ਸਰਕਾਰ ਪੰਜਾਬ ਵਿਚ ਜ਼ਰੂਰ ਬਣੇ ਇਕ ਗੱਲ ਸਪੱਸ਼ਟ ਸੀ ਕਿ ਜਿਹੜੀ ਵੀ ਸਰਕਾਰ ਬਣਦੀ, ਉਸਨੂੰ ਬਰਨਾਲਾ ਸਰਕਾਰ ਵਾਂਗ ਜੁਝਾਰੂ ਮਾਰਨੇ ਪੈਂਦੇ, ਸਿੱਖਾਂ ਤੇ ਜ਼ੁਲਮ ਕਰਨੇ ਪੈਂਦੇ ਤੇ ਦਿੱਲੀ ਦੀ ਬੋਲੀ ਬੋਲਣੀ ਪੈਂਦੀ ਟਕਸਾਲ, ਫੈਡਰੇਸ਼ਨ ਤੇ ਭਾਈ ਮਾਨੋਚਾਹਲ ਵਲੋਂ ਭਾਈ ਅਮਰੀਕ ਸਿੰਘ ਦੇ ਭਰਾ ਭਾਈ ਮਨਜੀਤ ਸਿੰਘ ਨੂੰ ਭਵਿੱਖ ਦੇ ਮੁਖਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਪ੍ਰਧਾਨ ਮੰਤਰੀ ਚੰਦਰ ਸੇਖਰ ਨਾਲ ਗੱਲਬਾਤ ਮਗਰੋਂ ਮਨਜੀਤ ਸਿੰਘ ਦੇ ਸਮਰਥਕਾਂ ਨੂੰ ਪੰਜਾਬ ਦੇ ਮੁਖਮੰਤਰੀ ਦਾ ਪਦ ਹੀ ਸਭ ਕੁਝ ਦਿਸਦਾ ਸੀ ਫੈਡਰੇਸ਼ਨ ਦੇ ਇਸ ਆਗੂ ਨੇ ਜਿਵੇਂ ਮਗਰੋਂ ਬਾਦਲ ਦੀ ਝੋਲੀ ਵਿਚ ਬਹਿਣਾ ਮਨਜੂਰ ਕੀਤਾ , ਇਸਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਇਹ ਕਿਹੋ ਜਿਹਾ ‘ਪੰਥਕ ਮੁਖਮੰਤਰੀ’ ਸਾਬਤ ਹੁੰਦਾ! ਸ਼.ਸਿਮਰਨਜੀਤ ਸਿੰਘ ਮਾਨ ਅਜੇ ਜੇਲ਼ ਵਿਚੋਂ ਆਏ ਹੀ ਸਨ ਤੇ ਉਨਾਂ ਨੂੰ ਸਿਰਫ 40 ਸੀਟਾਂ ਦੇ ਪੇਸ਼ਕਸ਼ ਕੀਤੀ ਜਾ ਰਹੀ ਸੀ ਸਪੱਸ਼ਟ ਹੈ ਕਿ ਸੱਤਾ ਕਿੰਨਾ ਲੋਕਾਂ ਦੇ ਹੱਥ ਵਿਚ ਰਹਿਣੀ ਸੀ? ਬਾਦਲ ਦਲ ਚੋਣਾਂ ਲੜਨ ਤੇ ਜਿਤਣ ਲਈ ਅੱਡੀਆਂ ਭਾਰ ਹੋਇਆ ਪਿਆ ਸੀ ਇਹੀ ਹਾਲ ਲੌਂਗੋਵਾਲ ਦਲ ਦਾ ਸੀ
ਖਾਲਿਸਤਾਨ ਕਮਾਂਡੋ ਫੋਰਸ(ਜਫਰਵਾਲ) ਦਾ 24 ਅਪਰੈਲ 1991 ਨੂੰ ਬਿਆਨ ਆਇਆ ਕਿ ਜੇ ਸਿੱਖਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤਾਂ 1985 ਵਾਂਗ ਲੌਂਗੋਵਾਲ ਦਲ ਦੀ ਬਰਨਾਲਾ ਸਰਕਾਰ ਹੋਂਦ ਵਿਚ ਆਵੇਗੀ ਸਵਾਲ ਤਾਂ ਇਹ ਸੀ ਕਿ ਕੀ ਜਦੋਂ ਪੰਜਾਬ ਵਿਚ ਜੁਝਾਰੂ ਲਹਿਰ ਸਿਖਰ ਤੇ ਹੋਵੇ ਉਦੋਂ ਵੀ ਬਰਨਾਲਾ ਸਰਕਾਰ ਵਰਗੀ ਇਕ ਹੋਰ ਸਰਕਾਰ ਬਣਨ ਦੇਣੀ ਹੈ ਜਾਂ ਬਾਈਕਾਟ ਕਰਕੇ ਹਰ ਹੀਲੇ ਪੰਜਾਬ ਵਿਚ ਸਿੱਖ-ਸ਼ਕਤੀ ਦਾ ਬੋਲਬਾਲਾ ਰੱਖਣਾ ਹੈ
