ਸ਼ਹੀਦ ਭਾਈ ਅਮਰੀਕ
ਸਿੰਘ ਜੀ - ਆਲ ਇੰਡੀਆ ਸਿਖ ਸਟੂਡੇੰਟ ਫ਼ੇਡਰੇਸ਼ਨ
(
ਸ਼ਹੀਦੀ ਜੂਨ 1984 )
ਕੌਮ
ਦਾ ਇਕ ਐਸਾ ਆਗੂ ਜੋ ਪੰਥ ਕੌਮ ਦੇ ਪੈਸੇ ਨੂੰ
ਕੌਮ ਦੀ ਅਮਾਨਤ ਸਮਝ ਕੇ ਸੇਵਾ ਨਿਵਾਉਂਦਾ ਰਿਹਾ ਆਪਣੇ ਜਿਗਰ ਦੇ ਟੋਟੇ ਚਾਹੇ ਰੋਂਦੇ ਕੁਰਲਾਉਂਦੇ ਰਹਿੰਦੇ ਪਰ ਓਹਨਾਂ ਦਾ ਕਹਿਣਾ ਜੋ ਕੌਮ ਦਾ
ਹੈ ਓਹ ਕੌਮ ਦੇ ਲੇਖੇ ਹੀ ਲਗੇ ਏਸ ਵਿਚੋਂ ਬੇਟੀ
ਨੂੰ ਪੰਜ ਰੂਪਏ ਤਾਂ ਕੀ ਇਕ ਧੇਲਾ ਵੀ ਨਹੀ ਦੇ ਸਕਦਾ |
ਕੁਝ ਰੂਹਾਂ ਏਸ
ਜਹਾਨ ਤੇ ਕੁਝ ਖਾਸ ਹੀ ਕਰਨ ਵਾਸਤੇ ਜਨਮ ਲੈਂਦੀਆਂ ਹਨ ਅਤੇ ਜਿਸ ਕੌਮ ਚ ਓਹ ਜਨਮ ਲੈਂਦਿਆ ਹਨ
ਓਹਨਾਂ ਨੂੰ ਇਕ ਨਵਾਂ ਰਾਹ ਦਸ ਕੇ ਆਪਣਾ ਸਫਰ ਪੂਰ ਜਾਂਦੀਆਂ ਹਨ | ਜਿਵੇਂ ਅਠਾਹਰਵੀ ਸਦੀਂ ਦੀ ਰੂਹ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਰੂਪ ਚ ਵੀਹਵੀਂ ਸਦੀ ਚ ਵਿਚਰ ਰਹੀ ਸੀ ਠੀਕ ਓਸੇ ਤਰ੍ਹਾਂ
ਹੀ ਭਾਈ ਅਮਰੀਕ ਸਿੰਘ ਜੀ ਦੇ ਰੂਪ ਚ ਇਕ ਪਵਿਤਰ ਆਤਮਾ ਕੌਮ ਦਾ ਰਹਿਨੁਮਾ ਬਣ ਕੇ ਆਈ |
ਸੰਤ
ਬਾਬਾ ਕਰਤਾਰ ਸਿੰਘ ਜੀ ਮੁਖੀ ਦਮਦਮੀ ਟਕਸਾਲ ਦੇ ਘਰ 1948 ਨੂੰ ਏਸ ਪਵਿਤਰ ਰੂਹ
ਨੇ ਭਾਈ ਅਮਰੀਕ ਸਿੰਘ ਜੀ ਦੇ ਰੂਪ ਜਨਮ ਧਾਰਿਆ |ਅਮ੍ਰਿਤਸਰ ਸਾਹਿਬ ਦੇ ਖਾਲਸਾ ਕਾਲੇਜ ਤੋਂ ਪੰਜਾਬੀ
ਚ ਏਮ ਏ ਕੀਤੀ ਇਸਤੋਂ ਬਾਦ ਆਪਜੀ ਪੀ ਏਚ ਡੀ ਕਰਨ ਲਗੇ |
ਆਪਜੀ ਦਾ ਪਰਿਵਾਰ
ਸਿਖੀ ਸਿਧਾਂਤ ਦਾ ਧਾਰਨੀ ਹੋਣ ਕਰਕੇ ਸਿਖ ਇਤਿਹਾਸ ਅਤੇ ਗੁਰਬਾਣੀ ਦੇ ਬਹੁਤ ਹੀ ਗਿਆਨਵਾਨ ਜੀਵ
ਆਤਮਾ ਸਨ , ਓਹਨਾਂ ਨੇ ਆਪਣਾ ਜੀਵਨ ਸਿਖ ਮਿਸ਼ਨਰੀ ਗਤਿਵਿਧਿਆਂ ਨੂੰ ਸਮਰਪਣ ਕੀਤਾ ਹੋਇਆ ਸੀ |ਅਗਰ
ਇਉਂ ਕਿਹਾ ਜਾਵੇ ਕੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੂਜਾ ਨਾਂ ਆਪਜੀ ਦਾ ਹੀ ਆਉਂਦਾ ਹੈ ਸਿਖ
ਸੰਪਰਦਾ ਦੇ ਮੁਖ ਸੇਵਾਦਾਰਾਂ ਵਿਚੋਂ |
ਭਾਈ
ਅਮਰੀਕ ਸਿੰਘ ਜੀ ਦਾ ਅਨੰਦੁ ਕਾਰਜ ਬੀਬੀ ਹਰਮੀਤ ਕੌਰ ਜੀ ਨਾਲ ਹੋਇਆ ਸੀ ਜਿਹਨ ਆਂ ਵਿਚੋਂ ਆਪਜੀ ਦੇ
ਦੋ ਬੇਟੀਆਂ ਅਤੇ ਇਕ ਬੇਟਾ ਹੋਏ ਸਨ |ਜਦ ਭਾਰਤੀ ਫੋਜ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ
ਓਸ ਵੇਲੇ ਆਪਜੀ ਦੇ ਵਡੇ ਬੇਟੀ ਸਤਵੰਤ ਕੌਰ 6 ਸਾਲ ਦੇ ਸਨ , ਦੂਜੇ
ਬੇਟੀ ਪਰਮਜੀਤ ਕੌਰ ਅਤੇ 1984 ਵੇਲੇ 3 ਸਾਲ ਦੇ ਸੀ |
ਭਾਈ
ਸਾਹਿਬ ਜੀ ਦੇ ਬੇਟੇ ਦਾ ਜਨਮ 1984 ਚ ਹੋਇਆ ਜਿਸਦਾ ਨਾਂ ਭਾਈ ਤਰਲੋਚਨ ਸਿੰਘ ਸੀ ਜਨਮ ਦੇ
ਕੁਝ ਹੀ ਮਹੀਨੇ ਬਾਦ ਭਾਈ ਸਾਹਿਬ ਜੀ ਸ਼ਹੀਦੀ ਪ੍ਰਾਪਤ ਕਰ ਗਏ ਸੀ |
ਭਾਈ
ਅਮਰੀਕ ਸਿੰਘ ਜੀ ਜਿਵੇਂ ਆਪ ਗੁਰਸਿਖ ਜੀਵਨ ਜਿਉਂਨ ਦੇ ਧਾਰਨੀ ਸੀ ਓਸੇ ਵਾਂਗ ਓਹਨਾ ਨੇ ਆਪਣੇ
ਬਚਿਆਂ ਨੂੰ ਵੀ ਇਹੀ ਸਿਖ ਦਿਤੀ ਸਤਵੰਤ ਕੌਰ ਹਾਲੇ 4 ਸਾਲ 6 ਕੁ ਮਹੀਨੇ ਦੇ ਹੀ ਸਨ ਜਦ ਓਹਨਾਂ ਨੇ ਅਮ੍ਰਿਤ ਛਕ ਲਇਆ ਸੀ |
ਸੰਤ ਬਾਬਾ ਜਰਨੈਲ
ਸਿੰਘ ਜੀ ਖਾਲਸਾ ਅਤੇ ਭਾਈ ਸਾਹਿਬ ਜੀ ਦੇ ਪਰਿਵਾਰਿਕ ਗਹਿਰੇ ਪਹਿਲਾਂ ਤੋਂ ਹੀ ਰਿਸ਼ਤੇ ਸਨ , ਬਾਬਾ