ਮਾਨੋਚਾਹਲ ਦਾ ਬਿਆਨ 21 ਮਈ ਨੂੰ ਛਪਿਆ ਕਿ ਚੋਣਾਂ ਨੂੰ ਸਿੱਖਾਂ ਦੀ ਖਾਲਿਸਤਾਨ ਲਈ ਇੱਛਾ ਦੇ ਪ੍ਰਦਰਸ਼ਨ ਵਜੋਂ ਲਿਆ ਜਾਵੇ ਤੇ ਚੋਣਾਂ ਖਾਲਿਸਤਾਨ ਦੇ ਏਜੰਡੇ ਤੇ ਲੜੀਆਂ ਜਾਣ ਪਰ ਕੀ ਚੋਣ ਲੜਨ ਵਾਲੇ ਬੰਦਿਆਂ ਦੀ ਖਾਲਿਸਤਾਨ ਪ੍ਰਤੀ ਕੋਈ ਦ੍ਰਿੜਤਾ ਸੀ ਵੀ? ਮਗਰੋਂ ਸੱਚਾਈ ਸਭ ਦੇ ਸਾਹਮਣੇ ਆ ਹੀ ਗਈ ਅੱਜ ਭਾਈ ਮਨਜੀਤ ਸਿੰਘ ਨੂੰ ਪੁਛਿਆ ਜਾਵੇ ਕਿ ਉਸ ਮੈਨੀਫੈਸਟੋ ਦਾ ਕੀ ਬਣਿਆ ਜਿਸ ਵਿਚ ਉਸਦੀ ਫੈਡਰੇਸ਼ਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਜ਼ਾਦ ਤੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਲਈ ਕੰਮ ਕਰਨ ਦਾ ਐਲਾਨ ਕੀਤਾ ਸੀ ਇਸ ਚੋਣ ਬਾਈਕਾਟ ਦੌਰਾਨ 29 ਅਕਾਲੀ ਉਮੀਦਵਾਰ ਮਾਰੇ ਗਏ ਪਰ ਚੋਣ ਪ੍ਰਕਿਰਿਆ ਜ਼ਾਰੀ ਰਹੀ 22 ਜੂਨ ਨੂੰ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਸਨ ਕਿ ਸਿਰਫ 5 ਘੰਟੇ ਪਹਿਲਾਂ ਚੋਣਾਂ ਮੁਲਤਵੀ ਕਰ ਦਿਤੀਆਂ ਗਈਆਂ ਕਿਉਂਕਿ ਦਿੱਲੀ ਵਿਚ ਕਾਂਗਰਸ ਦੀ ਅਗਵਾਈ ਵਿਚ ਸਰਕਾਰ ਬਣ ਗਈ ਸੀ ਤੇ ਪ੍ਰਧਾਨ ਮੰਤਰੀ ਨਰਸਿਮਾ ਰਾਓ ਬਣ ਗਿਆ ਸੀ ਚੋਣਾਂ ਪਹਿਲਾਂ ੨੫ ਸਤੰਬਰ ਤਕ ਮੁਲਤਵੀ ਕੀਤੀਆਂ ਗਈਆਂ ਸਨ ਪਰ ਫੇਰ ਇਹ ਅੱਗੇ ਹੀ ਪੈਂਦੀਆਂ ਗਈਆਂ ਇਸ ਸਮੇਂ ਦੌਰਾਨ ਮਾਨ ਦਲ ਤੇ ਫੈਡਰੇਸ਼ਨ ਮਨਜੀਤ ਇਕੱਠੇ ਹੋਏ ਚੋਣ ਅਮਲ ਨੇ ਸਿੱਖ ਸੰਘਰਸ਼ ਤੇ ਘਾਤਕ ਪ੍ਰਭਾਵ ਇਹ ਪਾਇਆ ਕਿ ਓਵਰਗਰਾਂਊਡ ਖਾਲਿਸਤਾਨੀ ਧਿਰਾਂ ਤੇ ਅੰਡਰਗਰਾਂਊਂਡ ਖਾਲਿਸਤਾਨੀ ਧਿਰਾਂ ਵਿਚ ਬੇਹੱਦ ਦੂਰੀ ਬਣ ਚੁੱਕੀ ਸੀ
ਨਵੰਬਰ 1991 ਵਿਚ ਪੰਜਾਬ ਵਿਚ ਬੇਹੱਦ ਵੱਡੀ ਗਿਣਤੀ ਵਿਚ ਫੌਜ ਲਾ ਦਿੱਤੀ ਗਈ ਜੁਝਾਰੂ ਧਿਰ ਨੂੰ ਦਰੜਨ ਦਾ ਅਮਲ ਸ਼ੁਰੂ ਹੋਇਆ ਕਾਲੇ ਕੱਛਿਆਂ ਵਾਲੇ, ਕੈਟਾਂ ਤੇ ਪੁਲਸੀਆਂ ਨੇ ਐਡੇ ਵੱਡੇ ਪੱਧਰ ਤੇ ਕਤਲੇਆਮ ਕੀਤਾ ਕਿ ਹਰ ਕੋਈ ਅਸੁਰੱਖਿਆ ਮਹਿਸੂਸ ਕਰਦਾ ਸੀ ਇਹੋ ਜਿਹੇ ਮਹੌਲ ਵਿਚ 4 ਜਨਵਰੀ 1992 ਨੂੰ ਬਾਦਲ, ਮਾਨ, ਬਾਬਾ ਜੋਗਿੰਦਰ ਸਿੰਘ, ਭਾਈ ਮਨਜੀਤ ਸਿੰਘ, ਕਰਤਾਰ ਸਿੰਘ ਨਾਰੰਗ, ਸੁਖਬੀਰ ਸਿੰਘ ਖਾਲਸਾ ਨੇ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਤੇ ਆਗਾਮੀ ਚੋਣਾਂ ਦੇ ਬਾਈਕਾਟ ਦਾ ਸਰਬਸੰਮਤੀ ਨਾਲ਼ ਫੈਸਲਾ ਕੀਤਾ 19 ਫਰਵਰੀ ਨੂੰ ਇਨਾਂ ਆਗੂਆਂ ਨੇ ਲੁਧਿਆਂਣਾ ਵਿਚ ਐਲਾਨ ਕੀਤਾ ਕਿ ਜਦ ਤਕ ਪੰਜਾਬ ਤੇ ਸਿੱਖਾਂ ਦੀਆਂ ਸਮੱਸਿਆਂਵਾਂ ਦਾ ਕੋਈ ਸਹੀ ਹੱਲ ਨਹੀ ਲੱਭਿਆਂ ਜਾਂਦਾ ਤੇ ਨਿਰਪੱਖ ਚੋਣਾਂ ਦਾ ਮਹੌਲ ਨਹੀ ਬਣਦਾ ਉਹ ਚੋਣਾਂ ਨਹੀ ਲੜਨਗੇ 25 ਜਨਵਰੀ1992 ਨੂੰ ਨੋਟੀਫਿਕੇਸ਼ਨ ਹੋਇਆਂ ਤੇ ਚੋਣਾਂ ਲਈ 19 ਫਰਵਰੀ ਦੀ ਤਰੀਕ ਮਿਥੀ ਗਈ ਕਾਂਗਰਸ ਤੋਂ ਬਿਨਾ ਕੋਈ ਹੋਰ ਚੋਣ ਮੈਦਾਨ ਵਿਚ ਨਹੀ ਸੀ ਜੇ ਕੋਈ ਨਿਤਰਿਆਂ ਵੀ ਤਾਂ ਹਕੂਮਤੀ ਫੋਰਸਾਂ ਨੇ ਉਨਾਂ ਨੂੰ ਨਾਮਜਦਗੀ-ਪੱਤਰ ਹੀ ਨਾ ਭਰਨ ਦਿਤੇ ਸਿਰਫ ਇਕੋ ਧਿਰ ਚੋਣ ਲੜ ਰਹੀ ਸੀ ਤੇ ਆਮ ਪ੍ਰਭਾਵ ਸੀ ਕਿ ਇਸ ਚੋਣ ਬਾਈਕਾਟ ਨੂੰ ਚੋਣ ਕਮਿਸ਼ਨ ਬੜੀ ਮਾਨਤਾ ਦੇਵੇਗਾ ਤੇ ਸਮੁਚੇ ਚੋਣ ਅਮਲ ਨੂੰ ਬੰਦ ਕਰ ਦੇਵੇਗਾ ਇਸ ਡਰਾਮੇਬਾਜੀ ਦਾ ਕਿਸਨੂੰ ਇਲਮ ਸੀ ਕਿ 10% ਤੋਂ ਵੀ ਘੱਟ ਵੋਟਾਂ ਲੈਕੇ ਕਾਂਗਰਸ ਨੂੰ ਸਰਕਾਰ ਬਣਾਉਣ ਦਿੱਤੀ ਜਾਵੇਗੀ ਚੋਣ ਬਾਈਕਾਟ ਖਾਲਿਸਤਾਨੀ ਨਜ਼ਰੀਏ ਤੋਂ ਇਕ ਨਾਮਯਾਬ ਤੇ ਸਹੀ ਫੈਸਲਾ ਸੀ ਪਰ ਭਾਰਤੀ ਹਕੂਮਤ ਨੇ ਇਸ ਬਾਈਕਾਟ ਦੇ ਬਾਵਜੂਦ ਬੇਅੰਤ ਸਿੰਘ ਦੀ ਸਰਕਾਰ ਨੂੰ ਮਾਨਤਾ ਦੇਕੇ ਜੋ ਕੁਝ ਕੀਤਾ, ਉਸਨੇ ਉਹ ਦਿਨ ਦਿਖਾਏ ਕਿ ਅੱਜ ਸੱਚੇ-ਸੁਚੇ ਖਾਲਿਸਤਾਨੀ ਯੋਧਿਆਂ ਨੂੰ ਉਨਾਂ ਦੇ ਸ਼ਹੀਦ ਹੋਣ ਮਗਰੋਂ ਵੀ ਪਾਣੀ ਪੀ-ਪੀ ਕੋਸਿਆ ਜਾ ਰਿਹਾ ਹੈ

ਸ਼ਹੀਦੀ
9 ਅਗਸਤ 1992 ਦੈ ਅਖ਼ਬਾਰਾਂ ਵਿਚ ਖ਼ਬਰ ਆਈ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਮੁਕਾਬਲੇ ਵਿਚ ਹਲਾਕ ਅਖ਼ਬਾਰ ਦੀ ਖ਼ਬਰ ਅਨੁਸਾਰ ਡੇਹਲੋਂ-ਸਾਹਨੇਵਾਲ ਸੜਕ ਤੇ ਸਵੇਰੇ 5 ਵਜੇ ਡੇਹਲੋਂ ਵੱਲੋਂ ਆਉਂਦੀ ਮਾਰੂਤੀ ਕਾਰ ਨੂੰ ਪਿੰਡ ਧਰੌੜ ਨੇੜੇ ਸੂਏ ਕੋਲ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਵਿਚੋਂ ਨਿਕਲੇ ਦੋ ਨੌਜਵਾਨ ਭੱਜ ਨਿਕਲੇ ਤੇ ਪੁਲੀਸ ਤੇ ਫਾਇਰਿੰਗ ਕਰ ਦਿੱਤੀ ਇਸ ਤਰ੍ਹਾਂ ਪੁਲੀਸ ਮੁਕਾਬਲਾ ਸ਼ੁਰੂ ਹੋ ਗਿਆ ਤੇ ਫਾਇਰਿੰਗ ਬੰਦ ਹੋਣ ਤੇ 35-36 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਜੇਬ ਵਿਚੋਂ ਮਿਲੀ ਡਾਇਰੀ ਤੋਂ ਪਛਾਣ ਭਾਈ ਸੁਖਦੇਵ ਸਿੰਘ ਵਾਸੀ ਦਾਸੂਵਾਲ ਵਜੋਂ ਹੋਈ ਕੇ.ਪੀ.ਐਸ ਗਿੱਲ ਅਨੁਸਾਰ ਭਾਈ ਸੁਖਦੇਵ ਸਿੰਘ ਬੱਬਰ ੧੦੦੦ ਕਤਲਾਂ ਲਈ ਜ਼ਿੰਮੇਵਾਰ ਸੀ ਤੇ ਉਹਨਾਂ ਦੇ ਸਿਰ ‘ਤੇ ੨੫ ਲੱਖ ਦਾ ਇਹਨਾਂਮ ਸੀ 200 ਤਾਂ ਨਿਰੰਕਾਰੀ ਹੀ ਮਾਰਿਆ ਕੇ.