ਕਰਤਾਰ ਸਿੰਘ ਜੀ ਖਾਲਸਾ ਅਕਸਰ ਸੰਤਾਂ ਜੀ ਦੇ ਘਰੇ ਆਉਂਦੇ ਜਾਂਦੇ ਰਹਿੰਦੇ ਸੀ | ਜਦ ਬਾਬਾ ਕਰਤਾਰ
ਸਿੰਘ ਜੀ ਅਕਾਲ ਚਲਾਨਾ ਕਰ ਗਏ ਤਾਂ ਦਮਦਮੀ ਟਕਸਾਲ ਦੇ ਬਹੁਤੇ ਸਿੰਘ ਚਾਹੁੰਦੇ ਸੀ ਕੀ ਭਾਈ ਅਮਰੀਕ
ਸਿੰਘ ਜੀ ਟਕਸਾਲ ਦੇ ਮੁਖੀ ਵਾਜੋਂ ਸੇਵਾ ਸੰਭਾਲਣ ਪਰ ਭਾਈ ਅਮਰੀਕ ਸਿੰਘ ਜੀ ਨੇ ਸਾਫ਼ ਮਨਾ ਕਰ ਦਿਤਾ
ਓਹਨਾਂ ਨੇ ਕਿਹਾ ਕੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੋਂ ਹੋਰ ਕੋਈ ਯੋਗ ਹੈ ਹੀ
ਨਹੀ ਅਤੇ ਸੰਤ ਜੀ ਹੀ ਕੌਮ ਨੂੰ ਬਹਿਤਰ ਅਗਵਾਈ ਦੇ ਸਕਦੇ ਹਨ | ਇਹ ਦ੍ਰਿੜ ਵਿਸਵਾਸ ਸੀ ਭਾਈ ਅਮਰੀਕ
ਸਿੰਘ ਜੀ ਹੋਰਾਂ ਦਾ ਸੰਤਾਂ ਜੀ ਤੇ |
1978 ਦੇ ਵਿਧਿਆਰਥੀ
ਚੋਣਾਂ ਚ ਭਾਈ ਸਾਹਿਬ ਜੀ ਜਿਤ ਹਾਸਿਲ ਕਰਕੇ ਅਗੇ ਆਏ ਓਹਨਾਂ ਦੇ ਨਾਲ ਹੀ ਹੋਰ ਵੀ ਪੰਜ ਚੋਣਾਂ ਜਿਤ
ਕੇ ਆਏ ਜੋ ਕੀ ਆਲ ਇੰਡੀਆ ਸਿਖ ਸਟੂਡੇੰਟ ਫ਼ੇਡਰੇਸ਼ਨ ਦੇ ਪ੍ਰਧਾਨ ਦੇ ਮੁਖ ਦਾਵੇਦਾਰ ਵਜੋਂ ਮੋਹਰ ਸਨ |ਪਰ
ਭਾਈ ਭਗਵਾਨ ਸਿੰਘ ਦੇ ਕਹਿਣ ਤੇ ਕੀ ਏਸ ਓਹਦੇ ਤੇ ਭਾਈ ਅਮਰੀਕ ਸਿੰਘ ਜੀ ਤੋਂ ਬਹਿਤਰ ਕੋਈ ਹੋਰ ਨੀ
ਹੋ ਸਕਦਾ | ਸਾਨੂੰ ਕੌਮ ਵਾਸਤੇ ਇਕ ਇਸੇ ਆਗੂ ਦੀ ਲੋੜ ਹੈ ਜੋ ਨੋਜਵਾਨਾਂ ਨੂੰ ਸਹੀ ਰਹਿਨੁਮਾਈ ਦੇ
ਸਕੇ ਤੇ ਅਸੀਂ ਭਾਈ ਸਾਹਿਬ ਜੀ ਤੋਂ ਬਹਿਤਰ ਹੋਰ ਕੋਈ ਨੀ ਭਾਲ ਸਕਦੇ | ਭਾਈ ਭਗਵਾਨ ਸਿੰਘ ਹੋਰਾਂ
ਦੀ ਇਕ ਤਕਰੀਰ ਸਿੰਘਾਂ ਖਿੜੇ ਮਥੇ ਪ੍ਰਵਾਨ ਕੀਤੀ ਤੇ ਭਾਈ ਅਮਰੀਕ ਸਿੰਘ ਜੀ ਨੂੰ ਸਰੀਨ ਹੀ ਖਿੜੇ
ਮਥੇ ਆਲ ਇੰਡੀਆ ਸਿਖ ਸਟੂਡੇੰਟ ਫ਼ੇਡਰੇਸ਼ਨ ਦਾ ਪ੍ਰਧਾਨ ਥਾਪ ਲਇਆ ਗਇਆ |
ਭਾਈ ਅਮਰੀਕ ਸਿੰਘ
ਜੀ ਨੇ ਆਪਣੇ ਪਹਿਲੇ ਵਿਚਰਣ ਰਾਹੀਂ ਸਿਖ ਨੋਜਵਾਨਾਂ ਨੂੰ ਕਿਹਾ ਕੀ ਅਸੀਂ ਕੋਈ ਇਕ ਨੇਤਾ ਨਹੀ ਹਾਂ
ਹਾਂ ਅਸੀਂ ਸਾਰੇ ਹੀ ਇਕ ਹਾਂ ਅਤੇ ਸਾਨੂੰ ਮਿਲਕੇ ਕੌਮ ਦੇ ਵਾਸਤੇ ਕਮ ਕਰਨਾ ਹੈ ਇਹੀ ਮੈਂ ਮਹਿਸੂਸ
ਕਰਦਾ ਹਾਂ ਕੀ ਸਬ ਸਾਥ ਮਿਲ ਕੇ ਚਲਣਗੇ | ਆਓ ਸਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਤੇ ਅੱਗੇ ਵਧੀਏ
|
1979 ਚ ਭਾਈ ਅਮਰੀਕ ਸਿੰਘ
ਜੀ ਨੇ ਏਸ ਜੀ ਪੀ ਸੀ ਦਾ ਚੋਣ ਬਿਆਸ ਤੋਂ ਖੜੇ ਹੋਏ ਓਸ ਵੇਲੇ ਪੰਜਾਬ ਸਰਕਾਰ ਨੇ ਭਾਈ ਸਾਹਿਬ ਜੀ
ਨੂੰ ਹਰਾਉਣ ਵਾਸਤੇ ਹਰ ਹਥ ਕੰਡਾ ਅਪਣਾਇਆ ਜਾਇਜ ਨਾਜਾਇਜ ਹਰ ਸਾਧਨ ਇਸਤੇਮਾਲ ਕੀਤਾ |
26 ਅਪ੍ਰੈਲ 1982 ਨੂੰ ਆਪਜੀ ਨੇ ਸ੍ਰੀ ਅਮ੍ਰਿਤਸਰ ਸਾਹਿਬ ਜੀ ਨੂੰ ਪਵਿਤਰ ਸ਼ਹਿਰ ਦਾ ਦਰਜਾ ਦੇਣ
ਵਾਸਤੇ ਸੰਘਰਸ਼ ਭਿਡ ਦਿਤਾ , ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਹੋਰ ਸੇਵਾਦਾਰਾਂ ਨੂੰ 19 ਜੁਲਾਈ 1982 ਗ੍ਰਿਫਤਾਰ ਕਰ ਲਇਆ ਗਇਆ ਚੋਣਾਂ ਵੇਲੇ ਦਾ ਕੋਈ ਕੇਸ ਪਾ
ਗਇਆ ਸੀ |
ਸੰਤ ਬਾਬਾ
ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਭਾਈ ਅਮਰੀਕ ਸਿੰਘ ਅਤੇ ਹੋਰ ਸਿੰਘਾਂ ਨੂੰ ਰਿਹਾ ਕਰਵਾਉਣ ਲਈ
ਧਰਮ ਯੁਧ ਮੋਰਚਾ ਭਿਡ ਦਿਤਾ , ਧਰਮ ਯੁਧ ਮੋਰਚੇ ਦੇ ਮੁਖ ਉਧੇਸ਼ ਸਨ ਭਾਰਤ ਸਰਕਾਰ ਵਲੋਂ ਨਾਜਾਇਜ
ਤਰੀਕੇ ਨਾਲ ਸਿੰਘਾਂ ਨੂੰ ਰੇਸ੍ਟ ਕਰਨਾ,
ਨਾਲ ਸਰਕਾਰ ਮੋਹਰੇ ਮੰਗਾ ਰਖੀਆਂ ਗਿਆਂ ਸਿਖਾਂ ਨੂੰ ਵਾਧੂ ਅਧਿਕਾਰ ਦਿਤੇ ਜਾਵਣ ਜਿਹਨਾਂ ਤੋਂ
ਓਹਨਾਂ ਨੂੰ ਮਹਿਰੂਮ ਕੀਤਾ ਗਇਆ ਹੈ |ਬਾਦ ਵਿਚ ਸ਼ਿਰੋਮਣੀ ਅਕਾਲੀ ਦਲ ਅਤੇ ਹੋਰ ਜ੍ਥੇਬੰਦਿਆ ਇਕ
ਹੋਕੇ ਅਨਾਦ ਪੁਰ ਮਤੇ ਨੂੰ ਲਾਗੂ ਕਰਵਾਉਣ ਵਾਸਤੇ ਇਕ ਸਾਥ ਖੜੀਆਂ ਹੋ ਗਈਆਂ |
ਅਨਾਨਪੁਰ ਮਤੇ
ਵਾਸਤੇ ਸੰਘਰਸ਼ ਵੜੇ ਸ਼ਾਂਤ ਭਾਵ ਨਾਲ ਅੱਗੇ ਵਧ ਰਿਹਾ ਸੀ ਪਰ ਸਰਕਾਰ ਵਲੋਂ ਕੁਝ ਕਾਮਰੇਡੀ ਸਿਖਾਂ
ਰਾਹੀਂ ਮੋਰਚੇ ਨੂੰ ਹਿੰਸਕ ਮੋੜ ਦੇਣ ਦੀ ਸਾਜਿਸ਼ਾਂ ਕੀਤੀਆਂ ਗਈਆਂ |
ਭਾਈ ਅਮਰੀਕ ਸਿੰਘ
ਜੀ ਓਸ ਵੇਲੇ ਜੇਲ ਵਿਚ ਸਨ ਦੂਜੇ ਪਾਸੇ ਭਾਈ
ਸਾਹਿਬ ਜੀ ਨੂੰ ਰਿਹਾ ਕਰਵਾਉਣ ਵਾਸਤੇ ਸਿੰਘ ਪੂਰੇ ਜੋਸ਼ ਨਾਲ ਢਟੇ ਸਨ , ਸੰਤ ਜੀ ਵੀ ਭਾਈ ਸਾਹਿਬ
ਜੀ ਨੂੰ ਛੇਤੀ ਤੋਂ ਛੇਤੀ ਰਿਹਾ ਵੇਖਣ ਨੂੰ ਤਰਸ ਰਿਹੇ ਸਨ ਭਾਈ ਸਾਹਿਬ ਜੀ ਦੇ ਬੇਟੀਆਂ ਅਤੇ ਮਾਂ
ਵੀ ਓਸ ਦਿਨ ਪੇਸ਼ੀ ਵੇਲੇ ਅਦਾਲਤ ਚ ਹਾਜ਼ਿਰ ਸਨ |
ਕੋਟ ਚ ਜਜ ਨੇ
ਭਾਈ ਸਾਹਿਬ ਜੀ ਤੇ ਲਗੇ ਸਾਰੇ ਦੋਸ਼ ਰਧ ਕਰ ਦਿਤੇ ਅਤੇ ਓਹਨਾਂ ਨੂੰ ਵ ਇੱਜਤ ਰਿਹਾ ਕਰਨ ਦੇ ਹੁਕਮ
ਜਾਰੀ ਕਰ ਦਿਤੇ ਇਹ ਖਬਰ ਬਾਹਰ ਬੈਠੀਆਂ ਸੰਗਤਾਂ ਨੇ ਸੁਨਿ ਤੇ ਖੁਸ਼ੀ ਨਾਲ ਕੋਟ ਦੇ ਅੰਦਰ ਹੀ ਇਕ
ਹਾੜ ਜਿਹਾ ਆ ਗਇਆ ਭਾਈ ਅਮਰੀਕ ਸਿੰਘ ਜੀ ਨੂੰ ਮੋਢਿਆਂ ਤੇ ਚੁਕੇ ਕੋਟ ਵਾਲੇ ਕਮਰੇ ਚੋਣ ਬਾਹਰ ਲੈ
ਤੁਰੇ |ਖੁਸ਼ੀ ਵਿਚ ਭਿਜੀਆਂ ਸਿਖ ਸੰਗਤਾਂ ਅਤੇ ਨੋਜਵਾਨਾਂ ਨੇ ਭਾਈ ਅਮਰੀਕ ਸਿੰਘ ਆਪੇ ਯੋਧੇ ਪ੍ਰਧਾਨ
ਦੇ ਗਲ ਫੁੱਲਾਂ ਦੇ ਹ੍ਹਰ ਇਉਂ ਲਦ ਦਿਤੇ ਕੀ ਭਾਈ ਅਮਰੀਕ ਸਿੰਘ ਜੀ ਦਾ ਚੇਹਰਾ ਵੀ ਵੇਖਣ ਨੂੰ ਨਹੀ
ਸੀ ਮਿਲ ਰਿਹਾ ਸੀ |
ਭਾਈ ਅਮਰੀਕ ਸਿੰਘ
ਜੀ ਨੂੰ ਸਿਖ ਨੋਜਵਾਨ ਇਕ ਜਲੂਸ ਦੇ ਰੂਪ ਚ ਕੋਟ ਦੇ ਕਮਰੇ ਤੋਂ ਲੇਕੇ ਸ੍ਰੀ ਦਰਬਾਰ ਸਾਹਿਬ ਪਰਿਸਰ
ਤਕ ਲੈ ਆਏ ਰਸਤੇ ਵਿਚ ਸਿਖ ਸੰਗਤਾਂ ਫੁੱਲਾਂ ਦੇ ਹਾਰ ਪਾਉਂਦਿਆ ਰਹਿਆ ਸੀ |
ਭਾਈ ਅਮਰੀਕ ਸਿੰਘ
ਜੀ ਨੂੰ ਲੰਗਰ ਹਾਲ ਦੇ ਉਪਰ ਵਾਲੇ ਕਮਰੇ ਲੈ ਆਏ ਜਿਥੇ ਓਹਨਾ ਦਾ ਪਰਿਵਾਰ ਰੁਕਦਾ ਸੀ ਯਾਤਰਾ ਦੋਰਾਨ
|
ਰਾਤ ਨੂੰ ਲੰਗਰ
ਛਕਣ ਤੋਂ ਬਾਦ ਵਾਪਸ ਭਾਈ ਸਾਹਿਬ ਅਤੇ ਸੰਤ ਜੀ ਦੇ ਨਾਲ ਹੋਰ ਸਿੰਘ ਵੀ ਓਸੇ ਕਮਰੇ ਆ ਗਏ ਅਤੇ ਸਲਾਹ
ਮਸ਼ਵਰਾ ਕਰਨ ਲਗੇ ਕੀ ਮੋਰਚੇ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਵਰਿਕੀ ਨਾਲ ਵਿਚਾਰ ਕਰਦੇ ਰਿਹੇ |
ਸੰਤ ਜੀ ਅਤੇ ਭਾਈ ਸਾਹਿਬ ਜੀ ਹਰ ਸਿੰਘ ਦਾ ਹਾਲ ਚਾਲ ਵੀ ਪੁਛਦੇ ਰਹਿੰਦੇ ਅਤੇ ਨਾਲ ਪਰਿਸਰ ਦਾ ਵੀ
ਨ੍ਰਿਕ੍ਸ੍ਹਨ ਕਰਦੇ ਰਹਿੰਦੇ |
ਇਕ ਬਾਰ ਵੇਖਿਆ
ਕੀ ਬੀਬੀ ਸਤਵੰਤ ਕੌਰ ਵੀ ਭਾਈ ਸਾਹਿਬ ਜੀ ਦੇ ਪਿਛੇ ਪਿਛੇ ਦੂਜੀ ਮੰਜਿਲ ਤਕ ਆ ਗੇ ਸੀ | ਏਸ ਗਲ
ਤੋਂ ਸਿੰਘਾਂ ਨੂੰ ਤਾਕੀਦ ਕੀਤੀ ਕਿਉਂ ਕੀ ਉਪਰ ਜਰੂਰੀ ਕੁਝ ਹਥਿਆਰ ਗੋਲੀ ਸਿੱਕਾ ਸੁਕੀ ਲਕੜੀਆਂ
ਵਗੇਰਾ ਰਖੀਆਂ ਰਹਿੰਦਿਆ ਸੀ |ਸਿੰਘਾਂ ਨੂੰ ਦਿਸ਼ਾ ਨਿਰਦੇਸ ਕਰਦੇ ਸਬ ਠੀਕ ਢੰਗ ਨਾਲ ਦੇਖ ਰੇਖ ਕੀਤੀ
ਜਾਵੇ |
ਭਾਈ ਅਮਰੀਕ ਸਿੰਘ
ਜੀ ਅਤੇ ਸੰਤ ਜੀ ਕਦੀ ਵੀ ਕੌਮੀ ਮਸਲਿਆਂ ਨੂੰ ਪਰਿਵਾਰ ਤਕ ਖੁਲਾਸਾ ਨਹੀ ਸੀ ਕਰਦੇ ਇਹ ਗੁਪਤ ਹੀ
ਰਖਦੇ ਸੀ ਅਤੇ ਸਿੰਘਾਂ ਨੇ ਵੀ ਆਪਣੇ ਆਪਣੇ ਪਰਿਵਾਰਾਂ ਨੂੰ ਸੰਘਰਸ਼ ਵਾਰੇ ਅਸੀਂ ਕੀ ਕਰਨਾਂ ਹੈ ਜਾਂ
ਕਿਉਂ ਇਹ ਗੁਪਤ ਹੀ ਸਨ |
ਭਾਈ
ਸਾਹਿਬ ਜੀ ਦੇ ਮਾਤਾ ਜਦ ਵੀ ਬਚਿਆਂ ਨੂੰ ਮਿਲਣ ਆਉਂਦੇ ਤਾਂ ਭਾਈ ਸਾਹਿਬ ਜੀ ਹੋਰ ਵਾਸਤੇ ਘਿਓ ਮਖਣ, ਅਤੇ ਹੋਰ ਵਾਧੂ ਮਿਠਾਈਆਂ ਲੇਆਉਂਦੇ ਪਰ ਭਾਈ ਅਮਰੀਕ
ਸਿੰਘ ਜੀ ਇਹ ਸਬ ਕੁਝ ਸਿੰਘਾਂ ਚ ਵਰ੍ਤਾਹ ਦੇਂਦੇ |
ਭਾਈ
ਅਮਰੀਕ ਸਿੰਘ ਜੀ ਸੰਤਾਂ ਨਾਲ ਅਮ੍ਰਿਤ ਵੇਲੇ ਪਰਿਵਾਰ ਨਾਲ ਪਹਿਲਾਂ ਇਸ਼ਨਾਨ ਕਰਦੇ ਦੁਖ ਭੰਜਨ ਬੈਰੀ
ਲਾਗੇ ਕੇਸੀ ਇਸਨਾਨ ਕਰਦੇ ਅਤੇ ਆਪਣਾ ਨਿਤ੍ਨੇਕ ਪੂਰਾ ਕਰਕੇ ਫੇਰ ਅਗਲੀ ਦਿਨ ਚਾਰਿਆ ਨੂੰ ਸ਼ੁਰੂ
ਕਰਦੇ |
ਭਾਈ ਸਾਹਿਬ ਜੀ
ਨੂੰ ਸਿਖ ਫ਼ੇਡਰੇਸ਼ਨ ਦੇ ਸਿੰਘ ਮਿਲਣ ਨੂੰ ਆਉਂਦੇ ਹੀ ਰਹਿੰਦੇ ਤੇ ਵਿਚਾਰ ਚਰਚਾ ਕਰਦੇ , ਭਾਈ ਸਾਹਿਬ
ਜੀ ਨੇ ਇਹ ਕਦੀ ਨੀ ਹੋਣ ਦਿਤਾ ਕੀ ਓਹਨਾਂ ਦਾ ਪਰਿਵਾਰ ਜਦ ਮਿਲਣ ਆਉਂਦਾ ਹੋਵੇ ਤੇ ਓਹ ਆਪਣੇ ਪੰਥਕ
ਕਰਤਵਿਆ ਨੂੰ ਭੁਲ ਜਾਨ , ਓਹਨਾਂ ਨੇ ਪਰਿਵਾਰ ਤੋਂ ਪਹਿਲਾਂ ਕੌਮ ਪੰਥ ਨੂੰ ਵੇਖਿਆ ਅਤੇ ਏਸ ਨਿਆਮ
ਤੇ ਆਖਿਰੀ ਸਵਾਸਾਂ ਤਕ ਕਾਇਮ ਰਿਹੇ |
ਭਾਈ ਸਾਹਿਬ ਜੀ
ਨੂੰ ਕੋਈ ਵੀ ਸਿੰਘ ਸਿਰ ਦੋ ਹੀ ਥਾਵਾਂ ਤੇ ਲਬ ਸਕਦੇ ਸੀ ਇਕ ਲੰਗਰ ਹਾਲ ਦੀ ਛਤ ਤੇ ਅਤੇ ਦੂਜੀ
ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਤਾਂ ਦੇ ਪਾਸ ਜਦ ਕੌਮ ਦੇ ਜਾਂ ਫ਼ੇਡਰੇਸ਼ਨ ਦੇ ਸੇਵਾਦਾਰਾਂ ਨੂੰ
ਕੋਈ ਕਮ ਆ ਪੈਂਦਾ ਤਾਂ ਓਹ ਸਿਧੇ ਇਹੀ ਦੋਵਾਂ ਥਾਵਾਂ ਤੇ ਹੀ ਆਉਂਦੇ |
3 ਜੂਨ 1984 ਦਾ ਦਿਨ ਭਾਰਤੀ
ਫੋਰਸਾਂ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਜਾਰੀ ਸੀ , ਗੋਲਾ ਬਾਰੀ ਦੇ ਵਿਚ ਭਾਈ ਅਮਰੀਕ ਸਿੰਘ
ਜੀ ਨੇ ਪਰਿਵਾਰ ਨੂੰ ਬੁਲਾਇਆ ਅਤੇ ਆਪ ਖੁਲੇ ਦਰਵਾਜੇ ਚ ਬੈਠ ਗੇ |ਬਾਹਰ ਤੋਂ ਭਾਈ ਸਾਹਿਬ ਜੀ ਦੇ
ਪਿਤਾ ਦੋ ਸਿੰਘਾਂ ਨਾਲ ਅਤੇ ਨਾਲ ਓਹਨਾਂ ਦੇ ਮਾਮਾ ਜੀ ਅੰਦਰ ਆਏ ਮਾਂ ਅਤੇ ਭਾਈ ਸਾਹਿਬ ਜੀ ਦੇ
ਸਿੰਘ ਨੀ ਬਚਿਆਂ ਨਾਲ ਪਹਿਲਾਂ ਹੀ ਅੰਦਰ ਸਨ , ਬੀਬੀ ਸਤਵੰਤ ਕੌਰ ਭਾਈ ਸਾਹਿਬ ਜੀ ਦੇ ਲਾਗੇ ਬੈਠੇ
ਸਨ |
ਭਾਈ
ਸਾਹਿਬ ਜੀ ਨੇ ਮਾਂ ਨਾਲ ਕਾਫੀ ਲ੍ਮ੍ਹੀ ਵਿਚਾਰ ਕੀਤੀ ਪਰਿਵਾਰ ਬਾਰੇ ਤੇ ਅਖੀਰ ਚ ਮਾਂ ਨੂੰ ਕਿਹਾ
ਤੁਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਬਾਹਰ ਚਲੇ ਜਾਣਾ ਜਿਸ ਵੇਲੇ ਥੋੜੀ ਕਰਫਿਊ ਦੀ ਢਿੱਲ
ਹੋਵੇਗੀ |
ਮਾਂ
ਭਾਈ ਸਾਹਿਬ ਜੀ ਦੀ ਗੱਲ ਸੁਣਕੇ ਹੈਰਾਨ ਪੁਛਣ ਲਗੇ ਕਿਉ ਚਲੇ ਜਾਈਏ ?