ਪੀ.ਐਸ.ਗਿੱਲ ਨੇ ਦਾਅਵਾ ਕੀਤਾ ਸੀ ਕਿ ਉਹ ਭਾਈ ਸੁਖਦੇਵ ਸਿੰਘ ਬੱਬਰ ਦੀ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਮੌਕੇ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਸੀ ਮਾਰੂਤੀ ਕਾਰ ਦਾ ਨੰਬਰ ਸੀ.ਐਚ.-01 ਐਫ 1607 ਦੱਸਿਆ ਗਿਆ ਸੀ
ਕੇ.ਪੀ.ਐਸ ਗਿੱਲ ਨੇ ਸਰਾਸਰ ਝੂਠ ਬੋਲਿਆ ਹੈ ਜਦਕਿ ਅਸਲ ਸੱਚਾਈ ਹੋਰ ਹੈ ਹਕੂਮਤ ਦੀਆਂ ਅੱਖਾਂ ਵਿਚ ਭਾਈ ਸੁਖਦੇਵ ਸਿੰਘ ਬੱਬਰ ਪਾਕਿਸਤਾਨ ਰਹਿੰਦੇ ਸਨ ਜਦਕਿ ਅਸਲ ਵਿਚ ਉਹ ਪਟਿਆਲੇ ਵਿਚ ਅਰਬਨ ਐਸਟੇਟ, ਫੇਜ ਨੰਬਰ 1, ਇਲਾਕੇ ਵਿਚ ਕੋਠੀ ਨੰਬਰ 20 ਵਾਈਟ ਹਾਊਸ ਨਾਮੀ ਘਰ ਵਿਚ ਰਹਿੰਦੇ ਸਨ ਭਾਈ ਸਾਹਿਬ ਦਾ ਪਟਿਆਲੇ ਵਿਚ ਹੀ ਇਕ ਹੋਰ ਘਰ ਕੋਠੀ ਨੰਬਰ 9, 54-ਸੀ, ਮਾਡਲ ਟਾਊਨ ਸੀ ਜੋ ਕਿ ਸੰਘਰਸ਼ ਦੀਆਂ ਲੋੜਾਂ ਲਈ ਖਰੀਦਿਆਂ ਗਿਆ ਸੀ ਪੁਲੀਸ ਅਕਸਰ ਹੀ ਇਸ ਇਲਾਕੇ ਦੀ ਤਲਾਸ਼ੀ ਲੈਂਦੀ ਰਹਿੰਦੀ ਸੀ ਰੁਟੀਨ ਵਿਚ ਇਸ ਘਰ ਦੀ ਵੀ ਕਈ ਵਾਰ ਤਲਾਸ਼ੀ ਹੋਈ ਸੀ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਇਸ ਘਰ ਵਿਚ ਰਹਿਣ ਵਾਲਾ ਠੇਕੇਦਾਰ ਜਸਮੇਰ ਸਿੰਘ ਪੁੱਤਰ ਦਲੇਰ ਸਿੰਘ ਅਸਲ ਵਿਚ ਭਾਈ ਸੁਖਦੇਵ ਸਿੰਘ ਬੱਬਰ ਹਨ ਇਹ ਪਲਾਟ ਉਹਨਾਂ ਸੰਘਰਸ਼ ਵਿਚ ਸਾਥੀ ਬੀਬੀ ਜਵਾਹਰ ਕੌਰ ਦੇ ਨਾਮ ਤੇ 1988 ਵਿਚ ਖ਼ਰੀਦਿਆ ਸੀ ਤੇ 1989 ਵਿਚ ਮਕਾਨ ਦੀ ਉਸਾਰੀ ਕੀਤੀ ਸੀ ਠੇਕੇਦਾਰ ਵਜੋਂ ਉਹ ਪੀ.ਡਬਲਿਊ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲਦੇ ਰਹਿੰਦੇ ਸਨ ਉਹਨਾਂ ਗੁਰੀਲਾ ਜੀਵਨ ਦੀਆਂ ਲੋੜਾਂ ਅਨੁਸਾਰ ਇਹ ਸਭ ਕੁਝ ਹਕੂਮਤ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੀਤਾ ਉਹਨਾਂ ਦਾ ਬਣਾਇਆ ਹੋਇਆ ਇਹ ਸਿਸਟਮ ਐਨਾ ਕਾਮਯਾਬ ਸੀ ਕਿ ਚੰਡੀਗੜ੍ਹ ਵਿਚ ਇਕ ਵਾਰ ਐਕਸੀਡੈਂਟ ਮਗਰੋਂ ਪੁਲੀਸ ਨੇ ਉਹਨਾਂ ਨੂੰ ਫੜ ਲਿਆ ਤੇ ਉਹ ਇਕ ਰਾਤ ਥਾਣੇ ਵਿਚ ਵੀ ਬੰਦ ਰਹੇ , ਪਰ ਅੰਤ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਤਾਂ ਪਟਿਆਲੇ ਵਾਲੇ ਠੇਕੇਦਾਰ ਹਨ ਤਾਂ ਛੱਡਣਾ ਪਿਆ
ਭਾਈ ਸੁਖਦੇਵ ਸਿੰਘ ਬੱਬਰ ਤੱਕ ਪੁਲੀਸ ਕਿਵੇਂ ਪੁੱਜੀ, ਇਹ ਗੱਲ ਅਜੇ ਸਪੱਸ਼ਟ ਨਹੀਂ ਹੋਈ ਹੋ ਸਕਦਾ ਹੈ ਕਿ ਕਿਸੇ ਪੁਲਸੀਏ ਦੀ ਜ਼ਮੀਰ ਜਾਗ ਪਵੇ ਤੇ ਸਾਰੀ ਹਕੀਕਤ ਸਾਹਮਣੇ ਆ ਜਾਵੇ ਪਰ ਜੋ ਹਕੀਕਤ ਹੈ ੳਹਿ ਇਹ ਹੈ ਕਿ 8 ਅਗਸਤ 1992 ਦੀ ਰਾਤ ਨੂੰ ਪੱਕੀ ਸੂਹ ਤੇ ਲੁਧਿਆਣਾ ਪੁਲੀਸ ਪਟਿਆਲੇ ਪੁੱਜੀ ਸੀ ਤੇ ਉਹਨਾਂ ਨੈ ਭਾਈ ਸੁਖਦੇਵ ਸਿੰਘ ਬੱਬਰ ਨੂੰ ਨਾਲ ਚੱਲਣ ਲਈ ਕਿਹਾ ਸੀ ਕਾਬੂ ਆਏ ਸ਼ੇਰ ਨੂੰ ਨਰੜ ਕੇ ਪੁਲੀਸ ਪਾਰਟੀ ਲੁਧਿਆਣੇ ਨੂੰ ਚੱਲ ਪਈ ਲੁਧਿਆਣੇ ਲਿਆ ਕੇ ਭਾਈ ਸਾਹਿਬ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਕੇ.ਪੀ.ਐਸ.ਗਿੱਲ ਨੇ ਖੁਦ ਤਸ਼ੱਦਦ ਕਰਨਾ ਚਾਹਿਆ ਪਰ ਮੂੰਹ ਦੀ ਖਾਣੀ ਪਈ ਤਸੀਹੇ ਦੇ ਦੇ ਕੇ ਹੀ ਭਾਈ ਸਾਹਿਬ ਨੂੰ ਕਤਲ ਕੀਤਾ ਗਿਆ ਤੇ ਫੇਰ ਪੁਲੀਸ ਮੁਕਾਬਲੇ ਦਾ ਡਰਾਮਾ ਕੀਤਾ ਗਿਆ ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਸਾਰੀ ਕਹਾਣੀ ਦੀਆਂ ਤੈਹਾਂ ਖੋਹਲ ਦਿੱਤੀਆਂ ਕੋਈ ਗੁਰੀਲਾ ਆਪਣੀ ਜੇਬ ਵਿਚ ਆਪਣਾ ਨਾਂ-ਪਤਾ ਲਿਖ ਕੇ ਘੁੰਮਦਾ ਹੁੰਦਾ ਹੈ? ਮਾਰੂਤੀ ਵਿਚੋਂ ਭੱਜਣ ਵਾਲਾ ਦੂਜਾ ਸਿੰਘ ਕੌਣ ਸੀ, ਤੇ ਉਹ ਮਗਰੋਂ ਹੁਣ ਤੱਕ ਕਿਉਂ ਨਹੀਂ ਬੋਲਿਆ? ਅਸਲ ਵਿਚ ਦੂਜੇ ਸਿੰਘ ਵਾਲੀ ਗੱਲ ਗੱਪ ਹੈ ਕਿਉਂਕਿ ਭਾਈ ਸਾਹਿਬ ਨੂੰ ਪਟਿਆਲੇ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ
ਭਾਈ ਸੁਖਦੇਵ ਸਿੰਘ ਬੱਬਰ ਲੁਧਿਆਣਾ ਪੁਲੀਸ ਵੱਲੋਂ ਸ਼ਹੀਦ ਕੀਤੇ ਜਾਣ ਵਾਲੇ ਤੀਜੇ ਜਰਨੈਲ ਸਨ ਇਸ ਤੋਂ ਪਹਿਲਾਂ 12.6.92 ਨੂੰ ਭਾਈ ਰਛਪਾਲ ਸਿੰਘ ਛੰਦੜਾਂ ਤੇ ਫਿਰ 29-7-1992 ਨੂੰ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਨੂੰ ਵੀ ਲੁਧਿਆਣਾ ਵਿਖੇ ਹੀ ਸ਼ਹੀਦ ਤਾ ਗਿਆ ਸੀ ਭਾਂਵੇ ਤਿੰਨੇ ਜੁਝਾਰੂਆਂ ਦੀਆਂ ਸ਼ਹਾਦਤਾਂ ਦੇ ਹੋਰ ਕਾਰਨ ਸਨ ਪਰ ਲੋਕਾਂ ਦਾ ਪੁਲੀਸ ਤੇ ਯਕੀਨ ਨਹੀਂ ਸੀ ਜਿਸ ਕਰਕੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ ਇਹ ਵੀ ਚਰਚਾ ਜ਼ੋਰਾਂ ਤੇ ਸੀ ਕਿ ਛੰਦੜਾਂ ਪਿੰਡ ਤੋਂ ਬਹੁਤ ਸਾਰੇ ਜੁਝਾਰੂ ਕਾਬੂ ਆ ਗਏ ਹਨ ਤੇ ਹੁਣ ਪੁਲੀਸ ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਰਹੀ ਹੈ ਕੋਈ ਕਹਿੰਦਾ ਸੀ ਕਿ ਇਕ ਖਾੜਕੂ ਦਵਿੰਦਰ ਸਿੰਘ ਵਾਸੀ ਪਿੰਡ ਪੌਤ ਨੇੜੇ ਮਾਛੀਵਾੜਾ ਨੇ ਬਹੁਤ ਨੁਕਸਾਨ ਕਰਵਾਇਆ ਹੈ ਕੋਈ ਕਿਸੇ ਹੋਰ ਦਾ ਨਾਂ ਲੈ ਰਿਹਾ ਸੀ ਦਰਅਸਲ ਉਦੋਂ ਕੁ ਸੰਘਰਸ਼ ਵਿਚ ਭੰਬਲਭੂਸਾ ਹੀ ਬਹੁਤ ਵਧ ਗਿਆ ਸੀ ਤੇ ਹਕੂਮਤ ਨੂੰ ਕਾਮਯਾਬੀ ਮਿਲ ਰਹੀ ਸੀ
ਭੰਡੀ ਪਰਚਾਰ
ਭਾਈ ਸੁਖਦੇਵ ਸਿੰਘ ਤੇ ਬੱਬਰ ਖ਼ਾਲਸਾ ਦਾ ਅਕਸ ਲੋਕਾਂ ਵਿਚ ਬਹੁਤ ਹੀ ਸਤਿਕਾਰਤ ਬਣਿਆ ਹੋਣ ਕਰਕੇ ਹਕੂਮਤ ਨੂੰ ਇਹ ਗੱਲ ਬੜੀ ਚੁਭਦੀ ਸੀ ਕਿ ਲੋਕ ਇਹਨਾਂ ਦੀ ਕਿਉਂ ਇੱਜਤ ਕਰਦੇ ਹਨ ਐਨੇ ਵਰ੍ਹੇ ਹਕੂਮਤ ਨਾਲ਼ ਮੱਥਾ ਲਾਉਣ ਵਾਲਾ ਸੂਰਮਾ ਸ਼ਹੀਦ ਹੋਣ ਮਗਰੋਂ ਵੀ ਗਿੱਲ ਵਰਗਿਆਂ ਦੀ ਨੀਂਦ ਉਡਾ ਰਿਹਾ ਸੀ ਜਿੰਨਾਂ ਜਿਆਦਾ ਪੰਥ ਵਿਚ ਭਾਈ ਸਾਹਿਬ ਦੀ ਇੱਜ਼ਤ ਸਤਿਕਾਰ ਸੀ, ਉਸ ਨੂੰ ਢਾਹ ਲਾਉਣ ਲਈ ਉਨੇ ਹੀ ਭੰਡੀ ਪਰਚਾਰ ਦੀ ਲੋੜ ਸੀ ਇਸ ਕਰਕੇ ਸ਼ਹਾਦਤ ਤੋਂ ਲਗਭਗ ਇਕ ਮਹੀਨੇ ਤੱਕ ਗਿੱਲ ਤੇ ਹੋਰ ਪੁਲਸੀਏ ਲਗਾਤਾਰ ਬਕਵਾਸ ਕਰਦੇ ਰਹੇ ਕਿ ਭਾਈ ਸੁਖਦੇਵ ਸਿੰਘ ਬੱਬਰ ਕੋਲ ਆਹ ਸੀ, ਔਹ ਸੀ, ਉਹ ਇੰਝ ਰਹਿੰਦਾ ਸੀ, ਇੰਝ ਪਹਿਨਦਾ ਸੀ ਆਦਿਕ.. ਪਰ ਸਿੱਖ ਜਗਤ ਨੇ ਇਸ ਭੰਡੀ ਪਰਚਾਰ ਦਾ ਕੋਈ ਅਸਰ ਨਹੀਂ ਕਬੂਲਿਆ ਕਿਉਂਕਿ ਲੋਕ ਹਕੂਮਤੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਹਰ ਸੂਰਮੇ ਨੂੰ ਬਦਨਾਮ ਕਰਨਾ ਹੀ ਇਹਨਾਂ ਸਰਕਾਰੀ ਅਨਸਰਾਂ ਦਾ ਕੰਮ ਹੈ ਹਰ ਸਿੱਖ ਨੂੰ ਆਪਣੇ ਪਿਆਰੇ ਜਥੇਦਾਰ’ ਦੀ ਫੋਟੋ ਦਾ ਐਨਾ ਸ਼ੌਕ ਸੀ ਕਿ ਅਖ਼ਬਾਰਾਂ ਵਿਚ ਛਪਣ ਵਾਲੇ ਭੋਗ ਦੇ ਇਸ਼ਤਿਹਾਰ ਲੋਕ ਹੁਣ ਤੱਕ ਸਾਂਭੀ ਫਿਰਦੇ ਹਨ ਗਿੱਲ ਨੇ ਆਪਣੀ ਕਿਤਾਬ, ‘ਕੂੜ ਫਿਰੈ ਪ੍ਰਧਾਨ’ ਵਿਚ ਵੀ ਭਾਈ ਸਾਹਿਬ ਤੇ ਹੋਰ ਸਿੰਘਾਂ ਖ਼ਿਲਾਫ਼ ਬੜਾ ਕੁਫਰ ਤੋਲਿਆ ਗਿੱਲ ਨੂੰ ਇਹ ਨਹੀ ਦਿਸਦਾ ਕਿ ਭਾਈ ਸੁਖਦੇਵ ਸਿੰਘ ਇਕ ਕਾਮਯਾਬ ਠੇਕੇਦਾਰ ਸਨ ਜਿੰਨਾਂ ਨੇ ਇਹ ਸਭ ਕੁਝ ਆਪਣੀ ਕਮਾਈ ਨਾਲ ਬਣਾਇਆ
ਦਾਸੂਵਾਲ