ਭਾਈ
ਸਾਹਿਬ ਜੀ ਨੇ ਕਿਹਾ ਹੁਣ ਹਾਲਤ ਬਿਗੜਦੇ ਜਾ ਰਿਹੇ ਹਨ ਜਦ ਕਰਫਿਊ ਚ ਢਿਲ ਹੋਵੇਗੀ ਕੀਤੇ ਸੁਰਖਿਅਤ
ਥਾਂ ਤੇ ਚਲੇ ਜਾਓ ਬਚਿਆਂ ਨੂੰ ਲੇਕੇ |
ਭਾਈ
ਸਾਹਿਬ ਜੀ ਦੇ ਮਾਂ ਸਹਿਮਤ ਹੋ ਗਏ ਪਰ ਜਦ ਭਾਈ ਸਾਹਿਬ ਜੀ ਦੇ ਸਿੰਘਣੀ ਨੂੰ ਪੁਛਿਆ ਤਾਂ ਓਹਨਾਂ ਨੇ
ਅਗੋਂ ਸਵਾਲ ਕੀਤਾ ਕਿਉਂ ?
ਭਾਈ
ਸਾਹਿਬ ਜੀ ਨੇ ਜਵਾਵ ਦਿਤਾ ਬੀਬੀ ਹਰਮੀਤ ਕੌਰ ਨੂੰ ਮੈਂ ਹੁਣ ਸ਼ਹੀਦੀ ਪ੍ਰਾਪਤ ਕਰਨ ਜਾ ਰਿਹਾ ਹਾਂ |ਇਹ ਗੱਲ ਸੁਨ ਕੇ ਬੀਬੀ ਹਰਮੀਤ ਕੌਰ ਹੈਰਾਨ ਹੋ ਗਏ |
ਭਾਈ
ਸਾਹਿਬ ਨੇ ਕਿਹਾ ਅਸੀਂ ਏਨੇ ਲਮ੍ਹੇ ਸਮੇ ਤੋਂ ਜਿਸ ਘੜੀ ਦਾ ਇੰਤਜ਼ਾਰ ਕਰ ਰਿਹੇ ਸੀ ਹੁਣ ਓਹ ਵੇਲਾ ਆ
ਗਇਆ ਹੈ ਮੈਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਚਰਨਾ ਵਿਚ ਸ਼ਹੀਦ ਹੋਣਾ ਚਾਹੁੰਦਾ ਹਾਂ ਇਹ ਸੁਭਾਗਾ ਦਿਨ
ਵਾਸਤੇ ਹੀ ਅਸੀਂ ਜਿਉ ਰਿਹੇ ਹਾਂ |
ਮੈਂ
ਨਹੀ ਚਾਹੁੰਦਾ ਕੀ ਕਿਸੇ ਗਲੀ ਨੁਕੜ ਚ ਮਾਰੇ ਜਾਈਏ ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ
ਆਪਣੇ ਪ੍ਰੀਤਮ ਦੇ ਚਰਨਾਂ ਵਿਚ ਸ਼ਹੀਦ ਹੋਣ ਦਾ ਹੁਣ ਤੁਸੀਂ ਇਉਂ ਕਰੋ ਕੀ ਬਚਿਆਂ ਨੂੰ ਦੂਰ ਕੀਤੇ ਲੈ
ਜਾਓ |
ਬੀਬੀ
ਹਰਮੀਤ ਕੌਰ ਏਸ ਔਖੇ ਵੇਲੇ ਭਾਈ ਸਾਹਿਬ ਜੀ ਨੂੰ ਛਡਣ ਦੇ ਹਕ ਚ ਨਹੀ ਸਨ ਓਹਨਾਂ ਦਾ ਮਨ ਨਹੀ ਸੀ
ਚਾਹੁੰਦਾ ਓਹਨਾਂ ਨੂੰ ਛਡ ਕੇ ਜਾਂਨ ਨੂੰ ਪਰ ਭਾਈ
ਅਮਰੀਕ ਸਿੰਘ ਜੀ ਨੇ ਮਜਬੂਰ ਕਰ ਦਿਤਾ |
ਭਾਈ
ਸਾਹਿਬ ਜੀ ਨੇ ਕਿਹਾ ਜਦ ਛੁਟ ਮਿਲਦੀ ਹੈ ਕਰਫਿਊ ਦੀ ਤਾਂ ਪਹਿਲਾਂ ਵੱਡੀ ਬੇਟੀ ਨੂੰ ਲੈ ਜਾਵੀਂ ਕੁਝ
ਸਿੰਘ ਨਾਲ ਭੇਜ ਦੇਵਾਂਗੇ ਵਾਹਿਗੁਰੂ ਨੇ ਚਾਹਿਆ ਤਾਂ ਸਬ ਠੀਕ ਹੋਵੇਗਾ |ਅਤੇ ਬੀਬੀ ਹਰਮੀਤ ਕੌਰ ਵੱਡੀ ਬੇਟੀ ਨੂੰ ਲੇਕੇ ਚਲੇ ਗਏ ਤੇ ਛੋਟੀ
ਬੇਟੀ ਤੇ ਮਾਂ ਭਾਈ ਸਾਹਿਬ ਜੀ ਦੇ ਕੋਲ ਹੀ ਰਿਹੇ |
ਭਾਈ ਸਾਹਿਬ ਜੀ ਨੇ ਆਪਣੀ ਬੇਟ ਮਾਂ ਅਤੇ ਸਿੰਘਣੀ ਨਾਲ 20 ਕੁ ਮਿੰਟ ਗੁਜਾਰੇ ਤੇ ਪਰਿਵਾਰ ਨੂੰ ਛਡਣ ਵੇਲੇ ਕਿਹਾ ਮੇਰੇ ਬਚਿਆਂ ਨੂੰ ਉਚ ਸਿਖਿਆ ਦੇਣ
ਦੀ ਕੋਸ਼ਿਸ਼ ਕਰਨੀ ਜੇ ਜਿਉਂਦੇ ਰਿਹੇ ਤਾਂ ਮੈਂ ਕੁਝ ਜਮੀਨ ਖਰੀਦੀ ਸੀ ਦਮਦਮੀ ਟਕਸਾਲ ਤੋਂ ਕਰਜਾ
ਲੇਕੇ ਇਹ ਕਰਜ ਮੇਰੇ ਸਿਰ ਤੇ ਹੈ ਬਾਬਾ ਠਾਕੁਰ ਸਿੰਘ ਜੀ ਦਾ ਇਹ ਕਰਜ ਵਾਪਸ ਕਰਨਾ ਹੈ ਇਹ ਸਮਝ ਹੀ
ਸਕਦੇ ਹੋ |
ਭਾਈ
ਸਾਹਿਬ ਜੀ ਨੇ ਕਿਹਾ ਮੈਂ ਵਾਹਿਗੁਰੂ ਦਾ ਸ਼ੁਕਰਗੁਜਾਰ
ਹਾਂ ਮੈਂ ਚੜਦੀ ਕਲਾ ਚ ਹਾਂ ਮੇਰੀ ਸ਼ਹੀਦੀ ਤੇ ਰੋਨਾ ਤਾਂ ਬਿਲਕੁਲ ਨਹੀ |
ਭਾਈ
ਅਮਰੀਕ ਸਿੰਘ ਜੀ ਦਾ ਜੀਵਨ ਇਕ ਸੇਧ ਹੈ ਅੱਜਕਲ ਦੇ
ਆਗੂਆਂ ਵਾਸਤੇ ਇਕ ਘਟਨਾ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਦੇ ਓਸੇ ਦਿਨ ਦੀ ਹੈ ਜਿਕਰ ਕਰਨਾ ਬਹੁਤ ਜਰੂਰੀ ਹੈ |ਭਾਈ ਸਹੀਬ ਜੀ ਲੰਗਰ ਹਾਲ ਦੀ ਛਤ ਦੇ ਉਪਰੀ ਕਮਰੇ ਚ ਬੈਠੇ ਸਨ
ਓਹਨਾਂ ਦੀ ਛੋਟੀ ਬੇਟੀ ਰੋਈ ਜਾ ਰਹੀ ਸੀ ਤੇ ਜਿਧ ਕਰ ਰਿਹੇ ਸਨ ਭਾਈ ਸਾਹਿਬ ਜੀ ਨੇ ਆਪਣੀ ਜੇਬ
ਵਿਚੋਂ ਕਲਮ ਦੇਣ ਦੀ ਕੋਸ਼ਿਸ਼ ਕੀਤੀ ਟਾ ਕੀ ਚੁਪ ਹੋ ਜਾਉ ਪਰ ਨਹੀ ਬੇਟੀ ਜਿਧ ਕਰਿ ਬੈਠੀ ਸੀ ਓਹ ਪੰਜ
ਰੂਪਏ ਦਾ ਨੋਟ ਲੇਣਾ ਚਾਹੁੰਦੀ ਸੀ | ਹੋਰ ਮੁਖ ਸਿੰਘਾਂ ਦੇ ਕਹਿਣ ਤੇ ਬੇਟੀ ਨੂੰ ਪਤਿਆਉਣ ਵਾਸਤੇ
ਭਾਈ ਸਾਹਿਬ ਜੀ ਨੇ ਜੇਬ ਵਿਚੋਂ ਪੰਜ ਰੂਪਏ ਦਾ ਨੋਟ ਕਡ ਕੇ ਦੇ ਦਿਤਾ ਜਦ ਖੇਡਦੀ ਖੇਡਦੀ ਸੋਂ ਗਈ ਬੇਟੀ ਤਾਂ ਓਹਨਾਂ ਨੇ ਓਹ ਹੋਲੀ ਜਹੀ ਪੰਜ ਦਾ
ਨੋਟ ਹਥ ਵਿਚੋਂ ਖਿਚ ਲਇਆ |
ਨਾਲ
ਬੈਠੇ ਹੋਰ ਸਿੰਘ ਵੇਖਣ ਲਗੇ ਤਾਂ ਭਾਈ ਅਮਰੀਕ ਸਿੰਘ ਜੀ ਨੇ ਕਿਹਾ ਇਹ ਪੰਥ ਕੌਮ ਦੀ ਮਾਇਆ ਹੈ ਆਮੰਤ
ਹੈ ਮੇਰੀ ਕੌਮ ਦੀ ਇਹ ਪੰਜ ਰੂਪਏ ਤਾਂ ਦੂਰ ਮੈਂ ਇਕ ਰੁਪਿਆ ਵੀ ਆਪਣੇ ਬਚਿਆਂ ਪਰਿਵਾਰ ਨੂੰ ਨਹੀ ਦੇ
ਸਕਦਾ , ਇਹ ਜਿਸ ਕਮ ਵਾਸਤੇ ਹੈ ਓਸੇ ਕਮ ਨੂੰ
ਲਗੁਗੀ ਓਹੀ ਸਹੀ ਹੈ |
ਇਸਦੇ
ਨਾਲ ਹੀ ਭਾਈ ਸਾਹਿਬ ਜੀ ਨੇ ਕਿਹਾ ਚੰਗਾ ਅਗਰ ਵਾਹਿਗੁਰੂ ਨੇ ਚਾਹਿਆ ਤਾਂ ਫੇਰ ਮਿਲਣਗੇ ਅਤੇ ਸਬ
ਨੂੰ ਜੋਰ ਦੇ ਕੇ ਕਿਹਾ ਹੁਣ ਜਾਓ |ਭਾਈ ਸਾਹਿਬ ਜੀ
ਦੇ ਸਿੰਘਨ ਇ ਨੇ ਫੇਰ ਏਸ ਵਾਜੋਂ ਕਿਹਾ ਕੀ ਸ਼ਾਇਦ ਮਨ ਬਦਲ ਜਾਵੇ ਤੇ ਮੈਨੂ ਨਾ ਜਾਨ ਨੂੰ ਕਹਿਣ ਤੇ
ਫੇਰ ਪੁਛਿਆ ਪਰ ਭਾਈ ਸਾਹਿਬ ਜੀ ਦਾ ਓਹੀ ਜਵਾਵ ਸੀ ਖਾਲਸਾ ਸਚ ਤੇ ਡਟਿਆ ਰਹਿੰਦਾ ਹੈ ਓਹ ਤਾਹੀ ਖਾਲਿਸ ਹੈ ਅਤੇ ਖਾਲਸਾ ਕਹਾਉਂਦਾ
ਹੈ ਅਤੇ ਬੀਬੀ ਹਰਮੀਤ ਕੌਰ ਜੀ ਨੂੰ ਆਖਿਰੀ ਫਤਹਿ ਬੁਲਾਈ ''' ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਹਿ ''' ਅਤੇ ਛਡ ਕੇ ਚਲੇ ਗਏ |
ਬਾਹਰ
ਗੋਲੀਆਂ ਦੀ ਅਵਾਜ਼ ਬਹੁਤ ਸ਼ੋਰ ਕਰ ਰਹੀ ਸੀ ਬੀਬੀ ਹਰਮੀਤ ਕੌਰ ਆਪਣੇ ਨਾਲ ਰੋਟੀ ਪਾਣੀ ਦੀ ਬੋਤਲ , ਕੁਝ ਮਟਰ ਅਤੇ ਸੁਕੀਆਂ ਲਕੜਾਂ ਲੈ ਆਈ ਸੀ ਜੋ ਓਥੇ ਰਖਿਆ ਹੋਇਆ
ਸੀ ਭਾਈ ਸਾਹਿਬ ਜੀ ਨੇ ਨਾ ਕਰ ਦਿਤੀ ਸੀ ਕਿਹਾ ਕੀ ਮੈਨੂ ਇਹਨਾਂ ਸਬਨਾ ਦੀ ਲੋੜ ਨਹੀ ਹੈ |
ਸਾਰੇ
ਪਰਿਸਰ ਦੀ ਬਿਜਲੀ ਕਟ ਦਿਤੀ ਗਈ ਸੀ ਹਨੇਰਾ ਪਸਰ ਰਿਹਾ ਸੀ ਸਾਰੇ ਪਾਸੇ ਬਚਿਆਂ ਦੇ ਕੰਨਾ ਚ ਸਿਰਫ
ਗੋਲੀਆਂ ਦੀ ਅਵਾਜਾਂ ਹੀ ਗੂੰਜ ਰਹੀਆਂ ਸੀ ਓਹਨਾਂ ਦੇ ਕੰਨਾ ਚ ਰੁਈੰ ਪਾ ਦਿਤੀ ਕੀਤੇ ਥੋੜਾ ਬਹੁਤ
ਸ਼ੋਰ ਤੋਂ ਬਚੇ ਰਹਿਣ |ਬੀਬੀ ਹਰਮੀਤ ਕੌਰ ਆਪਣੇ
ਕਮਰੇ ਚ ਇਕਲੇ ਹੀ ਬੈਠੇ ਹੋਏ ਸੀ ਲੰਗਰ ਹਾਲ ਵੀ ਸੁਰਖਿਅਤ ਨਹੀ ਓਥੇ ਔਰਤਾਂ ਵੀ ਪਰੇਸ਼ਾਨ ਹੀ ਸਨ ਜੋ
ਸੀਗੀਆਂ ਓਥੇ ਆਪਣੇ ਆਪਣੇ ਬਚਿਆਂ ਨੂੰ ਸਹਿਮਿਆਂ ਹੋਇਆ ਲੈ ਕੇ ਬੈਠੀਆਂ ਸਨ |
4 ਜੂਨ ਭਾਈ ਸਾਹਿਬ ਜੀ ਲੰਗਰ ਹਾਲ ਦੀ ਛਤ ਤੇ ਗਏ ਸੰਤ ਜੀ ਓਥੇ
ਨੀ ਮਿਲੇ ਤੇ ਫੇਰ ਸ੍ਰੀ ਅਕਾਲ ਤਖਤ ਸਾਹਿਬ ਵਲ ਚਲੇ ਗਏ | ਹੇਲੀਕਪਟਰ ਲੰਗਰ ਹਾਲ ਦੀ ਛਤ ਤੇ ਮੰਡਰਾ
ਰਿਹਾ ਸੀ ਓਸ ਵਿਚੋਂ ਰੂਸ ਵਲੋਂ ਟ੍ਰੇੰਡ ਕੀਤੇ ਕਮਾਂਡੋ ਥਲੇ ਉਤਰ ਰਿਹੇ ਸੀ ਸੀ ਆਰ ਪੀ ਵਾਲੇ
ਹੇਲੀਕਪਟਰ ਨੂੰ ਤਿਆਰ ਦਿਸ਼ਾ ਨਿਰਦੇਸ਼ ਦੇ ਰਿਹੇ ਸੀ ਜਿਸ ਓਥੇ ਭਾਰੀ ਮਸ਼ੀਨ ਗਣ ਲਗੀ ਹੋਈ ਸੀ ਜੋ
ਬਹੁਤ ਤਬਾਹੀ ਮਚਾਉਂਦੀ ਸੀ |
ਸੀ ਆਰ ਪੀ ਦੇ
ਸ੍ਰੀ ਦਰਬਾਰ ਸਾਹਿਬ ਪਰਿਕ੍ਰਮਾ ਚ ਦਾਖਿਲ ਹੋਣ ਤੋਂ ਪਹਿਲਾਂ ਕੁਝ ਸਿੰਘਣੀਆਂ ਅਤੇ ਬੀਬੀ ਹਰਮੀਤ
ਕੌਰ ਨੇ ਆਪਣੇ ਬਚਿਆਂ ਸਮੇਤ ਬਾਹਰ ਨਿਕਲਣ ਚ ਕਾਮਯਾਬ ਹੋ ਗੇ ਸੀ |
6 ਜੂਨ ਨੂੰ ਭਾਈ ਅਮਰੀਕ
ਸਿੰਘ ਅਤੇ ਸੰਤਾ ਜੀ ਨੇ ਬਾਹਰ ਖੁਲੇ ਚ ਲੜਨ ਦਾ ਫੈਸਲਾ ਕਰ ਲਇਆ ਇਕ ਸਿੰਘ ਨੂੰ ਕਿਹਾ ਵੱਡੇ
ਸੇਵਾਦਾਰ ਮੁਖ ਗ੍ਰੰਥੀ ਭਾਈ ਮੁਖਤਿਆਰ ਸਿੰਘ ਜੀ ਨੂੰ ਬੁਲਾਇਆ ਅਤੇ ਸੰਤਾਂ ਨੇ ਅਤੇ ਭਾਈ ਸਾਹਿਬ ਜੀ
ਨੇ ਅਰਦਾਸ ਕੀਤੀ ਤੇ ਮੁਖ ਗ੍ਰੰਥੀ ਮੁਖਤਿਆਰ ਸਿੰਘ ਜੀ ਨੇ ਸੰਤਾਂ ਜੀ ਨੂੰ ਕਿਹਾ ਪੁਰਾਤਨ ਸ਼ਸ਼ਤਰਾਂ
ਦੇ ਨਾਲ ਇਹ ਆਪਣੇ ਤੀਰ ਰਖ ਦੇਓ ਤੇ ਅਰਦਾਸ ਕਰੋ |
ਸੰਤ ਜੀ ਅਤੇ ਭਾਈ
ਸਾਹਿਬ ਜੀ ਨੇ ਇਕ ਆਮ ਜਹੀ ਅਰਦਾਸ ਕੀਤੀ ''ਹੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੁਸ਼ਮਨ ਆਪਜੀ ਦੇ
ਸਿਰਜੇ ਤਖਤ ਤੇ ਚੜ੍ਹਾਈ ਕਰ ਆਇਆ ਹੈ ਸੇਵਕਾਂ ਨੂੰ ਬਲ ਬਖਸ਼ੋ ਜਦ ਤਕ ਜਿਉਂਦੇ ਹਾਂ ਆਪਜੀ ਦੇ ਤਖਤ
ਦੀ ਰਖਿਆ ਕਰਦੇ ਰਹਾਂਗੇ ਸ਼ਾਹਦਤ ਤਕ , ਅਸੀਂ
ਬੇਨਤੀ ਕਰਦੇ ਹਾਂ ਜਦ ਤਕ ਕੌਮ ਦੇ ਗਲੋਂ ਗੁਲਾਮੀ ਦੀਆਂ ਇਹ ਜੰਜੀਰਾਂ ਨਹੀ ਲਾਹੁੰਦਿਆ ਫੇਰ
ਜਨਮ ਲੇਕੇ ਏਸ ਦੁਨੀਆਂ ਤੇ ਆਉਣ ਦੀ ਕਿਰਪਾ ਕਰਨਾ |
ਏਸ ਅਰਦਾਸ ਤੋਂ
ਬਾਦ ਭਾਈ ਅਮਰੀਕ ਸਿੰਘ ਜੀ , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜਨਰਲ ਸੁਬੇਗ
ਸਿੰਘ ਜੀ ਦੁਸ਼ਨ ਨੂੰ ਮੁਹੰ ਤੋੜ ਜਵਾਵ ਦੇਂਦੀਆਂ ਹੋਇਆ ਲੜਦੇ ਰਿਹੇ |
ਭਾਈ ਸਾਹਿਬ ਜੀ
ਪੋਢੀਆਂ ਥੱਲੇ ਉਤਰਦੇ ਹੋਈਆਂ ਫਾਇਰਿੰਗ ਕਰ ਰਿਹੇ ਸਨ ਅਤੇ ਨਾਲ ਦੇ ਨਾਲ ਅਗੇ ਵਧ ਰਿਹੇ ਸਨ ਛੇਤੀ ਹੀ ਭਾਈ ਸਾਹਿਬ ਜੀ ਮੀਰੀ ਪੀਰੀ
ਦੇ ਨਿਸ਼ਾਨ ਸਾਹਿਬ ਪਾਸ ਪਹੁੰਚ ਗਏ ਓਹਨਾਂ ਦੀ ਆੜ ਚ ਖੜ ਕੇ ਅਰਦਾਸ ਕੀਤੀ ਤੇ ਬੋਲੇ ਸੀ ਨਿਹਾਲ ਦੇ
ਜੇਕਾਰੇ ਨਾਲ ਦੁਸ਼ਮਨ ਵਾਲ ਗਣ ਦਾ ਮੁਹੰ ਖੋਲ ਦਿਤਾ |
ਸਾਮਨੇ ਦੇ ਤਰਫੋਂ