ਜਦੋਂ ਤੋਂ ਭਾਈ ਸਾਹਿਬ ਪੰਥਕ ਸੇਵਾ ਵਿਚ ਕੁੱਦੇ ਸਨ, ਭਾਈ ਸੁਖਦੇਵ ਸਿੰਘ ਦੀ ਸਿੰਘਣੀ ਬੀਬੀ ਸੁਖਵੰਤ ਕੌਰ, ਦੋ ਪੁੱਤਰਾਂ ਕਾਕਾ ਗਜਿੰਦਰ ਸਿੰਘ , ਕਾਕਾ ਤਜਿੰਦਰ ਸਿੰਘ ਤੇ ਬੇਟੀ ਅੰਮ੍ਰਿਤਪਾਲ ਕੌਰ ਦੇ ਨਾਲ਼ ਪਿੰਡ ਦਾਸੂਵਾਲ ਰਹਿੰਦੀ ਸੀ ਬੀਬੀ ਸੁਖਵੰਤ ਕੌਰ ਨੂੰ ਆਪਣੇ ਪਤੀ ਦੇ ਰਾਹਾਂ ਦਾ ਤੇ ਅੰਤ ਦਾ ਪਹਿਲੋਂ ਦਿਨੋ ਹੀ ਪਤਾ ਸੀ ਭਾਈ ਸਾਹਿਬ ਦੀ ਸ਼ਹਾਦਤ ਮਗਰੋਂ ਉਹਨਾਂ ਬੜੇ ਠਰੰਹਮੇ ਤੇ ਧੀਰਜ ਨਾਲ ਆਖਿਆ ਕਿ ਮੈਨੂੰ ਭਾਈ ਸੁਖਦੇਵ ਸਿੰਘ ਦੀ ਸਿੰਘਣੀ ਹੋਣ ਦਾ ਮਾਣ ਹੈ ਭਾਈ ਸਾਹਿਬ ਦੀ ਬੇਟੀ ਨੇ ਕਿਹਾ ਕਿ ਮੈਨੂੰ ਤਾਂ ਆਪਣੇ ਪਿਤਾ ਦੀ ਸ਼ਕਲ ਵੀ ਯਾਦ ਨਹੀਂ ਪਰ ਜਦ ਲੋਕ ਕਹਿੰਦੇ ਹਨ ਕਿ ਮੈਂ ਭਾਈ ਸੁਖਦੇਵ ਸਿੰਘ ਬੱਬਰ ਦੀ ਧੀ ਹਾਂ ਤੇ ਸਾਡਾ ਘਰ ‘ਬੱਬਰਾਂ ਦਾ ਘਰ’ ਹੈ ਤਾਂ ਮੈਨੂੰ ਬਹੁਤ ਵਧੀਆਂ ਲੱਗਦਾ ਹੈ
ਪਿੰਡ ਦਾਸੂਵਾਲ ਤੋਂ ਬੱਸ ਭਰ ਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਹੋਰ ਇਲਾਕਾ ਨਿਵਾਸੀ ਲੁਧਿਆਣੇ ਗਏ ਤੇ ਸ਼ਹੀਦ ਸਿੰਘ ਦੀਆਂ ਅਸਥੀਆਂ ਪ੍ਰਾਪਤ ਕੀਤੀਆਂ ੧੮ ਅਗਸਤ ਨੂੰ ਭਾਈ ਸਾਹਿਬ ਦੀ ਯਾਦ ਵਿਚ ਅੰਤਿਮ ਅਰਦਾਸ ਹੋਈ ਤਾਂ ਹਾਜਰ ਸੰਗਤਾਂ ਨੂੰ ਪੁਲੀਸ ਚੱਕ ਕੇ ਵਲਟੋਹੇ ਠਾਣੇ ਲੈ ਗਈ ਮਰਿਆਦਾ ਵਿਚ ਵੀ ਵਿਘਨ ਪਾਇਆ ਦਾਸੂਵਾਲ ਦੇ ਦੁਆਲੇ 35-36 ਕਿਲੋਮੀਟਰ ਤੱਕ ਪੱਟੀ, ਝੱਬਾਲ, ਵਲਟੋਹਾ, ਭਿੱਖੀਵਿੰਡ ਆਦਿਕ ਤੱਕ ਪੁਲੀਸ ਤੇ ਸੀ.ਆਰ.ਪੀ. ਤੈਨਾਤ ਕਰਕੇ ਲੋਕਾਂ ਵਿਚ ਦਹਿਸ਼ਤ ਪਾਈ ਗਈ
ਭਾਈ ਸੁਖਦੇਵ ਸਿੰਘ ਦੇ ਭਰਾ ਭਾਈ ਮਹਿਲ ਸਿੰਘ ਨੂੰ ਵੀ ਹਕੂਮਤੀ ਜ਼ੁਲਮਾਂ ਕਰਕੇ ਘਰਬਾਰ ਛੱਡਣਾ ਪਿਆ ਉਨਾਂ ਦੀ ਸਿੰਘਣੀ ਤੇ ਵੀ ਜ਼ੁਲਮ ਹੋਇਆ ਉਨਾਂ ਦੇ ਪੁਤਰ ਰਾਜਿੰਦਰ ਸਿੰਘ , ਗੁਰਪਰੀਤ ਸਿੰਘ ਤੇ ਬੇਟੀ ਸਤਿਬੀਰ ਕੌਰ ਨੂੰ ਬੜੇ ਔਖੇ ਦਿਨ ਦੇਖਣੇ ਪਏ ਪਰ ਫਿਰ ਵੀ ਉਹ ਇਨਾਂ ਜ਼ੁਲਮਾਂ ਨੂੰ ਰੱਬ ਦੇ ਭਾਣਾ ਮੰਨ ਰਹੇ ਹਨ
ਜਥੇਬੰਦੀ ਵਲੋਂ ਸ਼ਰਧਾਂਜਲੀ
ਬੱਬਰ ਖ਼ਾਲਸਾ ਦੇ ਡਿਪਟੀ ਮੁਖੀ ਭਾਈ ਵਧਾਵਾ ਸਿੰਘ ਬੱਬਰ ਤੇ ਪ੍ਰੈਸ ਸਕੱਤਰ ਭਾਈ ਕੁਲਵੰਤ ਸਿੰਘ ਬੱਬਰ ਨੇ ਕਿਹਾ ਕਿ, ‘ਪੰਜਾਬ ਪੁਲੀਸ ਦੇ ਡੀ.ਜੀ.ਪੀ. ਜੇ ਭਾਈ ਸੁਖਦੇਵ ਸਿੰਘ ਨੂੰ ਮਾਰਨ ਪਿੱਛੋਂ ਮਹਿਸੂਸ ਕਰਦੇ ਹਨ ਕਿ ਬੱਬਰ ਖ਼ਾਲਸਾ ਦਾ ਲੱਕ ਤੋੜ ਦਿੱਤਾ ਹੈ ਤਾਂ ਉਹ ਗਲਤੀ ਉੱਤੇ ਹਨ ਭਾਂਵੇ ਭਾਈ ਸੁਖਦੇਵ ਸਿੰਘ ਸਰੀਰਿਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਹਜ਼ਾਰਾਂ ਨੌਜਵਾਨ ਉਹ ਸੰਘਰਸ਼ ਜਾਰੀ ਰੱਖਣਗੇ ਜਿਸ ਲਈ ਉਹਨਾਂ ਆਪਣੀ ਜਾਨ ਕੁਰਬਾਨ ਕੀਤੀ ਭਾਈ ਸੁਖਦੇਵ ਸਿੰਘ ਕੀਮਤੀ ਹੀਰਾ ਤੇ ਨਿਡਰ ਯੋਧਾ ਸੀ ਜਿਸ ਨੇ ਮੌਜੂਦਾ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ’
ਪੁਲਸੀਆਂ ਦੇ ਪਰਿਵਾਰਾਂ ਦਾ ਕਤਲੇਆਮ

10 ਤਰੀਕ ਨੂੰ ਭਾਈ ਸੁਖਦੇਵ ਸਿੰਘ ਬੱਬਰ ਨੂੰ ਝੂਠੇ ਮੁਕਾਬਲੇ ਵਿਚ ਸ਼ਹੀਦ ਕਰਨ ਦੀ ਖ਼ਬਰ ਛਪੀ ਤੇ ਉਸੇ ਰਾਤ ਬਰਨਾਲਾ ਤੇ ਮਜੀਠਾ ਪੁਲਸ ਜਿਲ੍ਹਿਆਂ ਵਿਚ ਪੁਲੀਸ ਮੁਲਾਜ਼ਮਾਂ ਤੇ 31 ਪਰਿਵਾਰਕ ਮੈਂਬਰ ਮਾਰੇ ਗਏ ਸੰਗਰੂਰ-ਬਰਨਾਲਾ ਇਲਾਕੇ ਦੇ ਗੰਡਾ ਸਿੰਘ ਵਾਲਾ, ਖੁੱਡੀ, ਟਿੱਬਾ, ਬਖਤਗੜ੍ਹ ਆਦਿਕ ਪਿੰਡਾਂ ਵਿਚ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ ਮਾਰੇ ਗਏ ਅਗਲੀ ਰਾਤ ਬਟਾਲਾ ਇਲਾਕੇ ਦੇ ਪਿੰਡ ਖੇੜਾ, ਮਜੀਠਾ ਇਲਾਕੇ ਦੇ ਪਿੰਡ ਬੋਪਾਰਾਏ ਬਾਜ ਸਿੰਘ, ਖਿਆਲਾ ਖੁਰਦ ਆਦਿਕ ਵਿਚ 16 ਹੋਰ ਪੁਲਸੀਆ ਦੇ ਰਿਸ਼ਤੇਦਾਰ ਮਾਰੇ ਗਏ ਧਿਆਂਨ ਰਹੇ ਕਿ ਭਾਈ ਸੁਖਦੇਵ ਸਿੰਘ ਬੱਬਰ ਤਾਂ ਸਦਾ ਹੀ ਪੁਲਸੀਆਂ ਦੇ ਪਰਿਵਾਰਾਂ ਨੂੰ ਮਾਰਨ ਦਾ ਵਿਰੋਧ ਕਰਦੇ ਰਹੇ ਸਨ ਫਿਰ ਉਨਾਂ ਦੀ ਸ਼ਹੀਦੀ ਮਗਰੋਂ ਪੁਲਸੀਆਂ ਦੇ ਪਰਿਵਾਰਾਂ ਤੇ ਹਮਲੇ ਕਿਉਂ ਹੋਏ? ਇਹ ਗੱਲ ਸਮਝੋਂ ਬਾਹਰੀ ਹੈ! ਕਿਹਾ ਜਾਂਦਾ ਹੈ ਕਿ ਜਿਹੜੇ ਪੁਲਸੀਏ ਸਿੱਖ ਜੂਝਾਰੂਆਂ ਪ੍ਰਤੀ ਨਰਮ ਰਵੱਈਆਂ ਰੱਖਦੇ ਸਨ ਜਾਂ ਆਪਣੀ ਡਿਊਟੀ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਨਿਭਾਉਂਦੇ ਸਨ , ਉਨਾਂ ਦੀ ਲਿਸਟਾਂ ਬਣਾਕੇ ਕੈਟਾਂ ਨੂੰ ਦਿੱਤੀਆਂ ਗਈਆਂ ਸਨ ਕਿ ਇਨਾਂ ਦੇ ਪਰਿਵਾਰ ਮਾਰੇ ਜਾਣ ਤਾਂ ਜੋ ਭੜਕਕੇ ਇਹ ਪੁਲਸੀਏ ਸਿੱਖ ਜੁਝਾਰੂਆਂ ਦੇ ਦੁਸ਼ਮਣ ਬਣ ਜਾਣ ਸੱਚਾਈ ਕੀ ਹੈ? ਇਹ ਤਾਂ ਸਾਹਮਣੇ ਨਹੀ ਆਈ ਪਰ ਬੇਦੋਸ਼ੇ ਮਾਰੇ ਗਏ ਲੋਕਾਂ ਤੇ ਭਾਈ ਸੁਖਦੇਵ ਸਿੰਘ ਬੱਬਰ ਤਾਂ ਦੁਖੀ ਹੀ ਹੁੰਦੇ!

Comments

Popular posts from this blog

ਭਾਈ ਜਗਤਾਰ ਸਿੰਘ ਜੱਗੀ ਜੌਹਲ