ਭਾਰਤੀ ਫੋਜ ਅਗੇ ਵਧ ਰਹੀ ਸੀ ਸਾਰੀ ਪਰਿਕਰਮਾਂ ਦੇ
ਫਰਸ਼ ਤੇ ਭਾਰਤੀ ਫੋਰਸਾਂ ਵਲੋਂ ਕੀਤੀ ਅਨ੍ਹੀ ਗੋਲਾਬਾਰੀ ਨਾਲ ਸਿਖ ਸੰਗਤਾਂ ਦੀਆਂ ਲਾਸ਼ਾਂ ਵਿਖਰੀਆਂ
ਹੋਈਆਂ ਸਨ ਖਾਲੀ ਜਰਾ ਵੀ ਜ਼ਮੀਨ ਨਜਰ ਨਹੀ ਸੀ
ਆਉਂਦੀ , ਭਾਰਤੀ ਫੋਰਸਾਂ ਨੂੰ ਅਗੇ ਵਧਣ ਲਈ ਭਾਈ ਮੁਸ਼ਕਿਲ ਹੋ ਰਹੀ ਸੀ |
ਥੋੜੀ ਹੀ ਦੇਰ
ਭਾਰਤੀ ਫੋਜ ਨੇ ਟੇੰਕਾ ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਾਗ ਦਿਤੇ ਨਾਲ ਹੀ ਭਾਰੀ ਮਾਤਰਾ
ਵਿਚ ਰਾਕੇਟ ਵੀ ਦਾਗੇ ਗਏ ਜਿਸਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਸ਼ਟ ਕੀਤਾ ਜਾ ਰਿਹਾ ਸੀ |
ਭਾਰਤੀ ਫੋਜ ਦੇ
ਅਧਿਕਾਰੀ ਠੀਕ ਭਾਈ ਅਮਰੀਕ ਸਿੰਘ ਜੀ ਵਲ ਨੂੰ ਵਧ ਰਿਹੇ ਸੀ ਜਿਹਨਾਂ ਦਾ ਮੁਕਾਬਲਾ ਭਾਈ ਸਾਹਿਬ ਜੀ
ਵੜੀ ਦਲੇਰੀ ਨਾਲ ਕਰਦੇ ਜਾ ਰਿਹੇ ਸੀ ਮੁੰਦੇ ਮੁਹੰ ਸੁਟਦੇ ਜਾ ਰਿਹੇ ਸੀ |
ਭਾਰਤੀ ਫੋਜ ਵਾਲੋ
ਦਾਗੀਆਂ ਗਿਆਂ ਕੁਝ ਗੋਲੀਆਂ ਨਾਲ ਭਾਈ ਸਾਹਿਬ ਜੀ ਜਖਮੀ ਹੋ ਗੇ ਸੀ ਪਰ ਜਖਮੀ ਹਾਲਤ ਚ ਵੀ ਗੁਰੂ ਦਾ
ਲਾਡਲਾ ਸ਼ੇਰ ਦੁਸ਼ਮਨ ਨੂੰ ਮੁਹੰ ਤੋੜ ਜਵਾਵ ਦੇ ਰਿਹਾ ਸੀ |
ਗੋਲੀ ਲਗਣ ਕਰਨ
ਭਾਈ ਸਾਹਿਬ ਜੀ ਖੱਬੇ ਕੰਧੇ ਤੋਂ ਹਿਲਿਆ ਨਹੀ ਸੀ ਜਾ ਰਿਹਾ ਪਰ ਦੂਜੇ ਕੰਧੇ ਦੀ ਟੇਕ ਨਾਲ ਮੁਕਾਬਲਾ
ਬਰਾਬਰ ਕਰ ਰਿਹੇ ਸੀ ਪੈਰ ਦੀ ਅੱਡੀ ਵੀ ਸੁਜ ਚੁਕੀ ਸੀ ਜਿਸ ਕਰਕੇ ਸਹੀ ਢੰਗ ਨਾਲ ਬੈਠਨਾ ਮੁਸ਼ਕਿਲ
ਹੋਇਆ ਪਇਆ ਸੀ ਅਤੇ ਅਖੀਰ ਭਾਈ ਜੂਝਦਿਆਂ ਥਲੇ ਡਿਗ ਪਾਏ | ਦੂਜੇ ਪਾਸਿਓਂ ਅਨ੍ਹੇ ਵਾਹ ਗੋਲੀਆਂ ਆਉਣ
ਕਰਕੇ ਗੁਰੂ ਦਾ ਲਾਲ ਕੌਮ ਦੇ ਨੋਜਵਾਨਾਂ ਨੂੰ ਸੇਧ ਦੇਣ ਵਾਲਾ ਇਕ ਅਨਮੋਲ ਹੀਰਾ ਸ਼ਹੀਦ ਹੋ ਗਇਆ |
ਸਿਖ ਪੰਥ ਇਸੇ
ਸਚੇ ਸੰਤ ਸਿਪਾਹੀ ਨੂੰ ਰਹਿੰਦੀ ਦੁਨੀਆਂ ਤਕ ਯਾਦ ਰਖੇਗਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ
ਦੀ ਚੜਦੀ ਕਲਾ ਵਾਸਤੇ ਕੌਮ ਅਰਦਾਸ ਕਰੇ |
ਅੱਜ ਲੋੜਾਂ ਹਨ
ਭਾਈ ਅਮਰੀਕ ਸਿੰਘ ਜੀ ਜਿਹੇ ਸੂਰਮਿਆਂ ਦੀਆਂ ਜੋ ਜਥੇਦਾਰ ਰਹਿਦੀਆਂ ਹੋਈਆਂ ਕੌਮ ਦੇ ਇਕ ਇਕ ਪੈਸੇ
ਨੂੰ ਕੌਮ ਪੰਥ ਹਿਤ ਹੀ ਲਗਾਉਂਦੇ ਹੋਵਣ ਆਪਣੇ ਬਚੇ ਚਾਹੇ ਰੋਂਦੇ ਕੁਰਲਾਉਂਦੇ ਰਹਿਣ |
ਆਉ ਕੌਮ ਦੇ ਮਹਾਨ
ਅਨਮੋਲ ਸੁਰਮੇ ਦੇ ਸ਼ਹੀਦੀ ਦਿਹਾੜੇ ਤੇ ਇਕ ਸਚੀ ਸ਼ਰਧਾਂਜਲੀ ਓਹਨਾਂ ਦੇ ਵੇਖੇ ਸੁਪਨੇ ਨੂੰ ਸਾਕਾਰ
ਕਰਕੇ ਦੇਵੀਏ |
ਦਾਸ
ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਵੀਰ ਯੋਧੇ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ |KhalsaRaj131699@gmail.com

Comments
Post a Comment